ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪੰਜਾਬ

 • ਪੰਜਾਬ ਦਾ ਕਰਜ਼ਾ

 • ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਿਰ ਕਰਜ਼ੇ ਦਾ ਬੋਝ ਵਧ ਕੇ ਦੋ ਲੱਖ ਕਰੋੜ ਰੁਪਏ ਹੋ ਗਿਆ ਹੈ। ਲੋਕਾਂ ਨੂੰ ਸੂਬੇ ਦੀ ਖਸਤਾ ਮਾਲੀ ਹਾਲਤ ਤੋਂ ਜਾਣੂ ਕਰਾਉਣ ਲਈ ਸਰਕਾਰ ਵ੍ਹਾਈਟ ਪੇਪਰ ਲਿਆਵੇਗੀ।ਇਸ ਦੇ ਨਾਲ ਹੀ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਕਦਮ ਚੁੱਕੇ ਜਾਣਗੇ।ਉਨ੍ਹਾ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਦੇ ਮਾਲੀ ਸੋਮਿਆਂ ਨੂੰ ਲੁੱਟਣ 'ਚ ਅੰਗਰੇਜ਼ਾਂ ਤੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ।
  ਉਹਨਾ ਦਾਅਵਾ ਕੀਤਾ ਕਿ ਅਨਾਜ ਦੀ ਖਰੀਦ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਸੂਬੇ ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੈ।ਪਾਵਰਕਾਮ ਦਾ 20 ਹਜ਼ਾਰ ਕਰੋੜ ਰੁਪਏ ਕਰਜ਼ਾ ਹੈ।
  ਮੰਡੀ ਬੋਰਡ ਤੇ ਪੀ ਆਈ ਡੀ ਬੀ ਦਾ 300 ਤੋਂ 400 ਕਰੋੜ ਦਾ ਕਰਜ਼ਾ ਹੈ।ਸੂਬੇ ਦਾ ਮਾਲੀ ਘਾਟਾ ਅੱਠ ਹਜ਼ਾਰ ਕਰੋੜ ਰੁਪਏ ਹੈ।ਰਾਜ ਸਰਕਾਰ ਦੀ ਉਧਾਰ ਲੈਣ ਦੀ ਹੱਦ ਤੇਰਾਂ ਹਜ਼ਾਰ ਕਰੋੜ ਰੁਪਏ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਬਜ਼ੀ ਦੀ ਮੰਦੀ ਝੱਲ ਰਹੇ ਕਿਸਾਨਾਂ ਦੀ ਹੁਣ ਕਣਕ ਦੀ ਫ਼ਸਲ ਤੇ ਬੱਝੀ ਆਸ !

 • ਜੰਡਿਆਲਾ ਗੁਰੂ 13 ਫ਼ਰਵਰੀ (ਕੁਲਜੀਤ ਸਿੰਘ ) : ਨੋਟਬੰਦੀ ਦੇ ਕਾਰਣ ਇਸ ਵਾਰ ਕਿਸਾਨਾਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ ਕਿਓਂਕਿ ਸਰਦੀਆਂ ਦੇ ਮੌਸਮ ਵਾਲੀਆਂ ਸਬਜ਼ੀਆਂ ਜਿਵੇਂ ਮਟਰ ,ਗੋਭੀ ,ਆਲੂ ਅਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਹਨ।ਮਟਰ ਇਸ ਵਾਰ 4 ਰੁਪਏ ਕਿਲੋ ਤੱਕ ਵਿੱਕ ਗਏ ।ਇਸ ਭਾਅ ਵਿਕਣ ਨਾਲ ਕਿਸਾਨਾਂ ਦਾ ਲਾਗਤ ਮੁੱਲ ਵੀ ਪੂਰਾ ਨਹੀਂ ਹੋ ਸਕਿਆ ।ਪੱਤਰਕਾਰ ਨਾਲ ਜੰਡਿਆਲਾ ਗੁਰੂ ਦੇ ਆਸਪਾਸ ਪੈਂਦੇ ਪਿੰਡਾਂ ਦੇ ਕਿਸਾਨਾਂ ਨਾਲ।ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਇਸ ਘਾਟੇ ਨਾਲ ਉਨ੍ਹਾਂ ਉੱਪਰ ਹੋਰ ਕਰਜ਼ੇ ਦਾ ਬੋਝ ਵੱਧ ਗਿਆ ਹੈ।ਕਈ ਜਗ੍ਹਾ ਤਾ ਕਿਸਾਨਾਂ ਨੇ ਮਜਬੂਰਨ ਮਟਰਾਂ ਦੀ ਫਸਲ ਤੇ ਹੱਲ ਚਲਾਉਣਾ ਪਿਆ।ਕਿਸਾਨਾਂ ਨੇ ਆਖਿਆ ਕਿ ਹੁਣ ਉਹਨਾਂ ਦੀ ਕਣਕ ਦੀ ਫਸਲ ਤੇ ਆਸ ਬੱਝੀ ਹੈ ਤਾ ਜੋ ਕੇਂਦਰ ਸਰਕਾਰ ਉਨ੍ਹਾਂ ਨੂੰ ਫ਼ਸਲ ਦਾ ਸਮਰਥਨ ਮੁੱਲ ਵਧਾ ਕੇ ਕੁਝ ਰਾਹਤ ਦੇ ਸਕੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਲਾਲ ਲਕੀਰ` ਤੋਂ ਮੁੱਕਤ ਹੋਏ ਲੋਕ ਲੋਜਪਾ ਦਾ ਵੱਡਾ ਵੋਟ ਬੈਂਕ- ਗਹਿਰੀ


 •  

   

