ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪੰਜਾਬ

 • ਨਹਿਰ ਚ ਪਾਣੀ ਦੀ ਬੰਦੀ ਹੋਣ ਨਾਲ ਲੋਕ ਬੂੰਦ ਬੂੰਦ ਪਾਣੀ ਨੂੰ ਤਰਸਣ ਲੱਗੇ

 • ਮਾਨਸਾ: (ਜਸਪਾਲ ਸਿੰਘ ਜੱਸੀ):ਸੁਨਾਮ ਡਿਸਟ੍ਰੀਬਿਊਟਰੀ ਦੀ ਬੁਢਲਾਡਾ ਨਹਿਰ ਬਰਾਂਚ ਚ ਪਿਛਲੇ 20 ਦਿਨ ਤੋ ਪਾਣੀ ਦੀ ਬੰਦੀ ਹੋਣ ਕਾਰਨ ਜਿੱਥੇ ਇਸ ਨਾਲ ਸਬੰਧਤ ਸੈਂਕੜੇ ਪਿੰਡਾਂ ਦੇ ਦਰਜਨਾਂ ਜਲ ਘਰ ਚਿੱਟੇ ਹਾਥੀ ਬਣਕੇ ਰਹਿ ਗਏ ਹਨ ਉਥੇ ਕਿਸਾਨ ਫਸਲਾਂ ਦੀ ਸਿੰਚਾਈ ਕਰਨ ਤੋ ਵੀ ਦਿਨ ਪ੍ਰਤੀ ਦਿਨ ਪਛੜ ਰਹੇ ਹਨ।
  ਜਿਸ ਦੇ ਚਲਦਿਆਂ ਨਹਿਰ ਨਾਲ ਸਬੰਧਤ ਪਿਡਾਂ ਦਾ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕ ਬੂੰਦ ਬੂੰਦ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਅੱਜ ਇਸ ਪੱਤਰਕਾਰ ਵੱਲੋ ਬੋਹਾ ਖੇਤਰ ਦੇ ਮੱਲ ਸਿੰਘ ਵਾਲਾ, ਰਾਮਨਗਰ ਭੱਠਲ,ਬਰੇ,ਫੁੱਲੂਵਾਲਾ ਡੋਡ,ਰੱਲੀ, ਕੁਲਾਣਾ,ਮੰਢਲੀ,ਪਿਪਲੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਜਿਥੋ ਦੇ ਲੋਕਾਂ ਨੇ ਨਹਿਰੀ ਪਾਣੀ ਦੀ ਬੰਦੀ ਨੂੰ ਵੱਡੀ ਕਰੋਪੀ ਦੱਸਿਆ ਹੈ।ਪਿੰਡ ਬਰੇ ਦੇ ਕਿਸਾਨ ਗੁਰਜੰਟ ਸਿੰਘ,ਪਰਮਜੀਤ ਸਿੰਘ ਅਤੇ ਬਾਬੂ ਸਿੰਘ ਨੇ ਦੱਸਿਆ ਕਿ ਨਹਿਰ ਚ ਪਾਣੀ ਦੀ ਬੰਦੀ ਹੋਣ ਕਾਰਨ ਫਸਲਾਂ ਦੀ ਸਿੰਚਾਈ ਪਛੜ ਰਹੀ ਹੈ। ਉਨਾਂ ਦੱਸਿਆ ਕਿ ਮਹਿੰਗੇ ਭਾਅ ਦੇ ਬੀਟੀ ਬੀਜ ਪਾਕੇ ਨਰਮੇ ਦੀ ਫਸਲ ਬੀਜੀ ਹੈ ਅਤੇ ਹੁਣ ਲੋੜ ਸਮੇ ਪਾਣੀ ਨਾ ਲੱਗਣ ਕਾਰਨ ਨਰਮੇ ਦੀ ਫਸਲ ਮੱਚਣੀ ਸ਼ੁਰੂ ਹੋ ਗਈ ਹੈ।ਬੀਟੀ ਬੀਜਾਂ ਨੂੰ ਪਾਣੀ ਦੀ ਸਮੇ ਸਮੇ ਤੇ ਜਰੂਰਤ ਹੁੰਦੀ ਹੈ।ਹੁਣ ਨਰਮੇ ਦੀ ਫਸਲ ਨੂੰ ਸਿੰਚਾਈ ਦੀ ਜਰੂਰਤ ਹੈ ਪਰ ਨਹਿਰ ਚ ਪਾਣੀ ਦੀ ਬੰਦੀ ਹੋਣ ਕਾਰਨ ਨਰਮੇ ਦੀ ਸਿੰਚਾਈ ਪਛੜਦੀ ਜਾ ਰਹੀ ਹੈ ਜਿਸ ਨਾਲ ਨਰਮੇ ਦੀ ਪੈਦਾਵਾਰ ਤੇ ਮਾੜਾ ਅਸਰ ਪਵੇਗਾ।ਉਨਾਂ ਕਿਹਾ ਕਿ ਟਿਉਬਵੈਲ ਦੁਆਰਾ ਵੀ ਸਿੰਚਾਈ ਕੀਤੀ ਜਾ ਸਕਦੀ ਹੈ ਪਰ ਇਸ ਤਰਾਂ ਕਰਨ ਨਾਲ ਇੱਕ ਤਾਂ ਸਿੰਚਾਈ ਮਹਿੰਗੀ ਪੈਦੀ ਹੈ ਦੂਜਾ ਧਰਤੀ ਹੇਠਲਾ ਸ਼ੋਰਾ ਯੁਕਤ ਪਾਣੀ ਮਿੱਟੀ ਦੇ ਉਪਜਾਊ ਤੱਤਾਂ ਨੂੰ ਨਸ਼ਟ ਕਰ ਦਿੰਦਾ ਹੈ।ਰਾਮ ਨਗਰ ਭੱਠਲ ਦੇ ਬਲਵੀਰ ਸਿੰਘ,ਪੰਚਾਇਤ ਮੈਂਬਰ ਪ੍ਰੇਮ ਸਿੰਘ ਨੇ ਕਿਹਾ ਕਿ ਨਹਿਰ ਚ ਪਾਣੀ ਦੀ ਬੰਦੀ ਹੋਣ ਕਾਰਨ ਜਲ ਘਰ ਦੀ ਪਾਣੀ ਸਪਲਾਈ ਵੀ ਠੱਪ ਹੈ।ਉਨਾਂ ਕਿਹਾ ਕਿ ਵਾਟਰ ਵਰਕਸ ਤੋ ਪਾਣੀ ਦੀ ਸਪਲਾਈ ਠੱਪ ਹੋਣ ਕਰਕੇ ਲੋਕ ਮਜਬੂਰੀ ਵੱਸ ਧਰਤੀ ਹੇਠਲਾ ਖਾਰਾ ਤੇ ਸ਼ੋਰਾ ਯੁਕਤ ਪਾਣੀ ਪੀ ਰਹੇ ਹਨ।ਉਨਾਂ ਕਿਹਾ ਕਿ ਲੋਕ ਭਲੀ-ਭਾਂਤੀ ਜਾਣਦੇ ਹਨ ਕਿ ਧਰਤੀ ਹੇਠਲਾ ਪਾਣੀ ਜਦ ਮਿੱਟੀ ਲਈ ਸੁਰੱਖਿਅਤ ਨਹੀ ਹੈ ਤਾਂ ਜਾਹਿਰ ਹੈ ਕਿ ਸਿਹਤ ਲਈ ਵੀ ਕਿਵੇ ਠੀਕ ਹੋ ਸਕਦਾ ਹੈ ਪਰ ਇਸ ਧਤਰੀ ਹੇਠਲਾ ਪਾਣੀ ਪੀਣ ਤੋ ਬਿਨਾ ਲੋਕਾਂ ਕੋਲ ਹੋਰ ਹੱਲ ਵੀ ਕੀ ਹੈ।ਇਸੇ ਪਿੰਡ ਦੇ ਗਰੀਬ ਪਰਿਵਾਰ ਨਾਲ ਸਬੰਧਤ ਮੁਖਤਿਆਰ ਕੋਰ ਅਤੇ ਗੁੱਡੀ ਕੌਰ ਨੇ ਕਿਹਾ ਕਿ ਜਲ ਘਰਾਂ ਤੋ ਪਾਣੀ ਸਪਲਾਈ ਠੱਪ ਹੋਣ ਕਾਰਨ ਪਿੰਡ ਤੋ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਨਹਿਰ ਕਿਨਾਰੇ ਲੱਗੇ ਇੱਕ ਨਲਕੇ ਤੋ ਘੜਿਆਂ ਨਾਲ ਸਿਰ ਤੇ ਪੈਦਲ ਪਾਣੀ ਲਿਆਉਣਾ ਪੈਦਾ ਹੈ।ਇਸ ਸਬੰਧੀ ਜਦ ਐਕਸੀਅਨ ਨਹਿਰੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੇਸ਼ ਵਾਸਤੇ ਭ੍ਰਿਸ਼ਟਾਚਾਰ ਅੱਤਵਾਦ ਤੋ ਵਧੇਰੇ ਖਤਰਨਾਕ ਹੈ - ਰਵਨੀਤ ਬਿੱਟੂ

