ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਭੰਗ ਦੀ ਛਬੀਲ ਲਗਾਈ

 • ਮੋਗਾ: ( ਸਵਰਨ ਗੁਲਾਟੀ )  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਦੁਨੀਆਂ ਭਰ ਵਿੱਚ  ਵੱਖ ਵੱਖ ਥਾਂਵਾਂ ਤੇ  ਸਿੱਖ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆ ਜਾ ਰਹੀਆਂ  ਹਨ ਜੋ ਅੱਗ ਵਰਦੀ ਗਰਮੀ ਵਿੱਚ ਰਾਹਗੀਰਾਂ ਦੇ ਤਪਦੇ ਦਿਲਾਂ ਨੂੰ ਠਾਰ ਰਹੀਆਂ ਹਨ ਪਰ ਇਸ ਦੇ ਉਲਟ ਮੋਗਾ ਦੇ ਸਿਵਲ ਹਸਪਤਾਲ ਦੇ ਨਜਦੀਕ ਕੁਝ ‘ਸੇਵਾਦਾਰਾਂ’ ਵੱਲੋ  ਠੰਡੇ ਮਿੱਠੇ ਜਲ ਦੀ ਲਗਾਈ ਗਈ ਛਬੀਲ ਦੇ ਨਾਲ ਹੀ ਭੰਗ ਦੀ ਛਬੀਲ ਲਗਾ ਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਅਵਾਜਾਂ ਲਗਾ ਰਹੇ ਸਨ ਕਿ ‘ਆਓ ਜੀ ਜੀਹਨੇ ਜਹਾਜ ਚੜਨਾਂ ਹੈ ।’

   ਲੋਕਾਂ ਨੂੰ ਰੋਕ ਰੋਕ ਕੇ ਪਿਆਈ ਜਾ ਰਹੀ  ਭੰਗ ਸਬੰਧੀ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਥੇ ਰੁਕ ਕੇ ਛਬੀਲ ਦੇ ਨੁਮਾਇੰਦੇ ਸੋਹਣ ਸਿੰਘ,  ਸਾਧੂ ਸਿੰਘ ,ਸੁੱਚਾ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਆਦਿ ਨਾਲ ਗੱਲਬਾਤ ਕਰਦਿਆ  ਕਿਹਾ ਕਿ ਤੁਸੀ ਛਬੀਲ ਦੇ ਨਾਲ ਭੰਗ ਦੀ ਛਬੀਲ ਲਗਾ ਕੇ ਲੋਕਾਂ ਨੂੰ ਨਸ਼ੇ ਵੰਡ ਰਹੋ ਹੋ ਜੇਕਰ ਬੱਚੇ ਜਾਂ ਕੋਈ ਅਣਜਾਣੇ ਵਿੱਚ ਭੰਗ ਪੀ ਗਿਆ ਤਾਂ ਉਹ ਸੱਚ ਮੁੱਚ ਹੀ ਜਹਾਜ਼ ਚੜ ਜਾਵੇਗਾ ਤਾਂ ਉਕਤ ਵਿਅਕਤੀਆਂ ਨੇ ਕਿਹਾ ਕਿ ਉਹ ਤਾਂ ਭੰਗ ਦੀ ਛਬੀਲ ਪਿਛਲੇ 40 ਸਾਲਾ ਤੋ ਲਗਾ ਰਹੇ ਹਨ ਜਿਨ੍ਹਾਂ ਨੂੰ ਕਿਸੇ ਨੇ ਅੱਜ ਤੱਕ ਨਹੀ ਰੋਕਿਆ। ਜਦ ਇਸ ਸਬੰਧੀ ਗੁਰਮੁੱਖ ਪ੍ਰਚਾਰ ਜਥੇਬੰਦੀ ਦੇ ਆਗੂ ਰਿਚੀ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ  ਸਿੱਖ ਧਰਮ ਵਿੱਚ ਇਹ ਕਿਤੇ ਵੀ ਨਹੀ ਲਿਖਿਆ ਕਿ ਗੁਰੂ ਸਹਿਬਾਨਾਂ ਦੇ ਸ਼ਹੀਦੀ ਦਿਹਾੜੇ ਤੇ ਛਬੀਲਾ ਦੇ ਨਾਂ ਤੇ ਨਸਾ ਵੰਡਿਆ ਜਾਵੇ।  ਜਦ ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀ ਹੈ ਉਹ ਹੁਣੇ ਹੀ ਖੁਦ ਮੌਕੇ ਤੇ ਜਾ ਰਹੇ ਹਨ ਅਤੇ ਜੇਕਰ ਭੰਗ ਦੀ ਛਬੀਲ ਲੱਗੀ ਹੋਈ ਤਾਂ ਉਹ ਬੰਦ ਕਰਵਾਉਣਗੇ।
     ਮੌਕੇ ਤੇ ਕੁਝ ਲੋਕਾਂ ਨੇ ਕਿਹਾ ਕਿ ਗੁਰੂ ਸਹਿਬਾਨਾਂ ਦੇ ਸਹੀਦੀ ਦਿਹਾੜੇ ਤੇ ਛਬੀਲ ਲਗਾਉਣ  ਦੀ ਆੜ ਵਿੱਚ ਲੋਕਾਂ ਤੋ ਚੰਦਾਂ ਇਕੱਠਾ ਕਰਕੇ ਭੰਗ ਦੀਆਂ ਛਬੀਲਾ ਲਗਾਉਣਾ  ਅਤਿ ਮੰਦਭਾਗੀ ਗੱਲ ਹੈ ਜੋ ਬੱਚਿਆਂ ਤੇ ਬਹੁਤ ਹੀ ਬੁਰਾ ਅਸਰ ਪਵੇਗਾ।

