ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸੰਵਾਦ

 • ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉ?

 •  

  ਸਰਵਜੀਤ ਸਿੰਘ ਸੈਕਰਾਮੈਂਟੋ

  ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਪਤਾ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆਂ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਸਿਖ ਧਰਮ ਚੰਦਰ ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ ਸੀ ਈ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। 
  ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53059 ਦਿਨ ਵਿਚ ਪੁਰਾ ਕਰਦਾ ਹੈ। ਚੰਦ ਦੇ ਸਾਲ ਦੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕੰਡ) ਹੁੰਦੇ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਇਸ ਸਾਲ ਵੀ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਸਾਲ ਭਾਂਦੇ ਦੇ ਦੋ ਮਹੀਨੇ ਹਨ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਪਿਛਲੇ ਸਾਲ 11 ਜਨਵਰੀ ਨੂੰ ਸੀ ਉਸ ਤੋਂ ਅੱਗਲਾ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ 31 ਦਸੰਬਰ ਨੂੰ ਸੀ ਇਸ ਹਿਸਾਬ ਨਾਲ ਤਾਂ ਹੁਣ ਇਹ 20 ਦਸੰਬਰ ਨੂੰ ਆਉਣਾ ਚਾਹੀਦਾ ਹੈ ਪਰ ਨਹੀਂ। ਕਿਉਂਕਿ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਲਈ ਹੁਣ ਇਹ ਦਿਹਾੜਾ 18 ਜਨਵਰੀ 2013 ਨੂੰ ਆਵੇਗਾ। ਉਸ ਤੋਂ ਅੱਗਲਾ, ਇਸ ਤੋਂ 11 ਦਿਨ ਪਹਿਲਾ ਭਾਵ 7 ਜਨਵਰੀ 2104 ਨੂੰ ਆਵੇਗਾ। ਇਸ ਕੈਲੰਡਰ `ਚ ਇਕ ਦਿਨ ਵਿਚ ਦੋ ਤਾਰੀਖ਼ਾਂ ਜਾਂ ਦੋ ਦਿਨਾਂ `ਚ ਇਕ ਤਾਰੀਖ ਅਕਸਰ ਹੀ ਆਉਂਦੀਆਂ ਰਹਿੰਦਿਆਂ ਹਨ । ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?
  ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.242169 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਗ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਦਿਨ ਹਰ ਸਾਲ ਬਦਲਾ ਰਹਿੰਦਾ ਹੈ।
  ਗਰੈਗੋਰੀਅਨ ਕੈਲੰਡਰ:- ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦਿ ਲੰਬਾਈ 365.25 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਵਿਚ ਇਸ `ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਦਿਨ ਖਤਮ ਕਰ ਦਿੱਤੇ ਗਏ ਸਨ । ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਭਾਵ 11 ਦਿਨ ਖਤਮ ਕਰ ਦਿੱਤੇ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ ਈ ਕਹਿੰਦੇ ਹਨ । ਇਸ ਦੇ ਸਾਲ ਦਿ ਲੰਬਾਈ 365.2425 ਦਿਨ ਹੈ।
  ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਮੌਸਮੀ ਸਾਲ (365.242196 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨੇ ਦੇ ਅਰੰਭ ਦੀ ਤਾਰੀਖ਼ਾਂ ਸਦਾ ਵਾਸਤੇ ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਬਦਲਣ ਨਾਲ ਕੋਈ ਵੀ ਸਬੰਧ ਨਹੀ ਹੈ। ਜਿਵੇ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਨਾਨਕਸ਼ਾਹੀ ਕੈਲੰਡਰ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾਵ ਅਤੇ ਸਾਵਣ 31 ਦਿਨਾਂ ਅਤੇ ਮਗਰਲੇ 7 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ ਮਾਘ ਅਤੇ ਫੱਗਣ 30 ਦਿਨਾਂ ਦੇ ਹਨ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ ਭਾਵ ਦਿਨ ਦਾ ਅਰੰਭ ਹਰ ਰੋਜ ਵੱਖ-ਵੱਖ ਅਸਥਾਨਾਂ ਤੇ ਵੱਖ-ਵੱਖ ਸਮੇ ਹੁੰਦਾ ਹੈ। 
  ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 `ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ
  ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ –ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ ਗਈ ਕਿ ਇਸ ਕੈਲੰਡਰ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ (ਸੰਤਾਂ ਦੀ ਯੂਨੀਅਨ) ਦੇ ਕਹਿਣ ਤੇ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਲਈ ਸੁਝਾਓ ਦੇਣ ਵਾਸਤੇ ਦੋ ਮੈਂਬਰੀ ਕਮੇਟੀ ਬਣਾ ਗਈ ਜਿਸ `ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਿਲ ਸਨ। ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਂਦ) ਨੂੰ ਸੂਰਜ ਦੇ ਰਾਸ਼ੀ ਬਦਲੀ ਕਰਨ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। 
  ਸ਼੍ਰੋਮਣੀ ਕਮੇਟੀ ਵੱਲੋਂ 2010 `ਚ ਸੋਧਿਆ (?) ਹੋਇਆ ਕੈਲੰਡਰ :- ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ 365.2567 ਦਿਨ, ਜਿਸ ਮੁਤਾਬਕ ਹੁਣ ਇਹ ਸਾਲ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਦੋ-ਤਿੰਨ ਤਾਰੀਖ਼ਾਂ ਬਦਲ ਜਾਦੀਆਂ ਹਨ, ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ ਹਨ। ਬਹੁਤੇ ਦਿਹਾੜਿਆਂ ਦੀਆਂ ਤਾਰੀਖ਼ਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ ਦਾ ਅਰੰਭ ਸੂਰਜ ਦੇ ਨਵੀ ਰਾਸ਼ੀ`ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖ਼ਾਂ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਜਿਵੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ 2012-13 ਦੇ ਕੈਲੰਡਰ `, ਜੋਤੀ ਜੋਤ ਗੁਰੂ ਨਾਨਕ ਦੇਵ ਜੀ 22 ਸਤੰਬਰ ਦਾ ਦਰਜ ਹੈ ਜਿਸ ਮੁਤਾਬਕ ਇਹ ਸੱਤ ਅੱਸੂ ਬਣਦਾ ਹੈ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਤਾਰੀਖ ਅੱਠ ਅੱਸੂ ਹੈ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਇਹ ਦਿਹਾੜੇ 6 ਅੱਸੂ ਮਨਾਇਆ ਗਿਆ ਸੀ। ਦੂਜੇ ਸ਼ਬਦਾਂ `ਚ ਇਹ ਕਿਹਾ ਜਾ ਸਕਦਾ ਹੈ ਅੱਜ ਸਾਡੇ ਸਾਹਮਣੇ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਇਤਹਾਸ ਨੂੰ ਵਿਗਾੜਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਤਰਮੀਮ ਤੋਂ ਪਿਛੋਂ ਇਸ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ। 
  ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਕੀ ਅੱਜ ਸਾਨੂੰ ਅਜੇਹੇ ਕੈਲੰਡਰ ਦੀ ਲੋੜ ਨਹੀ ਜਿਸ ਮੁਤਾਬਕ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਸਦਾ ਵਾਸਤੇ ਹੀ ਪੱਕੀਆਂ ਹੋਣ ? ਕੀ ਸਾਡਾ ਫਰਜ਼ ਨਹੀਂ ਕਿ ਅਸੀਂ ਦੁਨੀਆਂ ਨੂੰ ਦੱਸੀਏ ਸਕੀਏ ਕਿ ਗੁਰੂ ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ/ 14 ਅਪ੍ਰੈਲ ਨੂੰ ਹੋਇਆ ਸੀ। ਕੀ ਅਸੀਂ ਨਹੀਂ ਚਾਹੁੰਦੇ ਕਿ ਦੁਨੀਆਂ ਨੂੰ ਦੱਸ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ 1 ਵੈਸਾਖ/ 14 ਅਪ੍ਰੈਲ ਨੂੰ ਖਾਲਸਾ ਪ੍ਰਗਟ ਕੀਤਾ ਸੀ? ਕੀ ਅਸੀਂ ਨਹੀ ਚਾਹੁੰਦੇ ਕਿ 25 ਦਸੰਬਰ ਦੀ ਤਰ੍ਹਾਂ ਸਾਰੀ ਦੁਨੀਆਂ ਨੂੰ 1 ਵੈਸਾਖ/ 14 ਅਪ੍ਰੈਲ ਬਾਰੇ ਵੀ ਜਾਣਕਾਰੀ ਹੋਵੇ? ਜੇ ਤੁਹਾਡਾ ਜਵਾਬ ‘ਹਾਂ’ ਹੈ ਤਾਂ ਇਸ ਦਾ ਇਕੋ ਇਕ ਹਲ ਹੈ
  ਉਹ ਹੈ 2003 ਵਿਚ ਪੰਥ ਵੱਲੋਂ ਪਰਵਾਨਿਆਂ ਗਿਆ ਨਾਨਕਸ਼ਾਹੀ ਕੈਲੰਡਰ।

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਕੂਨ ਦਾ ਸਬੱਬ -ਸੁਖਨੈਬ ਸਿੰਘ ਸਿੱਧੂ

 •  12-15 ਦਿਨ ਪਹਿਲਾਂ  5ਆਬ ਟੀਵੀ ਤੋਂ  ਬਾਈ ਪ੍ਰਿੰਸ ਸੰਧੂ ਦਾ ਫੋਨ ਆਉਂਦਾ  ਕਿ  ਚੰਡੀਗੜ੍ਹ ਇੱਕ ਬੱਚੀ ਬਿਮਾਰ ਹੈ, ਪਰਿਵਾਰ  ਗਰੀਬ  ਹੈ , ਤੇ  ਆਪਾਂ ਉਹਦੀ ਸਹਾਇਤਾ ਕਰਨੀ ,  12-15 ਲੱਖ ਦਾ ਖਰਚਾ ਹੈ । 50 ਹਜ਼ਾਰ  ਗੀਤਾ ਜੈਲਦਾਰ ਅਤੇ 50 ਆਪਾਂ  ਦੇਵਾਂਗੇ  , ਬਾਕੀ  ਸਟੋਰੀ  ਸੂਟ ਕਰ ਲਵੋ ,  ਫਿਰ ਦੇਖਦੇ ।
  ਮੈਂ ਦਿੱਤੇ ਨੰਬਰ ‘ਤੇ ਫੋਨ ਕਰਦਾਂ , ਬੱਚੀ ਦਾ ਬਾਪ  ਕਹਾਣੀ ਦੱਸਦਾ , ਪਰ ਉਹ ਕੁਝ ਦਿਨ ਉਹ ਬਿਜ਼ੀ ਹੁੰਦਾ , ਬਾਕੀ ਦਿਨਾਂ ‘ਚ ਮੈਂ ਬਿਜੀ । ਅਖ਼ੀਰ   ਪਿਛਲੇ ਹਫ਼ਤੇ   ਮੈਂ ਅਤੇ  ਗੁਰਦਾਸ ਧਾਲੀਵਾਲ   ਚੰਡੀਗੜ੍ਹ ਜਾਂਦੇ   ਹਾਂ।  ਕੈਮਰੇ ਅਤੇ ਹੋਰ  ਸਾਜੋ ਸਮਾਨ ਦੇਖ ਕੇ ਕੁੜੀ ਦਾ ਬਾਪ  ਆਪਣੀ ਸਮੱਸਿਆ  ਦੱਸਦਾ ਕਿ ਸਾਡਾ  ਅੰਤਰ- ਧਰਮ ਵਿਆਹ ਹੋਇਆ।  ਮੇਰੀ ਪਤਨੀ ਦੇ ਮਾਪਿਆਂ ਨੂੰ  ਰਿਸ਼ਤਾ ਮਨਜੂਰ ਨਹੀਂ ਸੀ । ਇਸ ਲਈ ਅਸੀਂ ਆਪਣੀ  ਵੀਡਿਓ ਜੇ  ਟੀਵੀ ਤੇ ਸਾਂਝੀ ਕਰਾਂਗੇ ਤਾਂ ਮੇਰੀ ਪਤਨੀ ਦੇ ਮਾਪਿਆਂ ਨੂੰ ਹੱਤਕ ਮਹਿਸੂਸ ਹੋਣੀ। ਉਹਦੀ ਗੱਲ ਦਿਲ ਨੂੰ ਲੱਗਦੀ ਹੈ।   ਅਸੀਂ  ਦੂਜਾ ਬਦਲ ਦੱਸਦੇ ਕਿ   ‘ਇਨਸਾਨੀਅਤ’ ਗਰੁੱਪ ਵੱਲੋਂ ਸਹਾਇਤਾ ਕਰ  ਸਕਦੇ ਹਾਂ,  ਪਰ ਉੱਥੇ ਵੀ ਸਾਨੂੰ ਡਿਲੇਟ  ਚਾਹੀਦੀ । ਕਿਉਂਕਿ  ਬਿਨਾ ਦਸਤਾਵੇਜ ਤੋਂ ਅਸੀਂ ਕਿਸੇ ਨੂੰ ਸਹਾਇਤਾ ਲਈ ਅਪੀਲ ਨਹੀਂ ਕਰ ਸਕਦੇ । ਦੋ ਸਾਲ  ਦੀ ਮਾਸੂਮ ਬੱਚੀ  ਦੀ ਇੱਕ ਪੁਰਾਣੀ ਫੋਟੋ ਅਤੇ  ਕੁਝ  ਦਸਤਾਵੇਜ    ਮੈਂ ਲੈ  ਕੇ  ‘ਗਰੁੱਪ ਐਡਮਿਨ ’ ਨਾਲ ਸਾਂਝੇ ਕਰਦਾਂ ।  ਪਰ   ‘ਇਨਸਾਨੀਅਤ’ ਗਰੁੱਪ ਮੁਤਾਬਿਕ  ਉਸਦਾ ਸਹਿਯੋਗ ਨਹੀਂ ਕੀਤਾ ਜਾ ਸਕਦਾ  , ਕੁਝ ਸ਼ਰਤਾਂ  ਜੋ ਹੋਈਆਂ , ਜਿਹੜੀਆਂ ਅਸੀਂ  ਨਹੀਂ ਉਲੰਘ ਸਕਦੇ।  ਪਰ  ਗਰੁੱਪ  ਦਾ ਇੰਜਨ   ਇੱਕ  ਮਹਾਂਮਾਰਗ ਲੱਭ  ਲੈਂਦਾ  ਕਿ  ਕਿਸੇ ‘ਗੁਰਮੁੱਖ’ ਤੋਂ ਆਪਾਂ  ਲੜਕੀ ਦਾ ਮਾਪਿਆਂ ਦੀ  ਸਹਾਇਤਾ ਕਰਾ ਸਕਦੇ । ਪਰ ਉਹ ਆਪਾਂ ਨੂੰ ਬਿਨਾ  ਵਿਆਜ਼ ਤੋਂ ਰਕਮ ਉਧਾਰ ਦੇ ਸਕਦਾ ।  ਜਿਹੜੀ ਇਹ ਬਾਅਦ ਵਿੱਚ ਹੌਲੀ ਹੌਲੀ ਕਰਕੇ ਮੋੜ ਦੇਣ । 
  ਕੁੜੀ, ਬਿਚਾਰੀ  ਮਸਾਂ 25 ਮਹੀਨਿਆਂ ਦੀ  ਦੋਵਾਂ ਕੰਨਾਂ ਤੋਂ ਸੁਣਦਾ ਨਹੀਂ , ਬੋਲ ਵੀ ਨਹੀਂ ਸਕਦੀ ,  ਮਾਂ ਤੇ ਬਾਪ ਉਹਦੀ ਤੋਤਲੀ ਆਵਾਜ਼ ਸੁਣਨ ਲਈ ਬਹਿਬਲ ਨੇ । ਇੱਕ ਕੰਨ ਦੇ ਇਲਾਜ ਲਈ  12 ਲੱਖ ਤੋਂ ਜਿ਼ਆਦਾ ਰਾਸ਼ੀ ਚਾਹੀਦੀ  , ਪਰ ਆਰਥਿਕ ਮਜਬੂਰੀ।
  ਖੈਰ, ਅੱਜ  ਇਹ  ਗੱਲ ਸਕੂਨ ਵਾਲੀ ਕਿ ਉਸ ‘ਗੁਰਮੁੱਖ ’ ਨੇ  5 ਲੱਖ ਰੁਪਏ ਉਸ ਮਾਸੂਮ ਧੀ ਲਈ ਭੇਜ ਦਿੱਤੇ । ਜੀਹਨੂੰ  ਜਾਣਦਾ ਨਹੀਂ , ਮਿਲਿਆ ਨਹੀਂ ਤੇ ਸ਼ਾਇਦ ਕਦੇ ਮਿਲੇ ਵੀ ਨਾ।   ਸ਼ਰਤ ਇੱਕੋਂ ਰੱਖੀ  ਕਿ  ਜਦੋਂ ਹੋਏ  ਜਿੰਨੇ ਹੋਏ  ਵਾਪਸ ਕਰ ਦਿਓ ।
  ਮੈਨੂੰ ਇਹ ਮੰਨਣ ਤੋਂ ਗੁਰੇਜ ਨੇ ਨਹੀਂ ਮੇਰੇ  ‘ਚ ਲੱਖ  ਖਾਮੀਆਂ  । ਪਰ  ਸ਼ਾਇਦ ਇੱਕ ਚੰਗੀ ਗੱਲ ਇਹ ਵੀ ਹੋਣੀ ਕਿ ਮੇਰੀ ਆਖੀ ਗੱਲ ‘ਤੇ ਮੇਰੇ ਕੁਝ ਦੋਸਤ ਯਕੀਨ ਕਰਦੇ  । ਸੋ਼ਸ਼ਲ ਮੀਡੀਆ ਦੇ ਰਾਹੀ ਮਿਲੇ ਸੱਜਣ  ਅੱਜ ਮੇਰੇ ਲਈ ਸਕੂਨ ਦਾ ਸਬੱਬ ਬਣੇ ਨੇ । 
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਿੰਦ-ਜਾਪਾਨ ਰਿਸ਼ਤਿਆਂ ਵਿਚਲਾ ਨਿੱਘ ਬਰਕਰਾਰ

 • ਜੀ. ਐੱਸ.  ਗੁਰਦਿੱਤ (+91 94171 93193)

              ਭਾਰਤ ਅਤੇ ਜਾਪਾਨ ਵਿਚਲੀ ਸਾਂਝ ਨੂੰ ਆਮ ਕਰਕੇ ਇੱਕ ਖ਼ਾਮੋਸ਼ ਰਿਸ਼ਤੇ ਵਜੋਂ ਹੀ ਵੇਖਿਆ ਜਾਂਦਾ ਰਿਹਾ ਹੈ ਜਿਹੜਾ ਕਿ ਚੁੱਪਚਾਪ ਪ੍ਰਵਾਨ ਚੜ੍ਹ ਰਿਹਾ ਹੋਵੇ ਆਜ਼ਾਦੀ ਸੰਘਰਸ਼ ਵੇਲੇ ਰਵਿੰਦਰ ਨਾਥ ਟੈਗੋਰ, ਰਾਸ ਬਿਹਾਰੀ ਬੋਸ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਜਾਪਾਨ ਨਾਲ ਖਾਸ ਲਗਾਉ ਰੱਖਦੇ ਰਹੇ ਦੂਸਰੀ ਸੰਸਾਰ ਜੰਗ ਦੌਰਾਨ ਆਜ਼ਾਦ ਹਿੰਦ ਫ਼ੌਜ ਦੀ ਜਾਪਾਨ ਵੱਲੋਂ ਸਹਾਇਤਾ ਵੀ ਇੱਕ ਖ਼ਾਮੋਸ਼ ਰਿਸ਼ਤਾ ਹੀ ਸੀ ਜਿਸ ਦੇ ਸਦਕਾ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਹੋਣਾ ਪਿਆ ਦੋਹਾਂ ਦੇਸ਼ਾਂ ਦੇ ਸਮਾਜਿਕ ਅਤੇ ਧਾਰਮਿਕ ਰਿਸ਼ਤੇ ਤਾਂ ਸਦੀਆਂ ਪੁਰਾਣੇ ਹਨ ਬੁੱਧ ਧਰਮ ਭਾਰਤ ਤੋਂ ਹੀ ਜਾਪਾਨ ਵਿੱਚ ਪਹੁੰਚਿਆ ਸੀ ਜਦੋਂ 736  ਈਸਵੀ ਵਿੱਚ ਭਾਰਤੀ ਬੋਧੀ ਭਿਕਸ਼ੂ ਬੋਧੀਸੇਨ, ਕੰਬੋਡੀਆ ਅਤੇ ਲਾਉਸ ਦੇ ਰਸਤੇ ਜਾਪਾਨ ਵਿੱਚ ਪਹੁੰਚਿਆ ਸੀ ਪਰ ਅਜੋਕੇ ਸੰਸਾਰ ਵਿੱਚ ਭਾਰਤ ਅਤੇ ਜਾਪਾਨ ਵਿੱਚ ਆਰਥਿਕ ਰਿਸ਼ਤੇ ਵੀ ਓਨੇ ਹੀ ਅਹਿਮ ਹਨ ਜਿੰਨੇ ਕਿ ਬਾਕੀ ਰਿਸ਼ਤੇ ਇਸੇ ਲੜੀ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦੀ ਹਾਲੀਆ ਭਾਰਤ ਫੇਰੀ ਦੌਰਾਨ ਦੇਸ਼ ਵਿੱਚ ਬੁਲੇਟ ਟ੍ਰੇਨ ਦਾ ਮੁੱਢ ਬੰਨ੍ਹ ਦਿੱਤਾ ਗਿਆ ਹੈ ਇਹ ਟ੍ਰੇਨ ਗੁਜਰਾਤ ਦੇ ਅਹਿਮਦਾਬਾਦ ਤੋਂ ਲੈ ਕੇ ਮਹਾਰਾਸ਼ਟਰ ਦੀ ਰਾਜਧਾਨੀ ਅਤੇ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੱਕ ਦੌੜੇਗੀ ਇੱਕ ਲੱਖ ਅਤੇ ਦਸ ਹਜ਼ਾਰ ਕਰੋੜ ਦੇ ਇਸ ਪ੍ਰਾਜੈਕਟ ਵਿੱਚ 88000 ਕਰੋੜ ਰੁਪਏ ਦੀ ਸਹਾਇਤਾ ਜਾਪਾਨ ਦੇਵੇਗਾ ਜੋ ਕਿ ਬਹੁਤ ਥੋੜੇ ਜਿਹੇ ਵਿਆਜ ਦੀ ਦਰ ਨਾਲ ਇੱਕ ਕਰਜ਼ ਦੇ ਰੂਪ ਵਿੱਚ ਹੋਏਗੀ ਉਮੀਦ ਹੈ ਕਿ 2022-23 ਤੱਕ ਇਹ ਚੱਲਣ ਲੱਗ ਪਏਗੀ ਜਾਪਾਨ ਨੇ 1964 ਵਿੱਚ ਹੀ ਬੁਲੇਟ ਟ੍ਰੇਨ ਵਿਕਸਤ ਕਰ ਲਈ ਸੀ ਉੱਥੋਂ ਦੀ ਸਧਾਰਨ ਰੇਲ ਵੀ ਸਾਡੀ ਭਾਰਤ ਦੀ ਸਰਵਉੱਤਮ ਰੇਲ ਤੋਂ ਕਿਤੇ ਅੱਗੇ ਹੈ

