ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਅਮਿਤਾਬ ਬੱਚਨ ਨੇ ਫੋਨ ਨੰਬਰ ਦੱਸ ਕੇ ਇੱਕ ਪਰਿਵਾਰ ਨੂੰ ਪਰੇਸ਼ਾਨੀ ਵਿੱਚ ਪਾਇਆ

 •  ਸੋਨੀ ਟੀ ਵੀ ਤੇ ਚੱਲ ਰਿਹਾ ਬਹੁਚਰਚਿਤ ਸ਼ੋਅ  ‘ਕੌਣ ਬਣੇਗਾ ਕਰੋੜਪਤੀ’   ਹੁਣ ਤੱਕ ਕਈ ਲੋਕਾਂ ਦੇ ਸਪਨੇ ਪੂਰੇ ਕਰ ਚੁੱਕਿਆ ਹੈ । ਪਰ ਇਸਨੇ ਇੱਕ  ਪਰਿਵਾਰ ਦੀ ਨੀਂਦ ਹਰਾਮ ਵੀ ਕਰ ਦਿੱਤੀ ਹੈ।  ਇਹ ਪਰਿਵਾਰ ਹੁਣ  ਅਮਿਤਾਬ ਬੱਚਨ ਨੂੰ ਕਾਨੂੰਨੀ ਨੋਟਿਸ ਭੇਜੇਗਾ।

  12  ਸਤੰਬਰ ਦੀ ਰਾਤ ਨੂੰ 10 ਵਜੇ  ਕੌਣ ਬਣੇਗਾ ਕਰੋੜਪਤੀ  ਸ਼ੋਅ ਦੌਰਾਨ   ਅਮਿਤਾਬ ਨਾਲ ਬੈਠੀ ਇੱਕ    ਕੌਣ ਬਣੇਗੀ ਕਰੋੜਪਤੀ ਦੀ ਪ੍ਰਤੀਯੋਗੀ  ਔਰਤ ਦੇ ਕਹਿਣ ਤੇ ਅਮਿਤਾਬ ਬੱਚਨ ਨੇ ਆਪਣਾ ਮੋਬਾਈਲ ਫੋਨ  ਦੇਣ  ਲੱਗੇ ਨੇ 98773 0000  ਨੰਬਰ ਦੱਸਿਆ।  ਇਹ  9 ਅੰਕ ਹਨ ਅਤੇ   ਪੂਰਾ ਨੰਬਰ ਉਸਨੇ ਜਾਣਬੁੱਝ ਕੇ ਨਹੀਂ ਦੱਸਿਆ। ਪਰ ਉਸਦੇ ਪ੍ਰਸੰਸਕਾਂ ਨੇ  98773 00000  ਨੰਬਰ ਘੁਮਾਉਣਾ ਸ਼ੁਰੂ ਕਰ ਦਿੱਤਾ ।
   ਇਹ ਨੰਬਰ ਮੰਡੀ ਗੋਬਿੰਦਗੜ੍ਹ ਦੇ ਸ਼ਾਸਤਰੀ  ਨਗਰ ਦੇ ਵਸਨੀਕ ਪੁਨੀਤ ਬਾਂਸਲ ਦੀ  ਭੈਣ  ਦਾ ਮੋਬਾਈਲ ਨੰਬਰ ਹੈ।
   ਅਮਿਤਾਬ ਬਚਨ ਦੇ  ਚਾਹੁਣ ਵਾਲੇ  ਅਮਿਤਾਬ ਦੇ ਦੱਸੇ ਨੰਬਰ ਵਿੱਚ ਇੱਕ 0 ਹੋਰ ਜੋੜ ਕੇ ਫੋਨ ਘੁੰਮਾਉਣੇ ਸੁਰੂ ਕਰ ਦਿੱਤੇ ।   12 ਸਤੰਬਰ ਦੀ ਰਾਤ ਤੋਂ ਸੁਰੂ ਹੋਇਆ ਇਹ ਸਿਲਸਿਲਾ ਹੁਣ ਖਤਮ ਹੋਣ ਦਾ ਨਾਂਮ ਹੀ ਨਹੀਂ ਲੈ ਰਿਹਾ । ਦੁਬਈ ,  ਕਤਰ,  ਹਾਂਗਕਾਂਗ, ਯੂ ਐਸ ਏ,  ਯੂ ਕੇ , ਕੈਨੇਡਾ ਤੋਂ ਇਲਾਵਾ ਭਾਰਤ  ਦੇ ਕਈ ਸ਼ਹਿਰਾਂ ਵਿੱਚੋਂ  ਉਸਨੂੰ ਟੈਲੀਫੋਨ ਆ ਰਹੇ ਹਨ  ਅਤੇ ਹਰੇਕ ਅਮਿਤਾਬ ਬੱਚਨ ਨਾਲ ਗੱਲ ਕਰਨੀ ਚਾਹੁੰਦਾ ਹੈ।
   ਪੁਨੀਤ ਬਾਂਸਲ ਦੱਸਦੇ ਹਨ ਕਿ ਉਹਨਾਂ  ਨੇ ਇਸ ਪ੍ਰੇਸ਼ਾਨੀ ਤੋਂ ਨਿਜਾਤ ਪਾਉਣ ਲਈ  ਮੋਬਾਈਲ ਕੰਪਨੀ ਨਾਲ ਵੀ ਗੱਲ ਕੀਤੀ ਹੈ ਪਰ  ਉਹਨਾਂ ਨੇ ਕੋਈ  ਮੱਦਦ ਨਹੀਂ ਕੀਤੀ । 
  ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਪ੍ਰੇਸ਼ਾਨੀ  ਵਿੱਚ ਪਾਉਣ ਵਾਲੇ ਅਮਿਤਾਬ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇ । ਕਿਉਂਕਿ ਉਸਦੀ ਭੈਣ ਨੂੰ ਹਜ਼ਾਰਾਂ ਫੋਨ ਕਾਲ  ਸੁਣਨ ਕਾਰਨ ਬਿਨਾ ਵਜਾਅ ਪ੍ਰੇਸ਼ਾਨੀ ਵਿੱਚੋਂ ਗੁਜਰਨਾ ਪਿਆ ਹੈ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਕਾਲੀ ਦਲ ਦੇ ਘੋਨ ਮੋਨ ਸੇਵਾਦਾਰਾਂ ਨੇ ਲਾਈਨਮੈਨਾਂ ਨੂੰ ਝੰਬਿਆ

 • ਗਿੱਦੜਬਾਹਾ (ਬਠਿੰਡਾ)  ਛਪਾਰ ਦੇ ਮੇਲੇ ‘ਤੇ ਪੁਲਿਸ ਵੱਲੋਂ ਕੁੱਟੇ
