ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸੰਪਾਦਕੀ

 • ਨੌਜਵਾਨ ਤੇ ਰਾਜਨੀਤੀ

 • ਸਿਮਰਨਜੀਤ ਸਿੰਘ ਖੱਟੜਾ

  ਸੰਪਰਕ: 94643-84478

  ਜੀਵਨ ਨੂੰ ਚਲਾਉਣ ਦੇ ਕਾਰਜਸ਼ੀਲ ਅੰਦੋਲਨ ਦਾ ਨਾਮ ਰਾਜਨੀਤੀ ਹੈ। ਰਾਜ ਅਤੇ ਨੀਤੀ ਦੇ ਸੁਮੇਲ ਤੋਂ ਬਣੇ ਇਸ ਸ਼ਬਦ ਤੋਂ ਭਾਵ ਹੈ ਰਾਜ ਕਰਨ ਦੀ ਨੀਤੀ। ਨੀਤੀ ਚੰਗੀ ਵੀ ਹੋ ਸਕਦੀ ਹੈ ਤੇ ਨੀਤੀ ਮਾੜੀ ਵੀ ਹੋ ਸਕਦੀ ਹੈ ਪਰ ਰਾਜਨੀਤੀ ਚੰਗੀ ਜਾਂ ਮਾੜੀ ਨਹੀਂ ਹੁੰਦੀ, ਬਲਕਿ ਰਾਜਨੇਤਾ ਚੰਗੇ ਜਾਂ ਮਾੜੇ ਹੁੰਦੇ ਹਨ।
  ਭਾਰਤ ਵਿੱਚ ਨੌਜਵਾਨਾਂ ਨੂੰ ਸਿਆਸਤ ਵਿੱਚ ਅੱਗੇ ਆਉਣ ਦੀ ਲੋੜ ਹੈ ਪਰ ਸਾਡੇ ਸਿਆਸੀ ਆਗੂਆਂ ਨੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਨਹੀਂ ਕੀਤਾ। ਨੌਜਵਾਨ ਦੇਸ਼ ਦਾ ਉਹ ਸਰਮਾਇਆ ਹੁੰਦੇ ਹਨ, ਜਿਨ੍ਹਾਂ ਵਿੱਚ ਦੇਸ਼ ਦੀ ਜਨਤਾ ਨੂੰ ਅਪਣਾ ਖੁਸ਼ਹਾਲ ਭਵਿੱਖ ਨਜ਼ਰ ਆਉਂਦਾ ਹੈ। ਨੌਜਵਾਨ ਸ਼ਬਦ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਹ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਜ਼ਿੰਦਗੀ ਬਸਸਰ ਕਰ ਰਿਹਾ ਹੈ, ਉਨ੍ਹਾਂ ਹਾਲਾਤ ਨੂੰ ਉਸ ਤਰ੍ਹਾਂ ਦਾ ਨਹੀਂ ਰਹਿਣ ਦੇਵੇਗਾ। ਉਹ ਹਾਲਾਤ ਬਦਲੇਗਾ ਤੇ ਨਵਾਂ ਸਮਾਜ ਸਿਰਜੇਗਾ। ਨੌਜਵਾਨ ਜਿਸ ਬਗ਼ੀਚੇ ਵਿੱਚ ਫੁੱਲ ਨਹੀਂ ਉਗਦੇ, ਉਥੇ ਫੁੱਲ ਉਗਾਉਣ ਦੀ ਕੋਸ਼ਿਸ਼ ਕਰੇਗਾ ਤੇ ਸਫ਼ਲ ਹੋ ਕੇ ਹੀ ਦਮ ਲਵੇਗਾ ਪਰ ਬਹੁਤ ਅਫ਼ਸੋਸ ਦੀ ਗੱਲ ਹੈ ਜਿਸ ਮਾੜੇ ਹਾਲਾਤ ਨੂੰ ਬਦਲਣ ਲਈ ਸਾਡੇ ਕੋਲ ਰਾਜਨੀਤੀ ਜਿਹਾ ਸਾਧਨ ਹੈ, ਉਸ ਨੂੰ ਅੱਜ ਦੇ 60 ਫ਼ੀਸਦੀ ਨੌਜਵਾਨ ਨਫ਼ਰਤ ਕਰਦੇ ਹਨ। ਜਦੋਂ ਕਦੇ ਨੌਜਵਾਨਾਂ ਕੋਲੋਂ ਰਾਜਨੀਤੀ ਬਾਰੇ ਰਾਇ ਲਈ ਜਾਂਦੀ ਹੈ ਤਾਂ ਉਹ ਆਈ ਹੇਟ ਪਾਲਿਟਿਕਸ ਕਹਿ ਕੇ ਆਪਣਾ ਪੱਲਾ ਝਾੜ ਲੈਦੇਂ ਹਨ।
  ਰਾਜਨੀਤੀ ਕਿੱਥੇ ਨਹੀਂ ਹੁੰਦੀ? ਕੀ ਘਰ ਚਲਾਉਣ ਲਈ ਘਰ ਦੇ ਆਗੂ ਵੱਲੋਂ ਸਾਰੇ ਮੈਂਬਰਾਂ ਵਿੱਚ ਸੰਤੁਲਨ ਬਣਾਉਣ ਲਈ ਰਾਜਨੀਤੀ ਨਹੀਂ ਹੁੰਦੀ ਜਾਂ ਫਿਰ ਕਾਲਜ ਪ੍ਰਿੰਸੀਪਲ ਵੱਲੋਂ ਕਾਲਜ ਦਾ ਪ੍ਰਬੰਧ ਚਲਾਉਣ ਲਈ ਰਾਜਨੀਤੀ ਨਹੀਂ ਕੀਤੀ ਜਾਂਦੀ ਜਾਂ ਪਿੰਡ-ਸ਼ਹਿਰ ਵਿੱਚ ਰਾਜਨੀਤੀ ਨਾਂ ਦੀ ਕੋਈ ਚੀਜ਼ ਹੈ। ਉਹ ਕਿਹੜਾ ਦੇਸ਼ ਹੈ ਜੋ ਸ਼ਕਤੀਸ਼ਾਲੀ ਹੈ ਤੇ ਉੱਥੇ ਰਾਜਨੀਤੀ ਨਹੀਂ ਹੈ। ਰਾਜਨੀਤੀ ਵੀ ਸਮਾਜ ਅਤੇ ਵਿਕਸਤ ਦੇਸ਼ ਦਾ ਅਹਿਮ ਅੰਗ ਹੈ। ਜਿਹੜੇ ਲੋਕ ਰਾਜਨੀਤੀ ਨੂੰ ਘਟੀਆ ਸਮਝਦੇ ਹਨ, ਅਸਲ ਵਿੱਚ ਉਹ ਲੋਕ ਭ੍ਰਿਸ਼ਟ ਲੋਕਾਂ ਦੀ ਹਕੂਮਤ ਨੂੰ ਕਬੂਲ ਕਰ ਲੈਂਦੇ ਹਨ। ਭਗਤ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜੇਕਰ ਬਰਾਬਰਤਾ ਦੇ ਸਮਾਜ ਦੀ ਸਥਾਪਨਾ ਕਰਨੀ ਹੈ ਤਾਂ ਕਿਰਿਆਸ਼ੀਲ ਰਾਜਨੀਤੀ ਵਿੱਚ ਕੁੱਦੋ। ਜੇਕਰ ਅਸੀਂ ਅਪਣੀ ਸੋਚ ਨਾ ਬਦਲੀ ਤਾਂ ਅਸੀਂ ਆਪਣੇ ਉਜਾੜੇ ਦਾ ਤਮਾਸ਼ਾ ਦੇਖਦੇ ਰਹਾਂਗੇ। ਅਸਲ ਵਿੱਚ ਅਜੋਕਾ ਨੌਜਵਾਨ ਵਰਗ ਰਾਹ-ਦਸੇਰੇ ਦੀ ਅਣਹੋਂਦ ਕਾਰਨ ਭਟਕ ਰਿਹਾ ਹੈ। ਨੌਜਵਾਨਾਂ ਨੂੰ ਸਿਆਸਤ ਜਾਂ ਰਾਜਨੀਤੀ ਦੇ ਸਹੀ ਅਰਥ ਸਮਝ ਕੇ ਕਿਰਿਆਸ਼ੀਲ ਅਤੇ ਉਸਾਰੂ ਰਾਜਨੀਤੀ ਲਈ ਅੱਗੇ ਜ਼ਰੂਰ ਆਉਣਾ ਪਵੇਗਾ ਤਾਂ ਜੋ ਆਵਾਮ ਅੱਗੇ ਸਾਬਿਤ ਕੀਤਾ ਜਾ ਸਕੇ ਕਿ ਸਹੀ ਅਰਥਾਂ ਵਿੱਚ ਰਾਜਨੀਤੀ ਕੀ ਹੈ ?

