ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪ੍ਰਵਾਸੀ ਪੰਜਾਬੀ

 • ਵਿਚ ਵਿਚਾਲੇ ਜਿੰਦ ਨਿਮਾਣੀ, ਹਰ ਯੁਗ ਦੀ ਹੈ ਇਹੋ ਕਹਾਣੀ---

 •  ਨਾਮਵਰ ਸਾਹਿਤਕ ਸ਼ਖਸੀਅਤਾਂ ਨੇ ਕੀਤੀ ਸਿਰਕਤ
    ਵੈਨਕੂਵਰ (ਜਰਨੈਲ ਬਸੋਤਾ)

  ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਸਮਾਰੋਹ ਵਿਸ਼ੇਸ਼ ਹੋ ਨਿਬੜਿਆ।. ਇਸ ਵਿਚ ਭਾਰਤ ਤੋਂ ਆਏ ਨਾਮਵਰ ਸਾਹਿਤਕਾਰ, ਪੰਝਾਬੀ ਵਰਲਡ ਸੈਂਟਰ ਦੇ ਡਾਰਾਇਕਟਰ ਡਾ। ਦੀਪਕ ਮਨਮੋਹਨ ਸਿੰਘ, ਡਾ। ਸਰਿੰਦਰ ਗਿੱਲ, ਸ੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਟੁਰਾਂਟੋ ਦੇ ਨਾਮਵਰ ਕਹਾਣੀਕਾਰ ਜਰਨੈਲ ਸਿੰਘ ਸ਼ਾਮਲ ਹੋਏ. ਉਹਨਾਂ ਨੂੰ ਵਿਸ਼ੇਸ਼ ਮਹਿਮਾਨਾਂ ਦਾ ਸਤਿਕਾਰ ਦਿੰਦਿਆਂ ਪ੍ਰਧਾਨਗੀ ਮੰਡਲ ਵਿਚ ਬਠਾਇਆ ਗਿਆ. ਮੰਚ ਸੰਚਾਲਕ ਸਨ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ.
    ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਰਮਿੰਦਰ ਥਿੰਦ, ਪ੍ਰਕਾਸ਼ ਆਰਟਿਸਟ, ਡਾ। ਹਰਨਾਮ ਸਿੰਘ ਸ਼ਾਨ ਅਤੇ ਲੇਖਕ ਮੰਚ ਦੇ ਰੂਹੇ-ਰਵਾਂ ਡਾ। ਦਰਸ਼ਨ ਗਿੱਲ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫਿਰ ਉਹਨਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ. ਸੰਚਾਲਕਾਂ ਦੀ ਤਜਵੀਜ਼ ਨਾਲ ਸਾਰੇ ਮੈਂਬਰ ਸਹਿਮਤ ਸਨ ਕਿ ਡਾ। ਗਿੱਲ ਦੇ ਕੰਮਾਂ ਨੂੰ ਮੁਖ ਰਖਦਿਆਂ, ਉਹਨਾਂ ਦੀ ਯਾਦ ਵਿਚ, ਇਥੋਂ ਦੀਆਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਇਕ ਸਮਾਗਮ ਕਰਨਾ ਚਾਹੀਦਾ ਹੈ.
    ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਕਿ ਹਰਜੀਤ ਦੌਧਰੀਅ, ਨਛੱਤਰ ਗਿੱਲ ਅਤੇ ਅਮਰਜੀਤ ਸੂਫੀ ਦੀਆਂ ਪੁਸਤਕਾਂ 26 ਜੂਨ ਨੂੰ ਪਿਕਸ ਦੇ ਸੀਨੀਅਰ ਹੋਮ ਦੇ ਹਾਲ ਵਿਚ ਦੋ ਵਜੇ ਦੁਪਹਿਰ ਰੀਲੀਜ਼ ਹੋਣਗੀਆਂ.
