ਇੱਕ ਔਰਤ ਤੋਂ ਸਾਰੇ ਡਰਗੇ
ਚੋਣ ਜ਼ਾਬਤਾ ਲਾ ਕੇ ਐਸੀਆਂ ਪ੍ਰਿਤਾਂ ਪਾਈਆਂ ਜੀ
ਕੁਸਮਜੀਤ ਕੌਰ ਸਿੱਧੂ ਨੂੰ ਤੁਸੀ ਦਿਓ ਵਧਾਈਆਂ ਜੀ
ਨਾ ਝੰਡੇ ਨਾ ਡੰਡੇ ਨਾ ਨੋਟ ਲੁਕੋ ਸਕਦਾ
ਸਰਕਾਰ ਦੇ ਕਰਨਾ ਚਾਹਵੇ ਦੱਸੋ ਕੀ ਨਹੀਂ ਹੋ ਸਕਦਾ
ਠੇਕੇ ਬੰਦ ਕਰਾਤੇ ਲੋਕੀ ਦੇਣ ਦੁਹਾਈਆਂ ਜੀ
ਕੁਸਮਜੀਤ ਕੌਰ ਸਿੱਧੂ ਨੂੰ ਤੁਸੀ ਦਿਓ ਵਧਾਈਆਂ ਜੀ
ਅੰਦਰੋ ਅੰਦਰੋ ਸਾਰੇ ਲੀਡਰ ਕੰਬਦੇ ਦੇਖੇ ਮੈਂ
ਕੈਮਰੇ ਕੋਲੋ ਅੱਖ ਬਚਾ ਕੇ ਲੰਘਦੇ ਦੇਖੇ ਮੈਂ
ਨੀਂਦ ਕਈਆਂ ਦੀ ਉਡਦੀ ਲਭਦੇ ਫਿਰਨ ਦਵਾਈਆਂ ਜੀ
ਕਈ ਪੇਟੀਆਂ ਦਾਰੂ ਥੱਬੇ ਫੜਲੇ ਨੋਟਾਂ ਦੇ
ਕਈ ਚਮਚੇ ਮੈਂ ਵੰਡਦੇ ਦੇਖੇ ਪੈਸੇ ਵੋਟਾਂ ਦੇ
ਕੋਈ ਵੀ ਅਫਸਰ ਕਰ ਨਈ ਸਕਦਾ ਧੱਕੇਸ਼ਾਹੀਆਂ ਜੀ
ਕੁਸਮਜੀਤ ਕੌਰ ਸਿੱਧੂ ਨੂੰ ਤੁਸੀ ਦਿਓ ਵਧਾਈਆਂ ਜੀ
ਚੰਦ ਕੁ ਪੈਸਿਆਂ ਖਾਤਰ ਤੇ ਇੱਕ ਬੋਤਲ ਦਾਰੂ ਦੀ
ਪੰਜ ਸਾਲ ਥੋਡੀ ਆਤਮ ਥੋਨੂੰ ਮਿਹਣੇ ਮਾਰੂਗੀ
ਸੰਭਲੋ ਮੱਖਣ ਬਰਾੜ ਕਿਉਂ ਤੁਸੀ ਸ਼ਰਮਾਂ ਲਾਹੀਆਂ ਜੀ
ਕੁਸਮਜੀਤ ਕੌਰ ਸਿੱਧੂ ਨੂੰ ਤੁਸੀ ਦਿਓ ਵਧਾਈਆਂ ਜੀ
ਰਾਜ ਕੌਰ
ਕੌਣ ਆਖਦਾ ਕੀ
ਕਲਯੁਗ 'ਚ ਕੋਈ
ਦੇਵ ਪਰਗਟ ਨਹੀ ?
ਜਦੋ ਮੈਂ ਅੱਗ ਦੇਖਦਾ
ਨਿਘ ਸੇਕਦਾ
ਪਾਣੀ ਪੀਂਦਾ
ਹਵਾ ਚ
ਸਾਹ ਭਰਦਾ
ਤੇ ਸੋਚਦਾ
ਕੀ ਸਭ ਹਾਜ਼ਿਰ ਹੀ
ਤਾਂ ਹੈ ...........
sucha singh nar
on Sat 04 February 2012 - 04:42:54 PM
tuhada lekh bahut hi vadhia hae pr maen pura nahin parh skia .kion ke eh lambian laena vich likhia gia hae .kirpa karke age vaste stran chotian di varton kro .dhanvadhi hovanga ap ji da
ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ ।
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)
ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾਲੀਆਂ ਹੀ ਹੋਣਗੀਆਂ । ਇਸ ਤਰਾਂ ਬ੍ਰਾਹਮਣ ਸਿਰਫ ਵਿਸ਼ੇਸ਼ਣ ਹੋ ਸਕਦਾ ਹੈ,ਆਉਣ ਵਾਲੀਆਂ ਬ੍ਰਾਹਮਣ ਦੀਆਂ ਪੀੜੀਆਂ ਦੀ ਸਦੀਵੀ ਪਕੜ ਵਾਲਾ ਕੋਈ ਨਾਮ ਨਹੀਂ । ਕਿਰਤ ਅਧਾਰਿਤ ਵੰਡ ਅਨੁਸਾਰ ਕਿਰਤ ਬਦਲਣ ਨਾਲ ਵਰਗ ਦਾ ਬਦਲਣਾ ਵੀ ਜਰੂਰੀ ਸੀ । ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਬ੍ਰਾਹਮਣ ਦੀ ਡਿਗਰੀ ਸਦਾ ਲਈ ਆਪਣੇ ਨਾਮ ਨਾਲ ਚਿਪਕਾ ਲਈ । ਸ਼ਾਇਦ ਇਸੇ ਲਈ ਉਸਦੀ ਇਸ ਯੋਜਨਾਂ ਦਾ ਭਾਂਡਾ ਭੰਨਦਾ ਹੋਇਆ ਸ਼ਬਦ ਬ੍ਰਾਹਮਣਬਾਦ ਹੋਂਦ ਵਿੱਚ ਆ ਗਿਆ । ਅਸਲ ਵਿੱਚ ਇਹ ਬ੍ਰਾਹਮਣਬਾਦ ਸ਼ਬਦ ਕਿਸੇ ਜਾਤੀ ਸੂਚਕ ਬ੍ਰਾਹਮਣ ਦੀ ਮੁਖਾਲਫ਼ਤ ਨਹੀਂ ਕਰਦਾ ਸਗੋਂ ਬ੍ਰਾਹਮਣ ਦੀ ਉਸ ਚਲਾਕੀ ਅਤੇ ਮਕਾਰੀ ਦਾ ਪਰਦਾ ਫਾਸ਼ ਕਰਦਾ ਹੈ, ਜਿਸ ਨਾਲ ਉਸਨੇ ਸਦਾ ਲਈ ਇਹ ਨਾਮ ਆਪਣੀਆਂ ਕੁਲਾਂ ਲਈ ਰਾਖਵਾਂ ਕਰਵਾਕੇ ਸਮਾਜ ਦੇ ਬਾਕੀ ਵਰਗਾਂ ਦੀ ਸਦੀਵੀ ਲੁੱਟ ਲਈ ਪੱਕੀ ਵਿਓਂਤ ਬੰਦੀ ਕੀਤੀ ਹੈ ।
ਸੋ ਆਪਣੀ ਜਾਤੀ ਆਪ ਹੀ ਘੜ ਕੇ ,ਆਪ ਨੂੰ ਹੀ ਸਰਬੋਤਮ ਮੰਨਕੇ ਉਸੇ ਅਖਾਉਤੀ ਉੱਚ ਜਾਤੀ ਦਾ ਝੂਠਾ ਹੰਕਾਰ ਹੀ ਬ੍ਰਾਹਮਣਬਾਦ ਹੈ, ਜੋ ਬਾਕੀ ਆਪਣੇ ਆਪਣੇ ਕੰਮਾਂ ਅਨੁਸਾਰ ਆਪ ਹੀ ਸਿਰਜੀਆਂ ਜਾਤੀਆਂ ਨੂੰ ਛੋਟੀਆਂ ਅਤੇ ਤੁੱਛ ਮੰਨਕੇ ਆਪਣੀ ਹੀ ਸੇਵਾ ਲਈ ਬਣੀਆਂ ਦਰਸਾਉਂਦਾ ਹੈ । ਸੋ ਬ੍ਰਾਹਮਣ ਦਾ ਰੱਬ ਵੀ ਅਜਿਹਾ ਹੀ ਆਪੂੰ ਹੀ ਘੜਿਆ ਰੱਬ ਹੁੰਦਾ ਹੈ ਜੋ ਬ੍ਰਾਹਮਣ ਰੂਪੀ ਪੁਜਾਰੀ ਰਾਹੀਂ ਸ਼ਕਤੀਸ਼ਾਲੀ ਰਾਜੇ ਨੂੰ ਵੀ ਮਕਾਰੀ ਨਾਲ ਝੁਕਣ ਲਈ ਮਜਬੂਰ ਕਰਕੇ, ਖੁਦ ਬ੍ਰਾਹਮਣ ਨੂੰ ਸਰਬਉੱਚ ਬਣਾ ਦਿੰਦਾ ਹੈ । ਮਨੁੱਖਤਾ ਵਿੱਚ ਜਾਤੀ-ਪਾਤੀ ,ਊਚ-ਨੀਚ ਅਤੇ ਛੂਆ-ਛਾਤ ਰਾਹੀਂ ਪਾਈ ਗਈ ਵੰਡੀ ਹੀ ਇਸ ਬ੍ਰਾਹਮਣਬਾਦ ਦੀ ਸਭ ਤੋਂ ਵੱਡੀ ਤਾਕਤ ਬਣਦੀ ਹੈ, ਜਿਸ ਦੀ ਮਦਦ ਨਾਲ ਇਹ ਇੱਕ ਤਰਾਂ ਨਾਲ ਆਪਣੇ ਆਪ ਨੂੰ ਸਾਰੀ ਮਨੁੱਖਤਾ ਦਾ ਰੱਬ ਹੀ ਘੋਸ਼ਤ ਕਰਦਾ ਹੈ । ਧਰਮ ਗਿਆਨ ਤੇ ਕੇਵਲ ਆਪਣਾ ਹੀ ਅਧਿਕਾਰ ਘੋਸ਼ਿਤ ਕਰ ਇਹ ਸਮਾਜ ਦੇ ਬਾਕੀ ਵਰਗਾਂ ਨੂੰ ਸਦਾ ਲਈ ਆਪਦੇ ਮੁਥਾਹਜ ਬਣਾਉਣ ਦੀ ਕੁਚੇਸ਼ਠਾ ਨਾਲ, ਉਹਨਾਂ ਵਿੱਚ ਕੇਵਲ ਡਰੂ ਬਿਰਤੀ ਪੈਦਾ ਕਰਨ ਲਈ ਹੀ ਅਗਿਆਨੀ ਰੱਖਕੇ ਕਰਮਕਾਂਢਾਂ ਵਿੱਚ ਉਲਝਾਉਂਦਾ ਹੈ । ਕਰਮਾਂ ਦੇ ਪਾਏ ਗਏ ਡਰ ਦਾ ਮਾਰਿਆ ਹਰ ਤਰਾਂ ਦਾ ਮਿਹਨਤੀ ਤਬਕਾ ਆਪਣੇ ਹੱਕ ਹਲਾਲ ਦੀ ਕਮਾਈ ਨੂੰ, ਇਸ ਪੁਜਾਰੀ ਨੁਮਾਂ ਵਿਹਲੜ ਬ੍ਰਾਹਮਣ ਸਾਹਮਣੇ ਪੁਸ਼ਤਾਂ ਤੱਕ ਚਾੜਨਾਂ ਹੀ ਧਰਮ-ਕਰਮ ਸਮਝ ਬੈਠਦਾ ਹੈ । ਜੇਕਰ ਕਿਸੇ ਪ੍ਰਾਚੀਨ ਮਤ ਦੇ ਬਾਨੀ ਨੂੰ ਅੱਜ ਵੀ ਜਿਉਂਦਾ ਦੇਖਣਾ ਹੈ ਤਾਂ ਕੇਵਲ ਬ੍ਰਾਹਮਣ ਬਾਦ ਦਾ ਆਗੂ ਹੀ ਨਜਰ ਆਉੰਦਾ ਹੈ, ਸ਼ਾਇਦ ਇਸੇ ਲਈ ਬ੍ਰਾਹਮਣਬਾਦ ਦਾ ਇਹੀ ਰੂਪ ਬਾਕੀ ਸੰਸਾਰ ਦੇ ਮਤਾਂ ਅੰਦਰ ਦਾਖਲ ਹੋ ਸਦਾ ਲਈ ਅਮਰ ਹੋਣ ਦੀ ਲਾਲਸਾ ਵਿੱਚ ਹੈ । ਸਿੱਖ ਮਤ ਵਿੱਚ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਦਾਖਲੇ ਦੀ ਭਾਲ ਵਿੱਚ ਸੀ, ਪਰ ਇਸਦਾ ਦਾਅ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਦੋਂ ਲੱਗਾ ਜਦੋਂ ਸਿੰਘਾਂ ਦਾ ਹਕੂਮਤ ਵੱਲੋਂ ਹਰ ਜਗਹ ਸ਼ਿਕਾਰ ਕੀਤਾ ਜਾ ਰਿਹਾ ਸੀ ਅਤੇ ਸਿੰਘ ਜੰਗਲਾਂ, ਮਾਰੂਥਲਾਂ ਵਿੱਚ ਵਿਚਰ ਰਹੇ ਸਨ ।
ਗੁਰੂ ਨਾਨਕ ਸਾਹਿਬ ਨੇ ਅਜਿਹੇ ਬ੍ਰਾਹਮਣਬਾਦ ਦੇ ਮਹਿਲ ਦੀ ਨਿਓਂ ਵਿੱਚ ਲਗ ਰਹੀ ਸਭ ਤੋਂ ਪਹਿਲੀ ਕਰਮਕਾਂਢੀ ਜਨੇਊ ਨਾਮਕ ਭੇਖੀ ਇੱਟ ਨੂੰ ਹੀ ਪੁੱਟਕੇ ਸਾਰੇ ਸਮਾਜ ਸਾਹਮਣੇ ਸੁੱਟ ਧਰਿਆ ਸੀ ਅਤੇ ਆਪਣੀ ਬਾਣੀ ਦੇ ਸ਼ੁਰੂ ਵਿੱਚ ਹੀ ‘੧’ ਲਿਖ, ਬ੍ਰਾਹਮਣ ਦੇ ਬਣਾਏ ਝੂਠੇ ਮੱਕੜਜਾਲ ਦੇ ਬਹੁ ਵਰਗ ਅਤੇ ਬਹੁ ਦੇਵਤਾ ਆਧਾਰ ਦੀਆਂ ਤੰਦਾਂ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਸੀ । ਜਿਸ ਨਾਲ ਸਮਾਜ ਵਿੱਚ ਬਰਾਬਰੀ ਅਤੇ ਅਸਲੀ ਰੱਬ ਦੀ ਪਹਿਚਾਣ ਦਾ ਮੁੱਢ ਬੱਝਦਾ ਦੇਖ ਬ੍ਰਾਹਮਣਬਾਦ ਤਰਲੋ-ਮੱਛੀ ਹੋਣ ਲੱਗ ਪਿਆ ਸੀ ।
ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ (ਪੰਨਾ 611)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ(ਪੰਨਾ 1349)
ਗੁਰੂ ਸਾਹਿਬ ਦੀ ਸਾਰੀ ਮਨੁੱਖਾ ਜਾਤੀ ਨੂੰ ਇੱਕ ਹੀ ਰੱਬ ਦੀ ਔਲਾਦ ਦਸਦਿਆਂ ਸਭ ਵਿੱਚ ਇੱਕ ਹੀ ਜੋਤ ਹੋਣ ਦੀ ਗੱਲ ਬ੍ਰਾਹਮਣਵਾਦ ਦੇ ਖਿਲਾਫ ਮਨੁੱਖਤਾ ਵਿੱਚ ਸਮਾਨਤਾ ਦੇ ਭਾਵ ਭਰਦੀ ਅਸਲ ਰੱਬ ਵਲ ਪਰੇਰਤ ਕਰਨ ਲੱਗੀ ਸੀ । ਲੋਕਾਈ ਨੂੰ ਸੱਚੇ ਰੱਬ ਦੀ ਸੱਚੀ ਪੂਜਾ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ ਸਨ । ਸਮਾਜ ਦੇ ਹਰ ਦੱਬੇ ਕੁਚਲੇ ਵਰਗ ਅੰਦਰ ਬਰਾਬਰ ਸਨਮਾਨ ਦੀ ਭਾਵਨਾ, ਮਿਹਨਤੀ ਲੋਕਾਂ ਵਿੱਚ ਸੁਕਿਰਤ ਦੀ ਵਡਿਆਈ, ਦੂਜੇ ਦੀ ਕਮਾਈ ਤੇ ਪਲਣ ਵਾਲੇ ਨਿਖੱਟੂਆਂ, ਲੋਟੂਆਂ ਅਤੇ ਵਿਹਲੜਾਂ ਨੂੰ ਮਨੁੱਖਤਾ ਅਤੇ ਰੱਬ ਦੇ ਦੁਸ਼ਮਨ ਸਮਝਣ ਦੀ ਭਾਵਨਾਂ ਨੇ ,ਰੱਬ ਦੇ ਵਿਚੋਲੇ ਕਹਾਉਂਦੇ ਬ੍ਰਾਹਮਣਬਾਦ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ।
ਇਨਾਂ ਹੋਣ ਤੇ ਵੀ ਬ੍ਰਾਹਮਣਬਾਦ ਨੇ ਹਾਰ ਨਹੀਂ ਮੰਨੀ, ਸਗੋਂ ਹੋਰ ਵੀ ਡੂੰਘੀ ਚਾਲ ਅਤੇ ਠਰੰਮੇ ਨਾਲ ਸਿੱਖਾਂ ਦਾ ਬਾਹਰੀ ਭੇਖ ਧਾਰਨ ਕਰ ਗੁਰਧਾਮਾਂ ਵਿੱਚ ਆ ਬੈਠਾ । ਗਿਆਨ ਤੋਂ ਸੱਖਣੇ ਰੱਖੇ ਗਏ ਸਿੱਖ, ਅੰਨੀ ਸ਼ਰਧਾ ਅਧੀਨ, ਉਸਦੇ ਚਰਨਾਂ ਵਿੱਚ ਜਾ ਵਿਰਾਜਣੇ ਸ਼ੁਰੂ ਹੋ ਗਏ । ਉਸਨੇ ਸਿੱਖਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਅਸਪਸ਼ਟਤਾ ਭਰਕੇ, ਗੁਰਮਤਿ ਅਨੁਸਾਰੀ ਸਰਬਖੇਤਰੀ ਅਗਵਾਈ ਵਾਲੇ ਚਿਤਵੇ ਗੁਰਮਤਿ ਦੇ ਸਕੂਲਾਂ ਦੇ ਆਸ਼ੇ ਵਿਰੁੱਧ ਵੱਡੇ ਵੱਡੇ ਪੂਜਾ ਘਰ ਬਣਵਾਕੇ,ਘਰ ਘਰ ਅੰਦਰ ਧਰਮਸਾਲ ਦਾ ਸੰਕਲਪ ਖਤਮ ਕਰ, ਗਿਣਤੀਆਂ ਮਿਣਤੀਆਂ ਵਾਲੇ ਕਈ ਕਿਸਮਾਂ ਦੇ ਪਾਠਾਂ ਦੇ ਫਲਾਂ ਦੀ ਚਾਹਨਾਂ ਭਰ ਦਿੱਤੀ । ਗੁਰਮਤਿ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਨਾਲੋਂ ਗੁਰੂ ਉਪਦੇਸ਼ਾਂ ਦੇ ਮੰਤਰ ਨੁਮਾਂ ਰਟਨ ਅਤੇ ਰਸਮੀਂ ਪੂਜਾ ਅਰਚਨਾਂ ਹੀ ਪ੍ਰਮੁੱਖ ਬਣਾ ਦਿੱਤੀ । ਅਣਜਾਣ ਅਤੇ ਸ਼ਰਧਾਲੂ ਸਿੱਖ ਗੁਰ ਗਿਆਨ ਤੋਂ ਸੱਖਣੇ ਰਹਿ ਪਦਾਰਥਕ ਸੁੱਖਾਂ ਦੀਆਂ ਮਨੋਕਲਪਿਤ ਇਛਾਵਾਂ ਦੀ ਪੂਰਤੀ ਲਈ ਕਰਮਕਾਂਢਾਂ ਨਾਲ ਹੀ ਜੁੜਦੇ ਚਲੇ ਗਏ । ਹੌਲੀ ਹੌਲੀ ਸਿੱਖਾਂ ਨੂੰ ਗੁਰੂ ਦੇ ਗਿਆਨ ਤੋਂ ਸੱਖਣੇ ਕਰ ,ਬਿਨਾ ਕੰਮ ਕੀਤਿਆਂ ਹੀ ਧਨ ਪਦਾਰਥਾਂ ਤੇ ਸਦਾ ਲਈ ਆਪਣੇ ਕੋੜਮੇ ਦੀ ਪਕੜ ਲਈ, ਪੁਜਾਰੀਆਂ ਦਾ ਇੱਕ ਅਦਾਰਾ ਹੀ ਸਿਰਜ ਪੁਜਾਰੀ ਤੋਂ ਮਹਾਂਪੁਜਾਰੀ ਬਣ, ਰਾਜਸੀ ਨੇਤਾਵਾਂ ਨਾਲ ਗੱਠ ਜੋੜ ਕਰ, ਸਿੱਖਾਂ ਦੀ ਅਣਕਿਆਸੀ ਕਿਸਮਤ ਦਾ ਮਾਲਕ ਬਣ ਬੈਠਾ ।
ਸਿੱਖਾਂ ਵਿੱਚ ਹਰ ਤਰਾਂ ਦੀ ਬਿਪਰਨ ਕੀ ਰੀਤ ਨੂੰ ਸ਼ੁਰੂ ਕਰਾ, ਉਹਨਾਂ ਦੀ ਪੂਰਤੀ ਲਈ ਹੌਲੀ ਹੌਲੀ ਪੁਜਾਰੀਆਂ ਦੀ ਇੱਕ ਬਹੁਤ ਵੱਡੀ ਫੋਜ ਖੜੀ ਕਰ ਦਿੱਤੀ । ਸਿੱਖ ਕੌਮ ਸ਼ਰਧਾ ਵਸ ਧਰਮ ਦਾ ਪਰਚਾਰ ਸਮਝ ਗੁਰਦਵਾਰੇ ਬਣਾਉਂਦੀ ਗਈ ਅਤੇ ਪੁਜਾਰੀ ਇਹਨਾਂ ਤੇ ਕਾਬਜ ਹੁੰਦੇ ਗਏ । ਅਵੇਸਲੀ ਕੀਤੀ ਸਿੱਖ ਕੌਮ ਆਪਣੇ ਗੁਰਦਵਾਰਿਆਂ ਦਾ ਪਰਬੰਧ ਵੀ ਸੰਗਤੀ ਰੂਪ ਵਿੱਚ ਆਪਣੇ ਹੱਥਾਂ ਨਾਲ ਆਪ ਕਰਨ ਦੀ ਥਾਂ ਭਾੜੇ ਦੇ ਪੁਜਾਰੀਆਂ ਕੋਲੋਂ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਦੀ ਗਈ । ਗਿਆਨ ਦਾ ਤੱਤ ਮੁਕਾਅ ਕੇਵਲ ਅੰਨੀ ਸ਼ਰਧਾ ਨਾਲ ਸਿੱਖੀ ਦਾ ਦਾਅਵਾ ਕਰਨ ਵਾਲਾ ਸਿੱਖ ਵਹਿਮਾਂ-ਭਰਮਾਂ ਵਿੱਚ ਫਸ ਕੇ ਸ਼ਬਦ ਦੀ ਵਿਚਾਰ ਨੂੰ ਭੁੱਲ ਕੇਵਲ ਪੂਜਣ ਵਾਲੇ ਆਕਾਰ ਨਾਲ ਹੀ ਜੁੜਦਾ ਗਿਆ । ਸਿੱਖ ਕੌਮ ਵਿੱਚ ਗੁਰ ਗਿਆਨ ਦੁਆਰਾ ਆਉਣ ਵਾਲੀ ਜਾਗਰਤੀ ਨੂੰ ਚਿਰ ਸਥਾਈ ਰੋਕਣ ਲਈ ਹਰ ਰੋਜ ਗੁਰੂ ਦੇ ਗਿਆਨ ਦੀ ਵਿਚਾਰ ਨੂੰ ਨਿੱਤਨੇਮ ਬਣਾਉਣ ਦੀ ਥਾਂ, ਕੇਵਲ ਪੂਜਾ ਕਰਨੀ ਅਤੇ ਭੋਗ ਪਾਉਣੇ ਹੀ ਨਿੱਤਨੇਮ ਬਣਾ ਦਿੱਤੇ ਗਏ । ਕੀਤੇ ਕਰਾਏ ਵੱਖ ਵੱਖ ਤਰਾਂ ਦੇ ਕਰਮਕਾਂਢੀ ਪਾਠਾਂ ਦੇ ਵੱਖ ਵੱਖ ਫਲਾਂ ਦੀਆਂ ਝੂਠੀਆਂ ਊਮੀਦਾਂ ਨਾਲ ਪਰਚ ਰਿਹਾ ਸਿੱਖ ਆਪਣੀ ਅਗਿਆਨਤਾ ਕਾਰਣ ਬੇ-ਵਸ ਬਣਦਾ ਰਿਹਾ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ(ਪੰਨਾ 1377)
ਸਮੇ ਦੇ ਤੁਰਨ ਨਾਲ ਜਿਵੇਂ ਜਿਵੇਂ ਦੁਨੀਆਂ ਗਿਆਨ ਅਤੇ ਸੰਚਾਰ ਦੇ ਨਵੇਂ ਤੋਂ ਨਵੇਂ ਸਾਧਨਾਂ ਨਾਲ ਜੁੜਦੀ ਗਈ ,ਤਿਵੇਂ ਤਿਵੇਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਨੇ ਦੁਨੀਆਂ ਦੇ ਹਰ ਖੂੰਜੇ ਵਿੱਚ ਬੈਠੇ ਗੁਰਮਤਿ ਦੇ ਜਗਿਆਸੂਆਂ ਦੀਆਂ ਅੱਖਾਂ ਖੋਲਣੀਆਂ ਸ਼ੁਰੂ ਕੀਤੀਆਂ । ਦੁਨੀਆਂ ਨੂੰ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਵਾਲੇ ਇੱਕ(੧)ਦੇ ਫਲਸਫੇ ਦੀ ਸਮਝ ਪੈਣ ਲੱਗੀ । ਕੁਦਰਤ ਦੇ ਅਟੱਲ ਨਿਯਮਾਂ ਵਿੱਚ ਹੀ ਅਕਾਲ ਪੁਰਖ ਕਰਤੇ ਦੇ ਰੱਬੀ ਹੁਕਮ ਸਮਝ ਆਉਣ ਲੱਗੇ । ਕੁਦਰਤ ਦੇ ਨਿਯਮਾਂ ਵਰੁੱਧ ਜਾਣਾ ਰੱਬੀ ਅਵੱਗਿਆ ਜਾਪਣ ਲੱਗਾ । ਗੁਰਮਤਿ ਵਿਗਿਆਨ ਦੀ ਵਿਰੋਧਤਾ ਕਰਨ ਦੀ ਥਾਂ ,ਵਿਗਿਆਨ ਨੂੰ ਸਰਬੱਤ ਦੇ ਭਲੇ ਦੇ ਸੰਦੇਸ਼ ਦਿੰਦੀ ਸਮਝ ਆਉਣ ਲੱਗੀ । ਗੁਰੂ ਦੇ ਉਪਦੇਸ਼ ਭੋਗ ਪਾਉਣ ਲਈ ਨਹੀਂ, ਸਗੋਂ ਸਮਝ-ਵਿਚਾਰ ਰਾਹੀਂ ਜਿੰਦਗੀ ਸਵਾਰਨ ਦਾ ਫਲਸਫਾ ਜਾਪਣ ਲੱਗੇ । ਦੁਨੀਆਂ ਨੂੰ ਸਮਝ ਆਉਣ ਲੱਗੀ ਕਿ ਰੱਬ ਕਿਸੇ ਖਾਸ ਸਥਾਨ ਤੇ ਦੇਖਣ ਜਾਂ ਕਿਸੇ ਵਿਧੀ ਨਾਲ ਪਰਾਪਤ ਕਰਨ ਦੀ ਚੀਜ ਨਹੀਂ ਸਗੋਂ ਆਪਣੇ ਆਪ ਅਤੇ ਸੰਸਾਰ ਦੇ ਹਰ ਕੋਨੇ ਵਿੱਚ ਹੀ ਲਗਾਤਾਰ ਮਹਿਸੂਸ ਕਰਨ ਦਾ ਗੁਰਪ੍ਰਸਾਦੀ ਸੰਕਲਪ ਹੈ । ਬ੍ਰਾਹਮਣਬਾਦ ਦੇ, ਗੁਰਮਤਿ ਵਿਚਾਰਧਾਰਾ ਦੇ ਸਪੱਸ਼ਟ ਹੋਣ ਤੋਂ ਰੋਕਣ ਲਈ ਮੜ੍ਹੇ ਗਏ ਵੈਦਿਕ ਅਤੇ ਪੁਰਾਣਿਕ ਅਰਥ, ਆਪਣਾ ਝੂਠਾ ਅਸਰ ਗੁਆਉਣ ਲੱਗੇ । ਦੇਖਦੇ ਦੇਖਦੇ ਭੂਤ, ਪਰੇਤ, ਯਮਰਾਜ ,ਧਰਮਰਾਜ, ਚਿਤਰ-ਗੁਪਤ, ਆਵਾਗਵਣ , ਨਰਕ-ਸੁਰਗ, ਬੈਕੁੰਠ ਆਦਿ ਸ਼ਬਦ ਆਪਣੀਆਂ ਪ੍ਰਾਚੀਨ ਪਰਿਭਾਸ਼ਾਵਾਂ ਨਾਲ ਅਲੋਪ ਹੋਣ ਲੱਗੇ । ਦੁਨੀਆਂ ਇਸ ਗੁਰਮਤਿ ਦੇ ਅਦੁੱਤੀ ਗਿਆਨ ਨੂੰ ਹਰ ਸਮੇ,ਹਰ ਜਗਹ ਅਤੇ ਹਰ ਖੇਤਰ ਦੀ ਹਰ ਤਰਾਂ ਅਗਵਾਈ ਕਰਨ ਦੇ ਸੰਪੂਰਨ ਸਮਰੱਥ ਸਮਝਣ ਲੱਗੀ । ਸਾਹਿਬ ਮੇਰਾ ਨੀਤ ਨਵਾਂ ਦੇ ਅਰਥ ਉਜਾਗਰ ਹੋਣ ਲੱਗੇ । ਸਿੱਖ ਸਾਰੀ ਦੁਨੀਆਂ ਵਿੱਚ ਫੈਲ ਕਿਰਤ ਦੀ ਦੁਨੀਆਂ ਵਿੱਚ ਝੰਡੇ ਗੱਡਣ ਲੱਗੇ । ਪੂਰੀ ਦੁਨੀਆਂ ਵਿੱਚ ਜਾਗਰੂਕ ਹੋ ਰਹੇ ਸਿੱਖਾਂ ਅੱਗੇ, ਬਣ ਚੁੱਕੀ ਸਥਿੱਤੀ ਨੂੰ ਸਮਝ, ਇਹ ਸਵਾਲ ਆਉਣ ਲੱਗੇ ਕਿ ਇਸ ਮਨੁੱਖਤਾ ਦਾ ਖੂਨ ਪੀਣੇ ਪੁਜਾਰੀਬਾਦ ਨੁਮਾ ਬ੍ਰਾਹਮਣਬਾਦ ਨਾਮੀ ਅਜਗਰ ਤੋਂ ਕਿਰਤੀ ਸਿੱਖਾਂ ਨੂੰ ਕਿਵੇਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ ?
