ਸ਼ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਹਲਕਾ ਜੈਤੋਂ ਤੋਂ ਵਿਧਾਨ ਸਭਾ ਉਮੀਦਵਾਰ ਗੁਰਦੇਵ ਸਿੰਘ ਬਾਦਲ ਨੂੰ ਅਧਰੰਗ ਦਾ ਦੌਰਾ ਪੈਣਾ ਕਰਨ ਦਿਆਨੰਦ ਹੀਰੋ ਹਰਟ ਸੈਂਟਰ ਵਿੱਚ ਭਰਤੀ ਕਰਵਾਉਣਾ ਪਿਆ । ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਅੰਮ੍ਰਿਤਸਰ( ਪੂਰਬੀ) ਦੇ ਇੱਕ ਬੂਥ ਦੇ ਮਸ਼ੀਨ ਖਰਾਬ ਹੋ ਕਾਰਨ ਕੱਲ੍ਹ ਦੋਬਾਰਾ ਪੋਲਿੰਗ ਹੋਈ । 974 ਵੋਟਰਾਂ ਵਿੱਚੋਂ 672 ਵੋਟਰਾਂ ਨੇ ਆਪਣੇ ਹੱਕ ਦੀ ਵਰਤੋ ਕੀਤੀ ।
ਜਦੋਂ ਬੂਥ ਨੰਬਰ 76 ਤੇ ਪੋਲਿੰਗ ਦੀ ਸ਼ੁਰੂ ਹੋਈ ਤਾਂ ਪੁਲੀਸ ਨੇ ਸਿਆਸੀ ਆਗੂਆਂ ਨੂੰ ਦੂਰ ਹਟਾ ਦਿੱਤਾ ਪਰ ਇੱਕ ਭਾਜਪਾ ਆਗੂ ਬਲਦੇਵ ਰਾਜ ਬੱਗਾ ਪੁਲੀਸ ਦੇ ਕਹਿਣ ਤੇ ਵੀ ਆਪਣੀ ਥਾਂ ਖੜਾ ਰਿਹਾ ਤਾਂ ਪੁਲੀਸ ਨੇ ਉਸ ਨੂੰ ਝਾੜਝੰਬ ਕਰ ਦਿੱਤੀ ਅਤੇ ਫਿਰ ਨੇਤਾ ਜੀ ਪੱਤਰੇ ਵਾਚ ਗਏ ।
ਸ੍ਰੀ ਮੁਕਤਸਰ ਸਾਹਿਬ , 1 ਫਰਵਰੀ (ਕੁਲਦੀਪ ਸਿੰਘ ਘੁਮਾਣ ) - ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਆਖਰੀ ਦੋ ਦਿਨ ਕਿਤੇ ਵੀ ਨਜ਼ਰ ਨਹੀ ਆਈ ਅਤੇ ਲੋਕਤੰਤਰ ਦਾ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰੇਆਮ ਘਾਣ ਕੀਤਾ ਗਿਆ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਉਪਰੰਤ ਕੀਤਾ । ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਚੋਣਾਂ ਦੇ ਸ਼ੁਰੂ ਵਾਲੇ ਦਿਨਾਂ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਬਹੁਤ ਸਖਤੀ ਕੀਤੀ ਗਈ ਜੋ ਕਿ ਜਾਇਜ ਸੀ ਪਰ ਆਖਰੀ ਦੋ ਦਿਨ ਪਿੰਡਾਂ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਸ਼ਰੇਆਮ ਪੈਸੇ ਨਾਲ ਵੋਟਾਂ ਦੀ ਖਰੀਦੋ ਫਰੋਖਤ ਕੀਤੀ ਗਈ ਅਤੇ ਇਹ ਸਿਲਸਿਲਾ ਵੋਟਾਂ ਵਾਲੇ ਦਿਨ ਪੋ¦ਿਗ ਬੂਥਾਂ ਦੇ ਬਾਹਰ ਵੀ ਚੱਲਦਾ ਰਿਹਾ । ਉਹਨਾਂ ਕਿਹਾ ਕਿ ਇਸ ਸਬੰਧੀ ਉਹ ਫੋਨ ਰਾਹੀ ਵਾਰ ਵਾਰ ਚੋਣ ਅਧਿਕਾਰੀਆਂ ਨੂੰ ਸੂਚਿਤ ਕਰਦੇ ਰਹੇ ਪਰ ਕਿਤੇ ਵੀ ਕਿਸੇ ਤਰ•ਾ ਦੀ ਕੋਈ ਕਾਰਵਾਈ ਨਹੀ ਹੋਈ । ਹਨੀ ਨੇ ਕਿਹਾ ਕਿ ਆਖਰੀ ਦੋ ਦਿਨ ਕਿਸੇ ਤਰ•ਾ ਦੀ ਨਸ਼ੇ ਤੇ ਵੀ ਰੋਕ ਨਹੀ ਲੱਗੀ ਜਿਸ ਕਾਰਨ ਸ਼ਰਾਬ ਅਤੇ ਪੈਸਾ ਦੋਵਾਂ ਦੇ ਜੋਰ ਤੇ ਵੋਟਾਂ ਖਰੀਦਣ ਦਾ ਕੰਮ ਚੱਲਿਆ । ਫੱਤਣਵਾਲਾ ਨੇ ਕਿਹਾ ਕਿ ਭਾਵੇ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਖਰੀਦੋ ਫਰੋਖਤ ਕੀਤੀ ਪਰ ਇਸ ਦੇ ਬਾਵਜੂਦ ਵੀ ਉਹ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਬਹੁਗਿਣਤੀ ਵੋਟਾਂ ਨਾਲ ਜਿੱਤਣਗੇ ਅਤੇ ਇਹ ਸੀਟ ਜਿੱਤਕੇ ਸ੍ਰ ਮਨਪ੍ਰੀਤ ਸਿੰਘ ਬਾਦਲ ਦੀ ਝੋਲੀ ਪਾਉਣਗੇ । ਇਸ ਮੌਕੇ ਗੁਰਜਿੰਦਰ ਸਿੰਘ ਬਰਾੜ, ਬਲਕਰਨ ਸਿੰਘ , ਗੁਰਜੀਤ ਸਿੰਘ , ਰਜਿੰਦਰ ਸਿੰਘ , ਅਮਰਜੀਤ ਸਿੰਘ , ਅੰਗਰੇਜ ਸਿੰਘ ਆਦਿ ਤੋਂ ਇਲਾਵਾ ਹੋਰ ਵਰਕਰ ਹਾਜ਼ਿਰ ਸਨ ।