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੁੱਖ ਮੰਤਰੀ ਜੀ ਜਦੋਂ ਪੰਜਾਬ ਕਬਰਸਤਾਨ ਬਣ ਗਿਆ ਫਿਰ ਕਿਸ ਤੇ ਰਾਜ ਕਰੋਗੇ

 •  ਸੁਖਨੈਬ ਸਿੰਘ ਸਿੱਧੂ
    ਬਾਦਲ ਪਰਿਵਾਰ ਦੀ ਦੁਬਾਰਾ ਤਾਜ਼ਪੋਸ਼ੀ ਨੇ ਸਭ ਨੂੰ ਹੈਰਾਨ ਕੀਤਾ ਸੀ  ,  ਉਹਨਾਂ ਦੇ ਕਾਬਲ ਫਰਜੰਦ ਸੁਖਬੀਰ ਸਿੰਘ ਢਿੱਲੋ ( ਬਾਦਲ ) ਵੱਲੋਂ ਲਗਾਤਾਰ  25 ਸਾਲ ਰਾਜ ਕੀਤੇ ਜਾਣ   ਇੱਛਾ ਦੀ  ਦਿਖਾਈ ਜਾ ਰਹੀ ਹੈ । ਜਿਸ ਤਰ੍ਹਾਂ  ਵਿਰੋਧੀ ਪਾਰਟੀਆਂ   ਦਾ  ਰੋਲ  ਸਾਹਮਣੇ  ਆ ਰਿਹਾ ਇਸ ਨੂੰ ਦੇਖ ਕੇ ਲੱਗਦਾ  ਕਿ   ਬਾਦਲ ਪਰਿਵਾਰ 50 ਸਾਲ ਵੀ ਰਾਜ ਕਰਨਾ ਚਾਹੇ ਤਾਂ ਕਰ  ਸਕਦਾ ਹੈ। ਪਰ ਸਵਾਲ ਇਹ ਹੈ ਕਿ ਜਦੋਂ ਪੰਜਾਬ ਵਿੱਚ ਵੋਟਰ ਨਾ ਰਹੇ ਫਿਰ ਕਬਰਸਤਾਨ ਤੇ  ਰਾਜ ਕਰਕੇ ਕੀ ਕਰੋਗੇ ?
   ਧਰਤੀ ਹੇਠਲਾ ਪਾਣੀ ਦੂਸ਼ਤ ਹੋ ਚੁੱਕਿਆ ਹੈ। ਯੂਰੇਨੀਅਮ ਅਤੇ  ਮਨੁੱਖੀ ਸਿਹਤ ਲਈ ਖਤਰਨਾਕ ਮਾਦਾ  ਪਾਣੀ ਵਿੱਚ ਮਿਲਿਆ ਹੋਇਆ ਹੈ।   ਬਹੁਤੇ ਪੰਜਾਬੀ ਸਾਫ ਸੁਥਰਾ ਪਾਣੀ ਪੀਣ ਤੋਂ ਅਸਮਰੱਥ ਹਨ ।  ਕੈਂਸਰ  ਦੇ ਕਹਿਰ ਤੋਂ ਖੁਦ ਬਾਦਲ ਪਰਿਵਾਰ ਵੀ ਨਹੀਂ ਬਚਿਆ  ਜਿਹਨਾਂ ਨੇ   ਸ੍ਰੀ ਮਤੀ ਸੁਰਿੰਦਰ ਕੌਰ ਬਾਦਲ ਨੂੰ ਬਚਾਉਣ ਲਈ  ਸਰਕਾਰੀ ਅਤੇ ਨਿੱਜੀ ਪੈਸੇ ਦੇ ਅੰਬਾਰ ਲਾ ਦਿੱਤੇ ਸਨ ਫਿਰ ਆਮ  ਆਦਮੀ ਦੀ ਕੀ ਔਕਾਤ ਜਿਸਨੂੰ ਡੇਢ ਲੱਖ ਰੁਪਇਆ ਵੀ ਉਦੋਂ ਮਸਾਂ ਨਸੀਬ ਹੁੰਦਾ ਜਦੋਂ ਕਫਨ ਦੀ ਸਲਾਈ ਹੋ ਰਹੀ ਹੁੰਦੀ ਹੈ ਅਤੇ ਕਈ ਵਾਰ ਤਾਂ ਉਸ ਤੋਂ ਵੀ ਲੇਟ।
  ਗੁੰਡਾਗਰਦੀ  ਦਿਨੋ ਦਿਨ ਵੱਧ ਰਹੀ ਹੈ।  ਇੱਜ਼ਤਦਾਰ ਪਰਿਵਾਰ ਪੰਜ ਦਰਿਆਵਾਂ ਦੀ  ਧਰਤੀ ਤੋਂ ਜਿੰਨ੍ਹਾਂ ਛੇਤੀ ਹੋ ਸਕੇ  ਹਿਜ਼ਰਤ ਕਰ ਰਹੇ ਹਨ । ਸਿਆਸੀ ਤਾਲਿਬਾਨ ਤੋਂ ਡਰਦੇ ਬਹੁਤੇ ਲੋਕ  ਮਾਤ ਭੂਮੀ  ਨੂੰ ਛੱਡ ਰਹੇ ਹਨ । ਜੇ ਦੇਰ ਹੈ ਤਾਂ ਇੱਕੋ ਗੱਲ ਦੀ ਕਿ   ਕੋਈ ਬਾਹਰਲਾ ਦੇਸ਼  ਰਹਿਣ ਦੀ ਆਗਿਆਂ ਨਹੀਂ ਦੇ ਰਿਹਾ   , ਪੰਜਾਬ  ਵਾਸੀ  ਸਭ ਕੁਝ ਕਰਨ ਲਈ ਤਿਆਰ ਹਨ ।
  ਸਿਹਤ ਸਹੂਲਤਾਂ ਦੇ ਦਮਗਜੇ ਬਹੁਤ ਮਾਰੇ ਜਾ ਰਹੇ ਹਨ ਇਹਨਾਂ ਦਾ ਜਨਾਜ਼ਾ ਦਿਨੋਂ ਦਿਨ ਨਿਕਲ ਰਿਹਾ ਹੈ।    ਬਰਨਾਲੇ ਦੇ ਹਸਤਪਾਲਾਂ ਵਿੱਚ ਮਰੀਜ਼ਾਂ ਨੂੰ ਘਰਾਂ ਤੋਂ ਮੰਜੇ ਲੈ ਕੇ   ਸਰਕਾਰੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। 
