ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਰਾਮਦੇਵ ਤੇ ਸਿ਼ਕੰਜ਼ਾ ਕਸਣ ਦੀ ਤਿਆਰੀ : ਆਸ਼ਰਮ ਦੇ ਪੋਸਟ ਮਾਰਟਮ ਕਰ ਸਕਦੀਆਂ ਹਨ ਜਾਂਚ ਏਜੰਸੀਆਂ

 • ਅਧਿਕਾਰੀਆਂ ਦੀ ਮਦਦ ਨਾਲ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖਰੀਦਣ ਦੇ ਦੋਸ਼

  ਮਨ ਮੋਹਨ/ ਟ੍ਰਿਬਿਊਨ ਨਿਊਜ਼ ਸਰਵਿਸ
    ਯੋਗ ਗੁਰੂ ਬਾਬਾ ਰਾਮਦੇਵ ਜਿਨ੍ਹਾਂ ਨੇ ਇਨ੍ਹੀਂ ਦਿਨੀਂ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅਤੇ ਵਿਦੇਸ਼ੀ ਬੈਂਕਾਂ ਵਿਚ ਪਿਆ ਮੁਲਕ ਦਾ ਕਾਲਾ ਧਨ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਛੇੜਿਆ ਹੋਇਆ ਹੈ, ਖ਼ੁਦ ਇਕ ਬਹੁਤ ਵੱਡੇ ਜ਼ਿਮੀਂਦਾਰ ਹਨ। ਸੰਤਾਲੀ ਸਾਲਾ ਬਾਬਾ ਬ੍ਰਹਮਚਾਰੀ ਬਾਬਾ ਰਾਮਦੇਵ ਦਾ ਜਨਮ ਰਾਮ ਕ੍ਰਿਸ਼ਨ ਯਾਦਵ ਵਜੋਂ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਲੀਪੁਰ ਪਿੰਡ ਵਿਚ ਹੋਇਆ ਸੀ।

  ਉਹ ਉੱਤਰਾਖੰਡ ਦੇ ਜ਼ਿਲ੍ਹਾ ਹਰਿਦੁਆਰ ਸਥਿਤ ਆਪਣੇ ਯੋਗ ਹੈੱਡ- ਕੁਆਰਟਰ ਦੇ ਆਲੇ-ਦੁਆਲੇ ਕਰੀਬ 261.468 ਹੈਕਟਰ ਜ਼ਮੀਨ ਦੇ ਮਾਲਕ ਹਨ। ਮੌਜੂਦਾ ਬਾਜ਼ਾਰ ਕੀਮਤਾਂ ਮੁਤਾਬਕ ਇਸ ਜ਼ਮੀਨ ਦੀ ਕੀਮਤ ਹਜ਼ਾਰਾਂ ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰੀਆਂ ਦੀ ਮਦਦ ਨਾਲ ਪਿੰਡਾਂ ਵਾਲਿਆਂ ਤੋਂ ਸਿੱਧੇ ਤੌਰ ’ਤੇ ਜ਼ਮੀਨ ਖਰੀਦੀ ਹੈ ਜਿਸ ਖ਼ਿਲਾਫ਼ ਕਿਸਾਨਾਂ ਨੇ ਇਹ ਕਹਿੰਦਿਆਂ ਅੰਦੋਲਨ ਵੀ ਕੀਤਾ ਕਿ ਉਨ੍ਹਾਂ ਤੋਂ ਇਹ ਜ਼ਮੀਨ ਜਬਰੀ ਕੌਡੀਆਂ ਦੇ ਭਾਅ ਖਰੀਦੀ ਗਈ ਹੈ। ਉਧਰ ਦੱਸੀ ਜ਼ਮੀਨ ਬਾਬਾ ਰਾਮਦੇਵ ਨੂੰ ਉੱਤਰਾਖੰਡ ਵਿਚਲੀਆਂ ਭਾਜਪਾ ਸਰਕਾਰਾਂ ਨੇ ਬਹੁਤ ਘੱਟ ਕੀਮਤ ’ਤੇ ਦੋ ਵਾਰ 2008 ਵਿਚ ਤੇ ਇਕ ਘਰ 2010 ਵਿਚ ਅਲਾਟ ਕੀਤੀ ਗਈ।
  ਬਾਬਾ ਦੇ ਇਕ ਕਰੀਬੀ ਸਹਾਇਕ ਅਚਾਰੀਆ ਬਾਲ ਕ੍ਰਿਸ਼ਨ ਨੇ ਦਾਅਵਾ ਕੀਤਾ, ‘‘ਅਸੀਂ ਪਿੰਡਾਂ ਵਾਲਿਆਂ ਨੂੰ ਜ਼ਮੀਨ ਦੀ ਬਣਦੀ ਕੀਮਤ ਦਿੱਤੀ ਹੈ ਪਰ ਕੁਝ ਲੋਕ ਸੌੜੇ ਹਿੱਤਾਂ ਖਾਤਰ ਸਾਡੇ ਖ਼ਿਲਾਫ ਅੰਦੋਲਨ ਕਰ ਰਹੇ ਹਨ।’’ ਉਨ੍ਹਾਂ ਇਹ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਅਲਾਟ ਕੀਤੀ ਜ਼ਮੀਨ ਵਿਚ ਵੀ ਕੋਈ ਬੇਨੇਮੀ ਨਹੀਂ ਕੀਤੀ ਗਈ।
  ਕੁਝ ਸਮਾਂ ਪਹਿਲਾਂ ਹੀ ਜ਼ਮੀਨ ਦੀ ਅਲਾਟਮੈਂਟ ਸਬੰਧੀ ਇਹ ਜਾਣਕਾਰੀ ਸੂਬਾਈ ਵਿਧਾਨ ਸਭਾ ਵਿਚ ਉੱਤਰਾਖੰਡ ਦੇ ਮਾਲ ਮੰਤਰੀ ਦਿਵਾਕਰ ਭੱਟ ਨੇ ਬਹੁਜਨ ਸਮਾਜ ਪਾਰਟੀ ਦੇ ਹਰਿਦੁਆਰ ਤੋਂ ਵਿਧਾਇਕ ਸੁਰਿੰਦਰ ਰਾਕੇਸ਼ ਦੇ ਸਵਾਲ ’ਤੇ ਦਿੱਤੀ ਸੀ। ਸੰਪਰਕ ਕਰਨ ’ਤੇ ਸ੍ਰੀ ਰਾਕੇਸ਼ ਨੇ ਕਿਹਾ ਕਿ ਬਾਬਾ ਨੂੰ ਇਹ ਜ਼ਮੀਨ ਬਹੁਤ ਘੱਟ ਕੀਮਤ ’ਤੇ ਅਲਾਟ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਥਾਈਂ ਬਾਬੇ ਦੇ ਬੰਦਿਆਂ ਨੇ ਜ਼ਮੀਨਾਂ ’ਤੇ ਨਾਜਾਇਜ਼ ਤੇ ਜਬਰੀ ਕਬਜ਼ੇ ਵੀ ਕੀਤੇ ਅਤੇ ਕਈ ਥਾਈਂ ਵਿਰੋਧ ਪਿੱਛੋਂ ਇਹ ਕਬਜ਼ੇ ਛੱਡ ਦਿੱਤੇ ਗਏ।
  ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਕ ਸਿੰਘ ਰਾਵਤ ਨੇ ਦੋਸ਼ ਲਾਇਆ ਕਿ ਹਰਿਦੁਆਰ ਤੇ ਰੁੜਕੀ ਜ਼ਿਲ੍ਹਿਆਂ ਵਿਚ ਬਾਬੇ ਨੂੰ ਕਈ ਥਾਈਂ ਖੇਤੀਬਾੜੀ ਦੀ ਜ਼ਮੀਨ ਗ਼ੈਰ ਖੇਤੀ ਵਰਤੋਂ ਲਈ ਬਹੁਤ ਹੀ ਰਿਆਇਤੀ ਕੀਮਤਾਂ ’ਤੇ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੁਝ ਜ਼ਮੀਨ ਤਾਂ ਗਰੀਬ ਕਿਸਾਨਾਂ ਨੂੰ ਲੀਜ਼ ’ਤੇ ਦਿੱਤੀ ਗਈ ਸੀ ਜੋ ਕਾਨੂੰਨਨ ਵੇਚੀ ਹੀ ਨਹੀਂ ਜਾ ਸਕਦੀ।
  ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਅਸ਼ਟਾਮ ਫੀਸ ਚੋਰੀ ਦੇ ਘੱਟੋ-ਘੱਟ 16 ਮਾਮਲਿਆਂ ’ਚ ਬਾਬੇ ਦੀ ਪਤੰਜਲੀ ਯੋਗਪੀਠ ਨੂੰ ਜੁਰਮਾਨੇ ਕੀਤੇ ਹਨ। ਇਕ ਹੋਰ ਸਮਾਜਕ ਕਾਰਕੁਨ ਅਵਧੇਸ਼ ਕੌਸ਼ਲ ਨੇ ਕਿਹਾ ਕਿ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਸਰਕਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਬਾਬੇ ਨੂੰ ਜ਼ਮੀਨ ਕਿਸ ਕੀਮਤ ’ਤੇ ਅਲਾਟ ਕੀਤੀ ਗਈ।

