ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਵਿਕੀਲੀਕਸ ਦਾ ਖੁਲਾਸਾ : ਮਾਇਆਵਤੀ ਨੇ ਚੱਪਲ ਮੰਗਵਾਉਣ ਲਈ ਮੁੰਬਈ ਜਹਾਜ਼ ਭੇਜਿਆ

 • ਵਿਕੀਲੀਕਸ ਕਰਨ ਵਾਲੀ ਵੈੱਬਸਾਈਟ ਵਿਕੀਲੀਕਸ ਨੇ  13-17 ਅਕਤੂਬਰ  ਨੂੰ ਅਮਰੀਕੀ ਦੂਤਾਵਾਸ ਵੱਲੋਂ ਭੇਜੇ ਇੱਕ ਰਾਜਨੀਤਕ ਪ੍ਰਤੀਨਿਧ  ਵੱਲੋਂ ਉੱਤਰ ਪ੍ਰਦੇਸ਼ ਦੇ ਹਾਲਾਤ ਬਾਰੇ ਜਾਇਜ਼ਾ ਲੈਣ ਲਈ ਤਿੰਨ ਸ਼ਹਿਰਾਂ  ਲਖਨਊ, ਵਾਰਾਣਸੀ ਅਤੇ ਕਾਨਪੁਰ ਦੀ ਯਾਤਰਾ ਕੀਤੀ ।

  23 ਅਕਤੂਬਰ 2008 ਅਮਰੀਕਾ ਦੇ  ਵਿਦੇਸ਼ ਮੰਤਰਾਲੇ ਨੂੰ ਭੇਜੀ ਰਿਪੋਰਟ ਮੁਤਾਬਿਕ , “ ਯੂ ਪੀ ਮੁੱਖ ਮੰਤਰੀ  ਮਾਇਆਵਤੀ  ਤਾਨਾਸ਼ਾਹ ਬਣ ਚੁੱਕੀ ਹੈ ਅਤੇ ਪ੍ਰਦੇਸ਼ ਦੀ ਕਾਨੂੰਨ ਵਿਵਸਥਾ  ਬੱਸ ਦੇ ਮਾਇਨੇ ਐਨੇ  ਕੁ ਹਨ ਕਿ  ਹੁਣ ਭ੍ਰਿਸ਼ਟਾਚਾਰ ਦਾ ਕੇਂਦਰੀਕਰਨ ਹੋ ਗਿਆ ਹੈ ਅਤੇ ਇਸਦੀ ਡੋਰ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਹੱਥਾਂ ਵਿੱਚ ਆ ਗਈ ਹੈ।
  ਇਸ  ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ   ਮਾਇਆਵਤੀ ਅਤੇ ਉਸਦੀ ਪਾਰਟੀ  ਸੱਤਾ ਹਾਸਲ ਕਰਨ ਤੋਂ ਬਾਅਦ  ਰਾਜ ਦੇ ਵਿਕਾਸ ਲਈ ਬਹੁਤ ਕੰਮ ਕਰ ਰਹੀ ਹੈ । ਇੱਥੋਂ ਦੇ ਨੌਕਰਸ਼ਾਹ,  ਪੱਤਰਕਾਰ ਡਰੇ ਸਹਿਮੇ ਰਹਿੰਦੇ ਹਨ।
  ਮਾਇਆਵਤੀ  ਸੂਬੇ ਨਾਲ  ਜੁਿੜਆ ਹਰ  ਛੋਟਾ ਵੱਡਾ  ਫੈਸਲਾ ਖੁਦ  ਕਰਦੀ ਹੈ ਜਾ ਫਿਰ ਉਹਨਾ ਦਾ ਸੀਮਤ ਚਾਪਲੂਸਾਂ ਦਾ ਘੇਰਾ  ਕਰਦਾ ਹੈ ।
  ਯੂ ਪੀ ਮੁੱਖ ਮੰਤਰੀ ਨੂੰ ਸਦਾ ਆਪਣੀ ਸੁਰੱਖਿਆ ਦਾ ਡਰ ਸਤਾਉਂਦਾ ਰਹਿੰਦਾ ਹੈ।  ਇਹੀ ਵਜਾਅ ਹੈ ਕਿ ਉਸਦੀ  ਖਾਣਾ ਬਣਾਉਣ ਲਈ 9 ਕੁੱਕ  ਰੱਖੇ ਹਨ  ਜਿੰਨਾਂ ਵਿੱਚੋਂ   2 ਖਾਣਾ ਬਣਾਉਂਦੇ ਹਨ ਅਤੇ ਬਾਕੀ 7 ਖਾਣਾ ਬਣਦਾ ਦੇਖਦੇ ਹਨ।
  ਫਿਰ  ਖਾਣਾ ਬਣਕੇ ਦੋ ਫੂਡ ਟੈਸਟਰ   ਵਿੱਚ  ਇਸਦੀ ਜਾਂਚ ਕਰਵਾਈ ਜਾਂਦੀ ਹੈ।
  ਮਾਇਆਵਤੀ ਦੀ ਸ਼ਾਹੀ ਖਰਚ ਦਾ ਆਲਮ  ਇਹ ਹੈ ਕਿ  ਇੱਕ ਵਾਰ ਉਸਨੇ ਸੈਂਡਲ ਦੀ ਜੋੜੀ ਮੰਗਵਾਉਣ ਲਈ  ਇੱਕ ਜੈਟ ਹਵਾਈ ਜਹਾਜ਼ ਮੁੰਬਈ ਭੇਜ ਦਿੱਤਾ ਸੀ ।
  ਮਾਇਆਵਤੀ ਨੂੰ ਪ੍ਰਧਾਨਮੰਤਰੀ ਬਣਨ  ਦੀ ਧੁਨ ਸਵਾਰ ਹੈ।
   ਰਿਪੋਰਟ ਹੈ ਕਿ ਮਾਇਆਵਤੀ ਕੋਲੋ  ਬ੍ਰਾਹਮਣ ਅਤੇ ਮੁਸਲਿਮ ਵੋਟ ਬੈਂਕ ਖਿਸਕ ਰਿਹਾ ਹੈ ਪਰ  ਉਸਦਾ ਮੁੱਖ ਅਧਾਰ ਦਲਿਤ ਵੋਟ ਬੈਂਕ ਅੱਜ ਵੀ ਉਸਦੇ ਨਾਲ ਹੈ।
   ਮਾਇਆਵਤੀ   ਭਾਰਤ ਦੇ ਕਿਸੇ ਰਾਜ ਦੀ ਪਹਿਲੀ ਮੁੱਖ ਮੰਤਰੀ ਹੈ ਜਿਸਨੇ ਆਪਣੇ ਘਰ ਤੋਂ ਦਫ਼ਤਰ ਲਈ ਨਿੱਜੀ ਸੜਕਾਂ ਬਣਵਾਈਆਂ ਹਨ।  ਮਾਇਆਵਤੀ ਦੇ ਚੋਜ ਦੇਖੋ ਕਿ ਸੜਕ ਤੋਂ ਇੱਕ ਵਾਰ ਗੁਜਰਨ ਬਾਅਦ ਸੜਕ ਦੀ ਸਫਾਈ ਕੀਤੀ ਜਾਂਦੀ ਹੈ।
   ਮਾਇਆਵਤੀ  ਬਾਰੇ ਰਿਪੋਰਟ ਹੈ ਕਿ  ਉਹ ਚਾਹੁੰਦੀ ਹੈ ਯੂਪੀ ਦਾ ਹਰ ਮਾਮਲਾ ਉਹਦੇ  ਦਫਤਰ ਵਿੱਚ ਹੋ ਕੇ ਗੁਜਰੇ ।
   ਕਿਹਾ ਜਾਂਦਾ ਹੈ ਕਿ  ਇੱਕ ਵਾਰੀ ਇੱਕ  ਮੰਤਰੀ ਨੇ ਯੂਪੀ ਦੇ  ਰਾਜਪਾਲ  ਨੂੰ ਆਪਣੇ ਪ੍ਰੋਗਰਾਮ ਬੁਲਾ ਲਿਆ ਅਤੇ ਗੁੱਸੇ ਵਿੱਚ ਆ ਕੇ  ਮੰਤਰੀ ਤੋਂ ਡੰਡ-ਬੈਠਕ ਕਢਵਾਈਆਂ। ਇਹੀ ਨਹੀਂ ਜਦੋਂ ਮਾਇਆਵਤੀ ਨੂੰ ਪਤਾ ਲੱਗਿਆ ਕਿ ਇੱਕ ਅਧਿਕਾਰੀ ਦੀ ਬੇਟੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਈ ਤਾਂ ਉਸਨੇ ਅਧਿਕਾਰੀ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਹੈ।