  ਉਨ੍ਹਾਂ ਦੇ ਹੱਡਾਂ ਨੂੰ ਅਜੇ 48 ਘੰਟੇ ਵੀ ਨਹੀਂ ਸਨ ਹੋਏ ਕਿ ਅਮਨ-ਕਾਨੂੰਨ ਨੂੰ ਆਪਣੇ ਹੱਥ ਲੈਂਦਿਆਂ ਅਕਾਲੀ ਦਲ ਦੇ ਲੱਠਮਾਰਾਂ ਨੇ ਉਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਦੀ ਅੱਜ ਇੱਥੇ ਮੁੜ 'ਸੇਵਾ‘ ਕਰ ਦਿੱਤੀ, ਜੋ ਆਪਣੇ ਹੱਕ-ਹਕੂਕਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਦਾਦ -ਫਰਿਆਦ ਕਰਨ ਲਈ ਆਏ ਸਨ।
  ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸ਼ਰੀਕ ਵੱਲੋਂ ਦਿੱਤੀ ਚੁਣੌਤੀ ਦਾ ਸਾਹਮਣਾ ਕਰਨਾ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਤੋਂ ਬਾਹਰ ਹੋ ਗਿਆ ਤਾਂ ਗਿੱਦੜਬਾਹਾ ਦੇ ਕਿਲੇ ਨੂੰ ਭਤੀਜੇ ਮਨਪ੍ਰੀਤ ਦੀ ਪਕੜ ਤੋਂ ਮੁਕਤ ਕਰਾਉਣ ਦਾ ਜ਼ਿੰਮਾ ਖੁਦ ਸੰਭਾਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਦਾ ਅੱਜ ਤੂਫਾਨੀ ਦੌਰਾ ਸ਼ੁਰੂ ਕੀਤਾ। ਪਹਿਲੀ ਮੰਜ਼ਿਲ ਵਜੋਂ ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਗਿੱਦੜਬਾਹਾ ਨੂੰ ਚੁਣਿਆ, ਜਿੱਥੇ ਆਪਣੇ ਜ਼ਾਹਰਾ ਐਲਾਨ ਅਨੁਸਾਰ ਬੇਰੁਜ਼ਗਾਰ ਲਾਈਨਮੈਨ ਪਹਿਲਾਂ ਤੋਂ ਹੀ ਉਨ੍ਹਾਂ ਦੀ ਉਡੀਕ ਵਿੱਚ ਸਨ। ਜਿਉਂ ਹੀ ਮੁੱਖ ਮੰਤਰੀ ਸ੍ਰ. ਬਾਦਲ ਨੇ ਬ ੋਲਣਾ ਸ਼ੁਰੂ ਕੀਤਾ ਤਾਂ ਰੁਜ਼ਗਾਰ ਦੇਣ ਵਾਲੇ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਬੇਰੁਜ਼ਗਾਰ ਲਾਈਨਮੈਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੱਸ ਫਿਰ ਕੀ ਸੀ, ਸ਼ਿਕਾਰੀਆਂ ਵਾਂਗ ਤਾਕ ਵਿੱਚ ਬੈਠੇ ਰਾਜ ਕਰਨ ਵਾਲਿਆਂ ਦੇ ਘੋਨ ਮੋਨ ਤੇ ਦਸਤਾਰਧਾਰੀ ਸੇਵਾਦਾਰ ਉਹਨਾਂ ਨੂੰ ਬਾਜਾਂ ਦੀ ਤਰ੍ਹਾਂ ਟੁੱਟ ਕੇ ਪੈ ਗਏ। ਦੇਖਦਿਆਂ ਹੀ ਦੇਖਦਿਆਂ ਬੋਕਾਂ ਦੇ ਵੱਗ ਨੇ ਸਰੋਂ ਦੇ ਫੁੱਲਾਂ ਨੂੰ ਪੂਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ। ਜਦ ਬੇਰੁਜ਼ਗਾਰ ਨੌਜਵਾਨਾਂ ਦੀ ਗਿੱਦੜਕੁੱਟ ਹੋ ਰਹੀ ਸੀ, ਤਾਂ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਦਾਅਵੇਦਾਰ ਬਾਬਾ ਬੋਹੜ ਸਾਰਾ ਨਜ਼ਾਰਾ ਤੱਕ ਰਿਹਾ ਸੀ। ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਅਮਨ ਕਾਨੂੰਨ ਦੀ ਰਖਵਾਲੀ ਪੁਲਿਸ ਇਹਨਾਂ ਲੱਠਮਾਰਾਂ ਸਾਹਮਣੇ ਸਾਊ ਤਾਬਿਆਦਾਰਾਂ ਵਰਗਾ ਵਰਤਾਓ ਕਰ ਰਹੀ ਸੀ।