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਿਮਾਚਲ ਵਿੱਚ ਭਾਜਪਾ ਸਰਕਾਰ ਨੇ ਰਾਮਦੇਵ ਨੂੰ ਇੱਕ ਰੁਪਏ ਵਿੱਚ ਕਰੋੜਾਂ ਦੀ ਜਾਇਦਾਦ ਦਿੱਤੀ – ਅਮਰਿੰਦਰ

 • ਚੰਡੀਗੜ/ ਜਗਦੇਵ ਸਿੰਘ  :
  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦੇ ਖਿਲਾਫ ਅਨਸ਼ਨ ਕਰਨ ਵਾਲੇ ਬਾਬਾ ਰਾਮਦੇਵ ਦੇ ਨੈਤਿਕ ਅਧਿਕਾਰ ‘ਤੇ ਸਵਾਲ ਕੀਤਾ ਹੈ, ਜਿਸਦੀ  ਆਪਣੀ ਸ਼ਾਖ ਵੀ ਦਾਗ਼ ਲੱਗਣ ਤੋਂ ਨਹੀਂ ਬੱਚ ਸਕੀ ਹੈ।  ਕੈਪਟਨ ਸਿੰਘ ਨੇ ਖੁਲਾਸਾ ਕੀਤਾ ਕਿ ਬਾਬਾ ਰਾਮਦੇਵ ਖੁਦ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦਿਖਾਈ ਗਈ ਉਦਾਰਤਾ ਦੇ ਗੈਰ ਅਧਿਕਾਰ ਪ੍ਰਾਪਤ ਲਾਭਕਾਰੀ ਹਨ, ਜਿਹੜੀ ਮੇਹਰਬਾਨੀ ਉਨਾਂ ‘ਤੇ ਭਾਰਤੀਆ ਜਨਤਾ ਪਾਰਟੀ ਦੀ ਹਿਮਾਇਤ ਕਰਨ ਤੋਂ ਬਾਅਦ ਕੀਤੀ ਗਈ।
  ਕੈਪਟਨ ਅਮਰਿੰਦਰ ਨੇ ਅਹਿਮ ਖੁਲਾਸਾ ਕਰਦਿਆਂ ਸਾਫ ਕੀਤਾ ਕਿ ਹਿਮਾਚਲ ਦੀ ਭਾਜਪਾ ਸਰਕਾਰ ਨੇ ਕੰਡਾਘਾਟ-ਚੈਲ ਰੋਡ ‘ਤੇ ਪੈਂਦੇ ਪਿੰਡ ਸਾਧੂਪੁਲ ‘ਚ ਬਾਬਾ ਰਾਮਦੇਵ ਨੂੰ 127 ਬਿੱਘਾ ਜ਼ਮੀਨ ਸਿਰਫ ਇੱਕ ਰੁਪਏ ਦੀ ਰਸੀਦ ਦੇ ਕਿਰਾਏ ‘ਤੇ 99 ਸਾਲਾਂ ਦੇ ਲਈ ਲੀਜ਼ ‘ਤੇ ਦੇ ਦਿੱਤੀ, ਜਦਕਿ ਉਸ ਜ਼ਮੀਨ ਦਾ ਅਸਲੀ ਮੁੱਲ ਕਈ ਕਰੋੜਾਂ ਰੁਪਏ ‘ਚ ਹੈ। ਇੱਥੇ ਜ਼ਮੀਨ ਦਾ ਬਜ਼ਾਰ ਮੁੱਲ ਕਰੀਬ 20 ਲੱਖ ਰੁਪਏ ਪ੍ਰਤੀ ਬਿੱਘਾ ਹੈ।
  ਉਨਾਂ ਨੇ ਕਿਹਾ ਕਿ ਇੱਥੇ ਇਸ ਜ਼ਮੀਨ ‘ਤੇ ਇੱਕ ਘਰ ਅਨੰਦ ਭਵਨ ਹੈ, ਜੋ ਅਸਲ ‘ਚ ਉਨਾਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸਨੂੰ 1950 ਵਿੱਚ ਉਨਾਂ ਦੇ ਪਿਤਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਸੀ। ਉਸ ਵਕਤ ਹਿਮਾਚਲ ਪ੍ਰਦੇਸ਼ ਸੂਬਾ ਪੰਜਾਬ ਦਾ ਹਿੱਸਾ ਸੀ। ਜਿਹੜਾ ਘਰ ਦੇਸ਼ ਦੇ ਬੱਚਿਆਂ ਨੂੰ ਇੱਕ ਤੋਹਫੇ ਵਜੋਂ ਸੀ ਅਤੇ ਇਸਨੂੰ ਇੰਦਰਾ ਗਾਂਧੀ ਹਾਲੀਡੇ ਹੋਮ ਫਾਰ ਚਿਲਡਰਨ ਦਾ ਨਾਂਮ ਦਿੱਤਾ ਗਿਆ। ਜਿੱਥੇ ਗਰਮੀਆਂ ‘ਚ ਬੱਚੇ ਆਪਣਾ ਕੁਝ ਸਮਾਂ ਬਤੀਤ ਕਰ ਸਕਦੇ ਹਨ।
  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੀ ਜ਼ਮੀਨ ਨੂੰ ਬਾਬਾ ਰਾਮਦੇਵ ਨੂੰ ਸੌਂਪ ਦਿੱਤਾ ਹੈ। ਇਸ ਕਾਰਨ ਹਜ਼ਾਰਾਂ ਬੱਚਿਆਂ ਨੂੰ ਇਸਦਾ ਇਸਤੇਮਾਲ ਕਰਨ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਬਾਬਾ ਰਾਮਦੇਵ ਤੋਂ ਪੁੱਛਿਆ ਕਿ ਉਨਾਂ ਦੇ ਕੋਲ ਕੀ ਅਧਿਕਾਰ ਸੀ, ਜੋ ਉਨਾਂ ਨੇ ਇਸ ਜ਼ਮੀਨ ਨੂੰ ਕਰੀਬ ਮੁਫਤ ਦੇ ਰੇਟ ‘ਚ ਪ੍ਰਾਪਤ ਕੀਤਾ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ, ਕੀ ਇਹ ਭ੍ਰਿਸ਼ਟਾਚਾਰ ਨਹੀਂ ਹੈ, ਕਿ ਤੁਸੀਂ ਭਾਜਪਾ ਦੀ ਹਿਮਾਇਤ ਕਰ ਰਹੇ ਹੋ ਅਤੇ ਇਸਦੇ ਬਦਲੇ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਪ੍ਰਮੁੱਖ ਜ਼ਮੀਨ ਦਿੱਤੀ ਗਈ?
  ਸਾਬਕਾ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਸਰਕਾਰ ਦੀ ਵੀ ਸਖ਼ਤ ਅਲੋਚਨਾ ਕੀਤੀ, ਜਿਸਨੇ ਬਾਬਾ ਰਾਮਦੇਵ ਪਾਸੋਂ ਅਹਿਸਾਨ ਦੀ ਭਾਲ ‘ਚ ਅਣਮੁੱਲੀ ਵਿਰਾਸਤ ਨੂੰ ਲੁਟਾ ਦਿੱਤਾ। ਉਨਾਂ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹ ਵਿਰਾਸਤ ਦੀ ਰੱਖਿਆ ਕਰੇ, ਜਿਹੜੀ ਉਸਨੂੰ ਪੰਜਾਬ ਤੋਂ ਮਿੱਲੀ ਹੈ।   


  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭੁੱਲਰ ਭਾਈਚਾਰੇ ਦੀ ਮੀਟਿੰਗ ’ਚ ਪ੍ਰੋ: ਭੁੱਲਰ ਦੀ ਅਪੀਲ ਰੱਦ ਹੋਣ ਤੇ ਚਿੰਤਾ ਪ੍ਰਗਟ

