ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਭਾਰਤ

 • ਰਾਮਦੇਵ ਦੇ ਸਹਿਯੋਗੀ ਨੂੰ ਰਾਹਤ ਨਹੀਂ , ਹਾਈਕੋਰਟ ਨੇ ਅਰਜ਼ੀ ਮੋੜੀ

 • ਦੇਹਰਾਦੂਨ
  ਸੀਬੀਆਈ ਦੀ ਸੰਭਾਵੀ ਗ੍ਰਿਫ਼ਤਾਰੀ ਤੋਂ ਬਚਣ ਲਈ ਯੋਗ ਗੁਰੂ ਬਾਬਾ ਰਾਮਦੇਵ ਦੇ ਨੇੜਲੇ ਸਹਿਯੋਗੀ ਅਚਾਰਿਆ ਬਾਲਕ੍ਰਿਸ਼ਨ ਨੂੰ ਅੱਜ ਨੈਨੀਤਾਲ ਸਥਿਤ ਉਤਰਾਖੰਡ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਬਾਲਕ੍ਰਿਸ਼ਨ ਨੇ ਅੱਜ ਹਾਈ ਕੋਰਟ ‘ਚ ਅਰਜ਼ੀ ਦਾਇਰ ਕਰਦਿਆਂ ਆਪਣੀ ਸੰਭਾਵੀ ਗ੍ਰਿਫ਼ਤਾਰੀ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ, ਪਰ ਅਦਾਲਤ ਨੇ ਉਸ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ।
  ਸੂਤਰਾਂ ਨੇ ਦੱਸਿਆ ਕਿ ਬਾਲਕ੍ਰਿਸ਼ਨ ਨੇ ਹਾਈ ਕੋਰਟ ਦੇ ਜੱਜ ਪੀ ਸੀ ਪੰਤ ਦੇ ਬੈਂਚ ਸਾਹਮਣੇ ਅਰਜ਼ੀ ਦਾਇਰ ਕੀਤੀ, ਜਿਸ ‘ਤੇ ਸੁਣਵਾਈ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਰਾਜ ਵਿੱਚ ਅਗਾਊਂ ਜ਼ਮਾਨਤ ਦੀ ਕੋਈ ਤਜਵੀਜ਼ ਨਹੀਂ ਹੈ, ਇਸ ਲਈ ਸੰਵਿਧਾਨ ਦੀ ਧਾਰਾ 266 ਤਹਿਤ ਗ਼੍ਰਿਫ਼ਤਾਰੀ ‘ਤੇ ਰੋਕ ਲਗਾਉਣ ਲਈ ਅਰਜ਼ੀ ਦਾਇਰ ਕੀਤੀ ਜਾਂਦੀ ਹੈ ਅਤੇ ਇਸ ‘ਤੇ ਜੇਕਰ ਅਦਾਲਤ ਉਚਿਤ ਸਮਝੇ ਤਾਂ ਆਪਣਾ ਆਦੇਸ਼ ਜਾਰੀ ਕਰ ਦਿੰਦੀ ਹੈ। ਸੂਤਰਾਂ ਨੇ ਦੱਸਿਆ ਕਿ ਬਾਲਕ੍ਰਿਸ਼ਨ ਨੇ ਆਪਣੀ ਸੰਭਾਵੀ ਗ੍ਰਿਫ਼ਤਾਰੀ ‘ਤੇ ਰੋਕ ਲਗਾਏ ਜਾਣ ਸਬੰਧੀ ਅਰਜ਼ੀ ਦਾਇਰ ਕੀਤੀ ਸੀ, ਪਰ ਜਸਟਿਸ ਪੀ ਸੀ ਪੰਤ ਦੇ ਇੱਕ ਮੈਂਬਰੀ ਬੈਂਚ ਨੇ ਇਸ ਅਰਜ਼ੀ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਸੰਭਾਵਨਾ ਹੈ ਕਿ ਸੀਬੀਆਈ ਸ਼ੁੱਕਰਵਾਰ ਨੂੰ ਬਾਲਕ੍ਰਿਸ਼ਨ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
  ਦੂਜੇ ਪਾਸੇ ਯੋਗ ਗੁਰੂ ਬਾਬਾ ਰਾਮਦੇਵ ਦੇ ਨੇੜਲੇ ਸਹਿਯੋਗੀ ਅਚਾਰਿਆ ਬਾਲਕ੍ਰਿਸ਼ਨ ਦੀ ਇੱਕ ਅਪੀਲ ਨੂੰ ਠੁਕਰਾਉਂਦਿਆਂ ਅੱਜ ਸੀਬੀਆਈ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਦੇਹਰਾਦੂਨ ਸਥਿਤ ਸੀਬੀਆਈ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਸੀਬੀਆਈ ਦੀ ਸੀਨੀਅਰ ਅਧਿਕਾਰੀ ਧਾਰਿਨੀ ਮਿਸ਼ਰਾ ਨੇ ਅੱਜ ਦਿੱਲੀ ਤੋਂ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਲਕ੍ਰਿਸ਼ਨ ਨੇ ਇੱਕ ਫੈਕਸ ਭੇਜਦਿਆਂ ਅਪੀਲ ਕੀਤੀ ਸੀ ਕਿ ਉਸ ਕੋਲ ਅਜੇ ਪਾਸਪੋਰਟ ਨਹੀਂ ਹੈ, ਇਸ ਲਈ ਪਾਸਪੋਰਟ ਲੈ ਕੇ ਸੀਬੀਆਈ ਦਫ਼ਤਰ ਪਹੁੰਚਣ ਲਈ ਉਸ ਨੂੰ 20 ਦਿਨ ਦਾ ਸਮਾਂ ਦਿੱਤਾ ਜਾਵੇ। ਪਰ ਸੀਬੀਆਈ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਿਨਾਂ ਪਾਸਪੋਰਟ ਤੋਂ ਹੀ ਸੀਬੀਆਈ ਦੇ ਦਫ਼ਤਰ ਵਿੱਚ ਪਹੁੰਚਣ ਤਾਂ ਕਿ ਉਨ੍ਹਾਂ ਤੋਂ ਜ਼ਰੂਰੀ ਪੁੱਛਗਿੱਛ ਕੀਤੀ ਜਾ ਸਕੇ। ਜ਼ਿਕਰਯੋਗ ਹੈਕਿ ਉਤਰਾਖੰਡ ਪੁਲਿਸ ਨੇ ਬੁੱਧਵਾਰ ਨੂੰ ਹਰਿਦੁਆਰ ਸਥਿਤ ਬਾਲਕ੍ਰਿਸ਼ਨ ਦੀ ਰਿਹਾਇਸ਼ ‘ਤੇ ਇੱਕ ਨੋਟਿਸ ਲਗਾ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੂੰ ਦੇਹਰਾਦੂਨ ਦੇ ਸੀਬੀਆਈ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਕੇਵਲ ਖ਼ੁਰਾਣਾ ਨੇ ਦੱਸਿਆ ਕਿ ਬਾਲਕ੍ਰਿਸ਼ਨ ਦੇ ਬੀਤੇ ਸੋਮਵਾਰ ਤੋਂ ਲਾਪਤਾ ਹੋਣ ਤੋਂ ਬਾਅਦ ਅੱਜ ਤੱਕ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਉਨ੍ਹਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਯੋਗ ਗੁਰੂ ਰਾਮਦੇਵ ਕੁਝ ਸਮਾਂ ਯੋਗ ਨਹੀਂ ਸਿਖਾਉਣਗੇ, ਕਈ ਕੈਂਪ ਰੱਦ

 • ਦੇਹਰਾਦੂਨ : ਯੋਗ ਗੁਰੂ ਸਵਾਮੀ  ਰਾਮਦੇਵ ਹੁਣ ਯੋਗ ਸਿਖਾਉਣ ਵਿੱਚ  ਪਹਿਲਾਂ ਜਿੰਨਾ ਧਿਆਨ ਨਹੀਂ ਦੇ ਰਹੇ ।  ਪਿਛਲੇ ਮਹੀਨੇ ਦਿੱਲੀ ਦੇ ਰਾਮਲੀਲਾ ਗਰਾਊਂਡ ਵਾਲੇ  ਕਾਂਡ ਮਗਰੋਂ  ਉਹ ਯੋਗ ਕੈਂਪ ਲਗਾਉਣ ਵਿੱਚ ਪਹਿਲਾਂ ਜਿੰਨੇ ਗਤੀਸ਼ੀਲ ਨਹੀਂ  ਰਹੇ ।
  ਹੁਣ ਸਵਾਮੀ ਰਾਮਦੇਵ ਨੇ  6 ਦਿਨ ਦੀ ਰੂਸ ਯਾਤਰਾ ਬਿਨਾ ਕਿਸੇ ਠੋਸ ਕਾਰਨ  ਟਾਲ ਦਿੱਤੀ ਹੈ।  ਅਸਲ ਵਿੱਚ   ਇਸ ਟੂਰ ਤੇ ਰਾਮਦੇਵ ਦੇ ਸਹਿਯੋਗੀ   ਅਚਾਰੀਆ ਬਾਲ ਕ੍ਰਿਸ਼ਨ ਦੇ ਨਾਲ ਰੂਸ ਜਾਣਾ ਸੀ  ਜਿੱਥੇ  24 ਤੋਂ 31 ਜੁਲਾਈ ਤੱਕ  ਯੋਗ ਕੈਂਪ  ਆਯੋਜਿਤ ਕਰਨ ਦਾ ਪ੍ਰੋਗਰਾਮ ਸੀ ।
   ਪਤਾ ਲੱਗਾ ਹੈ ਕਿ  ਰਾਮਦੇਵ ਨੇ ਇਹ ਯਾਤਰਾ ਰੱਦ ਕਰਨ ਦੇ ਨਾਲ ਨਾਲ   ਅਗਲੇ ਕੁਝ ਦਿਨਾਂ ਤੱਕ ਭਾਰਤ ਵਿੱਚ ਲੱਗਣ ਵਾਲੇ ਯੋਗ ਕੈਂਪ ਵੀ  ਰੱਦ ਕਰ ਦਿੱਤੇ ਹਨ। 
  ਸੂਤਰਾਂ ਮੁਤਾਬਿਕ ਸਵਾਮੀ ਸਹਿਯੋਗੀ ਬਾਲ ਕ੍ਰਿਸ਼ਨ ਦੇ  ਫਰਜ਼ੀ ਪਾਸਪੋਰਟ ਮਾਮਲੇ ਵਿੱਚ ਫਸਣ ਕਾਰਨ ਇਹ ਪ੍ਰੋਗਰਾਮ ਟਾਲਣੇ ਪੈ ਰਹੇ ਹਨ ।
  ਜਾਣਕਾਰੀ ਮੁਤਾਬਿਕ  20 ਮਈ ਤੋਂ 31 ਮਈ ਤੱਕ  ਸਵਾਮੀ ਨੇ ਮੱਧ ਪ੍ਰਦੇਸ਼ ਦੇ 11 ਸ਼ਹਿਰਾਂ ਵਿੱਚ ਯੋਗ ਕੈਂਪ ਲਗਾਏ ਸਨ ।  ਪਰ ਜੂਨ  ਵਿੱਚ ਸਿਰਫ਼ ਦੋ ਕੈਂਪ ਲਗਾਏ । ਇੱਕ ਕੈਂਪ   ਮੱਧ ਪ੍ਰਦੇਸ਼ ਵਿੱਚ ਅਤੇ ਦੂਜਾ  ਉਤਰਾਚਲ ਵਿੱਚ  ਲਾਇਆ ।  ਜਿ਼ਕਰਯੋਗ ਹੈ ਕਿ  ਇਹ  ਰਾਜਾਂ ਵਿੱਚ ਭਾਜਪਾ ਸਰਕਾਰਾਂ ਹਨ ਪਰ ਕਾਂਗਰਸੀ ਹਕੂਮਤ ਵਾਲੇ ਰਾਜਾਂ ਵਿੱਚ ਉਹਨਾਂ ਨੂੰ   ਯੋਗ ਕੈਂਪ ਲਾਉਣ ਦੀ ਇਜ਼ਾਜਤ ਲੈਣ ਲਈ  ਦਿੱਕਤ ਆ ਰਹੀ ਸੀ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਮਦੇਵ ਦੇ ਸਾਥੀ ਦੀਆਂ ਡਿਗਰੀਆਂ ਫਰਜੀ