  ਨਥਾਣਾ ਪਰਮਿੰਦਰ ਸਿੱਧੂ : ਹਲਕਾ ਭੁੱਚੋ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਕਿਰਨਜੀਤ ਸਿੰਘ ਗਹਿਰੀ ਵੱਲੋਂ ਅੱਜ ਪਿੰਡ ਬੁਰਜਡੱਲਾ, ਮਾੜੀ, ਨਾਥਪੁਰਾ, ਨਥਾਣਾ, ਢੇਲਵਾਂ, ਭੈਣੀ, ਗੰਗਾ, ਵਿਖੇ ਚੋਣ ਪ੍ਰਚਾਰ ਕੀਤਾ ਗਿਆ।ਇੰਨਾ ਪਿੰਡਾਂ ਵਿੱਚ ਹੋਏ ਭਰਵੇਂ ਇਕੱਠਾਂ ਨੂੰ ਸਬੋਧਨ ਕਰਦੇ ਗਹਿਰੀ ਨੇ ਕਿਹਾ ਕਿ ਉਨਾਂ 'ਲਾਲ ਲਕੀਰ' ਖਤਮ ਕਰਵਾਕੇ ਲੋਕਾਂ ਨੂੰ ਦੇਸ਼ ਦੀ ਅਜਾਦੀ ਤੋਂ ਬਾਅਦ ਇਹ ਦੂਸਰੀ ਅਜਾਦੀ ਦਿਵਾਈ ਹੈ ਅਤੇ ਇਸ 'ਲਾਲ ਲਕੀਰ' ਤੋਂ ਛੁਟਕਾਰਾ ਪਾ ਕੇ ਆਪਣੇ ਘਰਾਂ ਦੇ ਅਸਲੀ ਮਾਲਿਕ ਬਨਣ ਵਾਲੇ ਇਹ ਲੋਕ ਹੀ ਉਨਾਂ ਦਾ ਅਤੇ ਲੋਕ ਜਨਸ਼ਕਤੀ ਪਾਰਟੀ ਦਾ ਮਜਬੂਤ ਵੋਟ ਬੈਂਕ ਹਨ। ਗਹਿਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੋਟਾਂ ਮੰਗਣ ਲਈ ਆ ਰਹੇ ਉਮੀਦਵਾਰਾਂ ਤੋਂ ਪੁੱਛਣ ਕਿ ਉਨਾ ਉਮੀਦਵਾਰਾਂ ਜਾਂ ਉਨਾ ਦੀਆਂ ਪਾਰਟੀਆਂ ਨੇ ਲਾਲ ਲਕੀਰ ਖਤਮ ਕਰਵਾਉਣ ਲਈ ਕਦੇ ਆਵਾਜ ਉਠਾਈ ਹੈ। ਗਹਿਰੀ ਨੇ ਕਿਹਾ ਕਿ ਉਹ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਲੜੀ ਗਈ ਲੜਾਈ ਦੇ ਅਧਾਰ ਤੇ ਵੋਟਾਂ ਦੀ ਮੰਗ ਕਰਦੇ ਹਨ ਕਿ ਆਉਣ ਵਾਲੀ 4 ਫਰਵਰੀ ਨੂੰ ‘ਬੈਟਰੀ’ ਚੋਣ ਨਿਸ਼ਾਨ ਦਾ ਬਟਨ ਦਬਾਅ ਕੇ ਉਨਾ ਦਾ ਸਾਥ ਦੇਣਤੇ ਉਨਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਮੌਕੇ ਗਹਿਰੀ ਦੇ ਚੋਣ ਪ੍ਰਚਾਰ ਲਈ ਦਿੱਲੀ ਤੋਂ ਵਿਸ਼ੇਸ ਤੌਰ ਤੇ ਪੁੱਜੇ ਲੋਜਪਾ ਦੇ ਕੌਮੀ ਜਨਰਲ ਸਕੱਤਰ ਗਿਆਨ ਚੰਦ ਗੌਤਮ ਨੇ ਕਿਹਾ ਕਿ ਗਹਿਰੀ ਵੱਲੋਂ ਬੇਇਨਸਾਫੀ ਅਤੇ ਧੱਕੇਸ਼ਾਹੀ ਖਿਲਾਫ ਕੀਤੇ ਸੰਘਰਸ਼ ਵਿੱਚ ਲੋਜਪਾ ਦੀ ਕੌਮੀ ਲੀਡਰਸ਼ਿਪ ਪੂਰੀ ਤਰਾਂ ਗਹਿਰੀ ਦੇ ਨਾਲ ਚੱਟਾਨ ਵਾਂਗ ਖੜੀ ਹੈ। ਇਸ ਦੌਰਾਨ ਗਹਿਰੀ ਦੇ ਚੋਣ ਪ੍ਰਚਾਰ ਨਾਲ ਚੱਲ ਰਹੇ ਢਾਡੀ ਮਿਲਖਾ ਸਿੰਘ ਮੁਸਾਫਿਰ ਦੇ ਢਾਡੀ ਜਥੇ ਵੱਲੋਂ ਸਿੱਖ ਇਤਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ ਗਿਆ।ਇਸ ਮੌਕੇ ਗਹਿਰੀ ਨਾਲ ਦੁਲਾ ਸਿੰਘ ਸਿੱਧੂ, ਸੁਖਦੇਵ ਸਿੰਘ ਐਨਐਫਐਲ, ਮੋਦਨ ਸਿੰਘ ਪੰਚ ਗੋਬਿੰਦਪੁਰਾ, ਜੋਗਿੰਦਰ ਸਿੰਘ ਭੈਣੀ, ਨੱਥੂ ਸਿੰਘ ਨਾਥਪੁਰਾ, ਅਮ੍ਰਿਤਪਾਲ ਸਿੰਘ ਤੇ ਬਿੱਲੂ ਸਿੰਘ ਮੈਂਬਰ ਢੇਲਵਾਂ, ਰਾਜਵਿੰਦਰ ਸਿੰਘ ਬੱਜੋਆਣਾ, ਸਾਬਕਾ ਸਰਪੰਚ ਹਰਦੇਵ ਸਿੰਘ ਬੁਰਜਡੱਲਾ, ਗੁਰਤੇਜ ਸਿੰਘ ਗੰਗਾ, ਗੁਰਦੀਪ ਸਿੰਘ ਬੱਜੋਆਣਾ, ਜੋਧਾ ਸਿੰਘ ਗੋਬਿੰਦਪੁਰਾ ਆਦਿ ਮੌਜੂਦ ਸਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੇਕਰ ਲੋਕ ਕਹਿਣਗੇ ਤਾਂ ਖੇਮਕਰਨ ਤੋਂ ਅਜਾਦ ਚੋਣ ਜਰੂਰ ਲੜਾਗਾਂ:-ਸਰਵਨ ਸਿੰਘ ਧੁੰਨ