   ਮਾਇਆਵਤੀ  ਦੇ ਰਾਜ ਵਿੱਚ ਬਦਮਾਸਾਂ ਨੂੰ ਗੈਂਗ  ਇੱਕ –ਦੂਜੇ  ਗੋਲੀਆਂ ਚਲਾਉਣ  ਬਦਲੇ  ਪੈਸੇ ਮਿਲਦੇ ਹਨ।  ਲੋਕ ਸਭਾ ਚੋਣਾਂ ਮੌਕੇ ਬਹੁਜਨ ਸਮਾਜ  ਪਾਰਟੀ ਦੀ ਟਿਕਟ ਲੈਣ ਲਈ ਕਿਸੇ ਉਮੀਦਵਾਰ ਲਈ ਇੱਕ ਕਰੋੜ ਰੁਪਏ ਦੇਣ ਹੁੰਦੇ ਹਨ।  ਇਸ ਤੋਂ ਇਲਾਵਾ ਰਾਜ ਸਰਲਾਰ ਦੇ ਨਾਲ ਹੋਣ ਵਾਲੀ ਹਰੇਕ ਡੀਲ ਵਿੱਚ ਮਾਇਆਵਤੀ ਦਾ ਹਿੱਸਾ ਹੁੰਦਾ ਹੈ।
  ਮਾਇਆਵਤੀ  ਮੀਡੀਆ ਦੇ ਨਾਲ ਬਹੁਤ ਘੱਟ ਗੱਲ ਕਰਦੀ ਹੈ ਜਦੋਂ ਵੀ ਉਹ ਪ੍ਰੈਸ ਕਾਨਫਰੰਸ ਕਰਦੀ ਤਾਂ  ਪੱਤਰਕਾਰਾਂ ਨੂੰ ਸਵਾਲ ਪੁੱਛਣ ਦੀ ਇਜ਼ਾਜਤ ਨਹੀਂ ਹੁੰਦੀ । ਰਿਪੋਰਟ ਮੁਤਾਬਿਕ  ਰਾਜ ਦੇ ਅਧਿਕਾਰੀ  ਆਪਣੀ ਕੁਰਸੀ ਬਚਾਉਣ ਲਈ  ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕਰਦੇ । ਸਥਾਨਕ ਪੱਤਰਕਾਰ ਦੱਸਦੇ ਹਨ ਕਿ ਜੇਕਰ ਕਿਸੇ ਨੇ ਮਾਇਆਵਤੀ ਜਾ ਉਸਦੀ ਸਰਕਾਰ ਖਿਲਾਫ ਕੋਈ ਖ਼ਬਰ ਲਗਾਉਂਦੇ ਹਨ ਤਾਂ  ਉਹਨਾ ਨੂੰ ਆਪਣੇ ਖਿਲਾਫ਼ ਕਾਰਵਾਈ ਦਾ ਡਰ ਰਹਿੰਦਾ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਘੁਣਤਰਾਂ : ਬਾਦਲ ਸਾਬ੍ਹ ਨੇ ਬਾਬੇ ਧੁੰਮੇ ਨਾਲ ਵੀ ਪਹਿਲਾਂ ਵਾਲੇ ਸੰਤਾਂ ਵਰਗੀ ਈ ਕਰਨੀ ਐ

 • '' ਓ ਕਾਮਰੇਡਾ! ਮੈਨੂੰ ਤਾਂ ਲਗਦੈ, ਬਈ ਹੁਣ ਆਹ ਬਾਬੇ ਧੁੰਮੇ ਨੇ ਵੀ ਐਵੇਂ ਬੈਠੇ ਬਿਠਾਏ ਨੇ ਈ ਪੰਗਾ ਲੈ ਲਿਐ, ਚੰਗਾ ਭਲਾ ਮਾਣ ਸਤਿਕਾਰ ਹੋ ਰਿਹਾ ਸੀ ਸਾਰੇ ਪੰਥ ਵੱਲੋਂ, ਕੀ ਲੈਣਾ ਸੀ ਇਹੋ ਜਿਹੀ ਸਿਆਸਤ ਤੋਂ, ਜੀਹਦੇ 'ਚੋਂ ਮੁੜਕੇ ਨਿਕਲਣਾ ਵੀ ਔਖਾ ਹੋ ਜਾਣੈ'' ਬਿੱਕਰ ਦੀ ਗੱਲ ਸੁਣ ਕੇ ਸਿੰਦਾ ਹੱਸ ਪਿਆ ''ਕਿਉਂ ਅਮਲੀਆ! ਸਿਆਸਤ ਕੇਹੜਾ ਮਾੜੀ ਚੀਜ਼ ਐ, ਪਹਿਲਾਂ ਵੀ ਕਿੰਨੇ ਈ ਸੰਤ ਮਹਾਂਪੁਰਸ ਅਕਾਲੀ ਸਿਆਸਤ 'ਚ ਆਏ ਨੇ, ਜੇ ਹੁਣ ਬਾਬਾ ਧੁੰਮਾਂ ਸਿਆਸਤ 'ਚ ਆ ਗਿਐ ਤਾਂ ਕੇਹੜਾ ਪਹਾੜ ਟੁੱਟ ਪਿਐ'' ਸਿੰਦੇ ਦੀ ਇਸ ਗੱਲ ਦਾ ਜਵਾਬ ਦੇਣ ਲਈ ਬਿੱਕਰ ਪੈਰਾਂ ਭਾਰ ਹੋ ਕੇ ਬੈਠ ਗਿਆ '' ਕਾਮਰੇਡਾ! ਇਹ ਤਾਂ ਤੇਰੀ ਗੱਲ ਸਹੀ ਐ, ਬਈ ਪਹਿਲਾਂ ਵੀ ਕਈ ਸੰਤ ਮਹਾਂਪੁਰਸਾਂ ਨੇ ਅਕਾਲੀ ਸਿਆਸਤ 'ਚ ਪ੍ਰ੍ਰਵੇਸ ਕੀਤੈ , ਪਰ ਏਹ ਵੀ ਦੇਖ ਸਾਰਿਆਂ ਦਾ ਮਗਰੋਂ ਹਾਲ ਕੀ ਹੋਇਐ, ਨਾਲੇ ਬਾਦਲ ਸਾਬ੍ਹ ਨਾਲ ਸਿਆਸਤ ਕਰਨ ਵਾਲੇ ਸੰਤਾਂ ਦਾ ਹਸਰ ਤਾਂ ਤੈਨੂੰ ਵੀ ਯਾਦ ਈ ਹੋਣੈ '' ਬਿੱਕਰ ਦੀ ਕਹੀ ਗੱਲ 'ਤੇ ਬਾਬਾ ਲਾਭ ਸਿੰਘ ਨੇ ਟਿੱਪਣੀ ਕੀਤੀ '' ਸੇਰਾ! ਬਾਦਲ ਸਾਬ੍ਹ ਤਾਂ ਸੰਤਾਂ ਦਾ ਸੁੱਖ ਨਾਲ ਬਹੁਤ ਬਾਹਲਾ ਆਦਰ ਮਾਣ ਕਰਦੇ ਨੇ, ਉਹਨਾਂ ਤੋਂ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ 'ਚ ਚੌਕੜੀ ਮਾਰ ਕੇ ਬੈਠਿਆ ਨਈਂ ਜਾਂਦਾ, ਪਰ ਉਹ ਸੰਤਾਂ ਮਹਾਂਪੁਰਸਾਂ ਦੇ ਚਰਨਾਂ 'ਚ ਜਰੂਰ ਔਖੇ ਸੌਖੇ ਹੋ ਕੇ ਭੁੰਜੇ ਚੌਂਕੜੀ ਮਾਰ ਕੇ ਬੈਠਦੇ ਨੇ '' ਬਾਬਾ ਲਾਭ ਸਿੰਘ ਦੇ ਨਾਲ ਹੀ ਸਾਰੇ ਹੱਸ ਪਏ । ''ਬਾਬਾ ਜੀ! ਇਹ ਤਾਂ ਥੋਡੀ ਗੱਲ ਸਹੀ ਐ, ਬਈ ਬਦਾਲ ਸਾਬ੍ਹ ਸੰਤਾਂ ਮਹਾਂਪੁਰਸਾਂ ਦਾ ਆਦਰ ਮਾਣ ਬਹੁਤ ਕਰਦੈ ਨੇ, ਇੱਕ ਗੱਲ ਇਹ ਵੀ ਦੱਸ ਦਿਓ ਬਈ ਬਾਬਾ ਧੁੰੁਮਾਂ ਜੀ! ਅਕਾਲੀ ਸਿਆਸਤ 'ਚ ਆਏ ਸੰਤਾਂ ਨਾਲ ਬਾਦਲ ਸਾਬ੍ਹ ਬੁਰੀ ਬਣਾਉੁਂਦੇ ਨੇ, ਪਹਿਲਾਂ ਬਾਦਲ ਸਾਬ੍ਹ ਨੇ ਸੰਤ ਫਤਹਿ ਸਿੰਘ ਰਗੜਿਆ, ਮਗਰੋਂ ਸੰਤ ਚੰਨਣ ਸਿੰਘ ਚੋਪੜਿਆ , ਤੇ ਫੇਰ ਸੰਤ ਹਰਚੰਦ ਸਿੰਘ ਲੌਂੋਗੋਵਾਲ ਵੀ ਪੂਜ'ਤਾ, ਊਂਅ ਬਾਦਲ ਸਾਬ੍ਹ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਬਹੁਤੀ ਚੰਗੀ ਨਈਂ ਕੀਤੀ, ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ ਦਾ ਵੀ ਪੰਥ ਨਾਲੋਂ ਵਿਛੋੜਾ ਪਾ'ਤਾ, ਵਿਚਦੀ ਸੰਤ ਟੇਕ ਧਨੌਲਾ 'ਤੇ ਵੀ ਹੱਥਹੌਲਾ ਕਰ'ਗੇ, ਹੁਣ ਆਹ ਬਾਬਾ ਧੁੰਮਾਂ ਜੀ, ਬਾਦਲ ਸਾਬ੍ਹ ਦੇ ਅੜਿੱਕੇ ਆ'ਗੇ ਨੇ, ਬਾਦਲ ਸਾਬ੍ਹ ਨੇ ਬਾਬੇ ਧੁੰਮੇ ਨਾਲ ਵੀ ਪਹਿਲਾਂ ਵਾਲੇ ਸੰਤਾਂ ਵਰਗੀ ਈ ਕਰਨੀ ਐ '' ਬਿੱਕਰ ਵੱਲੋਂ ਸੁਣਾਈ ਗਈ ਸੰਤ ਵਾਰਤਾ ਨਾਲ ਸਾਰੀ ਸੱਥ ਵਿਚ ਹਾਸੜ ਮੱਚ ਗਈ । ''ਭਾਈ! ਬਿੱਕਰ ਸਿਹਾਂ! ਆਹ ਤਾਂ ਅੱਜ ਤੂੰ ਜਮਾਂ ਈ ਸਿਰੇ ਲਾ'ਤੀ, ਸ਼ੇਰੋ! ਇਹਦੀ ਗੱਲ 'ਚ ਬਹੁਤੀ ਨਈਂ ਤਾਂ ਘੱਟੋਂ ਘੱਟ ਦਸ ਆਨੇ ਤਾਂ ਸਚਾਈ ਐ, ਪਹਿਲੀ ਗੱਲ ਤਾਂ ਇਹ ਐ ਬਈ ਸਿਆਸਤ ਤਾਂ ਨਾਮ ਈ ਝੂਠ ਦਾ ਐ, ਇਹਨਾਂ ਸਿਆਸੀ ਲੋਕਾਂ ਨੇ ਜੇਹੜਾ ਬਿਆਨ ਏਥੇ ਦੇ'ਤਾ, ਉਹ ਅਗਲੀ ਥਾਂ ਜਾ ਕੇ, ਮੁਕਰ ਜਾਣਾ ਹੁੰਦੈ, ਹੁਣ ਭਾਈ! ਸੰਤਾਂ ਮਹਾਂਪੁਰਸਾਂ ਨੂੰ ਜਾਂ ਤਾਂ ਫੇਰ ਸੰਤਗਿਰੀ ਛੱਡ ਕੇ ਇਹਨਾਂ ਸਿਆਸੀ ਲੋਕਾਂ ਵਰਗਾ ਬਨਣਾ ਪਾਊ, ਜਾਂ ਫੇਰ ਜੇ ਸੱਚ 'ਤੇ ਖੜੇ ਰਹੇ ਤਾਂ ਏਹਨਾਂ ਸਿਆਸੀ ਲੋਕਾਂ ਨੇ ਉਹਨਾਂ ਨੂੰ ਵਰਤ ਵਰੁਤ ਕੇ ਦੁੱਧ 'ਚ ਮੱਖੀ ਵਾਗੂੰ ਬਾਹਰ ਕੱਢ ਮਾਰਨੈ'' ਬਾਬਾ ਲਾਭ ਸਿੰਘ ਦੀ ਅੰਤਲੀ ਗੱਲ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ।