 • ਬਠਿੰਡਾ/  ਬਾਬਾ ਸਿੱਧ ਭੁੱਲਰ ਯਾਦਗਾਰੀ ਕਮੇਟੀ ਦੀ ਅੱਜ ਇੱਕ ਵਿਸੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਚੂਹੜ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈਮੀਟਿੰਗ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਨ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਿੱਖ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਚਰਚਾ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅੱਜ ਦੁਨੀਆਂ ਭਰ ਦੇ ਦੇਸ ਫਾਂਸੀ ਦੀ ਸਜਾ ਖਤਮ ਕਰਨ ਲਈ ਵਿਚਾਰ ਕਰ ਰਹੇ ਹਨ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਫਾਂਸੀ ਦੀ ਸਜਾ ਮੁਆਫ਼ ਕਰਾਉਣ ਲਈ ਕੇਂਦਰ ਤੇ ਰਾਜ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ, ਪਰੰਤੂ ਦੂਜੇ ਪਾਸੇ ਆਪਣੇ ਹੀ ਦੇਸ਼ ਵਿੱਚ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਕੇ ਫਾਂਸੀ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਪਰਤੱਖ ਸਬੂਤ ਹੈ  ਮੀਟਿੰਗ ਨੇ ਸਰਬ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਹਿਮ ਦੀ ਅਪੀਲ ਤੇ ਮੁੜ ਵਿਚਾਰ ਕਰਕੇ ਫਾਂਸੀ ਦੀ ਸਜਾ ਮੁਆਫ਼ ਕਰਕੇ ਇੱਕ ਇਨਸਾਨੀ ਜਿੰਦਗੀ ਨੂੰ ਬਚਾਇਆ ਜਾਵੇਮੀਟਿੰਗ ਨੇ ਇਹ ਵੀ ਸੁਝਾਅ ਦਿੱਤਾ ਕਿ ਦੇਸ ਭਰ ਵਿੱਚ ਫਾਂਸੀ ਦੀ ਸਜਾ ਖਤਮ ਕੀਤੀ ਜਾਵੇਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ, ਬਲਕਰਨ ਸਿੰਘ ਭੁੱਲਰ, ਸਤਨਾਮ ਸਿੰਘ ਪਿੱਥੋ, ਜਸਵਿੰਦਰ ਸਿੰਘ ਜੈਦਮਾਹਲਾ ਸਿੰਘ ਢਿਪਾਲੀ ਅਤੇ ਇਕਬਾਲ ਸਿੰਘ ਭੁੱਲਰ ਸਾਮਲ ਸਨ 

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਮਦੇਵ ਦੇ ਉਪਰ ਦਿੱਲੀ ਆਉਣ ਤੇ ਪਾਬੰਦੀ

 •  ਸਤਿਆਗ੍ਰਹਿ  ਕਰ ਰਹੇ ਸਵਾਮੀ ਰਾਮਦੇਵ ਨੂੰ ਬੀਤੀ ਰਾਤ  ਦਿੱਲੀ ਪੁਲੀਸ  ਵੱਲੋਂ ਹਿਰਾਸਤ ਵਿੱਚ ਲੈ ਕੇ ਹਰਿਦੁਆਰ ਦੇ ਰਸਤੇ ਪਾ ਦਿੱਤਾ ਹੈ।  ਪਹਿਲਾ ਪੁਲੀਸ ਵੱਲੋਂ ਉਸਨੂੰ ਦਿੱਲੀ ਏਅਰਪੋਰਟ ਤੇ ਲਿਜਾਇਆ ਜਾਣਾ ਸੀ। ਪਰ ਹਵਾਈ ਅੱਡੇ ਤੇ ਉਸਦੇ ਸਮਰੱਥਕ ਕਾਫੀ ਤਦਾਦ ਵਿੱਚ ਇਕੱਤਰ ਹੋ ਗਏ । ਫਿਰ ਪੁਲੀਸ  ਉਸ  ਨੂੰ ਸੜਕ ਰਸਤੇ  ਹਰਿਦੁਆਰ ਲੈ ਗਈ  ਜਿੱਥੇ ਉਸਦਾ  ਮੁੱਖ  ਦਫ਼ਤਰ ਹੈ। ਸਥਾਨਕ ਸਰਕਾਰ ਨੇ ਅਗਲੇ ਹੁਕਮਾਂ ਤੱਕ ਸਵਾਮੀ ਦੇ ਦਿੱਲੀ ਦਾਖਲ ਹੋਣ ਤੇ ਪਾਬੰਦੀ ਲਾ ਦਿੱਤੀ ਹੈ।

   ਬੀਤੀ ਰਾਤ  ਲਗਭਗ 5 ਹਜ਼ਾਰ ਪੁਲੀਸ ਅਤੇ ਆਰਪੀਐਫ ਦੇ ਜਵਾਨਾਂ ਨੇ  ਰਾਮਲੀਲਾ ਗਰਾਊਂਡ  ਵਿੱਚੋਂ  ਰਾਮਦੇਵ ਦੀ ਸਤਿਆਗ੍ਰਹਿ ਜ਼ਬਰੀ ਸਮਾਪਤ ਕਰਵਾਉਣ  ਪਹੁੰਚੇ । ਉਹਨਾਂ ਦੀ ਕਰਵਾਈ ਦਾ ਵੇਰਵਾ ਦੇਖੋ
    4 ਜੂਨ  : ਸਮਾਂ  ਰਾਤ  11 ਵਜੇ
  :  ਜੁਆਇੰਟ ਕਮਿਸ਼ਨਰ  ਨੇ  ਆ ਕੇ ਸਥਿਤੀ ਦਾ ਮੁਆਇਨਾ ਕੀਤਾ ।
   12 ਵਜੇ :   ਸਿਵਲ ਵਰਦੀ ਵਿੱਚ ਪੁਲੀਸ  ਰਾਮਲੀਲਾ ਮੈਦਾਨ ਵਿੱਚ ਦਾਖਿਲ
  5 ਜੂਨ   ਸਵੇਰੇ 1 ਵਜੇ :  ਦਿੱਲੀ ਪੁਲੀਸ ਅਤੇ ਆਰਪੀਐਫ਼ ਦੇ ਵਰਦੀਧਾਰੀ ਜਵਾਨ ਨਜ਼ਰ ਆਏ ਅਤੇ ਪਲਾਂ ਵਿੱਚ ਇਹਨਾਂ ਦੀ ਗਿਣਤੀ ਵੱਧਣ ਲੱਗੀ।
  1: 30 ਵਜੇ : ਸਵਾਮੀ ਰਾਮਦੇਵ ਨੂੰ ਹਿਰਾਸਤ ਵਿੱਚ ਲੈਣ ਲਈ  ਦਬਾਅ ਬਣਾਇਆ ਪਰ  ਰਾਮਦੇਵ ਨੇ  ਗ੍ਰਿਫ਼ਤਾਰੀ ਦੇਣ ਇਨਕਾਰ ਕਰਦੇ ਹੋਏ ਆਪਣੇ  ਸਮਰਥੱਕਾਂ ਦਾ ਸੁਰੱਿਖਆ ਘੇਰਾ ਬਣਾ ਲਿਆ ।
   1:40    ਰਾਮਦੇਵ   ਆਪਣੇ ਭਗਤਾਂ ਦੇ ਮੋਢਿਆਂ ਤੇ ਬੈਠ ਕੇ ਸੰਬੋਧਨ ਕਰਦੇ ਹਨ  , ਇਸ ਦੌਰਾਨ ਚਾਰੇ ਪਾਸਿਓ ਤੋਂ  ਪੁਲੀਸ ਦਾ ਘੇਰਾ ਵੱਧ ਜਾ ਰਿਹਾ ਹੈ।

     ਸਮਾਂ : ਕਰੀਬ 2 ਵਜੇ
   ਸਵਾਮੀ ਰਾਮਦੇਵ ਕੁਝ  ਸਮਰਥੱਕਾਂ ਨਾਲ ਮੰਚ ਤੇ ਆਏ ,  ਘਟਨਾਕ੍ਰਮ ਤੋਂ  ਪ੍ਰੇਸ਼ਾਨ ਦਿਸੇ , ਸਰਕਾਰ ਨੂੰ ਸੰਕੇਤ ਦਿੱਤਾ ਕਿ   ਉਸਨੂੰ ਰਾਤ ਨੂੰ  ਹਿਰਾਸਤ ਵਿੱਚ ਲੈਣ ਦਾ  ਯਤਨ ਨਾ ਕਰੇ , ਉਸਨੇ ਪੁਲੀਸ ਤੋਂ ਬਚਣ ਲਈ ਆਪਣੇ ਆਲੇ –ਦੁਆਲੇ ਭਗਤਾਂ ਦਾ ਘੇਰਾ ਬਣਾਇਆ ਹੋਇਆ ਸੀ ।  ਇਸ ਦੌਰਾਨ  ਸਵਾਮੀ ਦੇ ਸਮਰਥੱਕਾਂ ਨੇ ਪੁਲੀਸ ਤੇ  ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ।

  ਸਮਾਂ :  2:15  ਦਿੱਲੀ ਪੁਲੀਸ ਅੱਥਰੂ ਗੈਸ ਦਾ ਇਸਤੇਮਾਲ ਕੀਤਾ ।  ਅੱਥਰੂ ਗੈਸ ਦੇ  ਸਟੇਜ ਨੂੰ  ਅੱਗ ਲੱਗੀ ।  ਕੁਝ ਦੇਰ ਬਾਅਦ  ਸਟੇਜ ਲਗਭਗ ਖਾਲੀ ਹੋ ਗਿਆ। ਪੂਰੇ ਮੈਦਾਨ  ਵਿੱਚ ਅਫਰਾ- ਤਫਰੀ ਮੱਚ ਗਈ ।
  ਸਮਾਂ : 2:30 ਸਵੇਰੇ  ਰਾਮਦੇਵ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਸਰਧਾਲੂਆਂ ਨੂੰ  ਚਿੰਤਾ ।
   ਪਰ ਹੁਣ ਖ਼ਬਰਾਂ ਮਿਲ ਰਹੀਆਂ ਹਨ ਕਿ  ਸਵਾਮੀ ਰਾਮਦੇਵ ਨੂੰ  ਹਰਿਦੁਆਰ  ਭੇਜ ਦਿੱਤਾ ਹੈ।