 • ਗਿੱਦੜਬਾਹਾ :  (ਗੁਰਦੀਪ ਸਿੰਘ ਢਿਪਾਲੀ) ਦੇਸ਼ ਵਾਸਤੇ ਭ੍ਰਿਸ਼ਟਾਚਾਰ ਅੱਤਵਾਦ ਤੋ ਵਧੇਰੇ ਖਤਰਨਾਕ ਹੈ  ਅਤੇ ਇਸ ਤਾ ਸਮੇ ਤੇ ਹੀ ਖਾਤਮਾ ਕਰਨਾ ਅਤਿ ਜਰੂਰੀ ਹੈ ਪਰ ਹਿੰਸਾ ਅਤੇ ਭੜਕਾਊ ਭਾਸ਼ਣਾ ਦਾ ਸਹਾਰਾ ਲੈਣਾ ਬਿੱਲਕੁੱਲ ਗਲਤ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਂਸਦ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਰਘੂਬੀਰ ਪ੍ਰਧਾਨ ਦੀ ਕੋਠੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਬਿੱਟੂ ਨੇ ਮੰਨਿਆ ਕਿ ਦੇਸ਼ ਵਿਚ ਥਾਂਈ ਥਾਂਈ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਨੂੰ ਖਤਮ ਕਰਨਾ ਸਮੇ ਦੀ ਮੁਖ ਲੋੜ ਹੈ ਉਨਾਂ ਯੋਗ ਗੁਰੂ ਬਾਬਾ ਰਾਮਦੇਵ ਵਲੋਂ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਦਿੱਲੀ ਵਿਖੇ ਇੱਕਠ ਕਰਨ ਨੂੰ ਗਲਤ ਕਰਾਰ ਦਿੰਦੇ ਹੋਏ ਦੱਸਿਆ ਕਿ ਬਾਬਾ ਰਾਮਦੇਵ ਨੂੰ ਅਪਣੀ ਲੋਕਪ੍ਰਿਯਤਾ ਯੋਗ ਤੱਕ ਹੀ ਰੱਖਣੀ ਚਾਹੀਦੀ । ਉਨਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਰਾਮਦੇਵ ਬਾਬੇ ਅਤੇ ਅੰਨਾ ਹਜਾਰੇ ਦੀ ਕਾਰਵਾਈ ਵਿਚ ਫਰਕ ਦੱਸਦੇ ਕਿਹਾ ਕਿ ਅੰਨਾ ਹਜਾਰੇ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈਆਂ ਕਾਰਨ ਦੇਸ਼ ਦੀ ਸ਼ਾਂਤੀ ਨੂੰ ਕੋਈ ਖਤਰਾ ਨਹੀ। ਬਿੱਟੂ ਤੋ ਸਵਾਰ ਪੁੱਛਣ ਤੇ ਉਨਾਂ ਮੰਨਿਆ ਕਿ ਸਰਕਾਰ ਦੀ ਬਾਗਡੋਰ ਕੁਝ ਹੱਦ ਤੱਕ ਸ਼੍ਰੀਮਤੀ ਸੋਨੀਆਂ ਗਾਂਧੀ ਹੱਥ ਹੈ ਕਿਉਕਿ ਸੋਨੀਆਂ ਗਾਂਧੀ ਖੁਦ ਭ੍ਰਿਸ਼ਟਾਚਾਰ ਅਤੇ ਹੋਰ ਬੁਰਾਈਆਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ। ਉਨਾਂ ਮਨਮੋਹਨ ਸਿੰਘ ਨੂੰ ਇਕ ਯੋਗ ਪ੍ਰਧਾਨ ਮੰਤਰੀ ਦੱਸਿਆ । ਬਿੱਟੂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਦਿਸ਼ਾਂ ਨਿਰਦੇਸ਼ਾਂ ਦੇ ਚਲਦਿਆਂ ਯੂਥ ਕਾਂਗਰਸ ਦੇ ਬਲਾਕ ਪੱਧਰ ਤੇ ਆਹੁਦੇਦਾਰ ਹੁਣ ਲੋਕਾਂ ਨਾਲ ਜੁੜੇ ਵਿਅਕਤੀ ਹੀ ਬਣ ਸਕਣਗੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਿਸੇ ਨੂੰ ਪਦ ਲਈ ਟਿਕਟ ਹੁਣ ਯੋਗਤਾ ਦੇ ਆਧਾਰ ਤੇ ਹੀ ਮਿਲੇਗੀ ਨਾ ਕਿ ਕਿਸੇ ਸਿਫਾਰਸ਼ ਜਾ ਕਿਸੇ ਹੋਰ ਸਾਧਨ ਰਾਹੀ। ਬਿੱਟੂ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਵਿਚ ਸਮੂਚੀ ਕਾਂਗਰਸ ਲੀਡਰਸ਼ਿਪ ਇਕ ਹੋਵੇਗੀ ਉਨਾਂ ਦਾਅਵਾ ਕੀਤਾ ਕਿ ਯੂਥ ਕਾਂਗਰਸ ਦੀ ਭਰਤੀ ਮੁਹਿੰਮ ਨੂੰ ਲੈ ਲੋਕਾਂ ਵਿਚ ਭਾਰੀ ਉਤਸਾਹ ਹੈ। 

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੇ ਰਾਮਦੇਵ ‘ਮਰਨ ਵਰਤ’ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ : ਪੰਚ ਪ੍ਰਧਾਨੀ