  ਬਾਬਾ ਰਾਮਦੇਵ ਉਪਰ  ਹੁਣ  ਸਰਕਾਰ  ਸਿਕੰਜ਼ਾ ਕਸ ਸਕਦੀ ਹੈ। ਜਿਹੜੀ ਜ਼ਮੀਨ ਤੇ ਆਸ਼ਰਮ ਬਣਿਆ ਹੈ ਉਸਨੂੰ ਲੈ ਕੇ ਉਸਦੇ ਮਾਮਲੇ ਵਿੱਚ   ਸਵਾਮੀ ਫਸ ਸਕਦੇ ਹਨ।  ਇਸ ਜ਼ਮੀਨ ਦੇ ਮਾਲਿਕਾਣਾ ਹੱਕ ਨੂੰ  ਲੈ ਕੇ ਪਹਿਲਾ ਵੀ ਅਦਾਲਤ ਵਿੱਚ  ਮਾਮਲਾ  ਵਿਚਾਰ ਅਧੀਨ ਹੈ।
  ਇਹ ਜ਼ਮੀਨ ਮੂਲ ਵਿਚ   ਮਹੰਤ ਰਾਜਿੰਦਰ ਦਾਸ ਦੀ ਅਗਵਾਈ ਵਾਲੇ ਉਦਾਸੀਨ ਅਖਾੜਾ ਦੀ ਸੀ। ਨਿਯਮ ਮੁਤਾਬਿਕ ਇਹ ਜ਼ਮੀਨ ਕਿਸੇ ਨੂੰ ਵੇਚੀ ਨਹੀਂ ਜਾ  ਸਕਦੀ ਅਤੇ ਨਾ ਹੀ ਕਿਸੇ ਦੇ  ਨਾਂਮ ਤਬਦੀਲ ਕੀਤੀ ਜਾ ਸਕਦੀ ।  ਮਹੰਤ  ਰਾਜਿੰਦਰ ਦਾਸ ਦੀ ਮੌਤ ਤੋਂ ਬਾਅਦ ਇਹ ਜ਼ਮੀਨ   ਉਸਦੇ ਵਾਰਿਸ  ਮਹੰਤ ਮਹਿੰਦਰ    ਦਾਸ ਨੂੰ ਮਿਲਣੀ ਚਾਹੀਦੀ ਸੀ ਪ੍ਰੰਤੂ  ਉਸ ਨੇ  ਸਵਾਮੀ ਰਾਮਦੇਵ ਦੇ ਕਰੀਬੀ  ਅਚਾਰੀਆ ਬਾਲਕ੍ਰਿਸ਼ਨ ਨੂੰ  ਵੇਚ ਦਿੱਤੀ ।
  ਇਸ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।
   ਬਾਬੇ ਦਾ ਸਹਿਯੋਗੀ  ਬਾਲਕ੍ਰਿਸ਼ਨ  ਨੇਪਾਲ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ ਜੇ ਇਹ  ਸਾਬਿਤ ਹੋ ਗਿਆ ਤਾਂ   ਬਾਬਾ ਦੀ ਮੁਸੀਬਤ ਹੋ ਵੱਧ ਸਕਦੀ ਹੈ।   ਬੇਸ਼ੱਕ ਉਸਨੂੰ ਭਾਰਤੀ  ਪਾਸਪੋਰਟ ਮਿਲ ਗਿਆ ਪਰ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੂੰ ਭਾਰਤੀ ਪਾਸਪੋਰਟ ਕਿਵੇਂ ਮਿਲਿਆ। 
  ਹੁਣ ਏਜੰਸੀਆਂ ਹੱਥ ਧੋ ਕੇ   ਪਤੰਜਲੀ ਯੋਗ ਆਸ਼ਰਮ ਦੇ  ਰਿਕਾਰਡ ਫਰੋਲਣ ਲੱਗੀਆਂ ਹਨ  ਜਿਸ ਬਾਰੇ ਸੋਮਵਾਰ ਨੂੰ ਖੁਦ  ਰਾਮਦੇਵ ਵੀ   ਬਿਆਨ ਦੇ ਚੁੱਕੇ ਹਨ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ‘ਰਾਮਦੇਵੀ ਮਾਚਸ’ ਦੀ ਸੀਖ਼ ਨੇ ਸ਼ਬਦੀ-ਰਾਜਨੀਤਕ ਜੰਗ ਨੂੰ ਦਿੱਤਾ ਨਵਾਂ ਭਬੂਕਾ

 • ‘ਜਿਸ ਕਾ ਡਰ ਥਾ ਬੇਦਰਦੀ ਵੋਹੀ ਬਾਤ ਹੋ ਗਈ’
   (ਡਾ. ਤੱਗੜ ਪ ਸ)