 • ਭਿੱਖੀਵਿੰਡ 23 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਮੂਹ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਉਸ ਵਾਸਤੇ ਮੈਂ ਹਲਕਾ ਖੇਮਕਰਨ ਦੇ ਲੋਕਾਂ ਦਾ ਸਦਾ ਰਿਣੀ ਰਹਾਂਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇਣ ਸੰਬੰਧੀ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਇਸ ਸੰਬੰਧੀ ਉਹ ਹਲਕਾ ਖੇਮਕਰਨ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਜੇਕਰ ਲੋਕ ਕਹਿਣਗੇ ਤਾਂ ਉਹ ਹਲਕਾ ਖੇਮਕਰਨ ਤੋਂ ਜਰੂਰ ਚੋਣ ਲੜਨਗੇ। ਸਰਵਨ ਸਿੰਘ ਧੁੰਨ ਨੇ ਆਖਿਆ ਕਿ ਹਲਕਾ ਖੇਮਕਰਨ ਦੇ ਲੋਕਾਂ ਦੇ ਉਹ ਕਰਜਦਾਰ ਹਨ, ਕਿਉਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਦਿੱਤਾ ਹੈ, ਜਿਸ ਵਾਸਤੇ ਉਹ ਸਦਾ ਰਿਣੀ ਰਹਿਣਗੇ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 2000 ਦਾ ਨਵਾਂ ਨੋਟ ਲੈ ਕੇ ਨੌਜਵਾਨ ਨੂੰ ਚੜਿਆ ਚਾਅ


 • ਸਰਕਾਰੀ ਬੈਂਕ ਵਿਚੋਂ ਸਭ ਤੋਂ ਪਹਿਲਾਂ 2000 ਦਾ ਨੋਟ ਲੈ ਕੇ ਬਾਹਰ ਆਏ ਇਕ ਨੌਜਵਾਨ ਨੇ ਬੜੀ ਖੁਸ਼ੀ ਵਿਚ ਬੈਂਕ ਤੋਂ ਬਾਹਰ ਆਇਆ। ਉਸਨੇ ਲਾਈਨ ਵਿਚ ਖੜੇ ਹੋਰ ਲੋਕਾਂ ਨੂੰ ਵੀ ਦੋ ਹਜ਼ਾਰ ਦਾ ਨੋਟ ਦਿਖਾਇਆ ਅਤੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਬੈਂਕ ਦੇ ਅੰਦਰ ਕਰੰਸੀ ਐਕਸਚੇਂਜ ਹੋ ਰਹੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਸ.ਵਾਈ.ਐਲ `ਤੇ ਪੱਖ ਸਪੱਸ਼ਟ ਕਰਨ ਕੇਜਰੀਵਾਲ: ਕੈਪਟਨ ਅਮਰਿੰਦਰ