 • ਫ਼ਤਿਹਗੜ੍ਹ ਸਾਹਿਬ: (ਹਰਪ੍ਰੀਤ ਕੋਰ ਟਿਵਾਣਾ ) : ਸ਼ਹਿਦ ਖਾ ਕੇ ਅਤੇ ਨਿੰਬੂ ਪਾਣੀ ਪੀ ਕੇ ‘ਮਰਨ-ਵਰਤ’ ਨਹੀਂ ਰੱਖੇ ਜਾਂਦੇ। ਇਸ ਤਰ੍ਹਾਂ ਕਰਕੇ ਰਾਮਦੇਵ ਲੋਕਾਂ ਨੂੰ ਤੀਜੀ ਵਾਰ ਧੋਖਾ ਦੇ ਰਿਹੈ। ਪਹਿਲਾ ਧੋਖਾ ਸਰਕਾਰ ਨਾਲ ਹੋਏ ਸਮਝੌਤੇ ਬਾਰੇ ਲੋਕਾਂ ਨੂੰ ਬੇਖਬਰ ਰੱਖ ਕੇ ਦਿੱਤਾ। ਦੂਜਾ ਧੋਖਾ ਰਾਮ ਲੀਲਾ ਗਰਾਊਂਡ ਵਿੱਚ ਅਪਣੇ ਸਮਰੱਥਕਾਂ ਨੂੰ ਪਿੱਠ ਵਿਖਾ ਕੇ ਕਾਇਰਤਾ ਪੂਰਨ ਤਰੀਕੇ ਨਾਲ ਭੱਜ ਕੇ ਦਿੱਤਾ ਅਤੇ ਤੀਜਾ ਧੋਖਾ ਰਾਮਦੇਵ ਅਪਣੇ ਸਮੱਰਥਕਾਂ ਨੂੰ ਹੁਣ ‘ਮਰਨ-ਵਰਤ’ ਦੇ ਨਾਂ ਹੇਠ ਦੇ ਰਿਹੈ। ਇਹ ਵਿਚਾਰ ਪੇਸ਼ ਕਰਦਿਆਂ ਸ੍ਰੌਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਠਸੰਘਰਸ਼ ਕਰਨੇ ਕਾਇਰ ਲੋਕਾਂ ਦੇ ਵਸ ਦੀ ਗੱਲ ਨਹੀਂ ਅਜਿਹੇ ਲੋਕ ਸੰਘਰਸ਼ ‘ਸ਼ਬਦ’ ਨੂੰ ਮਜ਼ਾਕ ਹੀ ਬਣਾ ਸਕਦੇ ਹਨ। ਇਨ੍ਹਾਂ ਡਰਾਮਿਆਂ ਨਾਲ ਲੋਕਾਂ ਨੂੰ ਬਹੁਤੀ ਦੇਰ ਹਨੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ।ਉਕਤ ਆਗੂਆਂ ਨੇ ਕਿਹਾ ਕਿ ਇਕ ਮਰਨ ਵਰਤ ਪੰਜਾਬ ਦੀ ਧਰਤੀ ’ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਰੱਖਿਆ ਸੀ। ਮੰਗਾਂ ਨਾ ਮੰਨੇ ਜਾਣ ’ਤੇ ਮਰਨ ਵਰਤ ਦੌਰਾਨ ਹੀ 74ਵੇਂ ਦਿਨ ਉਨ੍ਹਾਂ ਸ਼ਹੀਦੀ ਤਾਂ ਪ੍ਰਾਪਤ ਕਰ ਲਈ ਪਰ ਰਾਮਦੇਵ ਵਾਂਗ ਸੰਘਰਸ਼ ਅਤੇ  ਲੋਕਾਂ ਨੂੰ ਪਿੱਠ ਨਹੀਂ ਵਿਖਾਈ। ਉਕਤ ਆਗੂਆ ਨੇ ਕਿਹਾ ਕਿ ਜੇਕਰ ਰਾਮਦੇਵ ‘ਮਰਨ ਵਰਤ’ ਲਈ ਹੀ ਦਿੱਲੀ ਵਿੱਚ ਬੈਠਾ ਸੀ ਤਾਂ ਫਿਰ ‘ਜਾਨ ਨੂੰ ਖ਼ਤਰਾ’ ਦੱਸ ਕੇ ਕਾਇਰਾਂ ਵਾਂਗ ਜ਼ਨਾਨੀਆ ਦੇ ਕੱਪੜੇ ਪਾ ਕੇ ਉ¤ਥੋਂ ਭੱਜਣ ਦੀ ਲੋੜ ਕੀ ਸੀ? ਉਕਤ ਆਗੂਆਂ ਨੇ ਕਿਹਾ ਕਿ ਕਹਿਣੀ ਤੇ ਕਰਨੀ ਦਾ ਪੱਕਾ ਵਿਅਕਤੀ ਹੀ ਕਿਸੇ ਸੰਘਰਸ਼ ਨੂੰ ਅਗਵਾਈ ਦੇ ਸਕਦਾ ਹੈ। ਇਸ ਲਈ ਮੰਗਾਂ ਨਾ ਮੰਨੇ ਜਾਣ ਤੱਕ ਹਰ ਹਾਲਤ ਵਿਚ ਰਾਮਦੇਵ ਨੂੰ ‘ਮਰਨ ਵਰਤ’ ’ਤੇ ਕਾਇਮ ਰਹਿਣਾ ਚਾਹੀਦਾ ਸੀ। ਜਦੋਂ ਉਹ ਮਰਨ ਵਰਤ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ। ਉਨ੍ਹਾ ਕਿਹਾ ਕਿ ਮਰਨ ਵਰਤ ਵਿੱਚ ਤਾਂ ਸਿਰਫ਼ ਪਾਣੀ ਤੋਂ ਬਿਨਾਂ ਦੂਜੀ ਕੋਈ ਤਰਲ ਜਾਂ ਠੋਸ ਵਸਤੂ ਦਾ ਸੇਵਨ ਕੀਤਾ ਹੀ ਨਹੀਂ ਜਾ ਸਕਦਾ।ਸ਼ਹਿਦ ਤੇ ਨਿੰਬੂ ਪਾਣੀ ਪੀਣ ਨਾਲ ਹੁਣ ਮਰਨ ਵਰਤ ਕਿਵੇਂ ਰਹਿ ਗਿਆ?ਉਕਤ ਆਗੂਆਂ ਨੇ ਕਿਹਾ ਕਿ ਰਾਮਦੇਵ ਦੇ ਢੋਲ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ।ਸਤੰਬਰ 2010 ਵਿੱਚ ਜਦੋਂ ਭਾਰਤ ਸਭਾਵੀਮਾਨ ਯਾਤਰਾ ਤਹਿਤ ਪੰਜਾਬ ਆਏ ਰਾਮਦੇਵ ਨੂੰ ਪੰਜਾਬ ਸਰਕਾਰ ਨੇ ‘ਰਾਜ-ਪ੍ਰਾਹੁਣੇ’ ਦਾ ਦਰਜ਼ਾ ਦਿੱਤਾ ਸੀ ਤਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਰਾਮਦੇਵ ਅਪਣੇ ਭਗਵੇਂ ਸਿਆਸੀ ਮਨੋਰਥਾ ਦੀ ਪੂਰਤੀ ਲਈ ਇਹ ਯਾਤਰਾ ਕਰ ਰਿਹਾ ਹੈ ਪਰ ‘ਪਥੰਕ’ ਸਰਕਾਰ ਨੇ ਇਸ ਵੱਲ ਧਿਆਨ ਨਾ ਦੇ ਕੇ ਰਾਮਦੇਵ ਦੀ ਪੂਰੀ ਆਓ ਭਗਤ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ  ਲੀਡਰਾਂ ਨੇ ਅਪਣੇ ਮਨੋਰਥਾਂ ਲਈ ਰਾਮਦੇਵ ਨੂੰ ਦੇਸ਼ ਦੇ ਸਿਰ ਚੜ੍ਹਾ ਦਿੱਤਾ ਹੈ। ਹੁਣ ਵੀ ਸਰਕਾਰਾਂ ਤੇ ਦੇਸ਼ ਦੀ ਜਨਤਾ ਉਸਦੇ ‘ਕਾਰਨਾਮਿਆਂ’ ਨੂੰ ਵੇਖ ਕੇ ਉਸ ਤੋਂ ਕਿਨਾਰਾ ਕਰ ਲੈਣ ਇਹੋ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਹੋਵੇਗਾ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਮਦੇਵ ਨੂੰ ਲੀਜ਼ ‘ਤੇ ਦਿੱਤੀ ਜ਼ਮੀਨ ਵਾਪਿਸ ਲੈਣ ਧੂਮਲ: ਕੈਪਟਨ ਅਮਰਿੰਦਰ