    ਮੈਂਬਰਾਂ ਨਾਲ ਇਕ ਹੋਰ ਖੁਸ਼ੀ ਭਰੀ ਖਬਰ ਸਾਂਝੀ ਕੀਤੀ ਗਈ ਕਿ ਸਿਅਟਲ ਡਾਊਨ ਟਾਊਨ ਵਿਚ ਬਣੇ ਬਿੱਲ ਤੇ ਬੈਲਿੰਡਾ ਗੇਟਸ ਫਾਂਊਂਡੇਸ਼ਨ ਦੇ ਕੈਂਪਸ ਦੀ ਨਵੀਂ ਬਣੀ ਬਿਲਡਿੰਗ ਦੀ ਬਾਹਰਲੀ ਕੰਧ ‘ਤੇ ਅਜਮੇਰ ਰੋਡੇ ਦੀ ਕਵਿਤਾ ਕਾਂਸੀ ਅੱਖਰਾਂ ਵਿਚ ਅੰਕਿਤ ਕੀਤੀ ਗਈ ਹੈ.
    ਉਸ ਤੋਂ ਮਗਰੋਂ ਮਹਿਮਾਨ ਕਵੀ ਡਾ। ਸੁਰਿੰਦਰ ਗਿੱਲ ਨੇ ਆਪਣੇ ਸਾਹਿਤਕ ਸਫਰ ਦੇ ਅਨਭਵ ਸਰੋਤਿਆਂ ਨਾਲ ਸਾਂਝੇ ਕਰਨ ਮਗਰੋਂ ਆਪਣੇ ਦੋ ਹਰਮਨ ਪਿਆਰੇ ਗੀਤ, ‘ਧਰਤੀ ‘ਤੇ ਜੋ ਡੁੱਲ੍ਹਿਆ ਰੰਗ ਨਹੀਂ, ਇਹ ਲਹੂ ਮੇਰੇ ਪੰਜਾਬ ਦਾ ਹੈ’ ਅਤੇ ‘ਛੱਟਾ ਚਾਨਣਾ ਦਾ ਦੇਈ ਜਾਣਾ’ ਗਾ ਕੇ ਸੁਣਾਏ. ਉਹਨਾਂ ਤਰੰਨਮ ਵਿਚ ਇਕ ਗ਼ਜ਼ਲ ਵੀ ਸੁਣਾਈ. ਗ਼ਜ਼ਲ ਦੇ ਬੋਲ ਸਨ;
  ‘ਕਾਹਦੀ ਰੁੱਤ ਜੇ ਨਾ ਲੜੀ ਅੰਗਿਆਰਿਆਂ ਦੇ ਨਾਲ / ਲੋਹਾ ਲਿਆ ਨਾ ਕਠੋਰ ਹੈਂਸਿਆਰਿਆਂ ਦੇ ਨਾਲ
  ਉਹਦੇ ਜ਼ੁਲਮ ਦਾ ਜਹਾਜ਼ ਅੰਤ ਡੁੱਬਣਾ ਹੀ ਸੀ / ਉਹਦਾ ਪੂਰ ਭਰ ਗਿਆ ਪਾਪ ਕਾਰਿਆਂ ਦੇ ਨਾਲ.
