ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਸਿੱਖੋ ਕੁਝ ਸਿੱਖੋ : ਡੇਰਾ ਸੱਚਾ ਸੌਦਾ ਦਾ 6ਵਾਂ ਵਿਸ਼ਵ ਰਿਕਾਰਡ

 • ਸਿਰਸਾ : (ਜੀਵਨ ਰਾਮਗੜ)
   ਮਾਨਵਤਾ ਭਲਾਈ ਕੰਮਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦਾ ਨਾਂਅ ਇੱਕ ਵਾਰ ਫਿਰ ਗਿਨੀਜ਼ ਬੁੱਕ ਆੱਫ਼
  ਵਰਲਡ ਰਿਕਾਰਡ ’ਚ ਦਰਜ਼ ਹੋ ਗਿਆ ਹੈ ਇਸ ਵਾਰ ਇੱਕ ਦਿਨ ’ਚ ਸਭ ਤੋਂ ਵੱਧ ਅੱਖਾਂ ਦੀ ਜਾਂਚ ਕਰਨ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਨਾਂਅ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡ  ’ਚ ਦਰਜ਼ ਕੀਤਾ ਗਿਆ

  ਇਹ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਹੈਲਥ ਕੇਅਰ ਵਿੰਗ ਦੇ ਚੇਅਰਮੈਨ ਡਾ. ਸ਼ਾਨ-ਏ-ਮੀਤ ਜੀ
  ਇੰਸਾਂ ਨੇ ਦੱਸਿਆ ਕਿ 12 ਦਸੰਬਰ 2010 ਨੂੰ ਡੇਰਾ ਸੱਚਾ ਸੌਦਾ ’ਚ ਲੱਗੇ ਤਿੰਨ ਰੋਜ਼ਾ ਯਾਦ-ਏ-ਮੁਰਸ਼ਿਦ ਅੱਖਾਂ ਦੇ ਕੈਂਪ ’ਚ  ਸਿਰਫ਼ ਇੱਕ ਦਿਨ ’ਚ 4603 ਲੋਕਾਂ ਦੀਆਂ ਅੱਖਾਂ ਡੇਰਾ ਸੱਚਾ ਸੌਦਾ ਦੀ ਜਾਂਚ ਕੀਤੀ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਲਾਏ ਗਏ ਇਸ ਮੈਡੀਕਲ ਕੈਂਪ ’ਚ ਇੱਕ ਦਿਨ ’ਚ ਸਭ ਤੋਂ ਵੱਧ ਅੱਖਾਂ ਦੀ ਜਾਂਚ ਲਈ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡ ’ਚ ਇਸ ਕੈਂਪ ਨੂੰ ਦਰਜ਼ ਕੀਤਾ ਗਿਆ ਸ੍ਰੀ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਨਾਂਅ 6ਵੀਂ ਵਾਰ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡ ’ਚ ਦਰਜ਼ ਹੋਇਆ ਹੈ ਇਸ ਤੋਂ ਪਹਿਲਾਂ ਇੱਕ ਦਿਨ ’ਚ ਸਭ ਤੋਂ ਵੱਧ ਖੂਨਦਾਨ ਕਰਨ ਲਈ ਤਿੰਨ ਵਾਰ ਅਤੇ ਇੱਕ ਦਿਨ ’ਚ ਸਭ ਤੋਂ ਵੱਧ ਪੌਦੇ ਲਾਉਣ ਅਤੇ ਇੱਕ ਘੰਟੇ ’ਚ ਸਭ ਤੋਂ ਵੱਧ ਪੌਦੇ ਲਾਉਣ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਵਿਸ਼ਵ ਰਿਕਾਰਡ ’ਚ ਦਰਜ਼ ਹੋ ਚੁੱਕਿਆ ਹੈ ਉਨਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ’ਚ ਲੱਗੇ ਖੂਨਦਾਨ ਕੈਂਪਾਂ ’ਚ ਪਹਿਲਾਂ ਇੱਕ ਦਿਨ ’ਚ ਸਭ ਤੋਂ ਵੱਧ 7 ਦਸੰਬਰ 2003 ਨੂੰ 15732 ਯੂਨਿਟ, ਇਸ ਤੋਂ ਬਾਅਦ 10 ਅਕਤੂਬਰ 2004 ਨੂੰ 17921 ਯੂਨਿਟ ਅਤੇ ਇਸ ਤੋਂ ਬਾਅਦ 8
  ਅਗਸਤ 2010 ਨੂੰ 43,732 ਯੂਨਿਟ ਖੂਨ ਇਕੱਠਾ ਕਰਨ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਗਿਨੀਜ਼ ਬੁੱਕ ਆੱਫ਼ ਵਰਲਡ  ਰਿਕਾਰਡ ’ਚ ਦਰਜ਼ ਹੋਇਆ ਹੈ ਇਸੇ ਤਰਾਂ ਪੌਦੇ ਲਾਉਣ ਦੇ ਖੇਤਰ ’ਚ ਇੱਕ ਦਿਨ ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ ਅਤੇ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਗਿਨੀਜ਼ ਬੁੱਕ ਆੱਫ਼  ਵਰਲਡ ਬੁੱਕ ’ਚ ਦਰਜ਼ ਕੀਤਾ ਗਿਆ ਹੈ ਇਹ ਰੁੱਖ ਲਗਾਓ ਲਾਉਣ ਦੀ ਮੁਹਿੰਮ 15 ਅਗਸਤ 2009 ਨੂੰ ਚਲਾਈ ਗਈ ਸੀ
  ਖੂਨਦਾਨ ਕੈਂਪਾਂ ’ਚ ਪਹਿਲਾਂ ਇੱਕ ’ਚ ਸਭ ਤੋਂ ਵੱਧ 7 ਦਸੰਬਰ 2003 ਨੂੰ 15732 ਯੂਨਿਟ, ਇਸ ਤੋਂ ਬਾਅਦ 10 ਅਕਤੂਬਰ 2004 ਨੂੰ 17921 ਯੂਨਿਟ ਅਤੇ ਇਸ ਤੋਂ ਬਾਅਦ 8 ਅਗਸਤ 2010 ਨੂੰ 43,732 ਯੂਨਿਟ ਖੂਨਦਾਨ ਇਕੱਠਾ ਕਰਨ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡ ’ਚ ਦਰਜ਼ ਹੋਇਆ ਹੈ ਇਸੇ ਤਰਾਂ ਪੌਦੇ ਲਾਉਣ ਦੇ ਖੇਤਰ ’ਚ ਇੱਕ ਦਿਨ ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ ਅਤੇ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਗਿਨੀਜ਼ ਬੁੱਕ ਆੱਫ਼ ਵਰਲਡ ਬੁੱਕ ’ਚ ਦਰਜ਼ ਕੀਤਾ ਗਿਆ ਹੈ ਇਹ ਪੌਦਾ ਲਾਉਣ ਦੀ ਮੁਹਿੰਮ 15 ਅਗਸਤ 2009 ਨੂੰ ਚਲਾਈ ਗਈ ਸੀ।

