ਪਿਫਟਾ ਅਤੇ ਪਾਈਫਾ ਦੇ ਪ੍ਰਬੰਧਕ ਆਹਮੋ ਸਾਹਮਣੇ   | ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ   | ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ   | ਵਾਲ ਸਟਰੀਟ ਨੂੰ ਹਿਲਾ ਕੇ ਰੱਖ ਦੇਣ ਵਾਲੀ ਫਿਰੋਜ਼ਪੁਰੀਆਂ ਗੱਭਰੂ ‘ਟਾਈਮ’ ਰਸਾਲੇ ਦੇ ਮੁੱਖ ਪੰਨੇ ਤੇ   | ਏਅਰ ਇੰਡੀਆ ਨਾਲ 100 ਮਿਲੀਅਨ ਡਾਲਰ ਦਾ ਸੌਦਾ ਕਰਵਾਉਣ ਲਈ, ਭਾਰਤੀ ਮੰਤਰੀ ਨੂੰ ਰਿਸ਼ਵਤ ਦਿੱਤੇ ਜਾਣ ਦਾ ਦੋਸ਼   | ਪੁਲੀਸ ਦੇ ਹੱਥ ਨਹੀਂ ਲੱਗਿਆ ਡੀਐਸਪੀ ਦੇ ਕਾਤਲਾਂ ਦਾ ਖੁਰਾ ਖੌਜ   | ਸੁਪਰੀਮ ਕੋਰਟ ਨੇ 2-ਜੀ ਸਪੈਕਟ੍ਰਮ ਦੇ ਸਾਰੇ ਲਾਇਸੈਂਸ ਰੱਦ ਕੀਤੇ   |
Punjabi News Online RSS Feeds

 
ਪ੍ਰਵਾਸੀ ਪੰਜਾਬੀ

  • ਗੁਰਬਤ ਦੇ 31 ਦਿਨ ਉਮਰ ਭਰ ਚੇਤੇ ਰਹਿਣਗੇ-ਵਿਧਾਇਕ ਜਗਰੂਪ ਸਿੰਘ ਬਰਾੜ

  • ਵੈਨਕੂਵਰ. ਗੁਰਵਿੰਦਰ ਸਿੰਘ ਧਾਲੀਵਾਲ

       ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਸਕਿਟਬਾਲ ਦੇ ਸਾਬਕਾ ਕੌਮਾਂਤਰੀ ਖਿਡਾਰੀ ਤੇ ਸਰੀ ਸ਼ਹਿਰ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਬਰਾੜ ਨੇ, ਸੰਨ 2012 ਦੇ, ਨਵੇਂ ਵਰ੍ਹੇ ਦੇ ਪਹਿਲੇ ਦਿਨ ਤੋਂ ਸ਼ੁਰੂ ਕੀਤੀ, 'ਸਵੈ-ਇੱਛਤ' ਗਰੀਬੀ ਦੀ ਜ਼ਿੰਦਗੀ ਦਾ ਸਫ਼ਰ, ਪ੍ਰਣ ਅਨੁਸਾਰ ਮਹੀਨੇ ਬਾਅਦ ਖ਼ਤਮ ਕਰ ਦਿੱਤਾ ਹੈ। 'ਘਰ ਵਾਪਸੀ' ਤੇ ਐਮ.ਐਲ.ਏ. ਬਰਾੜ ਨੇ ਕਿਹਾ ਕਿ ਗੁਰਬਤ ਦੇ 21 ਦਿਨ ਉਨ੍ਹਾਂ ਨੂੰ ਉਮਰ ਭਰ ਚੇਤੇ ਰਹਿਣਗੇ ਤੇ ਵੈਲਫੇਅਰ 'ਤੇ ਦਿਨ ਕੱਟ ਰਹੇ ਲੋੜਵੰਦਾਂ ਲਈ, ਆਵਾਜ਼ ਉਠਾਉਣ ਵਾਸਤੇ ਹਮੇਸ਼ਾ ਹਲੂਣਾ ਦੇਣਗੇ। ਪੰਜਾਬ ਦੇ ਜ਼ਿਲ੍ਹਾ ਬਠਿਡਾ 'ਚ ਪੈਂਦੇ ਪਿੰਡ ਦਿਉਣ ਦੇ 'ਮੀਰ-ਆਬ' ਸ: ਕਾਕਾ ਸਿੰਘ ਬਰਾੜ ਦੇ ਨੌਜਵਾਨ 6 ਫੁੱਟ 4 ਇੰਚ ਜੁੱਸੇ ਵਾਲੇ ਪੁੱਤਰ ਜਗਰੂਪ ਦਾ ਵਜ਼ਨ, ਇਨ੍ਹਾਂ ਦਿਨਾਂ 'ਚ 15-16 ਪੌਂਡ ਘਟਿਆ ਹੈ ਤੇ ਉਨ੍ਹਾਂ ਕੇਵਲ 610 ਡਾਲਰਾਂ 'ਤੇ ਕਿਰਾਏ ਦੇ ਕਮਰੇ, ਬੱਸ ਪਾਸ ਤੇ ਹੋਰ ਲੋੜਾਂ ਤੋਂ ਇਲਾਵਾ, ਕੇਵਲ 306 ਕੁ ਡਾਲਰਾਂ 'ਤੇ ਸਰੀ ਤੇ ਵੈਨਕੂਵਰ ਦੇ ਅਤਿ-ਗਰੀਬ ਇਲਾਕੇ 'ਚ ਮਹੀਨਾ ਗੁਜ਼ਾਰਿਆ ਹੈ। ਆਖ਼ਰੀ ਦਿਨਾਂ 'ਚ ਡਾਲਰ ਮੁੱਕਣ 'ਤੇ ਹੋਰਨਾਂ ਵਾਂਗ, ਉਨ੍ਹਾਂ ਵੀ ਰੀਸਾਈਕਲ ਬਿੰਨਾਂ 'ਚੋਂ ਬੋਤਲਾਂ ਤੇ ਹੋਰ ਸਾਮਾਨ ਲੱਭ ਕੇ ਵੇਚੇ ਤੇ ਖਾਣਾ ਖਾ ਕੇ ਡੰਗ ਟਪਾਏ। ਵਿਧਾਇਕ ਬਰਾੜ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਅਜਿਹੇ ਗੁਰਬਤ ਦੇ ਦਿਨ ਉਹ 'ਸੱਚਮੁਚ' ਵੇਖਣਗੇ ਜਾਂ ਨਹੀਂ, ਪਰ ਭੁੱਲ ਨਹੀਂ ਸਕਣਗੇ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਵਿਆਹ ਕਰਵਾ ਕੇ ਕੈਨੇਡਾ ਆਏ ਲਾੜਾ-ਲਾੜੀ ਹੁਣ ਦੋ ਸਾਲਾਂ ਤੱਕ ਪੱਕੇ ਨਹੀਂ ਹੋ ਸਕਣਗੇ

  • ਵੈਨਕੂਵਰ. ਗੁਰਵਿੰਦਰ ਸਿੰਘ ਧਾਲੀਵਾਲ

     '  ਆਪੇ ਫਾਥੜੀਏ ਤੈਨੂੰ ਕੌਣ ਛੁਡਾਏ' ਦੇ ਅਖਾਣ ਵਾਂਗ ਵਿਆਹ ਕਰਵਾਕੇ ਕੈਨੇਡਾ ਪੁੱਜਣ ਵਾਲੇ ਲਾੜੇ-ਲਾੜੀਆਂ ਦੇ ਏਅਰਪੋਰਟ ਤੋਂ ਦੌੜਨ, ਧੋਖੇਬਾਜ਼ੀ ਕਰਨ, ਜਾਣ ਸਾਰ ਜੀਵਨ ਸਾਥੀ ਤੋਂ ਵੱਖ ਹੋ ਜਾਣ ਤੇ ਜਾਅਲੀ ਵਿਆਹ ਕਰਵਾਉਣ ਦੀਆਂ ਘਟਨਾਵਾਂ 'ਚ ਹੋਏ ਲਗਾਤਾਰ ਵਾਧੇ ਦੀਆਂ ਸ਼ਿਕਾਇਤਾਂ ਤੇ ਪਟੀਸ਼ਨਾਂ 'ਤੇ ਅਹਿਮ ਫੈਸਲਾ ਲੈਂਦਿਆਂ, ਕੈਨੇਡਾ ਦੀ ਵਿਆਹ ਇੰਮੀਗਰੇਸ਼ਨ ਨੀਤੀ 'ਚ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਖੁਲਾਸਾ ਕਰਦਿਆਂ, ਇੰਮੀਗ੍ਰੇਸ਼ਨ ਤੇ ਮਲਟੀ ਕਲਚਰਲਿਜ਼ਮ ਮੰਤਰੀ ਜੇਸਨ ਕੈਨੀ ਨੇ ਕਿਹਾ ਕਿ ਕੈਨੇਡਾ ਸਰਕਾਰ ਜਲਦੀ ਹੀ ਅਜਿਹੀ ਨੀਤੀ ਬਣਾ ਰਹੀ ਹੈ, ਜਿਸ ਅਧੀ\ਨ ਵਿਦੇਸ਼ਾਂ 'ਚੋਂ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਲਾੜੇ ਲਾੜੀਆਂ ਨੂੰ ਦੋ ਸਾਲ ਤੱਕ 'ਕੰਡੀਸ਼ਨਜ਼ ਰੈਜੀਡੈਂਸੀ' ਮਿਲੇਗੀ ਤੇ ਉਹ ਪੱਕੇ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਦੋ ਸਾਲਾਂ 'ਚ ਅਜਿਹੇ ਵਿਆਂਦੜ ਦੀ ਸ਼ਾਦੀ ਦੇ ਧੋਖੇ ਬਾਰੇ ਸਰਕਾਰ ਨੂੰ ਜਾਣਕਾਰੀ ਮਿਲਦੀ ਹੈ ਤਾਂ ਅਜਿਹੀ ਹਾਲਤ 'ਚ ਉਸ ਨੂੰ ਕੈਨੇਡਾ ਤੋਂ ਵਾਪਿਸ ਮੋੜਆ ਜਾ ਸਕਦਾ ਹੈ। ਕੈਨੇਡਾ ਦੇ ਮੰਤਰੀ ਨੇ ਕਿਹਾ ਕਿ ਵਿਆਹ ਦੇ ਨਾਂਅ 'ਤੇ ਠੱਗੀਆਂ ਨੂੰ ਰੋਕਣ ਲਈ ਇਹ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹੁਣ ਤੱਕ ਕੈਨੇਡਾ 'ਚ ਵਿਆਹ ਕਰਵਾ ਕੇ ਪੁੱਜੇ ਲੋਕ, ਪੱਕੇ ਅਵਾਸੀ ਹੀ ਬਣਦੇ ਰਹੇ ਹਨ, ਜਦਕਿ ਭਵਿੱਖ 'ਚ ਅਜਿਹਾ ਨਹੀਂ ਹੋਵੇਗਾ। ਉਸ ਦੌਰਾਨ 'ਮੈਰਿਜ਼ ਫਰਾਡ ਵਿਕਟਮ' ਸੁਸਾਇਟੀ ਦੇ ਪਲਵਿੰਦਰ ਸਿੰਘ ਗਿੱਲ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਾਅਲੀ ਵਿਆਹਾਂ ਨੂੰ ਨੱਥ ਪਵੇਗੀ। ਦੂਸਰੇ ਪਾਸੇ ਵਿਰੋਧੀ ਰਾਜਸੀ ਦਲਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਮੌਜੂਦਾ ਟੋਰੀ ਸਰਕਾਰ ਕੈਨੇਡਾ ਦੀਆਂ ਉਦਾਰਵਾਦੀ ਪ੍ਰਵਾਸ ਨੀਤੀਆਂ ਖਤਮ ਕਰ ਰਹੀ ਹੈ ਤੇ ਫੈਮਿਲੀ ਕਲਾਸ ਵੀਜ਼ਾ, ਦੋ ਸਾਲਾਂ ਲਈ ਬੰਦ ਕਰਨ ਮਗਰੋਂ ਵਿਆਹਾਂ ਸਬੰਧੀ ਨਵੇਂ ਕਾਨੂੰਨ ਅਵਾਸੀਆਂ ਦਾ ਰਾਹ ਰੋਕਣਗੇ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਿੱਖ ਜਥੇਬੰਦੀਆਂ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਹੱਕ ‘ਚ ਪਹਿਰਾ ਦੇਣ ਦਾ ਸੱਦਾ