               ਜਾਪਾਨ ਨਾਲ ਭਾਰਤ ਦੇ ਕੂਟਨੀਤਕ ਰਿਸ਼ਤੇ ਆਜ਼ਾਦੀ ਤੋਂ ਬਾਅਦ 1950 ਦੇ ਦਹਾਕੇ ਵਿੱਚ ਹੀ ਸ਼ੁਰੂ ਹੋਏ 1958 ਵਿੱਚ ਜਾਪਾਨ ਨੇ ਆਪਣੀ ਪਹਿਲੀ ਸਰਕਾਰੀ ਵਿਕਾਸ ਸਹਾਇਤਾ ਭਾਰਤ ਨੂੰ ਹੀ ਸਮਰਪਤ ਕੀਤੀ ਸੀ  ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਹਾਇਤਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਅਤੇ ਸਾਲ 2003 ਤੋਂ ਭਾਰਤ, ਜਾਪਾਨ ਤੋਂ ਇਹ  ਵਿਕਾਸ ਸਹਾਇਤਾ ਸਭ ਤੋਂ ਵੱਧ ਪ੍ਰਾਪਤ ਕਰਨ ਵਾਲਾ ਦੇਸ਼ ਬਣ ਗਿਆ ਹੈ  ਇਸੇ ਤਰਾਂ ਠੰਡੀ ਜੰਗ (1950-1991) ਦੇ ਦਿਨਾਂ ਦੌਰਾਨ ਭਾਵੇਂ ਕਿ ਜਾਪਾਨ, ਅਮਰੀਕਾ ਦਾ ਸਾਥੀ ਬਣਿਆ ਰਿਹਾ ਅਤੇ ਭਾਰਤ ਗੁੱਟ-ਨਿਰਪੱਖ ਰਿਹਾ ਪਰ ਫਿਰ ਵੀ ਭਾਰਤ-ਜਾਪਾਨ ਸੰਬੰਧਾਂ ਉੱਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਪਿਆ ਖਾਸ ਤੌਰ ਤੇ ਆਰਥਿਕ ਸੰਬੰਧ ਤਾਂ ਬਹੁਤ ਹੀ ਸੁਖਾਵੇਂ ਰਹੇ ਜਿਵੇਂ ਕਿ 1980 ਦੇ ਦਹਾਕੇ ਵਿੱਚ ਜਾਪਾਨੀ ਕੰਪਨੀ ਸੁਜ਼ੂਕੀ ਅਤੇ ਭਾਰਤੀ ਕੰਪਨੀ ਮਾਰੂਤੀ ਵਿੱਚ ਸ਼ੁਰੂ ਕੀਤੀ ਗਈ ਸਾਂਝੀ ਉਦਯੋਗਿਕ ਯੋਜਨਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅੱਜ ਵੀ ਇਹ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਇਸੇ ਤਰਾਂ ਸੋਨੀ, ਟੋਇਟਾ ਅਤੇ ਹੌਂਡਾ, ਪੈਨਾਸੋਨਿਕ, ਯਾਮਾਹਾ, ਤੋਸ਼ੀਬਾ ਆਦਿ ਕੰਪਨੀਆਂ ਵੀ ਭਾਰਤ ਵਿੱਚ ਵੱਡੇ ਪੱਧਰ ਉੱਤੇ ਕੰਮ ਕਰ ਰਹੀਆਂ ਹਨ 1991 ਤੋਂ ਬਾਅਦ ਤਾਂ ਜਦੋਂ ਭਾਰਤ ਨੇ ਆਪਣੀ ‘ਪੂਰਬ ਵੱਲ ਵੇਖੋ ਨੀਤੀ’ (ਲੁੱਕ ਈਸਟ ਪਾਲਿਸੀ ਜਿਸ ਨੂੰ ਅੱਜਕੱਲ ਐਕਟ ਈਸਟ ਪਾਲਿਸੀ ਵਜੋਂ ਜਾਣਿਆ ਜਾਂਦਾ ਹੈ) ਆਪਣਾ ਲਈ ਤਾਂ ਜਾਪਾਨ ਨਾਲ ਸੰਬੰਧਾਂ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਂਦਾ ਰਿਹਾ ਹੈ

              ਦੋਹਾਂ ਦੇਸ਼ਾਂ ਵਿੱਚ ਤਿੰਨ ਤਰਾਂ ਦੇ ਆਰਥਿਕ ਸੰਬੰਧ ਹਨ : ਵਪਾਰ, ਨਿਵੇਸ਼ ਅਤੇ ਆਰਥਿਕ ਸਹਾਇਤਾ  2001 ਵਿੱਚ ਦੋਹਾਂ ਦੇਸ਼ਾਂ ਵਿੱਚ ਕੁੱਲ ਵਪਾਰ 4 ਅਰਬ ਡਾਲਰ ਹੀ ਸੀ ਜੋ ਕਿ 2010 ਵਿੱਚ ਵਧ ਕੇ 13 ਅਰਬ ਡਾਲਰ ਹੋ ਗਿਆ ਪਰ ਅਜੇ ਤੱਕ ਵੀ ਇਹ ਤਕਰੀਬਨ 15 ਅਰਬ ਡਾਲਰ ਸਾਲਾਨਾ ਹੀ ਹੈ ਇਸ ਹਿਸਾਬ ਨਾਲ ਇਹ ਭਾਰਤ-ਚੀਨ ਵਪਾਰ ਦਾ ਮਸਾਂ ਇੱਕ-ਚੌਥਾਈ ਹੀ ਹੈ ਦੋਹਾਂ ਦੇਸ਼ਾਂ ਵਿੱਚ ‘ਵਿਆਪਕ ਆਰਥਿਕ ਹਿੱਸੇਦਾਰੀ ਸਮਝੌਤਾ’ (ਸੀਈਪੀਏ) ਵੀ ਹੋ ਚੁੱਕਿਆ ਹੈ ਜਿਸ ਨਾਲ ਬਰਾਮਦ ਅਤੇ ਦਰਾਮਦ ਵਿਚਲੀਆਂ ਕਈ ਔਕੜਾਂ ਦੂਰ ਕਰ ਲਈਆਂ ਗਈਆਂ ਹਨ ਜਾਪਾਨ ਨੇ ਭਾਰਤ ਵਿੱਚ ਦਿੱਲੀ, ਕੋਲਕਾਤਾ ਅਤੇ ਚੇਨਈ ਮੈਟਰੋ ਰੇਲ ਪ੍ਰੋਜੈਕਟਾਂ ਅਤੇ ਜਲ-ਬਿਜਲੀ ਅਤੇ ਸਿੰਜਾਈ ਯੋਜਨਾਵਾਂ ਵਿਚ ਖਾਸ ਤੌਰ ਤੇ ਨਿਵੇਸ਼ ਕੀਤਾ ਹੈ ਟਰਾਂਸਪੋਰਟ, ਦੂਰ ਸੰਚਾਰ, ਊਰਜਾ ਅਤੇ ਕੈਮੀਕਲ ਉਦਯੋਗ ਵਰਗੇ ਖੇਤਰਾਂ ਵਿੱਚ ਜਾਪਾਨੀ ਨਿਵੇਸ਼ ਖਾਸ ਤੌਰ ਤੇ ਜ਼ਿਕਰਯੋਗ ਹੈ ਦੋ ਮਹੀਨੇ ਪਹਿਲਾਂ ਜੁਲਾਈ ਵਿੱਚ ਦੋਹਾਂ ਦੇਸ਼ਾਂ ਵਿੱਚ ਪਰਮਾਣੂ ਸ਼ਾਂਤੀ ਸਮਝੌਤਾ ਵੀ ਸਿਰੇ ਚੜ੍ਹ ਕੇ ਹਟਿਆ ਹੈ ਭਾਰਤ ਪਹਿਲਾ ਦੇਸ਼ ਹੈ ਜਿਸ ਦੇ ਪਰਮਾਣੂ ਅਪ੍ਰਸਾਰ ਸੰਧੀ (ਐਨਪੀਟੀ) ਉੱਤੇ ਹਸਤਾਖਰ ਨਾ ਕਰਨ ਦੇ ਬਾਵਜੂਦ ਜਾਪਾਨ ਨੇ ਉਸ ਨਾਲ ਅਜਿਹਾ ਸਮਝੌਤਾ ਕੀਤਾ ਹੈ ਇਸ ਤੋਂ ਭਾਰਤ ਦਾ ਇੱਕ ਜ਼ਿੰਮੇਵਾਰ ਪਰਮਾਣੂ ਤਾਕਤ ਹੋਣ ਵਾਲਾ ਅਕਸ ਝਲਕਦਾ ਹੈ ਜਾਪਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਨੇ ਆਪਣੇ ਪਿੰਡੇ ਉੱਤੇ ਪਰਮਾਣੂ ਹਮਲਾ ਝੱਲਿਆ ਹੈ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਬਹੁਤ ਸੋਚ-ਸਮਝ ਕੇ ਹੀ ਕਦਮ ਉਠਾਉਣ ਦਾ ਹਾਮੀ ਰਿਹਾ ਹੈ

               ਭਾਵੇਂ ਕਿ ਜਾਪਾਨ, ਭਾਰਤ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਤੀਜਾ ਸਭ ਤੋਂ ਵੱਡਾ ਸੋਮਾ ਹੈ ਪਰ ਫਿਰ ਵੀ ਹੁਣ ਤੱਕ ਭਾਰਤ ਵਿਚਲਾ ਉਸਦਾ ਨਿਵੇਸ਼, ਉਸ ਦੇ ਕੁੱਲ ਵਿਦੇਸ਼ੀ ਨਿਵੇਸ਼ ਦੇ ਦੋ ਫੀਸਦੀ ਦੇ ਨੇੜੇ ਹੀ ਰਿਹਾ ਹੈ 2016 ਤੋਂ ਪਹਿਲਾਂ ਭਾਰਤ ਵਿੱਚ ਜਾਪਾਨੀ ਨਿਵੇਸ਼ ਵਿੱਚ ਕੋਈ ਜ਼ਿਕਰਯੋਗ ਵਾਧਾ ਨਹੀਂ ਹੋਇਆ ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਸੱਭਿਆਚਾਰਕ ਸਰਗਰਮੀਆਂ ਵੀ ਬਹੁਤ ਸੀਮਤ ਰਹੀਆਂ ਹਨ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਵੀ ਕੋਈ ਬਹੁਤਾ ਮਾਅਰਕੇ ਵਾਲਾ ਨਹੀਂ ਹੈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 2014 ਦੇ ਜਾਪਾਨ ਦੌਰੇ ਵੇਲੇ ਹੋਏ ਸਮਝੌਤੇ ਮੁਤਾਬਕ, ਜਾਪਾਨ ਨੇ ਭਾਰਤ ਵਿੱਚ ਕੋਈ 35 ਅਰਬ ਡਾਲਰ ( 2 ਲੱਖ ਕਰੋੜ ਰੁਪਏ ਤੋਂ ਵੀ ਵੱਧ) ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਸੀ  ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਅਤੇ ਬੁਲੇਟ ਟਰੇਨ ਲਈ ਵੀ ਆਰਥਿਕ ਸਹਾਇਤਾ ਅਤੇ ਤਕਨੀਕੀ ਮੁਹਾਰਤ ਦੇਣ ਦਾ ਵਾਅਦਾ ਕੀਤਾ ਗਿਆ ਸੀ ਭਾਰਤ ਦੀ ਧਾਰਮਿਕ ਤੇ ਸੱਭਿਆਚਾਰਕ ਨਗਰੀ ਕਾਸ਼ੀ (ਵਾਰਾਣਸੀ) ਨੂੰ ਜਾਪਾਨ ਦੇ ਸ਼ਹਿਰ ਕਿਉਟੋ ਦੀ ਤਰਜ ‘ਤੇ ਵਿਕਸਤ ਕਰਨ ਬਾਰੇ ਸਮਝੌਤਾ ਵੀ ਹੋਇਆ ਸੀ ਇਸੇ ਤਰਾਂ ਭਾਰਤ ਦੇ ਕਬੀਲਾਈ ਲੋਕਾਂ ਵਿੱਚ ਫੈਲੇ ਹੋਏ ਖਤਰਨਾਕ ਰੋਗ ‘ਸਿੱਕਲ ਸੈੱਲ ਅਨੀਮੀਆ’ ਲਈ ਵੀ ਕਿਉਟੋ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਸਹਾਇਤਾ ਲੈਣ ਬਾਰੇ ਸਹੀ ਪਾਈ ਗਈ ਸੀ 

                ਜਾਪਾਨ ਦੀ ਰਣਨੀਤੀ ਇਹ ਵੀ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ, ਆਸਟਰੇਲੀਆ ਅਤੇ ਅਮਰੀਕਾ ਦੀ ਸਹਾਇਤਾ ਨਾਲ ਚੀਨ ਦੀਆਂ ਵਿਸਥਾਰ ਵਾਦੀ ਨੀਤੀਆਂ ਨੂੰ ਠੱਲ੍ਹ ਪਾਈ ਜਾਵੇ ਇਸ ਲਈ ਉਸ ਵੱਲੋਂ ਵੀਅਤਨਾਮ, ਇੰਡੋਨੇਸ਼ੀਆ ਅਤੇ ਭਾਰਤ ਵਰਗੇ ਦੇਸ਼ਾਂ  ਨੂੰ ਖਾਸ ਮਹੱਤਵ ਦਿੱਤਾ ਜਾ ਸਕਦਾ ਹੈ ਉਸ ਨੂੰ ਪਤਾ ਹੈ ਕਿ ਚੀਨ ਅਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਦੇ ਪਰਮਾਣੂ ਤਾਕਤ ਬਣ ਜਾਣ ਤੋਂ ਬਾਅਦ ਹੁਣ ਇਕੱਲੇ ਅਮਰੀਕਾ ਉੱਤੇ ਹੀ ਟੇਕ ਨਹੀਂ ਰੱਖੀ ਜਾ ਸਕਦੀ ਉਹ ਬਦਲਦੇ ਸੰਸਾਰਕ ਦ੍ਰਿਸ਼ ਵਿੱਚ ਯਥਾਰਥ ਦੀ ਜ਼ਮੀਨ ਉੱਤੇ ਖੜ੍ਹ ਕੇ ਦੁਨੀਆ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਲੇ ਜਾਪਾਨ ਅਤੇ ਭਾਰਤ ਦੋਵੇਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਿਲ ਦੀ ਪੱਕੀ ਮੈਂਬਰੀ ਲਈ ਵੱਡੇ ਦਾਅਵੇਦਾਰ ਹਨ ਅਤੇ ਦੋਹਾਂ ਦੇ ਰਸਤੇ ਵਿੱਚ ਵੱਡਾ ਅੜਿੱਕਾ ਚੀਨ ਹੀ ਡਾਹ ਰਿਹਾ ਹੈ ਜਿਸ ਤਰਾਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਝਗੜੇ ਹਨ, ਉਸੇ ਤਰਾਂ ਜਾਪਾਨ ਅਤੇ ਚੀਨ ਵਿਚਕਾਰ  ਵੀ ਕਈ ਤਰਾਂ ਦੇ ਸਰਹੱਦੀ ਝਗੜੇ ਮੌਜੂਦ ਹਨ ਪੂਰਬੀ ਚੀਨ ਸਾਗਰ ਵਿਚਲੇ ਸੇਨਕਾਕੂ ਟਾਪੂਆਂ ਬਾਰੇ ਝਗੜਾ ਇਹਨਾਂ ਵਿੱਚੋਂ ਮੁੱਖ ਹੈ ਇਹਨਾਂ ਟਾਪੂਆਂ ਉੱਤੇ ਜਾਪਾਨ ਦਾ ਕਬਜ਼ਾ ਹੈ ਪਰ ਚੀਨ ਦਾ ਦਾਅਵਾ ਹੈ ਕਿ ਇਹ ਖੇਤਰ ਅਸਲ ਵਿੱਚ ਉਸਦੇ ਹਨ ਅਤੇ ਜਾਪਾਨ ਨੇ ਉਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਇਸੇ ਲਈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਆਪਣੇ ਜਾਪਾਨ ਦੌਰੇ ਵੇਲੇ ‘ਕੁਝ’ ਦੇਸ਼ਾਂ ਦੀਆਂ ਵਿਸਥਾਰਵਾਦੀ ਨੀਤੀਆਂ ਵਾਲਾ ਬਿਆਨ ਦਿੱਤਾ ਸੀ ਤਾਂ ਚੀਨ ਵੱਲੋਂ ਨਾਲੋ-ਨਾਲ ਹੀ ਵਿਰੋਧ ਦਰਜ ਕਰਵਾ ਦਿੱਤਾ ਗਿਆ ਸੀ

             ਅੰਤਰ ਰਾਸ਼ਟਰੀ ਸੰਬੰਧਾਂ ਵਿੱਚ ਹੁਣ ਸਿਆਸੀ ਕੂਟਨੀਤੀ ਅਤੇ ਆਰਥਿਕ ਕੂਟਨੀਤੀ ਬਰਾਬਰ ਹੀ ਚੱਲ ਰਹੀਆਂ ਹਨ ਜਾਪਾਨੀ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਵਿੱਚ ਵੀ ਇਹ ਗੱਲ ਸਾਫ਼ ਤੌਰ ਤੇ ਵੇਖਣ ਨੂੰ ਮਿਲੀ ਕਿ ਆਰਥਿਕ ਮਸਲਿਆਂ ਉੱਤੇ ਹੀ ਵੱਧ ਵਿਚਾਰਾਂ ਹੋਈਆਂ ਰਣਨੀਤਕ ਮਸਲਿਆਂ ਬਾਰੇ ਭਾਵੇਂ ਜਾਪਾਨ ਕਿੰਨਾ ਵੀ ਸੁਚੇਤ ਹੋਵੇ ਪਰ ਇਸ ਮਾਮਲੇ ਵਿੱਚ ਉਸ ਦੀ ਨੀਤੀ ਚੁੱਪ ਚਾਪ ਆਪਣਾ ਕੰਮ ਕਰਦੇ ਰਹਿਣ ਦੀ ਹੈ ਇਹ ਗੱਲ ਅੰਤਰ ਰਾਸ਼ਟਰੀ ਰਾਜਨੀਤੀ ਲਈ ਸ਼ੁਭ ਸੰਕੇਤ ਹੀ ਹੈ ਕਿ ਹੁਣ ਸਾਰੇ ਦੇਸ਼ ਮੁੱਖ ਤੌਰ ਉੱਤੇ ਆਰਥਿਕ ਮਸਲਿਆਂ ਉੱਤੇ ਹੀ ਧਿਆਨ ਕੇਂਦਰਤ ਕਰ ਰਹੇ ਹਨ ਅਤੇ ਠੰਡੀ ਜੰਗ ਨੂੰ ਬਹੁਤਾ ਗਰਮ ਕਰਨ ਦੀ ਕੋਸ਼ਿਸ਼ ਤੋਂ ਬਚ ਰਹੇ ਹਨ ਇਹ ਵਿਕਾਸ ਮੁਖੀ ਨੀਤੀਆਂ ਦਾ ਹੀ ਕਮਾਲ ਹੈ ਕਿ ‘ਉੱਗਦੇ ਹੋਏ ਸੂਰਜ ਵਾਲੇ ਦੇਸ਼’ ਜਾਪਾਨ ਨੇ ਗਰੀਬੀ, ਪਛੜੇਪਨ ਅਤੇ ਗੰਦਗੀ ਨੂੰ ਬਹੁਤ ਪਹਿਲਾਂ ਹੀ ਸਾਇਉਨਾਰਾ (ਅਲਵਿਦਾ) ਕਹਿ ਦਿੱਤਾ ਸੀ  21 ਵੀਂ ਸਦੀ ਵਿੱਚ ਵੀ ਇਹਨਾਂ ਅਲਾਮਤਾਂ ਨਾਲ ਜੂਝ ਰਹੇ ਭਾਰਤ ਵਰਗੇ ਮੁਲਕ ਨੂੰ ਜਾਪਾਨ ਤੋਂ ਬਹੁਤ ਕੁਝ ਸਿੱਖਣ ਅਤੇ ਸਮਝਣ ਦੀ ਲੋੜ ਹੈ 

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਜੀਜ਼ ਗੌਰੀ

 • ਗੱਗਬਾਣੀ    ਸੁਰਜੀਤ ਗੱਗ

  ਮੌਤ ਕਦੇ ਵੀ ਏਨੀ ਭਿਆਨਕ ਨਹੀਂ ਹੁੰਦੀ, ਜਿੰਨੀ ਭਿਆਨਕ ਕਦਮ ਦਰ ਕਦਮ ਮੌਤ ਵੱਲ੍ਹ ਵਧਦੀ ਜ਼ਿੰਦਗ਼ੀ, ਜਦੋ ਕਿ ਸਾਡੇ ਸਮਾਜ ਵਿੱਚ, ਇਤਿਹਾਸ ਵਿੱਚ ਅਤੇ ਧਾਰਮਿਕ ਮਾਨਤਾਵਾਂ ਵਿੱਚ ਮੌਤ ਨੂੰ ਭਿਆਨਕ ਮੰਨਿਆ ਗਿਆ ਹੈ। ਮੌਤ ਨੂੰ ਮੁਕਤੀ ਆਖਿਆ ਗਿਆ ਹੈ, ਅਸਲ ਵਿੱਚ ਇਹ ਵੀ ਭਰਮ ਹੀ ਹੈ ਜਦੋਂ ਕਿ ਸਮੱਸਿਆਵਾਂ ਜਿਉਂ ਦੀਆਂ ਤਿਉਂ ਮੂੰਹ ਅੱਡੀ ਖੜ੍ਹੀਆਂ ਰਹਿੰਦੀਆਂ ਹਨ। ਕਿਸੇ ਵਿਅਕਤੀ ਦੀ ਮੌਤ, ਉਸ ਦੇ ਸਮੁੱਚੇ ਵਿਅਕਤੀਤਵ ਦੀ ਮੌਤ ਨਹੀਂ ਹੁੰਦੀ। ਵਿਗਿਆਨਕ ਨਜ਼ਰੀਏ ਤੋਂ ਵਿਅਕਤੀ ਕਦੇ ਵੀ ਮੁਕੰਮਲ ਮੌਤ ਨਹੀਂ ਮਰਦਾ। ਉਸ ਦੇ ਸਰੀਰ ਦੇ ਜਿਉਂਦੇ ਅੰਗ ਉਸ ਦੇ ਪੂਰੇ ਹੋਣ ਦੀ ਦਾਰਨਾ ਨੂੰ ਰੱਦ ਕਰਦੇ ਹਨ।

  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਰਾ ਪੜ੍ਹਿਆ ਲਿਖਿਆ ਹੋਣਾ, ਤੇਰੀ ਜ਼ਮੀਰ ਦਾ ਜਾਗਦੇ ਹੋਣਾ ਅਤੇ ਖੁੱਲ੍ਹ ਕੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਹੀ ਤੇਰੇ ਕਤਲ ਦਾ ਕਾਰਣ ਬਣਿਆ ਹੈ। ਤੇਰਾ ਇਸ ਤਰਾਂ ਸਿਰੜ ਨੂੰ ਪ੍ਰਣਾਏ ਹੋਏ ਕਤਲ ਹੋ ਜਾਣਾ ਇੱਕ ਮਾਣਮੱਤੀ ਪ੍ਰਾਪਤੀ ਹੈ। ਇਸ ਪ੍ਰਾਪਤੀ ਨੂੰ ਲੈ ਕੇ ਤੇਰੇ ਜਿਹੇ ਹੋਰ ਉਹਨਾਂ ਜ਼ਿੰਦਗ਼ੀ ਦੇ ਆਸ਼ਕਾਂ, ਜੋ ਜ਼ਿੰਦਗ਼ੀ ਦੀ ਭਿਆਨਕਤਾ ਨੂੰ ਨੰਗੀ ਅੱਖ ਨਾਲ ਵੇਖਣ ਦਾ ਦਮ ਭਰਦੇ ਹਨ, ਦਾ ਹੋਰ ਵੀ ਉਤਸ਼ਾਹਿਤ ਹੋ ਜਾਣਾ ਅਤੇ ਜੋਸ਼ ਵਿੱਚ ਆ ਜਾਣਾ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ਿੰਦਗ਼ੀ ਦੀ ਭਿਆਨਕਤਾ ਨੂੰ ਖ਼ਤਮ ਕਰਨ ਦੇ ਰਾਹ ਵਿੱਚ ਮੌਤ ਕਦੇ ਵੀ ਰੁਕਾਵਟ ਨਹੀਂ ਬਣਦੀ।