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗੋਰਖਧੰਦਾ

 • ਸੁਖਨੈਬ ਸਿੰਘ ਸਿੱਧੂ
  ਪਬਲੀਸਿਟੀ  ਡਰਾਮੇ ਕੁਝ ਲੋਕਾਂ ਲਈ ਲਾਹੇਵੰਦ ਹੁੰਦੇ ਹਨ ਪਰ ਉਹਨਾਂ ਦੇ ਪਿਛਲੱਗਾਂ  ਲਈ  ਘਾਤਕ ਹੋ ਨਿਬੜਦੇ ਹਨ ।
  ਪਿਛਲੇ ਕਈ ਸਾਲਾਂ ਤੋਂ  ਪਿੰਡਾਂ ਵਿੱਚੋਂ  ਸ਼ਰਾਬ ਦੇ ਠੇਕੇ  ਬੰਦ ਕਰਵਾਉਣ ਜਾਂ ਖੁੱਲਣ ਹੀ ਨਾ ਦੇਣ  ਦੇ ਮਾਮਲੇ 31 ਮਾਰਚ ਤੋਂ ਬਾਅਦ  ਸਾਹਮਣੇ ਆਉਂਦੇ  ਹਨ । ਕੁਝ ਪਿੰਡਾਂ ਵਿੱਚ ਲੋਕਾਂ ਦੇ ਵਿਰੋਧ ਕਾਰਨ ਠੇਕੇਦਾਰ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੋਲਦੇ ਬਲਕਿ ਪਿੰਡ ਤੋਂ ਥੋੜੀ ਦੂਰ ਟੀਨ ਦਾ ਖੋਖਾ ਜਿਹਾ ਬਣਾ ਕੇ  ਆਪਣਾ  ਡੇਰਾ ਜਮਾ  ਲੈਂਦੇ ਹਨ। ਵਿਰੋਧ ਕਰਨ ਵਾਲੇ ਪਿੰਡ  ਦੇ ਕੁਝ ਕੁ ਲੋਕ ਅਤੇ ਮੀਡੀਆ ਛਾਤੀ ਫੈਲਾ ਕੇ ਕਹਿੰਦੇ ਹਨ ਕਿ  ਸ਼ਰਾਬ ਦਾ  ਠੇਕਾ ਨਹੀਂ ਖੁੱਲਣ ਦਿੱਤਾ । ਕੀ  ਸ਼ਰਾਬ ਵਿਕਣੀ ਬੰਦ ਹੁੰਦੀ ਹੈ ? ਉਸੇ  ਪਿੰਡ ਦੇ ਵਸਨੀਕ  ਹੀ ਸ਼ਰਾਬ ਖਰੀਦਦੇ ਤੇ ਪੀਂਦੇ ਹਨ।  ਕਿਉਂਕਿ ਜੇ ਸ਼ਰਾਬ ਨੇ ਵਿਕੇ ਤਾਂ ਅਗਲੇ ਹਫ਼ਤੇ ਵਿੱਚ ਡੰਡਾ ਡੇਰਾ ਚੁੱਕ ਕੇ ਰਾਹ ਪੈਣ  ।
   ਕੁਝ  ਦਿਨ ਪਹਿਲਾ ਪਿੰਡ  ਸੇਲਬਰਾਹ  ਵਿੱਚ ਸ਼ਰਾਬ ਦੇ ਠੇਕਾ  ਨਾ ਖੋਲਣ ਦੇਣ ਲਈ ਬਜਿੱਦ  ਪਿੰਡ ਵਾਸੀਆਂ  ਤੇ  ਪੁਲੀਸ ਨੇ ਕਹਿਰ ਢਾਹਿਆ ਜੋ  ਕਿਸੇ ਤੋਂ ਲੁਕਿਆ ਛੁਪਿਆ ਨਹੀਂ । ਇਸ  ਪਿੱਛੇ ਰਾਜਨੀਤਕਾਂ ਆਗੂਆਂ ਨੇ ਇਸ ਪਿੰਡ  ਵੱਲ ਵਹੀਰਾਂ ਘੱਤੀਆਂ  ਅਤੇ ਰਾਜਨੀਤੀਕ  ਬਿਆਨਬਾਜ਼ੀਆਂ ਕਰਨ ਲੱਗੇ। ਸੱਤਾਧਾਰੀ ਧਿਰ  ਠੇਕੇਦਾਰਾਂ ਦੀ ਹਮਾਇਤ ਤੇ ਨਿੱਤਰੀ ਅਤੇ ਬਾਕੀ ਸੱਤਾ ਵਿਹੀਣ  ਪਾਰਟੀਆਂ ਠੇਕੇ ਦੇ ਵਿਰੋਧ ਵਿੱਚ । 
   ਪਰ ਜੇਕਰ  ਅਸਲੀਅਤ  ਦੇਖੀ ਜਾਵੇ ਤਾਂ  ਬਠਿੰਡੇ ਜਿਲ਼੍ਹੇ ਵਿੱਚ ਦਿਆਲਪੁਰਾ ਮਿਰਜ਼ਾ ,ਸੇਲਬਰਾਹ ਅਤੇ ਚਾਉਕੇ ਅਜਿਹੇ ਪਿੰਡ ਹਨ ਜਿੱਥੇ  ਦੁੱਧ ਤਾਂ ਬੇਸ਼ੱਕ ਕਿਸੇ ਘਰ ਨਾ ਹੋਵੇ ਪਰ ਰੂੜੀ ਮਾਰਕਾ ਜਰੂਰ ਮਿਲ ਜਾਂਦੀ ਹੈ।  ਠੇਕੇ ਖੋਲਣ ਦਾ ਵਿਰੋਧ ਵੀ ਇਸੇ ਕਾਰਨ ਹੈ ਕਿਉਂਕਿ ਜਦੋ ਠੇਕੇਦਾਰਾਂ ਦੀ ਸ਼ਰਾਬ ਘੱਟ ਵਿਕਦੀ ਹੈ ਤਾਂ ਉਹ ਪਿੰਡ ਵਿੱਚ ਆਪਣੇ ਟਾਊਟ ਪਾਲ ਲੈਂਦੇ ਹਨ ਅਤੇ ਉਹ ਸ਼ਰਾਬ ਕੱਢ ਕੇ ਵੇਚਣ ਵਾਲਿਆਂ ਦੀ ਮੁਖਬਰੀ ਕਰਦੇ ਹਨ । ਨਤੀਜੇ ਵਜੋਂ  ਠੇਕੇਦਾਰ ਉਹਨਾ ਨੂੰ ਗ੍ਰਿਫ਼ਤਾਰ ਕਰਵਾ ਦਿੰਦੇ ਹਨ।
  ਨਸ਼ੇ ਮਨੁੱਖੀ ਸਿਹਤ ਲਈ ਮਾੜੇ ਹਨ ਇਹ ਸਾਰੇ ਜਾਣਦੇ ਹਨ ਪਰ ਪਿੰਡਾਂ ਵਿੱਚ ਸਕੂਲਾਂ ਨਾਲੋ ਜਿ਼ਆਦਾ ਠੇਕੇ ਖੋਲਣੇ  ਸਰਕਾਰ ਦੀ ਉਸ ਰਾਜਨੀਤੀ ਦਾ ਅਹਿਮ ਹਿੱਸਾ ਜਿਸ ਨਾਲ ਜਵਾਨੀ ਨੂੰ  ਨਸਿ਼ਆਂ ਵਿੱਚ ਉਲਝਾ ਕੇ ਲੰਬਾ ਸਮਾਂ ਰਾਜ ਕਰਨ ਦੇ ਸੁਪਨੇ ਦੇਖੇ ਜਾ ਰਹੇ । ਇੱਕ ਪਾਸੇ ਨਸ਼ਾ ਮੁਕਤ ਹਫ਼ਤੇ ਮਨਾਏ ਜਾਂਦੇ ਹਨ ਦੂਜੇ ਪਾਸੇ ਧੜਾ ਧੜਾ  ਠੇਕੇ ਖੁੱਲ੍ਹਵਾਏ ਜਾਂਦੇ ਹਨ।
   ਹੋਰ ਤਾਂ ਹੋਰ ਪਿੰਡ ਵਿੱਚ ਭੰਗ / ਸੁੱਖਾ  ਐਨੀ ਤਾਦਾਦ ਵਿੱਚ ਖੜਾ ਹੁੰਦਾ ਹੈ ਕਿ ਮੁੰਡੀਹਰ ਸ਼ਾਮ ਨੂੰ  ਸੁੱਖੇ / ਭੰਗ ਨੂੰ ‘ਸੁਲਫੇ’ ਵਿੱਚ ਤਬਦੀਲ ਕਰਦੀ ਹੋਈ / ਹੱਥਾਂ ਨਾਲ  ਮਲਦੀ ਆਮ ਦਿਸਦੀ ਹੈ ਇਸ ਵੱਲ ਕਦੇ ਕਦੇ ਕਿਸੇ ਦਾ  ਧਿਆਨ ਨਹੀਂ ਗਿਆ ।
   ਸਾਡੇ ਇਲਾਕੇ ਦੇ ਜੁਗਾੜੀ ਬੰਦੇ ਨੇ ‘ਸੁੱਖਾ ਮਾਰ ਮੁਹਿੰਮ’ ਚਲਾਈ ਸੀ , ਉਸਨੇ ਨਹਿਰ ਤੇ 2-3 ਕਿਲੋਮੀਟਰ ਦੇ ਇਲਾਕੇ ਵਿੱਚ  ਸਪਰੇਅ ਵਾਲੀਆਂ ਢੋਲੀਆਂ ਨਾਲ ਇੱਕ ਵਾਰ ਖੱਬਲ ਮਾਰਨ ਵਾਲੀ ਸਪਰੇਅ ਕਰਕੇ ਪਬਲੀਸਿਟੀ ਸਟੰਟ ਵਧੀਆ ਕੀਤਾ ਪਰੰਤੂ ਅਸਲ ਅਰਥਾਂ ਵਿੱਚ ਕੁਝ ਨਹਂੀ  ਕਰ ਸਕਿਆ ।
  ਨਸ਼ਾ ਮੁਕਤ ਪੰਜਾਬ  ਕਰਵਾਉਣ ਲਈ ਮੈਂਬਰ ਪਾਰਲੀਮੈਂਟ  ਰਵਨੀਤ ਬਿੱਟੂ ਨੇ  ਭੁੱਖ ਹੜਤਾਲ ਕੀਤੀ ਪਰ ਕੀ ਬਿੱਟੂ ਨੂੰ ਪਤਾ ਨਹਂੀ ਕਿ  ਰੌਜ਼ਾਨਾ ਸਮੈਕ ਅਤੇ ਹੈਰੋਇਨ ਤੋਂ ਹੋਈ ਕਰੋੜ ਦੇ ਰੁਪਏ ਦੀ ਕਮਾਈ ਕਿਹੜੇ  ਘਰਾਂ ਵਿੱਚ ਜਾਂਦੀ ਹੈ। ਇਹ ਸਪੱਸ਼ਟ ਹੈ ਕਿ ਸ਼ਰਾਬ ਦੇ ਵੱਡੇ ਠੇਕੇਦਾਰ ਅਕਾਲੀ  ਅਤੇ  ਕਾਂਗਰਸੀ ਲੀਡਰ ਹਨ । ਕੀ ਕਿਸੇ ਨੂੰ ਪਟਿਆਲੇ ਜਿ਼ਲ੍ਹੇ ਦੇ  ਗੈਰਕਾਨੂੰਨੀ  ਸ਼ਰਾਬ ਦਾ ਕਾਰੋਬਾਰ ਕਰਨ ਵਾਲੇ  ‘ਅੰਤਰਰਾਸ਼ਟਰੀ ਭਾਈਚਾਰੇ’ ਦੇ  ਮੁਖੀ ਦਾ ਨਹੀਂ ਪਤਾ ।
    ਪੰਜਾਬ ਦੀ ਸਰਹੱਦ ਨਾਲ ਹਰਿਆਣੇ ਦੇ ਇਲਾਕੇ ਵਿੱਚ ਅਫੀਮ ਤੱਕੜੀ  ਧਰ ਕੇ ਵੇਚੀ ਜਾਂਦੀ ਹੈ।  ਇਸਦੀ ਖੁੱਲ੍ਹ ਦੇਣ ਵਾਲੇ ਰਾਜਨੀਤਕ ਪਰਿਵਾਰ ਦਾ  ਨਾਂਮ  ਬੱਚਾ ਬੱਚਾ ਜਾਣਦਾ ਪਰ  ਆਖਰ  ਰੋਕਿਆ ਕਿਸੇ ਨਹੀਂ । ਹਰਿਆਣੇ ਦੇ ਬਾਰਡਰ ਨਾਲ  ਲੱਗਦੇ ਸਰਹੱਦੀ  ਥਾਣਿਆਂ  ਵਿੱਚ ਲੱਗਣ ਵਾਲੇ ਐਸ ਐਚ ਓ ਨੂੰ  ਕਿੰਨੇ ਪਾਪੜ ਵੇਲ ਕਿ ਕਮਾਈ ਵਾਲੇ ਠਾਣੇ ਨਸੀਬ ਹੁੰਦੇ ਹਨ ।
   ਬਿਹਤਰ ਗੱਲ ਇਹ ਹੈ ਕਿ ਅਸੀਂ  ਸਿਆਸੀ  ਲੋਕਾਂ ਵੱਲ ਉਠ ਦੇ ਬੁੱਲ ਵਾਂਗ ਦੇਖਣ ਦੀ  ਬਜਾਏ ਆਪਣੇ ਬੱਚੇ / ਪਰਿਵਾਰ ਮੈਂਬਰਾਂ ਨੂੰ ਨਸਿ਼ਆ ਬਾਰੇ ਇਸ  ਢੰਗ ਨਾਲ ਸੁਚੇਤ ਕਰੀਏ  ਬਾਕੀ ਅਡੰਬਰਾਂ ਦੀ ਲੋੜ ਹੀ ਨਾ ਪਵੇ ਕਿਉਂਕਿ ਰਾਜਸਥਾਨ ਵਿੱਚ  ਪੋਸਤ ਦੇ ਠੇਕੇ ਖੁੱਲੇ ਹੋਏ ਹਨ ਪਰ ਖੁਦ ਰਾਜਸਥਾਨੀ ਲੋਕ ਕੁਝ ਪ੍ਰਤੀਸ਼ਤ ਲੋਕ ਹੀ ਖਾਂਦੇ ਹਨ ਬਾਕੀ  ਖਾਣ ਅਤੇ  ਰਿਟੇਲ ਵਿੱਚ ਵੇਚਣ ਦੀ ਜਿੰਮੇਵਾਰੀ ਮਲੱਵਈਆਂ ਦੇ ਸਿਰ ਹੁੰਦੀ  ।
   ਹੁਣ ਪਿੰਡਾਂ ਵਿੱਚ ਧੜਾ ਧੜਾ ਮੈਡੀਕਲ ਸਟੋਰ ਖੁੱਲ੍ਹੇ ਹਨ ਪਰ  ਇਹਨਾਂ  ਵਿੱਚ ਨਸ਼ੀਲੀਆਂ ਦਵਾਈਆਂ  ਵਰਤੋਂ ਆਮ ਹੁੰਦੀ ਹੈ। ਜਿਹੜਾਂ ਵਿਅਕਤੀ ਫੜਿਆ ਜਾਂਦਾ ਹੈ  ਉਸਦੀ ਪੁਲੀਸ ਨਾਲ ਬੁੱਕਲ ਖੁੱਲ੍ਹ ਜਾਂਦੀ ਹੈ ਫਿਰ ਅੱਗੇ ਤੋਂ ਹੋਰ ਖੁੱਲ੍ਹ ਕੇ ਵੇਚਣ ਲੱਗਦਾ  ਹੈ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਬਾਦਲ ਨੂੰ ਅਸਲ ਸ਼ਰਧਾਂਜਲੀ ਕਿਸ ਤਰ੍ਹਾਂ ਦੇ ਸਕਦੀ ਹੈ?