  •  

    ਫਿਲਾਡੈਲਫੀਆ-(ਜਸਵਿੰਦਰ ਸਿੰਘ ਭੁੱਲਰ)-ਇਥੇ 28 ਜਨਵਰੀ ਨੂੰ ਨਿਊਯਾਰਕ,ਨਿਊਜਰਸੀ ਅਤੇ ਪੈਨਸਲਵੇਨੀਆਂ ਦੀਆਂ ਸਿੱਖ ਜਥੇਬੰਦੀਆਂ ਦੀ  ਇਕੱਤਰਤਾ ਹੋਈ ਜਿਸ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ.ਧੁੰਦਾ ਵਿਰੁੱਧ ਕੀਤੇ ਗਏ ਆਦੇਸ਼ ਬਾਰੇ ਵਿਚਾਰਾਂ ਹੋਈਆ।ਸਾਰੇ ਬੁਲਾਰਿਆਂ ਨੇ ਹੀ ਪ੍ਰੋ.ਸਰਬਜੀਤ ਸਿੰਘ ਧੂੰਦਾ ਬਾਰੇ ਅਕਾਲ ਤਖਤ ਤੋਂ ਜਾਰੀ ਆਦੇਸ਼ ਨਾਲ ਅਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ।ਪੰਥਕ ਜਥੇਬੰਦੀਆਂ ਦੇ ਇਸ ਭਰਵੇਂ ਇਕੱਠ ‘ਚ ਅਕਾਲ਼ ਤਖਤ ਤੋ ਜਾਰੀ ਅਦੇਸ਼ ਰੱਦ ਕਰ ਦਿੱਤਾ।ਜਥੇਬੰਦੀਆਂ ਵੱਲੋਂ ਲਏ ਗਏ ਫੈਸਲੇ ‘ਚ ਕਿਹਾ ਗਿਆ ਕਿ ਅਕਾਲ ਤਖਤ ਸਿੱਖ ਕੌਮ ਦੀ ਸਭ ਤੋਂ ਉੱਚੀ ਅਦਾਲਤ ਹੈ ਜਿਸ ਅੱਗੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਹੈ।ਪਰ ਪਿਛਲੇ ਕੁਝ ਦੇਰ ਤੋਂ ਕੀਤੇ ਗਏ ਸਿਆਸੀ ਫੈਸਲਿਆਂ ਨਾਲ ਜਥੇਬੰਦੀਆਂ ਸਹਿਮਤ ਨਹੀਂ ਹਨ।ਇਸ ਇਕੱਤਰਤਾ ‘ਚ ਇਹ ਵਿਚਾਰ ਪ੍ਰਗਟਾਏ ਗਏ  ਕਿ ਧਾਰਮਿਕ ਫੈਸਲੇ ਲੈਣ ਲਈ ਸਰਬੱਤ ਖਾਲਸਾ ਸੱਦ ਕੇ ਇਹੋ ਜਿਹਾ ਢਾਂਚਾ ਤਿਆਰ ਕੀਤਾ ਜਾਵੇ ਜਿਹੜਾ ਸਿੱਖ ਧਰਮ ਲਈ ਫੈਸਲਾ ਲੈ ਕੇ ਅਕਾਲ ਤਖਤ ਤੇ ਭੇਜਣ ਅਤੇ ਅਕਾਲ ਤਖਤ ਦੇ ਜਥੇਦਾਰ ਸਿਰਫ ਇਸ ਨੂੰ ਅਕਾਲ ਤਖਤ ਤੋਂ ਐਲਾਨ  ਕਰਨ।ਕੋਈ ਜਥੇਦਾਰ , ਕੋਈ ਪ੍ਰਧਾਨ ਅਤੇ ਪ੍ਰਚਾਰਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵੱਡਾ ਨਹੀਂ ਹੋ ਸਕਦਾ।ਗੁਰੂ ਸਾਹਿਬ ਜੀ ਸਿੱਖਾਂ ਦੇ ਫੈਸਲੇ ਸੰਗਤ ਵਿੱਚ ਹੀ ਕਰਿਆ ਕਰਦੇ ਸਨ।ਬੰਦ ਕਮਰਿਆਂ ਨਾਲ ਫੈਸਲੇ ਲੈਣ ਨਾਲ ਸਿਆਸੀ ਤਾਕਤ ਨਾਲ ਕੁਝ ਵੀ ਹੋ ਸਕਦਾ ਹੈ।

    ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਖਿਲਾਫ ਅਦੇਸ਼ ਜਾਰੀ ਹੋਣ ਤੋਂ ਬਾਅਦ ਕਨੇਡਾ ਅਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਨਾਲ ਹੋਰ ਵੀ ਜ਼ਿਆਦਾ ਸਹਿਮਤ ਹੋ ਗਈਆਂ ਹਨ।ਉਨ੍ਹਾਂ ਦੇ ਗੁਰੂ ਘਰਾਂ ‘ਚ ਕਾਫੀ ਜਿਆਦਾ ਪ੍ਰੋਗਰਾਮ ਬੁੱਕ ਹੋ ਰਹੇ ਹਨ।ਅਮਰੀਕਾ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਵਿਚਾਰ ਸੁਨਣ ਲਈ ਉਤਾਵਲੀਆਂ ਹੋ ਗਈਆਂ ਹਨ।ਪ੍ਰੋ.ਧੂੰਦਾ ਨੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾ ਦਿੱਤਾ ਹੈ।ਪਰ ਕੌਮ ਦੇ ਸਿੱਖ ਸਿਆਸੀ ਆਗੂ ਸਿਆਸੀ ਕੁਰਸੀ ਦੇ ਨਸ਼ੇ’ਚ ਸੁੱਤੇ ਪਏ ਹਨ।ਅਮਰੀਕਾ ਅਤੇ ਕਨੇਡਾ ਦੀਆਂ ਸਿੱਖ ਜਥੇਬੰਦੀਆਂ ਪ੍ਰੋ. ਸ਼ਰਬਜੀਤ ਸਿੰਘ ਧੂੰਦਾ ਦੇ ਵਿਚਾਰਾਂ ਨਾਲ ਸਹਿਮਤ ਹਨ ਅਤੇ ਪ੍ਰੋ.ਧੂੰਦਾ ਦੇ ਹੱਕ ‘ਚ ਲੋਹੇ ਦੀ ਦੀਵਾਰ ਬਣ ਕੇ ਖੜੀਆਂ ਹਨ।ਟਰਾਈ ਸਟੇਟ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖਤ ਤੋਂ ਜਾਰੀ ਕੀਤੀ ਗਈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਲਈ ਜ਼ੋਰ ਦਿੱਤਾ ਗਿਆ।

    ਸਿੱਖ ਜਥੇਬੰਦੀਆਂ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਵਾਸਤੇ ਸਭ ਤੋਂ ਵੱਡਾ ਗਿਆਨ ਦਾ ਸਾਗਰ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਧਾਰਮਿਕ ਪੁਸਤਕ ਦਾ ਪਰਕਾਸ਼ ਨਹੀਂ ਹੋ ਸਕਦਾ।ਇਸ ਇਕੱਤਰਤਾ ‘ਚ ਇਸ ਗੱਲ ਤੇ ਜ਼ੋਰ ਦਿੰਦਿਆਂ ਪ੍ਰਣ ਕੀਤਾ ਹੈ ਕਿ ਕੋਈ ਵੀ ਪ੍ਰਚਾਰਕ ਗੁਰਬਾਣੀ ਦੇ ਸਿਧਾਂਤ ਮੁਤਾਬਿਕ ਸਿੱਖ ਕੌਮ ਨੂੰ ਜਾਗਰਤ ਕਰਦਾ ਹੈ ਉਨ੍ਹਾਂ ਗੁਰ ਸਿੱਖ ਪ੍ਰਚਾਰਕਾਂ ਦੀ ਹਿਮਾਇਤ ਕੀਤੀ ਜਾਵੇਗੀ।