ਮੁਕਤਸਰ ਸਾਹਿਬ 31 ਜਨਵਰੀ ( ਕੁਲਦੀਪ ਸਿੰਘ ਘੁਮਾਣ )

ਭਾਵੇਂ ਮੁਕਤਸਰ ਦੇ ਰੇਲਵੇ ਪੁਲ ਦਾ ਰੇੜਕਾ ਜਿਉਂ ਦਾ ਤਿੁਂ ਕਾਇਮ ਹੈ ਅਤੇ "ਹੁਕਮ ਮੋੜਨਾ ਨੀ, ਡੱਕਾ ਤੋੜਨਾ ਨੀ" ਦੀ ਰਾਜਨੀਤੀ ਭਾਰੂ ਹੈ ਪਰ ਪਤਾ ਨਹੀਂ ਅਜੇ ਹੋਰ ਕਿੰਨੀਆਂ ਕੁ ਚੋਣਾਂ ਸਮੇਂ ਇਸ ਫਲਾਈਉਵਰ ਦੇ ਨਾਂ ਤੇ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ|ਦਸਣਯੋਗ ਹੈ ਕਿ ਸਰਕਾਰ ਵਲੋਂ ਪੰਜਾਬ ਵਿਚ ਉਸਾਰੇ ਜਾਣਵਾਲੇ ਵੱਡੇ 18 ਫਲਾਈਉਵਰਾਂ ਵਿਚ ਇਹ ਫਲਾਈਉਵਰ ਵੀ ਸ.ਾਮਲ ਸੀ ਜੋ ਸ.ਾਇਦ ਅਜੇ ਤੱਕ ਇਕੱਲਾ ਹੀ ਬਚਿਆ ਹੈ|ਜਿਸ ਦਾ ਮਾਮਲਾ ਇੱਕ ਸਮਾਜ ਸੇਵੀ ਸੰਸਥਾਂ ਵਲੋਂ ਮਾਣਯੋਗ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਗਿਆਸੀ ਜੋ ਵਿਚਾਰ ਅਧੀਨ ਹੈ|ਪਰ ਹਾਲ ਦੀ ਘੜੀ ਜਲਾਲਾਬਾਦ ਰੋਡ ਫਾਟਕ ਰਸਤੇ ਗੁਜਰਨ ਵਾਲੇ ਰਾਹੀ, ਗੱਡੀ ਗੁਜ.ਰਨ ਸਮੇਂ ਬੰਦੇ ਕੀਤੇ ਗਏ ਫਾਟਕ ਦੇ ਸਮੇਂ ਤੋਂ ਦੁਗਣਾ ਸਮਾਂ ਕਥਿਤ ਤੌਰ ਤੇ ਆਪਣੀ ਮੂਰਖਤਾ ਕਰਕੇ ਹੀ ਨਿੱਤ ਦਿਨ ਬਰਬਾਦ ਕਰਦੇ ਹਨ ਅਤੇ ਬਜ.ੁਰਗਾਂ, ਬੱਚਿਆਂ ਅਤੇ ਔਰਤਾਂ ਲਈ ਪ੍ਰੇਸਾਨੀ ਦਾ ਸਬੱਬ ਬਣਦੇ ਹਨ| ਜਿ.ਕਰਯੋਗ ਹੈ ਕਿ ਜਿਉਂ ਹੀ ਫਾਟਕ ਬੰਦ ਹੁੰਦਾ ਹੈ ਤਾਂ ਦੋਨਾਂ ਪਾਸਿਆਂ ਤੋਂ ਆਉਣ ਵਾਲੇ ਰਾਹੀ ਆਪਣੇ ਸੱਜੇ ਪਾਸੇ ਵਾਲੀ ਸਾਰੀ ਸੜਕ ਤੇ ਵਾਹਨ ਖੜੇ ਕਰ ਦਿੰਦੇ ਹਨ ਜਿਸ ਉਪਰ ਕਿ ਸਾਹਮਣੇ ਤੋਂ ਆਉਣ ਵਾਲੇ ਲੋਕਾਂ ਨੇ ਗੁਜ.ਰਨਾ ਹੁੰਦਾ ਹੈ| ਇਹ ਸਿਲਸਿਲਾ ਗੱਡੀ ਆਉਣ ਤੱਕ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਫਾਟਕ ਖੁਲ੍ਹਣ ਤੱਕ ਦੇ ਸਮੇਂ ਤੱਕ ਫਾਟਕ ਦੇ ਦੋਨਾਂ ਪਾਸਿਆਂ ਤੇ ਸੈਂਕੜੇ ਵਾਹਨ ਇੱਕਠੇ ਹੋ ਜਾਂਦੇ ਹਨ ਜੋ ਫਾਟਕ ਖੁਲਦਿਆ ਸਾਰ ਹੀ ਜੂੰ ਦੀ ਤੋਰ ਅੱਗੇ ਤੁਰਦੇ ਇਕ ਦੂਸਰੇ ਨੂੰ ਆਪਣੀ ਆਪਣੀ ਸਾਈਡ ਦਾ ਸਬਕ ਪੜਾਉਦੇ ਹਨ| ਕਿੱਧਰੇ ਕਿੱਧਰੇ ਤਲਖ ਕਲਾਮੀ ਵੀ ਹੁੰਦੀ ਹੈ| ਇਕ ਦੂਸਰੇ ਦੇ ਵਾਹਨਾਂ ਵਿਚ ਵਾਹਨ ਘਸਰਦੇ ਹਨ, ਇਕ ਦੂਜੇ ਨੂੰ ਕੌੜੀਆਂ ਕੁਸੈਲੀਆਂ ਨਜ.ਰਾਂ ਨਾਲ ਵੇਖਿਆ ਜਾਂਦਾ ਹੈ ਜਿਵੇਂ ਕਿਸੇ ਇੱਕ ਨੇ ਦੂਸਰੇ ਨੂੰ ਕੱਚਿਆਂ ਹੀ ਖਾ ਜਾਣਾ ਹੋਵੇ|ਵਰਣਨਯੋਗ ਹੈ ਕਿ ਭਾਵੇਂ ਟ੍ਰੈਫਿਕ ਪੁਲਿਸ ਦੇ ਇੱਕ ਦੋ ਕਰਮਚਾਰੀਆਂ ਦੀ ਡਿਊਟੀ ਇਸ ਫਾਟਕ ਉਪਰ ਹੁੰਦੀ ਹੈ ਪਰ ਉਹਨਾ ਦੇ ਕਿਹਾਂ ਵੀ ਕੋਈ ਆਦਮੀ ਅਸਰ ਨਹੀਂ ਕਰਦਾ ਅਤੇ ਫਾਟਕ ਦੇ ਦੋਨੀਂ ਪਾਸੀਂ ਸਾਰੀ ਸਾਰੀ ਸੜਕ ਮੱਲ ਕੇ ਲੋਕ ਇਸ ਤਰ੍ਹਾਂ ਖੜੇ ਹੋ ਜਾਂਦੇ ਹਨ ਜਿਵੇਂ ਤੀਰਾਂ ਤਲਵਾਰਾਂ ਦੇ ਜ.ਮਾਨਿਆਂ ਦੀ ਜੰਗ ਲੜਨੀ ਹੋਵੇ| ਪੁਲਿਸ ਕਰਮਚਾਰੀ ਵੀ ਹਾਲਾਤ ਹੱਥੋਂ ਮਜ.