   ਬਟਾਲਾ ’ਚ ਹੈਜ਼ੇ ਨਾਲ  ਕੱਲ੍ਹ ਤੱਕ 21ਵੀਂ ਮੌਤ ਹੋ ਚੁੱਕੀ ਹੈ  ਇਹ ਸਿਲਸਿਲਾ  ਰੁੱਕ ਨਹੀਂ ਰਿਹਾ । ਸਰਕਾਰੀ ਹਸਤਪਾਲਾਂ ਵਿੱਚੋਂ   ਮਿਲਦੀਆਂ ਪੈਰਾਸੀਟਾਮੋਲ , ਸੀਪੀਐਮ ਜਾਂ ਦੋ ਚਾਰ ਹੋਰ  ਐਟੀਬਾਇਓਟਿਕ ਨਾਲ  ਇਹ ਮਹਾਂਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ । ਬੇਸ਼ੱਕ ਇਹਨਾਂ ਵਿੱਚੋਂ ਬਹੁਤਾ ਕੁਝ ਕੇਂਦਰ ਦੇ  ਕਈ ਪ੍ਰੋਜੈਕਟਾਂ ਦੀ ਦੇਣ ਹੈ।
   10 ਦਿਨਾਂ ਤੋਂ ਹੋ ਰਹੀਆਂ  ਇਹਨਾਂ ਮੌਤਾਂ  ਸਬੰਧੀ   ਮੁੱਖ ਮੰਤਰੀ ਕਿੰਨੇ ਗੰਭੀਰ ਹਨ ।
   ਇਹ ਖੁਲਾਸਾ ਕੱਲ੍ਹ ਹੋਇਆ ਜਦੋਂ ਉਹ  ਬਟਾਲਾ  ਦੌਰਾ ਕਰਨ ਆਏ ਤੇ  ਮੌਸਮ ਦੀ ਖਰਾਬੀ ਕਾਰਨ  ਜਹਾਜ਼  ਲੈਂਡ ਨਹੀਂ ਹੋ ਸਕਿਆ ਅਤੇ  ਉਡੀਕ ਰਹੇ ਜਥੇਦਾਰਾਂ ਨੂੰ ‘ਪਵਨ ਹੰਸ’ ਦੇ ਹਵਾਈ ਦਰਸ਼ਨ ਕਰਵਾ ਕੇ ਵਾਪਸ ਚਲੇ ਗਏ ।
   ਜਿੱਥੋਂ ਤੱਕ ਮੇਰਾ ਨਜ਼ਰੀਆਂ ਹੈ ਕਿ  ਆਪਣੇ ਚਹੇਤਿਆਂ ਦੀ ਭੀੜ ਜਿਵੇਂ ਇੱਥੇ ਇਕੱਠੀ ਹੋਈ ਸੀ  , ਅਤੇ  ਸਰਕਾਰੀ ਪੈਸਾ ਹੈਲੀਕਾਪਟਰਾਂ ਦੇ ਕਿਰਾਏ ਵਿੱਚ ਉਡਾ  ਕੇ ਲੋਕਾਂ ਦੀਆਂ ਅੱਖਾਂ   ਘੱਟਾ ਪਾਉਣ ਲਈ  ਬਿਆਨਬਾਜ਼ੀ ਕਰਕੇ  ਅਜਿਹੀਆਂ ਬਿਮਾਰੀਆਂ ਦਾ ਇਲਾਜ ਨਹੀਂ ਹੋਣਾ।  ਇਸ ਲਈ  ਜਰੂਰਤ ਹੈ  ਜਵਾਬਦੇਹ ਪ੍ਰਸ਼ਾਸਨ ਦੀ , ਫਿਰ ਦਫ਼ਤਰ ਵਿੱਚੋਂ ਬੈਠ ਕੇ ਵੀ  ਇਲਾਜ ਕਰਵਾਇਆ ਜਾ ਸਕਦਾ ਹੈ  ਅਤੇ ਕਰੋੜਾਂ ਰੁਪਏ ਜਿਹੜੇ ਹੈਲੀਕਾਪਟਰ ਦੇ ਕਿਰਾਏ , ਸੁਰੱਖਿਆ ਬੰਦੋਬਸਤ ਉਪਰ ਕੁਝ ਘੰਟਿਆਂ ਵਿੱਚ  ਖਰਚ ਹੋ ਜਾਂਦੇ ਹਨ  ਉਹ  ਬਚਾ ਕੇ ਸਿਹਤ ਸਹੂਲਤਾਂ ਦੇਣ ਵਾਲੇ ਫੰਡ ਵਿੱਚ ਲਾਏ ਜਾ ਸਕਦੇ ਹਨ ।
   ਕਾਨੂੰਨ ਵਿਵਸਥਾ  ਸਬੰਧੀ  ਬਹੁਤ ਸਾਰੀਆਂ ਮਿਸਾਲਾਂ  ਸਾਹਮਣੇ ਹਨ  ਸ਼ਰੂਤੀ ਅਗਵਾ ਕਾਂਡ ਇਸਦੀ  ਮੂੰਹ ਤਸਵੀਰ ਹੈ ਜਿਸ ਬਾਰੇ ਅਕਾਲੀ ਦਲ  ਅਤੇ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ। 
   ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ  ਜਦੋਂ ਪੰਜਾਬ ਵਿੱਚ ਰਹਿੰਦੇ ਵੋਟਰ  ਕੈਂਸਰ  ਅਤੇ ਹੋਰ ਮਹਾਂਮਾਰੀਆਂ ਹਨ ਮਰ ਜਾਣਗੇ ਜਾਂ ਫਿਰ ਇੱਥੋਂ ਦੀ ਗੁੰਡਾਗਰਦੀ ਤੋਂ ਡਰਦੇ ਹੋਏ ਕਿਤੇ ਹੋਰ ਹਿਜ਼ਰਤ ਕਰ ਜਾਣਗੇ  ।
  ਫਿਰ ਬਾਦਲ ਪਰਿਵਾਰ ਕਿਸ ਉਪਰ ਰਾਜ ਕਰੇਗਾ  ?
   