 • ਅਵਤਾਰ ਸਿੰਘ ਤੁੰਗਵਾਲੀ
          98557-58064

  24 ਮਈ ਦਾ ਦਿਨ ਬਾਦਲ ਪਰਿਵਾਰ ਲਈ ਅਸਹਿ ਤੇ ਅਕਹਿ ਬਣ ਕੇ ਆਇਆ ਜਦ ਪਰਿਵਾਰ ਦੀ ਮੁਖੀ ਬੀਬੀ ਸੁਰਿੰਦਰ ਕੌਰ ਬਾਦਲ ਕੈਂਸਰ ਦੀ ਬਿਮਾਰੀ ਨਾਲ ਲੰਬੇ ਸਮੇਂ ਤੋਂ ਜੂਝਦੇ ਜੂਝਦੇ ਆਖਰ ਹਾਰ ਗਏ ਤੇ ਮੌਤ ਜਿੱਤ ਗਈ। ਇਸ ਸਮੇਂ ਭਾਵੇਂ ਪੰਜਾਬ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਨਹੀਂ ਕੀਤਾ ਪਰ ਪਿਛਲੇ ਲੰਬੇ ਸਮੇਂ ਤੋਂ ਬੀਬੀ ਸੁਰਿੰਦਰ ਕੌਰ ਬਾਦਲ ਦੁਆਰਾ ਲਗਾਤਾਰ ਧਾਰਮਿਕ ਕਾਰਜ ਕੀਤੇ ਜਾਣ ਕਾਰਨ ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਵਿੱਚ ਵੱਖ ਵੱਖ ਹਲਕਿਆਂ ਦੇ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਰਸਦ ਇੱਕਠੀ ਕਰਨ, ਮਾਲਵੇ ਵਿੱਚ ਖਾਸ ਕਰਕੇ ਕਈ ਧਾਰਮਿਕ ਦੀਵਾਨ ਤੇ ਪ੍ਰਚਾਰ ਸਮਾਗਮ ਕਰਵਾਉਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ਼ਰਧਾਂਜਲੀ ਵਜੋਂ ਆਪਣੇ ਸਾਰੇ ਅਦਾਰੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਤੇ ਕਈ ਰਾਗੀਆਂ ਸਮੇਤ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਸਮੇਤ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ 25 ਮਈ ਨੂੰ ੳੇੁਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਬਾਦਲ ਪਹੁੰਚੇ।