    ਅਖੀਰ ਵਿੱਚ ਡਾਕਟਰ ਬਖਸ਼ੀਸ਼ ਸਿੰਘ ਜੀ ਨੇ ਇਸ ਇਕੱਤਰਤਾ ‘ਚ ਸ਼ਾਮਿਲ ਹੋਏ ਸੱਭ ਸਿੱਖਾਂ ਦਾ ਧੰਨਵਾਦ ਕੀਤਾ ਅਤੇ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਤੇ ਜ਼ੋਰ ਦਿੱਤਾ।ਜੈਕਾਰਿਆਂ ਦੀ ਗੂੰਜ ਨਾਲ ਸੱਭ ਸਿੱਖਾਂ ਨੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦਾ ਫੈਸਲਾ ਲਿਆ।

    ਜਾਰੀ ਕਰਤਾ;-

    (1)-ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ (2)-ਦਲ ਖਾਲਸਾ ਜਥੇਬੰਦੀ (3)-ਵੇਕ-ਅਪ ਖਾਲਸਾ ਭਾਈ ਕੁਲਦੀਪ ਸਿੰਘ (4)-ਸਿੱਖ ਅਮੈਰੀਕਨ ਕਲਚਰਲ ਅਸੋਸੀਏਸ਼ਨ (5)-ਸਿੱਖ ਸਟੂਡੈਂਟਸ ਅਸੋਸੀਏਸ਼ਨ ,ਭਾਈ ਧਰਮ ਸਿੰਘ ਫਿਲਾਡੈਲਫੀਆ,ਭਾਈ ਕੇਵਲ ਸਿੰਘ,ਜਸਵੰਤ ਸਿੰਘ ਮਾਨ ਫਿਲਾਡੈਲਫੀਆ,ਭਾਈ ਅਮਰਜੀਤ ਸਿੰਘ ਫਿਲਾਡੈਲਫੀਆ,ਭਾਈ ਜਸਪਾਲ ਸਿੰਘ ਫਿਲਾਡੈਲਫੀਆ,ਭਾਈ ਕਸ਼ਮੀਰ ਸਿੰਘ ਫਿਲਾਡੈਲਫੀਆ,ਭਾਈ ਰਜਿੰਦਰ ਸਿੰਘ ਨਿਊਯਾਰਕ ,ਭਾਈ ਅਜੀਤ ਸਿੰਘ ਨਿਊਯਾਰਕ,ਭਾਈ ਬੁੱਧ ਸਿੰਘ ਨਿਊਯਾਰਕ,ਭਾਈ ਅਮਰੀਕ ਸਿੰਘ ਨਿਊਯਾਰਕ,ਭਾਈ ਕੁਲਦੀਪ ਸਿੰਘ ਭੋਗਲ,ਭਾਈ ਨਸੀਬ ਸਿੰਘ,ਭਾਈ ਹਿਰਦੇਪਾਲ ਸਿੰਘ,ਭਾਈ ਵਰਿੰਦਰ ਸਿੰਘ,ਭਾਈ ਸੁਖਬੀਰ ਸਿੰਘ ਨਿਊਯਾਰਕ,ਡਾਕਟਰ ਬਖਸ਼ੀਸ਼ ਸਿੰਘ,ਭਾਈ ਰਵਿੰਦਰ ਸਿੰਘ ਸੰਨੀ,ਭਾਈ ਕਰਮਜੀਤ ਸਿੰਘ,ਭਾਈ ਦਲਬੀਰ ਸਿੰਘ,ਭਾਈ ਸੁੱਚਾ ਸਿੰਘ,ਭਾਈ ਗੁਰਮੀਤ ਸਿੰਘ,ਭਾਈ ਇੱਕਬਾਲ ਸਿੰਘ,ਭਾਈ ਕਾਰਜ਼ ਸਿੰਘ,ਭਾਈ ਸੁਰਜੀਤ ਸਿੰਘ,ਭਾਈ ਸਤਿਨਾਮ ਸਿੰਘ,ਭਾਈ ਬਲਬੀਰ ਸਿੰਘ,ਭਾਈ ਕ੍ਰਿਪਾਲ ਸਿੰਘ,ਭਾਈ ਸਰਦੂਲ ਸਿੰਘ,ਭਾਈ ਬਲਬੀਰ ਸਿੰਘ,ਡੈਪਟਫੋਰਡ,ਭਾਈ ਅਮਰਜੀਤ ਸਿੰਘ ,ਭਾਈ ਹਰਪਾਲ ਸਿੰਘ,ਭਾਈ ਮਨਜੀਤ ਸਿੰਘ,ਭਾਈ ਗੁਰਚਰਨ ਸਿੰਘ,ਭਾਈ ਅਜੀਤ ਸਿੰਘ ਨਿਊਜਰਸੀ,ਭਾਈ ਬਹਾਦਰ ਸਿੰਘ,ਭਾਈ ਜਤਿੰਦਰ ਸਿੰਘ ਨਿਊਜਰਸੀ,ਭਾਈ ਜਸਮਿੱਤਰ ਸਿੰਘ ਨਿਊਜਰਸੀ, ਭਾਈ ਗੁਰਦਾਵਰ ਸਿੰਘ ਨਿਊਜਰਸੀ,ਭਾਈ ਗੁਰਮੀਤ ਸਿੰਘ ਫਿਲਾਡੈਲਫੀਆ,ਭਾਈ ਸਤਵਿੰਦਰ ਸਿੰਘ ਫਿਲਾਡੈਲਫੀਆ,ਭਾਈ ਹਰਜਿੰਦਰ ਸਿੰਘ ਹੈਰੀ ਫਿਲਾਡੈਲਫੀਆ,ਭਾਈ ਸਤਿਨਾਮ ਸਿੰਘ,ਬੀਬੀ ਚਰਨਜੀਤ ਕੌਰ,ਬੀਬੀ ਸਰਬਜੀਤ ਕੌਰ,ਬੀਬੀ ਗੁਰਪ੍ਰੀਤ ਕੌਰ ਬਾਲਟੀਮੋਰ  ,ਭਾਈ ਭਗਵਾਨ ਸਿੰਘ,ਭਾਈ ਹਰਜਿੰਦਰ ਸਿੰਘ ਅਤੇ ਹੋਰ ਸੈਂਕੜਿਆਂ ਦੀ ਗਿਣਤੀ ‘ਚ ਸਿੱਖ ਸੰਗਤਾਂ ਵੀ ਜੈਕਾਰੇ ਗਜਾ ਕੇ ਇਕੱਤਰਤਾ ‘ਚ ਲਏ ਗਏ ਫੈਸਲਿਆਂ ਨਾਲ ਸਾਹਿਮਤੀ ਪ੍ਰਗਟਾਈ।


    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਬੀ.ਸੀ. ਕੋਰਟ ਵਲੋਂ ਜੱਸਾ ਗਰੇਵਾਲ ‘ਤੇ ਸਾਥੀਆਂ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਕੇਸ ਦਾ ਫੈਸਲਾ

  •  

    ਜੱਸਾ ਗਰੇਵਾਲ, ਕਰਮ ਸਮਰਾ ਅਤੇ ਕੁਲਵੰਤ ਢੇਸੀ ਵਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਤੇ ਜੂਨ 26, 2011 ਨੂੰ ਹੋਈ ਸਲਾਨਾ ਜਨਰਲ ਮੀਟਿੰਗ ਅਤੇ ਸਪੈਸ਼ਲ ਜਨਰਲ ਮੀਟਿੰਗ ਦੇ ਸਬੰਧ ਵਿੱਚ ਕੀਤੀ ਗਈ ਪਟੀਸ਼ਨ ਦਾ ਫੈਸਲਾ ਜਿਸਨੂੰ ਕਿ ਸੰਗਤ ਵਲੋਂ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਬੀਤੇ ਸ਼ੁੱਕਰਵਾਰ, ਜਨਵਰੀ 27 ਨੂੰ ਆਇਆ।ਸੁਸਾਇਟੀ ਦੇ ਸਾਬਕਾ ਪ੍ਰਧਾਨ ਬਲਵੰਤ ਗਿੱਲ ਵਲੋਂ ਵੀ ਵੱਖਰੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ, ਜਿਸ ਦੀ ਸੁਣਵਾਈ ਵੀ ਪਹਿਲੀ ਪਟੀਸ਼ਨ ਦੇ ਨਾਲ ਹੀ ਹੋਈ।