  Go to TOP Top
  2 Comment(s)   Give Comment Comments     on -


  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਰਦਾਸ਼ ਵਿੱਚ ਸ਼ਕਤੀ ਨਹੀਂ ਜਾਂ ਅਰਦਾਸ ਕਰਨ ਵਾਲਿਆਂ ਵਿੱਚ ਇਕਾਗਰਤਾ ਨਹੀਂ

 • ਸੁਖਨੈਬ ਸਿੰਘ ਸਿੱਧੂ
   ਸਿੱਖ ਕੌਮ  ਅਜਿਹੀ ਕੌਮ  ਜਿਹੜੀ  ਕਿਸੇ ਵੀ ਆਲੋਚਨਾ ਦੀ  ਤਹਿ ਤੱਕ  ਗਏ ਤੋਂ ਬਗੈਰ ਮਰਨ ਮਾਰਨ ਤੇ ਉਤਾਰੂ ਹੋ ਜਾਂਦੀ ਹੈ  ਪਰ ਕਦੇ  ਗੰਭੀਰਤਾ ਨਾਲ ਮਿਲ ਬੈਠ ਕੇ ਸੋਚਣ  ਨੂੰ  ਪਹਿਲ ਨਹੀਂ ਦਿੱਤੀ  ਜਾਂਦੀ ।
  ਅਕਸਰ ਕਿਹਾ ਜਾਂਦਾ ਹੈ ਕਿ  ਸੱਚੇ ਮਨ ਨਾਲ ਕੀਤੀ ਅਰਦਾਸ ਬਿਰਥੀ ਨਹੀਂ  ਜਾਂਦੀ  ਤਾਂ ਮੇਰੇ  ਮਨ ਵਿੱਚ ਇੱਕ ਖਿਆਲ  ਆਉਂਦਾ ਹੈ ਕਿ ਕੀ ਅੱਜ ਤੱਕ ਕਿਸੇ ਇੱਕ ਵੀ  ਸਿੱਖ ਨੇ ਸੱਚੇ ਮਨ ਨਾਲ ਅਰਦਾਸ ਨਹੀਂ ਕੀਤੀ । 
    ਪਹਿਲਾਂ ਤੋਂ ਚੱਲੀ ਆ ਰਹੀ ਅਰਦਾਸ  ਵਿੱਚ  1947 ਦੀ ਵੰਡ ਤੋਂ ਕੁਝ ਸ਼ਬਦ / ਬੇਨਤੀਆਂ  ਹੋਰ ਜੋੜ ਦਿੱਤੀਆਂ ਜਿਵੇ ਕਿ  ਜਿੰਨ੍ਹਾਂ ਗੁਰੁਦਵਾਰਿਆਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ , ਤਿੰਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਖਾਲਸਾ ਜੀ ਨੂੰ ਬਖਸੋ਼।’
   ਇਹ ਤਾਂ ਸਾਫ਼ ਜਾਹਿਰ ਹੈ ਕਿ  ਦੁਨੀਆਂ ਭਰ ਦੇ ਸਿੱਖ ਪਾਕਿਸਤਾਨ ਵਿੱਚ ਰਹਿ ਗਏ  ਗੁਰੂਧਾਮਾਂ ਦੇ ਦਰਸ਼ਨ ਦੀਦਾਰਾਂ ਨੂੰ ਲੋਚਦੇ ਹਨ।
   60 ਸਾਲਾ ਤੋਂ ਜਿ਼ਆਦਾਂ ਸਮਾਂ ਹੋ ਗਿਆ ਅਰਦਾਸ਼ ਬੇਨਤੀ ਕਰਦਿਆਂ ਨੂੰ   ਪਰ ਹਾਲੇ ਤੱਕ  ਸਾਡੀ  ਅਰਦਾਸ  ਕਬੂਲ ਨਹੀਂ ਹੋਈ ਜਾਂ  ਸਿਰਫ ਮਨ  ਟਿਕਾਉਣ ਲਈ  ਇਹ  ਧਾਰਮਿਕ ਰੀਤਾਂ ਬਣੀਆਂ ਹਨ ।   ਕਿਉਂਕਿ ਨਹੀਂ ਖੁੱਲ੍ਹ  ਸਰਹੱਦੀ ਲਾਂਘਾ।  ਸ਼ਾਇਦ ਕੱਲੀ ਅਰਦਾਸ ਕਰਨ ਨਾਲੋਂ  ਦੋਵਾਂ ਦੇਸ਼ਾਂ ਦੀ ਸਰਕਾਰਾਂ ਤੇ  ਦਬਾਅ ਬਣਾ ਕੇ ਇਹ  ਰਸਤੇ ਖੋਲ੍ਹੇ ਜਾਣੇ ਸਨ । ਪਰ ਜੇਕਰ ਇਹ ਖੁੱਲ੍ਹ ਵੀ ਗਏ ਤਾਂ  ਸਿੱਖ ਕੌਮ ਨੇ ਅਰਦਾਸ ਵਿੱਚ ਸੋਧ ਕਰਨ ਦੇ  ਮਾਮਲੇ ਨੂੰ ਲੈ ਕੇ ਫਿਰ  ਆਹਮੇ – ਸਾਹਮਣੇ ਹੋ ਜਾਣਾ ਹੈ।
    ਜਿੱਥੋਂ ਤੱਕ ਮੇਰੀ ਸੋਚ ਮੁਤਾਬਿਕ ਪ੍ਰਮਾਤਮਾ ਦਾ ਸਬੰਧ ਹੈ । ਉਹ ਉਸ ਮਹਾਂਸਾਗਰ ਵਰਗਾ ਹੈ ਜਿਸ ਕੋਲ ਜਾਣ ਲਈ ਸਿਰਫ਼  ਇੱਕ ਰਸਤਾ ਨਹੀਂ ਬਹੁਤ ਸਾਰੇ  ਰਸਤੇ  ਜਾਂਦੇ ਹਨ ਅਤੇ  ਬਹੁਤ ਕਿਨਾਰਿਆਂ  ਤੋਂ ਉਸ  ਨੂੰ  ਮਹਿਸੂਸ ਕੀਤਾ ਜਾ ਸਕਦਾ ਹੈ ਫਿਰ ਸਾਡੀ  ਤੋਤੇ ਰੱਟ ਵਾਲੀਆਂ ਅਰਦਾਸਾਂ  ਸ਼ਾਇਦ ਖਾਹਿਸ਼ਾਂ ਦੀ ਪੂਰਤੀ ਸੀਮਤ ਰਹਿੰਦੀਆਂ ਹਨ  ਜਾਂ ਫਿਰ ਸਾਡੇ ਗ੍ਰੰਥੀ ਸਿੰਘ  ਅਕਾਲ ਪੁਰਖ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ  ਅਰਦਾਸ ਨਹੀਂ ਕਰਦੇ ਬਲਕਿ  ਜਿਸ ਵਿਅਕਤੀ ਨੇ ਅਰਦਾਸ ਕਰਨ ਕਿਹਾ ਉਸਦੀ ਹਊਮੈਂ ਨੂੰ ਪੱਠਾ ਪਾਉਂਦੇ ਹਨ ।
  ਮੈਨੂੰ ਪਤਾ ਮੇਰੀ ਗੱਲ  ਕੌੜਤੂੰਮੇ ਵਰਗੀ ਲੱਗਣੀ ਹੈ ਪਰ   ਇਸਦੀ  ਕੁੜੱਤਣ ਨਹੀਂ  ਬਲਕਿ  ਮਰਜ਼ ਦਾ ਇਲਾਜ  ਕਰਨ ਵਾਲੀ   ਰਮਜ਼ ਦੇਖੋ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲੀਸ ਅਤੇ ਸਿਆਸਤਦਾਨਾਂ ਦੀ ਸ਼ਹਿ ਨਾਲ ਅਪਰਾਧੀ ਬਣ ਰਿਹਾ ਨੌਜਵਾਨ ਵਰਗ

 • ਸੁਖਨੈਬ ਸਿੰਘ ਸਿੱਧੂ 

     ਸਰਕਾਰ  ਭਾਂਵੇ  ਅਖਬਾਰੀ ਬਿਆਨਾਂ ਵਿੱਚ ਜੋ  ਮਰਜ਼ੀ ਬੋਲੀ ਜਾਵੇ, ਪੁਲੀਸ ਅਧਿਕਾਰੀ ਭਾਵੇਂ ਨਿੱਤ  ਪਬਲੀਸਿਟੀ  ਸਟੰਟ ਵਾਲੀਆਂ ਪ੍ਰੈਸ ਕਾਨਫਰੰਸ ਕਰਕੇ  ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਬਿਆਨਬਾਜ਼ੀ ਕਰੀ ਜਾਣ ਪਰ ਹਕੀਕਤ  ਇਹ ਹੈ  ਸਭ ਕੁਝ ਪੁਲੀਸ ਦੀਆਂ ਅੱਖਾਂ ਸਾਹਮਣੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਭੁਗਤ ਰਿਹਾ ਹੈ।   ਪਿੰਡ ਦੀ ਸੱਥ ਤੋਂ ਲੈ ਕੇ ਹਰ ਨਿੱਕੇ   ਵੱਡੇ ਨਿਰਪੱਖ ਮੀਡੀਆ ਅਦਾਰੇ ਨੇ  ਚੋਣਾਂ ਦੇ ਦਿਨਾਂ ਵਿੱਚ  ਲਾਅ ਐਂਡ ਆਰਡਰ ਪੱਖੋ   ਚੋਣ ਕਮਿਸ਼ਨ ਦੀ ਸਖ਼ਤੀ ਤੇ ਤਸੱਲੀ ਪ੍ਰਗਟ ਕੀਤੀ ਸੀ । ਪਰ 35-40 ਦਿਨਾਂ ਬਾਅਦ ਫਿਰ ਉਹੀ ਬਾਹਾਂ – ਉਹੀ  ਕੁਹਾੜੀ । 

   ਜਿ਼ਆਦਾ ਉਦਾਹਰਨਾਂ ਦੇਣ ਦੀ ਜਰੂਰਤ ਨਹੀਂ  ਹਰ ਇੱਕ ਨੂੰ ਪਤਾ ਪੰਜਾਬ ਵਿੱਚ ਕੀ ਖਿੱਚੜੀ ਪੱਕ ਰਹੀ ਹੈ।  ਪੁਲੀਸ ਨੂੰ ਪਤਾ ਹੈ ਅਪਰਾਧ ਕਰਨ ਵਾਲੇ  ਕੌਣ ਹੈ।  ਉਹ ਵਿਰਲੇ ਟਾਂਵੇ ਮਾਮਲੇ ਹੁੰਦੇ ਹਨ ਜਿਹਨਾਂ ਬਾਰੇ ਪੁਲੀਸ ਨੂੰ  ਕੋਈ ਪਤਾ ਨਹੀਂ ਹੁੰਦਾ ਹੈ ਨਹੀਂ  ਕੱਲੇ ਕੱਲੇ ਬੰਦੇ ਦਾ ਰਿਕਾਰਡ ਪੁਲੀਸ ਕੋਲ ਹੁੰਦਾ ਹੈ ਕਿ ਕੌਣ ਕੀ ਕਰਦਾ ਹੈ ਕਿਸ ਨੂੰ ਮਿਲਦਾ ।

   ਕੁਝ ਦਿਨ ਪਹਿਲਾਂ ਬਠਿੰਡਾ ਜਿ਼ਲ੍ਹਾ ਅਧੀਨ ਪੈਂਦੀ   ਇੱਕ ਚੌਂਕੀ ਵਾਲਿਆਂ ਨੇ ਕੁਝ ਬਿਗੜੇ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ  ਸੀ ।   ਪਤਾ ਲੱਗਿਆ ਕਿ  ਇਹ ਮੁੰਡੀਰ ਹਰ ਉਹ ਕੰਮ ਕਰਦੀ ਹੈ ਜਿਹੜਾ  ਸਮਾਜ ਵਿਰੋਧੀ ਹੁੰਦਾ।  ਚੋਰੀ ਚਕਾਰੀ ,  ਨਸ਼ ਪੱਤਾ ਅਤੇ  ਲੁੱਟਖੋਹ  ਕਰਨੀ ਇਹਨਾਂ ਦੀ ਖਾਸ਼ੀਅਤ ਹੈ।  

   ਤਸਵੀਰ ਵਿੱਚ  ਦਿਸ ਰਹੇ ਇਹਨਾਂ ਨੌਜਵਾਨਾਂ ਪੁਲੀਸ ਚੌਂਕੀ ਵਿੱਚ ਵਿਚਲੀ ਤਸਵੀਰ ਹੈ ਜੋ ਅੱਜਕੱਲ੍ਹ ਫੇਸਬੁੱਕ ਤੇ ਘੁੰਮ ਰਹੀ ਹੈ।

   ਕਿਹਾ ਜਾਂਦਾ ਹੈ ਇਹਨਾਂ ਨੇ  ਇੱਕ ਲੜਕੇ ਦੀ ਐਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਕਿ ਲੜਕੀ  ਕੋਮਾਂ ਦੀ ਹਾਲਤ ਵਿੱਚ ਹਸਪਤਾਲ ਵਿੱਚ ਹੈ ਇਹ ਪੁਲੀਸ ਚੌਕੀ ਵਿੱਚੋਂ ਬਾਹਰ ਹਨ ।

    ਸੂਤਰ ਦੱਸਦੇ ਹਨ ਕਿ   ਜਦੋਂ ਵੀ ਪੁਲੀਸ ਮੁਲਾਜ਼ਮਾਂ ਨੂੰ   ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ ਤਾਂ  ਅੱਗੇ ਜਵਾਬ ਮਿਲਦਾ ਹੈ ਕਿ ਸੱਤਾਧਾਰੀਆਂ ਧਿਰ ਦੇ ਆਗੂਆਂ ਦਾ ਫੋਨ ਆ ਗਿਆ । 

  ਫੋਨ ਆਉਦਾ ਹੈ ਜਾਂ ਅਪਰਾਧੀ ਲੋਕ ਮਹਾਤਮਾਂ ਗਾਂਧੀ ਦੀਆਂ ਫੋਟੋਆਂ ਭੇਂਟ ਕਰਦੇ ਹਨ ਪਰ  ਗਲਤ ਅਨਸਰ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੁੰਦੇ ਹਨ ਅਤੇ ਅਜਿਹੇ ਵਿਅਕਤੀ ਦੀ ਸਿ਼ਕਾਇਤ ਕਰਨ ਵਾਲਿਆਂ ਨੂੰ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣਾ ਪੈਂਦਾ ਹੈ। 

    ਹਲਕਾ ਭੁੱਚੋ ਮੰਡੀ ਦੀ ਇੱਕ ਮਹਿਲਾ ਸਰਪੰਚ ਦੇ ਲੜਕੇ  ਨਜ਼ਾਇਜ਼ ਸ਼ਰਾਬ ਸਮੇਤ ਰਾਤ ਨੂੰ 11 ਵਜੇ ਦੇ ਕਰੀਬ ਰੰਗੇ ਹੱਥੀਂ ਫੜੇ ਗਏ ਪਰ  ਸਵੇਰ ਨੂੰ ਪੁਲੀਸ ਨੇ ਘਰ ਤੌਰ ਦਿੱਤੇ ਕੰਮ ਉਹਨਾ ਫਿਰ ਉਹੀ ।

   ਮੁੱਖ ਮੰਤਰੀ ਦੇ ਸਹੁਰਿਆਂ ਨੂੰ ਜਾਂਦੀ ਸੜਕ ਦੇ ਇੱਟਾ ਪੱਥਦੇ ਮਜਦੂਰਾਂ ਨੇ ਦੱਸਿਆ ਕਿ ਨਸ਼ੇੜੀ ਨੌਜਵਾਨ ਕੱਲੇ ਦੁਕੱਲਾ ਦੇਖ ਕੇ   ਪੀਪਿਆਂ ਵਿੱਚੋਂ ਆਟਾ / ਖੰਡ ਆਦਿ ਵੀ ਚੁੱਕ ਲੈ ਜਾਂਦੇ ਹਨ ।

     ਸਿਆਸਤਦਾਨਾਂ  ਸਾਰੇ  ਸਥਿਤੀ ਸਪੱਸ਼ਟ ਹੈ ਕਿ  ਨਸ਼ੇ ਦੀ ਇੱਕ ਇੱਕ ਸ਼ੀਸ਼ੀ  ਪੀ ਕੇ ਜਾਨ ਦੇਣ ਤੇ ਲੈਣ ਵਾਲੇ  ਸਿਰਲੱਥ ਉਹਨਾਂ ਨੂੰ ਚਾਹੀਦੇ ਹੀ ਹੁੰਦੇ ਹਨ ਇਸ ਕਰਕੇ  ਵੋਟ ਅਤੇ ਨੋਟ ਕਮਾਉਣ ਇਹ  ਮੁੰਡੀਰ ਨੂੰ ਨਸਿ਼ਆਂ ਅਤੇ ਅਪਰਾਧ  ਦੀ ਦਲਦਲ ਵਿੱਚ ਧੱਕਣਾ  ਉਹਨਾਂ ਲਈ ਫਾਇਦੇਮੰਦ ਹੈ। 

  ਪਰ ਆਮ ਲੋਕ  ਕਿੱਧਰ ਜਾਣ ਇਹ ਸਵਾਲ  ਸਦਾ ਅਣਸੁਲਝਿਆ  ਰਹਿੰਦਾ ਹੈ।

  Related Stories
    
  Go to TOP Top
  3 Comment(s)   Give Comment Comments     on -


  on -


  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • Testing Feed

 • Feed Test

  Related Stories
    
  Go to TOP Top
  1 Comment(s)   Give Comment Comments     on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਓ ਜਾਣੀਏ ਸਿੱਖ ਯੂਥ ਅਤੇ ਭਾਈ ਕੁਲਦੀਪ ਸਿੰਘ ਨੂੰ

 •  

  ਕਿਸੇ ਵੀ ਇਨਸਾਨ ਦੀ ਸਖਸ਼ੀਅਤ ਉਸਾਰੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਬਚਪਨ ਵਿਚ ਕਿਹੋ ਜਿਹੀਆਂ ਕਰਦਾ-ਕੀਮਤਾਂ ਪ੍ਰਾਪਤ ਹੋਈਆਂ ਹਨ। ਉਸ ਦੇ ਮਾਰਗ ਦਰਸ਼ਕ ਕਿਹੋ ਜੇਹੇ ਸਨ । ਮਾਪਿਆ ਅਤੇ ਅਧਿਆਪਕਾਂ ਨੇ ਉਸ ਨੂੰ ਕਿਹੜਾ ਪਾਠ ਪੜਾਇਆ ਹੈ। ਬਾਲ ਮਨ ਤੇ ਉਕਰੇ ਸੁਨੇਹੇ ਦਿੱਤੀ ਮੱਤ ਅਤੇ ਜੀਵਨ ਜਾਚ ਕਿਸੇ ਕੋਰੇ ਕਾਗਜ਼ ਤੇ ਲਿਖੇ ਅੱਖਰਾਂ ਵਾਂਗ ਅਕਸਰ ਸਦੀਵੀ ਹੋ ਜਾਇਆ ਕਰਦੇ ਹਨ। ਕਿਸੇ ਵਿਅਕਤੀ ਦੀ ਖੇਡਾਂ, ਸਭਿਆਚਾਰ, ਵਿਗਿਆਨ ਜਾਂ ਧਾਰਮਿਕ ਖੇਤਰ ਵਿੱਚ ਪਛਾਣ ਉਸ ਦੇ ਇਨ੍ਹਾਂ ਖੇਤਰਾਂ ਨਾਲ ਕਿਤੇ ਸੱਚੇ ਇਸ਼ਕ ਦਾ ਨਤੀਜਾ ਹੁੰਦੀ ਹੈ।  