          ਭਾਵੇਂ ਹਰ ਕਿਸੇ ਨੇ ਇਸ ਫਾਨੀ ਸੰਸਾਰ ਨੂੰ ਇੱਕ ਨਾ ਇੱਕ ਦਿਨ ਅਲਵਿਦਾ ਕਹਿ ਕੇ ਫੁਰਰ ਹੋ ਜਾਣਾ ਹੈ ਤੇ ਪਿੱਛੇ ਛੱਡ ਜਾਣੀਆਂ ਹਨ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਭ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਪਤਾ ਹੈ ਕਿ ਬੀਬੀ ਜੀ ਦਾ ਦਿਹਾਂਤ ਮੁੱਖ ਕਰਕੇ ਕੈਂਸਰ ਦੀ ਬਿਮਾਰੀ ਕਾਰਨ ਹੋਇਆ ਹੈ। ਇਹ ਭਿਆਨਕ ਬਿਮਾਰੀ ਕਿਸੇ ਅਮੀਰ ਗਰੀਬ ਨੂੰ ਨਹੀਂ ਦੇਖਦੀ ਬਲਕਿ ਇਸਦਾ ਹਮਲਾ ਕਿਸੇ ਵੀ ਉਮਰ ਅਤੇ ਕਿਸੇ ਵੀ ਹਾਲਤ ਵਿੱਚ ਹੋ ਸਕਦਾ ਹੈ। ਇਹ ਬਿਮਾਰੀ ਵਿਅਕਤੀ ਨੂੰ ਇੱਕ ਦਮ ਨਹੀਂ ਮਾਰਦੀ ਬਲਕਿ ਲਮਕਾ -ਲਮਕਾ ਕੇ ਸਾਹ ਸੂਤਦੀ ਹੈ ਜਿਸ ਕਾਰਨ ਕਈ ਕਹਿੰਦੇ ਕਹਾਉਂਦੇ ਪਰਿਵਾਰ ਇਸ ਬਿਮਾਰੀ ਕਾਰਨ ਖੁੰਘਲ ਹੋ ਚੁੱਕੇ ਹਨ। ਮਾਲਵੇ ਦੇ ਪਿੰਡਾਂ ਦੇ ਪਿੰਡਾਂ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਕਈ ਪਿੰਡਾਂ ਦੇ ਅਮੀਰ ਤੋਂ ਅਮੀਰ ਤੇ ਵੱਡੇ ਵੱਡੇ ਜਗੀਰਦਾਰ ਅੱਜ ਪੈਸੇ ਪੈਸੇ ਨੂੰ ਤਰਸਣ ਲਈ ਮਜ਼ਬੂਰ ਹਨ ਪਰ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਘਰ ਵਿੱਚ ਵੀ ਨਹੀਂ ਪਾ ਸਕਦੇ ਤੇ ਉਸਦਾ ਇਲਾਜ਼ ਕਰਵਾਉਣ ਲਈ ਸਾਧਨ ਵੀ ਲੱਗਭੱਗ ਖਤਮ ਹੋ ਚੁੱਕੇ ਹਨ। ਬਠਿੰਡਾ ਤੋਂ ਸ਼ਾਮ 9 ਵਜੇ ਇੱਕ ਰੇਲ ਗੱਡੀ ਬੀਕਾਨੇਰ ਜਾਂਦੀ ਹੈ ਜਿਸਦਾ ਨਾਂਮ ਹੀ ਲੋਕਾਂ ਨੇ ਕੈਂਸਰ  ਟਰੇਨ ਰੱਖ ਦਿੱਤਾ ਹੈ ਕਿਉਂਕਿ ਇਸ ਰੇਲ ਗੱਡੀ ਵਿੱਚ ਅੱਧਿਓਂ ਵੱਧ ਲੋਕ ਕੈਂਸਰ ਪੀੜਤ ਹੁੰਦੇ ਹਨ ਤੇ ਬੀਕਾਨੇਰ ਸਥਿਤ ਸਰਕਾਰੀ ਹਸਪਤਾਲ ਵਿਖੇ ਇਲਾਜ਼ ਲਈ ਜਾਂਦੇ ਹਨ। ਡਾਕਟਰ ਜਵਾਬ ਵੀ ਨਹੀਂ ਦਿੰਦੇ ਤੇ ਮਰੀਜ਼ ਦਵਾਈਆਂ ਖਾਣ ਦੇ ਬਾਵਜੂਦ ਵੀ ਠੀਕ ਨਹੀਂ ਹੁੰਦੇ, ਕਾਰਨ ਇਹ ਕਿ ਇਹ ਹਸਪਤਾਲ ਬਹੁਤ ਦੂਰ ਹੈ ਤੇ ਲੋਕਾਂ ਨੂੰ ਇਸ ਬਿਮਾਰੀ ਦਾ ਪਤਾ ਹੀ ਉਸ ਸਮੇਂ ਲਗਦਾ ਹੈ ਜਦ ਇਹ ਆਪਣੇ ਆਖਰੀ ਦੌਰ ਵਿੱਚ ਪਹੁੰਚ ਜਾਂਦੀ ਹੈ। ਇਸ ਬਿਮਾਰੀ ਕਾਰਨ ਮਾਲਵੇ ਖਾਸ ਕਰਕੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਕੋਈ ਦਰਜਨ ਭਰ ਪਿੰਡਾਂ ਵਿੱਚੋਂ ਕਈ ਹਜ਼ਾਰ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ। ਜੱਜਲ, ਗਹਿਰੀ ਭਾਗੀ, ਪੱਕਾ ਕਲਾਂ, ਕਮਾਲੂ, ਫੁੱਲੋ, ਬਹਿਮਣ, ਰਾਮਾਂ, ਬੰਗੀਆਂ ਗੱਲ ਕੀ ਪੂਰੀ ਤਲਵੰਡੀ ਸਾਬੋ ਤਹਿਸੀਲ ਦੇ ਸਾਰੇ ਪਿੰਡ ਹੀ ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ।  ਪੱਤਰਕਾਰ ਨਾਇਬ ਸਿੰਘ ਕਮਾਲੂ ਨੇ  ਦੱਸਿਆ ਕਿ ਉਸਦੇ ਪਰਿਵਾਰ ਦੇ ਕਰੀਬ ਇੱਕ ਦਰਜਨ ਮੈਂਬਰ ਇਸ ਨਾਮੁਰਾਦ ਬਿਮਾਰੀ ਨੇ ਨਿਗਲ ਲਏ ਹਨ ਜਿਨ੍ਹਾਂ ਵਿੱਚ ਉਸਦੀ ਮਾਤਾ ਜੰਗੀਰ ਕੌਰ, ਭੈਣ ਸੁਖਦੇਵ ਕੌਰ, ਚਾਚੀ ਸੁਰਜੀਤ ਕੌਰ, ਚਾਚਾ ਗੁਰਚਰਨ ਸਿੰਘ, ਚਾਚਾ ਮੇਜਰ ਸਿੰਘ ਸ਼ਾਮਲ ਹਨ। ਉਸਨੇ ਦੱਸਿਆ ਕਿ ਇਸ ਸਮੇਂ ਇਕੱਲੇ ਕਮਾਲੂ ਪਿੰਡ ਵਿੱਚ ਹੀ ਸੈਂਕੜੇ ਵਿਅਕਤੀ ਕੈਂਸਰ ਪ੍ਰਭਾਵਿਤ ਹਨ ਤੇ ਇਕੱਲੇ ਕਮਾਲੂ ਦੀ ਗੱਲ ਨਹੀਂ ਤਲਵੰਡੀ ਸਾਬੋ ਦੇ ਹਰ ਪਿੰਡ ਦੀ ਹੀ ਇਹ ਤਰਾਸਦੀ ਹੈ।
                    ਅਸੀਂ ਆਪ ਅੰਦਾਜਾ ਲਗਾ ਸਕਦੇ ਹਾਂ ਕਿ ਜਦ ਇੱਕ ਰਾਜ ਦਾ ਮੁੱਖ ਮੰਤਰੀ ਅਮਰੀਕਾ ਤੱਕ ਆਪਣੀ ਪਤਨੀ ਦਾ ਇਲਾਜ਼ ਕਰਵਾਉਣ ਲਈ ਜਾ ਸਕਦਾ ਹੈ ਪਰ ਪੰਜਾਬ ਦੇ ਮਾਲਵੇ ਖਾਸ ਕਰਕੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਲੋਕਾਂ ਦਾ ਤਾਂ ਇਹ ਹਾਲ ਹੈ ਤੇ ਉਨ੍ਹਾਂ ਦੀ ਮਾਲੀ ਹਾਲਤ ਇਤਨੀ ਪਤਲੀ ਹੋ ਚੁੱਕੀ ਹੈ ਕਿ ਹੁਣ ਉਹ ਬੀਕਾਨੇਰ ਵੀ ਨਹੀਂ ਜਾ ਸਕਦੇ। ਇਸ ਹਾਲਤ ਵਿੱਚ ਅਸੀਂ ਜਾਂ ਤਾਂ ਸਮਾਜ ਸੇਵੀ ਜਥੇਬੰਦੀਆਂ ਤੇ ਨਿਗਾਹ ਰਖਦੇ ਹਾਂ ਤੇ ਜਾਂ ਫਿਰ ਕਿਸੇ ਧਾਰਮਿਕ ਸੰਸਥਾ ਦਾ ਆਸਰਾ ਤੱਕਦੇ ਹਾਂ। ਸਮਾਜ ਸੇਵੀ ਜਥੇਬੰਦੀਆਂ ਵੀ ਉਸ ਹਾਲਤ ਵਿੱਚ ਨਹੀਂ ਹਨ ਕਿ ਪਿੰਡਾਂ ਦੇ ਪਿੰਡਾਂ ਨੂੰ ਕਿਸੇ ਹਸਪਤਾਲ ਵਿੱਚ ਜਾ ਕੇ ਮੁਫਤ ਇਲਾਜ਼ ਕਰਵਾਉਣ। ਹੁਣ ਰਹਿ ਗਈਆਂ ਸਿਰਫ ਧਾਰਮਿਕ ਸੰਸਥਾਵਾਂ।
            ਕ੍ਰਿਸਚੀਅਨ ਭਾਈਚਾਰੇ ਨੇ ਆਪਣੇ ਸਾਧਨਾਂ ਰਾਹੀਂ ਲੁਧਿਆਣਾ ਵਿਖੇ ਉਸ ਸਮੇਂ ਦਿਲ ਦੀਆਂ ਬਿਮਾਰੀਆਂ ਦੇ ਇਲਾਜ਼ ਲਈ ਹਸਪਤਾਲ ਦੀ ਸਥਾਪਨਾ ਕੀਤੀ ਸੀ ਜਦ ਇਸ ਇਲਾਕੇ ਵਿੱਚ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਸਨ ਪਰ ਉਨ੍ਹਾਂ ਦੇ ਇਲਾਜ਼ ਲਈ ਕੋਈ ਪ੍ਰਬੰਧ ਨਹੀਂ ਸਨ। ਲੋਕਾਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਤੇ ਕ੍ਰਿਸਚੀਅਨ ਭਾਈਚਾਰੇ ਦਾ ਕੋਟ ਕੋਟ ਧੰਨਵਾਦ ਵੀ ਕੀਤਾ।
  ਹੁਣ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ਼ ਲਈ ਭਾਵੇਂ ਪੰਜਾਬ ਸਰਕਾਰ ਗੰਭੀਰ ਤਾਂ ਹੈ ਪਰ ਇਸ ਕੋਲ ਕੋਈ ਪੁਖਤਾ ਸਾਧਨ ਨਾ ਹੋਣ ਕਾਰਨ ਇਸ ਨੇ ਵੀ ਅੱਖ ਕੇਂਦਰ ਸਰਕਾਰ ’ਤੇ ਰੱਖੀ ਹੋਈ ਹੈ ਪਰ ਕੇਂਦਰ ਸਰਕਾਰ ਵੀ ਪੰਜਾਬ ਨਾਲ ਬਹੁਤਾ ਲਗਾਵ ਨਹੀਂ ਰਖਦੀ ਤੇ ਉਹ ਸਮਝਦੀ ਹੈ ਕਿ ਪੰਜਾਬ ਅਮੀਰ ਸੂਬਾ ਹੈ ਆਪਣੇ ਆਪ ਸਭ ਕਰ ਲਵੇਗਾ।
             ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਇਹ ਕੋਈ ਅਤਿਕਥਨੀ ਨਹੀਂ ਕਿ ਸ਼੍ਰੋਮਣੀ ਕਮੇਟੀ ਕੋਲ ਕਿਸੇ ਛੋਟੇ ਸੂਬੇ ਦੇ ਬਜਟ ਨਾਲੋਂ ਘੱਟ ਬਜਟ ਨਹੀਂ ਹੈ। ਕੁੱਲ 550 ਕਰੋੜ ਦੇ ਬਜਟ ਦਾ 10 ਫੀਸਦੀ ਸਿੱਖੀ ਪ੍ਰਚਾਰ ਅਤੇ 20 ਫੀਸਦੀ ਸਿੱਖਿਆ ਸੰਸਥਾਨਾਂ ਲਈ ਰਾਖਵਾਂ ਰੱਖਿਆ ਗਿਆ ਹੈ ਪਰ ਫਿਰ ਵੀ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਲਈ ਰਾਜ ਦੇ ਲੋਕਾਂ ਨੂੰ ਕਿਸੇ ਹੋਰ ਵੱਲ ਟੇਕ ਰੱਖਣੀ ਪੈ ਰਹੀ ਹੈ। ਭਾਵੇਂ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਵਿਖੇ ਇੱਕ ਪ੍ਰਾਈਵੇਟ ਸੁਪਰ ਸਪੈਸ਼ਿਲਿਟੀ ਹਸਪਤਾਲ ਬਣ ਰਿਹਾ ਹੈ ਪਰ ਇਹ ਵੀ ਸਰਕਾਰ ਨੇ ਬੀਓਟੀ ਭਾਵ ਬਿਲਟ, ਓਪਰੇਟ, ਟਰਾਂਸਫਰ ਅਰਥਾਤ ‘ਬਣਾਓ, ਚਲਾਓ ਤੇ ਸਰਕਾਰ ਨੂੰ ਸੌਂਪ ਦਿਓ’ ਦੇ ਆਧਾਰ ’ਤੇ ਬਣ ਰਿਹਾ ਹੈ ਤੇ ਇਹ ਪ੍ਰਾਈਵੇਟ ਫਰਮ ਆਪਣੀ ਲਾਗਤ ਪੂਰੀ ਕਰਨ ਲਈ ਮੋਟੇ ਰੁਪੈ ਮਰੀਜਾਂ ਕੋਲੋਂ ਵਸੂਲੇਗੀ ਜਿਸ ਕਾਰਨ ਇੱਥੇ ਵੀ ਆਮ ਆਦਮੀ ਦਾ ਇਲਾਜ਼ ਨਹੀਂ ਹੋ ਸਕੇਗਾ। ਸੋ ਇਸ ਸਮੇਂ ਸ਼੍ਰੋਮਣੀ ਕਮੇਟੀ ਹੀ ਇੱਕੋ ਇੱਕ ਆਸ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਜੇਕਰ ਚਾਹਵੇ ਤਾਂ ਕੁੱਝ ਕੁ ਮਹੀਨਿਆਂ ਵਿੱਚ ਹੀ ਤਲਵੰਡੀ ਸਾਬੋ ਤਖਤ ਸਾਹਿਬ ਦੇ ਨਜ਼ਦੀਕ ਹੀ ਆਪਣਾ ਹਸਪਤਾਲ ਬਣਵਾ ਸਕਦੀ ਹੈ ਤੇ ਪੰਜਾਬ ਦੇ ਗਰੀਬਾਂ ਸਮੇਤ ਕਈ ਗੁਆਂਢੀ ਰਾਜਾਂ ਹਰਿਆਣਾ ਆਦਿ ਦੇ ਲੋਕਾਂ ਲਈ ਵੀ ਆਸ ਦੀ ਇੱਕ ਨਵੀਂ ਕਿਰਨ ਸਿੱਧ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਭਾਵੇਂ ਸਾਧਨਾਂ ਦਾ ਰੋਣਾ ਰੋ ਸਕਦੀ ਹੈ ਪਰ ਇਹ ਲੋਕਾਂ ਨੂੰ ਆਵਾਜ਼ ਮਾਰ ਕੇ ਦੇਖੇ, ਜਿਸ ਬਿਮਾਰੀ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਤੇ ਪਿੰਡਾਂ ਦੇ ਪਿੰਡ ਹਾਲੇ ਵੀ ਆਪਣੀ ਲਪੇਟ ਵਿੱਚ ਲਏ ਹੋਏ ਹਨ, ਉਸ ਬਿਮਾਰੀ ਦੇ ਖਾਤਮੇ ਲਈ ਲੋਕ ਕੁੱਝ ਵੀ ਕਰਨ ਲਈ ਤਿਆਰ ਹੋ ਜਾਣਗੇ। ਜਿਸ ਬਿਮਾਰੀ ਨੇ ਸੁਖਬੀਰ ਸਿੰਘ ਬਾਦਲ ਦੀ ਮਾਂ ਖੋਹ ਲਈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਖੋਹ ਲਈ ਕੀ ਉਹ ਵਿਅਕਤੀ ਇਸ ਬਿਮਾਰੀ ਦੇ ਖਾਤਮੇ ਲਈ ਕੁੱਝ ਵੀ ਨਹੀਂ ਕਰਨਗੇ? ਕਰਨਗੇ, ਸ਼੍ਰੋਮਣੀ ਕਮੇਟੀ ਇੱਕ ਵਾਰ ਆਵਾਜ਼ ਤਾਂ ਮਾਰ ਕੇ ਦੇਖੇ! ਸਾਡੇ ਜਥੇਦਾਰ ਇੱਕ ਵਾਰ ਲੋਕਾਂ ਨੂੰ ਵੰਗਾਰ ਕੇ ਤਾਂ ਦੇਖਣ! ਭਾਵੇਂ ਵਿਚਾਰਧਾਰਕ ਵਖਰੇਵੇਂ ਹਰ ਥਾਂ, ਹਰ ਵਰਗ ਵਿੱਚ ਹਨ ਪਰ ਫਿਰ ਵੀ ਇਸ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਲੋਕ ਇੱਕ ਹੋ ਜਾਣਗੇ ਤੇ ਆਪਣੇ ਤਿਲ ਫੁੱਲ ਨਾਲ ਦਿਨਾਂ ਵਿੱਚ ਹੀ ਹਸਪਤਾਲ ਉਸਾਰ ਕੇ ਦਿਖਾ ਦੇਣਗੇ। ਜੇਕਰ ਪੰਜਾਬੀਆਂ ਨੇ ਇਸ ਬਿਮਾਰੀ ਦੇ ਖਾਤਮੇ ਲਈ ਧਾਰ ਲਿਆ ਤੇ ਇਸ ਲਈ ਅੰਤਰ ਰਾਸ਼ਟਰੀ ਪੱਧਰ ਦਾ ਹਸਪਤਾਲ ਬਣਾ ਕੇ ਉਸ ਉੱਪਰ ਕਾਬੂ ਪਾ ਲਿਆ ਮੈਂ ਸਮਝਾਂਗਾ ਕਿ ਇਹ ਇੱਕਲੇ ਪੰਜਾਬ ਹੀ ਨਹੀਂ ਜਾਂ ਇੱਕਲੇ ਭਾਰਤ ਹੀ ਨਹੀਂ ਬਲਕਿ ਗੁਆਂਢੀ ਮੁਲਕਾਂ ਲਈ ਵੀ ਸਸਤੇ ਇਲਾਜ਼ ਦਾ ਸਾਧਨ ਬਣ ਜਾਵੇਗਾ ਤੇ ਸਿੱਖੀ ਦਾ ਸੰਸਾਰ ਭਰ ਵਿੱਚ ਝੰਡਾ ਹੋਰ ਬੁਲੰਦ ਹੋ ਜਾਵੇਗਾ। ਸੋ ਜਰੂਰਤ ਹੈ ਠਰੰਮੇਂ ਨਾਲ ਫੈਸਲੇ ਲੈਣ ਦੀ ਤੇ ਜਲਦੀ ਕਦਮ ਚੁੱਕਣ ਦੀ, ਤਾਂ ਕਿ ਇਸ ਨਾਮੁਰਾਦ ਬਿਮਾਰੀ ਨਾਲ ਕਿਸੇ ਦੀ ਪਤਨੀ ਕਿਸੇ ਦੀ ਜੀਵਨ ਸਾਥਣ ਜਾਂ ਕਿਸੇ ਦੀ ਮਾਂ ਦਾ ਸਾਇਆ ਸਿਰ ਉੱਪਰੋਂ ਨਾ ਉੱਠੇ ਤੇ ਕੋਈ ਵੀ ਵਿਅਕਤੀ ਇਸ ਬਿਮਾਰੀ ਨਾਲ ਤਿਲ ਤਿਲ ਮਰਨ ਲਈ ਮਜ਼ਬੂਰ ਨਾ ਹੋਵੇ। ਇਹੋ ਸ਼੍ਰੋਮਣੀ ਕਮੇਟੀ ਦੀ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਇਹੋ ਉਨ੍ਹਾਂ ਹਜਾਰਾਂ ਵਿਅਕਤੀਆਂ ਲਈ ਸੱਚੀ ਸ਼ਰਧਾਂਜਲੀ ਜਿਹੜੇ ਮੌਤ ਦੇ ਕਾਲ ਦਾ ਗਰਾਸ ਬਣ ਚੁੱਕੇ ਹਨ ਤੇ ਹਜਾਰਾਂ ਉਨ੍ਹਾਂ ਲਈ ਉਮੀਦ ਦੀ ਕਿਰਨ ਸਾਬਤ ਹੋਵੇਗੀ ਜਿਹੜੇ ਇਸ ਬਿਮਾਰੀ ਨਾਲ ਜੂਝਦੇ ਹੋਏ ਤਿਲ ਤਿਲ ਮਰਨ ਲਈ ਮਜ਼ਬੂਰ ਹਨ।
        