  ਬੀਤੀ 04 ਜੂਨ ਦੀ ਸਵੇਰ ਨੂੰ ਸ਼ੁਰੂ ਹੋਇਆ ਬਾਬਾ ਰਾਮਦੇਵ ਦਾ ਯੋਗਾ ਕੈਂਪ ਕੁਝ ਘੰਟਿਆਂ ਵਿਚ ਹੀ ਆਪਣਾ ਰੂਪ ਬਦਲ ਕੇ ਮਰਨ ਵਰਤ ਦਾ ਰੂਪ ਅਖ਼ਤਿਆਰ ਕਰ ਚੁੱਕਾ ਸੀ। ਪਹਿਲਾਂ ਤੋਂ ਹੀ ਤਹਿ-ਸ਼ੁਦਾ ਪ੍ਰੋਗਰਾਮ ਮੁਤਾਬਕ ਪੂਰੇ ਯੋਜਨਾਬਧ ਤਰੀਕੇ ਨਾਲ਼ ਇਹ ਮਰਨ ਵਰਤ ਸ਼ੁਰੂ ਹੋਇਆ। ਸਰਕਾਰੀ ਧਿਰ ਦਾ ਇਹ ਮੰਨਣਾ ਹੀ ਨਹੀਂ ਸੀ ਬਲਕਿ ਇਹ ਸਾਬਤ ਕੀਤਾ ਗਿਆ ਕਿ ਸਾਰੀਆਂ ਮੰਗਾਂ ਨੂੰ ਮੰਨ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਬਾਬਾ ਰਾਮਦੇਵ ਨੇ ਮਰਨ ਵਰਤ ਨਾ ਰੱਖ ਕੇ ਕੇਵਲ 04 ਤੋਂ 06 ਜੂਨ ਤਕ ਤਪ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ। ਜਿਸ ਨੂੰ ਪ੍ਰੈਸ ’ਚ ਨਸ਼ਰ ਕਰਨ ’ਤੇ ਬਾਬਾ ਜੀ ਗੁੱਸੇ ਵਿਚ ਆ ਗਏ ਅਤੇ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਅੰਨਾ ਹਜ਼ਾਰੇ ਦੁਆਰਾ ਉਠਾਏ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪਾਲ ਬਿੱਲ ਮੁੱਦਿਆਂ ਵਾਂਗ ਬਾਬਾ ਰਾਮਦੇਵ ਦੁਆਰਾ ਉਠਾਏ ਵਿਦੇਸ਼ੀ ਬੈਕਾਂ ਵਿਚ ਰਈਸ-ਜ਼ਾਦਿਆਂ ਦੇ ਪਏ ਧਨ ਨੂੰ ਰਾਸ਼ਟਰੀ ਸੰਪਤੀ ਮੰਨ ਕੇ ਦੇਸ਼ ਵਾਪਸ ਮੰਗਵਾਉਣ ਜਿਹੇ ਪ੍ਰਮੁੱਖ ਮੁੱਦਿਆਂ ਦੇ ਮੱਦੇਨਜ਼ਰ ਆਮ ਅਵਾਮ ਦੀ ਸ਼ਮੂਲੀਅਤ ਨਾਲ਼ ਜਦੋ-ਜਹਿਦ ਕਰਨਾ ਅਣਉਚਿਤ ਨਹੀਂ ਕਿਹਾ ਜਾ ਸਕਦਾ ਬਲਕਿ ਅਣਉਚਿਤ ਤਾਂ ਇਸ ਕਰਕੇ ਹੈ ਕਿ ਬਾਬੇ ਨੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਯੋਗਾ ਕੈਂਪ ਦੀ ਅਤੇ ਚਲਾ ਬੈਠੇ ਮਰਨ ਵਰਤ। ਤਕਨੀਕੀ ਤੌਰ ’ਤੇ ਇੱਥੇ ਮਾਰ ਖਾ ਗਏ ਜਾਪਦੇ ਹਨ ਬਾਬਾ ਜੀ। ਦੂਜਾ ਜਦ ਅੱਧੀ ਰਾਤ ਨੂੰ ਪੁਲਿਸ ਕਾਰਵਾਈ ਦੌਰਾਨ ਬਾਬਾ ਜੀ ਬੀਬੀਆਂ ਦੇ ਝੁੰਡ ’ਚ ਛੁਪ ਗਏ ਅਤੇ ਔਰਤਾਂ ਵਾਲ਼ੇ ਵਸਤਰ ਪਹਿਨ ਕੇ ਭੱਜਣ ਵਿਚ ਅਸਫ਼ਲ ਰਹੇ। ਇਸ ਨੇ ਬਾਬੇ ਦਾ ਅਕਸ ਧੁੰਦਲਾ ਕੀਤਾ ਹੈ। ਨਿਰਪੱਖ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਯੋਧਿਆਂ ਵਾਂਗ ਡਟੇ ਰਹਿਣਾ ਚਾਹੀਦਾ ਸੀ, ਵੱਧ ਤੋਂ ਵੱਧ ਬਾਬੇ ਦੀ ਗ੍ਰਿਫ਼ਤਾਰੀ ਹੋ ਜਾਂਦੀ ਅਤੇ ਬਾਬਾ ਜੀ ਨੇ ਜੁਝਾਰੂ ਦੀ ਉਪਾਧੀ ਹਾਸਲ ਕਰ ਲੈਣੀ ਸੀ। ਆਪਣੇ ਪੈਰੋਕਾਰਾਂ ਨੂੰ ਯੋਗ ਰਾਹੀਂ ਆਤਮ ਵਿਸ਼ਵਾਸ ਪੈਦਾ ਕਰਨ ਦਾ ਸੁਨੇਹਾ ਦੇਣਾ ਸ਼ਾਇਦ ਬਾਬਾ ਜੀ ਨੂੰ ਹੁਣ ਸ਼ੋਭਾ ਨਹੀਂ ਦੇਵੇਗਾ। ਦੂਜੇ ਪਾਸੇ ਸਰਕਾਰ ਦੀ ਰਾਤੋ-ਰਾਤ ਕੀਤੀ ਜਾਣ ਵਾਲ਼ੀ ਕਾਰਵਾਈ ਪਿੱਛੇ ਕੀ ਭਾਵਨਾ ਸੀ ਇਸ ਬਾਰੇ ਜਦ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਪੁੱਛ ਲਿਆ ਹੈ ਤਾਂ ਇਸ ਬਾਰੇ ਚਰਚਾ ਬੇਮਾਅਨੀ ਹੋ ਜਾਂਦੀ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ’ਤੇ 15 ਦਿਨ ਦੇ ਵਿਚ ਵਿਚ ਕੀ ਜਵਾਬ ਦਿੰਦੀ ਹੈ ਸਰਕਾਰ ਇਹ ਸੱਚ ਸਾਹਮਣੇ ਆ ਜਾਵੇਗਾ।
  ਹੁਣ ਪਤੰਜਲੀ ਯੋਗਪੀਠ ਨੂੰ ਨਜ਼ਾਇਜ਼ ਸਾਧਨ ਅਪਨਾ ਕੇ ਦਿੱਤੀ ਏਕੜਾਂ ਦੇ ਏਕੜ ਜ਼ਮੀਨ ਬਾਰੇ ਵੀ ਚਿੱਠੇ ਖੁੱਲਣੇ ਸ਼ੁਰੂ ਹੋ ਗਏ ਹਨ। ਆਮਦਨ ਦੇ ਹਿਸਾਬ ਕਿਤਾਬ ਬਾਰੇ ਆਮਦਨ ਕਰ ਵਿਭਾਗ ਦੁਆਰਾ ਕਾਰਵਾਈ ਦੇ ਸੰਕੇਤਾਂ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ। ਬਾਬੇ ਦੇ ਪ੍ਰਮੁਖ ਸਹਿਯੋਗੀ ਅਚਾਰੀਆ ਬਾਲ ਕ੍ਰਿਸ਼ਨ ਦੇ ਮਿਸ਼ਨ ਦੀ ਵੀ ਜਾਂਚ ਪੜਤਾਲ ਹੋਵੇਗੀ। ਸ਼ਾਇਦ ਸਰਕਾਰ ਨੂੰ ਅਜਿਹੇ ਅਹਿਮ ਮੁੱਦਿਆਂ ਦਾ ਚੇਤਾ ਹੁਣ ਈ ਆਇਆ ਹੈ, ਪਹਿਲਾਂ ਬਾਬੇ ਨਾਲ਼ ਲਿਹਾਜ਼ ਕਿਉਂ ਕੀਤੀ ਜਾ ਰਹੀ ਸੀ ਇਹ ਤਾਂ ਆਹਲਾ ਮੰਤਰ ਸਹਿਬਾਨ ਈ ਦੱਸ ਸਕਦੇ ਹਨ। ਨਾਲ਼ ਹੀ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭ੍ਰਿਸ਼ਟਾਚਾਰ ਦੇ ਮੁਲੰਮੇ ਹੇਠ ਵਿਰੋਧੀ ਧਿਰ ਦਾ ਆਪਣਾ ਰਾਜਨੀਤਕ ਏਜੰਡਾ ਨੇਪਰੇ ਚੜ• ਗਿਆ ਹੋਵੇ ਅਤੇ ਵਿਭਿੰਨ ਰਾਜਨੀਤਕ ਪਾਰਟੀਆਂ ਖ਼ਾਸ ਕਰਕੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਦੇ ਹਿੱਸੇਦਾਰਾਂ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਰਾਜਘਾਟ ਤੋਂ ਆਪਣਾ ਬਿਗਲ ਵਜਾ ਦਿੱਤਾ ਹੈ। ਇਸ ਦੇ ਨਾਲ਼ ਹੀ ਇਕ ਹੋਰ ਘਟਨਾ ਵਾਪਰੀ ਹੈ ਜਿਸ ਵਿਚ ਕਾਂਗਰਸ ਦੇ ਜਨਰਲ ਸਕੱਤਰ ਜਨਾਰਧਨ ਦਿਵੇਦੀ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ ਵਿਚ ਇਕ ਰਾਜਸਥਾਨੀ ਪਤ੍ਰਕਾ ਦੇ ਪੱਤਰਕਾਰ ਸੁਨੀਲ ਕੁਮਾਰ, ਮੁੱਖ ਬੁਲਾਰੇ ਨੂੰ ਪੈਰ ਦੀ ਚੱਪਲ ਦਿਖਾਉਂਦਾ ਮੰਚ ’ਤੇ ਚੜ ਗਿਆ ਜਿਸ ਨੂੰ ਮੌਕੇ ’ਤੇ ਮੌਜੂਦ ਦਿਵੇਦੀ ਸਮਰਥਕਾਂ ਨੇ ਧੂਹ ਕੇ ਮੰਚ ਤੋਂ ਥੱਲੇ ਲੈ ਆਂਦਾ ਅਤੇ ਪੁਲਿਸ ਦੇ ਸਪੁਰਦ ਕਰ ਦਿੱਤਾ। ਇਸ ਘਟਨਾ ਕਰਮ ਬਾਰੇ ਬੀਜੇਪੀ ਦਾ ਬਿਆਨ ਕਿ ਲੋਕਾਂ ਦੇ ਨਾਲ਼-ਨਾਲ਼ ਪ੍ਰੈਸ ਦੇ ਨੁੰਮਾਇੰਦਿਆਂ ਦੇ ਮਨ ਵਿਚ ਵੀ ਗੁੱਸਾ ਹੈ ਇਸੇ ਕਰਕੇ ਅਜਿਹਾ ਵਾਪਰਿਆ ਹੈ, ਬੜੇ ਅਹਿਮ ਨੁਕਤੇ ਸਾਖ਼ਸ਼ਾਤ ਕਰਦਾ ਵੇਖਿਆ ਜਾ ਸਕਦਾ ਹੈ।
  ਬੇਸ਼ਕ ਸਰਕਾਰ ਦੀ ਇਹ ਕੋਸ਼ਿਸ਼ ਰਹੀ ਹੋਵੇ ਕਿ ਵਿਰੋਧੀਆਂ ਦੀ ਯੋਜਨਾ ਕਾਮਯਾਬ ਨਾ ਹੋਣ ਦਿੱਤੀ ਜਾਵੇ ਪਰ ਬਾਬਾ ਰਾਮਦੇਵ ਦੇ ਮਰਨ ਵਰਤ ਐਪੀਸੋਡ ਨੇ ਵਿਰੋਧੀ ਧਿਰ ਨੂੰ ਹੱਲਾ-ਸ਼ੇਰੀ ਜ਼ਰੂਰ ਦੇ ਦਿੱਤੀ ਹੈ। ਸਰਕਾਰ ਅੱਧੀ ਰਾਤ ਨੂੰ ਕਾਰਵਾਈ ਕਰਕੇ ਕਸੂਤੀ ਜਰੂਰ ਫਸ ਗਈ ਹੈ ਜਿਸ ਦਾ ਜਵਾਬ ਮਾਨਯੋਗ ਸੁਪਰੀਮ ਕੋਰਟ ਵੱਲੋਂ ਮੰਗ ਲੈਣ ਨਾਲ਼ ਵਿਰੋਧੀ ਧਿਰ ਵੱਧ ਸੰਤੁਸ਼ਟ ਜਾਪਦੀ ਹੈ। ਪੂਰੇ ਘਟਨਾ ਕਰਮ ਪਿੱਛੇ ਸੌੜੀ ਰਾਜਨੀਤੀ ਅਤੇ ਡੇਰੇ ਜਾਂ ਹੋਰ ਪੀਠ ਚਲਾ ਰਹੇ ਸਾਧਾਂ, ਮਹੰਤਾਂ ਦੀਆਂ ਤਾਰਾਂ ਰਾਜਨੀਤਕ ਲੋਕਾਂ ਨਾਲ਼ ਜੁੜੀਆਂ ਹੋਈਆਂ ਪ੍ਰਤੱਖ ਹੋ ਰਹੀਆਂ ਹਨ। ਰਾਮਦੇਵੀ ਮਾਚਸ ’ਚੋਂ ਨਿਕਲੀ ਇਸ ਸੀਖ਼ ਨਾਲ਼ ਜੋ ਰਾਜਨੀਤਕ ਅੱਗ ਮੱਚ ਤੁਰੀ ਹੈ ਉਸ ਦਾ ਅੰਜ਼ਾਮ ਕੀ ਹੋਵੇਗਾ ਇਸ ਦਾ ਪਤਾ ਤਾਂ ਆਉਣ ਵਾਲ਼ੇ ਦਿਨਾਂ ਵਿਚ ਲੱਗੇਗਾ, ਕਿਉਂਕਿ ਅੱਗ ਨੂੰ ਹਵਾ ਦੇਣ ਵਾਲ਼ੇ ਜ਼ਿਆਦਾ ਹਨ ਅਤੇ ਮਿੱਟੀ ਪਾਉਣ ਵਾਲ਼ੇ ਜ਼ਿਆਦਾ। ਜਿਹੜੇ ਖ਼ੁਦ ਭ੍ਰਿਸ਼ਟਾਚਾਰ ਦੀ ਦਲ-ਦਲ ਵਿਚ ਫ਼ਸੇ ਹੋਏ ਹਨ ਉਹ ਸਭ ਤੋਂ ਅੱਗੇ ਹੋ ਕੇ ਭ੍ਰਿਸ਼ਟਾਚਾਰ ਵਿਰੋਧੀ ਰਾਗ ਅਲਾਪਣ ਦਾ ਨਾਟਕ ਕਰ ਰਹੇ ਦੇਖੇ ਜਾ ਸਕਦੇ ਹਨ। ਭ੍ਰਿਸ਼ਟਾਚਾਰ ਜਾਂ ਅਜਿਹੇ ਹੋਰ ਮੁੱਦਿਆਂ ’ਤੇ ਮਾਨਯੋਗ ਸੁਪਰੀਮ ਕੋਰਟ ਸਿੱਧੇ ਤੌਰ ’ਤੇ ਦਖ਼ਲ ਦੇ ਕੇ ਆਮ ਲੋਕਾਂ ਨੂੰ ਰਾਹਤ ਦੇਵੇ ਤਾਂ ਇਸ ਦੇਸ਼ ਦਾ ਭਲਾ ਹੋ ਸਕਦਾ ਹੈ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲਿਸ ਦੀ ਦਰਿੰਦਗੀ : ਪਤੀ ਪਤਨੀ ਤੇ ਤਸੱਦਦ ਢਾਹਿਆ

 • ਬਠਿੰਡਾ/ਬੀ ਐਸ ਭੁੱਲਰ
  ਨਿਰਦਈਪੁਣੇ  ਦੇ ਪੱਖ ਤੋਂ ਪਹਿਲਾਂ ਹੀ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਬੀਤੀ ਰਾਤ ਦੋ ਹੌਲਦਾਰਾਂ ਨੇ ਇੱਕ ਪਤੀ ਪਤਨੀ ਤੇ ਵਹਿਸ਼ੀ ਤਸੱਦਦ ਕਰਕੇ ਇੱਕ ਨਵਾਂ ਕਾਂਡ ਜੋੜ ਦਿੱਤਾ। ਇਸ ਜੋੜੇ ਦੀ ਹਾਲਤ ਇਸ ਕਦਰ ਵਿਗੜ ਗਈ ਕਿ ਇਲਾਜ ਲਈ ਉਹਨਾਂ ਨੂੰ ਸਿਵਲ ਹਸਪਤਾਲ ਦੇ ਇਨਸੈਂਟਿਵ ਕੇਅਰ ਯੂਨਿਟ ਵਿਖੇ ਭਰਤੀ ਕਰਵਾਉਣਾ ਪਿਆ। ਸੀਨੀਅਰ ਅਧਿਕਾਰੀਆਂ ਨੇ ਦੋਵਾਂ ਹੌਲਦਾਰਾਂ ਨੂੰ ਮੁਅੱਤਲ ਕਰ ਦਿੱਤਾ।

  ਇਹ ਫੋਟੋ ਦੇਖ ਕੇ ਅਸੀਂ ਕੀ ਅੰਦਾਜਾ ਲਗਾ ਸਕਦੇ ਹਾਂ...???...ਇਹ ਜੀਤੇ ਦਾ ਇਸ਼ਤਿਹਾਰ ਅੱਜ ਦੇ ਰੋਜ਼ਾਨਾ ਪਹਿਰੇਦਾਰ ਚ ਛਪਿਆ ਹੈ...ਕਿਸ ਦੀ ਬਰਾਬਰੀ ਕਰ ਰਿਹਾ ਹੈ ਇਹ ਜੀਤਾ...????...   ਦਰਦ ਨਾਲ ਬੁਰੀ ਤਰ੍ਹਾਂ ਕਰਾਹ ਰਹੀ ਅਹਾਤਾ ਲਹਿਰੇ ਵਾਲਾ ਬਠਿੰਡਾ ਦੀ ਵਸਨੀਕ ਸ੍ਰੀਮਤੀ ਸੁਰਿੰਦਰ ਕੌਰ ਨੇ ਆਪਣਾ ਵਿਰਤਾਂਤ ਸੁਣਾਉਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਲੜਕੀ 17 ਤੋਲੇ ਸੋਨਾ ਲੈ ਕੇ ਘਰੋਂ ਕਿਸੇ ਨਾਲ ਫਰਾਰ ਹੋ ਗਈ ਸੀ, ਇਸ ਸਬੰਧੀ ਆਪਣੇ ਪਤੀ ਅਮਰੀਕ ਸਿੰਘ ਜੋ ਸਿਹਤ ਵਿਭਾਗ ਵਿੱਚ ਡਰਾਈਵਰ ਵਜੋਂ ਨੌਕਰੀ ਕਰਦਾ ਹੈ, ਸਮੇਤ ਜਦ ਉਹ ਇਤਲਾਹ ਲਈ ਸਥਾਨਕ ਥਾਨਾ ਕੋਤਵਾਲੀ ਗਈ ਤਾਂ ਉਥੇ ਮੌਜੂਦ ਹੌਲਦਾਰ ਰੈਂਕ ਦੇ ਇੱਕ ਕਰਮਚਾਰੀ ਅਸੋਕ ਕੁਮਾਰ ਨੇ ਇੱਕ ਹਜਾਰ ਰੁਪਏ ਲੈ ਕੇ ਉਹਨਾਂ ਦੀ ਦਰਖਾਸਤ ਲਿਖ ਲਈ।

        ਸਿਕਾਇਤ ਲੈਣ ਦੇ ਬਾਵਜੂਦ ਜਦ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਉਸਦੇ ਪਤੀ ਨੇ ਰੇਲਵੇ ਪੁਲ ਉਪਰ ਚੜ੍ਹ ਕੇ ਇਹ ਫੋਨ ਕਰ ਦਿੱਤਾ ਕਿ ਅਗਰ ਉਸਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਉਥੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵੇਗਾ। ਇੱਕ ਔਰਤ ਪੁਲਿਸ ਅਧਿਕਾਰੀ ਵੱਲੋਂ ਦਿੱਤੇ ਭਰੋਸੇ ਉਪਰੰਤ ਨੀਚੇ ਉਤਰ ਕੇ ਜਦ ਉਸਨੇ ਇਹ ਦੱਸਿਆ ਕਿ ਰਿਸਵਤ ਲੈਣ ਦੇ ਬਾਵਜੂਦ ਵੀ ਉਸਦੀ ਦਰਖਾਸਤ ਤੇ ਕੋਈ ਅਮਲ ਨਹੀਂ ਹੋਇਆ, ਤਾਂ ਜਿੱਥੇ ਉਸਨੇ ਕਾਰਵਾਈ ਦਾ ਯਕੀਨ ਦੁਆਇਆ, ਤਾਂ ਦੂਜੇ ਪਾਸੇ ਇੱਕ ਹਜ਼ਾਰ ਰੁਪਏ ਲੈਣ ਵਾਲਾ ਹੌਲਦਾਰ ਉਹਨਾਂ ਖਿਲਾਫ ਅੱਗ ਬਬੂਲਾ ਹੋ ਉਠਿਆ।
   ਪੀੜ੍ਹਤ ਪਤੀ ਪਤਨੀ ਅਨੁਸਾਰ ਕੱਲ੍ਹ ਸਾਮ 8 ਕੁ ਵਜੇ ਉਹਨਾਂ ਨੂੰ ਹੌਲਦਾਰ ਅਸੋਕ ਕੁਮਾਰ ਨੇ ਇਹ ਕਹਿੰਦਿਆਂ ਕੋਤਵਾਲੀ ਬੁਲਾ ਲਿਆ, ਕਿ ਉਹਨਾਂ ਦਾ ਮਾਮਲਾ ਨਿਪਟਾਉਣਾ ਹੈ। ਜਦ ਉਹ ਕੋਤਵਾਲੀ ਪੁੱਜੇ ਤਾਂ ਪਹਿਲਾਂ ਤੋਂ ਹੀ ਕਥਿਤ ਤੌਰ ਤੇ ਦਾਰੂ ਦੇ ਨਸ਼ੇ ਵਿੱਚ ਟੱਲੀ ਹੌਲਦਾਰ ਨੇ ਸੁਰਿੰਦਰ ਕੌਰ ਨੂੰ ਪਟੇ ਨਾਲ ਬੁਰੀ ਤਰਾਂ ਕੁੱਟਣਾ ਸੁਰੂ ਕਰ ਦਿੱਤਾ, ਰੌਲਾ ਪਾਉਣ ਤੇ ਆਪਣੇ ਇੱਕ ਹੋਰ ਹੌਲਦਾਰ ਸਾਥੀ ਫੌਜੀ ਰਾਮ ਦੀ ਮੱਦਦ ਨਾਲ ਪਤਨੀ ਦੇ ਗਲ ਚੋਂ ਚੁੰਨੀ ਲਾਹ ਕੇ ਉਸਨੇ ਉਸਦੇ ਪਤੀ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਅਜਿਹਾ ਕਹਿਰ ਵਰਤਾਇਆ ਕਿ ਥਾਨੇ ਵਿੱਚ ਮੌਜੂਦ ਦੂਜੇ ਕਰਮਚਾਰੀ ਵੀ ਸੁੰਨ ਹੋ ਕੇ  ਰਹਿ ਗਏ।
    ਪਤੀ ਪਤਨੀ ਦੇ ਦੋਸ਼ ਅਨੁਸਾਰ ਤਸੱਦਦ ਦਾ ਇਹ ਚੱਕਰ ਤਿੰਨ ਘੰਟੇ ਦੇ ਕਰੀਬ ਉਦੋਂ ਤੱਕ ਚਲਦਾ ਰਿਹਾ, ਜਦ ਤੱਕ ਦੋਵਾਂ ਹੌਲਦਾਰਾਂ ਦਾ ਨਸ਼ਾ ਕੁਝ ਘੱਟ ਨਾ ਹੋ ਗਿਆ। ਮਾਮਲਾ ਵਿਗੜਿਆ ਦੇਖ ਕੇ ਬਚਾਅ ਦਾ ਪੈਂਤੜਾ ਅਪਨਾਉਦਿਆਂ ਦਰਿੰਦਿਆਂ ਦਾ ਰੂਪ ਧਾਰ ਚੁੱਕੇ ਪੁਲਸੀਆਂ ਨੇ ਪੀੜ੍ਹਤ ਜੋੜੇ ਦੇ ਕਿਸੇ ਰਿਸਤੇਦਾਰ ਨੂੰ ਫੋਨ ਕਰਕੇ ਥਾਨੇ ਬੁਲਾਉਣ ਉਪਰੰਤ ਉਸਦੇ ਹਵਾਲੇ ਕਰ ਦਿੱਤਾ। ਕਿਉਂਕਿ ਪਤੀ ਪਤਨੀ ਦੀ ਸਥਿਤੀ ਕਾਫ਼ੀ ਨਾਜੁਕ ਬਣੀ ਹੋਈ ਸੀ, ਇਸ ਲਈ ਦੋਵਾਂ ਨੂੰ ਇਲਾਜ ਵਾਸਤੇ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ।
  ਆਈ  ਸੀ ਯੂ ਵਿਖੇ ਸੁਰਿੰਦਰ ਕੌਰ ਨੇ ਕੱਪੜਾ ਉਠਾ ਕੇ ਜਦ ਆਪਣਾ ਜਿਸਮ ਦਿਖਾਇਆ, ਤਾਂ ਮੀਡੀਆ ਪ੍ਰਤੀਨਿਧ ਵੀ ਬੁਰੀ ਤਰਾਂ ਪਸੀਜ ਗਏ, ਕਿਉਕਿ ਸਾਰਾ ਸਰੀਰ ਹੀ ਨੀਲਾ ਹੋਇਆ ਪਿਆ ਸੀ। ਸਿੱਟੇ ਵਜੋਂ ਜਦ ਪੱਤਰਕਾਰਾਂ ਨੇ ਜਿਲ੍ਹਾ ਪੁਲਿਸ ਮੁਖੀ ਡਾ: ਸੁਖਚੈਨ ਸਿੰਘ ਗਿੱਲ ਨੂੰ ਸੂਚਿਤ ਕੀਤਾ ਤਾਂ ਉਹਨਾਂ ਮੌਕੇ ਤੇ ਤੁਰੰਤ ਡੀ ਐਸ ਪੀ ਸਿਟੀ ਸ੍ਰੀ ਜਸਵਿੰਦਰ ਸਿੰਘ ਨੂੰ ਭੇਜ ਦਿੱਤਾ। ਪਤੀ ਪਤਨੀ ਦੀ ਹਾਲਤ ਦੇਖ ਕੇ ਜੋ ਨਾ ਸਿਰਫ਼ ਦੰਗ ਹੋ ਕੇ ਰਹਿ ਗਏ, ਬਲਕਿ ਦੋਵਾਂ ਹੌਲਦਾਰਾਂ ਨੂੰ ਤੁਰੰਤ ਮੁਅੱਤਲ ਵੀ ਕਰ ਦਿੱਤਾ।
   ਪੁਲਿਸ ਦਰਿੰਦਗੀ ਦੀ ਇਤਲਾਹ ਮਿਲਦਿਆਂ ਹੀ ਪੰਜਾਬ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਟੀਮ ਇਸ ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਵੇਦ ਪ੍ਰਕਾਸ ਗੁਪਤਾ ਦੀ ਅਗਵਾਈ ਹੇਠ ਹਸਪਤਾਲ ਪੁੱਜ ਗਈ, ਪੀੜ੍ਹਤ ਜੋੜੇ ਦੀ ਦਾਸਤਾਂ ਸੁਣਨ ਉਪਰੰਤ ਸ੍ਰੀ ਗੁਪਤਾ ਨੇ ਮੰਗ ਕੀਤੀ ਕਿ ਦੋਵਾਂ ਹੌਲਦਾਰਾਂ ਵਿਰੁੱਧ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ਇਸ ਸਬੰਧੀ ਉਹਨਾਂ ਪੰਜਾਬ ਮਨੁੱਖੀ ਅਧਿਕਾਰ ਕਮਿਸਨ ਅਤੇ ਰਾਜ ਦੇ ਪੁਲਿਸ ਮੁਖੀ ਨੂੰ ਪੱਤਰ ਵੀ ਭੇਜ ਦਿੱਤੇ ਹਨ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤੀਜੇ ਘੱਲੂਘਾਰੇ ਦੀ 27ਵੀਂ ਵਰੇਗੰਢ ’ਤੇ ਅਰਦਾਸ ਦਿਵਸ ਵਿਚ ਹਜ਼ਾਰਾਂ ਸਿੱਖ ਸੰਗਤਾਂ ਨੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

