ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਕੈਪਟਨ ਅਮਰਿੰਦਰ ਸਿੰਘ ਦੀ ਮਾਂ ਰਾਜਮਾਤਾ ਮਹਿੰਦਰ ਕੌਰ ਦਾ ਦੇਹਾਂਤ

 • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ (ਰਾਜਮਾਤਾ) ਦੀ ਕੱਲ੍ਹ ਸ਼ਾਮ 7:30 ਵਜੇ ਦੇ ਕਰੀਬ ਉਨ੍ਹਾਂ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਵਿਖੇ ਮੌਤ ਹੋ ਗਈ। ਉਹ 95 ਸਾਲਾਂ ਦੇ ਸਨ ਅਤੇ ਪਿਛਲੇ ਸਮੇਂ ਤੋਂ ਬਿਮਾਰ ਸਨ।
  ਉਨ੍ਹਾਂ ਦਾ ਜਨਮ 14 ਸਤੰਬਰ, 1922 ਨੂੰ ਹਰਚੰਦ ਸਿੰਘ ਜੇਜੀ ਦੇ ਘਰ ਹੋਇਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਉਨ੍ਹਾਂ ਦਾ ਵਿਆਹ 1938 ਵਿੱਚ ਹੋਇਆ। ਉਹ 1964 ਤੋਂ 1967 ਤੱਕ ਰਾਜ ਸਭਾ ਮੈਂਬਰ ਰਹੇ ਤੇ ਫਿਰ 1967 ਵਿਚ ਹੀ ਚੌਥੀ ਲੋਕ ਸਭਾ ਲਈ ਪਟਿਆਲਾ ਤੋਂ ਮੈਂਬਰ ਚੁਣੇ ਗਏ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਾਬਕਾ ਰਾਅ ਜਾਸੂਸ ਦੇ ਹਾਲਾਤ: ਲੋਕਾਂ ਦੇ ਘਰਾਂ ‘ਚ ਭਾਂਡੇ ਮਾਂਜਣ ਲਈ ਮਜ਼ਬੂਰ ਹੈ ਘਰਵਾਲੀ

 • ਭਾਰਤੀ ਖੁਫੀਆ ਏਜੰਸੀ ਰਾਅ ਲਈ ਪਾਕਿਸਤਾਨ ਜਾ ਕਿ ਜਾਸੂਸੀ ਕਰਨ ਵਾਲੇ ਅਮ੍ਰਿੰਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਮਾੜੀ ਮੇਘਾ ਦੇ ਨਿਵਾਸੀ ਠਾਕੁਰ ਸਿੰਘ (85) ਜਿੰਦਗੀ ਜਿਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਠਾਕੁਰ ਸਿੰਘ ਨੂੰ ਬਣਦਾ ਮਾਣ ਨਾ ਮਿਲਣ ਤੇ ਉਹ ਸਰਕਾਰ ਤੋ ਦੁਖੀ ਹੈ। ਠਾਕੁਰ ਸਿੰਘ ਦੀ ਘਰਵਾਲੀ ਇਸ ਉਮਰ ‘ਚ ਵੀ ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜਣ ਲਈ ਮਜ਼ਬੂਰ ਹੈ। ਠਾਕੁਰ ਸਿੰਘ ਇੱਕ ਸਾਲ ਤੱਕ ਪਾਕਿਸਤਾਨ ‘ਚ ਜਾਸੂਸੀ ਕਰਦਾ ਰਿਹਾ ਤੇ ਇੱਕ ਸਾਲ ਬਾਅਦ ਫੜਿਆ ਗਿਆ ਤੇ ਉਸ ਨੂੰ 12 ਸਾਲ ਤੱਕ ਕੋਟਲੱਖਪਤ ਦੀ ਜੇਲ੍ਹ ‘ਚ ਬੰਦ ਰੱਖਿਆ ਗਿਆ।

  ਠਾਕੁਰ ਸਿੰਘ ਅਨੁਸਾਰ ਉਸ ਨੂੰ ਅਮ੍ਰਿੰਤਸਰ ਦੇ ਖਾਲੜਾ ਥਾਣੇ ਦੀ ਪੁਲਿਸ ਨੇ ਇੱਕ ਮਾਮਲੇ ‘ਚ ਚੁੱਕ ਲਿਆ ਸੀ ਤੇ ਉਨ੍ਹਾਂ ਨੇ ਹੀ ਜਾਸੂਸੀ ਲਈ ਮਜ਼ਬੂਰ ਕੀਤਾ। ਉਸ ਨੇ 1975 -76 ‘ਚ ਭਾਰਤ ਲਈ ਜਾਸੂਸੀ ਕੀਤੀ ਸੀ। 1977 ਦੇ ਜਨਵਰੀ ਮਹੀਨੇ ‘ਚ ਪਾਕਿਸਤਾਨ ਦੇ ਇੱਕ ਰੇਲਵੇ ਸਟੇਸ਼ਨ ਤੇ ਫੜਿਆ ਗਿਆ।ਪਾਕਿਸਤਾਨ ‘ਚ ਉਸ ਉੱਪਰ ਕੇਸ ਚੱਲਿਆ 2 ਸਾਲ ਉਹ ਫ਼ੌਜ ਦੀ ਕੈਦ ਵਿੱਚ ਰਿਹਾ ਤੇ ਫਿਰ ਉਸ ਨੂੰ ਕੋਟਲਖਪਤ ਜੇਲ੍ਹ ਭੇਜ ਦਿੱਤਾ ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ।ਇਸੇ ਦੌਰਾਨ ਉਸ ਦੀ ਇੱਕ ਲੱਤ ਤੇ ਉਂਗਲਾਂ ਤੋੜ ਦਿੱਤੀਆਂ ਗਈਆ।

  ਠਾਕੁਰ ਸਿੰਘ ਅਨੁਸਾਰ 1988 ‘ਚ 51 ਕੈਦੀਆਂ ਨਾਲ ਉਸ ਨੂੰ ਪਾਕਿਸਤਾਨ ਵੱਲੋਂ ਰਿਹਾ ਕੀਤਾ ਗਿਆ। ਭਾਰਤ ਵਾਪਸ ਆਉਣ ਤੇ ਉਸ ਨੂੰ ਪਤਾ ਲੱਗਿਆ ਕਿ ਉਸ ਤੋ ਬਾਅਦ ਕਿਸੇ ਸਰਕਾਰ ਜਾਂ ਸਰਕਾਰੀ ਏਜੰਸੀ ਨੇ ਉਸ ਦੇ ਪਰਿਵਾਰ ਦੀ ਕੋਈ ਸਾਰ ਨਹੀ ਲਈ। ਠਾਕੁਰ ਸਿੰਘ ਨੇ ਸਰਕਾਰ ਤੋ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਹਾਇਤਾ ਦੀ ਮੰਗ ਕੀਤੀ ਹੈ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਚੀਨ ਵੱਲੋ ਭਾਰਤ ਨੂੰ ਡੋਕਲਾਮ ਚੋ ਫ਼ੌਜ ਵਾਪਸ ਬੁਲਾਉਣ ਦੀ ਨਸੀਹਤ

 • ਸਿੱਕਮ ਦੇ ਡੋਕਲਾਮ 'ਚ ਭਾਰਤ-ਚੀਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਚੀਨ ਨੇ ਇੱਕ ਵਾਰ ਫਿਰ ਭਾਰਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਵੂ ਕਿਆਨ ਨੇ ਕਿਹਾ ਕਿ ਭਾਰਤ ਤੁਰੰਤ ਡੋਕਲਾਮ ਤੋਂ ਆਪਣੀ ਫ਼ੌਜ ਹਟਾ ਲਵੇ, ਨਹੀ ਤਾਂ ਚੀਨ ਵੱਲੋਂ ਉਕਤ ਇਲਾਕੇ 'ਚ ਆਪਣੇ ਫ਼ੌਜ ਦੀ ਸੰਖਿਆ ਹੋਰ ਵਧਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੋਕਲਾਮ 'ਚ ਚੀਨੀ ਫੌਜੀ ਵੱਲੋਂ ਇਕ ਸੜਕ ਨਿਰਮਾਣ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਹੈ। ਚੀਨ ਨੇ ਭਾਰਤੀ ਫੌਜੀਆਂ 'ਤੇ ਸਰਹੱਦ ਪਾਰ ਕਰਨ ਅਤੇ ਉਨ੍ਹਾਂ ਦਾ ਸੜਕ ਨਿਰਮਾਣ ਕੰਮ ਰੁਕਾਉਣ ਦਾ ਦੋਸ਼ ਲਾਇਆ ਹੈ, ਨਾਲ ਹੀ ਲਗਾਤਾਰ ਮੰਗ ਕਰ ਰਿਹਾ ਹੈ ਕਿ ਭਾਰਤ ਨੇ ਜਿੰਨੀ ਜਲਦੀ ਹੋ ਸਕੇ ਆਪਣੇ ਫੌਜੀਆਂ ਨੂੰ ਵਾਪਸ ਬੁਲਾ ਲਿਆ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਠਾਰੀ ਕਾਂਡ: ਪੰਧੇਰ ਤੇ ਕੋਹਲੀ ਨੂੰ ਫਾਂਸੀ ਦੀ ਸਜ਼ਾ