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੈਰਿਸ ਵਿੱਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ

 • ਸੰਗਰੂਰ :  ( ਕਰਨਵੀਰ ਜੋਸ਼ੀ)
     ਪਿੰਡ ਤਾਖੀਪੁਰ ਦੇ  ਜਸਪਾਲ ਸਿੰਘ ਦੀ ਕੁਝ ਅਣਪਛਾਤੇ  ਵਿਅਕਤੀਆਂ ਨੇ  ਪੈਰਿਸ ਵਿੱਚ ਚਾਕੂ ਮਾਰ ਕੇ
  ਹੱਤਿਆ ਕਰ ਦਿੱਤੀ  । ਉਹ ਚਾਰ ਸਾਲ ਤੋਂ  ਇਟਲੀ ਵਿੱਚ ਰਹਿ ਰਿਹਾ ਸੀ ।  ਜਸਪਾਲ ਆਪਣੀ ਜ਼ਮੀਨ ਜਾਇਦਾਦ ਗਹਿਣੇ ਰੱਖ ਕੇ  ਵਿਦੇਸ਼ ਗਿਆ ਸੀ ।  ਇਟਲੀ ਦੀ ਨਾਗਰਿਕਤਾ ਹਾਸਲ ਕਰ ਚੁੱਕਾ ਜਸਪਾਲ  ਇੱਕ ਕੰਪਨੀ ਵਿੱਚ  ਇਲੈਕਟਰੀਸ਼ਨ ਦਾ ਕੰਮ ਕਰਦਾ ਸੀ ।
  ਬੀਤੀ ਰਾਤ ਕੁਝ  ਹਮਲਾਵਰਾਂ ਨੇ  ਤੇਜ ਧਾਰ ਹਥਿਆਰ ਨਾਲ ਉਸਦੀ  ਹੱਤਿਆ ਕਰ ਦਿੱਤੀ । ਉਸਦੇ ਘਰ ਮਾਤਮ ਦਾ ਮਾਹੌਲ ਹੈ।  ਪਰਿਵਾਰ ਨੇ ਮੰਗ ਕੀਤੀ ਹੈ ਕਿ ਸਰਕਾਰ ਉਸਦੀ ਲਾਸ਼  ਭਾਰਤ ਲਿਆਉਣ ਦਾ ਬੰਦੋਬਸਤ ਕਰੇ ਅਤੇ  ਦੋਸ਼ੀਆਂ ਨੂੰ ਸ਼ਖਤ ਸਜ਼ਾ ਦਿੱਤੀ ਜਾਵੇ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਘੁਣਤਰਾਂ: ਬਾਦਲਕਿਆਂ ਖ਼ਿਲਾਫ਼ ਬਰਨਾਲੇ ਕੇ ਡਟਣਗੇ ਜਾਂ ਲੈ ਦੇ ਫੇਰ ਪਿੱਛੇ ਹਟਣਗੇ?