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਾਕਿਸਤਾਨ ਵਿੱਚ ਇਲਿਆਸ ਕਸ਼ਮੀਰੀ ਦੀ ਮੌਤ

 • ਪਾਕਿਸਤਾਨ ਦੇ  ਕਬਾਇਲੀ  ਇਲਾਕੇ    ਦੱਖਣੀ ਵਜੀਰਿਸ਼ਤਾਨ ਵਿੱਚ ਹੋਏ  ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮੁੰਬਈ ਹਮਲਿਆਂ ਨਾਲ   ਸ਼ਾਮਿਲ   ਅਤੇ  ਅਲ ਕਾਇਦਾ  ਦੇ ਨੇੜਲੇ   ਅਤਿਵਾਦੀ  ਇਲਿਆਸ ਕਸ਼ਮੀਰੀ ਦੀ ਮੌਤ ਹੋ ਗਈ ।

   ਅਮਰੀਕਾ ਨੇ ਉਸ ਦਾ ਇਨਾਮ  50 ਲੱਖ ਅਮਰੀਕੀ ਡਾਲਰ  ਰੱਖਿਆ ਹੋਇਆ ਸੀ ।  
  ਬੀਤੀ ਰਾਤ ਹੋਏ ਡਰੋਨ ਹਮਲੇ ਵਿੱਚ  9 ਹੋਰ  ਅਤਿਵਾਦੀ ਮਾਰੇ ਗਏ ।
   ਪਾਕਿਸਤਾਨ ਦੇ ਇੱਕ  ਅਧਿਕਾਰੀ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ।
   ਚਸ਼ਮਦੀਦ ਪਿੰਡ ਵਾਲਿਆਂ ਨੇ  ਬੀਬੀਸੀ  ਦੇ ਪ੍ਰਤੀਨਿਧ ਦਿਲਾਵਰ ਖਾਨ ਵਜ਼ੀਰ ਨੂੰ ਦੱਸਿਆ ਕਿ ਵਾਨਾ ਸ਼ਹਿਰ ਦੇ ਲਮਨ ਪਿੰਡ ਵਿੱਚ ਇੱਕ ਕੱਟੜਪੰਥੀ  ਟਿਕਾਣੇ ਤੇ ਹੋਈ ਹਮਲੇ ਵਿੱਚ ਕਸ਼ਮੀਰੀ ਦੀ ਮੌਤ  ਹੋ  ਗਈ ।  
   ਅਤਿਵਾਦੀ ਧੜਾਂ ਹਰਕਤਉਲ ਜੇਹਾਦ ਅਲ ਇਸਲਾਮੀ ਦੇ ਪ੍ਰਮੁੱਖ  ਇਲਿਆਸ ਕਸ਼ਮੀਰੀ  ਦੇ ਸਬੰਧ  ਅਲ- ਕਾਇਦਾ  ਦੇ ਨੇੜਤਾ ਸੀ ਕਿ ਉਸਾਮਾ ਤੋਂ ਬਾਅਦ ਉਸਦਾ ਵਾਰਿਸ ਮੰਨਿਆ ਜਾ ਰਿਹਾ ਸੀ ।  
  ਅਮਰੀਕੀ ਡਰੋਨ ਹਮਲਾ ਉਸ ਸਮੇਂ ਹੋਇਆ ਜਦੋਂ ਇਹ  ਚਾਹ ਪੀ ਰਹੇ ਸਨ ।
   ਸਾਰੇ ਮ੍ਰਿਤਕ ਪੰਜਾਬੀ ਤਾਲਿਬਾਨ  ਦੱਸੇ ਜਾ ਰਹੇ ਹਨ ਪਰ  ਦੱਖਣੀ  ਵਜ਼ੀਰਿਸ਼ਤਾਨ ਦੇ ਬਾਗ ਇਲਾਕੇ ਵਿੱਚ ਕਿਵੇ ਪਹੁੰਚੇ ਇਸਦਾ ਪਤਾ ਲਾਉਣ ਦੀ ਕੋਸਿ਼ਸ ਉਹ ਵਜ਼ੀਰਿਸਤਾਨ ਦੇ ਇਸ ਖਿੱਤੇ ਵਿੱਚ ਕੀ ਕਰਨ ਆਏ ਸਨ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਮਦੇਵ ਵੱਲੋਂ ਹਜ਼ਾਰਾਂ ਸਮਰਥੱਕਾਂ ਨਾਲ ਭੁੱਖ ਹੜਤਾਲ ਸ਼ੁਰੂ

