ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਸ਼ਹੀਦ ਹੋਏ ਕਿਸਾਨ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

 • ਬਰਨਾਲਾ, 3 ਅਗਸਤ (ਜਗਸੀਰ ਸਿੰਘ ਸੰਧੂ) :
  ਬੀਤੇ ਦਿਨ ਪੁਲਸ ਦੇ ਲਾਠੀਚਾਰਜ ਕਾਰਨ ਪਿੰਡ ਕੋਟਦੁੰਨਾ ਲਾਗੇ ਸ਼ਹੀਦ ਹੋਏ ਕਿਸਾਨ ਸੁਰਜੀਤ ਸਿੰਘ ਦਾ ਪੋਸਟਮਾਰਟਮ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਕੀਤਾ ਗਿਆ। ਐਸ.ਐਮ.ਓ. ਦਲਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਹਰਜਿੰਦਰ ਕੌਰ, ਡਾ. ਕੇ.ਜੀ. ਸਿੰਗਲਾ ਅਤੇ ਡਾ. ਪੰਕਜ ਖੰਨਾ ’ਤੇ ਅਧਾਰਤ ਮੈਡੀਕਲ ਬੋਰਡ ਵੱਲੋਂ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਸ ਉਪਰੰਤ ਸਤਾਰਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਮ੍ਰਿਤਕ ਕਿਸਾਨ ਦੇ ਪਰਵਰਿਕ ਮੈਂਬਰਾਂ ਵੱਲੋਂ ਸੁਰਜੀਤ ਸਿੰਘ ਲਾਸ ਨੂੰ ਉਹਨਾਂ ਦੀ ਜੱਦੀ ਪਿੰਡ ਹਮੀਦੀ ਵਿਖੇ ਅੰਤਮ ਸਸਕਾਰ ਲਈ ਲਿਜਾਇਆ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਸ਼ਹੀਦ ਸੁਰਜੀਤ ਸਿੰਘ ਅਮਰ ਰਹੇ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਸ ਮੁਰਦਾਬਾਦ ਦੇ ਰੋਸ ਭਰਪੂਰ ਨਾਅਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਵਿਚ ਲਪੇਟੇ ਮ੍ਰਿਤਕ ਕਿਸਾਨ ਨੂੰ ਹਜ਼ਾਰਾਂ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਸੰਸਕਾਰ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਅਪਣੀ ਹਾਜ਼ਰੀ ਲਵਾਈ। ਇਸ ਮੌਕੇ ਐਮ.ਪੀ ਵਿਜੈਇੰਦਰ ਸਿੰਗਲਾ, ਹਲਕਾ ਬਰਨਾਲਾ ਵਿਧਾਇਕ ਕੇਵਲ ਸਿੰਘ ਢਿੱਲੋਂ, ਹਲਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਕਾ: ਚੰਦ ਸਿੰਘ ਚੌਪੜਾ, ਸਾਬਕਾ ਵਿਧਾਇਕ ਤੇ ਪੀਪਲਜ਼ ਪਾਰਟੀ ਦੇ ਆਗੂ ਰਾਜ ਸਿੰਘ ਖੇੜੀ, ਕੁਲਵੰਤ ਸਿੰਘ ਲੋਹਗੜ• ਮੈਂਬਰ ਜ਼ਿਲ•ਾ ਪ੍ਰੀਸ਼ਦ, ਕਾਂਗਰਸੀ ਆਗੂ ਹਰਪ੍ਰੀਤ ਸਿੰਘ ਬਾਜਵਾ, ਪਰਮਜੀਤ ਸਿੰਘ ਮਾਨ, ਕਾਂਤਾ ਕੁਠਾਲਾ, ਕਾਂਗਰਸ ਦੇ ਜ਼ਿਲ•ਾ ਪ੍ਰਧਾਨ ਜਗਜੀਤ ਸਿੰਘ ਧੌਲਾ, ਗੁਰਜੀਤ ਬਰਾੜ, ਸੂਰਤ ਸਿੰਘ ਬਾਜਵਾ, ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ, ਮੱਘਰ ਸਿੰਘ ਕੂਲਰੀਆ, ਰੂਲਦ ਸਿੰਘ ਮਾਨਸਾ, ਨਾਹਰ ਸਿੰਘ ਭਾਈਰੂਪਾ, ਬੁੱਕਣ ਸਿੰਘ ਸੱਦੋਵਾਲ, ਸੁਖਦੇਵ ਸਿੰਘ ਕੋਕਰੀ ਕਲਾਂ, ਹਰਦੀਪ ਸਿੰਘ ਟੱਲੇਵਾਲ, ਸਰਪੰਚ ਦਰਸ਼ਨ ਸਿੰਘ ਰਾਣੂ, ਰੂਪ ਸਿੰਘ ਛੰਨਾ ਆਦਿ ਹਾਜ਼ਰ ਸਨ। ਇਸ ਮੌਕੇ ਸੁਰਜੀਤ ਸਿੰਘ ਮ੍ਰਿਤਕ ਦੇਹ ਨੂੰ ਉਨਾਂ ਦੇ ਸਪੁੱਤਰ ਵਲੋਂ ਅਗਨੀ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਰਜੀਤ ਸਿੰਘ ਅਪਣੇ ਪਿਛੇ ਦੋ ਮੁੰਡੇ, ਦੋ ਕੁੜੀਆਂ ਸ਼ਾਦੀ ਸ਼ੁਦਾ ਨੂੰ ਛੱਡ ਗ
  ਏ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਾਰਖਾਨੇਦਾਰਾਂ ਨੂੰ ਦੇਣ ਲਈ ਪਹਿਲਾਂ ਕੈਪਟਨ ਨੇ ਤੇ ਹੁਣ ਬਾਦਲ ਨੇ ਕਿਸਾਨਾਂ ਨੂੰ ਕੁੱਟਕੇ ਈ ਜ਼ਮੀਨ ਖੋਹੀ ਐ