ਦੇਖੋ ਭਾਈ ਗ੍ਹਿਆਨਕੀ ਆਈ ਆਂਧੀ
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨਾ ਮਾਇਆ ਬਾਂਧੀ(ਪੰਨਾ 331)
ਭਾਵੇਂ ਦੁਨੀਆਂ ਜਾਣ ਗਈ ਹੈ ਕਿ ਇਹ ਅਜਗਰ, ਲੋਕਾਂ ਦੇ ਜਾਗਣ ਦਾ ਖਤਰਾ ਭਾਂਪ ਰਾਜਸੀ ਲੋਕਾਂ ਕੋਲ ਕਿਵੇਂ ਜਾ ਸ਼ਰਣ ਲੈਂਦਾ ਹੈ, ਜੋ ਇਸ ਰਾਹੀਂ ਡੰਗੀ ਦੁਨੀਆਂ ਨੂੰ ਅਸਾਨੀ ਨਾਲ ਕਾਬੂ ਕਰ, ਫ਼ਤਵਿਆਂ ਦੀ ਘੁੰਮਣਘੇਰੀ ਵਿੱਚ ਫਸਾ, ਅਕਸਰ ਹੀ ਆਪਣਾ ਉੱਲੂ ਸਿੱਧਾ ਕਰਨ ਲਈ ਬ੍ਰਾਹਮਣੀ ਚੱਕਰਵਿਊ ਬਣਾ ਜਾ ਘੇਰਦੇ ਹਨ, ਪਰ ਬਾਬੇ ਨਾਨਕ ਦੇ ਗਿਆਨ ਦੀ ਹਨੇਰੀ ਵਿੱਚ ਇਨਾਂ ਬਲ ਹੈ ਕਿ, ਦੇਰ ਸਵੇਰ ਜਦੋਂ ਇਹ ਹਨੇਰੀ ਵੱਡਾ ਤੁਫਾਨ ਬਣ ਗਈ, ਤਾਂ ਬੇਗਮਪੁਰੇ ਦੇ ਰਸਤੇ ਦੀ ਹਰ ਰੋਕ ਨੂੰ ਹੀ ਆਪਣੇ ਨਾਲ ਉਡਾ ਸਕਣ ਸਮਰੱਥ ਰਫਤਾਰ ਦੀ ਹੀ ਤਵੱਕੋਂ ਕਰਨੀ ਜਾਇਜ ਹੋਵੇਗੀ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com408-209-7072
ਸੁਖਨੈਬ ਸਿੰਘ ਸਿੱਧੂ
ਡੇਰਾ ਸਿਰਸਾ ਦਾ ਵੋਟ ਬੈਂਕ ਸਿੱਧੇ ਤੌਰ ਤੇ ਮਾਲਵੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਬੀਤੀਆਂ ਵਿਧਾਨ ਸਭਾ ਵਿੱਚ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਨੇ ਇੱਥੋਂ ਅਕਾਲੀ ਦਲ ਦਾ ਬੋਰੀਆਂ ਬਿਸਤਰਾ ਗੋਲ ਕਰਕੇ ਕਾਂਗਰਸ ਦਾ ਹੱਥ ਫੜ ਲਿਆ ਸੀ । ਉਦੋਂ ਤੋ ਅਕਾਲੀ ਦਲ ਇਸਨੂੰ ਆਪਣੀ ਤੱਕੜੀ ਵਿੱਚ ਤੋਲਣ ਲਈ ਤਤਪਰ ਰਿਹਾ ਹੈ।
ਡੇਰਾ – ਸਿੱਖ ਵਿਵਾਦ ਵਿੱਚ ਅਕਾਲੀ ਦਲ ਨੇ ਪਹਿਲਾਂ ਪ੍ਰੇਮੀਆਂ ਨਾਲੋਂ ਨਾਤਾ ਤੋੜਣ ਦਾ ਸੰਕੇਤ ਦੇ ਕੇ ਹੁਕਮਨਾਮਾ ਜਾਰੀ ਕਰਵਾਇਆ ਅਤੇ ਫਿਰ ਉਲਟਾ ਪ੍ਰੇਮੀਆਂ ਦੇ ਧਾਰਮਿਕ ਦੀਵਾਨਾਂ ਲਈ ਸੁਰੱਖਿਆ ਮੁਹੱਈਆ ਵੀ ਇਸੇ ਸਰਕਾਰ ਨੇ ਕਰਾਈ । ਜਿਸ ਕਾਰਨ ਸਿੱਖ ਵੋਟ ਬੈਂਕ ਦਾ ਅਕਾਲੀ ਦਲ ਨਾਲ ਨਾਰਾਜ਼ ਹੋਣ ਸੁਭਾਵਿਕ ਸੀ । ਦੂਜੇ ਪਾਸੇ ਡੇਰਾ ਪ੍ਰੇਮੀ ਵੀ ਪੰਜਾਬ ਵਿੱਚ ਹੋਈ ਦੁਰਦਸ਼ਾ ਕਾਰਨ ਅਕਾਲੀ ਦਲ ਦੇ ਕੱਟੜ ਵਿਰੋਧੀ ਬਣੇ ਭਾਵੇ ਕੁਝ ਸਿਆਸੀ ਤਾਲਮੇਲ ਨਾਲ ਸ਼ਰੋਮਣੀ ਅਕਾਲੀ ਦਲ ਦੇ ਆਗੂ ਡੇਰੇ ਦੇ ਰਾਜਸੀ ਵਿੰਗ ਦੇ ਨੇੜੇ ਆ ਗਏ ਪਰ ਦਿਲਾਂ ਵਿੱਚ ਫਾਸਲੇ ਖਤਮ ਨਹੀਂ ਹੋਏ।
ਕਾਂਗਰਸ ਨਾਲ ਪ੍ਰੇਮੀ ਇਸ ਕਰਕੇ ਨਾਰਾਜ਼ ਹਨ ਕਿ ਪਹਿਲਾਂ ਕਾਂਗਰਸ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਵੀ ਕਾਂਗਰਸ ਨੇ ਦੁੱਖ ਦੀ ਘੜੀ ਵਿੱਚ ਸਾਥ ਦੇਣ ਦੀ ਥਾਂ ਦੇ ਬਿਆਨਬਾਜ਼ੀ ਕਰਕੇ ਵੀ ਬੁੱਤਾ ਸਾਰ ਦਿੱਤਾ ।
ਹੁਣ ਚੋਣਾਂ ਹੋਣ ਕਰਕੇ ਪੀਪਲਜ਼ ਪਾਰਟੀ ਸਮੇਤ ਸਰਗਰਮ ਸਾਰੀਆਂ ਧਿਰਾਂ ਦੇ ਉਮੀਦਵਾਰ ਡੇਰਾ ਮੁਖੀ ਕੋਲੇ ਆਪਣੇ ਹੱਕ ਵਿੱਚ ਹਮਾਇਤ ਲੈਣ ਲਈ ਕੋਸਿ਼ਸ਼ ਕਰ ਚੁੱਕੇ ਹਨ ਪਰ ਹਾਲੇ ਤੱਕ ਡੇਰੇ ਸਿਰਸਾ ਵੱਲੋਂ ਕਿਸੇ ਇੱਕ ਪਾਰਟੀ ਨੂੰ ਹਮਾਇਤ ਦਿੱਤੇ ਜਾਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ।
ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਬਲਾਤਕਾਰ ਅਤੇ ਕਤਲ ਦੇ ਸੰਗੀਨ ਕੇਸਾਂ ਵਿੱਚ ਉਲਝੇ ਡੇਰਾ ਮੁਖੀ ਨੂੰ ਆਪਣਾ ਡਰ ਸਤਾਉਣ ਲੱਗਾ ਹੈ ਕਿਉਂਕਿ ਸੀਬੀਆਈ ਦੀ ਰਿਪੋਰਟ ਜਿ਼ਆਦਾ ਹੱਦ ਤੱਕ ਡੇਰਾ ਮੁਖੀ ਦੇ ਖਿਲਾਫ਼ ਭੁਗਤਦੀ ਹੈ।
ਪੁਖਤਾ ਸੂਤਰ ਇਹ ਵੀ ਦੱਸਦੇ ਹਨ ਕਿ ਡੇਰੇ ਦੀ ਪ੍ਰਬੰਧਕੀ ਕਮੇਟੀ ਵਿੱਚ ਪੈਸੇ ਅਤੇ ਚੌਧਰ ਦੀ ਭੁੱਖ ਕਾਰਨ ਕਾਫੀ ਆਪਾਧਾਪੀ ਪਈ ਹੋਈ ਹੈ ਜਿਸ ਕਰਕੇ ਵੱਡੀ ਗਿਣਤੀ ਵਿਅਕਤੀ ਡੇਰਾ ਮੁਖੀ ਖਿਲਾਫ਼ ਜਾਂਚ ਏਜੰਸੀ ਨੂੰ ਗਵਾਹੀ ਦੇਣ ਲਈ ਤਿਆਰ ਹਨ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ ।
ਸੂਤਰਾਂ ਮੁਤਾਬਿਕ ਮੈਨੇਜਮੈਂਟ ਵਿਚਲੇ ਬਹੁਤੇ ਵਿਅਕਤੀ ਉੱਥੇ ਡੇਰਾ ਮੁਖੀ ਤੋਂ ਬਾਅਦ ਕਾਬਜ਼ ਵਿਅਕਤੀਆਂ ਦੇ ਵਤੀਰੇ ਤੋਂ ਪ੍ਰੇਸ਼ਾਨ ਇਹ ਕਦਮ ਚੁੱਕ ਰਹੇ ਹਨ । ਇਸ ਕਰਕੇ ਡੇਰਾ ਮੁਖੀ ਦਾ ਧਿਆਨ ਕਿਸੇ ਰਾਜਨੀਤਕ ਪਾਰਟੀ ਦੀ ਹਮਾਇਤ ਕਰਨ ਤੋਂ ਪਹਿਲਾਂ ਆਪਣੇ ਅੰਦਰੂਨੀ ਕਲੇਸ਼ ਨੂੰ ਨਿਬੇੜਣ ਵਿੱਚ ਵੰਡਿਆ ਹੋਇਆ ਹੈ।
ਭਾਂਵੇ ਖ਼ਬਰ ਤਾਂ ਇਹ ਵੀ ਹੈ ਕਿ 27 ਜਨਵਰੀ ਦੀ ਸ਼ਾਮ ਤੱਕ ਡੇਰੇ ਦੇ ਸਿਆਸੀ ਵਿੰਗ ਵੱਲੋਂ ਡੇਰਾ ਮੁਖੀ ਨਾਲ ਮੀਟਿੰਗ ਕਰਕੇ ਹਮਾਇਤ ਫੈਸਲਾ ਲਿਆ ਜਾਣਾ ਹੈ । ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਵਾਰ ਡੇਰਾ ਸਿਰਸਾ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦਾ ਸਾਥ ਦੇਵੇਗਾ ਜਿਸਦਾ ਸਿੱਧਾ ਫਾਇਦਾ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਪਾਰਟੀ ਨੂੰ ਹੋਣਾ ਯਕੀਨੀ ਹੈ। ਬਾਕੀ ਸਥਿਤੀ ਕੱਲ੍ਹ ਤੱਕ ਸਾਫ ਹੋ ਜਾਵੇਗੀ ।
ਭੁਪਿੰਦਰ ਪੰਨੀਵਾਲੀਆ
ਕੰਵਲਜੀਤ ਕੁੱਟੀ
98151 39423
ਆਓ ! 26 ਜਨਵਰੀ ਮਨਾਈਏ
ਸ਼ਹੀਦਾਂ ਦੇ ਬੁੱਤਾਂ ਤੇ ਫੁੱਲ ਚੜਾਈਏ
ਸ਼ਹੀਦ -
ਜੋ ਸਾਨੂੰ ਦੇ ਆਜ਼ਾਦੀ
ਆਜ਼ਾਦੀ –
ਘੋਟਾਲੇ ਕਰਨ ਦੀ
ਕਾਨੂੰਨ ਨੂੰ ਛਿੱਕੇ ਟੰਗਣ ਦੀ
ਮੰਦਰ – ਮਸਜਿਦ ਤੜਵਾਉਣ ਦੀ
ਤੇ
