ਲੰਡਨ
ਹਾਲੀਵੁਡ ਅਦਾਕਾਰਾ ਐਮਾ ਵਾਟਸਨ ਨੂੰ ਸਾਲ 2011 ਦਾ ਵਿਸ਼ਵ ਦਾ ਸਭ ਤੋਂ ਖੂਬਸੂਰਤ ਚਿਹਰਾ (ਮੋਸਟ ਬਿਊਟੀਫਲ ਫੇਸ) ਐਲਾਨਿਆ ਗਿਆ ਹੈ।
100 ਤੋਂ ਵੱਧ ਖੂਬਸੂਰਤ ਚਿਹਰਿਆਂ ਦੀ 23ਵੀਂ ਸਲਾਨਾ ਵਿਸ਼ਲੇਸ਼ਣ ਸੂਚੀ 'ਚ ਐਮਾ ਨੂੰ ਪਹਿਲਾ ਸਥਾਨ ਮਿਲਿਆ ਹੈ। ਹੈਰੀ ਪਾਟਰ ਦੀ 21 ਸਾਲਾ ਅਦਾਕਾਰਾ ਐਮਾ ਵਾਟਸਨ ਨੂੰ ਸੁਡੌਲ, ਆਤਮਵਿਸ਼ਵਾਸ਼, ਪ੍ਰਸੰਸਨਤਾ ਅਤੇ ਸੁੰਦਰ ਚਿਹਰੇ ਦੀ ਕਸੌਟੀ 'ਤੇ ਖਰਾ ਉਤਰਨ 'ਤੇ ਪਹਿਲਾ ਸਥਾਨ ਮਿਲਿਆ ਹੈ।
ਸੂਚੀ ਵਿਚ ਕੈਮਿਲਾ ਬੇਲੇ ਦੂਜੇ, ਰਿਹੰਨਾ ਤੀਸਰੇ, ਐਮਿਲੀ ਬ੍ਰਾਊਨਿੰਗ ਚੌਥੇ, ਸੌਂਗ ਹੇ ਕਿਊ ਪੰਜਵੇਂ, ਸ਼ੋਲ ਮੋਰੇਤਜ ਛੇਵੇਂ, ਮੋਰਿਨੋ ਕਾਂਟਿਲਾਰਡ ਸੱਤਵੇਂ, ਟੈਮਸਿਨ ਇਗਰਟਨ ਅੱਠਵੇਂ, ਅੰਬਰ ਹਰਡ ਨੌਵੇਂ ਅਤੇ ਕੈਰਿਸ ਵਾਨ ਹਾਰਟ ਦਸਵੇਂ ਸਥਾਨ 'ਤੇ ਰਹੀਆਂ।
ਨਿਊਯਾਰਕ
ਅਮਰੀਕੀ ਕਾਂਗਰਸ ਵੱਲੋਂ ਇੰਟਰਨੈੱਟ ਪਾਇਰੇਸੀ ਬਿੱਲ ਨੂੰ ਪਾਸ ਕਰਨ ਬਾਰੇ ਕੀਤੇ ਜਾ ਰਹੇ ਵਿਚਾਰ ਦੇ ਵਿਰੋਧ ਵਿਚ ਵਿਕੀਪੀਡੀਆ ਤੇ ਹੋਰ ਮਸ਼ਹੂਰ ਵੈੱਬਸਾਈਟਾਂ ਨੇ ਅੱਜ ਬਲੈਕਆਊਟ ਕੀਤਾ।
ਦੁਨੀਆ ਭਰ ਵਿਚ ਬਲੈਕਆਊਟ ਕਰਨ ਦੀ ਚਿਤਾਵਨੀ ਦਿੰਦਿਆਂ ਵਿਕੀਪੀਡੀਆ ਦੇ ਬਾਨੀ ਜਿੰਮੀ ਵੇਲਜ਼ ਨੇ ਕਿਹਾ, ‘‘ਵਿਦਿਆਰਥੀਓ, ਆਪਣੇ ਸਕੂਲ ਦਾ ਕੰਮ ਛੇਤੀ ਨਿਬੇੜ ਲਓ, ਕਿਉਂਕਿ ਅਮਰੀਕੀ ਕਾਂਗਰਸ ਵੱਲੋਂ ਇੰਟਰਨੈੱਟ ਪਾਇਰੇਸੀ ਬਿੱਲ ਪਾਸ ਕਰਨ ਦੀ ਤਿਆਰੀ ਦੇ ਵਿਰੋਧ ਵਿਚ ਵਿਕੀਪੀਡੀਆ ਤੇ ਦਸ ਹੋਰ ਵੈੱਬਸਾਈਟਾਂ ਬਲੈਕਆਊਟ ਕੀਤੀਆਂ ਜਾ ਰਹੀਆਂ ਹਨ।’’
ਵਿਕੀਪੀਡੀਆ ਨੇ ਗੂਗਲ ਨਾਲ ਰਲ ਕੇ ਕਾਲੀ ਪੱਟੀ ਰਾਹੀਂ ਲੋਕਾਂ ਨੂੰ ਅਪੀਲ ਕੀਤੀ, ‘‘ਕਾਂਗਰਸ ਨੂੰ ਕਹੋ ਕਿ ਉਹ ਵੈਬ ਨੂੰ ਸੈਂਸਰ ਨਾ ਕਰੇ।’
ਸਟਾਪ ਆਨਲਾਈਨ ਪਾਇਰੇਸੀ ਐਕਟ (ਸੋਪਾ) ਤੇ ਪ੍ਰੋਟੈਕਟ ਆਈ.ਪੀ. ਐਕਟ (ਪੀਪਾ) ਨਾਮੀ ਬਿੱਲਾਂ ਨੂੰ ਪਾਸ ਕਰਾਉਣ ਲਈ ਅਮਰੀਕੀ ਮੀਡੀਆ ਪੂਰੀ ਤਰ੍ਹਾਂ ਸਰਗਰਮ ਹੈ। ਗੂਗਲ ਦਾ ਕਹਿਣਾ ਹੈ ਕਿ ਦੇਸ਼ ਦੇ ਕਰੋੜਾਂ ਲੋਕ ਸੋਪਾ ਤੇ ਪੀਪਾ ਦਾ ਵਿਰੋਧ ਕਰ ਰਹੇ ਹਨ। ਇਸ ਕਾਰਨ ਇੰਟਰਨੈੱਟ ਸੈਂਸਰ ਹੋਵੇਗਾ ਤੇ ਦੇਸ਼ ਦੀ ਆਰਥਿਕ ਰਫ਼ਤਾਰ ਮੱਧਮ ਪੈ ਜਾਵੇਗੀ। ਅਮਰੀਕੀ ਸੈਨੇਟ ਵਿਚ ਇਸ ਬਿੱਲਾਂ ਉਪਰ ਵੋਟਿੰਗ 24 ਜਨਵਰੀ ਤੋਂ ਸ਼ੁਰੂ ਹੋਵੇਗੀ।