 • ਚੰਡੀਗੜ੍ਹ, 10 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਐਸ.ਵਾਈ.ਐਲ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।
  ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਜਾਣਨਾ ਚਾਹਿਆ ਹੈ ਕਿ ਕੀ ਕੇਜਰੀਵਾਲ ਪੰਜਾਬ ਦੇ ਪਾਣੀ ਨੂੰ ਹਰਿਆਣਾ ਤੇ ਦਿੱਲੀ ਨੂੰ ਭੇਜਣ ਦੀ ਇਜ਼ਾਜਤ ਦੇਣਗੇ ਜਾਂ ਫਿਰ ਇਸ ਅਹਿਮ ਘੜੀ 'ਚ ਪੰਜਾਬ ਦੇ ਲੋਕਾਂ ਨਾਲ ਖੜ੍ਹਨਗੇ।
  ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਦੇ ਲੋਕ ਤੁਹਾਡੇ ਤੋਂ ਜਵਾਬ ਚਾਹੁੰਦੇ ਹਨ। ਜਿਨ੍ਹਾਂ ਨੇ ਕੇਜਰੀਵਾਲ ਨੂੰ ਮਾਮਲੇ 'ਤੇ ਸਪੱਸ਼ਟੀਕਰਨ ਦੇਣ ਅਤੇ ਆਪਣੇ ਵਿਸ਼ੇਸ਼ ਸਿਆਸੀ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਗੇਮ ਖੇਡਣੀ ਬੰਦ ਕਰਨ ਲਈ ਕਿਹਾ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਸੱਚਾਈ ਦੇ ਮੱਦੇਨਜ਼ਰ ਕਿ ਕੇਜਰੀਵਾਲ ਹਰਿਆਣਾ ਨਾਲ ਸਬੰਧਤ ਹਨ ਤੇ ਦਿੱਲੀ ਦੇ ਮੁੱਖ ਮੰਤਰੀ ਹਨ, ਉਹ ਕਦੇ ਵੀ ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਦਾ ਪੱਖ ਨਹੀਂ ਲੈਣਗੇ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਅਸਲਿਅਤ 'ਚ ਕੇਜਰੀਵਾਲ ਸਰਕਾਰ ਨੇ ਉਕਤ ਮੁੱਦੇ 'ਤੇ ਹਰਿਆਣਾ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦਿੱਤਾ ਸੀ। ਲੇਕਿਨ ਪੰਜਾਬ ਚੋਣਾਂ 'ਤੇ ਅੱਖ ਰੱਖੀ ਬੈਠੇ ਕੇਜਰੀਵਾਲ ਕਿਸੇ ਵੀ ਕੀਮਤ 'ਤੇ ਇਸਨੂੰ ਜਿੱਤਣਾ ਚਾਹੁੰਦੇ ਹਨ ਅਤੇ ਬਾਅਦ 'ਚ ਉਨ੍ਹਾਂ ਦੀ ਦਿੱਲੀ ਸਰਕਾਰ ਨੇ ਆਪਣਾ ਪੱਖ ਵਾਪਿਸ ਲੈਂਦਿਆਂ ਕਿਹਾ ਕਿ ਦਾਇਰ ਕੀਤਾ ਗਿਆ ਹਲਫੀਆਨਾਮਾ ਇਕ ਤਕਨੀਕੀ ਗਲਤੀ ਸੀ, ਜਿਨ੍ਹਾਂ ਨੇ ਇਸ ਲਈ ਆਪਣੇ ਵਕੀਲ ਨੂੰ ਵੀ ਹਟਾ ਦਿੱਤਾ।
  ਕੈਪਟਨ ਅਮਰਿੰਦਰ ਨੇ ਐਸ.ਵਾਈ.ਐਲ ਦੇ ਮੁੱਦੇ 'ਤੇ ਕੇਜਰੀਵਾਲ ਦੇ ਆਪਸੀ ਵਿਰੋਧੀ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਪ੍ਰਤੀ ਚਿੰਤਾ ਦੇ ਮੁੱਦੇ 'ਤੇ ਉਨ੍ਹਾਂ ਦਾ ਦੋਗਲਾਪਣ ਇਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ। ਐਸ.ਵਾਈ.ਐਲ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਦੀ ਡਰਾਮੇਬਾਜੀ ਪੰਜਾਬ ਦੇ ਹਿੱਤਾਂ ਪ੍ਰਤੀ ਉਨ੍ਹਾਂ 'ਚ ਇਮਾਨਦਾਰੀ ਦੀ ਘਾਟ ਨੂੰ ਦਰਸਾਉਂਦੀ ਹੈ, ਜਿਹੜੇ ਵਿਧਾਨ ਸਭਾ ਚੋਣਾਂ ਨਜ਼ਦੀਕ ਹਣ ਕਾਰਨ ਸਤਲੁਜ ਦੇ ਪਾਣੀ ਦੇ ਮੁੱਦੇ 'ਤੇ ਸੂਬੇ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੇ ਹਨ।