 • ''ਆਹ ਤਾਂ ਯਾਰ ਜਮਾਂ ਈ ਲੋਹੜਾ ਮਰ'ਤਾ ਬਾਦਲ ਸਰਕਾਰ ਨੇ, ਨਾਲੇ ਤਾਂ ਜੱਟਾਂ ਦੀ ਜ਼ਮੀਨ ਖੋਹ 'ਲੀ, ਨਾਲੇ ਕਹਿੰਦੇ ਛੱਲੀਆਂ ਵਾਂਗੂੰ ਕੁੱਟ ਧਰੇ ਵਿਰੋਧ ਕਰਦੇ ਕਿਸਾਨ, ਸੁਣਿਐ ਇਕ ਤਾਂ ਵਿਚਾਰਾ ਕੁੱਟ-ਕੁੱਟ ਈ ਮਾਰ 'ਤੈ'' ਬਿੱਕਰ ਨੇ ਗੋਬਿੰਦਪੁਰਾ (ਮਾਨਸਾ) 'ਚ ਪਿਉਣਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਵਿਰੁਧ ਛਿੜੇ ਕਿਸਾਨ ਸੰਘਰਸ਼ ਬਾਰੇ ਗੱਲ ਕੀਤੀ। ''ਅਮਲੀਆ! ਬਾਦਲ ਸਰਕਾਰ ਵੱਲੋਂ ਕੀਤਾ ਧੱਕਾ ਤਾਂ ਸੱਚ-ਮੁੱਚ ਈ ਬਹੁਤ ਮਾੜੈ, ਹੁਣ ਤੱਕ ਅਕਾਲੀ ਦਲ ਨੂੰ ਸਦਾ ਕਿਸਾਨਾਂ ਦੀ ਪਾਰਟੀ ਈ ਸਮਝਿਆ ਜਾਂਦਾ ਰਿਹੈ, ਪਰ ਹੁਣ ਤਾਂ ਯਾਰ! ਅਕਾਲੀ ਦਲ ਦੀ ਸਰਕਾਰ ਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲੱਗ ਪਈ ਐ'' ਸ਼ਿੰਦੇ ਨੇ ਲੰਮਾ ਹੌਂਕਾ ਭਰਿਆ। ''ਪਰ ਭਾਈ! ਸੁਣਿਐ ਬਈ ਕੈਪਟਨ ਅਮਰਿੰਦਰ ਸਿੰਹੁ ਨੇ ਕਿਸਾਨਾਂ ਦੇ ਹੱਕ ਵਿਚ 'ਚ ਹਾਅ ਦਾ ਨਾਅਰਾ ਮਾਰਿਐ, ਕਹਿੰਦੇ ਨੇ ਉਹਨੇ ਕਿਹੈ ਬਈ ਜੇ ਅਗਲੀ ਸਰਕਾਰ ਉਹਨਾਂ ਦੀ ਬਣਗੀ ਤਾਂ ਏਸ ਥਰਮਲ ਲਈ ਐਕਵਾਇਰ ਕੀਤੀ ਜ਼ਮੀਨ ਵਾਪਸ ਕਿਸਾਨਾਂ ਨੂੰ ਦੇ ਦੇਣਗੇ ਤੇ ਲੋਕਾਂ 'ਤੇ ਜੁਲਮ ਕਰਨ ਵਾਲੇ ਪੁਲਸ ਅਫ਼ਸਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਊ'' ਬਾਬਾ ਲਾਭ ਸਿੰਘ ਨੇ ਐਨਕਾਂ ਉਪਰੋਂ ਦੀ ਸਾਰਿਆਂ ਦੇ ਚਿਹਰਿਆਂ ਤੋਂ ਆਪਣੀ ਕਹੀ ਗੱਲ ਦਾ ਅਸਰ ਦੇਖਣਾ ਚਾਹਿਆ। ''ਓ ਬਾਬਾ ਜੀ! ਤੁਸੀਂ ਵੀ ਭੋਲੇ ਪਾਤਸ਼ਾਹ ਓ, ਹੁਣ ਆਹ ਕੈਪਟਨ ਸਾਬ੍ਹ, ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦੇ ਨੇ, ਪਰ ਜਦੋਂ ਪੰਜਾਬ 'ਚ ਏਸੇ ਕੈਪਟਨ ਸਾਬ੍ਹ ਦਾ ਰਾਜ ਸੀ, ਉਦੋਂ ਏਹਨੇ ਵੀ ਜੱਟ ਬਥੇਰੇ ਕੁੱਟੇ ਸੀ'' ਸ਼ਿੰਦੇ ਨੂੰ ਟੋਕਦਿਆਂ ਬਿੱਕਰ ਬੁੜਕ ਕੇ ਬੋਲਿਆ ''ਆਹੋ ਕਾਮਰੇਡਾ! ਉਦੋਂ ਬਰਨਾਲੇ ਨੇੜੇ ਈ ਇਕ ਫੈਕਟਰੀ ਲਈ ਜ਼ਮੀਨ ਰੋਕਣ ਵਾਸਤੇ ਫਤਹਿਗੜ੍ਹ ਛੰਨਾ, ਧੌਲਾ ਤੇ ਸੰਘੇੜਾ ਪਿੰਡਾਂ ਦੇ ਕਿਸਾਨਾਂ 'ਤੇ ਬਹੁਤ ਡੰਡਾ ਫੇਰਿਆ ਸੀ ਪੁਲਿਸ ਨੇ'' ਬਿੱਕਰ ਦੀ ਗੱਲ ਸੁਣ ਕੇ ਸ਼ਿੰਦਾ ਬੋਲਿਆ ''ਬੱਲੇ ਓ ਅਮਲੀਆ! ਮੰਨਗੇ ਤੇਰੀ ਯਾਦਾਸਤ ਨੂੰ, ਪਰ ਇਕ ਗੱਲ ਐ ਹੁਣ ਜੇਹੜਾ ਕੈਪਟਨ ਕਹੀ ਜਾਂਦੈ ਬਈ ਅਸੀਂ ਏਸ ਕਾਂਡ ਲਈ ਜੁੰਮੇਵਾਰ ਪੁਲਸ ਅਧਿਕਾਰੀਆਂ ਵਿਰੁਧ ਕਾਰਵਾਈ ਕਰਾਂਗੇ, ਉਦੋਂ ਕੈਪਟਨ ਸਾਬ੍ਹ ਨੇ ਵੀ ਏਸੇ ਪੁਲਸ ਅਫ਼ਸਰ ਤੋਂ ਬਰਨਾਲੇ 'ਚ ਕਿਸਾਨ ਕੁਟਵਾਏ ਸੀ, ਹੁਣ ਬਾਦਲ ਸਾਬ੍ਹ ਨੇ ਉਸੇ ਪੁਲਸ ਅਫ਼ਸਰ ਨੂੰ ਮਾਨਸਾ 'ਚ ਤੈਨਾਤ ਕਰਕੇ ਕਿਸਾਨਾਂ ਦਾ ਕੁਟਾਪਾ ਕਰਵਾਇਐ'' ਸ਼ਿੰਦੇ ਦੀ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਬਾਬਾ ਲਾਭ ਸਿੰਘ ਬੋਲਿਆ ''ਇਹ ਤਾਂ ਭਾਈ! ਥੋਡੀ ਗੱਲ ਸਹੀ ਐ, ਪਹਿਲਾਂ ਕੈਪਟਨ ਨੇ ਤੇ ਹੁਣ ਬਾਦਲ ਨੇ ਕਿਸਾਨਾਂ ਨੂੰ ਕੁੱਟ ਕੇ ਈ ਜ਼ਮੀਨ ਖੋਹੀ ਐ, ਤੇ ਫੈਕਟਰੀਆਂ ਲਾਉਣ ਲਈ ਦਿੱਤੀ ਐ ਵੱਡੇ-ਵੱਡੇ ਕਾਰਖਾਨੇਦਾਰਾਂ ਨੂੰ'' ਬਾਬਾ ਲਾਭ ਸਿੰਘ ਨੂੰ ਟੋਕਦਿਆਂ ਸ਼ਿੰਦਾ ਬੋਲਿਆ ''ਬਾਬਾ ਜੀ! ਏਹਨਾਂ ਕਾਰਖਾਨੇਦਾਰਾਂ ਦੀਆਂ ਫੈਕਟਰੀਆਂ 'ਚ ਈ ਮੁੱਖ ਮੰਤਰੀਆਂ ਦੇ ਜਹਾਜ ਉਤਰਦੇ ਨੇ, ਚਾਹੇ ਮੁੱਖ ਮੰਤਰੀ ਬਾਦਲ ਹੋਵੇ, ਚਾਹੇ ਕੈਪਟਨ, ਉਹਦਾ ਖਾਣਾ ਪੀਣਾ ਏਹਨਾਂ ਫੈਕਟਰੀ ਮਾਲਕਾਂ ਨਾਲ ਈ ਸਾਂਝਾ ਹੁੰਦੈ, ਇਹੀ ਫੈਕਟਰੀਆਂ ਵਾਲਿਆਂ ਵੱਲੋਂ ਦਿੱਤੇ ਗਏ, ਫੰਡਾਂ ਨਾਲ ਚੋਣਾਂ ਲੜੀਆਂ ਜਾਂਦੀਆਂ ਨੇ, ਹੁਣ ਦੋ-ਚਾਰ ਸੌ ਕਿਲਾ ਜੇ ਕੋਈ ਫੈਕਟਰੀ ਵਾਲਾ ਮੰਗ ਲਵੇ ਤਾਂ ਫੇਰ ਏਹਨਾਂ ਮੁੱਖ ਮੰਤਰੀਆਂ ਦਾ ਵੀ ਫਰਜ਼ ਬਣਦੈ ਬਈ ਜਮੀਨ ਐਕਵਾਇਰ ਕਰਕੇ ਦਿੱਤੀ ਜਾਵੇ, ਉਹਦੇ ਲਈ ਫੇਰ ਭਾਵੇਂ ਕਿਸਾਨ ਕੁਟਣੇ ਪੈਣ ਜਾਂ ਮਾਰਨੇ ਪੈਣ'' ਸ਼ਿੰਦੇ ਦੇ ਬੋਲਾਂ 'ਚ ਭਾਰੀਪਨ ਆ ਗਿਆ ਸੀ।
  ਘੁਣਤਰੀ ਜਗਸੀਰ ਸਿੰਘ ਸੰਧੂ
  98764-16009
  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਦਨਾਮ ਸਾਧ ਮਾਨ ਸਿੰਘ ਪਿਹੋਵੇ ਵਾਲੇ ਦਾ ਅਮਰੀਕਾ ਦੀ ਸੰਗਤਾਂ ਵੱਲੋਂ ਵਿਆਪਕ ਵਿਰੋਧ

