Shortcut of Our website is pp00oo.com (0=Zero)




You are Visitor No.
High Temperature Adhesives
  
 
9:14 Wednesday, 07/01/09 ਸਮੂਹ ਪੰਜਾਬੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ
ਕਵਿਤਾ
ਪਹਿਲਾਂ ਅਤੇ ਅੱਜ

ਚਰਨਜੀਤ ਧਾਲੀਵਾਲ (ਸੈਦੋ ਕੇ )
 
         ਬੜਾ ਦੇਸ਼ ਮਹਾਨ ਪੰਜਾਬ ਸਾਡਾ
ਧਰਤੀ ਪੰਜ ਦਰਿਆਵਾਂ ਦੀ ਅਖਵਾਂਵਦੀ ਏ...
ਇੱਥੇ ਦਿਨ-ਤਿਉਹਾਰ ਨੇ ਬੜੇ ਆਉਂਦੇ
ਹਰ ਸਾਲ ਦੀਵਾਲੀ ਫੇਰਾ ਪਾਂਵਦੀ ਏ...
ਇਸ ਧਰਤੀ ਨੂੰ ਗੁਰੂਆਂ ਨੇ ਭਾਗ ਲਾਏ
ਵੱਡੇ ਦਿਲਾਂ ਵਾਲੇ ਵਸਦੇ ਲੋਕ ਏਥੇ...
ਭੋਲ਼ੇ ਮਨ ਅਤੇ ਮਾਸੂਮ ਸੂਰਤਾਂ ਨੇ
ਟੱਪੇ, ਮਾਹੀਏ ਤ,,,,

ਸੱਦਾਮ ਹੁਸੈਨ ਬੁਸ਼ ਦਾ ਅੱਖ-ਤਿਣ ਕਿਉਂ ਸੀ?
ਸਿ਼ਵਚਰਨ ਜੱਗੀ ਕੁੱਸਾ
 
         (ਯਾਦਾਂ ਦੇ ਦੀਵੇ)
ਬੜੀ ਸੋਚ ਵਿਚਾਰ ਦੇ ਬਾਵਜੂਦ ਵੀ ਮੈਨੂੰ ਹਾਲੀਂ ਤੱਕ ਇਹ ਸਮਝ ਨਹੀਂ ਆਈ ਕਿ ਹਰ ਦੇਸ਼ ਦੀ ਕਿਸਮਤ ਦਾ ਫ਼ੈਸਲਾ ਸਿਰਫ਼ ਵਾਸਿ਼ਗਟਨ ਵਿਚ ਹੀ ਕਿਉਂ ਹੁੰਦਾ ਹੈ? ਕਿਸੇ ਵੀ ਦੇਸ਼ ਪ੍ਰਤੀ ਮੈਨੂੰ ਪੁਰਾਣੇਂ ਸਾਮਰਾਜੀਆਂ ਦਾ ਪੈਰੋਕਾਰ ਟੋਨੀ ਬਲੇਅਰ ਅਤੇ ਅਮਰੀਕਾ ਦਾ ਰਾਸ਼ਟਰਪਤੀ ਜ,,,,

ਉੱਡਦਿਆਂ ਬਾਜ਼ਾਂ ਮਗਰ… —
ਪਾਸ਼
 
         ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ,,,,

ਪੰਜਾਬੀ ਹਾਇਕੂ
ਗੁਰਪ੍ਰੀਤ
 
         1ਘੋੜਾ
ਘੋੜਾ ਵੀ ਹੈ ਕਵੀ
ਪੈਰ ਚੱਕ ਕੇ ਲਿਖੇ
ਕਵਿਤਾ ਨੀਂਦ ਬਾਰੇ
2 ਤਲਾਸ਼
ਦਿਨ ਰਾਤ
ਆਉਂਦੇ ਜਾਂਦੇ ਸਾਹ
ਲੱਭਣ ਅਪਨਾ ਅਤਾ ਪਤਾ
3ਅਕਾਸ਼
ਰੰਗਅਕਾਸ਼ ਰੰਗ ਰਹੇ
ਬੱਚਿਆਂ ਦੇ ਪਤੰਗ
ਤੇ ਉੜਦੇ ਪੰਛੀ
ਤ੍ਰੇਲ ਤੁਪਕਾ
ਬਿਨਾ ਕਿਸੇ ਪਛਤਾਵੇ ਦੇ
ਚਮਕੇ, ਲਿਸ਼,,,,

ਨਵਾਂ ਸਾਲ ਮੁਬਾਰਕ ਹੋਵੇ!
ਸਿ਼ਵਚਰਨ ਜੱਗੀ ਕੁੱਸਾ
 
         ਯਾਰੀ ਵਿਚ ਬਹੁਤੇ ਸੁਆਲ ਨਹੀਂ ਪੁੱਛੀਦੇ,
ਸੁਆਲ ਤਾਂ 'ਦੱਲੇ' ਅਤੇ 'ਦਲਾਲ' ਹੀ ਕਰਦੇ ਨੇ!
...ਤੇ ਜਾਂ ਪੁੱਛਦੇ ਹਨ 'ਪੱਕ-ਠੱਕ' ਕਰਨ ਵਾਲ਼ੇ!!
ਜਿਹਨਾਂ ਨੇ ਆਪਣਾ 'ਰੱਦੀ' ਮਾਲ ਵੀ,
ਮੱਲੋਮੱਲੀ ਅਗਲੇ ਦੇ ਸਿਰ 'ਮੜ੍ਹਨਾ' ਹੁੰਦੈ
ਅਤੇ ਆਪਣੇ ਗਲ਼ੋਂ ਮਰਿਆ ਸੱਪ ਲਾਹ ਕੇ,
ਅਗਲੇ ਦੇ ਗਲ਼ ਸੁੱਟਣ,,,,

ਪੰਜਾਬ ਦੇ ਲੋਕ ਕਾਂਗਰਸ ਨੂੰ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹਨ
 
         1984 ਵਿਚ ਕਾਂਗਰਸ ਸਰਕਾਰ ਨੇ ਜਿਹੜੀ ਕਰਤੂਤ ਕੀਤੀ ਉਹ ਕਿਸੇ ਸੱਚੇ ਸਿੱਖ ਹਿਰਦੇ ਵਿੱਚੋਂ ਮਨਫੀਂ ਨਹੀਂ ਹੋ ਸਕਦੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਜਿਹੜੇ ਕਦਮ ਚੁੱਕੇ ਉਹ ਖੇਤੀ ਜਗਤ ਨਾਲ ਜੁੜੇ ਵਰਗ ਵਾਸਤੇ ਵੱਡੀ ਪ੍ਰਾਪਤੀ ਸੀ ਸਾਡੇ ਸਟਾਫ ਰਿਪੋਰਟਰ ,,,,

ਹਾਥੀ ਦੇ ਦੰਦ
ਸੁਰਿੰਦਰ ਕੌਰ 'ਸੁਰ'
 
          “ਮਿਸੇਜ਼ ਠਾਕੁਰ, ਕੀ ਹਾਲ ਹੈ? ਬੜੇ ਬਿਜ਼ੀ ਲੱਗ ਰਹੇ ਹੋ!” ਸ਼ਵੇਤਾ ਨੇ ਆਪਣੇ ਕੱਟੇ ਹੋਏ ਵਾਲਾਂ ਵਿਚ ਹੱਥ ਫੇਰਦਿਆਂ ਪੁੱਛਿਆ।
“ਹਾਂ, ਕੱਲ੍ਹ ਨੂੰ ਐਂਟੀ-ਸਮੋਕਿੰਗ ਡੇ ਐ ਨਾਂਹ, ਮੈਂ ਸਵੇਰ ਦੀ ਸਪੀਚ ਤਿਆਰ ਕਰ ਰਹੀ ਹਾਂ। ਬੜੀ ਮਿਹਨਤ ਕਰਕੇ ਐਹ ਕੁਝ ਤੱਥ ਇਕੱਠੇ ਕੀਤੇ ਨੇ……।” ਮੂੰਹ ਵਿਚ ਪਾ,,,,

ਅੱਜ ਆਖਾਂ ਵਾਰਿਸ ਸ਼ਾਹ ਨੂੰ
ਅੰਮ੍ਰਿਤਾ ਪ੍ਰੀਤਮ
 
          ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,

ਸ਼ਰੀਫਨ
ਸਆਦਤ ਹਸਨ ਮੰਟੋ
 
         ਕਾਸਿਮ ਨੇ ਅੰਦਰ ਆ ਕੇ ਜਦੋਂ ਆਪਣੀ ਪਤਨੀ ਦੀ ਲਾਸ਼ ਦੇਖੀ ਤਾਂ ਉਸ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਇਕ ਵਾਰ ਤਾਂ ਸੋਚਿਆ ਕਿ ਉਹ ਲੱਕੜੀਆਂ ਪਾੜਨ ਵਾਲਾ ਗੰਡਾਸਾ ਚੁੱਕੇ, ਪਾਗਲਾਂ ਦੀ ਤਰ੍ਹਾਂ ਬਾਹਰ ਨਿਕਲ ਜਾਏ ਤੇ ਖੂਨ-ਖਰਾਬੇ ਦਾ ਬਾਜ਼ਾਰ ਗਰਮ ਕਰ ਦੇਵੇ। ਅਚਾਨਕ ਉਸ ਦੀ ਲੜਕੀ ਸ਼ਰੀਫਨ ਦਾ ਉਸ ਨੂੰ ,,,,

ਦੁਸਹਿਰੇ ਦੀਆਂ ਯਾਦਾਂ
ਰਾਵਣ ਚੀਕਿਆ! ਖ਼ਬਰਦਾਰ ਜੇ ਮੈਨੂੰ ਅੱਗ ਲਾਈ ਤਾਂ

ਗੁਰਿੰਦਰ ਸਿੰਘ ਮਹਿੰਦੀਰੱਤਾ
 
          ਹਰ ਸਾਲ ਦੀ ਤਰਾਂ ਅੱਜ ਫਿਰ ਦੁਸਹਿਰਾ ਦੇਖਣ ਲਈ ਲੋਕਾਂ ਦੀ ਬੇਸ਼ੁਮਾਰ ਭੀੜ ਵੱਡ-ਅਕਾਰੀ ਬੁੱਤਾਂ ਨੂੰ ਦੇਖ ਕੇ ਖੁਸ਼ ਹੋ ਰਹੀ ਹੈ ਤੇ ਹਰ ਇੱਕ ਨੂੰ ਇੰਤਜ਼ਾਰ ਹੈ ਕਿ ਅੱਜ ਦੇਖੋ ਰਾਮ ਦਾ ਪਾਤਰ ਬਣਿਆ ਵਿਅਕਤੀ ਰਾਵਣ ਦੇ ਬੁੱਤ ਨੂੰ ਅੱਗ ਲਾਉਂਦਾ ਹੈ ਜਾਂ ਮੰਤਰੀ ਜੀ, ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ,,,,

ਔਰਤਾਂ, ਜਿਨ੍ਹਾਂ ਦਾ ਮੈਂ ਪ੍ਰਸੰਸਕ ਹਾਂ
ਖੁਸ਼ਵੰਤ ਸਿੰਘ
 
         ਸਾਰੇ ਮਰਦਾਂ ਵਾਂਗ ਮੈਂ ਵੀ ਸੋਹਣੀਆਂ ਔਰਤਾਂ ਦਾ ਪ੍ਰਸੰਸਕ ਹਾਂ, ਜਿਵੇਂ ਕਿ ਐਸ਼ਵਰਿਆ ਰਾਏ ਤੇ ਦੂਜੀਆਂ, ਜੋ ਮਿਸ ਇੰਡੀਆ, ਮਿਸ ਵਰਲਡ ਤੇ ਮਿਸ ਯੂਨੀਵਰਸ ਬਣੀਆਂ। ਮੈਂ ਉਨ੍ਹਾਂ ਨੂੰ ਦੂਰੋਂ ਪਸੰਦ ਕਰਦਾ ਹਾਂ, ਕਿਉਂਕਿ ਮੈਨੂੰ ਉਨ੍ਹਾਂ ਵਿਚੋਂ ਕਿਸੇ ਦੇ ਵੀ ਨੇੜੇ ਜਾਣ ਦਾ ਮੌਕਾ ਨਹੀਂ ਮਿਲਿਆ। ਇ,,,,

ਸਵੈ ਰੇਖਾ ਚਿੱਤਰ
ਬਲਵੰਤ ਗਾਰਗੀ ਦੀ ਕਹਾਣੀ ਉਸ ਦੀ ਆਪਣੀ ਜ਼ਬਾਨੀ

 
         ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਅਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ।
ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ: ਗਾਰਗੀ ! ਕਿਤਨਾ ਬੋਗਸ ਨਾਂ ਹੈ ! ਕਿਸੇ ਕੁੜੀ ਦੀ ਨਕਲ ਜਾਪਦਾ ਹੈ।
ਉਹ ,,,,

ਵਾਹ ਤਾਜ
ਡਾ. ਜਸਬੀਰ ਕੌਰ
 
         ਪਿਛਲੇ ਦਿਨੀਂ(26/11) ਮੂੰਬਈ ਵਿਚ ਜੋ ਕੁਝ ਵੀ ਵਾਪਰਿਆ ਉਸ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ,ਕਈ ਘਰ ਉੱਜੜ ਗਏ, ਸੈਂਕੜੇ ਬੇਗੁਨਾਹ ਲੋਕ ਮਾਰੇ ਗਏ,ਬੱਚੇ ਅਨਾਥ ਹੋ ਗਏ,ਇਹ ਖੂਨੀ ਖੇਡ ਮੂੰਬਈ ਦੇ ਸਭ ਤੋਂ ਪੁਰਾਣੇ ਪੰਜ ਤਾਰਾ ਹੋਟਲ ਤਾਜ ਵਿਚ ਤੇ ਹੋਰ ਥਾਂਵਾਂ ਤੇ ਤਿੰਨ ਦਿਨ ਖੇਡੀ ਜਾਂਦੀ ਰ,,,,

ਊੜਾ ਤੇ ਜੂੜਾ ਸੰਭਾਲਣ ਦੀ ਮੁੰਹਿਮ ਚਲਾਉਣ ਦਾ ਸੱਦਾ - ਪ੍ਰੋ. ਧਾਲੀਵਾਲ
ਪਟਿਆਲਾ, 16 ਦਸਬੰਰ:
 
         ਕੈਨੇਡਾ ਤੋਂ ਦੇਸ਼ ਫੇਰੀ ਤੇ ਪੁਜੇ ਪ੍ਰਵਾਸੀ ਪੰਜਾਬੀ ਮੀਡੀਆ ਸ਼ਕਸੀਅਤ ਤੇ ਉੱਘੇ ਚਿੰਤਕ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪ੍ਰਵਾਸੀ ਲੋਕਾਂ ’ਚ ਪੰਜਾਬ ਤੋਂ ਬਾਹਰ ਜਾ ਕੇ ਵੀ ਪੰਜਾਬੀ ਭਾਸ਼ਾ ਤੇ ਸਭਿੱਆਚਾਰ ਪ੍ਰਤੀ ਡੂੰਘੀ ਚਿੰਤਾ ਅਤੇ ਸਾਂਝ ਹੈ, ਪਰ ਇਸ ਸਬੰਧੀ ਪੰਜਾਬ ’ਚ ਗੰ,,,,