  ਜਿਸ 'ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਕਤ ਆ ਗਿਆ ਹੈ ਕਿ ਕੇਜਰੀਵਾਲ ਮੁੱਦੇ 'ਤੇ ਆਪਣਾ ਪੱਖ ਪੂਰੀ ਤਰ੍ਹਾਂ ਸਪੱਸ਼ਟ ਕਰਨ। ਆਪ ਦੇ ਕੌਮੀ ਕਨਵੀਨਰ ਆਪਣੇ ਗੁੰਮਰਾਹਕੁੰਨ ਬਿਆਨਾਂ ਰਾਹੀਂ ਸੂਬੇ ਦੇ ਲੋਕਾਂ ਨੂੰ ਲਗਾਤਾਰ ਬੇਵਕੂਫ ਨਹੀਂ ਬਣਾ ਸਕਦੇ।
  ਜਦਕਿ ਕੋਈ ਵੀ ਪੱਖ ਲੈਣਾ ਕੇਜਰੀਵਾਲ ਦਾ ਵਿਸ਼ੇਸ਼ ਅਧਿਕਾਰ ਹੈ, ਜਿਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੰਭੀਰ ਮੁੱਦਿਆਂ 'ਤੇ ਲਗਾਤਾਰ ਸਿਆਸਤ ਖੇਡਣ ਦੀ ਕੋਸ਼ਿਸ਼ ਲੋਕ ਸਵੀਕਾਰ ਨਹੀਂ ਕਰਨਗੇ। ਖਾਸ ਕਰਕੇ ਪੰਜਾਬ ਦੇ ਲੋਕ ਉਨ੍ਹਾਂ ਦੀ ਲਾਗਤ 'ਤੇ ਗੰਦੀ ਸਿਆਸਤ ਖੇਡਣ ਸਬੰਧੀ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਨੂੰ ਦੇਖ ਚੁੱਕੇ ਹਨ।
  ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਪੱਸ਼ਟ ਕੀਤਾ ਸੀ ਕਿ ਐਸ.ਵਾਈ.ਐਲ ਨਹਿਰ ਪੂਰੀ ਨਹੀਂ ਹੋਣੀ ਚਾਹੀਦੀ ਹੈ, ਲੇਕਿਨ ਦਿੱਲੀ ਵਾਪਿਸ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਬੜੀ ਅਸਾਨੀ ਤੇ ਬੇਸ਼ਰਮੀ ਨਾਲ ਆਪਣਾ ਪੱਖ ਬਦਲਦਿਆਂ ਐਲਾਨ ਕੀਤਾ ਸੀ ਕਿ ਪਾਣੀ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਵਾਈ.ਐਲ ਉਪਰ ਪੱਖ ਲੈਣ ਦੇ ਮੁੱਦੇ 'ਤੇ ਕੇਜਰੀਵਾਲ ਨੇ ਨਾ ਸਿਰਫ ਇੱਛਾ ਦੀ ਕਮੀ ਦਿਖਾਈ ਸੀ, ਬਲਕਿ ਪੰਜਾਬ ਦੇ ਲੋਕਾਂ ਲਈ ਜਿੰਦਗੀ ਤੇ ਮੌਤ ਦੇ ਇਸ ਮੁੱਦੇ ਉਨ੍ਹਾਂ ਨੇ ਗੰਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਗੰਭੀਰ ਮੁੱਦਿਆਂ 'ਤੇ ਸਿਆਸੀ ਫਾਇਦਾ ਲੈਣ ਖਾਤਿਰ ਝੂਠ ਬੋਲਣਾ ਕੇਜਰੀਵਾਲ ਦੇ ਚਰਿੱਤਰ ਦੀ ਵਿਸ਼ੇਸ਼ਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਆਗੂ ਪੰਜਾਬ ਤੇ ਹਰਿਆਣਾ ਵਿਚਾਲੇ ਦੂਜੇ ਮਹੱਤਵਪੂਰਨ ਮੁੱਦਿਆਂ ਉਪਰ ਵੀ ਆਪਣਾ ਪੱਖ ਸਾਫ ਕਰਨ 'ਚ ਨਾਕਾਮ ਰਹੇ ਹਨ, ਜਿਵੇਂ ਚੰਡੀਗੜ੍ਹ ਤੇ ਪੰਜਾਬੀ ਬੋਲੀ ਵਾਲੇ ਇਲਾਕੇ ਟ੍ਰਾਂਸਫਰ ਕਰਨ ਬਾਰੇ।
  ਲੇਕਿਨ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਅਜਿਹੀਆਂ ਹਰਕਤਾਂ ਨੂੰ ਸਹਿਣ ਨਹੀਂ ਕਰਨ ਵਾਲੇ ਅਤੇ ਜਿੰਨਾ ਜ਼ਲਦੀ ਕੇਜਰੀਵਾਲ ਇਹ ਗੱਲ ਸਮਝ ਜਾਣ, ਉਨ੍ਹਾਂ ਵਾਸਤੇ ਵਧੀਆ ਹੈ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨੋਟ ਬੰਦ ਕਰਨ ਦੀ ਪੀ੍ਰਕ੍ਰਿਆ ਨੇ ਗਰੀਬਾਂ `ਤੇ ਸੱਭ ਤੋਂ ਵੱਧ ਬੁਰਾ ਅਸਰ ਪਾਇਆ: ਕੈਪਟਨ ਅਮਰਿੰਦਰ