 •  Delhi 4 June (9:24 IST )   ਯੋਗ ਗੁਰੂ  ਸਵਾਮੀ ਰਾਮਦੇਵ  ਨੇ  ਭ੍ਰਿਸ਼ਟਾਚਾਰ  ਅਤੇ ਕਾਲੇ ਧਨ  ਦੇ ਮੁੱਦੇ  ਤੇ  ਦਿੱਲੀ ਦੇ  ਰਾਮਲੀਲਾ  ਗਰਾਊਂਡ ਵਿੱਚ    ਸਨ਼ੀਵਾਰ ਸਵੇਰੇ 7 ਵਜੇ ਤੋਂ  ਭੁੱਖ ਹੜਤਾਲ  ਸੁਰੂ ਕਰ ਦਿੱਤੀ ਹੈ ।

  ਸਵਾਮੀ ਰਾਮਦੇਵ  ਅੱਜ ਸਵੇਰੇ ਪੰਜ ਵਜੇ  ਹੀ  ਮੰਚ ਤੇ ਆ ਗਏ ਅਤੇ 5 ਤੋਂ 7 ਵਜੇ ਤੱਕ  ਆਪਣੇ ਸਮਰੱਥਕਾਂ ਨੂੰ ਯੋਗ ਸਿਖਾਇਆ। ਬੀਤੀ ਰਾਤ ਉਹ ਮੰਚ ਤੇ ਹੀ ਸੁੱਤੇ ਸਨ ।
  ਭਾਰਤ ਦੇ ਕੋਨੇ ਕੋਨੇ ਤੋਂ ਉਸਦੇ ਸਮਰਥੱਕ  ਹਜ਼ਾਰਾਂ ਸਮਰਥੱਕ  ਇਸ ਵਿੱਚ ਹਿੱਸਾ ਲੈ ਰਹੇ ਹਨ।
   ਸਵਾਮੀ ਰਾਮਦੇਵ ਨੇ  7-8 ਸਮਰਥੱਕਾਂ ਨਾਲ  ਸਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਇਹ ਗਿਣਤੀ  30-40 ਹਜ਼ਾਰ  ਤੱਕ ਪਹੁੰਚ ਗਈ ਹੈ ਅਤੇ  ਹਾਲੇ ਵੀ ਉਸਦੇ ਸਮਰਥੱਕ ਆ ਰਹੇ ਹਨ।
   ਕੁਝ ਲੋਕ  ਆਪਣੇ ਬਿਸਤਰੇ ਅਤੇ ਖਾਣ ਪੀਣ ਦੇ ਸਮਾਨ ਨਾਲ   ਰਾਮਲੀਲ ਮੈਦਾਨ ਵਿੱਚ ਪਹੁੰਚ ਰਹੇ ਹਨ।
   ਸੁਰੱਖਿਆ ਤੇ ਨਜ਼ਰੀਏ ਤੋਂ ਜਾਂਚ ਏਜੰਸੀਆਂ ਵੀ ਚਿੰਤਤ ਹਨ ।
   ਸਵਾਮੀ ਰਾਮਦੇਵ ਦਾ ਕਹਿਣਾ ਹੈ ਕਿ  ਜਦੋਂ ਤੱਕ  ਸਾਡੇ ਮੁੱਦੇ ਪੂਰੀ ਤਰ੍ਹਾਂ  100 ਪ੍ਰਤੀਸ਼ਤ ਪ੍ਰਮਾਣਨਿਕਤਾ ਨਾਲ ਮੰਨੇ ਨਹੀਂ ਜਾਂਦੇ ਉਦੋਂ ਤੱਕ  ਸੰਘਰਸ਼ ਜਾਰੀ ਰਹੇਗਾ।
   ਕੱਲ੍ਹ  ਰਾਮਦੇਵ ਅਤੇ  ਕੇਂਦਰ ਸਰਕਾਰ ਦਰਮਿਆਨ   ਚੱਲ ਰਹੀ ਗੱਲਬਾਤ ਅਸਫ਼ਲ ਹੋ ਗਈ ।
   20 ਹਜ਼ਾਰ ਆਟੋ ਰਿਕਸ਼ਾ   ਲੋਕਾਂ ਲਈ ਮੁਫ਼ਤ   ਆਵਾਜਾਈ ਮੁਹੱਈਆ ਕਰ ਰਹੇ ਹਨ। 

                                                                                                  Poohla Inc.

