ਲੰਬੀ ਹਲਕੇ ਤੋਂ ਆਪਣੇ ਮੁੱਖ ਮੰਤਰੀ ਭਰਾ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੀ ਟੱਕਰ ਲੈਣ ਵਾਲੇ ਗੁਰਦਾਸ ਸਿੰਘ ਬਾਦਲ ਨੇ ਮੁਕਤਸਰ ਵਿੱਚ ਕਿਹਾ ਕਿ ਲੰਬੀ ਹਲਕੇ ਤੋਂ ਉਸਦੇ ਭਰਾ ਪ੍ਰਕਾਸ਼ ਸਿੰਘ ਬਾਦਲ ਜਰੂਰ ਜਿੱਤ ਜਾਣਗੇ ਪਰ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ ।
ਉਹਨਾਂ ਕਿਹਾ ਲੰਬੀ ਖੇਤਰ ਵਿੱਚ ਕਾਂਗਰਸ ਉਮੀਦਵਾਰ ਮਹੇਸ਼ਵਿੰਦਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਬਾਦਲ ਵਿਚਕਾਰ ਕਾਂਟੇ ਦੀ ਟੱਕਰ ਬਣੀ ਹੋਈ ਸੀ ਪਰ ਮਹੇਸ਼ਇੰਦਰ ਇਸ ਵਾਰ ਚੋਣ ਪ੍ਰਚਾਰ ਵਿੱਚ ਉਨੀ ਸਰਗਰਮੀ ਨਹੀਂ ਦਿਖਾ ਸਕੇ । ਹੁਣ ਕੁਲ ਮਿਲਾ ਕੇ ਇਹ ਸੀਟ ਮੁੱਖ ਮੰਤਰੀ ਦੇ ਖਾਤੇ ਜਾਂਦੀ ਹੋਈ ਹੀ ਪ੍ਰਤੀਤ ਹੁੰਦੀ ਹੈ।
ਗੁਰਦਾਸ ਬਾਦਲ ਨੇ ਕਿਹਾ ਕਿ ਰਾਜ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ ਪਰ ਸਰਕਾਰ ਬਣਾਉਣ ਵਿੱਚ ਸਾਂਝੇ ਮੋਰਚਾ ਦੀ ਅਹਿਮ ਭੂਮਿਕਾ ਰਹੇਗੀ । ਸਾਝਾਂ ਮੋਰਚਾ ਦੇ ਉਮੀਦਵਾਰ 20 ਤੋਂ ਜਿ਼ਆਦਾ ਸੀਟਾਂ ਤੇ ਜਿੱਤ ਪ੍ਰਾਪਤ ਕਰਨਗੇ ।
ਗੁਰਦਾਸ ਬਾਦਲ ਦੀ ਗੱਲ ਨੂੰ ਮੰਨੀਏ ਜਾਂ ਉਹਨਾਂ ਦੇ ਬੇਟੇ ਮਨਪ੍ਰੀਤ ਦੀ ਗੱਲ ਨੂੰ ਮੰਨੀਏ ਜਿਹੜੇ 30 ਜਨਵਰੀ ਨੂੰ ਵੋਟ ਪਾਉਣ ਮੌਕੇ ਕਹਿ ਰਹੇ ਸਨ ਕਿ ਉਹਨਾਂ ਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੀ ਸੀਟ ਹਾਰ ਜਾਣਗੇ ।
Top
ਬਚਨ ਸਿੰਘ ਸਰਲ /ਕੋਲਕਾਤਾ
ਕਸ਼ਮੀਰ ’ਚ ਚਲ ਰਹੇ ਅਤਿਵਾਦ ਨਾਲ ਸੰਤਾਪੇ ਤਿੰਨ ਸੌ ਤੋਂ ਵੱਧ ਵਿਅਕਤੀ ਜੰਮੂ-ਕਸ਼ਮੀਰ ਵਿਚਲੇ ਆਪਣੇ ਘਰ-ਬਾਰ ਛੱਡ ਕੇ ਇੱਥੇ ਕੋਲਕਾਤਾ ਵਿਖੇ ਮੰਦੇ ਹਾਲੀਂ ਰਹਿਣ ਲਈ ਮਜਬੂਰ ਹਨ। ਇਹ ਲੋਕ ਦਖਨੇਸ਼ਵਰ ਕਾਲੀ ਮੰਦਰ ਨੇੜੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ ਅਤੇ ਆਪਣੀ ਰੋਜ਼ੀ-ਰੋਟੀ ਲਈ ਸੜਕਾਂ ਤੇ ਮਕਾਨਾਂ ਦੇ ਨਿਰਮਾਣ ਦੇ ਕੰਮ ਦੀ ਮਜ਼ਦੂਰੀ ਕਰਦੇ ਹਨ। ਇਨ੍ਹਾਂ ਦੀ ਹਾਲਤ ਆਪਣੇ ਘਰ ਛੱਡਣ ਤੋਂ ਬਾਅਦ ਭਾਵੇਂ ਮਾੜੀ ਹੀ ਰਹੀ ਪਰ ਇਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹ ਰਾਤ ਨੂੰ ਅਮਨ-ਚੈਨ ਨਾਲ ਸੌਂ ਸਕਦੇ ਹਨ।
ਕਸ਼ਮੀਰ ’ਚ ਇਹ ਲੋਕ ਗਲੀਚੇ ਬਣਾਉਣ ਦਾ ਕੰਮ ਕਰਦੇ ਸਨ ਤੇ ਗਲੀਚੇ ਵੇਚਣ ਲਈ ਅਕਸਰ ਕੋਲਕਾਤਾ ਆਉਂਦੇ ਸਨ। ਇਕ ਗਲੀਚੇ ਦੀ ਕੀਮਤ ਕੋਈ ਪੰਜ ਹਜ਼ਾਰ ਰੁਪਏ ਸੀ। ਹੁਣ ਇਹ ਲੋਕ ਕਲਕੱਤੇ ਦੀ ਸੜਕ ਦੇ ਕਿਨਾਰੇ ਵਿਵੇਕਾਨੰਦ ਬ੍ਰਿਜ (ਬਾਲੀ) ਹੇਠਾਂ ਫਟੇ-ਪੁਰਾਣੇ ਗਲੀਚਿਆਂ ਦੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਹਨ ਤੇ ਗੁਜ਼ਾਰੇ ਲਈ ਲੋਕਾਂ ਪਾਸੋਂ ਮਦਦ ਮੰਗਦੇ ਹਨ। ਇਹ ਲੋਕ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਪਿੰਡ ਗੁਰੇਜ, ਕੁਪਵਾੜਾ ਤੇ ਪਿੰਡ ਤੰਗਦਾਰ, ਬਦਗਾਮ ਦੇ ਪਿੰਡ ਖੱਗ ਤੇ ਗੋਮੁਲ, ਬਾਰਾਮੂਲਾ ਦੇ ਉਰੀ ਅਤੇ ਕਿਸ਼ਤਵਾੜ ਦੇ ਗੁਲਾਬਗੜ੍ਹ ਦੇ ਵਾਸੀ ਹਨ।
ਇਕ ਬਜ਼ੁਰਗ ਦੇ ਕਹਿਣ ਅਨੁਸਾਰ ਕੋਲਕਾਤਾ ਆ ਕੇ ਇਨ੍ਹਾਂ ਦੇ ਬੱਚੇ ਬਿਮਾਰ ਹੋ ਗਏ ਹਨ ਅਤੇ ਬੱਚਿਆਂ ਦੀ ਪੜ੍ਹਾਈ ਵੀ ਛੁਟ ਗਈ ਹੈ। ਇਨ੍ਹਾਂ ਲੋਕਾਂ ਨੂੰ ਇੱਥੋਂ ਦਾ ਮੌਸਮ ਵੀ ਨਹੀਂ ਸੁਖਾਉਂਦਾ ਪਰ ਫਿਰ ਵੀ ਇਹ ਇੱਥੇ ਰਹਿ ਕੇ ਖੁਸ਼ ਹਨ ਕਿਉਂਕਿ ਇੱਥੇ ਇਨ੍ਹਾਂ ਨੂੰ ਕਿਸੇ ਕਿਸਮ ਦੀ ਹਿੰਸਾ ਦਾ ਡਰ ਨਹੀਂ ਹੈ। ਇਕ ਹੋਰ ਵਿਅਕਤੀ ਨੇ ਗੁਲਾਬਗੜ੍ਹ ਵਿਖੇ ਵਾਪਰਨ ਵਾਲੀਆਂ ਹਿੰਸਕ ਘਟਨਾਵਾਂ ਅਤੇ ਅਤਿਵਾਦੀਆਂ ਵੱਲੋਂ ਕੀਤੀ ਜਾਂਦੀ ਕੁੱਟਮਾਰ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਹਿੰਸਾ ਕਾਰਨ ਸਿਰਫ ਉਹੀ ਲੋਕ ਕਸ਼ਮੀਰ ਵਿੱਚੋਂ ਨਹੀਂ ਨਿਕਲੇ ਬਲਕਿ ਇਸ ਕਾਰਨ ਹਜ਼ਾਰਾਂ ਹੋਰ ਲੋਕ ਵੀ ਕਸ਼ਮੀਰ ’ਚੋਂ ਆਪਣੇ ਘਰ-ਵਾਰ ਛੱਡ ਕੇ ਹਿਜਰਤ ਕਰ ਕੇ ਚਲੇ ਗਏ ਹਨ। ਉਸ ਨੇ ਕਿਹਾ ਕਿ ਅਤਿਵਾਦੀਆਂ ਵੱਲੋਂ ਅਕਸਰ ਕੀਤੀ ਜਾਂਦੀ ਗੋਲਾਬਾਰੀ ਨਾਲ ਕਈ ਨਿਰਦੋਸ਼ ਜ਼ਖਮੀ ਹੋ ਗਏ ਹਨ। ਲੋਕ ਇੱਥੋਂ ਤਕ ਡਰੇ ਹੋਏ ਹਨ ਕਿ ਉਹ ਆਪਣੇ ਘਰਾਂ ਦੇ ਵਰਾਂਡਿਆਂ ’ਚ ਨਹੀਂ ਖਲੌਂਦੇ। ਉਸ ਨੇ ਕਿਹਾ ਕਿ ਬੰਗਾਲ ਤੋਂ ਅਕਸਰ ਸੈਲਾਨੀ ਉਨ੍ਹਾਂ ਦੇ ਇਲਾਕਿਆਂ ’ਚ ਜਾਂਦੇ ਸਨ ਜਿਸ ਕਾਰਨ ਉਹ ਕਸ਼ਮੀਰ ਛੱਡ ਕੇ ਕੋਲਕਾਤਾ ਪਹੁੰਚੇ ਹਨ। ਉਸ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਛੇਤੀ ਹੀ ਸਰਕਾਰੀ ਘਰਾਂ ’ਚ ਵਾਪਸ ਵਸਾਇਆ ਜਾਵੇਗਾ। ਉਨ੍ਹਾਂ ਨੂੰ ਆਸ ਹੈ ਕਿ ਉਹ ਮਾਰਚ ਤਕ ਆਪਣੇ ਘਰਾਂ ਨੂੰ ਪਰਤ ਜਾਣਗੇ।