 •  ‘‘ਕਾਮਰੇਡਾ! ਭਲਾ ਆਹ ਸੁਰਜੀਤ ਸਿਹੁੰ ਬਰਨਾਲਾ ਗਵਰਨਰੀ ਛੱਡ ਕੇ ਪੰਜਾਬ ਦੀ ਸਿਆਸਤ ਆਊਗਾ ਨਈਂ, ਮੈਨੂੰ ਤਾਂ ਲੱਗਦੈ ਬਈ ਐਵੇਂ ਠੋਕੀਆਂ ਫੜਾਂ ਜੀਆਂ ਈ ਮਾਰੀ ਜਾਂਦੈ ਨੇ, ਕਰਨਾ ਕੁਰਨਾ ਕੁਛ ਨਈ ਇਹਨਾਂ ਨੇ’’ ਬਿੱਕਰ ਨੇ ਆਪੇ ਸਵਾਲ ਕਰਕੇ ਆਪ ਸਵਾਲ ਕਰਕੇ ਆਪ ਈ ਜਵਾਬ ਦੇ ਦਿੱਤਾ। ‘‘ਅਮਲੀਆ! ਤੈਨੂੰ ਕੀ ਸੁਫਨਾ ਆ ਗਿਐ, ਬਈ ਹੁਣ ਬਰਨਾਲਾ ਗਵਰਨਰੀ ਛੱਡ ਕੇ ਨਈਂ ਆਉਂਦਾ’’ ਸ਼ਿੰਦੇ ਨੇ ਹੱਸਦਿਆਂ ਬਿੱਕਰ ਦੇ ਮੋਢੇ ’ਤੇ ਧੱਫਾ ਮਾਰਿਆ। ‘‘ਕਾਮਰੇਡਾ! ਸਹੀ ਗੱਲ ਐ ਯਾਰ, ਐਵੇਂ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਾ ਰੱਖਿਐ, ਜਿਵੇਂ ਉਹ ਕਹਾਣੀ ਸੁਣਾਉਂਦੇ ਹੁੰਦੇ ਆ, ਬਈ ਸ਼ੇਰ ਆਇਆ, ਸ਼ੇਰ ਆਇਆ, ਪਰ ਜਦੋਂ ਨੂੰ ਸ਼ੇਰ ਆਇਆ ਉਦੋਂ ਨੂੰ ਝੁਰਲੂ ਫਿਰ ਗਿਆ, ਮੈਨੂੰ ਤਾਂ ਏਵੇਂ ਈ ਲੱਗਦੈ, ਬੀਬੀ ਬਰਨਾਲਾ ਤੇ ਹੋਰ ਬੜਾ ਰੌਲਾ ਪਾਈ ਜਾਂਦੇ ਨੇ, ਪਰ ਆਪ ਬਰਨਾਲਾ ਸਾਬ ਕਹੀ ਜਾਂਦੈ, ਬਈ ਅਜੇ ਉਹਨਾਂ ਨੇ ਸੋਚਿਆ ਈ ਨਈਂ ਏਹਦੇ ਬਾਰੇ’’ ਬਿੱਕਰ ਦੀ ਗੱਲ ’ਤੇ ਹੱਸਦਿਆਂ ਬਾਬਾ ਲਾਭ ਸਿੰਘ ਬੋਲਿਆ ‘‘ਪੁੱਤਰੋਂ! ਹੁਣ ਜਦੋਂ ਬੀਬੀ ਬਰਨਾਲਾ ਕਹੀ ਜਾਂਦੀ ਐ ਤਾਂ ਕੋਈ ਨਾ ਕੋਈ ਗੱਲ ਤਾਂ ਜਰੂਰ ਹੋਊਗੀ ਈ, ਨਾਲੇ ਬਰਨਾਲਾ ਸਾਬ ਦੀ ਹਾਜ਼ਰੀ ’ਚ ਬੀਬੀ ਬਰਨਾਲਾ ਉਹਨਾਂ ਦੀ ਸਹਿਮਤੀ ਨਾਲ ਈ ਬੋਲਦੀ ਹੋਊ’’। ‘‘ਬਾਬਾ ਜੀ! ਇਹ ਤਾਂ ਥੋਡੀ ਗੱਲ ਠੀਕ ਐ, ਬਈ ਬਰਨਾਲਾ ਸਾਬ ਦਾ ਪਰਵਾਰ ਸਾਰਾ ਕੁਛ ਸਹਿਮਤੀ ਨਾਲ ਈ ਕਹਿ ਰਿਹੈ, ਪਰ ਅਸਲ ਸਵਾਲ ਤਾਂ ਏਹ ਐ, ਬਈ ਬਾਦਲਕਿਆਂ ਖ਼ਿਲਾਫ਼ ਬਰਨਾਲੇ ਕੇ ਡਟਣਗੇ ਜਾਂ ਲੈ ਦੇ ਫੇਰ ਪਿੱਛੇ ਹਟਣਗੇ?’’ ਸ਼ਿੰਦੇ ਦੀ ਇਸ ਗੱਲ ’ਤੇ ਠਹਾਕਾ ਮਾਰਦਿਆਂ ਬਿੱਕਰ ਨੇ ਕਿਹਾ ‘‘ਕਾਮਰੇਡਾ! ਉਹੀ ਤਾਂ ਗੱਲ ਐ, ਕਿਤੇ ਕੱਲ ਨੂੰ ਤਿੰਨ-ਚਾਰ ਟਿਕਟਾਂ ਤੇ ਗਵਰਨਰੀ ਲੈ ਕੇ ਫੇਰ ਚੰਦੂਮਾਜਰੇ ਵਾਂਗੂੰ ਰਾਮਨਾਮ ਸੱਤ ਕਰ ਦੇਣ ਲੌਂਗੋਵਾਲ ਦਲ ਦਾ’’। ‘‘ਪਰ ਸ਼ੇਰੋ! ਹੁਣ ਬਾਦਲਕਿਆਂ ਨੂੰ ਤਾਂ ਆਪ ਜਿੱਤਣ ਦਾ ਫਿਕਰ ਖੜਾ ਹੋਇਆ ਪਿਐ, ਬਰਨਾਲੇ ਕੇ ਉਹਨਾਂ ਤੋਂ ਦੋ-ਚਾਰ ਟਿਕਟਾਂ ਲੈ ਕੇ ਕੀ ਤਰ ਜਾਣਗੇ, ਦੂਜਾ ਹੁਣ ਕੇਂਦਰ ’ਚ ਰਾਜ ਐ ਕਾਂਗਰਸ ਪਾਰਟੀ ਦਾ ਤੇ ਗਵਰਨਰੀ ਵੀ ਕਾਂਗਰਸ ਨੇ ਈ ਬਖਸਣੀ ਐ ਬਰਨਾਲਾ ਸਾਬ ਨੂੰ, ਬਾਦਲਕੇ ਕਿੱਥੋਂ ਦਿਵਾਉਣਗੇ ਗਵਰਨਰੀ’’ ਬਾਬਾ ਲਾਭ ਸਿੰਘ ਨੇ ਆਪਣੀ ਰਾਇ ਦਿੱਤੀ। ‘‘ਊਂ ਬਾਬਾ! ਗੱਲ ਤਾਂ ਥੋਡੀ ਠੀਕ ਐ, ਪਰ ਮੈਨੂੰ ਨਈਂ ਲੱਗਦਾ ਬਈ ਸਾਰੀ ਉਮਰ ਰਾਜਭਾਗ ਭੋਗ ਕੇ ਹੁਣ ਬਰਨਾਲਾ ਸਾਬ ਪੰਜਾਬ ’ਚ ਆਕੇ ਪੰਗਾ ਲੈਣਗੇ’’ ਬਿੱਕਰ ਦੀ ਗੱਲ ਕੱਟਦਿਆਂ ਸ਼ਿੰਦੇ ਨੇ ਕਿਹਾ ‘‘ਅਮਲੀਆ! ਬੰਦਾ ਔਲਾਦ ਖਾਤਰ ਕੀ ਨਈਂ ਕਰਦਾ, ਜੇ ਹੁਣ ਬਰਨਾਲਾ ਸਾਬ ਪੰਗਾ ਨਾ ਲਉ ਤਾਂ ਬਰਨਾਲੇ ਦੇ ਪਰਵਾਰ ਨੂੰ ਪੰਜਾਬ ਦੀ ਸਿਆਸਤ ’ਚ ਕਿਸੇ ਨੇ ਨਈਂ ਪੁੱਛਣਾ, ਨਾਲੇ ਜੇਹੜੀ ਕਾਂਗਰਸ ਨੇ ਸਾਰੀ ਉਮਰ ਰਾਜਗੱਦੀ ਬਖਸੀ ਰੱਖੀ ਐ, ਹੁਣ ਉਹਨੂੰ ਵੀ ਲੋੜ ਐ ਪੰਜਾਬ ’ਚ ਬਰਨਾਲਾ ਸਾਬ ਦੀ, ਤਾਂਹੀ ਤਾਂ ਬੁੱਢੇ ਬਾਰੇ ਫੇਰ ਪੰਜਾਲੀ ਚੁੱਕਣ ਨੂੰ ਤਿਆਰ ਕੀਤੈ’’। ‘‘ਪੁੱਤਰੋ! ਹੁਣ ਮੌਕੈ, ਜੇ ਤਾਂ ਪੰਜਾਲੀ ਪਾ ਕੇ ਤੁਰ ਪਿਆ, ਫਿਰ ਤਾਂ ਕੁਛ ਨਾ ਕੁਛ ਲੈ ਡਿੱਗੂ, ਜੇ ਵਿਧਾਨ ਸਭਾ ’ਚ ਕੁਛ ਨਾ ਬਣਿਆ ਤਾਂ ਘੱਟੋ-ਘੱਟ ਸ਼੍ਰੋਮਣੀ ਕਮੇਟੀ ’ਚ ਤਾਂ ਕੁਛ ਨਾ ਕੁਛ ਪੱਲੇ ਪੈ ਈ ਜਾਊ, ਜੇ ਬਰਨਾਲਾ ਸਾਬ ਨੇ ਬੀਂਡੀ ਪਾ ’ਲੀ ਤਾਂ ਬਾਕੀ ਦੇ ਟੁੱਟੇ ਭੱਜੇ ਆਗੂ ਵੀ ਸਾਰੇ ਉਹਦੇ ਦੁਆਲੇ ’ਕੱਠੇ ਹੋ ਜਾਣਗੇ’’ ਬਾਬਾ ਲਾਭ ਸਿੰਘ ਨੂੰ ਟੋਕਦਿਆਂ ਬਿੱਕਰ ਜਾਂਦਾ-ਜਾਂਦਾ ਬੋਲਿਆ ‘‘ਬਾਬਾ ਜੀ! ਸਾਧ ਦੀ ਧੂਣੀ ’ਤੇ ’ਕੱਠ ਤਾਂ ਹੋ ਜੂ, ਪਰ ਹੁਣ ਸਾਧ ਨੂੰ ਵੀ ਬਚਨਾ ’ਤੇ ਪੂਰਾ ਉਤਰਨਾ ਪਊ’’ ਬਿੱਕਰ ਦੀ ਇਸ ਗੱਲ ’ਤੇ ਹੱਸਦੇ-ਹੱਸਦੇ ਸਾਰੇ ਉਠ ਖੜੇ।
       ਘੁਣਤਰੀ
      98764-16009

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਲਟੋ ਕਾਰ ਨਹਿਰ ’ਚ ਗਿਰੀ - ਇੱਕੋ ਪਰਿਵਾਰ ਦੇ ਚਾਰ ਵਿਅਕਤੀ ਹਲਾਕ

 •  

  ਧੂਰੀ/ 29 ਮਈ /ਰਾਜੇਸ਼ਵਰ ਪਿੰਟੂ, ਅਨਵਰ ਭਸੌੜ
   ਨੇੜਲੇ ਪਿੰਡ ਈਸੜਾ ਨੇੜੇ ਇੱਕ ਅਲਟੋ ਕਾਰ ਬੱਬਨਪੁਰ ਵਾਲੀ ਨਹਿਰ ’ਚ ਜਾ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਜਦੋਂਕਿ ਕਾਰ ਚਲਾਕ ਨੂੰ ਲੋਕਾਂ ਦੀ ਹਿੰਮਤ ਸਦਕਾ ਬਚਾ ਲਿਆ ਗਿਆ। ਜਿਕਰਯੋਗ ਹੈ ਕਿ ਮਰਨ ਵਾਲਿਆਂ ’ਚ ਦੋ ਬੱਚੇ ਵੀ ਸ਼ਾਮਲ ਹਨ।
      ਮਿਲੀ ਜਾਣਕਾਰੀ ਅਨੁਸਾਰ ਦਿੜਬਾ ਨਿਵਾਸੀ ਬੱਬੂ (37) ਪੁੱਤਰ ਹਰਜੀਤ ਸਿੰਘ ਆਪਣੀ ਪਤਨੀ ਕਮਲਜੀਤ ਕੌਰ ਅਤੇ ਦੋ ਬੱਚਿਆਂ: ਲੜਕਾ ਅਤੇ ਲੜਕੀ ਸਮੇਤ ਆਪਣੀ ਅਲਟੋ ਕਾਰ ਪੀ.ਬੀ. 11 ਐਫ-0030 ਰਾਹੀਂ ਆਪਣੇ ਬਹਿਨੋਈ ਬੱਲਮਗੜ• (ਨੇੜੇ ਸਮਾਣਾ) ਨਿਵਾਸੀ ਕਰਮਜੀਤ ਸਿੰਘ ਦੇ ਨਾਲ ਆਪਣੇ ਸਹੁਰੇ ਘਰ ਧੂਰੀ ਨੇੜਲੇ ਪਿੰਡ ਧੂਰਾ ਵਿਖੇ ਮਿਲਣ ਉਪਰੰਤ ਆਪਣੀ ਨੇੜਲੀ ਰਿਸ਼ਤੇਦਾਰੀ ਵਿੱਚ ਬੱਬਨਪੁਰ ਵਾਲੀ ਨਹਿਰ ਦੀ ਪੱਟੜੀ-ਪੱਟੜੀ ਪਿੰਡ ਈਸੜਾ ਮਿਲਣ ਜਾ ਰਿਹਾ ਸੀ ਤਾਂ ਪਿੰਡ ਨੇੜੇ ਪੁੱਜਣ ’ਤੇ ਈਸੜੇ ਵਾਲੇ ਮੋੜ ਤੇ ਬੇਕਾਬੂ ਹੋਈ ਕਾਰ ਵਗਦੀ ਨਹਿਰ ’ਚ ਜਾ ਡਿੱਗੀ, ਜਿਸ ਕਾਰਨ ਕਾਰ ’ਚ ਸਵਾਰ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਨੂੰ ਬਚਾ ਲਿਆ ਗਿਆ।
      ਸਥਾਨਕ ਸਿਵਲ ਹਸਪਤਾਲ ਵਿਖੇ ਈਸੜਾ ਨਿਵਾਸੀ ਅਮਨਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਜਦੋਂ ਬੇਕਾਬੂ ਹੋਈ ਕਾਰ ਨਹਿਰ ’ਚ ਡਿੱਗੀ ਤਾਂ ਉਸ ਵੇਲੇ ਕਾਫੀ ਨੌਜਵਾਨ ਨਹਿਰ ’ਚ ਨਹਾ ਰਹੇ ਸਨ, ਜਿੰ
  ਨਾਂ ਨੇ ਕਾਰ ਨਹਿਰ ’ਚ ਡਿੱਗਦੀ ਦੇਖਣ ਮਗਰੋਂ ਪਿੰਡ ਈਸੜਾ, ਈਸੀ, ਰਾਜਿੰਦਰਾਪੁਰੀ ਦੇ ਗੁਰੂ ਘਰਾਂ ਦੇ ਸਪੀਕਰਾਂ ਵਿੱਚ ਅਨਾਊਸਮੈਟ ਕਰਵਾਈ ਤੇ ਘਟਨਾ ਸਥਾਨ ਤੇ ਪੁੱਜੇ ਲੋਕਾਂ ਨੇ ਨਹਿਰ ’ਚ ਨਹਾਉਦੇ ਨੌਜਵਾਨਾਂ ਦੀ ਮੱਦਦ ਨਾਲ ਕਾਰ ਦੇ ਪਿੱਛੇ ਰੱਸਾ ਬੰਨ ਕੇ ਟਰੈਕਟਰ ਨਾਲ ਨਹਿਰ ’ਚੋ ਬਾਹਰ ਕੱਢਿਆ, ਜਦੋਂ ਕਾਰ ਤੱਕ ਨਹਿਰ ਵਿੱਚੋਂ ਬਾਹਰ ਕੱਢੀ ਗਈ ਤਾਂ ਉਦੋ ਤੱਕ ਬੱਬੂ ਅਤੇ ਉਸਦੀ ਪਤਨੀਂ ਕਮਲਜੀਤ ਕੌਰ ਅਤੇ ਉਨਾਂ ਦੇ ਸਾਢੇ ਕੁ ਚਾਰ ਸਾਲ ਦੇ ਲੜਕੀ ਅਤੇ ਡੇਢ ਕੁ ਸਾਲ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ, ਜਦੋਂਕਿ ਕਾਰ ਚਲਾ ਰਹੇ ਕਰਮਜੀਤ ਸਿੰਘ (20) ਨੂੰ ਜਿਉਂਦਾ ਬਾਹਰ ਕੱਢਣ ਉਪਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।