  ਕੁਝ ਹੀ ਮਿੰਟਾਂ ਵਿੱਚ ਅਪਰੇਸ਼ਨ ਚੁੱਪ ਕਰਾਊ ਨੂੰ ਸਮੇਟਦਿਆਂ ਜਥੇਦਾਰਾਂ ਦੇ ਲੱਠਮਾਰ ਰੋਜਗਾਰ ਮੰਗਣ ਵਾਲਿਆਂ ਨੂੰ ਆਪੋ ਆਪਣੀਆਂ ਗੱਡੀਆਂ ਵਿੱਚ ਸੁੱਟ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਏ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹਨਾਂ ਮੁੰਡਿਆਂ ਨਾਲ ਉਨ੍ਹਾਂ ਦਾ ਨਾ ਪਹਿਲਾਂ ਵਿਰੋਧ ਸੀ ਅਤੇ ਨਾ ਹੀ ਹੁਣ ਹੈ। ਛੇ ਹਜ਼ਾਰ ਲਾਈਨਮੈਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਮਾਮਲਾ ਹਾਈਕੋਰਟ ਵਿੱਚ ਹੋਣ ਕਾਰਨ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਦਲਾਂ ਦੇ ਚੋਣ ਜਲਸੇ ਵਿੱਚ ਨਾ ਜਾਣ ਵਾਲੀਆਂ ਬੱਸਾਂ ਥਾਣੇ ਵਿੱਚ ਬੰਦ

 •  ਮਾਨਸਾ:   ਸ਼ਰੋਮਣੀ ਕਮੇਟੀ ਚੋਣਾਂ ਦੇ ਚਲਦੇ ਹਾਕਮ ਧਿਰ ਵੱਲੋਂ   ਇਲਾਕੇ ਵਿੱਚ ਰੋਜ਼ਾਨਾ ਰੈਲੀ ਕੀਤੀ ਜਾ ਰਹੀਆਂ ਹਨ। ਰੈਲੀਆਂ ਲਈ  ਲੋਕਾਂ ਦੀ ਭੀੜ ਇਕੱਠੀ ਕਰਕੇ ਲੱਛੇਦਾਰ ਭਾਸ਼ਣ ਦੇਣ  ਸਮੇਂ ਦੀ ਅਹਿਮ ਜਰੂਰਤ ਹੈ।
   ਵੈਸੇ ਤਾਂ ਸਾਰੇ ਮਾਲਵੇ ਵਿੱਚ ਹੀ ਪਰ ਮਾਨਸਾ ਵਿੱਚ ਜਿ਼ਆਦਾ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਹੈ ਕਿ  ਇੱਥੋਂ ਦੇ ਡੀਟੀਓ ਵੱਲੋਂ   ਬਾਦਲ ਦਲ ਲਈ  ਬੱਸਾਂ ਭੇਜਣ ਲਈ  ਪ੍ਰਾਈਵੇਟ ਟਰਾਂਸਪੋਰਟਰਾਂ ਨੂੰ   ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
    ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਨੇ ਮੁੱਖ  ਚੋਣ ਕਮਿਸ਼ਨਰ ਅਤੇ  ਗਵਰਨਰ ਪੰਜਾਬ ਨੂੰ ਭੇਜੇ  ਪੱਤਰਾਂ ਦੀ ਕਾਪੀ ਅਨੁਸਾਰ  ਡੀਟੀਓ ਦਿਲਰਾਜ ਸਿੰਘ ਅਤੇ ਐਸਡੀਐਮ ਦਫ਼ਤਰ ਦੇ ਕਲਰਕ  ਰਾਕੇਸ਼ ਕੁਮਾਰ ਵੱਲੋਂ   ਚੋਣ ਲਈ ਰੈਲੀਆਂ ਲਈ   50 ਬੱਸਾਂ ਭੇਜਣ ਦਾ ਹੁਕਮਾ ਚਾੜਿਆ ਪਰ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਨਿੱਤ ਦੀ ਵੰਗਾਰ ਤੋਂ ਤੰਗ ਆ ਕੇ  14 ਸਤੰਬਰ ਦੀ ਰੈਲੀ ਲਈ ਬੱਸਾਂ ਭੇਜਣ ਤੋਂ ਇਨਕਾਰ ਕਰਨ ਦੇ ਡੀਟੀਓ ਨੇ ਕਥਿਤ ਤੌਰ ਤੇ ਨਤੀਜੇ ਭੁਗਤਣ ਦੀ  ਧਮਕੀ ਦਿੱਤੀ ।
    ਡੀਟੀਓ ਨੇ ਆਪਣੇ  ਗੰਨਮੈਨਾਂ ਨੂੰ  ਨਾਲ ਲੈ ਕੇ  15-20 ਬੱਸਾਂ ਨੂੰ ਬਿਨਾ ਕਾਰਨ ਦੱਸੇ ਆਪਣੇ ਕਬਜ਼ੇ ਵਿੱਚ ਲੈ ਲਿਆ।
  ਜਦੋਂ ਇਸ ਮਾਮਲੇ ਵਿੱਚ ਪੱਖ ਜਾਨਣ ਲਈ ਮਾਨਸਾ ਦੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਦਿਲਰਾਜ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 97799-29292 ‘ਤੇ ਸਪੰਰਕ ਕੀਤਾ ਤਾਂ ਉਨ੍ਹਾਂ ਚੋਣ ਰੈਲੀਆਂ ‘ਤੇ ਜ਼ਬਰੀ ਬੱਸਾਂ ਭੇਜਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁਝ ਡਿਫਾਲਟਰ ਟਰਾਂਸਪੋਰਟਰਾਂ ਦੀਆਂ ਬੱਸਾਂ ਉਨ੍ਹਾਂ ਵੱਲੋਂ ਬੰਦ ਕੀਤੀਆਂ ਗਈਆਂ ਹਨ ਅਤੇ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਕਤ ਬੱਸਾਂ ਕਿਸ ਜੁਰਮ ਵਿੱਚ ਬੰਦ ਕੀਤੀਆਂ ਹਨ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਂ ਜ਼ਿਲ੍ਹੇ ਦਾ ਡੀਟੀਓ ਹਾਂ, ਇਹ ਤਾ ਮੇਰੀ ਮਰਜ਼ੀ ਹੈ ਜੋ ਮੇਰਾ ਦਿਲ ਚਾਹੇਗਾ, ਉਸੇ ਜੁਰਮ ਵਿੱਚ ਹੀ ਬੰਦ ਕਰ ਦੇਵਾਂਗੇ।


   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਚਿੱਠੀ ਰਾਹੀਆਂ ਬਾਹਰਲੇ ਦੇਸ਼ਾਂ ਨੂੰ ਨਸ਼ਾ ਭੇਜ ਰਹੇ ਨੇ ਪੰਜਾਬੀ

 • ਨਵੀਂ ਦਿੱਲੀ
  ਇੱਥੇ ਸਥਿਤ ਵਿਦੇਸ਼ੀ ਡਾਕਖਾਨੇ (ਐਫ।ਪੀ।ਓ।) ਨੇ ਡਾਕ ਰਹੀਂ ਵਿਦੇਸ਼ਾਂ ਨੂੰ ਪਾਬੰਦੀਸ਼ੁਦਾ ਨਸ਼ੇ ਸਮਗਲ ਕੀਤੇ ਜਾਣ ਦੇ ਇਕ ਸਕੈਂਡਲ ਦਾ ਪਰਦਾਫਾਸ਼ ਕੀਤਾ ਹੈ।
  ਫਾਰਨ ਪੋਸਟ ਆਫਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ, ‘‘ਬੀਤੇ ਦੋ ਸਾਲਾਂ ਦੌਰਾਨ ਸਾਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੇ 200 ਤੋਂ ਵੱਧ ਪਾਰਸਲ ਮਿਲੇ ਹਨ ਜਿਹੜੇ ਵਿਦੇਸ਼ੀ ਟਿਕਾਣਿਆਂ ਉੱਤੇ ਭੇਜੇ ਜਾ ਰਹੇ ਸਨ।’’
  ਉਨ੍ਹਾਂ ਕਿਹਾ ਕਿ ਮੁੱਖ ਤੌਰ ’ਤੇ ਪੰਜਾਬ ਅਤੇ ਐਨ।ਸੀ।ਆਰ। ਦਿੱਲੀ ਤੋਂ ਆਉਣ ਵਾਲੇ ਇਨ੍ਹਾਂ ਪਾਰਸਲਾਂ ਨੂੰ ਅਮਰੀਕਾ, ਆਸਟਰੇਲੀਆ, ਕੈਨੇਡਾ, ਨੀਦਰਲੈਂਡਜ਼ ਅਤੇ ਸਪੇਨ ਵਰਗੇ ਮੁਲਕਾਂ ਦੇ ਸਿਰਨਾਵਿਆਂ ਉੱਤੇ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਇਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਾਰਸਲਾਂ ਦਾ ਪਤਾ ਐਫ।ਪੀ।ਓ। ਦੇ ਇਕ ਅਜਿਹੇ ਮੁਲਾਜ਼ਮ ਨੇ ਲਾਇਆ ਜਿਸ ਦੀ ਅਜਿਹੇ ਪਾਰਸਲਾਂ ਦੀ ਚੈਕਿੰਗ ਸਬੰਧੀ ਕਸਟਮ ਮਹਿਕਮੇ ਨਾਲ ਤਾਲਮੇਲ ਵਾਸਤੇ ਡਿਊਟੀ ਲਾਈ ਗਈ ਹੈ।
  ਉਨ੍ਹਾਂ ਕਿਹਾ ਕਿ ਹੁਣ ਤਕ ਅਜਿਹੀਆਂ ਫੜੀਆਂ ਗਈਆਂ ਨਸ਼ੀਲੀਆਂ ਦਵਾਈ ਦੀ ਮਾਤਰਾ 15 ਕਿਲੋ ਤੋਂ ਵੱਧ ਬਣਦੀ ਹੈ ਅਤੇ ਇਨ੍ਹਾਂ ਵਿਚੋਂ ਬਹੁਤੇ ਕੇਸਾਂ ਵਿਚ ਇਹ ਨਸ਼ਾ ਹੈਰੋਇਨ ਸੀ। ਇਸ ਤੋਂ ਬਿਨਾਂ ਚਰਸ ਆਦਿ ਨਸ਼ੇ ਵੀ ਫੜੇ ਗਏ ਹਨ। ਇਸ ਸਬੰਧੀ ਸੰਪਰਕ ਕੀਤੇ ਜਾਣ ਉੱਤੇ ਐਫ।ਪੀ।ਓ। ਦੇ ਡਾਇਰੈਕਟਰ ਪ੍ਰਣਵ ਕੁਮਾਰ ਨੇ ਅਜਿਹੀਆਂ ਘਟਨਾਵਾਂ ਦੀ ਤਸਦੀਕ ਤਾਂ ਕੀਤੀ ਹੈ ਪਰ ਇਸ ਸਬੰਧੀ ਵੇਰਵੇ ਦੇਣ ਤੋਂ ਉਨ੍ਹਾਂ ਨਾਂਹ  ਕਰ ਦਿੱਤੀ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੱਕੜ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਂਵਲੀ

 •   ਪ੍ਰਧਾਨ ਦੀ ਬੁਖਲਾਹਟ ਜਾਂ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ

    ਬਰਨਾਲਾ, 14 ਸਤੰਬਰ (ਜਗਸੀਰ ਸਿੰਘ ਸੰਧੂ) :
  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਬਧੀ ਬੋਲੀ ਗਈ ਬਹੁਤ ਹੀ ਭੱਦੀ ਸ਼ਬਦਾਂਵਲੀ ਨਾਲ ਸਿੱਖ ਕੌਮ ਅੰਦਰ ਇਕ ਰੋਸ ਦੀ ਲਹਿਰ ਪੈਦਾ ਹੋ ਗਈ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਿਰ ’ਤੇ ਹੋਣ ਕਰਕੇ ਬਾਦਲ ਦਲ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਇੰਟਰਨੈਟ ਰਾਹੀਂ ਯੂ-ਟਿਊਬ ਅਤੇ ਫੇਸਬੁੱਕ ’ਤੇ ਪਾਈ ਗਈ ਇਹ ਵੀਡੀਓ ਕਲਿਪਿੰਗ ਵਿਚ ਇਕ ਸਾਥੀ ਨਾਲ ਬੈਠੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਟੈਲੀਫੂਨ ’ਤੇ ਹੋ ਰਹੀ ਗੱਲਬਾਤ ਰਾਹੀਂ ਕਿਸੇ ਨੂੰ ਕਹਿ ਰਹੇ ਹਨ ਕਿ ‘‘ਮੈਂ ਉਸ ਨੂੰ ਘੂਰ ’ਤਾ, ਮੈਂ ਕਿਹਾ ਉਸ ਸਾਲੇ ਬ੍ਰਾਹਮਣ ਦੇ ਪੁੱਤ ਦਾ ਕੁਛ ਨਹੀਂ ਜਾਣਾ ਨੁਕਸਾਨ ਤੇਰਾ ਹੋ ਰਿਹੈ, ਉਹਨੂੰ ਹਰਾਮ ਦੇ ਨੂੰ ਤਾਂ ਕੋਈ ਹਰਜ ਨਹੀਂ, ਬੇਇੱਜਤੀ ਸਾਡੀ ਹੋਣੀ, ਕਿਉਂਕਿ ਅਸੀਂ ਦਾਹ ’ਤੇ ਲੱਗੇ ਹੋਏ ਹਾਂ’’ ਇਸ ਗੱਲਬਾਤ ਤੋਂ ਬਾਅਦ ਮੱਕੜ ਸਾਹਿਬ ਅੱਗੋਂ ਕਿਸੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਅਵਤਾਰ ਸਿੰਘ ਮੱਕੜ ’ਤੇ 1 ਕਰੋੜ 62 ਲੱਖ ਰੁਪਏ ਦਾ ਪੈਟਰੋਲ ਫੂਕੇ ਜਾਣ ਸਬੰਧੀ ਲਾਏ ਦੋਸ਼ਾਂ ਬਾਰੇ ਕੀਤੇ ਹੋਏ ਸਵਾਲ ਦਾ ਜਵਾਬ ਦਿੰਦਿਆਂ ਮੱਕੜ ਸਾਹਿਬ ਕਹਿੰਦੇ ਹਨ ‘‘ਉਹਨੂੰ ਕਹੋ, ਤੂੰ ਕੋਠੀ ਦੱਬੀ ਫਿਰਦੈ, ਤੈਨੂੰ ਕਿੰਨੇ ਸਾਲ ਹੋਗੇ, ਅਕਾਲ ਤਖ਼ਤ ਦੀ ਜਥੇਦਾਰੀ ਛੱਡੇ ਨੂੰ, ਮੈਂ ਤਾਂ ਪ੍ਰਧਾਨ ਆਂ, ਮੈਂ ਤਾਂ ਕੁਛ ਕੀਤਾ, ਉਦੇ ’ਤੇ ਮੈਂ ਖਰਚਿਐ, ਮੈਂ ਤਾਂ ਸਾਬਿਤ ਕਰਦੂਗਾ, ਬਈ ਮੈਂ ਕਿਉਂ ਖਰਚਿਐ, ਮੇਰੀਆਂ ਤਿੰਨ ਗੱਡੀਆਂ ਚਲਦੀਆਂ ਨੇ, ਮੇਰੀਆਂ ਤਿੰਨੇ ਗੱਡੀਆਂ ਪੈਟਰੋਲ ’ਤੇ ਨੇ, ਦੋ ਮੇਰੀ ਸਕਿਊਰਟੀ ਦੀਆਂ ਤੇ ਇਕ ਗੱਡੀ ਮੇਰੀ ਆਪਣੀ ਐ ਕੈਮਰੀ, ਉਹਨੂੰ ਪੁੱਛੋਂ ਬਈ ਤੂੰ ਕੋਠੀ ਕਿਹੜੀ ਆੜ ’ਚ ਦੱਬੀ ਬੈਠੈ, ਛੱਜ ਤਾਂ ਬੋਲੇ ਛਾਣਨੀ ਕੀ ਬੋਲੇ, ਜਿਹੜਾ ਬੰਦਾ ਆਪ ਗੁਰੂਘਰ ਦੀ ਪ੍ਰਾਪਰਟੀ ਦੱਬੀ ਬੈਠੈ, ਉਹ ਲੋਕਾਂ ਨੂੰ ਕੀ ਨਸੀਅਤ ਦਿਊ, ਜੇ ਉਹ ਐਨਾ ਈ ਨਸੀਅਤ ਦੇਣ ਜੋਗਾ ਹੁੰਦਾ ਤਾਂ ਅਕਾਲ ਤਖ਼ਤ ਦੀ ਜਥੇਦਾਰੀ ਨਾ ਨਿਭਾਅ ਲੈਂਦਾ, ਇਸ ਵਾਸਤੇ ਉਹਨੂੰ ਕਹੋ ਤੂੰ ਆਪਣੀ ਜਬਾਨ-----, ਜਿੱਦਾਂ ਮਰਜੀ ਝੂਠੀ ਬੋਲੀ ਜਾਵੇ, ਉਹਦੇ ਝੂਠ ਦਾ ਸੰਗਤ ’ਤੇ ਕੋਈ ਅਸਰ ਨਹੀਂ, ਇਸ ਤੋਂ ਇਲਾਵਾ ਵੀ ਮੇਰੇ ਕੋਲ ਹੈਗਾ ਬਈ ਦਿੱਲੀ ਦੇ ਜਿਹੜੇ ਮੈਂਬਰ ਬਣਦੇ ਨੇ, ਉਹਨਾਂ ਵਾਸਤੇ ਕੀ ਕਰਦੈ ਇਹੈ’’ ਇਸ ਤੋਂ ਬਾਅਦ ਸਾਹਮਣੇ ਵਾਲੇ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੱਕੜ ਸਾਹਿਬ ਕਹਿੰਦੇ ਹਨ ‘‘ਥੋਨੂੰ ਦੱਸਿਆ ਤਾਂ ਹੈ, ਜ਼ਮੀਨ ’ਚ ਗੱਡ ਕੇ ਤੋਰਾਂਗੇ’’ ਇਸ ਉਪਰੰਤ ਮੱਕੜ ਸਾਹਿਬ ਖਚਰੀ ਜਿਹੀ ਹਾਸੀ ਹੱਸਣ ਲੱਗਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸਿੱਖੀ ਦੀ ਸਰਬ ਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਸਾਬਕਾ ਜਥੇਦਾਰ ਪ੍ਰਤੀ ਬੋਲੀ ਗਈ ਅਜਿਹੀ ਮੰਦੀ ਭਾਸ਼ਾ ਸਾਬਿਤ ਕਰਦੀ ਹੈ ਕਿ ਜਾਂ ਤਾਂ ਮੱਕੜ ਸਾਹਿਬ ਬੁਖਲਾਹਟ ਵਿਚ ਆ ਚੁੱਕੇ ਹਨ ਅਤੇ ਜਾਂ ਫਿਰ ਉਹਨਾਂ ਦੀ ਨਜ਼ਰ ਵਿਚ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈ।

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਦੋਂ ਜ਼ਖ਼ਮੀ ਸੜਕ ਤੇ ਤੜਫ਼ਦਾ ਰਿਹਾ, ਜੱਥੇਦਾਰ ਦਾ ਕਾਫ਼ਲਾ ਲੰਘਦਾ ਗਿਆ

 • ਤਪਾ ਮੰਡੀ, 14 ਸਤੰਬਰ (ਗੁਰਲਾਲ ਪ੍ਰਿੰਸ) -
  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਅਖਾੜਾ ਇਸ ਸਮੇਂ ਪੂਰਾ ਭਖਿਆ ਹੋਇਆ ਹੈ। ਇਹ ਚੋਣਾ ਲੜ ਰਹੇ ਉਮੀਦਵਾਰ ਇਹਨਾਂ ਚੋਣਾਂ ਦੌਰਾਨ ਧਰਮ ਦੀ ਸੇਵਾ, ਬਾਣੀ ਦੇ ਪ੍ਰਚਾਰ, ਪ੍ਰਸਾਰ ਅਤੇ ਬਿਨਾਂ ਕਿਸੇ ਲੋਭ ਲਾਲਚ ਦੇ ਮਨੁੱਖਤਾ ਦੀ ਸੇਵਾ ਦਾ ਮੌਕਾ ਬਖ਼ਸ਼ਣ ਦੀ ਸਿੱਖ ਸੰਗਤ ਨੂੰ ਬੇਨਤੀ ਕਰਕੇ ਖੁਦ ਲਈ ਵੋਟਾਂ ਮੰਗ ਰਹੇ ਹਨ, ਪਰ ਇਸ ਦੌਰਾਨ ਕੁੱਝ ਆਪਣੀ ਖੁਦਗ਼ਰਜ਼ੀ ਵਿੱਚ ਗੜੁੱਚ ਹੋ ਕੇ ਆਪਣੇ ਹੀ ਦਾਅਵਿਆਂ ਤੋਂ ਕਦੋਂ ਪਰਦਾ ਚੁੱਕ ਜਾਂਦੇ ਹਨ, ਇਸ ਦਾ ਸ਼ਾਇਦ ਉਹਨਾਂ ਨੂੰ ਖ਼ੁਦ ਵੀ ਪਤਾ ਨਹੀਂ ਲਗਦਾ। ਅਜਿਹੀ ਇੱਕ ਉਦਾਹਰਣ ਵੇਖਣ ਨੂੰ ਮਿਲੀ ਜਦੋਂ ਹਾਕਮ ਧਿਰ ਦਾ ਇੱਕ ਉਮੀਦਵਾਰ ਤਪਾ ਨੇੜਲੇ ਇੱਕ ਪਿੰਡ ਵਿੱਚ ਰੈਲੀ ਕਰਨ ਤੋਂ ਬਾਅਦ ਕਾਫ਼ਲੇ ਸਮੇਤ ਨਿੱਕਲਿਆ ਤਾਂ ਪਿੰਡ ਤੋਂ ਥ੍ਹੋੜੀ ਦੂਰੀ ਤੇ ਹੀ ਇੱਕ ਸਕੂਟਰ ਸਵਾਰ ਵਿਅਕਤੀ, ਕਾਫ਼ਲੇ ਕੋਲ ਪੁਹੰਚਣ ਤੋਂ ਕੁੱਝ ਸਕਿੰਟ ਪਹਿਲਾਂ ਹੀ ਕਿਸੇ ਕਾਰਨ ਡਿੱਗ ਕੇ ਜ਼ਖ਼ਮੀ ਹੋ ਗਿਆ, ਇਸੇ ਦੌਰਾਨ ਜੱਥੇ: ਸਾਹਿਬ ਤਾਂ ਉਸ ਨੂੰ ੳੱਥੇ ਅਣਗੌਲਿਆ ਕਰਕੇ ਛੱਡ ਕੇ ਅੱਗੇ ਲੰਘ ਗਏ, ਪਰ ਉਹਨਾਂ ਦੇ ਕਾਫ਼ਲੇ ਵਿੱਚ ਮੌਜੂਦ ਦੋ ਵਿਧਾਇਕਾਂ ਨੇ ਉੱਤਰ ਕੇ ਇਹ ਦ੍ਰਿਸ਼ ਤਾਂ ਵੇਖਿਆ ਪਰ ਉਸ ਵਿਚਾਰੇ ਨੂੰ ਹਸਪਤਾਲ ਤੱਕ ਅਪੜਦਾ ਕਰਨ ਦੀ ਤਕਲੀਫ਼ ਕਿਸੇ ਨੇ ਨਹੀਂ ਕੀਤੀ, ਸਗੋਂ ਐਂਬੂਲੈਂਸ ਨੂੰ ਫ਼ੋਨ ਕਰਨ ਦੀਆਂ ਨਸੀਹਤਾਂ ਹੀ ਦਿੰਦੇ ਨਜ਼ਰ ਆਏ। ਵਰਨਣਯੋਗ ਹੈ ਕਿ ਇਸ ਕਾਫ਼ਲੇ ਵਿੱਚ ਕਈ ਚੇਅਰਮੈਨ, ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਸ਼ਾਮਲ ਸਨ। ਦੁੱਖ ਦੀ ਗੱਲ ਇਹ ਹੈ ਕਿ ਮਨੁੱਖਤਾ ਅਤੇ ਧਰਮ ਦੀ ਸੇਵਾ ਦਾ ਢਿੰਡੋਰਾ ਪਿੱਟਣ ਵਾਲੇ ਜੱਥੇਦਾਰ ਸਾਹਿਬ ਦੇ 20-25 ਗੱਡੀਆਂ ਦੇ ਕਾਫ਼ਲੇ ਵਿੱਚੋਂ ਇੱਕ ਵੀ ਗੱਡੀ ਉਸ ਸੜਕ ਤੇ ਪਏ ਜ਼ਖਮੀ ਮਨੁੱਖ ਨੂੰ ਹਸਪਤਾਲ ਪਹੁੰਚਾਉਣ ਲਈ ਵਿਹਲੀ ਨਹੀਂ ਸੀ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਲੀਲਾ ਲੋਪੇਜ਼ ਬਣੀ ਮਿਸ ਯੂਨੀਵਰਸ 2011

 •  ਸਾਓ ਪਾਉਲੋ-ਬਰਾਜ਼ੀਲ-(ਜ.ਸ.ਭੁੱਲਰ)-
                                                           ਅੰਗੋਲਾ ( ਦੱਖਣੀ ਅਫਰੀਕਾ) ਦੀ 25 ਸਾਲਾ ਲੀਲਾ ਲੋਪੇਜ਼ ਨੇ ਬਰਾਜ਼ੀਲ ਦੇ ਸ਼ਹਿਰ ਸਾਓ ਪਾਉਲੋ ਵਿਖੇ ਹੋਏ ਮਿਸ ਯੂਨੀਵਰਸ 2011 ਮੁਕਾਬਲਿਆਂ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ।ਮਿਸ ਲੋਪੇਜ਼ ਨੇ ਪਹਿਲਾਂ ਵੀ ਅਪਣੇ ਦੇਸ਼ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਲਈ ਕਾਫੀ ਸ਼ੋਸ਼ਲ ਕੰਮ ਕੀਤਾ ਹੈ।ਅੰਗੋਲਾ ਅਤੇ ਬਰਾਜ਼ੀਲ ਦੋਵੇਂ ਹੀ ਪੁਰਤਗਾਲ ਦੀਆਂ ਕਾਲੋਨੀਆਂ ਰਹੀਆਂ ਹਨ ਅਤੇ ਉਸ ਨੇ ਪੁਰਤਗੀਜ਼ ਬੋਲ ਕੇ ਵੀ ਬਰਾਜ਼ੀਲ ਦੇ ਲੋਕਾਂ ਨੂੰ ਚੰਗਾ ਪ੍ਰਭਾਵਤ ਕੀਤਾ।
  ਚੌਥੇ ਨੰਬਰ ਤੇ ਆਉਣ ਵਾਲੀ ਮਿਸ ਫਿਲਪਾਈਨਜ਼ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਕਿਸੇ ਹੋਰ ਧਰਮ ਦਾ ਆਦਮੀ ਉਸ ਨੂੰ ਪਿਆਰ ਕਰੇਗਾ ਤਾਂ ਉਸ ਨੂੰ ਆਪਣਾ ਧਰਮ ਵੀ ਬਦਲਣਾ ਪਵੇਗਾ,ਨਹੀਂ ਤਾਂ ਉਸ ਨਾਲ ਵਿਆਹ ਨਹੀਂ ਕਰਵਾਏਗੀ।ਇਸ ਤਰ੍ਹਾਂ ਚੌਥੇ ਨੰਬਰ ਤੇ ਮਿਸ ਫਿਲਪਾਈਨਜ਼ ਸ਼ੈਮਸੀ ਸ਼ਪਸ਼ਪ,ਤੀਜੇ ਨੰਬਰ ਤੇ ਮਿਸ ਬਰਾਜ਼ੀਲ,ਪਰੀਸੀਲਾ ਮਚਾਡੋ,ਦੂਜੇ ਨੰਬਰ ਤੇ ਮਿਸ ਯੁਕਰੇਨ ੳਲੇਸੀਆ ਸਟੈਫੈਨਕੋ ਨੇ ਪਰਾਪਤ ਕੀਤਾ।ਪਿਛਲੇ ਸਾਲ ਦੀ ਕਰਾਊਨ ਜੇਤੂ ਮੈਕਸੀਕੋ ਦੀ ਜ਼ੀਮੀਨਾ ਨਵਰੇਤੇਨੇ ਲੀਲਾ ਲੋਪੇਜ਼ ਨੂੰ  ਤਾਜ਼  ਪਹਿਨਾਇਆ। ਸੁੰਦਰੀਆਂ ਦੇ ਇਹ ਮੁਕਾਬਲੇ ਸੋਮਵਾਰ 12 ਸਿਤੰਬਰ ਨੂੰ ਸਥਾਨਕ ਸਮੇ ਅਨੁਸਾਰ ਰਾਤ ਨੂੰ ਕਰਵਾਏ ਗਏ ਸਨ। 2000 ਤੋਂ ਬਾਅਦ ਇੰਡੀਆ ਇਹ ਟਾਈਟਲ ਨਹੀਂ ਜਿੱਤ ਸਕਿਆ ।ਉਸ ਸਮੇਂ ਇਹ ਕਰਾਉਨ ਮਿਸ ਇੰਡੀਆਂ ਲਾਰਾ ਦੱਤਾ ਨੇ ਜਿੱਤਿਆ ਸੀ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਰਤੀ ਹਾਕੀ ਟੀਮ ਨੇ ਸਰਕਾਰ ਦਾ 25 000 ਦਾ ਪੁਰਸਕਾਰ ਠੁਕਰਾਇਆ, ਪੰਜਾਬ ਸਰਕਾਰ ਵੱਲੋਂ 25 ਲੱਖ ਦੇਣ ਦਾ ਐਲਾਨ