  ਸ. ਕੁਲਦੀਪ ਸਿੰਘ ਇਕ ਅਜਿਹਾ ਸ਼ਖਸ਼  ਹੈ ਜਿਸ ਨੂੰ ਨਿੱਕੀ ਉਮਰੇ ਹੀ ਆਪਣੇ ਘਰੋਂ ਧਾਰਮਿਕ  ਕਦਰਾਂ ਕੀਮਤਾਂ ਦੀ ਬਖ਼ਸ਼ਿਸ਼ ਹੋ ਗਈ ਸੀ। ਮੁੱਢੋਂ ਹੀ ਗੁਰਬਾਣੀ ਸੁਣਨੀ, ਧਾਰਮਿਕ ਰਹਿ ਰੀਤਾਂ ਨੂੰ ਸਮਝਣਾ, ਤੇ ਲੋਕ ਸੇਵਾ ਕਰਨਾ ਉਸਦਾ ਰੁਝਾਨ ਸੀ। ਮਾਂ ਬਾਪ ਤੇ ਅਧਿਆਪਕਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਤੇ ਸ਼ਾਗਿਰਦਾਂ  ਨੂੰ ਸਹੀ ਰਾਹ ਤੇ ਤੋਰਨ ਪਰ ਉਸ ਰਾਹ ਤੇ ਤਾਂ ਸਾਰੀ ਉਮਰ ਅਡੋਲ ਤੁਰਦੇ ਰਹਿਣ ਦੀ ਜਿੰਮੇਵਾਰ ਉਸ ਸ਼ਖਸ ਦੇ ਆਪਣੇ ਮੋਢਿਆਂ ਤੇ ਹੁੰਦੀ ਹੈ। ਸਰਦਾਰ ਕੁਲਦੀਪ ਸਿੰਘ ਇਸ ਜਿੰਮੇਵਾਰੀ  ਨੂੰ ਬਾਖੂਬੀ ਨਿਭਾ ਰਹੇ ਹਨ।

  ਪੰਜ ਪਾਣੀਆਂ ਦੀ ਧਰਤੀ ਤੇ ਜਨਮੇਂ ਤੇ ਪਿਛਲੇ ਸੋਲਾਂ ਸਾਲਾਂ ਤੋਂ ਕਨੇਡਾ ਆ ਵਸੇ ਕੁਲਦੀਪ ਸਿੰਘ ਨੇ ਪ੍ਰਾਇਮਰੀ ਸਕੂਲ ਪੜ੍ਹਦਿਆਂ ਹੀ ਪ੍ਰਭਾਤ ਫੇਰੀਆਂ ਤੇ ਜਾਣਾ, ਗੁਰਬਾਣੀ ਪੜ੍ਹਨੀ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।   ਬਾਲ ਉਮਰ `ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਵਿਚ ਵਸਾ ਲਿਆ ਸੀ। ਜ਼ਿੰਦਗੀ ਦੀਆ ਧੁੱਪਾਂ ਛਾਵਾਂ ਮਾਣਦਿਆਂ ਉਹਨਾਂ ਨੇ ਸਿੱਖ ਧਰਮ ਬਾਰੇ ਢੇਰ ਸਾਰਾ ਗਿਆਨ ਹਾਸਲ ਕੀਤਾ, ਗੁਰਦਵਾਰਿਆਂ ਦੇ ਪ੍ਰਬੰਧ `ਚ ਯੋਗਦਾਨ ਪਾਇਆ ਅਤੇ ਧਾਰਮਿਕ  ਸਖਸੀਅਤਾਂ  ਦੀ ਸੰਗਤ ਮਾਣੀ। ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਜਾਚ ਦਾ ਅਧਾਰ ਬਣਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪ੍ਰੇਰਨਾ ਸਰੋਤ ਬਣਾਇਆ। ਉਹਨਾਂ ਦੇ ਮਨ ਉਪਰ ਸਿੱਖ ਧਰਮ ਤੇ ਵਗੀਆਂ ਹਨੇਰਿਆਂ ਅਤੇ ਇਤਿਹਾਸਕ ਹਮਲਿਆਂ ਦਾ ਡੂੰਘਾ ਅਸਰ ਹੋਇਆ। ਇਸ ਅਸਰ ਨੇ ਉਹਨਾਂ ਦੀ ਧਰਮ ਪ੍ਰਚਾਰ ਦੀ ਦ੍ਰਿੜਤਾ ਨੂੰ ਹੋਰ ਪਰਪੱਕ ਕੀਤਾ।

  ਕਨੇਡਾ ਆਉਣ ਮਗਰੋਂ ਉਹਨਾਂ ਨੇ ਰੇਡੀਓ ਪ੍ਰੋਗਰਾਮਾਂ ਵਿੱਚ ਇਕ ਕਾਲਰ ਦੇ ਤੋਰ ਤੇ ਹਾਜ਼ਰੀ ਲੁਆਉਣੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਇਹ ਕਾਲਰ ਆਪਣੇ ਧਾਰਮਿਕ ਖੇਤਰ ਵਿੱਚ ਹਾਸਲ ਕਿਤੇ ਹੋਏ ਗਿਆਨ ਦੇ ਜ਼ਰੀਏ ਖ਼ੁਦ ਇੱਕ ਧੜੱਲੇਦਾਰ ਰੇਡੀਓ ਹੋਸਟ ਬਣ ਗਿਆ।  ਇਕ ਅਜੇਹਾ ਰੇਡੀਓ ਹੋਸਟ ਜਿਸ ਨੇ ਅੱਜ ਤੱਕ ਕਦੇ ਵਿ ਕੋਈ ਰਾਜਨੀਤਕ ਪ੍ਰੋਗਰਾਮ ਪੇਸ਼ ਨਹੀ ਕੀਤਾ ਸਗੋਂ ਪਿਛਲੇ ਅੱਠ ਸਾਲ ਤੋਂ ਲਗਾਤਾਰ ਅੰਮ੍ਰਿਤ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਦੇ ਕੰਨੀ ਅੰਮ੍ਰਿਤ ਘੋਲਿਆ।

  ਕਿਸੇ ਵੀ ਸਿਰਮੌਰ ਧਾਰਮਿਕ ਸਖਸ਼ੀਅਤ ਦਾ ਨਾਮ ਲਓ ਉਸ ਨਾਲ ਸਰਦਾਰ ਕੁਲਦੀਪ ਸਿੰਘ ਇੰਟਰਵਿਊ ਕਰ ਚੁੱਕੇ ਹਨ ਤੇ ਰੇਡੀਓ ਮਾਧਿਅਮ ਦੇ ਜਰੀਏ ਸਰੋਤਿਆਂ  ਸਾਹਮਣੇ ਪੇਸ਼ ਕਰ  ਚੁੱਕੇ ਹਨ। ਆਪਣੇ ਪ੍ਰੋਗਰਾਮਾਂ ਵਿੱਚ ਉਹਨਾਂ ਸਮਾਜਿਕ ਕੁਰੀਤੀਆਂ ਖਿਲਾਫ਼ ਖੁੱਲ ਕੇ ਅਵਾਜ਼ ਬੁਲੰਦ ਕੀਤੀ ਹੈ। ਡਾ. ਹਰਸ਼ਿੰਦਰ ਕੋਰ ਵਰਗੀਆਂ ਸਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ  ਕਰਕੇ ਮਾਦਾ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਖਿਲਾਫ਼  ਲੜਾਈ `ਚ ਆਪਣਾ ਬਣਦਾ ਯੋਗਦਾਨ ਪਾ ਚੁੱਕੇ ਹਨ।

  ਆਪਣੇ ਦਿਲ `ਚ ਮਨੁੱਖਤਾ ਦਾ ਦਰਦ ਰੱਖਣ ਵਾਲੇ ਇਸ ਸ਼ਖਸ ਨੇ ਧਾਰਮਿਕ ਪ੍ਰੋਗਰਾਮਾਂ ਤੋਂ ਬਿਨਾ ਜੇ ਕੋਈ ਪ੍ਰੋਗਰਾਮ ਪੇਸ਼ ਕੀਤਾ ਹੈ ਤਾਂ ਉਹ ਹੈ ਸਹਿਤ ਸਬੰਧੀ ਪ੍ਰੋਗਰਾਮ ‘ਦਿਲਾਂ ਦੀ ਸਾਝ’। ਇਸ ਪ੍ਰੋਗਰਾਮ ਵਿੱਚ ਉਹ ਲੋਅਰ ਮੇਨ ਲੈਂਡ ਤੋਂ ਲੈ ਕੇ ਸੱਤ ਸਮੁੰਦਰੋ ਪਾਰ ਵਸਦੇ ਕਾਬਲ ਸਿਹਤ ਮਾਹਿਰਾਂ , ਡਾਕਟਰਾਂ ਅਤੇ ਸਮਾਜ ਸੇਵੀਆਂ ਨਾਲ  ਸਰੋਤਿਆਂ ਦੀ ਵਿਚਾਰ ਚਰਚਾ ਕਰਵਾ ਚੁੱਕੇ ਹਨ ਅਤੇ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰ ਚੁੱਕੇ ਹਨ। ਹੁਣ ਤਾਈ ਸਿੱਖ ਧਰਮ ਦੇ ਪਸਾਰ ਭਾਈ ਕੁਲਦੀਪ ਸਿੰਘ ਜੀ ਵੱਲੋਂ ਕੀਤੀ ਗਈ ਸੇਵਾ ਆਪਣੀ ਮਿਸਾਲ ਆਪ ਹੈ। 