Top
ਪ੍ਰਭਜੋਤ ਸਿੰਘ\ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ
ਦੇਸ਼ ਵਿਚ ਲੋਕਪਾਲ ਬਾਰੇ ਗਰਮਾ-ਗਰਮ ਬਹਿਸ ਚੱਲ ਰਹੀ ਹੈ ਤੇ ਚਾਰੇ ਪਾਸੇ ਤੋਂ ਸਖਤ ਲੋਕਪਾਲ ਦੀ ਮੰਗ ਉੱਠ ਰਹੀ ਹੈ ਪਰ ਸਾਬਕਾ ਅਧਿਕਾਰੀ ਮਨੋਹਰ ਸਿੰਘ ਚਾਂਦਲਾ ਨੇ ਆਪਣੀ ਪੁਸਤਕ ਵਿਚ ਕਿਹਾ ਹੈ ਕਿ ਲੋਕਪਾਲ ਨੇ ਹੀ ਸਿੱਖ ਰਾਜ ਨੂੰ ਤਬਾਹ ਕੀਤਾ ਸੀ।
ਉਨ੍ਹਾਂ ਨੇ ਆਪਣੀ ਪੁਸਤਕ ‘ਲੋਕਪਾਲ ਦੈਟ ਰੁਇੰਡ ਸਿੱਖ ਕਿੰਗਡਮ’ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਦੇ ਪੰਚ ਜੋ ਦਲ ਲੋਕਪਾਲ ਵਜੋਂ ਜਾਣੇ ਜਾਂਦੇ ਸਨ, ਹਕੂਮਤ ’ਤੇ ਹਾਵੀ ਹੋ ਗਏ ਤੇ ਉਨ੍ਹਾਂ ਨੇ ਮਕਾਨ ਸਹਾਇ ਦੀ ਮੋਹਰ ਹੇਠ ਆਪਣੇ ਆਪ ਫੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਮਨਮਰਜ਼ੀ ਨਾਲ ਜਾਰੀ ਕੀਤੇ ਇਹ ਫੁਰਮਾਨ ਨੇ ਖਾਲਸਾ ਰਾਜ ਦਾ ਭੱਠਾ ਬਿਠਾ ਦਿੱਤਾ।
ਸ੍ਰੀ ਚਾਂਦਲਾ ਉਨ੍ਹਾਂ ਗਿਣੇ-ਚੁਣੇ ਅਧਿਕਾਰੀਆਂ ਵਿਚੋਂ ਇਕ ਹਨ, ਜਿਹੜੇ ਸੇਵਾਮੁਕਤੀ ਮਗਰੋਂ ਇਤਿਹਾਸਕ ਖੋਜ ਤੇ ਲਿਖਤ ਵਿਚ ਰੁਝੇ ਹੋਏ ਹਨ। ਉਹ ਸੂਬਾਈ ਸਿਵਲ ਸੇਵਾ ਵਿਚ ਉਦੋਂ ਆਏ ਜਦੋਂ ਆਧੁਨਿਕ ਪੰਜਾਬ ਦੇ ਮੋਢੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ। ਸਿੱਖ ਇਤਿਹਾਸ ਬਾਰੇ ਉਨ੍ਹਾਂ ਦਾ ਗੂੜ੍ਹਾ ਗਿਆਨ ਕਿਸੇ ਤੋਂ ਲੁਕਿਆ ਨਹੀਂ। ਉਹ ਆਪਣੀ ਸਰਕਾਰੀ ਨੌਕਰੀ ਦੌਰਾਨ ਵੱਖ-ਵੱਖ ਵੱਕਾਰੀ ਅਹੁਦਿਆਂ ’ਤੇ ਰਹੇ ਤੇ ਅੱਜ ਕੱਲ੍ਹ ਮੁਹਾਲੀ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਤਿਹਾਸ ਤੇ ਧਰਮ ਦੇ ਵਿਦਿਆਰਥੀ ਸ੍ਰੀ ਚਾਂਦਲਾ ਦੀ ਜਿਹੜੀ ਹੁਣ ਕਿਤਾਬ ਆਈ ਹੈ, ਉਹ ਬਹੁਤਾ ਕਰਕੇ ਸਿੱਖ ਰਾਜ ਦੇ ਦਲ ਲੋਕਪਾਲ ’ਤੇ ਰੋਸ਼ਨੀ ਪਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਲੋਕਪਾਲ ਕਾਰਨ ਸਿੱਖ ਰਾਜ ਦਾ ਪਤਨ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਇਲਾਵਾ ਇਸ ਸਾਬਕਾ ਅਧਿਕਾਰੀ ਦੀਆਂ ਰਾਜਸਥਾਨ ਵਿਚਲੇ ਬਿਸ਼ਨੋਈ ਭਾਈਚਾਰੇ ਤੇ ਬਿਸ਼ਨੋਈ ਜੰਗਲੀ ਜੀਵ ਰੱਖਿਆ ਬਾਰੇ ਦੋ ਕਿਤਾਬਾਂ ਆ ਚੁੱਕੀਆਂ ਹਨ।
ਆਪਣੀ ਨਵੀਂ ਪੁਸਤਕ ਵਿਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੇ ਹਾਲਾਤ ਖਾਸ ਤੌਰ ’ਤੇ ਮਾਈ ਸਦਾ ਕੌਰ, ਫਤਿਹ ਸਿੰਘ ਆਹਲੂਵਾਲੀਆ, ਦੀਵਾਨ ਮੋਹਕਮ ਚੰਦ, ਅਕਾਲੀ ਫੂਲਾ ਸਿੰਘ, ਫਕੀਰ ਅਜ਼ੀਜ਼-ਉਦ-ਦੀਨ, ਖੜਕ ਸਿੰਘ, ਰਾਣੀ ਈਸ਼ਰ ਕੌਰ, ਸ਼ੇਰ ਸਿੰਘ ਤੇ ਰਾਣੀ ਜਿੰਦਾ ਦੇ ਜੀਵਨ ’ਤੇ ਬੜੀ ਖੂਬਸੂਰਤੀ ਨਾਲ ਝਾਤ ਪਾਈ ਹੈ।
Top
ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ। ਜਿਸ ਸਬੰਧੀ 13 ਮਈ 2007 ਨੂੰ ਕਈ ਅਖਬਾਰਾਂ ਵਿਚ ਇਸ ਗੱਲ ਨੂੰ ਪ੍ਰਚਾਰਨ ਦੇ ਇਸ਼ਤਿਹਾਰ ਜਾਰੀ ਕੀਤੇ ਗਏ। ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਝੜਪਾਂ ਹੁੰਦੀਆਂ ਰਹੀਆਂ ਪਰ ਸਰਕਾਰ ਨੇ ਕਦੇ ਵੀ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਵਲੋਂ ਕੀਤੀਆਂ ਹਿੰਸਕ ਤੇ ਗੈਰ ਕਾਨੂੰਨੀ ਕਾਰਵਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸਦੇ ਉਲਟ ਸੌਦੇ ਸਾਧ ਦੀਆਂ ਕੂੜ ਚਰਚਾਵਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖਾਂ ਨੂੰ ਕਈ ਵਾਰ ਗ੍ਰਿਫਤਾਰ ਕਰਕੇ ਝੂਠੇ ਮੁਕੱਦਮਿਆਂ ਵਿਚ ਉਲਝਾਇਆ ਗਿਆ। ਜਿਸ ਦੀ ਪ੍ਰਮੁੱਖ ਮਿਸਾਲ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਪਿਛਲੇ ਕਰੀਬ ਢਾਈ ਸਾਲਾਂ ਤੋਂ ਝੂਠੇ ਪੁਲਿਸ ਕੇਸਾਂ ਵਿਚ ਉਲਝਾ ਕੇ ਜੇਲ੍ਹੀਂ ਡੱਕਿਆ ਹੋਇਆ ਹੈ ਅਤੇ ਇਸ ਤੋਂ ਉਲਟ 4 ਸਿੱਖਾਂ ਦੇ ਕਾਤਲ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਨੂੰ ਕੇਸਾਂ ਵਿਚੋਂ ਬਾਇੱਜ਼ਤ ਬਰੀ ਕੀਤਾ ਜਾ ਚੁੱਕਾ ਹੈ।
11 ਮਈ 2007 ਦੇ ਸਲਾਬਤਪੁਰਾ ਡਰਾਮੇ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਇਕ ਐਫ.ਆਈ.ਆਰ ਨੰਬਰ 262, ਮਿਤੀ 20 ਮਈ 2007 ਨੂੰ ਭਾਰਤੀ ਦੰਡਵਾਲੀ ਦੀ ਧਾਰਾ 295-ਏ ਅਧੀਨ ਇਕ ਮੁਕੱਦਮਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਦਰਜ ਕੀਤਾ ਗਿਆ ਸੀ। ਜਿਸ ਵਿਚੋਂ ਡੇਰਾ ਮੁਖੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਾਹਰੋਂ ਬਾਹਰ ਜ਼ਮਾਨਤ ਦੇ ਦਿੱਤੀ ਸੀ। ਅਤੇ ਪੰਜਾਬ ਪੁਲਿਸ ਬਠਿੰਡੇ ਤੋਂ ਸਿਰਸਾ ਜਾ ਕੇ ਡੇਰਾ ਪ੍ਰਮੁੱਖ ਦੀ ਹਜ਼ੂਰੀ ਭਰਕੇ ਉਸਨੂੰ ਇਸ ਕੇਸ ਵਿਚ ਸ਼ਾਮਿਲ ਤਫਤੀਸ਼ ਕਰਨ ਦਾ ਡਰਾਮਾ ਕਰਦੀ ਰਹੀ। ਪਰ ਕੋਰਟ ਵਿਚ ਚਲਾਨ ਪੇਸ਼ ਕਰਨ ਲਈ ਹਮੇਸ਼ਾ ਟਾਲ-ਮਟੋਲ ਦੀ ਨੀਤੀ ਅਪਣਾਈ ਰੱਖੀ।
ਜਦੋਂ ਕਰੀਬ 4 ਸਾਲ ਤਕ ਪੰਜਾਬ ਪੁਲਿਸ ਵਲੋਂ ਸੌਦਾ ਸਾਧ ਖਿਲਾਫ ਉਕਤ ਕੇਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਤਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਮੁਦੱਈ ਵਜੋਂ ਪੇਸ਼ ਕਰਕੇ ਐਡਵੋਕੇਟ ਨਵਕਿਰਨ ਸਿੰਘ ਤੇ ਐਡਵੋਕੇਟ ਜੇ.ਆਰ. ਖੱਟੜ ਵਲੋਂ ਸ. ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿਚ ਇਕ ਫੌਜਦਾਰੀ ਮੁਕੱਦਮਾ 28 ਮਈ 2011 ਨੂੰ ਦਰਜ ਕਰਵਾ ਦਿੱਤਾ ਗਿਆ। ਜਿਸ ਸਬੰਧੀ ਮੈਜਿਸਟ੍ਰੇਟ ਵਲੋਂ ਪੰਜਾਬ ਪੁਲਿਸ ਨੂੰ ਤਲਬ ਕਰਦਿਆਂ ਪੁੱਛਿਆ ਗਿਆ ਕਿ ਉਸਨੇ ਅਜੇ ਤਕ ਸੌਦਾ ਸਾਧ ਖਿਲਾਫ ਚਲਾਨ ਪੇਸ਼ ਕਿਉਂ ਨਹੀਂ ਕੀਤਾ ਤਾਂ ਪੰਜਾਬ ਪੁਲਿਸ ਨੇ ਟਾਲ-ਮਟੋਲ ਦੀ ਨੀਤੀ ਅਪਣਾਉਂਦਿਆਂ ਹੋਇਆ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੰਘਾਈਆਂ ਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਕੁਝ ਦਿਨਾਂ ਬਾਅਦ ਹੀ 4 ਫਰਵਰੀ 2012 ਨੂੰ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰਨ ਸਬੰਧੀ ਅਦਾਲਤ ਵਿਚ ਰਿਪੋਰਟ ਪੇਸ਼ ਕਰ ਦਿੱਤੀ ਅਤੇ ਦਾਵਾ ਕੀਤਾ ਗਿਆ ਕਿ ਉਕਤ ਐਫ.ਆਈ.ਆਰ. ਦੇ ਮੁਦੱਈ ਸ. ਰਜਿੰਦਰ ਸਿੰਘ ਸਿੱਧੂ ਨੇ ਹਲਫਨਾਮਾ ਦੇ ਕੇ ਪੁਲਿਸ ਕੋਲ ਫਰਿਆਦ ਕੀਤੀ ਸੀ ਕਿ ਮੇਰੇ ਵਲੋਂ ਦਰਜ ਕਰਵਾਈ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰ ਦਿੱਤਾ ਜਾਵੇ ਪਰ ਪੁਲਿਸ ਦੇ ਇਸ ਦਾਅਵੇ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ 4 ਫਰਵਰੀ 2012 ਨੂੰ ਹੀ ਸ. ਰਜਿੰਦਰ ਸਿੰਘ ਸਿੱਧੂ ਵਲੋਂ ਅਦਾਲਤ ਵਿਚ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾ ਦਿੱਤਾ ਗਿਆ ਕਿ ਮੈਂ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਸਬੰਧੀ ਕੋਈ ਹਲਫਨਾਮਾ ਨਹੀਂ ਦਿੱਤਾ ਤੇ ਨਾ ਹੀ ਮੈਂ ਪੁਲਿਸ ਦੀ ਉਕਤ ਐਫ.ਆਈ.ਆਰ. ਨੂੰ ਕੈਂਸਲ ਕਰਨ ਦੀ ਰਿਪੋਰਟ ਨਾਲ ਸਹਿਮਤ ਹਾਂ।
ਇਸ ਸਬੰਧੀ ਸ. ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਸਾਰੀਆਂ ਧਿਰਾਂ ਭਾਵ ਪੰਜਾਬ ਸਰਕਾਰ, ਸ. ਰਜਿੰਦਰ ਸਿੰਘ ਸਿੱਧੂ ਤੇ ਪੰਚ ਪ੍ਰਧਾਨੀ ਦੇ ਆਗੂਆਂ ਨੂੰ 11 ਫਰਵਰੀ 2012 ਨੂੰ ਆਪਣੇ ਵਿਚਾਰ ਦਰਜ ਕਰਵਾਉਣ ਦੀ ਤਾਰੀਕ ਨਿਸ਼ਚਿਤ ਕੀਤੀ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਜੇਕਰ ਕਿਸੇ ਹਾਲਾਤ ਵਿਚ ਕੋਰਟ ਪੰਜਾਬ ਪੁਲਿਸ ਵਲੋਂ ਪੇਸ਼ ਕੀਤੀ ਕੈਂਸਲ ਰਿਪੋਰਟ ਨੂੰ ਮੰਨ ਵੀ ਲੈਂਦੀ ਹੈ ਤਾਂ ਪੰਚ ਪ੍ਰਧਾਨੀ ਦੇ ਆਗੂਆਂ ਵਲੋਂ ਸੌਦਾ ਸਾਧ ਖਿਲਾਫ ਦਰਜ ਫੌਜਦਾਰੀ ਮੁਕੱਦਮੇ ਅਧੀਨ ਸੌਦਾ ਸਾਧ ਦੇ ਖਿਲਾਫ ਡੇਰਾ ਸਲਾਬਤਪੁਰਾ ਵਿਖੇ ਰਚੇ ਢੌਂਗ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।
Top
ਚੰਡੀਗੜ•, 4 ਫਰਵਰੀ (ਗੁਰਪ੍ਰੀਤ ਮਹਿਕ) ਪੰਜਾਬ ਪੁਲਿਸ ਵੱਲੋ ਪਿਛਲੇ ਮਹੀਨੇ ਗ੍ਰਿਫਤਾਰ ਪ੍ਰਵਾਸੀ ਪੰਜਾਬੀ ਸੁੱਖੀ ਚਾਹਲ ਤੇ ਕਈ ਦੋਸ਼ ਲੱਗਣ ਨਾਲ ਉਸ ਨਾਲ ਨਵੀਂ ਮੁਸ਼ਕਲਾਂ ਖੜ•ੀਆਂ ਹੋ ਗਈਆਂ ਹਨ। ਜਦੋ ਸੁੱਖੀ ਚਾਹਲ ਨੂੰ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਅਚਾਨਕ ਗ੍ਰਿਫਤਾਰ ਕੀਤਾ ਸੀ ਤਾਂ ਪੰਜਾਬ ਆਏ ਪ੍ਰਵਾਸੀ ਪੰਜਾਬੀਆਂ ਨੇ ਸੁੱਚੀ ਚਾਹਲ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਪਰ ਪਤਾ ਨਹੀਂ ਕਿਉਂ ਬਾਅਦ ਵਿਚ ਇਹ ਲੋਕ ਚੁੱਪ ਹੋ ਗਏ।
ਜਿਕਰਯੋਗ ਹੈ ਕਿ ਲੁਧਿਆਣਾ ਪੁਲਿਸ ਨੇ ਸੁੱਖੀ ਚਾਹਲ ਨੂੰ ਇਕ 20 ਸਾਲ ਪੁਰਾਣੇ ਕੇਸ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਉਸ ਤੇ ਦੋਸ਼ ਲੱਗੇ ਸਨ ਕਿ ਉਸ ਨੇ (ਸੁੱਖੀ ਚਾਹਲ) ਨੇ 1992 ਦੀਆਂ ਖਾਲਿਸਤਾਨ ਕਮਾਂਡੋ ਫਰੋਸ ਨਾਨ ਜੁੜੇ ਹੋਣ ਬਾਰੇ ਦੱਸ ਕੇ ਪੰਜਾਬ ਵਿਧਾਨ ਸਭਾ ਚੌਣਾਂ ਦੌਰਾਨ ਕਾਂਗਰਸੀ ਨੇਤਾ ਮਲਕੀਤ ਸਿੰਘ ਬੀਰਮੀ ਤੋ 10 ਲੱਖ ਰੁਪਏ ਦੀ ਮੰਗ ਕੀਤੀ।