 • ਯੋਗ ਗੁਰੂ ਸਵਾਮੀ ਰਾਮਦੇਵ ਨੂੰ ਹੁਣ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਉਸਦੇ ਸਹਿਯੋਗੀ  ਬਾਲ ਕ੍ਰਿਸ਼ਨ ਯੋਗੀ ਜਿੱਥੇ ਫਰਜ਼ੀ ਪਾਸਪੋਰਟ ਦੇ ਮਾਮਲੇ ਵਿੱਚ ਘਿਰੇ  ਹੋਏ ਹਨ ਉੱਥੇ ਹੁਣ ਇਸੇ ਮਾਮਲੇ ਦੀ ਜਾਂਚ ਕਰਦੇ ਹੋਏ   ਸੀਬੀਆਈ ਨੇ ਬਾਲ ਕਿਸ਼ਨ ਦੀਆਂ ਮੈਟਰਿਕ ਅਤੇ  ਬੀ ਏ ਦੀਆਂ ਡਿਗਰੀਆਂ ਨੂੰ ਫਰਜ਼ੀ ਕਰਾਰ ਦਿੱਤਾ ਹੈ । ਕਿਹਾ ਗਿਆ ਹੈ ਕਿ ਉਸਨੇ ਬੀ ਏ ਤੱਕ ਪੜਾਈ ਨਹੀਂ ਕੀਤੀ ਪਰ  ਡਿਗਰੀ ਹਾਸਲ ਜਰੂਰ ਕਰ ਲਈਆਂ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨੋਟ ਬਦਲੇ ਵੋਟ : ਸੁਹੇਲ ਨੇ ‘ਦਲਾਲੀ’ ਕਰਨਾ ਕਬੂਲਿਆ , ਅਮਰ ਸਿੰਘ ਦੀਆਂ ਮੁਸ਼ਕਿਲਾਂ ਵਧੀਆਂ

 • ਨਵੀਂ ਦਿੱਲੀ : ‘ਮੈਂ  ਯੂ ਪੀ ਏ ਸਰਕਾਰ  ਬਚਾਉਣ ਲਈ ਬੀਜੇਪੀ ਦੇ ਸਾਂਸਦਾਂ ਤੱਕ ਪੈਸੇ ਪਹੁੰਚਾਏ ਸੀ  , ਪਿੱਛੇ ਅਮਰ ਸਿੰਘ ਦਾ ਹੱਥ ਹੈ, ਅਮਰ ਸਿੰਘ ਅਤੇ ਅਹਿਮਦ ਪਟੇਲ  ਨੇ ਮੈਨੂੰ  ਫੋਨ ਕੀਤਾ ਸੀ ਤੇ ਮੈਂ ਲਾਲਚ ਵਿੱਚ ਆ ਕੇ ਇਹ  ਦਲਾਲੀ ਕੀਤੀ ਸੀ’  ਪੱਤਰਕਾਰਾਂ ਦੇ ਸਾਹਮਣੇ ਇਹ ਖੁਲਾਸਾ ‘ਨੋਟ ਬਦਲੇ ਵੋਟ’ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਸੁਹੇਲ  ਹਿੰਦੋਸਤਾਨੀ ਨੇ ਕੀਤਾ ।
    ਉਸ ਨੇ   ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰੇਵਤੀ ਰਮਨ ਸਿੰਘ ਤੇ ਵੀ ਦੋਸ਼ ਲਾਏ ਸੀ ।
   ਅਹਿਮਦ  ਪਟੇਲ   ਕਾਂਗਰਸ ਦੀ  ਕੂੰਜੀ ਮੁਖਤਿਆਰ ਸੋਨੀਆਂ ਗਾਂਧੀ ਦਾ ਰਾਜਨੀਤਕ ਸਕੱਤਰ ਹੈ। 
  ਸੁਹੇਲ ਨੇ ਦਾਅਵਾ ਕੀਤਾ ਹੈ ਕਿ  ਉਹ ਬੀਜੇਪੀ ਦੇ ਯੁਵਾ ਮੋਰਚਾ ਦਾ  ਮੈਂਬਰ ਰਹਿ ਚੁੱਕਾ ਹੈ ।
  ਦਿੱਲੀ ਪੁਲੀਸ ਦੀ ਕਰਾਈਮ ਬਰਾਂਚ  ਸੁਹੇਲ ਹਿੰਦੋਸਤਾਨੀ ਅਤੇ ਸੰਜੀਵ ਸਕਸੈਨਾ ਤੋਂ ਪੁੱਛਗਿੱਛ  ਕਰ ਰਹੀ ਹੈ।
   ਹੁਣ ਰਾਜਨੀਤਕ ਬਿਆਨਬਾਜ਼ੀ ਹੋਰ ਤੇਜ ਹੋਣ ਦੇ ਆਸਾਰ ਬਣ ਗਏ ਹਨ ।
   ਜਿ਼ਕਰਯੋਗ ਹੈ ਕਿ   ਯੂਪੀਏ-1  ਸਰਕਾਰ ਪ੍ਰਮਾਣੂ ਸਮਝੌਤਾ ਕਾਰਨ ਡਿੱਗਦੀ ਡਿੱਗਦੀ ਮਸਾਂ ਬਚੀ  ਸੀ । ਭਰੋਸਾ ਦਾ ਵੋਟ ਹਾਸਲ ਕਰਨ ਲਈ ਕੁਝ ਮੈਂਬਰ ਪਾਰਲੀਮੈਂਟ ਪੈਸੇ ਦੇ ਕੇ ਖਰੀਦੇ ਜਾਣ ਦੀ  ਮਾਮਲੇ ਵਿੱਚ  ਸੁਪਰੀਮ ਕੋਰਟ ਦੀ ਦਖਲ ਅੰਦਾਜੀ  ਸਰਗਰਮੀ ਵਿੱਚ ਆਈ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਸੁਹੇਲ  ਹਿੰਦੋਸਤਾਨੀ ਨੂੰ ਨੋਟਿਸ ਭੇਜਿਆ ਸੀ ।
  ਸੁਹੇਲ ਬਾਰੇ ਕਿਹਾ  ਜਾ ਰਿਹਾ ਹੈ ਕਿ ਉਸਨੇ  ਹੀ ਸਟਿੰਗ ਅਪਰੇਸ਼ਨ ਕਰਵਾਉਣ ਲਈ ਮੱਦਦ ਕੀਤੀ ਸੀ ।
  ਇਸ ਮਾਮਲੇ ਨਾਲ  ਸਮਾਜਵਾਦੀ ਪਾਰਟੀ  ਦੇ ਸਾਬਕਾ ਨੇਤਾ  ਅਮਰ ਸਿੰਘ ਦੀਆਂ ਮੁਸਕਿਲਾਂ ਵੱਧਦੀਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ  ਅਮਰ ਸਿੰਘ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇ ।
   ਸੂਤਰਾਂ ਮੁਤਾਬਿਕ ਦਿੱਲੀ ਪੁਲੀਸ ਨੇ ਗ੍ਰਹਿ ਮੰਤਰਾਲੇ  ਚਿੱਠੀ ਲਿਖ ਕੇ   ਅਮਰ ਸਿੰਘ  ਤੋਂ ਪੁੱਛਗਿੱਛ ਕਰਨ ਲਈ ਇਜ਼ਾਜ਼ਤ ਮੰਗੀ ਹੈ।