ਨਿਊਯਾਰਕ-(ਜਸਵਿੰਦਰ ਸਿੰਘ ਭੁੱਲਰ)-ਰਾਬੀਤਾ ਸਰਕਾਰ ਅਤੇ ਅਦਿੱਤਿਆ ਸੌਰਾਬ ਨਿਊਜਰਸੀ ਤੋਂ ਨਿਊਯਾਰਕ ਪਾਥ ਟਰੇਨ ਤੇ ਜਾ ਰਹੇ ਸਨ ਜਦ ਉਨ੍ਹਾਂ ਦੇ ਨਿਊਯਾਰਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰ ‘ਚ ਵਾਧਾ ਹੋ ਗਿਆ।ਇਹ ਜੋੜੀ ਦੋਵੇਂ ਹੀ ਸਾਫਟਵੇਅਰ ਇੰਜੀਨੀਅਰ ਹਨ ਅਤੇ ਉਹ ਸਮਝਦੇ ਸਨ ਕਿ ਦੋ ਹਫਤੇ ਬਾਅਦ ਬੱਚਾ ਜਨਮ ਲਵੇਗਾ ।ਇਹ ਨਿਊਜਰਸੀ ਤੋਂ ਨਿਊਯਾਰਕ ਆਪਣੇ ਡਾਕਟਰ ਕੋਲ ਚੈਕਅੱਪ ਲਈ ਜਾ ਰਹੇ ਸਨ।ਉਹ ਹੈਰੀਸਨ ਤੋਂ ਟਰੇਨ ਤੇ ਚੜ੍ਹੇ ਸਨ,ਅਜੇ ਦੁਜੇ ਸਟੇਸ਼ਨ ਤੇ ਹੀ ਟਰੇਨ ਨਹੀਂ ਸੀ ਪਹੁੰਚੀ ਸੀ ਕਿ ਬੱਚਾ ਐਕਸਪ੍ਰੈਸ ਆ ਗਿਆ ਸੀ।ਇਸ ਜੋੜੀ ਦਾ ਇਹ ਪਹਿਲਾ ਬੱਚਾ ਸੀ।ਸੌਰਾਬ ਕਿਤਾਬ ਪੜ੍ਹਣ ਲੱਗਿਆ ਤਾਂ ਰਾਬੀਤਾ ਨੇ ਉਸ ਨੂੰ ਆਪਣੀ ਹਾਲਤ ਬਾਰੇ ਦੱਸਿਆ, ਪਹਿਲਾਂ ਤਾਂ ਉਨ੍ਹਾਂ ਨੇ ਇਹ ਐਵੈ ਹੀ ਸਮਝਿਆ ਵੈਸੇ ਹੀ ਕੋਈ ਪੀੜ ਹੋਈ ਹੈ ਪਰ ਮਿੰਟਾਂ ‘ਚ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਹੋਣ ਵਾਲਾ ਹੈ।ਇੱਕ ਬਜ਼ੁਰਗ ਔਰਤ ਨੇ ਸ਼ੋਰਾਬ ਦੀ ਮਦਦ ਕੀਤੀ ,ਇੱਕ ਹੋਰ ਯਾਤਰੀ ਨੇ ਰਾਬੀਤਾ ਉੱਤੇ ਆਪਣੀ ਜੈਕਟ ਪਾ ਦਿੱਤੀ।ਸ਼ੋਰਾਬ ਕਹਿੰਦਾ ਮੈਨੂੰ ਵਾਲ ਦਿੱਸੇ ਬਜ਼ੁਰਗ ਮਾਈ ਕਹਿੰਦੀ ਤੈਨੂੰ ਛੇਤੀ ਬੱਚਾ ਬਾਹਰ ਕੱਢ ਲੈਣਾ ਚਾਹੀਦਾ ਹੈ।ਇਹ ਡਲਿਵਰੀ ਬੜੀ ਤੇਜ਼ੀ ਨਾਲ ਹੋ ਗਈ। ਕੁਝ ਮਿੰਟਾਂ ਬਾਹਦ ਟਰੇਨ ਕੰਡਕਟਰ ਨੇ ਅਨਾਉਂਸਮੈਂਟ ਕੀਤੀ ਕਿ ਟਰੇਨ ਤੇ ਬੱਚਾ ਜੰਮਿਆ ਹੈ ਇਸ ਲਈ ਇਹ ਟਰੇਨ ਐਕਸਪ੍ਰੈਸ ਜਾਵੇਗੀ।ਜਦ ਟਰੇਨ 33 ਸਟਰੀਟ ਤੇ ਜਾ ਕੇ ਰੁਕੀ ਤਾਂ ਉਸ ਸਮੇਂ ਤੱਕ ਰਾਬੀਤਾ ਨੇ ਨਵ ਜੰਮੇ ਲੜਕੇ ਨੂੰ ਚੁੱਕਿਆ ਹੋਇਆ ਸੀ।
Paramjit singh
on Sun 29 January 2012 - 04:57:26 PM
Congratulation,,,,,,,,,,,,,,,,,,,,,,,,,,