 • ਚੰਡੀਗੜ੍ਹ, 9 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਲ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਨੋਟ ਬੰਦ ਕਰਨ ਦੀ ਪ੍ਰੀਕ੍ਰਿਆ ਦੀ ਨਿੰਦਾ ਕੀਤੀ ਹੈ, ਜਿਸਦਾ ਗਰੀਬ ਤਬਕੇ 'ਤੇ ਸੱਭ ਤੋਂ ਵੱਧ ਬੁਰਾ ਅਸਰ ਪਿਆ ਹੈ।

  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਭ੍ਰਿਸ਼ਟਾਚਾਰ, ਅੱਤਵਾਦ ਨੂੰ ਫੰਡਿੰਗ ਤੇ ਕਾਲਾ ਬਜ਼ਾਰੀ ਨੂੰ ਕਾਬੂ ਪਾਉਣ ਦੀ ਦਿਸ਼ਾ 'ਚ ਇਕ ਸਹੀ ਕਦਮ ਹੈ, ਲੇਕਿਨ ਇਸ ਤੋਂ ਬਾਅਦ ਛੋਟੇ ਕਿਸਾਨਾਂ, ਵਪਾਰੀਆਂ, ਰੋਜ਼ਾਨਾ ਦਿਹਾੜੀਦਾਰਾਂ ਤੇ ਗਰੀਬ ਵਰਗਾਂ ਨੂੰ ਸੱਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ 'ਚੋਂ ਕਈ ਲੋਕਾਂ ਦੇ ਬੈਂਕਾਂ 'ਚ ਖਾਤੇ ਵੀ ਨਹੀਂ ਹਨ, ਜਿਹੜੇ ਕਿਵੇਂ ਆਪਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਬਦਲਾਉਣ ਦੀ ਉਮੀਦ ਕਰ ਸਕਦੇ ਹਨ। ਮੋਦੀ ਸਰਕਾਰ ਵੱਲੋਂ ਬੁਰੀ ਅਲਾਮਤਾਂ 'ਤੇ ਕਾਬੂ ਪਾਉਣ ਲਈ ਜ਼ਲਦੀ-ਜ਼ਲਦੀ 'ਚ ਚੁੱਕੇ ਗਏ ਕਦਮ ਨਾਲ ਇਨ੍ਹਾਂ ਗਰੀਬ ਲੋਕਾਂ ਦੀ ਸ਼ਾਮਤ ਆ ਗਈ ਹੈ, ਜਿਹੜਾ ਕਦਮ ਵੱਡੀ ਗਿਣਤੀ 'ਚ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਚ ਨਾਕਾਮ ਰਿਹਾ ਹੈ।
  ਇਸ ਲੜੀ ਹੇਠ ਦੇਸ਼ 'ਚ ਕਾਲੇ ਪੈਸੇ ਉਪਰ ਕਾਬੂ ਪਾਉਣ ਦੀ ਜ਼ਲਦਬਾਜੀ 'ਚ ਮੋਦੀ ਭੁੱਲ ਗਏ ਲੱਗਦੇ ਹਨ ਕਿ ਵੱਡੀ ਗਿਣਤੀ 'ਚ ਭਾਰਤੀ ਨਾ ਤਾਂ ਭ੍ਰਿਸ਼ਟ ਹਨ ਤੇ ਨਾ ਹੀ ਕਾਲੇ ਜਾਂ ਹਵਾਲਾ ਦੇ ਲੈਣ ਦੇਣ 'ਚ ਸ਼ਾਮਿਲ ਹਨ। ਇਹ ਲੋਕ ਮਹੀਨੇ ਦੇ ਕੁਝ ਸੌ ਰੁਪਏ ਕਮਾਉਂਦੇ ਹਨ ਅਤੇ ਘੱਟ ਬਚੱਤ ਕਰਦੇ ਹਨ। ਜਿਨ੍ਹਾਂ ਕੋਲ ਇੰਨੀ ਘੱਟ ਰਾਸ਼ੀ ਨੂੰ ਰੱਖਣ ਲਈ ਬੈਂਕਾਂ 'ਚ ਖਾਤੇ ਵੀ ਨਹੀਂ ਹਨ। ਅਜਿਹੇ 'ਚ ਮੋਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ 'ਚ ਕੋਈ ਯੋਜਨਾਬੰਦੀ ਜਾਂ ਸੋਚ ਪ੍ਰਤੀਤ ਨਹੀਂ ਹੁੰਦੀ।
  ਜਦਕਿ ਇਸਦੇ ਪੰਜਾਬ ਦੀਆਂ ਚੋਣਾਂ ਉਪਰ ਪ੍ਰਭਾਵ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਵਾਸਤੇ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਬਲਕਿ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਡਰਨਾ ਚਾਹੀਦਾ ਹੈ। ਜਿਥੇ ਨੋਟ ਬੰਦ ਹੋਣ ਕਾਰਨ ਬਾਦਲਾਂ ਦੇ ਕਾਲੇ ਪੈਸਿਆਂ ਦੇ ਕਰੋੜਾਂ ਰੁਪਏ ਖਤਮ ਹੋ ਜਾਣਗੇ, ਕੇਜਰੀਵਾਲ ਨੂੰ ਹਜ਼ਾਰਾਂ ਕਰੋੜਾਂ ਰੁਪਇਆਂ ਦਾ ਘਾਟਾ ਪੈ ਜਾਵੇਗਾ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਰਤ ਦੀਆਂ ਸਰਹੱਦਾਂ ਨੂੰ ਵਾਰ ਜੋਨ `ਚ ਬਦਲ ਰਹੀ ਐ ਮੋਦੀ ਸਰਕਾਰ: ਕੈਪਟਨ ਅਮਰਿੰਦਰ