  ਪ੍ਰੋ ਐਮ ਐਮ ਕਲਬੁਰਗੀ, ਗੋਵਿੰਦ ਪਨਸਾਰੇ, ਡਾ. ਨਰਿੰਦਰ ਦਭੋਲਕਰ ਸਾਨੂੰ ਦੱਸ ਗਏ ਹਨ ਕਿ ਜ਼ਿੰਦਗ਼ੀ ਦੇ ਖ਼ਤਮ ਹੋਣ ਨਾਲ ਜੰਗ ਖ਼ਤਮ ਨਹੀਂ ਹੋ ਜਾਂਦੀ। ਇਹ ਜੰਗ ਮਹਿਜ ਵਿਚਾਰਾਂ ਦੇ ਵਖਰੇਵੇਂ ਦੀ ਹੀ ਜੰਗ ਨਹੀਂ ਹੈ। ਇਹ ਜੰਗ ਵੱਖਵਾਦ, ਨਸਲਵਾਦ, ਫਿਰਕਾਪ੍ਰਸਤੀ, ਅਣਪੜ੍ਹਤਾ-ਅਗਿਆਨਤਾ, ਧਾਰਮਿਕ ਕੱਟੜਤਾ, ਅੰਧ ਵਿਸ਼ਵਾਸ, ਜਾਤਿ ਪ੍ਰਥਾ, ਲਿੰਗ ਭੇਦ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਿਲਾਫ਼ ਛੇੜੀ ਗਈ ਮੁਹਿੰਮ ਦਾ ਹਿੱਸਾ ਹੈ। ਇਹ ਜੰਗ ਕਿਸੇ ਦਾ ਖ਼ੂਨ ਵਹਾਉਣ ਲਈ ਨਹੀਂ, ਸਗੋਂ ਖ਼ੂਨ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਲਈ ਲੜੀ ਜਾ ਰਹੀ ਹੈ।

  ਅਸੀਂ ਮੌਤ ਤੋਂ ਨਹੀਂ ਡਰਦੇ, ਮਾਰੇ ਜਾਣ ਤੋਂ ਡਰਦੇ ਹਾਂ। ਜ਼ਿੰਦਗ਼ੀ ਨੂੰ ਬੇ-ਇੰਤਹਾ ਪਿਆਰ ਕਰਦੇ ਹਾਂ ਅਤੇ ਏਸ ਤਰਾਂ ਦੀ ਜ਼ਿੰਦਗ਼ੀ ਦੇ ਹਾਮੀ ਹਾਂ ਜਿਸ ਵਿੱਚ ਸੰਪੂਰਣ ਸਾਖਰਤਾ, ਸੁਰੱਖਿਅਤਾ, ਆਜ਼ਾਦੀ ਅਤੇ ਰੋਮਾਂਸ ਹੋਵੇ। ਪਰ ਅੱਜ ਸਾਨੂੰ ਜ਼ਿਮਦਗ਼ੀ ਦਾ ਇਹ ਮੂਲ ਆਧਾਰ ਕਿਤੇ ਵੀ ਨਜ਼ਰ ਨਹੀਂ ਆਉਂਦਾ ਤੇ ਇਸ ਦੀ ਪ੍ਰਾਪਤੀ ਲਈ ਜੱਦੋ-ਜ਼ਹਿਦ ਕਰਦੇ ਰਹਿਣਾ ਅਪਣਾ ਮੁਢਲਾ ਫ਼ਰਜ਼ ਸਮਝਦੇ ਹਾਂ।

  ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਾਂਗੇ ਤਾਂ ਜਾਨੋਂ ਖਤਮ ਕਰ ਦੇਣ ਦੀਆਂ ਧਮਕੀਆਂ, ਗਾਲ਼੍ਹਾਂ, ਜ਼ਲਾਲਤ, ਨਿਜੀ ਨੁਕਸਾਨ, ਝੂਠੇ ਮੁਕੱਦਮੇ ਅਤੇ ਅਜਿਹੇ ਹੋਰ ਬਹੁਤ ਸਾਰੇ ਵਿਰੋਧਾਂ ਦਾ ਸਾਹਮਣਾ ਕਰਨਾ ਪਵੇਗਾ। ਸਾਡੇ ਵਿਰੁੱਧ ਸਾਡੇ ਹੀ ਪਰਿਵਾਰ, ਰਿਸ਼ਤੇਦਾਰੀ, ਕਬੀਲੇ ਆਦਿ ਨੂੰ ਭੜਕਾ ਕੇ ਸਾਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਸਾਡਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ। ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਜੇਲ੍ਹਾਂ ਵਿੱਚ ਡੱਕ ਕੇ ਸਾਡੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਏਥੋਂ ਤੱਕ ਕਿ ਸਾਡਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਸਾਡੀ ਜ਼ੁਬਾਨ ਬੰਦੀ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ, ਅਸੀਂ ਚੰਗੀ ਤਰਾਂ ਜਾਣਦੇ ਹਾਂ। ਇਸ ਸਭ ਨੂੰ ਟੱਕਰ ਦੇਣ ਲਈ ਸਾਡੇ ਕੋਲ ਜਜ਼ਬਾ ਹੈ, ਉਮੀਦ ਹੈ, ਸੁਪਨਾ ਹੈ ਜਿਸ ਦੇ ਸੁਨਹਿਰੀਪਨ ਤੇ ਕੋਈ ਝਾਲ ਨਹੀਂ ਚੜ੍ਹਾਈ ਜਾ ਸਕਦੀ ਤੇ ਇਹੋ ਉਮੀਦ ਸਾਨੂੰ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਦੀ ਹੈ। ਅਸੀਂ ਜਾਣਦੇ ਹਾਂ ਕਿ ਸੰਘਰਸ਼ ਕੀਤੇ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ।

  ਸਾਡਾ ਬੋਲਣਾ ਉਦੋਂ ਹੋਰ ਵੀ ਅਹਿਮ ਅਤੇ ਲਾਜ਼ਮੀ ਹੋ ਜਾਂਦਾ ਹੈ ਜਦੋਂ ਆਮ ਲੋਕਾਂ ਨੂੰ ਕੁਰਾਹੇ ਪਾਉਣ ਲਈ ਅਖੌਤੀ ਬੁੱਧੀਜੀਵੀ ਵਰਗ ਨੂੰ ਸਾਡੇ ਮੁਕਾਬਲੇ ਵਿੱਚ ਲਿਆ ਖੜ੍ਹਾ ਕਰ ਦਿੱਤਾ ਜਾਂਦਾ ਹੈ ਜਿਸ ਨੇ ਝੂਠ ਤੇ ਸੋਨੇ ਦਾ ਮੁਲੰਮਾ ਚਾੜ੍ਹ ਕੇ, ਉਸ ਨੂੰ ਸੱਚ ਵਰਗੀ ਰੰਗਤ ਦੇ ਕੇ ਪੇਸ਼ ਕਰਨਾ ਹੁੰਦਾ ਹੈ। ਅਜਿਹੇ ਝੂਠ ਨੂੰ ਪ੍ਰਚਾਰਨ ਲਈ ਹਕੂਮਤਾਂ ਹਰ ਉਹ ਵਸੀਲਾ ਵਰਤਦੀਆਂ ਹਨ, ਜੋ ਵਰਤ ਸਕਦੀਆਂ ਹਨ। ਬਿਜਲਈ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਆਦਿ ਤੇ ਅਪਣੇ ਤਨਖ਼ਾਹਦਾਰ ਨੁਮਾਇੰਦੇ ਭਰਤੀ ਕਰਕੇ ਹਰ ਤਰਾਂ ਦੀ ਵਗਦੀ ਹਵਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੇਸ਼ੱਕ ਇਹਨਾਂ ਨੂੰ ਟੱਕਰ ਦੇਣੀ ਹਥਿਆਰਬੰਦ ਫ਼ੌਜਾਂ ਨਾਲ ਨਿਹੱਥੇ ਮੁਕਾਬਲਾ ਕਰਨ ਵਾਂਗ ਹੈ ਪਰ ਲੜਨਾ ਸਮੇਂ ਦੀ ਮੰਗ ਹੈ।

  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਾਸਤਰਾਂ ਅੱਗੇ ਸ਼ਸਤਰ ਹਮੇਸ਼ਾ ਹਾਰਦੇ ਆਏ ਹਨ। ਜੇ ਇਹਨਾਂ ਧਾੜਵੀਆਂ ਕੋਲ ਆਧੁਨਿਕ ਹਥਿਆਰ, ਵਿਕਾਊ ਮੀਡੀਆ, ਰੇਡਓ, ਟੀਵੀ, ਅਖ਼ਬਾਰ, ਧਾਰਮਿਕ ਡੇਰੇ, ਗੁਰੂਦੁਆਰੇ, ਮੰਦਰ, ਗਿਰਜੇ ਆਦਿ ਪ੍ਰਚਾਰ ਸਾਧਨ ਅਤੇ ਦੇਸ ਦੀ ਕੁਲ ਸੰਪਤੀ ਦਾ 85% ਹੈ, ਤਾਂ ਮੁਕਾਬਲੇ ਵਿੱਚ ਸਾਡੇ ਕੋਲ ਕਲਮ ਹੈ, ਜ਼ੁਬਾਨ ਹੈ, ਸੁਪਨਾ ਹੈ, ਉਮੀਦ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਕੋਲ ਗੁਆਉਣ ਲਈ ਕੁੱਝ ਵੀ ਨਹੀਂ ਹੈ ਤੇ ਪ੍ਰਾਪਤ ਕਰਨ ਲਈ ਸਾਰੀ ਕਾਇਨਾਤ ਸਾਡੇ ਸਾਹਮਣੇ ਹੈ। ਸਾਡੀ ਇਹੋ ਖ਼ੂਬੀ ਸਾਨੂੰ ਸੰਘਰਸ਼ ਕਰਨ ਲਈ ਪ੍ਰੇਰਦੀ ਹੈ। ਹਕੂਮਤ ਨੂੰ ਇਹੋ ਡਰ ਦਿਨ-ਰਾਤ ਚੈਨ ਨਹੀਂ ਲੈਣ ਦਿੰਦਾ ਕਿ ਜੇ ਇਹ ਥੁੜ੍ਹਾਂ ਮਾਰੇ ਆਮ ਲੋਕ ਸਾਧਨ-ਸੰਪਨ ਹੋ ਗਏ ਤਾਂ ਉਹਨਾਂ ਦੀ ਜੀ-ਹਜ਼ੂਰੀ ਕੋਣ ਕਰੇਗਾ, ਉਹਨਾਂ ਦੇ ਸੁੱਖ ਆਰਾਮ ਨੂੰ, ਵਿਹਲੀਆਂ ਖਾਣ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਵੇਗਾ, ਉਹਨਾਂ ਦੀ ਅੰਨ੍ਹੀ ਲੁੱਟ ਕਾਇਮ ਨਹੀਂ ਰਹਿਣੀ ਤੇ ਉਹਨਾਂ ਨੂੰ ਵੀ ਮੁਢਲੀਆਂ ਲੋੜਾਂ ਲਈ ਕਿਰਤ ਕਰਨੀ ਪਵੇਗੀ।

  ਇਸੇ ਲਈ ਆਮ ਲੋਕਾਂ ਦਾ ਧਿਆਨ ਵੰਡਾਉਣ ਲਈ ਹਕੂਮਤ ਅਜਿਹਆਂ ਲੋਕ ਲੁਭਾਊ ਚਾਲਾਂ ਚੱਲਦੀ ਹੈ ਜਿਹਨਾਂ ਦੇ ਬਹਿਕਾਵੇ ਵਿੱਚ ਆ ਕੇ ਭੋਲ਼ੇ ਲੋਕ ਲਗਾਤਾਰ ਅਪਣੀ ਲੁੱਟ ਕਰਵਾਈ ਜਾ ਰਹੇ ਹਨ ਤੇ ਉਹਨਾਂ ਨੂੰ ਲੁੱਟੇ ਜਾਣ ਦਾ ਅਹਿਸਾਸ ਵੀ ਨਹੀਂ ਹੁੰਦਾ। ਵੋਟਤੰਤਰ, ਜੋ ਕਿ ਲੋਕਤੰਤਰ ਦਾ ਮਜ਼ਬੂਤ ਆਧਾਰ ਹੈ, ਨੂੰ ਮੁੱਠੀਭਰ ਸਰਮਾਏਦਾਰਾਂ ਨੇ ਅਪਣੇ ਕਬਜ਼ੇ ਵਿੱਚ ਕਰਕੇ ਇਸ ਦੀ ਦੁਰਵਰਤੋਂ ਕਰਨੀ ਆਰੰਭ ਕਰ ਦਿੱਤੀ ਹੈ, ਜਿਸ ਦੀ ਆਮ ਲੋਕਾਂ ਨੂੰ ਹਰ ਪੰਜ ਸਾਲ ਬਾਅਦ ਧੋਖਾ ਖਾ ਕੇ ਵੀ ਸਮਝ ਨਹੀਂ ਆਉਂਦੀ। ਲੁਟੇਰਿਆਂ ਨੇ ਲੁੱਟ ਜਾਰੀ ਰੱਖਣ ਲਈ ਸਾਡੇ ਵਿੱਚੋਂ ਹੀ ਸਾਡੇ ਪ੍ਰਤਿਨਿਧ ਚੁਣ ਲਏ ਹਨ, ਜਿਹਨਾਂ ਨੂੰ ਲੁੱਟ ਦਾ ਕੰਮ ਸੌਂਪ ਕੇ ਖ਼ੁਦ ਦਿਆਨਤਦਾਰ ਹੋਣ ਦਾ ਭਰਮ ਸਿਰਜਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਲੁੱਟ ਦੇ ਮਾਲ ਵਿੱਚੋਂ ਸਾਨੂੰ ਥੋੜੀ ਜਿਹੀ ਸਬਸਿਡੀ, ਮੁਫ਼ਤ ਆਟਾ-ਦਾਲ਼ਾਂ, ਮੁਫ਼ਤ ਬਿਜਲੀ, ਰਾਖਵਾਂਕਰਨ ਦਾ ਲਾਲੀਪੋਪ, ਵਜ਼ੀਫੇ, ਨੌਕਰੀਆਂ ਆਦਿ ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਓ, ਵੰਦੇ ਮਾਤਰਮ ਆਦਿ ਲੋਕ ਲੁਭਾਊ ਨਾਅਰੇ ਆਦਿ ਵੰਡ ਕੇ ਸਾਨੂੰ ਅਪਣਾ ਅਹਿਸਾਨਮੰਦ ਬਣਾਉਣ ਵਿੱਚ ਸਫ਼ਲ ਹੋ ਰਹੇ ਹਨ। ਅਸੀਂ ਲੋਕ ਕਿਤੇ ਅਪਣੇ ਮਾੜੇ ਹਾਲਾਤਾਂ ਦਾ ਵਿਸ਼ਲੇਸ਼ਣ ਨਾ ਕਰਨ ਲੱਗ ਜਾਈਏ, ਇਹਨਾਂ ਲੁਟੇਰਿਆਂ ਨੇ ਆਲੀਸ਼ਾਨ ਧਾਰਮਿਕ ਸਥਾਨ, ਡੇਰੇ ਉਸਾਰ ਕੇ, ਧਾਰਮਿਕ ਤਿਉਹਾਰ-ਪੁਰਬ, ਧਾਰਮਿਕ ਯਾਤਰਾਵਾਂ ਆਦਿ ਦਾ ਮਾਹੌਲ ਸਿਰਜ ਕੇ ਸਾਡੀ ਮਾਨਸਿਕ ਕੰਗਾਲੀ ਨੂੰ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਧਰਮ ਗੁਰੂਆਂ, ਧਾਰਮਿਕ ਅਹੁਦੇਦਾਰਾਂ, ਡੇਰੇਦਾਰਾਂ, ਸੰਤਾਂ, ਮਹਾਤਮਾ ਆਦਿ ਵਲੋਂ ਧਰਮ ਦੇ ਨਾਂ ਤੇ ਲੁੱਟ ਨੂੰ ਲੋਕ ਹਿਤੂ ਦਿਖਾਉਣ ਲਈ ਆਰਥਿਕ ਤੋਰ ਤੇ ਗਰੀਬ ਲੜਕੀਆਂ ਦੇ ਵਿਆਹ, ਮੈਡੀਕਲ ਕੈਂਪ, ਖੂਨਦਾਨ ਕੈਂਪ, ਮੇਲੇ, ਲੰਗਰ ਆਦਿ ਦਾ ਪ੍ਰਬੰਧ ਕਰਕੇ ਸਾਨੂੰ ਲੋਕਾਂ ਨੂੰ ਅਪਣੀ ਸਵੱਛ ਦਿੱਖ ਦਿਖਾਉਣ ਦਾ ਭਰਮ ਸਿਰਜਿਆ ਜਾਂਦਾ ਹੈ, ਤਾਂ ਜੋ ਅਸੀਂ ਸੋਚਣ ਦੀ ਬਜਾਏ ਸਿਮਰਨ ਕਰਨ ਤੱਕ ਹੀ ਸੀਮਿਤ ਰਹਿ ਜਾਈਏ ਤੇ ਅਪਣੇ ਮਾੜੇ ਹਾਲਾਤਾਂ ਨੂੰ ਕਿਸੇ ਪਿਛਲੇ ਜਨਮ ਦਾ ਕਰਮ ਜਾਂ ਰੱਬ ਦੀ ਲਿਖੀ ਸਮਝ ਕੇ ਰੁੱਖੀ ਮਿੱਸੀ ਤੇ ਹੀ ਸਬਰ ਕਰ ਲਈਏ।

  ਜਦੋਂ ਗਾਂ ਦਾ ਦੁੱਧ ਪੀ ਕੇ, ਚਾਰਾ ਖਾ ਕੇ ਡਕ੍ਹਾਰ ਵੀ ਨਾ ਮਾਰਨ ਵਾਲ਼ੇ ਗਾਂ ਦਾ ਮੂਤ ਪੀਣ ਦਾ ਉਪਦੇਸ਼ ਦੇਣ ਲੱਗ ਜਾਣ, ਕਿਸੇ ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਹੈ ਆਦਿ ਹੁਕਮਨਾਮੇ ਜਾਰੀ ਹੋਣ ਲੱਗ ਜਾਣ, ਬਲਾਤਕਾਰ ਲਈ ਔਰਤ ਦੇ ਪਹਿਰਾਵੇ ਨੂੰ ਉਕਸਾਊ ਆਖਣ ਵਾਲੇ ਅਲਫ ਨੰਗੇ ਹੋ ਕੇ ਪਾਰਲੀਮੈਂਟ ਸਮਾਗਮ ਦੀ ਪ੍ਰਧਾਨਗੀ ਕਰਨ ਲੱਗ ਜਾਣ, ਮਿਥਿਹਾਸ ਨੂੰ ਇਤਿਹਾਸ ਆਖ ਕੇ ਸਕੂਲੀ ਸਿਲੇਬਸਾਂ ਵਿੱਚ ਲਾਗੂ ਕਰਵਾਇਆ ਜਾਵੇ, ਪਾਈਨਐੱਪਲ ਅਤੇ ਨਾਰੀਅਲ ਵਿੱਚ ਫ਼ਰਕ ਨਾ ਪਤਾ ਹੋਣ ਵਾਲੇ ਮੁਲਕ ਦੇ ਆਗੂ ੫੬ ਇੱੰਚ ਚੌੜੇ ਸੀਨੇ ਦੀਆਂ ਟਾਹਰਾਂ ਮਾਰ ਰਹੇ ਹੋਣ, ਮੋਰ ਦੇ ਹੰਝੂਆਂ ਤੋਂ ਮੋਰਨੀ ਦੇ ਗਰਭ ਠਹਿਰਨ ਦੀ ਤਾਈਦ ਕਰਦੇ ਮਾਨਸਿਕ ਅਪੰਗ ਹਾਈਕੋਰਟ ਦੇ ਜੱਜ ਦੇ ਅਹੁਦੇ ਦਾ ਆਨੰਦ ਮਾਣਦੇ ਰਹੇ ਹੋਣ, ਗਣੇਸ਼ ਦੀ ਕਲਪਿਤ ਤਸਵੀਰ ਨੂੰ ਵਿਸ਼ਵ ਦੀ ਸਭ ਤੋਂ ਪਹਿਲੀ ਸਰਜਰੀ ਆਖਣ ਵਾਲੇ ਹਾਕਮ ਦੀ ਗੱਲ ਕੱਟਣ ਦਾ ਉਹ ਲੋਕ ਜੇਰਾ ਨਾ ਕਰ ਸਕਦੇ ਹੋਣ, ਜਿਹਨਾਂ ਨੇ ਸਾਡੀਆਂ ਗ਼ਰੀਬਾਂ ਦੀਆਂ ਸੁੱਕੀਆਂ ਵਗਦੀਆਂ ਨਾੜਾਂ ਵਿੱਚੋਂ ਧਰੂਹੇ ਗਏ ਟੈਕਸ ਤੋਂ ਸਬਸਿਡੀਆਂ ਲੈ ਕੇ ਡਾਕਟਰੀ ਦੀ ਪੜ੍ਹਾਈ ਕੀਤੀ ਹੋਵੇ, ਸਕੂਲਾਂ, ਹਸਪਤਾਲਾਂ ਵਿੱਚ ਕੀਤੀ ਜਾਂਦੀ ਆਰਥਿਕ ਲੁੱਟ ਤੇ ਕੋਈ ਸ਼ਿਕੰਜਾ ਨਾ ਰਹੇ, ਤਾਂ ਕਿਸੇ ਨਾ ਕਿਸੇ ਦਾ ਗੌਰੀ ਲੰਕੇਸ਼ ਬਣ ਕੇ ਸਥਾਪਤੀ ਨੂੰ ਵੰਗਾਰਨਾ ਲਾਜ਼ਮੀ ਹੋ ਜਾਂਦਾ ਹੈ। ਇਹੋ ਜ਼ਿੰਦਗ਼ੀ ਦੀ ਭਿਆਨਕਤਾ ਹੈ, ਇਸ ਸੱਚ ਨੂੰ ਕਬੂਲ ਕਰਕੇ ਇਸ ਨਾਲ ਟੱਕਰ ਲੈਣੀ ਜੇ ਸੌਖੀ ਨਹੀਂ ਤੇ ਏਨੀ ਔਖੀ ਵੀ ਨਹੀਂ ਹੈ।

  ਪਿਆਰੀ ਗੌਰੀ, ਇਹ ਜੰਗ ਮੁੱਕੀ ਨਹੀਂ, ਸਗੋਂ ਹੋਰ ਵੀ ਉਤਸ਼ਾਹ ਅਤੇ ਹੌਸਲੇ ਨਾਲ ਲਬਰੇਜ਼ ਇਹ ਜੰਗ ਜਾਰੀ ਹੈ ਅਤੇ ਜਾਰੀ ਰਹੇਗੀ। ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਉੱਤਰੀ ਕੋਰੀਆ ਦੇ ਧਮਾਕੇ ਅਤੇ ਧਮਕੀਆਂ