  ਇਸ ਮਾਮਲੇ ਨਾਲ ਜੁੜੇ  ਲੋਕਸਭਾ ਮੈਂਬਰ  ਅਸ਼ੋਕ ਅਰਗਲ ਅਤੇ ਸਾਬਕਾ ਮੈਂਬਰ ਪਾਰਲੀਮੈਂਟ  ਮਹਾਂਵੀਰ ਭਗੋਰਾ ਨੇ ਦਾਅਵਾ ਕੀਤਾ ਕਿ ਸੰਜੀਵ ਸਕਸੈਨਾ ਨੇ ਉਹਨਾਂ ਨੂੰ ਦੱਸਿਆ ਕਿ  ਰਿਸ਼ਵਤ ਵਜੋਂ ਦਿੱਤੇ ਰੁਪਏ ਅਮਰ ਸਿੰਘ ਨੇ ਮੁਹੱਈਆ ਕਰਵਾਏ ਸਨ । 
  ਮੰਨਿਆ ਜਾ ਰਿਹਾ ਹੈ ਕਿ ਅਮਰ ਸਿੰਘ ਗ੍ਰਿਫ਼ਤਾਰੀ ਤੋਂ ਡਰਦੇ   ਗੁਪਤਵਾਸ ਵਿੱਚ ਚਲੇ ਗਏ  ਹਨ।


   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਉਹ ਤਿੰਨ ਸਾਲ ਆਪਣੀ ਪਤਨੀ ਦਾ ਖੂਨ ਪੀਂਦਾ ਰਿਹਾ

 • ਭੁਪਾਲ-ਮੱਧ ਪ੍ਰਦੇਸ਼  ਦੇ  ਦਾਮੋਹ ਜਿਲੇ ਦੇ ਪਿੰਡ ਸ਼ੀਕਰਪੁਰਾ ‘ਚ ਮਹੇਸ਼ ਅਹੀਰਵਾਰ ਦਾ ਵਿਆਹ 2007 ਵਿੱਚ ਦੀਪਾ ਅਹੀਰਵਾਰ ਨਾਲ ਹੋਇਆ ਸੀ ਜਿਹੜਾ ਤਿੰਨ ਸਾਲ ਆਪਣੀ ਪਤਨੀ ਦਾ ਖੂਨ ਰੋਜ਼ਾਨਾ ਪੀਂਦਾ ਰਿਹਾ ।ਮਹੇਸ਼ ਅਹੀਰਵਾਰ ਸਰਿੰਜ਼ ਨਾਲ ਦੀਪਾ ਦਾ ਬਾਹਵਾਂ ਵਿੱਚੋਂ ਖੂਨ ਕੱਢਦਾ ਸੀ ਅਤੇ ਫਿਰ ਕੱਪ ‘ਚ ਪਾ ਕੇ ਪੀ ਜਾਂਦਾ ਸੀ ਅਤੇ ਉਹ ਕਹਿੰਦਾ ਸੀ ਉਸ ਨੂੰ ਖੂਨ ਪੀ ਕੇ ਤਾਕਤ ਮਿਲਦੀ ਹੈ।ਉਸ ਨੇ ਦੀਪਾ ਨੂੰ ਡਰਾ ਧਮਕਾ ਕੇ ਰੱਖਿਆ ਹੋਇਆ ਸੀ ਕਿ ਕਿਸੇ ਨੂੰ ਕੁਝ ਨਾ ਦੱਸੇ।ਮਹੇਸ਼ ਖੇਤਾਂ ‘ਚ ਕੰਮ ਕਰਨ ਵਾਲਾ ਕਾਮਾ ਹੈ ਜਿਹੜਾ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਆਪਣੀ ਪਤਨੀ ਦਾ ਖੂਨ ਪੀਣ ਲੱਗ ਪਿਆ ਸੀ।ਜਦ ਦੀਪਾ ਨੂੰ ਬੱਚਾ ਹੋਣ ਵਾਲਾ ਸੀ ਤਾਂ ਵੀ ਮਹੇਸ਼ ਨੇ ਦੀਪਾ ਦਾ ਖੂਨ ਪੀਣਾ ਬੰਦ ਨਾ ਕੀਤਾ।ਬੱਚਾ ਹੋਣ ਤੋਂ ਬਾਅਦ ਦੀਪਾ ਨੇ ਮਹੇਸ਼ ਦਾ ਵਿਰੋਧ ਕੀਤਾ ਪਰ ਉਹ ਨਾ ਟਲਿਆ।ਇੱਕ ਦੀਪਾ ਬੱਚੇ  ਨੂੰ ਲੈ ਕੇ ਪੇਕੇ ਚਲੀ ਗਈ ਅਤੇ ਆਪਣੇ ਮਾ ਪਿਉ ਨੂੰ ਆਪਣੇ ਪਤੀ ਦੇ ਇਸ ਕਾਰਨਾਮੇ ਬਾਰੇ ਦੱਸਿਆ।ਦੀਪਾ ਅਤੇ ਉਸ ਦਾ ਪਿਤਾ ਮਹੇਸ਼ ਦੇ ਵਿਰੁੱਧ ਰਿਪੋਰਟ ਲ਼ਿਖਾਉਣ ਆਪਣੇ ਨੇੜੇ ਦੇ ਥਾਣੇ ਪੇਟੋਰਾ ਵਿਖੇ ਗਏ ਪਰ ਪੁਲੀਸ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕੇਸ ਉਨ੍ਹਾਂ ਦੇ ਇਲਾਕੇ ‘ਚ ਨਹੀਂ ਪੈਂਦਾ । ਉਹ ਹਿੰਡੋਰੀਆ ਥਾਣੇ ਜਾ ਕੇ ਸ਼ਿਕਾਇਤ ਲਿਖਵਾਉਣ ਜਿੱਥੇ ਉਸ ਦਾ ਪਤੀ ਰਹਿੰਦਾ ਹੈ।ਜਦ ਉਹ ਹਿੰਡੋਰੀਆ ਥਾਣੇ ‘ਚ ਗਏ ਉਥੇ ਵੀ ਪੁਲੀਸ ਨੇ ਸ਼ਿਕਾਇਤ ਲਿਖਣ ਤੋਂ ਇਨਕਾਰ ਕਰ ਦਿੱਤਾ।ਜਦ ਸ਼ੀਕਰਪੁਰਾ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੀਪਾ ਦਾ ਕੇਸ ਆਪਣੇ ਹੱਥ ‘ਚ ਲੈ ਲਿਆ ਅਤੇ ਪੁਲੀਸ ਨੇ ਇਹ ਕੇਸ ਰਜਿਸਟਰ ਕਰ ਲਿਆ ਹੈ।

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਮਦਨ ਕਰ ਕਮਿਸ਼ਨਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ

 • ਮੁੰਬਈ: -ਇਕ ਉੱਚ ਆਮਦਨ ਕਰ ਅਧਿਕਾਰੀ ਤੇ ਉਸ ਦਾ ਚਾਰਟਡ ਅਕਾਊਂਟੈਂਟ ਸਾਥੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈਸੀ. ਬੀ. ਆਈ. ਅਧਿਕਾਰੀਆਂ ਨੇ ਇਸ ਸਬੰਧ ਵਿਚ ਦੱਸਿਆ ਕਿ ਆਮਦਨ ਕਰ ਦੇ ਕਮਿਸ਼ਨਰ ਰਾਮਫੂਲ ਪੀ. ਮੀਨਾ (51) ਤੇ ਉਸ ਦੇ ਸਾਥੀ ਯੂ. ਪੀ. ਪਾਈ (65) ਨੂੰ ਇਕ ਪ੍ਰਾਈਵੇਟ ਫਰਮ ਕੋਲੋਂ 2.20 ਲੱਖ ਦੀ ਰਿਸ਼ਵਤ ਸਵੀਕਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆਜਾਇੰਟ ਨਿਰਦੇਸ਼ਕ ਰਿਸ਼ੀਰਾਜ ਨੇ ਦੱਸਿਆ ਕਿ ਸਾਫ਼ਟਵੇਅਰ ਇੰਜੀਨੀਅਰ ਨੂੰ ਟੈਕਸ ਵਜੋਂ 20 ਲੱਖ ਅਦਾ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਟੈਕਸ ਭਰਨ ਬਾਰੇ ਕੀਤਾ ਹਿਸਾਬ-ਕਿਤਾਬ ਗਲਤ ਹੈ ਇਸ ਸਬੰਧ ਵਿਚ ਸਾਫਟਵੇਅਰ ਇੰਜੀਨੀਅਰ ਨੇ ਮੀਨਾ ਕੋਲ ਪਹੁੰਚ ਕੀਤੀ ਤਾਂ ਉਸ ਨੇ ਰਿਪੋਰਟ ਬੰਦ ਕਰਨ ਲਈ ਆਪਣੇ ਸਾਥੀ ਪੇਈ ਰਾਹੀਂ 10 ਲੱਖ ਰਿਸ਼ਵਤ ਦੀ ਮੰਗ ਕੀਤੀ ਪਰ ਉਸ ਨੇ ਇੰਨੀ ਰਕਮ ਦੇਣ ਵਿਚ ਅਸਮੱਰਥਾ ਵਿਖਾਈਅਖੀਰ 2.20 ਲੱਖ ਵਿਚ ਸੌਦਾ ਤੈਅ ਹੋਇਆ ਤਾਂ ਉਸ ਨੇ ਸੀ.ਬੀ.ਆਈ. ਤੱਕ ਪਹੁੰਚ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗਰੇਟਰ ਨੋਇਡਾ ਅਥਾਰਟੀ ਨੂੰ ਕਿਸਾਨਾਂ ਦੀ ਜ਼ਮੀਨ ਵਾਪਸ ਕਰਨ ਦੇ ਨਿਰਦੇਸ਼

 • ਨਵੀਂ ਦਿੱਲੀ /  ਸੁਪਰੀਮ ਕੋਰਟ ਨੇ ਅੱਜ ਉਤਰ ਪ੍ਰਦੇਸ਼ ਦੇ ਗਰੇਟਰ ਨੋਇਡਾ ‘ਚ ਕਿਸਾਨਾਂ ਤੋਂ ਐਕਵਾਇਰ ਕੀਤੀ 156 ਹੈਕਟੇਅਰ ਜ਼ਮੀਨ ਬਿਲਡਰਾਂ ਨੂੰ ਸੌਂਪਣ ਦੇ ਫ਼ੈਸਲੇ ਨੂੰ ਗ਼ਲਤ ਤੇ ਕਿਸਾਨਾਂ ਦੀ ਜ਼ਮੀਨ ਵਾਪਸ ਦੇਣ ਸਬੰਧੀ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਸਰਬਉਚ ਅਦਾਲਤ ਨੇ ਗਰੇਟਰ ਨੋਇਡਾ ਵਿਕਾਸ ਅਥਾਰਟੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਉਾਂਦਿਆਂ ਕਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਕਰਨ ਦਾ ਹੁਕਮ ਵੀ ਦਿੱਤਾ ਹੈ।
  ਜਸਟਿਸ ਜੀ ਐਸ ਸਿੰਘਵੀ ਤੇ ਏ ਕੇ ਗਾਂਗੁਲੀ ‘ਤੇ ਆਧਾਰਤ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਗਰੇਟਰ ਨੋਇਡਾ ਵਿਕਾਸ ਅਥਾਰਟੀ ਨੇ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਸੀ। ਬੈਂਚ ਨੇ ਕਿਹਾ ਕਿ ਇਹ ਜ਼ਮੀਨ ਕਿਸੇ ਹੋਰ ਵਜ੍ਹਾ ਲਈ ਖ਼ਰੀਦੀ ਗਈ ਸੀ, ਜਦਕਿ ਕਾਰਨ ਕੋਈ ਹੋਰ ਦੱਸਿਆ ਗਿਆ। ਬੈਂਚ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜ਼ਮੀਨ ਨੂੰ ਉਦਯੋਗਿਕ ਤੋਂ ਰਿਹਾਇਸ਼ੀ ਵਰਤੋਂ ‘ਚ ਬਦਲਣ ਤੋਂ ਪਹਿਲਾਂ ਹੀ ਅਥਾਰਟੀ ਨੇ ਇਹ ਜ਼ਮੀਨ ਬਿਲਡਰਾਂ ਨੂੰ ਸੌਂਪ ਦਿੱਤੀ, ਜੋ ਬਿਲਕੁੱਲ ਗ਼ਲਤ ਸੀ।
  ਬੈਂਚ ਨੇ ਕਿਹਾ ਕਿ ਅਸੀਂ ਇਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਜਿਸ ਵਿਚ ਕਿਹਾ ਗਿਆ ਸੀ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਸੱਤਾ ਦੀ ਦੁਰਵਰਤੋਂ ਕੀਤੀ ਗਈ ਹੈ। ਬੈਂਚ ਨੇ ਕਿਹਾ ਕਿ ਅਜੇ ਉਹ ਇਹ ਫ਼ੈਸਲਾ ਲੈਣ ਦੇ ਠੋਸ ਕਾਰਨ ਨਹੀਂ ਦੱਸੇਗਾ। ਸੁਪਰੀਮ ਕੋਰਟ ਨੇ ਇਹ ਫ਼ੈਸਲਾ ਗਰੇਟਰ ਨੋਇਡਾ ਵਿਕਾਸ ਅਥਾਰਟੀ, ਸੁਪਰਟੇਕ ਤੇ ਅਮਰਪਾਲੀ ਵਰਗੇ ਬਿਲਡਰਾਂ ਵੱਲੋਂ ਦਾਇਰ ਅਰਜ਼ੀ ਦੀ ਸੁਣਵਾਈ ਕਰਦਿਆਂ ਸੁਣਾਇਆ। ਇਸ ਅਰਜ਼ੀ ‘ਚ ਗਰੇਟਰ ਨੋਇਡਾ ‘ਚ ਜ਼ਮੀਨ ਐਕਵਾਇਰ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਵਾਲੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਸਰਬਉਚ ਅਦਾਲਤ ਨੇ ਕਿਹਾ ਕਿ ਜ਼ਮੀਨ ਹਾਸਲ ਕਰਨ ਸਮੇਂ ਸਬੰਧਤ ਕਾਨੂੰਨ ਦੀ ਧਾਰਾ 17 ਲਾਗੂ ਕਰਨ ‘ਤੇ ਇਤਰਾਜ਼ ਪ੍ਰਗਟਾਇਆ ਗਿਆ ਸੀ। ਬੈਂਚ ਨੇ ਕਿਹਾ ਕਿ ਇਹ ਧਾਰਾ ਕਿਸਾਨਾਂ ਨੂੰ ਆਪਣੇ ਇਤਰਾਜ਼ ਦੇਣ ਤੋਂ ਰੋਕਦੀ ਹੈ, ਜੋ ਸਰਾਸਰ ਸੱਤਾ ਦੀ ਦੁਰਵਰਤੋਂ ਹੈ। ਬੈਂਚ ਨੇ ਕਿਹਾ ਕਿ ਇਹ ਆਮ ਜਨਤਾ ਦੀਆਂ ਅੱਖਾਂ ‘ਚ ਘੱਟਾ ਪਾਉਣ ਵਾਲੀ ਕਾਰਵਾਈ ਹੈ।
  ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਬੀਤੇ ਕੱਲ੍ਹ ਵੀ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਸੀ। ਕੱਲ੍ਹ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਬਹੁਤ ਤਲਖ਼ ਟਿੱਪਣੀਆਂ ਕੀਤੀਆਂ ਸਨ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਰਕਾਰ ਇਕ ਵਿਸ਼ੇਸ਼ ਵਰਗ ਦੀ ਤਿਮਾਰਦਾਰੀ ਲਈ ਕੰਮ ਕਰ ਰਹੀ ਹੈ, ਜਦਕਿ ਆਮ ਜਨਤਾ ਨੂੰ ਅਣਗੌਲਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗਰੇਟਰ ਨੋਇਡਾ ਵਰਗੇ ਉਭਰਦੇ ਸ਼ਹਿਰ ‘ਚ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲੈ ਲਈਆਂ ਜਾਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਉਨ੍ਹਾਂ ਨੂੰ ਘੱਟ ਮੁਆਵਜ਼ਾ ਮਿਲਦਾ ਹੈ, ਦੂਜਾ ਉਹ ਵਧੇਰੇ ਮੁਆਵਜ਼ੇ ਲਈ ਵਕੀਲਾਂ ਦੇ ਚੱਕਰ ਕੱਟੀ ਜਾਂਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰਾਂ ਦੇ ਇਸ ਤਰ੍ਹਾਂ ਦੇ ਫੈਸਲੇ ਲੋਕਾਂ ‘ਚ ਰੋਸ ਫੈਲਾਉਾਂਦੇ ਨ, ਕਿਉਂਕਿ ਸ਼ਹਿਰਾਂ ‘ਚ ਜ਼ਮੀਨ ਐਕਵਾਇਰ ਕਰਨ ਦਾ ਉਦੇਸ਼ ਜਨਤਕ ਫਾਇਦਾ ਨਹੀਂ ਹੁੰਦਾ, ਸਗੋਂ ਲਾਭ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ਹੈ।
  ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 31 ਮਈ ਨੂੰ ਉਦਯੋਗਿਕ ਵਿਕਾਸ ਲਈ ਗਰੇਟਰ ਨੋਇਡਾ ਦੇ ਗੁਲਿਸਤਾਨ ਪਿੰਡ ‘ਚ ਜ਼ਮੀਨ ਐਕਵਾਇਰ ਕਰਨ ਦੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਸੀ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਲਮਾਡੀ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ 4 ਅਧਿਕਾਰੀ ਮੁਅੱਤਲ

 • ਨਵੀਂ ਦਿੱਲੀ:-ਸੁਰੇਸ਼ ਕਲਮਾਡੀ ਅਤੇ ਹੋਰ ਉੱਚ-ਸ਼ਖ਼ਸੀਅਤ ਕੈਦੀਆਂ ਨੂੰ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਚਾਰ ਅਧਿਕਾਰੀਆਂ ਨੂੰ ਤਿਹਾੜ ਅਧਿਕਾਰੀਆਂ ਨੇ ਮੁਅੱਤਲ ਕਰ ਦਿੱਤਾ ਅਤੇ ਜਾਂਚ ਰਿਪੋਰਟਾਂ ਦੇ ਆਧਾਰ 'ਤੇ ਜੇਲ੍ਹ ਸੁਪਰਡੈਂਟ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਤਿਹਾੜ ਡਿਪਟੀ ਇੰਸਪੈਕਟਰ ਜਨਰਲ ਆਰ. ਐਨ. ਸ਼ਰਮਾ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜਤਿੰਦਰਪਾਲ, ਕ੍ਰਿਸ਼ਨ ਕੁਮਾਰ ਅਤੇ ਜੇਲ੍ਹ ਨੰਬਰ 4 ਜਿਥੇ ਰਾਸ਼ਟਰ ਮੰਡਲ ਖੇਡਾਂ ਵਿਚ ਘਪਲੇ ਦੇ ਦੋਸ਼ੀ ਸੁਰੇਸ਼ ਕਲਮਾਡੀ ਨੂੰ ਰੱਖਿਆ ਗਿਆ ਹੈ, ਦੇ ਮੁੱਖ ਵਾਰਡਨ ਸਤਬੀਰ ਨੂੰ ਮੁਅੱਤਲ ਕਰ ਦਿੱਤਾ ਹੈਅਧਿਕਾਰੀਆਂ ਨੇ ਜੇਲ੍ਹ ਸੁਪਰਡੈਂਟ ਐਸ. ਸੀ. ਭਾਰਦਵਾਜ ਵਿਰੁੱਧ ਅਗਲੀ ਕਾਰਵਾਈ ਕਰਨ ਲਈ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੀ ਹੈਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਜੱਜ ਬ੍ਰੀਜੇਸ਼ ਕੁਮਾਰ ਗਰਗ ਵੱਲੋਂ ਅਚਨਚੇਤ ਮਾਰੇ ਛਾਪੇ ਦੌਰਾਨ ਜੇਲ੍ਹ ਸੁਪਰਡੈਂਟ ਨੂੰ ਕਲਮਾਡੀ ਨਾਲ ਚਾਹ ਪੀਂਦੇ ਹੋਏ ਪਾਇਆ ਸੀ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਰਵਿੰਦ ਕੇਜਰੀਵਾਲ ਤੇ ਕਿਰਨ ਬੇਦੀ ਵੱਲੋਂ ਪ੍ਰਕਾਸ਼ ਕਰਤ ਨਾਲ ਮੁਲਾਕਾਤ

 • ਨਵੀਂ ਦਿੱਲੀ
  ਲੋਕਪਾਲ ਬਿਲ ਬਾਰੇ 3 ਜੁਲਾਈ ਨੂੰ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸਿਆਸੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਯਤਨਾਂ ਤਹਿਤ ਅੱਜ ਨਾਗਰਿਕ ਸਮਾਜ ਦੇ ਮੈਂਬਰਾਂ ਨੇ ਸੀਪੀਆਈ (ਐਮ) ਦੇ ਕੁਲ ਹਿੰਦ ਜਨਰਲ ਸਕੱਤਰ ਪ੍ਰਕਾਸ਼ ਕਰਤ ਨਾਲ ਮੁਲਾਕਾਤ ਕੀਤੀ। ਲੋਕਪਾਲ ਖਰੜਾ ਕਮੇਟੀ ‘ਚ ਸ਼ਾਮਲ ਇਹ ਆਰਟੀਆਈ ਕਾਰਕੁਨ ਅਰਵਿੰਦ ਕੇਜਰੀਵਾਲ ਤੇ ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਅੱਜ ਸਵੇਰੇ ਸੀਪੀਆਈ (ਐਮ) ਦਫਤਰ ਪਹੁੰਚੇ ਅਤੇ ਉਨ੍ਹਾਂ ਕਾਮਰੇਡ ਕਰਤ ਅੱਗੇ ਪ੍ਰਸਤਾਵਤ ਲੋਕਪਾਲ ਬਿਲ ਦੇ ਖਰੜੇ ਬਾਰੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ।