 •  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦਗਾਰ ਦੋ ਮਹੀਨਿਆਂ ਵਿਚ ਕਾਇਮ ਕਰਨ ਦਾ ਐਲਾਨ
    ਯਾਦਗਾਰ ਬਨਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਜਲਦੀ

   ਅੰਮ੍ਰਿਤਸਰ, 6 ਜੂਨ (ਜਗਸੀਰ ਸਿੰਘ ਸੰਧੂ) : ਤੀਜੇ ਘੱਲੂਘਾਰੇ ਦੀ 27ਵੀਂ ਵਰੇਗੰਢ ’ਤੇ ਪੰਥਕ ਜਥੇਬੰਦੀਆਂ ਵੱਲੋਂ ਪਾਏ ਦਬਾਅ ਨੂੰ ਮੰਨਦਿਆਂ ਆਖਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਯਾਦਗਾਰ ਸਥਾਪਤ ਕਰਨ ਅਤੇ ਫੋਟੋ ਗੈਲਰੀ ਬਨਾਉਣ ਲਈ ਦੋ ਦਿਨਾਂ ਅੰਦਰ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਅਤੇ ਦੋ ਮਹੀਨਿਆਂ ਵਿਚ ਯਾਦਗਾਰ ਬਨਾਉਣ ਸਬੰਧੀ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

            ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹਜ਼ਾਰਾਂ ਸਿੱਖ ਸੰਗਤਾਂ ਨੇ ਇਕੱਤਰ ਹੋ ਕੇ ਤੀਜੇ ਘੱਲੂਘਾਰੇ ਦੀ 27ਵੀਂ ਵਰੇਗੰਢ ’ਤੇ ਅਰਦਾਸ ਦਿਵਸ ਵਿਚ ਹਿੱਸਾ ਲਿਆ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਬਾਬਾ ਠਾਰਾ ਸਿੰਘ ਸਮੇਤ ਜੂਨ 84 ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿਛਲੇ ਸਾਲਾਂ ਦੀ ਤਰਾਂ ਸਵੇਰੇ 6 ਵਜੇ ਅਰਦਾਸ ਕਰਨ ਦੀ ਥਾਂ ਇਸ ਵਾਰ 9 ਵਜੇ ਦੇ ਕਰੀਬ ਅਰਦਾਸ ਕੀਤੀ ਗਈ ਅਤੇ ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਐਲਾਨ ਕੀਤਾ ਕਿ ਭਾਵੇਂ 27 ਸਾਲਾ ਦੀ ਦੇਰੀ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ, ਪਰ ਸਮੂਹ ਪੰਥਕ ਜਥੇਬੰਦੀਆਂ ਦੇ ਸੁਝਾਵਾਂ ਉਪਰ ਗੌਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਜੂਨ ਚੌਰਾਸੀ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਥਾਪਿਤ ਕੀਤੀ ਜਾਵੇਗੀ। ਇਸ ਸਬੰਧੀ ਉਹਨਾਂ ਨੇ ਦੋ ਦਿਨਾਂ ਅੰਦਰ ਪੰਜ ਮੈਂਬਰੀ ਕਮੇਟੀ ਦਾ ਐਲਾਨ ਕਰਨ ਅਤੇ ਦੋ ਮਹੀਨਿਆਂ ਅੰਦਰ ਯਾਦਗਾਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਵਿਚ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿਸੇ ਹੋਰ ਉਪਾਧੀ ਦੀ ਕੋਈ ਜਰੂਰਤ ਨਹੀਂ, ਕਿਉਂਕਿ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਵਜੋਂ ਪਹਿਲਾਂ ਹੀ ਉਪਾਧੀ ਦੇ ਦਿਤੀ ਹੈ। ਉਹਨਾਂ ਭਾਰਤੀ ਸਰਕਾਰ ਦੇ ਸਿੱਖ ਕੌਮ ਉਪਰ ਕੀਤੇ ਜੁਲਮਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਇਕੱਤਰ ਹੋ ਕੇ ਸ਼ਹੀਦਾਂ ਦੇ ਵਿੱਢੇ ਕਾਰਜ ਨੂੰ ਪੂਰਾ ਕਰਨਾ ਚਾਹੀਦਾ ਹੈ।