 • ਸੁਰੱਖਿਅਤ ਸਰਹੱਦਾਂ ਬਾਰੇ ਸ਼ਾਹ ਦੇ ਦਾਅਵਿਆਂ ਨੂੰ ਨਕਾਰਿਆ
  ਚੰਡੀਗੜ੍ਹ, 2 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ 'ਤੇ ਦੇਸ਼ ਦੀਆਂ ਸਰਹੱਦਾਂ ਨੂੰ ਵਾਰ ਜੋਨ 'ਚ ਬਦਲਣ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਦੇਸ਼ ਦੀਆਂ ਸਰਹੱਦਾਂ ਅੱਜ ਤੋਂ ਵੱਧ ਕਦੇ ਵੀ ਸੁਰੱਖਿਅਤ ਨਹੀਂ ਸਨ।
  ਪੰਜਾਬ ਕਾਂਗਰਸ ਪ੍ਰਧਾਨ, ਸ਼ਾਹ ਵੱਲੋਂ ਮੰਗਲਵਾਰ ਨੂੰ ਪੰਜਾਬੀ ਸੂਬੇ ਦੇ ਜਸ਼ਨ ਮੌਕੇ ਦਿੱਤੇ ਬਿਆਨ ਉਪਰ ਪ੍ਰਤੀਕ੍ਰਿਆ ਜਾਹਿਰ ਕਰ ਰਹੇ ਸਨ। ਇਸ ਦੌਰਾਨ ਸ਼ਾਹ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੀ ਸੱਭ ਤੋਂ ਵੱਡੀ ਪ੍ਰਾਪਤੀ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਹੈ, ਜਦਕਿ ਯੂ.ਪੀ.ਏ ਸ਼ਾਸਨਕਾਲ ਦੌਰਾਨ ਇਹ ਹੁੰਦਾ ਸੀ ਕਿ ਕੋਈ ਸਰਹੱਦ 'ਤੇ ਘੁਸਪੈਠ ਕਰ ਜਾਂਦਾ ਸੀ ਅਤੇ ਦੇਸ਼ ਦਾ ਸੱਭ ਤੋਂ ਵੱਡਾ ਅਪਮਾਨ ਹੁੰਦਾ ਸੀ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਵੱਡੀ ਨਾਸਮਝੀ ਨਹੀਂ ਹੋ ਸਕਦੀ ਹੈ ਕਿ ਸ਼ਾਹ ਸਰਹੱਦੀ ਇਲਾਕਿਆਂ ਦੀ ਸੱਚਾਈ ਤੋਂ ਪੂਰੀ ਤਰ੍ਹਾਂ ਅਨਜਾਨ ਹਨ, ਜਿਥੇ ਹਰ ਰੋਜ਼ ਕੰਟਰੋਲ ਰੇਖਾ ਉਪਰ ਬਿਨ੍ਹਾਂ ਕਾਰਨ ਗੋਲੀਬਾਰੀ ਹੋ ਰਹੀ ਹੈ ਅਤੇ ਦੋਨਾਂ ਪਾਸਿਆਂ ਦੇ ਸਿਪਾਹੀ ਤੇ ਆਮ ਨਾਗਰਿਕ ਜ਼ਖਮੀ ਹੋ ਰਹੇ ਹਨ ਜਾਂ ਮਰ ਰਹੇ ਹਨ।
  ਇਸ ਲੜੀ ਹੇਠ 18 ਸਤੰਬਰ ਨੂੰ ਉੜੀ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਭਾਰਤੀ ਫੌਜ਼ ਵੱਲੋਂ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ 'ਚ ਸਰਜੀਕਲ ਸਟ੍ਰਾਈਕਾਂ ਤੋਂ ਉਪਰੰਤ ਕੰਟਰੋਲ ਰੇਖਾ ਉਪਰ ਬਿਗੜੇ ਹਾਲਾਤਾਂ ਬਾਰੇ ਮੀਡੀਆ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੰਮੂ ਦਾ ਪੂਰਾ ਸਰਹੱਦੀ ਇਲਾਕਾ ਵਾਰ ਜੋਨ ਬਣ ਚੁੱਕਾ ਹੈ, ਜੋ ਮੋਦੀ ਸਰਕਾਰ ਦੀਆਂ ਬੇਸਮਝੀ ਵਾਲੀਆਂ ਤੇ ਕਮਜ਼ੋਰ ਰੱਖਿਆ ਨੀਤੀਆਂ ਦਾ ਨਤੀਜ਼ਾ ਹੈ। 
  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਰਾਹੀਂ ਸਰਜੀਕਲ ਸਟ੍ਰਾਈਕਾਂ ਦਾ ਸਿਆਸੀ ਫਾਇਦਾ ਲੈਣ 'ਚ ਲੱਗੀ ਹੋਈ ਹੈ। ਜਿਹੜੇ ਜ਼ਮੀਨੀ ਹਾਲਾਤ ਭਾਜਪਾ ਮੁਖੀ ਵੱਲੋਂ ਕੀਤੇ ਗਏ ਦਾਅਵਿਆਂ ਦੇ ਪੂਰੀ ਤਰ੍ਹਾਂ ਉਲਟ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਹੱਦ ਉਪਰ ਤਨਾਅ ਦਾ ਗਹਿਰਾ ਹੋਣਾ ਇਸ ਗੱਲ ਦਾ ਸਾਫ ਸਬੂਤ ਹੈ ਕਿ ਹਾਲਾਤ ਤੇਜ਼ੀ ਨਾਲ ਬਿਗੜਦੇ ਜਾ ਰਹੇ ਹਨ ਅਤੇ ਇਹ ਹਾਲਾਤ ਪੂਰੀ ਤਰ੍ਹਾਂ ਜੰਗ 'ਚ ਤਬਦੀਲ ਹੋਣ ਤੋਂ ਪਹਿਲਾਂ ਸਥਿਤੀ ਦਾ ਹੱਲ ਕੀਤੇ ਜਾਣ ਦੀ ਤੁਰੰਤ ਲੋੜ ਹੈ।
  ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਨਵੀਂ ਦਿੱਲੀ ਨੂੰ ਕੂਟਨੀਤਿਕ ਪੱਧਰ 'ਤੇ ਇਸਲਾਮਾਬਾਦ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਜੋ ਦੇਸ਼ ਦੀ ਰੱਖਿਆ ਤੇ ਲੋਕਾਂ ਦੀ ਸੁਰੱਖਿਆ ਦੇ ਹਿੱਤ 'ਚ ਸਰਹੱਦੀ ਮੁੱਦਿਆਂ ਨੂੰ ਸੁਲਝਾਉਂਦਿਆਂ ਸ਼ਾਂਤੀ ਕਾਇਮ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਨਿਵਾਸੀਆਂ ਨੂੰ ਸਰਹੱਦ ਪਾਰ ਗੋਲੀਬਾਰੀ ਤੇ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਨ੍ਹਾਂ ਬਦਨਸੀਬ ਪੀੜਤਾਂ ਦੀ ਮੋਦੀ ਸਰਕਾਰ ਹਾਲੇ ਤੱਕ ਰਾਖੀ ਕਰਨ 'ਚ ਨਾਕਾਮ ਰਹੀ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਜੰਗ ਬੰਦੀ ਦਾ ਉਲੰਘਣ ਕੀਤੇ ਜਾਣ ਨਾਲ, ਦੇਸ਼ ਦੀਆਂ ਸਾਰੀਆਂ ਪਾਰਟੀਆਂ ਲਈ ਸਬੰਧਤ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਤੁਰੰਤ ਤੇ ਸਾਂਝੇ ਕਦਮ ਚੁੱਕਿਆ ਜਾਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਰਜੀਕਲ ਸਟ੍ਰਾਈਕਾਂ ਤੋਂ ਬਾਅਦ ਕਰੀਬ ਇਕ ਮਹੀਨੇ ਤੋਂ ਪਾਕਿਸਤਾਨ ਵੱਲੋਂ ਲਗਭਗ 60 ਜੰਗ ਬੰਦੀ ਦੇ ਉਲੰਘਣ ਹੋ ਚੁੱਕੇ ਹਨ।
  ਲੇਕਿਨ ਮੋਦੀ ਸਰਕਾਰ ਹਾਲਾਤਾਂ ਦਾ ਉਚਿਤ ਹੱਲ ਕੱਢਣ ਵਾਸਤੇ ਵਿਰੋਧੀ ਪਾਰਟੀਆਂ ਨਾਲ ਸਲਾਹ ਮੁਸ਼ਵਰਾ ਕਰਨ ਦੀ ਬਜਾਏ ਇਨ੍ਹਾਂ ਹਾਲਾਤਾਂ ਤੋਂ ਸਿਆਸੀ ਫਾਇਦਾ ਲੈਣ ਦੇ ਭਰਪੂਰ ਯਤਨ ਕਰ ਰਹੀ ਹੈ ਅਤੇ ਜਾਣਬੁਝ ਕੇ ਇਹ ਹਾਲਾਤ ਖ਼ਰਾਬ ਹੋਣ ਦਿੱਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਸਰਹੱਦੀ ਤਨਾਅ ਦਾ ਸ਼ਾਂਤਮਈ ਹੱਲ ਕੱਢਣ ਲਈ ਸਰਕਾਰ ਨੂੰ ਸਹਿਯੋਗ ਤੇ ਸਮਰਥਨ ਦੇਣ ਵਾਸਤੇ ਤਿਆਰ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਚੋਣ ਕਮਿਸ਼ਨ ਦੇ ਰਾਡਾਰ `ਤੇ `ਬਾਦਲਾਂ` ਦੇ ਥਾਣੇਦਾਰ

 • ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਾਰੇ ਥਾਣੇ ਤੇ ਐਸ.ਐਚ.ਓ. ਉੱਤੇ ਚੋਣ ਕਮਿਸ਼ਨ ਦੀ ਖ਼ਾਸ ਨਜ਼ਰ ਹੈ। ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਆਖਿਆ ਕਿ ਹਰ ਵਿਅਕਤੀ ਨੂੰ ਵੋਟ ਦੇ ਅਧਿਕਾਰ ਤਹਿਤ ਪਹਿਲੀ ਵਾਰ ਅੰਨ੍ਹੇ ਤੇ ਕੋਹੜ ਨਾਲ ਪੀੜਤ ਲੋਕਾਂ ਲਈ ਵੱਖਰੇ ਪੋਲਿੰਗ ਬੂਥ ਬਣਾਏ ਜਾਣਗੇ।

  ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਕੰਮ ਦੀ ਸ਼ੈਲੀ ਨੂੰ ਲੈ ਕੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਕਰਕੇ ਸੂਬੇ ਦੇ ਸਾਰੇ ਥਾਣਿਆਂ ਉੱਤੇ ਚੋਣ ਕਮਿਸ਼ਨ ਦੀ ਖ਼ਾਸ ਨਜ਼ਰ ਹੈ। ਉਨ੍ਹਾਂ ਆਖਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦੀ ਵੀ ਚੋਣ ਕਮਿਸ਼ਨ ਦੀ ਯੋਜਨਾ ਹੈ।

  ਉਨ੍ਹਾਂ ਪੁਲਿਸ ਤੇ ਸਰਕਾਰੀ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਆਖਿਆ ਕਿ ਰਾਜਨੀਤਕ ਪਾਰਟੀਆਂ ਦੇ ਦਬਾਅ ਵਿੱਚ ਆ ਕੇ ਕੰਮ ਕਰਦਾ ਹੋਇਆ ਜੇਕਰ ਕੋਈ ਅਧਿਕਾਰੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੰਜਾਬ ਦੇ ਸੈਨਾ ਵਿੱਚ ਭਰਤੀ ਜਵਾਨਾਂ ਲਈ ਸੂਬੇ ਤੋਂ ਬਾਹਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਿਵਸਥਾ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਂਦੇ ਨਸ਼ੇ ਉੱਤੇ ਚੋਣ ਕਮਿਸ਼ਨ ਦੀ ਖਾਸ ਨਜ਼ਰ ਹੋਵੇਗੀ।

  ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਕੁਝ ਰਾਜਨੀਤਕ ਪਾਰਟੀਆਂ ਨੇ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ। ਚੋਣ ਕਮਿਸ਼ਨ ਦੇ ਸਤੰਬਰ ਮਹੀਨੇ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 1.92 ਕਰੋੜ ਵੋਟਰ ਹਨ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਚੋਣਾਂ `ਚ ਟੱਕਰ ਦੇਣ ਲਈ ਤਿੰਨ ਅਕਾਲੀ ਦਲ ਇੱਕਜੁਟ

 • ਚੰਡੀਗੜ੍ਹ: ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ 1920, ਪੰਥਕ ਅਕਾਲੀ ਦਲ ਤੇ ਇੰਟਰਨੈਸ਼ਨਲ ਅਕਾਲੀ ਦਲ ਇੱਕਜੁਟ ਹੋ ਗਏ ਹਨ। ਅੱਜ ਤਿੰਨੇ ਦਲਾਂ ਦੇ ਲੀਡਰਾਂ ਨੇ ਰਲੇਵੇਂ ਦਾ ਐਲਾਨ ਕਰਦੇ ਹੋਏ ਅਖੰਡ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ।

  ਪੰਜਾਬ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੂੰ ਅਖੰਡ ਅਕਾਲੀ ਦਲ ਦਾ ਪ੍ਰਧਾਨ, ਸੁਖਦੇਵ ਸਿੰਘ ਭੌਰ ਨੂੰ ਉਪ ਪ੍ਰਧਾਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਖੰਡ ਅਕਾਲੀ ਦਲ ਦਾ ਸਰਪ੍ਰਸਤ ਚੁਣਿਆ ਗਿਆ ਹੈ।

  ਇਸ ਦੌਰਾਨ ਦਲ ਦੇ ਪ੍ਰਧਾਨ ਰਵਿਇੰਦਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਰਵਾਇਤਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਪੰਜਾਬ ਦਾ ਭਲਾ ਸੋਚਣ ਵਾਲੀਆਂ ਧਿਰਾਂ ਨਾਲ ਮਿਲ ਕੇ ਲੜੀਆ ਜਾਣ। ਰਵਿਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦਲ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਧਿਰਾਂ ਨਾਲ ਮਿਲਕੇ ਚੋਣਾਂ ਲੜ ਸਕਦਾ ਹੈ।

  ਇਸ ਦੌਰਾਨ ਰਵਿਇੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਉੱਤੇ ਪੰਜਾਬ ਨੂੰ ਖਤਰਨਾਕ ਤੇ ਭਿਆਨਕ ਬਣਾਉਣ ਦੇ ਇਲਜ਼ਾਮ ਲਾਏ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 3 [4] 5 6 7  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!