  ਮੁਲਾਕਾਤ ਦੌਰਾਨ ਸਮਾਜਿਕ ਕਾਰਕੁਨਾਂ ਨੇ ਬਿਲ ਦੀਆਂ ਮਦਾਂ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਸੀਪੀਆਈ ਆਗੂ ਏਬੀ ਬਰਧਨ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਮੁਲਾਕਾਤ ਮਗਰੋਂ ਕਿਰਨ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਮਰੇਡ ਕਰਤ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪੂਰੀ ਅਫਸਰਸ਼ਾਹੀ ਨੂੰ ਲੋਕਪਾਲ ਦੇ ਦਾਇਰੇ ‘ਚ ਲਿਆਉਣ ਦੇ ਪੱਖ ‘ਚ ਨਜ਼ਰ ਆਉਦੇ ਨ। ਉਨ੍ਹਾਂ ਕਿਹਾ ਕਿ ਸੀਪੀਆਈ (ਐਮ) ਪ੍ਰਧਾਨ ਮੰਤਰੀ ਤੇ ਸੰਯੁਕਤ ਸਕੱਤਰ ਪੱਧਰ ਤੋਂ ਹੇਠਲੇ ਅਹੁਦੇ ਵਾਲੇ ਅਧਿਕਾਰੀਆਂ ਨੂੰ ਵੀ ਲੋਕਪਾਲ ਦੇ ਦਾਇਰੇ ‘ਚ ਲਿਆਉਣ ਦੇ ਪੱਖ ਵਿਚ ਹੈ। ਇਸ ਤੋਂ ਇਲਾਵਾ ਉਨ੍ਹਾਂ ਸੀਬੀਆਈ ਨੂੰ ਲੋਕਪਾਲ ਦੇ ਦਾਇਰੇ ‘ਚ ਲਿਆਉਣ ਬਾਰੇ ਵੀ ਸਹਿਮਤੀ ਪ੍ਰਗਟਾਈ। ਕਿਰਨ ਬੇਦੀ ਨੇ ਕਿਹਾ ਕਿ ਕਾਮਰੇਡ ਕਰਤ ਇਕ ਵਿਸਥਾਰਤ ਲੋਕਪਾਲ ਗਠਨ ਦੇ ਪੱਖ ‘ਚ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਦੁਪਹਿਰ ਸਮਾਜ ਸੇਵੀ ਅੰਨਾ ਹਜ਼ਾਰੇ ਦਿੱਲੀ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਾਗਰਿਕ ਸਮਾਜ ਦੇ ਮੈਂਬਰਾਂ ਨੇ ਇਸ ਮਸਲੇ ‘ਤੇ ਦੇਸ਼ ਦੀਆਂ 14 ਸਿਆਸੀ ਪਾਰਟੀਆਂ ਨਾਲ ਰਾਬਤਾ ਬਣਾਉਣ ਦੀ ਗੱਲ ਕਹੀ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨੋਟਾਂ ਨਾਲ ਕੈਮਰੇ ਵਿੱਚ ਕੈਦ ਭਾਜਪਾ ਆਗੂ

 •      ਭੋਪਾਲ :  ਪ੍ ਦੇਸ਼ ਕਾਂਗਰਸ ਨੇ ਦਮੋਹ ਦੇ ਹੋਟਲ ਰਾਜਭੋਗ ਵਿੱਚ  ਨੋਟਾਂ ਦੇ ਬੰਡਲਾਂ  ਨੂੰ ਸੰਭਾਲਦੇ ਇੱਕ ਵਿਅਕਤੀ ਦੀ ਤਸਵੀਰ ਰਿਲੀਜ਼ ਕੀਤੀ ਹੈ। ਇਹ   ਵਿਅਕਤੀ  ਭਾਰਤੀ ਜਨਤਾ ਪਾਰਟੀ  ਦੇ ਸਾਗਰ ਸੰਭਾਗ ਦੇ ਸੰਗਠਨ ਮੰਤਰੀ  ਹੋਣ  ਦੇ ਨਾਲ ਨਾਲ  ਆਰ ਐਸ ਐਸ ਦੇ ਵਰਕਰ ਵੀ ਹੈ।  ਸੈਲੇਂਦਰ  ਬਰੂਆ  ਨੋਟ ਗਿਣਨ ਵਿੱਚ ਕਿੰਨੇ ਮਸਰੂਫ਼ ਹਨ ਇਹ ਤਸਵੀਰ ਦੇਖ ਕੇ ਸਾਫ ਹੋ ਜਾਂਦਾ ਹੈ।  ਨੋਟਾਂ ਦੇ ਨਾਲ ਹੀ   ਬੈਗ ਜਾ ਪਾਲੀਥੀਨ ਬੈਗ ਵਰਗੀ ਕੋਈ ਵਸਤੂ ਵੀ ਦਿਖਾਈ ਦੇ ਰਹੀ  ਹੈ।  ਇਹ ਤਸਵੀਰ 22 ਜੂਨ 2011 ਦੀ ਹੈ  ਜਿਸਨੂੰ ਮੋਬਾਈਲ ਫੋਨ ਨਾਲ ਖਿੱਚਿਆ ਗਿਆ ਹੈ।
    ਮੱਧ ਪ੍ਰਦੇਸ਼  ਕਾਂਗਰਸ ਕਮੇਟੀ ਦੇ  ਆਗੂ  ਕੈਪਟਨ ਜੈਪਾਲ ਸਿੰਘ  ਨੇ ਦੱਿਅਦ ਕਿ   ਇਹ ਕਮਰਾ ਹੋਟਲ ਰਾਜਭੋਗ, ਦਮੋਹ  ਦੇ ਉਹਨਾਂ 7-8 ਕਮਰਿਆਂ ਵਿੱਚੋਂ ਹੈ  ਜਿੰਨ੍ਹਾਂ ਨੂੰ ਫਰਜ਼ੀ ਨਾਂਮਾ ਦੇ  ਭਾਜਪਾ ਲਈ  ਬੁੱਕ  ਕਰਾ ਰੱਖੇ ਹਨ। 
  ਕਾਂਗਰਸ  ਨੂੰ ਸ਼ੱਕ ਹੈ ਕਿ ਦਮੋਹ ਦੇ ਇਸ ਹੋਟਲ ਵਿੱਚ   ਇਹ ਪੈਸੇ ਜਬੇਰਾ ਵਿਧਾਨ ਸਭਾ ਖੇਤਰ ਲਈ 25 ਜੂਨ 2011 ਨੂੰ  ਖਤਮ ਹੋਣ ਵਾਲੀ ਜਿਮਨੀ ਚੋਣ  ਲਈ  ਵੋਟਰਾਂ  ਨੂੰ  ਲਾਲਚ ਦੇਣ ਲਈ  ਵਰਤੇ ਗਏ ਹੋਣ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 25 26 27 [28]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!