 • ਬਲਾਤਕਾਰ  ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ   ਬਦਨਾਮ ਸਾਧ  ਮਾਨ ਸਿੰਘ ਪਿਹੋਵੇ ਵਾਲਾ ਅੱਜਕੱਲ੍ਹ ਅਮਰੀਕਾ ਵਿੱਚ ਆਪਣੇ ਪ੍ਰੋਗਰਾਮ ਕਰਨ ਗਿਆ ਹੋਇਆ ਹੈ।  ਇੰਡੀਅਨਾਪੋਲਿਸ ਦੇ ਗੁਰੂਘਰ ਵਿੱਚ ਉਸ ਖਿਲਾਫ਼  ਕੁਝ ਘੰਟੇ ਪਹਿਲਾਂ ਵਿਰੋਧ ਪ੍ਰਦਰਸ਼ਨ   ਹੋਇਆ ।

  ਜਿ਼ਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਮਾਨ ਸਿੰਘ ਪਿਹੋਵੇ ਵਾਲੇ ਦੀ  ਇੰਡੀਆਨਾ ਪੋਲਿਸ ( ਇੰਡੀਆਨਾ)  ਵਿੱਚ ਆਉਣ ਦੀ ਚਰਚਾ ਸੀ । ਕਈ  ਸਿੰਘਾਂ ਨੇ  ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਕੀਤੀ ਕਿ ਇਸ ਬਦਨਾਮ ਵਿਅਕਤੀ ਨੂੰ  ਗੁਰੂਘਰ ਵਿੱਚ ਨਾ ਬੁਲਾਇਆ ਜਾਵੇ ਨਹਂੀ ਤਾਂ ਸਥਾਨਕ  ਸੰਗਤ ਦੋ ਧੜਿਆਂ ਵਿੱਚ ਵੰਡੀ ਜਾਵੇਗੀ ।
   ਕੁਝ  ਜਾਗਰਿਤ ਸਿੱਖਾਂ ਨੇ  ਇਸ ਮਾਨ ਸਿੰਘ ਪਿਹੋਵੇ ਵਾਲੇ ਖਿਲਾਫ਼  ਪ੍ਰਦਰਸ਼ਨ ਕੀਤਾ ਜਾਵੇਗਾ ।
  ਅਖੌਤੀ ਸੰਤਾਂ ਦੇ ਕੌਤਕ ਗਰੁੱਪ ਰਾਹੀਂ ਪਾਖੰਡੀਆਂ ਦਾ ਵਿਰੋਧ ਕਰਨ ਵਾਲੇ  ਦਲਜੀਤ  ਸਿੰਘ ਨੇ ਦੱਸਿਆ ਕਿ  ਅਸੀਂ ਬਕਾਇਦਾ   ਪੁਲੀਸ ਤੋਂ   ਇਜ਼ਾਜਤ ਲੈ ਕੇ   ਇਸ  ਗੁਰੂ  ਘਰ ਵਿੱਚ ਦਾਖਿਲ ਹੋਏ ।
   ਜਦੋਂ ਹੀ  ਵਿਵਾਦਤ ਸਾਧ  ਮਾਈਕ ਤੋਂ ਬੋਲਣ ਲੱਗਾ ਤਾਂ ਵੱਡੀ ਗਿਣਤੀ ਵਿੱਚ ਸਾਧ ਵਿਰੋਧੀ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ  ।
   ਪ੍ਰਤੱਖਦਰਸ਼ੀਆਂ ਮੁਤਾਬਿਕ   ਮਾਨ ਸਿੰਘ ਪਿਹੋਵੇ ਵਾਲੇ  ਨਾਲ ਚਾਰ ਪੁਲੀਸ ਕਰਮਚਾਰੀ ਸਨ  ਜਿਹੜੇ  ਗੁਰੂਘਰ ਦੇ ਅੰਦਰ  ਦਾਖਿਲ ਹੋਏ ਸਨ  ਅਤੇ ਮਾਈਕ ਤੋਂ ਬੋਲਣ ਸਮੇਂ ਉਸਦੇ ਬੁੱਲ ਕੰਬ ਰਹੇ ਸਨ । 
   ਜਦੋਂ ਪ੍ਰਦਰਸ਼ਨ ਕਰ ਰਹੀ ਸੰਗਤ ਨੂੰ ਪੁਲੀਸ ਨੇ ਦੱਸਿਆ ਕਿ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਤਾਂ ਸੰਗਤ ਨੇ ਬਾਹਰ ਆ ਕੇ ਪ੍ਰਦਰਸ਼ਨ ਜਾਰੀ ਰੱਖਿਆ  ।
  ਪਰ ਇੱਕ  ਗੱਲ ਸਪੱਸ਼ਟ  ਹੋ ਗਈ ਕਿ ਕਿਵੇਂ ਲੋਕੀ  ਗੁਰੂ  ਦੇ ਨਾਂਮ ਨਿੱਜੀ ਬਿਜ਼ਨਸ ਚਲਾ ਰਹੇ ਹਨ।
   ਸੂਤਰ ਦਾਅਵਾ ਕਰਦੇ ਹਨ ਕਿ ਇਸ ਕਮੇਟੀ ਵਿੱਚ ਇੱਕ ਕੇਸਾਧਾਰੀ ਸਿੱਖ ਨਹੀਂ ।
   ਜਿ਼ਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਉਦਮ ਸਦਕਾ ਹੀ ਬੀਤੇ ਇਸ ਇਲਾਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਆਪਣਾ ਦਿਵਾਨ  ਲਾਉਣ ਦਾ ਸਮਾਗਮ  ਰੱਦ ਕਰਨਾ ਪਿਆ ਸੀ ।
  ਬਦਨਾਮ ਸਾਧ ਮਾਨ ਸਿੰਘ ਪਿਹੋਵੇ ਵਾਲੇ ਦਾ ਅਮਰੀਕਾ ਦੀ ਸੰਗਤਾਂ ਵੱਲੋਂ ਵਿਆਪਕ ਵਿਰੋਧ  ਜਿ਼ਕਰਯੋਗ ਹੈ ਕਿ ਬੀਤੇ ਵਰ੍ਹੇ  ਇਸ  ਸਾਧ ਨੂੰ  ਕੈਨੇਡੇ ਦੇ ਬ੍ਰਿਟਿਸ਼ ਕੰਲੋਬੀਆਂ ਵਿੱਚ ਵੀ ਸੰਗਤਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਸੀ  ।