   

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਗਰਮੱਛ ਦੇ ਹੰਝੂ : ਹੁਣ ਪ੍ਰੋ: ਦਵਿੰਦਰਪਾਲ ਸਿੰਘ ਭੁਲਰ ਦਾ ਸ਼ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਹੇਜ਼ ਜਾਗਿਆ

 •   ਸੁਖਨੈਬ ਸਿੰਘ ਸਿੱਧੂ
    ਰਾਸ਼ਟਰਪਤੀ ਵੱਲੋਂ  ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਖਾਰਜ਼ ਕੀਤੇ ਜਾਣ ਮਗਰੋਂ ਪੰਥਕ ਜਥੇਬੰਦੀਆਂ  ਵਿੱਚ ਬਿਆਨਬਾਜ਼ੀ ਦੀ ਹੋੜ ਲੱਗ ਗਈ ਅਤੇ  ਮੀਡੀਆ ਵਾਲੇ  ਖਾਲੀ ਥਾਂ ਭਰਨ ਲਈ ਥਾਂ ਥਾਂ ਪ੍ਰੈਸ ਨੋਟ  ਛਾਪ ਰਹੇ ਹਨ।

   ਪਰ ਕੀ ਅਸਲ ਵਿੱਚ ਕੋਈ  ਜਥੇਬੰਦੀ ਇਸ ਮਾਮਲੇ ਵਿੱਚ ਗੰਭੀਰ ਵੀ ਹੈ। ਕਿਸੇ ਜਥੇਬੰਦੀ ਦੇ ਆਗੂ ਨੇ ਪ੍ਰੋ: ਭੁਲਰ  ਦਾ ਹਾਲ ਚਾਲ ਜਾਣਨ ਲਈ ਕਦੇ ਉਹਨਾ ਨਾਲ ਮੁਲਾਕਾਤ ਵੀ ਕੀਤੀ ਹੈ ਤਾਂ ਨਿਰਪੱਖ ਸੋਚ ਵਾਲੇ ਸੱਜਣ ਨਿਰਾਸ਼ ਹੋਣਗੇ ਕਿਉਂਕਿ ਬਹੁਤ ਕੁਝ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ।  ਬਲਕਿ ਅਜਿਹੇ ਮੌਕੇ ਸਿੱਖ ਸੰਘਰਸ਼ ਨੂੰ ਚੱਲਦਾ ਰੱਖਣ  ਦਾ ਵਾਸਤਾ ਪਾ ਕੇ ਪ੍ਰਵਾਸੀਆਂ ਤੋਂ  ਫੰਡ ਇਕੱਤਰ ਕਰਨ ਲਈ ਵਰਤ ਲਏ ਜਾਂਦੇ ਹਨ।
   ਅੱਜ ਉਪ ਮੁੱਖ ਮੰਤਰੀ ਸੁਖਦੀਪ ਸਿੰਘ ਬਾਦਲ  ਦੇ ਹਵਾਲੇ ਨਾਲ   ਖ਼ਬਰ ਛਾਪੀ ਹੈ । ਫਾਸ਼ੀ ਦੀ ਸਜ਼ਾ ਦੀ ਅਪੀਲ ਖਾਰਜ ਕਰਨ  ਵਾਲੇ ਫੈਸਲੇ ਤੇ ਦੋਬਾਰਾ  ਗੌਰ ਕਰਨ ਲਈ ਕਿਹਾ ਹੈ। ਜਦੋਂ ਪ੍ਰੋ: ਭੁੱਲਰ ਨੂੰ ਤਿਹਾੜ ਤੋਂ ਪੰਜਾਬ ਵਿੱਚ ਤਬਦੀਲ ਕਰਨਾ ਸੀ ਇਸੇ ਸਰਕਾਰ ਨੇ ਜਵਾਬ ਦੇ ਦਿੱਤਾ ਸੀ ਪਰ ਹੁਣ ਸਿੱਖਾਂ ਦਾ  ਵੋਟ ਬੈਂਕ  ਕੈਸ਼ ਕਰਨ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ।  ਇਹ ਵੀ ਸਪੱਸ਼ਟ ਹੈ ਕਿ  ਬਿਆਨ ਸੁਖਬੀਰ ਬਾਦਲ ਵੱਲੋਂ ਨਹੀਂ ਹੋ ਸਕਦਾ ਕਿਉਂਕਿ  ਤਾਂ ਖੁਦ ਆਪਣੀ ਮਾਤਾ ਦੀ ਮੌਤ ਦੇ ਦੁੱਖ ਕਾਰਨ ਗਹਿਰੇ ਸਦਮੇ ਵਿੱਚ ਹਨ ।
  ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ  ਵੀ ਬਿਆਨਬਾਜ਼ੀ ਦੇ ਉਤਾਰੂ ਹਨ  ਪਰ ਕਿਉਂ ਨਹੀਂ ਸੋਚਦੇ ਕਿ ਜੋ ਉਹਨਾਂ ਦੇ ' ਆਕਾ ' ਅਜਿਹਾ ਕਰਨ ਲਈ ਤਿਆਰ ਨਹੀਂ  ਤਾਂ ਤੁਹਾਡੀਆਂ 'ਸੂਗਰ ਕੋਟਿਡ ਗੱਲਾਂ'  ਕੀ  ਆਪ ਲੋਕਾਂ ਨੂੰ ਸਮਝ ਨਹੀਂ ਆਉਣਗੀਆਂ।
   ਸਿੱਖ ਮਾਮਲਿਆਂ ਦੇ ਮੋਹਰੀ ਗਿਣੇ ਜਾਂਦੇ  ਪਰਮਜੀਤ ਸਿੰਘ ਸਰਨਾ ਨੇ ਦੂਜੀ ਵਾਰ  ਕਾਂਗਰਸ ਦੀ ਚੇਅਰਪ੍ਰਸਨ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ।   ਦੋਖੋ  ਜੇ 'ਆਸਾਂ ਨੂੰ ਬੂਰ' ਪੈ ਜਾਵੇ ।
  ਬਾਕੀ ਜਥੇਬੰਦੀਆਂ ਵੱਲੋਂ ਕੋਸਿ਼ਸ਼ ਕਰਨ ਦੀ ਬਿਆਨਬਾਜ਼ੀ ਵੀ ਸਾਹਮਣੇ ਆ ਰਹੀ ਹੈ।
   ਪਰ ਸਵਾਲ ਹੈ ਜੇਕਰ  ਸਾਰਿਆਂ  ਰਲ ਕੇ  ਸੱਚੇ ਦਿਲੋ  ਕੋਸਿ਼ਸ਼ ਕੀਤੀ ਹੁੰਦੀ ਤਾਂ ਅੱਜ ਇਹ ਗੱਲ ਨਾ ਵਾਪਰਦੀ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਬਹੋਰ ਪੁਲੀਸ ਨੇ 32 ਕਰੋੜ ਦੀ ਹੈਰੋਇਨ ਫੜੀ

 •  ਅਬੋਹਰ ਪੁਲੀਸ ਨੇ  6.3 ਕਿਲੋਗ੍ਰਾਮ  ਹੈਰੋਇਨ    ਸਮੇਤ  ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।  ਹੈਰੋਇਨ ਦੀ ਮਾਰਕੀਟ ਵਿੱਚ  32 ਕਰੋੜ ਕੀਮਤ ਬਣਦੀ ਹੈ।
   ਪੁਲੀਸ ਮੁਤਾਬਿਕ ਇਹ ਇੱਕ ਨਾਕਾ ਉਪਰ ਚੈੱਕ ਕੀਤੇ  ਮੋਟਰਸਾਈਕਲ  ਸਵਾਰਾਂ ਤੋਂ ਬਰਾਮਦ ਤੋਂ ਹੋਈ ।  ਮੋਟਰ ਸਾਈਕਲ ਤੇ ਤਿੰਨ ਵਿਅਕਤੀ ਸਵਾਰ ਸਨ । ਜਿੰਨ੍ਹਾਂ ਵਿੱਚੋਂ  ਦੋ ਭੱਜਣ ਵਿੱਚ ਕਾਮਯਾਬ ਰਹੇ ।
  ਇਹ  ਵਿਅਕਤੀਆਂ ਉਪਰ ਪਹਿਲਾਂ ਵੀ ਗੈਰਕਾਨੂੰਨੀ ਸਮਗਲਿੰਗ ਅਤੇ   ਹਥਿਆਰ ਰੱਖਣ ਦੇ ਮਾਮਲੇ ਦਰਜ਼ ਹਨ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਘੁਣਤਰਾਂ : ਭਾਰਤ ’ਚ 2004 ’ਚ ਆਖਰੀ ਫਾਂਸੀ ਵੀ ਸਿੱਖ ਚੜੇ ਸੀ ਤੇ ਹੁਣ ਅਗਲੀ ਫਾਂਸੀ ਵੀ ਸਿੱਖਾਂ ਲਈ ਹੀ ਰਾਖਵੀਂ ਐ

