ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
  • ਕੌਮ ਦੇ ਸ਼ਹੀਦਾਂ ਲਈ ਪਾਕਿਸਤਾਨ ਵਸਦੇ ਸਿੱਖਾਂ ਦਾ ਪਿਆਰ - (ਪੜ੍ਹੋ ਪੂਰੀ ਖ਼ਬਰ)

  • ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਭੇਜਿਆ ਸਨਮਾਨ - ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਵੱਲੋਂ ਇਸ ਭੇਟ ਲਈ ਪਾਕਿਸਤਾਨ ਪ੍ਰਬੰਧਕ ਕਮੇਟੀ ਤੇ ਸਿੱਖ ਮੈਂਬਰ ਪਾਰਲੀਮੈਂਟ ਦਾ ਧੰਨਵਾਦ
    ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 2 ਨਵੰਬਰ ਨੂੰ ਲਗਪਗ 2800 ਤੋਂ ਵੱਧ ਸਿੱਖ ਤਿੰਨ ਵੱਖੋ-ਵੱਖ ਜੱਥਿਆਂ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੇ ਵਾਸਤੇ ਅਟਾਰੀ ਸਟੇਸ਼ਨ ਤੋਂ ਨਨਕਾਣਾ ਸਾਹਿਬ, ਫਿਰ ਪੰਜਾ ਸਾਹਿਬ ਤੇ ਫਿਰ ਵਾਪਿਸੀ 'ਤੇ ਲਾਹੌਰ ਪਹੁੰਚੇ। ਇਸ ਦਰਮਿਆਨ ਸਾਰੀ ਸੰਗਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ,  ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨੰ ਦੇ ਦਰਸ਼ਨ ਕੀਤੇ ਅਤੇ ਇਹ ਜੱਥੇ 11 ਨਵੰਬਰ ਨੂੰ ਪਾਕਿਸਤਾਨ ਤੋਂ ਵਾਪਿਸ ਅੰਮ੍ਰਿਤਸਰ ਪਰਤੇ।
    ਕੌਮ ਦੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਕੀਤਾ ਯਾਦ: ਇਸ ਦਰਮਿਆਨ ਇਕ ਵਿਸ਼ੇਸ਼ ਗੱਲ ਇਹ ਰਹੀ ਕਿ ਪਿੰਡ ਮੱਛਰਾਲਾ (ਡੇਰਾ ਬਾਬਾ ਨਾਨਕ) ਤੋਂ ਗਏ ਸ। ਦਿਲਬਾਗ ਸਿੰਘ ਹੋਰਾਂ ਨੂੰ ਇਕ 50 ਕੁ ਸਾਲਾਂ ਦਾ ਮੁਸਲਮਾਨ ਵਿਅਕਤੀ ਸੁਭਾਵਿਕ ਨਨਕਾਣਾ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀਵਾਨ ਵਿਚ ਮਿਲਿਆ। ਸਧਾਰਨ ਤੁਰੀਆਂ ਗੱਲਾਂ ਦੇ ਵਿਚ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ। ਦਿਲਬਾਗ ਸਿੰਘ ਡੇਰਾ ਬਾਬਾ ਨਾਨਕ ਤੋਂ ਆਏ ਹਨ ਤਾਂ ਉਸਨੇ ਝੱਟ-ਪੱਟ ਇਹ ਪੁੱਛ ਲਿਆ ਕਿ ਸ਼ਹੀਦ ਭਾਈ ਸਤੰਵਤ ਸਿੰਘ ਦਾ ਪਿੰਡ ਅਗਵਾਨ ਤੁਹਾੜੇ ਨੇੜੇ ਹੀ ਹੈ ਨਾ? ਸ। ਦਿਲਬਾਗ ਸਿੰਘ ਪਹਿਲਾਂ ਤਾਂ ਹੈਰਾਨ ਹੋਏ ਕਿ ਉਸਨੂੰ ਇਸ ਬਾਰੇ ਕਿਵੇਂ ਪਤਾ ਹੋਊ ਪਰ ਗੱਲਾਂਬਾਤਾਂ ਬਾਅਦ ਅਹਿਸਾਸ ਹੋ ਗਿਆ ਕਿ ਉਹ ਸ਼ਹੀਦ ਸਤਵੰਤ ਸਿੰਘ ਨੂੰ ਕਿੰਨਾ ਸਤਿਕਾਰ ਦਿੰਦੇ ਹਨ। ਉਸਨੇ ਸ। ਦਿਲਬਾਗ ਸਿੰਘ ਕੋਲੋਂ ਇਹ ਵਚਨ ਲੈ ਲਿਆ ਕਿ ਜੇਕਰ ਅਗਲੇ ਦਿਨ ਚਲਦੇ ਸਮਾਗਮ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਭੇਟ ਕੀਤਾ ਜਾਵੇ ਤਾਂ ਉਹ ਪ੍ਰਾਪਤ ਕਰ ਲੈਣਗੇ? ਸ। ਦਿਲਬਾਗ ਸਿੰਘ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਮਾਗਮ ਦੇ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਲੈਣ ਲਈ ਬੁਲਾਇਆ ਗਿਆ। ਇਹ ਸਨਮਾਨ ਉਥੋਂ ਦੇ ਪਹਿਲੇ ਸਿੱਖ ਸੰਸਦ ਮੈਂਬਰ ਸ। ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਵਕਫ ਬੋਰਡ ਵੱਲੋਂ ਉਨ੍ਹਾਂ ਨੂੰ ਸਤਿਕਾਰ ਸਹਿਤ ਭੇਟ ਕੀਤਾ ਗਿਆ। ਇਸ ਕੌਮੀ ਸ਼ਹੀਦ ਲਈ ਪਾਕਿਸਤਾਨ ਤੋਂ ਪਹੁੰਚੇ ਇਸ ਸਨਮਾਨ ਨੂੰ ਬੀਤੇ ਕੱਲ੍ਹ ਸ। ਦਿਲਬਾਗ ਸਿੰਘ ਹੋਰਾਂ ਬੜੇ ਸਤਿਕਾਰ ਸਾਹਿਤ ਸ਼ਹੀਦ ਸਤਵੰਤ ਸਿੰਘ ਜੀ ਦੇ ਮਾਤਾ ਪਿਆਰ ਕੌਰ ਅਤੇ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਦਾ ਕੀਤਾ। ਸ। ਦਿਲਬਾਗ ਸਿੰਘ ਹੋਰਾਂ ਇਸ ਸਨਮਾਨ ਦੇ ਲਈ ਜ਼ਰੀਆ ਬਨਣ ਉਤੇ  ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਇਹ ਸਾਰੀ ਵਾਰਤਾ ਅੱਜ ਉਨ੍ਹਾਂ ਇਸ ਪੱਤਰਕਾਰ ਨਾਲ ਸਾਂਝੀ ਕੀਤੀ। ਪਾਕਿਸਤਾਨ ਤੋਂ ਆਏ ਇਸ ਸਨਮਾਨ ਵਿਚ ਇਕ ਲੋਈ, ਇਕ ਸਿਰੋਪਾ, ਇਕ ਵੱਡੀ ਡਾਇਰੀ, ਇਕ ਛੋਟੀ ਡਾਇਰੀ ਇਕ ਕੈਲੰਡਰ ਭੇਟ ਕੀਤਾ ਗਿਆ। ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਹੋਰਾਂ ਸਾਂਸਦ ਸ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਵਕਫ ਬੋਰਡ ਦਾ ਦਿਲੋਂ ਧੰਨਵਾਦ ਕੀਤਾ ਹੈ।
     

