ਰਾਜਦੀਪ ਮੁੰਡੀ ਤੇ ਜਗਦੀਸ ਬੋਪਾਰਾਏ ਦੀ ਕੋਰਿਉਗ੍ਰਾਫੀ ਪ੍ਰੋਗਰਾਮ ਦਾ ਸਿਖਰ ਸੀ
ਐਡਮਿੰਟਨ ( ਹਰਬੰਸ ਬੁੱਟਰ ) ਐਡਮਿੰਟਨ ਦੀ ਮਸਹੂਰ ਸੰਸਥਾ ਲੋਕ ਵਿਰਸਾ ਕਲੱਬ ਤੇ ਮਨੋਰੰਜਨ ਕਲੱਬ ਵੱਲੋ ਬੀਬੀਆਂ ਦੇ ਲਈ 21ਵੇਂ ਤੀਆਂ ਦੇ ਮੇਲੇ ਦਾ ਆਯੋਜਿਨ ਜੈਕਸਨ ਹਾਈਟ 4304-41 ਐਵਨਿਉ ਬਰਨਵੁਡ ਲੀਗ ਕਨਿਸਕੀ ਗਾਰਡਨ ਵਿਚ ਸਰਦਿੰਰ ਔਜਲਾ,ਸੁਖਪਾਲ ਗਰੇਵਾਲ,ਹਰਪ੍ਰੀਤ ਗਿੱਲ,ਵਰਦਿੰਰ ਨਿੱਝਰ ਵੱਲੋ ਕੀਤਾ ਗਿਆ, ਜਿਸ ਵਿਚ ਐਡਮਿੰਟਨ ਅਤੇ ਆਸਪਾਸ ਦੀਆਂ ਮੁਟਿਆਰਾਂ,ਬੀਬੀਆਂ ਤੇ ਬੱਚੀਆਂ ਵੱਲੋ ਗਿੱਧੇ ਭੰਗੜੇ ਦੀਆਂ ਆਈਟਮਾਂ ਪੇਸ ਕੀਤੀਆਂ ਗਈਆਂ । ਮਿਸ ਪੰਜਾਬਣ ਦੀ ਚੋਣ ਲਈ ਬਖਸ ਸੰਘਾ,ਅੰਮ੍ਰਿਤਪਾਲ ਸੇਖੋ,ਜਗਦੀਸ ਬੋਪਾਰਾਏ ਨੇ ਵਧੀਆ ਜੱਜਾਂ ਦਾ ਰੋਲ ਨਿਭਾਉਂਦੇ ਹੋਏ 13-18 ਸਾਲ ਦੀ ਉਮਰ ਦੇ ਗਰੁੱਪ ਵਿਚ ਮਹਿਤਾਬ ਔਲਖ ਨੂੰ ਮਿੱਸ ਪੰਜਾਬਣ ਦੇ ਲਈ ਤੇ ਦੂਜੇ ਸਥਾਨ ਦੇ ਲਈ ਦਿਲਦੀਪ ਪਾਬਲਾ ਤੀਜੇ ਸਥਾਨ ਤੇ ਹਰਰੂਪ ਨੂੰ ਚੁਣਿਆ। 18 ਸਾਲ ਤੋ ਲੈ ਕੇ ਵੱਡੀ ਉਮਰ ਦੀਆਂ ਬੀਬੀਆਂ ਦੇ ਲਈ ਵਧੀਆ ਸੁੱਘੜ ਸੁਆਣੀ ਦਾ ਰੁਤਬਾ ਦੇਣ ਦੇ ਲਈ ਪਹਿਲਾ ਇਨਾਮ ਪਵਨ ਕੌਰ ਗਿੱਲ ਨੂੰ ਤੇ ਦੂਜੇ ਸਥਾਨ ਦਾ ਸਾਂਝਾ ਇਨਾਮ ਸੁਖਬੀਰ ਬਾਜਵਾ,ਹਰਲੀਨ ਕੌਰ ਤੇ ਤੀਜੇ ਸਥਾਨ ਲਈ ਸੋਨੀ ਬਰਾੜ ਦੇ ਹਿੱਸੇ ਆਇਆ। ਪ੍ਰੋਗਰਾਮ ਦ ਿਇੱਕ ਸਿਫਤ ਇਹ ਵੀ ਸੀ ਕਿ ਕੁਲਦੀਪ ਕੌਰ ਸਰਾਭਾ ਤੇ ਜਗਜੀਤ ਕੌਰ ਦਿਉਲ ਨੇ ਆਪਣੀਆਂ ਵਧੀਆ ਕਾਵਿ ਟੁਕੜੀਆਂ ਜੋ ਕਿ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸੀ ਪੇਸ਼ਕਾਰੀਆਂ ਤੋ ਪਹਿਲਾ ਪੇਸ਼ ਕਰਕੇ ਵਾਹ ਵਾਹ ਖੱਟੀ। ਜਸਦੀਸ ਕੌਰ ਬੋਪਾਰਾਏ ਤੇ ਰਾਜਦੀਪ ਕੌਰ ਮੁੰਡੀ ਵੱਲੋ ਰਾਏ ਜੁਝਾਰ ਦੇ ਗੀਤ “ਹਾਏ ਕੈਨੇਡਾ” ਦੀ ਪੇਸਕਾਰੀ ਪ੍ਰੋਗਰਾਮ ਦਾ ਸਿਖਰ ਹੋ ਨਿਬੜੀ। ਇੰਦਰਜੀਤ ਕੌਰ ਗਿੱਲ ਦੇ ਸਹਿਯੋਗ ਨਾਲ ਪੇਸ ਕੀਤੀ ਗਈ ਗੇਜੇ ਵਾਲੀ ਆਈਟਮ “ਮੇਲਾ” ਵੀ ਸਲਾਹਣਯੋਗ ਸੀ।ਮਨਜੀਤ ਸਿੰਘ ਵੱਲੋ ਜਿੱਥੇ ਸਟੇਜ ਤੇ ਬੋਲੀਆਂ ਪਾਈਆਂ ਗਈਆ ਸਨ ਉਥੇ ਇੰਡੀਆ ਤੋ ਆਏ ਢੋਲੀ ਬਿੱਟੂ ਢੋਲੀ ਨੇ ਢੋਲ ਵਜਾ ਕੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ।ਇਸ ਤੀਆ ਦੇ ਮੇਲੇ ਵਿਚ ਸੈਕੜੇ ਡੋਰ ਪ੍ਰਾਈਜ ਵੀ ਕੱਢੇ ਗਏ ਜਿਸ ਵਿਚ ਟੀ.ਵੀ. ਸੈਟ ਤੋ ਇਲਾਵਾ ਗੁਰਦਾਸ ਮਾਨ ਦੇ ਸੋਅ ਦੀਆਂ ਟਿਕਟਾਂ,ਰਸੋਈ ਵਿਚ ਕੰਮ ਆਉਣ ਵਾਲਾ ਸਾਜੋ ਸਮਾਨ,ਮੰਜੇ ਅਤੇ ਸੋਨੇ ਦੀਆਂ ਵਾਲੀਆਂ ਵੀ ਕੱਢੀਆ ਗਈਆ ਸਨ। ਮੇਲੇ ਵਿਚ ਮਹਿੰਦੀ ਲਾਉਣ ਦੇ ਸਟਾਲ,ਦਿਲੇ-ਪੰਜਾਬ ਰੈਸਟੋਰੈਟ ਵਾਲੇ ਅਰਮਾਨ ਸਾਹਿਬ ਵੱਲੋ ਖਾਣ ਪੀਣ ਦੇ ਲਈ ਵੀ ਪ੍ਰਬੰਧ ਕੀਤਾ ਗਿਆ ਸੀ।ਡਾ. ਤਾਨੀਆ ਥਾਪਰ ਇਸ ਮੇਲੇ ਵਿਚ ਵਿਸੇਸ ਤੌਰ ਤੇ ਪਹੁੰਚੇ ਹੋਏ ਸਨ।

ਕੈਲਗਰੀ ( ਹਰਬੰਸ ਬੁੱਟਰ ) ਕਨੇਡਾ ਵਿੱਚ ਪਰਵਾਸ ਕਰ ਆਏ ਬਜ਼ਰਗਾਂ ਨੇ ਆਪਣੀ ਜਿੰਦਗੀ ਦੇ ਆਖਰੀ ਹਿੱਸੇ ਨੂੰ ਰੌਚਿਕ ਬਣਾਉਣ ਦੇ ਲਈ ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦਾ ਘਠਨ ਕੀਤਾ ਹੋਇਆ ਹੈ । ਕੈਲਗਰੀ ਦੀ ਸਭ ਤੋਂ ਵੱਡੀ ਇਸ ਸੰਸਥਾ ਦੇ 310 ਮੈਂਬਰਾਂ ਨੇ ਹਰ ਸਾਲ ਆਪਣਾ ਕੰਮ ਕਾਜ਼ ਚਲਾਉਣ ਲਈ ਐਗਜੈਕਟਿਵ ਕਮੇਟੀ ਹਰ ਸਾਲ ਚੁਣਨੀ ਹੁੰਦੀ ਹੈ। ਇਸ ਵਾਰ ਵੀ ਪਿਛਲੇ ਸਾਲ ਤੋਂ ਹੀ ਕੰਮ ਕਰਦੀ ਆ ਰਹੀ ਕਮੇਟੀ ਨੂੰ ਹੀ ਚੁਣ ਲਿਆ ਗਿਆ ਹੈ। ਸ: ਸੁਖਦੇਵ ਸਿੰਘ ਖੈਰਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ ਉਂਝ ਵੈਸੇ ਉਹ ਛੇਵੀਂ ਵਾਰ ਪ੍ਰਧਾਨ ਚੁਣੇ ਗਏ ਹਨ।ਵਾਈਸ ਪ੍ਰਧਾਨ ਵਰਿੰਦਰਜੀਤ ਸਿੰਘ ਭੱਟੀ,ਸੈਕਟਰੀ ਮਹਿੰਦਰ ਸਿੰਘ ਢਿੱਲੋਂ,ਖਜਾਨਚੀ ਜਗਮੇਲ ਸਿੰਘ ਮੱਲੀ, ਜਦੋਂ ਕਿ ਡਾਇਰੈਕਟਰ ਪ੍ਰੀਤਮ ਸਿੰਘ ਕਾਹਲੋਂ,ਬਲਵੰਤ ਸਿੰਘ ਗਿੱਲ, ਹਰਬੰਸ ਸਿੰਘ ਸਿੱਧੂ,ਮਾ: ਸੁਖਦੇਵ ਸਿੰਘ ਧਾਲੀਵਾਲ,ਜਸਵੰਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਧਾਲੀਵਾਲ ਚੁਣੇ ਗਏ ਹਨ। ਮੈਂਬਰਾਂ ਵਿੱਚੋਂ ਹੀ ਚੁਣੇ ਗਏ ਚੋਣ ਅਫਸਰ ਦਰਸਨ ਸਿੰਘ ਧਾਲੀਵਾਲ ਨੇ ਉਸ ਕੋਲ ਪੁੱਜੀ ਇੱਕੋ ਇੱਕ ਸਲੇਟ ਪੇਸ਼ ਕੀਤੀ ਤਾਂ ਤਾਂ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ। ਇਸ ਸੋਸਾਇਟੀ ਦਾ ਮੁੱਖ ਉਦੇਸ ਪਰਵਾਸ ਕਰਕੇ ਆਏ ਲੋਕਾਂ ਖਾਸ ਕਰ ਬਜ਼ੁਰਗਾਂ ਲਈ ਸੁੱਖ ਸਹੂਲਤਾਂ ਮੁਹੱਈਆਂ ਕਰਵਾਉਣਾਂ ਹੈ, ਜਿਹਨਾਂ ਵਿੱਚ ਮੁੱਖ ਤੌਰ ‘ਤੇ ਓਲਡ ਏਜ਼ ਸਕਿਓਰਿਟੀ, ਕਨੇਡੀਅਨ ਪੈਨਸ਼ਨ,ਅਲਬਰਟਾ ਸੀਨੀਅਰਜ਼ ਲਈ ਸਹੂਲਤਾਂ,ਬੇਰੁਜ਼ਗਾਰੀ ਭੱਤੇ,ਸਿਟੀਜਸਿੱਪ ਲਈ ਅਰਜੀਆਂ, ਇੰਡੀਆਂ ਦੇ ਵੀਜ਼ੇ ਲਈ ਅਰਜ਼ੀਆਂ,ਕਾਗਜ਼ ਪੱਤਰਾਂ ਦੀ ਟਰਾਂਸਲੇਸ਼ਨ,ਅਤੇ ਹੋਰ ਬਹੁਤ ਸਾਰੀਆਂ ਜਿੰ਼ਦਗੀ ਦੀਅਂ ਲੋੜਾਂ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਂਦੇ ਹਨ। ਬੁਢਾਪੇ ਵੇਲੇ ਇਕੱਲਤਾ ਦੀ ਵਜਾਹ ਕਾਰਨ ਉਦਾਸੀ ਦੂਰ ਕਰਨ ਲਈ ਸੈਰ ਸਪਾਟੇ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਸੰਸਥਾ ਦੀ ਬਿਲਡਿੰਗ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਬਿਲਕੁੱਲ ਨਾਲ ਲੱਗਵੀਂ ਹੈ, ਜਿੱਥੇ ਦਿਨ ਵੇਲੇ ਤਾਂਸ ਦੀ ਬਾਜ਼ੀ ਲੱਗਦੀ ਦੇਖ ਪੰਜਾਬ ਦੀਆਂ ਸੱਥਾਂ ਵਿੱਚੋਂ ਗੁੰਮ ਚੁੱਕੀ ਰੌਣਕ ਦੀ ਝਲਕ ਪੈਂਦੀ ਹੈ।

ਐਤਵਾਰ 19 ਜੁਲਾਈ ਨੂੰ ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ। ਇਸ ਮੌਕੇ ਤੇ ਸ: ਅਮਰਜੀਤ ਸਿੰਘ ਖਾਲੜਾ, ਜਥੇਦਾਰ ਮਹਿੰਦਰ ਸਿੰਘ ਖੈਰਾ, ਡਾ: ਸਰੂਪ ਸਿੰਘ ਅਲੱਗ, ਸ: ਚਰਨਜੀਤ ਸਿੰਘ ਸੁੱਜੋਂ, ਸ: ਗੁਰਚਰਨ ਸਿੰਘ ਗੁਰਾਇਆ (ਜਰਮਨੀ), ਸ: ਅਵਤਾਰ ਸਿੰਘ ਵਾਲਸਾਲ, ਸ: ਮਹਿੰਦਰ ਸਿੰਘ ਜਵੰਦਾ WSO ਕਨੇਡਾ, ਸ: ਲਵਛਿੰਦਰ ਸਿੰਘ ਡੱਲੇਵਾਲ, ਸ: ਅਮਰੀਕ ਸਿੰਘ ਧੌਲ ਅਤੇ ਬੀਬੀ ਰੁਪਿੰਦਰਜੀਤ ਕੌਰ (ਮੁਖੀ ਮਾਤਾ ਭਾਗ ਕੌਰ ਸੁਸਾਇਟੀ) ਨੇ ਸਟੇਜ ਤੋਂ ਸੰਗਤਾਂ ਨੂੰ ਮੁਖਾਤਬ ਕੀਤਾ ਅਤੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਦੀ ਇਤਹਾਸਕ ਸਾਹਿਤਕ ਦੇਣ ਦਾ ਪੁਰਜ਼ੋਰ ਸ਼ਬਦਾਂ ਵਿਚ ਸਵਾਗਤ ਕੀਤਾ। ਕੇਵਲ ਦੋ ਘੰਟੇ ਦੇ ਸੀਮਤ ਸਮੇਂ ਵਿਚ ਸਟੇਜ ਸਕੱਤਰ ਸ: ਕੁਲਵੰਤ ਸਿੰਘ ਢੇਸੀ ਨੇ ਜਥੇਬੰਦੀਆਂ ਦੇ ਉਹਨਾਂ ਸਮੂਹ ਆਗੂਆਂ ਤੋਂ ਖਿਮਾ ਮੰਗੀ ਜਿਹਨਾਂ ਵਿਚ ਅੰਮ੍ਰਿਤਸਰ ਅਕਾਲੀ ਦਲ ਦੇ ਸ: ਜਸਪਾਲ ਸਿੰਘ ਬੈਂਸ, ਸ: ਅਵਤਾਰ ਸਿੰਘ ਖੰਡਾ, ਕੇਸਰੀ ਲਹਿਰ ਦੇ ਸ: ਜਰਨੈਲ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀ, ਪਾਕਿਸਤਾਨ ਗੁਰਧਾਮ ਕਾਰ ਸੇਵਾ ਦੇ ਸ: ਅਵਤਾਰ ਸਿੰਘ ਸੰਘੇੜਾ, ਪੰਜਾਬੀ ਸੱਥ ਦੇ ਸ: ਮੋਤਾ ਸਿੰਘ ਸਰਾਏ ਤੇ ਉਹਨਾ ਦੇ ਸਾਥੀ, ਦਲ ਖਾਲਸਾ ਦੇ ਸ:ਗੁਰਚਰਨ ਸਿੰਘ ਤੇ ਉਹਨਾਂ ਦੇ ਸਾਥੀ ਅਤੇ ਅਨੇਕਾਂ ਹੋਰ ਸ਼ਖਸੀਅਤਾਂ ਹਾਜ਼ਰ ਸਨ ਜਿਹਨਾਂ ਨੂੰ ਕਿ ਸਮੇਂ ਦੀ ਮਜ਼ਬੂਰੀ ਕਾਰਨ ਸਟੇਜ ਤੋਂ ਸਮਾਂ ਨਾ ਦੇ ਹੋਇਆ।
ਚੇਤੇ ਰਹੇ ਕਿ ਇਸ ਪੁਸਤਕ ਵਿਚ ਸ: ਅਜਮੇਰ ਸਿੰਘ ਨੇ ਚੁਰਾਸੀ ਦੇ ਦੌਰ ਵਿਚ ਜਿਥੇ ਭਾਰਤ ਦੇ ਖਬੇ ਪੱਖੀਆਂ ਵਲੋਂ ਸਰਕਾਰੀ ਸੱਜਾ ਹੱਥ ਬਣ ਕੇ ਸਿੱਖ ਵਿਦਰੋਹੀਆਂ ਖਿਲਾਫ ਭੁਗਤਣ ਨੂੰ ਆਢੇ ਹੱਥੀਂ ਲਿਆ ਹੈ ਉਥੇ ਉਸ ਨੇ ਪੰਜਾਬੀ ਸਾਹਿਤ ਦੇ ਉਹਨਾਂ ਵੱਡੇ ਵੱਡੇ ਨਾਵਾਂ ਦੀ ਉਲਾਰ, ਤਲਚੱਟ ਅਤੇ ਸਰਕਾਰੀ ਮਾਨਸਿਕਤਾ ਦਾ ਜ਼ਿਕਰ ਵੀ ਕੀਤਾ ਹੈ ਜਿਹਨਾਂ ਦੇ ਨਾਮ ਪੰਜਾਬੀ ਸਾਹਿਤ ਦੇ ਧੁਨੰਤਰ ਹੋਣ ਦਾ ਭੁਲੇਖਾ ਪਾਉਂਦੇ ਹਨ। ਸ: ਅਜਮੇਰ ਸਿੰਘ ਨੇ ਇਸ ਗੱਲ ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੱਛਮੀ ਸਭਿਆਚਾਰਕ ਸਮਾਜਾਂ (Civic Societies) ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ‘ਤੇ ਅਧਾਰਤ ਭਾਰਤੀ ਬਹੁਗਿਣਤੀ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (genocide) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ਅਤੇ ਅਖੀਰ ਤੇ ਜਿਸ ਨੇ ਭਾਰਤ ਦੇ ਟੋਟੇ ਟੋਟੇ ਕਰਨ ਵਿਚ ਪ੍ਰਮੁਖ ਭੂਮਿਕਾ ਅਦਾ ਕਰਨੀ ਹੈ।
ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਟਰੱਸਟੀ ਅਤੇ ਪੰਥਕ ਆਗੂ ਸ: ਜੋਗਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਯੂ ਕੇ ਦੇ ਲੇਖਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ: ਅਜਮੇਰ ਸਿੰਘ ਦੀ ਕਿਤਾਬ ‘ਤੇ ਅਧਾਰਤ ਸਿੱਖ ਕੇਸ ਦੇ ਬਣ ਰਹੇ ਉਸ ਅਧਾਰ ਨੂੰ ਪਛਾਣਿਆਂ ਹੈ ਜਿਸ ਤੋਂ ਕਿ ਦੁਨੀਆਂ ਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਨੂੰ ਪਰਨਾਇਆ ਵਿਅਕਤੀ ਇਨਕਾਰ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਭਾਰਤ ਵਿਚ ਜਾਤ ਪਾਤ, ਕਾਣੀ ਵੰਡ, ਫਿਰਕੂ ਅਤੇ ਅਣਮਨੁੱਖੀ ਮੁੱਲਾਂ ਦੀ ਪਾਲਤੂ ਹਾਕਮ ਜਮਾਤ ਦੀ ਗੁਲਾਮੀ ਚੋਂ ਨਿਕਲਣਾਂ ਹਰ ਘੱਟ ਗਿਣਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਵਿਚ ਪਹਿਲ ਕਦਮੀ ਸਿੱਖਾਂ ਨੂੰ ਹੀ ਕਰਨੀ ਪੈਣੀ ਹੈ।

ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਵਿੱਚ ਇੰਟਰ ਫੇਥ ਫੈਸਟੀਵਲ ਮੌਕੇ ਚੀਨ ,ਕੋਰੀਆ,ਤਿੱਬਤ, ਪਾਕਿਸਤਾਨ ,ਫਿਲਪੀਨੋ,ਅਤੇ ਪੰਜਾਬੀ ਭੰਗੜਾ ਡਾਂਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਵੱਖੋ ਵੱਖ ਮੁਲਕਾਂ ਦੀਆਂ ਕਲਾਂਵਾਂ ਦਾ ਪਰਦਰਸਨ ਦੇਖਣ ਨੂੰ ਮਿਲਿਆ। ਪੰਜਾਬੀਆਂ ਦਾ ਭੰਗੜਾ ਇੰਨਾ ਦਿਲਚਸਪ ਸੀ ਕਿ ਆਪਣੀ ਡਿਊਟੀ ਉੱਪਰ ਤਾਇਨਾਤ ਗੋਰੀ ਪੁਲਿਸ ਵਾਲੀ ਵੀ ਨੱਚਦੀ ਨਜ਼ਰੀ ਆਈ।ਅਲੱਗ ਅਲੱਗ ਵਪਾਰਕ ਅਦਾਰਿਆਂ ਨੇ ਆਪੋ ਆਪਣੇ ਪਹਿਰਾਵੇ ਵਾਲੇ ਸਟਾਲ ਵੀ ਲਗਾਏ ਹੋਏ ਸਨ।ਚੇਅਰਮੈਨ ਰਹੀਮ ਦਾਮ ਜੀ,ਵਾਈਸ ਚੇਅਰਮੈਨ ਸਰੀਨ ਦਾਮ ਜੀ, ਅਤੇ ਈਵੈਂਟ ਡਾਇਰੈਕਟਰ ਹਿਰਦੇਪਾਲ ਸਿੰਘ ਦੇ ਯਤਨਾ ਸਦਕਾ ਇਹ ਮੇਲਾ ਵੱਖੋ ਵੱਖ ਸਭਿਆਚਾਰਾਂ ਦੀ ਆਪਸੀ ਸਾਂਝ ਵਧਾਉਣ ਵਿੱਚ ਸਫਲ ਰਿਹਾ। ਇਸ ਮੌਕੇ ਏਅਰ ਕੈਡਿਟ ਲੀਗ ਵੱਲੋਂ ਵਾਲੰਟੀਅਰ ਸੇਵਾਵਾਂ ਬਦਲੇ ਸ: ਹਿਰਦੇਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

ਤਰਕਸ਼ੀਲ ਸਾਹਿਤ ਦੀ ਲੱਗੀ ਪ੍ਰਦਰਸ਼ਨੀ,
ਰੱਸਾ-ਕਸ਼ੀ,ਤਾਸ਼(ਸੀਪ)ਅਤੇ ਪੱਗ ਬੰਨਣ ਦੇ ਮੁਕਾਬਲੇ ਰੌਚਿਕ ਰਹੇ।
ਕੈਲਗਰੀ(ਹਰਬੰਸ ਬੁੱਟਰ)) ਹਾਕਸ ਫੀਲਡ ਹਾਕੀ ਅਕਾਦਮੀ,ਕੈਲਗਰੀ ਵਲੋˆ 18ਵਾˆ ਹਾਕਸ ਫੀਲਡ ਹਾਕੀ ਟੂਰਨਾਮੈˆਟ 29 ਮਈ ਤੋˆ 31 ਮਈ ਤੱਕ ਇੱਥੋˆ ਦੇ ਜੈਨਸਿਸ ਸੈˆਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸੀਨੀਅਰ ਵਰਗ, ਅੰਡਰ-16,ਅੰਡਰ-13 ਅਤੇ ਅੰਡਰ-10 ਉਮਰ ਵਰਗਾˆ ਵਿੱਚ ਮੁਕਾਬਲੇ ਹੋਏ। ਟੂਰਨਾਮੈˆਟ ਵਿੱਚ ਪੰਜਾਬੀ ਸਭਿਆਚਾਰ ਦਾ ਰੰਗ ਭਰਨ ਲਈ ਰੱਸਾ-ਕਸ਼ੀ,ਤਾˆਸ਼(ਸੀਪ) ਅਤੇ ਪੱਗ ਬੰਨਣ ਦੇ ਮੁਕਾਬਲਿਆˆ ਤੋˆ ਇਲਾਵਾ ਕੈਲਗਰੀ ਦੀਆˆ ਨਾਮੀˆ ਭੰਗੜਾ ਟੀਮਾˆ ਆਪਣੀ ਕਲਾ ਦੇ ਜੌਹਰ ਦਿਖਾਏ।
ਇਸ ਸਾਲ ਦੇ ਇਸ ਖੇਡ ਮੇਲੇ ਦੀ ਵਿਸੇਸ ਖਿੱਚ ਤਰਕਸ਼ੀਲ ਸਾਹਿੱਤ ਦੀ ਪ੍ਰਦਰਸ਼ਨੀ ਸੀ ਜਿਸ ਨੇ ਚੰਗੀ ਸਿਹਤ ਦੇ ਸੂਚਕ ਇਸ ਖੇਡ ਮੇਲੇ ਦੌਰਾਨ ਚੰਗਾ ਸਾਹਿਤ ਵੀ ਆਮ ਲੋਕਾਂ ਤੱਕ ਪਹੁੰਚਦਾ ਕੀਤਾ ।ਪ੍ਰੋਫੈਸਰ ਦਲਜਿੰਦਰ ਸਿੰਘ ਦੇ ਭੰਗੜਾ ਕਲੱਬ ਅਤੇ ਅਮਨਦੀਪ ਸਿੱਧੂ ਦੀ ਅਗਵਾਈ ਵਾਲੇ ਯੰਗ ਭੰਗੜਾ ਕਲੱਬ ਦੀਆˆ ਟੀਮਾˆ ਨੇ ਪੰਜਾਬੀ ਲੋਕ ਨਾਚਾˆ ਦੀਆˆ ਵੰਨਗੀਆˆ ਪੇਸ਼ ਕੀਤੀਆਂ।
ਹਾਕੀ ਦੇ ਸੀਨੀਅਰ ਵਰਗ ਵਿੱਚ ਕੈਨੇਡਾ ਅਤੇ ਅਮਰੀਕਾ ਤੋˆ 10 ਟੀਮਾˆ ਨੇ ਹਿੱਸਾ ਲਿਆ ਜਿਹਨਾˆ ਨੂੰ ਦੋ ਪੂਲਾˆ ਵਿੱਚ ਵੰਡਿਆ ਗਿਆ। ਪੂੁਲ ‘ਏ‘ ਵਿੱਚ ਟੋਬਾ ਵਾਰੀਅਰਜ਼ (ਮੈਨੀਟੋਬਾ), ਸੁਰਜੀਤ ਕਲੱਬ ਲੋਪੋˆ,ਸਸਕਾਟੂਨ, ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਵਾਈਟ), ਕੈਲਗਰੀ(ਰੈੱਡ) ਦੀਆˆ ਟੀਮਾˆ ਖੇਡੀਆਂ ਜਦ ਕਿ ਪੂਲ ‘ਬੀ‘ ਵਿੱਚ ਫੇਅਰ ਫੀਲਡ ਈਗਲਜ਼ ਕਲੱਬ ਸੈਕਰਾਮੈˆਟੋ(ਅਮਰੀਕਾ), ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਰੈੱਡ), ਪੰਜਾਬੀ ਕਲੱਬ ਵਿੰਨੀਪੈੱਗ,ਕੈਲਗਰੀ(ਬਲਿਊ) ਅਤੇ ਯੂਨਾਈਟਿਡ ਬ੍ਰਦਰਜ਼ ਕਲੱਬ,ਕੈਲਗਰੀ ਦੀਆˆ ਟੀਮਾˆ ਨੂੰ ਰਖਿਆ ਗਿਆ ਸੀ।ਸੀਨੀਅਰ ਦੇ ਮੁਕਾਬਲਿਆਂ ਵਿੱਚੋਂ ਕੈਲਗਰੀ ਹਾਕਸ ਰੈਡ ਨੇ ਪਹਿਲਾ ਅਤੇ ਕੈਲਗਰੀ ਹਾਕਸ ਬਲੈਕ ਨੇ ਦੂਜਾ ਸਥਾਨ ਪਰਾਪਤ ਕੀਤਾ। ਇਸ ਮੈਚ ਦੌਰਾਨ ਹਰਵਿੰਦਰ ਢੀਂਡਸਾ ਅਤੇ ਗੋਲਡੀ ਬਰਾੜ ਬੈਸਟ ਪਲੇਅਰ ਐਲਾਨੇ ਗਏ।
16 ਸਾਲ ਤੋਂ ਘੱਟ ਉਮਰ ਅਤੇ 10 ਸਾਲ ਤੋਂ ਛੋਟੇ ਬੱਚਿਆਂ ਦੀ ਟੀਮ ਵਾਲਿਆਂ ਮੈਚਾਂ ਵਿੱਚ ਹਾਕਸ ਫੀਲਡ ਹਾਕੀ ਅਕੈਡਮੀ ਪਹਿਲੇ ਸਥਾਨ ਉੱਪਰ ਰਹੀ ਜਦੋਂ ਕਿ ਐਡਮਿੰਟਨ ਰਾਇਲ ਦੀ ਟੀਮ ਦੂਜੇ ਨੰਬਰ ਉੱਪਰ ਰਹੀ ਇਸ ਵਰਗ ਵਿੱਚ ਦਲੀਪ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ।13 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਐਡਮਿੰਟਨ ਰਾਇਲਜ਼ ਨੂੰ ਪਹਿਲਾ ਸਥਾਨ ਜਦੋਂ ਕਿ ਹਾਕਸ ਫਲਿਡ ਹਾਕੀ ਅਕੈਡਮੀ ਨੂੰ ਦੂਜਾ ਸਥਾਨ ਮਿਲਿਆ। ਫਰੈਂਡਲੀ ਸੋਅ ਮੈਚਾਂ ਦੌਰਾਨ ਫਰੈਂਡਜ਼ ਕਲੱਬ ਕੈਲਗਰੀ ਨੂੰ ਪਹਿਲਾ ਅਤੇ ਦੇਸ਼ ਭਗਤ ਕਲੱਬ ਢੁਡੀਕੇ ਨੂੰ ਦੂਜਾ ਦਰਜਾ ਮਿਲਿਆ।ਤਾਸ ਖੇਡਣ ਦੇ ਮੁਕਾਬਲਿਆਂ ਦੌਰਾਨ ਦਸਮੇਸ ਕਲਚਰਲ ਸੀਨੀਅਰ ਸੋਸਾਇਟੀ ਦੀ ਲਾਭ ਸਿੰਘ ਅਤੇ ਬਲਦੇਵ ਸਿੰਘ ਵਰਗੇ ਚੁਸਤ ਖਿਡਾਰੀਆਂ ਦੀ ਟੀਮ ਨੇ ਪਹਿਲਾ ਸਥਾਨ ਜਿਤਿਆ ਜਦੋਂ ਕਿ ਰਾਜੂ ਮਾਣੂਕੇ ਅਤੇ ਬਲਜਿੰਦਰ ਮਾਣੂਕੇ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ।ਸੋਹਣੀ ਪੱਗ ਬੰਨਣ ਦੇ ਮੁਕਾਬਲਿਆ ਵਿੱਚੋਂ ਮਨਦੀਪ ਗਰੇਵਾਲ ਅਤੇ ਗੁਰਜਸਪਾਲ ਧਨੋਆ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਜਿਤਿਆ। ੀੲਸ ਮੌਕੇ ਬਹੁਤ ਸਾਰੀਆਂ ਕੈਲਗਰੀ ਦੀਆਂ ਨਾਮੀ ਸਖਸੀਅਤਾਂ ਹਾਜਿਰ ਰਹੀਆਂ ਜਿਹਨਾਂ ਵਿੱਚ ਕੀਨੀਆਂ ਦੀ ਓਲਿੰਪਿਕ ਖੇਡ ਚੁੱਕੇ ਸਾਬਕਾ ਖਿਡਾਰੀ ਸ: ਅਮਰ ਸਿੰਘ ਮਾਂਗਟ, ਐਮ ਪੀ ਦਵਿੰਦਰ ਸ਼ੋਰੀ, ਐਮ ਐਲ ਮਨਮੀਤ ਭੁੱਲਰ,ਸਾਬਕਾ ਐਮ ਐਲ ਏ ਦਰਸਨ ਕੰਗ ਅਤੇ ਐਮ ਐਲ ਦੀ ਦੌੜ ਵਿਚ ਪਿਛਲੀਆਂ ਚੋਣਾਂ ਦੌਰਾਨ ਸਾਮਿਲ ਹੋਏ ਮਨਜੋਤ ਗਿੱਲ,ਹੈਪੀ ਮਾਨ,ਅਵਿਨਾਸ ਖੰਗੂੜਾ ਅਤੇ ਜਗਦੀਪ ਕੌਰ ਸਹੋਤਾ ਦੇ ਨਾਂ ਸਾਮਿਲ ਹਨ।ਇਸ ਤੋਂ ਦਰਸਨ ਸਿੱਧੂ,ਜੱਗਾ ਰਾਊਕੇ,ਡਾ: ਜਸਵਿੰਦਰ ਬਰਾੜ,ਰੋਮੀ ਸਿੱਧੂ,ਹਰਮੀਤ ਖੁੱਡੀਆਂ, ਗੁਰਮੀਤ ਮੰਡਵਾਲਾ,ਮੇਜਰ ਬਰਾੜ ਭਲੂਰ,ਭੁਪਿੰਦਰ ਗਿੱਲ,ਹਰਪਿੰਦਰ ਸਿੱਧੂ, ਰਾਮ ਸਿੱਧੂ, ਬਲਜਿੰਦਰ ਮਾਣੂਕੇ,ਗੁਰਤੇਜ ਬਰਾੜ,ਗਰਤੇਜ ਮਾਂਗਟ, ਗੋਲਡੀ ਰੋਮਾਣਾ,ਰੇਸਮ ਸਿੱਧੂ,ਸਾਮਿਲ ਰਹੇ।

ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼
- ਸੰਸਦ ਮੈਂਬਰ, ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਸਾਂਝੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ
ਆਕਲੈਂਡ 16 ਮਈ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਅਤੇ ਆਪਣੇ ਅਮੀਰ ਵਿਰਸੇ ਦੀ ਬਰਾਬਰਤਾ ਨਿਰੰਤਰਤਾ ਬਣਾਈ ਰੱਖਣ ਲਈ ਉਦਮ ਉਪਰਾਲੇ ਹੁੰਦੇ ਰਹਿੰਦੇ ਹਨ। ਕਿਤਾਬਾਂ ਪੜ੍ਹਨ ਦਾ ਰੁਝਾਨ ਭਾਵੇਂ ਘਟਦਾ ਨਜ਼ਰ ਆਉਂਦਾ ਹੋਵੇ ਪਰ ਕਿਤਾਬਾਂ ਇਕ ਸੱਚੇ ਮਿੱਤਰ ਵਾਂਗ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਕਰਕੇ ਕਿਤਾਬਾਂ ਪ੍ਰਤੀ ਕਰੇਜ਼ ਕਦੇ ਮਰਦਾ ਨਹੀਂ। 'ਨਿਊਜ਼ੀਲੈਂਡ ਇੰਡੀਅਨ ਫਲੇਮ' ਸਵੀਟਸ ਐਂਡ ਰੈਸਟੋਰੈਂਟ ਮੈਨੁਰੇਵਾ ਵਿਖੇ ਅੱਜ ਹੋਏ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੰਜਾਬੀ ਪੁਸਤਕਾਂ 'ਅਜ਼ਬ-ਗਜ਼ਬ ਦੇ ਰੰਗ' ਅਤੇ 'ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ' ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸਿੱਖ ਕਮਿਊਨਿਟੀ ਤੋਂ ਸ. ਦਲਜੀਤ ਸਿੰਘ, ਸ. ਬਲਬੀਰ ਸਿੰਘ ਪਾਬਲਾ ਡਰੂਰੀ ਫ੍ਰੈਸ਼, ਤੀਰਥ ਸਿੰਘ ਅਟਵਾਲ ਇੰਡੋ ਸਪਾਈਸ, ਪਟਿਆਲਾ ਤੋਂ ਕਿਤਾਬਾਂ ਲੈ ਕੇ ਪਹੁੰਚੇ ਸ੍ਰੀ ਸ਼ਿਵ ਗਰਗ, ਮਾਤਾ ਸਤਨਾਮ ਕੌਰ, ਅਵਤਾਰ ਬਸਿਆਲਾ, ਸੁਖਮਿੰਦਰ ਸਿੰਘ, ਸੋਹਣ ਸਿੰਘ, ਸ. ਸਰਵਣ ਸਿੰਘ, ਅਜੀਤ ਕੌਰ, ਪਾਬਲਾ ਸਾਹਿਬ, ਪਰਮਜੀਤ ਕੌਰ, ਜਸਵਿੰਦਰ ਕੌਰ, ਬੱਚੀ ਮਹਿਕਪ੍ਰੀਤ ਕੌਰ, ਕਾਕਾ ਤਰਨਪ੍ਰੀਤ ਸਿੰਘ ਪੰਜਾਬੀ ਮੀਡੀਆ ਤੋਂ ਅਮਰਜੀਤ ਸਿੰਘ-ਮੈਡਮ ਕੁਲਵੰਤ ਕੌਰ-ਸੁਖਵਿੰਦਰ ਸਿੰਘ ਸੁੱਖ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ। ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ ਬਾਰੇ ਛਪੀ ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ ਜਿਸ ਦੇ ਵਿਚ ਇੰਗਲਿਸ਼ ਫਿਲਮਾਂ ਦੀ ਨਾਇਕਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੂਜੀ ਕਿਤਾਬ 'ਅਜ਼ਬ ਗਜ਼ਬ ਦੇ ਰੰਗ' ਦੇ ਵਿਚ ਸਾਇੰਸ ਖੋਜ਼ਾਂ, ਬੱਚਿਆਂ ਦੇ ਲਈ ਪੰਛੀਆਂ ਅਤੇ ਜਾਨਵਰਾਂ ਦੀ ਜਾਣਕਾਰੀ ਅਤੇ ਹੋਰ ਆਮ ਵਿਸ਼ਿਆਂ ਉਤੇ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ।

5 ਕਿਲੋਮੀਟਰ ਦੀ ਪੈਦਲ ਯਾਤਰਾ ਨੇ ਲੋਕਾਂ ਦਾ ਧਿਆਨ ਖਿੱਚਿਆ
ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਤੇ ਦੁਨੀਆˆ ਭਰ ਵਿੱਚ 2006 ਤੋˆ ਕਨੂੰਨੀ ਤੇ ਗੈਰ ਕਨੂੰਨੀ ਨਸ਼ਿਆˆ ਦੇ ਸਰੀਰ, ਪਰਿਵਾਰ ਤੇ ਸਮਾਜ ਤੇ ਪੈ ਰਹੇ ਦੁਰ ਪ੍ਰਭਾਵਾˆ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸੰਸਥਾ ‘ਡਰੱਗ ਅਵੇਅਰਨੈਸ ਫਾਊˆਡੇਸ਼ਨ, ਕੈਲਗਰੀ‘ ਵਲੋ 10 ਮਈ ਨੂੰ ਪ੍ਰੇਰੀਵਿੰਡਜ਼ ਪਾਰਕ ਵਿੱਚ ਚੌਥੀ ਸਲਾਨਾ 5 ਕਿਲੋਮੀਟਰ ਡਰੱਗ ਅਵੇਅਰਨੈਸ ਵਾਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆˆ, ਨੌਜਵਾਨਾˆ, ਬਜ਼ੁਰਗਾˆ ਆਦਿ ਹਰ ਵਰਗ ਦੇ ਲੋਕਾˆ ਵਲੋˆ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ।ਇਸ ਵਰ੍ਹੇ ਦੀ ਵਾਕ ਵਿੱਚ ਨੌਜਵਾਨ ਔਰਤਾˆ ਵਲੋˆ ਬੱਚਿਆˆ ਸਮੇਤ ਭਾਗ ਲੈਣਾ ਸ਼ਲਾਘਾਯੋਗ ਸੀ।ਯਾਦ ਰਹੇ ਇਸੇ ਸੰਸਥਾ ਦੇ ਬਾਨੀ ਤੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਕਾਹਲੋˆ ਵਲੋˆ ਸਾਲ 2011 ਵਿੱਚ ਸਾਰੇ ਕਨੇਡਾ ਵਿੱਚ 7400 ਕਿਲੋਮੀਟਰ ਲੰਬੀ ਡਰੱਗ ਅਵੇਅਰਨੈਸ ਵਾਕ ਕਰਕੇ ਇਤਿਹਾਸ ਸਿਰਜਿਆ ਗਿਆ ਸੀ।ਇਸ ਮੌਕੇ ਤੇ ਬਲਵਿੰਦਰ ਸਿੰਘ ਕਾਹਲੋˆ ਤੋˆ ਇਲਾਵਾ ਸਾਬਕਾ ਐਮ ਐਲ ਏ ਦਰਸ਼ਨ ਸਿੰਘ ਕੰਗ, ਨੀਨਾ ਖਰ੍ਹੇ ਤੇ ਡਾ. ਪ੍ਰੀਤ ਨੇ ਨਸ਼ਿਆˆ ਦੇ ਮਾਰੂ ਪ੍ਰਭਾਵਾˆ ਬਾਰੇ ਆਪਣੇ ਵਿਚਾਰ ਰੱਖੇ ਤੇ ਲੋਕਾˆ ਨੂੰ ਨਸ਼ਿਆˆ ਪ੍ਰਤੀ ਆਪਣੇ ਪਰਿਵਾਰਾˆ ਨੂੰ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ।ਪ੍ਰੋਗਰਾਮ ਦੇ ਅਖੀਰ ਤੇ ‘ਮਦਰਜ਼ ਡੇ‘ ਨੂੰ ਸਮਰਪਿਤ ਡਰਾਅ ਕੱਢੇ ਗਏ ਤੇ ਮੀਡੀਆ ਸਮੇਤ ਸਾਰੀਆˆ ਸੰਸਥਾਵਾˆ ਦੇ ਨੁਮਾਇੰਦਿਆˆ ਅਤੇ ਸ਼ਾਮਿਲ ਲੋਕਾˆ ਦਾ ਧੰਨਵਾਦ ਕੀਤਾ ਗਿਆ।ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਹਫਤੇ ਵਿੱਚ ਸੰਸਥਾ ਦੇ ਵਲੰਟੀਅਜ਼ ਵਲੋˆ ਸਿਟੀ ਹਾਲ ਵਿੱਚ ਬੂਥ ਲਗਾ ਕੇ ਨਸ਼ਾ ਵਿਰੋਧੀ ਜਾਣਕਾਰੀ ਦਿੱਤੀ ਗਈ ਸੀ।

ਹਾਂਗਕਾਂਗ 4 ਮਈ 2015 (ਅ.ਸ. ਗਰੇਵਾਲ) ਪਿਛਲੇ ਹਫਤੇ ਨੇਪਾਲ ਵਿਚ ਆਏ ਭਾਰੀ ਭੁਚਾਲ ਪੀੜਤਾਂ ਲਈ ਦੁਨੀਆਂ ਭਰ ਵਿਚੋਂ ਸਹਾਇਤਾ ਆ ਰਹੀ ਹੈ। ਇਸ ਤਹਿਤ ਹੀ ਹਾਂਗਕਾਂਗ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਵੱਲੋਂ ਵੀ ਪੀੜਤਾਂ ਦੀ ਮੱਦਦ ਲਈ ਰਾਸ਼ੀ ਇਕੱਠੀ ਕੀਤੀ ਗਈ ਜਿਸ ਵਿਚ ਪੰਜਾਬੀਆਂ ਨੇ ਦਿਲ ਖੋਲ ਕੇ ਦਾਨ ਦਿਤਾ। ਇਸ ਦੌਰਾਨ ਲੱਗਭੱਗ 8 ਲੱਖ ਨੇਪਾਲੀ ਰੁਪਏ ਦੇ ਬਰਾਬਰ ਮੁੱਲ ਦੀ ਰਾਸ਼ੀ ਇਕੱਠੀ ਹੋਈ ਜੋ ਕਿ ਹਾਂਗਕਾਂਗ ਸਥਿਤ ਇੱਕ ਨੇਪਾਲੀ ਗਰੁੱਪ 'ਐਲ ਜੀ ਐਸੋਸੀਏਸਨ ਆਫ ਹਾਂਗਕਾਂਗ' ਨੂੰ ਚੈਕ ਰਾਂਹੀ ਭੇਟ ਕੀਤੀ ਗਈ।
ਇਸ ਗਰੁੱਪ ਵੱਲੋਂ ਇਹ ਰਾਸ਼ੀ ਨੇਪਾਲ ਵਿੱਚ ਉਨਾਂ ਲੋਕਾਂ ਤੱਕ ਪਹੁੰਚਾਈ ਜਾਵੇਗੀ ਜਿੱਥੇ ਅਜੇ ਤੱਕ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਹਾਇਤਾ ਨਹੀਂ ਪਹੁੰਚ ਸਕੀ। ਇਹ ਨੇਪਾਲੀ ਗਰੁੱਪ ਹਾਲ ਦੀ ਘੜ੍ਹੀ ਭੁਚਾਲ ਪੀੜਤਾਂ ਲਈ ਜਰੂਰੀ ਸਮਾਨ ਜਿਵੇਂ ਕਿ ਖਾਣਾ, ਪੀਣ ਵਾਲਾ ਪਾਣੀ ਅਤੇ ਦਵਾਈਆਂ ਆਦਿ ਨਾਲ ਹੀ ਮਦਦ ਕਰੇਗਾ ਪਰ ਭਵਿੱਖ ਵਿਚ ਇਸ ਗਰੁੱਪ ਦੀ ਪੀੜਤਾਂ ਲਈ ਘਰ ਆਦਿ ਬਣਾ ਕੇ ਦੇਣ ਦੀ ਵੀ ਯੋਜਨਾ ਹੈ ਕਿਉਂ ਕਿ ਭੁਚਾਨ ਕਾਰਨ ਕਰੀਬ 80% ਘਰਾਂ ਦਾ ਨੁਕਸਾਨ ਹੋਇਆ ਹੈ।
ਯਾਦ ਰਹੇ ਨੇਪਾਲ ਵਿਚ ਆਏ 7.9 ਦਰਜੇ ਦੇ ਭੁਚਾਲ ਕਾਰਨ 7 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਦ ਕਿ ਵੱਡੀ ਗਿਣਤੀ ਵਿਚ ਲੋਕੀ ਜਖ਼ਮੀ ਹੋਏ ਹਨ।

ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਦੇ ਮੈਗਨੋਲੀਆ ਹਾਲ ਅੰਦਰ ਪਾਲੀ ਵਿਰਕ ਅਤੇ ਕਰਮ ਸਿੱਧੂ ਵੱਲੋਂ ਪੰਜਾਬ ਤੋਂ ਆਏ ਨਾਮਵਰ ਗਾਇਕਾਂ ਦੇ ਕਰਵਾਏ ਗਏ ਪਰੋਗਰਾਮ “ਮੇਲਾ ਪੰਜਾਬਣਾਂ ਦਾ” ਨੇ ਵਿਰਾਸਤੀ ਰੰਗ ਬੰਨਿਆ । ਪਰੋਗਰਾਮ ਦੀ ਸੁਰਆਤ ਪੰਜਾਬੀ ਸੱਭਿਆਚਾਰ ਦੇ ਵਿਹੜੇ ਅੰਦਰ ਅਣਮੁਲੇ ਸਬਦਾਂ ਰਾਹੀ ਸਟੇਜ ਅਤੇ ਕਲਾਕਾਰ ਦਰਮਿਆਨ ਸਾਂਝ ਪਵਾਉਣ ਵਾਲੀ ਆਸ਼ਾ ਸਰਮਾ ਦੇ ਬੋਲਾਂ ਨਾਲ ਹੁੰਦੀ ਹੈ। ਖਚਾਖਚ ਭਰੇ ਹੋਏ ਪੰਜਾਬਣਾਂ ਦੇ ਪੰਡਾਲ ਅੰਦਰ ਆਸਾ ਸਰਮਾ ਦੀ ਜ਼ੁਬਾਨ ਉੱਤੇ ਜਿਓਂ ਹੀ ਇੱਕ ਨਵਾਂ ਨਕੋਰ ਨਾਂ ਅਨਮੋਲ ਗਗਨ ਮਾਨ ਆਉਂਦਾ ਹੈ ਤਾਂ ਸਾਜਾਂ ਦੀ ਧਮਾਲ ਪੈਣ ਲੱਗਦੀ ਹੈ ਅਤੇ ਇਸੇ ਹੀ ਧਮਾਲ ਵਿੱਚ ਸਟੇਜ ਉੱਪਰ ਗੜਕਦੇ ਕੜਕਦੇ ਅੰਦਾਜ਼ ਵਿੱਚ ਠੇਠ ਮਲਵਈ ਬੋਲਾਂ ਨਾਲ “ਪਤੰਦਰ” ਨੂੰ ਮਿਹਣੇ ਮਾਰਦੀ ਇੱਕ ਮੁਟਿਆਰ ਸਟੇਜ ਦਾ ਸਿੰਗਾਰ ਬਣਦੀ ਹੈ। ਹਾਂ ਇਹੀ ਹੈ ਅਨਮੋਲ ਗਗਨ ਮਾਨ ਜਿਸ ਨੇ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਹੁਣੇ ਹੀ ਸਾਫ ਸੁਥਰੀ ਗਾਇਕੀ ਦੀ ਵਚਨਵੱਧਤਾ ਨਾਲ ਕਦਮ ਰੱਖਿਆ ਹੈ। ਆਮ ਤੌਰ ‘ਤੇ ਪ੍ਰੋਗਰਾਮ ਦੇ ਆਖੀਰ ਵਿੱਚ ਪੰਜਾਬਣਾਂ ਨੂੰ ਨੱਚਦੇ ਵੇਖਿਆ ਹੈ ਪਰ ਇਹ ਇਕ ਅਜਿਹਾ ਪਹਿਲਾ ਪਰੋਗਰਾਮ ਸੀ ਜਿਸ ਦੀ ਸੁਰੂਆਤ ਹੀ ਨੱਚਣ ਟੱਪਣ ਨਾਲ ਹੋਈ।

ਆਕਲੈਂਡ 19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 1100 ਕਿਲੋਮੀਟਰ ਦੂਰ ਦੱਖਣੀ ਟਾਪੂ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਮਨਾਏ ਗਏ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸਥਾਨਕ ਵਿਦਿਆਰਥੀਆਂ ਨੇ ਅਤੇ ਆਕਲੈਂਡ ਤੋਂ ਗਏ ਭਾਈ ਭਗਵਾਨ ਸਿੰਘ ਨੇ ਸ਼ਬਦ ਕੀਰਤਨ ਕੀਤਾ। ਗਿਆਨੀ ਰਣਜੋਧ ਸਿੰਘ ਜੋ ਕਿ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਹਨ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਹੋਏ ਅੰਮ੍ਰਿਤ ਸੰਚਾਰ ਵਿਚ 10 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਤੋਂ ਇਲਾਵਾ 10 ਹੋਰ ਪ੍ਰਾਣੀਆਂ ਨੇ ਆਪਣੇ ਨਾਂਅ ਲਿਖਵਾਏ ਸਨ, ਪਰ ਉਹ ਅਜੇ ਆਪਣਾ ਮਨ ਪੱਕਾ ਨਾ ਹੋਣ ਕਰਕੇ ਕੁਝ ਸਮਾਂ ਹੋਰ ਲੈ ਗਏ। ਸਿੱਖ ਸੁਸਾਇਟੀ ਸਾਊਥ ਆਈਲੈਂਡ ਦੇ ਪ੍ਰਧਾਨ ਚਰਨ ਸਿੰਘ ਬੋਲੀਨਾ ਅਤੇ ਸਕੱਤਰ ਇੰਦਰਜੀਤ ਸਿੰਘ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਸਮੇਤ ਪੰਜਾਂ ਪਿਆਰਿਆਂ ਅਤੇ ਹੋਰ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ।