  ਘੁਣਤਰੀ
  98764-16009
  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰਕਾਰ ਨੂੰ ਕੇਜਰੀਵਾਲ ਦੇ ਖਿਲਾਫ਼ ਸਬੂਤ ਮਿਲਿਆ

 •  ਨਵੀਂ ਦਿੱਲੀ  :  ਅੰਨਾ ਟੀਮ ਦੇ ਅਹਿਮ ਸਹਿਯੋਗੀ  ਅਰਵਿੰਦ ਕੇਜਰੀਵਾਲ ਉਪਰ ਹੁਣ  ਸਰਕਾਰ ਹਰ ਪਾਸਿਓ  ਵਾਰ ਕਰ ਰਹੀ ਹੈ।  ਕਾਂਗਰਸ ਅਤੇ ਸਰਕਾਰ  ਨੇ ਉਸ ਉਪਰ ਨਿਸ਼ਾਨ  ਬਣਾਇਆ ਹੋਇਆ।  ਅੱਜ ਕੇਜਰੀਵਾਲ ਨੂੰ ਮੀਡੀਆ ਨੇ ਕਟਿਹਰੇ ਵਿੱਚ ਖੜਾ ਕੀਤਾ ।
      ਇਨਕਮ  ਟੈਕਸ  ਵਿਭਾਗ ਨੂੰ ਜਵਾਬ ਦੇਣ ਦੀ  ਤਿਆਰੀ ਕਰ ਰਹੇ ਕੇਜਰੀਵਾਲ  ਬਾਰੇ  ਇੱਕ ਅੰਗਰੇਜ਼ੀ ਅਖਬਾਰ ਨੇ  ਖ਼ਬਰ ਦਿੱਤੀ ਹੈ ਕਿ  2007 ਵਿੱਚ ਉਸਨੇ ਖੁਦ ਮੰਨਿਆ ਹੈ ਕਿ  ਉਸਨੇ ਬਾਂਡ ਦੀਆਂ ਸ਼ਰਤਾਂ ਤੋੜੀਆਂ ਹਨ।  ਖ਼ਬਰ ਮੁਤਾਬਿਕ  ਸੀਬੀਡੀਟੀ ਨੂੰ ਜੂਨ , 2007 ਵਿੱਚ ਲਿਖੀ ਚਿੱਠੀ ਵਿੱਚ ਅਰਵਿੰਦ ਮੰਨਿਆ ਕਿ ਉਸਨੇ ਨੌਕਰੀ ਦੇ ਦੋ ਸਾਲ  ਪੜਾਈ ਲਈ ਛੁੱਟੀ ਤੇ ਜਾਣ ਤੋਂ ਪਹਿਲਾਂ  ਇੱਕ ਸ਼ਰਤ ਦੀ ਉਲੰਘਣਾ ਕੀਤੀ ਹੈ।  ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਅਜਿਹਾ ਉਸਨੇ ‘ਵਿਆਪਕ ਜਨਹਿਤ’ ਲਈ ਕੀਤਾ ਹੈ।
     