    ਬੀ.ਸੀ. ਕੋਰਟ ਦੀ ਮਾਨਯੋਗ ਜੱਜ ਮੈਡਮ ਜਿਰੋਅ ਨੇ ਆਪਣੇ ਫੈਸਲੇ ਵਿੱਚ ਮੀਟਿੰਗ ਕਰਵਾਉਣ ਲਈ ਕੀਤੇ ਢੁਕਵੇਂ ਪ੍ਰਬੰਧਾਂ ਨੂੰ ਗਲਤ ਨਹੀਂ ਦਸਿਆ।ਮੀਟਿੰਗ ਵਿੱਚ ਪਾਸ ਹੋਏ ਛੇਆਂ ਮਤਿਆਂ ਵਿਚੋਂ 5 ਮਤਿਆਂ ਨੂੰ ਸਪਸ਼ਟ ਪ੍ਰਵਾਨਗੀ ਦੇ ਦਿੱਤੀ ਅਤੇ 6ਵਾਂ ਮਤਾ ਜੋ ਕਿ ਕਮੇਟੀ ਵਿੱਚ 10 ਅਹੁਦੇਦਾਰਾਂ ਦੇ ਅੰਮ੍ਰਿਤਧਾਰੀ ਹੋਣ ਨਾਲ ਸੰਬੰਧਿਤ ਸੀ ਬਾਰੇ ਮਾਣਯੋਗ ਜੱਜ ਸਾਹਿਬਾਨ ਨੇ ਕਿਹਾ ਕਿ ਮੈਂ ਤੁਹਾਡੇ ਧਾਰਮਿਕ ਮਸਲਿਆਂ ਵਿੱਚ ਕੋਈ ਦਖਲ ਨਹੀਂ ਦੇ ਸਕਦੀ।ਪਰ ਉਹਨਾਂ ਕਿਹਾ ਕਿ ਛੇਵੇਂ ਮਤੇ ਨੂੰ 2010 ਵਾਲਾ ਪੁਰਾਣਾਂ ਢੰਗ ਅਪਣਾਉਂਦੇ ਹੋਏ ਸੁਸਾਇਟੀ ਮੈਂਬਰਾਂ ਨੂੰ ਚਿੱਠੀਆਂ ਦੁਆਰਾ ਸੂਚਿਤ ਕਰਕੇ ਦੁਬਾਰਾ ਪਾਸ ਕਰਵਾਇਆ ਜਾਵੇ।

    ਯਾਦ ਰਹੇ ਕਿ ਪਿਛਲੇ ਸਾਲ ਤੋਂ ਪਹਿਲਾਂ ਸੁਸਾਇਟੀ ਮੈਂਬਰਾਂ ਨੂੰ ਚਿੱਠੀ ਦੁਆਰਾ ਮੀਟਿੰਗ ਬਾਰੇ ਸੂਚਿਤ ਕੀਤਾ ਜਾਂਦਾ ਸੀ ਪਰ 2010 ਦੀ ਸਲਾਨਾ ਅਤੇ ਸਪੈਸ਼ਲ ਜਰਨਲ ਮੀਟਿੰਗ ਵਿੱਚ ਬੀ.ਸੀ. ਦੀਆਂ ਹੋਰਨਾਂ ਭਛਅਅ ਵਰਗੀਆਂ ਪ੍ਰਮੁੱਖ ਸੁਸਾਇਟੀਆਂ ਤੋਂ ਸੇਧ ਲੈਂਦਿਆਂ ਗੁਰਦੁਆਰਾ ਸਾਹਿਬ ਦਾ ਖਰਚ ਘਟਾਉਣ ਲਈ ਮੈਂਬਰਾਂ ਨੂੰ ਅਖਬਾਰਾਂ ਦੁਆਰਾ ਸੂਚਿਤ ਕਰਨ ਦਾ ਮਤਾ ਸੰਗਤਾਂ ਨੇ ਬਹੁਗਿਣਤੀ ਨਾਲ ਪਾਸ ਕੀਤਾ ਸੀ।ਪਰ ਪਟੀਸ਼ਨਰਾਂ ਨੇ 2010 ਦਾ, ਮੈਂਬਰਾਂ ਨੂੰ ਸੂਚਿਤ ਕਰਨ ਦੇ ਢੰਗ ਦਾ ਮਤਾ 2010 ਵਿੱਚ ਤਾਂ ਚੈਲੇਂਜ ਨਾ ਕੀਤਾ ਸਗੋਂ ਜੂਨ 2011 ਦੀ ਸਲਾਨਾ ਜਰਨਲ ਮੀਟਿੰਗ ਤੋਂ ਵੀ ਬਾਅਦ ਚੈਲੇਂਜ ਕੀਤਾ ਕਰ ਦਿੱਤਾ।ਜਿਸ ਉਪਰ ਮਾਨਯੋਗ ਅਦਾਲਤ ਨੇ ਸਹਿਮਤੀ ਪ੍ਰਗਟਾਈ ਅਤੇ 6ਵਾਂ ਮਤਾ ਇਸੇ ਪੁਰਾਣੇਂ ਢੰਗ ਨਾਲ ਪਾਸ ਕਰਵਾਉਣ ਲਈ ਕਿਹਾ ਹੈ।

    ਰਾਹਤ ਦੀ ਗੱਲ ਇਹ ਹੈ ਕਿ ਯੂਥ ਕਮੇਟੀ ਵੱਲੋਂ ਜੋ 10 ਅਹੁਦੇਦਾਰਾਂ ਦਾ 2 ਵਾਰ ਤੋਂ ਵੱਧ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨਾਲ ਨਾ ਜੁੜੇ ਰਹਿਣ ਬਾਰੇ ਫੈਸਲਾ ਲਿਆ ਸੀ ਕਿ ਕੋਈ ਵੀ ਅਹੁਦੇਦਾਰ ਕਮੇਟੀ ਵਿੱਚ ਲਗਾਤਾਰ ਦੋ ਵਾਰ ਤੋਂ ਜਿਆਦਾ ਅਹੁਦੇਦਾਰ ਨਹੀਂ ਰਹਿ ਸਕਦਾ, ਉਹ ਮਤਾ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਨਾਲ ਹੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ  ਗੁਰਦੁਆਰਾ ਸਾਹਿਬ ਦੀ ਕੰਸ਼ਟਰਕਸ਼ਨ ਸ਼ੁਰੂ ਕਰਨ ਵੀ ਰਾਹ ਸਾਫ ਹੋ ਗਿਆ ਹੈ।ਨੌਜਵਾਨਾਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਵਾਧੇ ਦਾ ਜੋ ਪਲੈਨ ਪਹਿਲਾਂ ਹੀ ਉਲੀਕਿਆ ਗਿਆ ਸੀ ਪਰ ਅਦਾਲਤੀ ਫੈਸਲੇ ਦੇ ਇੰਤਜ਼ਾਰ ਵਿੱਚ ਉਸ ਕੰਮ ਵਿੱਚ ਖੜੋਤ ਆ ਗਈ ਸੀ ਹੁਣ ਦੁਬਾਰਾ ਲੀਹ ਤੇ ਆਵੇਗਾ ਅਤੇ ਬਿਲਡਿੰਗ ਦਾ ਪਹਿਲਾ ਫੇਜ਼ ਜਲਦ ਹੀ ਸ਼ੁਰੂ ਹੋ ਸਕੇਗਾ।

    ਇਸ ਫੈਸਲੇ ਦੇ ਆਉਣ ਤੋਂ ਬਾਅਦ ਅਗਲੇਰੇ ਕਦਮ ਚੁੱਕਣ ਲਈ ਸੁਸਾਇਟੀ ਆਪਣੇ ਲੀਗਲ ਕੌਂਸਲ ਨਾਲ ਵਿਚਾਰ-ਵਿਟਾਂਦਰਾ ਕਰੇਗੀ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਗੈਂਗਸਟਰ ਸੰਦੀਪ ਦੂਹੜੇ ਦੀ ਹੱਤਿਆ