ਸ: ਸੁੱਖੀ ਦੇ ਸਮੱਰਥਕਾਂ ਦਾ ਕਹਿਣਾ ਕਿ ਉਹ ਵਿਦਿਆਰਥੀ ਸਿਆਸਤ ਵਿਚ 1992 ਵਿਚ ਕਾਫੀ ਸਰਗਰਮ ਸਨ ਜਦੋ ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਪੜ•ਦਾ ਸੀ, ਉਸ ਸਮੇਂ ਉਨ•ਾਂ ਵਿਰੁੱਧ ਐਫ ਆਈ ਆਰ ਦਰਜ ਹੋ ਗਈ ਸੀ। ਬਾਅਦ ਵਿਚ ਉਹ ਜਮਾਨਤ ਤੇ ਆ ਗਏ ਅਤੇ ਉਨ•ਾਂ ਆਪਣੀ ਇੰਜੀਨੀਅਰਿੰਗ ਦੀ ਪੜ•ਾਈ ਪੂਰੀ ਕਰਨ ਤੋ ਬਾਅਦ ਉਹ ਅਮਰੀਕਾ ਚਲੇ ਗਿਆ। ਸਮਰੱਥਕਾਂ ਅਨੁਸਾਰ ਸੁੱਖੀ ਚਾਹਲ ਨੇ ਕੈਲਫੋਰਨੀਆਂ ਅਧਾਰਿਤ ਇਕ ਐਨ ਜੀ ਓ ਪੰਜਾਬ ਫਾਊਂਡੇਸ਼ਨ ਬਣਾਈ ਅਤੇ ਉਸ ਦੇ ਚੈਅਰਮੈਨ ਬਣ ਕੇ ਮਾਲਵੇ ਵਿਚ ਕੈਂਸਰ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਹ ਨਿਯਮਤ ਤੌਰ ਤੇ ਪੰਜਾਬ ਆਉਂਦਾ ਹੈ ਅਤੇ ਸਰਕਾਰ ਦੀ ਆਲੋਚਨਾ ਵੀ ਕੀਤੀ ਕਿ ਸਰਕਾਰ ਨੇ ਇਸ ਬੀਮਾਰੀ ਵੱਲ ਧਿਆਨ ਨਹੀਂ ਦਿੱਤਾ। ਇਹ ਵੀ ਦੱਸਿਆ ਗਿਆ ਹੈ ਕਿ ਸੁੱਖੀ ਚਾਹਲ ਦੇ ਲੇਖ ਵੀ ਪ੍ਰਕਾਸ਼ਿਤ ਹੋਏ ਹਨ ਅਤੇ ਉਸ ਨੇ ਪ੍ਰੈਸ ਦੀ ਆਜਾਦੀ ਅਤੇ ਕੈਬਲ ਮਾਫੀਆ ਖਿਲਾਫ ਵੀ ਆਵਾਜ ਬੁਲੰਦ ਕੀਤੀ ਹੈ। ਸੁੱਖੀ ਚਾਹਲ ਨੇ ਪੰਜਾਬ ਚੌਣਾਂ ਬਾਰੇ ਜਿਕਰ ਚੈਨਲਾਂ ਤੇ ਕੀਤਾ। ਉਸ ਨੇ ਪੇਡ ਨਿਊਜ ਅਤੇ ਚੌਣ ਕਮਿਸ਼ਨ ਦੇ ਰੋਲ ਦੀ ਗੱਲ ਕੀਤੀ। ਚਾਹਲ ਦੇ ਸਮਰੱਥਕਾਂ ਅਨੁਸਾਰ ਉਸ ਨੇ ਬਾਦਲ ਸਰਕਾਰ ਦੀ ਆਲੋਚਨਾ ਜਮ ਕੇ ਕੀਤੀ ਜਿਸ ਤੋ ਬਾਅਦ ਉਸ ਤੇ ਸਿਕੰਜਾ ਕਸਿਆ ਗਿਆ। ਪੰਜਾਬ ਪੁਲਿਸ ਤੇ ਦੋਸ਼ ਲੱਗੇ ਹਨ ਕਿ ਪਟਿਆਲਾ ਪੁਲਿਸ ਨੇ ਸੁੱਖੀ ਨੂੰ ਉਸ ਦੀ ਭੈਣ ਦੇ ਮੋਹਾਲੀ ਸਥਿਤ ਘਰੋ ਚੁੱਕਿਆ ਅਤੇ ਬਾਅਦ ਵਿਚ ਲੁਧਿਆਣਾ ਪੁਲਿਸ ਨੂੰ ਸੌਪ ਦਿੰਤਾ। ਸਮਰੱਥਕਾਂ ਅਨੁਸਾਰ ਪੁਲਿਸ ਨੇ ਪਹਿਲਾਂ ਪਹਿਲਾਂ ਇਹ ਵੀ ਕਿਹਾ ਕਿ ਸੁੱਖੀ ਚਾਹਲ ਦਾ ਉਸ ਦੇ ਭਰਾ ਨਾਲ ਵਿਵਾਦ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿਚ ਇਹ ਕਿਹਾ ਗਿਆ ਕਿ ਅਦਾਲਤ ਨੇ ਸੁੱਖੀ ਚਾਹਲ ਨੂੰ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ ਕਿਉਂਕਿ ਵੁਹ 1992 ਦੇ ਇਕ ਮਾਮਲੇ ਵਿਚ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਇਹ ਵੀ ਦੋਸ਼ ਲੱਗੇ ਕਿ ਉਸ ਨੇ ਮਲਕੀਤ ਬੀਰਮੀ ਤੋ 10 ਲੱਖ ਰੁਪਏ ਮੰਗੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਚੌਕਸੀ ਵਿਭਾਗ ਵੱਲੋ ਪ੍ਰਾਪਤ ਸੂਚਨਾ ਤੋ ਬਾਅਦ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਉਹ ਚੌਣਾਂ ਦੌਰਾਨ ਕੋਈ ਗੜਬੜ ਫਲਾ ਸਕਦਾ ਹੈ।
ਸੁੱਖੀ ਚਾਹਲ ਨੂੰ ਹੱਥਕੜੀਆਂ ਪਾ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦਾ ਪ੍ਰਵਾਸੀ ਭਾਰਤੀਆਂ ਨੇ ਵਿਰੋਧ ਕੀਤਾ। ਚਾਹਲ ਨੇ ਪੁਲਿਸ ਤੇ ਦੋਸ਼ ਲਗਾਏ ਕਿ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ। ਚਾਹਲ ਨੇ ਦੋਸ਼ ਲਗਾਇਆ ਕਿ ਉਸ ਨੂੰ ਪੰਜਾਬ ਪੁਲਿਸ ਅੱਤਵਾਦੀ ਦੇ ਰੂਪ ਵਿਚ ਪੇਸ ਕਰ ਰਹੀ ਹੈ ਕਿਉਂਕਿ ਉਸ ਨੇ ਆਪਣੀ ਲੇਖਣੀ ਵਿਚ ਸਰਕਾਰ ਦਾ ਵਿਰੋਧ ਕੀਤਾ ਹੈ ਅਤ ਬਾਦਲ ਸਰਕਾਰ ਦੀ ਨਿਖੇਧੀ ਕੀਤੀ।
ਸੁੱਖੀ ਚਾਹਲ ਦੇ ਸਮਰੱਥਕਾਂ ਅਨੁਸਾਰ ਸੁੱਖੀ ਚਾਹਲ ਨੇ ਚੌਣ ਕਮਿਸ਼ਨ ਨੂੰ ਵੀ ਸੂਚਿਤ ਕੀਤਾ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆ ਹਨ ਅਤੇ ਕਮਿਸ਼ਨ ਨੇ ਸੁਝਾਅ ਦਿੱਤਾ ਸੀ ਕਿ ਉਹ ਪੰਜਾਬ ਪੁਲਿਸ ਦੇ ਮੁੱਖੀ ਨਾਲ ਸੰਪਰਕ ਕਰਨ। ਸਮਰੱਥਕਾਂ ਦਾ ਇਹ ਵੀ ਕਹਿਣਾ ਹੈ ਕਿ ਸੁੱਖੀ ਵਿਰੁੱਧ ਪੰਜਾਬ ਪੁਲਿਸ ਦੇ ਗੁਰਮੀਤ ਸਿੰਘ ਪਿੰਕੀ ਨੇ 1992 ਵਿਚ ਕੇਸ ਦਰਜ ਕੀਤਾ ਸੀ, ਜਿਸ ਨੂੰ ਇਕ ਕਤਲ ਦੇ ਕੇਸ ਵਿਚ ਖੁਦ ਸਜਾ ਹੋਈ ਸੀ।
ਭਾਵੇਂ ਕਿ ਸੁੱਖੀ ਚਾਹਲ ਦੀ ਜਿਸ ਸਮੇਂ ਗ੍ਰਿਫਤਾਰੀ ਹੋਈ ਤਾਂ ਪੰਜਾਬ ਆਏ ਪ੍ਰਵਾਸੀ ਭਾਰਤੀਆਂ ਨੇ ਤੁਰੰਤ ਪ੍ਰਤੀਕਰਮ ਪ੍ਰਗਟ ਕੀਤੇ ਪਰ ਬਾਅਦ ਵਿਚ ਉਹ ਚੁੱਪ ਹੋ ਗਏ। ਪਤਾ ਨਹੀਂ ਇਹ ਚੁੱਪ ਦੇ ਕੀ ਕਾਰਨ ਹਨ।
ਸੁੱਖੀ ਚਾਹਲ ਜਦੋ ਪੰਜਾਬ ਆਇਆ ਤਾਂ ਉਹ ਪੰਜਾਬ ਪੁਲਿਸ ਦੇ ਕਈ ਉਚ ਅਧਿਕਾਰੀਆਂ ਨੂੰ ਵੀ ਮਿਲਦਾ ਰਿਹਾ। ਉਸ ਨੇ ਪੰਜਾਬ ਨੇ ਪੰਜਾਬ ਦੇ ਚੰਗੇ ਚੰਗੇ ਲੋਕਾਂ ਨਾਲ ਰਾਬਤਾ ਸਥਾਪਿਤ ਕਰ ਲਿਆ ਅਤੇ ਲੋਕਾਂ ਵਿਚ ਇਹ ਪ੍ਰਭਾਵ ਗਿਆ ਕਿ ਸੁੱਖੀ ਚਾਹਲ ਲੋਕ ਹਿੱਤ ਦੇ ਮਸਲੇ ਜੋਰ ਸ਼ੋਰ ਨਾਲ ਉਠਾ ਰਿਹਾ ਹੈ।