ਆਪਣੇ ਆਪ ਨੂੰ ਬਦਲੋ ਜਿੰਦਗੀ ਖੁਦ ਬਦਲ ਜਾਵੇਗੀ
ਜਸਪਾਲ ਸਿੰਘ ਲੋਹਾਮ
 
         ਦੇਸ਼ ਦੀ ਆਬਾਦੀ ਬਹੁਤ ਜਿਆਦਾ ਵਧ ਗਈ ਹੈ ਅਤੇ ਦੇਸ਼ ਦੇ ਹਰ ਪਾਸੇ ਲੋਕ ਕੰਮਾਂ ਧੰਦਿਆਂ ‘ਚ ਕੁਰਬਲ ਕੁਰਬਲ ਕਰ ਰਹੇ ਹਨ। ਹਰ ਪਾਸੇ ਬੇਰੁਜਗਾਰੀ ਦਾ ਆਲਮ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਦਿਨੋਂ ਦਿਨ ਵਧ ਰਿਹਾ ਹੈ ਜਿਸ ਕਰਕੇ ਨੌਜਵਾਨਾਂ ਦੇ ਹੌਂਸਲੇ ਪਸਤ ਹੋ ਰਹੇ ਹਨ। ਦੂਸਰੇ ਪਾਸੇ ਦੇਸ਼ ਦੇ ਵਿਚ ਨਿ,,,,

ਭਾਰਤ ਵਾਸੀਓ ਆਪਣੇ ਬਰਾਕ ਉਬਾਮਾ ਨੂੰ ਸਮਝੋ ਤੇ ਸੰਭਾਲੋ
ਲਖਵੀਰ ਸਿੰਘ ਖੰਗੂੜਾ-
 
         ਦੁਨੀਆ ਦੀ ਸੁਪਰ ਪਾਵਰ ਅਖਵਾਉਣ ਵਾਲੇ ਦੇਸ਼ ਅਮਰੀਕਾ ਵਿੱਚ ਪਿਛਲੇ ਕੁਝ ਮਹੀਨਿਆ ਤੋ ਰਾਸਟਰਪਤੀ ਦੀ ਚੋਣ ਵਾਰੇ ਹੋ ਰਹੀਆਂ ਸਮਾਜਿਕ ਆਰਥਿਕ ਰਾਜਨੀਤਿਕ ਮੁੱਦਿਆਂ ਤੇ ਜੋਰਦਾਰ ਸਰਗਰਮੀਆਂ ਅਤੇ ਬਹਿਸਾਂ ਵਿੱਚ ਲੰਘਦੀ ਹੋਈ ਚੋਣ ਵਿੱਚ ਲੋਕਤੰਤਰ ਢੰਗ ਨਾਲ ਵੋਟ ਦੀ ਵਰਤੋ ਕਰਕੇ ਇੱਕ ਨਵਾ ਇਨਕਲਾਬ,,,,

ਦਿੱਲੀ ਨੂੰ-
ਸੁਖਦੀਪ ਸਿੰਘ ਬਰਨਾਲਾ
 
         ਮੁੱਦਤਾਂ ਬਾਅਦ ਕੀਤਾ ਮੈਂ ਦੀਦਾਰ ਤੇਰੇ ਸ਼ਹਿਰ ਦਾ
ਭੁੱਲਦਾ ਨਹੀਂ ਦਿੱਤਾ ਜੋ ਪਿਆਰ ਤੇਰੇ ਸ਼ਹਿਰ ਦਾ
ਗ਼ਲਤ ਹਰਫ਼ ਵਾਂਗੂੰ ਮਿਟ ਗਿਆ, ਦੇ ਗਿਆ ਧੋਖਾ ਕੌਮ ਨੂੰ
ਸੰਤਾਲੀ ਵੇਲੇ ਕੀਤਾ ਹਰ, ਇਕਰਾਰ ਤੇਰੇ ਸ਼ਹਿਰ ਦਾ
‘ਹਿਟਲਰ ਦੀ ਭੈਣ’ ਦੀ ਮੌਤ ਤੇ, ਤੂੰ ਐਨਾ ਦੁੱਖੀ ਹੋ ਗਿਆ
ਰਾਤੋ-ਰਾਤ ਹੀ,,,,