 •   ‘‘ਆਹ ਵੀ ਕੋਈ ਫੈਸਲੈ ਯਾਰ, ਬਿਨਾਂ ਗਵਾਹੀਆਂ ਤੋਂ ਈ ਬੰਦੇ ਨੂੰ ਫਾਂਸੀ ਦੀ ਸਜ਼ਾ ਕਰ ਦਿਓ’’ ਬਿੱਕਰ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਫਾਂਸੀ ਦੀ ਸਜ਼ਾ ਬਾਰੇ ਗੱਲ ਕੀਤੀ। ‘‘ਅਮਲੀਆ! ਇਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਤਾਂ ਮਾਮਲਾ ਈ ਜੱਗ ਤੋਂ ਨਿਆਰੈ, ਜਿਹਨਾਂ ਉਤੇ ਬੰਬ ਧਮਾਕੇ ਕਰਨ ਦੇ ਭੁੱਲਰ ’ਤੇ ਦੋਸ਼ ਨੇ, ਉਹ ਤਾਂ ਬਿੱਟਾ ਤੇ ਸੈਣੀ, ਦੋਵੇਂ ਬੰਦੇ ਜਿਉਂਦੇ ਜਾਗਦੇ ਨੇ, ਫੇਰ ਜਰਮਨ ਦੀ ਸਰਕਾਰ ਕੋਲੋਂ ਭੁੱਲਰ ਨੂੰ ਲਿਆੳਣ ਵੇਲੇ ਭਾਰਤੀ ਸਰਕਾਰ ਨੇ ਲਿਖਤੀ ਦਿੱਤਾ ਸੀ, ਬਈ ਭੁੱਲਰ ਨੂੰ ਭਾਰਤ ’ਚ ਲਿਜਾ ਕੇ ਮੌਤ ਦੀ ਸਜ਼ਾ ਨਹੀਂ ਦੇਵਾਂਗੇ, ਪਰ ਆਹ ਦੇਖਲੋ 133 ਗਵਾਹਾਂ ’ਚੋ ਂਕਿਸੇ ਇਕ ਵੱਲੋਂ ਵੀ ਭੁੱਲਰ ਦੀ ਸ਼ਨਖਾਤ ਨਈਂ ਕੀਤੀ ਗਈ, ਬਈ ਇਹ ਬੰਦਾ ਬੰਬ ਧਮਾਕਿਆਂ ’ਚ ਸ਼ਾਮਲ ਸੀ, ਪਰ ਸਦਕੇ ਜਾਈਏ ਭਾਰਤੀ ਅਦਾਲਤ ਦੇ ਜਿਹਨੇ ਬਿਨਾ ਸਬੂਤੋਂ ਈ ਫਾਂਸੀ ਦੀ ਸਜ਼ਾ ਸੁਣਾ ’ਤੀ’’ ਸ਼ਿੰਦੇ ਨੂੰ ਟੋਕਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਸੁਣਿਐ ਸਜ਼ਾ ਸੁਣਾਉਣ ਵਾਲੇ ਤਿੰਨਾਂ ਜੱਜਾਂ ’ਚੋਂ ਇਕ ਦੀ ਸਹਿਮਤੀ ਵੀ ਨਈਂ ਸੀ, ਪਰ ਭਾਈ! ਸਜ਼ਾ ਫੇਰ ਵੀ ਸੁਣਾ ਦਿੱਤੀ ਗਈ ਐ, ਹੁਣ ਅੱਠ ਸਾਲਾਂ ਦੀ ਦੱਬੀ ਪਈ ਰਹਿਮ ਦੀ ਅਪੀਲ ਵੀ ਕੱਢ ਕੇ ਰਾਸ਼ਟਰਪਤੀ ਨੇ ਦੋ ਦਿਨਾਂ ’ਚ ਈ ਖਾਰਜ ਕਰ ’ਤੀ’’। ‘‘ਓ ਬਾਬਾ ਜੀ! ਇਹੋ ਜ•ਾ ਧੱਕਾ ਤਾਂ ਦੁਨੀਆਂ ’ਤੇ ਕਿਤੇ ਨਈਂ ਹੋਇਆ ਹੋਣਾ’’ ਬਿੱਕਰ ਦਾ ਗੱਲ ਸੁਣ ਕੇ ਮੂੰਹ ਖੁੱਲਾ ਹੀ ਰਹਿ ਗਿਆ। ‘‘ਪੁੱਤਰੋ! ਏਸ ਮੁਲਕ ’ਚ ਸਿੱਖਾਂ ਨੂੰ ਫਾਂਸੀਆਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਹੁਣ ਦੇਖਲੋ ਭਾਰਤ ’ਚ 2004 ’ਚ ਆਖਰੀ ਫਾਂਸੀ ਵੀ ਸਿੱਖ ਚੜੇ ਸੀ ਤੇ ਹੁਣ ਅਗਲੀ ਫਾਂਸੀ ਵੀ ਸਿੱਖਾਂ ਲਈ ਹੀ ਰਾਖਵੀਂ ਐ’’ ਬਾਬਾ ਲਾਭ ਸਿੰਘ ਦੇ ਚਿਹਰੇ ’ਤੇ ਦੁੱਖ ਅਤੇ ਗੁੱਸੇ ਦਾ ਝਲਕਾਰਾ ਸੀ। ‘‘ਬਾਬਾ ਜੀ! ਜੇਹੜੀ ਕੌਮ ਦੇ ਆਗੂ ਖੁਦਗਰਜ ਹੋ ਜਾਣ ’ਤੇ ਸੱਤਾ ਸੁੱਖ ਭੋਗਣ ਦੇ ਆਦੀ ਹੋ ਜਾਣ ਤਾਂ ਉਸ ਕੌਮ ਨਾਲ ਇਹੋ ਜਿਹਾ ਹਾਲ ਈ ਹੁੰਦੈ’’ ਸ਼ਿੰਦੇ ਨੇ ਸਿੱਖ ਕੌਮ ਦੇ ਆਗੂਆਂ ’ਤੇ ਨਜ਼ਲਾ ਝਾੜਿਆ। ‘‘ਕਾਮਰੇਡਾ! ਇਹਨਾਂ ਆਗੂਆਂ ਨੂੰ ਕੌਮ ਦਾ ਕੇਹੜਾ ਕੋਈ ਫਿਕਰ ਐ, ਇਹਨਾਂ  ਫਿਕਰ ਐ ਤਾਂ ਸਿਰਫ ਆਪਣੇ ਪੁੱਤਾਂ-ਧੀਆਂ ਦਾ ਐ, ਕਿਸੇ ਨੇ ਆਪਣਾ ਪੁੱਤਰ ਮੰਤਰੀ ਬਣਾ ਲਿਐ, ਤੇ ਕਿਸੇ ਨੇ ਚੇਅਰਮੈਨ, ਜੇਲਾਂ ’ਚ ਸੜਦੇ ਮੁੰਡੇ ਏਹਨਾਂ ਦੇ ਕੀ ਲਗਦੈ ਨੇ’’ ਬਿੱਕਰ ਨੇ ਪਰਨਾ ਸਿਰੋ ਲਾਹ ਕੇ ਝਾੜਿਆ। ‘‘ਅਮਲੀਆ! ਗੱਲ ਤੇਰੀ ਸਹੀ ਐ, ਜੇ ਹੁਣ ਵੀ ਸਿੱਖ ਲੀਡਰ ਨਾ ਬੋਲਣਗੇ , ਤਾਂ ਇਹ ਗੱਲ ’ਕੱਲੇ ਦਵਿੰਦਰਪਾਲ ਭੁੱਲਰ ਦੀ ਫਾਂਸੀ ਨਾਲ ਨਈਂ ਮੁੱਕਣ ਵਾਲੀ, ਭਾਰਤੀ ਅਦਾਲਤਾਂ ਅਜੇ ਪਤਾ ਨਈਂ ਕਿੰਨੇ ਕੁ ਸਿੱਖ ਨੌਜਵਾਨਾਂ ਨੂੰ ਫਾਹੇ ਦੇਣਗੀਆਂ’’ ਸ਼ਿੰਦੇ ਦੀ ਇਸ ਗੱਲ ’ਤੇ ਬਾਬਾ ਲਾਭ ਸਿੰਘ ਨੇ ਤੁਰਦਿਆਂ-ਤੁਰਦਿਆਂ ਕਿਹਾ ‘‘ਸ਼ੇਰੋ! ਜਦੋਂ ਸਾਡੀ ਪੰਥਕ ਸਰਕਾਰ ਈ ਭਾਈ ਬਿੱਟੂ ਵਰਗਿਆਂ ਨੂੰ ਜੇਲਾਂ ਤੁੰਨੀ ਬੈਠੀ ਐ, ਚਾਹੇ ਸਿਰਸੇ ਆਲੇ ਦੇ ਚੇਲੇ ਕਹੀ ਜਾਂਦੇ ਨੇ ਬਈ ਸਾਡੇ ਬੰਦੇ ਨੂੰ ਮਾਰਨ ਏਹਨਾਂ ਦਾ ਹੱਥ ਨਈਂ, ਫੇਰ ਕੇਂਦਰ ਦੀਆਂ ਸਰਕਾਰਾਂ ਨੇ ਤਾਂ ਬਿਨਾਂ ਸਬੂਤੋਂ ਫਾਂਸੀਆਂ ਦੇਣੀਆਂ ਈ ਨੇ ਸਿੱਖਾਂ ਨੂੰ ’’ ਸਾਰੇ ਨਿਮੋਸ਼ੀ ਭਰੀ ਹਾਲਤ ’ਚ ਬਾਬਾ ਲਾਭ ਸਿੰਘ ਦੇ ਮਗਰ ਹੀ ਉਠ ਕੇ ਤੁਰ ਪਏ।
                                                                                                                            ਘੁਣਤਰੀ
                                                                                                                          98764-160
  09

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1105 1106 1107 [1108] 1109 1110 >>    Last >>
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
 • ਸ਼ਾਹੀ ਪਰਿਵਾਰ ਨਾਲ ਸਬੰਧਿਤ ਮੁੱਖ ਮੰਤਰੀ ਨੂੰ ਫਿਲਮ ਪਦਮਾਵਤੀ ਤੇ ਇਤਰਾਜ
 • ਨਸਿ਼ਆਂ ਤੇ ਹਥਿਆਰਾਂ ਦੇ ਪ੍ਰਮੋਟਰ ਗਾਇਕਾਂ ਨੂੰ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਦਾ ਨੋਟਿਸ
 • ਮਿਸ ਵਰਲਡ 2017
 • ਖਹਿਰਾ ਖਿਲਾਫ ਭੜਕੇ ਅਕਾਲੀ - (ਪੜ੍ਹੋ ਪੂਰੀ ਖ਼ਬਰ)
 • ਗੈਂਗਸਟਰਾਂ ਵਿਰੁੱਧ ਬਣ ਰਹੇ ਕਾਨੂੰਨ ਦਾ ਡਟ ਕੇ ਵਿਰੋਧ ਕਰੇਗਾ ਅਕਾਲੀ ਦਲ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!