ਸੁੱਖੀ ਚਾਹਲ ਲਈ ਨਵੀਆਂ ਮੁਸ਼ਕਲਾਂ ਖੜ•ੀਆਂ ਹੋ ਗਈਆਂ ਹਨ ਕਿਉਂਕਿ ਉਸ ਦੇ ਵੱਡੇ ਭਰਾ ਦਿਲਾਬਰ ਚਾਹਲ ਅਤੇ ਉਸ ਦੇ ਕਾਲਜ ਪੜ•ਦੇ ਸਹਿਪਾਠੀ ਜਸਪ੍ਰੀਤ ਸਿੱਧੂ ਵੱਲੋ ਲਗਾਏ ਗਏ ਦੋਸ਼ ਲੋਕਾਂ ਸਾਮਣੇ ਆ ਗਏ ਹਨ। ਇਨ•ਾ ਵਿਅਕਤੀਆਂ ਨੇ ਦੋਸ਼ ਲਗਾਏ ਹਨ ਕਿ ਸੁੱਖੀ ਨੇ ਅਮਰੀਕਾ ਤੋ ਰਾਜਸੀ ਸ਼ਰਣ ਮੰਗ ਕੇ ਉਥੋ ਦੀ ਸਰਕਾਰ ਨਾਲ ਧੌਖਾ ਕੀਤਾ ਹੈ। ਜਸਪ੍ਰੀਤ ਸਿੱਧੂ ਨੇ ਮੀਡੀਆ ਵਿਚ ਕਿਹਾ ਕਿ ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਪੜ•ਦਾ ਸੀ ਅਤੇ ਉਸ ਸਮੇਂ ਤੋ ਸੁੱਖੀ ਚਾਹਲ ਨੂੰ ਜਾਣਦਾ ਹੈ। ਉਸ ਦਾ ਕਹਿਣਾ ਹੈ ਕਿ ਪ੍ਰੀਖਿਆ ਵਿਚ ਨਕਲ ਮਾਰਣ ਦੇ ਦੋਸ਼ ਵਿਚ ਉਸ ਨੂੰ ਤਿੰਨ ਸਾਲ ਲਈ ਕਾਲਜ ਵਿਚੋ ਕੱਢ ਦਿੱਤਾ ਸੀ। ਦਿਲਾਬਰ ਚਾਹਲ ਨੇ ਕਿਹਾ ਕਿ ਸੁਖਜੀਤ ਸਿੰਘ, ਨਿਵਾਸੀ ਪਿੰਡ ਹੀਰੋ ਖੁਰਦ ਜਿਲ•ਾ ਮਾਨਸਾ ਨੂੰ ਗੁਰਮੀਤ ਸਿੰਘ ਪਿੰਕੀ ਨੇ ਪੈਸੇ ਮੰਗਣ ਦੇ ਕੇਸ ਵਿਚ ਫੜਿ•ਆ ਸੀ ਅਤੇ ਇਸ ਵਿਅਕਤੀ ਸੁੱਖੀ ਚਾਹਲ ਨੇ ਪੁਲਿਸ ਨੂੰ ਸਹਿਯੋਗ ਦਿੱਤਾ, ਉਸ ਨੇ ਆਪਣੇ ਸਾਰੇ ਸਹਿਯੋਗੀਆਂ ਦਾ ਨਾਂ ਪੁਲਿਸ ਨੂੰ ਦੱਸ ਦਿੱਤਾ ਅਤੇ ਪੁਲਿਸ ਦਾ ਸੂਹੀਆਂ ਬਣ ਗਿਆ ਜਿਸ ਬਦਲੇ ਪੁਲਿਸ ਨੇ ਉਸ ਨੂੰ ਛੱਡ ਦਿੱਤਾ। ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਉਸ ਤੋ ਬਾਅਦ ਉਹ ਅਮਰੀਕਾ ਭੱਜ ਗਿਆ ਅਤੇ ਉਥੇ ਰਾਜਸੀ ਸ਼ਰਣ ਵਾਸਤੇ ਅਪੀਲ ਕੀਤੀ ਅਤੇ ਉਹ ਅਮਰੀਕਾ ਦਾ ਨਾਗਰਿਕ ਬਣਨ ਵਿਚ ਸਫਲ ਹੋ ਗਿਆ। ਇਹ ਪ੍ਰਵਾਸੀ ਔਰਤ ਨੇ ਵੀ ਦੋਸ਼ ਲਗਾਇਆ ਕਿ ਸੁੱਖੀ ਨੇ 1996 ਵਿਚ ਉਸ ਨਾ ਮਾੜਾ ਵਿਹਾਰ ਕੀਤਾ। ਸੁੱਖੀ ਚਾਹਲ ਦੇ ਜੇਲ• ਵਿਚ ਹੌਣ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਸ ਦੇ ਸਮਰੱਥਕਾਂ ਇਹ ਵਾਰ ਵਾਰ ਕਹਿ ਰਹੇ ਹਨ ਕਿ ਸੁੱਖੀ ਚਾਹਲ ਵਿਰੁੱਧ ਸਾਜਿਸ ਰਚੀ ਗਈ ਹੈ। ਹੁਣ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਸਲੀਅਤ ਕੀ ਹੈ ? ਸੁੱਖੀ ਚਾਹਲ ਵਿਰੁੱਧ ਜੇ ਦੋਸ਼ ਲੱਗ ਰਹੇ ਹਨ ਤਾਂ ਇਸ ਪਿੱਛੇ ਕੌਣ ਹਨ ਅਤੇ ਸਚਾਈ ਕੀ ਹੈ ?
Top
ਟਰਾਂਟੋ (ਜਰਨੈਲ ਬਸੋਤਾ) ਪਰਵਾਸੀ ਇੰਟਰਟੇਨਮੈਂਟ ਇੰਕ ਅਤੇ ਪ੍ਰਵਾਸੀ ਮੀਡੀਆ ਗਰੁੱਪ ਦੇ ਰਜਿੰਦਰ ਸੈਣੀ ਵਲੋਂ ਅੱਜ ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਨੂੰ ਚਿੱਠੀ ਲਿਖ ਕੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਉਹ ਮਲਟੀ ਮਿਲੀਅਨ ਡਾਲਰ ਇੰਟਰਪ੍ਰਾਈਜ਼ ਜੋ ਉਨਟਾਰੀਓ ਵਿੱਚ ਅਗਸਤ ਮਹੀਨੇ ਵਿੱਚ ਹੋਣ ਜਾ ਰਹੀ ਹੈ ਉਸ ਲਈ ਸੰਕਟ ਪੈਦਾ ਕਰਨਾ ਬੰਦ ਕਰਨ। ਮੋਦੀ ਵਲੋਂ ਰਾਜਿੰਦਰ ਸੈਣੀ ਨੂੰ ਭੇਜੇ ਗਏ ਨੋਟਿਸ ਬਾਰੇ ਪਰਵਾਸੀ ਮੀਡੀਆ ਗਰੁੱਪ ਦੇ ਵਕੀਲ ਗਰੈਗਰੀ ਲੁਡਲੋਅ ਨੇ ਲਿਖਿਆ ਹੈ ਕਿ ਇਹ ਨੋਟਿਸ ਸੈਣੀ ਨੂੰ ਬਲੈਕਮੇਲ ਕਰਨ ਦੀ ਕੋਸਿ਼ਸ਼ ਹੈ। ਉਨ੍ਹਾਂ ਲਿਖਿਆ ਕਿ ਅਸੀਂ ਤੁਹਾਡੇ ਨੋਟਿਸ ਵਿੱਚ ਲਿਖੇ ਗਏ ਝੂਠ ਨੂੰ ਸੂਚੀਵੱਧ ਨਹੀਂ ਕਰਦੇ। ਪਰਵਾਸੀ ਮੀਡੀਆ ਗਰੁੱਪ ਦੇ ਲੀਗਲ ਕੌਂਸਲ ਨੇ ਪੱਤਰ ਵਿੱਚ ਵਾਰਨਿੰਗ ਦਿੰਦਿਆਂ ਕਿਹਾ ਗਿਆ ਹੈ ਕਿ ਅਗਰ ਤੁਸੀਂ ਇੰਝ ਹੀ ਲਾਇਬਲ ਅਤੇ ਅੱਗੇ ਭੰਡੀ ਪ੍ਰਚਾਰ ਕਰਨਾ ਜਾਰੀ ਰੱਖਿਆ ਤਾਂ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਤੁਸੀਂ ਇਸ ਸਦਕਾ ਹੋਣ ਵਾਲੇ ਨੁਕਸਾਨ ਦੇ ਜਿ਼ੰਮੇਵਾਰ ਹੋਵੋਂਗੇ ਜੋ ਮਿਲੀਅਨ ਡਾਲਰ ਵਿੱਚ ਹੋ ਸਕਦਾ ਹੈ।
ਵਰਨਣਯੋਗ ਹੈ ਕਿ ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਨਾਵਾਂ ਦੀਆਂ ਦੋਵੇਂ ਕੰਪਨੀਆਂ, ਜਿਸ ਦਾ ਮਾਲਕ ਅਤੇ ਡਾਇਰੈਕਟਰ ਅਜੇ ਮੋਦੀ ਹੈ, “ਪਿਫਟਾ ਅਵਾਰਡਜ਼” ਉਨ੍ਹਾਂ ਦੀ “ਇੰਟਲੈਕਚੂਅਲ ਪ੍ਰਾਪਰਟੀ” ਦਾ ਤੌਰ ਤੇ ਮਾਲਕ ਹੈ। “ਇੰਟਲੈਕਚੂਅਲ ਪ੍ਰਾਪਰਟੀ” ਪ੍ਰਤੀ ਕੈਨੇਡਾ ਦਾ ਕਾਨੂੰਨ ਬੜਾ ਸਪੱਸ਼ਟ ਹੈ। ਇਸਦਾ ਮੂਲ ਭਾਵ “Common types of intellectual property (IP) rights include copyrights, trademarks, patents, industrial design rights and trade secrets in some jurisdictions.” ਹੈ, ਜੋ ਕਾਪੀ ਰਾਈਟ ਅਤੇ ਕਿਸੇ ਪ੍ਰਾਜੈਕਟ ਨੂੰ ਵਿਉਂਤਣ ਨਾਲ ਜੁੜਿਆ ਹੋਇਆ ਹੈ।