ਇਸਲਾਮਾਬਾਦ, 16 ਜਨਵਰੀ
ਪਰਵੇਜ਼ ਮੁਸ਼ੱਰਫ ਵੱਲੋਂ ਸਵੈ-ਜਲਾਵਤਨੀ ਤਿਆਗ ਕੇ ਦੇਸ਼ ਪਰਤਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤੇ ਉਧਰੋਂ ਮਾਰੇ ਗਏ ਰਾਸ਼ਟਰਵਾਦੀ ਬਲੋਚ ਆਗੂ ਅਕਬਰ ਬੁਗਤੀ ਦੇ ਪੋਤੇ ਨੇ ਐਲਾਨ ਕੀਤਾ ਹੈ ਕਿ ਜਿਹੜਾ ਇਸ ਸਾਬਕਾ ਫੌਜੀ ਸਾਸ਼ਕ ਦਾ ਸਿਰ ਕਲਮ ਕਰੇਗਾ, ਉਸ ਨੂੰ 10 ਕਰੋੜ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ।
ਸ਼ਾਹਜ਼ਾਇਨ ਬੁਗਤੀ ਨੇ ਕੱਲ੍ਹ, ਸਿੰਧ ਸੂਬੇ ਦੇ ਪੀਰ, ਜੋ ਗੋਥ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁਸ਼ੱਰਫ ਨੂੰ ਮਾਰਨ ਵਾਲੇ ਨੂੰ 10 ਲੱਖ ਰੁਪਏ ਨਕਦ ਇਨਾਮ ਤੇ 10 ਕਰੋੜ ਰੁਪਏ ਦੇ ਮੁੱਲ ਦਾ ਆਲੀਸ਼ਾਨ ਬੰਗਲਾ ਰਹਿਣ ਲਈ ਮੁਹੱਈਆ ਕਰਾਉਣਗੇ। ਉਨ੍ਹਾਂ ਨੇ ਉਸ ਵਿਅਕਤੀ ਨੂੰ ਪੂਰੀ ਸੁਰੱਖਿਆ ਦਿੱਤੇ ਜਾਣ ਦਾ ਵੀ ਵਾਅਦਾ ਕੀਤਾ।
ਅਕਬਰ ਬੁਗਤੀ ਤੇ ਉਹਦੇ ਕਈ ਸਾਥੀ 2006 ‘ਚ ਬਲੋਚਿਸਤਾਨ ਦੇ ਕੋਹਲੂ ਜ਼ਿਲ੍ਹੇ ‘ਚ ਫੌਜੀ ਅਪਰੇਸ਼ਨ ਦੌਰਾਨ ਮਾਰੇ ਗਏ ਸਨ। ਇਹ ਅਪਰੇਸ਼ਨ ਕਰਨ ਦੇ ਹੁਕਮ ਉਸ ਵੇਲੇ ਦੇ ਫੌਜੀ ਮੁਖੀ ਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਦਿੱਤੇ ਸਨ।
ਹਾਲ ਹੀ ‘ਚ ਮਾਰੇ ਗਏ ਸਿਆਸੀ ਆਗੂ ਪੀਰ ਪਗਾਰਾ ਦੇ ਪਰਿਵਾਰ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਸ਼ੱਰਫ ਲਈ ਫੰਦਾ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਸ ਨੂੰ ਆਉਂਦੇ ਨੂੰ ਹੀ ਗ੍ਰਿਫਤਾਰ ਨਾ ਕੀਤਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਜਮਹੂਰੀ ਵਤਨ ਪਾਰਟੀ ਦੇ ਸੀਨੀਅਰ ਆਗੂ ਨੇ ਦੋਸ਼ ਲਾਇਆ ਕਿ ਮੁਸ਼ੱਰਫ ਸੈਂਕੜੇ ਨਿਰਦੋਸ਼ਾਂ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਸੀ।