 •  ਜੀ. ਐੱਸ. ਗੁਰਦਿੱਤ (+91 9417 193 193)
   ਉੱਤਰੀ ਕੋਰੀਆ ਵੱਲੋਂ ਹਾਈਡ੍ਰੋਜਨ ਬੰਬ ਦੀ ਪਰਖ ਕਰ ਲੈਣ ਦਾ ਦਾਅਵਾ ਕਰਨ ਦੇ ਨਾਲ ਹੀ ਪੂਰੀ ਦੁਨੀਆ ਅਤੇ ਖਾਸ ਕਰਕੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਇੱਕਦਮ ਚੌਕੰਨੇ ਹੋ ਗਏ ਹਨ। ਨਾਲ ਹੀ ਉੱਤਰੀ ਕੋਰੀਆ ਦੇ ਨੇੜਲੇ ਦੋਸਤ ਰੂਸ ਅਤੇ ਚੀਨ ਵੀ ਆਪਣੀ ਸਾਖ ਬਚਾਉਣ ਲਈ ਫਿਕਰਾਂ ਵਿੱਚ ਪੈ ਗਏ ਹਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਕਹਿ ਦਿੱਤਾ ਹੈ ਕਿ ਉੱਤਰੀ ਕੋਰੀਆ ਤਾਂ ਹੁਣ ਮੁੱਲ ਦੀ ਲੜਾਈ ਹੀ ਮੰਗ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੌਂਗ ਉਨ ਨੂੰ ਸੰਜਮ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਪੱਛਮੀ ਤਾਕਤਾਂ ਤਾਂ ਉਸ ਨੂੰ ਵੀ ‘ਇਰਾਕ’ ਬਣਾਉਣ ਦੇ ਬਹਾਨੇ ਲੱਭ ਰਹੀਆਂ ਹਨ। ਬ੍ਰਿਕਸ ਸੰਗਠਨ ਦੇ ਪੰਜੇ ਮੈਂਬਰਾਂ ਨੇ ਕਿਮ ਨੂੰ ਨਸੀਹਤ ਦਿੱਤੀ ਹੈ ਕਿ ਆਪਣੀ ਊਰਜਾ ਖ਼ਤਰਨਾਕ ਹਥਿਆਰਾਂ ਉੱਤੇ ਨਸ਼ਟ ਕਰਨ ਦੀ ਥਾਂ ਉਹ ਆਪਣੇ ਦੇਸ਼ ਵਿਚਲੀ ਅੰਤਾਂ ਦੀ ਗਰੀਬੀ ਨੂੰ ਹਟਾਉਣ ਵਾਲ ਧਿਆਨ ਦੇਵੇ। ਪਰ 33 ਸਾਲਾ ਕਿਮ ਨੇ ਪੂਰੀ ਦੁਨੀਆ ਨੂੰ ਆਪਣੇ ਖ਼ਤਰਨਾਕ ਇਰਾਦਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ। ਭਾਵੇਂ ਕਿ ਉੱਤਰੀ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਬਣਾਉਣ ਦਾ ਦਾਅਵਾ ਤਾਂ ਪਿਛਲੇ ਸਾਲ ਵੀ ਕੀਤਾ ਸੀ ਪਰ ਹੁਣ ਉਸਨੇ ਬੰਬ ਦੀ ਸਫਲ ਪਰਖ ਕਰਨ ਦਾ ਦਾਅਵਾ ਵੀ ਕਰ ਦਿੱਤਾ ਹੈ। ਇਹ ਬੰਬ 50 ਤੋਂ 100 ਕਿਲੋ ਟਨ ਊਰਜਾ ਵਾਲਾ ਮੰਨਿਆ ਗਿਆ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ 1945 ਵਿੱਚ ਅਮਰੀਕਾ ਵੱਲੋਂ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟਿਆ ਗਿਆ ਪਰਮਾਣੂ ਬੰਬ 15 ਕਿਲੋ ਟਨ ਦਾ ਹੀ ਸੀ ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਅਪਾਹਜ ਹੋ ਗਏ ਸਨ।  
               ਉੱਤਰੀ ਕੋਰੀਆ ਦੀ ਆਂਢ-ਗੁਆਂਢ ਨਾਲ ਦੁਸ਼ਮਣੀ ਬਹੁਤ ਪੁਰਾਣੀ ਹੈ। ਇੱਕ ਸਦੀ ਪਹਿਲਾਂ 1910 ਵਿੱਚ ਜਾਪਾਨ ਨੇ ਹਮਲਾ ਕਰਕੇ ਪੂਰੇ ਕੋਰੀਆ ਉੱਤੇ ਕਬਜ਼ਾ ਕਰ ਲਿਆ ਸੀ। ਉਦੋਂ ਕੋਰੀਆ ਇੱਕ ਹੀ ਦੇਸ਼ ਹੁੰਦਾ ਸੀ ਜੋ ਕਿ 35 ਸਾਲ ਜਾਪਾਨ ਦੇ ਅੱਤਿਆਚਾਰ ਸਹਿੰਦਾ ਰਿਹਾ। ਦੂਜੀ ਸੰਸਾਰ ਜੰਗ ਖ਼ਤਮ ਹੋਣ ਵੇਲੇ ਜਦੋਂ ਜਾਪਾਨ ਅਮਰੀਕੀ ਪਰਮਾਣੂ ਬੰਬਾਂ ਨਾਲ ਝੰਬਿਆ ਗਿਆ ਤਾਂ ਕੋਰੀਆ ਨੂੰ ਜਾਪਾਨੀਆਂ ਦੇ ਜ਼ੁਲਮਾਂ ਤੋਂ ਨਿਜਾਤ ਮਿਲਣ ਦੀ ਉਮੀਦ ਬੱਝੀ। ਪਰ ਜਦੋਂ ਆਜ਼ਾਦ ਹੋਣ ਦਾ ਵੇਲਾ ਆਇਆ ਤਾਂ ਨਵੇਂ ਸਾਮਰਾਜੀਆਂ ਨੇ ਇਸ ਦੇ ਟੁਕੜੇ ਕਰ ਕੇ ਆਪਣਾ ਕਬਜ਼ਾ ਜਮਾ ਲਿਆ। ਕੋਰੀਆ ਦੇ ਦੱਖਣੀ ਹਿੱਸੇ ਵਿੱਚ ਅਮਰੀਕਾ ਨੇ ਅਤੇ ਉੱਤਰੀ ਹਿੱਸੇ ਵਿੱਚ ਸੋਵੀਅਤ ਸੰਘ ਨੇ ਆਪੋ ਆਪਣੀਆਂ ਫ਼ੌਜਾਂ ਬਿਠਾ ਦਿੱਤੀਆਂ। ਇੰਜ 1948 ਤੱਕ ਕੋਰੀਆ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹੋਂਦ ਵਿੱਚ ਆਏ। ਫਿਰ 1950 ਵਿੱਚ ਹੀ ਦੋਵਾਂ ਮੁਲਕਾਂ ਵਿੱਚ ਜੰਗ ਸ਼ੁਰੂ ਹੋ ਗਈ ਜਿਹੜੀ ਤਿੰਨ ਸਾਲ ਜਾਰੀ ਰਹੀ। ਉਸ ਤੋਂ ਬਾਅਦ ਦੋਹਾਂ ਵਿੱਚ ਪੱਕੀ ਦੁਸ਼ਮਣੀ ਕਾਇਮ ਹੋ ਗਈ। ਦੱਖਣੀ ਕੋਰੀਆ ਨੂੰ ਤਾਂ ਅਮਰੀਕਾ ਨੇ ਸਾਂਭ ਲਿਆ ਅਤੇ ਉਹ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ ਪਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕਾਂ ਨੇ ਉਸ ਨੂੰ ਬੁਰੀ ਤਰਾਂ ਗਰੀਬੀ ਦੇ ਸ਼ਿਕੰਜੇ ਵਿੱਚ ਫਸਾ ਦਿੱਤਾ। ਸੋਵੀਅਤ ਸੰਘ ਦੇ ਖ਼ਾਤਮੇ (1991) ਤੋਂ ਬਾਅਦ ਤਾਂ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ। ਉਹ ਅਮਰੀਕੀ ਫੋਬੀਏ ਦਾ ਸ਼ਿਕਾਰ ਹੋ ਕੇ ਪਰਮਾਣੂ ਹਥਿਆਰਾਂ ਦੀ ਦਲਦਲ ਵਿੱਚ ਧਸਦਾ ਗਿਆ।
                      ਕੋਰੀਆ ਜੰਗ (1950-53) ਖ਼ਤਮ ਹੋਣ ਤੋਂ ਬਾਅਦ ਹੀ ਉੱਤਰੀ ਕੋਰੀਆ ਨੇ ਪਰਮਾਣੂ ਬੰਬ ਬਣਾਉਣ ਸੰਬੰਧੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਪਹਿਲਾਂ ਉਸ ਨੇ ਪਰਮਾਣੂ ਊਰਜਾ ਤੋਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਜਿਸ ਵਿੱਚ ਉਸਦੇ ਕਮਿਊਨਿਸਟ ਸਹਿਯੋਗੀਆਂ (ਸੋਵੀਅਤ ਸੰਘ ਅਤੇ ਚੀਨ) ਨੇ ਸਹਾਇਤਾ ਕੀਤੀ। ਫਿਰ 1991 ਤੋਂ ਬਾਅਦ ਹੌਲੀ-ਹੌਲੀ ਉਸ ਨੇ ਪਰਮਾਣੂ ਬੰਬ ਬਣਾਉਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੰਨਿਆ ਜਾਂਦਾ ਹੈ ਕਿ ਉਸ ਨੂੰ ਪਰਮਾਣੂ ਤਕਨੀਕਾਂ ਦੇਣ ਵਾਲਾ ਦੇਸ਼ ਪਾਕਿਸਤਾਨ ਸੀ ਜਿਹੜਾ ਕਿ ਸੋਵੀਅਤ ਸੰਘ ਵਿੱਚ ਕਮਿਊਨਿਸਟ ਸ਼ਾਸਨ ਖ਼ਤਮ ਹੋਣ ਤੋਂ ਬਾਅਦ ਉਸਦਾ ਨਜ਼ਦੀਕੀ ਬਣਿਆ। ਪਾਕਿਸਤਾਨ ਦੇ ਪਰਮਾਣੂ ਵਿਗਿਆਨੀ ਅਬਦੁਲ ਕਦੀਰ ਖਾਨ ਵੱਲੋਂ ਇਸ ਮਾਮਲੇ ਵਿੱਚ ਕਾਫੀ ਵੱਡਾ ਰੋਲ ਨਿਭਾਇਆ ਦੱਸਿਆ ਜਾਂਦਾ ਹੈ। ਭਾਵੇਂ ਕਿ ਕਦੀਰ ਖਾਨ ਇਸ ਧਾਰਨਾ ਨੂੰ ਮੂਲੋਂ ਹੀ ਰੱਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਉੱਤਰੀ ਕੋਰੀਆ ਕੋਲ ਤਾਂ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਪਰਮਾਣੂ ਤਕਨਾਲੋਜੀ ਹੈ। ਪਰ ਭਾਰਤੀ ਅਤੇ ਪੱਛਮੀ ਰਣਨੀਤਕ ਮਾਹਰਾਂ ਦਾ ਇਹੀ ਮੰਨਣਾ ਹੈ ਕਿ ਪਾਕਿਸਤਾਨ ਨੇ ਉੱਤਰੀ ਕੋਰੀਆ ਨੂੰ ਪਰਮਾਣੂ ਤਕਨੀਕਾਂ ਦਿੱਤੀਆਂ ਅਤੇ ਉਸ ਨੇ ਬਦਲੇ ਵਿੱਚ ਪਾਕਿਸਤਾਨ ਨੂੰ ਮਿਜ਼ਾਈਲ ਤਕਨੀਕਾਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਦੋਹਾਂ ਵਿੱਚ ਵਿਚੋਲੇ ਦਾ ਰੋਲ ਚੀਨ ਵੱਲੋਂ ਨਿਭਾਇਆ ਦੱਸਿਆ ਜਾਂਦਾ ਹੈ।
                    ਹੁਣ ਤੱਕ ਉੱਤਰੀ ਕੋਰੀਆ ਨੇ ਕੋਈ ਇੱਕ ਹਜ਼ਾਰ ਮਿਜ਼ਾਈਲਾਂ ਬਣਾ ਲਈਆਂ ਹਨ। ਇਹਨਾਂ ਵਿੱਚੋਂ ਕੁਝ ਘੱਟ ਦੂਰੀ ਵਾਲੀਆਂ, ਕੁਝ ਦਰਮਿਆਨੀ ਦੂਰੀ ਵਾਲੀਆਂ ਅਤੇ ਕੁਝ ਬਹੁਤ ਲੰਬੀ ਦੂਰੀ ਵਾਲੀਆਂ ਵੀ ਹਨ। ਉਸਦਾ ਦਾਅਵਾ ਹੈ ਕਿ ਹੁਣ ਅਮਰੀਕਾ ਉਸਦੇ ਨਿਸ਼ਾਨੇ ਹੇਠ ਹੈ। ਪਿਛਲੇ ਦਿਨਾਂ ਵਿੱਚ ਉਸ ਨੇ ਇੱਕ ਮਿਜ਼ਾਈਲ ਦਾ ਪ੍ਰੀਖਣ ਇਸ ਢੰਗ ਨਾਲ ਕੀਤਾ ਕਿ ਉਹ ਜਾਪਾਨ ਦੇ ਉੱਪਰੋਂ ਲੰਘ ਕੇ ਅੱਗੇ ਜਾ ਕੇ ਸਮੁੰਦਰ ਵਿੱਚ ਡਿੱਗੀ। ਇਸ ਨਾਲ ਉਸ ਨੇ ਆਪਣੇ ਪੁਰਾਣੇ ਦੁਸ਼ਮਣ ਜਾਪਾਨ ਨੂੰ ਡਰਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਉਹ ਉਸਦੀ ਮਾਰ ਹੇਠ ਹੈ। ਜਾਪਾਨ ਅਤੇ ਦੱਖਣੀ ਕੋਰੀਆ ਦੋਹਾਂ ਨਾਲ ਹੀ ਅਮਰੀਕਾ ਦੀਆਂ ਰੱਖਿਆ ਸੰਧੀਆਂ ਹਨ। ਦੱਖਣੀ ਕੋਰੀਆ ਵਿੱਚ 28500 ਅਮਰੀਕੀ ਫ਼ੌਜੀ ਹਰ ਵੇਲੇ ਤਾਇਨਾਤ ਰਹਿੰਦੇ ਹਨ। ਉਸਦੀ ਰਾਜਧਾਨੀ ਸਿਉਲ ਵੀ ਉੱਤਰੀ ਕੋਰੀਆ ਦੇ ਸਭ ਤੋਂ ਸੌਖੇ ਨਿਸ਼ਾਨਿਆਂ ਵਿੱਚੋਂ ਇੱਕ ਹੈ। ਇਸ ਲਈ ਜੇਕਰ ਦੱਖਣੀ ਕੋਰੀਆ ਜਾਂ ਜਾਪਾਨ ਉੱਤੇ ਕਿਸੇ ਵੀ ਤਰਾਂ ਉੱਤਰੀ ਕੋਰੀਆ ਵੱਲੋਂ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਨੂੰ ਦਖ਼ਲ ਦੇਣਾ ਹੀ ਪਏਗਾ। ਇਸ ਨਾਲ ਇਹ ਪੂਰਾ ਖੇਤਰ ਹੀ ਜੰਗ ਦਾ ਅਖਾੜਾ ਬਣ ਸਕਦਾ ਹੈ।
               ਉੱਤਰੀ ਕੋਰੀਆ ਨੇ ਅਮਰੀਕਾ ਉੱਤੇ ਹਮਲਾ ਕਰਨ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਅਮਰੀਕਾ ਦਾ ਇੱਕ ਸਮੁੰਦਰੀ ਟਾਪੂ ਹੈ ਜਿਸ ਦਾ ਨਾਮ ਹੈ ਗੁਆਮ। ਇਹ ਟਾਪੂ ਅਮਰੀਕਾ ਤੋਂ ਕੋਈ 11000 ਕਿਲੋਮੀਟਰ ਦੂਰ ਹੈ ਪਰ ਉੱਤਰੀ ਕੋਰੀਆ ਤੋਂ ਮਹਿਜ਼ 3500 ਕਿਲੋਮੀਟਰ ਦੂਰ ਹੀ ਹੈ। ਇਸੇ ਲਈ ਉੱਤਰੀ ਕੋਰੀਆ ਨੇ ਸਾਫ਼-ਸਾਫ਼ ਧਮਕੀ ਦਿੱਤੀ ਹੋਈ ਹੈ ਕਿ ਗੁਆਮ ਉੱਤੇ ਤਾਂ ਉਹ ਕਦੇ ਵੀ ਮਿਜ਼ਾਈਲ ਦਾਗ ਸਕਦਾ ਹੈ। ਕਿਮ ਜੋਂਗ ਉਨ ਦਾ ਕਹਿਣਾ ਹੈ ਕਿ ਅਮਰੀਕਾ ਵਰਗੀ ਪਰਮਾਣੂ ਤਾਕਤ  ਨੇ, ਇਰਾਕ, ਲਿਬੀਆ ਅਤੇ ਸੀਰੀਆ ਵਰਗੇ ਮੁਲਕ ਇਸੇ ਕਰਕੇ ਹੀ ਤਬਾਹ ਕਰ ਦਿੱਤੇ ਕਿਉਂਕਿ ਉਹਨਾਂ ਕੋਲ ਪਰਮਾਣੂ ਤਾਕਤ ਨਹੀਂ ਸੀ। ਉਸਦਾ ਵਿਸ਼ਵਾਸ ਹੈ ਕਿ ਉਸਦੇ ਦੇਸ਼ ਨਾਲ ਅਮਰੀਕਾ ਭੁੱਲ ਕੇ ਵੀ ਪੰਗਾ ਨਹੀਂ ਲੈ ਸਕਦਾ ਕਿਉਂਕਿ ਉਹ (ਅਮਰੀਕਾ) ਸਿਰਫ ਕਮਜ਼ੋਰਾਂ ਨੂੰ ਹੀ ਦਬਾਉਣਾ ਜਾਣਦਾ ਹੈ। ਇਸੇ ਲਈ ਉੱਤਰੀ ਕੋਰੀਆ ਨਿੱਤ ਨਵੇਂ ਪਰਮਾਣੂ ਧਮਾਕੇ ਕਰਨ ਦੇ ਦਾਅਵੇ ਕਰ ਰਿਹਾ ਹੈ। ਹਾਈਡ੍ਰੋਜਨ ਬੰਬ ਦੀ ਪਰਖ ਕਰਨ ਬਾਰੇ ਉਸ ਦੇ ਦਾਅਵੇ ਦੀ ਪੁਸ਼ਟੀ ਦੱਖਣੀ ਕੋਰੀਆ ਨੇ ਵੀ ਕੀਤੀ ਹੈ ਕਿ ਉਸਦੇ ਗੁਆਂਢ ਵਿੱਚ ਕੋਈ ਭੁਚਾਲ ਵਰਗੀ ਹਿਲਜੁਲ ਹੋਈ ਹੈ ਜੋ ਕਿ ਕਿਸੇ ਵੱਡੇ ਬੰਬ ਧਮਾਕੇ ਦਾ ਨਤੀਜਾ ਹੀ ਹੋ ਸਕਦਾ ਹੈ। ਉੱਤਰੀ ਕੋਰੀਆ ਦਾ ਇਹ ਵੀ ਦਾਅਵਾ ਹੈ ਕਿ ਉਸਨੇ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵਿਕਸਤ ਕਰ ਲਈ ਹੈ ਅਤੇ ਉਸਦੀ ਮਿਜ਼ਾਈਲ ਕਿਸੇ ਵੀ ਹਾਈਡ੍ਰੋਜਨ ਬੰਬ ਨੂੰ ਮਨਪਸੰਦ ਨਿਸ਼ਾਨੇ ਉੱਤੇ ਲੈ ਕੇ ਜਾ ਸਕਦੀ ਹੈ।  
                ਚੀਨ ਭਾਵੇਂ ਕਿ ਦਿਲੋਂ ਕੁਝ ਹੱਦ ਤੱਕ ਉੱਤਰੀ ਕੋਰੀਆ ਦੇ ਨਾਲ ਹੈ ਪਰ ਉਹ ਆਪਣੇ ਗੁਆਂਢ ਵਿੱਚ ਜੰਗ ਨਹੀਂ ਚਾਹੁੰਦਾ। ਉਸ ਨੂੰ ਇਹ ਵੀ ਡਰ ਹੈ ਕਿ ਇਸ ਨਾਲ ਉੱਤਰੀ ਕੋਰੀਆ ਤੋਂ ਬਹੁਤ ਸਾਰੇ ਸ਼ਰਨਾਰਥੀ ਵੀ ਉਸ ਦੇ ਦੇਸ਼ ਵਿੱਚ ਆ ਸਕਦੇ ਹਨ। ਉਸ ਨੂੰ ਇਹ ਵੀ ਪਤਾ ਹੈ ਕਿ ਅਜਿਹੀ ਕਿਸੇ ਵੀ ਜੰਗ ਵਿੱਚ ਉੱਤਰੀ ਕੋਰੀਆ ਅਮਰੀਕਾ ਹੱਥੋਂ ਲਾਜ਼ਮੀ ਤੌਰ ‘ਤੇ ਹਾਰੇਗਾ। ਇਸ ਲਈ ਉਹ ਆਪਣੇ ਗੁਆਂਢ ਵਿੱਚ ਅਮਰੀਕਾ ਦਾ ਵਧਦਾ ਦਖ਼ਲ ਵੀ ਪਸੰਦ ਨਹੀਂ ਕਰੇਗਾ। ਪਰ ਉੱਤਰੀ ਕੋਰੀਆ ਦਾ ਸਾਫ਼ ਕਹਿਣਾ ਹੈ ਕਿ ਅਮਰੀਕਾ ਉਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਅਤੇ ਇਸ ਮੁਸੀਬਤ ਤੋਂ ਬਚਣ ਦਾ ਇਹੀ ਇੱਕ ਢੰਗ ਹੈ ਕਿ ਇੰਨੀ ਵੱਡੀ ਪਰਮਾਣੂ ਤਾਕਤ ਬਣ ਜਾਉ ਕਿ ਅਮਰੀਕਾ ਹਮਲਾ ਕਰਨ ਦੀ ਹਿਮਾਕਤ ਹੀ ਨਾ ਕਰ ਸਕੇ। ਇਸੇ ਲਈ ਬਹੁਤੇ ਵਿਸ਼ਲੇਸ਼ਕ ਇਹੀ ਮੰਨਦੇ ਹਨ ਕਿ ਉੱਤਰੀ ਕੋਰੀਆ ਪਰਮਾਣੂ ਹਮਲੇ ਦੀ ਪਹਿਲ ਤਾਂ ਸ਼ਾਇਦ ਨਾ ਕਰੇ ਪਰ ਜੇਕਰ ਅਮਰੀਕਾ ਨੇ ਕਿਸੇ ਵੀ ਰੂਪ ਵਿੱਚ ਪਹਿਲ ਕੀਤੀ ਤਾਂ ਉਹ ਅੱਗੋਂ ਕੁਝ ਵੀ ਕਰ ਸਕਦਾ ਹੈ। ਇਸੇ ਕਰਕੇ ਸਾਰੇ ਪ੍ਰਮੁੱਖ ਮੁਲਕਾਂ ਦੇ ਮੁਖੀਆਂ ਵੱਲੋਂ ਸਾਰੀਆਂ ਧਿਰਾਂ ਨੂੰ ਸੰਜਮ ਦੀ ਸਲਾਹ ਹੀ ਦਿੱਤੀ ਜਾ ਰਹੀ ਹੈ।   
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਿੰਨੀ ਕੁ ਸੰਭਵ ਹੈ ਚੀਨੀ ਸਮਾਨ ਉੱਤੇ ਪਾਬੰਦੀ ?