ਅਜੇ ਮੋਦੀ ਇੰਟਰਟੇਨਮੈਂਟ ਅਤੇ PBDH2 ਕਾਰਪੋਰਟੇਸ਼ਨ ਜਾਰੀ ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦੱਸਿਆ ਕਿ ਪਿਫਟਾ ਅਵਾਰਡਜ਼ ਦਾ ਸੰਕਲਪਾਤਮਕ ਉਹ ਹੈ ਅਤੇ ਉਹ ਇਸ ਨੂੰ 1 ਸਾਲ ਤੋਂ ਆਰਗੇਨਾਈਜ਼ ਕਰ ਰਿਹਾ ਸੀ। ਪ੍ਰੈੱਸ ਰੀਲੀਜ਼ ਵਿੱਚ ਅਜੇ ਮੋਦੀ ਨੇ ਦਾਹਵਾ ਕੀਤਾ ਹੈ ਕਿ ਉਹ ਪਿਫਟਾ ਕਰਵਾਉਣ ਲਈ ਪਿਛਲੇ 2-3 ਸਾਲ ਤੋਂ ਲੱਗਿਆ ਹੋਇਆ ਸੀ। ਜਨਵਰੀ 2011 ਵਿੱਚ ਇਹ ਪ੍ਰਾਜੈਕਟ ਤਿਆਰ ਹੋਇਆ, ਜਿਸ ਨੂੰ ਆਰਗੇਨਾਈਜ਼ ਕਰਨ ਵਾਸਤੇ ਪਰਵਾਸੀ ਮੀਡੀਆ ਗਰੁੱਪ ਦੇ ਮਾਲਕ ਰਜਿੰਦਰ ਸੈਣੀ ਨੂੰ ਬੁਲਾ ਕੇ ਉਸ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਪਰਵਾਸੀ ਮੀਡੀਆ ਗਰੁੱਪ ਦੇ ਵਕੀਲ ਦੀ ਚਿੱਠੀ ਅਨੁਸਾਰ ਮੋਦੀ ਨੇ ਕਦੇ ਵੀ ਰਜਿੰਦਰ ਸੈਣੀ ਨਾਲ ਅਜਿਹਾ ਵਿਚਾਰ ਵਟਾਂਦਰਾ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਉਹਦੇ ਧਿਆਨ ਵਿੱਚ ਆਇਆ ਕਿ “ਪਿਫਟਾ ਅਵਾਰਡਜ਼” ਨੂੰ “ਪਾਈਫਾ ਅਵਾਰਡਜ” ਦੇ ਨਾਮ ਹੇਠ ਰਜਿੰਦਰ ਸੈਣੀ ਵਲੋਂ ਆਪਣੇ ਵਲੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਨਾਵਾਂ ਵਿੱਚ ਮਾਮੂਲੀ ਫਰਕ ਹੈ। ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼”।
ਅਜੇ ਮੋਦੀ ਨੇ ਪ੍ਰੈੱਸ ਰੀਲੀਜ ਵਿੱਚ ਦੱਸਿਆ ਕਿ ਫਰਵਰੀ 2011 ਵਿੱਚ ਮੈਂ ਪੱਤਰਕਾਰਤਾ ਨਾਲ ਜੁੜੇ ਰਾਜਿੰਦਰ ਸੈਣੀ ਨੂੰ ਖੁਦ ਆਪਣੇ ਰੈਸਟੋਰੈਂਟ “ਕੈਫੇ ਦਿੱਲੀ 6”, ਜੋ ਬਰੈਂਪਟਨ ਦੇ ਸ਼ਾਪਰਜ਼ ਵਰਲਡ ਵਿੱਚ ਸਥਿਤ ਹੈ, ਵਿਖੇ ਬੁਲਾਇਆ ਸੀ। ਆਪਣੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਅਸੀਂ ਮੈਂ ਆਪਣਾ ਪ੍ਰਾਜੈਕਟ ਅਤੇ ਆਪਣੇ ਖਿਆਲ ਰਜਿੰਦਰ ਸੈਣੀ ਨਾਲ ਸਾਂਝੇ ਕੀਤੇ। ਇਸ ਮੌਕੇ ਸੈਣੀ ਨੂੰ ਮੀਡੀਆ ਪਾਰਟਨਰ ਅਤੇ ਜਿਊਰੀ ਦੇ ਮੈਂਬਰ ਹੋਣ ਦੀ ਪੇਸ਼ਕਸ਼ ਕੀਤੀ।
ਮੋਦੀ ਨੇ ਪ੍ਰੈੱਸ ਰੀਲੀਜ਼ ਵਿੱਚ ਦੱਸਿਆ ਕਿ ਅਕਤੂਬਰ 2011 ਵਿੱਚ ਖੁਸ਼ੀਆਂ ਫਿਲਮ ਦੀ ਪ੍ਰਮੋਸ਼ਨ ਮੌਕੇ ਇਸਦੇ ਮੁੱਖ ਸਿਤਾਰਾ ਜਸਬੀਰ ਜੱਸੀ ਅਤੇ ਸਮੁੱਚੇ ਮੀਡੀਏ ਦੀ ਮੌਜੂਦਗੀ ਤੰਦੂਰੀ ਫਲੇਮਜ਼ ਰੈਸਟੋਰੈਂਟ ਵਿੱਚ ਪਿਫਟਾ ਦੀ ਟਰੌਫੀ ਦਾ ਡੀਜਾਇਨ ਅਤੇ ਲਾਈਫ ਸਾਈਜ਼ ਪੋਸਟਰ ਰੀਲੀਜ਼ ਕੀਤਾ ਗਿਆ ਸੀ।
ਪਰਵਾਸੀ ਮੀਡੀਆ ਗਰੁੱਪ ਦੇ ਪ੍ਰਧਾਨ ਰਜਿੰਦਰ ਸੈਣੀ ਨਾਲ ਅੱਜ ਫੋਨ ਤੇ ਗੱਲ ਹੋਈ ਤਾਂ ਉਨ੍ਹਾਂ ਆਨ ਰੈਕਰਡ ਕੋਈ ਗੱਲ ਕਰਨ ਤੋਂ ਇਨਾਕਰ ਕਰਦਿਆਂ ਫੈਕਸ ਰਾਹੀਂ ਮੋਦੀ ਅਤੇ ਉਸਦੀ ਕੰਪਨੀ ਨੂੰ ਭੇਜਿਆ ਵਕੀਲ ਦਾ ਲੈਟਰ ਫੈਕਸ ਕਰ ਦਿੱਤਾ। ਆਕ੍ਰਮਣ ਲਹਿਜ਼ੇ ਵਾਲੀ ਸ਼ਬਦਾਵਲੀ ਵਾਲੇ ਵਕੀਲ ਵੱਲੋਂ ਭੇਜੇ ਪੱਤਰ ਵਿੱਚ ਕਾਨੂੰਨ ਦੀ ਕੋਈ ਧਾਰਾ ਦਾ ਵੇਰਵਾ ਮੌਜੂਦ ਨਹੀਂ ਹੈ ਜਿਸ ਤਹਿਤ ਅਜੇ ਮੋਦੀ ਵਲੋਂ ਚੁੱਕਿਆ ਕਦਮ ਗੈਰਕਾਨੂੰਨੀ ਠਹਿਰਾਇਆ ਜਾ ਸਕਦਾ ਹੋਵੇ। ਦੂਸਰੇ ਪਾਸੇ ਅਜੇ ਮੋਦੀ ਵਲੋਂ ਭੇਜਿਆ ਪੱਤਰ ਕਾਨੂੰਨੀ ਪੱਖ ਤੋਂ ਕਿੰਨੀ ਕੁ ਅਹਿਮੀਅਤ ਰੱਖਦਾ ਹੈ, ਇਸ ਬਾਰੇ ਕਾਨੂੰਨੀ ਮਾਹਰ ਲੋਕ ਹੀ ਦੱਸ ਸਕਦੇ ਹਨ।
ਅੱਜ ਦੀ ਤਾਰੀਖ ਵਿੱਚ ਅਜੇ ਮੋਦੀ ਦਾ ਪਿਫਟਾ “ਪੰਜਾਬੀ ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਯਨ ਅਕੈਡਮੀ ਅਵਾਰਡਜ਼” ਅਪਰੈਲ 2012 ਵਿੱਚ ਅਤੇ ਅਤੇ ਸੈਣੀ ਦਾ ਪਾਈਫਾ “ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਜ਼” ਅਗਸਤ 2012 ਵਿੱਚ ਹੋਣ ਦੇ ਐਲਾਨ ਸਾਹਮਣੇ ਆਏ ਹਨ। ਕਦੋਂ ਕੌਣ ਕੀ ਕਰਵਾ ਪਾਉਂਦਾ ਹੈ ਇਸ ਦਾ ਅੰਦਾਜ਼ਾ ਅਜੇ ਮੋਦੀ ਵਲੋਂ ਕਰਵਾਈ ਜਾਣ ਵਾਲੀ ਪ੍ਰੈੱਸ ਕਾਨਫਰੰਸ ਜਾਂ ਦੋਹਾਂ ਗਰੁੱਪਾਂ ਦੀ ਅਗਲੀ ਕਾਰਵਾਈ ਤੋਂ ਲੱਗੇਗਾ।
Top
ਲਖਨਊ, ਸਨਅਤਕਾਰ ਪੌਂਟੀ ਚੱਢਾ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਮਿਲੀਭੁਗਤ ਕਰਕੇ ਖੰਡ ਮਿੱਲਾਂ ਦੀ ਵਿਕਰੀ 'ਚ ਸਰਕਾਰੀ ਖਜ਼ਾਨੇ ਨੂੰ ਭਾਰੀ ਚੂਨਾ ਲਾਇਆ। ਇਹ ਪ੍ਰਗਟਾਵਾ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਵਿਚ ਕੈਗ ਨੇ ਕਿਹਾ ਹੈ ਕਿ 21 ਸਰਕਾਰੀ ਖੰਡ ਮਿੱਲਾਂ ਦੀ ਵਿਕਰੀ ਵਿਚ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਾਇਆ ਗਿਆ। ਰਿਪੋਰਟ ਅਨੁਸਾਰ 21 ਮਿੱਲਾਂ ਵਿਚੋਂ 5 ਮਿੱਲਾਂ ਪੌਂਟੀ ਚੱਢਾ ਦੇ ਗਰੁੱਪ ਵੇਵ ਇੰਡਸਟਰੀਜ਼ ਤੇ ਪੀ। ਬੀ। ਐਸ। ਫੂਡਜ਼ ਪ੍ਰਾਈਵੇਟ ਲਿਮਟਿਡ ਜਦ ਕਿ 6 ਖੰਡ ਮਿੱਲਾਂ ਇੰਡੀਅਨ ਪੋਟਾਸ਼ ਲਿਮਟਿਡ ਨੂੰ ਵੇਚ ਦਿੱਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ 11 ਬੰਦ ਖੰਡ ਮਿਲਾਂ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਦੇ ਇਕ ਨਜ਼ਦੀਕੀ ਕਾਰੋਬਾਰੀ ਗਰੁੱਪ ਨੂੰ ਦੇ ਦਿੱਤੀਆਂ ਗਈਆਂ। ਕੈਗ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਲ ਵਿੱਤੀ ਬੇਨਿਯਮੀਆਂ 25000 ਕਰੋੜ ਦੇ ਆਸ ਪਾਸ ਹਨ। ਸਰਕਾਰੀ ਖਜ਼ਾਨੇ ਨੂੰ ਇਹ ਚੂਨਾ ਮਿੱਲਾਂ ਦੀ ਅਨੁਮਾਨਤ ਕੀਮਤ ਘਟਾਕੇ ਤੇ ਮਿੱਲਾਂ ਨੂੰ ਨਿਰਧਾਰਤ ਦਰਾਂ ਤੋਂ ਕਿਤੇ ਘੱਟ ਕੀਮਤ ਉਪਰ ਵੇਚਕੇ ਲਾਇਆ ਗਿਆ ਹੈ। ਜਿਹੜੀਆਂ ਮਿੱਲਾਂ ਵੇਚੀਆਂ ਗਈਆਂ ਹਨ ਉਹ ਯੂ। ਪੀ। ਸਟੇਟ ਸ਼ੂਗਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਨ। ਦਿਲਚਸਪ ਗੱਲ ਇਹ ਰਹੀ ਕਿ ਸ਼ੁਰੂ ਵਿਚ ਬਿਰਲਾ ਸ਼ੂਗਰ, ਡਾਲਮੀਆ ਗਰੁੱਪ, ਸਿੰਬੋਲੀ ਸ਼ੂਗਰ, ਧਾਮਪੁਰ ਸ਼ੂਗਰ ਤੇ ਮੋਦੀ ਸ਼ੂਗਰ ਵਰਗੇ ਵੱਡੇ ਨਿੱਜੀ ਉਦਯੋਗ ਮਿੱਲਾਂ ਦੀ ਖਰੀਦ ਲਈ ਸਾਹਮਣੇ ਆਏ ਤੇ ਇਸ ਵਾਸਤੇ ਉਨ੍ਹਾਂ ਨੇ ਟੈਂਡਰ ਭਰੇ ਪਰ ਬਾਅਦ ਵਿਚ ਉਨ੍ਹਾਂ ਨੇ ਆਪਣੇ ਟੈਂਡਰ ਵਾਪਸ ਲੈ ਲਏ ਸਨ।
Top
ਚਰਨਜੀਤ ਭੁੱਲਰ
ਬਠਿੰਡਾ, 2 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦਾ ਡੰਡਾ ਸਿਆਸੀ ਆਗੂਆਂ ਦੇ ਵੀ ਰਾਸ ਆਇਆ ਲੱਗਦਾ ਹੈ। ਚੋਣ ਕਮਿਸ਼ਨ ਦੇ ਰਿਕਾਡਰ ਮੁਤਾਬਕ ਉਨ੍ਹਾਂ ਨੂੰ ਐਤਕੀਂ ਚੋਣਾਂ ’ਚ ਬਾਹਲਾ ਖਰਚ ਨਹੀਂ ਕਰਨਾ ਪਿਆ। ਬਾਦਲ ਤੇ ਕੈਪਟਨ ਪਰਿਵਾਰ ਨੂੰ ਇਸ ਵਾਰ ਚੋਣਾਂ ਦੌਰਾਨ ਪੰਜ ਲੱਖ ਤੋਂ ਵੀ ਘੱਟ ਖਰਚ ਕਰਨਾ ਪਿਆ ਹੈ। ਉਂਜ ਇਹ ਵੱਖਰੀ ਗੱਲ ਹਾ ਕਿ ਚੋਣਾਂ ’ਤੇ ਖਰਚਾ ਕਈ ਗੁਣਾ ਹੋਇਆ ਹੈ ਪਰ ਕਾਗ਼ਜ਼ਾਂ ’ਚ ਇਹ ਕਾਫੀ ਘੱਟ ਦਿਖਾਇਆ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣ ਲਈ ਖਰਚ ਦੀ ਹੱਦ ਐਤਕੀਂ 16 ਲੱਖ ਰੁਪਏ ਮਿਥੀ ਗਈ ਹੈ ਜਦੋਂਕਿ ਪਹਿਲਾਂ ਚੋਣ ਖਰਚ ਦੀ ਹੱਦ 10 ਲੱਖ ਰੁਪਏ ਤੱਕ ਸੀ। ਚੋਣ ਕਮਿਸ਼ਨ ਵੱਲੋਂ ਹਰ ਉਮੀਦਵਾਰ ਦੇ ਖਰਚੇ ’ਤੇ ਨਿਗ੍ਹਾ ਰੱਖਣ ਲਈ ਵੀਡੀਓਗ੍ਰਾਫੀ ਕਰਾਈ ਗਈ ਹੈ। ਚੋਣ ਖਰਚ ਦਾ ਹਿਸਾਬ-ਕਿਤਾਬ ਰੱਖਣ ਲਈ ‘ਸ਼ੈਡੋ ਰਜਿਸਟਰ’ ਵੀ ਲਾਏ ਗਏ। ਚੋਣ ਪ੍ਰਚਾਰ ਦੌਰਾਨ ਹਰ ਉਮੀਦਵਾਰ ਦੇ ਚੋਣ ਖਰਚ ਦੀ ਦੋ ਵਾਰ ਪੜਤਾਲ ਵੀ ਕੀਤੀ ਗਈ। ਰਿਟਰਨਿੰਗ ਅਫਸਰਾਂ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਹਲਕਾ ਲੰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਚੋਣ ਖਰਚ 1,89,219 ਰੁਪਏ ਹੋਇਆ ਹੈ। ਇਸ ਚੋਣ ਖਰਚ ਵਿੱਚ ਆਖਰੀ ਚਾਰ ਦਿਨਾਂ ਦਾ ਚੋਣ ਖਰਚ ਸ਼ਾਮਲ ਕੀਤਾ ਜਾਣਾ ਬਾਕੀ ਹੈ। ਕੁੱਲ ਮਿਲਾ ਕੇ ਇਹ ਚੋਣ ਖਰਚ ਪੰਜ ਲੱਖ ਦਾ ਅੰਕੜਾ ਪਾਰ ਨਹੀਂ ਕਰੇਗਾ।
ਮੁੱਖ ਮੰਤਰੀ ਵੱਲੋਂ 10 ਜਨਵਰੀ ਨੂੰ ਨਾਮਜ਼ਾਦਗੀ ਪੱਤਰ ਦਾਖਲ ਕੀਤੇ ਗਏ ਸਨ। ਉਨ੍ਹਾਂ ਵੱਲੋਂ 16 ਦਿਨਾਂ ਵਿੱਚ ਸਿਰਫ 1.89 ਲੱਖ ਰੁਪਏ ਹੀ ਚੋਣ ਖਰਚ ਕੀਤਾ ਗਿਆ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਦਾ ਚੋਣ ਖਰਚ ਆਪਣੇ ਭਰਾ ਨਾਲੋਂ ਜ਼ਿਆਦਾ ਹੋਇਆ ਹੈ। ਗੁਰਦਾਸ ਬਾਦਲ ਦਾ 16 ਦਿਨਾਂ ਦਾ ਚੋਣ ਖਰਚ 2,40,295 ਰੁਪਏ ਹੋਇਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ 1,87,000 ਰੁਪਏ ਚੋਣ ਖਰਚ ਦਿਖਾਇਆ ਹੈ। ਇਨ੍ਹਾਂ ਉਮੀਦਵਾਰਾਂ ਦਾ ਚਾਰ ਦਿਨ ਦਾ ਚੋਣ ਖਰਚ ਸ਼ਾਮਲ ਕੀਤਾ ਜਾਣਾ ਬਾਕੀ ਹੈ। ਤਿੰਨੇ ਬਾਦਲ ਭਰਾਵਾਂ ਨੇ ਚੋਣਾਂ ’ਤੇ 6.16 ਲੱਖ ਰੁਪਏ ਖਰਚ ਕੀਤੇ ਹਨ ਜਦੋਂਕਿ ਉਹ 48 ਲੱਖ ਰੁਪਏ ਤੱਕ ਦਾ ਖਰਚ ਕਰ ਸਕਦੇ ਸਨ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਪਟਿਆਲਾ ਸ਼ਹਿਰੀ ਤੋਂ ਚੋਣ ਲੜੀ ਹੈ। ਹਾਸਲ ਜਾਣਕਾਰੀ ਅਨੁਸਾਰ ਕੈਪਟਨ ਨੇ ਸਿਰਫ 4.85 ਲੱਖ ਰੁਪਏ ਹੀ ਚੋਣ ਖਰਚ ਕੀਤਾ ਹੈ। ਉਨ੍ਹਾਂ ਦਾ ਇਹ ਕੁੱਲ ਚੋਣ ਖਰਚ ਹੈ ਜਿਸ ਵਿੱਚ 30 ਜਨਵਰੀ ਤੱਕ ਦਾ ਖਰਚਾ ਸ਼ਾਮਲ ਹੈ। ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਵਾਲੇ ਸ਼੍ਰੋੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਕੋਹਲੀ ਨੇ 3.50 ਲੱਖ ਰੁਪਏ ਦਾ ਚੋਣ ਖਰਚ ਕੀਤਾ ਹੈ।