ਰਾਜਧਾਨੀ ਦੀ ਸੜਕਾਂ ਤੇ
ਵਿਦੇਸ਼ੀ ਸੀਤਾ ਦਾ ਹਰਨ ਕਰਨ ਦੀ
ਚਲੋ ਪੱਛਮੀ ਧੁਨ ਤੇ ਜਨ- ਗਨ- ਮਨ
ਗੁਣਗੁਣਾਈਏ
ਆਓ! 26 ਜਨਵਰੀ ਮਨਾਈਏ
ਭੁਪਿੰਦਰ ਪੰਨੀਵਾਲੀਆ
ਦੇਸ਼ ਲਈ ਪ੍ਰਮੁੱਖ
ਦੇਸ਼ ਦਾ ਭਵਿੱਖ
ਦੇਸ਼ ਦੀ ਤਕਦੀਰ
ਦੇਸ਼ ਦਾ ਸਰਮਾਇਆ
ਰਾਜਨੀਤਕ ਲੋਕਾਂ ਲਈ
ਸੱਤਾ ਦਾ ਹਨ ਦੁਆਰ
ਵੋਟਰ।
ਵੋਟਾਂ ਤੋਂ ਪਹਿਲਾ ਬੇਹੱਦ ਅਹਿਮ
ਵੋਟਾਂ ਤੋਂ ਬਾਅਦ ਜਨਤਾ
ਰਾਜਨੀਤਕ ਲੋਕਾਂ ਲਈ
ਰਾਜ ਕਰਨ ਦਾ ਵਸੀਲਾ
ਨਾ ਕੋਈ ਗਰਜ
ਨਾ ਕੋਈ ਫਿਕਰ
ਹਰ ਵੇਲੇ ਸ਼ੋਸ਼ਣ
ਬੇਬੱਸ ਹੋ ਜਾਂਦੇ ਹਨ
ਵੋਟਰ।
ਕਈ ਭੋਲੇ ਭਾਲੇ
ਆਪੋ ਆਪਣੀ ਪਾਰਟੀ ਲਈ
ਲੜ ਮਰਨ ਲਈ ਤਿਆਰ
ਕਈ ਲਾਲਚੀ
ਆਪਣੇ ਅਧਿਕਾਰ ਤੋਂ ਅਣਜਾਣ
ਪੈਸੇ ਖਾਤਰ ਵੇਚਣ ਵੋਟਾਂ
ਕਈ ਸੰਬੰਧਾਂ ਲਈ ਪਾਉਣ ਵੋਟਾਂ
ਕਈ ਵਿਚ ਵਿਚਾਲੇ ਫਸੇ
ਕਈ ਵਿਚਾਰਧਾਰਾ ਲਈ ਲੜਣ
ਵੋਟਰ।
ਰਾਜਨੀਤਕ ਆਗੂ
ਹਰ ਸਮੇਂ ਖੇਡਣ ਆਪਣੀ ਚਾਲ
ਆਪੋ ਵਿਚ ਰੱਖਣ ਰਾਜਨੀਤਕ ਸੰਬੰਧ
ਵੋਟਰਾਂ ਨੂੰ ਬੁੱਧੂ ਬਣਾਉਣ
ਵੋਟਰ ਕਦੇ ਨਾ ਸਮਝਣ ਉਹਨਾਂ ਦੀ ਨੀਤੀ
ਹਰ ਪੰਜ ਸਾਲ ਬਾਅਦ
ਉਹਨਾਂ ਦੇ ਭਰਮਜਾਲ ’ਚ
ਫਸ ਹੀ ਜਾਣ
ਵੋਟਰ।
ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ
ਪਈ “ਧੂੰਦੇ” ਨੂੰ ਸਿੱਖੀ ਦੀ ਧੂਹ ਐਸੀ ,
ਧੁਸੇ ਸਿੱਖੀ ਵਿੱਚ ਉਹਨੇ ਗ਼ਦਾਰ ਧੂਹਤੇ ।
ਕਰਨ ਗੰਧਲਾ ਜੋ ਫਲਸਫਾ “ਇੱਕ” ਵਾਲਾ ,
ਖੋਟੇ ਦਿਲਾਂ ਦੇ ਸਰੇ-ਬਾਜਾਰ ਧੂਹਤੇ ।
ਕਰਮ ਕਾਂਢਾਂ ਦੀ ਧੁੰਦ ਨੂੰ ਲਾਹੁਣ ਖਾਤਿਰ ,
ਜੱਥੇਦਾਰ ਕਾਹਦੇ ਡੇਰੇਦਾਰ ਧੂਹਤੇ ।
ਸੱਚ ਤਰਕ ਦਾ ਗੁਰੂ ਗ੍ਰੰਥ ਅੰਦਰ ,
ਬਾਬੇ ਨਾਨਕ ਤੋਂ ਲੈਕੇ ਹਥਿਆਰ ਧੂਹਤੇ ।
ਕੇਵਲ ਗੁਰੂ ਗਿਆਨ ਦੀ ਖੜਗ ਲੈਕੇ ,
ਸਾਰੇ ਅੰਧਵਿਸ਼ਵਾਸੀ ਬਿਮਾਰ ਧੂਹਤੇ ।
ਨੌਜਵਾਨਾਂ ਦੇ ਦਿਲਾਂ ਦੀ ਬਣ ਧੜਕਣ ,
ਤੱਤ ਗੁਰਮਤਿ ਦਾ ਕਰ ਇਕਰਾਰ ਧੂਹਤੇ ।
ਫਾਂਸੀ ਹੱਕ ਤੇ ਸੱਚ ਨੂੰ ਦੇਣ ਵਾਲੇ ,
ਬਿਪਰੀ ਲੋਕ ਨੇ ਸਦਾ ਹੀ ਛਲ ਕਰਦੇ ।।
ਵੈਰੀ ਸੱਚ ਦੇ ਮੁੱਢ ਕਦੀਮ ਤੋਂ ਜੋ ,
ਉਹੀਓ “ਧੂੰਦੇ” ਨੂੰ ਧੂਹਣ ਦੀ ਗੱਲ ਕਰਦੇ ।।
ਰਣਜੀਤ ਸਿੰਘ ਪ੍ਰੀਤ
ਇਤਿਹਾਸ ਦੀ ਬੁਕਲ਼ ਦਾ ਨਿੱਘ ਬਣਿਆਂ ਸਾਲ 2011 ਭਾਰਤੀ ਖੇਡ ਜਗਤ ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ 2 ਤੋਂ 6 ਜਨਵਰੀ ਤੱਕ ਦੱਖਣੀ ਅਫ਼ਰੀਕਾ ਵਿਰੁੱਧ ਦੂਜਾ ਟੈਸਟ ਮੈਚ ਖੇਡਣ ਨਾਲ ਸ਼ੁਰੂ ਹੋਇਆ ਸੀ । ਸਾਲ ਦਾ ਪਹਿਲਾ ਟਾਸ ਜਿੱਤ ਕੇ ਭਾਰਤ ਨੇ ਟੈਸਟ ਮੈਚ ਜਿੱਤਦਿਆਂ ,ਟੈਸਟ ਲੜੀ 1-1 ਨਾਲ ਬਰਾਬਰ ਰਖਦਿਆਂ, ਅਤੇ ਸਾਲ ਦੀ ਪਹਿਲੀ ਜਿੱਤ 9 ਜਨਵਰੀ ਨੂੰ ਟੀ-20 ਮੈਚ ਵਿੱਚ 21 ਦੌੜਾਂ ਨਾਲ ਹਾਸਲ ਕੀਤੀ । ਪਰ ਇਸ ਵਾਰ ਸਾਲ ਦਾ ਪਹਿਲਾ ਮੁਕਾਬਲਾ ਧੁਨੰਤਰ ਟੀਮ ਆਸਟਰੇਲੀਆ ਨਾਲ ਹੋਇਆ । ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 10 ਵੇਂ ਟੂਰ ਲਈ ਆਸਟਰੇਲੀਆ ਪਹੁੰਚੀ ਭਾਰਤੀ ਟੀਮ ਨੇ ਮੈਲਬੌਰਨ ਵਿਖੇ 26 ਤੋਂ 30 ਦਸੰਬਰ ਤੱਕ ਸਾਲ ਦਾ ਆਖ਼ਰੀ ਮੈਚ ਖੇਡਿਆ, ਜੋ ਆਸਟਰੇਲੀਆ ਦੇ ਹਿੱਸੇ ਰਿਹਾ । ਸਾਲ ਦੀ ਸ਼ੁਰੂਆਤ ਵੀ ਨਮੋਸ਼ੀ ਭਰੀ ਰਹੀ ਹੈ ।
ਆਸਟਰੇਲੀਆ ਅਤੇ ਭਾਰਤ ਦੇ ਕ੍ਰਿਕਟ ਸਬੰਧ 28 ਨਵੰਬਰ ਤੋਂ 4 ਦਸੰਬਰ 1947 ਤੱਕ(30 ਨਵੰਬਰ ਆਰਾਮ ਦਾ ਦਿਨ) ਬਰਿਸਬਨ ਵਿੱਚ ਹੋਏ ਪਹਿਲੇ ਟੈਸਟ ਮੈਚ ਨਾਲ ਬਣੇ ਹਨ । ਆਸਟਰੇਲੀਆਈ ਕਪਤਾਨ ਡਾਨ ਬਰੈਡਮੈਨ ਨੇ ਇਤਿਹਾਸ ਦੇ 290 ਵੇਂ ਟੈਸਟ ਮੈਚ ਦਾ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ, ਅਤੇ ਨਾਟ ਆਊਟ 185 ਦੌੜਾਂ ਨਾਲ 382/8 ਸਕੋਰ ਕਰਕੇ ਪਾਰੀ ਸਮਾਪਤ ਕਰਨ ਦਾ ਐਲਾਨ ਕੀਤਾ । ਜਵਾਬੀ ਬੈਟਿੰਗ ਕਰਨ ਵਾਲੀ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਪਹਿਲੀ ਪਾਰੀ ਵਿੱਚ 22 ਰਨ ਤੋਂ ਅੱਗੇ ਨਾ ਲੰਘ ਸਕਿਆ, ਇਹ ਰਨ, ਨਾਟ ਆਊਟ ਰਹਿੰਦਿਆਂ ਅਤੇ 4 ਵਿਕਟਾਂ ਲੈਣ ਵਾਲੇ ਭਾਰਤੀ ਕਪਤਾਨ ਲਾਲਾ ਅਮਰਨਾਥ ਦੇ ਹੀ ਸਨ । ਭਾਰਤੀ ਟੀਮ ਸਿਰਫ਼ 58 (ਹੁਣ ਤੱਕ ਦਾ ਨਿਊਨਤਮ ਸਕੋਰ) ਅਤੇ ਫ਼ਾਲੋਆਨ ਮਗਰੋਂ ਸੀ ਟੀ ਸਰਵਟੇ ਦੀਆਂ 26 ਦੌੜਾਂ ਸਮੇਤ ਸਕੋਰ 98 ਹੀ ਕਰ ਸਕੀ। ਇਸ ਤਰ੍ਹਾਂ 8 ਗੇਂਦਾ ਦੇ ਓਵਰ ਅਤੇ 6 ਦਿਨਾਂ ਤੱਕ ਚੱਲੇ ਪਹਿਲੇ ਟੈਸਟ ਮੈਚ ਵਿੱਚ ਆਸਟਰੇਲੀਆ ਟੀਮ ਹੁਣ ਤੱਕ ਦਾ ਰਿਕਾਰਡ ਬਣਾਉਂਦਿਆਂ ਇੱਕ ਪਾਰੀ ਅਤੇ 226 ਰਨ ਨਾਲ ਜੇਤੂ ਅਖਵਾਈ । ਪੰਜ ਟੈਸਟ ਮੈਚਾਂ ਦੀ ਇਹ ਪਹਿਲੀ ਲੜੀ 4-0 ਨਾਲ ਆਸਟਰੇਲੀਆ ਨੇ ਜਿੱਤੀ। ਇੱਕ ਮੈਚ ਬਰਾਬਰ ਰਿਹਾ ।