 •  

   

   

   

  ਜੀ. ਐੱਸ.  ਗੁਰਦਿੱਤ ( +919417193193 )

   

   ਭਾਰਤ ਦੇ ਕਿਸੇ ਵੀ ਬਾਜ਼ਾਰ ਵਿੱਚ ਜਾ ਕੇ ਵੇਖ ਲਉ, ਤੁਹਾਨੂੰ ਚੀਨੀ ਵਸਤਾਂ ਦੀ ਭਰਮਾਰ ਹੀ ਨਜ਼ਰ ਆਏਗੀ ਅੱਜ ਦੀ ਤਰੀਕ ਵਿੱਚ ਭਾਰਤ, ਚੀਨ ਤੋਂ ਤਕਰੀਬਨ 58 ਅਰਬ ਡਾਲਰ ਦਾ ਸਾਲਾਨਾ ਸਮਾਨ ਖਰੀਦ ਰਿਹਾ  ਹੈ ਪਰ ਭਾਰਤ ਤੋਂ ਚੀਨ ਨੂੰ ਭੇਜੇ ਜਾਣ ਵਾਲੇ ਸਮਾਨ ਦੀ ਕੀਮਤ ਤਕਰੀਬਨ 12 ਅਰਬ ਡਾਲਰ ਹੀ ਹੈ ਇਸ ਨਾਲ ਭਾਰਤ ਨੂੰ ਹਰ ਸਾਲ ਤਕਰੀਬਨ 46 ਅਰਬ ਡਾਲਰ ਦਾ ਵਪਾਰ ਘਾਟਾ ਸਹਿਣ ਕਰਨਾ ਪੈਂਦਾ ਹੈ ਭਾਰਤੀ ਕਰੰਸੀ ਵਿੱਚ ਇਹ ਰਕਮ 30 ਖਰਬ ਰੁਪਏ ਤੋਂ ਵੀ ਵੱਧ ਬਣ ਜਾਂਦੀ ਹੈ ਇਸਦਾ ਭਾਵ ਇਹ ਹੋਇਆ ਕਿ ਭਾਰਤ ਦੀ ਇੰਨੀ ਵੱਡੀ ਰਕਮ ਵਪਾਰ ਘਾਟੇ ਵਜੋਂ ਹਰ ਸਾਲ ਚੀਨ ਵਿੱਚ ਪਹੁੰਚ ਜਾਂਦੀ ਹੈ ਹੋਰ ਵੀ ਪਤਾ ਨਹੀਂ ਕਿੰਨੇ ਕੁ ਦੇਸ਼ਾਂ ਤੋਂ ਚੀਨ ਨੂੰ ਇੰਜ ਭਾਰੀ ਵਿਦੇਸ਼ੀ ਮੁਦਰਾ ਮਿਲ ਰਹੀ ਹੈ ਚੀਨ ਇਸ ਰਕਮ ਨਾਲ ਦਿਨੋ-ਦਿਨ ਆਪਣੇ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕਰਦਾ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਦੇ ਬਾਜ਼ਾਰਾਂ ਉੱਤੇ ਉਸਦਾ ਕਬਜ਼ਾ ਹੁੰਦਾ ਜਾ ਰਿਹਾ ਹੈ ਆਪਣਾ ਵਪਾਰ ਵਧਾਉਣ ਲਈ ਫਿਰ ਉਹ ਪੂਰੀ ਦੁਨੀਆ ਵਿੱਚ ਅਤੇ ਸਾਡੇ ਗੁਆਂਢ ਵਿੱਚ ਸੜਕਾਂ ਦਾ ਜਾਲ ਵਿਛਾ ਰਿਹਾ ਹੈ ਫਿਰ ਉਹਨਾਂ ਸੜਕਾਂ ਦੇ ਨਿਰਮਾਣ ਤੋਂ ਆਪਸੀ ਝਗੜੇ ਪੈਦਾ ਹੁੰਦੇ ਹਨ, ਫ਼ੌਜਾਂ ਆਹਮੋ-ਸਾਹਮਣੇ ਹੁੰਦੀਆਂ ਹਨ ਅਤੇ ਜੰਗ ਦੇ ਬੱਦਲ ਛਾਉਣ ਲੱਗਦੇ ਹਨ

    ਭਾਰਤ ਵਿੱਚ ਚੀਨੀ ਮਾਲ ਦੀ ਵਿਕਰੀ ਦੇ ਨਤੀਜੇ ਵਜੋਂ ਕਈ ਤਰਾਂ ਦੇ ਉਦਯੋਗ ਤਬਾਹ ਹੋ ਰਹੇ ਹਨ ਜਦੋਂ ਦੇਸ਼ ਵਿੱਚ ਉਦਯੋਗਿਕ ਇਕਾਈਆਂ ਬੰਦ ਹੋਣਗੀਆਂ ਤਾਂ ਇਸ ਨਾਲ ਕਈ ਤਰਾਂ ਦੇ ਨੁਕਸਾਨ ਹੋਣਗੇ ਬਹਤ ਸਾਰੇ ਮਜ਼ਦੂਰਾਂ ਦਾ ਰੁਜ਼ਗਾਰ ਖ਼ਤਮ ਹੋ ਜਾਏਗਾ ਅਤੇ ਉਹ ਸੜਕਾਂ ਉੱਤੇ ਆ ਜਾਣਗੇ ਬੇਰੁਜ਼ਗਾਰੀ ਵਧਣ ਕਾਰਨ ਦੇਸ਼ ਵਿੱਚ ਚੋਰੀਆਂ ਅਤੇ ਹੋਰ ਅਪਰਾਧ ਵਧਣ ਦੀ ਪੂਰੀ ਗੁੰਜਾਇਸ਼ ਬਣੀ ਰਹੇਗੀ ਦੁਨੀਆ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਦੇਸ਼ ਇੰਨੇ ਵੱਡੇ ਪੱਧਰ ਦੀ ਬੇਰੁਜ਼ਗਾਰੀ ਕਿਵੇਂ ਝੱਲ ਸਕਦਾ ਹੈ ? ਉਦਯੋਗਾਂ ਦੇ ਤਬਾਹ ਹੋਣ ਨਾਲ ਹੋਰ ਵੀ ਘਾਟੇ ਪੈਣਗੇ ਜਿਵੇਂ ਕਿ ਬੈਂਕਾਂ ਦੇ ਕਰਜ਼ੇ ਡੁੱਬ ਜਾਣਗੇ ਅਤੇ ਬੀਮਾ ਕੰਪਨੀਆਂ ਉੱਤੇ ਬੋਝ ਵਧੇਗਾ ਉਦਯੋਗਾਂ ਨੂੰ ਸੰਭਾਲਣ ਦੇ ਚੱਕਰ ਵਿੱਚ ਸਰਕਾਰ ਖੇਤੀ ਸੈਕਟਰ ਨੂੰ ਵੀ ਸਹੂਲਤਾਂ ਨਹੀਂ ਦੇ ਸਕੇਗੀ ਜੋ ਕਿ ਪਹਿਲਾਂ ਹੀ ਤਰਸਯੋਗ ਹਾਲਤ ਵਿੱਚ ਪਹੁੰਚ ਚੁੱਕਾ ਹੈ ਇਸ ਨਾਲ ਦੇਸ਼ ਵਿੱਚ ਮੰਦੀ ਦੇ ਹਾਲਾਤ ਹੋਰ ਵੀ ਖਤਰਨਾਕ ਹੋ ਜਾਣਗੇ ਇਸੇ ਲਈ ਕੁਝ ਰਾਸ਼ਟਰਵਾਦੀ ਜਥੇਬੰਦੀਆਂ ਭਾਰਤ ਵਿੱਚ ਵਿਕਣ ਵਾਲੇ ਚੀਨੀ ਸਮਾਨ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਦੇਸ਼-ਪਿਆਰ ਦਾ ਪਾਠ ਪੜ੍ਹਾ ਕੇ ਚੀਨੀ ਸਮਾਨ ਖਰੀਦਣ ਤੋਂ ਵਰਜ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਚੀਨ ਸਾਡਾ ਦੁਸ਼ਮਣ ਹੈ ਅਤੇ ਦੁਸ਼ਮਣ ਦੇ ਘਰ ਤੋਂ ਆਇਆ ਪਾਣੀ ਅਸੀਂ ਕਿਉਂ ਪੀਈਏ   

   ਪਰ ਸਾਨੂੰ ਇਹ ਸਚਾਈ ਤਸਲੀਮ ਕਰਨੀ ਹੀ ਪਏਗੀ ਕਿ ਦੇਸ਼-ਪਿਆਰ ਜਾਂ ਰਾਸ਼ਟਰਵਾਦ ਵਰਗੇ ਸੰਕਲਪ ਸਿਰਫ ਉਸ ਸਮਾਜ ਵਿੱਚ ਹੀ ਸਫਲ ਹੋ ਸਕਦੇ ਹਨ ਜਿਹੜਾ ਸਮਾਜ ਆਰਥਿਕ, ਸਮਾਜਿਕ ਅਤੇ ਬੌਧਿਕ ਤੌਰ ਉੱਤੇ ਆਜ਼ਾਦ ਹੋਵੇ ਜਿਸ ਦੇਸ਼ ਵਿੱਚ ਮੁਫ਼ਤ ਦੇ ਮਾਲ ਨੂੰ ਲੋਕ ਟੁੱਟ-ਟੁੱਟ ਕੇ ਪੈਂਦੇ ਹੋਣ ਉੱਥੇ ਉਹਨਾਂ ਨੂੰ ਸਸਤਾ ਮਾਲ ਖਰੀਦਣ ਤੋਂ ਹਟਾਉਣਾ ਕੋਈ ਸੌਖਾ ਕੰਮ ਨਹੀਂ ਹੈ ਦਿਹਾੜੀ ਕਰ ਕੇ ਰੋਟੀ ਦੇ ਜੁਗਾੜ ਵਿੱਚ ਲੱਗਾ ਹੋਇਆ ਗਰੀਬ ਆਦਮੀ ਅਜਿਹੀਆਂ ਗੱਲਾਂ ਸੁਣਨ ਤੋਂ ਇਨਕਾਰੀ ਹੀ ਰਹੇਗਾ ਅਤੇ ਉਸੇ ਦੁਕਾਨ ਤੋਂ ਹੀ ਆਟਾ ਖਰੀਦੇਗਾ ਜਿੱਥੋਂ ਉਸ ਨੂੰ ਸਸਤਾ ਮਿਲੇਗਾ ਉੱਪਰੋਂ ਬਹੁਤੇ ਚੀਨੀ ਸਮਾਨ ਦੀ ਤਾਂ ਇਹ ਵੀ ਖ਼ਾਸੀਅਤ ਹੈ ਕਿ ਉਸ ਦਾ ਮੁੱਲ ਘੱਟ ਅਤੇ ਗੁਣਵੱਤਾ ਵੀ ਆਮ ਕਰਕੇ ਠੀਕ ਹੁੰਦੀ ਹੈ ਅਜਿਹੀ ਹਾਲਤ ਵਿੱਚ ਆਮ ਲੋਕਾਂ ਨੂੰ ਉਹ ਸਮਾਨ ਖਰੀਦਣ ਤੋਂ ਰੋਕਿਆ ਨਹੀਂ ਜਾ ਸਕਦਾ ਇੰਜ ਹੀ ਬਹੁਤ ਸਾਰਾ ਚੀਨੀ ਸਮਾਨ ਅਜਿਹਾ ਵੀ ਹੁੰਦਾ ਹੈ ਜਿਸ ਨਾਲ ਮਿਲਦਾ-ਜੁਲਦਾ ਸਵਦੇਸ਼ੀ ਸਮਾਨ ਉਪਲਭਦ ਹੀ ਨਹੀਂ ਹੁੰਦਾ ਜਿਵੇਂ ਕਿ ਚੀਨੀ ਮੋਬਾਈਲ ਫੋਨਾਂ ਦੀ ਭਾਰਤੀ ਬਾਜ਼ਾਰਾਂ ਵਿੱਚ ਸਰਦਾਰੀ ਕਾਇਮ ਹੋ ਚੁੱਕੀ ਹੈ ਵੀਵੋ, ਓਪੋ ਅਤੇ ਐਮਆਈ ਵਰਗੇ ਮੋਬਾਈਲ ਭਾਰਤੀ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ਇਸੇ ਤਰਾਂ ਕੰਪਿਊਟਰ, ਸੋਲਰ ਪੈਨਲ, ਬਿਜਲੀ ਉਪਕਰਣ, ਸਾਈਕਲ, ਉਦਯੋਗਿਕ ਸਮਾਨ, ਪ੍ਰਿੰਟਿੰਗ ਦਾ ਸਮਾਨ, ਕ੍ਰਾਕਰੀ, ਕੱਪੜੇ, ਸਜਾਵਟੀ ਸਮਾਨ, ਫਰਨੀਚਰ, ਮੂਰਤੀਆਂ, ਰੱਖੜੀਆਂ, ਪਟਾਕੇ ਅਤੇ ਹੋਰ ਬਹੁਤ ਕੁਝ ਹੈ ਜਿਹੜਾ ਕਿ ਬਾਜ਼ਾਰ ਵਿੱਚ ਸਭ ਤੋਂ ਵੱਧ ਚੀਨ ਦਾ ਹੀ ਮਿਲ ਰਿਹਾ ਹੈ ਫਿਰ ਜਦੋਂ ਇਸ ਤਰਾਂ ਦੀਆਂ ਜਰੂਰੀ ਵਸਤੂਆਂ ਇਸ ਮੁੱਲ ਵਿੱਚ ਹੋਰ ਕਿਤੋਂ ਮਿਲਣਗੀਆਂ ਹੀ ਨਹੀਂ ਤਾਂ ਆਮ ਲੋਕਾਂ ਕੋਲ ਦੂਸਰਾ ਰਸਤਾ ਹੀ ਕਿਹੜਾ ਹੈ ?

   ਅਨਪੜ੍ਹਤਾ ਅਤੇ ਗਰੀਬੀ ਦੇ ਨਾਲ-ਨਾਲ ਜਾਗਰੂਕਤਾ ਦੀ ਕਮੀ ਵੀ ਸਸਤੇ ਚੀਨੀ ਸਮਾਨ ਦੇ ਵੱਧ ਵਿਕਣ ਦਾ ਇੱਕ ਵੱਡਾ ਕਾਰਨ ਹੈ ਅਸੀਂ ਅਕਸਰ ਹੀ ਵੇਖਦੇ ਹਾਂ ਕਿ ਆਰਗੈਨਿਕ ਸਬਜ਼ੀਆਂ ਜਾਂ ਫਲ ਜੋ ਕਿ ਜ਼ਹਿਰ-ਰਹਿਤ ਹੋਣ ਕਾਰਨ ਆਮ ਨਾਲੋਂ ਮਹਿੰਗੇ ਹੁੰਦੇ ਹਨ, ਉਹਨਾਂ ਨੂੰ ਉਹੀ ਲੋਕ ਖਰੀਦਦੇ ਹਨ ਜਿਹੜੇ ਆਰਥਿਕ ਪੱਖੋਂ ਸੌਖੇ ਵੀ ਹੋਣ ਅਤੇ ਸਿਹਤ ਸੰਬੰਧੀ ਵੱਧ ਜਾਗਰੂਕ ਵੀ  ਹੋਣ ਪਰ ਸਾਡੇ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਕਿੰਨੀ ਕੁ ਹੈ ? ਦੀਵਾਲੀ ਵੇਲੇ ਚਲਾਏ ਜਾਂਦੇ ਪਟਾਕਿਆਂ ਦੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਚੀਨੀ ਪਟਾਕੇ ਸਲਫਰ ਤੋਂ ਬਣਦੇ ਹਨ ਜਦੋਂ ਕਿ ਭਾਰਤ ਵਿੱਚ ਪਟਾਕੇ ਨਾਈਟ੍ਰੇਟ ਤੋਂ ਬਣਦੇ ਹਨ ਜੋ ਕਿ ਸਲਫਰ ਦੇ ਮੁਕਾਬਲੇ ਘੱਟ ਖਤਰਨਾਕ ਹੁੰਦਾ ਹੈ ਪਰ ਚੀਨੀ ਪਟਾਕੇ ਸਸਤੇ ਹੋਣ ਕਾਰਨ ਭਾਰਤੀਆਂ ਨੂੰ ਵੱਧ ਪਸੰਦ ਆਉਂਦੇ ਹਨ ਕਿਉਂਕਿ ਪਟਾਕਿਆਂ ਦੇ ਸ਼ੌਕੀਨਾਂ ਨੂੰ ਪ੍ਰਦੂਸ਼ਨ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਜੇਕਰ ਸਾਡੇ ਲੋਕਾਂ ਨੂੰ ਪ੍ਰ੍ਦੂਸ਼ਨ ਦੀ ਇੰਨੀ ਹੀ ਚਿੰਤਾ ਹੋਵੇ ਤਾਂ ਹਰ ਖੁਸ਼ੀ ਦੇ ਮੌਕੇ ਉੱਤੇ ਅਸੀਂ ਆਪਣਾ ਵਾਤਾਵਰਨ ਗੰਧਲਾ ਹੀ ਕਿਉਂ ਕਰੀਏ ? ਖੁਸ਼ੀ ਮਨਾਉਣ ਦੇ ਹੋਰ ਵੀ ਤਾਂ ਬਥੇਰੇ ਤਰੀਕੇ ਹੋ ਸਕਦੇ ਹਨ ਪਰ ਸਾਨੂੰ ਸ਼ੋਰ-ਸ਼ਰਾਬਾ ਕਰਨ ਅਤੇ ਪ੍ਰ੍ਦੂਸ਼ਨ ਫੈਲਾਉਣ ਤੋਂ ਬਿਨਾ ਹੋਰ ਕੁਝ ਆਉਂਦਾ ਹੀ ਨਹੀਂ ਹੈ ਅਜਿਹੇ ਲੋਕ ਸਸਤੇ ਚੀਨੀ ਪਟਾਕਿਆਂ ਨੂੰ ਖਰੀਦਣ ਤੋਂ ਉਦੋਂ ਹੀ ਰੁਕ ਸਕਣਗੇ ਜਦੋਂ ਉਹ ਸਿਹਤ ਸੰਬੰਧੀ ਜਾਗਰੂਕ ਹੋਣਗੇ

  ਕੁਝ ਲੋਕ ਇਹ ਸੋਚਦੇ ਹਨ ਕਿ ਭਾਰਤ ਦੀ ਸਰਕਾਰ ਚੀਨੀ ਵਸਤੂਆਂ ਉੱਤੇ ਪਾਬੰਦੀ ਕਿਉਂ ਨਹੀਂ ਲਗਾ ਦਿੰਦੀ ਪਰ ਅਜਿਹੇ ਲੋਕ ਵਿਸ਼ਵ ਵਪਾਰ ਦੇ ਨਿਯਮਾਂ ਬਾਰੇ ਅਣਜਾਣ ਹੁੰਦੇ ਹਨ ਦੁਨੀਆ ਦੇ ਸਾਰੇ ਵੱਡੇ ਦੇਸ਼ (ਸਮੇਤ ਭਾਰਤ ਅਤੇ ਚੀਨ)  ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਹਨ ਅਤੇ ਵਪਾਰ ਦੇ ਮਾਮਲੇ ਵਿੱਚ ਉਹਨਾਂ ਦੇ ਹੱਥ ਬੰਨ੍ਹੇ ਹੋਏ ਹਨ ਇਹਨਾਂ ਸਾਰੇ ਦੇਸ਼ਾਂ ਨੇ ਸੰਗਠਨ ਦੇ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਹੋਏ ਹਨ ਸੰਗਠਨ ਦੇ ਨਿਯਮਾਂ ਮੁਤਾਬਕ ਕੋਈ ਮੈਂਬਰ ਦੇਸ਼ ਕਿਸੇ ਵੀ ਹੋਰ ਮੈਂਬਰ ਦੇਸ਼ ਵਿੱਚ ਆਪਣਾ ਸਮਾਨ ਵੇਚ ਸਕਦਾ ਹੈ ਅਤੇ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਭਾਰਤ ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਮਾਲ ਦੀਆਂ ਕੁਝ ਵਸਤੂਆਂ ਉੱਤੇ ਐਂਟੀ ਡੰਪਿੰਗ ਡਿਊਟੀ ਜਰੂਰ ਲਗਾ ਸਕਦਾ ਹੈ ਪਰ ਇਹ ਕੰਮ ਵੀ ਇੱਕ ਹੱਦ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਦੁਨੀਆ ਵਿੱਚ ਵਪਾਰ ਦਾ ਇੱਕ ਵੱਡਾ ਨੈੱਟਵਰਕ ਹੈ ਉਸ ਨੈੱਟਵਰਕ ਵਿੱਚ ਰਹਿ ਕੇ ਅਤੇ ਦੂਜੇ ਦੇਸ਼ਾਂ ਨਾਲ ਸਹਿਯੋਗ ਕਰਕੇ ਹੀ ਵਿਸ਼ਵ ਵਪਾਰ ਵਿੱਚ ਟਿਕਿਆ ਜਾ ਸਕਦਾ ਹੈ ਜੇਕਰ ਕੋਈ ਦੇਸ਼ ਵਿਸ਼ਵ ਵਪਾਰ ਸੰਗਠਨ ਤੋਂ ਬਾਹਰ ਹੁੰਦਾ ਹੈ ਤਾਂ ਉਸਦੇ ਵਪਾਰ ਦਾ ਸਾਰਾ ਤਾਣਾ-ਬਾਣਾ ਹੀ ਟੁੱਟ ਜਾਏਗਾ ਇਸ ਨਾਲ ਉਸ ਨੂੰ ਹੋਰ ਵੀ ਘਾਟਾ ਸਹਿਣਾ ਪਏਗਾ ਭਾਰਤ ਵਰਗੀ ਆਰਥਿਕਤਾ ਵਾਲਾ ਮੁਲਕ ਦੁਨੀਆ ਤੋਂ ਅਲੱਗ-ਥਲੱਗ ਹੋ ਕੇ ਰਹਿਣ ਦਾ ਖ਼ਤਰਾ ਨਹੀਂ ਸਹੇੜ ਸਕਦਾ ਇੱਕ ਹੋਰ ਵੀ ਖ਼ਤਰਾ ਹੁੰਦਾ ਹੈ ਕਿ ਇਸ ਨਾਲ ਕਿਤੇ ਬਾਜ਼ਾਰ ਵਿੱਚ ਜਰੂਰੀ ਵਸਤੂਆਂ ਦੀ ਘਾਟ ਨਾ ਹੋ ਜਾਵੇ 

   ਚੀਨ ਦਾ ਮੁਕਾਬਲਾ ਕਰਨ ਲਈ ਇੱਕੋ-ਇੱਕ ਕਾਰਗਰ ਢੰਗ ਇਹ ਹੈ ਕਿ ਆਪਣਾ ਉਤਪਾਦਨ ਸੈਕਟਰ ਵੱਡਾ ਕਰ ਲਉ ਅਤੇ ਉਸ ਵਾਂਗੂੰ ਵੱਧ ਤੋਂ ਵੱਧ ਮਾਲ ਆਪਣੀ ਘਰੇਲੂ ਮੰਡੀ ਅਤੇ ਦੁਨੀਆ ਦੀਆਂ ਮੰਡੀਆਂ ਵਿੱਚ ਵੇਚਣਾ ਸ਼ੁਰੂ ਕਰ ਦਿਉ ਪਰ ਇਹ ਕੰਮ ਕੋਈ ਇੱਕ ਦਿਨ ਵਿੱਚ ਨਹੀਂ ਹੋ ਜਾਣਾ ਇਸ ਦੇ ਵਾਸਤੇ ਸਾਨੂੰ ਦੇਸ਼ ਵਿੱਚ ਕੰਮ ਸੱਭਿਆਚਾਰ ਵਿਕਸਤ ਕਰਨ ਦੀ ਲੋੜ ਹੈ ਸਾਨੂੰ ਆਪਣੀ ਸਕੂਲੀ ਪੜ੍ਹਾਈ ਵਿੱਚੋਂ ਕੁਝ ਫਜ਼ੂਲ ਦੇ ਪਾਠਕ੍ਰਮ ਬਾਹਰ ਕਰਕੇ ਤਕਨੀਕੀ ਸਿਖਲਾਈ ਸ਼ੁਰੂ ਕਰਨ ਦੀ ਲੋੜ ਹੈ ਚੀਨ ਵਿਚ ਹਰ ਘਰ ਇੱਕ ਫੈਕਟਰੀ ਵਾਂਗੂੰ ਕੰਮ ਕਰ ਰਿਹਾ ਹੈ ਉਸ ਦਾ ਬੱਚਾ-ਬੱਚਾ ਉਤਪਾਦਨ ਵਿਚ ਲੱਗਾ ਹੋਇਆ ਹੈ ਫਿਰ ਉਸੇ ਹੀ ਉਤਪਾਦਨ ਨਾਲ ਉਹ ਪੂਰੀ ਦੁਨੀਆ ਦੇ ਬਾਜ਼ਾਰਾਂ ਨੂੰ ਭਰ ਦਿੰਦਾ ਹੈ ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ਚੀਨੀ ਵਸਤਾਂ ਨਾਲ ਨੱਕੋ-ਨੱਕ ਭਰੇ ਪਏ ਹਨ ਪਰ ਭਾਰਤ ਮੁੱਖ ਤੌਰ ਉੱਤੇ ਕੱਚਾ ਮਾਲ ਹੀ ਬਾਹਰ ਭੇਜ ਰਿਹਾ ਹੈ ਜਿਸ ਦੀਆਂ ਕੀਮਤਾਂ ਪੂਰੀ ਦੁਨੀਆ ਵਿੱਚ ਘੱਟ ਚੱਲ ਰਹੀਆਂ ਹਨ ਪਰ ਕਮਾਈ ਤਾਂ ਕੱਚੇ ਮਾਲ ਦੀ ਥਾਂ ਤਿਆਰ ਮਾਲ ਵੇਚ ਕੇ ਹੀ ਹੋ ਸਕਦੀ ਹੈ ਇਹ ਉਸੇ ਤਰਾਂ ਦੀ ਗੱਲ ਹੈ ਜਿਵੇਂ ਕਿ ਕਿਸਾਨ ਦਾ ਆਲੂ (ਕੱਚਾ ਮਾਲ) ਤਾਂ ਸਸਤਾ ਵਿਕਦਾ ਹੈ ਪਰ ਉਸ ਤੋਂ ਬਣੇ ਹੋਏ ਚਿਪਸ ਪੈਕ ਹੋ ਕੇ ਮਹਿੰਗੇ ਹੋ ਜਾਂਦੇ ਹਨ ਭਾਰਤ ਦੀ ਹਾਲਤ ‘ਆਲੂ ਵੇਚਣ ਵਾਲੇ ਕਿਸਾਨ’ ਵਰਗੀ ਬਣੀ ਪਈ ਹੈ ਅਤੇ ਚੀਨ ਉਹਨਾਂ ਹੀ ਆਲੂਆਂ ਤੋਂ ਚਿਪਸ ਬਣਾ ਕੇ ‘ਮੋਟੀ ਕਮਾਈ ਕਰਨ ਵਾਲਾ ਉਦਯੋਗਪਤੀ’ ਬਣ ਚੁੱਕਾ ਹੈ ਇਹ ਤਾਂ ਹੁਣ ਭਾਰਤ ਨੇ ਸੋਚਣਾ ਹੈ ਕਿ ਜਾਂ ਤਾਂ ਉਹ ਵੀ ‘ਆਲੂ’ ਵੇਚਣ ਦੀ ਥਾਂ ‘ਚਿਪਸ’ ਬਣਾਉਣ ਲੱਗ ਜਾਵੇ ਅਰਥਾਤ ਆਪਣੇ ਕੱਚੇ ਮਾਲ ਤੋਂ ਖ਼ੁਦ ਹੀ ਚੀਜ਼ਾਂ ਬਣਾ ਕੇ ਵੇਚਣ ਲੱਗ ਜਾਵੇ ਅਤੇ ਉਸ ਖੇਤਰ ਵਿੱਚ ਡਟ ਜਾਵੇ ਜਿਸ ਵਿੱਚ ਅਜੇ ਤੱਕ ਚੀਨ ਦੀ ਮੁਹਾਰਤ ਨਾ ਬਣ ਸਕੀ ਹੋਵੇ ਪਰ ਇਸ ਨਿਸ਼ਾਨੇ ਦੀ ਪੂਰਤੀ ਲਈ ਜੋ ਕੁਝ ਕਰਨਾ ਲੋੜੀਂਦਾ ਹੈ, ਕੀ ਅਸੀਂ ਉਸ ਦੇ ਕਿਤੇ ਨੇੜੇ-ਤੇੜੇ ਵੀ ਖੜ੍ਹੇ ਹਾਂ ?