    ਸ੍ਰੋਮਣੀ ਕਵੀ ਤੇ ਭਾਈ ਕਾਹਨ ਨਾਭਾ ਸਾਹਿਤ ਸਦਨ ਦੇ ਪ੍ਰਧਾਨ ਦਰਸ਼ਨ ਬੁੱਟਰ ਜੀ ਨੇ ਵੀ ਆਪਣੇ ਸਾਹਿਤਕ ਜੀਵਨ ਬਾਰੇ ਖੁੱਲੀਆਂ ਤੇ ਰੌਚਿਕ ਗੱਲਾਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਉਹ ਹਰ ਸਾਲ ਨਾਭੇ ਵਿਚ ਨਵੰਬਰ ਦੇ ਮਹੀਨੇ ਕਵਿਤਾ ਉਤਸਵ ਰਚਾਉਂਦੇ ਹਨ ਜਿਸ ਵਿਚ ਤਕਰੀਬਨ ਬਵੰਜਾ ਕਵੀ ਹਿੱਸਾ ਲੈਂਦੇ ਹਨ. ਫਿਰ ਉਹਨਾਂ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ. ਤਰੰਨਮ ਵਿਚ ਸੁਣਾਈ ਗ਼ਜ਼ਲ ਦਾ ਮਤਲਾ ਸੀ;
  ਸ਼ੀਸ਼ੇ ਦੀ ਮੇਰੀ ਕਾਇਆ, ਤੂੰ ਉਠਾਏ ਪੱਥਰ / ਇਕ ਫੁੱਲ ਵਾਸਤੇ ਕਿਉਂ ਸੁੱਤੇ ਜਗਾਏ ਪੱਥਰ
  ਬੁੱਟਰ ਵੱਲੋਂ ਗਾਏ ਗੀਤ ਨੇ ਸਰੋਤਿਆਂ ਨੂੰ ਕੀਲ ਲਿਆ. ਪਹਿਲੇ ਬੋਲ ਸਨ;
  ਏਸ ਕਿਨਾਰੇ ਬਲਦਾ ਪੱਤਣ, ਓਸ ਕਿਨਾਰੇ ਠਰਿਆ ਕਣ ਕਣ.
   ਵਿਚ ਵਿਚਾਲੇ ਜਿੰਦ ਨਿਮਾਣੀ, ਹਰ ਯੁਗ ਦੀ ਹੈ ਇਹੋ ਕਹਾਣੀ.
  ਉਹਨਾਂ ਭੀੜ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਇਕ ਕਵਿਤਾ ‘ਭੀੜ’ ਵੀ ਸਰੋਤਿਆਂ ਨਾਲ ਸਾਂਝੀ ਕੀਤੀ.
    ਫਿਰ ਵਾਰੀ ਆਈ ਕਹਾਣੀਕਾਰ ਜਰਨੈਲ ਸਿੰਘ ਦੀ. ਉਹਨਾਂ ਵੀ ਆਪਣੀ ਜੀਵਨ ਗਾਥਾ ਬਿਆਨ ਕਰਦਿਆਂ ਦੱਸਿਆ ਕਿ ਉਹਨਾ ਦੇ ਦਾਦਾ ਜੀ ਸੂਫੀ ਸਾਹਿਤ ਦੇ ਰਸੀਆ ਸਨ ਤੇ ਬਾਪ ਧਾਰਮਿਕ ਕਵੀ, ਜਿਸ ਕਾਰਨ ਉਹਨਾਂ ਨੂੰ ਘਰ ਵਿਚ ਹੀ ਸਾਹਿਤਕ ਮਾਹੌਲ ਮਿਲ ਗਿਆ. ਘਰ ਵਿਚੋਂ ਸੁਣੀਆਂ ਲੰਮੀਆਂ ਬਾਤਾਂ ਉਹਨਾਂ ਨੂੰ ਲੰਮੀ ਕਹਾਣੀ ਲਿਖਣ ਵਿਚ ਸਹਾਈ ਹੋਈਆਂ. ਕਹਾਣੀਆਂ ਦੀਆਂ ਤਿੰਨ ਪੁਸਤਕਾਂ ਤਾਂ ਭਾਰਤ ਰਹਿਣ ਸਮੇਂ ਹੀ ਛਪ ਗਈਆਂ ਸਨ ਪਰ ਕਹਾਣੀ ਸਾਹਿਤ ਵਿਚ ਨਾਮ ਵਿਦੇਸ਼ ਵਿਚ ਆਉਣ ਤੇ ਇਥੋਂ ਦੇ ਮਾਹੌਲ ਬਾਰੇ ਕਹਾਣੀਆਂ ਲਿਖਣ ਨਾਲ ਬਣਿਆ.