 • ਏਸ਼ੀਅਨ  ਚੈਪੀਅਨਜ਼ ਟਰਾਫੀ ਜਿੱਤ ਕੇ ਭਾਰਤ   ਪਹੁੰਚੀ  ਭਾਰਤੀ ਹਾਕੀ ਟੀਮ  ਦਾ ਖਿਡਾਰੀਆਂ ਦਾ ਸਵਾਗਤ ਤਾਂ ਬਹੁਤ ਪਰ   ਖੇਡ ਮੰਤਰੀ ਨੇ ਇਹ ਹਰੇਕ ਖਿਡਾਰੀ ਨੂੰ ਇਸ ਜਿੱਤ ਬਦਲੇ  ਸਿਰਫ਼ 25 ਹਜ਼ਾਰ ਰੁਪਏ ਦੇ ਕੇ ਖੁਸ਼ ਕਰਨਾ ਚਾਹਿਆ। ਜਿਹੜਾ ਕਿ  ਸਾਰੇ ਖਿਡਾਰੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।

   ਮੰਗਲਵਾਰ ਨੂੰ ਹਾਕੀ ਖਿਡਾਰੀਆਂ ਦੇ ਸਵਾਗਤੀ ਸਮਾਰੋਹ ਦੌਰਾਨ    ਖੇਡ ਮੰਤਰੀ  ਅਜੈ ਮਾਕਨ ਨੇ ਵਿਜੇਤਾ  ਟੀਮ ਦੇ ਸਾਰੇ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ।
  ਏਨੀ ਘੱਟ ਪੁਰਸ਼ਕਾਰ ਰਾਸ਼ੀ  ਕਿਸੇ ਵੀ ਖਿਡਾਰੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
   ਟੀਮ ਦੇ ਕਪਤਾਨ ਰਾਜਪਾਲ ਸਿੰਘ ਨੇ ਕਿਹਾ ਕਿ  ਖੇਡ ਮੰਤਰੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਇਹ  ਇਨਾਮੀ ਰਾਸ਼ੀ  ਵੱਧ ਹੋਣੀ ਚਾਹੀਦੀ ਸੀ ਜਿਸ ਨਾਲ ਨਾ ਸਿਰਫ  ਮੌਜੂਦਾ ਬਲਕਿ  ਆਉਣ ਵਾਲੀ ਪੀੜੀ  ਦੇ ਖਿਡਾਰੀ ਵੀ ਹਾਕੀ ਪ੍ਰਤੀ ਆਕਰਸਿ਼ਤ ਹੋਣ।
   ਦੂਜੇ ਪਾਸੇ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਖਿਡਾਰੀਆਂ ਲਈ   25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1018 1019 1020 [1021] 1022 1023 1024  >>    Last >>
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
 • ਅਫਜ਼ਲ ਅਹਿਸਾਨ ਰੰਧਾਵਾ ਦੇ ਦਿਹਾਂਤ ਤੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ
 • ਮੈਰੀਟੋਰੀਅਸ ਸਕੂਲ ‘ਚ ਪੜ੍ਹਦੀ 12 ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਵਿੱਚ ਹੀ ਲਿਆ ਫਾਹਾ
 • ਕਰਜ਼ਾ ਮੁਆਫੀ ਦੌਰਾਨ ਕਿਸਾਨ ਦਾ ਡੇਢ ਲੱਖ ਵਿੱਚੋ ਮੁਆਫ ਹੋਇਆ ਪੂਰਾ ਇੱਕ ਪੈਸਾ
 • ਪੰਜਾਬ ਵਿੱਚ ਸ਼ਰ੍ਹੇਆਮ ਵਿਕ ਰਿਹਾ ਹੈ ਚਿੱਟਾ :- ਹਰਸਿਮਰਤ
 • ਕੇਤੀਆ ਕਾਂਡ: ਪੰਜਾਬ ਦਾ ਗ੍ਰਹਿ ਸਕੱਤਰ ਤਲਬ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।


 • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
 • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
 • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!