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰਕਾਰਾਂ ਵੱਲੋਂ ਡੇਰਿਆਂ ਦੀਆਂ ਪਰਤੱਖ ਤੇ ਗੁਪਤ ਜਾਣਕਾਰੀਆਂ ਰੱਖਣੀਆਂ ਚਾਹੀਦੀਆਂ ਹਨ-

 • ਬਲਵਿੰਦਰ ਸਿੰਘ ਭੁੱਲਰ-
  ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਸੁਣਾਏ ਅਦਾਲਤੀ ਫੈਸਲੇ ਨੇ ਇੱਕ ਵਾਰ ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਹਲੂਣ ਕੇ ਰੱਖ ਦਿੱਤਾ ਹੈ ਅਤੇ ਉਹ ਡੇਰਿਆਂ ਵਿੱਚ ਹੋ ਰਹੇ ਘਿਨਾਉਣੇ ਅਪਰਾਧਾਂ ਨੂੰ ਠੱਲ• ਪਾਉਣ ਲਈ ਸੋਚਣ ਵਾਸਤੇ ਮਜਬੂਰ ਹੋ ਰਹੋ ਹਨ। ਇਸ ਫੈਸਲੇ ਨੇ ਡੇਰਿਆਂ ਵਿੱਚ ਵਧ ਫੁੱਲ ਰਹੇ ਗੈਰਕਾਨੂੰਨੀ ਘਿਨਾਉਣੇ ਅਪਰਾਧਾਂ ਨੂੰ ਜੱਗ ਜਾਹਰ ਕਰ ਦਿੱਤਾ ਹੈ। ਅਜਿਹੇ ਦੋਸ਼ ਕੇਵਲ ਇਸ ਇਕੱਲੇ ਡੇਰੇ ਜਾਂ ਉਸਦੇ ਮੁਖੀ ਤੇ ਨਹੀਂ ਲੱਗੇ, ਇਸਤੋਂ ਪਹਿਲਾਂ ਆਸਾ ਰਾਮ, ਰਾਮ ਪਾਲ, ਆਸੂਤੋਸ ਆਦਿ ਤੇ ਵੀ ਅਜਿਹੇ ਦੋਸ ਲੱਗ ਚੁੱਕੇ ਹਨ।
  ਇਸ ਵਿੱਚ ਵੀ ਕੋਈ ਸੱਕ ਨਹੀਂ ਕਿ ਡੇਰਾ ਮੁਖੀ ਵਿਰੁੱਧ ਸੁਣਾਇਆ ਫੈਸਲਾ ਤਸੱਲੀਬਖਸ ਹੈ, ਪਰੰਤੂ ਦੁਖਦਾਈ ਤੇ ਚਿੰਤਾਜਨਕ ਗੱਲ ਇਹ ਕਿ ਇਸ ਡੇਰਾ ਮੁਖੀ ਵਿਰੁੱਧ ਕਰੀਬ ਪੰਦਰਾਂ ਸਾਲ ਪਹਿਲਾਂ ਇਹ ਦੋਸ ਲੱਗੇ ਸਨ, ਜਦੋਂ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇਸ ਦੇ ਪ੍ਰਧਾਨ ਮੰਤਰੀ ਸਨ। ਉਸ ਸਮੇਂ ਤੋਂ ਇਸ ਮਾਮਲੇ ਸਬੰਧੀ ਇਨਕੁਆਰੀ ਚਲਦੀ ਰਹੀ ਫਿਰ ਮੁਕੱਦਮਾ ਚਲਦਾ ਰਿਹਾ ਅਤੇ ਹੁਣ ਏਨੇ ਲੰਬੇ ਸਮੇਂ ਬਾਅਦ ਫੈਸਲਾ ਆਇਆ ਹੈ, ਇਸ ਤਰ•ਾਂ ਦੋਸ ਲੱਗਣ ਦੇ ਬਾਵਜੂਦ ਵੀ ਡੇਢ ਦਹਾਕਾ ਇਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਡੇਰੇ ਅੰਦਰ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ। ਡੇਰੇ 'ਚ ਬਲਾਤਕਾਰ ਹੁੰਦੇ ਰਹੇ, ਮਰਦਾਂ ਨੂੰ ਨਿਪੁੰਸਕ ਬਣਾਇਆ ਜਾਂਦਾ ਰਿਹਾ, ਕਤਲ ਹੁੰਦੇ ਰਹੇ ਅਤੇ ਆਪਣੇ ਅਨੁਆਈਆਂ ਦੀਆਂ ਮੁਟਿਆਰ ਪੁੱਤਰੀਆਂ ਜਾਂ ਨੂੰਹਾਂ ਤੇ ਕਬਜਾ ਕਰਕੇ ਉਹਨਾਂ ਨੂੰ ਡੇਰੇ ਚੋਂ ਕੱਂਿਢਆ ਗਿਆ, ਪਰ ਇਹ ਘਟਨਾਵਾਂ ਰੋਕਣ ਲਈ ਕਿਸੇ ਨੇ ਕੋਈ ਯਤਨ ਉਪਰਾਲਾ ਨਾ ਕੀਤਾ। ਅਜਿਹੇ ਅਪਰਾਧਾਂ ਤੋਂ ਅੱਖਾਂ ਮੀਚ ਕੇ ਸਿਆਸਤਦਾਨ ਵੋਟਾਂ ਵਿੱਚ ਲਾਹਾ ਲੈਣ ਲਈ ਬਲਾਤਕਾਰੀ ਮੂਹਰੇ ਗੋਡੇ ਟੇਕਦੇ ਰਹੇ।
  ਇੱਥੇ ਹੀ ਬੱਸ ਨਹੀਂ! ਸਰਕਾਰ ਬਣਨ ਤੇ ਅਜਿਹੇ ਡੇਰੇ ਜਾਂ ਉਸਦੇ ਮੁਖੀ ਨੂੰ ਸਹਿ ਦਿੰਦੇ ਰਹੇ, ਜਿਸ ਕਾਰਨ ਇਹ ਗੰਦਾ ਰੁਝਾਨ ਵਧਦਾ ਫੁੱਲਦਾ ਰਿਹਾ। ਹੁਣ ਜਦ ਪਾਪਾਂ ਦਾ ਇਹ ਘੜਾ ਭਰ ਗਿਆ, ਤਾਂ ਡੇਰਾ ਮੁਖੀ ਨੂੰ ਸਲਾਖਾਂ ਪਿੱਛੇ ਸੁੱਟਿਆ ਗਿਆ ਹੈ। ਜਿਸ ਡੇਰਾ ਮੁਖੀ ਮੂਹਰੇ ਲੱਖਾਂ ਲੋਕ ਸਿਜਦਾ ਕਰਦੇ ਸਨ ਅਤੇ ਸਿਆਸਤਦਾਨ ਡੰਡਾਉਤ ਕਰਦੇ ਸਨ, ਉਸ ਅਖੌਤੀ ਸੰਤ ਨੇ ਜੱਜ ਮੂਹਰੇ ਹੱਥ ਬੰਨ• ਕੇ ਮਿੰਨਤਾ ਤਰਲੇ ਕੀਤੇ, ਗਲਤੀ ਸਵੀਕਾਰ ਕਰਦਿਆਂ ਰਹਿਮ ਦੀ ਅਪੀਲ ਕੀਤੀ, ਸਜਾ ਦਿੱਤੇ ਜਾਣ ਤੇ ਰੋਣ ਲੱਗਾ ਅਤੇ ਧਰਤੀ ਤੇ ਬੈਠ ਕੇ ਚੀਕ ਚਿੰਘਾੜਾ ਪਾਇਆ ਤਾਂ ਕਮਾਂਡੋਆਂ ਵੱਲੋਂ ਬਾਹਾਂ ਤੋਂ ਫੜ ਕੇ ਪਾਸੇ ਕਰਨਾ ਪਿਆ।
  ਦੂਜੇ ਪਾਸੇ ਡੇਰਾ ਮੁਖੀ ਦੀਆਂ ਕਰਤੂਤਾਂ ਜੱਗ ਜਾਹਰ ਹੋਣ ਤੇ ਵੱਡੀ ਗਿਣਤੀ ਵਿੱਚ ਡੇਰੇ ਦੇ ਸਰਧਾਲੂਆਂ ਨੇ ਡੇਰੇ ਤੋਂ ਮੂੰਹ ਮੋੜ ਲਿਆ ਅਤੇ ਉਹ ਸਰੇਆਮ ਕਹਿ ਰਹੇ ਹਨ ਕਿ ਡੇਰਾ ਮੁਖੀ ਜਿਹਨਾਂ ਮਾੜੇ ਕੰਮਾਂ ਤੋਂ ਸਾਨੂੰ ਰੋਕਦਾ ਰਿਹਾ, ਉਹ ਖ਼ੁਦ ਉਹੀ ਕੰਮ ਕਰਦਾ ਰਿਹਾ। ਪਰ ਬਹੁਤੇ ਸਾਰੇ ਗੁੰਮਰਾਹ ਹੋਏ ਤੇ ਆਸਥਾ 'ਚ ਭਿੱਜੇ ਅੰਨ•ੇ ਸਰਧਾਲੂ ਗਵਾਹੀਆਂ ਹੋਣ ਤੇ ਦੋਸ਼ੀ ਕਰਾਰ ਅਤੇ ਸਜ਼ਾ ਦਿੱਤੇ ਜਾਣ ਉਪਰੰਤ ਅਜੇ ਵੀ ਉਸਨੂੰ ਨਿਰਦੋਸ ਹੀ ਕਹਿ ਰਹੇ ਹਨ। ਦੋਸੀ ਕਰਾਰ ਦੇਣ ਤੋਂ ਪਹਿਲਾਂ ਅਜਿਹੇ ਤਰਕਹੀਣ ਤੇ ਅੰਨ•ੇ ਭਗਤ ਪ੍ਰਚਾਰ ਕਰ ਰਹੇ ਸਨ ਕਿ ''ਪਿਤਾ ਜੀ ਜਦ ਜੱਜ ਦੇ ਸਾਹਮਣੇ ਪਹੁੰਚੇ ਤੇ ਉਸਤੇ ਦ੍ਰਿਸਟੀ ਪਈ ਤਾਂ ਜੱਜ ਦੇ ਹੱਥ ਚੋਂ ਕਲਮ ਡਿੱਗ ਪਊ, ਉਸਨੂੰ ਦਿਸਣਾ ਬੰਦ ਹੋ ਜੂ'', ਪਰ ਜਦ ਉਸਨੂੰ ਮਾਨਯੋਗ ਜੱਜ ਸ੍ਰੀ ਜਗਦੀਪ ਸਿੰਘ ਨੇ ਦੋਸ਼ੀ ਕਰਾਰ ਦੇ ਦਿੱਤਾ ਅਤੇ ਸਜਾ ਸੁਣਾਉਣ ਲਈ 28 ਅਗਸਤ ਦੀ ਤਾਰੀਖ ਪਾ ਦਿੱਤੀ ਉਹਨਾਂ ਕਹਿਣਾ ਸੁਰੂ ਕਰ ਦਿੱਤਾ, ''ਪਿਤਾ ਜੀ ਨੂੰ ਦੋਸੀ ਕਰਾਰ ਦੇਣ ਤੋਂ ਬਾਅਦ ਜੱਜ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਹੈ, ਉਸ ਨੂੰ ਨੀਂਦ ਨਹੀਂ ਆ ਰਹੀ ਤੇ ਕੰਧਾਂ ਵਿੱਚ ਟੱਕਰਾਂ ਮਾਰਨ ਲੱਗ ਪਿਐ, ਹੁਣ ਉਹ ਸਜਾ ਨਹੀਂ ਸੁਣਾ ਸਕੇਗਾ।'' ਜਦ ਹੁਣ ਸਜ਼ਾ ਸੁਣਾ ਦਿੱਤੀ ਹੈ ਤਾਂ ਉਹ ਪ੍ਰਚਾਰ ਕਰਨ ਲੱਗੇ ਹਨ ਕਿ, ''ਗੁਰੂ ਜੀ ਤਾਂ ਖੰਭ ਲਾ ਕੇ ਉੱਡ ਜਾਣਗੇ ਉਹਨਾਂ ਨੂੰ ਜੇਲ• ਵਿੱਚ ਨਹੀਂ ਰੱਖ ਸਕਦੇ, ਜਦ ਉਹ ਜੇਲ• ਤੋਂ ਬਾਹਰ ਜਾਣ ਲੱਗੇ ਤਾਂ ਸਾਰਿਆਂ ਨੂੰ ਦਿਸਣਾ ਬੰਦ ਹੋਜੂ, ਪਿਤਾ ਜੀ ਤਾਂ ਖੇਡਾਂ ਖੇਡ ਰਹੇ ਹਨ ਉਹ ਜੇਲ• ਚੋਂ ਹੋਰ ਕੈਦੀਆਂ ਨੂੰ ਵੀ ਬਾਹਰ ਕੱਢ ਲਿਆਉਣਗੇ।'' ਇਹ ਸਰਧਾਲੂ ਸਮਝ ਨਹੀਂ ਸਕਦੇ ਕਿ ਇੱਕ ਬਲਾਤਕਾਰੀ ਦੋਸ਼ੀ ਨੂੰ ਜੇਲ• 'ਚ ਫ਼ਰਸ ਤੇ ਸੌਣਾ ਪਵੇਗਾ, ਲੋਕਾਂ ਤੋਂ ਦੂਰ ਕੰਧਾਂ ਵੱਲ ਝਾਕ ਝਾਕ ਕੇ ਬੂਕਦਾ ਰਹੇਗਾ, ਪਰ ਉਹਦੀ ਸੁਣਨ ਵਾਲਾ ਕੋਈ ਨਹੀਂ ਹੋਵੇਗਾ।
  ਹੁਣ ਸੁਆਲਾਂ ਦਾ ਸੁਆਲ ਇਹ ਉੱਠਦਾ ਹੈ ਕਿ ਸਿਕਾਇਤਾਂ ਹੋਣ ਦੇ ਬਾਵਜੁਦ ਡੇਢ ਦਹਾਕਾ ਉਸਨੂੰ ਬਲਾਤਕਾਰ ਜਾਂ ਹੋਰ ਮਾੜੇ ਘਿਨਾਉਣੇ ਕੰਮ ਕਰਨ ਦੀ ਖੁਲ• ਕਿਉਂ ਦਿੱਤੀ ਗਈ? ਇਕੱਲੇ ਇਸ ਡੇਰੇ ਵਿੱਚ ਨਹੀਂ ਹੋਰ ਡੇਰਿਆਂ ਵਿੱਚ ਵੀ ਮਾੜੇ ਕੰਮਾਂ ਤੇ ਰੋਕ ਨਹੀਂ ਲਗਾਈ ਗਈ। ਬਹੁਤ ਸਾਰੇ ਡੇਰਿਆਂ ਵਿੱਚ ਕਥਿਤ ਤੌਰ ਤੇ ਅਜੇ ਵੀ ਅਜਿਹਾ ਹੋ ਰਿਹਾ ਹੈ ਅਤੇ ਦੋਸ਼ ਲੱਗ ਰਹੇ ਹਨ। ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੀਆਂ ਵੋਟਾਂ ਤੇ ਮਾੜਾ ਪ੍ਰਭਾਵ ਨਾ ਪੈ ਜਾਵੇ। ਅਸਲ ਵਿੱਚ ਦੇਖਿਆ ਜਾਵੇ ਤਾਂ ਵੋਟਾਂ ਦੀ ਕੀਮਤ ਤੇ ਕਤਲ ਬਲਾਤਕਾਰ ਕਰਨ ਦੀ ਖੁਲ• ਦਿੱਤੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਮੁਖੀ ਵਿਰੁੱਧ ਮਾਮਲਾ ਚੁੱਕ ਕੇ ਦੋ ਬਹਾਦਰ ਲੜਕੀਆਂ ਨੇ ਲੋਕਾਂ ਨੂੰ ਸੱਚ ਤੋਂ ਜਾਣੂ ਜਰੂਰ ਕਰਵਾ ਦਿੱਤਾ ਹੈ, ਪਰ ਡੇਰਿਆ ਵਿੱਚ ਅਜਿਹਾ ਹਜਾਰਾਂ ਕੁੜੀਆਂ ਨਾਲ ਹੋ ਚੁੱਕਾ ਹੈ ਤੇ ਹੋ ਰਿਹਾ ਹੈ। ਇਸੇ ਡੇਰੇ 'ਚ ਸੈਂਕੜੇ ਲੜਕੀਆਂ ਨਾਲ ਦੁਰਵਿਵਹਾਰ ਹੋਇਆ ਪਰ ਉਹਨਾਂ ਗਵਾਹੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਜਖਮਾਂ ਨੂੰ ਆਪਣੇ ਸੀਨੇ ਵਿੱਚ ਛੁਪਾ ਕੇ ਜੀਵਨ ਬਤੀਤ ਕਰ ਰਹੀਆਂ ਹਨ, ਕਿਉਂਕਿ ਉਹ ਸਮਾਜ ਦੀਆਂ ਨਜਰਾਂ ਤੋਂ ਡਰਦੀਆਂ ਹਨ।
  ਸੋ ਲੋੜਾਂ ਦੀ ਲੋੜ ਹੈ ਕਿ ਦੇਸ ਭਰ 'ਚ ਚਲਦੇ ਲੱਖਾਂ ਡੇਰਿਆਂ ਭਾਵੇਂ ਉਹ ਕਿਸੇ ਵੀ ਸੰਪਰਦਾਇ ਜਾਂ ਧਰਮ ਨਾਲ ਸਬੰਧਤ ਹੋਣ, ਉੱਤੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਨਿਗਰਾਨੀ ਹੋਣੀ ਚਾਹੀਦੀ ਹੈ। ਸਰਕਾਰਾਂ ਪਰਤੱਖ ਅਤੇ ਗੁਪਤ ਦੋਵਾਂ ਤਰੀਕਿਆਂ ਨਾਲ ਅਜਿਹੇ ਡੇਰਿਆਂ ਦੀ ਜਾਣਕਾਰੀ ਹਾਸਲ ਕਰਨ ਅਤੇ ਸੱਕ ਪੈਣ ਤੇ ਜਾਂ ਸਿਕਾਇਤਾਂ ਮਿਲਣ ਤੇ ਸਬੰਧਤ ਡੇਰੇ ਤੇ ਅਜਿਹਾ ਸਿਕੰਜਾ ਕਸਿਆ ਜਾਵੇ ਕਿ ਪੜਤਾਲਾਂ ਮੁਕੰਮਲ ਹੋਣ ਤੱਕ ਉੱਥੇ ਹੋਏ ਗਲਤ ਕੰਮਾਂ ਨੂੰ ਠੱਲ• ਪਾਈ ਜਾ ਸਕੇ। ਸਿਆਸਤਦਾਨ ਵੋਟਾਂ ਲਈ ਡੇਰਿਆਂ ਤੋਂ ਅਸੀਰਵਾਦ ਲੈਣੀ ਬੰਦ ਕਰਨ ਅਤੇ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਤੇ ਚੋਣ ਕਮਿਸਨ ਵੱਲੋਂ ਰੋਕ ਲਾਈ ਜਾਵੇ ਅਤੇ ਸੰਸਦ ਵਿੱਚ ਇਸ ਸਬੰਧੀ ਕਾਨੂੰਨ ਬਣਾਇਆ ਜਾਵੇ।--

  ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ-- ਮੋਬਾ: 09888275913

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਾਡਾ ਸਕੂਲੀ ਢਾਂਚਾ : ਹੁਣ ਗੱਲਾਂ ਨਾਲ ਨਹੀਂ ਸਰਨਾ

 •  

    ਜੀ. ਐੱਸ.  ਗੁਰਦਿੱਤ (+91 94171 93193)

   

   