  •  ਵੈਨਕੂਵਰ, 19 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਬ੍ਰਿਟਿਸ਼ ਕੋਲੰਬੀਆ 'ਚ ਚੋਟੀ ਦਾ ਗੈਂਗਸਟਰ ਪੰਜਾਬੀ ਨੌਜਵਾਨ 38 ਸਾਲਾ ਸੰਦੀਪ ਦੂਹੜੇ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਬੀਤੀ ਰਾਤ ਵੈਨਕੂਵਰ ਡਾਊਨ ਟਾਊਨ ਦੇ ਪੰਜ ਸਿਤਾਰਾ ਹੋਟਲ ਸ਼ੈਰੇਟਨ ਵਾਲ ਸੈਂਟਰ ਦੀ ਦੂਜੀ ਮੰਜ਼ਿਲ 'ਤੇ ਰਾਤ ਦੇ ਕਰੀਬ ਪੌਣੇ ਨੌਂ ਵਜੇ ਜਦੋਂ ਸੰਦੀਪ ਦੇ ਸਾਹਮਣਿਓਂ ਮੂੰਹ 'ਤੇ ਗੋਲੀਆਂ ਮਾਰੀਆਂ ਗਈਆਂ, ਉਦੋਂ ਹੋਟਲ ਵਿਚ ਅਮਰੀਕਾ ਦੀ ਨੈਸ਼ਨਲ ਸੌਕਰ ਟੀਮ ਦੀਆਂ ਖਿਡਾਰਨਾਂ ਵੀ ਮੌਜੂਦ ਸਨ। ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਦੇ ਸੁਪਰਡੈਂਟ ਟੌਮ ਮੈਕਲੂਸੀ ਅਨੁਸਾਰ ਬੀਤੇ ਵਰ੍ਹੇ ਕਲੋਨਾ 'ਚ ਮਾਰੇ ਗਏ ਜੌਨਾਥਨ ਬੇਕਨ ਤੇ ਜ਼ਖ਼ਮੀ ਹੋਏ ਹੋਰਨਾਂ ਗੈਂਗਾਂ ਦੇ ਨੌਜਵਾਨਾਂ ਦੇ ਹਮਲੇ ਮਗਰੋਂ ਸਤੰਬਰ 2011 ਨੂੰ ਜਾਰੀ ਚਿਤਾਵਨੀ ਵਿਚ ਕਿਹਾ ਗਿਆ ਸੀ ਕਿ ਦੂਹੜੇ ਗੈਂਗ ਤੇ ਢੱਡ ਗਰੁੱਪ ਦੇ ਮੈਂਬਰਾਂ ਉੱਪਰ ਵਿਰੋਧੀ ਗਰੁੱਪ ਦੇ ਸਰਗਨੇ ਹਮਲਾ ਕਰ ਸਕਦੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ 'ਚ ਪੈਂਦੇ ਆਦਮਪੁਰ ਨੇੜਲੇ ਪਿੰਡ ਦੂਹੜੇ ਦੇ ਨਾਮੀ ਪੰਜਾਬੀ ਲੇਖਕ ਦੇ ਉੱਤਰੀ ਵੈਨਕੂਵਰ 'ਚ ਜਨਮੇ ਪੁੱਤਰ 38 ਸਾਲਾ ਬਲਰਾਜ ਉਰਫ ਬਾਜ, 36 ਸਾਲਾ ਸੰਦੀਪ ਤੇ 35 ਸਾਲਾ ਪਾਲ ਦੂਹੜੇ ਡਰੱਗ ਮਾਫੀਏ ਦੀ ਦੁਨੀਆ 'ਚ ਇਸ ਵੇਲੇ ਪੁਲਿਸ ਤੇ ਵਿਰੋਧੀਆਂ ਦੀ ਨਜ਼ਰ 'ਚ ਰੜਕ ਰਹੇ ਸਨ। ਅੱਜਕਲ੍ਹ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਏ ਸੰਦੀਪ ਤੇ ਉਸ ਦੇ ਭਰਾਵਾਂ ਉੱਪਰ 1997 ਵਿਚ ਦੁਸਾਂਝ, ਜੌਹਲ ਤੇ ਹੋਰਨਾਂ ਸਣੇ ਅਦਾਲਤੀ ਕਾਰਵਾਈ 'ਚ ਰੁਕਾਵਟ ਪਾਉਣ, 1998 'ਚ ਬਿੰਦੀ ਜੌਹਲ ਦੇ ਵੈਨਕੂਵਰ ਨਾਈਟ ਕਲੱਬ 'ਚ ਹੋਏ ਕਤਲ ਮਗਰੋਂ ਗੈਂਗਵਾਰ 'ਚ ਸਰਗਰਮ ਹੋਣ, ਮਈ 2005 ਵਿਚ ਸੰਦੀਪ 'ਤੇ ਸਰੀ 'ਚ ਕਨਵੀਨੀਐਂਸ ਸਟੋਰ 'ਤੇ ਹੋਏ ਹਮਲੇ 'ਚ ਵਾਲ-ਵਾਲ ਬਚਣ, ਸੰਨ 2009 ਤੋਂ ਦੂਹੜੇ ਭਰਾਵਾਂ ਦੇ ਬੀ. ਸੀ. ਤੋਂ ਬਾਹਰ ਚਲੇ ਜਾਣ, ਪਰ 2010 ਵਿਚ ਮੁੜ ਸਰੀ ਪਰਤਣ ਅਤੇ ਐਬਟਸਫੋਰਡ 'ਚ ਡਰੱਗ ਸਮਗਲਿੰਗ ਦੇ ਧੰਦੇ ਨੂੰ ਕੰਟਰੋਲ ਕਰਨ ਤੱਕ ਵਾਰ-ਵਾਰ ਮੌਤ ਨਾਲ ਲੁਕਣ-ਮੀਟੀ ਖੇਡਦਿਆਂ ਬਚਣ ਦਾ ਖੌਫਨਾਕ ਸਫਰ ਅੱਜ ਖਤਮ ਹੋ ਗਿਆ। ਸੰਦੀਪ ਦੀ ਸਕੂਲ ਸਮੇਂ ਤੋਂ ਮਿੱਤਰ ਅਤੇ ਗੈਂਗਸਟਰਾਂ ਦੇ ਜੀਵਨ 'ਤੇ ਨਾਵਲ 'ਡਾਕੂ' ਲਿਖਣ ਵਾਲੇ ਰੈਂਜ ਧਾਲੀਵਾਲ ਨੇ ਕਿਹਾ ਚੰਗਾ ਖਿਡਾਰੀ ਤੇ ਹਸਮੁੱਖ ਹੋਣ ਦੇ ਬਾਵਜੂਦ, ਗਲਤ ਰਾਹ 'ਤੇ ਚਲਣ ਕਾਰਨ ਸੰਦੀਪ ਬੁਰੀ ਮੌਤ ਮਰਿਆ। ਡੇਢ ਦਹਾਕੇ 'ਚ ਡੇਢ ਸੌ ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਡਰੱਗ ਮਾਫੀਏ ਤੇ ਹਿੰਸਾ 'ਚ ਮਾਰੇ ਜਾਣ ਕਾਰਨ, ਕੈਨੇਡੀਅਨ ਪੰਜਾਬੀ ਭਾਈਚਾਰਾ ਨਾਜ਼ਕ ਮੌੜ ਤੋਂ ਲੰਘ ਰਿਹਾ ਹੈ। ਦੂਹੜੇ ਗੈਂਗ ਦੇ ਹੋਰ ਆਗੂ ਬਲਰਾਜ ਦੂਹੜੇ ਤੇ ਪਾਲ ਦੂਹੜੇ ਦੇ ਆਪਣੇ ਕਰੀਬ ਸੌ ਦੇ ਸਾਥੀਆਂ ਸਣੇ, ਵਿਰੋਧੀ ਗੈਂਗ ਲਈ ਜਾਨਲੇਵਾ ਸਾਬਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਤਿੰਦਰਾ ਸਿੰਘ ਹੂਜ਼ਾ ਬਣਿਆ ਅਮਰੀਕਾ ਦੇ ਇਤਿਹਾਸਿਕ ਸ਼ਹਿਰ ਦਾ ਮੇਅਰ

  •  ਵਾਸ਼ਿੰਗਟਨ-(ਜਸਵਿੰਦਰ ਸਿੰਘ ਭੁੱਲਰ)-ਵਾਸ਼ਿੰਗਟਨ ਤੋਂ 120 ਮੀਲ ਤੇ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਚਾਰਲਾਟਸਵਿਲੇ ਜਿੱਥੋਂ ਅਮਰੀਕਾ ਦੇ ਤਿੰਨ ਰਾਸ਼ਟਰਪਤੀ ( ਥੋਮਸ ਜੈਫਰਸਨ,ਜੇਮਜ਼ ਮੈਡੀਸਨ ਅਤੇ ਜੇਮਜ਼ ਮਨਰੋ) ਬਣ ਚੁੱਕੇ ਹਨ ,ਉਸ ਸ਼ਹਿਰ ਦਾ ਮੇਅਰ ਬਣਨ ਦਾ ਮਾਣ ਸ. ਸਤਿੰਦਰਾ ਸਿੰਘ ਹੁਜ਼ਾ ਨੂੰ ਮਿਲਿਆ ਹੈ ਜਿਨ੍ਹਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। 43,000 ਹਜ਼ਾਰ ਦੀ ਵਸੋਂ ਵਾਲੇ ਸ਼ਹਿਰ ‘ਚ ਉਹ ਇਕੱਲੇ ਹੀ ਸਿੱਖ ਵਸਨੀਕ ਹਨ , ਜਾਂ ਫਿਰ ਵਰਜੀਨੀਆ ਯੂਨੀਵਰਸਿਟੀ ‘ਚ ਕੁਝ ਸਿੱਖ ਵਿਦਿਆਰਥੀ ਪੜ੍ਹਦੇ ਹਨ।ਵਾਸ਼ਿੰਗਟਨ ਤੋਂ ਇਹ ਸ਼ਹਿਰ ਪੱਛਮ ਵੱਲ ਵਿਰਜੀਨੀਆ ਸਟੇਟ ‘ਚ ਹੈ। ਸ. ਸਤਿੰਦਰਾ ਸਿੰਘ ਦਾ ਪਿਛੋਕੜ ਨੈਨੀਤਾਲ ਉਤਰਾਖੰਡ ਤੋਂ ਹੈ ।ਉਹ ਅਮਰੀਕਾ ‘ਚ 1960 ‘ਚ ਆਏ ਸਨ ਅਤੇ 38 ਸਾਲ ਤੋਂ ਇਸ ਸ਼ਹਿਰ ਦੇ ਵਸਨੀਕ ਹਨ।ਉਨ੍ਹਾਂ ਨੂੰ ਸਰਬਸੰਮਤੀ ਨਾਲ ਇਸ ਸ਼ਹਿਰ ਦੇ ਮੇਅਰ ਚੁਣਿਆ ਗਿਆ ਹੈ ਅਤੇ 2 ਸਾਲ ਲਈ ਮੇਅਰ ਬਣੇ ਹਨ।ਸ. ਸਤਿੰਦਰਾ ਇਸ ਸ਼ਹਿਰ ਦੇ 1973 ਤੋਂ 2004 ਤੱਕ ਡਾਇਰੈਕਟਰ ਪਲੈਨਿੰਗ ਰਹੇ ਹਨ ਅਤੇ 2007 ਸਿਟੀ ਕਾਉਂਸਲ ਮੈਂਬਰ ਬਣੇ ਸਨ।ਉਨ੍ਹਾਂ ਨੇ ਅਰਬਨ ਪਲੈਨਿੰਗ ‘ਚ ਮਾਸਟਰ ਦੀ ਡਿਗਰੀ ਪ੍ਰਾਪਤ ਹਨ ਅਤੇ ਵਿਰਜੀਨੀਆ ਯੂਨੀਵਰਸਿਟੀ’ਚ ਪੜਾਉਂਦੇ ਰਹੇ ਹਨ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਚੋਣਾਂ `ਚ ਸਿਰੋਪਾਓ ਨੂੰ ਸਿਆਸੀ ਹਿੱਤਾਂ ਲਈ ਵਰਤਣ ਦੀ ਪ੍ਰਵਾਸੀ ਸਿੱਖਾਂ ਵੱਲੋਂ ਆਲੋਚਨਾ