    ਮੁੱਖ ਮਹਿਮਾਨ, ਡਾ। ਦੀਪਕ ਮਨਮੋਹਣ ਸਿੰਘ ਜੀ ਨੇ ਬੇਬਾਕੀ ਨਾਲ ਆਪਣੀ ਜਿ਼ੰਦਗੀ ਦੇ ਖੱਟੇ ਮਿੱਠੇ ਤਜਰਬੇ ਰੌਚਿਕ ਭਾਸ਼ਾ ਵਿਚ ਸਰੋਤਿਆਂ ਨਾਲ ਸਾਂਝੇ ਕੀਤੇ. ਜਦੋਂ ਉਹਨਾਂ ਆਪਣੀ ਜਿ਼ੰਗੀ ਦੇ ਫਲਸਫੇ ਬਾਰੇ ਇਹ ਕਿਹਾ, ‘ਮੈਂ ਫੈਸਲਾ ਕਰ ਲਿਆ ਸੀ ਕਿ ਗੁੱਟ ‘ਤੇ ਕਦੀ ਘੜੀ ਨਹੀਂ ਬੰਨ੍ਹਣੀ, ਕਦੀ ਘਰ ਨਹੀਂ ਬਣਾਉਣਾ, ਕਦੀ ਵਿਆਹ ਨਹੀਂ ਕਰਵਾਉਣਾ ਤੇ ਕਦੀ ਕਿਸੇ ਬੈਂਕ ਵਿਚ ਆਪਣਾ ਅਕਾਊਂਟ ਨਹੀਂ ਖੁਲ੍ਹਵਾਉਣਾ’ ਤਾਂ ਉਹਨਾਂ ਦੇ ਤਿਆਗ ਦੀ ਗੱਲ ਸੁਣ ਕੇ ਬੜੀ ਦੇਰ ਤੱਕ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ. ਉਹਨਾਂ ਨਾਂਹ ਪੱਖੀ ਅਲੋਚਨਾ ਦੀ ਗੱਲ ਵੀ ਕੀਤੀ ਤੇ ਵਿਦੇਸ਼ਾਂ ਵਿਚ ਪੰਜਾਬੀ ਦੇ ਭਵਿਖ ਦਾ ਜਿ਼ਕਰ ਵੀ ਕੀਤਾ.
    ਆਏ ਮਹਿਮਾਨਾਂ ਦਾ ਧੰਨਵਾਦ ਕਰਨ ਮਗਰੋਂ ਜਰਨੈਲ ਸਿੰਘ ਆਰਟਿਸਟ ਨੇ ਸੂਚਨਾ ਦਿੱਤੀ ਕਿ ਸਰੀ ਆਰਟ ਸੈਂਟਰ ਵਿਚ ਚਲ ਰਹੀ, ਫਾਰੋਮ ਦਾ ਫਾਈਵ ਰਿਵਰ ਨੁਮਾਇਸ ਦਾ ਉਦਘਾਟਨ 24 ਜੂਨ ਸੱਤ ਵਜੇ ਸ਼ਾਮ ਹੋਵੇਗਾ. ਸਭ ਨੂੰ ਆਉਣ ਦਾ ਖੁਲ੍ਹਾ ਸੱਦਾ ਹੈ.
    ਉਹਨਾਂ ਇਹ ਵੀ ਦੱਸਿਆ ਕਿ ਕਾਮਾ ਗਾਟਾ ਮਾਰੂ ਬਾਰੇ ਅਜਮੇਰ ਰੋਡੇ ਦੀ ਲਿਖੀ ਕਹਾਣੀ ‘ਤੇ ਅਧਾਰਤ ਉਹਨਾਂ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਦੀ ਨੁਮਾਇਸ਼ ਇਕ ਜੁਲਾਈ ਤੋਂ 7 ਜੁਲਾਈ ਤੱਕ ਨਿਊਟਨ ਕਲਚਰਲ ਸੈਂਟਰ ਵਿਚ ਲੱਗ ਰਹੀ ਹੈ.