  ਸਰਕਾਰੀ ਸਕੂਲਾਂ ਦੀ ਨੁਕਤਾਚੀਨੀ ਕਰਨ ਵੇਲੇ ਤਾਂ ਹਰ ਕੋਈ ਆਪਣੇ ਆਪ ਨੂੰ ਬਹੁਤ ਵੱਡੀ ਤੋਪ ਸਮਝਦਾ ਹੈ ਪਰ ਸਮੱਸਿਆ ਦਾ ਹੱਲ ਦੱਸਣ ਵੇਲੇ ਬਹੁਤੀਆਂ ‘ਤੋਪਾਂ’ ਮਹਿਜ਼ ‘ਚੱਲੇ ਹੋਏ ਕਾਰਤੂਸ’ ਹੀ ਸਾਬਤ ਹੁੰਦੀਆਂ ਹਨ ਬਹੁਤੇ ਸਿੱਖਿਆ ਸ਼ਾਸਤਰੀਆਂ ਕੋਲ ਸਵਾਲ ਉਠਾਉਣ ਦਾ ਮਾਦਾ ਤਾਂ ਜਰੂਰ ਹੈ ਪਰ ਸਵਾਲਾਂ ਦੇ ਜਵਾਬ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦੇ ਇਸਦਾ ਅਸਲ ਕਾਰਨ ਇਹ ਹੈ ਕਿ ਉਹ ਜਾਂ ਤਾਂ ਆਦਰਸ਼ਵਾਦੀ ਨਜ਼ਰੀਏ ਤੋਂ ਸੋਚਦੇ ਹਨ ਅਤੇ ਜਾਂ ਫਿਰ ਫੌਜੀ ਨਜ਼ਰੀਏ ਤੋਂ ਜੇਕਰ ਅਸੀਂ ਇਹ ਸਮਝਦੇ ਹਾਂ ਕਿ ਅਧਿਆਪਕਾਂ ਦੇ ਵੱਧ ਤੋਂ ਵੱਧ ਸੈਮੀਨਾਰ ਲਗਾ ਕੇ, ਛੁੱਟੀਆਂ ਦੀ ਗਿਣਤੀ ਘਟਾ ਕੇ ਜਾਂ ਸਕੂਲਾਂ ਦੀ ਸਖਤ ਚੈੱਕਿੰਗ ਕਰਵਾ ਕੇ ਸਰਕਾਰੀ ਸਕੂਲਾਂ ਨੂੰ ਉੱਚ ਦਰਜੇ ਦੇ ਪਬਲਿਕ ਸਕੂਲਾਂ ਦੇ ਬਰਾਬਰ ਖੜ੍ਹੇ ਕਰ ਲਵਾਂਗੇ ਤਾਂ ਅਸੀਂ ਸਿਰਫ ਸ਼ੇਖਚਿਲੀ ਵਾਲੇ ਸੁਫ਼ਨੇ ਹੀ ਵੇਖ ਰਹੇ ਹਾਂ ਇੰਜ ਕਰਕੇ ਤਾਂ ਅਸੀਂ ‘ਜੰਗਲ ਦੀ ਅੱਗ ਨੂੰ ਫੂਕਾਂ ਮਾਰ ਕੇ ਬੁਝਾਉਣ’ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸਾਡੇ ਸਾਰੇ ਅਧਿਆਪਕ ਇਮਾਨਦਾਰ ਨਹੀਂ ਤਾਂ ਸਾਰੇ ਹੀ ਬੇਈਮਾਨ ਵੀ ਨਹੀਂ ਹੋਣਗੇ ਗੱਲ ਸਿਰਫ ਇੰਨੀ ਹੈ ਕਿ ਸਾਨੂੰ ਇਸ ਸਮੱਸਿਆ ਦੇ ਸਿਰਫ ਲੱਛਣਾਂ ਨੂੰ ਹੀ ਨਹੀਂ ਵੇਖਣਾ ਚਾਹੀਦਾ ਸਗੋਂ ਇਸਦੀ ਜੜ੍ਹ ਨੂੰ ਫੜਨਾ ਚਾਹੀਦਾ ਹੈ  ਜਦੋਂ ਤੱਕ ਅਸੀਂ ਇਸ ਮਾਮਲੇ ਵਿੱਚ ਪੂਰੀ ਤਰਾਂ ਮਨੋਵਿਗਿਆਨਕ ਪਹੁੰਚ ਨਹੀਂ ਅਪਣਾਉਂਦੇ ਤਾਂ ਅਸੀਂ ਇੰਜ ਹੀ ਠੇਡੇ ਖਾਂਦੇ ਰਹਾਂਗੇ        

  ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਨੈਤਿਕਤਾ ਬਾਰੇ ਬਹੁਤੇ ਭਾਸ਼ਣ ਦੇਣ ਦੀ ਥਾਂ ਸਾਨੂੰ ਆਪਣਾ ਸਕੂਲੀ ਢਾਂਚਾ ਸੁਧਾਰਨ ਦੀ ਲੋੜ ਹੈ ਜਦੋਂ ਤੱਕ ਇਸ ਢਾਂਚੇ ਵਿੱਚ ਚੋਰ-ਮੋਰੀਆਂ ਰਹਿਣਗੀਆਂ ਤਾਂ ਕੋਈ ਵੀ ਇਨਸਾਨ ਉਹਨਾਂ ਚੋਰ-ਮੋਰੀਆਂ ਦਾ ਫ਼ਾਇਦਾ ਉਠਾ ਕੇ ਆਪਣੀ ਅਣਗਹਿਲੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਬਾਹਰਲੇ ਮੁਲਕਾਂ ਵਿੱਚ ਜੇਕਰ ਹਰ ਤਰਾਂ ਦਾ ਸਿਸਟਮ ਪੂਰੀ ਤਰਾਂ ਲੀਹ ਉੱਤੇ ਚੱਲ ਰਿਹਾ ਹੈ ਤਾਂ ਇਸਦਾ ਕਾਰਨ ਇਹ ਨਹੀਂ ਕਿ ਉੱਥੋਂ ਦੇ ਸਾਰੇ ਹੀ ਲੋਕ ਬਹੁਤ ਇਮਾਨਦਾਰ ਹਨ ਅਸਲ ਕਾਰਨ ਇਹ ਹੈ ਕਿ ਉੱਥੇ ਸਿਸਟਮ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਕਿਸੇ ਨੂੰ ਬੇਈਮਾਨੀ ਕਰਨ ਅਤੇ ਬਹਾਨੇ ਬਣਾਉਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ ਜੇ ਕੋਈ ਇੰਜ ਕਰ ਵੀ ਲਵੇ ਤਾਂ ਉਸ ਦੇ ਫੜੇ ਜਾਣ ਦਾ ਬਹੁਤ ਖਤਰਾ ਹੁੰਦਾ ਹੈ ਅਤੇ ਫੜੇ ਜਾਣ ਉਪਰੰਤ ਸਜ਼ਾ ਮਿਲਣੀ ਵੀ ਤੈਅ ਹੁੰਦੀ ਹੈ ਇਸੇ ਕਾਰਨ, ਸਾਡੇ ਇੱਧਰੋਂ ਜਾਣ ਵਾਲੇ ਕਈ ਵਿਗੜੇ-ਤਿਗੜੇ ਲੋਕ ਵੀ ਉੱਥੇ ਜਾਂਦੇ ਹੀ ‘ਤੱਕਲੇ ਵਰਗੇ ਸਿੱਧੇ’ ਹੋ ਜਾਂਦੇ ਹਨ ਨਾ ਤਾਂ ਉੱਥੇ ਕੋਈ ਹੈਲਮਟ ਜਾਂ ਸੀਟ ਬੈਲਟ ਲਗਾਉਣੀ ਭੁੱਲਦਾ ਹੈ, ਨਾ ਕੋਈ ਜਨਤਕ ਥਾਂਵਾਂ ਉੱਤੇ ਗੰਦ ਖਿਲਾਰਦਾ ਹੈ, ਨਾ ਕੋਈ ਵਿਆਹ ਦੀਆਂ ਪਾਰਟੀਆਂ ਵਿੱਚ ਫੋਕੀ ਟੌਹਰ ਵਿਖਾਉਣ ਲਈ ਗੋਲੀਆਂ ਚਲਾ ਸਕਦਾ ਹੈ ਅਤੇ ਨਾ ਹੀ ਕੋਈ ਸਰਕਾਰੀ ਮੁਲਾਜ਼ਮ ਫਰਲੋ ਮਾਰ ਸਕਦਾ ਹੈ ਹਰ ਕੋਈ ਆਪਣੇ ਕੰਮ ਵਾਲੀ ਥਾਂ ਉੱਤੇ ਬਿਲਕੁਲ ਠੀਕ ਸਮੇਂ ਪੁੱਜਦਾ ਹੈ ਅਤੇ ਲੇਟ ਪਹੁੰਚਣ ਨੂੰ ਕੋਈ ਟੌਹਰ ਜਾਂ ਵਡਿਆਈ ਨਹੀਂ ਸਗੋਂ ਇੱਕ ਲਾਹਨਤ ਸਮਝਿਆ ਜਾਂਦਾ ਹੈ ਇਸੇ ਲਈ ਬਹੁਤੇ ਪੱਛਮੀ ਮੁਲਕਾਂ ਵਿੱਚ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲਾਂ ਤੋਂ ਕਿਤੇ ਵੱਧ ਸਫਲ ਹਨ ਸਾਡੇ ਨਾਲੋਂ ਵੱਧ ਛੁੱਟੀਆਂ ਕਰਕੇ ਵੀ ਉਹਨਾਂ ਦੀ ਅਤੇ ਸਾਡੀ ਸਿੱਖਿਆ ਦੀ ਗੁਣਵੱਤਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ  

   ਜਦੋਂ ਅਸੀਂ ਇੱਕ ਹੀ ਕਰਮਚਾਰੀ ਨੂੰ ਵੀਹ ਤਰਾਂ ਦੇ ਕੰਮ ਸੌਂਪ ਦਿਆਂਗੇ ਤਾਂ ਉਹ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰੇਗਾ ਅਤੇ ਹਰ ਕੰਮ ਦੀ ਅਪੂਰਨਤਾ ਲਈ ਆਪਣੇ ਦੂਸਰੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾਏਗਾ  ਜੇਕਰ ਉਹ ਇਮਾਨਦਾਰ ਵੀ ਹੋਏਗਾ ਫਿਰ ਵੀ ਉਹ ਸਾਰੇ ਕੰਮਾਂ ਨਾਲ ਇਨਸਾਫ਼ ਨਹੀਂ ਕਰ ਸਕੇਗਾ ਇਸਦੀ ਉਦਾਹਰਣ ਸਾਨੂੰ ਅਧਿਆਪਕ ਪੇਸ਼ੇ ਵਿੱਚ ਮਿਲ ਰਹੀ ਹੈ ਇੱਕੋ ਹੀ ਅਧਿਆਪਕ ਕੋਲ ਬੱਚਿਆਂ ਨੂੰ ਪੜ੍ਹਾਉਣ, ਖਾਣੇ ਦਾ ਪ੍ਰਬੰਧ ਕਰਨ, ਖੇਡਾਂ ਦਾ ਪ੍ਰਬੰਧ ਕਰਨ, ਸਾਰੇ ਦਫ਼ਤਰੀ ਕੰਮ, ਈ-ਪੰਜਾਬ ਦਾ ਆਨਲਾਈਨ ਰਿਕਾਰਡ ਬਣਾਉਣ, ਵਜ਼ੀਫੇ ਦੇ ਆਨਲਾਈਨ ਫਾਰਮ ਭਰਨ, ਬੱਚਿਆਂ ਦੇ ਖਾਤੇ ਖੁਲਵਾਉਣ, ਆਧਾਰ ਕਾਰਡ ਨੂੰ ਖਾਤਿਆਂ ਨਾਲ ਜੋੜਨ, ਗ੍ਰਾਂਟਾਂ ਖਰਚਣ, ਉਸਾਰੀ ਆਦਿ ਦਾ ਸਮਾਨ ਖਰੀਦਣ, ਗ੍ਰਾਂਟਾਂ ਦਾ ਰਿਕਾਰਡ ਬਣਾਉਣ, ਟੁੱਟ-ਭੱਜ ਦੀ ਮੁਰੰਮਤ ਕਰਨ, ਵੋਟਾਂ ਬਣਾਉਣ, ਮਰਦਮਸ਼ੁਮਾਰੀ ਕਰਨ ਅਤੇ ਕਈ ਤਰਾਂ ਦੇ ਸਰਵੇਖਣ ਕਰਨ ਦੀਆਂ ਜ਼ਿੰਮੇਵਾਰੀਆਂ ਪਈਆਂ ਹੋਈਆਂ ਹਨ ਉਹ ਖ਼ੁਦ ਹੀ ਸਫਾਈ ਸੇਵਕ, ਚੌਂਕੀਦਾਰ, ਮਾਲੀ, ਕਲਰਕ, ਡਾਕੀਆ, ਕੰਪਿਊਟਰ ਆਪਰੇਟਰ ਅਤੇ ਹੋਰ ਪਤਾ ਨਹੀਂ ਕੀ-ਕੀ ਹੈ ਕੀ ਇੰਨੇ ਕੰਮ ਕਰਨ ਤੋਂ ਬਾਅਦ ਉਹ ਪੜ੍ਹਾਉਣ ਦੇ ਕਾਬਲ ਰਹਿ ਜਾਏਗਾ ? ਇਸ ਮਾਮਲੇ ਵਿੱਚ ਸਭ ਤੋਂ ਵੱਧ ਘਾਟਾ ਬੱਚਿਆਂ ਨੂੰ ਹੀ ਪਏਗਾ ਕਿਉਂਕਿ ਅਫ਼ਸਰਸ਼ਾਹੀ ਤਾਂ ਅਧਿਆਪਕ ਤੋਂ ਧੱਕੇ ਨਾਲ ਵੀ ਆਪਣੇ ਕੰਮ ਪੂਰਾ ਕਰਵਾ ਲਏਗੀ ਪਰ ਬੱਚੇ ਕੀ ਕਰਨਗੇ ? ਅਜਿਹੀ ਹਾਲਤ ਵਿੱਚ ਇੱਕ ਇਮਾਨਦਾਰ ਅਧਿਆਪਕ ਤਾਂ ਬੁਰੀ ਤਰਾਂ ਨਪੀੜਿਆ ਜਾਏਗਾ ਅਤੇ ਪਰੇਸ਼ਾਨ ਰਹਿਣ ਲੱਗੇਗਾ, ਇੱਕ ਔਸਤ ਅਧਿਆਪਕ ਬਾਕੀ ਕੰਮ ਤਾਂ ਕਰ ਲਏਗਾ ਪਰ ਪੜ੍ਹਾਈ ਉੱਤੇ ਪੂਰਾ ਸਮਾਂ ਨਹੀਂ ਦੇ ਸਕੇਗਾ ਅਤੇ ਇੱਕ ਕੰਮਚੋਰ ਅਧਿਆਪਕ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰੇਗਾ ਕਿਉਂਕਿ ਉਸ ਕੋਲ ਬਹੁਤ ਸਾਰੇ ਬਹਾਨੇ ਹੋਣਗੇ

  ਜੇ ਅਸੀਂ ਆਪਣੇ ਸਿੱਖਿਆ ਤੰਤਰ ਨੂੰ ਪੱਛਮੀ ਮੁਲਕਾਂ ਦੇ ਤੰਤਰ ਦੇ ਹਾਣ ਦਾ ਬਣਾਉਣਾ ਹੈ ਤਾਂ ਸਾਨੂੰ ਆਪਣੇ ਸਰਕਾਰੀ ਸਕੂਲਾਂ ਨੂੰ ਨਵੇਂ ਢੰਗ ਨਾਲ ਵਿਕਸਤ ਕਰਨਾ ਪਏਗਾ ਹਰ ਛੋਟੇ ਜਿਹੇ ਪਿੰਡ ਵਿੱਚ ਵੀਹ-ਤੀਹ ਬੱਚਿਆਂ ਖਾਤਰ ਸਕੂਲ ਖੋਲ੍ਹਣ ਦੀ ਥਾਂ, ਕੁਝ ਪਿੰਡਾਂ ਨੂੰ ਮਿਲਾ ਕੇ ਵੱਡੇ-ਵੱਡੇ ਸਰਕਾਰੀ ਸਕੂਲ ਖੋਲ੍ਹੇ ਜਾਣ ਉਹਨਾਂ ਸਕੂਲਾਂ ਵਿੱਚ ਵੱਡੇ ਪਬਲਿਕ ਸਕੂਲਾਂ ਵਾਂਗੂੰ ਹਰ ਕੰਮ ਲਈ ਵੱਖਰੇ-ਵੱਖਰੇ ਕਰਮਚਾਰੀ ਹੋਣ ਜਿਵੇਂ ਕਿ ਪ੍ਰਿੰਸੀਪਲ, ਵਿਸ਼ਾ ਅਧਿਆਪਕ, ਕਲਰਕ, ਨਿਰਮਾਣ ਅਧਿਕਾਰੀ, ਸਿਹਤ ਅਧਿਕਾਰੀ, ਕੰਪਿਊਟਰ ਚਾਲਕ, ਖੇਡ ਕੋਚ, ਮਾਲੀ, ਸਫਾਈ ਸੇਵਕ, ਰਸੋਈਏ, ਚੌਕੀਦਾਰ ਆਦਿ ਸਕੂਲਾਂ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਹੋਣ ਜਿਵੇਂ ਕਿ ਆਡੀਓ-ਵਿਜ਼ੂਅਲ ਸਹੂਲਤਾਂ ਵਾਲੇ ਜਮਾਤ ਕਮਰੇ, ਖੇਡ ਮੈਦਾਨ, ਸਾਇੰਸ ਲੈਬੋਰਟਰੀਆਂ ਅਤੇ ਲਾਇਬ੍ਰੇਰੀਆਂ ਆਦਿ ਦੂਰ ਦੇ ਬੱਚਿਆਂ ਨੂੰ ਲਿਆਉਣ ਲਈ ਚੰਗੇ ਟਰਾਂਸਪੋਰਟ ਦੇ ਸਾਧਨ ਹੋਣ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਹੁੰਦੇ ਹਨ ਸਾਰੇ ਬੱਚੇ ਸੋਹਣੀਆਂ ਵਰਦੀਆਂ ਪਾ ਕੇ ਅਤੇ ਪੂਰੀ ਤਰਾਂ ਤਿਆਰ ਹੋ ਕੇ ਸਕੂਲ ਪਹੁੰਚਣ ਤਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲਾ ਫਰਕ ਮਾਪਿਆਂ ਨੂੰ ਮਹਿਸੂਸ ਹੀ ਨਾ ਹੋਵੇ ਸਾਰੇ ਅਧਿਆਪਕ ਰੈਗੂਲਰ ਹੋਣ, ਬਰਾਬਰ ਅਤੇ ਉੱਚ ਗ੍ਰੇਡ ਦੀਆਂ ਤਨਖਾਹਾਂ ਲੈਂਦੇ ਹੋਣ ਅਤੇ ਉਹਨਾਂ ਨੂੰ ਪੜ੍ਹਾਈ ਤੋਂ ਇਲਾਵਾ ਇੱਕ ਵੀ ਫਾਲਤੂ ਕੰਮ ਨਾ ਦਿੱਤਾ ਜਾਵੇ ਹਰ ਅਧਿਆਪਕ ਨੂੰ ਹਦਾਇਤ ਹੋਵੇ ਕਿ ਉਸਨੇ ਪੂਰਾ ਸਮਾਂ ਬੱਚਿਆਂ ਨਾਲ ਹੀ ਗੁਜ਼ਾਰਨਾ ਹੈ ਕਿਸੇ ਵੀ ਅਧਿਆਪਕ ਕੋਲ ਕੋਈ ਫੋਨ ਨਾ ਹੋਵੇ ਕਿਉਂਕਿ ਉਸ ਨੂੰ ਕਿਸੇ ਡਾਕ ਆਦਿ ਦੀ ਕੋਈ ਫਿਕਰ ਹੀ ਨਾ ਹੋਵੇ ਹਰ ਤਰਾਂ ਦੀ ਡਾਕ ਅਤੇ ਰਿਕਾਰਡ ਦਾ ਕੰਮ ਸਿਰਫ ਕਲਰਕਾਂ ਅਤੇ ਪ੍ਰਬੰਧਕਾਂ ਨੇ ਹੀ ਕਰਨਾ ਹੋਵੇ ਉਸ ਤੋਂ ਬਾਅਦ ਹਰ ਅਧਿਆਪਕ ਤੋਂ ਨਤੀਜਾ ਮੰਗਿਆ ਜਾਵੇ ਜਿਸ ਨੂੰ ਵੱਖ-ਵੱਖ ਤਰਾਂ ਦੇ ਮਾਹਰਾਂ ਵੱਲੋਂ ਚੈੱਕ ਕੀਤਾ ਜਾਵੇ ਵਧੀਆ ਨਤੀਜਾ ਸਿਰਫ ਲਿਖਤੀ ਪੇਪਰਾਂ ਵਿੱਚੋਂ ਪ੍ਰਾਪਤ ਅੰਕਾਂ ਨੂੰ ਹੀ ਨਾ ਮੰਨਿਆ ਜਾਵੇ ਸਗੋਂ ਇਹ ਵੇਖਿਆ ਜਾਵੇ ਕਿ ਬੱਚਿਆਂ ਨੂੰ ਭਵਿੱਖ ਦੇ ਕਿਹੋ ਜਿਹੇ ਨਾਗਰਿਕ ਬਣਾਇਆ ਜਾ ਰਿਹਾ ਹੈ ਜੋ ਵੀ ਅਧਿਆਪਕ ਸਾਰਥਕ ਨਤੀਜੇ ਦੇਣ ਤੋਂ ਅਸਮਰੱਥ ਹੋਵੇ ਉਸ ਨੂੰ ਜਾਂ ਤਾਂ ਘਰ ਭੇਜ ਦਿੱਤਾ ਜਾਵੇ ਅਤੇ ਜਾਂ ਫਿਰ ਕਿਸੇ ਹੋਰ ਵਿਭਾਗ ਵਿੱਚ ਬਦਲ ਦਿੱਤਾ ਜਾਵੇ

  ਕਿਸੇ ਵੀ ਬੱਚੇ ਨੂੰ ਅੱਠਵੀਂ ਜਮਾਤ ਤੱਕ ਫੇਲ ਨਾ ਕਰਨਾ ਅਤੇ ਫਿਰ ਸਾਰੇ ਹੀ ਵੱਖ-ਵੱਖ ਪੱਧਰਾਂ ਵਾਲੇ ਬੱਚਿਆਂ ਨੂੰ ਇੱਕੋ ਹੀ ਜਮਾਤ ਵਿੱਚ ਬਿਠਾ ਕੇ ਪੜ੍ਹਾਉਣਾ ਵੀ ਇੱਕ ਗ਼ਲਤ ਨੀਤੀ ਹੈ ਇਸ ਨਾਲ ਮਿਹਨਤ ਵਿੱਚ ਵਿਸ਼ਵਾਸ ਰੱਖਣ ਵਾਲੇ ਬੱਚਿਆਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਜਦੋਂ ਉਹ ਵੇਖਦੇ ਹਨ ਸਾਰਾ ਸਾਲ ਕੋਈ ਵੀ ਕੰਮ ਨਾ ਕਰਕੇ ਅਤੇ ਬਹੁਤ ਘੱਟ ਹਾਜ਼ਰੀ ਦੇ ਬਾਵਜੂਦ ਕੋਈ ਬੱਚਾ ਉਹਨਾਂ ਦੇ ਬਰਾਬਰ ਹੀ ਪਾਸ ਹੋ ਗਿਆ ਹੈ ਤਾਂ ਉਹਨਾਂ ਅੰਦਰ ਵੀ ਅਜਿਹਾ ਕਰਨ ਦੀ ਪ੍ਰਵਿਰਤੀ ਨੂੰ ਉਤਸ਼ਾਹ ਮਿਲਦਾ ਹੈ ਇਸ ਲਈ ਜਾਂ ਤਾਂ ਅੱਠਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਖ਼ਤਮ ਹੀ ਕਰ ਦਿੱਤੀ ਜਾਵੇ ਅਤੇ ਜਾਂ ਫਿਰ ਸਭ ਤੋਂ ਹੇਠਲੇ ਗ੍ਰੇਡ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਉਸ ਜਮਾਤ ਤੋਂ ਬਾਹਰ ਕੋਈ ਹੋਰ ਪ੍ਰਬੰਧ ਕੀਤੇ ਜਾਣ ਉਹਨਾਂ ਦੀਆਂ ਰੁਚੀਆਂ ਵੇਖ ਕੇ ਉਹਨਾਂ ਨੂੰ ਕਿਸੇ ਹੋਰ ਖੇਤਰ ਵਿੱਚ ਜਾਣ ਲਈ ਪ੍ਰੇਰਨਾ ਦਿੱਤੀ ਜਾਵੇ ਅਤੇ ਰਵਾਇਤੀ ਸਿੱਖਿਆ ਦੇ ਬੋਝ ਤੋਂ ਮੁਕਤ ਕੀਤਾ ਜਾਵੇ ਮਿਸਾਲ ਦੇ ਤੌਰ ਉੱਤੇ ਜੇਕਰ ਕੋਈ ਬੱਚਾ ਤਕਨੀਕੀ ਕੰਮਾਂ ਵਿੱਚ ਪੂਰਾ ਤੇਜ਼ ਹੋਵੇ ਪਰ ਭਾਸ਼ਾ ਸਿੱਖਣ ਵਿੱਚ ਢਿੱਲਾ ਹੋਵੇ ਤਾਂ ਉਸ ਉੱਤੇ ਭਾਸ਼ਾਈ ਬੋਝ ਕਿਉਂ ਲੱਦਿਆ ਜਾਵੇ ? ਇਸੇ ਤਰਾਂ ਜੇ ਕੋਈ ਬੱਚਾ ਭਾਸ਼ਾਈ ਹੁਨਰ ਵਿੱਚ ਮਾਹਰ ਹੈ ਪਰ ਗਣਿਤ ਵਿੱਚ ਕਮਜ਼ੋਰ ਹੈ ਤਾਂ ਉਸਨੂੰ ਧੱਕੇ ਨਾਲ ਹੀ ਕਿਉਂ ਅਲਜਬਰਾ ਸਿਖਾਇਆ ਜਾਵੇ ?