   ਪਰ ਦੂਜੇ ਪਾਸੇ ਅਰਵਿੰਦ ਕੇਜ਼ਰੀਵਾਲ ਨੇ ਇਨਕਮ  ਟੈਕਸ ਵਿਭਾਗ ਦਾ ਨੋਟਿਸ ਮਿਲਣ ਤੇ ਕਿਹਾ  ਸੀ ਕਿ  ਉਸਨੇ ਕੋਈ ਸ਼ਰਤ ਨਹੀ ਤੋੜੀ । ਪਰ  ਇਸ ਚਿੱਠੀ ਵਿੱਚ ਉਸਨੇ ਕਿਹਾ ਕਿ  , “ ਮੈਂ ਅਧਿਐਨ ਛੁੱਟੀ  ਲੈਣ ਸਮੇਂ  ਜਿਹੜੇ ਬਾਂਡ ਤੇ ਦਸਤਖ਼ਤ ਕੀਤੇ ਸਨ  ਕਿਹਾ ਕਿ ਮੈਂ ਵਾਪਸ ਆ ਕੇ ਸਰਕਾਰ ਦੇ ਲਈ  ਘੱਟੋ ਘੱਟ ਦੋ ਸਾਲ ਕੰਮ ਕਰਾਂਗਾ । ਮੈਂ ਵਾਪਸ ਆਇਆ ਤੇ 1 ਨਵੰਬਰ , 2002   ਤੋਂ ਫਿਰ ਨੌਕਰੀ ਸ਼ੁਰੂ ਕੀਤੀ, ਹਾਲਾਂਕਿ ਮੈਂ ਸਿਰਫ ਇੱਕ ਸਾਲ ਲਈ ਕੰਮ ਕੀਤਾ ਅਤੇ 1 ਨਵੰਬਰ 2003 ਤੋਂ  ਬਾਅਦ ਮੈਂ  ਈਓਐਲ ਬਿਨਾ  ਕਿਸੇ ਤਨਖਾਹ ਦੇ ਲੈ ਲਈ ਅਤੇ ਆਰਟੀਆਈ ਤੇ ਕੰਮ ਕਰਨ ਲੱਗਾ । ਹਾਲਾਂਕਿ ਮੈਂ ਇੱਕ ਸਾਲ ਹੋ ਕੰਮ ਕਰ ਸਕਦਾ ਸੀ ਅਤੇ  ਇਸ ਲਈ ਮੈਨੂੰ ਤਨਖਾਹ ਵੀ ਮਿਲਣੀ ਸੀ ਪਰ ਮੈਂ ਈਓਐਲ ਲੈਣ ਦਾ ਫੈਸਲਾ ਕੀਤਾ।   ਪਰ ਮੈਂ ਬਾਂਡ ਦੀ ਸ਼ਰਤਾਂ ਪੂਰੀਆਂ ਨਹੀਂ ਕਰਦਾ । 
  ਹੁਣ ਵਿਭਾਗ ਮੈਨੂੰ  ਉਹ ਪੈਸੇ ਵਾਪਸ ਕਰਨ ਲਈ ਕਹਿ ਰਿਹਾ ਜਿਹੜੇ ਮੈਨੂੰ ਪੜਾਈ ਲਈ ਛੁੱਟੀ ਦੌਰਾਨ ਮਿਲੇ ਸਨ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰੋ: ਭੁੱਲਰ ਦੇ ਕੇਸ ਦੀ ਸੁਣਵਾਈ ਚਾਰ ਹਫਤੇ ਲਈ ਮੁਲਤਵੀ

 •  ਤਿਹਾੜ ਜੇਲ੍ਹ ਵਿੱਚ ਫਾਂਸੀ ਸਜਾ ਦਾ ਸਾਹਮਣਾ ਕਰ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੀ  ਦਿੱਲੀ ਕੋਰਟ ਨੇ    ਸੁਣਵਾਈ  4 ਹਫ਼ਤੇ ਲਈ ਟਾਲ ਦਿੱਤੀ ਹੈ।
   ਇਸ ਫਾਂਸੀ ਦੀ ਸਜ਼ਾ ਮੁਆਫੀ ਲਈ   ਪ੍ਰੋ:  ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਇਸ ਕੇਸ ਦੀ ਪੈਰਵੀ ਕਰ ਰਹੀ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦਰੁਸਤ ਫੈਸਲਾ : ਭ੍ਰਿਸਟ ਆਈਏਐਸ ਅਧਿਕਾਰੀ ਦਾ ਬੰਗਲਾ ਜ਼ਬਤ ਕਰਕੇ ਸਕੁਲ ਖੋਲਣ ਦਾ ਫੈਸਲਾ

 • ਪਟਨਾ: ਬਿਹਾਰ ਸਰਕਾਰ ਨੇ ਭ੍ਰਿਸ਼ਟ  ਆਈਏਐਸ ਅਧਿਕਾਰੀ ਸਿ਼ਵਸੰਕਰ ਵਰਮਾ ਦਾ ਮਕਾਨ ਜਬਤ ਕਰ ਲਿਆ ਹੈ।  ਇਸ ਮਕਾਨ ਨੂੰ ਮੰਗਲਵਾਰ  ਨੂੰ ਰਾਜ ਸਰਕਾਰ  ਦੀ ਕੈਬਨਿਟ ਦੀ ਮਨਜੂਰੀ ਤੋਂ ਬਾਅਦ ਸਕੂਲ  ਬਣਾਉਣ ਲਈ  ਹਿਊਮਨ ਰਿਸੋਰਸ਼ ਮੰਤਰਾਲੇ ਨੂੰ ਸੌਂਪ ਦਿੱਤਾ ਜਾਵੇਗਾ। ਕਿਉਂਕਿ ਇਹ ਹੁਣ  ਸਰਕਾਰ ਦੀ ਸੰਪਤੀ ਹੈ।
   ਦੇਸ਼  ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਰਾਜ ਸਰਕਰ ਨੇ ਕਿਸੇ ਅਫਸਰ ਦੀ ਸੰਪਤੀ ਨੂੰ ਇਸ ਅੰਦਾਜ਼ ਵਿੱਚ ਜ਼ਬਤ ਕੀਤਾ ਹੈ।
  ਬਿਹਾਰ ਦੀ   ਐਨਡੀਏ ਸਰਕਾਰ ਨੇ  ਸਰਕਾਰ ਨੇ ਭ੍ਰਿਸ਼ਟ ਤਰੀਕੇ ਨਾਲ  ਇਕੱਤਰ ਕੀਤੀ ਸੰਪਤੀ  ਨੂੰ ਜ਼ਬਤ ਕਰਨ ਦਾ ਵਿਸੇ਼ਸ਼ ਕਾਨੂੰਨ ( ਬਿਹਾਰ ਸਪੈਸ਼ਲ ਕੋਰਟ ਐਕਟ -2009) ਬਣਾਇਆ ਹੋਇਆ ਹੈ।
  ਦੇਸ਼  ਦੇ ਹੋਰ ਕਿਸੇ ਰਾਜ ਵਿੱਚ ਅਜਿਹਾ ਕਾਨੂੰਨ ਨਹੀਂ ।
   
  ਜ਼ਬਤ ਕੀਤਾ ਗਿਆ ਬੰਗਲਾ ਪਟਨਾ ਦੇ ਪਾਸ਼  ਇਲਾਕੇ ਬੇਲੀ ਰੋਡ ਤੇ ਹੈ ਜਿਸਦੀ ਕੀਮਤ ਕਰੀਬ 5 ਕਰੋੜ ਰੁਪਏ ਹੋਵੇਗੀ ।ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ  ਆਈਏਐਸ ਅਧਿਕਾਰੀ ਸਿ਼ਵ ਸੰ਼ਕਰ ਵਰਮਾ  ਦੇ ਘਰ ਵਿੱਚ ਸਪੈਸ਼ਲ ਵਿਜੀਲੈਂਸ  ਯੂਨਿਟ  ਨੇ 6 ਜੁਲਾਈ 2007 ਨੂੰ ਛਾਪਾ ਮਾਰ ਕੇ ਡੇਢ ਕਰੋੜ  ਦੀ ਸੰਪਤੀ ਜਬਤ ਕੀਤੀ ਸੀ।
  ਇਸਦੇ ਲਾਕਰ ਵਿੱਚੋਂ  9 ਕਿਲੋ ਸੋਨਾ  ਮਿਲਿਆ ਸੀ। ਉਦੋਂ 1981 ਬੈਚ ਦੇ ਆਈਏਐਸ  ਅਧਿਕਾਰੀ ਵਰਮਾ  ਲਘੂ ਸਿੰਚਾਈ  ਵਿਭਾਗ ਦੇ ਸਕੱਤਰ ਸਨ ਅਤੇ ਬਾਅਦ ਵਿੱਚ ਮੁਅੱਤਲ ਕਰ ਦਿੱਤਾ ਸੀ ।
   ਪਟਨਾ ਦੇ ਡੀ ਐਮ ਸੰਜੈ ਕੁਮਾਰ ਸਿੰਘ ਨੇ ਕਿਹਾ ਕਿ  ਅਦਾਲਤ ਦੇ ਹੁਕਮਾਂ ਦੇ ਵਰਮਾ ਦੀ ਰਿਹਾਇਸ਼  ਨੂੰ  ਐਤਵਾਰ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ।
   ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੀ  ਪ੍ਰਿੰਸੀਪਲ ਸਕੱਤਰ  ਅੰਜਨੀ ਕੁਮਾਰ ਸਿੰਘ ਨੇ ਕਿਹਾ  ਅਸੀਂ ਇਸ ਬੰਗਲੇ ਵਿੱਚ  ਕੱਲ੍ਹ ਹੀ ਸਕੂਲ ਖੋਲ੍ਹ ਸਕਦੇ ਹਾਂ ਜੇਕਰ ਇਹ  ਵਿਭਾਗ ਦੇ  ਨਾਂਮ  ਤਬਦੀਲ ਹੋ ਜਾਵੇ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਖਾਣਾਂ ਦਾ ਬਾਦਸ਼ਾਹ ਜਨਾਰਧਨ ਰੈਡੀ ਸੀਬੀਆਈ ਵੱਲੋਂ ਗ੍ਰਿਫ਼ਤਾਰ, 30 ਕਿਲੋ ਸੋਨਾ ਬਰਾਮਦ