    ਸਾਧੂ ਬਿਨਿੰਗ ਨੇ ਸੂਚਨਾ ਦਿੱਤੀ ਕਿ ਵੈਨਕੂਵਰ ਮਿਊਜ਼ੀਅਮ ਵਿਚ ਭੰਗੜੇ ਬਾਰੇ ਪ੍ਰਦਰਸ਼ਨੀ ਲੱਗੀ ਹੋਈ ਹੈ, ਉਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ.
    ਚਾਹ ਦੇ ਵਕਫੇ ਬਾਅਦ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ, ਜਿਸ ਵਿਚ ਇੰਦਰਜੀਤ ਧਾਮੀ ਨੇ ਡਾ। ਦਰਸ਼ਨ ਗਿੱਲ ਨੂੰ ਸਮਰਪਤ ਕਵਿਤਾ ਧੁੱਪ ‘ਚੜ੍ਹੀ’, ਗੁਰਮੇਲ ਘੁਮਾਣ ਨੇ ਗੀਤ, ਪ੍ਰਿੰ। ਸੁਰਿੰਦਰਪਾਲ ਕੌਰ ਬਰਾੜ ਨੇ ਕਵਿਤਾ ‘ਸਕੰਦਰ’, ਕ੍ਰਿਸ਼ਨ ਭਨੋਟ, ਅਮ੍ਰੀਕ ਪਲਾਹੀ ਤੇ ਗੁਰਦਰਸ਼ਨ ਬਾਦਲ ਨੇ ਆਪਣੀਆਂ ਨਵੀਆਂ ਗ਼ਜ਼ਲਾਂ ਸੁਣਾਈਆਂ.
    ਇਸ ਸੂਚਨਾ ਨਾਲ ਇਕੱਤ੍ਰਤਾ ਸਮਾਪਤ ਕੀਤੀ ਗਈ ਕਿ ਅਗਲੀ ਮੀਟਿੰਗ ਦੱਸ ਜੁਲਾਈ ਨੂੰ ਇਸੇ ਸਥਾਨ ‘ਤੇ ਹੋਵੇਗੀ.

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਦੇਸ਼ਾਂ ਵਿੱਚ ਠੱਗਾਂ ਦਾ ਗਰੋਹ ਸਰਗਰਮ : ਪੰਜਾਬੀ,ਹਿੰਦੀ,ਉਰਦੂ ਬੋਲਣ ਵਾਲੇ ਭਾਈਚਾਰੇ ਸੁਚੇਤ ਰਹਿਣ

 • ਹਮਬਰਗ(ਅਮਰਜੀਤ ਸਿੰਘ ਸਿੱਧੂ):-  ਵਿਦੇਸ਼ਾਂ ਵਿੱਚ ਇੱਕ ਠੱਗਾਂ ਦਾ ਟੋਲਾ ਨਵੀ ਕਾਰਵਾਈ ਕਰਨ ਲਈ ਸਰਗਰਮ ਹੋਇਆ ਹੈ। ਇਹ ਗਰੋਹ  ਦੇ ਮੈਂਬਰ ਪੰਜਾਬੀ,ਹਿੰਦੀ ਅਤੇ ਉਰਦੂ ਬੋਲਣ ਵਾਲੇ ਭਾਈਚਾਰੇ ਦੇ ਘਰਾਂ ਵਿੱਚ ਫੋਨ ਕਰਦੇ  ਹਨ ਕਿ ਤੁਹਾਡੀ ਲਾਟਰੀ 5 ਲੱਖ ਦੀ ਨਿਕਲੀ ਹੈ ਇਸ ਲਈ ਤੁਸੀਂ ਸਾਨੂੰ ਆਪਣਾ ਪਾਸਪੋਰਟ ਨੰਬਰ, ਜ਼ਨਮ ਤਰੀਖ ਤੇ ਆਪਣਾ ਸਹੀ ਐਡਰਿਸ ਦੇਵੋ ਤਾਂ ਜੋ ਅਸੀਂ ਇਹ ਪੈਸੇ ਤੁਹਾਨੂੰ ਵਿਸਟਨ ਯੂਨੀਅਨ ਦੇ ਰਾਹੀਂ ਭੇਜ ਸਕੀਏ। ਇਹ ਲੋਕ ਗੱਲ ਹਿੰਦੀ ਜਾਂ ਪੰਜਾਬੀ ਵਿੱਚ ਕਰਦੇ ਹਨ। ਟੈਲੀਫੋਨ ਦੇ ਜੋ ਨੰਬਰ ਆ ਰਹੇ ਹਨ ਕਦੇ ਇੰਡੀਆ, ਕਦੇ ਦੁਬਈ ਤੇ ਕਦੇ ਪਾਕਿਸਤਾਨ ਦੇ ਹਨ।  ਖ਼ਬਰ ਇਹੀ ਹੈ ਕਿ   ਲਾਟਰੀ ਦੇ ਰਕਮ ਭੇਜਣ ਦਾ ਝਾਂਸਾ ਦੇ ਕੇ ਪਹਿਲਾ  ਕੁਝ ਪੈਸੇ ਟੈਕਸ ਵਜੋਂ ਵਸੂਲ ਲੈਂਦੇ ਹਨ ।