ਹਾਂਗਕਾਂਗ (ਅ.ਸ. ਗਰੇਵਾਲ) : ਪਿਛਲੀ ਕੁਝ ਮਹੀਨੇ ਤੋ ਯੁਰਪ ਸਮੇਤ ਦੁਨੀਆ ਦੇ ਕਈ ਹਿਸਿਆ ਵਿਚ ਆਈ ਮੰਦੀ ਦਾ ਅਸਰ ਜਿਥੇ ਆਮ ਆਦਮੀ ਤੇ ਪੈ ਰਿਹਾ ਹੈ ਉਥੈ ਹੀ ਹਾਂਗਕਾਂਗ ਦੇ ਅਮੀਰ ਵੀ ਇਸ ਤੋ ਦੂਰ ਨਹੀ ਭੱਜ ਸਕੇ। ਅਮਰੀਕੀ ਰਸਾਲੇ ਫੋਰਬਸ ਦੀ ਰੀਪੋਰਟ ਅਨੁਸਾਰ ਹਾਂਗਕਾਂਗ ਦੇ 40 ਅਮੀਰ ਵਿਅਕਤੀਆਂ ਦੀ ਕੁੱਲ ਪੂਜੀ ਵਿਚ 7.4 % ਦੀ ਕਮੀ ਹੋ ਕੇ ਇਹ 151 ਬਿਲੀਅਨ ਡਾਲਰ ਰਹਿ ਗਈ ਹੈ।ਇਸੇ ਤਰਾ ਹਾਂਗਕਾਂਗ ਦੀ ਸੇਅਰ ਮਾਰਕੀਟ ਵਿਚ ਪਿਛਲੇ ਇਕ ਸਾਲ ਦੌਰਾਨ 20% ਦੀ ਕਮੀ ਹੋਈ ਹੈ ਜਿਸ ਤੇ ਬਹੁਤੇ ਅਮੀਰ ਆਦਮੀਆ ਦੀ ਪੂਜੀ ਸਿੱਧੇ ਜਾ ਅਸ਼ਿਧੇ ਢੰਗ ਨਾਲ ਲੱਗੀ ਹੁੰਦੀ ਹੈ। ਰੀਪੋਰਟ ਵਿੱਚ ਖਾਸ ਇਹ ਹੈ ਕਿ ਪ੍ਰਾਪਟੀ ਦਾ ਕਾਰੋਬਾਰ ਨਾਲ ਜੁੜੇ ਲੋਕ ਜਿਹੜੇ ਹਮੇਸਾ ਅਮੀਰਾਂ ਦੀ ਲਿਸਟ ਵਿਚ ਉਪਰ ਰਹੇ ਹਨ, ਨੂੰ ਭਾਰੀ ਘਾਟਾ ਪਿਆ ਹੈ। ਇਸ ਅਨੁਸਾਰ ਹਾਂਗਕਾਗ ਦਾ ਲੀ ਕਾ ਸਿੰਗ ਹਮੇਸਾ ਦੀ ਤਰਾ ਹੀ ਹਾਂਗਕਾਗ ਦੇ ਅਮੀਰਾ ਦੀ ਲਿਸਟ ਵਿਚ ਉਪਰ ਹੈ ਇਸ ਕੋਲ ਇਸ ਵੇਲੇ 22 ਬਿਲੀਅਨ ਦੀ ਚੱਲ-ਅਚੱਲ ਜਾਇਦਾਦ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.3% ਘੱਟ ਹੈ।ਇਸੇ ਤਰਾ ਸਨ ਇੰਗ ਕਾਈ ਕੰਪਨੀ ਦੇ ਮਾਲਕ ਜੋ ਪਹਿਲਾ ਦੂਜੇ ਨੰਬਰ ਤੇ ਸਨ ਉਹ ਹੁਣ 3 ਨੰਬਰ ਤੇ ਖਿਸਕ ਗਏ ਹਨ।ਉਨਾ ਦੀ ਥਾ ਹੈਡਰਸਨ ਲੈਡ ਡੀਵੇਲਪਮੈਟ ਕੰਪਨੀ ਨੇ ਲੈ ਲਈ ਹੈ।
ਫਰੈਂਕਫੋਰਟ (ਗੁਰਧਿਆਨ ਸਿੰਘ ਮਿਆਣੀ):-

ਫਰੈਂਕਫੋਰਟ ਸ਼ਹਿਰ ਵਿੱਚ ਨਵੇਂ ਸਾਲ ਦੀ ਰਾਤ ਨੂੰ ਕਈ ਥਾਵਾਂ ਤੇ ਅੱਗ ਲੱਗਣ ਦੀਆ ਘਟਨਾਵਾਂ ਨੇ ਅੱਗ ਬੁਝਾਉ ਕਰਮਚਾਰੀਆਂ ਨੂੰ ਪੂਰੀ ਰਾਤ ਵਿੱਅਸਤ ਕਰੀ ਰੱਖਿਆ। ਇੱਕਲੇ ਫਰੈਂਕਫੋਰਟ ਵਿੱਚ ਹੀ ਅੱਗ ਬੁਝਾਉ ਕਰਮਚਾਰੀਆਂ ਨੇ 77 ਤੋਂ ਵੀ ਜ਼ਿਆਦਾ ਅੱਗਾਂ ਨੂੰ ਬੁਝਾਇਆ। ਇਸ ਦੇ ਨਾਲ ਹੀ ਪੁਲਿਸ ਕਰਮਚਾਰੀਆਂ ਅਨੁਸਾਰ ਉਹਨਾਂ ਨੇ ਵੀ ਪੂਰੀ ਰਾਤ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਕਈ ਫ਼ਤਰਨਾਕ ਘਟਨਾਵਾਂ ਵਾਪਰਨ ਤੋ ਰੋਕਿਆ। ਪਟਾਕਿਆਂ ਦੁਆਰਾ ਲੱਗੀਆ ਅੱਗਾਂ ਕਾਰਨ 10 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪਟਾਕਿਆਂ ਦੇ ਕਾਰਨ ਹੀ ਕਈ ਥਾਵਾਂ ਤੇ ਕੱਚਰੇ ਅਤੇ ਪੁਰਾਣੇ ਕੱਪੜਿਆਂ ਦੇ ਭਰੇ ਹੋਏ ਡਰੰਮਾਂ ਨੂੰ ਅੱਗ ਲੱਗ ਗਈ। ਇਸੇ ਤਰ੍ਹਾ ਇੱਕ ਅਪਾਰਟਮੈਂਟ ਦੀ ਬੇਸਮੈਂਟ ਵਿੱਚ ਅੱਗ ਲੱਗਣ ਨਾਲ 14 ਲੋਕ ਜ਼ਹਿਰੀਲੇ ਧੂੰਐਂ ਦਾ ਸ਼ਿਕਾਰ ਹੋ ਗਏ, ਜਿਹਨਾਂ ਨੂੰ ਬਾਅਦ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਸੇ ਤਰਾਂ ਹੀ ਕਈ ਹੋਰ ਸਥਾਨਾਂ ਤੇ ਵੀ ਅੱਗ ਦੀਆ ਘਟਨਾਵਾਂ ਵਾਪਰੀਆ। ਜਿਨਾਂ ਨੂੰ ਦੇਖਦੇ ਹੋਏ ਹਰ ਵਾਰ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਵਰਤੇ ਜਾਣ ਵਾਲੇ ਪਟਾਕਿਆਂ ਅਤੇ ਅੱਗ ਲਗਾਉ ਯੰਤਰਾਂ ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਕਈ ਖਤਰਨਾਕ ਘਟਨਾਵਾਂ ਨੂੰ ਵਾਪਰਣ ਤੋਂ ਰੋਕਿਆ ਜਾਵੇ।
ਟੋਰਾਂਟੋ (ਜੰਜੂਆ) - 
ਅੱਜ ਕਲ੍ਹ ਸ਼ੋਸ਼ਲ ਮੀਡੀਆ ਸਮੂਹਾਂ ਜਾਂ ਯੂ ਟਿਊਬ ਉੱਤੇ ਕੋਲਾਵਰੀ ਦੀਆਂ ਵੀਡੀਉ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਅੱਜ ਦਾ ਯੁਵਕ ਇਸ ਵਿਚ ਵਰਤੀ ਗਈ ਭਾਸ਼ਾ ਅਤੇ ਸੰਗੀਤਕ ਧੁਨਾਂ ਦਾ ਐਨਾ ਦੀਵਾਨਾ ਹੋ ਗਿਆ ਹੈ ਕਿ ਹਰ ਰੋਜ਼ ਨਵੀਆਂ-ਨਵੀਆਂ ਵੀਡੀਉ ਵੱਖ ਵੱਖ ਭਾਸ਼ਾਵਾਂ 'ਚ ਤਿਆਰ ਕਰਕੇ ਯੂ ਟਿਊਬ 'ਤੇ ਪਾਈਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਪੰਜਾਬ 'ਚ ਨਵੀ ਬਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਭਗਵੰਤ ਮਾਨ ਨੇ ਵੀ ਇਸ ਕੋਲਾਵਰੀ ਦੀ ਤਰਜ਼ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਚੋਣ ਮੁੱਦਿਆਂ ਨੂੰ ਨਸ਼ਰ ਕਰਦੀ ਅਤੇ ਪੰਜਾਬ ਦੇ ਲੋਕਾਂ ਨੂੰ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਬੇਨਤੀ ਕਰਦੀ ਇਕ ਵੀਡੀਉ ਯੂ ਟਿਊਬ ਉੱਤੇ ਪਾਈ ਹੈ ਜੋ ਕਿ ਅੱਜ ਕਲ੍ਹ ਫੇਸ ਬੁਕ ਤੇ ਵੱਖ-ਵੱਖ ਸਮੂਹਾਂ ਦੀਆਂ ਕੰਧਾਂ ਤੇ ਦੇਖੀ ਜਾ ਸਕਦੀ ਹੈ। ਆਮ ਵਿਅਕਤੀ ਦੇ ਦਿਮਾਗ 'ਚ ਇਹ ਸਵਾਲ ਉਠਦਾ ਹੈ ਕਿ ਇਹ ਕੋਲਾਵਰੀ ਕੀ ਸ਼ੈਅ ਹੈ ਜਿਸ ਨੇ ਅੱਜ ਕਲ੍ਹ ਲੋਕਾਂ ਨੂੰ ਦੀਵਾਨੇ ਕੀਤਾ ਹੋਇਆ ਹੈ? ਕੋਲਾਵਰੀ ਅਸਲ 'ਚ ਉਹ ਕਠਬੋਲੀ ਜਾਂ ਗੰਵਾਰ ਭਾਸ਼ਾ ਹੈ ਜੋ ਤਾਮਿਲ ਯੁਵਕ ਸਮੂਹਾਂ 'ਚ ਕਿਸੇ ਗੁਸੈਲੇ ਜਾਂ ਕ੍ਰੋਧੀ ਕਿਸਮ ਦੇ ਤਾਮਿਲ ਯੁਵਕ ਦੇ ਜਾਨਲੇਵਾ ਜਨੂੰਨ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ। ਕੋਲਾਵਰੀ (Kolaveri) ਸ਼ਬਦ ਅਸਲ ਵਿੱਚ ਦੋ ਸ਼ਬਦਾਂ Kolai(ਕਤਲ) ਅਤੇ Veri (ਉਂਮਾਦ) ਦੇ ਸੁਮੇਲ ਤੋਂ ਬਣਿਆ ਹੈ। ਤਾਮਿਲ ਯੁਵਕ ਕਿਸੇ ਸ਼ਬਦ ਦੇ ਅਸਲੀ ਮਤਲੱਬ ਨੂੰ ਵਰਤੋਂ 'ਚ ਲਏ ਬਿਨਾਂ ਆਪਸ ਵਿਚ ਗੱਲਬਾਤ ਲਈ ਇਸ ਤਰ੍ਹਾਂ ਦੀ ਭਾਸ਼ਾ ਆਮ ਹੀ ਵਰਤਦੇ ਹਨ। ਤਾਮਿਲ ਫਿਲਮ ਸਟਾਰ ਧਨੁਸ਼ ਦੁਆਰਾ ਗਾਏ "ਕੋਲਾਵਰੀ ਦੀ" ਨਾਮਿਕ ਚੁਲਬੁਲੇ ਅਤੇ ਖ਼ੁਸ਼ਦਿਲ ਮਿਜਾਜ ਗੀਤ ਦੀ ਪ੍ਰਸਿਧਤਾ ਲਈ ਤਾਮਿਲ ਫਿਲਮ ਨਿਰਮਾਤਾਵਾਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਇਹ ਗੀਤ ਆਪਣੀ ਆਉਣ ਵਾਲੀ ਫਿਲਮ 3 'ਚ ਫਿਲਮਾਇਆ ਹੈ ਜਿਸ ਵਿਚ ਇੱਕ ਵਿਅਕਤੀ, ਜੋ ਇੱਕ ਕੁੜੀ ਜਿਸ ਨੂੰ ਉਹ ਦਿਲੋਂ ਪਸੰਦ ਕਰਦਾ ਹੈ ਤੋਂ ਨਾਂਹ ਹੋ ਜਾਣ ਤੇ ਪੈਦਾ ਹੋਈ ਜਾਨਲੇਵਾ ਜਨੂੰਨ ਤੇ ਪੀੜਾਂ, ਦੀ ਚਸਥਿਤੀ ਨੂੰ ਦਰਸਾਉਦਾ ਹੈ। ਸ਼ੋਸ਼ਲ ਮੀਡੀਆ ਸਮੂਹਾਂ ਜਾਂ ਯੂ ਟਿਊਬ ਉੱਤੇ ਕੋਲਾਵਰੀ ਦੀਆਂ ਵੀਡੀਉ ਦੇ ਪਸਾਰ ਤੋਂ ਬਾਅਦ ਇਹ ਕੋਲਾਵਰੀ ਸ਼ਬਦ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕਾਂ ਵਿੱਚ ਵੀ ਹਰਮਨ ਪਿਆਰਾ ਹੋ ਰਿਹਾ ਹੈ। ਸਿੱਟਾ ਇਹ ਹੈ ਕਿ ਇਹ ਗੀਤਕ ਭਾਰਤ ਦੇ ਸਮੂਹ ਪ੍ਰਾਂਤਾਂ ਦੇ ਸਕੂਲਾਂ ਅਤੇ ਕਾਲਿਜਾਂ ਦੇ ਹੋਸਟਲਾਂ ਵਿਚ ਅਕਸਰ ਵੱਜਦਾ ਸੁਣਿਆ ਜਾ ਸਕਦਾ ਹੈ।
ਬ੍ਰਿਟੇਨ ਵਿੱਚ ਹੱਤਿਆ ਸਿਕਾਰ ਹੋਏ ਭਾਰਤੀ ਵਿਦਿਆਰਥੀ ਅਨੁਜ ਬਿਦਵੇ ਦੇ ਪਰਿਵਾਰ ਤੋਂ ਜਾਣਕਾਰੀ ਹਾਸਿਲ ਕਰਨ ਲਈ ਦੋ ਬ੍ਰਿਤਾਨੀ ਪੁਲੀਸ ਅਧਿਕਾਰੀ ਭਾਰਤ ਆਉਣਗੇ ।
ਅਨੁਜ ਮਾਈਕਰੋ ਇਲੈਕਟ੍ਰੋਨਿਕਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਸਨ ।