 • ਸੀਬੀਆਈ  ਨੇ ਦੱਖਣੀ  ਰਾਜ ਕਰਨਾਟਕ ਦੇ ਸਾਬਕਾ ਮੰਤਰੀ ਤੇ ਬੁਲਾਰੀ ਵਿੱਚ ਖਾਣ ਉਦਯੋਗ ਚਲਾਉਣ ਵਾਲੇ ਜਨਾਰਧਨ ਰੈਡੀ ਅਤੇ ਖਾਣ ਕੰਪਨੀ ਦੇ ਪ੍ਰਬੰਧ ਸੰਚਾਲਕ  ਸ੍ਰੀ ਨਿਵਾਸ ਰੈਡੀ ਨੂੰ ਅੱਜ ਕੁਝ ਸਮਾਂ ਪਹਿਲਾਂ ਗ੍ਰਿਫ਼ਤਾਰ ਲਿਆ ਹੈ।


  ਰੈਡੀ ਦੇ ਘਰ ਛਾਪਾ ਮਾਰ ਕੇ 1.5 ਕਰੋੜ ਨਕਦ  ਅਤੇ ਉਸਦੇ ਭਾਈ ਸ੍ਰੀ ਨਿਵਾਸ ਰੈਡੀ ਦੇ ਘਰ ਤੋਂ 30 ਕਿਲੋ ਤੋਂ ਜਿ਼ਆਦਾ ਸੋਨਾ ਬਰਾਮਦ ਕੀਤਾ ਹੈ  ਅਤੇ ਉਸਦੇ  ਘਰ ਤੋਂ ਲਗਭਗ  3 ਕਰੋੜ ਰੁਪਏ ਬਰਾਮਦ ਕੀਤੇ ਹਨ।
    ਸੀਬੀਆਈ ਨੇ ਉਹਨਾਂ ਦਾ ਨਿੱਜੀ ਹੈਲੀਕਾਪਟਰ ‘ਰੁਕਮਣੀ’ ਵੀ   ਕਬਜ਼ੇ ਵਿੱਚ ਲੈ ਲਿਆ ਹੈ।


  ਦੱਖਣੀ ਰਾਜ ਕਰਨਾਟਕ ਦੀ ਪਹਿਲੀ  ਸਰਕਾਰ ਜੋ ਕਿ ਭਾਰਤੀ ਜਨਤਾ ਪਾਰਟੀ  ਸੀ , ਉਸ ਵਿੱਚ ਸੈਰ ਸਪਾਟਾ ਮੰਤਰੀ ਰਹਿ ਚੁੱਕੇ ਰੈਡੀ  ਆਬੂਲਾਪੁਰਮ ਮਾਈਨਿੰਗ  ਕਾਰਪੋਰੇਸ਼ਨ ਦੇ ਮਾਲਕ ਹਨ।
   ਦੋਵਾਂ ਦੀ ਗ੍ਰਿਫ਼ਤਾਰੀ ਵੱਖ ਵੱਖ ਥਾਵਾਂ ਦੇ ਮਾਰੇ ਛਾਪਿਆਂ ਤੋਂ ਬਾਅਦ ਹੋਈ ਹੈ।
  ਹੈਦਰਾਬਾਦ ਤੋਂ ਬੀਬੀਸੀ ਦੇ ਪ੍ਰਤੀਨਿਧ  ਉਮਰ ਫਾਰੂਖ ਦਾ ਕਹਿਣਾ ਹੈ ਕਿ ਛਾਪੇ   ਹੈਦਰਾਬਾਦ ਤੋਂ ਬੁਲਾਰੀ  ਗਈ  ਸੀਬੀਆਈ  ਦੀ ਇੱਕ ਟੀਮ ਨੇ ਮਾਰੇ ਜਿਸਦੇ  ਬਾਦ  ਦੋਨਾਂ ਰੈਡੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
  ਸੀਬੀਆਈ ਨੇ  ਉਹਨਾਂ ਖਿਲਾਫ਼ ਧੋਖਾਧੜੀ , ਖਾਣ ਅਤੇ ਜੰਗਲ ਕਾਨੂੰਨ ਦੀ ਉਲੰਘਣਾ ਦਾ ਮੁਕੱਦਮਾ ਦਰਜ ਕੀਤਾ ਹੈ।
  ਕੱਲ੍ਹ ਇਹਨਾਂ ਨੂੰ ਹੈਦਰਾਬਾਦ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
  ਕਰਨਾਟਕ  ਵਿੱਚ ਖਾਣ ਉਦਯੋਗ   ਵਿੱਚ ਬੇਤਾਜ ਬਾਦਸ਼ਾਹ  ਜਾਣੇ ਜਾਂਦੇ  ਜਨਾਰਦਨ ਰੈਡੀ  ਦਾ ਨਾਮ ਜੁਲਾਈ ਵਿੱਚ ਸ਼ਾਮਿਲ ਹੈ।
  ਰੈਡੀ ਭਰਾਵਾਂ ਬਾਰੇ ਕਿਹਾ ਜਾਂਦਾ ਹੈ ਕਿ  ਉਹਨਾ ਯੇਦੀਯਰੁੱਪਾ ਸਰਕਾਰ ਹਿਲਾ ਕੇ ਰੱਖ ਦਿੱਤੀ ਸੀ ।
   ਹੁਣ ਉਹਨਾਂ ਦੀ ਮਾਲਕੀ ਵਾਲੀਆਂ ਕੰਪਨੀ  ਵਿੱਚ  ਵੱਡੇ ਘੁਟਾਲਿਆਂ ਦਾ ਪਤਾ ਲੱਗਣ ਲੱਗਾ ਹੈ। 
  ਰੈਡੀ ਭਰਾਵਾਂ ਦੇ ਸਮਰਥਕ ਮੰਨੇ ਜਾਂਦੇ ਬੀ ਸ਼ੀਰਾਮੁਲੂ ਨੇ ਐਤਵਾਰ ਨੂੰ ਕਰਨਾਟਕ ਵਿਧਾਨ ਸਭਾ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਯੇਦੀਯਰੁੱਪਾ ਸਰਕਾਰ ਵਿੱਚ  ਸਿਹਤ ਮੰਤਰੀ ਸਨ ਅਤੇ ਉਦੋਂ ਵੀ   ਖਾਣ ਘੁਟਾਲੇ ਵਿੱਚ  ਉਸਦਾ ਨਾਂਮ ਆਇਆ ਸੀ ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤਪਾ ਸੂਬੇ ਦੀ ਪਹਿਲੀ ਸਬ-ਡਵੀਜ਼ਨ ਜਿਥੇ ਬੱਸ ਅੱਡਾ ਵੀ ਨਹੀ ਹੈ