  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਸਜੀਪੀਸੀ ਚੋਣਾਂ ਰੁਕਵਾਉਣ ਲਈ ਹਾਈਕੋਰਟ ਵਿੱਚ ਪਟੀਸ਼ਨ

 •  ਚੰਡੀਗੜ੍ਹ :  18 ਸਤੰਬਰ ਨੂੰ  ਹੋ ਰਹੀਆਂ   ਸ਼ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  ਰੁਕਵਾਉਣ ਲਈ  ਹਾਈਕੋਰਟ ਵਿੱਚ  ਹਰਬੰਸ ਸਿੰਘ ਕੰਧੋਲਾ ਨੇ ਅਰਜ਼ੀ ਦਾਇਰ ਕੀਤੀ ਹੈ ।
  ਜਿਸ ਵਿੱਚ  ਕੰਧੋਲਾ ਨੇ ਦਾਅਵਾ ਕੀਤਾ ਹੈ ਕਿ  ਯੂ ਪੀ ਅਤੇ ਬਿਹਾਰ ਤੋਂ ਆਏ ਪਰਵਾਸੀ ਜਿਹੜੇ ਸਿੱਖ ਨਹੀਂ ਹਨ ,  ਉਹ ਵੀ ਐਸ ਜੀ ਪੀ ਸੀ ਦੇ ਵੋਟਰਾਂ ਵੱਲੋਂ ਰਜਿਸਟਰਡ ਹਨ ਅਤੇ ਦਾਅਵੇਦਾਰ ਕਰਦੇ ਹਨ ਕਿ ਉਹ ਸਹਿਜਧਾਰੀ ਸਿੱਖ ਹਨ।
   ਉਹਨਾਂ ਪਟੀਸ਼ਨ ਵਿੱਚ  ਕਿਹਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਨਾਲ  ‘ਸਿੰਘ’ ਲਗਾ ਕੇ  ਸਿੱਖ ਨਹੀਂ ਬਣ ਜਾਂਦਾ । ਜਿਵੇਂ  ਕਈ ਹੋਰ ਰਾਜਾਂ ਵਿੱਚ  ਹਰਿਆਣਾ , ਯੂਪੀ , ਬਿਹਾਰ  ਵਗੈਰਾ ਵਿੱਚ ਰਾਜਪੂਤ ਅਤੇ ਗੈਰ –ਸਿੱਖ ਜਾਟ ਆਪਣੇ ਸਰਨੇਮ ‘ਸਿੰਘ’ ਲਿਖਦੇ  ਹਨ।
   ਪਟੀਸ਼ਨਰ ਨੇ  ਅਦਾਲਤ ਨੂੰ  ਵੋਟਾਂ ਦੇ ਅਮਲ ਤੇ ਰੋਕ ਲਗਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ    ਗੈਰ ਸਿੱਖਾਂ ਦਾ ਵੋਟਰਾਂ  ਦੀ ਵੋਟਾਂ  ਦੀ ਯੋਗਤਾ ਖਤਮ ਕਰਕੇ    ਫੋਟੋਆਂ ਵਾਲੀ ਵੋਟਰ ਸੂਚੀਆਂ  ਬਣਾਈਆ  ਜਾਣ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਾਈਸ ਚਾਂਸਲਰ ਤੇ ਗੋਲੀਆਂ ਮਾਰਨ ਵਾਲੇ ਦਾ ਸਕੈੱਚ ਜਾਰੀ

 • ਫਤਹਿਗੜ੍ਹ ਸਾਹਿਬ, 2 ਅਗਸਤ  (ਹਰਪ੍ਰੀਤ ਕੋਰ ਟਿਵਾਣਾ) ( 5:02 Pm ) 
  ਫਤਿਹਗੜ੍ਹ ਸਾਹਿਬ ਵਿਖੇ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਜਸਵੀਰ ਸਿੰਘ ਆਹਲੂਵਾਲੀਆਂ ਨੂੰ ਬੀਤੇ ਦਿਨੀ ਗੋਲੀ ਮਾਰਨ ਵਾਲੇ ਅਣ-ਪਛਾਤੇ ਸਿੱਖ ਵਿਅਕਤੀਅ ਦਾ ਸਕੈੱਚ ਜਾਰੀ ਕੀਤਾ ਗਿਆ। ਅੱਜ ਯੂਨੀਵਰਸਿਟੀ ਵਿਖੇ ਜ਼ਿਲਾ ਪੁਲਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪ੍ਰੈਸ ਕਾਨਫੰਰਸ ਦੋਰਾਨ ਕਥਿਤ ਦੋਸ਼ੀ ਦਾ ਸਕੈੱਚ ਜਾਰੀ ਕਰਦਿਆ ਕਿਹਾ ਕਿ ਲਗਭਗ 40-42 ਸਾਲਾ ਸਿੱਖ ਵਿਅਕਤੀ ਨੂੰ ਫੜਨ ਲਈ ਪੁਲਸ ਵਲੋਂ 7 ਸਪੈਸਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਵੱਖ ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ।  ਜ਼ਿਲਾ ਪੁਲਸ ਮੁੱਖੀ ਸ਼੍ਰੀ ਖੱਟੜਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਕਥਿਤ ਦੋਸ਼ੀ ਵਲੋਂ ਕਿਰਾਏ ਤੇ ਇਕ ਕਾਰ ਲਿਆਉਣ ਵਾਲੇ ਟੈਕਸੀ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਗਭਗ 3 ਦਰਜਨ ਲੋਕਾਂ ਨਾਲ ਵੱਖ ਵੱਖ ਥਾਵਾਂ ਪਟਿਆਲਾ, ਫਤਿਹਗੜ੍ਹ ਸਾਹਿਬ ਆਦਿ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ । ਉਨ੍ਹਾਂ ਇਸ ਗੋਲੀ ਕਾਂਡ ਵਿਚ ਅੱਤਵਾਦੀ ਜਥੇਬੰਦੀਆਂ ਦੇ ਹੱਥ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਭਾਵੇਂ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਜਾ ਸਕਦਾ ਪਰ ਬਹੁਤੀ ਸੰਭਾਵਨਾ ਨਫਰਤ ਤੇ ਆਧਾਰਤ ਹਮਲੇ ਦੀ ਹੈ।

  ਉਨ੍ਹਾਂ ਦੱਸਿਆ ਕਿ 1989 ਵਿਚ ਚੰਡੀਗੜ੍ਹ ਵਿਖੇ  ਸੈਕਟਰ 34 ਦੇ ਥਾਣਾ ਵਿਖੇ ਸ਼੍ਰੀ ਜਸਵੀਰ ਸਿੰਘ ਆਹਲੂਵਾਲੀਆਂ ਵਲੋਂ ਰਿਪੋਰਟ ਦਰਜ਼ ਕਰਵਾਈ ਗਈ ਸੀ ਕਿ ਉਨ੍ਹਾਂ ਦੇ ਘਰ ਵਿਚ 2 ਨੋਜਵਾਨ ਪਿਸਤੋਲ ਸਮੇਤ ਦਾਖਲ ਹੋਏ ਸਨ ਦੇ ਜਾਨੋ ਮਾਰਨ ਦੀਆਂ ਧਮਕੀਆ ਦੇ ਗਏ ਸਨ।  

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਵਾਦਗ੍ਰਸਤ ਸ਼ਖ਼ਸੀਅਤ : ਉਪ ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ

 • ਪਟਿਆਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਉਪਰ ਹੋਇਆ ਕਾਤਲਾਨਾ ਹਮਲਾ ਅੱਜ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ
  ਡਾ. ਆਹਲੂਵਾਲੀਆ ਇਸ ਯੂਨੀਵਰਸਿਟੀ ਦੇ ਵੀ ਵੀ.ਸੀ. ਰਹਿ ਚੁੱਕੇ ਹਨਇਥੇ ਉਪ ਕੁਲਪਤੀ ਹੁੰਦਿਆਂ ਉਨ੍ਹਾਂ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਸਨਇਕ ਵਿਦਿਆਰਥਣ ਦੇ ਨਾਲ ਕਥਿਤ ਛੇੜ-ਛਾੜ ਦੇ ਸੰਗੀਨ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਇਥੇ ਵੱਡੇ ਪੱਧਰ ਤੇ ਸੰਘਰਸ਼ ਵੀ ਹੋਇਆ ਸੀ ਜੋ ਉਨ੍ਹਾਂ ਨੂੰ  ਅਹਿਮ ਅਹੁਦੇ ਤੋਂ ਲਾਹ ਦੇਣ ਦਾ ਮੁੱਖ ਕਾਰਨ ਬਣਿਆ ਸੀਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ 1999 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਉਸ ਵੇਲੇ ਦੀ ਬਾਦਲ ਸਰਕਾਰ ਨੇ ਉਪ ਕੁਲਪਤੀ ਥਾਪਿਆ ਸੀ, ਉੱਚ ਪਾਏ ਦੇ ਵਿਦਵਾਨ ਵਜੋਂ ਜਾਣੇ ਜਾਂਦੇ ਡਾ. ਆਹਲੂਵਾਲੀਆ ਕਰੀਬ ਢਾਈ ਸਾਲ ਬਾਅਦ ਵਿਵਾਦਾਂ ਵਿਚ ਫਸ ਗਏ ਜਦੋਂ ਉਨ੍ਹਾਂ ਉਪਰ ਇਸ ਯੂਨੀਵਰਸਿਟੀ ਦੀ ਹੀ ਇਕ ਵਿਦਿਆਰਥਣ ਨਾਲ ਛੇੜਛਾੜ ਦੇ ਗੰਭੀਰ ਦੋਸ਼ ਲੱਗ ਗਏ