ਬ੍ਰਿਟੇਨ ਵਿੱਚ ਸੈਲਫਰਡ ਵਿੱਚ ਸਿੱਖਿਆ ਹਾਸਲ ਕਰਨ ਗਏ 23 ਸਾਲ ਦੇ ਅਨੁਜ ਦੀ ਗੋਲੀ ਮਾਰ ਕੇ ਗੋਲੀ ਕਰ ਦਿੱਤੀ ਸੀ ।
ਮੁੱਖ ਪੁਲੀਸ ਨਿਰਦੇਸ਼ਕ ਰਸ ਜੈਕਸਨ ਅਤੇ ਉਸਦੇ ਇੱਕ ਸਹਿਯੋਗੀ ਬਿਦਵੇ ਦੇ ਪਰਿਵਾਰ ਅਤੇ ਭਾਰਤੀਆਂ ਨਾਲ ਮੁਲਾਕਾਤ ਕਰਨਗੇ।
ਅਨੁਜ ਦੇ ਪਿਤਾ ਨੂੰ ਉਸਦੀ ਮੌਤ ਦੀ ਜਾਣਕਾਰੀ ਫੇਸਬੁੱਕ ਤੋਂ ਮਿਲੀ ਜਿਸ ਮਗਰੋਂ ਉਹ ਪੁਲੀਸ ਜਾਂਚ ਤੇ ਸਵਾਲ ਉਠਾ ਰਹੇ ਹਨ ।
ਹੱਤਿਆ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ 19 ਸਾਲ ਦੇ ਇੱਕ ਨੌਜਵਾਨ ਨੂੰ ਜਮਾਨਤ ਉਪਰ ਰਿਹਾਅ ਕਰ ਦਿੱਤਾ ਹੈ। ਜਦਕਿ ਵੀਹ ਸਾਲ ਦਾ ਇੱਕ ਨੌਜਵਾਨ ਪੁਲੀਸ ਦੀ ਹਿਰਾਸਤ ਵਿੱਚ ਹੈ।
ਗਰੇਟਰ ਮਾਨਚੈਸਟਰ ਨੇ ਭਾਰਤੀ ਵਿਦਿਆਰਥੀ ਦੇ ਹਤਿਆਰੇ ਦਾ ਸੁਰਾਗ ਦੇਣ ਵਾਲੇ ਨੂੰ 50 000 ਪਾਊਂਡ ਇਨਾਮ ਦੇਣ ਦਾ ਐਲਾਨ ਕੀਤਾ।
ਲੰਦਨ :72 ਸਾਲ ਪਹਿਲਾਂ ਆਪਣੀ ਪਤਨੀ ਦਾ ਕਿਸੇ ਹੋਰ ਨਾਲ ਪਿਆਰ ਹੋਣ ਬਾਰੇ ਪਤਾ ਲੱਗਣ ਤੇ 99 ਸਾਲਾ ਅੰਟੋਨਿਓ ਸੀ ਨੇ ਆਪਣੀ 96 ਸਾਲ ਦੀ ਪਤਨੀ ਤੋਂ ਤਲਾਕ ਲੈਣ ਦਾ ਮਨ ਬਣਾਇਆ ਹੈ । ਜੇਕਰ ਇਹ ਤਲਾਕ ਨੇਪਰੇ ਚੜ ਗਿਆ ਤਾਂ ਇਹ ਤਾਂ ਦੁਨੀਆਂ ਦਾ ਸਭ ਤੋਂ ਵੱਡੀ ਉਮਰ ਦਾ ਤਲਾਕ ਸੁ਼ਦਾ ਜੋੜਾ ਹੋਵੇਗਾ ।
ਅੰਟੋਨਿਓ ਨੂੰ ਐਨੇ ਲੰਬੇ ਅਰਸੇ ਮਗਰੋਂ ਆਪਣੀ ਪਤਨੀ ਰੋਸਾ ਸੀ ਵੱਲੋਂ ਕੀਤੇ ਕਿਸੇ ਪਰਾਏ ਮਰਦ ਨਾਲ ਕੀਤਾ ਪਿਆਰ ਦਾ ਦੁੱਖ ਮਹਿਸੂਸ ਹੋਇਆ ।
ਰੋਮ ਦੀ ਅਦਾਲਤ ਵਿੱਚ ਚਲ ਰਹੇ ਇਸ ਮੁਕੱਦਮੇ ਵਿੱਚ ਰੋਸਾ ਨੇ ਮੰਨਿਆ ਕਿ ਉਸਦਾ ਕਿਸੇ ਹੋਰ ਅਫੇਅਰ ਸੀ ।
ਇਸ ਜੋੜੇ ਦੇ 5 ਬੱਚੇ , 12 ਪੋਤੇ ਦੋਹਤੇ ਅਤੇ ਇੱਕ ਪੜਪੋਤਾ ਵੀ ਹੈ। ਹੁਣ ਇਹ ਅਲੱਗ ਹੋਣ ਦੀ ਸੋਚ ਰਹੇ ਹਨ ।
ਤਲਾਕਸੁਦਾ ਹੋ ਕੇ ਇਹ ਵੱਖਰਾ ਰਿਕਾਰਡ ਸਥਾਪਿਤ ਕਰ ਸਕਦੇ ਹਨ ਪਹਿਲਾ ਇਹ ਰਿਕਾਰਡ ਬ੍ਰਿਟੇਨ ਦੇ ਬੇਰਟੀ ਅਤੇ ਜੇਸੀ ਵੁੱਡ ਨੇ ਕਾਇਮ ਕੀਤਾ ਸੀ ਦੋਨਾਂ ਦੀ ਉਮਰ 98 ਸਾਲ ਅਤੇ ਇਸ ਜੋੜੇ ਨੇ ਆਪਣੀ 36 ਸਾਲ ਪੁਰਾਣੀ ਸ਼ਾਦੀ ਦਾ ਅੰਤ 2009 ਵਿੱਚ ਕੀਤਾ ਸੀ ।
ਲਾਹੌਰ