  ਜੇ ਅਸੀਂ ਆਪਣੇ ਸਕੂਲੀ ਢਾਂਚੇ ਨੂੰ ਵਿਸ਼ਵ-ਪੱਧਰ ਦਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹੇ ਇਨਕਲਾਬੀ ਕਦਮ ਚੁੱਕਣੇ ਹੀ ਪੈਣਗੇ ਸਿੱਧੀ ਜਿਹੀ ਗੱਲ ਹੈ ਕਿ ਜੇਕਰ ਸਾਡੇ ਸਰਕਾਰੀ ਅਧਿਆਪਕ, ਗੈਰ-ਵਿੱਦਿਅਕ ਕੰਮ ਇੰਨੀ ਮੁਹਾਰਤ ਨਾਲ ਕਰ ਸਕਦੇ ਹਨ ਤਾਂ ਫਿਰ ਉਹ ਵਿੱਦਿਅਕ ਕੰਮਾਂ ਵਿੱਚ ਕਿਵੇਂ ਕਮਜ਼ੋਰ ਹੋ ਸਕਦੇ ਹਨ ? ਅਸਲ ਗੱਲ ਇਹ ਹੈ ਕਿ ਸਾਡੇ ਕੋਲ ‘ਬੁੱਲਟ ਟ੍ਰੇਨ’ ਤਾਂ ਹੈ ਪਰ ਅਸੀਂ ਉਸ ਨੂੰ ਟੁੱਟੀਆਂ-ਭੱਜੀਆਂ ਪੁਰਾਣੀਆਂ ਰੇਲਵੇ ਲਾਈਨਾਂ ਉੱਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਆਪਣੀਆਂ ਰੇਲਵੇ ਲਾਈਨਾਂ ਨੂੰ ਬੁੱਲਟ ਟ੍ਰੇਨ ਦੇ ਕਾਬਲ ਬਣਾਉਣ ਦੀ ਲੋੜ ਹੈ ਅਰਥਾਤ ਸਾਨੂੰ ਆਪਣੇ ਸਕੂਲੀ ਢਾਂਚੇ ਨੂੰ ਮੁੜ ਤੋਂ ਵਿਉਂਤਣ ਦੀ ਲੋੜ ਹੈ ਫਿਰ ਤਾਂ ਅਜਿਹਾ ਸਮਾਂ ਵੀ ਆ ਸਕਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਇੰਨਾ ਵਧਣ ਲੱਗ ਪਵੇ ਕਿ ਹਰ ਸਾਲ ਅਧਿਆਪਕਾਂ ਦੀਆਂ ਪੋਸਟਾਂ ਵਧਾਉਣੀਆਂ ਪੈ ਜਾਣ ਕਿਉਂਕਿ ਫਿਰ ਅਧਿਆਪਕਾਂ ਦੇ ਬੱਚੇ ਤਾਂ ਕੀ, ਵੱਡੇ-ਵੱਡੇ ਅਫਸਰਾਂ, ਅਮੀਰ ਲੋਕਾਂ ਅਤੇ ਅਤੇ ਸਿਆਸਤਦਾਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਨਗੇ ਪਰ ਹੁਣ ਵੇਖਣਾ ਇਹ ਹੈ ਕਿ ਕੀ ਸਾਡੀ ਸਰਕਾਰ ਸੱਚਮੁੱਚ ਹੀ ਇਸ ਮਾਮਲੇ ਵਿੱਚ ਗੰਭੀਰ ਹੈ

    

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਿਹੜਾ ਲੋਕਾਂ ਦੀ ਚੁਰਾਸੀ ਕੱਟਦਾ, ਆਪ ਬੈਠਾ ਜੇਲ੍ਹ ਕੱਟਦਾ।

 • ਜਿਹੜਾ ਲੋਕਾਂ ਦੀ ਚੁਰਾਸੀ ਕੱਟਦਾ,
  ਆਪ ਬੈਠਾ ਜੇਲ੍ਹ ਕੱਟਦਾ।
  ----------------------------------------------------
  ਸਾਡੇ ਬਾਬੇ ਨੇ ਬਰੀ ਹੋ ਜਾਣਾ
  ਪੰਚਕੂਲੇ ਪਹੁੰਚੀ ਸੰਗਤ ।।
  ----------------------------------------

  ਡੱਬੇ ਡੁੱਲ੍ਹਗੇ ਮਠਿਆਈ ਖਿਲਰੀ,
  'ਜਾਜ ਚ ਬੈਠਾਇਆ ਬਾਬੇ ਨੂੰ ।
  ----------------------------------------
  ਅੱਗਾ ਲਾਉਣ ਲਈ ਪ੍ਰੇਮੀ ਸੱਦ ਲਏ,
  ਸੱਚਾ ਸੌਦਾ ਸਾਧ ਬਾਬੇ ਦਾ।
  ----------------------------------------
  ਰਹਿੰਦੀ ਉਮਰ ਬਾਬੇ ਦੀ ਬੀਤੂ ਜੇਲ੍ਹ ਚ'
  ਕਰੀਆਂ ਰੂਹਾਨੀ ਸੰਗਤਾਂ।
  -------------------------------------------
  ਭੋਲੇ ਆਖਦੇ ਪਿਤਾ ਜੀ ਸਾਡਾ ਸਾਹਿਨਸ਼ਾਹ
  ਜੇਲ੍ਹ ਚ' ਚੁਰਾਸੀ ਕੱਟਦਾ।।

  - ---------------------------------------------------
  ਚੰਗਾ ਨੱਪ ਲਿਆ 'ਕਾਮ ਦਾ ਕੀੜਾ'
  ਕੱਚੀਆਂ ਮਰੋੜੇ ਗੰਦਲਾਂ ।
  -----------------------------------------------------
  ਪੱਥਰ ਚੁੱਕੇ ਕੇ ਪ੍ਰੇਮੀ ਰੋਗੀ ਹੋਗੇ,
  ਬਾਬੇ ਤੋਂ ਪਰੇਮ ਸਿੱਖਿਆ ।
  -----------------------------------------'--

  ਜਦੋਂ ਲੋਕਾਂ ਦੀ ਕਚਿਹਰੀ ਲੱਗਣੀ
  ਰਾਜਨੀਤੀ ਨੰਗੀ ਨੱਚੂਗੀ।
  -----------------------------------------------------

  ਜਗਸੀਰ ਜੀਦਾ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਡੇਰਾ ਸੱਚਾ ਸੌਦਾ ਕਾਂਡ- ਫਿਰਕਾਪ੍ਰਸਤੀ ਦਾ ਇਕ ਹੋਰ ਤਾਂਡਵ

 • ਤੱਤ ਗੁਰਮਤਿ ਪਰਿਵਾਰ


                  ਪੁਰਾਤਨ ਸਮੇਂ ਤੋਂ ਹੀਧਰਮਦੇ ਨਾਮਤੇ ਗੁੰਮਰਾਹ ਕਰਕੇ ਪੁਜਾਰੀ ਸ਼ੇ੍ਰਣੀ ਵਲੋਂ ਲੋਕਾਂ ਦੇ ਜ਼ਹਿਨ ਵਿਚ ਫਿਰਕਾਪ੍ਰਸਤੀ ਦਾ ਜ਼ਹਿਰ ਨਕੋ-ਨੱਕ ਭਰ ਦਿਤਾ ਗਿਆ ਹੈ ਇਸ ਜ਼ਹਿਰ ਦੇ ਪ੍ਰਭਾਵ ਹੇਠ ਹਰ ਫਿਰਕੇ ਦੇ ਸ਼ਰਧਾਲੂ ਦਿਮਾਗੀ ਤੌਰ ਤੇ ਇਤਨੇ ਅੰਨ੍ਹੇ ਹੋ ਜਾਂਦੇ ਹਨ ਕਿ ਹਰ ਵੇਲੇ ਸ਼ਾਂਤੀ ਅਤੇ ਸਹਿਨਸ਼ੀਲਤਾ ਦਾ ਤੋਤਾ-ਰੱਟਨ ਕਰਨ ਵਾਲੇ ਸ਼ਰਧਾਲੂ, ਆਪਣੇ ਮੱਤ ਨਾਲ ਜੁੜਿਆ ਕੋਈ ਵਿਵਾਦ ਜਾਂ ਸਨਸਨੀਖੇਜ਼ ਖੁਲਾਸੇਤੇ ਆਪਾ ਖੋ ਬੈਠਦੇ ਹਨ ਅਤੇ ਇਹੀ ਅਖੌਤੀਸ਼ਾਂਤੀ-ਦੂਤਐਸੇ ਨਾਜ਼ੁਕ ਮੌਕੇ ਹਿੰਸਾ, ਅੱਗਜ਼ਨੀ ਅਤੇ ਲੁੱਟ-ਖੋਹ ਦਾ ਤਾਂਡਵ ਕਰਦੇ ਆਮ ਵੇਖੇ ਜਾ ਸਕਦੇ ਹਨ ਐਸਾ ਨਹੀਂ ਹੈ ਕਿ ਕਿਸੇ ਵੀ ਮਹਾਂ-ਪੁਰਸ਼ ਨੇ ਇਸ ਜ਼ਹਿਰ ਬਾਰੇ ਲੋਕਾਂ ਨੂੰ ਸੁਚੇਤ ਕਰਨ ਦੇ ਜਤਨ ਨਹੀਂ ਕੀਤੇ ਭਾਰਤੀ ਉਪ ਮਹਾਂਦੀਪ ਵਿਚ ਹੀ ਮਹਾਤਮਾ ਬੁੱਧ, ਬਾਬਾ ਨਾਨਕ, ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ, ਸੂਫੀ ਬੁੱਲੇਸ਼ਾਹ ਵਰਗੇ ਸੱਜਣਾਂ ਦੇ ਐਸੇ ਠੋਸ ਜਤਨਾਂ ਦਾ ਇਤਿਹਾਸ ਗਵਾਹ ਹੈ ਪਰ ਅਫਸੋਸਜਨਕ ਸੱਚਾਈ ਇਹ ਹੈ ਕਿ ਇਨ੍ਹਾਂ ਮਹਾਂ-ਪੁਰਖਾਂ ਦੇ ਇਨਕਲਾਬੀ ਸੁਨੇਹੇ ਨੂੰ ਸਮੇਂ ਦੇ ਗੇੜ ਨਾਲ ਪੁਜਾਰੀ ਸ਼੍ਰੇਣੀ ਨੇ ਆਪਣੇ ਸਾਹ-ਘੋਟੂ ਕਲਾਵੇ ਵਿਚ ਜਕੜ ਕੇ ਫਿਰਕਿਆਂ/ਪੰਥਾਂ ਦਾ ਰੂਪ ਦੇ ਦਿਤਾ ਐਸੇ ਫਿਰਕਿਆਂ ਵਲੋਂ ਭੜਕਾਹਟ ਵਿਚ ਕੇ ਕ੍ਰੌਧ ਅਤੇ ਹਿੰਸਾ ਦੇ ਪ੍ਰਗਟਾਵੇ ਰਾਹੀਂ ਮਨੁੱਖਤਾ ਨੂੰ ਲਹੂ-ਲੁਹਾਨ ਕਰਨ ਦੇ ਕਾਲੇ ਬਾਬਾਂ ਨਾਲ ਇਤਿਹਾਸ ਭਰਿਆ ਪਿਆ ਹੈ

  ਤਾਜ਼ਾ ਮਿਸਾਲ ਡੇਰਾ ਸੱਚਾ-ਸੌਦਾ ਸਿਰਸਾ ਦੇ ਨਾਮ ਹੇਠ ਫਿਰਕੇ ਦਾ ਰੂਪ ਧਾਰਨ ਕਰ ਬੈਠੇ ਸਮੂਹ ਵਲੋਂ ਅੰਨ੍ਹੀ ਸ਼ਰਧਾ ਦੇ ਬਹਕਾਵੇ ਹੇਠ ਪੰਚਕੂਲਾ ਵਿਖੇ ਕੀਤਾ ਗਿਆ ਹਿੰਸਾ ਦਾ ਤਾਂਡਵ ਹੈ ਮਾਨਸਿਕ ਗੁਲਾਮੀ ਭੋਗ ਰਹੀ ਫਿਰਕੂ ਭੀੜ ਵਲੋਂ ਕੀਤੇ ਇਸ ਭਿਆਨਕ ਨਾਚ ਵਿਚ ਜਿਥੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਰੋਜ਼ ਟੀ ਵੀ ਚੈਨਲਾਂ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਰੌਲਾ ਪਾ ਰਹੇ ਇਨ੍ਹਾਂ ਅਖੌਤੀਧਰਮ-ਗੁਰੂਆਂਦੇ ਪ੍ਰਚਾਰ ਦਾ ਵੀ ਭਾਂਡਾ-ਫੋੜ ਹੋ ਗਿਆ ਹੈ

  ਇਹ ਫਿਰਕੂ ਫਸਾਦ ਆਮ ਵਾਂਗ ਦੋ ਵੱਖ ਵੱਖ ਫਿਰਕਿਆਂ ਵਿਚ ਨਹੀਂ ਸੀ, ਬਲਕਿ ਇਥੇ ਇਕ ਧਿਰ ਅਦਾਲਤ ਸੀ ਇਸ ਵਿਵਾਦ ਦਾ ਕਾਰਨ ਤਾਂ ਕਈਂ ਦਿਨਾਂ ਤੋਂ ਮੀਡੀਆ ਰਾਹੀਂ ਵਿਸਥਾਰ ਵਿਚ ਵਿਖਾਇਆ ਜਾ ਰਿਹਾ ਹੈ ਇਸ ਡੇਰੇ ਦੇ ਮੁੱਖੀਗੁਰਮੀਤ ਰਾਮ ਰਹੀਮ ਇੰਸਾਤੇ ਪਿਛਲੇ ਲੰਮੇ ਸਮੇਂ ਤੋਂ ਚਲ ਰਹੇ ਬਲਾਤਕਾਰ ਦੇ ਮੁੱਕਦਮੇ ਦਾ ਫੈਸਲਾ ਆਉਣ ਦੀ ਘੜੀ ਸੀ ਡੇਰੇ ਅਤੇ ਸ਼ਰਧਾਲੂਆਂ ਵਲੋਂ ਆਪਣੀ ਤਾਕਤ ਦਾ ਪ੍ਰਭਾਵ ਵਿਖਾ ਕੇ ਸਰਕਾਰ ਅਤੇ ਅਦਾਲਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਰਿਆਣਾ ਸਰਕਾਰ ਤਾਂ ਇਨ੍ਹਾਂ ਦੇ ਦਬਾਅ ਹੇਠ ਆਉਂਦੀ ਸਪਸ਼ਟ ਨਜ਼ਰ ਵੀ ਆਈ, ਪਰ ਅਦਾਲਤ ਨੇ ਇਸ ਦਬਾਅ ਨੂੰ ਭੋਰਾ ਵੀ ਨਾ ਕਬੂਲਿਆ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਲ ਬਹੁਤ ਹੀ ਵਧੀਆ ਰਿਹਾ

  ਇਸ ਰੋਲ ਨੇ ਇਹ ਗੱਲ ਇਕ ਵਾਰ ਫੇਰ ਸਪਸ਼ਟ ਕਰ ਦਿਤਾ ਕਿ ਜਿਸ ਦੇਸ਼ ਦੀ ਨਿਆਂ-ਪਾਲਿਕਾ ਜ਼ਿਤਨੀ ਮਜ਼ਬੂਤ ਅਤੇ ਸੁਤੰਤਰ ਹੁੰਦੀ ਹੈ, ਉਸ ਦੇਸ਼ ਵਿਚ ਵਿਚ ਲੋਕ-ਭਲਾਈ ਦਾ ਪੱਖ ਉਤਨਾ ਹੀ ਮਜ਼ਬੂਤ ਹੂੰਦਾ ਹੈ ਭਾਰਤ ਵਿਚ ਸਮੇਂ ਦੀਆਂ ਸਰਕਾਰਾਂ ਨੂੰ ਨਿਆਂ-ਪਾਲਿਕਾ ਦੀ ਇਹ ਸੁਤੰਤਰਤਾ ਅਤੇ ਮਜ਼ਬੂਤੀ ਫੱੂਟੀ ਅੱਖ ਨਹੀਂ ਭਾਉਂਦੀ, ਪਰ ਕੁਝ ਸੰਵਿਧਾਨਿਕ ਮਜ਼ਬੂਰੀਆਂ ਕਾਰਨ ਉਹ ਨਿਆਂ-ਪਾਲਿਕਾ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਨਹੀਂ ਕਰ ਪਾਉਂਦੀ ਹਾਂ, ਸਮੇਂ ਸਮੇਂ ਤੇ ਸਰਕਾਰਾਂ ਵਲੋਂ ਨਿਆਂ-ਪਾਲਿਕਾ ਨੂੰ ਕਮਜ਼ੋਰ ਕਰਕੇ ਆਪਣੀ ਪਕੜ ਹੇਠ ਲਿਆਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ ਮੋਜੂਦਾ ਭਾਜਪਾ ਸਰਕਾਰ ਵਲੋਂ ਵੀ ਨਿਆਂ-ਪਾਲਿਕਾ ਵਿਚ ਨਿਯੁਕਤੀ ਦਾਕੋਲਿਜ਼ਮ ਸਿਸਟਮਬਦਲ ਕੇ ਆਪਣੇ ਚਹੇਤਿਆਂ ਨੂੰ ਸ਼ਾਮਿਲ ਕਰਨ ਦੀਆਂ ਕੋਸ਼ਿਸ਼ਾਂ, ਉਨ੍ਹਾਂ ਦੀ ਬਦਨੀਅਤ ਜ਼ਾਹਰ ਕਰ ਚੁੱਕੀਆਂ ਹਨ ਭਾਰਤ ਦੇ ਚੰਗੇ ਭਾਗਾਂ ਨੂੰ ਮੌਜੂਦਾ ਸਰਕਾਰ ਇਸ ਵਿਚ ਫਿਲਹਾਲ ਕਾਮਯਾਬ ਨਹੀਂ ਹੋ ਪਾਈ, ਪਰ ਅੰਦਰੂਨੀ ਤੌਰ ਤੇ ਇਹ ਕੋਸ਼ਿਸ਼ਾਂ ਹਾਲੀਂ ਵੀ ਜ਼ਾਰੀ ਹਨ

  ਇਸ ਵਿਵਾਦ ਵਿਚ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਡੇਰਾ ਮੁੱਖੀ ਤੇ ਇਹ ਮਾਮਲਾ 15 ਸਾਲ ਤੋਂ ਚੱਲ ਰਿਹਾ ਹੈ ਪਰ ਫੇਰ ਵੀ ਲਗਭਗ ਹਰ ਰਾਜਨੀਤਕ ਦਲ ਦੇ ਨੇਤਾ ਉਸ ਦੇ ਡੇਰੇ ਤੇ ਜਾ ਕੇ ਨਤ-ਮਸਤਕ ਹੁੰਦੇ ਰਹੇ ਹਨ, ਸਮੇਤ ਅਕਾਲੀ ਦਲ ਦੇ ਜਿਸ ਬੰਦੇ ਤੇ ਇਤਨੇ ਸੰਗੀਨ ਇਲਜ਼ਾਮ ਦਾ ਮਾਮਲਾ ਅਦਾਲਤ ਵਿਚ ਚਲ ਰਿਹਾ ਹੋਵੇ, ਉਸ ਨੂੰ ਸ਼ਰੇਆਮ ਜਾਕੇ ਨਤਮਸਤਕ ਹੋਣਾ ਅਤੇ ਖੁੱਲੇਆਮ ਵੋਟਾਂ ਲਈ ਉਸ ਅੱਗੇ ਲਿਲੜੀਆਂ ਕੱਡਣੀਆਂ, ਇਹ ਸਪਸ਼ਟ ਕਰਦਾ ਹੈ ਕਿ ਇਸ ਨਾਪਾਕਹਾਕਮ-ਪੁਜਾਰੀਗਠਜੋੜ ਦਾ ਹਮੇਸ਼ਾਂ ਤੋਂ ਹੀ ਮਕਸਦ ਆਮ ਲੋਕਾਂ ਨੂੰ ਬੇਵਕੂਫ ਬਣਾ ਕੇ, ਆਪਣੀ ਸਵਾਰਥ-ਸਿੱਧੀ ਕਰਨਾ ਰਿਹਾ ਹੈ

  ਇਸ ਡੇਰੇ ਦੇ ਵਿਚਾਰਧਾਰਕ ਪ੍ਰਚਾਰ ਦਾ ਦੀਵਾਲੀਆਪਨ ਵੀ ਇਸ ਦੇ ਸ਼ਰਧਾਲੂਆਂ ਨੇ ਹੁੜਦੰਗ ਰਾਹੀਂ ਆਪ ਹੀ ਜਗ-ਜ਼ਾਹਿਰ ਕਰ ਦਿਤਾ ਇਸ ਡੇਰਾ ਮੁੱਖੀ ਵਲੋਂ ਪ੍ਰਚਲਤਿ ਸਾਰੇ ਫਿਰਕਿਆਂ ਦਾ ਸਤਿਕਾਰ ਕਰਨ ਦਾ ਦਾਅਵਾ ਕਰਕੇਸੈਕਲੁਰਜ਼ਿਮਦਾ ਵਿਖਾਵਾ ਆਪਣੇ ਪ੍ਰਚਾਰ ਵਿਚ ਆਮ ਹੀ ਕੀਤਾ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  [1] 2 3 4  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਸ਼ਾਹੀ ਪਰਿਵਾਰ ਨਾਲ ਸਬੰਧਿਤ ਮੁੱਖ ਮੰਤਰੀ ਨੂੰ ਫਿਲਮ ਪਦਮਾਵਤੀ ਤੇ ਇਤਰਾਜ
 • ਨਸਿ਼ਆਂ ਤੇ ਹਥਿਆਰਾਂ ਦੇ ਪ੍ਰਮੋਟਰ ਗਾਇਕਾਂ ਨੂੰ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦਾ ਨੋਟਿਸ
 • ਮਿਸ ਵਰਲਡ 2017
 • ਖਹਿਰਾ ਖਿਲਾਫ ਭੜਕੇ ਅਕਾਲੀ - (ਪੜ੍ਹੋ ਪੂਰੀ ਖ਼ਬਰ)
 • ਗੈਂਗਸਟਰਾਂ ਵਿਰੁੱਧ ਬਣ ਰਹੇ ਕਾਨੂੰਨ ਦਾ ਡਟ ਕੇ ਵਿਰੋਧ ਕਰੇਗਾ ਅਕਾਲੀ ਦਲ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!