 • ਸੀਬੀਆਈ ਕੋਰਟ ਨੇ ਨਿਠਾਰੀ ਕਾਂਡ ‘ਚ ਮਨਿੰਦਰ ਸਿੰਘ ਪੰਧੇਰ ਤੇ ਉਸ ਦੀ ਮਦਦ ਕਰਨ ਵਾਲੇ ਸੁਰਿੰਦਰ ਕੋਹਲੀ ਨੂੰ ਬਲਾਤਕਾਰ, ਕਤਲ, ਅਗਵਾ ਤੇ ਸ਼ਾਜਿਸ਼ ਮਾਮਲੇ ‘ਚ ਫਾਂਸੀ ਦੀ ਸਜ਼ਾ ਸੁਣਾਈ ਹੈ।
  ਦੱਸਣਯੋਗ ਹੈ ਕਿ ਸਾਲ 2006 ‘ਚ ਨੋਇਡਾ ਦੇ ਨਿਠਾਰੀ ‘ਚ ਕੋਠੀ ਤੋਂ ਮਨੁੱਖੀ ਕੰਕਾਲ ਮਿਲ ਮਿਲੇ ਸਨ । ਸੀਬੀਆਈ ਨੂੰ ਜਾਂਚ ਦੌਰਾਨ ਮਨੁੱਖੀ ਹੱਡੀਆਂ ਦੇ ਹਿੱਸੇ ਤੇ  ਅਜਿਹੇ ਪੈਕੇਟ ਮਿਲੇ ਸੀ ਜਿਨ੍ਹਾਂ ‘ਚ ਮਨੁੱਖੀ ਅੰਗਾਂ ਨੂੰ ਭਰ ਕੇ ਨਾਲੇ ‘ਚ ਸੁੱਟਿਆ ਗਿਆ ਸੀ। ਇਸ ਮਗਰੋਂ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਤੇ ਉਸ ਦੇ ਨੌਕਰ ਸੁਰਿੰਦਰ ਕੋਹਲੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਪਟਨ ਨੂੰ ਕੈਨੇਡਾ ਵਿੱਚੋ ਕੋਈ ਖ਼ਤਰਾ ਨਹੀ ਹੈ -ਕੈਨੇਡਾ ਸਰਕਾਰ :ਮਾਮਲਾ ਧਮਕੀ ਵਾਲੀ ਵੀਡੀਓ ਦਾ

 • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਵਿੱਚੋ ਕੋਈ ਖਤਰਾ ਨਹੀਂ ਹੈ। ਕੈਨੇਡਾ ਦੇ ਵਿਦੇਸ਼ ਵਿਭਾਗ  ਨੇ ਭਾਰਤ ਸਰਕਾਰ ਨੂੰ ਦੱਸਿਆ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਇਸ ਦੀ ਜਾਂਚ ਕੀਤੀ ਸੀ ਜਿਸ ਵਿੱਚ ਪੁਲੀਸ ਨੂੰ ਕੈਪਟਨ ਅਮਰਿੰਦਰ ਨੂੰ ਕਿਸੇ ਤਰ੍ਹਾਂ ਦੇ ਖ਼ਤਰੇ ਦੇ ਕੋਈ ਸਬੂਤ ਨਹੀਂ ਮਿਲੇ ਜਿਸ ਤੋਂ ਬਾਅਦ ਜਾਂਚ ਬੰਦ ਕਰ ਦਿੱਤੀ ਗਈ ਹੈ। ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਨੇ ਅਪਰੈਲ ਮਹੀਨੇ ਵਿੱਚ ਕੈਪਟਨ ਅਮਰਿੰਦਰ ਨੂੰ ਧਮਕੀਆਂ ਦਿੱਤੇ ਜਾਣ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਸ਼ਰਟਪਤੀ ਦੀ ਅਹੁਦਾ ਛੱਡਣ ਤੋ ਪਹਿਲਾਂ ਸਰਕਾਰ ਨੂੰ ਨਸੀਹਤ: ਆਰਡੀਨੈਂਸ ਦੀ ਵਰਤੋ ਖ਼ਿਲਾਫ਼ ਕੀਤਾ ਸੁਚੇਤ

 • ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਸਦ ਵਿੱਚ ਵਿਦਾਇਗੀ ਸਮਾਰੋਹ ਦੌਰਾਨ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਆਰਡੀਨੈਂਸ ਵਾਲੇ ਰਾਹ ਦੀ ਵਰਤੋਂ ਖ਼ਿਲਾਫ਼ ਸੁਚੇਤ ਕਰਦਿਆਂ ਕਿਹਾ ਕਿ ਇਸ ਨੂੰ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਵਿੱਚ ਵਿਘਨ ਨਾ ਪਾਉਣ ਲਈ ਕਿਹਾ ਕਿਉਂਕਿ ਇਸ ਨਾਲ ਲੋਕਾਂ ਦੇ ਮੁੱਦੇ ਉਠਾਉਣ ਦਾ ਮੌਕਾ ਖੁੰਝ ਜਾਂਦਾ ਹੈ।

  ਰਾਸ਼ਟਰਪਤੀ ਨੇ ਕਿਹਾ, ‘ਮੇਰੀ ਦ੍ਰਿੜ੍ਹ ਸੋਚ ਹੈ ਕਿ ਆਰਡੀਨੈਂਸ ਵਾਲਾ ਰਾਹ ਕੇਵਲ ਬੇਵਸੀ ਵਾਲੇ ਹਾਲਾਤ ਵਿੱਚ ਹੀ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮਾਮਲਿਆਂ ’ਚ ਵੀ ਆਰਡੀਨੈਂਸ ਵਾਲਾ ਰਾਹ ਨਹੀਂ ਵਰਤਣਾ ਚਾਹੀਦਾ, ਜਿਨ੍ਹਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਹੋਵੇ ਜਾਂ ਵਿਚਾਰ ਕੀਤਾ ਜਾ ਰਿਹਾ ਹੋਵੇ ਜਾਂ ਹਾਊਸ ਕਮੇਟੀ ਅੱਗੇ ਪੈਂਡਿੰਗ ਪਏ ਹੋਣ।’

  ਪਿਛਲੇ ਤਿੰਨ ਸਾਲਾਂ ਵਿੱਚ ਦੁਸ਼ਮਣ ਦੀ ਜਾਇਦਾਦ ਬਾਰੇ ਕਾਨੂੰਨ, 1968 ਵਿੱਚ ਸੋਧ ਕਰਨ ਵਿੱਚ ਵਾਰ ਵਾਰ ਨਾਕਾਮ ਰਹਿਣ ਬਾਅਦ ਮੋਦੀ ਸਰਕਾਰ ਨੇ ਪੰਜ ਆਰਡੀਨੈਂਸ ਜਾਰੀ ਕੀਤੇ ਸਨ। ਚੌਥੇ ਤੇ ਪੰਜਵੇਂ ਆਰਡੀਨੈਂਸ ’ਤੇ ਸਹੀ ਪਵਾਉਣ ਲਈ ਰਾਸ਼ਟਰਪਤੀ ਨੂੰ ਮਨਾਉਣ ਵਾਸਤੇ ਸੀਨੀਅਰ ਕੇਂਦਰੀ ਮੰਤਰੀ ਤਾਇਨਾਤ ਕੀਤੇ ਗਏ ਸਨ ਕਿਉਂਕਿ ਮੁਖਰਜੀ ਆਰਡੀਨੈਂਸ ਖ਼ਿਲਾਫ਼ ਸਨ।

  -ਪੀ ਟੀ ਆਈ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੀਵਾਲੀ ਤੋ ਵੰਡੇ ਜਾਣਗੇ ਕੈਪਟਨ ਸਮਾਰਟਫੋਨ

 • ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਦੀਵਾਲੀ ਤੋਂ ਸਮਾਰਟਫੋਨ ਵੰਡੇ ਜਾਣਗੇ। ਸੂਤਰਾਂ ਮੁਤਾਬਕ ਸੂਬੇ ਭਰ ਵਿੱਚ ਸ਼ੁਰੂ ਵਿੱਚ ਪੰਜ ਲੱਖ ਫੋਨ ਵੰਡੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਿਲਾਇੰਸ ਜੀਓ ਨਾਲ ਸਮਝੌਤੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ । ਸਰਕਾਰ ਵੱਲੋਂ ਇਸ ਸਬੰਧੀ ਬਜਟ ਵਿੱਚ ਦਸ ਕਰੋੜ ਰੁਪਏ ਰੱਖੇ ਗਏ ਹਨ । ਜਾਣਕਾਰੀ ਮੁਤਾਬਕ ਇਹ ਸਮਾਰਟਫੋਨ, ਜੋ ਚੀਨ ਵਿੱਚ ਤਿਆਰ ਹੋ ਰਹੇ ਹਨ, ਭਾਰਤ ਵਿੱਚ ਸਤੰਬਰ ਦੇ ਆਸ-ਪਾਸ ਆਉਣਗੇ। ਪੰਜਾਬ ਭਰ ਦੇ ਤਕਰੀਬਨ 30 ਲੱਖ ਨੌਜਵਾਨਾਂ ਨੇ ਸਮਾਰਟਫੋਨ ਲੈਣ ਲਈ ਨਾਂ ਦਰਜ ਕਰਾਇਆ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਹ ਕੈਸੀ ਰੁੱਤ ਆਈ: ਕਿਸਾਨ ਦਾਦੇ-ਪੋਤੇ ਨੇ ਨਿਗਲਿਆ ਜ਼ਹਿਰ, ਦਾਦੇ ਦੀ ਮੌਤ

 • ਜ਼ਿਲ੍ਹਾ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਨੇੜਲੇ ਪਿੰਡ ਤਲਵੰਡੀ ਨੌ-ਬਹਾਰ ਦੇ ਇਕ ਕਿਸਾਨ ਬਲਦੇਵ ਸਿੰਘ (62) ਤੇ ਉਸ ਦੇ ਪੋਤਰੇ ਜਸਪਾਲ ਸਿੰਘ (20) ਨੇ ਕਰਜ਼ੇ ਤੋਂ ਤੰਗ ਆ ਕੇ ਕੀਟਨਾਸ਼ਕ ਦਵਾਈ ਪੀ ਲਈ। ਜਿਸ ਵਿਚ ਕਿਸਾਨ ਬਲਦੇਵ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਹੈ ਤੇ ਉਸ ਦਾ ਪੋਤਰਾ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
  ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਕਰਜ਼ੇ ਕਾਰਨ ਪਹਿਲਾਂ ਹੀ 11 ਏਕੜ ਜ਼ਮੀਨ 'ਚੋਂ 7 ਏਕੜ ਦੇ ਕਰੀਬ ਜ਼ਮੀਨ ਵਿਕ ਚੁੱਕੀ ਹੈ, ਬਾਕੀ ਬਚੀ ਜ਼ਮੀਨ 'ਤੇ ਵੀ ਆੜ੍ਹਤੀਆਂ, ਸ਼ਾਹੂਕਾਰਾਂ ਅਤੇ ਬੈਂਕਾਂ ਦਾ 40 ਲੱਖ ਦੇ ਕਰੀਬ ਕਰਜ਼ਾ ਹੈ।
  ਜਸਪਾਲ ਸਿੰਘ ਬਾਰਵੀਂ ਪਾਸ ਸੀ ਅਤੇ ਹੁਣ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ ਸੀ, ਜੋ ਪਰਿਵਾਰ ਦੀ ਸਮਰੱਥਾ ਤੋਂ ਬਾਹਰ ਸੀ, ਜਿਸ ਕਾਰਨ ਕਿਸਾਨ ਬਲਦੇਵ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਹੀ ਦਾਦੇ-ਪੋਤੇ ਨੇ ਇਹ ਮੰਦਭਾਗਾ ਕਦਮ ਚੁੱਕ ਲਿਆ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੁੱਖ ਮੰਤਰੀ ਦੇ ਜੱਦੀ ਪਿੰਡ ‘ਚ ਕਰਜ਼ਈ ਕਿਸਾਨ ਨੇ ਕੀਤੀ ਖੁਦਕੁਸ਼ੀ

 • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ‘ਚ ਅਜਮੇਰ ਸਿੰਘ (54) ਪੁੱਤਰ ਸਾਧੂ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ਕੋਲ ਪੰਜ ਕਿੱਲੇ ਵਾਹੀ ਯੋਗ ਜ਼ਮੀਨ ਸੀ ਅਤੇ ਉਸ ਦੇ ਸਿਰ ਆੜ੍ਹਤੀਆਂ, ਸੁਸਾਇਟੀ ਸਮੇਤ ਬੈਂਕ ਦਾ ਕਰੀਬ 20 ਲੱਖ ਦਾ ਕਰਜ਼ਾ ਸੀ । ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹੇਮਕੁੰਟ ਯਾਤਰਾ ਤੇ ਦੁਰਘਟਨਾ ਦਾ ਸਿ਼ਕਾਰ ਹੋਏ 8 ਸਿੱਖ ਯਾਤਰੀਆਂ ਨੂੰ ਸ਼ਧਾਜਲੀਆਂ

 • ਦਮਦਮੀ ਟਕਸਾਲ ਵੱਲੋਂ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਾਪਤਾ ਹੋਏ ਅੱਠ ਸ਼ਰਧਾਲੂਆਂ ਨਮਿਤ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਲਾਪਤਾ ਸ਼ਰਧਾਲੂਆਂ ਵਿੱਚ ਦੋ ਐਨਆਰਆਈਜ਼ ਵੀ ਸ਼ਾਮਲ ਸਨ ਜਦੋਂਕਿ ਬਾਕੀ ਛੇ ਚੌਕ ਮਹਿਤਾ ਅਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸਨ।
  ਦਮਦਮੀ ਟਕਸਾਲ ਨੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ 12ਵੀਂ ਜਮਾਤ ਤੱਕ ਸਿੱਖਿਆ ਮੁਹੱਈਆ ਕਰਾਉਣ ਅਤੇ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ।
  ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਮੌਜੂਦਾ ਕਾਂਗਰਸ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਰਾਹੀਂ ਇਨ੍ਹਾਂ ਪਰਿਵਾਰਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਧੁਰ ਅੰਦਰੋਂ ਹਲੂਣਿਆ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ਅਚਨਚੇਤ : ਨਿਤੀਸ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦਿੱਤਾ ,
 • ਰਾਮ ਜੇਠਮਲਾਨੀ ਨੇ ਕੇਜਰੀਵਾਲ ਦਾ ਕੇਸ ਲੜਨ ਤੋਂ ਨਾਂਹ ਕਰਦੇ ਹੋਏ ਬਕਾਇਆਂ ਫੀਸ 2 ਕਰੋੜ ਵੀ ਮੰਗੀ
 • ਬਿਨਾਂ ਸਬੂਤ 39 ਭਾਰਤੀਆਂ ਨੂੰ ਮਰੇ ਹੋਏ ਨਹੀ ਐਲਾਨ ਸਕਦੇ
 • ਭਵਿੱਖ ਵਿੱਚ ਵੀ ਚੀਨ ਸਰਹੱਦ ਤੇ ਭਾਰਤ ਲਈ ਵੱਡਾ ਖ਼ਤਰਾ
 • ਤਾਮਿਲਨਾਡੂ ਦੇ ਸਕੂਲਾਂ,ਕਾਲਜਾਂ ‘ਚ ‘ਵੰਦੇ-ਮਾਤਰਮ’ ਗਾਉਣਾਂ ਜਰੂਰੀ ਕੀਤਾ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
 • ਵਿਦੇਸ਼ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲਾ NRI ਗ੍ਰਿਫਤਾਰ: ਹੁਣ ਤੱਕ ਚਾਰ ਵਿਆਹ ਕਰਵਾਏ
 • ਕੈਪਟਨ ਨੇ ਦਿੱਤੀਆਂ ਕੈਨੇਡੀਅਨਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ
 • ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ


 • Facebook Activity

  Widgetize!