 • ਚੰਡੀਗੜ: ਜਗਦੇਵ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਚਿੱਠੀ ਲਿੱਖ ਕੇ ਉਨਾਂ ਨੂੰ ਬਾਬਾ ਰਾਮਦੇਵ ਨੂੰ ਪਿੰਡ ਸਾਧੁਪੁਲ ਵਿਖੇ ਲੀਜ਼ ‘ਤੇ ਜਾਰੀ 28 ਏਕੜ ਜ਼ਮੀਨ ਦੇ ਆਦੇਸ਼ ਨੂੰ ਵਾਪਿਸ ਲੈਣ ਨੂੰ ਕਿਹਾ ਹੈ। ਉਕਤ ਜ਼ਮੀਨ ਨੂੰ ਸਾਲ 1956 ‘ਚ ਉਨਾਂ ਦੇ ਪਰਿਵਾਰ ਵੱਲੋਂ ਸਰਕਾਰ ਨੂੰ ਇੰਦਰਾ ਹਾਲੀਡੇ ਹੋਮ ਫਾਰ ਚਿਲਡਰਨ ਬਣਾਉਣ ਖਾਤਿਰ ਦਿੱਤਾ ਗਿਆ ਸੀ।
  ਹਿਮਾਚਲ ਸਰਕਾਰ ਨੇ ਬਾਬਾ ਰਾਮਦੇਵ ਨੂੰ ਇਹ ਜ਼ਮੀਨ ਪਤੰਜ਼ਲਿ ਯੋਗਪੀਠ ਟਰੱਸਟ ਦੀ ਸ਼ਾਖਾ ਖੋਲਣ ਵਾਸਤੇ 99 ਸਾਲਾਂ ਦੀ ਲੀਜ਼ ‘ਤੇ ਇੱਕ ਰੁਪਏ ਦੀ ਰਸਦੀ ‘ਤੇ ਦਿੱਤੀ ਹੈ। ਪਤੰਜਲਿ ਯੋਗਪੀਠ ਟਰੱਸਟ ਇੱਕ ਚੈਰੀਟੇਬਲ ਸੰਸਥਾ ਨਹੀਂ, ਸਗੋਂ ਲਾਭ ਕਮਾਉਣ ਵਾਲੀ ਕੰਪਨੀ ਹੈ, ਜਿਹੜੀ ਯੋਗ ਟਰੇਨਿੰਗ ਕਲਾਸਾਂ ਲਗਾਉਣ ਅਤੇ ਵਪਾਰਿਕ ਪੱਧਰ ‘ਤੇ ਦਵਾਈਆਂ ਦਾ ਨਿਰਮਾਣ ਕਰਕੇ ਇਨਾਂ ਖੁੱਲੇ ਬਜ਼ਾਰ ‘ਚ ਉਚੇ ਰੇਟਾਂ ‘ਤੇ ਵੇਚਦੀ ਹੈ।
  ਸੂਬੇ ਦੇ ਮੁੱਖ ਮੰਤਰੀ ਦੇ ਨਾਲ ਲਿੱਖੇ ਪੱਤਰ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਮਦੇਵ ਨੂੰ ਜ਼ਮੀਨ ਦਿੱਤਾ ਜਾਣ ਇਸਨੂੰ ਦਾਨ ਕਰਨ ਦੇ ਪਿੱਛੇ ਦੀ ਵਿਚਾਰਧਾਰਾ ਨੂੰ ਅਸਫਲ ਕਰਦਾ ਹੈ, ਕਿਉਂਕਿ ਇਹ ਜਗਾ ਸਿਰਫ ਉਨਾਂ ਬੱਚਿਆਂ ਦੇ ਲਈ ਹੈ, ਜਿਹੜੇ ਇੱਥੇ ਗਰਮੀਆਂ ਦੀਆਂ ਛੁੱਟੀਆਂ ਮਨਾਉਂਦੇ ਹਨ।
  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਜ਼ਮੀਨ ਉਨਾਂ ਦੇ ਪਰਿਵਾਰ ਨਾਲ ਸਬੰਧਿਤ ਹੈ ਅਤੇ ਇਸ ਜਗਾ ‘ਚ ਇੱਕ ਪੈਲੇਸ ਅਨੰਦ ਭਵਨ ਸ਼ਾਮਿਲ ਹੈ। ਜਿਸਨੂੰ ਉਨਾਂ ਦੇ ਪਿਤਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਾਲ 1956 ‘ਚ ਇੰਦਰਾ ਹਾਲੀਡੇ ਫਾਰ ਚਿਲਡਰਨ ਦੇ ਲਈ ਦਿੱਤਾ ਸੀ।
  ਜਦਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਤਾਪ ਸਿੰਘ ਕੈਰੋਂ ਨੇ 15 ਅਪ੍ਰੈਲ, 1957 ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਇਸਨੂੰ ਸਵੀਕਾਰ ਕੀਤ ਸੀ। ਕੈਪਟਨ ਅਮਰਿੰਦਰ ਨੇ ਧੂਮਲ ਨੂੰ ਭੇਜੇ ਪੱਤਰ ਦੇ ਨਾਲ ਕੈਰੋਂ ਦੀ ਸਵੀਕਾਰੀ ਚਿੱਠੀ ਦੀ ਕਾਪੀ ਵੀ ਲਗਾਈ ਹੈ।
  ਕੈਪਟਨ ਅਮਰਿੰਦਰ ਨੇ ਆਪਣੇ ਪੱਤਰ ‘ਚ ਕਿਹਾ, ਇਸ ਜ਼ਮੀਨ ਅਤੇ ਘਰ ਨੂੰ ਦਾਨ ਦਿੱਤੇ ਜਾਣ ਦਾ ਵਿਸ਼ੇਸ਼ ਟੀਚਾ, ਜਿਸਨੂੰ ਬੱਚਿਆਂ ਵੱਲੋਂ ਛੁੱਟੀਆਂ ‘ਚ ਇਸਤੇਮਾਲ ਕਰਨ ਵਾਸਤੇ ਇੰਦਰਾ ਹਾਲੀਡੇ ਦਾ ਨਾਂ ਦਿੱਤਾ ਗਿਆ। ਪੱਤਰ ‘ਚ ਲਿੱਖਿਆ ਹੈ ਕਿ ਉਦੋਂ ਤੋਂ ਹਜ਼ਾਰਾਂ ਬੱਚੇ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਇਸ ਪੈਲੇਸ ‘ਚ ਬਤੀਤ ਕਰ ਰਹੇ ਹਨ। ਇਹ ਸਿਲਸਿਲਾ 1956 ਤੋਂ ਲੈ ਕੇ ਉਸ ਦਿਨ ਤੱਕ ਜਦੋਂ ਇਸ ਸੰਪਤੀ ਨੂੰ ਰਾਮਦੇਵ ਨੂੰ ਇੱਕ ਰੁਪਏ ਦੀ ਰਾਸ਼ੀ ਦੀ ਰਸੀਦ ‘ਤੇ 99 ਸਾਲਾਂ ਲਈ ਲੀਜ਼ ‘ਤੇ ਦਿੱਤੇ ਜਾਣ ਚੱਲ ਰਿਹਾ ਹੈ।
  ਉਨਾਂ ਨੇ ਕਿਹਾ, ਮੈਨੂੰ ਯਕੀਨ ਹੈ ਕਿ ਤੁਸੀਂ ਰਾਮਦੇਵ ਦੇ ਇਸ ਸ਼੍ਰੇਣੀ ‘ਚ ਫਿੱਟ ਨਾ ਬੈਠਣ ਬਾਰੇ ਜਾਣਦੇ ਹੋ ਅਤੇ ਇਸ ਲੀਜ਼ ਰਾਹੀਂ ਉਨਾਂ ਨੇ ਇਸ ਜ਼ਮੀਨ ਦਾ ਬੱਚਿਆਂ ਦੇ ਲਈ ਇਸਤੇਮਾਲ ਕਰਨ ਲਈ ਉਕਤ ਦਾਨ ਦੇ ਪਿੱਛੇ ਦੀ ਸੋਚ ਨੂੰ ਹਰਾਇਆ ਹੈ।
  ਕੈਪਟਨ ਅਮਰਿੰਦਰ ਨੇ ਕਿਹਾ, ਕਿਉਂਕਿ ਇਹ ਮੇਰੇ ਪਿਤਾ ਦੀ ਇੱਛਾ ਸੀ ਕਿ ਇਸ ਸੰਪਤੀ ਦਾ ਸਿਰਫ ਬੱਚਿਆਂ ਵੱਲੋਂ ਛੁੱਟੀਆਂ ਮਨਾਉਣ ਲਈ ਇਸਤੇਮਾਲ ਕੀਤਾ ਜਾਵੇ, ਉਸ ਆਸ ਕਰਦੇ ਹਨ ਕਿ ਤੁਹਾਡੀ ਸਰਕਾਰ ਬਾਬਾ ਰਾਮਦੇਵ ਨੂੰ ਲੀਜ਼ ‘ਤੇ ਦਿੱਤੀ ਗਈ ਇਸ ਜ਼ਮੀਨ ਨੂੰ ਤੁਸੀਂ ਵਾਪਿਸ ਲੈ ਲਓਗੇ ਅਤੇ ਇਸ ਦੇਸ਼ ਦੇ ਬੱਚਿਆਂ ਦੀ ਭਲਾਈ ਵਾਸਤੇ ਇਸਤੇਮਲ ਕਰਨਾ ਜ਼ਾਰੀ ਰੱਖੋਗੇ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਛੋਲੇ ਭਟੂਰੇ ਵੇਚਣ ਵਾਲੇ ਮਜਦੂਰ ਦਾ ਪੁੱਤ ਆਈ ਆਈ ਟੀ ਵਿੱਚੋਂ ਮੋਹਰੀ

 • ਸੰਗਰੂਰ
  ਛੋਲੇ ਭਟੂਰੇ ਵੇਚ   ਕੇ ਆਪਣੇ  ਪੁੱਤ ਨੂੰ ਪੜਾਉਣ ਵਾਲੇ ਰਾਜ ਕੁਮਾਰ ਦਾ ਅੱਜ ਫਖ਼ਰ ਨਾਲ  ਸਿਰ ਉੱਚਾ ਹੋ ਗਿਆ।  ਪਿੰਡ ਮਾਝੇ ਦੇ ਜਤਿੰਦਰ ਕੁਮਾਰ ਨੇ   ਗਰੀਬੀ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਦਿਆਂ  ਆਈ ਆਈ ਟੀ ਪ੍ਰੀਖਿਆ ਵਿੱਚੋਂ   ਪੂਰੇ ਰਾਜ ਵਿੱਚੋਂ ਅਹਿਮ ਸਥਾਨ ਪ੍ਰਾਪਤ ਕੀਤਾ ਹੈ।  ਉਮੀਦ ਫਾਊਂਡੇਸ਼ਨ ਖੰਨਾ ਵੱਲੋਂ   ਜਤਿੰਦਰ ਅਤੇ ਉਸਦੇ ਮਾਪਿਆਂ ਨੂੰ 51000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ।
   ਇਹ ਸਨਮਾਨ  ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਭੇਂਟ ਕੀਤਾ ।
   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਕਲ ਕਰਨ ਤੋਂ ਰੋਕਣ’ਤੇ ਨਰਸਿੰਗ ਕਰ ਰਹੀ ਲੜਕੀ ਨੇ ਖੁਦਕਸ਼ੀ ਕੀਤੀ , ਕਾਰਜਕਾਰੀ ਪ੍ਰਿੰਸੀਪਲ ’ਤੇ ਪਰਚਾ ਦਰਜ਼