ਨਜ਼ਮ
ਕਾਨੂੰਨ
ਅਮਰਜੀਤ ਸਿੰਘ ਸਿੱਧੂ,
 
          ਅਸੀ਼ ਤਾਂ ਕਾਨੂੰਨ ਨੂੰ,
ਸਮਝਦੇ ਸਾਂ,
ਨਾਲ ਜੰਮਿਆ ਭਾਈ,
ਜਿਸ ਨਾਲ ਖੂ਼ਨ ਦੀ ਸਾਂਝ ਹੁੰਦੀ ਹੈ।
ਜੋ ਨਾਲ ਰਹਿੰਦਾ ਹੈ,
ਪ੍ਰਛਾਵੇਂ ਵਾਂਗ,
ਗਮੀ ਤੇ ਖੁਸ਼ੀ ਦੇ ਦਿੰਨਾਂ ਵਿੱਚ,
ਪੁੰਨਿਆਂ ਤੇ ਮੱਸਿਆ ਦੀਆਂ ਰਾਤਾਂ ਨੂੰ।
ਅਸੀਂ ਤਾਂ ਸਮਝਦੇ ਸਾਂ ਕਾਨੂੰਨ ਨੂੰ,
ਮਾਂ ਵਰ,,,,

ਸਿੱਖ ਇਤਿਹਾਸ ਦੀ ਸਭ ਤੋਂ ਕੀਮਤੀ ਰਚਨਾ ‘ਸਿੱਖ ਤਵਾਰੀਖ਼’ ਹੁਣ ਹਰ ਰੋਜ਼ ‘ਰੋਜ਼ਾਨਾ ਸਪੋਕਸਮੈਨ’ ਵਿਚ ਛਪਣੀ ਸ਼ੁਰੂ
 
         ਸਿੱਖ ਇਤਿਹਾਸ ਦੇ ਆਸ਼ਕਾਂ ਵਾਸਤੇ ਖ਼ੁਸ਼ਖ਼ਬਰੀ ਹੈ ਕਿ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਲਿਖਤ ਸਿੱਖ ਇਤਿਹਾਸ ਦੀ ਸਭ ਤੋਂ ਕੀਮਤੀ ਰਚਨਾ ‘ਸਿੱਖ ਤਵਾਰੀਖ਼’ ਹੁਣ ਹਰ ਰੋਜ਼ ‘ਰੋਜ਼ਾਨਾ ਸਪੋਕਸਮੈਨ’ ਵਿਚ ਛਪਣੀ ਸ਼ੁਰੂ ਹੋ ਗਈ ਹੈ। ਪੰਜ ਜਿਲਦਾਂ ਵਿਚ ਇਸ ਕਿਤਾਬ ਨੂੰ 12 ਦਸੰਬਰ 2008 ਤੋਂ ਸ,,,,

ਬਠਿੰਡਾ ਦੇ ਨੇਤਾ ਤੇ ਲੋਕ ਸਾਨ੍ਹਾਂ ਦੇ ਭੇੜ ਵਰਗਾ ਸਿਆਸੀ ਦੰਗਲ ਚਾਹੁੰਦੇ ਹਨ
 
         ਲੋਕ ਸਭਾ ਹਲਕਾ ਬਠਿੰਡਾ ਦੇ ਸਥਾਨਕ ਆਗੂ ਅਤੇ ਆਮ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ‘ਚ ਸਾਨ੍ਹਾਂ ਦੇ ਭੇੜ ਵਰਗਾ ਚੋਣ ਦੰਗਲ ਦੇਖਣਾ ਚਾਹੁੰਦੇ ਹਨ। ਦਹਾਕਿਆਂ ਤੋਂ ਇਹ ਹਲਕਾ ਰਿਜ਼ਰਵ ਹੋਣ ਕਾਰਨ ਇੱਥੇ ਕਦੇ ਵੀ ਬਹੁਤਾ ਦਿਲਚਸਪ ਮੁਕਾਬਲਾ ਨਹੀਂ ਹੋਇਆ, ਨਾ ਵੱਡੀਆਂ ਸਿਆਸੀ ਕਾਨਫ,,,,