 • ਤਪਾ ਮੰਡੀ  (ਹਰੀਸ਼ ਗੋਇਲ)-ਸਥਾਨਕ ਸਹਿਰ ਦੀਆਂ ਉਂਝ ਭਾਵੇਂ ਅਨੇਕਾਂ ਸਮੱਸਿਆਵਾਂ ਹਨ ਪਰ ਬੱਸ ਅੱਡੇ ਦੀ ਸਮੱਸਿਆਂ ਸਮੂਹ ਨਗਰ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਨਿੱਤ-ਦਿਨ ਰੜਕਦੀ ਰਹਿੰਦੀ ਹੈ,ਕਿਉਂਕਿ ਇਸ ਬੱਸ ਅੱਡੇ ਤੇ ਕੋਈ ਉਂਗਲ ‘ਤੇ ਤਾਂ ਕੀ ਪੋਟੇ ‘ਤੇ ਗਿਣੀ ਜਾ ਸਕਣ ਵਾਲੀ ਕੋਈ ਵੀ ਸਹੂਲਤ ਉਪਲਬਧ ਨਹੀਂ ਅਤੇ ਲਗਾਤਾਰ ਅਣਗਿਣਤ ਸਾਲਾਂ ਤੋਂ ਇੰਝ ਹੀ ਚੱਲਿਆ ਆ ਰਿਹਾ ਹੈ। ਇਥੇ ਬੱਸ ਸਟੈਂਡ ਦਾ ਨਾ ਹੋਣਾ ਨਗਰ ਵਾਸੀ ਸਹਿਰ ਤੋਂ ਲਗਭਗ ਦੋ ਕਿਲੋਮੀਟਰ ਦੂਰ ਤੋਂ ਬੱਸ ਚੜਨ ਲਈ ਆਉਂਦੇ ਹਨ। ਬੱਸਾਂ ਬਰਨਾਲਾ-ਬਠਿੰਡਾ ਚੌਂਕ ਤੇ ਹੀ ਰੁੱਕ ਕੇ ਸਵਾਰੀਆਂ ਨੂੰ ਲੈਕੇ ਜਾਂਦੀਆਂ ਹਨ। ਇਸ ਚੌਂਕ ਤੇ ਸਵਾਰੀਆਂ ਦੇ ਖ਼ੜਨ ਲਈ ਕੋਈ ਸੈਂਡ ਆਦਿ ਵੀ ਨਹੀਂ ਜਿਸ ਦੇ ਕਾਰਨ ਗਰਮੀ,ਸਰਦੀ ਅਤੇ ਬਰਸਾਤ ਦੇ ਮੌਸਮ ਵਿੱਚ ਸਵਾਰੀਆਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ। ਰਾਤ ਸਮੇਂ ਜੇ ਕਿਸੇ ਸਵਾਰੀ ਨੂੰ ਚੌਂਕ ਤੋਂ ਸਹਿਰ ਆਉਣਾ ਹੋਵੇ ਤਾਂ ਕਾਫੀ ਮੁਸਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਸਹਿਰ ਤੋਂ ਦੂਰ ਹੋਣ ਕਾਰਨ ਅਤੇ ਰਿਕਸਿਆੰ ਦੇ ਨਾ ਮਿਲਣ ਕਾਰਨ ਸਵਾਰੀਆਂ ਨੂੰ ਡਰ ਬਣਿਆ ਰਹਿੰਦਾ ਹੈ।
       ਸੈਂਡ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਸਵਾਰੀਆਂ ਆਪ ਤਾਂ ਭਿੇਜ ਹੀ ਜਾਂਦੀਆਂ ਹਨ ਨਾਲ ਹੀ ਸਾਮਾਨ ਵੀ ਗਿੱਲਾ ਹੋ ਜਾਂਦਾ ਹੈ। ਜੇ ਬੱਸ ਸਟੈਂਡ ਬਣਾ ਦਿੱਤਾ ਜਾਵੇ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਕਦਾ ਹੈ। ਅੱਠ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਨੇ ਸੰਗਤ ਦਰਸਨ ਦੌਰਾਨ ਬੱਸ ਸਟੈਂਡ ਬਣਾਉਣ ਲਈ ਐਲਾਨ ਕੀਤਾ ਸੀ। ਨਗਰ ਕੌਂਸਲ ਤਪਾ ਵੱਲੋਂ ਟੋਭੇ ਵਾਲੀ ਜਗ ਦਾ ਮਤਾ ਪਾਕੇ ਪੰਜਾਬ ਸਰਕਾਰ ਪਾਸ ਭੇਜ ਦਿੱਤਾ ਗਿਆ ਹੈ,ਪਤਾ ਨਹੀਂ ਪ੍ਰਸ਼ਾਸਨ ਇਸ ਜਗਾਂ ਤੇ ਬੱਸ ਸਟੈਂਡ ਬਣਾਉਣ ਵਿੱਚ ਦੇਰੀ ਕਰ ਰਿਹਾ ਹੈ। ਅਗਰ ਇਸ ਜਗਾਂ ਤੇ ਵੀ ਬੱਸ ਸਟੈਂਡ ਬਣ ਜਾਂਦਾ ਹੈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਤਰਾਂ ਨਾਲ ਸਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਵੀ ਪੂਰੀ ਹੋ ਜਾਵੇਗੀ। ਸਹਿਰ ਵਾਸੀਆਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਬੱਸ ਸਟੈਂਡ ਦੀ ਸੁਵਿਧਾ ਜਲਦੀ ਤੋਂ ਜਲਦੀ ਪ੍ਰਦਾਨ ਕੀਤੀ ਜਾਵੇ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 42 ਸਾਲਾਂ ਕੈਂਸਰ ਪੀੜਤ ਅਧਿਆਪਕਾ ਜੋ ਖੁਦ ਸਮਾਜ ਲਈ ਸਬਕ ਬਣੀ ; ਖੁਦ ਆਪਣੇ ਪਿਤਾ ਦਾ ਕੀਤਾ ਸੰਸਕਾਰ ; ਆਪਣੀਆਂ ਭੈਣਾਂ ਦਾ ਵਿਆਹ ਕਰਵਾਇਆ ਪ੍ਰੰਤੂ ਖੁਦ ਵਿਆਹ ਨਹੀਂ ਕਰਵਾਇਆ