 • ਬਠਿੰਡਾ (ਤੁੰਗਵਾਲੀ) : ਅੱਜ ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਨਰਸਿੰਗ ਦੀ ਵਿਦਿਆਰਥਣ ਨੇ ਕਲਾਸ ਵਿੱਚ ਹੋ ਰਹੇ ਪੇਪਰਾਂ ਵਿੱਚ ਨਕਲ ਮਾਰਨ ਤੋਂ ਰੋਕਣ ’ਤੇ ਗੁੱਸੇ ਵਿੱਚ ਆ ਕੇ ਹੋਸਟਲ ਦੇ ਕਮਰੇ ਵਿੱਚ ਜਾ ਕੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ।
  ਮ੍ਰਿਤਕ ਲੜਕੀ ਦੇ ਭਰਾ ਦੀ ਸ਼ਿਕਾਇਤ ’ਤੇ ਪੇਪਰ ਲੈ ਰਹੀ ਕਾਰਜਕਾਰੀ ਪ੍ਰਿੰਸੀਪਲ ’ਤੇ ਮਾਮਲਾ ਦਰਜ਼ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੀ.ਐਨ.ਆਰ.ਐਚ.ਐਮ. ਦੀਆਂ ਵਿਦਿਆਰਥਣਾਂ ਦੇ ਹਸਪਤਾਲ ਵਿੱਚ ਸਥਿਤ ਕਾਲਜ ਵਿੱਚ ਹੀ ਪੇਪਰ ਚੱਲ ਰਹੇ ਸਨ ਤੇ ਅੱਜ ਉਨ੍ਹਾਂ ਦਾ ਮਿਡਵਾਫਿਰੀ ਦਾ ਪੇਪਰ ਸੀ। ਜਾਣਕਾਰੀ ਅਨੁਸਾਰ ਪੇਪਰ ਦੌਰਾਨ ਇੱਕ ਲੜਕੀ ਮਲਿਕਾ ਕਿਤਾਬ ਵਿੱਚੋਂ ਹੀ ਦੇਖ ਦੇਖ ਕੇ ਪੇਪਰ ਕਰ ਰਹੀ ਸੀ ਕਿ ਮੈਡਮ ਕਮਲ ਦੇ ਨਜ਼ਰੀਂ ਪੈ ਗਈ। ਮੈਡਮ  ਨੇ ਉਸ ਕੋਲੋਂ ਕਿਤਾਬ ਫੜ੍ਹ ਲਈ ਤੇ ਬਾਹਰ ਬਿਠਾ ਦਿੱਤਾ।
  ਹੋਰ ਲੜਕੀਆਂ ਨੇ ਵੀ ਦੱਸਿਆ ਕਿ ਉਹ ਥੋੜ੍ਹੀ ਦੇਰ ਬਾਹਰ ਬੈਠਣ ਤੋਂ ਬਾਅਦ ਹੋਸਟਲ ਵਿੱਚ ਚਲੀ ਗਈ ਜਿੱਥੈ ਉਹ ਪਹਿਲੀ ਮੰਜਿਲ ਦੇ ਕਮਰਾ ਨੰਬਰ 16 ਵਿੱਚ ਰਹਿੰਦੀ ਸੀ। ਕਮਰੇ ਵਿੱਚ ਜਾ ਕੇ ਉਸਨੇ ਅੰਦਰੋਂ ਕੁੰਡਾ ਲਗਾ ਲਿਆ ਤੇ ਪੱਖੇ ਨਾਲ ਫਾਹਾ ਲਾ ਲਿਆ। 10 ਵੱਜ ਕੇ 20 ਮਿੰਟ’ਤੇ ਜਦ ਪੇਪਰ ਖਤਮ ਹੋਇਆ ਤਾਂ ਬਾਕੀ ਲੜਕੀਆਂ ਵੀ ਹੋਸਟਲ ਵਿੱਚ ਗਈਆਂ। ਮਲਿਕਾ ਦੇ ਨਾਲ ਰਹਿੰਦੀਆਂ ਲੜਕੀਆਂ ਨੇ ਕੁੰਡਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਆਇਆ ਜਦੋਂ ਬਾਰੀ ਵਿੱਚੋਂ ਦੀ ਤਾਂ ਮਲਿਕਾ ਪੱਖੇ ਨਾਲ ਲਟਕ ਰਹੀ ਸੀ । ਹਸਪਤਾਲ ਵਿੱਚ ਰੌਲਾ ਪੈਣ ’ਤੇ ਪੂਰਾ ਹਸਪਤਾਲ ਪ੍ਰਸ਼ਾਸ਼ਨ ਵੀ ਮੌਕੇ ’ਤੇ ਪਹੁੰਚਿਆ ਤੇ ਪੁਲਿਸ ਨੂੰ ਸੂਚਿਤ ਕੀਤਾ।
  ਉੱਧਰ ਸੂਚਨਾ ਮਿਲਣ ’ਤੇ ਲੜਕੀ ਮਲਿਕਾ ਦੇ ਵਾਰਸ ਵੀ ਹਸਪਤਾਲ ਵਿੱਚ ਪਹੁੰਚ ਗਏ। ਲੜਕੀ ਦੇ ਭਰਾ ਦੇ ਮਨਜੀਤ ਸਿੰਘ ਦੇ ਬਿਆਨਾਂ’ਤੇ ਮੈਡਮ ਕਮਲ ਖਿਲਾਫ਼ ਆਈ.ਪੀ.ਸੀ. ਦੀ ਧਾਰਾ 306 ਅਧੀਨ ਪਰਚਾ ਦਰਜ਼ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਲੜਕੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੇਰਾ ਬਾਬਾ ਹੁਕਮ ਨਾਥ ਦੀ ਰਹਿਣ ਵਾਲੀ ਹੈ ਪਰ 15 ਸਾਲ ਪਹਿਲਾਂ ਉਸਦੇ ਪਿਤਾ ਦੀ ਮੌਤ ਪਿੱਛੋਂ ਉਸਦੀ ਮਾਂ, ਭਰਾ ਸਮੇਤ ਆਪਣੇ ਨਾਨਕੇ ਘਰ ਕੋਟਕਪੂਰਾ ਵਿਖੇ ਰਹਿ ਰਹੀ ਸੀ।
   ਉੱਧਰ ਮੈਡਮ ਕਮਲ ਵੀ ਅੱਜ ਪਿੰ੍ਰਸੀਪਲ ਛੁੱਟੀ ’ਤੇ ਹੋਣ ਕਰਕੇ ਕਾਰਜਕਾਰੀ ਪ੍ਰਿੰਸੀਪਲ ਸੀ ਜਿਸ ਕਾਰਨ ਉਸਨੇ ਆਪਣੀ ਜਿਮੇਂਵਾਰੀ ਸਮਝਦਿਆਂ ਹੀ ਨਕਲ ਮਾਰਨ ਤੋਂ ਰੋਕਿਆ ਸੀ ਕਿ ਲੈਣੇ ਦੇ ਦੇਣੇ ਪੈ ਗਏ।
   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਏਟੀਐਮ ਵਿੱਚ ਚਲਦਾ ਸੀ ਅੱਯਾਸੀ ਦਾ ਅੱਡਾ

 • ਜਲੰਧਰ :  ਸ਼ਹਿਰ ਦੇ  ਸੋਢਲ ਰੋਡ ਸਥਿਤ ਸਰਕਾਰੀ ਖੇਤਰ   ਵਿੱਚ ਪੀਐਨਬੀ ਬੈਂਕ ਦੇ ਏਟੀਐਮ ਵਿੱਚ ਗਾਰਡ  ਨੇ ਅੱਯਾਸੀ  ਦਾ ਅੱਡਾ ਚਲਾਇਆ ਹੋਇਆ ਸੀ ।   ਏਟੀਐਮ ਦੇ ਪਿੱਛੇ ਕੈਬਿਨ ਬਣਾ ਕੇ ਲੜਕੇ ਲੜਕੀਆਂ ਨੂੰ ਮਿਲਾਇਆ ਜਾਂਦਾ ਸੀ ।
  ਲੋਕਾਂ ਦੀ ਸਿ਼ਕਾਇਤ ਤੇ ਜਦੋਂ ਦੈਨਿਕ  ਭਾਸ਼ਕਰ ਦੀ ਟੀਮ  ਨੇ ਫਰਜ਼ੀ  ਤੌਰ ਤੇ ਗਾਰਡ ਨਾਲ  ਗੱਲ ਬਾਤ ਕੀਤੀ ਤਾਂ ਗਾਰਡ ਕੌਸਿ਼ਲ  ਸਿੰਘ ਨੇ ਟੀਮ ਤੋਂ ਮਿਲਾਉਣ ਲਈ ਹਾਮੀ ਭਰ ਦਿੱਤੀ ਅਤੇ ਏ ਟੀ ਐਮ ਦੇ ਅੰਦਰ ਲੈ ਗਿਆ।  ਪ੍ਰਤੀ ਘੰਟਾ 200 ਰੁਪਏ  ਲੈਣ ਲਈ ਕਿਹਾ ।  ਸ਼ਰਾਬੀ ਹਾਲਤ ਵਿੱਚ ਡਿਊਟੀ ਕਰ ਰਹੇ   ਗਾਰਡ ਨੇ ਖੁਲਾਸਾ ਕੀਤਾ ਕਿ ਇੱਥੇ ਨਾ ਤਾਂ ਪੁਲੀਸ ਦਾ ਖਤਰਾ ਹੈ ਨਾ ਹੀ ਬੈਂਕ ਮੁਲਾਜ਼ਮਾਂ ਦੀ ਕੋਈ ਦਿੱਕਤ , ਸਵੇਰੇ ਹੋ ਦੋ ਜੋੜੇ ਆ ਕੇ ਗਏ ਹਨ  ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸੀ ।
   ਭਾਸ਼ਕਰ ਦੇ ਪੱਤਰਕਾਰ ਨੇ ਗਾਹਕ ਬਣ ਕੇ  ਕੌਸ਼ਲ ਸਿੰਘ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ
    ਪੱਤਰਕਾਰ:  ਏ ਟੀ ਐਮ  ਥਾਂ ਕਿੱਥੇ ਹੈ ਨਾਲੇ ਇੱਥੇ ਸੇਫ  ਕਿਵੇ ਹੋਣੀ ?
   ਗਾਰਡ :  ਏਟੀਐਮ ਦੇ ਪਿੱਛੇ ਕਮਰਾ ਬਣਾਇਆ ਗਿਆ ਹੈ ਜਿਸਦੀ ਚਾਬੀ ਮੇਰੇ ਕੋਲ ਹੈ।  ਇੱਥੋ   ਕੋਈ ਵੀ ਨਹੀਂ ਆਉਂਦਾ ਜਾਂਦਾ ।
   ਪੱਤਰਕਾਰ: ਜੇ ਮਸ਼ੀਨ ਵਿੱਚ ਪੈਸੇ ਪਾਉਣ ਵਾਲੇ ਮੁਲਾਜਮ ਆਗੇ ਫਿਰ ?
  ਗਾਰਡ: ਉਹਨਾਂ ਨੂੰ  ਕਮਰੇ ਦਾ ਪਤਾ ਨਹੀਂ , ਨਾਲੇ ਉਹ ਫੋਨ ਕਰਕੇ ਹੀ ਆਉਂਦੇ ਹਨ । ਜੇ ਜਰੂਰਤ ਪਈ ਤਾਂ ਤੁਸੀ ਉਪਰ ਵੀ ਜਾ ਸਕਦੇ ਹੋ ?
   ਪੱਤਰਕਾਰ:  ਜੇ ਪੁਲੀਸ ਆ ਗਈ ਫਿਰ ?
  ਗਾਰਡ :ਪੁਲੀਸ ਮੁਲਾਜ਼ਮਾ ਤੋਂ ਘਬਰਾਉਣ ਦੀ ਜਰੂਰਤ ਨਹੀਂ , ਪੂਰੀ ਗਾਰੰਟੀ ਹੈ।
  ਪੱਤਰਕਾਰ  : ਜੇ  ਸੀਸੀਟੀਵੀ ਕੈਮਰੇ ਵਿੱਚ ਸਾਡੀ ਫੋਟੋ ਆ ਗਈ  ਤਾਂ ?
   ਗਾਰਡ :  ਪੈਸੇ ਕਢਵਾਉਣ ਦੇ ਬਹਾਨੇ ਪਹਿਲਾ ਇੱਕ ਵਿਅਕਤੀ ਅੰਦਰ ਜਾਵੇਗਾ ਫਿਰ  15 ਮਿੰਟ  ਬਾਅਦ ਦੂਸਰਾ  ਜਾਵੇਗਾ ਅਤੇ ਮਸ਼ੀਨ ਦੇ ਨਾਲ  ਲੱਗ ਕੇ  ਬਣਾ ਕੇ  ਕੈਬਿਨ ਵਿੱਚ  ਚਲੇ ਜਾਣਾ ਇਸ  ਤਰ੍ਹਾਂ  ਬਾਹਰ ਨਿਕਲ ਆਉਣਾ। ਖਮਰੇ ਵਿੱਚ  ਸ਼ਰਾਬ ਦੇ ਨਾਲ ਨਾਲ  ਜੋ ਜੋ ਮੰਗਿਆ  ਜਾਣਾ  ਸਾਰੀ ਚੀਜ਼ਾਂ ਮਿਲਣਗੀਆਂ ਬੱਸ ਪੈਸੇ  ਜਿ਼ਆਦਾ ਖਰਚਣੇ  ਪੈਣਗੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਸੀਕਾ ਨਵੀਸ ਮੁਨਸ਼ੀ ਸਮੇਤ ਗ੍ਰਿਫਤਾਰ : ਮਾਮਲਾ ਤਹਿਸੀਲਦਾਰ ਦੇ ਨਾਮ ਤੇ ਰਜਿਸਟਰੀ ਦਰਜ ਕਰਾਉਣ ਲਈ ਰਿਸ਼ਵਤ ਲੈਣ ਦਾ