    ਜਿਥੇ ਜ਼ਿੰਦਗੀ ਦੀ ਜੱਦੋਂ  ਜਹਿਦ ਦੇ ਚਲਦਿਆਂ ਉਹਨਾਂ ਰਿਟੇਲ ਬਿਜਨਸ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਚੋਖਾ ਨਾਂ ਕਮਾਇਆ ਹੈ ਉਥੇ  ਉਹ ਆਪਣੀ ਜੀਵਨ ਆਥਣ ਦੇ ਸਹਿਯੋਗ ਨਾਲ ਆਪਣੇ ਬੇਟੇ ਅਤੇ ਬੇਟੀ ਦਾ ਵਿਆਹ ਕਰ ਕੇ ਇਸ ਵੇਲੇ ਜਿੰਮੇਵਾਰੀ ਮੁਕਤ ਹੋ ਚੁੱਕੇ ਹਨ। ਜਿੰਮੇਵਾਰੀ ਮੁਕਤ ਹੋਣ ਉਪ੍ਰੰਤ ਉਹ ਪਹਿਲਾਂ ਨਾਲੋਂ ਵੀ ਜਿਆਦਾ ਸਮਾਂ ਧਾਰਮਿਕ ਗਤੀਵਿਧੀਆਂ `ਚ ਲਾਉਣ ਲੱਗੇ ਹਨ ਅਤੇ  ਸਿੱਖ ਫ਼ਲਸਫ਼ੇ,  ਧਾਰਮਿਕ ਕਰਦਾ ਕੀਮਤਾਂ ਅਤੇ ਇਤਿਹਾਸ ਦੇ ਪਸਾਰੇ ਲਈ ਕੱਢ ਰਹੇ ਹਨ। 

  ਰਾਜਨੀਤੀ ਤੋਂ ਕੋਹਾਂ ਦੂਰ ਰਹੇ ਇਸ ਸਖਸ਼ ਦਾ ਸਿੱਖ ਯੂਥ ਵੈਨਕੂਵਰ ਨਾਲ ਸੰਪਰਕ ਸਥਾਪਤ ਹੋਣ ਮਗਰੋਂ ਇਸ ਜਥੇਬੰਦੀ ਦੇ ਉਦੇਸ਼ਾਂ ਵੱਲ ਝੁਕਾਅ ਹੋ ਗਿਆ ਤੇ ਇਸ ਝੁਕਾਅ ਦੇ ਸਿੱਟੇ ਵਜੋਂ ਉਹ ਇਸ ਜਥੇਬੰਦੀ ਨਾਲ ਜੁੜ ਗਏ। ਸਿੱਖ ਯੂਥ ਵੈਨਕੂਵਰ ਇਕ ਅਜਿਹੀ ਜਥੇਬੰਦੀ ਹੈ ਜਿਸ ਦਾ ਮੰਤਵ ਰਾਜਨੀਤੀ ਤਾਕਤ ਹਥਿਆਉਣਾ ਨਹੀਂ ਸਗੋਂ ਇੱਕ ਅਜਿਹੀ ਮੁਹਿੰਮ ਚਲਾਉਣਾ ਹੈ ਜਿਹੜੀ ਸਿੱਖ ਧਰਮ ਦੀ ਬਿਹਤਰੀ ਤੇ ਸਰੱਬਤ ਦੇ ਭਲੇ ਲਈ ਸਹਾਈ ਹੋਵੇ। ਇਸ ਸ਼ੁਭ ਕਾਰਜ ਲਈ ਉਨ੍ਹਾਂ ਦੀ ਟੀਮ  ਬਾਈਚਾਰੇ ਦਿਆਂ ਨਾਵਰ ਸਖਸੀਅਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਟੀਮ ਰੌਸ ਸਟਰੀਟ ਗੁਰਦਵਾਰਾ ਸਾਹਿਬ ਵਿਖੇ ਖਾਲਸਾ ਦਿਵਾਨ ਸੁਸਾਈਟੀ ਦੀ ਅਗਲੀ ਕਮੇਟੀ ਵਜੋਂ ਉਭਰ ਕੇ ਸਾਹਮਣੇ ਆਉਣ ਲਈ  ਆਸਵੰਦ ਹੈ।

  ਪਿਛਲੇ ਦੋ ਸਾਲਾਂ ਤੋਂ ਸਿੱਖ ਯੁਥ ਵੈਨਕੂਵਰ ਸੰਗਤਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ ਅਤੇ ਭਵਿੱਖ ਵੀ ਸਿੱਖੀ ਦੇ ਪ੍ਰਚਾਰ ਦੌਰਾਨ ਸਾਰੇ ਧਾਰਮਿਕ ਪ੍ਰੋਗਰਾਮਾਂ ਨੂੰ  ਪਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਿਭਾਉਣ ਲਈ ਬਚਨ ਵੱਧ ਹੈ।  ਸਿੱਖ ਯੁਥ ਦਾ ਟੀਚਾ ਧਰਮ ਪ੍ਰਚਾਰ ਤਾਂ ਹੈ ਹੀ ਪਰ ਨਾਲੋਂ ਨਾਲ ਅਗਲੀ ਪੀੜੀ ਦੀਆਂ ਵਾਂਗਾਂ ਪੱਬਾਂ-ਕਲੱਬਾਂ ਤੋਂ ਗੁਰੂ ਗਰ ਵੱਲ ਨੂੰ ਮੋੜਨਾ ਵੀ ਹੈ। ਇਸੇ ਲਈ ਉਹ ਭਵਿੱਖ ਵਿੱਚ ਖੇਡਾਂ, ਸਿੱਖ ਖੋਜ ਕੇਂਦਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਰੀਕਰੀਏਸ਼ਨ ਕੇਂਦਰ ਅਤੇ ਮੀਡੀਆਂ ਵਾਚ ਕਮੇਟੀ ਬਣਾਉਣ ਦਾ ਨਿਸਚਾ  ਕਰੀ ਬੈਠੇ ਹਨ। ਬੱਚਿਆਂ ਦੀ ਪੜਾਈ `ਚ ਮਾਪਿਆਂ ਨੂੰ ਸਹਾਈ ਹੋਣਾ, ਗੁਰਦਵਾਰਾ ਚੋਣਾ ਅਤੇ ਕਨੂੰਨੀ ਮਸਲਿਆਂ `ਚ ਫ਼ਜ਼ੂਲ ਖਰਚੀ ਰੋਕਣਾ ਤੇ ਪੰਥਕ ਏਕਤਾ ਦਾ ਸੁਨੇਹਾ ਦੇਣਾ ਉਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਥੇ ਹੀ ਬੱਸ ਨਹੀਂ ਸਗੋਂ ਉਚ ਕੋਈ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਅਤੇ ਉਭਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨਾ ਵੀ ਉਹਨਾਂ ਦੇ ਏਜੰਡੇ `ਚ ਸ਼ਾਮਲ ਹੈ। 

  ਅਖੌਤੀ ਸਾਧਾਂ ਅਤੇ ਡੇਰਾ ਵਾਦ ਦੇ ਖਿਲਾਫ਼ ਡਟ ਕੇ ਖੜ੍ਹੇ ਇਹ ਨੌਜਵਾਨ ਸਿੱਖ, ਸਿੱਖੀ ਸਿਧਾਂਤਾਂ ਨੂੰ ਇਨ ਬਿਨ ਲਾਗੂ ਕਰਨ ਲਈ ਸਮਰਪਿਤ ਹਨ ਅਤੇ ਛੱਬੀ ਨਵੰਬਰ ਨੂੰ ਚੋਣਾ ਜਿੱਤਣ ਲਈ ਕਮਰ ਕਸੇ ਕਸੀ ਬੈਠੇ ਹਨ। ਵੈਨਕੂਵਰ ਦੇ ਏਰੀਏ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ  ਭਾਈ ਕੁਲਦੀਪ ਸਿੰਘ ਜੀ ਦੀ ਸਲੇਟ ਨੂੰ ਵੋਟਾਂ ਪਾ ਕੇ ਸੇਵਾ ਦਾ ਮੌਕਾ ਦਿਓ। ਮਾਲਕ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਤਾਂ ਜੋ ਇਹ ਆਪਣੇ ਕੀਤੇ ਬਚਨ ਪੁਗਾ ਸਕਣ। 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹੁਣ ਸਾਡੀ ਜਿੰਮੇਵਾਰੀ ਹੋਰ ਵਧ ਗਈ

 • 27 ਸਤੰਬਰ   ਅੱਜ ਦੇ ਪੰਜਾਬੀ ਟ੍ਰਿਬਿਊਨ ਅਖਬਾਰ  ਵਿੱਚ ਪ੍ਰਸਿੱਧ ਕਾਲਮ ਨਵੀਸ  ਪ੍ਰੋ: ਕੁਲਬੀਰ ਸਿੰਘ ਦੁਆਰਾ ਸਾਡੀ ਵੈਬਸਾਈਟ  “  ਇੱਕ ਪਿੰਡ ਤੋਂ ਸਾਰੀ ਦੁਨੀਆ ਤੱਕ ਪਹੁੰਚਦੀ ਅਖਬਾਰ”  ਸਿਰਲੇਖ  ਹੇਠ  ਲਿਖ ਕੇ  ਸਾਨੂੰ ਸਾਡੇ ਫਰਜਾਂ ਪ੍ਰਤੀ ਹੋਰ ਸੁਚੇਤ ਕਰ ਦਿੱਤਾ ਹੈ।
   ਇੱਕ ਉੱਚ ਮਿਆਰੀ  ਪੰਜਾਬੀ ਅਖਬਾਰ ਵਿੱਚ ਇਸ ਵੈਬਸਾਈਟ ਬਾਰੇ  ਇੰਨ੍ਹਾਂ  ਵਿਸਥਾਰ ਪੂਰਵਕ ਲਿਖਿਆ ਜਾਣਾ ਸਾਡੇ ਲਈ  ਬਹੁਤ ਹੀ ਮਾਣ ਵਾਲੀ ਗੱਲ ਹੈ।  ਸਾਡੀ ਛੋਟੇ ਛੋਟੇ ਕਦਮਾਂ ਦੁਆਰਾਂ  ਛੋਟੀਆਂ ਛੋਟੀਆਂ ਪੁਲਾਘਾਂ ਨੂੰ  ਹੱਲਾਸ਼ੇਰੀ ਦੇਣ ਵਾਲੇ ਮੁਕਾਮੀ ਸੱਜਣਾਂ ਅਤੇ ਅਦਾਰਿਆਂ ਨੇ ਸਾਨੂੰ ਹਮੇਸਾਂ  ਸਾਡੀ ਜਿੰਮੇਵਾਰੀਆਂ ਪ੍ਰਤੀ ਹੋਰ ਚੌਕੰਨਾ ਕੀਤਾ ਹੈ।
   ਬੇਸ਼ੱਕ ਦੁਨੀਆਂ ਦੇ  ਕੋਨੇ ਕੋਨੇ ਤੱਕ ਸਾਡੇ ਵੈੱਬਸਾਈਟ ਬਾਰੇ ਪੰਜਾਬੀ ਪਾਠਕ ਜਾਣਦੇ ਹਨ ਪ੍ਰੰਤੂ  ਹਾਲੇ ਤੱਕ ਮੇਰੇ ਪਿੰਡ ਦੇ ਲੋਕ ਵੀ ਮੇਰੇ ਇਸ ਕਾਰਜ ਤੋਂ ਅਣਜਾਣ ਸਨ ।  ਇਹ ਹਕੀਕਤ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਸਾਨੂੰ ਹਮੇਸਾ ਹੀ ਬਲ ਬਖਸਿਆ  । ਜੇ ਭਾਵੁਕਤਾ ਤੋਂ ਪਰੇ ਰਹਿ ਕੇ ਵੀ ਸੋਚੀਏ ਤਾਂ ਸਾਡੀ   ਅਜਿਹੀ ਮਨੋਬ੍ਰਿਤੀ  ਪੈਦਾ ਕਰਨ ਲਈ ਟ੍ਰਿਬਿਊਨ ਗਰੁੱਪ ਦਾ  ਛੁਪਿਆ ਹੋਇਆ ਵੱਡਮੱਲਾ ਯੋਗਦਾਨ  ਹੈ । ਇਹ ਯੋਗਦਾਨ ਉਵੇਂ ਜਿਵੇਂ  ਸੂਰਜ ਨੂੰ ਨਹੀਂ ਪਤਾ ਹੁੰਦਾ ਕਿ ਉਸਦੀਆਂ ਕਿਰਨਾਂ ਕਿਸ ਘਰ ਦੀ ਰੁਸਨਾ ਰਹੀਆਂ ਹਨ ਇਵੇਂ ਸਾਡੀ ਸੋਚ ਦੀ ਇੱਕ ਚਾਨਣ ਚਿਣਗ  ਬਾਲਣ ਲਈ  ਇਸ ਗਰੁੱਪ ਦਾ ਸਬੰਧ ਹੈ।
   ਅਖਬਾਰ ਦੇ ਪਾਠਕਾਂ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ  ਸੱਜਣਾਂ ਮਿੱਤਰਾਂ ਦੇ ਅਣਗਣਿਤ ਫੋਨ ਅਤੇ  ਈ ਮੇਲ ਸਾਨੂੰ   ਆਪਣੇ  ਰਸਤੇ ਵੱਲ ਹੋਰ ਤੇਜੀ ਅਤੇ ਚੌਕਸੀ ਨਾਲ ਤੁਰਨ ਸੁਚੇਤ ਕਰਦੇ ਹਨ ।
   ਅਸੀ ਤੁਰਾਂਗੇ ਮਿੱਤਰੋ
   ਉਨ੍ਹਾਂ ਰਾਹਾਂ ਵਿੱਚ ਜਿੱਥੇ ਨੰਗੇ ਪੈਰ ਅਤੇ ਭੁੱਖੇ ਢਿੱਡ  ਚੱਤੋਪਹਿਰ ਤੁਰਦੇ ਹਨ :-
        ਸੁਖਨੈਬ ਸਿੰਘ ਸਿੱਧੂ           
   

  Related Stories
  Editorial    ਜਿੰਮੇਵਾਰੀ    ਪੰਜਾਬੀ ਟ੍ਰਿਬਿਊਨ    ਅਖਬਾਰ    ਪ੍ਰਸਿੱਧ ਕਾਲਮ ਨਵੀਸ    ਪ੍ਰੋ: ਕੁਲਬੀਰ ਸਿੰਘ    ਵੈਬਸਾਈਟ    ਇੱਕ ਪਿੰਡ ਤੋਂ ਸਾਰੀ ਦੁਨੀਆ ਤੱਕ ਪਹੁੰਚਦੀ ਅਖਬਾਰ    ਸੁਚੇਤ ਕਰ ਦਿੱਤਾ    ਪੰਜਾਬੀ ਅਖਬਾਰ    ਵੈਬਸਾਈਟ ਛੋਟੇ ਛੋਟੇ ਕਦਮਾਂ       ਛੋਟੀਆਂ ਛੋਟੀਆਂ ਪੁਲਾਘਾਂ       ਮੁਕਾਮੀ ਸੱਜਣਾਂ    ਅਦਾਰਿਆਂ    ਜਿੰਮੇਵਾਰੀਆਂ    ਹੋਰ ਚੌਕੰਨਾ       ਕੋਨੇ ਕੋਨੇ ਪੰਜਾਬੀ ਪਾਠਕ    ਪ੍ਰੰ    ਮੇਰੇ ਪਿੰਡ ਦੇ ਲੋਕ    ਅਣਜਾਣ         
  Go to TOP Top
  5 Comment(s)   Give Comment Comments     on -


  on -


  on -


  on -


  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  [1]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!