    ਭਾਈਚਾਰੇ  ਸੁਚੇਤ ਰਹਿਣਾ ਕਿਸੇ ਵੀ  ਅਣਜਾਣ ਵਿਅਕਤੀ ਨੂੰ ਆਪਣੀ ਨਿੱਜੀ ਜਾਣਕਾਰੀ / ਬਾਇਓਡੈਟਾ ਨਾ ਦਿੱਤਾ ਜਾਵੇ। ਹਮਬਰਗ ਵਿੱਚ ਬਹੁਤ ਸਾਰੇ ਪੰਜਾਬੀ ਘਰਾਂ ਵਿੱਚ ਫੋਨ ਆਏ ਹਨ।   ਇਹ ਜਾਣਕਾਰੀ ਸ: ਜਗਤਾਰ ਸਿੰਘ ਸੰਧੂ ਗੋਆ ਰਾਈਜੇ ਵਾਲਿਆਂ  ਨੇ ਦਿੱਤੀ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 41 42 43 [44]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਅੰਮ੍ਰਿਤਸਰ ਮੇਅਰ ਚੋਣ ਦੌਰਾਨ ‘ਸਿੱਧੂ ਵਿਵਾਦ’: ਖਹਿਰਾ ਨੇ ਸਿੱਧੂ ਨੂੰ ਸੱਦਿਆ ‘ਆਪ’ ‘ਚ - (ਪੜ੍ਹੋ ਪੂਰੀ ਖ਼ਬਰ)
 • ਚੱਢਾ ਅੱਜ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼, ਕੱਲ੍ਹ ਸ਼ਾਮ ਦਿੱਤਾ ਪ੍ਰਧਾਨਗੀ ਤੋਂ ਅਸਤੀਫ਼ਾ - (ਪੜ੍ਹੋ ਪੂਰੀ ਖ਼ਬਰ)
 • ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਨੂੰ ਜੱਜ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ਨਾ ਸਵੀਕਾਰਨ ਲਈ ਕਿਹਾ
 • 5 ਲੱਖ ਤੋਂ ਵੱਧ ਦੀ ਅਮਦਨ ਵਾਲੇ ਕਿਸਾਨਾਂ ਤੇ ਟੈਕਸ ! - (ਪੜ੍ਹੋ ਪੂਰੀ ਖ਼ਬਰ)
 • ਆਪ ਦੇ ਅਯੋਗ ਵਿਧਾਇਕਾਂ ਨੇ ਬਦਲੀ ਆਪਣੀ ਰਣਨੀਤੀ, ਹਾਈ ਕੋਰਟ ਚੋਂ ਅਰਜੀ ਲਈ ਵਾਪਸ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ


 • Facebook Activity

  Widgetize!