   ਸਿਮਰਨਜੀਤ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ
          ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਕੁਝ ਗੱਲਾਂ ’ਤੇ ਕਿੰਤੂ ਕਰਨ ਨਾਲ ਮਾਹੌਲ ਤਲਖੀ ਵਾਲਾ ਵੀ ਬਣਿਆ ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੂਨ 1984 ਵਿਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਦਰਬਾਰ ਸਾਹਿਬ ਉਪਰ ਕੀਤੇ ਗਏ ਹਮਲੇ ਵਿਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਸ਼ਹੀਦ ਹੋਏ ਬਾਕੀ ਸਿੰਘਾਂ ਦਾ ਕਿੱਥੇ ਸੰਸਕਾਰ ਕੀਤਾ ਗਿਆ? ਕਿੱਥੇ ਉਹਨਾਂ ਦੀਆਂ ਅਸਥੀਆਂ ਜਲਪ੍ਰਵਾਹ ਕੀਤੀਆਂ ਗਈਆਂ? ਕਿਥੇ ਉਹਨਾਂ ਦੇ ਨਮਿਤ ਭੋਗ ਪਾਏ ਗਏ? ਇਸ ਸਬੰਧੀ ਸਿੱਖ ਕੌਮ ਨੂੰ ਅਜੇ ਤੱਕ ਵੀ ਕੁਝ ਪਤਾ ਨਹੀਂ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਬਨਾਉਣ ਸਬੰਧੀ ਮਿਆਦ ¦ਘ ਚੁੱਕੀ ਸ਼੍ਰੋਮਣੀ ਕਮੇਟੀ ਨੇ ਜੋ ਜਾਂਦੇ-ਜਾਂਦੇ ਫ਼ੈਸਲਾ ਕੀਤਾ ਹੈ। ਇਹ ਸ਼ਲਾਘਾਯੋਗ ਹੈ ਉਹਨਾਂ ਕਿਹਾ ਜਿਸ ਤਰਾਂ ਬਾਬਾ ਦੀਪ ਸਿੰਘ ਦੀ ਪ੍ਰਕਰਮਾ ਵਿਚ ਯਾਦਗਾਰ ਹੈ, ਇਸੇ ਤਰਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਜੂਨ ਚੌਰਾਸੀ ਦੇ ਸ਼ਹੀਦਾਂ ਦੀ ਯਾਦਗਾਰੀ ਸਥਾਪਿਤ ਕਰ ਦੇਣੀ ਚਾਹੀਦੀ ਹੈ। ਸ੍ਰ: ਮਾਨ ਨੇ ਕਿਹਾ ਕਿ ਬਲਿਊ ਸਟਾਰ ਤੋਂ ਬਾਅਦ ਹੁਣ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਮਲੇ ਨੇ ਸਿੱਖਾਂ ’ਤੇ ਹਿੰਦੂਆਂ ਵਿਚ ਦੋਫਾੜ ਪੈਦਾ ਕੀਤਾ ਹੈ, ਕਿਉਂਕਿ ਕਾਂਗਰਸ ਤੇ ਬੀ.ਜੇ.ਪੀ. ਭੁੱਲਰ ਨੂੰ ਫਾਂਸੀ ਦੇਣ ਦੇ ਹੱਕ ਵਿਚ ਹਨ। ਉਹਨਾਂ ਕਿਹਾ ਇਕ ਦੇਸ਼ ਵਿਚ ਦੋ ਕੌਮਾਂ ਨਹੀਂ ਰਹਿ ਸਕਦੀਆਂ, ਸ੍ਰ: ਮਾਨ ਨੇ ਬੜੀ ਭਾਵੁਕ ਤਕਰੀਰ ਵਿਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਬਾਦਸ਼ਾਹੀ ਸੌਂਪੀ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਆਖਰੀ ਕਥਨਾਂ ਮੁਤਾਬਿਕ ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ। ਇਸ ਲਈ ਸਾਰੀ ਕੌਮ ਨੂੰ ਸੰਤਾਂ ਦੇ ਆਖਰੀ ਲਫਜਾਂ ਦੀ ਪੂਰਤੀ ਲਈ ਜੁਟ ਜਾਣਾ ਚਾਹੀਦਾ ਹੈ।
   ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਹਰਪਾਲ ਸਿੰਘ ਚੀਮਾਂ ਨੇ ਸਬੋਧਨ ਕੀਤਾ
                ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਸਮੇਤ ਜੂਨ ਚੌਰਾਸੀ ਦੇ ਸਾਰੇ ਸ਼ਹੀਦ ਅਤੇ ਮੌਜੂਦਾ ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਸਾਰੇ ਸਿੱਖ ਸਾਡੀ ਕੌਮ ਦੇ ਮਹਾਨ ਸ਼ਹੀਦ ਹਨ, ਪਰ ਸਰਕਾਰ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦੱਸਣ ’ਤੇ ਤੁਲੀ ਹੋਈ ਹੈ। ਇਸ ਲਈ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਬਾਰੇ ਖੁੱਲ ਕੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਅਕਾਲ ਤਖ਼ਤ ਸਾਹਿਬ ’ਤੇ ਸ਼ਹੀਦਾਂ ਦੀ ਇਕ ਅਜਿਹੀ ਯਾਦਗਾਰ ਸਥਾਪਿਤ ਕਰਨੀ ਚਾਹੀਦੀ ਹੈ, ਜਿਸ ਨਾਲ ਪੂਰੀ ਦੁਨੀਆਂ ਵਿਚ ਸਾਡੇ ਸ਼ਹੀਦਾਂ ਬਾਰੇ ਪਾਏ ਜਾ ਰਹੇ ਭਰਮ-ਭੁਲੇਖੇ ਦੂਰ ਕੀਤੇ ਜਾ ਸਕਣ।            
   ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ          
                   ਇਸ ਮੌਕੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 27 ਸਾਲ ਬੀਤ ਜਾਣ ਦੇ ਬਾਅਦ ਵੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਹਕੂਮਤ ਦਾ ਕਬਜਾ ਹੈ ਤਾਂ ਹੀ ਅਜੇ ਤੱਕ ਜੂਨ ਚੌਰਾਸੀ ਦੇ ਸ਼ਹੀਦਾਂ ਦੀ ਯਾਦਗਾਰ ਨਹੀਂ ਬਣ ਸਕੀ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਹੈ। ਉਹਨਾਂ ਦੇ ਨਾਵਾਂ ਵਾਲੇ ਤਾਂ ਇਥੇ ਪੱਥਰ ਲੱਗੇ ਹੋਏ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਲਈ ਜੂਝ ਕੇ ਸ਼ਹੀਦ ਹੋਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਸਮੂਹ ਸ਼ਹੀਦਾਂ ਦੀ ਯਾਦਗਾਰ ਬਨਾਉਣ ਦਾ ਫ਼ੈਸਲਾ ਹੁਣ ਤੱਕ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਹੁਣ ਵੀ ਇਹ ਫ਼ੈਸਲਾ ਸਮੂਹ ਪੰਥਕ ਜਥੇਬੰਦੀਆਂ ਦੇ ਦਬਾਅ ਕਾਰਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਣਾ ਪਿਆ ਹੈ। ਉਹਨਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖ਼ਾਲਸਾ, ਪੰਥਕ ਸੇਵਾ ਲਹਿਰ ਅਤੇ ਖ਼ਾਲਸਾ ਐਕਸ਼ਨ ਕਮੇਟੀ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਯਾਦਗਾਰ ਬਨਾਉਣ ਤੱਕ ਦਬਾਅ ਬਣਾ ਕੇ ਰੱਖਿਆ ਜਾਵੇ। ਉਹਨਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿਸੇ ਹੋਰ ਉਪਾਧੀ ਦੀ ਥਾਂ ਸੰਤ ਸਿਪਾਹੀ ਦੀ ਉਪਾਧੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਵੈਸੇ ਤਾਂ ਸਿੱਖ ਕੌਮ ਨੇ ਉਹਨਾਂ ਨੂੰ ਵੀਹਵੀਂ ਸ਼ਹੀਦ ਦੇ ਮਹਾਨ ਸਿੱਖ ਸ਼ਹੀਦ ਦਾ ਖਿਤਾਬ ਦਿੱਤਾ ਹੋਇਆ ਹੈ। ਉਹਨਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਸਾਰੇ ਤਖ਼ਤਾਂ ਦੇ ਜਥੇਦਾਰਾਂ, ਸਿੱਖ ਪ੍ਰਚਾਰਕਾਂ ਅਤੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਖ਼ਾਲਸਾ ਰਾਜ ਦੀ ਸਥਾਪਨਾ ਲਈ ਜੱਦੋ-ਜਹਿਦ ਕਰਨੀ ਚਾਹੀਦੀ।
  ਬਾਬਾ ਹਰਨਾਮ ਸਿੰਘ ਧੁੰਮਾਂ
          ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਭਾਰਤੀ ਸਰਕਾਰ ਵੱਲੋਂ ਕੀਤਾ ਕਾਲਾ ਕਰਨਾਮਾ ਹੈ, ਇਸ ਲਈ ਜੂਨ ਚੌਰਾਸੀ ਨੂੰ ਕਦੇ ਵੀ ਕੋਈ ਸਿੱਖ ਭੁੱਲ ਨਹੀਂ ਸਕਦਾ। ਉਹਨਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਹਰ ਹਾਲਤ ਵਿਚ ਜਲਦੀ ਤੋਂ ਜਲਦੀ ਬਣਾ ਦੇਣੀ ਚਾਹੀਦੀ ਹੈ। ਯਾਦਗਾਰ ਬਣਾਉਣ ਲਈ ਹੋਈ ਦੇਰੀ ਨੂੰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥਾਂ ਕੇਂਦਰ ਦੀ ਸਰਕਾਰ ਨੂੰ ਜੁੰਮੇਵਾਰ ਦੱਸਿਆ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੁਪਰੀਮ ਕੋਰਟ ਵੱਲੋਂ ਸਰਕਾਰ ਦੀ ਖਿਚਾਈ , ਰਾਮਦੇਵ ਦਾ ਵਰਤ ਜਾਰੀ

 • ਰਾਮਦੇਵ ਅਤੇ ਉਸਦੇ ਸਮਰਥੱਕਾਂ ਨੂੰ  ਅੱਧੀ ਰਾਤ ਨੂੰ ਰਾਮਲੀਲਾ ਗਰਾਊਂਡ ਵਿੱਚੋਂ  ਬਾਹਰ ਕੱਢਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ  ਕੇਂਦਰ ਸਰਕਾਰ ਦੀ ਜਵਾਬਤਲਬੀ ਕਰਦੇ ਹੋਏ 2 ਹਫ਼ਤਿਆ ਦਾ ਨੋਟਿਸ ਦਿੱਤਾ ਹੈ।  
   ਦੂਜੇ ਪਾਸੇ ਸਵਾਮੀ ਰਾਮਦੇਵ ਨੇ  ਹਰਿਦੁਆਰ ਸਥਿਤ ਆਪਣੇ ਆਸ਼ਰਮ  ਵਿੱਚ ਮਰਨ ਵਰਤ ਜਾਰੀ ਰੱਖਿਆ ਹੋਇਆ ਹੈ।  ਜਦਕਿ ਅੰਨਾ ਹਜ਼ਾਰੇ ਨੇ 8 ਜੂਨ ਨੂੰ ਦਿੱਲੀ ਵਿੱਚ ਮਰਨ ਵਰਤ    ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੇਕਰ   ਸਰਕਾਰ ਨੇ  ਪਾਬੰਦੀ ਲਾਈ ਤਾਂ ਉਹ ਗ੍ਰਿਫ਼ਤਾਰੀ ਦੇਣਗੇ ।
   ਇਸ ਮੌਕੇ ਦਾ ਸਿਆਸੀ ਲਾਹਾ ਲੈਂਦੇ ਹੋਏ ਭਾਜਪਾ  ਆਗੂਆਂ ਨੇ ਹੜਤਾਲ ਕਰ ਦਿੱਤੀ ਹੈ  ।
   ਇਸ ਮੌਕੇ ਸਰਕਾਰ ਹਿਮਾਇਤੀ ਧਿਰਾਂ ਸਵਾਮੀ ਰਾਮਦੇਵ ਦੀ ਆਲੋਚਨਾ ਕਰ ਰਹੀਆਂ ਹਨ । ਜਦਕਿ  ਸਰਕਾਰ ਵਿਰੋਧੀ  ਪਾਰਟੀਆਂ ਨੂੰ ਇਹ ਇੱਕ  ਵਧੀਆ ਮੌਕਾ  ਮਿਲਿਆ ਹੈ ਜਿਸ ਨਾਲ ਮੁੱਦਾ ਮਿਲ ਗਿਆ ਹੈ।
   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਟੈਨਿਸ ਦੀ ਬਾਲ ਖਿਡਾਰਣ ਨੂੰ ਸਪਾਂਸਰ ਦੀ ਭਾਲ : ਮਾਪਿਆਂ ਦੀ ਮਾੜੀ ਆਰਥਿਕਤਾ ਕਾਰਨ ਮੰਜ਼ਿਲਾਂ ਦੇ ਰਸਤੇ ਹੋਏ ਬੰਦ