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਰਾਣਾ ਰਾਗ : ਭਾਜਪਾ ਰਾਮ ਬਣਾਉਣ ਲਈ ਬੱਜਿਦ- ਗਡਕਰੀ

 • ਲਖਨਊ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ਵਿਚ ਮੁੜ ਸੱਤਾ ਤੇ ਕਾਬਜ਼ ਹੋਣ ਲਈ ਰਾਮ ਮੰਦਰ ਦਾ ਮੁੱਦਾ ਮੁੜ ਹੋਂਦ ਵਿਚ ਲਿਆਉਣ ਦਾ ਫੈਸਲਾ ਕੀਤਾ ਹੈਇਸੇ ਦੌਰਾਨ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਕਿਸੇ ਪਾਰਟੀ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ

  ਭਾਜਪਾ ਦੀ ਇਥੇ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਭਾਜਪਾ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਉੱਤਰ ਪ੍ਰਦੇਸ਼ ਵਿਚ ਰਾਮ ਮੰਦਰ ਮੁੱਦੇ ਦੇ ਪ੍ਰਚਾਰ ਲਈ ਸੱਦਾ ਦਿੱਤਾ ਜਾਵੇਗਾਦੋ ਦਿਨ ਚੱਲਣ ਵਾਲੀ ਇਸ ਮੀਟਿੰਗ ਵਿਚ ਗਡਕਰੀ ਨੇ ਕਿਹਾ ਕਿ ਭਾਜਪਾ ਰਾਮ ਜਨਮ ਭੂਮੀ ਵਿਖੇ ਰਾਮ ਮੰਦਰ ਬਣਾਉਣ ਲਈ ਦ੍ਰਿੜ੍ਹ ਨਿਸ਼ਚਿਤ ਹੈ
  ਬਾਅਦ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਮੁੱਖ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਹਾਈ ਕੋਰਟ ਨੇ ਵੀ ਫੈਸਲਾ ਦਿੱਤਾ ਹੈ ਕਿ ਹਿੰਦੂ ਅਯੁੱਧਿਆ ਵਿਖੇ ਜਿਸ ਥਾਂ ਨੂੰ ਭਗਵਾਨ ਰਾਮ ਦੀ ਜਨਮਭੂਮੀ ਮੰਨਦੇ ਹਨ, ਉਹ ਥਾਂ ਹਿੰਦੂ ਭਾਈਚਾਰੇ ਨਾਲ ਸਬੰਧਤ ਹੈਇਹ ਕੇਸ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਵਿਚ ਚਲ ਰਹੀ ਹੈ
  ਮੀਟਿੰਗ ਦੌਰਾਨ ਗਡਕਰੀ ਨੇ ਭਾਜਪਾ ਵਰਕਰਾਂ ਨੂੰ ਭਾਵੁਕ ਕਰਨ ਲਈ ਵਾਜਪਾਈ ਵੱਲੋਂ ਭਾਜਪਾ ਦੇ ਵਿਕਾਸ ਲਈ ਕੀਤੇ ਗਏ ਉਪਰਾਲਿਆਂ ਦਾ ਵੀ ਜ਼ਿਕਰ ਕੀਤਾਉਨ੍ਹਾਂ ਕਿਹਾ ਕਿ ਮੈਂ ਬੀਤੇ ਦਿਨ ਹੀ ਸ੍ਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਹੈ ਤੇ ਵਾਜਪਾਈ ਨੇ ਲਖਨਊ ਸੀਟ ਦੀ ਭਾਜਪਾ ਵੱਲੋਂ ਪੰਜ ਵਾਰ ਪ੍ਰਤੀਨਿਧਤਾ ਕੀਤੀ ਹੈ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1162 1163 1164 [1165] 1166 1167 1168  >>    Last >>
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਧਰਤੀ ਚੋਂ ਪਾਣੀ ਕੱਢਣ ਲਈ ਪੰਜਾਬੀ ਪਹੁੰਚੇ 1200 ਫੁੱਟ ਹੇਠਾਂ
 • ਬਲਾਤਕਾਰ ਮਾਮਲੇ ‘ਚ ਕੈਦ ਸੁੱਚਾ ਲੰਗਾਹ ਦੀ ਹੋਈ ਰਿਹਾਈ
 • ਕੈਪਟਨ ਸਰਕਾਰ ਨੇ ਲੰਗਰ ਤੋਂ ਆਪਣੇ ਹਿੱਸੇ ਦਾ ਟੈਕਸ ਛੱਡਿਆ, ਹੁਣ ਮਾਮਲਾ ਅਕਾਲੀਆਂ ਤੇ ਕੇਂਦਰ ਦਾ ਬਚਿਆ
 • ਕੈਪਟਨ ਤੇ ਖਹਿਰਾ ਦੀ ਵਧਦੀ ਨੇੜਤਾ !
 • ਗੁਰਬਖ਼ਸ ਸਿੰਘ ਖਾਲਸਾ ਦੀ ਸ਼ਹੀਦੀ ਜਾਂ ਖੁਦਕਸ਼ੀ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ


 • Facebook Activity

  Widgetize!