 • ਮਾਨਸਾ:(ਜਸਪਾਲ ਸਿੰਘ ਜੱਸੀ):ਪਿਛਲੇ ਦਿਨੀ ਪੈਸੇ ਲੈਕੇ ਅੱਧੀ ਰਾਤ ਤੱਕ ਰਜਿਸਟ੍ਰੀਆਂ ਦਰਜ ਕਰਨ ਦੀਆਂ ਖਬਰਾਂ ਨਾਲ ਸੁਰਖੀਆਂ ਚ ਆਇਆ ਤਹਿਸੀਲ ਕੰਪਲੈਕਸ ਦਾ ਅਮਲਾ ਅੱਜ ਮੁੜ ਇੱਕ ਨਵੇ ਝੰਜਟ ਚ ਫਸ ਗਿਆ ਹੈ।ਜਿੱਥੋ ਦੇ ਇੱਕ ਵਸੀਕਾ ਨਵੀਸ ਅਤੇ ਉਸ ਦੇ ਮੁਨਸੀ ਨੂੰ ਇੱਕ ਗੁਪਤ ਸੂਚਨਾਂ ਦੇ ਆਧਾਰ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ਵਾਲੀ ਟੀਮ ਨੇ ਰਿਸ਼ਵਤ ਦੀ ਰਕਮ ਸਮੇਤ ਗ੍ਰਿਫਤਾਰ ਕਰਕੇ ਥਾਨਾ ਸੀਟੀ ਬੁਢਲਾਡਾ ਦੇ ਹਵਾਲੇ ਕਰ ਦਿੱਤਾ ਹੈ।ਹੋਇਆ ਇੰਝ ਕਿ ਰਜਿਸ਼ਟਰੀ ਕਰਵਾਉਣ ਆਏ ਰਤੀਆ(ਹਰਿਆਣਾ)ਦੇ ਇੱਕ ਵਿਆਕਤੀ ਮੋਤੀ ਲਾਲ ਗਰਗ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੋਬਾਇਲ ਫੋਨ ਤੇ ਸੂਚਿਤ ਕੀਤਾ ਕਿ ਬੁਢਲਾਡਾ ਦੇ ਤਹਿਸੀਲ ਕੰਪਲੈਕਸ ਚ ਬੈਠਾ ਇੱਕ ਵਸੀਕਾ ਨਵੀਸ, ਰਜਿਸਟ੍ਰੀ ਦਰਜ ਕਰਵਾਉਣ ਬਦਲੇ ਤਹਿਸੀਲਦਾਰ ਬੁਢਲਾਡਾ ਨੂੰ ਕਥਿਤ ਰਿਸ਼ਵਤ ਦੇਣ ਦੇ ਨਾਮ ਹੇਠ ਮੇਰੇ ਤੋ ਪੰਜ ਹਜਾਰ ਰੁਪਏ ਦੀ ਮੰਗ ਕਰ ਰਿਹਾ ਹੈ।ਜਿਸ ਚੋ 4600 ਰੁਪਏ ਉਸ ਨੇ ਵਸੀਕਾ ਨਵੀਸ ਨੂੰ ਦੇ ਦਿੱਤੇ ਹਨ।ਫੋਨ ਤੇ ਮਿਲੀ ਸੂਚਨਾ ਤੇ ਫੋਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰ: ਰਵਿੰਦਰ ਸਿੰਘ ਅਤੇ ਏ ਡੀ ਸੀ ਸ੍ਰ ਰਾਜੇਸ਼ ਤ੍ਰਿਪਾਠੀ ਆਪਣੀ ਟੀਮ ਸਮੇਤ ਕੁਝ ਹੀ ਮਿੰਟਾਂ ਚ ਬੁਢਲਾਡਾ ਦੇ ਤਹਿਸੀਲ ਕੰਪਲੈਕਸ ਚ ਪਹੁੰਚ ਗਏ।ਜਿੰਨਾਂ ਨੇ ਸ਼ਿਕਾਇਤ ਦੇ ਆਧਾਰ ਤੇ ਵਸੀਕਾ ਨਵੀਸ ਤਰਸੇਮ ਚੰਦ ਉਰਫ ਭੋਲਾ ਅਤੇ ਉਸ ਦਾ ਮੁਨਸ਼ੀ ਮੁਨੀਸ਼ ਕੁਮਾਰ ਨੂੰ ਤਹਿਸੀਲਦਾਰ ਬੁਢਲਾਡਾ ਦੇ ਨਾਮ ਤੇ ਰਿਸ਼ਵਤ ਦੇ ਤੌਰ ਤੇ ਲਈ ਰਕਮ ਸਮੇਤ ਗ੍ਰਿਫਤਾਰ ਕਰਕੇ ਥਾਨਾ ਸਿਟੀ ਬੁਢਲਾਡਾ ਦੇ ਹਵਾਲੇ ਕਰ ਦਿੱਤਾ। ਇਸ ਸਮੇ ਉਨਾਂ ਤਹਿਸੀਲਦਾਰ ਦਫਤਰ ਦੇ ਰਿਕਾਰਡ ਨੂੰ ਜਾਂਚਣ ਲਈ ਭਲਕੇ ਤੱਕ ਸੀਲ ਕਰ ਦਿੱਤਾ।ਇਸ ਦੀ ਪੁਸ਼ਟੀ ਕਰਦਿਆਂ ਤਹਿਸੀਲਦਾਰ ਸ੍ਰੀ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਵਸੀਕਾ ਨਵੀਸ ਨਾਲ ਪੈਸਿਆ ਦੇ ਮਾਮਲੇ ਤੇ ਇੱਕ ਵਿਆਕਤੀ ਨਾਲ ਹੋਈ ਤਕਰਾਰ ਤੋ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਵਸੀਕਾ ਨਵੀਸ ਤਰਸੇਮ ਚੰਦ ਉਰਫ ਭੋਲਾ ਅਤੇ ਉਸ ਦੇ ਮੁਨਸ਼ੀ ਨੂੰ ਗ੍ਰਿਫਤਾਰ ਕਰਕੇ ਥਾਨਾ ਸਿਟੀ ਬੁਢਲਾਡਾ ਹਵਾਲੇ ਕਰ ਦਿੱਤਾ ਹੈ ਅਤੇ ਦਫਤਰੀ ਰਿਕਾਰਡ ਦੀ ਤਸੱਲੀ ਕਰਨ ਲਈ ਡੀ ਸੀ ਸਾਹਿਬ ਨੇ ਤਹਿਸੀਲ ਕੰਪਲੈਕੰਸ ਸੀਲ ਕਰ ਦਿੱਤਾ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ’ਚ ਮਿਹਨਤੀ ਖਿਡਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ : ਦਿਲਮੇਘ ਖੱਟੜਾ