ਆਸਟਰੇਲੀਆ ਟੀਮ ਨੇ 1956 ਵਿੱਚ ਜਵਾਬੀ ਦੌਰਾ ਕਰਦਿਆਂ ਪਹਿਲਾ ਟੈਸਟ ਮੈਚ 19 ਤੋਂ 23 ਅਕਤੂਬਰ ਤੱਕ ਨਹਿਰੂ ਸਟੇਡੀਅਮ ਮਦਰਾਸ ਵਿੱਚ ਖੇਡਿਆ । (21 ਅਕਤੂਬਰ ਅਰਾਮ ਦਾ ਦਿਨ) ਭਾਰਤੀ ਕਪਤਾਨ ਪੀ ਆਰ ਉਮਰੀਗਰ ਨੇ ਟਾਸ ਜਿੱਤ ਕਿ ਬੈਟਿੰਗ ਚੁਣਦਿਆਂ,ਵੀ ਐਲ ਮੰਜਰੇਕਰ ਦੇ 41 ਰਨਜ਼ ਨਾਲ 161/10 ਰਨ ਬਣਾਏ । ਆਰ ਬੀਨੌਡ ਨੇ 7 ਵਿਕਟਾਂ ਲਈਆਂ । ਜਵਾਬ ਵਿੱਚ ਆਸਟਰੇਲੀਆ ਨੇ ਕਪਤਾਨ ਆਈ ਡਬਲਯੂ ਜੌਹਨਸਨ ਦੀਆਂ 73 ਦੌੜਾਂ ਸਮੇਤ 319/10 ਸਕੋਰ ਕੀਤਾ । ਐਮ ਐਚ ਮੰਕਡ ਨੇ 4 ਵਿਕਟਾਂ ਲਈਆਂ । ਭਾਰਤੀ ਟੀਮ ਦੂਜੀ ਪਾਰੀ ਵਿੱਚ 153/10 ਦੌੜਾਂ ਹੀ ਬਣਾ ਸਕੀ । ਇਸ ਵਾਰੀ ਆਰ ਆਰ ਲਿੰਡਵਾਲ ਨੇ 7 ਵਿਕਟਾਂ ਲਈਆਂ ।ਇਸ ਤਰ੍ਹਾਂ ਆਸਟਰੇਲੀਆ ਟੀਮ ਇੱਕ ਪਾਰੀ ਅਤੇ 5 ਦੌੜਾਂ ਨਾਲ ਫਿਰ ਜੇਤੂ ਬਣੀ । ਖੇਡੇ ਗਏ ਕੁੱਲ 3 ਮੈਚਾਂ ਵਿੱਚੋਂ 2 ਆਸਟਰੇਲੀਆ ਨੇ ਜਿੱਤੇ,ਅਤੇ ਇੱਕ ਬਰਾਬਰ ਰਿਹਾ । ਦੋਹਾਂ ਮੁਲਕਾਂ ਦਰਮਿਆਂਨ ਪਿਛਲੇ ਟੂਰ ਦਾ ਦੂਜਾ ਅਤੇ ਅਖ਼ੀਰਲਾ ਟੈਸਟ ਮੈਚ ਐਮ ਚਿੰਨਾਸਵਾਮੀ ਸਟੇਡੀਅਮ ਬੰਗਲੌਰ ਵਿੱਚ 9 ਤੋਂ 13 ਅਕਤੂਬਰ 2010 ਤੱਕ ਆਸਟਰੇਲੀਆ ਦੇ ਟਾਸ ਜਿੱਤਣ ਅਤੇ ਬੈਟਿੰਗ ਚੁਣਨ ਨਾਲ ਸ਼ੁਰੂ ਹੋਇਆ । ਸਚਿਨ ਤੇਦੂਲਕਰ ਦੀਆਂ 214 ਦੌੜਾਂ ਸਦਕਾ ਭਾਰਤੀ ਟੀਮ ਨੇ ਆਸਟਰੇਲੀਆ ਦੀਆਂ 478 ਦੌੜਾਂ ਦੇ ਜਵਾਬ ਵਿੱਚ 495 ਸਕੋਰ ਬਣਾਇਆ । ਹਰਭਜਨ ਨੇ 4 ਵਿਕਟਾਂ ਲਈਆਂ । ਦੂਜੀ ਪਾਰੀ ਵਿੱਚ ਆਸਟਰੇਲੀਆ ਨੇ 223 ਅਤੇ ਭਾਰਤ ਨੇ 207/3 ਰਨ ਬਣਾਕੇ ਵਿਸ਼ਵ ਟੈਸਟ ਇਤਿਹਾਸ ਦੇ 1973 ਵੇਂ ਮੈਚ ਵਿੱਚ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਸਚਿਨ ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਬਣਿਆਂ । ਭਾਰਤੀ ਟੀਮ 2-0 ਨਾਲ ਲੜੀ ਜਿੱਤਣ ਵਿੱਚ ਵੀ ਸਫ਼ਲ ਰਹੀ ।
ਜਿੱਥੇ ਬੀਤੇ ਵਰ੍ਹੇ ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਸਖ਼ਤ ਚੁਣੌਤੀ ਦਿੱਤੀ ਉਥੇ ਭਾਰਤੀ ਟੀਮ ਬੀਤੇ ਸਾਲ ਇੰਗਲੈਂਡ ਵਿੱਚ ਕਲੀਨ ਸਵੀਪ ਹੋਈ ਅਤੇ ਉਵੇਂ ਹੀ ਜਵਾਬੀ ਟੂਰ ਦੌਰਾਂਨ ਇੰਗਲੈਂਡ ਨਾਲ ਬੀਤੀ । ਸਿਰਫ਼ ਕੋਲਕਾਤਾ ਵਿਚਲਾ ਇੱਕੋ-ਇੱਕ ਟੀ-20 ਮੈਚ ਹੀ 6 ਵਿਕਟਾਂ ਨਾਲ ਜਿੱਤਿਆ । ਇਵੇ ਹੀ ਜੂਨ-ਜੁਲਾਈ ਵਿੱਚ ਭਾਰਤ ਨੇ ਵੈਸਟ ਇੰਡਿਜ਼ ਨੂੰ ਟੈਸਟ ਲੜੀ ਵਿੱਚ 1-0 ਨਾਲ,ਵੰਨ ਡੇਅ ਵਿੱਚ 3-2 ਨਾਲ,ਅਤੇ ਇੱਕੋ-ਇੱਕ ਟੀ-20 ਵਿੱਚ 16 ਰਨਜ਼ ਨਾਲ ਹਰਾਇਆ ਸੀ । ਮੋੜਵੇਂ ਰੂਪ ਵਿੱਚ ਭਾਰਤ ਆਈ ਇੰਡੀਜ ਟੀਮ ਨੂੰ 6 ਨਵੰਬਰ ਤੋਂ 11 ਦਸੰਬਰ ਤੱਕ ਖੇਡੀ ਲੜੀ ਵਿੱਚ ਭਾਰਤ ਨੇ 2-0 ਨਾਲ,ਇੱਕ ਰੋਜ਼ਾ ਲੜੀ ਵਿੱਚ 4-1 ਨਾਲ ਮਾਤ ਦਿੱਤੀ ।
ਆਸਟਰੇਲੀਆ ਨੇ ਭਾਰਤ ਦਾ ਦੌਰਾ 1956 ਤੋਂ 2010 ਤੱਕ 12 ਵਾਰੀ ਕੀਤਾ ਹੈ । ਕੁੱਲ 42 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 15 ਭਾਰਤ ਨੇ ਅਤੇ 12 ਆਸਟਰੇਲੀਆ ਨੇ ਜਿੱਤੇ ਹਨ। ਜਦੋਂ ਕਿ 14 ਮੈਚ ਬਰਾਬਰ ਅਤੇ ਇੱਕ ਮੈਚ 1986-87 ਵਿੱਚ ਟਾਈ ਰਿਹਾ ਹੈ । ਜੋ ਕਿ ਟਾਈ ਹੋਇਆ ਪਹਿਲਾ ਟੈਸਟ ਮੈਚ ਸੀ । ਆਸਟਰੇਲੀਆ ਵਿੱਚ ਭਾਰਤੀ ਟੀਮ 1947 ਤੋਂ 7 ਜਨਵਰੀ 2012 ਤੱਕ 10 ਵਾਰੀ ਖੇਡੀ ਹੈ । ਖੇਡੇ ਗਏ 38 ਟੈਸਟ ਮੈਚਾਂ ਵਿੱਚੋਂ ਭਾਰਤ ਨੇ 5 ਅਤੇ ਆਸਟਰੇਲੀਆ ਨੇ 24 ਜਿੱਤੇ ਹਨ। ਜਦੋਂ ਕਿ 9 ਮੈਚ ਬਰਾਬਰ ਰਹੇ ਹਨ । 2012 ਦੀ 7 ਜਨਵਰੀ ਤੱਕ ਦੋਹਾਂ ਮੁਲਕਾਂ ਦਰਮਿਆਂਨ 80 ਟੈਸਟ ਮੈਚ ਹੋਏ ਹਨ, ਬਰਾਬਰ ਰਹੇ 24 ਮੈਚਾਂ ਤੋਂ ਬਿਨਾਂ,ਭਾਰਤ ਨੇ 20,ਆਸਟਰੇਲੀਆ ਨੇ 36 ਜਿੱਤੇ ਹਨ । ਦੋਹਾਂ ਟੀਮਾਂ ਨੇ 4 ਟੀ-20 ਖੇਡੇ ਹਨ ਅਤੇ 2-2 ਜਿੱਤੇ ਹਨ । ਦੋਹਾਂ ਦਾ ਪਹਿਲਾ ਮੈਚ 22 ਸਤੰਬਰ 2007 ਨੂੰ ਡਰਬਨ ਵਿੱਚ ਹੋਇਆ ,ਅਤੇ ਭਾਰਤ ਨੇ 15 ਦੌੜਾਂ ਨਾਲ ਜਿੱਤਿਆ । ਆਖ਼ਰੀ ਮੈਚ 7 ਮਈ 2010 ਨੂੰ ਬਾਰਬਡੋਸ ਵਿੱਚ 49 ਦੌੜਾਂ ਨਾਲ ਆਸਟਰੇਲੀਆ ਦੇ ਹਿੱਸੇ ਰਿਹਾ।
ਹੁਣ ਆਸਟਰੇਲੀਆ ਦੇ ਟੂਰ ‘ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਜਿਨ੍ਹਾਂ ਵਿੱਚੋਂ ਖੇਡੇ ਗਏ ਦੋ ਟੈਸਟ ਮੈਚ ਆਸਟਰੇਲੀਆ ਨੇ ਜਿੱਤੇ ਹਨ । ਆਸਟਰੇਲੀਆ ਨੇ ਸਿਡਨੀ ਵਿਚਲਾ ਸਾਲ ਦਾ ਪਹਿਲਾ ਟੈਸਟ ਮੈਚ 3 ਤੋਂ 7 ਜਨਵਰੀ ਤੱਕ ਖੇਡਦਿਆਂ ਇੱਕ ਪਾਰੀ ਅਤੇ 68 ਦੌੜਾਂ ਦੇ ਅੰਤਰ ਨਾਲ ਜਿੱਤਿਆ ਹੈ । ਸਾਲ ਦੀ ਸ਼ੁਰੂਆਤ ਭਾਰਤ ਲਈ ਹਾਰ ਨਾਲ ਹੋਈ ਹੈ। ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਜਿੱਤਣ ਤੋਂ ਸਿਰਫ਼ ਇੱਕ ਕਦਮ ਪਿੱਛੇ ਹੈ । ਇਸ ਦਾ ਫ਼ੈਸਲਾ 13 ਤੋਂ 17 ਜਨਵਰੀ ਤੱਕ ਪਰਥ ਵਿੱਚ ਹੋਣ ਵਾਲੇ ਤੀਜੇ ਮੈਚ ਦੌਰਾਂਨ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਚੌਥਾ ਅਤੇ ਆਖ਼ਰੀ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵਿੱਚ ਹੋਣਾ ਹੈ । ਪਹਿਲਾ ਟੀ-20 ਪਹਿਲੀ ਫ਼ਰਵਰੀ ਨੂੰ ਸਿਡਨੀ ਵਿੱਚ,ਅਤੇ ਦੂਜਾ 3 ਫ਼ਰਵਰੀ ਨੂੰ ਮੈਲਬੌਰਨ ਵਿੱਚ ਖੇਡਿਆ ਜਾਣਾ ਮਿਥਿਆ ਗਿਆ ਹੈ । ਇਸ ਉਪਰੰਤ 5 ਫਰਵਰੀ ਤੋਂ ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵਿੱਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਿਰਕਤ ਕਰਨੀ ਹੈ । ਨਵੇਂ ਸਾਲ ਦੀ ਸ਼ੁਰੂਆਤ ਵੇਖ ਲਈ ਹੈ, ਪਰ ਫਿਰ ਵੀ ਆਓ ਵੇਖੀਏ ਹੋਰ ਕੀ ਕੀ ਵੱਖਰਾ ਅਤੇ ਨਵਾਂ ਨਿਵੇਕਲਾ ਵਾਪਰਦਾ ਹੈ ? ਅਤੇ 2012 ਕਿਹੋ-ਜਿਹਾ ਰਹਿੰਦਾ ਹੈ ?
******
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232
ਸੁਖਜੀਵਨ ਸਫਰੀ

ਸ.ਚਰਨ ਸਿੰਘ ਸਫਰੀ ਧਾਰਮਿਕ ਗੀਤਾਂ ਦੇ ਬੇਤਾਜ ਬਾਦਸ਼ਾਹ ਸਿੱਖ ਸਾਹਿਤ ਜਗਤ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ।ਚਰਨ ਸਿੰਘ ਸਫਰੀ ਨੇ ਸਿੱਖੀ ਇਤਿਹਾਸ ਨੂੰ ਆਪਣੀ ਵਿਵੇਕ ਬੁੱਧੀ ਨਾਲ ਆਪਣੀ ਕਲਮ ਰਾਹੀ ਸਿੱਖ ਇਤਿਹਾਸ ਨੂੰ ਕਾਗਜਾਂ ਉਪਰ ਲਿਖਿਆ।ਜਿਸ ਖੂਬਸੂਰਤੀ ਨਾਲ ਕਵੀ ਸਫਰੀ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਫਿਲਾਸਫੀ ਨੂੰ ਆਪਣੀਆ ਕਵਿਤਾਵਾਂ ਅਤੇ ਗੀਤਾਂ ਵਿੱਚ ਸਿੱਖੀ ਸਿਦਕ ਨਿਭਾੳਂੁਦੇ ਹੋਏ ਅਣਖੀ ਸ਼ਹੀਦਾਂ ਦੀਆਂ ਦਰਦਨਾਕ ਸਾਖੀਆਂ ਨੂੰ ਪੇਸ਼ ਕੀਤਾ ਹੈ,ਉਸ ਦੀ ਮਿਸਾਲ ਹੋਰ ਕਿਸੇ ਕਵੀ ਵਿੱਚ ਨਹੀ ਮਿਲਦੀ।ਸਫਰੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਪਰਉਪਕਾਰਾਂ,ਕਲਯੁੱਗ ਦੇ ਪ੍ਰਭਾਵ ਹੇਠ ਸੜਦੇ ਜਗਤ ਨੂੰ ਅਕਾਲ ਪੁਰਖ ਦੀ ਉਪਾਸਨਾ ਦਾ ਸੰਦੇਸ਼ ਦੇਣ,ਨਾਮ ਜਪਣ,ਵੰਡ ਛਕਣ,ਹੱਕ-ਹਲਾਲ ਦੀ ਕਿਰਤ ਕਰਨ ਅਤੇ ਲੋਕ ਸੇਵਾ ਦੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ,ਮਾਨਵ ਧਰਮ ਦੀ ਰੱਖਿਆ ਲਈ ਰੱਬੀ ਰਜ਼ਾ ਦੀ ਮੂਰਤ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤਿਲਕ ਜੰਜੂ ਅਤੇ ਚੋਟੀ ਦੇ ਰਾਖੇ “ਹਿੰਦ ਦੀ ਚਾਦਰ” ਗੁਰੂ ਤੇਗ ਬਹਾਦਰ ਜੀ ਦੀ ਅਲੌਕਿਕ ਤੇ ਅਦੁੱਤੀ ਸ਼ਹੀਦੀ, ਅੰਮ੍ਰਿਤ ਦੇ ਦਾਤੇ ਖਾਲਸਾ ਪੰਥ ਦੇ ਸਿਰਜਨਹਾਰੇ, ਸਰਬੰਸਦਾਨੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕ ਬਲੀਦਾਨਾਂ,ਰਹਿਮਤਾਂ ਤੇ ਬਖਸ਼ਿਸ਼ਾਂ,ਸਾਹਿਬਜਾਦਿਆਂ ਦੀਆਂ ਬੇਮਿਸਾਲ ਸ਼ਹੀਦੀਆਂ,ਦੀਵਾਰਾਂ ਵਿੱਚ ਚਿਣੇ ਜਾਣ ਦੇ ਸਾਕਾ ਸਰਹੰਦ ਬਾਰੇ,ਮਾਤਾ ਗੁਜਰੀ ਦੇ ਮੁਗਲ ਸਰਕਾਰ ਦੀ ਕੈਦ ਵਿੱਚ ਖਿੜੇ ਮੱਥੇ ਅਸਹਿ ਤੇ ਅਕਹਿ ਕਸ਼ਟ ਸਹਾਰਨ ਦੀ ਪ੍ਰਬਲ ਸ਼ਕਤੀ ਬਾਰੇ,ਆਰਿਆ ਨਾਲ ਚੀਰੇ ਜਾਣ,ਬੰਦ-ਬੰਦ ਕਟਵਾਉਣ,ਖੋਪੜੀਆ ਲਹਾਉਣ,ਉਬਲਦੀਆਂ ਦੇਗਾਂ ਵਿੱਚ ਉਬਲਦੇ ਸਿੱਖੀ ਸਿਦਕ ਨਿਭਾਉਂਦੇ ਸੂਰਬੀਰਾਂ ਬਾਰੇ,ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾਕੇ ਝੋਲੀਆਂ ਵਿੱਚ ਪਵਾਉਣ ਵਾਲੀਆਂ ਬਹਾਦਰ ਸਿੰਘਣੀਆਂ ਦੇ ਸਿਦਕ ਬਾਰੇ ਅਤੇ ਅਨੇਕਾਂ ਤੀਰਾਂ ਤੇ ਗੋਲੀਆਂ ਨੂੰ ਆਪਣੇ ਸੀਨੇ ਵਿੱਚ ਮਰਵਾਉਣ ਵਾਲੇ ,ਰੇਲਾਂ ਦੇ ਇੰਜਣਾਂ ਨੂੰ ਆਪਣੀਆਂ ਫੋਲਾਦੀ ਛਾਤੀਆਂ ਉੱਤੇ ਰੋਕਣ ਵਾਲੇ ਅਨੇਕਾਂ ਸਿੰਘਾਂ ਸੂਰਮਿਆਂ ਦੀਆਂ ਮਹਾਨ ਕੁਰਬਾਨੀਆਂ ਦੀਆਂ ਅਣਖੀ ਝਾਕੀਆਂ ਨੂੰ ਜਿਸ ਜਜਬੇ , ਸਿਦਕ ਤੇ ਦ੍ਰਿੜਤਾ ਨਾਲ ਸਫ਼ਰੀ ਜੀ ਨੇ ਆਪਣੀਆ ਰਚਨਾਵਾਂ ਰਾਹੀ ਸਾਕਾਰ ਕੀਤਾ ਹੈ,ਉਸ ਲਈ ਸਫਰੀ ਜੀ ਵਧਾਈ ਦੇ ਪਾਤਰ ਹਨ।ਜਿਸ ਕਰਕੇ ਸਮੂਹ ਸਿੱਖ ਜਗਤ ਉਹਨਾ ਦੀ ਕਲਮ ਦਾ ਸਦਾ ਸਤਿਕਾਰ ਕਰਦਾ ਰਹੇਗਾ।ਸ.ਚਰਨ ਸਿੰਘ ਸਫਰੀ ਦਾ ਜਨਮ 5 ਅਪ੍ਰੈਲ 1918 ਨੂੰ ਦਸੂਹਾ ਦੇ ਇਤਿਹਾਸਕ ਪਿੰਡ ਬੋਦਲ (ਗਰਨਾ ਸਾਹਿਬ) ਚਰਨ-ਸ਼ੋਹ ਪ੍ਰਾਪਤ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਵਿਖੇ ਮਾਤਾ ਇੰਦੀ ਦੀ ਕੁੱਖੋਂ ਤੇ ਪਿਤਾ ਸ.ਲਾਭ ਸਿੰਘ ਦੇ ਘਰ ਹੋਇਆ।ਛੋਟੀ ਉਮਰ ਵਿੱਚ ਆਪ ਆਪਣੇ ਪਿਤਾ ਪਾਸੋਂ ਸਿੱਖ ਧਰਮ ਨਾਲ ਸੰਬਧਿਤ ਸਾਖੀਆਂ ਸੁਣਦੇ ਸਨ।ਸਿੱਖ ਗੁਰੂਆਂ ਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਨੇ ਸਫਰੀ ਦੇ ਜੀਵਨ ਤੇ ਡੂੰਘਾ ਅਸਰ ਪਾਇਆ।ਜਿਸ ਤੋਂ ਪ੍ਰਭਾਂਵਿਤ ਹੋ ਕੇ ਸਫਰੀ ਨੇ ਸਿੱਖ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਜੋ ਬਾਅਦ ਵਿੱਚ ਸਫਰੀ ਦੇ ਗੀਤਾਂ ਵਿੱਚ ੍ਰਪ੍ਰਤੱਖ ਰੂਪ ਵਿੱਚ ਦਿਖਾਈ ਦਿੱਤਾ।ਏਸੇ ਦੌਰਾਨ ਆਪ ਦੀ ਸ਼ਾਦੀ ਮਾਤਾ ਮੋਹਣ ਕੌਰ ਨਾਲ ਹੋਈ ਜੋ ਇਸ ਵਕਤ ਆਪਣੇ ਦੋਹਤਰੇ ਸੁਖਜੀਵਨ ਸਿੰਘ ਕੋਲ ਦਸੂਹੇ ਰਹਿ ਰਹੇ ਹਨ।।ਆਪ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਲਰਕ ਦੀ ਨੌਕਰੀ ਕੀਤੀ, ਜਿੱਥੇ ਆਪ ਦੀ ਮੁਲਾਕਾਤ ਪੰਜਾਬੀ ਦੇ ਉਸਤਾਦ ਸ਼ਾਇਰ ਬੀ.ਸੀ.ਬੇਕਲ (ਬਲਦੇਵ ਚੰਦਰ ਬੇਕਲ) ਹੁਰਾਂ ਨਾਲ ਹੋਈ,ਜਿੰਨਾਂ ਤੋਂ ਆਪ ਨੇ ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ। ਕੁਝ ਸਮੇਂ ਲਈ ਸਫਰੀ ਨੇ ਫੌਜ ਵਿਚ ਸੇਵਾ ਨਿਭਾਈ ਪਰ ਛੇਤੀ ਹੀ ਉਸ ਖੇਤਰ ਚੋਂ ਸਿੱਖਿਆ ਵਿਭਾਗ ਵਿੱਚ ਆ ਗਏ। ਉਨ੍ਹਾਂ ਦੇ ਲਿਖੇ ਧਾਰਮਿਕ ਗੀਤ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗਾਇਕਾਵਾਂ ਨੇ ਗਾਇਆਂ ਜਿਨ੍ਹਾ ਵਿੱਚ ਸਵ: ਨਰਿੰਦਰ ਬੀਬਾ (ਸਾਕਾ ਸਰਹੰਦ) ਪ੍ਰੋਫੈਸਰ ਸਰੂਪ ਸਿੰਘ ਸਰੂਪ ਨਵਾਂ ਸ਼ਹਿਰ,ਬੀਬੀ ਊਸ਼ਾ ਰਾਣੀ,ਸਰਬਜੀਤ(ਕੋਕੇ ਵਾਲੀ) ਕਰਤਾਰ ਅਰੋੜਾ,ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ,ਜਗਮੋਹਨ ਕੌਰ,ਕ੍ਰਿਪਾਲ ਸਿੰਘ ਪਾਲ ਫਿਲੋਰ,ਸੁਰਿੰਦਰ ਰਮਤਾ,ਹੰਸ ਰਾਜ ਹੰਸ,ਸਰਦੂਲ ਸਿਕੰਦਰ,ਅਮਰ ਨੂਰੀ,ਮਾਸਟਰ ਸਲੀਮ, ਦੇਬੀ ਮਖ਼ਸੂਸਪੁਰੀ, ਸੁਰਿੰਦਰ ਲਾਡੀ,ਨਰਿੰਦਰ ਮਾਵੀ(ਕਨੇਡਾ) ਰਾਏ ਜੁਝਾਰ ਲੋਕ ਗਾਇਕ,ਅਵਤਾਰ ਸਿੰਘ ਤਾਰੀ ਅੰਮ੍ਰਿਤਸਰ,ਰਸ਼ਪਾਲ ਸਿੰਘ ਪਾਲ ਜਲੰਧਰ( ਰਫੀ ਪੰਜਾਬ ਦਾ) ਪਰਮਜੀਤ ਕੌਰ ਪੰਮੀ ਜੰਮੂ ਵਾਲੇ ਨੇ ਗਾਏ ਹਨ।ਸਫਰੀ ਦੇ ਸਮਕਾਲੀ ਕਵੀਆਂ ਵਿੱਚ ਨੰਦ ਲਾਲ ਨੂਰਪੁਰੀ,ਵਿਧਾਤਾ ਸਿੰਘ ਤੀਰ,ਫਿਰੋਜਦੀਨ ਸ਼ਰਫ, ਕਰਤਾਰ ਸਿੰਘ ਬਲੱਗਣ,ਪ੍ਰੀਤਮ ਸਿੰਘ ਕਾਸਦ,ਬਲਵੰਤ ਸਿੰਘ ਨਿਰਵੈਰ,ਰਾਮ ਨਰਾਇਣ ਸਿੰਘ ਦਰਦੀ,ਮੁਜਰਿਮ ਦਸੂਹੀ,ਜੀਵਨ ਸਿੰਘ ਤੇਜ,ਸਾਧੂ ਸਿੰਘ ਦਰਦ, ਸੰਤੋਖ ਸਿੰਘ ਸਫਰੀ ਜਲੰਧਰ,ਪੂਰਨ ਸਿਘ ਜੋਸ਼,ਚਮਨ “ਹਰਗੋਬਿੰਦਪੁਰੀ”ਆਦਿ ਨੇ ਸਾਥ ਨਿਭਾਇਆ।ਉਨ੍ਹਾਂ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਸਨਮੁੱਖ ਸਿਘ ਅਜ਼ਾਦ ਨੇ ਗੁਰੂ ਧਾਰਨਾ ਕੀਤੀ ਤੇ ਨਾਲ ਹੀ ਚੈਨ ਸਿੰਘ ਚੱਕਰਵਰਤੀ,ਸੁਖਜੀਤ ਝਾਸਾਂ ਵਾਲਾ,ਰਾਣਾ ਭੋਗਪੁਰੀਆ,ਕਾਜਲ ਧੂਤਾਂਵਾਲਾ,ਜਸਵੀਰ ਕੁੱਲੀਆ ਵਾਲਾ,ਦੀਪਾ ਉਮਰਪੁਰੀਆ,ਕਾਜਲ ਜੰਡੋਰ ਵਾਲਾ ਦੇ ਨਾਂ ਜਿਕਰਯੋਗ ਹਨ।ਸਫਰੀ ਦਾ ਸਾਹਿਤਕ ਸਫਰ *ਤਾਰਿਆ ਦੀ ਸੇਧ ਤੋਂ ਸ਼ੁਰੂ ਕੇ ਕਿੱਸਾ ਮੀਰਾਂ ਬਾਈ , ਜੀਵਨ ਸਫ਼ਰ,ਨੌਵੇ ਪਿਤਾ ਜਦ ਕਤਲਗਾਹ ਵਿੱਚ ਆਏ, ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਰੱਬ ਝੁੱਗੀਆਂ ਵਿੱਚ ਆਇਆ ਹੈ,ਸਿੱਖੀ ਦੀਆ ਵਾਟਾਂ, ਲਹੂ ਦੀਆ ਲਾਟਾਂ, ਅੰਮ੍ਰਿਤ ਭਿੱਜੇ ਬੋਲ,ਖਾਲਸਿਓ ਤਨਖਾਹ ਮੰਗਦੇ ਹੋ,ਤੇਗ ਦੀ ਧਾਰ ਉੱਤੇ ਨੱਚ ਓ ਖਾਲਸਾ,ਗੁਰੁ ਰਵਿਦਾਸ ਮਹਿਮਾ, ਮਾਤਾ ਗੁਜਰੀ ਦਾ ਲਾਲ, ਤੱਕਲੇ ਦੇ ਵਲ ਕੱਢ ਲੈ, ਅੰਬਰ ਦੇ ਵੇ ਤਾਰਿਆ ਅਤੇ ਆਪਣੀ ਆਖਰੀ ਕਿਤਾਬ ਡਾ: ਅੰਬੇਡਕਰ ਜੀ ਦੇ ਜੀਵਨ ਨੂੰ ਸਮਰਪਤ ਹੋਣ ਤੱਕ ਚੱਲਿਆ।ਸਫਰੀ ਦੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਸਾਹਿਤ ਪ੍ਰੇਮੀ ਡਾ: ਐਮ.ਐਸ.ਰੰਧਾਵਾ ਨੇ ਵੀ ਸਫਰੀ ਦੇ ਕਾਵਿ ਸਫਰ ਨੂੰ ਅਗਾਹ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।ਉਹਨਾ ਦੇ ਗੀਤਾ ਵਿੱਚ ....... ਨਾਨਕ ਦੀਆਂ ਗੁੱਝੀਆਂ ਰਮਝਾਂ ਨੂੰ ਬੇ-ਸਮਝ ਜਮਾਨਾ ਕੀ ਜਾਣੇ,ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਦੀ ਸੇਜ ਵਿਛਾਈ,ਨੌਵੇ ਪਿਤਾ ਜਦ ਕਤਲਗਾਹ ਵਿੱਚ ਆਏ ਜਲਾਦਾਂ ਨੂੰ ਤੱਕ ਕੇ ਬੜੇ ਮੁਸਕਰਾਏ, ਆਰੇ ਦਿਆ ਦੰਦਿਆਂ ਦੇ ਦੰਦ ਲਾਲ ਲਾਲ, ਚੀਰੀ ਜਾਂਦੇ ਹਾਏ ਮਤੀ ਦਾਸ ਦਾ ਕਪਾਲ,
ਮੇਰਾ ਨਾ ਗੁਜਰੀ,
ਮੇਰੀ ਅੱਲ ਗੁਜਰੀ,
ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ-ਘੜੀ ਗੁਜਰੀ,ਪਲ ਪਲ ਗੁਜਰੀ,
ਪਹਿਲਾ ਪਤੀ ਦਿੱਤਾ, ਫੇਰ ਪੋਤੇ ਦਿੱਤੇ ਆਹ ਹੁਣ ਮੌਤ ਕਹਿੰਦੀ ਚੱਲ ਗੁਜਰੀ,
ਗੁਜਰੀ ਤਾਹੀਓ ਲੋਕ ਮੈਂਨੂੰ ਆਖਦੇ ਨੇ,ਜਿਹੜੀ ਆਈ ਸਿਰ ਤੇ ਉਹ ਮੈਂ ਝੱਲ ਗੁਜਰੀ
ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ
ਤੱਕ ਕੇ ਤਸੀਹਾ ਗਮ ਦਾ ਕੰਧਾ ਵੀ ਪਾਗਲ ਹੋ ਗਈਆ ਆ,
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ,
ਕੋਈ ਆਖਇਓ ਜਲਾਦ ਨੂੰ ਤਿਆਰ ਹੋ ਕੇ ਆਏ
ਅਸੀਂ ਪਿੰਜਰੇ ਚ ਹਾਥੀ ਤੇ ਸਵਾਰ ਹੋ ਕੇ ਆਏ,
ਲਾਲ਼ਾ ਨੂੰ ਦੀਵਾਰ ਪੁੱਛ ਦੀ ਤੁਸੀ ਕਿਸ ਅੰਮੜ੍ਹੀ ਦੇ ਜਾਏ,
ਸਿੰਘ ਸਿਰ ਕਟਵਾਉਣੋ ਨਈ ਮੁੜਦੇ ਮੂੰਹ ਮੁੜ੍ਹ ਜਾਦੇ ਤਲਵਾਰਾ ਦੇ ।
1995 ਵਿੱਚ ਸ੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਨੇ ਆਪ ਜੀ ਨੂੰ "ਰਾਜ ਕਵੀ" ਦੀ ਉਪਾਧੀ ਨਾਲ ਨਿਵਾਜਿਆ ਜਿਸ ਵਿੱਚ ਆਪ ਜੀ ਨੂੰ ਸਿਰੋਪਾਓ,ਗੋਲਡ ਮੈਡਲ ਅਤੇ ਬਰਤਨ ਦਿੱਤੇ।ਇਸ ਤੋਂ ਇਲਾਵਾ ਪੰਜਾਬ,ਭਾਰਤ,ਇੰਗਲੈਂਡ,ਅਮਰੀਕਾ,ਕਨੇਡਾ ਅਤੇ ਪਾਕਿਸਤਾਨ ਦੀਆ ਸਿੱਖ ਸੰਗਤਾਂ ਵੱਲੋਂ ਅਨੇਕਾਂ ਉਪਾਧੀਆਂ ਨਾਲ ਸਨਮਾਨਿਆ ਗਿਆ।ਸ਼੍ਰੋਮਣੀ ਕਵੀ ਚਰਨ ਸਿੰਘ ਸਫ਼ਰੀ ਦੀ ਯਾਦ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆ ਵੱਲੋਂ ਅੱਜ ਦਸੂਹਾ ਵਿਖੇ ਮਨਾਈ ਜਾ ਰਹੀ ਹੈ।