    Related Stories
      
    Go to TOP Top
    0 Comment(s)   Give Comment Comments   


    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
    
    SocialTwist Tell-a-Friend
  • ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਆਗੂ ਨੇ ਛੱਡੀ ਭਾਜਪਾ
  • ਮੰਤਰੀ ਨਾ ਬਣਾਉਣ ਤੇ ਰੁੱਸਦੇ ਕਾਂਗਰਸੀ MLA, ਇੱਕ ਹੋਰ ਕਾਂਗਰਸੀ ਵਿਧਾਇਕ ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ
  • ਬੱਚੀਆਂ ਨਾਲ ਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨੂੰ ਮਨਜ਼ੂਰੀ
  • ਇਹ ਕੈਸੀ ਰੁੱਤ ਆਈ: 6 ਮਹੀਨੇ ਦੀ ਬੱਚੀ ਬਣੀ ਹੈਵਾਨੀਅਤ ਦਾ ਸਿ਼ਕਾਰ
  • ਮੰਤਰੀ ਨਾ ਬਣਾਉਣ ਤੋਂ ਨਾਰਾਜ ਕਾਂਗਰਸੀ MLA ਦਾ ਪਾਰਟੀ ਅਹੁਦਿਆਂ ਤੋਂ ਅਸਤੀਫਾ
  • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
  • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
  • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
  • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
  • 24 ਕੈਰੇਟ ਖਰੀ ਭਾਪਣ


  • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
  • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
  • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
  • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
  • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
  • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
  • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
  • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
  • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
  • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


  • Facebook Activity

    Widgetize!