 • ਅਧਿਆਪਕ ਦਿਵਸ ਤੇ ਵਿਸ਼ੇਸ਼
    ਗੁਰਪ੍ਰੀਤ ਸਿੰਘ ਮਹਿਕ, ਫ਼ਤਹਿਗੜ ਸਾਹਿਬ 98150 42196

   ਇੱਕ 42 ਸਾਲਾਂ ਕੈਂਸਰ ਤੋ ਪੀੜਤ ਅਧਿਆਪਕਾ ਜਤਿੰਦਰ ਕੌਰ ਨਾ ਕੇਵਲ ਆਪਣੇ ਵਿਦਿਆਰਥੀਆਂ ਦੀ ਨਜਰ ਵਿੱਚ ਬਲਕਿ ਆਮ ਲੋਕਾਂ ਲਈ ਵੀ ਇੱਕ ਸੰਘਰਸ਼ ਦੀ ਮੂਰਤ ਹੈ। ਇਸ ਅਧਿਆਪਕਾਂ ਨੇ ਆਪਣੀ ਸਾਰੀ ਜਿੰਦਗੀ ਸੰਘਰਸ਼ ਵਿੱਚ ਗੁਜਾਰੀ ਅਤੇ ਅੱਜ ਵੀ ਸੰਘਰਸ਼ ਕਰ ਰਹੀ ਹੈ, ਪ੍ਰੰਤੂ ਕਦੇ ਹੌਸਲਾ ਨਹੀਂ ਹਾਰਿਆ। ਇਹ ਅਧਿਆਪਕ ਖੁਦ ਸਮਾਜ ਲਈ ਸਬਕ ਬਣੀ ਹੋਈ ਹੈ। ਅਧਿਆਪਕ ਦਿਵਸ ਮੌਕੇ  ਜਤਿੰਦਰ ਕੌਰ ਵਰਗੇ ਅਧਿਆਪਕਾਂ ਤੋ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ।  
  ਹਾਲ ਹੀ ਵਿੱਚ ਜਤਿੰਦਰ ਕੌਰ ਜੋਕਿ ਮਾਤਾ ਗੁਜਰੀ ਕਾਲਜ, ਫ਼ਤਹਿਗੜ ਸਾਹਿਬ ਦੀ ਸਾਬਕਾ ਵਿਦਿਆਰਥਣ ਹੈ, ਨੂੰ ਕਾਲਜ ਵਿੱਚ ਇੱਕ ਸਮਾਗਮ ਦੌਰਾਨ ਫ਼ਤਹਿਗੜ ਸਾਹਿਬ ਦੇ ਐਸ ਪੀ (ਡੀ) ਗੁਰਪ੍ਰੀਤ ਸਿੰਘ ਨੇ ਸਨਮਾਨਿਤ ਕੀਤਾ।  ਆਪਣੇ ਪੁਰਾਣੇ ਕਾਲਜ ਵਿੱਚ ਸਨਮਾਨਿਤ ਹੋਣ ਤੋ ਬਾਅਦ ਜਤਿੰਦਰ ਕੌਰ ਦਾ ਕਾਫੀ ਹੌਸਲਾ ਵਧਿਆ।
  ਜਤਿੰਦਰ ਕੌਰ ਮੌਜੂਦਾ ਸਮੇਂ ਸਥਾਨਕ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ  ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜਾ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਪ੍ਰੌ: ਆਰ ਐਸ ਬਾਜਵਾ ਨੇ ਦੱਸਿਆ ਕਿ ਜਤਿੰਦਰ ਕੌਰ ਸਕੂਲ ਦੇ ਇੱਕ ਬਹੁਤ ਹੀ ਹੋਣਹਾਰ ਅਧਿਆਪਕ ਹਨ, ਜਿਨਾਂ ਹਮੇਸ਼ਾਂ ਲਗਨ ਨਾਲ ਵਿਦਿਆਰਥੀਆਂ ਨੂੰ ਪੜਾਇਆ।  ਜਤਿੰਦਰ ਕੌਰ ਦੀ ਇੱਕ ਅਧਿਆਪਕ ਸਾਥਣ ਮਨਵਿੰਦਰ ਕੌਰ ਸੰਧੂ ਨੇ ਦੱਸਿਆ ਕਿ ਜਤਿੰਦਰ ਕੌਰ ਵਰਗੇ ਅਧਿਆਪਕ ਸਮਾਜ ਵਿੱਚ ਰੋਲ ਮਾਡਲ ਹਨ, ਜੋ ਸਦਾ ਸਾਨੂੰ ਸੇਧ ਦਿੰਦੇ ਹਨ। ਉਨਾਂ ਦੱਸਿਆ ਕਿ ਉਨਾਂ ਨੂੰ ਕਾਫੀ ਸਮਾਂ ਇਸ ਅਧਿਆਪਕਾਂ ਨਾਲ ਬਤੀਤ ਕੀਤਾ ਅਤੇ ਕਾਫੀ ਕੁਝ ਸਿੱਖਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਉਨਾਂ ਨੂੰ ਜਤਿੰਦਰ ਕੌਰ ਵਰਗੇ ਅਧਿਆਪਕਾਂ ਨੇ ਮਾਨ ਹੈ ਜਿਨਾਂ ਸਦਾ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।  ਸਕੂਲ ਦੇ ਬਾਕੀ ਅਧਿਆਪਕਾਂ ਵੱਲੋ ਵੀ ਜਤਿੰਦਰ ਕੌਰ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।
  ਜਿਲਾ ਫ਼ਤਹਿਗੜ ਸਾਹਿਬ ਭਾਵੇਂ ਸ਼ਹੀਦਾਂ ਦੀ ਧਰਤੀ ਹੈ, ਇਸ ਧਰਤੀ ਦਾ ਆਪਣਾ ਇਤਹਾਸ ਹੈ, ਪ੍ਰੰਤੂ ਪਿਛਲੇ ਸਮੇਂ ਵਿੱਚ ਇਸ ਜਿਲੇ ਦੀ ਇਸ ਲਈ ਬਦਨਾਮੀ ਹੋਈ ਕਿ ਇੱਥੇ ਦੇਸ਼ ਵਿੱਚ ਸਭ ¦ਿਗ ਅਨੁਪਾਤ ਘੱਟ ਹੈ, ਪ੍ਰੰਤੂ ਇਸੇ ਧਰਤੀ ਤੇ ਜਤਿੰਦਰ ਕੌਰ ਵਰਗੇ ਇਨਸਾਨ ਰਹਿ ਰਹੇ ਹਨ ਜੋਕਿ ਸਾਨੂੰ ਦੱਸਦੇ ਹਨ ਕਿ ਲੜਕੀਆਂ ਕਿਸੇ ਤੋ ਪਿੱਛੇ ਨਹੀਂ।
  ਜਤਿੰਦਰ ਕੌਰ ਦਾ ਜਨਮ 30 ਸਤੰਬਰ, 1969 ਨੂੰ ਨੰਗਲ ਵਿਖੇ ਬੀਬੀ ਸੁਦਰਸ਼ਨ ਕੌਰ ਦੀ ਕੁੱਖੋ ਅਤੇ ਪਿਤਾ ਕਰਨੈਲ ਸਿੰਘ ਦੇ ਘਰ ਹੋਇਆ। ਉਸ ਦਾ ਪਰਿਵਾਰ ਮਾਨਸਾ ਜਿਲਾ ਦੇ ਕੋਟ ਫ਼ਤਹਿ ਨਾਲ ਸੰਬੰਧਿਤ ਹੈ। ਉਨਾਂ ਦੱਸਵੀ ਦੀ ਪੜਾਈ ਸਰਕਾਰੀ ਹਾਈ ਸਕੂਲ, ਸਰਹਿੰਦ ਤੋ ਕੀਤੀ ਅਤੇ ਮੈਡੀਕਲ ਵਿਸ਼ੇ ਵਿੱਚ ਬੀ ਐਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜਾ ਰਹੇ ਮਾਤਾ ਗੁਜਰੀ ਕਾਲਜ, ਫ਼ਤਹਿਗੜ ਸਾਹਿਬ ਤੋ ਪ੍ਰਾਪਤ ਕੀਤੀ ਅਤੇ ਬੀ ਐਡ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ, ਲੋਪੋ ਅਤੇ ਐਮ ਐਡ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਤੋ ਕੀਤੀ।
  ਜਤਿੰਦਰ ਕੌਰ ਦੀਆਂ ਦੋ ਛੌਟੀਆਂ ਭੈਣਾਂ ਹਨ। ਉਨਾਂ ਆਪਣੀਆਂ ਦੋਵੇ ਭੈਣਾਂ ਦਾ ਵਿਆਹ ਕੀਤਾ , ਪ੍ਰੰਤੂ ਖੁਦ ਵਿਆਹ ਨਹੀਂ ਕਰਵਾਇਆ।  ਉਨਾਂ 1988 ਵਿੱਚ ਪੜਾਉਣ ਸ਼ੁਰੂ ਕੀਤਾ ਜਿਸ ਸਮੇਂ ਉਨਾਂ ਦੀ ਉਮਰ ਕੇਵਲ 19 ਸਾਲ ਦੀ ਸੀ ਅੱਜ ਵੀ ਪੜਾਉਣ ਜਾਰੀ ਹੈ।  ਜਤਿੰਦਰ ਕੌਰ ਨੂੰ ਜਦੋ ਅਕਤੂਬਰ, 2010 ਵਿੱਚ ਪਤਾ ਲੱਗਾ ਕਿ ਉਨਾਂ ਨੂੰ ਕੈਂਸਰ ਹੈ ਤਾਂ ਵੀ ਉਨਾਂ ਹੌਂਸਲਾ ਨਹੀਂ ਹਾਰਇਆ।  ਉਹ ਆਪਣੇ ਇਲਾਜ ਲਈ  ਰਜਿੰਦਰਾ ਹਸਪਤਾਲ, ਪਟਿਆਲਾ  ਦਾਖਲ ਹੋਏ ਅਤੇ ਮੈਡੀਕਲ ਛੁੱਟੀ ਲਈ।  12 ਅਗਸਤ, 2011 ਨੂੰ ਉਨਾਂ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ।  ਲੜਕੀ ਹੋਣ ਦੇ ਬਾਵਜੂਦ ਉਨਾਂ ਆਪਣੇ ਪਿਤਾ ਦਾ ਖੁਦ ਸੰਸਕਾਰ ਕੀਤਾ ਪਰ ਇਸ ਦੁੱਖ ਦੀ ਘੜੀ ਵਿੱਚ ਵੀ ਉਨਾਂ ਹੌਸਲਾ ਨਹੀਂ ਹਾਰਇਆ ਅਤੇ ਉਨਾਂ ਦੀ ਅੱਖ ਵਿੱਚ ਇੱਕ ਹੰਝਨੂੰ ਵੀ ਨਹੀਂ ਆਇਆ।  ਭਾਵੇਂ ਕਿ ਰਜਿੰਦਰਾ ਹਸਪਤਾਲ, ਪਟਿਆਲਾ ਦੇ ਡਾਕਟਰਾਂ ਨੇ ਜਤਿੰਦਰ ਕੌਰ ਦੇ ਇਲਾਜ ਵਿੱਚ ਪੂਰਾ ਸਹਿਯੋਗ ਦਿੱਤਾ ਪ੍ਰੰਤੂ ਵਿੱਤੀ ਸਾਧਨਾਂ ਦੀ ਘਾਟ ਕਾਰਨ  ਉਹ ਆਪਣਾ ਇਲਾਜ ਅੱਗੇ ਨਹੀਂ ਕਰਵਾ ਸਕੇ, ਅਤੇ ਮੁੜ ਸਕੂਲ ਹਾਜਰ ਹੋ ਕੇ ਵਿਦਿਆਰਥੀਆਂ ਨੂੰ ਪੜ•ਾਉਣ ਸ਼ੁਰੂ ਕਰ ਦਿੱਤਾ।  ਜਤਿੰਦਰ ਕੌਰ ਨਾਲ 8427100382 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਬਾ ਰਾਮਦੇਵ ਨੂੰ ਇਕ ਹੋਰ ਨੋਟਿਸ , ਵਿਦੇਸ਼ੀ ਲੜਕੀ ਕਿਸ ਆਧਾਰ ਤੇ ਪਤੰਜਲੀ ਯੋਗ ਪੀਠ ਵਿੱਚ ਰਹਿ ਰਹੀ