  •  

    ਵੈਨਕੂਵਰ, 14 ਜਨਵਰੀ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਸਿਰੋਪਾਓ ਦੀ ਕੀਤੀ ਜਾ ਰਹੀ ਬੇਅਦਬੀ ਨੂੰ ਲੈ ਕੇ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਸਬੰਧੀ ਹੋਏ ਪ੍ਰਤੀਕਰਮ 'ਚ ਕਿਹਾ ਗਿਆ ਹੈ ਕਿ ਕਿਸੇ ਦਲਬਦਲੂ ਨੂੰ ਪਾਰਟੀ 'ਚ ਸ਼ਾਮਿਲ ਕਰਨ ਜਾਂ ਵੋਟਾਂ ਲਈ ਲੋਕਾਂ ਨੂੰ ਨਾਲ ਜੋੜਨ ਲਈ ਧੜਾਧੜ ਸਿਰੋਪਾਓ ਗਲਾਂ 'ਚ ਪਾ ਕੇ ਮਹਾਨ ਪ੍ਰੰਪਰਾ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਿਰੋਪਾਓ ਦੀ ਬੇਹੁਰਮਤੀ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਆਵਾਜ਼ ਉਠਾਉਣ ਅਤੇ ਦੂਜੇ ਪਾਸੇ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਵੀ ਅਜਿਹੇ ਸਮੇਂ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਹੈ। ਦੂਜੇ ਪਾਸੇ ਪ੍ਰਵਾਸੀ ਸਿੱਖਾਂ ਨੇ ਚੋਣ ਕਮਿਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੋਟਾਂ ਨਾ ਮੰਗਣ ਦੇ ਆਦੇਸ਼ਾਂ ਦਾ ਸਵਾਗਤ ਕੀਤਾ ਹੈ।

    Related Stories
      
    Go to TOP Top
    1 Comment(s)   Give Comment Comments   

    amarjit sngh dhillon
    on Fri 27 January 2012 - 08:50:50 AM
    bilkul sachi gal hai ji. ihna loka ne siropao noo ik majaak bana lia , jihra b koi kisse party ch janda ohde gal ch siropao . siropao di mahatata ki hai eh sab bhul gai.
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਕੈਨੇਡਾ `ਚੋਂ ਦੇਸ਼ ਨਿਕਾਲੇ ਲਈ ਅਤਿ ਲੋੜੀਂਦੇ 30 ਵਿਅਕਤੀਆਂ `ਚ ਪੰਜਾਬੀ ਵੀ ਸ਼ਾਮਿਲ

  •  




    ਵੈਨਕੂਵਰ, 12 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਸਰਕਾਰ ਵੱਲੋਂ ਦੇਸ਼ ਨਿਕਾਲੇ ਲਈ ਤਿਆਰ ਅਤਿ ਲੋੜੀਂਦੇ 30 ਵਿਅਕਤੀਆਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਦੋ ਪੰਜਾਬੀ 54 ਸਾਲਾ ਸ਼ਮਸ਼ੇਰ ਗੋਤਰਾ ਅਤੇ ਬੇਅੰਤ ਸੇਖੋਂ ਵੀ ਸ਼ਾਮਿਲ ਹਨ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਵਿੱਕ ਟੋਅਜ਼ ਅਤੇ ਇਮੀਗਰੇਸ਼ਨ ਤੇ ਸਿਟੀਜ਼ਨਸ਼ਿਪ ਮੰਤਰੀ ਜੇਸਨ ਕੈਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਨ੍ਹਾਂ ਲੋਕਾਂ ਤੋਂ ਕੈਨੇਡਾ ਵਾਸੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ, ਉਹ ਕਿਸੇ ਵੀ ਕੀਮਤ 'ਤੇ ਕੈਨੇਡਾ 'ਚ ਰਹਿਣ ਦੇ ਹੱਕਦਾਰ ਨਹੀਂ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਤਾਜ਼ਾ ਸੂਚੀ 'ਚ ਜਿਨ੍ਹਾਂ ਵਿਅਕਤੀਆਂ ਦੇ ਕੈਨੇਡਾ ਪੱਧਰ 'ਤੇ ਵਾਰੰਟ ਜਾਰੀ ਕੀਤੇ ਗਏ ਹਨ। ਉਨ੍ਹਾਂ 'ਚ ਭਾਰਤੀਆਂ ਤੋਂ ਇਲਾਵਾ ਪਾਕਿਸਤਾਨੀ ਤੇ ਬੰਗਲਾਦੇਸ਼ ਮੂਲ ਦੇ ਵਿਅਕਤੀ ਵੀ ਸ਼ਾਮਿਲ ਹਨ। ਮੋਸਟ ਵਾਂਟੇਡ ਸ਼ਮਸ਼ੇਰ ਗੋਤਰਾ ਉੱਪਰ ਮਨੁੱਖੀ ਅਧਿਕਾਰਾਂ ਦੀ ਕੌਮੀ ਤੇ ਕੌਮਾਂਤਰੀ ਉਲੰਘਣਾ ਤੇ ਜੰਗੀ ਅਪਰਾਧ ਐਕਟ ਅਧੀਨ ਤੇ ਅੰਤਰਰਾਸ਼ਟਰੀ ਕਾਨੂੰਨ ਤਹਿਤ ਦੋਸ਼ ਦਰਜ ਕਰਕੇ ਵਾਰੰਟ ਜਾਰੀ ਕੀਤੇ ਗਏ ਹਨ। ਇਕ ਹੋਰ ਵਿਅਕਤੀ ਵੈਨਕੂਵਰ ਵਾਸੀ ਬੇਅੰਤ ਸੇਖੋਂ ਜਿਸਮਾਨੀ ਸੋਸ਼ਣ ਦੇ ਦੋ ਚਾਰਜਾਂ 'ਚ ਦੋਸ਼ੀ ਪਾਇਆ ਜਾ ਚੁੱਕਿਆ ਹੈ। ਹੋਰਨਾਂ 'ਚ ਸੋਮਾਲੀਆ ਦੇ ਅਲੀ ਮੁਹੰਮਦ, ਪਾਕਿਸਤਾਨ ਮੁਹੰਮਦ ਅਮੀਰ ਫਾਰੂਕ, ਨਾਸਿਰ ਅਹਿਮਦ ਹੈਦਰ, ਬੰਗਲਾਦੇਸ਼ ਦੇ ਇਸਲਾਮ ਖੋਕਨ ਤੇ ਸ੍ਰੀਲੰਕਾ ਦੇ ਮੁਰਲੀ ਕੰਥਨ ਆਦਿ ਸ਼ਾਮਿਲ ਹਨ। ਕੈਨੇਡੀਅਨ ਬਾਰਡਰ ਏਜੰਸੀ ਦੇ ਮੁਖੀ ਅਨੁਸਾਰ ਹਰ ਵਰ੍ਹੇ 3000 ਵਿਅਕਤੀਆਂ ਦੇ ਇਮੀਗਰੇਸ਼ਨ ਨਿਯਮਾਂ ਦੀ ਉਲੰਘਣਾ ਕਰਕੇ ਵਾਰੰਟ ਜਾਰੀ ਹੁੰਦੇ ਹਨ। ਬੀਤੇ ਵਰ੍ਹੇ ਕੈਨੇਡਾ 'ਚੋਂ ਪੰਦਰਾਂ ਹਜ਼ਾਰ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ 1800 ਦੇ ਕਰੀਬ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਿਤ ਸਨ।

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਪਰਵਾਸੀ ਭਾਰਤੀ ਸੰਮੇਲਨ ਅਜੇ ਤਕ ਪਰਵਾਸੀ ਭਾਰਤੀਆਂ ਦਾ ਕੁਝ ਨਹੀਂ ਸੰਵਾਰ ਸਕੇ-ਨਾਪਾ