ਬੂਰ ਹੋ ਕੇ ਪਾਸੇ ਤੇ ਲੱਗ ਕੇ ਖੜੇ ਰਹਿੰਦੇ ਹਨ ਅਤੇ ਬਹੁਤੀ ਸਥਿਤੀ ਵਿਗੜਨ ਤੇ ਹੀ ਸਾਹਮਣੇ ਆਉਦੇ ਹਨ, ਨਹੀਂ ਤਾਂ ਉਹ ਵੀ ਸਮਝਦੇ ਹਨ ਕਿ ਇਹ ਵਰਤਾਰਾ ਨਿੱਤ ਦਾ ਹੀ ਹੈ|ਕਿਉਂਕਿ ਹਰ ਆਦਮੀ ਸਰਕਾਰ ਨਾਲ ਸਿੱਧੀ ਗੱਲਬਾਤ ਹੋਣ ਦਾ ਰੋਹਬ ਝਾੜਦਾ ਹੈ| ਇਹਦੇ ਵਿਚ ਕੋਈ ਸੱੱਕ ਨਹੀਂ ਕਿ ਮੁਕਤਸਰ ਦਾ ਰੇਲਵੇ ਫਾਟਕ ਤਕਰੀਬਨ ਸੱਤ ਅੱਠ ਦਹਾਕੇ ਪਹਿਲਾਂ ਹੋਂਦ ਵਿਚ ਆਇਆ ਸੀ| ਉਦੋਂ ਘੱਟ ਆਬਾਦੀ ਸੀ, ਭੀੜੇ ਰਸਤੇ ਸਨ ਜੋ ਬਾਅਦ ਵਿਚ ਸੜਕਾਂ ਦੇ ਰੂਪ ਵਿਚ ਤਬਦੀਲ ਹੋ ਗਏ ਅਤੇ ਫਾਟਕ ਦੇ ਦੋਨਾਂ ਪਾਸਿਆਂ ਦੀ ਆਬਾਦੀ ਹਜਾਰਾਂ ਦਾ ਅੰਕੜਾ ਪਾਰ ਕਰਦੀ ਹੋਈ ਲੱਖਾਂ ਤੋਂ ਵੀ ਟੱਪ ਗਈ ਪਰ ਰੇਲਵੇ ਫਾਟਕ ਚੌੜਾ ਕਰਨ ਦੀ ਬਜਾਏ ਸਿਆਸੀ ਅਸਰ ਰਸੂਖ ਰੱਖਣ ਵਾਲੇ ਦੁਕਾਨਦਾਰਾਂ ਨੇ ਕਥਿਤ ਤੌਰ ਤੇ ਸੜਕ ਦੇ ਦੋਨੇ ਪਾਸੀਂ ਨਾਜਾਇਜ. ਕਬਜੇ ਕਰ ਲਏ ਜਿਹਨਾਂ ਨੂੰ ਉਸ ਮੌਕੇ ਤੇ ਨਾ ਰੋਕੇ ਜਾਣ ਦੀ ਬਦੌਲਤ ਹੀ ਅੱਜ ਰੇਲਵੇ ਪੁਲ ਬਣਾਉਣ ਲਈ ਜਗ੍ਹਾ ਦੀ ਕਮੀ ਮਹਿਸੂਸ ਹੋ ਰਹੀ ਹੈ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮਾਨਯੋਗ ਹਾਈਕੋਰਟ ਦੀ ਸ.ਰਨ ਵਿਚ ਜਾਣਾ ਪੈ ਰਿਹਾ ਹੈ| ਰੇਲਵੇ ਫਾਟਕ ਦੇ ਪੁਲ ਨੂੰ ਲੈ ਕੇ ਦੇਖੋ ਊਠ ਕਿਸ ਕਰਵਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦਸੇਗਾ ਪਰ ਉਦੋਂ ਤੱਕ ਆਪਣੇ ਹੱਕਾਂ ਲਈ ਜਾਗਰੂਕ ਇਕਵੀਂ ਸਦੀ ਦਾ ਨਾਗਰਿਕ ਘੱਟੋ ਘੱਟ ਆਪਣੇ ਫਰਜ. ਪਛਾਣ ਕੇ, ਫਾਟਕ ਬੰਦ ਹੋਣ ਸਮੇਂ ਆਪਣੀ ਆਪਣੀ ਸਾਈਡ ਉਪਰ ਖੜੇ ਹੋ ਕੇ, ਸਾਹਮਣੇ ਤੋਂ ਆਉਣ ਵਾਲੇ ਰਾਹੀਆਂ ਲਈ ਉਨ੍ਹਾਂ ਦੇ ਲੰਘਣ ਜੋਗੀ,ਉਹਨਾਂ ਦੇ ਬਣਦੇ ਹੱਕ ਦੀ ਸੜਕ ਖਾਲੀ ਛੱਡ ਦੇਣ ਤਾਂ ਬਹੁਤੀ ਹੱਦ ਤੱਕ ਫਾਟਕ ਬੰਦ ਹੋਣ ਸਮੇਂ ਲੱਗਣ ਵਾਲੇ ਵੱਡੇ ਵੱਡੇ ਜਾਮ ਤੋਂ ਨਿਜਾਤ ਜਰੂਰ ਹਾਸਲ ਕੀਤੀ ਜਾ ਸਕਦੀ ਹੈ|
ਬਰਨਾਲਾ, 30 ਜਨਵਰੀ ( ਜਗਸੀਰ ਸਿੰਘ ਸੰਧੂ ) : - ਬੀਤੀ ਰਾਤ ਅਕਾਲੀ ਵਰਕਰਾਂ ਵੱਲੋਂ ਕੀਤੇ ਇੱਕ ਹਮਲੇ ਵਿੱਚ ਕਾਂਗਰਸ ਪਾਰਟੀ ਦਾ ਇੱਕ ਸਾਬਕਾ ਕੌਂਸਲਰ ਜਖਮੀ ਵੀ ਹੋ ਗਿਆ ਹੈ ਅਤੇ ਪੁਲਸ ਨੇ ਇਸ ਹਮਲੇ ਲਈ ਜਿੰਮੇਵਾਰ ਸਾਬਕਾ ਅਕਾਲੀ ਵਿਧਾਇਕ ਦੇ ਪੁੱਤਰ ਸਮੇਤ ਕਈ ਅਕਾਲੀ ਵਰਕਰਾਂ ’ਤੇ ਮੁਕਦਮਾ ਦਰਜ ਕਰ ਲਿਆ ਹੈ। ਇਸ ਘਟਨਾ ਸਬੰਧੀ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਅਕਾਲੀ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹਾਲਾਤ ਉਸ ਸਮੇਂ ਹਿੰਸਕ ਹੋ ਗਏ, ਜਦੋਂ ਰਾਤ ਦੇ 9 ਕੁ ਵਜੇ ਦੋਵੇਂ ਧਿਰਾਂ ਸਥਾਨਿਕ ਆਵਾ ਬਸਤੀ ਵਿੱਚ ਇੱਕਠੀਆਂ ਹੋ ਗਈਆਂ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਵਿਆਕਤੀ ਆਵਾ ਬਸਤੀ ਵਿੱਚ ਵੋਟਰ ਕਾਰਡਾਂ ਦੀ ਖਰੀਦੋ ਫਰੋਖਤ ਕਰਨ ਲੱਗੇ ਤਾਂ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ। ਂਿੲਸ ਦਰਮਿਆਨ ਦੋਵੇਂ ਧਿਰਾਂ ਦੇ ਸਮਰਥਕਾਂ ਵੱਲੋਂ ਕੀਤੇ ਟੈਲੀਫੂਨਾਂ ਕਾਰਨ ਕਾਂਗਰਸ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਉਥੇ ਗੱਡੀਆਂ ਭਰਕੇ ਆ ਪੁਹੰਚੇ। ਇਸ ਦਰਮਿਆਨ ਹਾਲ ਹੀ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਈ ਕੌਂਸਲਰ ਸੁਖਜੀਤ ਕੌਰ ਸੁੱਖੀ ਨੂੰ ਵੀ ਉਥੇ ਮੌਜੂਦ ਕੁਝ ਅਕਾਲੀ ਵਰਕਰਾਂ ਨੇ ਘੇਰ ਲਿਆ। ਇਸ ਮੌਕੇ ਬਰਨਾਲਾ ਪੁਲਸ ਦਾ ਡੀ. ਐਸ. ਪੀ. ਸਰਬਜੀਤ ਸ਼ਿੰਘ ਅਤੇ ਐਸ. ਐਚ. ਓ. ਰਾਜ਼ੇਸ ਸਨੇਹੀ ਵੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁਹੰਚ ਗਏ। ਪੁਲਸ ਵੱਲੋਂ ਉਥੇ ਹਾਜ਼ਰ ਆਗੂਆਂ ਦੀਆਂ ਕਾਰਾਂ ਦੀ ਤਲਾਸ਼ੀ ਵੀ ਲਈ ਗਈ ਤਾਂ ਉਥੋਂ ਇੱਕ ਗੱਡੀ ’ਚੋਂ ਕੁਝ ਅਫੀਮ ਮਿਲਣ ਬਾਰੇ ਵੀ ਰੌਲਾ ਪਿਆ ਅਤੇ ਇਸ ਮਸਲੇ ’ਤੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੀ ਪੁਲਸ ਕਿਹਾ ਸੁਣੀ ਵੀ ਹੋਈ, ਪਰ ਇਹ ਅਫੀਮ ਕਿਸ ਦੀ ਸੀ, ਇਸ ਬਾਰੇ ਬਰਨਾਲਾ ਪੁਲਸ ਨੇ ਗੱਲ ਗੋਲਮੋਲ ਕਰ ਦਿੱਤੀ। ਇਸ ਘਟਨਾ ਤੋਂ ਕੁਝ ਸਮਾਂ ਬਾਅਦ ਸਾਬਕਾ ਕਾਂਗਰਸੀ ਕੌਂਸਲਰ ਹਰਦੇਵ ਸਿੰਘ ਲੀਲਾ ਬਾਜਵਾ ਨੂੰ ਉਸ ਦੇ ਹੀ ਘਰ ਅੱਗੇ ਹੀ ਘੇਰ ਕੇ ਸੱਟਾਂ ਮਾਰੀਆਂ ਗਈਆਂ। ਸਥਾਨਿਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਲੀਲਾ ਬਾਜਵਾ ਨੇ ਇਸ ਘਟਨਾ ਸਬੰਧੀ ਦੱਸਿਆ ਹੈ ਕਿ ਬੀਤੀ ਰਾਤ 10 ਕੁ ਵਜੇ ਜਦੋਂ ਉਹ ਬਜ਼ਾਰ ਵਿੱਚੋਂ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਸਕਾਰਪੀਓ ਗੱਡੀ ਨੰਬਰ 001 ਵਿੱਚ ਸਵਾਰ ਕੁਲਵੰਤ ਸ਼ਿੰਘ ਕੰਤਾ ਪੁੱਤਰ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਅਤੇ ਉਸਦੇ ਰਿਸਤੇਦਾਰ ਗੁਰਜੀਤ ਸਿੰਘ ਨੇ ਕੁਝ ਹੋਰ ਗੱਡੀਆਂ ਵਿੱਚ ਸਵਾਰ ਆਪਣੇ ਸਾਥੀਆਂ ਸਮੇਤ ਉਸ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸਦੇ ਸਿਰ ਅਤੇ ਇੱਕ ਲੱਤ ਉਪਰ ਕਾਫੀ ਸੱਟਾਂ ਮਾਰੀਆਂ ਗਈਆਂ ਹਨ ਅਤੇ ਇਸ ਹਮਲੇ ਵਿੱਚ ਉਸਦੀ ਇੱਕ ਭਤੀਜੀ ਦੇ ਵੀ ਸੱਟਾਂ ਵੱਜੀਆਂ ਹਨ। ਡੀ. ਐਸ. ਪੀ. ਬਰਨਾਲਾ ਸਰਬਜੀਤ ਸਿੰਘ ਨੇ ਇਸ ਘਟਨਾ ਸਬੰਧੀ ਦੱਸਿਆ ਹੈ ਕਿ ਹਰਦੇਵ ਸਿੰਘ ਲੀਲਾ ਦੇ ਬਿਆਨਾਂ ਦੇ ਅਧਾਰ ’ਤੇ ਕੁਲਵੰਤ ਸਿੰਘ ਕੰਤਾ, ਗੁਰਜੀਤ ਸਿੰਘ, ਜੱਸਾ ਅਤੇ ਪੰਜ ਸੱਤ ਹੋਰ ਅਣਪਛਾਤੇ ਲੋਕਾਂ ਵਿਰੁੱਧ ਪੁਲਸ ਨੇ ਧਾਰਾ 323, 341, 148, 149 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਲੀਲਾ ਦੇ ਸਿਰ ਵਿੱਚ ਲੱਗੀ ਸੱਟ ਬਾਰੇ ਐਕਸਰੇ ਹੋਣ ਤੋਂ ਬਾਅਦ ਆਈ ਡਾਕਟਰੀ ਰਿਪੋਰਟ ਮੁਤਾਬਿਕ ਜੁਰਮ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੁਲਸ ਆਪਣੀ ਕਾਰਵਾਈ ਬਿਨਾਂ ਕਿਸੇ ਦਬਾਅ ਦੇ ਕਾਨੂੰਨ ਅਨੁਸਾਰ ਕਰੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੋਗਾ, 30 ਜਨਵਰੀ (ਸਵਰਨ ਗੁਲਾਟੀ) : ਜਿਲਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀ ਪੂਰਵਕ ਨੇਪਰੇ ਚੜ ਗਿਆ। ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ’ਤੇ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਨਿਪਟਣ ਲਈ ਸੁਰੱਖਿਆ ਦੇ ਪੁਖਤਾ ਇਤਜ਼ਾਮ ਕੀਤੇ ਗਏ ਸਨ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਹਲਕਿਆਂ ਵਿਚ ਚੋਣਾਂ ਸ਼ਾਂਤੀ ਪੂਰਵਕ ਹੀ ਪਈਆਂ। ਸ਼ਹਿਰ ਦੇ ਵੱਖ-ਵੱਖ ਪੋ¦ਿਗ ਸਟੇਸ਼ਨਾਂ ’ਤੇ ਜਾ ਕੇ ਲਏ ਗਏ ਜਾਇਜ਼ੇ ਮੁਤਾਬਿਕ ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਮਹਿਲਾ ਵੋਟਰਾਂ ਤੋਂ ਇਲਾਵਾ ਬਜ਼ੁਰਗਾਂ ਅਤੇ ਅਪਾਹਿਜ ਵਿਅਕਤੀਆਂ ਨੇ ਵੀ ਵੋਟ ਪਾਉਣ ਦੇ ਆਪਣੇ ਅਧਿਕਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਇਸਤੇਮਾਲ ਕੀਤਾ। ਇਸ ਵਾਰ ਚੋਣ ਕਮਿਸ਼ਨਰ ਵੱਲੋਂ ਵੋਟਰਾਂ ਦੀ ਸੁੱਖ ਸਹੂਲਤ ਅਤੇ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਕਰਵਾਉਣ ਨੂੰ ਲੈ ਕੇ ਕੀਤੇ ਗਏ ਪੁਖਤਾ ਇਤਜ਼ਾਮ ਨੂੰ ਲੈ ਕੇ ਵੀ ਆਮ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ। ਕੁਝ ਵੋਟਰਾਂ ਨਾਲ ਗੱਲ ਕਰਨ ’ਤੇ ਉਨਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨਰ ਵੱਲੋਂ ਪੋ¦ਿਗ ਸਟੇਸ਼ਨਾਂ ’ਤੇ ਉਮੀਦਵਾਰਾਂ ਦੇ ਜੋ ਸਮਰਥਕਾਂ ਵੱਲੋਂ ਲਾਏ ਜਾਂਦੇ ਬੂਥਾਂ ’ਤੇ ਪਾਬੰਦੀ ਅਤੇ ਵੋਟਰਾਂ ਨੂੰ ਵੋਟ ਪਾਉਣ ਲਈ ਘਰੋਂ-ਘਰੀ ਲਿਜਾ ਕੇ ਢੋਆ-ਢੋਆਈ ਕਰਨ ’ਤੇ ਲੱਗੀ ਪਾਬੰਦੀ ਵੀ ਵੋਟਰਾਂ ਵਿਚ ਵੋਟ ਪਾਉਣ ਪ੍ਰਤੀ ਜਾਗਰੂਕ ਹੋਣ ਦਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਵਿਚ ਬੇਸ਼ੱਕ ਕਈ ਜਗਾ ਦੁਕਾਨਾਂ ਖੁੱਲੀਆਂ ਦੇਖੀਆਂ ਗਈਆਂ, ਪਰ ਦੁਕਾਨਦਾਰ ਵਿਹਲੇ ਬੈਠੇ ਗਾਹਕਾਂ ਦੀ ਉਡੀਕ ਕਰਦੇ ਹੀ ਨਜ਼ਰ ਆ ਰਹੇ ਸਨ। ਸ਼ਹਿਰ ਵਿਚ ਅਫਵਾਹਾਂ ਦਾ ਬਜ਼ਾਰ ਗਰਮ ਰਿਹਾ ਅਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਇਕ-ਦੂਜੇ ’ਤੇ ਵੋਟਾਂ ਦੀ ਖ੍ਰੀਦ ਫਰੋਖਤ ਕਰਨ ਦੀਆਂ ਅਫਵਾਹਾਂ ਵੀ ਜ਼ੋਰਾਂ ’ਤੇ ਰਹੀਆਂ ਅਤੇ ਚਟਕਾਰੇ ਲੈਣ ਵਾਲੇ ਲੋਕ ਵੀ ਪੱਤਰਕਾਰਾਂ ਨੂੰ ਫੋਨ ਕਰਕੇ ਸਮੇਂ-ਸਮੇਂ ਦੀ ਜਾਣਕਾਰੀ ਲੈਂਦੇ ਰਹੇ। ਸਰਕਾਰੀ ਅੰਕੜਿਆਂ ਮੁਤਾਬਿਕ ਕੁੱਲ ਮਿਲਾ ਕੇ ਹਲਕਾ ਨਿਹਾਲ ਸਿੰਘ ਵਾਲਾ ਵਿਚ 71 ਪ੍ਰਤੀਸ਼ਤ, ਹਲਕਾ ਬਾਘਾਪੁਰਾਣਾ ਵਿਚ 84 ਪ੍ਰਤੀਸ਼ਤ, ਹਲਕਾ ਮੋਗਾ ਵਿਚ 76 ਪ੍ਰਤੀਸ਼ਤ ਅਤੇ ਹਲਕਾ ਧਰਮਕੋਟ ਵਿਚ 78 ਪ੍ਰਤੀਸ਼ਤ ਪੋ¦ਿਗ ਦਰਜ ਕੀਤੀ ਗਈ।
ਬਰਨਾਲਾ, 30 ਜਨਵਰੀ- ਬਰਨਾਲਾ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਤੀ ਨਾਲ ਮੁਕੰਮਲ ਹੋ ਗਿਆ ਹੈ।ਬਰਨਾਲਾ ਜ਼ਿਲੇ ਵਿਚ ਕੁੱਲ 420866 ਵੋਟਰ ਹਨ, ਜਿੰਨਾਂ ਵਿਚੋਂ 224843 ਮਰਦ ਅਤੇ 196023 ਔਰਤ ਵੋਟਰ ਹਨ।ਇੰਨ੍ਹਾਂ ਵਿਚੋਂ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 81.68 ਫੀਸਦੀ ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਬਰਨਾਲਾ ਹਲਕੇ ਵਿੱਚ 79.9 ਫੀਸਦੀ, ਭਦੌੜ ਹਲਕੇ ਵਿੱਚ 84 ਫੀਸਦੀ ਅਤੇ ਮਹਿਲ ਕਲਾਂ ਹਲਕੇ ਵਿੱਚ 81.16 ਫੀਸਦੀ ਵੋਟਾਂ ਪੋਲ ਹੋਈਆਂ।
.
.jpg)
ਬਰਨਾਲਾ, 29 ਜਨਵਰੀ ( ਜਗਸੀਰ ਸਿੰਘ ਸੰਧੂ ) - ਸਥਾਨਿਕ ਗੋਬਿੰਦ ਕਾਲੌਨੀ ਦੇ ਵਸਨੀਕ ਕਰਨੈਲ ਸਿੰਘ ( ਰਿਟਾ. ਖਜ਼ਾਨਾ ਅਫ਼ਸਰ ) ਦੀ ਪੜ•ੀ ਲਿਖੀ ਲੜਕੀ ਦੀ ਸੁਹਰੇ ਘਰ ਵਿੱਚ ਹੋਈ ਮੌਤ ਤੋਂ ਗੁਸਾਏ ਸੈਂਕੜੇ ਲੋਕਾਂ ਵੱਲੋਂ ਅੱਜ ਰਾਮਬਾਗ ਰੋਡ ਉਪਰ ਮ੍ਰਿਤਕ ਲੜਕੀ ਦੀ ਲਾਸ਼ ਰੱਖਕੇ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਰਨੈਲ ਸਿੰਘ ਦੀ ਲੜਕੀ ਮਨਦੀਪ ਕੌਰ (25) ਦੀ ਸਵਾ ਕੁ ਪਹਿਲਾਂ ਪਿੰਡ ਗੰਡਾ ਸਿੰਘ ਵਾਲਾ (ਗੁਰਬਖਸ਼ਪੁਰਾ) ਜ਼ਿਲਾ ਸੰਗਰੂਰ ਦੇ ਵਸਨੀਕ ਜਗਤਾਰ ਸਿੰਘ ਪੁੱਤਰ ਬਲਜਿੰਦਰ ਸਿੰਘ ਭੁੱਲਰ ਨਾਲ ਸ਼ਾਦੀ ਹੋਈ ਸੀ। ਵਰਨਣਯੋਗ ਹੈ ਕਿ ਮਨਦੀਪ ਕੌਰ ਸਰਕਾਰੀ ਟੀਚਰ ਵੱਜੋਂ ਹਰੀਗੜ ਵਿਖੇ ਡਿਊਟੀ ਨਿਭਾ ਰਹੀ ਸੀ, ਉਸਦਾ ਪਤੀ ਜਗਤਾਰ ਸਿੰਘ ਵੀ ਸਰਵ ਸਿੱਖਿਆ ਅਭਿਆਨ ਅਧੀਨ ਟੀਚਰ ਹੈ ਅਤੇ ਇਹਨਾਂ ਦੇ ਘਰ ਸਵਾ ਕੁ ਮਹੀਨੇ ਦੀ ਇੱਕ ਬੱਚੀ ਵੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੀ 25 ਜਨਵਰੀ ਨੂੰ ਸ਼ਾਮ ਦੇ 5 ਕੁ ਵਜੇ ਮਨਦੀਪ ਕੌਰ ਦੀ ਸੱਸ ਅਮਰਜੀਤ ਕੌਰ ਨੇ ਉਸਦੇ ਬਰਨਾਲਾ ਵਿੱਚ ਰਹਿੰਦੇ ਪੇਕਾ ਪਰਵਾਰ ਨੂੰ ਸੂਚਿਤ ਕੀਤਾ ਕਿ ਮਨਦੀਪ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ, ਇਸ ’ਤੇ ਮਨਦੀਪ ਦੇ ਮਾਤਾ ਪਿਤਾ ਦੇ ਕਹਿਣ ਅਨੁਸਾਰ ਉਹ ਲੜਕੀ ਨੂੰ ਬਰਨਾਲਾ ਲੈ ਆਏ ਅਤੇ ਜਦੋਂ ਇੱਕ ਸਥਾਨਿਕ ਪ੍ਰਾਈਵੇਟ ਹਸਪਤਾਲ ਵਿੱਚ ਮਨਦੀਪ ਕੌਰ ਨੂੰ ਦਿਖਾਇਆ ਗਿਆ ਤਾਂ ਉਸਦੇ ਗਲੇ ਵਿੱਚ ਸੱਟਾਂ ਨਿਸ਼ਾਨ ਅਤੇ ਲੜਕੀ ਦੀ ਅਤਿਨਾਜ਼ੁਕ ਹਾਲਤ ਦੇਖਦਿਆਂ ਜਵਾਬ ਦੇ ਦਿੱਤਾ। ਇਸ ਉਪਰੰਤ ਮਨਦੀਪ ਦੀ ਸੱਸ ਅਤੇ ਪਤੀ ਨੇ ਉਸ ਨੂੰ ਪੇਕਾ ਪਰਵਾਰ ਦੇ ਘਰ ਛੱਡ ਕੇ ਆਪ ਉਥੋਂ ਖਿਸਕਣਾ ਚਾਹਿਆ, ਪਰ ਮੁਹੱਲਾ ਨਿਵਾਸੀਆਂ ਨੇ ਉਹਨਾਂ ਨੂੰ ਰੋਕ ਕੇ ਬਰਨਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ। ਬਰਨਾਲਾ ਪੁਲਸ ਨੇ ਤੁਰੰਤ ਉਥੇ ਪੁਹੰਚਕੇ ਸੱਸ ਅਮਰਜੀਤ ਕੌਰ ਅਤੇ ਪਤੀ ਜਗਤਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਜਦੋਂ ਮਨਦੀਪ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਉਪਰੰਤ ਲੜਕੀ ਦੀ ਮੌਤ ਦਾ ਸਬੰਧ ਪਿੰਡ ਗੰਡਾ ਸਿੰਘ ਵਾਲਾ ਨਾਲ ਹੋਣ ਕਰਕੇ ਬਰਨਾਲਾ ਪੁਲਸ ਵੱਲੋਂ ਥਾਣਾ ਸ਼ੇਰਪੁਰ (ਸੰਗਰੂਰ) ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਸ਼ੇਰਪੁਰ ਪੁਲਸ ਨੇ ਪਹੁੰਚਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਧੂਰੀ ਵਿਖੇ ਲਿਜਾ ਕੇ ਪੋਸਟਮਾਰਟਮ ਕਰਵਾਇਆ ਅਤੇ ਸੁਹਰਾ ਪਰਵਾਰ ਖਿਲਾਫ ਮਨਦੀਪ ਕੌਰ ਨੂੰ ਕਤਲ ਕਰਨ ਦਾ ਮੁਕਦਮਾ ਦਰਜ ਕਰਕੇ ਪਤੀ ਜਗਤਾਰ ਸਿੰਘ ਅਤੇ ਸੱਸ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਥੇ ਵਰਨਣਯੋਗ ਹੈ ਕਿ ਮ੍ਰਿਤਕ ਲੜਕੀੇ ਦਾ ਇੱਕ ਭਰਾ ਹਰਦੀਪ ਸਿੰਘ ਜਰਮਨ ਵਿੱਚ ਅਤੇ ਭੈਣ ਵੀ ਵਿਦੇਸ਼ ਵਿੱਚ ਹੋਣ ਕਰਕੇ ਅੱਜ ਉਹਨਾਂ ਦੇ ਆਉਣ ਉਪਰੰਤ ਬਰਨਾਲਾ ਦੇ ਰਾਮਬਾਗ ਵਿੱਚ ਮਨਦੀਪ ਦਾ ਸੰਸਕਾਰ ਕੀਤਾ ਗਿਆ ਹੈ। ਅੰਤਿਮ ਸੰਸਕਾਰ ਤੋਂ ਪਹਿਲਾਂ ਪੇਕਾ ਪਰਵਾਰ ਅਤੇ ਹੋਰ ਸੈਂਕੜੇ ਲੋਕਾਂ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਰਾਮਬਾਗ ਰੋਡ ਉਪਰ ਰੱਖ ਕੇ ਸੁਹਰਾ ਪਰਵਾਰ ਅਤੇ ਪੁਲਸ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਮਨਦੀਪ ਕੌਰ ਨੂੰ ਉਸਦੇ ਸੁਹਰੇ ਪਰਵਾਰ ਵੱਲੋਂ ਦਾਜ ਦੇ ਲਾਲਚ ਕਾਰਨ ਗਲਾ ਘੁੱਟ ਕੇ ਮਾਰਿਆ ਗਿਆ ਹੈ ਅਤੇ ਸ਼ੇਰਪੁਰ ਪੁਲਸ ਵੱਲੋਂ ਮ੍ਰਿਤਕ ਲੜਕੀ ਦੇ ਸੁਹਰੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ’ਚ ਢਿੱਲ ਮੱਠ ਵਰਤੀ ਜਾ ਰਹੀ ਹੈ। ਧਰਨਾ ਦਿੱਤੇ ਜਾਣ ਤੋਂ ਕਰੀਬ ਇੱਕ ਘੰਟਾ ਬਾਅਦ ਡੀ. ਐਸ. ਪੀ. ਬਰਨਾਲਾ ਸ੍ਰ. ਸਰਬਜੀਤ ਸਿੰਘ ਵੱਲੋਂ ਧਰਨਾਕਾਰੀਆਂ ਅਤੇ ਮ੍ਰਿਤਕ ਲੜਕੀ ਦੇ ਪਰਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਪੁਲਸ ਵੱਲੋਂ ਲੜਕੀ ਦੇ ਸੁਹਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਮ੍ਰਿਤਕ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਰੈਣ ਦੱਤ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ, ਮਾਸਟਰ ਪ੍ਰੇਮ ਕੁਮਾਰ, ਰਘਬੀਰ ਪ੍ਰਕਾਸ਼ ਗਰਗ, ਕੁਲਵੰਤ ਰਾਏ, ਨਰਿੰਦਰ ਸ਼ਰਮਾਂ, ਸੁਖਜੰਟ ਸਿੰਘ, ਮਾਸਟਰ ਮਲਕੀਤ ਸਿੰਘ, ਡਾਕਟਰ ਪ੍ਰਦੀਪ ਕੁਮਾਰ ਅਤੇ ਮਲਕੀਤ ਸਿੰਘ ਕੀਤੂ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਅੰਤ ਵਿੱਚ ਫੈਸਲਾ ਕੀਤਾ ਗਿਆ ਕਿ ਲੜਕੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਾਰੀਆਂ ਸੰਘਰਸਸ਼ੀਲ ਧਿਰਾਂ ਮ੍ਰਿਤਕ ਲੜਕੀ ਦੇ ਪੇਕੇ ਪਰਵਾਰ ਨਾਲ ਸਲਾਹ ਮਸਵਰਾ ਕਰਕੇ ਇੰਨਸ਼ਾਫ਼ ਮਿਲਣ ਤੱਕ ਅਤੇ ਮਨਦੀਪ ਦੇ ਕਾਤਲਾਂ ਨੂੰ ਸ਼ਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣਗੀਆਂ।
ਸ੍ਰੀ ਮੁਕਤਸਰ ਸਾਹਿਬ 29 ਜਨਵਰੀ ( ਕੁਲਦੀਪ ਸਿੰਘ ਘੁਮਾਣ )
ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਹਿੱਤ ‘ਮੁੱਲ ਦੀਆਂ ਖ਼ਬਰਾਂ’ ’ਤੇ ਚੌਕਸ ਨਿਗਾ ਰੱਖਣ ਦੇ ਮਨਸ਼ੇ ਨਾਲ ਚੋਣ ਕਮਿਸ਼ਨ ਵੱਲੋਂ ਗਠਿਤ ਕੀਤੀ ਗਈ ‘ਮੀਡੀਆ ਸਰਟੀਫਿਕੇਸ਼ਨ ਤੇ ਮੋਨਟਰਿੰਗ ਕਮੇਟੀ’ ਵੱਲੋਂ ਸਫਲਤਾ ਪੂਰਵਕ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਖੜੇ ਉਮੀਦਵਾਰਾਂ ਦੀਆਂ ਕਰੀਬ ਦਰਜਨ ਭਰ ਅਜਿਹੀਆਂ ਖ਼ਬਰਾਂ ਨੂੰ ਲੱਭਣ ’ਚ ਸਫਲਤਾ ਹਾਸਲ ਕੀਤੀ ਜਿਨਾਂ ਦੀ ਦਿੱਖ ਇਸ਼ਤਿਹਾਰੀ ਸੀ। ਕਮੇਟੀ ਵੱਲੋਂ ਇਨਾਂ ਇਸ਼ਤਿਹਾਰੀ ਖ਼ਬਰਾਂ ਦੇ ਇਵਜ਼ ’ਚ ਕਰੀਬ ਢਾਈ ਲੱਖ ਰੁਪਈਆ ਖਰਚਾ ਉਮੀਦਵਾਰਾਂ ਦੇ ਖਾਤਿਆਂ ’ਚ ਪਾਉਣ ਲਈ ਖਰਚਾ ਨਿਗਰਾਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਗੁਰਸੇਵਕ ਸਿੰਘ ਪ੍ਰੀਤ ਨੇ ਦੱਸਿਆ ਕਿ ਸਭ ਤੋਂ ਵੱਧ ਇਸ਼ਤਿਹਾਰੀ ਖ਼ਬਰਾਂ ਮੁਕਤਸਰ ਹਲਕੇ ’ਚ ਪਾਈਆਂ ਗਈਆਂ। ਇਸ ਹਲਕੇ ’ਚ ਅਕਾਲੀ ਉਮੀਦਵਾਰ, ਪੀਪੀਪੀ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਦੇ ਨਾਲ ਇਕ ਅਜ਼ਾਦ ਉਮੀਦਵਾਰ ਨੂੰ ਕਰੀਬ ਡੇਢ ਲੱਖ ਰੁਪਏ ਖਰਚਾ ਪਾਇਆ ਗਿਆ ਹੈ। ਇਸੇ ਤਰਾਂ ਗਿਦੜਬਾਹਾ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 19 ਹਜ਼ਾਰ 360 ਰੁਪਏ ਅਤੇ ¦ਬੀ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 64 ਹਜ਼ਾਰ 5 ਸੌ ਰੁਪਏ ਦਾ ਖਰਚਾ ਕਮੇਟੀ ਵੱਲੋਂ ਪਾਇਆ ਗਿਆ ਹੈ ਜਦੋਂ ਕਿ ਮਲੋਟ ਤੋਂ ਕਾਂਗਰਸੀ ਉਮੀਦਵਾਰ ਨੂੰ 7680 ਅਤੇ ਅਕਾਲੀ ਉਮੀਦਵਾਰ ਨੂੰ 46 ਸੌ ਰੁਪਏ ਦਾ ਖਰਚਾ ਪਾਇਆ ਹੈ। ਇਸ ਖਰਚੇ ਸਬੰਧੀ ਅਗਲੀ ਕਾਰਵਾਈ ਖਰਚਾ ਨਿਰਗਾਨ ਨੇ ਕਰਨੀ ਹੁੰਦੀ ਹੈ।
ਸ੍ਰੀ ਪ੍ਰੀਤ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਵੱਖ - ਵੱਖ ਅਖਬਾਰਾਂ ਦੀਆਂ ਖ਼ਬਰਾਂ ਦੇ ਆਧਾਰ ’ਤੇ ਚੋਣ ਜ਼ਾਬਤੇ ਦੀ ਉਲਘੰਣਾ ਦੇ ਕਰੀਬ 6 ਦਰਜਨ ਮਾਮਲੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੇ ਗਏ ਹਨ। ਇਸ ਤੋਂ ਬਿਨਾਂ ਚੋਣਾਂ ਸਬੰਧੀ ਵਿਸ਼ੇਸ਼ ਤੌਰ ’ਤੇ ਗਠਿੱਤ ਕੀਤੇ ਗਏ ਸ਼ਕਾਇਤ ਸੈਲ ਵੱਲੋਂ ਵੀ ਚੋਣ ਜ਼ਾਬਤੇ ਦੀ ਉਲਘੰਣਾ ਦੇ ਡੇਢ ਸੌ ਤੋਂ ਵੱਧ ਮਾਮਲੇ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੇ ਗਏ। ਇਨਾਂ ਸ਼ਕਾਇਤਾਂ ਵਿਚੋਂ ਬਹੁਤੀਆਂ ਦੀ ਪੜਤਾਲ ਮੁਕੰਮਲ ਕਰ ਲਈ ਗਈ ਹੈ ਜਦੋਂ ਕਿ 16 ਤੋਂ ਵੱਧ ਮਾਮਲੇ ਅਜੇ ਪੜਤਾਲ ਅਧੀਨ ਹਨ। ਪੜਤਾਲੀਆਂ ਸ਼ਕਾਇਤਾਂ ’ਚੋਂ ਦੋ ਸ਼ਕਾਇਤਾਂ ਜ਼ਾਬਤੇ ਦੀ ਉਲਘੰਣਾ ਕਰਦੀਆਂ ਪਾਈਆਂ ਗਈਆਂ, ਜਿਸ ਸਬੰਧੀ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਆਦਮਪੁਰ (.ਤਲਵਿੰਦਰ ਬੇਬੀ .) ਬੀਤੀ ਰਾਤ ਤਲਵੰਡੀ ਅਰਾਈਆ ’ਚ ਗੁੱਜ਼ਰਾ ਦੀ ਛੰਨ ਨੂੰ ਅੱਗ ਲੱਗਣ ਨਾਲ ਲੱਖਾ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋ ਛੰਨ ਤੇ ਪਹੁੰਚੀ ਤਾਂ ਮੱਝਾ ਭੇਡਾ ਘੋੜੀਆ ਗਾਵਾ ਪੂਰੀ ਤਰਾ ਜਲੀਆ ਹੋਈਆ ਸੀ ਤੇ ਛੰਨ ਸੜ ਕੇ ਸੁਆਹ ਹੋ ਗਈ ਸੀ ਮੌਕੇ ਤੇ ਲੋਕਾ ਨੇ ਦਸਿਆ ਕਿ ਬੀਬੀਆ ਨਾਂ ਦੀ ਔਰਤ ਆਪਣੇ ਰਿਸ਼ਤੇਦਾਰਾ ਨੂੰ ਮਿਲਣ ਗਈ ਸੀ ਤੇ ਘਰ ਬੱਚੇ ਇਕੱਲੇ ਸੀ ਜਦੋ ਰਾਤ 3 ਵਜੇ ਦੇ ਕਰੀਬ ਅੱਗ ਲੱਗੀ ਤਾਂ ਬੱਚੇ ਕਮਰੇ ’ਚ ਸੁੱਤੇ ਪਏ ਸਨ ਅੱਗ ਇੰਨੀ ਭਿਆਨਕ ਸੀ ਕਿ ਮਿੰਟਾ ’ਚ 35 ਮੱਝਾ 30 ਭੇਡਾ 2 ਘੋੜੀਆ 2 ਗਾਵਾਂ 5 ਬੱਕਰੀਆ ਸੜ ਕੇ ਮਰ ਗਈਆ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦਾ ਕਾਰਣ ਨਹੀ ਪਤਾ ਲੱਗ ਸਕਿਆ ਸੀ।