  ਸਾਰੂ ਰਾਣਾ ਕਾਂਡ ਵਜੋਂ ਚਰਚਿਤ ਹੋਏ ਇਸ ਕੇਸ ਨੇ ਉਸ ਵਕਤ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਥੋਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਉਣ ਲਈ ਤਿੱਖਾ ਸੰਘਰਸ਼ ਵਿੱਢ ਦਿੱਤਾਦੂਜੇ ਪਾਸੇ ਉਨ੍ਹਾਂ ਦੇ ਹਮਾਇਤੀ ਸਮਝੇ ਜਾਂਦੇ ਰਹੇ ਯੂਨੀਵਰਸਿਟੀ ਦੇ ਇਕ ਅਧਿਆਪਕ ਸਮੇਤ ਕੁਝ ਹੋਰਨਾਂ ਉਪਰ ਇਕ ਮੁਜ਼ਾਹਰੇ ਦੌਰਾਨ ਕਥਿਤ ਕਾਤਲਾਨਾ ਹਮਲਾ ਹੋਣ ਦੀ ਘਟਨਾ ਵੀ ਵਾਪਰੀਇਸ ਸਬੰਧੀ ਉਸ ਵੇਲੇ ਦੇ ਵਿਦਿਆਰਥੀ ਆਗੂ ਭੁਪਿੰਦਰ ਸਿੰਘ ਚੀਮਾ ਦੇ ਖ਼ਿਲਾਫ਼ ਸਥਾਨਕ ਥਾਣਾ ਸਦਰ ਵਿਖੇ ਇਰਾਦਾ ਕਤਲ ਅਧੀਨ ਬਾਕਾਇਦਾ ਕੇਸ ਵੀ ਦਰਜ ਕਰਵਾਇਆ ਗਿਆ ਸੀ

  ਕੁਝ ਸਮੇਂ ਬਾਅਦ ਬਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਥਿਤ ਰੂਪ ਵਿਚ ਅਕਾਲੀ ਪੱਖੀ ਹੋਣ ਕਾਰਨ ਡਾ. ਆਹਲੂਵਾਲੀਆ ਨੂੰ ਉਪ ਕੁਲਪਤੀ ਦੇ ਅਹੁਦੇ ਤੋਂ ਲਾਂਭ ਕਰ ਦਿੱਤਾਉਂਜ ਪੰਜਾਬੀ ਯੂਨੀਵਰਸਿਟੀ ਨਾਲ ਡਾ. ਆਹਲੂਵਾਲੀਆ ਦਾ ਰਿਸ਼ਤਾ ਕਾਫੀ ਪੁਰਾਣਾ ਹੈਸ੍ਰੀ ਕ੍ਰਿਪਾਲ ਸਿੰਘ ਨਾਰੰਗ ਦੇ ਉਪ ਕੁਲਪਤੀ ਹੁੰਦਿਆਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਇਸ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਵਜੋਂ ਵੀ ਸੇਵਾ ਨਿਭਾਈਇਸੇ ਦੌਰਾਨ ਡਾ. ਆਹਲੂਵਾਲੀਆ ਉਪਰ ਹਮਲੇ ਤੇ ਅਫਸੋਸ ਜ਼ਾਹਰ ਕਰਦਿਆਂ ਇਸ ਘਟਨਾ ਨੂੰ ਅਧਿਆਪਕ ਵਰਗ ਲਈ ਮੰਦਭਾਗੀ ਅਤੇ ਚਿੰਤਾਜਨਕ ਕਰਾਰ ਦਿੱਤਾ ਹੈਸਿੱਖ ਬੁੱਧੀਜੀਵੀ ਡਾ. ਬਲਕਾਰ ਸਿੰਘ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਅਤੇ ਯੂਨੀਵਰਸਿਟੀ ਦੇ ਡੀਨ ਸਮੇਤ ਹੋਰ ਅਹਿਮ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈਅਜਿਹਾ ਹਮਲਾ ਅਧਿਆਪਕ ਵਰਗ ਵਾਸਤੇ ਵੱਡੀ ਚਿੰਤਾ ਦਾ ਕਾਰਨ ਹੈ

  ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲੀਸ ਦੀ ਵਰਦੀ ਤੇ ਇੱਕ ਹੋਰ ਧੱਬਾ : ਐਸ ਪੀ ( ਡੀ) ਰਿਸ਼ਵਤ ਦੇ ਦੋਸ਼ ਵਿੱਚ ਕਾਬੂ

 • ਹੁਸ਼ਿਆਰਪੁਰ :
   ਬੀਤੇ ਦੋ ਹਫ਼ਤਿਆ ਦੌਰਾਨ ਤੀਜੇ ਪੁਲੀਸ ਅਧਿਕਾਰੀ ਨੂੰ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕੱਲ੍ਹ ਵਿਜੀਲੈਂਸ ਵਿਭਾਗ ਨੇ ਹੁਸਿ਼ਆਰਪੁਰ ਵਿੱਚ ਤਾਇਨਾਤ ਐਸ ਪੀ  (ਡੀ) ਰਣਧੀਰ ਸਿੰਘ ਉਪਲ ਨੂੰ 50 ਹਜ਼ਾਰ ਰੁਪਏ ਕਥਿਤ ਤੌਰ ‘ਤੇ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।