 • ਹਰਿਦੁਆਰ : ਲੱਗਦਾ ਹੈ ਕਿ  ਰਾਮਦੇਵ ਨੇ  ਸਰਕਾਰ ਨਾਲ ਪੰਗਾ ਲੈ ਕੇ ਕੁਹਾੜੀ ਤੇ ਪੈਰ ਮਾਰ ਲਿਆ ਹੈ ਹੁਣ ਉਸ ਦੀਆਂ ਮੁਸ਼ਲਿਾਂ ਵੱਧਦੀਆਂ ਜਾ ਰਹੀਆਂ ਹਨ।  ਸਰਕਾਰ ਨੇ ਐਤਵਾਰ ਨੂੰ  ਯੋਗ ਗੁਰੂ ਨੂੰ ਇੱਕ ਹੋਰ ਨੋਟਿਸ ਭੇਜ ਦਿੱਤਾ ਹੈ।
  ਨੋਟਿਸ ਭੇਜ ਕੇ ਰਾਮਦੇਵ ਤੋਂ ਪੁੱਛਿਆ ਹੈ ਕਿ  ਬੰਗਲਾ ਦੇਸ਼ ਦੀ ਇੱਕ ਲੜਕੀ   ਕਿਸ ਆਧਾਰ ਤੇ ਪਤੰਜਲੀ ਯੋਗ ਪੀਠ  ਵਿੱਚ ਰਹਿ ਰਹੀ ਹੈ।  ਜਿਸ ਬਾਰੇ   ਉਤਰਾਖੰਡ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।
  ਪਹਿਲਾਂ  ਇੱਕ ਸਤੰਬਰ ਨੂੰ  ਫੇਮਾ ਦੇ ਤਹਿਤ ਇਨਫੋਰਮੈਂਟ ਡਿਪਾਰਟਮੈਂਟ ਨੇ  ਮਾਮਲਾ ਦਰਜ ਕਰਕੇ ਨੋਟਿਸ ਭੇਜਿਆ ਹੈ। ਜਿਸ ਬਾਰੇ ਸਵਾਮੀ ਰਾਮਦੇਵ  ਨੇ  ਕਿਹਾ ਕਿ ਉਹਨਾਂ ਦੇ ਆਸ਼ਰਮ ਨੇ  ਕਿਸੇ ਤਰ੍ਹਾਂ ਕਾਨੂੰਨ  ਨਹੀਂ ਤੋੜਾ ।
  ਰਾਮਦੇਵ ਨੇ ਇਹ ਵੀ ਐਲਾਨ ਕੀਤਾ ਕਿ ਉਹ  20 ਸਿਤੰਬਰ ਨੂੰ ਉਤਰ ਪ੍ਰਦੇਸ਼ ਦੇ ਝਾਂਸੀ ਦੇ ਕਾਲੇ  ਧਨ  ਦੇ ਖਿਲਾਫ਼  ਦੂਸਰੀ ਯਾਤਰਾ  ਸ਼ੁਰੂ ਕਰਨਗੇ ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਟੀਮ ਅੰਨਾਂ ਦੇ ਮੈਂਬਰਾਂ ਦੀਆਂ ਕਮਜ਼ੋਰੀਆਂ ਭਾਲਣ ਲੱਗੀ ਸਰਕਾਰ

 • ਨਵੀਂ ਦਿੱਲੀ :
  ਕੇਂਦਰ ਸਰਕਾਰ ਤੇ ਦਬਾਅ ਪਾ ਕੇ  ਟੀਮ ਅੰਨਾ ਨੇ  ਜਨ ਲੋਕਪਾਲ ਬਿਲ ‘ਤੇ ਆਪਣੀ ਗੱਲ ਮਨਾ ਲਈ ਹੈ ਪਰ  ਨਾਲ ਹੀ ਕੇਂਦਰ ਸਰਕਾਰ ਦੀ ਨਾਰਾਜ਼ਗੀ ਵੀ ਸਹੇੜ ਲਈ ਹੈ। ਹੁਣ ਟੀਮ ਅੰਨਾ ਨੂੰ ਕੇਂਦਰ ਸਰਕਾਰ ਨੇ ਚੁਫੇਰਿਓਂ ਘੇਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਅਹਿਮ ਘਟਨਾਕ੍ਰਮ ਤਹਿਤ ਅੱਜ ਟੀਮ ਦੇ ਸਰਗਰਮ ਤੇ ਕਾਨੂੰਨੀ ਮੈਂਬਰ ਪ੍ਰਸ਼ਾਂਤ ਭੂਸ਼ਣ ਨੂੰ ਸੰਸਦ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ (ਮਰਿਆਦਾ ਮਤਾ) ਦਾ ਨੋਟਿਸ ਮਿਲ ਗਿਆ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਵੱਲੋਂ ਕਿਰਨ ਬੇਦੀ ਤੇ ਅਦਾਕਾਰ ਅਨੁਪਮ ਖ਼ੇਰ ਨੂੰ ਇਸ ਤਰ੍ਹਾਂ ਦਾ ਨੋਟਿਸ ਦਿੱਤਾ ਹੋਇਆ ਹੈ। ਸ੍ਰੀ ਭੂਸ਼ਣ ‘ਤੇ ਜਨਤਕ ਤੌਰ ‘ਤੇ ਇਹ ਕਹਿਣ ਦਾ ਦੋਸ਼ ਹੈ ਕਿ ਸੰਸਦ ਮੈਂਬਰ ਪੈਸੇ ਲੈ ਕੇ ਕਾਨੂੰਨ ਪਾਸ ਕਰਦੇ ਹਨ। ਸ੍ਰੀ ਭੂਸ਼ਣ ਨੂੰ 14 ਸਤੰਬਰ ਤੱਕ ਇਸ ਨੋਟਿਸ ਦਾ ਜਵਾਬ ਦੇਣਾ ਹੈ।
  ਇਸ ਨੋਟਿਸ ਦਾ ਜਵਾਬ ਦੇਣ ਦੀ ਗੱਲ ਆਖ਼ਦਿਆਂ ਸ੍ਰੀ ਭੂਸ਼ਣ ਨੇ ਕਿਹਾ ਕਿ ਹੁਣ ਸੰਸਦ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰ ਦੀ ਮੁੜ ਸਮੀਖਿਆ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਨਹਿੱਤ ਵਿੱਚ ਸੱਚ ਬੋਲਣਾ ਕਿਸੇ ਅਧਿਕਾਰ ਦੀ ਉਲੰਘਣਾ ਹੈ ਤਾਂ ਉਹ ਵਾਰ-ਵਾਰ ਅਜਿਹਾ ਕਰਨਗੇ। ਇਸੇ ਤਰ੍ਹਾਂ ਪ੍ਰਸ਼ਾਂਤ ਭੂਸ਼ਣ ਦੇ ਪਿਤਾ ਸ਼ਾਂਤੀ ਭੂਸ਼ਣ ਨੇ ਕਿਹਾ ਕਿ ਇਹ ਮਾਮਲਾ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨਹੀਂ ਹੈ, ਪਰ ਫ਼ਿਰ ਵੀ ਅਸੀਂ ਇਸ ਦਾ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਫ਼ਿਰ ਵੀ ਨਾ ਮੰਨੀ ਤਾਂ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।
  ਇਸੇ ਦੌਰਾਨ ਦਿੱਲੀ ਪੁਲਿਸ ਨੇ ਪ੍ਰਸ਼ਾਂਤ ਭੂਸ਼ਣ ਤੇ ਟੀਮ ਅੰਨਾ ਦੇ ਹੋਰਨਾਂ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੀ ਟੀਮ ਜਲਦ ਹੀ ਇਸ ਸਬੰਧੀ ਕੋਈ ਫੈਸਲਾ ਲਵੇਗੀ। ਇਸੇ ਦੌਰਾਨ ਕਿਰਨ ਬੇਦੀ ਨੇ ਵੀ ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਮਤੇ ਦਾ ਜਵਾਬ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਵੱਡਾ ਸ਼ੀਸ਼ਾ ਵਿਖਾਵੇਗੀ ਤਾਂ ਜੋ ਉਨ੍ਹਾਂ ਨੂੰ ਆਪਣੀ ਅਸਲੀਅਤ ਪਤਾ ਲੱਗ ਸਕੇ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1116 1117 1118 [1119] 1120 1121 1122  >>    Last >>
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਧਰਤੀ ਚੋਂ ਪਾਣੀ ਕੱਢਣ ਲਈ ਪੰਜਾਬੀ ਪਹੁੰਚੇ 1200 ਫੁੱਟ ਹੇਠਾਂ
 • ਬਲਾਤਕਾਰ ਮਾਮਲੇ ‘ਚ ਕੈਦ ਸੁੱਚਾ ਲੰਗਾਹ ਦੀ ਹੋਈ ਰਿਹਾਈ
 • ਕੈਪਟਨ ਸਰਕਾਰ ਨੇ ਲੰਗਰ ਤੋਂ ਆਪਣੇ ਹਿੱਸੇ ਦਾ ਟੈਕਸ ਛੱਡਿਆ, ਹੁਣ ਮਾਮਲਾ ਅਕਾਲੀਆਂ ਤੇ ਕੇਂਦਰ ਦਾ ਬਚਿਆ
 • ਕੈਪਟਨ ਤੇ ਖਹਿਰਾ ਦੀ ਵਧਦੀ ਨੇੜਤਾ !
 • ਗੁਰਬਖ਼ਸ ਸਿੰਘ ਖਾਲਸਾ ਦੀ ਸ਼ਹੀਦੀ ਜਾਂ ਖੁਦਕਸ਼ੀ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ


 • Facebook Activity

  Widgetize!