 •  ਗੁਰਭੇਜ ਸਿੰਘ ਚੌਹਾਨ
      98143 06545

   
  gurbhejchauhan@gmail.com

    ਮੁਸਲਮਾਨ ਮੂਲ ਦੀ ਬਾਲ ਖਿਡਾਰਣ ਪ੍ਰਵੀਜ਼ ਯਾਸਮੀਨ ਜੋ ਰੋਮਾਨੀਆਂ ਦੀ 27.6.1997 ਦੀ ਜੰਮਪਲ ਹੈ,ਟੈਨਿਸ ਦੀ ਬਹੁਤ ਹੀ ਵਧੀਆ ਖਿਡਾਰੀ ਹੈ ਪਰ ਮਾਪਿਆਂ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਹੁਣ ਆਪਣੀ ਇਸ ਖੇਡ ਨੂੰ ਸਥਿਰ ਰੱਖਣ ਵਿਚ ਬੇ ਹੱਦ ਮੁਸ਼ਕਿਲ ਮਹਿਸੂਸ ਕਰ ਰਹੀ ਹੈ। ਜੇਕਰ ਉਸਨੂੰ ਇਸ ਮੌਕੇ ਤੇ ਕੋੲਂ ਸਪਾਂਸਰ ਮਿਲ ਜਾਵੇ ਤਾਂ ਉਹ ਇਸ ਖੇਤਰ ਵਿਚ ਬਹੁਤ ਵੱਡੀਆਂ ਮੱਲਾਂ ਮਾਰ ਸਕਦੀ ਹੈ ਅਤੇ ਉਸਦਾ ਦਾਅਵਾ ਹੈ ਕਿ ਉਹ ਹੁਣ ਹੀ 14 ਸਾਲ ਦੀ ਉਮਰ ਵਿਚ ਸਾਨੀਆ ਮਿਰਜ਼ਾ ਨਾਲ ਟੱਕਰ ਲੈਣ ਦੇ ਸਮਰੱਥ ਹੈ।
  ਉਸਨੇ ਸਾਢੇ ਪੰਜ ਸਾਲ ਦੀ ਉਮਰ ਵਿਚ ਟੈਨਿਸ ਖੇਡਣੀ ਸ਼ੁਰੂ ਕੀਤੀ ਅਤੇ ਇਸ ਖੇਡ ਨੂੰ ਪ੍ਰਫੁੱਲਤ ਕਰਨ ਲਈ ਵੱਖ ਵੱਖ ਪ੍ਰਸਿੱਧ ਕੋਚਾਂ ਤੋਂ ਟਰੇਨਿੰਗ ਲਈ,ਜਿਸ ਵਿਚ ਅੰਤਰਰਾਸ਼ਟਰੀ ਕੋਚ ਡੇਨੀਅਲ ਡੋਬਰੇ ਦਾ ਨਾ ਵੀ ਸ਼ਾਮਲ ਹੈ,ਜਿਸਦੀ ਦੇਖ ਰੇਖ ਹੇਠ ਉਹ ਟੈਨਿਸ ਕਲੱਬ ਬੂਚਾਰੈਸਟ (ਰੋਮਾਨੀਆਂ) ਵੱਲੋਂ ਖੇਡ ਰਹੀ ਹੈ। ਇਸਤੋਂ ਇਲਾਵਾ ਉਹ ਹੋਰ ਕੋਚਾਂ, ਪੀਟਰ ਲੈਂਸੂ,ਐਡਰੀ ਪੈਨੂ,ਮੇਰੀਅਨ ਡਰੈਗਾਨੈਸਕੂ,ਫਲੋਰਿਨ ਡਮਿਟਰੂ ਤੋਂ ਵੀ ਇਸ ਖੇਡ ਸੰਬੰਧੀ ਸੇਧ ਲੈ ਚੁੱਕੀ ਹੈ। 8 ਸਾਲ ਦੀ ਉਮਰ ਵਿਚ ਯਾਸਮੀਨ ਨੇ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਇਸ ਮੁਕਾਬਲੇ ਵਿਚ ਵਿਨਰ ਰਹਿਕੇ ਉਸਦਾ ਹੌਸਲਾ ਹੋਰ ਵਧਿਆ। 2010 ਵਿਚ 14 ਸਾਲ ਦੀ ਉਮਰ ਵਿਚ ਯਾਸਮੀਨ ਨੇ ਹੈੱਡ ਕੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਈ ਐਮ ਡੀ ਟੈਨਿਸ ਅਕੈਡਮੀ ਮੁਕਾਬਲਿਆਂ ਵਿਚ ਉਸਨੇ ਦੂਜਾ ਸਥਾਨ ਲਿਆ। ਗਲੈਕਸੀ ਕੱਪ ਮੁਕਾਲਿਆਂ ਚ ਪਹਿਲੀ ਪੁਜੀਸ਼ਨ ਜਿੱਤੀ। ਨੈਸ਼ਨਲ ਮੁਕਾਬਲਿਆਂ ਵਿਚ ਉਸਦਾ 14 ਸਾਲ ਕੈਟਾਗਿਰੀ ਵਿਚ 38 ਵਾਂ ਸਥਾਨ ਰਿਹਾ ਹੈ। 14 ਸਾਲ ਦੀ ਉਮਰ ਵਿਚ ਉਸਦਾ ਕੱਦ 170 ਸੈਂਟੀ ਮੀਟਰ ਹੈ ਅਤੇ ਵਜ਼ਨ 56 ਕਿਲੋ ਗ੍ਰਾਮ। ਇਹ ਲੜਕੀ ਹੋਰ ਵੀ ਵੱਡੀਆਂ ਮੱਲਾਂ ਮਾਰ ਸਕਦੀ ਹੈ ਪਰ ਮਾਪਿਆਂ ਦੀ ਮਾੜੀ ਆਰਥਿਕ ਹਾਲਤ ਕਾਰਨ ਹੁਣ ਉਹ ਕੋਚਾਂ ਦੀ ਫੀਸ ਦਾ ਖਰਚ ਝੱਲਣ ਤੋਂ ਅਸਮਰਥ ਹੈ। ਇਸ ਲੜਕੀ ਨੂੰ ਅਜਿਹੇ ਸਪਾਂਸਰ ਦੀ ਭਾਲ ਹੈ ਜੋ ਇਸ ਲੜਕੀ ਦੇ ਸ਼ੌਕ ੍ਰ ਅੱਗੇ ਵਧਾ ਸਕੇ। ਇਹ ਲੜਕੀ ਇਸ ਛੋਟੀ ਉਮਰ ਵਿਚ ਸਾਨੀਆਂ ਮਿਰਜ਼ਾ ਨੂੰ ਚੈਲਿੰਜ ਕਰਦੀ ਹੈ ਕਿ ਉਹ ਉਸ ਨਾਲ ਮੈਚ ਖੇਡਕੇ ਵੇਖੇ ,ਉਹ ਉਸਨੂੰ ਹਰਾ ਦੇਣ ਦੀ ਸਮਰੱਥਾ ਰੱਖਦੀ ਹੈ। ਇਸਤੋਂ ਇਲਾਵਾ ਪੇਟਿੰਗ ਕਰਨਾ ਅਤੇ ਡਾਂਸ ਵੀ ਉਸਦੇ ਸ਼ੌਕ ਹਨ ਅਤੇ ਕੰਪਿਊਟਰ ਵਿਚ ਵੀ ਸਕਿੱਲ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਿਮਾਚਲ ਵਿੱਚ ਭਾਜਪਾ ਸਰਕਾਰ ਨੇ ਰਾਮਦੇਵ ਨੂੰ ਇੱਕ ਰੁਪਏ ਵਿੱਚ ਕਰੋੜਾਂ ਦੀ ਜਾਇਦਾਦ ਦਿੱਤੀ – ਅਮਰਿੰਦਰ