  •  

    ਚੰਡੀਗੜ, 9 ਜਨਵਰੀ (ਗੁਰਪ੍ਰੀਤ ਮਹਿਕ) : ਭਾਰਤ ਸਰਕਾਰ ਵੱਲੋਂ ਹਰ ਸਾਲ ਮਨਾਇਆ ਜਾ ਰਿਹਾ ਪ੍ਰਵਾਸੀ ਭਾਰਤੀ ਦਿਵਸ ਕੁਝ ਇਕ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਸ਼ੁਗਲ ਮੇਲੇ ਦਾ ਸਾਧਨ ਤਾਂ ਹੋ ਸਕਦਾ ਹੈ। ਪਰ ਇਹ ਪ੍ਰਵਾਸੀ ਭਾਰਤੀ ਸੰਮੇਲਨ ਪ੍ਰਵਾਸੀ ਭਾਰਤੀਆਂ ਦੀ ਨਾ ਤਾਂ ਕਿਸੇ ਕਿਸਮ ਦੀ ਤਰਜਮਾਨੀ ਕਰਦੇ ਹਨ ਅਤੇ ਨਾ ਹੀ ਇਨਾਂ ਭਾਰਤੀ ਸੰਮੇਲਨਾਂ ਦੌਰਾਨ ਇਕ ਆਮ ਪ੍ਰਵਾਸੀ ਭਾਰਤੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਤੇ ਉਨਾਂ ਦੇ ਹਲ ਲਈ ਕੋਈ ਫੈਸਲਾ ਕੀਤਾ ਜਾਂਦਾ ਹੈ। ਇਹ ਗੱਲ ਅੱਜ ਇਥੇ ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਚਾਹਲ ਅਤੇ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਨੇ  ਆਖੀ। ਉਨਾਂ ਕਿਹਾ ਕਿ ਇਨਾਂ ਪ੍ਰਵਾਸੀ ਭਾਰਤੀ ਸੰਮੇਲਨਾਂ ਵਿਚ ਕੇਵਲ ਉਹ ਹੀ ਪ੍ਰਵਾਸੀ ਭਾਰਤੀ ਸ਼ਾਮਲ ਹੁੰਦੇ ਹਨ ਜਿਹੜੇ ਕਿ ਜਾਂ ਤਾਂ ਉਹ ਵੱਖ ਵੱਖ ਦੇਸ਼ਾਂ ਵਿਚ ਉਚ ਕੋਟੀ ਦੇ ਸਿਆਸਤਦਾਨ ਹੁੰਦੇ ਹਨ ਅਤੇ ਜਾਂ ਫਿਰ ਉਹ ਉਘੇ ਵਪਾਰੀ ਜਾਂ ਸਨਅਤਕਾਰ ਹੁੰਦੇ ਹਨ। ਇਨਾਂ ਆਗੂਆਂ ਨੇ ਕਿਹਾ ਕਿ ਅਜਿਹੇ ਲੋਕਾਂ ਦੀਆਂ ਪ੍ਰਦੇਸ਼ਾਂ ਵਿਚ ਆਪਣੀਆਂ ਕੋਈ ਵੀ ਸਮੱਸਿਆਵਾਂ ਨਹੀਂ ਹੁੰਦੀਆਂ ਤੇ ਜੇਕਰ ਕੀਤੇ ਹੁੰਦੀਆਂ ਵੀ ਹਨ ਤਾਂ ਉਹ ਆਪਣੀਆਂ ਇਨਾਂ ਸਮੱਸਿਆਵਾਂ ਨੂੰ ਆਪ ਹਲ ਕਰ ਲੈਣ ਦੇ ਸਮਰੱਥ ਹੁੰਦੇ ਹਨ। ਜਿਹੜੇ ਆਮ ਪ੍ਰਵਾਸੀ ਭਾਰਤੀਆਂ ਨੂੰ ਹਰ ਰੋਜ਼ ਦੀ ਜ਼ਿੰਦਗੀ ਵਿਚ ਆਪਣੇ ਨਾਲ ਪੇਸ਼ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਨਾ ਪੈਂਦਾ ਹੈ, ਉਸ ਵਰਗ ਦੇ ਪ੍ਰਵਾਸੀ ਭਾਰਤੀ ਇਨਾਂ ਸਮਾਗਮਾਂ ਵਿਚ ਨਾ ਤਾਂ ਬੁਲਾਏ ਜਾਂਦੇ ਹਨ ਅਤੇ ਨਾ ਹੀ ਉਨਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਜ਼ਿਕਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਸੰਮੇਲਨ ਅੱਜ ਤੱਕ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਵਿਚ ਪੂੰਜੀ ਨਿਵੇਸ਼ ਕਰਨ ਦੇ ਲਈ ਵੀ ਕਿਸੇ ਹੱਦ ਤੱਕ ਸਫਲ ਨਹੀਂ ਹੋ ਸਕਿਆ। ਇਸ ਵਿਚ ਕੋਈ ਸ਼ਕ ਨਹੀਂ ਕਿ ਹਰ ਸਾਲ ਇਨਾਂ ਪ੍ਰਵਾਸੀ ਭਾਰਤੀ ਸੰਮੇਲਨਾਂ ਦੌਰਾਨ ਵੱਖ ਵੱਖ ਵਿਸ਼ਿਆਂ ’ਤੇ ਬਹੁਤ ਲੰਮੇ ਲੰਮੇ ਭਾਸ਼ਣ ਤਾਂ ਹੁੰਦੇ ਹਨ ਲੇਕਿਨ ਇਨਾਂ ਭਾਸ਼ਣਾਂ ਦੇ ਕੋਈ ਠੋਸ ਨਤੀਜੇ ਅਜੇ ਤੱਕ ਸਾਹਮਣੇ ਨਹੀਂ ਆ ਸਕੇ। ਇਸੇ ਤਰਾਂ ਇਹ ਸਿਲਸਿਲਾ ਵਗੈਰ ਕਿਸੇ ਪ੍ਰਾਪਤੀਆਂ ਦੇ ਹਰ ਸਾਲ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ ਜਿਸ ਉਪਰ ਦੇਸ਼ ਦਾ ਕਰੋੜਾਂ ਰੂਪੈ ਦਾ ਧਨ ਤੇ ਸ਼ਕਤੀ ਬਰਬਾਦ ਹੋ ਰਿਹਾ ਹੈ । ਇਹਨਾਂ ਪਰਵਾਸੀ ਸੰਮੇਲਨਾਂ ਦੌਰਾਨ ਕੁਝ ਇਕ ਪਰਵਾਸੀ ਭਾਰਤੀਆਂ ਨੂੰ ਉਹਨਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਦਲੇ ਸਨਮਾਨਤ ਕੀਤੇ ਜਾਣ ਦਾ ਸਿਲਸਿਲਾ ਵੀ ਹਮੇਸ਼ਾਂ ਵਿਵਾਦਾਂ ਵਿਚ ਰਹਿੰਦਾ ਰਿਹਾ ਹੈ ਕਿਉਂਕਿ ਅਜਿਹੇ ਸਨਮਾਨ ਪਰਾਪਤ ਕਰਨ ਵਾਲੀਆਂ ਸ਼ਖਸ਼ੀਅਤਾਂ ਦੀ ਚੋਣ ਕਰਨ ਲਈ ਕੋਈ ਵੀ ਮਾਪ ਦੰਡ ਨਹੀਂ ਅਪਣਾਇਆ ਜਾਂਦਾ ਸਗੋਂ ਅਜਿਹਾ ਸਨਮਾਨ ਪਰਾਪਤ ਕਰਨ ਵਾਲੇ ਲੋਕਾਂ ਦੀ ਚੋਣ ਕਰਨ ਲਈ ਉਹਨਾਂ ਦੀ ਸਰਕਾਰੀ ਪਹੁੰਚ ਨੂੰ ਹੀ ਮਾਪਦੰਡ ਦਾ ਅਧਾਰ ਬਣਾਇਆ ਜਾਂਦਾ ਹੈ। ਇਨਾਂ ਆਗੂਆਂ ਨੇ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪ੍ਰਦੇਸ਼ਾਂ ਵਿਚ ਰਹਿਣ ਵਾਲੇ ਆਮ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਸੰਜ਼ੀਦਗੀ ਦੇ ਨਾਲ ਘੋਖ ਕਿ ਉਨਾਂ ਦਾ ਹਲ ਲੱਭਿਆ ਜਾਵੇ। ਲੇਕਿਨ ਜਦ ਤੱਕ ਆਮ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹਲ ਇਨਾਂ ਸੰਮੇਲਨਾਂ ਦੇ ਮੌਕੇ ਤੇ ਲੱਭਿਆ ਨਹੀਂ ਜਾਂਦਾ ਤਦ ਤੱਕ ਇਹ ਪ੍ਰਵਾਸੀ ਭਾਰਤੀ ਸੰਮੇਲਨ ਇਕ ਸ਼ੁਗਲ ਮੇਲੇ ਦਾ ਸਾਧਨ ਹੀ ਬਣੇ ਰਹਿਣਗੇ। ਜਿਸ ਲਈ ਭਾਰਤ ਸਰਕਾਰ ਨੂੰ ਇਸ ਸਬੰਧੀ ਲੋੜੀਂਦੇ ਸੁਧਾਰ ਕਰਕੇ ਅਮਲ ਵਿਚ ਲਿਆਉਣੇ ਚਾਹੀਦੇ ਹਨ। 

    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਕੈਨੇਡੀਅਨ ਪੰਜਾਬੀ ਨੂੰ ਪੰਜ ਸਾਲ ਦੀ ਕੈਦ