ਲਹਿੰਦੇ ਪੰਜਾਬ ਵਿਚ ਜ਼ਮੀਨ ਪਿੱਛੇ ਹੋਏ ਝਗੜੇ ਵਿਚ 5 ਬੱਚਿਆਂ ਅਤੇ 7 ਔਰਤਾਂ ਸਮੇਤ 14 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਜ਼ਿਲ੍ਹੇ ਵਿਚ ਵਾਪਰੀ। ਜਿਸ ਪਰਿਵਾਰ ਦੇ ਇਹ 14 ਵਿਅਕਤੀ ਮਾਰੇ ਗਏ ਹਨ, ਉਨ੍ਹਾਂ ਨੇ ਪਹਿਲਾਂ ਵਿਰੋਧੀ ਧੜੇ ਦੇ ਦੋ ਵਿਅਕਤੀਆਂ ਦੀ ਹੱਤਿਆ ਕੀਤੀ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਮੁਹੰਮਦ ਜਾਵੇਦ ਅਤੇ ਮੁਹੰਮਦ ਸੈਫਉੱਲਾ ਦਰਮਿਆਨ ਇਕ ਪਲਾਟ ’ਤੇ ਕਬਜ਼ੇ ਦੇ ਮੁੱਦੇ ’ਤੇ ਝਗੜਾ ਚੱਲਿਆ ਆ ਰਿਹਾ ਸੀ। ਅਗਸਤ ਵਿਚ ਜਾਵੇਦ ਤੇ ਉਸ ਦੇ ਸਾਥੀਆਂ ਨੇ ਸੈਫਉੱਲਾ ਦੇ ਪਿਤਾ ਅਤੇ ਭਰਾ ਨੂੰ ਮਾਰ ਦਿੱਤਾ ਸੀ। ਇਸ ਘਟਨਾ ਪਿੱਛੋਂ ਜਾਵੇਦ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਦੇ ਸਾਥੀ ਫਰਾਰ ਸਨ। ਲੰਘੇ ਦਿਨ ਜਦੋਂ ਸੈਫਉੱਲਾ ਤੇ ਉਸ ਦਾ ਭਤੀਜਾ ਸਬੰਧਤ ਜ਼ਮੀਨ ਦੇ ਕੇਸ ਸਬੰਧੀ ਸੁਣਵਾਈ ਲਈ ਅਦਾਲਤ ਜਾ ਰਹੇ ਸਨ ਤਾਂ ਉਨ੍ਹਾਂ ’ਤੇ ਜਾਵੇਦ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਦੋਵੇਂ ਥਾਏਂ ਮਾਰੇ ਗਏ।
ਉਨ੍ਹਾਂ ਦੀ ਮੌਤ ਦੀ ਖਬਰ ਜਦੋਂ ਸੈਫਉੱਲਾ ਦੇ ਰਿਸ਼ਤੇਦਾਰਾਂ ਤਕ ਪਹੁੰਚੀ ਤਾਂ ਉਹ ਭੜਕ ਉਠੇ। ਉਨ੍ਹਾਂ ਜਾਵੇਦ ਦੇ ਰਿਸ਼ਤੇਦਾਰਾਂ ਦੇ ਚਾਰ ਘਰਾਂ ’ਤੇ ਹਮਲਾ ਕਰ ਦਿੱਤਾ। ਮੌਕੇ ਦੇ ਗਵਾਹਾਂ ਅਨੁਸਾਰ ਹਮਲਾਵਰ ਇਕ ਤੋਂ ਬਾਅਦ ਇਕ ਘਰ ਵਿਚ ਗੋਲੀਆਂ ਦਾ ਮੀਂਹ ਵਰ੍ਹਾਉਂਦੇ ਗਏ ਤੇ ਫਿਰ ਉਨ੍ਹਾਂ ਘਰਾਂ ਨੂੰ ਅੱਗ ਲਗਾ ਦਿੱਤੀ। ਪੁਲੀਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਨੇ ਰੋਸ ਵਿਖਾਵਾ ਵੀ ਕੀਤਾ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਹਮਲਾਵਰਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐਸ।ਐਸ।ਪੀ। ਮੁਹੰਮਦ ਇਦਰੀਜ ਨੇ ਕਿਹਾ ਕਿ ਪੁਲੀਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਸਬੰਧੀ ਪੜਤਾਲ ਕਰਵਾਈ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।