 • ਚੰਡੀਗੜ/ ਜਗਦੇਵ ਸਿੰਘ  :
  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦੇ ਖਿਲਾਫ ਅਨਸ਼ਨ ਕਰਨ ਵਾਲੇ ਬਾਬਾ ਰਾਮਦੇਵ ਦੇ ਨੈਤਿਕ ਅਧਿਕਾਰ ‘ਤੇ ਸਵਾਲ ਕੀਤਾ ਹੈ, ਜਿਸਦੀ  ਆਪਣੀ ਸ਼ਾਖ ਵੀ ਦਾਗ਼ ਲੱਗਣ ਤੋਂ ਨਹੀਂ ਬੱਚ ਸਕੀ ਹੈ।  ਕੈਪਟਨ ਸਿੰਘ ਨੇ ਖੁਲਾਸਾ ਕੀਤਾ ਕਿ ਬਾਬਾ ਰਾਮਦੇਵ ਖੁਦ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦਿਖਾਈ ਗਈ ਉਦਾਰਤਾ ਦੇ ਗੈਰ ਅਧਿਕਾਰ ਪ੍ਰਾਪਤ ਲਾਭਕਾਰੀ ਹਨ, ਜਿਹੜੀ ਮੇਹਰਬਾਨੀ ਉਨਾਂ ‘ਤੇ ਭਾਰਤੀਆ ਜਨਤਾ ਪਾਰਟੀ ਦੀ ਹਿਮਾਇਤ ਕਰਨ ਤੋਂ ਬਾਅਦ ਕੀਤੀ ਗਈ।
  ਕੈਪਟਨ ਅਮਰਿੰਦਰ ਨੇ ਅਹਿਮ ਖੁਲਾਸਾ ਕਰਦਿਆਂ ਸਾਫ ਕੀਤਾ ਕਿ ਹਿਮਾਚਲ ਦੀ ਭਾਜਪਾ ਸਰਕਾਰ ਨੇ ਕੰਡਾਘਾਟ-ਚੈਲ ਰੋਡ ‘ਤੇ ਪੈਂਦੇ ਪਿੰਡ ਸਾਧੂਪੁਲ ‘ਚ ਬਾਬਾ ਰਾਮਦੇਵ ਨੂੰ 127 ਬਿੱਘਾ ਜ਼ਮੀਨ ਸਿਰਫ ਇੱਕ ਰੁਪਏ ਦੀ ਰਸੀਦ ਦੇ ਕਿਰਾਏ ‘ਤੇ 99 ਸਾਲਾਂ ਦੇ ਲਈ ਲੀਜ਼ ‘ਤੇ ਦੇ ਦਿੱਤੀ, ਜਦਕਿ ਉਸ ਜ਼ਮੀਨ ਦਾ ਅਸਲੀ ਮੁੱਲ ਕਈ ਕਰੋੜਾਂ ਰੁਪਏ ‘ਚ ਹੈ। ਇੱਥੇ ਜ਼ਮੀਨ ਦਾ ਬਜ਼ਾਰ ਮੁੱਲ ਕਰੀਬ 20 ਲੱਖ ਰੁਪਏ ਪ੍ਰਤੀ ਬਿੱਘਾ ਹੈ।
  ਉਨਾਂ ਨੇ ਕਿਹਾ ਕਿ ਇੱਥੇ ਇਸ ਜ਼ਮੀਨ ‘ਤੇ ਇੱਕ ਘਰ ਅਨੰਦ ਭਵਨ ਹੈ, ਜੋ ਅਸਲ ‘ਚ ਉਨਾਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸਨੂੰ 1950 ਵਿੱਚ ਉਨਾਂ ਦੇ ਪਿਤਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਸੀ। ਉਸ ਵਕਤ ਹਿਮਾਚਲ ਪ੍ਰਦੇਸ਼ ਸੂਬਾ ਪੰਜਾਬ ਦਾ ਹਿੱਸਾ ਸੀ। ਜਿਹੜਾ ਘਰ ਦੇਸ਼ ਦੇ ਬੱਚਿਆਂ ਨੂੰ ਇੱਕ ਤੋਹਫੇ ਵਜੋਂ ਸੀ ਅਤੇ ਇਸਨੂੰ ਇੰਦਰਾ ਗਾਂਧੀ ਹਾਲੀਡੇ ਹੋਮ ਫਾਰ ਚਿਲਡਰਨ ਦਾ ਨਾਂਮ ਦਿੱਤਾ ਗਿਆ। ਜਿੱਥੇ ਗਰਮੀਆਂ ‘ਚ ਬੱਚੇ ਆਪਣਾ ਕੁਝ ਸਮਾਂ ਬਤੀਤ ਕਰ ਸਕਦੇ ਹਨ।
  ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੀ ਜ਼ਮੀਨ ਨੂੰ ਬਾਬਾ ਰਾਮਦੇਵ ਨੂੰ ਸੌਂਪ ਦਿੱਤਾ ਹੈ। ਇਸ ਕਾਰਨ ਹਜ਼ਾਰਾਂ ਬੱਚਿਆਂ ਨੂੰ ਇਸਦਾ ਇਸਤੇਮਾਲ ਕਰਨ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਬਾਬਾ ਰਾਮਦੇਵ ਤੋਂ ਪੁੱਛਿਆ ਕਿ ਉਨਾਂ ਦੇ ਕੋਲ ਕੀ ਅਧਿਕਾਰ ਸੀ, ਜੋ ਉਨਾਂ ਨੇ ਇਸ ਜ਼ਮੀਨ ਨੂੰ ਕਰੀਬ ਮੁਫਤ ਦੇ ਰੇਟ ‘ਚ ਪ੍ਰਾਪਤ ਕੀਤਾ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ, ਕੀ ਇਹ ਭ੍ਰਿਸ਼ਟਾਚਾਰ ਨਹੀਂ ਹੈ, ਕਿ ਤੁਸੀਂ ਭਾਜਪਾ ਦੀ ਹਿਮਾਇਤ ਕਰ ਰਹੇ ਹੋ ਅਤੇ ਇਸਦੇ ਬਦਲੇ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਪ੍ਰਮੁੱਖ ਜ਼ਮੀਨ ਦਿੱਤੀ ਗਈ?
  ਸਾਬਕਾ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਸਰਕਾਰ ਦੀ ਵੀ ਸਖ਼ਤ ਅਲੋਚਨਾ ਕੀਤੀ, ਜਿਸਨੇ ਬਾਬਾ ਰਾਮਦੇਵ ਪਾਸੋਂ ਅਹਿਸਾਨ ਦੀ ਭਾਲ ‘ਚ ਅਣਮੁੱਲੀ ਵਿਰਾਸਤ ਨੂੰ ਲੁਟਾ ਦਿੱਤਾ। ਉਨਾਂ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹ ਵਿਰਾਸਤ ਦੀ ਰੱਖਿਆ ਕਰੇ, ਜਿਹੜੀ ਉਸਨੂੰ ਪੰਜਾਬ ਤੋਂ ਮਿੱਲੀ ਹੈ।   


  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭੁੱਲਰ ਭਾਈਚਾਰੇ ਦੀ ਮੀਟਿੰਗ ’ਚ ਪ੍ਰੋ: ਭੁੱਲਰ ਦੀ ਅਪੀਲ ਰੱਦ ਹੋਣ ਤੇ ਚਿੰਤਾ ਪ੍ਰਗਟ

 • ਬਠਿੰਡਾ/  ਬਾਬਾ ਸਿੱਧ ਭੁੱਲਰ ਯਾਦਗਾਰੀ ਕਮੇਟੀ ਦੀ ਅੱਜ ਇੱਕ ਵਿਸੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਚੂਹੜ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈਮੀਟਿੰਗ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਨ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਿੱਖ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਚਰਚਾ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅੱਜ ਦੁਨੀਆਂ ਭਰ ਦੇ ਦੇਸ ਫਾਂਸੀ ਦੀ ਸਜਾ ਖਤਮ ਕਰਨ ਲਈ ਵਿਚਾਰ ਕਰ ਰਹੇ ਹਨ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਫਾਂਸੀ ਦੀ ਸਜਾ ਮੁਆਫ਼ ਕਰਾਉਣ ਲਈ ਕੇਂਦਰ ਤੇ ਰਾਜ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ, ਪਰੰਤੂ ਦੂਜੇ ਪਾਸੇ ਆਪਣੇ ਹੀ ਦੇਸ਼ ਵਿੱਚ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਕੇ ਫਾਂਸੀ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਪਰਤੱਖ ਸਬੂਤ ਹੈ  ਮੀਟਿੰਗ ਨੇ ਸਰਬ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਹਿਮ ਦੀ ਅਪੀਲ ਤੇ ਮੁੜ ਵਿਚਾਰ ਕਰਕੇ ਫਾਂਸੀ ਦੀ ਸਜਾ ਮੁਆਫ਼ ਕਰਕੇ ਇੱਕ ਇਨਸਾਨੀ ਜਿੰਦਗੀ ਨੂੰ ਬਚਾਇਆ ਜਾਵੇਮੀਟਿੰਗ ਨੇ ਇਹ ਵੀ ਸੁਝਾਅ ਦਿੱਤਾ ਕਿ ਦੇਸ ਭਰ ਵਿੱਚ ਫਾਂਸੀ ਦੀ ਸਜਾ ਖਤਮ ਕੀਤੀ ਜਾਵੇਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ, ਬਲਕਰਨ ਸਿੰਘ ਭੁੱਲਰ, ਸਤਨਾਮ ਸਿੰਘ ਪਿੱਥੋ, ਜਸਵਿੰਦਰ ਸਿੰਘ ਜੈਦਮਾਹਲਾ ਸਿੰਘ ਢਿਪਾਲੀ ਅਤੇ ਇਕਬਾਲ ਸਿੰਘ ਭੁੱਲਰ ਸਾਮਲ ਸਨ 

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1133 1134 1135 [1136] 1137 1138 1139  >>    Last >>
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • 
  SocialTwist Tell-a-Friend
 • ਅੰਮ੍ਰਿਤਸਰ ਮੇਅਰ ਚੋਣ ਦੌਰਾਨ ‘ਸਿੱਧੂ ਵਿਵਾਦ’: ਖਹਿਰਾ ਨੇ ਸਿੱਧੂ ਨੂੰ ਸੱਦਿਆ ‘ਆਪ’ ‘ਚ - (ਪੜ੍ਹੋ ਪੂਰੀ ਖ਼ਬਰ)
 • ਚੱਢਾ ਅੱਜ ਹੋਵੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼, ਕੱਲ੍ਹ ਸ਼ਾਮ ਦਿੱਤਾ ਪ੍ਰਧਾਨਗੀ ਤੋਂ ਅਸਤੀਫ਼ਾ - (ਪੜ੍ਹੋ ਪੂਰੀ ਖ਼ਬਰ)
 • ਸੁਪਰੀਮ ਕੋਰਟ ਨੇ ਦੇਸ਼ ਦੀਆਂ ਹਾਈ ਕੋਰਟਾਂ ਨੂੰ ਜੱਜ ਲੋਯਾ ਦੀ ਮੌਤ ਨਾਲ ਸਬੰਧਤ ਪਟੀਸ਼ਨਾਂ ਨਾ ਸਵੀਕਾਰਨ ਲਈ ਕਿਹਾ
 • 5 ਲੱਖ ਤੋਂ ਵੱਧ ਦੀ ਅਮਦਨ ਵਾਲੇ ਕਿਸਾਨਾਂ ਤੇ ਟੈਕਸ ! - (ਪੜ੍ਹੋ ਪੂਰੀ ਖ਼ਬਰ)
 • ਆਪ ਦੇ ਅਯੋਗ ਵਿਧਾਇਕਾਂ ਨੇ ਬਦਲੀ ਆਪਣੀ ਰਣਨੀਤੀ, ਹਾਈ ਕੋਰਟ ਚੋਂ ਅਰਜੀ ਲਈ ਵਾਪਸ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ


 • Facebook Activity

  Widgetize!