  • ਐਬਟਸਫੋਰਡ. ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ  

      ਸੁਪਰੀਮ ਕੋਰਟ, ਚਿਲਾਬੈਕ ਕੈਨੇਡਾ ਵੱਲੋਂ ਅੱਜ ਕਤਲ ਦੇ ਮੁਕੱਦਮੇ ਵਿਚ 23 ਸਾਲਾ ਅੰਮ੍ਰਿਤ ਗਿੱਲ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਕਰੀਬ ਸਾਢੇ ਤਿੰਨ ਸਾਲ ਪਹਿਲਾਂ ਛੁਰੇ ਦੇ ਤੇਜ਼ ਵਾਰਾਂ ਨਾਲ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤੇ ਗਏ 18 ਸਾਲਾ ਹਰਵੀਰ ਸਿੰਘ (ਹਰਵੀ) ਹਾਂਸ ਦੇ ਕੇਸ ਵਿਚ ਸੁਣਾਏ ਗਏ ਅਹਿਮ ਫੈਸਲੇ ਮੌਕੇ ਪੀੜਤ ਪਰਿਵਾਰ ਅਤੇ ਦੋਸ਼ੀ ਦੇ ਨਜ਼ਦੀਕੀ ਅਦਾਲਤ ਵਿਚ ਹਾਜ਼ਰ ਸਨ। ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਭਾਵੇਂ ਬੀਤੇ ਦਿਨ ਦੋਸ਼ੀ ਅੰਮ੍ਰਿਤ ਗਿੱਲ ਨੇ ਹਾਂਸ ਪਰਿਵਾਰ ਤੋਂ ਵਾਰਦਾਤ ਸਮੇਂ ਮੌਜੂਦ ਹੋਣ ਦੀ ਮੁਆਫੀ ਮੰਗੀ ਸੀ, ਪ੍ਰੰਤੂ ਮੈਨਸਲੌਟਰ ਦੋਸ਼ਾਂ ਅਧੀਨ ਉਸ ਦੇ ਜੁਰਮ ਦੀ ਸਜ਼ਾ ਲਾਜ਼ਮੀ ਹੈ ਤੇ ਪੰਜ ਸਾਲ ਲਈ ਉਸ ਨੂੰ ਕੈਦ ਹੋਵੇਗੀ। ਇਸ ਵਿਚੋਂ ਦੇ ਮਹੀਨੇ ਦਾ ਸਮਾਂ ਗਿੱਲ ਪਹਿਲਾਂ ਹੀ ਜੇਲ੍ਹ ਵਿਚ ਗੁਜ਼ਾਰ ਚੁੱਕਾ ਹੈ, ਜਿਸ ਦਾ ਕਾਨੂੰਨੀ ਤੌਰ 'ਤੇ ਕਰੈਡਿਟ ਦਿੱਤਾ ਜਾਵੇਗਾ। ਹਰਵੀਰ ਹਾਂਸ ਕਤਲ ਮੁਕੱਦਮੇ ਵਿਚ ਸ਼ਵਿੰਦਰ ਬਰਾੜ ਪਹਿਲਾਂ ਹੀ 5 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਰਿੱਕ ਹੈਨਸਨ ਸੈਕੰਡਰੀ ਸਕੂਲ ਦੇ ਵਿਦਿਆਰਥੀ ਤੇ ਉੱਘੇ ਖਿਡਾਰੀ ਹਾਂਸ 'ਤੇ ਉਸ ਦੇ ਘਰ ਦੇ ਬਗੀਚੇ ਵਿਚ ਛੁਰੇ ਮਾਰ ਕੇ ਗਰਦਨ ਸਮੇਤ ਸਰੀਰ ਦੇ ਕਈ ਹਿੱਸੇ ਲਹੂ-ਲੂਹਾਨ ਕਰ ਦਿੱਤੇ ਗਏ ਸਨ ਤੇ ਪੀੜਤ ਨੌਜਵਾਨ ਦਮ ਤੋੜ ਗਿਆ ਸੀ। ਲੰਮੀ ਕਾਨੂੰਨੀ ਕਾਰਵਾਈ ਮਗਰੋਂ ਪੰਜਾਬ ਤੋਂ ਜ਼ੀਰੇ ਨੇੜੇ ਪੈਂਦੇ ਕੱਸੋਆਣਾ ਨਾਲ ਸੰਬੰਧਿਤ ਅੰਮ੍ਰਿਤ ਗਿੱਲ ਅਤੇ ਜ਼ਿਲ੍ਹਾ ਮੋਗੇ ਦੇ ਮਾੜੀ ਦੇ ਸ਼ਵਿੰਦਰ ਬਰਾੜ ਨੂੰ ਸਜ਼ਾਵਾਂ ਹੋਈਆਂ ਹਨ। ਅਦਾਲਤੀ ਫੈਸਲੇ ਸਮੇਂ ਬੇਹੱਦ ਸੋਗਮਈ ਮਾਹੌਲ ਵਿਚ ਮ੍ਰਿਤਕ ਹਰਵੀਰ ਸਿੰਘ ਹਾਂਸ ਦੇ ਪਿਤਾ ਤੇ ਜ਼ਿਲ੍ਹਾ ਲੁਧਿਆਣਾ ਵਿਚ ਜਗਰਾਉਂ ਨੇੜੇ ਪਿੰਡ ਹਾਂਸ ਕਲਾਂ ਦੇ ਵਸਨੀਕ ਹਰਜੀਤ ਸਿੰਘ ਹਾਂਸ ਨੇ ਜਿਥੇ ਕੈਨੇਡਾ ਦੇ ਕਾਨੂੰਨ ਵੱਲੋਂ ਦੋਸ਼ੀ ਨੂੰ ਸਜ਼ਾ ਦੇਣ 'ਤੇ ਸੰਤੁਸ਼ਟੀ ਪ੍ਰਗਟਾਈ, ਉਥੇ ਭਰੇ ਮਨ ਨਾਲ ਕਿਹਾ ਕਿ ਅਪਰਾਧੀ ਤਾਂ ਕੁਝ ਵਰ੍ਹਿਆਂ ਮਗਰੋਂ ਹੀ ਖੁੱਲ੍ਹੇਆਮ ਘੁੰਮਣਗੇ, ਪਰ ਉਨ੍ਹਾਂ ਦਾ ਗੱਭਰੂ ਪੁੱਤ ਕਦੇ ਵੀ ਘਰ ਨਹੀਂ ਪਰਤੇਗਾ।


    Related Stories
      
    Go to TOP Top
    0 Comment(s)   Give Comment Comments   
    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     [1] 2 3 4  >>    Last >>
    Saanj.net Bhatti
  • ਮਹਿੰਦਰਪਾਲ ਸਿੰਘ ਪਾਲ ਦੀ ਤੀਜੀ ਕਿਤਾਬ 'ਆਲਣਾ' ਰਿਲੀਜ਼
  • ਐਡੀਲੇਡ ਵਿਖੇ ਸਿੱਖ ਸ਼ਹੀਦੀ ਸਮਾਰਕ ਦੀ ਸਥਾਪਨਾ
  • 24ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਖ਼ਾਲਸਾਈ ਜਲਾਲ ਨਾਲ਼ ਤੇ ਸਮਾਪਤੀ ਪੰਜਾਬੀ ਧਮਾਲ ਨਾਲ਼
  • ਪੰਜਾਬੀ ਸੱਥ ਵਲੋਂ ਬ੍ਰਿਸਬੇਨ ਵਿਖੇ ਆਸਟ੍ਰੇਲੀਅਨ ਇਕਾਈ ਦੀ ਸਥਾਪਨਾ
  • ਭਾਰਤੀ ਪੰਜਾਬੀ ਸਭਿਆਚਾਰ ਸੰਸਥਾ ਕੀਲ ਨੇ ਵਿਸਾਖੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ
  • ਨਪੁੰਸਕ ਬਣਾ ਸਕਦੀਆਂ ਹਨ ਸਬਜ਼ੀਆਂ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
  • SocialTwist Tell-a-Friend
    Unicode Convert Fonts Punjabi Unicode Type
  • ਕੀ ਤੇਰਾ ਸੱਚ ਮੰਨੀਏ : ਪ੍ਰਕਾਸ਼ ਸਿੰਘ ਬਾਦਲ ਜਿੱਤਣਗੇ ਪਰ ਸਰਕਾਰ ਕਾਂਗਰਸ ਦੀ ਬਣੇਗੀ- ਗੁਰਦਾਸ ਬਾਦਲ
  • ਕੋਲਕਾਤਾ ਦੀਆਂ ਝੁੱਗੀਆਂ ’ਚ ਰੁਲ ਰਹੇ ਨੇ ਅਤਿਵਾਦ ਕਾਰਨ ਉਜੜੇ ਕਸ਼ਮੀਰੀ
  • ਲੋਕਪਾਲ ਬਣਿਆ ਸੀ ਸਿੱਖ ਰਾਜ ਦੇ ਪਤਨ ਦਾ ਕਾਰਨ
  • ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
  • ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਲਈ ਨਵੀਂ ਮੁਸ਼ਕਲਾਂ ਖੜੀ ਹੌਈਆਂ
  • ਤੁਸੀ ਜਾਣਦੇ ਹੋ ਭਾਰਤ ਵਿੱਚ ਦੋ ਤਾਜ ਮਹੱਲ
  • ਸੁੱਖੀ ਚਹਿਲ ਗ੍ਰਿਫ਼ਤਾਰ
  • ਪੁਲੀਸ ਮੁਲਾਜ਼ਮ ਵੱਲੋਂ ਕੁੜੀਆਂ ਦੀ ਕੁੱਟਮਾਰ
  • ਬਲਵੰਤ ਰਾਮੂਵਾਲੀਆਂ ਦੀ ਰਾਜਨੀਤਕ ਸਫਾਈ
  • ਦੇਖੋ ਪੰਜਾਬ ਬਜੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਕੀ ਕਹਿ ਰਿਹਾ


  • ਸਭ ਤੋਂ ਹੁਸੀਨ ਮੁਖੜਾ - ਐਮਾ ਵਾਟਸਨ
  • ਇੰਟਰਨੈੱਟ ਪਾਇਰੇਸੀ ਬਿੱਲ ਖ਼ਿਲਾਫ਼ : ਵਿਕੀਪੀਡੀਆ ਤੇ ਹੋਰ ਮਸ਼ਹੂਰ ਵੈੱਬਸਾਈਟਾਂ ਨੇ ਅੱਜ ਬਲੈਕਆਊਟ ਕੀਤਾ
  • ਨਿਊਯਾਰਕ : ਭਾਰਤੀ ਔਰਤ ਨੇ ‘ਚ ਟਰੇਨ ਤੇ ਬੱਚਾ ਜੰਮਿਆਂ
  • ਮੁਸ਼ੱਰਫ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਇਨਾਮ ਦੇਣ ਦਾ ਐਲਾਨ
  • ਹਾਂਗਕਾਂਗ ਦੇ ਅਮੀਰਾਂ ਦੇ ਬੈਂਕ ਖਾਤੇ ਹੋਏ ਨੀਵੇਂ
  • ਗੁਰਬਤ ਦੇ 31 ਦਿਨ ਉਮਰ ਭਰ ਚੇਤੇ ਰਹਿਣਗੇ-ਵਿਧਾਇਕ ਜਗਰੂਪ ਸਿੰਘ ਬਰਾੜ
  • ਵਿਆਹ ਕਰਵਾ ਕੇ ਕੈਨੇਡਾ ਆਏ ਲਾੜਾ-ਲਾੜੀ ਹੁਣ ਦੋ ਸਾਲਾਂ ਤੱਕ ਪੱਕੇ ਨਹੀਂ ਹੋ ਸਕਣਗੇ
  • ਸਿੱਖ ਜਥੇਬੰਦੀਆਂ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਹੱਕ ‘ਚ ਪਹਿਰਾ ਦੇਣ ਦਾ ਸੱਦਾ
  • ਬੀ.ਸੀ. ਕੋਰਟ ਵਲੋਂ ਜੱਸਾ ਗਰੇਵਾਲ ‘ਤੇ ਸਾਥੀਆਂ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਕੇਸ ਦਾ ਫੈਸਲਾ
  • ਗੈਂਗਸਟਰ ਸੰਦੀਪ ਦੂਹੜੇ ਦੀ ਹੱਤਿਆ
  • Punjabi News Online
      Do you like the Website?
     Name:
     E-Mail :

     How you
     reached:


     Your
     comments:




    1  Comment by: asghar pehlwan
    veer ji tusi great o punjabian naal pyar karday o par assi vi punjabi aan gurmukhi nae janday english wich likho

    2  Comment by: HARMESH CHAWLA
    oh thank you great online news paper keeps updating punjab news and abrod

    3  Comment by: baldev singh mann
    i like it

    4  Comment by: baldev singh mann
    i like it

    5  Comment by: jaspreet
    great news peper keep updating punjab news and oher news in the world thank you



    Facebook Activity

    Widgetize!