  ਵਿਜੀਲੈਂਸ ਨੇ ਉਹਨਾਂ ਦੀ  ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ  ਅਤੇ ਉਨ੍ਹਾਂ ਦੇ ਜੱਦੀ ਘਰ ਅੰਮ੍ਰਿਤਸਰ ਦੀ ਤਲਾਸ਼ੀ ਲਈ ਵੀ ਟੀਮ ਰਵਾਨਾ ਕਰ ਦਿੱਤੀ ਗਈ।
  ਐਸਐਸਪੀ ਚੌਕਸੀ ਵਿਭਾਗ ਜਲੰਧਰ ਰੇਂਜ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਦਈ ਰਿਪੁਦਮਨ ਓਹਰੀ ਵਾਸੀ ਨੰਗਲ ਜ਼ਿਲ੍ਹਾ ਰੋਪੜ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਜੱਦੀ ਦੁਕਾਨ ਕੋਤਵਾਲੀ ਬਾਜ਼ਾਰ ਹੁਸ਼ਿਆਰਪੁਰ ਵਿਖੇ ਹੈ, ਜੋ ਕਿਰਾਏ ‘ਤੇ ਦਿੱਤੀ ਹੋਈ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਦੁਕਾਨ ਨੂੰ ਕਿਰਾਏਦਾਰ ਵੱਲੋਂ ਨਕਲੀ ਕਾਗਜ਼ਾਤ ਬਣਾ ਕੇ ਵੇਚ ਦਿੱਤਾ ਗਿਆ।
  ਇਸ ਸਬੰਧੀ ਉਸ ਨੇ ਐਸਪੀ (ਡੀ) ਰਣਧੀਰ ਸਿੰਘ ਉਪਲ ਨੂੰ ਸ਼ਿਕਾਇਤ ਕੀਤੀ ਸੀ। ਸ੍ਰ. ਗਰੇਵਾਲ ਨੇ ਦੱਸਿਆ ਕਿ ਉਪਲ ਵੱਲੋਂ ਮੁਦਈ ਕੋਲੋਂ ਕਾਰਵਾਈ ਕਰਨ ਲਈ 2 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਮੁਦਈ ਕੋਲੋਂ ਉਪਲ ਦੇ ਰੀਡਰ ਨੇ ਪਹਿਲਾਂ ਹੀ 10 ਹਜ਼ਾਰ ਰੁਪਏ ਲੈ ਲਏ ਸਨ।
  ਅੱਜ ਜਦੋਂ ਉਹ ਐਸਪੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਵਜੋਂ ਦੇਣ ਗਿਆ ਤਾਂ ਚੌਕਸੀ ਵਿਭਾਗ ਨੇ ਰਣਧੀਰ ਸਿੰਘ ਉਪਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਾਈਕੋਰਟ ਨੇ ਢਾਂਡਾ ਨਿਯੁਕਤੀ ਤੇ ਰੋਕ ਲਾਈ

 • ਵਿਵਾਦਤ ਵਿਧਾਇਕ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ ਦੀ ਪੰਜਾਬ ਲੋਕ ਸੇਵਾ ਕਮਿਸ਼ਨ ) ਦੇ  ਚੇਅਰਮੈਨ ਵਜੋਂ ਹੋਣ ਜਾ ਰਹੀ ਨਿਯੁਕਤੀ  ਤੇ ਹਾਲ ਦੀ ਘੜੀ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ।
   ਜਨਹਿੱਤ ਪਟੀਸ਼ਨ ਦੇ ਸੁਣਵਾਈ ਕਰਦਿਆਂ   ਪੰਜਾਬ  ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਹੇਮੰਤ ਗੁਪਤਾ, ਜਸਟਿਸ ਪ੍ਰਮੋਦ ਕੋਹਲੀ   ਅਤੇ  ਜਸਟਿਸ ਕੇ  ਕਾਨਨ   ਅਧਾਰਿਤ ਬੈਂਚ ਨੇ  ਰਾਜ ਸਰਕਾਰ ਨੂੰ   ਉਕਤ ਵਿਅਕਤੀ ਨੂੰ  ਸਹੁੰ ਚੁਕਾਉਣ  ਦੀ  ਰਸਮ ਉੱਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1089 1090 1091 [1092] 1093 1094 1095  >>    Last >>
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
 • ਬਠਿੰਡਾ ਨੇੜੇ ਪੁਲਿਸ ਮੁਕਾਬਲਾ 2 ਦੀ ਮੌਤ
 • ਫੀਜ਼ੀਅਨ ਭਾਰਤੀ ਮੂਲ ਦੀ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਦੀ ਸਜ਼ਾ
 • ਬੈਕਾਂ ਦੇ ਪੈਸੇ ਮੋੜਨ ਲੱਗੇ ‘ਅਮੀਰ ਡਿਫਾਲਟਰ’ - (ਪੜ੍ਹੋ ਪੂਰੀ ਖ਼ਬਰ)
 • ਭਾਰਤੀ ਟੀਵੀ ਚੈਨਲਾਂ ਨੇ ਬਣਾਈ ਗੁਜਰਾਤ ਤੇ ਹਿਮਾਚਲ ‘ਚ ਬੀਜੇਪੀ ਸਰਕਾਰ - (ਪੜ੍ਹੋ ਪੂਰੀ ਖ਼ਬਰ)
 • ਨਿਊਜੀਲੈਂਡ ‘ਚ ਟਰੱਕ ਚਲਾਉਦੇ ਗੁਰਸਿੱਖ ਨੌਜਵਾਨ ਦੀ ਦੁਖਦਾਈ ਮੌਤ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਅੱਗ ਦਾ ਕਹਿਰ : ਲੰਡਨ ਵਿੱਚ ਤਿੰਨ ਬੱਚੇ ਜਿਉਦੇਂ ਸੜੇ
 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!