 • ਫਤਿਹਗੜ ਸਾਹਿਬ, 30 ਮਈ (ਹਰਪ੍ਰੀਤ ਕੋਰ ਟਿਵਾਣਾ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਬੱਡੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਉਣ ਲਈ ਮਿਹਨਤੀ ਕਬੱਡੀ ਖਿਡਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਇਸ ਭਰਤੀ ਪ੍ਰਕ੍ਰਿਆ ਵਿਚ ਕਿਸੇ ਪ੍ਰਕਾਰ ਦੀ ਕੋਈ ਸ਼ਿਫਾਰਸ਼ ਨਾ ਮੰਨ ਕੇ ਮੈਦਾਨ ਵਿਚ ਖੂਲੇ ਤੋਰ ਤੇ ਟਰਾਈਲ ਲੈ ਕੇ ਨੋਜਵਾਨਾਂ ਦੀ ਛਾਂਟੀ ਕੀਤੀ ਗਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਿਲਮੇਘ ਸਿੰਘ ਖੱਟੜਾ ਨੇ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਟੀਮ ਵਿਚ ਜਾਫੀਆਂ ਦੀ ਭਰਤੀ ਲਈ ਕਬੱਡੀ ਖਿਡਾਰੀਆਂ ਦੇ ਟ੍ਰਾਇਲ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਖੱਟੜਾ ਨੇ ਦੱਸਿਆ ਕਿ ਨੋਜਵਾਨਾਂ ਵਿਚ ਸ਼੍ਰੋਮਣੀ ਕਮੇਟੀ ਦੀ ਟੀਮ ਵਿਚ ਭਰਤੀ ਹੋਣ ਲਈ ਐਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਟਰਾਈਲ ਦੇਣ ਲਈ ਲਗਭਗ 62 ਖਿਡਾਰੀਆਂ ਨੇ ਆਪਣੀ ਖੇਡ ਦਾ ਜ਼ਬਰਦਸ਼ਤ ਪ੍ਰਦਰਸ਼ਨ ਕੀਤਾ ਜਿਨਾਂ ਵਿਚੋਂ ਕੇਵਲ 3 ਜਾਫੀ ਖਿਡਾਰੀਆਂ ਦੀ ਭਰਤੀ ਕੀਤਾ ਗਿਆ ਹੈ। ਉਨਾਂ ਸਪਸ਼ਟ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਦੀ ਟੀਮ ਵਿਚ ਕੇਵਲ ਗੁਰਸਿੱਖ ਖਿਡਾਰੀ ਹੀ ਖੇਡ ਸਕਣਗੇ ਤੇ ਜ਼ਿਨਾਂ ਦੇ ਕੇਸ ਨਹੀਂ ਹਨ, ਉਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਕੇਸ ਰੱਖਣ ਦਾ ਸਮਾਂ ਦਿੱਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਵਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਤ ਨੂੰ ਦਫਤਰਾਂ ‘ਚ ਹੁੰਦੇ ਕੰਮਾਂ ਅਤੇ ਰਿਸ਼ਵਤਖੋਰੀ ਦਾ ਮਾਮਲਾ ਭਖਣ ਲੱਗਾ

 • ਬੁਢਲਾਡਾ :(ਜਸਪਾਲ ਸਿੰਘ ਜੱਸੀ)  ਤਹਿਸੀਲ ਕੰਪਲੈਕਸ ਬੁਢਲਾਡਾ ਦੇ ਅਧਿਕਾਰੀਆਂ ਵੱਲੋ ਬੀਤੇ ਦਿਨੀ ਦੇਰ ਰਾਤ 12 ਵਜੇ ਤੱਕ ਰਜਿਸਟਰੀਆਂ ਕਰਨ, ਰਿਸ਼ਵਤਖੋਰੀ, ਦਲਾਲਾਂ ਦੀ ਭੂਮਿਕਾ ਅਤੇ ਹੋਰ ਦਫਤਰੀ ਕੰਮ ਸਬੰਧੀ ਪ੍ਰਿੰਟ ਮੀਡੀਆ ‘ਚ ਛਪੀਆਂ ਅਤੇ ਟੈਲੀਵਿਯਨ ਚੈਨਲਾਂ ‘ਤੇ ਚਲੀਆਂ ਲੋਕਹਿੱਤ ਸਬੰਧੀ ਖਬਰਾਂ ਨੂੰ ਝੁਠਲਾਉਣ ਲਈ ਏ.ਡੀ.ਸੀ. ਮਾਨਸਾ, ਐਸ.ਡੀ.ਐਮ. ਬੁਢਲਾਡਾ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋ ਆਪਣੇ ਦਫਤਰ ਬੁਢਲਾਡਾ ਵਿੱਚ ਇੱਕ ਫਰਜ਼ੀ ਪ੍ਰੈਸ ਕਾਨਫਰੰਸ ਵਿਖਾ ਕੇ ਇੱਕ ਅਖਬਾਰ ਵਿੱਚ 28 ਮਈ ਨੂੰ ਝੂਠੀ ‘ਤੇ ਬੇਬੁਿਨਆਦ ਖਬਰ ਛਪਾਉਣ ਦਾ ਪੱਤਰਕਾਰ ਯੂਨੀਅਨ ਬੁਢਲਾਡਾ ਨੇ ਗੰਭੀਰ ਨੋਟਿਸ ਲਿਆ । ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਨਾਲ ਸਬੰਧਤ ਪੱਤਰਕਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਇਲੈਕਟ੍ਰੋਨਿਕ ਮੀਡੀਏ ਤੋ ਦਰਸ਼ਨ ਸਿੰਘ ਬਰ•ੇ (ਫਾਸਟ-ਵੇਅ), ਬਲਦੇਵ ਵੇਦੀ (ਪੋਥੀਮਾਲਾ ਹੱਲਚੱਲ) ਅਤੇ ਪ੍ਰਿੰਟ ਮੀਡੀਏ ਤੋ ਵਿਨੋਦ ਗਰਗ, ਰਾਮ ਰਤਨ ਬਾਂਸਲ (ਜੱਗ ਬਾਣੀ / ਪੰਜਾਬ ਕੇਸਰੀ), ਸਤਨਾਮ ਸਿੰਘ, ਬਲਵਿੰਦਰ ਜਿੰਦਲ, ਸਵਰਨ ਰਾਹੀ ਇੰਦਰਜੀਤ ਟੋਨੀ ਪ੍ਰੈਸ ਫੋਟੋਗਰਾਫਰ (ਸਪੋਕਸਮੈਨ), ਕੁਲਦੀਪ ਗੋਇਲ, ਗੁਰਦੀਪ ਸਿੰਘ (ਅਜੀਤ), ਮੰਗਤ ਸ਼ਰਮਾ, ਸੰਜੀਵ ਤਾਇਲ (ਸੱਚ ਕਹੂੰ), ਪਰਮਜੀਤ ਟੈਣੀ, ਸੁਨੀਲ ਮਨਚੰਦਾ (ਦੇਸ ਸੇਵਕ / ਦੈਨਿਕ ਭਾਸਕਰ), ਜਸਪਾਲ ਜੱਸੀ (ਦੈਨਿਕ ਭਾਸਕਰ), ਪੰਕਜ ਰਾਜੂ (ਪਹਿਰੇਦਾਰ), ਗੁਰਮੀਤ ਸਿੰਘ ਮੀਤੀ, ਕੁਲਵਿੰਦਰ ਸਿੰਘ ਚਹਿਲ (ਅੱਜ ਦੀ ਅਵਾਜ਼) ਅਮਿਤ ਕੁਮਾਰ (ਅਕਾਲੀ ਪੱਤਰਕਾ) ਵੇਦ ਤਾਇਲ (ਦੈਨਿਕ ਜਾਗਰਣ), ਜਗਜੀਤ ਸਿੰਘ ਬਬਲੀ (ਕਾਰਨਾਮਾ-ਏ-ਪੰਜਾਬ), ਮਨਜੀਤ ਮਸੌਣ (ਜੱਗ ਬਾਣੀ, ਚੜਦੀ ਕਲਾ) ਚਤਰ ਸਿੰਘ ਆਦਿ ਰਿਪੋਰਟਰ ਸਾ ਹੋਏ । ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਦੋ ਏ.ਡੀ.ਸੀ. ਮਾਨਸਾ ਅਤੇ ਐਸ.ਡੀ.ਐਮ. ਬੁਢਲਾਡਾ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋ ਆਪਣੀ ਡਿਉਟੀ ‘ਂਤੇ ਹਾਜ਼ਰ ਹੋਣ ਮਗਰੋਂ ਅੱਜ ਤੱਕ ਇੱਕ ਵਾਰ ਵੀ ਸਰਕਾਰ ਦੀਆਂ ਵਿਕਾਸ ਨੀਤੀਆਂ, ਬੁਢਲਾਡਾ ਸਬ-ਡਵੀਜ਼ਨ ਦੇ ਵਿਕਾਸ ਮੁੱਦਿਆਂ ਅਤੇ ਸਮੱਸਿਆਵਾਂ ਸਬੰਧੀ ਪੱਤਰਕਾਰਾਂ ਦੇ ਰੂਬਰੂ ਹੋ ਕੇ ਪ੍ਰੈਸ ਕਾਨਫਰੰਸ ਨਹੀ ਕੀਤੀ ਤਾਂ ਫਿਰ ਐਸ.ਡੀ.ਐਮ. ਬੁਢਲਾਡਾ ਵੱਲੋ ਫਰਜ਼ੀ ਪ੍ਰੈਸ ਕਾਨਫਰੰਸਾਂ ਵਿਖਾ ਕੇ ਮੀਡੀਏ ਵਿੱਚ ਲੋਕਹਿੱਤ ਤੱਥਾਂ ਤੇ ਸਬੂਤਾਂ ਅਧਾਰਿਤ ਛਪੀਆਂ ਖਬਰਾਂ ਨੂੰ ਝੁਠਲਾਕੇ ਇੱਕ ਤਰਫ ਬਦਨਾਮ ਕਰਨਾ ਅਤੇ ਦੂਸਰੀ ਤਰਫ ਇੱਕ ਪੱਤਰਕਾਰ ਕੋਲੋਂ ਤੱਥਾਂ ਰਹਿਤ ਝੂਠੀਆਂ ਅਤੇ ਬੇਬੁਨਿਆਦ ਖਬਰਾਂ ਛਪਵਾਕੇ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਕੀ ਭੇਦ ਛੁਪੇ ਹੋਏ ਹਨ, ਸਬੰਧੀ ਜਾਂਚ ਪੜਤਾਲ ਕਰਕੇ ਸੱਚ ਨੂੰ ਬਾਹਰ ਜਨਤਾ ਸਾਹਮਣੇ ਲਿਆਉਣ ਦੀ ਜਰੂਰਤ ਹੈ । ਸਮੁੱਚੇ ਪੱਤਰਕਾਰ ਭਾਈਚਾਰੇ ਨੇ ਸਪੱਸ਼ਟ ਕੀਤਾ ਹੈ ਕਿ 27 ਮਈ ਤਾਂ ਕੀ, ਐਸ.ਡੀ.ਐਮ. ਬੁਢਲਾਡਾ ਦੇ ਦਫਤਰ ਵਿੱਚ ਕਦੇ ਵੀ ਪ੍ਰੈਸ ਕਾਨਫਰੰਸ ਹੋਈ ਹੀ ਨਹੀ ਅਤੇ ਨਾ ਹੀ ਪੱਤਰਕਾਰਾਂ ਨੂੰ ਐਸ.ਡੀ.ਐਮ. ਦਫਤਰ ਵੱਲੋ ਪ੍ਰੈਸ ਕਾਨਫਰੰਸ ਸਬੰਧੀ ਸੱਦਾ ਪੱਤਰ ਆਇਆ ਹੈ । ਪੱਤਰਕਾਰ ਯੂਨੀਅਨ ਬੁਢਲਾਡਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਐਸ.ਡੀ.ਐਮ. ਬੁਢਲਾਡਾ ਵੱਲੋ 24-25 ਮਈ ਦੀ ਰਾਤ ਨੂੰ ਤਹਿਸੀਲ ਕੰਪਲੈਕਸ ਬੁਢਲਾਡਾ ਵਿੱਚ ਵਾਪਰੀਆਂ ਕਾਰਵਾਈਆਂ ਅਤੇ ਘਟਨਾਵਾਂ ਦੀ ਬਿਨਾਂ ਜਾਂਚ ਪੜਤਾਲ ਕੀਤਿਆਂ ਹੀ ਇੱਕ ਫਰਜ਼ੀ ਪ੍ਰੈਸ ਕਾਨਫਰੰਸ ਵਿਖਾ ਕੇ ਮਾਲ ਵਿਭਾਗ ਬੁਢਲਾਡਾ ਦੇ ਅਧਿਕਾਰੀਆਂ ਦੇ ਹੱਕ ਵਿੱਚ ਬੇਬੁਨਿਆਦ ਖਬਰਾਂ ਛਪਵਾਕੇ ਉਨਾਂ ਨੂੰ ਬਰੀ ਕਰਨ ਦੀ ਜਾਂਚ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋ ਕੀਤੀ ਜਾਵੇ ਜਦੋ ਕਿ ਮੀਡੀਏ ਨੇ ਇੰਨਾਂ ਘਟਨਾਵਾਂ ਸਬੰਧੀ ਪੁਖਤਾ ਸਬੂਤਾਂ ਅਤੇ ਤੱਥਾਂ ਅਧਾਰਿਤ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ । ਸਮੁੱਚੇ ਪੱਤਰਕਾਰ ਭਾਈਚਾਰੇ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਜੇਕਰ ਐਸ.ਡੀ.ਐਮ. ਬੁਢਲਾਡਾ ਨੇ ਫਰਜ਼ੀ ਪ੍ਰੈਸ ਕਾਨਫਰੰਸ ਅਤੇ ਲੋਕਹਿੱਤਾਂ ਨਾਲ ਸਬੰਧਤ ਖਬਰਾਂ ਨੂੰ ਝੁਠਲਾਉਣ ਲਈ ਬੇਬੁਨਿਆਦ ਖਬਰ ਸਬੰਧੀ 31 ਮਈ ਤੱਕ ਸਪੱਸ਼ਟੀਕਰਨ ਨਾ ਦਿੱਤਾ ਗਿਆ ਤਾਂ ਸਮੁੱਚੇ ਪ੍ਰਸਾ ਦਾ ਪ੍ਰੈਸ ਵੱਲੋ ਮੁਕੰਮਲ ਬਾਈਕਾਟ ਕੀਤਾ ਜਾਵੇਗਾ । ਮੀਟਿੰਗ ਵਿੱਚ ਪ੍ਰਸਾ ਅਧਿਕਾਰੀਆਂ ਦੇ ਲੋੜੋਂ ਵੱਧ ਸੁੱਭਚਿੰਤਕ ਪੱਤਰਕਾਰ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੱਥਾਂ ਅਧਾਰਿਤ ਛਪੀਆਂ ਖਬਰਾਂ ਨੂੰ ਝੁਠਲਾਉਣ ਦੀ ਥਾਂ ਲੋਕਹਿੱਤਾਂ ਨਾਲ ਛਪੀਆਂ ਖਬਰਾਂ ਦਾ ਸਮਰਥਨ ਕਰਨ ਲਈ ਆਪਣੀ ਕਲਮ ਦੀ ਵਰਤੋ ਕਰਨ । ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜੇਕਰ ਪੱਤਰਕਾਰ ਭਾਈਚਾਰੇ ਦੀ ਸਥਾਨਕ ਪ੍ਰਸ਼ਾਸ਼ਨ ਵੱਲੋ ਝੂਠੀਆਂ ਛਪਵਾਈਆਂ ਖਬਰਾਂ ਸਬੰਧੀ ਤਸੱਲੀ ਨਾ ਕਰਵਾਈ ਗਈ ਤਾਂ 1 ਜੂਨ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਜਦੋ ਫਰਜ਼ੀ ਪ੍ਰੈਸ ਕਾਨਫਰੰਸ ਅਤੇ ਖਬਰ ਛਪਣ ਸਬੰਧੀ  ਐਸ.ਡੀ.ਐਮ. ਸ੍ਰੀ ਰਾਜੇਸ਼ ਤ੍ਰਿਪਾਠੀ ਨਾਲ ਮੋਬਾਇਲ ਫੋਨ ਤੇ ਸੰਪਰਕ ਕੀਤਾ ਤਾਂ ਉਨਾਂ ਨੇ ਆਪਣਾ ਮੋਬਾਇਲ ਨਹੀ ਚੁੱਕਿਆ ਜਦੋ ਘੰਟੀ ਲਗਾਤਾਰ ਵੱਜਦੀ ਰਹੀ ।

   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 78 79 80 [81] 82 83 >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਅੰਮ੍ਰਿਤਸਰ ਮੇਅਰ ਚੋਣ ਦੌਰਾਨ ‘ਸਿੱਧੂ ਵਿਵਾਦ’: ਖਹਿਰਾ ਨੇ ਸਿੱਧੂ ਨੂੰ ਸੱਦਿਆ ‘ਆਪ’ ‘ਚ - (ਪੜ੍ਹੋ ਪੂਰੀ ਖ਼ਬਰ)
 • ਚੱਢਾ ਅੱਜ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼, ਕੱਲ੍ਹ ਸ਼ਾਮ ਦਿੱਤਾ ਪ੍ਰਧਾਨਗੀ ਤੋਂ ਅਸਤੀਫ਼ਾ - (ਪੜ੍ਹੋ ਪੂਰੀ ਖ਼ਬਰ)
 • ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਨੂੰ ਜੱਜ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ਨਾ ਸਵੀਕਾਰਨ ਲਈ ਕਿਹਾ
 • 5 ਲੱਖ ਤੋਂ ਵੱਧ ਦੀ ਅਮਦਨ ਵਾਲੇ ਕਿਸਾਨਾਂ ਤੇ ਟੈਕਸ ! - (ਪੜ੍ਹੋ ਪੂਰੀ ਖ਼ਬਰ)
 • ਆਪ ਦੇ ਅਯੋਗ ਵਿਧਾਇਕਾਂ ਨੇ ਬਦਲੀ ਆਪਣੀ ਰਣਨੀਤੀ, ਹਾਈ ਕੋਰਟ ਚੋਂ ਅਰਜੀ ਲਈ ਵਾਪਸ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ


 • Facebook Activity

  Widgetize!