ਹਲਕਾ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣਾਂ ’ਤੇ 4.90 ਲੱਖ ਰੁਪਏ ਖਰਚ ਕੀਤੇ ਹਨ ਤੇ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸਰਾਓ ਦਾ ਚੋਣ ਖਰਚ 5.50 ਲੱਖ ਰੁਪਏ ਆਇਆ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਭਗਵੰਤ ਮਾਨ ਦਾ ਚੋਣ ਖਰਚ 5.50 ਲੱਖ ਰੁਪਏ ਤੋਂ ਉਪਰ ਹੈ। ਚੋਣ ਕਮਿਸ਼ਨ ਦੀ ਸਖਤੀ ਤੋਂ ਡਰੇ ਉਮੀਦਵਾਰਾਂ ਨੇ ਐਤਕੀਂ ਖਰਚ ਦਿਖਾਉਣ ਵਿੱਚ ਵੀ ਕੰਜੂਸੀ ਵਰਤੀ ਹੈ। ਜਦੋਂ ਵਿਧਾਨ ਸਭਾ ਚੋਣ ਵਿੱਚ ਚੋਣ ਖਰਚ ਦੀ ਹੱਦ 10 ਲੱਖ ਰੁਪਏ ਸੀ ਤਾਂ ਉਦੋਂ ਚੋਣ ਖਰਚ 7 ਜਾਂ 8 ਲੱਖ ਰੁਪਏ ਤੱਕ ਦਿਖਾ ਦਿੰਦੇ ਸਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਤੇ ਹਲਕਾ ਮੌੜ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ 27 ਜਨਵਰੀ ਤੱਕ ਦਾ ਚੋਣ ਖਰਚ 3,01,963 ਰੁਪਏ ਦਿਖਾਇਆ ਗਿਆ ਹੈ। ਕੋਈ ਵੀ ਸਿਆਸੀ ਆਗੂ ਪੰਜ ਲੱਖ ਦਾ ਅੰਕੜਾ ਪਾਰ ਨਹੀਂ ਕਰ ਸਕਿਆ।
ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ 27 ਜਨਵਰੀ ਤੱਕ ਦਾ ਚੋੋਣ ਖਰਚ 3.36 ਲੱਖ ਰੁਪਏ ਦਿਖਾਇਆ ਹੈ ਜਦੋਂਕਿ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਨੇ 5.21 ਲੱਖ ਰੁਪਏ ਚੋਣ ਖਰਚ ਦਿਖਾਇਆ ਹੈ। ਇਸੇ ਤਰ੍ਹਾਂ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣਾ ਚੋਣ ਖਰਚ 4,70,000 ਰੁਪਏ ਦਿਖਾਇਆ ਹੈ ਜਦੋਂਕਿ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ 3,34,000 ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਸੁਖਦੀਪ ਸਿੰਘ ਭਿੰਡਰ ਨੇ 4.18 ਲੱਖ ਰੁਪਏ ਚੋਣ ਖਰਚ 27 ਜਨਵਰੀ ਤੱਕ ਦਾ ਦਿਖਾਇਆ ਹੈ।
ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੰਧੂ ਨੇ 26 ਜਨਵਰੀ ਤੱਕ ਦਾ ਚੋਣ ਖਰਚ 2.70 ਲੱਖ ਰੁਪਏ, ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਨੇ 3 ਲੱਖ ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚਹਿਲ ਨੇ 2.74 ਲੱਖ ਰੁਪਏ ਚੋਣ ਖਰਚ ਦਿਖਾਇਆ ਹੈ। ਇਸੇ ਤਰ੍ਹਾਂ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਦਾ ਚੋਣ ਖਰਚ 2.90 ਲੱਖ ਰੁਪਏ, ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦਾ ਚੋਣ ਖਰਚ 2.11 ਲੱਖ ਰੁਪਏ ਤੇ ਸਾਂਝੇ ਮੋਰਚੇ ਦੇ ਉਮੀਦਵਾਰ ਸੁਰਜੀਤ ਸਿੰਘ ਸੋਹੀ ਦਾ ਚੋਣ ਖਰਚ 2.75 ਲੱਖ ਰੁਪਏ ਦਿਖਾਇਆ ਗਿਆ ਹੈ। ਹਲਕਾ ਭੁੱਚੋ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ 4.83 ਲੱਖ ਰੁਪਏ, ਕਾਂਗਰਸੀ ਉਮੀਦਵਾਰ ਨੇ 3.72 ਲੱਖ ਰੁਪਏ ਤੇ ਪੀਪਲਜ਼ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ 2.98 ਲੱਖ ਰੁਪਏ ਆਪਣਾ ਚੋਣ ਖਰਚ ਦਿਖਾਇਆ ਹੈ। ਇਸ ਤਰ੍ਹਾਂ ਕਿਸੇ ਵੀ ਉਮੀਦਵਾਰ ਵਲੋਂ ਪੰਜ ਲੱਖ ਤੋਂ ਜਿਆਦਾ ਦਾ ਚੋਣ ਖਰਚ ਨਹੀਂ ਦਿਖਾਇਆ ਗਿਆ ਹੈ।
Top
ਵਾਸਿੰਗਟਨ ( ਜਸਵਿੰਦਰ ਭੁੱਲਰ ) ਅਮਰੀਕਾ ਵਿੱਚ ਆਕੂਪਾਈ ਵਾਲ ਸਟਰੀਟ ਅੰਦੋਲਨ ਛੇੜਨ ਵਾਲੇ ਚਰਚਿਤ ਭਾਰਤੀ – ਅਮਰੀਕੀ ਅਟਾਰਨੀ ਪ੍ਰੀਤ ਬਰਾੜ ਨੇ ‘ ਟਾਈਮ’ ਮੈਗਜ਼ੀਨ ਦੇ ਕਵਰ ਤੇ ਆਪਣੀ ਥਾਂ ਬਣਾਈ ਹੈ। ਟਾਈਮ ਨੇ ਵੀਰਵਾਰ ਨੂੰ ਜਾਰੀ ਕੀਤੇ ਆਪਣੇ ਰਸਾਲੇ ਦੇ ਅੰਕ ਵਿੱਚ ਲਿਖਿਆ ਹੈ , “ ਵਾਲ ਸਟਰੀਟ ਨੂੰ ਹਿਲਾ ਕੇ ਰੱਖ ਰਿਹਾ ਹੈ ਇਹ ਵਿਅਕਤੀ।”
ਫਿਰੋਜਪੁਰ ਵਿੱਚ ਜਨਮਿਆ ਅਟਾਰਨੀ ਬਰਾੜ ਨਿਊਯਾਰਕ ਵਿੱਚ ਰਹਿ ਰਿਹਾ ਹੈ । ਉਸਨੇ ਭ੍ਰਿਸਟਾਚਾਰ ਦੇ ਕਈ ਮਾਮਲਿਆਂ ਨੂੰ ਲੈ ਕੇ ਅੰਦੋਲਨ ਛੇੜ ਰੱਖਿਆ ਹੈ। ਸਿੱਖ ਪਿਤਾ ਅਤੇ ਹਿੰਦੂ ਮਾਂ ਦੇ ਘਰ ਜਨਮੇ 43 ਸਾਲਾ ਬਰਾੜ ਦਾ ਬਚਪਨ ਨਿਊਜਰੀ ਵਿੱਚ ਬੀਤੀਆਂ ਅਤੇ ਉਸਨੇ 1990 ਵਿੱਚ ਹਾਵਰਡ ਕਾਲਜ ਵਿੱਚੋਂ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ ਸੀ ।
Top
ਹੰਬੜਾ ਨੇੜੇ ਫਾਰਮ ਹਾਊਸ ਵਿਖੇ ਕਤਲ ਹੋਏ ਡੀਐਸਪੀ ਬਲਰਾਜ ਗਿੱਲ ਅਤੇ ਉਸਦੀ ਦੋਸਤ ਮੋਨਿਕਾ ਕਪਿਲਾ ਸਬੰਧੀ ਹਾਲੇ ਤੱਕ ਹਨੇਰੇ ਵਿੱਚ ਤੀਰ ਚਲਾ ਰਹੀ ਹੈ ਅਤੇ ਉਹਨਾਂ ਦੇ ਹੱਥ ਕੋਈ ਪੁਖਤਾ ਸਬੂਤ ਨਹੀਂ ਲੱਗਿਆ ਜਿਸ ਨਾਲ ਕਾਤਲਾਂ ਦਾ ਖੁਰਾ ਖੋਜ ਮਿਲ ਸਕੇ । ਬੇਸ਼ੱਕ ਡੀਐਸਪੀ ਗਿੱਲ ਦਾ ਪਰਿਵਾਰ ਆਪਣੇ ਉਸਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਤੋਂ ਇਨਕਾਰ ਕਰ ਰਿਹਾ ਹੈ ਪਰ ਸੂਤਰ ਦੱਸਦੇ ਹਨ ਕਿ ਉਕਤ ਡੀਐਸਪੀ ਕੋਲ ਮੋਨਿਕਾ ਨਾਲ ‘ਵਿਸੇ਼ਸ਼ ਗੱਲਬਾਤ’ ਲਈ ਵੱਖਰਾ ਫੋਨ ਰੱਖਿਆ ਹੋਇਆ ਸੀ ।
ਕਿਹਾ ਤਾਂ ਇਹ ਜਾ ਰਿਹਾ ਹੈ ਕਿ ਡੀਐਸਪੀ ਗਿੱਲ ਨਾਲ ਮੋਨਿਕਾ ਦਾ ਰਾਬਤਾ ਇੱਕ ਰੌਂਗ ਨੰਬਰ ਲੱਗਣ ਕਾਰਨ ਹੋਇਆ ਸੀ ਪਰ ਪੁਲੀਸ ਦੇ ਸੂਤਰਾਂ ਮੁਤਾਬਿਕ ਮੋਨਾ ਤੇ ਗਿੱਲ ਦਾ ਮੇਲ ਸੈਰ ਕਰਦੇ ਸਮੇਂ ਹੋਇਆ ਸੀ । ਇਹ ਉਹਨਾਂ ