ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

 • ਖੇਤਰ ਦੇ ਸਹੋਦਯਾ ਇੰਡੀਪੇਂਡਟੇਂਡ ਸਕੂਲਾਂ ਦੇ ਲਈ ਔਰਿਐਂਟੇਸ਼ਨ ਵਰਕਸ਼ਾਪ ਦਾ ਆਯੋਜਨ


 • ਜਲੰਧਰ, 27 ਅਗਸਤ, 2016 : ਦਾ ਇੰਟਰਨੈਸ਼ਨਲ ਅਵਾਰਡ ਫੋਰ ਯੰਗ ਪੀਪਲ, ਇੰਡਿਆ ਵਲੋਂ ਅਜ ਫਗਵਾੜਾ ਵਿਖੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ਪ੍ਰਿੰਸੀਪਲਾਂ ਅਤੇ ਟੀਚਰਾਂ ਦੇ ਲਈ ਇਕ ਔਰਿਐਂਟੇਸ਼ਨ ਵਰਕਸ਼ਾਪ ਦਾ ਆਯੌਜਤ ਕੀਤਾ ਗਿਆ । ਇਸ ਵਰਕਸ਼ਾਪ ਨੂੰ ਆਯੋਜਤ ਕਰਵਾਉਣ ਦਾ ਮੰਤਵ ਸਹੋਦਯਾ ਸਕੂਲਾਂ ਵਿਚ ਅਵਾਰਡ ਪ੍ਰੋਗਰਾਮ ਦੇ ਵਿਸ਼ਾ ਤੋਂ ਆਗੂ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਇਸ ਸਿਖਿਆ ਪ੍ਰਣਾਲੀ ਦੇ ਲਾਭਾਂ ਬਾਰੇ ਦਸਣਾ ਸੀ । ਇਸ ਵਰਕਸ਼ਾਪ ਵਿਚ ਵ¤ਡੀ ਭਾਗੀਦਾਰੀ ਵੇਖਣ ਨੂੰ ਮਿਲੀ ਜਿਸ ਵਿਚ ਖੇਤਰ ਦੇ 19 ਸਕੂਲਾਂ ਨੇ ਭਾਗ ਲਿਆ ।


  ਜਲੰਧਰ ਇੰਡੀਪੇਂਡਟੇਂਡ ਸਹੋਦਯਾ ਸਕੂਲਾਂ ਦੇ ਚੈਅਰਮੇਨ ਸ਼੍ਰੀ ਜੋਰਾਵਰ ਸਿੰਘ ਨੇ ਆਈਏਵਾਈਪੀ ਟੀਮ ਤੋਂ ਆਗੂ ਕਰਵਾਇਆ ਜਿਸਦੇ ਬਾਅਦ ਆਈਏਵਾਈਪੀ ਦੇ ਨੈਸ਼ਨਲ ਡਾਇਰੇਕਟਰ ਕਪਿਲ ਭਲਾ ਨੇ ਅਪਣੀ ਪ੍ਰੇਜੇਂਟੇਸ਼ਨ ਵਿਚ ਅਵਾਰਡ ਪ੍ਰੋਗਰਾਮ, ਇਸਦੀ ਫਿਲਾਸਫੀ, ਫ੍ਰੈਮਵਰਕ ਅਤੇ ਹੋਰ ਲਾਭਾਂ ਬਾਰੇ ਆਏ ਪ੍ਰਤਿਨਿਧਿਆਂ ਨੂੰ ਦਸਿਆ । ਆਈਏਵਾਈਪੀ ਦੇ ਪ੍ਰੋਗਰਾਮ ਮੈਨੇਜਰ ਬਿਵੂਜੀਤ ਮਖੂਤੀ ਨੇ ਦਸਿਆ ਕਿ ਇਸ ਪ੍ਰੋਗਰਾਮ ਦੇ ਚਾਰ ਆਧਾਰੇ ਹਨ ਜਿਸ ਵਿਚ ਸਕਿਲਸ, ਸਰਵਿਸ, ਫਿਜਿਕਲ ਮਨੋਰੰਜਨ ਅਤੇ ਐਡਵੇਂਚਰਸ ਯਾਤਰਾ ਦੇ ਨਾਲ ਨਾਲ ਰੇਜਿਡੇਂਸ਼ਿਅਲ ਪ੍ਰੋਜੇਕਟ ਪਰਮੂਖ ਹਨ ।


  ਵਰਕਸ਼ਾਪ ਦਾ ਸਮਾਪਨ ਇਸ ਪ੍ਰੋਗਰਾਮ ਦੇ ਗੋਲਡ ਅਵਾਰਡ ਜੇਤੂ ਗੂਰਕਰਣ ਸਿੰਘ ਨੇ ਅਨੁਭਵ ਸਾਂਝੇ ਕੀਤੇ ਵਿਚਾਰਾਂ ਦੇ ਨਾਲ ਹੋਇਆ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਾਹਿਤਕ ਮਸਲਿਆਂ ’ਤੇ ਸੈਮੀਨਾਰ ਹੋ ਨਿਬੜਿਆ ਸ਼ਾਹ ਚਮਨ ਯਾਦਗਾਰੀ ਸਨਮਾਨ ਸਮਾਗਮ

 • Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਿਨਾ ਦਾਜ ਕੈਨੇਡੀਅਨ ਬੇਟੇ ਦੇ ਵਿਆਹ ’ਚ ਕਿਤਾਬ ਰਿਲੀਜ਼ ਕਰਕੇ ਅਤੇ ਪੌਦੇ ਲਾ ਕੇ ਨਵੀਂ ਪਿਰਤ ਪਾਈ


 •   ਕਰਮਜੀਤ ਕੌਰ
  ਬਾਜਾਖਾਨਾ 28 ਮਾਰਚ

   ਕੁਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ (ਦਬੜ•ੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ•ਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ ਦੇ ਕੀਤਾ ਜਦੋਂ ਕਿ ਅੱਜ ਕੱਲ ਕੈਨੇਡੀਅਨ ਲੜਕਿਆਂ ਦੇ ਮਾਤਾ ਪਿਤਾ ਬੋਲੀ ਲਾਉਂਦੇ ਹਨ ਅਤੇ 50- 50 ਲੱਖ ਰੁਪੈ ’ਚ ਸੌਦੇ ਹੁੰਦੇ ਹਨ। ਲੜਕੀ ਅਮਨਦੀਪ ਕੌਰ ਮਾਨ ਜੋ ਕਿ ਲੈਕਚਰਾਰ ਹੈ ਲੜਕੇ ਦੀ ਆਪਣੀ ਪਸੰਦ ਸੀ ਅਤੇ ਮਨੋਹਰਦੀਪ ਢਿੱਲੋਂ ਕੈਨੇਡਾ ’ਚ ਕੰਪਿਊਟਰ ਅਪਰੇਟਰ ਅਤੇ ਇਕ ਟਰੱਕਿੰਗ ਕੰਪਨੀ ਸੁਪਰਵਾਈਜ਼ਰ ਹੈ ਜੋ ਲੜਕੀ ਦੀ ਪਸੰਦ ਸੀ।  ਫਗਵਾੜਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਕਰਨ ਤੋਂ ਬਾਦ ਸਭ ਤੋਂ ਪਹਿਲਾਂ ਇਸ ਜੋੜੀ ਨੇ ਗੁਰਦਵਾਰਾ ਸਾਹਿਬ ਦੇ ਵਿਹੜੇ ’ਚ ਦੁਸਹਿਰੀ ਅੰਬ ਦੇ ਬੂਟੇ ਲਾਏ, ਇਹ ਬੂਟੇ ਇਥੋਂ ਹੀ ਨਾਲ ਲੈ ਕੇ ਗਏ ਸਨ।
  ਉਸਤੋਂ ਬਾਦ ਨਵੀਂ ਕਿਤਾਬ ਰਿਲੀਜ਼ ਕਰਨ ਦੀ ਰਸਮ ਕੀਤੀ ਗਈ। ਲੇਖਕ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਕਿਤਾਬ ਇਹਨਾਂ ਦੋਵਾਂ ਬੱਚਿਆਂ ਦੇ ਨਾਮ ਸਮੱਰਿਪਤ ਕੀਤੀ ਹੈ ਅਤੇ ਇਹਨਾਂ ਦੇ ਸ਼ਗਨ ਮੌਕੇ ਹਾਜਰ ਸ਼ਖਸ਼ੀਅਤਾਂ ਤੋਂ ਹੀ  ਇਹ ਕਿਤਾਬ ਰਿਲੀਜ਼ ਕਰਵਾਈ ਗਈ। ਇਹ ਕਿਤਾਬ ਗੁਲਾਮ ਪ੍ਰਥਾ ਦਾ ਖਾਤਮਾ ਕਰਨ ਵਾਲੇ ( ਲਕੜਹਾਰੇ ਮਜ਼ਦੂਰ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ) ਅਮਰੀਕਾ ਦਾ ਪਿਤਾਮਾ ਕਹਾਉਣ ਵਾਲੇ ਮਹਾਨ ਵਿਅੱਕਤੀ ਅਬਰਾਹਮ ਲਿੰਕਨ ਬਾਰੇ ਹ,ੈ ਜੋ ਜ਼ਿੰਦਗੀ ’ਚ ਸੰਘਰਸ਼ ਕਰਨ ਅਤੇ ਸੱਚਾ ਸੁੱਚਾ ਮਨੁੱਖ ਬਨਣ ਦੀ ਪ੍ਰੇਰਨਾ ਦਿੰਦੀ ਹੈ। ਸਮੁੱਚੀ ਬਰਾਤ ’ਚ ਪੜੇ ਲਿਖੇ ਵਿਅੱਕਤੀਆਂ ਨੂੰ ਇਹ ਪੁਸਤਕ ਤੋਹਫੇ ਦੇ ਤੌਰ ’ਤੇ ਦਿਤੀ ਗਈ। ਪਿੰਡ ਦਬੜੀਖਾਨਾ ਪਹੁੰਚਣ ’ਤੇ ਵੀ ਇਸ ਜੋੜੀ ਵਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਆਮਰਪਾਲੀ ਅੰਬ ਦੇ ਪੌਦੇ ਲਗਾਏ ਗਏ। ਇਸ ਮੌਕੇ ਹਾਜਰ ਪਤਵੰਤਿਆਂ ਨੇ  ਕੈਨੇਡਾ ਦੇ ਪੱਕੇ ਵਸਨੀਕ ਲੜਕੇ ਵਲੋਂ ਅਤੇ ਉਸਦੇ ਪਿਤਾ ਵਲੋਂ ਬਿਨਾ ਕਿਸੇ ਦਾਜ ਦੇ ਵਿਆਹ ਕਰਨ, ਇਸ ਮੌਕੇ ਪੌਦੇ ਲਾਉਣ ਅਤੇ ਕਿਤਾਬ ਰਿਲੀਜ਼ ਕਰਨ ਵਰਗੇ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਗਾਇਕ ਅਦਾਕਾਰ ਹਰਭਜਨ ਮਾਨ ਦੇ ਮਾਮਾ ਅਤੇ ਆਪ ਆਗੂ ਨਛੱਤਰ ਸਿੰਘ ਸਿੱਧੂ, ਉਜਾਗਰ ਸਿੰਘ ਢਿੱਲੋਂ ਭਗਤਾ ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ,ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਬਲਾੜੀਆ, ਹੰਸ ਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ ਦੇ ਐਮ ਡੀ ਉਪਿੰਦਰ ਸ਼ਰਮਾ,ਅਗਰਵਾਲ ਸਭਾ ਬਾਜਾਖਾਨਾ ਦੇ ਪ੍ਰਧਾਨ ਜੀਵਨ ਗਰਗ,ਗੋਬਿੰਦਗੜ ਦੇ ਸਰਪੰਚ ਗੁਰਦਿਤ ਸਿੰਘ ਢਿੱਲੋਂ,ਗੁਰਪ੍ਰੀਤ ਮਾਨ ਮੌੜ,ਗੁਰਮੀਤ ਸਿੰਘ ਬਰਾੜ ਜੈਤੋ,ਗੁਰਜੰਟ ਸਿੰਘ ਪੁੰਨੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜਰ ਸਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੁਆਬਾ ਕਾਲਜ ਜਲੰਧਰ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਸਮਾਪਤ


 •     

   

   ਮਾਂ ਬੋਲੀ ਪੰਜਾਬੀ ਨੂੰ ਪ੍ਰਚਾਰਨ-ਪ੍ਰਸਾਰਨ ਦੇ ਨਾਲ਼-ਨਾਲ਼ ਇਸ ਦਾ ਮੂਲ ਖ਼ਾਸਾ ਬਰਕਰਾਰ ਰੱਖਣ ਦਾ ਦਿੱਤਾ ਸੱਦਾ


  ਜਲੰਧਰ
  : ਦੁਆਬਾ ਕਾਲਜ ਜਲੰਧਰ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਕਾਲਜ ਦੇ ਕਾਨਫ਼ਰੰਸ ਹਾਲ ਵਿਚ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ‘ਮਾਂ ਬੋਲੀ, ਖੇਤਰੀ ਭਾਸ਼ਾਵਾਂ, ਸੰਚਾਰ ਅਤੇ ਸਮਾਜ’ ਮੁੱਖ ਵਿਸ਼ੇ ’ਤੇ ਕਰਵਾਈ ਗਈ ਜਿਸ ਵਿਚ ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪ੍ਰਸਿਧ ਸ਼ਖ਼ਸੀਅਤ ਡਾ. ਗੁਲਜ਼ਾਰ ਸਿੰਘ ਸੰਧੂ ਸ਼ਾਮਲ ਹੋਏ। ਸਵਾਗਤੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਅਤੇ ਵਿਭਾਗ ਦੇ ਮੁਖੀ ਡਾ. ਸਿਮਰਨ ਸਿੱਧੂ ਨੇ ਮਹਿਮਾਨਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿਭਾਈ।
  ਕੁੰਜੀਵਤ ਭਾਸ਼ਣ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਦਿੱਤਾ ਜਿਸ ਵਿਚ ਉਨਾਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਸਰਕਾਰੀ ਬੇਰੁਖ਼ੀ ਦਾ ਖ਼ੁਲਾਸਾ ਕਰਦਿਆਂ ਅੰਕੜਿਆਂ ਸਹਿਤ ਆਪਣੀ ਗੱਲ ਕਹੀ। ਵਿਸ਼ੇਸ਼ ਵਕਤਾ ਦੀਪਕ ਬਾਲੀ ਸਕੱਤਰ ਜਾਗ੍ਰਤੀ ਮੰਚ ਪੰਜਾਬ ਨੇ ਪੰਜਾਬੀ ਗਾਇਕਾਂ ਵੱਲੋਂ ਮਾਂ ਬੋਲੀ ਦੀ ਸੇਵਾ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪੰਜਾਬੀ ਮਾਂ ਬੋਲੀ ਨੂੰ ਦੇਸ-ਵਿਦੇਸ਼ ਤੱਕ ਪੁਚਾਉਣ ਦੇ ਹਾਂ-ਪੱਖੀ ਯੋਗਦਾਨ ਦਾ ਖ਼ੁਲਾਸਾ ਕੀਤਾ। ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਨੇ ਆਪਣੇ ਵਿਖਿਆਨ ਵਿਚ ਪੰਜਾਬੀ ਨੂੰ ਕੰਪਿਊਟਰ ’ਤੇ ਅਪਣਾਉਂਦਿਆਂ ਯੂਨੀਕੋਡ ਪ੍ਰਣਾਲੀ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਸ਼ਿਰਕਤ ਕਰ ਰਹੇ ਸੰਚਾਰ-ਕਰਮੀ ਹਰਜਿੰਦਰ ਗਿੱਲ ਨੇ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਸੰਤੋਖ਼ਜਨਕ ਸੇਵਾ ਬਾਰੇ ਦੱਸਿਆ। ਕੈਨੇਡਾ ਤੋਂ ਹੀ ਪ੍ਰਸਿਧ ‘ਅੱਖੀਂ ਡਿੱਠਾ ਹਾਲ’ ਵਕਤਾ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਮਾਂ ਬੋਲੀ ਦੀ ਸੇਵਾ ਕਰਦਿਆਂ ਮਿਲੇ ਮਾਣ-ਸਤਿਕਾਰ ਲਈ ਪੰਜਾਬੀ ਮਾਂ ਬੋਲੀ ਪ੍ਰਤੀ ਕ੍ਰਿਤੱਗਤਾ ਵਿਅਕਤ ਕੀਤੀ।
  ਇਸ ਮੌਕੇ ਪੁੱਜੇ ਖੋਜ ਪੱਤਰਾਂ ਵਿਚੋਂ ਜੋ ਖੋਜ ਪੱਤਰ ਪੜੇ ਜਾ ਸਕੇ ਉਨਾਂ ਵਿਚ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਨਿਰਮਾਤਾ ਡਾ. ਲਖਵਿੰਦਰ ਜੌਹਲ ਦੇ ਖੋਜ ਪੱਤਰ ਤੋਂ ਇਲਾਵਾ ਪੰਜਾਬੀ ਨਿਊਜ਼ ਆਨ ਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੱਧੂ ਨੇ ਸੋਸ਼ਲ ਮੀਡੀਆ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ, ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਛਪਿਤ, ਬਿਜਲਈ ਅਤੇ ਸਮਾਜਕ ਸੰਚਾਰ ਸਾਧਨਾਂ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸ਼ੁਧਤਾ ਸਬੰਧੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜਾਰਥਣ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਿਨੇਮਾ ਸਬੰਧੀ, ਸਵਰਨ ਟਹਿਣਾ ਨੇ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਕਥਿਤ ਸੇਵਾ ਸਬੰਧੀ ਆਪਣੇ ਖੋਜ ਪੱਤਰ ਪੇਸ਼ ਕੀਤੇ।
  ਮੁੱਖ ਮਹਿਮਾਨ ਡਾ. ਗੁਲਜ਼ਾਰ ਸਿੰਘ ਸੰਧੂ ਨੇ ਖੋਜ ਪੱਤਰਾਂ ’ਤੇ ਚਰਚਾ ਕਰਦਿਆਂ ਆਪਣੀ ਕਾਮਯਾਬੀ ਦੀ ਕਹਾਣੀ ਬਿਆਨ ਕੀਤੀ ਅਤੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸਿਖਿਆ  ਨੂੰ ਨੌਵੀਂ ਜਮਾਤ ਤੋਂ ਉਨਾਂ ਦੇ ਸਾਇੰਸ ਅਧਿਆਪਕ ਵੱਲੋਂ ਆਪਣੇ ਵਿਸ਼ੇ ਵਿਚੋਂ ਬਾਹਰ ਧੱਕਣ ਅਤੇ ਪੰਜਾਬੀ ਵਿਸ਼ਾ ਪੜਨ ਦੀ ਰਾਏ ਦੇਣ ਨਾਲ਼ ਸੰਭਵ ਹੋਈ ਸੀ। ਪਰ ਪੰਜਾਬੀ ਮਾਂ ਬੋਲੀ ਦੇ ਰੱਥ ’ਤੇ ਸਵਾਰ ਹੋ ਕੇ ਦੇਸ਼ ਵਿਦੇਸ਼ ਤੋਂ ਜੋ ਪਿਆਰ ਤੇ ਸਤਿਕਾਰ ਮਿਲਿਆ ਹੈ ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
  ਦੂਜੇ ਦਿਨ ਦੇ ਅੰਤਮ ਸੈਸ਼ਨ ਦੌਰਾਨ ਪ੍ਰਸਿਧ ਲੇਖਕ ਪਿਆਰਾ ਸਿੰਘ ਭੋਗਲ ਦੀ ਅਗਵਾਈ ਵਿਚ ਪੈਨਲ ਡਿਸਕਸ਼ਨ ਕਰਵਾਈ ਗਈ ਜਿਸ ਵਿਚ ਮੁੱਖ ਵਕਤਾਵਾਂ ਵਿਚ ਦੇਸ ਰਾਜ ਕਾਲੀ, ਡਾ. ਨਮਰਤਾ ਜੋਸ਼ੀ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਵਿਭਾਗ ਦੇ ਵਿਦਿਆਰਥੀਆਂ ਹਰਦੀਪ ਸਿੰਘ ਅਤੇ ਸਿਮਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਇਆ। ਮਹਿਮਾਨਾਂ ਤੇ ਵਿਦਵਾਨਾਂ ਦਾ ਧੰਨਵਾਦ ਕਰਨ ਦੀ ਰਸਮ ਵਿਭਾਗ ਦੇ ਮੁਖੀ ਡਾ. ਸਿਮਰਨ ਸਿੱਧੂ ਨੇ ਨਿਭਾਈ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ `ਚ 12 ਮਾਰਚ ਨੂੰ `ਰੰਗਲਾ ਪੰਜਾਬ`

 • ਆਕਲੈਂਡ 16 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜਿੱਥੇ ਪੰਜਾਬੀਆਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਉਥੇ ਗੀਤ-ਸੰਗੀਤ ਦੇ ਪ੍ਰਗੋਰਾਮ ਵੀ ਜਿਆਦਾ ਹੋਣ ਲੱਗੇ ਹਨ। ਪੰਜਾਬੀ ਨੌਜਵਾਨ ਜਿੱਥੇ ਸਖਤ ਮਿਹਨਤਾਂ ਕਰਦੇ ਹਨ ਉਥੇ ਕਦੀ-ਕਦੀ ਪੰਜਾਬੀ ਸਭਿਆਚਾਰਕ ਅਤੇ ਪ੍ਰਚਿਲਤ ਗੀਤਾਂ ਨਾਲ ਵੀ ਸਾਂਝ ਬਣਾਈ ਰੱਖਦੇ ਹਨ। ਹੁਣ ਜੇ.ਕੇ. ਸਟਾਰ ਪ੍ਰੋਡਕਸ਼ਨ ਅਤੇ ਈਵੈਂਟ ਮੈਨੇਜਰ ਪਰਮਵੀਰ ਸਿੰਘ ਵੱਲੋਂ ਆਪਣੇ ਸਹਿਯੋਗੀਆਂ ਸ੍ਰੀ ਕਰਮ ਹੁੰਦਲ, ਸਵਨੀਤ ਸਿੰਘ, ,ਸਵਰਨ ਸੰਧੂ, ਹੈਰੀ ਸੰਧੂ, ਮੌਂਟੀ ਅਦੀਵਾਲ ਅਤੇ ਗੋਲਡੀ ਧਾਲੀਵਾਲ ਦੀ ਸਹਾਇਤਾ ਨਾਲ 12 ਮਾਰਚ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਪੰਜਾਬ ਦੇ ਚਾਰ ਉਘੇ ਕਲਾਕਾਰਾਂ ਨੂੰ ਲੈ ਕੇ 'ਰੰਗਲਾ ਪੰਜਾਬ' ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਵਿਚ ਜਿੱਥੇ ਅੱਜ ਦੇ ਚਰਚਿਤ ਗਾਇਕ ਰਣਜੀਤ ਬਾਵਾ (ਕਿੱਥੇ ਜਾਂਦੀ ਤਨਖਾਹ ਫੇਮ), ਨੌਜਵਾਨਾਂ ਦੇ ਦਿਲਾਂ 'ਤੇ ਥੋੜ੍ਹੇ ਜਿਹਾ ਗੀਤਾਂ ਨਾਲ ਹੀ ਰਾਜ ਕਰਨ ਲੱਗੇ ਮਨਕੀਰਤ ਔਲਖ (ਪਤੰਦਰਾ ਫੇਮ) ਅਤੇ ਗਗਨ ਕੋਕਰੀ ( ਬਾਪੂ ਫੇਮ) ਪਹੁੰਚ ਰਹੇ ਹਨ ਉਥੇ ਨਵੀਂ ਉਭਰ ਰਹੀ ਗਾਇਕਾ ਜੈਨੀ ਜੌਹਲ (ਜੱਟ ਜਿਉਣਾ ਮੌੜ ਤੇ ਨਰਮਾ ਫੇਮ) ਪਹੁੰਚ ਰਹੀ ਹੈ। ਕਾਰ ਪਾਰਕਿੰਗ ਸਾਰਿਆਂ ਦੇ ਲਈ ਫ੍ਰੀ ਹੋਵੇਗੀ।  ਖਾਣਪੀਣ ਦੇ ਲਈ ਹੋਵੇਗਾ ਫੂਡ ਸਟਾਲ: ਦਰਸ਼ਕਾਂ ਦੇ ਖਾਣ-ਪੀਣ ਦੇ ਲਈ ਫੂਡ ਸਟਾਲ ਵੀ ਲਗਾਇਆ ਜਾ ਰਿਹਾ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਨਿਊਜ਼ੀਲੈਂਡ `ਚ `ਵਿਸਾਖੀ ਮੇਲਾ` 16 ਅਪ੍ਰੈਲ ਨੂੰ


 •   ਗਾਇਕ ਗਿੱਲ ਹਰਦੀਪ ਲਾਉਣਗੇ ਰੌਣਕ ਮੇਲਾ

  ਆਕਲੈਂਡ 15 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਇਸ ਵਾਰ ਚੌਥਾ ਵਿਸਾਖੀ ਮੇਲਾ 16 ਅਪ੍ਰੈਲ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਬੜੀ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ 'ਵਿਸਾਖੀ ਮੇਲੇ ਦੇ ਵਿਚ ਇਸ ਵਾਰ ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਗਿੱਲ ਹਰਦੀਪ (ਫੇਮ 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ' ਦਾ) ਰੌਣਕ ਮੇਲਾ ਲਾਉਣ ਲਈ ਆਪਣੇ ਸਾਰੇ ਸਾਜਿੰਦਿਆਂ ਸਮੇਤ ਪਹੁੰਚ ਰਹੇ ਹਨ। ਲਗਪਗ 2-3 ਘੰਟੇ ਲਗਾਤਾਰ ਉਹ ਆਪਣੀ ਪਰਫਾਰਮੈਂਸ ਦੇਣਗੇ ਜਿਸ ਦੇ ਵਿਚ ਕੁਝ ਨਵੇਂ ਗੀਤ ਵੀ ਉਹ ਨਿਊਜ਼ੀਲੈਂਡ ਵਾਸੀਆਂ ਲਈ ਲਿਆ ਰਹੇ ਹਨ। ਇਸ ਵਿਸਾਖੀ ਮੇਲੇ ਸਬੰਧੀ ਇਕ ਰੰਗਦਾਰ ਪੋਸਟਰ ਅੱਜ ਕਲੱਬ ਦੇ ਅਹੁਦੇਦਾਰਾਂ ਨੇ ਪੰਜਾਬੀ ਮੀਡੀਆ ਦੀ ਹਾਜ਼ਰੀ ਵਿਚ 'ਚਾਵਲਾ ਰੈਸਟੋਰੈਂਟ ਮੈਨੁਕਾਓ' ਵਿਖੇ ਰਿਲੀਜ਼ ਕੀਤਾ। ਵਿਸਾਖੀ ਮੇਲੇ ਦਾ ਆਗਾਜ਼ 16 ਅਪ੍ਰੈਲ ਨੂੰ ਸ਼ਾਮ 7 ਵਜੇ ਕੀਤਾ ਜਾਵੇਗਾ ਜਿਸ ਦੇ ਵਿਚ ਪਹਿਲਾਂ ਸਥਾਨਿਕ ਕਲਾਕਾਰ ਗੀਤਾਂ, ਭੰਗੜੇ ਅਤੇ ਗਿੱਧੇ ਦੇ ਨਾਲ ਸਟੇਜ ਦੀ ਸ਼ੁਰੂਆਤ ਕਰਨਗੇ ਤੇ ਫਿਰ ਲਗਾਤਾਰ ਗਿਲ ਹਰਦੀਪ। ਮੇਲੇ ਵਿਚ ਸ਼ਿਰਕਤ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਫੀਸ ਨਹੀਂ ਹੈ ਅਤੇ ਨਾ ਹੀ ਕਾਰ ਪਾਰਕਿੰਗ ਵਾਸਤੇ ਕੋਈ ਪਰਚੀ ਰੱਖੀ ਗਈ ਹੈ। ਉਂਝ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਉਹ ਹਾਲ ਦੇ ਵਿਚ ਕਿਤੇ ਵੀ ਬੈਠ ਸਕਦੇ ਹਨ ਪਰ ਬਜ਼ੁਰਗਾਂ ਅਤੇ ਮਹਿਲਾਵਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਵੀ ਰੱਖੀਆਂ ਜਾਣਗੀਆਂ। ਸੀਟਾਂ ਦੀ ਵੰਡ ਪਹਿਲਾਂ ਆਓ -ਹਿਲਾਂ ਪਾਓ ਦੇ ਅਧਾਰ ਉਤੇ ਕੀਤੀ ਜਾਵੇਗੀ। ਖਾਣ-ਪੀਣ ਦੀਆਂ ਵਸਤਾਂ ਵਾਸਤੇ ਸਟਾਲ ਆਦਿ ਵੀ ਲਗਾਏ ਜਾਣਗੇ। ਇਸ ਵਿਸਾਖੀ ਮੇਲੇ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਮਾਣਯੋਗ ਸਪਾਂਸਰਜ਼ ਵੀਰਾਂ ਅਤੇ ਅਦਾਰਿਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਕਲੱਬ ਵੱਲੋਂ ਨਿਊਜ਼ੀਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਵਿਸਾਖੀ ਮੇਲੇ ਦੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਸ. ਅਮਰੀਕ ਸਿੰਘ ਅਤੇ ਸ. ਮਨਜੀਤ ਸਿੰਘ ਬਿੱਲਾਂ ਹੋਰਾਂ ਕਲੱਬ ਮੈਂਬਰਾਂ ਜਿਨ੍ਹਾਂ ਵਿਚ ਬਲਕਾਰ ਸਿੰਘ,  ਸ. ਸੰਤੋਖ ਸਿੰਘ ਵਿਰਕ, ਹਰਪ੍ਰੀਤ ਸਿੰਘ ਭੁੱਲਰ, ਅਮਨਪ੍ਰੀਤ ਸਿੰਘ, ਜਗਦੀਪ ਸਿੰਘ ਰਾਏ, ਭਗਵੰਤ ਸਿੰਘ ਮਾਹਿਲ, ਰਵਿੰਦਰ ਸਿੰਘ ਢਿੱਲੋਂ, ਸੋਹਨ ਸਿੰਘ, ਜਸਵਿੰਦਰ ਸਿੰਘ ਮਿੰਟੂ, ਕੰਵਲਜੀਤ ਸਿੰਘ ਰਾਣੇਵਾਲ, ਰਾਜ ਵਰਿੰਦਰ ਸਿੰਘ, ਸ਼ੁੱਭਜਿੰਦਰ ਸਿੰਘ, ਜਗਦੀਪ ਸਿੰਘ ਵੜੈਚ, ਮਨਜਿੰਦਰ ਸਿੰਘ ਲਾਲੀ ਅਤੇ ਤੇਜਪਾਲ ਸਿੰਘ ਦੀ ਤਰਫ ਤੋਂ ਪੋਸਟਰ ਜਾਰੀ ਕਰਨ ਸਮੇਂ ਪਹੁੰਚੇ ਮੀਡੀਆ ਕਰਮੀਆਂ ਜਿਨ੍ਹਾਂ ਵਿਚ ਜੁਗਰਾਜ ਮਾਨ, ਸ. ਪਰਮਿੰਦਰ ਸਿੰਘ, ਬਿਕਰਮਜੀਤ ਸਿੰਘ ਮਟਰਾਂ, ਨਰਿੰਦਰ ਸਿੰਗਲਾ ਅਤੇ ਸ. ਅਮਰਜੀਤ ਸਿੰਘ ਦਾ ਧੰਨਵਾਦ ਕੀਤਾ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ ਆਮ ਆਦਮੀ ਪਾਰਟੀ ਵਿੰਗ `ਚ ਸ਼ਾਮਿਲ ਹੋ ਰਹੇ ਵਲੰਟੀਅਰਾਂ ਦੇ ਕਾਫਲੇ ਨੇ ਫੜੀ ਸਪੀਡ


 • ਆਕਲੈਂਡ 7 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਹਰ ਪ੍ਰਵਾਸੀ ਚਾਹੇ ਉਹ ਕਿਸੇ ਵੀ ਦੇਸ਼ ਗਿਆ ਹੋਵੇ ਉਸਦਾ ਮੋਹ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਬਰਕਰਾਰ ਰਹਿੰਦਾ ਹੈ  ਉਥੇ ਉਹ ਵਿਕਸਤ ਮੁਲਕਾਂ ਦੀ ਤਰੱਕੀ ਨੂੰ ਨਿਹਾਰਦਿਆਂ ਨਿਘਾਰ ਵੱਲ ਜਾ ਰਹੇ ਆਪਣੇ ਪੰਜਾਬ ਦੇ ਸੋਹਣੇ ਭਵਿੱਖ ਦੀ ਵੀ ਕਲਪਨਾ ਕਰਦਾ ਹੈ। ਆਜ਼ਾਦੀ ਦੇ 69 ਸਾਲਾਂ ਬਾਅਦ ਵੀ ਖਾਸ ਕਰ ਪੰਜਾਬ ਵਾਸੀਆਂ ਨੂੰ ਕਿਸੇ ਰਾਜਸੀ ਪਾਰਟੀ ਨੇ ਉਹ ਵਿਸ਼ਵਾਸ਼ ਜਾਂ ਹੱਕ ਨਹੀਂ ਦਿੱਤਾ ਜਿਸ ਤੋਂ ਸੁਤੰਤਰਤਾ ਦਾ ਠੰਡਾ ਅਹਿਸਾਸ ਮਿਲਦਾ ਹੋਵੇ। ਹੁਣ ਸਾਰੇ ਪ੍ਰਵਾਸੀਆਂ ਨੇ 'ਆਮ ਆਦਮੀ ਪਾਰਟੀ' ਤੋਂ ਅਜਿਹੀ ਪੱਕੀ ਆਸ ਪ੍ਰਗਟ ਕੀਤੀ ਹੋਈ ਹੈ ਕਿ 2017 ਦੀਆਂ ਚੌਣਾਂ ਬਾਅਦ ਪੰਜਾਬ ਦਾ ਨਵਾਂ ਬਦਲਦਾ ਰੂਪ ਦਿਸਣਾ ਸ਼ੁਰੂ ਹੋਏਗਾ। ਅਜਿਹੀਆਂ ਹੀ ਆਸ਼ਾਵਾਂ ਦੇ ਨਾਲ ਨਿਊਜ਼ੀਲੈਂਡ ਦੇ ਵਿਚ ਸਥਾਪਿਤ 'ਆਮ ਆਦਮੀ ਪਾਰਟੀ' ਦੇ ਵਿੰਗ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਗਤੀਵਿਧੀਆਂ ਵਧਾ ਰੱਖੀਆਂ ਹਨ। ਸ. ਖੜਗ ਸਿੰਘ, ਸ੍ਰੀ ਰਾਜੀਵ ਬਾਜਵਾ, ਸ੍ਰੀ ਗਿਰੀਸ਼ ਮੇਲਰ ਅਤੇ ਸ. ਫਤਹਿ ਸਿੰਘ ਨੇ ਕਈ ਸਾਲ ਪਹਿਲਾਂ ਅਜਿਹਾ ਫੰਡ ਰੇਜਿੰਗ ਉਪਰਾਲਾ ਕੀਤਾ ਸੀ ਕਿ ਨਿਊਜ਼ੀਲੈਂਡ 'ਆਮ ਆਦਮੀ ਪਾਰਟੀ' ਦੇ ਫੰਡ ਦਾਤਾਵਾਂ ਵਿਚੋਂ ਸੱਤਵੇਂ ਨੰਬਰ 'ਤੇ ਸੀ। 
  ਹੁਣ ਨਿਊਜ਼ੀਲੈਂਡ ਵਿੰਗ ਦਾ ਵਿਸਥਾਰ ਹੋ ਰਿਹਾ ਹੈ, ਅੱਜ ਇਸ ਵਿੰਗ ਵੱਲੋਂ ਪਹਿਲੀ ਰਸਮੀ ਮੀਟਿੰਗ ਦਾ ਆਯੋਜਨ ਉਟਾਹੂਹੂ ਟਾਊਨਹਾਲ ਵਿਖੇ ਕੀਤਾ ਗਿਆ, ਜਿਸ ਦੇ ਵਿਚ ਹਮਿਲਟਨ, ਟੀ ਪੁੱਕੀ, ਪਾਪਾਮੋਆ, ਫਾਂਗਾਰਾਈ ਅਤੇ ਹੋਰ ਕਈ ਦੂਰ-ਦੁਰਾਡੇ ਖੇਤਰਾਂ ਤੋਂ ਨਵੇਂ ਵਲੰਟੀਅਰ ਸ਼ਾਮਿਲ ਹੋਏ। 100 ਦੇ ਕਰੀਬ ਜੁੜੇ ਵਲੰਟਰੀਅਰਜ਼ ਤੋਂ ਇੰਝ ਲਗਦਾ ਸੀ ਜਿਵੇਂ ਨਵੇਂ ਜੋਸ਼ ਨਾਲ ਭਰਿਆ ਇਕ ਕਾਫਲਾ ਬਣ ਰਿਹਾ ਹੋਵੇ ਜੋ ਕਿ ਮੰਜ਼ਿਲ ਵੱਲ ਵਧਣ ਲਈ ਕਦਮ ਦਰ ਕਦਮ ਇਕ ਦੂਜੇ ਨਾਲ ਮਿਲਾ ਰਿਹਾ ਹੋਵੇ। ਮੀਟਿੰਗ ਦੀ ਸ਼ੁਰੂਆਤ ਆਏ ਸਾਰੇ ਮੈਂਬਰਾਂ ਵੱਲੋਂ ਆਪਣੀ ਜਾਣ-ਪਹਿਚਾਣ ਨਾਲ ਹੋਈ। ਮੀਟਿੰਗ ਚੇਅਰਪਰਸਨ ਸ੍ਰੀ ਰਾਜੀਵ ਬਾਜਵਾ ਨੇ ਪ੍ਰਾਜੈਕਟਰ ਦੇ ਉਤੇ ਮੀਟਿੰਗ ਦਾ ਸਾਰੇ ਏਜੰਡਿਆਂ ਨੂੰ ਹਾਜ਼ਰੀਨ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਨਾਲੋ-ਨਾਲ ਸਾਰਿਆਂ ਦੇ ਸੁਝਾਅ ਵੀ ਲਏ ਗਏ। ਏਜੰਡੇ ਦੇ ਵਿਚ ਸ਼ਾਮਿਲ ਫੰਡ ਰੇਜਿੰਗ, ਆਮ ਸਰਗਰਮੀਆਂ, ਮਹੀਨਾਵਾਰ ਵੱਖ-ਵੱਖ ਸ਼ਹਿਰਾਂ 'ਚ ਮੀਟਿੰਗਾਂ, ਮੈਂਬਰਸ਼ਿੱਪ, ਈ-ਨਿਊਜ਼ਲੈਟਰ, ਹਾਈ ਕਮਾਂਡ ਦੇ ਨਾਲ ਤਾਲ-ਮੇਲ, ਆਉਣ ਵਾਲੀਆਂ ਚੋਣਾਂ ਵਿਚ ਯੋਗਦਾਨ ਅਤੇ ਹੋਰ ਸਬੰਧਿਤ ਸਾਰੇ ਪਹਿਲੂਆਂ ਉਤੇ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ। ਆਉਣ ਵਾਲੀਆਂ ਮੀਟਿੰਗਾਂ ਨੂੰ ਸੁਚੁੱਜੇ ਢੰਗ ਨਾਲ ਨੇਪਰੇ ਚਾੜ੍ਵਨ ਲਈ ਕੁਝ ਨਿਯਮ ਅਤੇ ਸ਼ਰਤਾਂ ਨੂੰ ਵੀ ਵਿਚਾਰਿਆ ਗਿਆ। ਮੀਟਿੰਗ ਦੇ ਤਰੀਕੇ ਤੋਂ ਸਾਰੇ ਪ੍ਰਭਾਵਿਤ ਨਜ਼ਰ ਆਏ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਿੰਡ ਭੈਣੀ ਬੜਿੰਗਾਂ ਵਿੱਚ ਸਮਾਜ ਸੇਵਾਂ ਨੂੰ ਸਮਰਪਿਤ ਮਾਰਚ ਮਹੀਨੇ ਦੇ ਤਿੰਨ ਦਿਨ

 • ਕੈਲਗਰੀ (ਹਰਬੰਸ ਬੁੱਟਰ) ਕੈਲਗਰੀ ਨਿਵਾਸੀ ਪਾਲ ਸੇਖੋਂ ਹੋਰਨਾਂ ਪਰਵਾਸੀਆਂ ਦੀ ਤਰਾਂ ਹਰ ਸਾਲ ਛੁੱਟੀਆਂ ਕੱਟਣ ਪੰਜਾਬ ਤਾਂ ਜਾਂਦੇ ਹੀ ਹਨ ਪਰ ਉਹ ਉੱਥੇ ਜਾ ਕੇ ਹਰ ਸਾਲ ਸਮਾਜ ਸੇਵਾ ਦੇ ਕੰਮ ਵੀ ਕਰਦੇ ਹਨ।ਇਸ ਸਾਲ 5 ਮਾਰਚ 2016 ਨੂੰ ਲੁਧਿਆਣਾ ਜਿਲੇ ਅੰਦਰ ਪਿੰਡ ਭੈਣੀ ਬੜਿੰਗਾਂ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ।6 ਮਾਰਚ ਨੂੰ ਅੱਖਾਂ ਦੇ ਕੈਂਪ ਦੌਰਾਨ ਮੁਫਤ ਐਨਕਾਂ ,ਲੈਂਜ਼ ਅਤੇ ਲੋੜਵੰਦਾ ਦੇ ਅਪਰੇਸ਼ਨ ਕੀਤੇ ਜਾਣਗੇ। ਹੈਪੇਟੇਟਿਸ ਬੀ ਅਤੇ ਸੀ ਦੀਆਂ ਬੀਮਾਰੀਆਂ ਦੀ ਚੈਕ ਅੱਪ ਹੋਵੇਗੀ। ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਲੋਕਾਂ ਨੂੰ ਮੁਫਤ ਸਾਰੀਆਂ ਸਹੂਲਤਾਂ ਦੌਰਾਨ ਈਸੀ ਜੀ ਦੇ ਟੈਸਟ ਮੌਕੇ ਉੱਪਰ ਹੀ ਕਰਨਗੇ।ਉਸੇ ਦਿਨ ਦੀ ਸਾਮ ਨੂੰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਕਥਾ ਕੀਰਤਨ ਦੇ ਦੀਵਾਨ ਸਜਾਉਣਗੇ। 7 ਮਾਰਚ ਦੀ ਸਾਮ  ਨੂੰ ਵੀ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਲਖਵਿੰਦਰ ਸਿੰਘ ਜੀ ਅਜਨਾਲੇ ਵਾਲੇ ਕਥਾ ਕੀਰਤਨ ਦੇ ਪ੍ਰਵਾਹ ਰਾਹੀ ਸਿੱਖ ਸੰਗਤਾਂ ਨੂੰ ਗੁਰੂਮੱਤ ਨਾਲ ਜੋੜਨ ਦਾ ਉਪਰਾਲਾ ਕਰਨਗੇ। ਕੈਲਗਰੀ ਨਿਵਾਸੀ ਪਾਲ ਸੇਖੋਂ ਨੇ ਬੇਨਤੀ ਕੀਤੀ ਹੈ ਕਿ ਅਗਰ ਤੁਹਾਡੇ ਸੰਪਰਕ ਵਿੱਚ ਕੋਈ ਅਜਿਹਾ ਪਰਿਵਾਰ ਹੈ ਜੋ ਆਪਣੀ ਬੇਟੀ ਦਾ ਵਿਆਹ ਕਰਨ ਤੋਂ ਅਸੱਮਰਥ ਹੋਵੇ ਤਾਂ ਉਹਨਾਂ ਨਾਲ 403 701 4947, 0091-9779430504  ਜਾਂ ਪੰਜਾਬ ਰਹਿੰਦੇ ਪ੍ਰਧਾਨ ਸ: ਹਰਜਿੰਦਰ ਸਿੰਘ ਬੜਿੰਗ  0091-94177 16570 ਨਾਲ ਸੰਪਰਕ ਕੀਤਾ ਜਾਵੇ।   ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਜ ਸੇਵਾ ਦੇ ਕਾਰਜ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦੀ ਬੇਨਤੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ `ਚ ਲੱਗੀ ਪਰਦੇਸਣਾਂ ਦੀ ਮਹਿਫਿਲ


 • -ਪ੍ਰੋਗਰਾਮ 'ਲੇਡੀਜ਼ ਨੇਸ਼ਨ' ਵੰਡ ਗਿਆ ਖੁਸ਼ੀਆਂ ਦੇ ਸੁਨੇਹੇ
  ਆਕਲੈਂਡ-23 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਸਟਾਈਲ ਐਨ.ਜ਼ੈੱਡ ਵਲੋਂ ਇੱਕ ਵਾਰ ਫਿਰ 'ਲੇਡੀਜ਼ ਨੇਸ਼ਨ' ਲੜੀ ਦੇ ਤਹਿਤ  ਪਾਪਾਟੋਏਟੇਏ ਦੇ ਐਲਨ ਬਰੂਸਟਰ ਹਾਲ (ਨੇੜੇ ਨਿਊ ਵਰਲਡ), ਟੇਵਰਨ ਲੇਨ ਵਿਖੇ ਅੱਜ ਰਾਤ ਰਵਾਇਤੀ ਅੰਦਾਜ਼ ਵਿੱਚ ਬੀਬੀਆਂ-ਭੈਣਾਂ ਲਈ ਇੱਕ ਸਭਿਆਚਾਰਕ ਸ਼ਾਮ ਆਯੋਜਿਤ ਕੀਤੀ ਗਈ।  ਇਸ ਮੇਲੇ ਪ੍ਰਤੀ ਆਕਲੈਂਡ ਅਤੇ ਗੁਆਂਢੀ ਇਲਾਕੇ ਦੀਆਂ ਭੈਣਾਂ-ਭਰਜਾਈਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪਰਦੇਸਣਾਂ ਦੀ ਮਹਿਫਿਲ ਦੌਰਾਨ ਮੰਚ ਤੋਂ ਪੰਜਾਬ ਦੇ ਲੋਕ-ਰੰਗ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਹਲਕੇ-ਫੁਲਕੇ ਅੰਦਾਜ਼ ਵਿੱਚ ਸਵਾਲ-ਜਵਾਬ ਦੇ ਦੌਰ ਹੋਏ ਅਤੇ ਢੇਰ ਸਾਰੇ ਇਨਾਮ ਤਕਸੀਮ ਕੀਤੇ ਗਏ। ਕੁੱਝ ਮਜ਼ਾਹੀਆ ਗੱਲਾਂ-ਬਾਤਾਂ ਅਤੇ ਉਪਰੰਤ ਰਵਾਇਤੀ ਲੋਕ-ਸੰਗੀਤਕ ਧੁਨਾਂ ਨਾਲ ਰੌਣਕ ਲੱਗ। ਮੇਲਣਾਂ ਦੇ ਮੇਲ ਹੋਏ ਅਤੇ ਬੋਲੀਆਂ ਨਾਲ ਰੰਗ ਬੱਝ ਗਿਆ। ਇਸ ਪ੍ਰੋਗਾਮ ਦਾ ਮੰਚ ਸੰਚਾਲਨ ਬੀਬਾ ਰਾਜ ਮਠਾਰੂ, ਪਾਲੀ ਜਗੈਤ ਅਤੇ ਰੀਨਾ ਸਿੰਘ ਹੋਰਾਂ ਬਾਖੂਬੀ ਕੀਤਾ।ਐਨ.ਜ਼ੈੱਡ. ਇੰਡੀਅਨ ਫਲੇਮ , ਮੈਨੂਰੇਵਾ ਵਲੋਂ ਲਜ਼ੀਜ਼ ਖਾਣੇ ਦਾ ਸਟਾਲ ਹਾਜ਼ਰ ਸੀ।  ਜ਼ਿਕਰਯੋਗ ਹੈ ਕਿ ਇਸ ਮੇਲੇ ਨੂੰ ਇੰਡੋ-ਸਪਾਈਸ ਵਰਲਡ(ਅਟਵਾਲ ਪਰਿਵਾਰ), ਰੀਐਲਟਰ ਸ਼੍ਰੀ ਰੂਬਲ ਸਿੰਘ, ਗਲਿੱਟਰ ਜਿਊਰਲਜ਼( ਸ਼੍ਰੀ ਰਾਜੂ ਅਤੇ ਪੱਲਵੀ ਜੀ), ਸ਼੍ਰੀ ਅਮਰੀਕ ਸੰਘਾ ਤੋਂ ਇਲਾਵਾ , ਟ੍ਰੈਵਲ ਪੁਆਇੰਟ, ਬਿਊਟੀ ਬਾਜ਼ਾਰ( ਪਾਪਾਟੋਏਟੋਏ),  ਦੀ ਫੰਡ ਮਾਸਟਰ (ਸ਼੍ਰੀ ਦੇਵ ਢੀਂਗਰਾ), ਏਮਸ ਗਲੋਬਲ ਇਮੀਗ੍ਰੇਸ਼ਨ (ਸ਼ੀ੍ਰਮਤੀ ਅਰੂਨਿਮਾ ਢੀਂਗਰਾ), ਡਾ. ਨਾਗੀ, ਬੈਂਕ ਆਫ ਬੜੌਦਾ, ਆਈ ਕਲਰ ਗ੍ਰਾਫਿਕਸ, ਏ.ਜੇ.ਆਟੋਮੋਟਿਵਸ  ਦਾ ਸਹਿਯੋਗ ਹਾਸਲ ਹੋਇਆ। ਮੀਡੀਆ ਵਲੋਂ ਕੀਵੀ ਟੀ.ਵੀ, ਰੇਡੀਉ ਸਪਾਈਸ, ਪੰਜਾਬੀ ਹੈਰਾਲਡ, ਗਾਉਂਦਾ ਪੰਜਾਬ ਅਤੇ ਨੱਚਦਾ ਪੰਜਾਬ ਦਾ ਖਾਸ ਧੰਨਵਾਦ ਕੀਤਾ ਗਿਆ, ਜਦੋਂ ਕਿ ਇਸ ਦੌਰਾਨ ਵੌਗ ਫਰਨੀਚਰ ਵਲੋਂ ਸ਼ਾਨਦਾਰ ਸੋਫਾ-ਬੈੱਡ  ਅਤੇ ਐਥੇਨਿਕ ਵੀਵ ਬੁਟੀਕ ਵਲੋਂ ਡਿਜ਼ਾਈਨਰ ਭਾਰਤੀ ਸੂਟਾਂ ਦੀ ਨਿਲਾਮੀ ਕੀਤੀ ਗਈ, ਜਿਸ ਤੋਂ ਪ੍ਰਾਪਤ ਰਾਸ਼ੀ ( ਇਸ ਮੇਲੇ ਦੀਆਂ ਟਿਕਟਾਂ ਦੀ ਵਿਕਰੀ ਵਿੱਚੋਂ ਵੀ) ਸਟਾਰਸ਼ਿੱਪ ਹਸਪਤਾਲ ਨੂੰ ਦਾਨ ਦਿੱਤੀ ਜਾਵੇਗੀ। ਅੰਤ ਵਿੱਚ ਸਟਾਈਲ ਐਨ.ਜ਼ੈੱਡ ਵਲੋਂ ਲੱਕੀ ਸੈਣੀ ਹੋਰਾਂ ਦੂਰੋਂ-ਨੇੜਿਉਂ ਪੁੱਜੀਆਂ ਭੈਣਾਂ-ਭਰਜਾਈਆਂ ਅਤੇ ਸਹਿਯੋਗੀ ਅਦਾਰਿਆਂ ਦਾ ਸ਼ੁਕਰਾਨਾ ਕੀਤਾ ਗਿਆ। 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੀਜ਼ਾਇਨਾ ਸਿੱਖ ਸੋਸਾਇਟੀ ਵੱਲੋਂ ਲਗਾਏ ਗਏ ਕ੍ਰਿਸਮਿਸ ਦੇ ਤਿਓਹਾਰਾਂ ਵਾਲੇ ਸਾਈਨ ਬੋਰਡ ਨੁੰ ਮਿਲਿਆ ਭਰਵਾ ਹੁੰਗਾਰਾ।


 • ਰੀਜ਼ਾਇਨਾ(ਹਰਬੰਸ ਬੁੱਟਰ) ਰੀਜ਼ਾਇਨਾ ਸਿੱਖ ਸੋਸਾਇਟੀ ਵੱਲੋਂ  ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਚੁੱਕੇ ਕਦਮਾਂ ਦਾ ਹਰ ਪਾਸਿਓਂ ਨਿੱਘਾ ਸਵਾਗਤ ਹੋਇਆ ਹੈ। ਇਸ ਸਾਲ ਵੀ ਸਿੱਖ ਸੋਸਾਇਟੀ ਨੇ  ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਵਾਲਾ ਸਾਈਨ ਬੋਰਡ ਰੀਜ਼ਾਇਨਾ ਗੁਰੂਘਰ ਦੇ ਬਾਹਰ ਲਗਾਇਆ ਸੀ । ਸਾਝੀਆਂ ਖੁਸੀਆਂ ਅਤੇ ਪਿਆਰ ਦਾ ਸੰਦੇਸ਼ ਵੰਡਦਾ ਇਹ ਬੋਰਡ ਬਹੁਤ ਜਲਦੀ ਸ਼ੋਸਲ ਮੀਡੀਆ ਅਤੇ ਹੋਰ ਮੀਡੀਆ ਵਿੱਚ ਪਰਸੰਸਾ ਦਾ ਵਿਸ਼ਾ ਬਣਿਆ ਰਿਹਾ। ਕਨੇਡੀਅਨ ਪਬਲਿਕ ਮਨਿਸਟਰ ਰਾਲਫ ਗੁਡੇਲ ਨੇ ਵਿਸੇਸ ਤੌਰ ਤੇ ਗੁਰੂਗਰ ਅੰਦਰ ਹਾਜ਼ਰੀ ਭਰਦਿਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਹੇਮ ਜੁਟਲਾ, ਪੈਰੀ ਜੁਟਲਾ ਅਤੇ ਰੀਜਾਈਨਾ ਸਹਿਰ  ਦੀ ਜਾਣੀ ਪਹਿਚਾਣੀ ਸਖਸੀਅਤ ਭਜਨ ਬਰਾੜ ਵੀ ਹਾਜਿਰ ਸਨ । ਇਸ ਮੌਕੇ ਹੇਮ ਜੁਟਲਾ ਨੇ ਸਮੁੱਚੀ ਸਿੱਖ ਸੰਗਤ ਨੂੰ ਚੰਗੇ ਕਾਰਜ ਲਈ ਵਧਾਈ ਦਿੰਦਿਆ ਕਿਹਾ ਕਿ “ਸਾਨੂੰ ਆਪਸੀ ਸਹਿਯੋਗ ਵਧਾਕੇ ਇੱਕ ਵਧੀਆ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।” ਰੀਜ਼ਾਇਨਾ ਸਿੱਖ ਸੋਸਾਇਟੀ ਦੇ ਸਾਬਕਾ ਪ੍ਰਧਾਨ ਸ: ਕੁਲਦੀਪ ਸਿੰਘ ਦਾ ਕਹਿਣਾ ਹੈ ਕਿ “ਜਦੋਂ ਤੁਸੀਂ ਮੈਰੀ ਕ੍ਰਿਸਮਿਸ ਕਹਿੰਦੇ ਹੋਰ ਧਰਮ ਦੇ ਵਿਆਕਤੀ ਨੂੰ ਕਹਿੰਦੇ ਤਾਂ ਉਸ ਵਕਤ ਤੁਸੀਂ ਸਾਂਤੀ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਰੋਲ ਅਦਾ ਕਰਦੇ ਹੋ।” ਗੁਰੂਘਰ ਰੀਜ਼ਾਇਨਾ ਦੇ ਮੌਜੂਦਾ ਪ੍ਰਧਾਨ ਸ: ਨਿਰਮਲ ਸਿੰਘ ਮੌੜ ਦਾ ਕਹਿਣਾ ਹੈ ਕਿ “ਸਿੱਖ ਭਾਈਚਾਰਾ ਹਰ ਸਮੇਂ ਸਰਬੱਤ ਦੇ ਭਲੇ ਲਈ ਹੀ ਅਰਦਾਸ ਕਰਦਾ ਹੈ”

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  << First    << 1 [2] 3 4 5  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਅੰਮ੍ਰਿਤਸਰ ਮੇਅਰ ਚੋਣ ਦੌਰਾਨ ‘ਸਿੱਧੂ ਵਿਵਾਦ’: ਖਹਿਰਾ ਨੇ ਸਿੱਧੂ ਨੂੰ ਸੱਦਿਆ ‘ਆਪ’ ‘ਚ - (ਪੜ੍ਹੋ ਪੂਰੀ ਖ਼ਬਰ)
 • ਚੱਢਾ ਅੱਜ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼, ਕੱਲ੍ਹ ਸ਼ਾਮ ਦਿੱਤਾ ਪ੍ਰਧਾਨਗੀ ਤੋਂ ਅਸਤੀਫ਼ਾ - (ਪੜ੍ਹੋ ਪੂਰੀ ਖ਼ਬਰ)
 • ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਨੂੰ ਜੱਜ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ਨਾ ਸਵੀਕਾਰਨ ਲਈ ਕਿਹਾ
 • 5 ਲੱਖ ਤੋਂ ਵੱਧ ਦੀ ਅਮਦਨ ਵਾਲੇ ਕਿਸਾਨਾਂ ਤੇ ਟੈਕਸ ! - (ਪੜ੍ਹੋ ਪੂਰੀ ਖ਼ਬਰ)
 • ਆਪ ਦੇ ਅਯੋਗ ਵਿਧਾਇਕਾਂ ਨੇ ਬਦਲੀ ਆਪਣੀ ਰਣਨੀਤੀ, ਹਾਈ ਕੋਰਟ ਚੋਂ ਅਰਜੀ ਲਈ ਵਾਪਸ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ


 • Facebook Activity

  Widgetize!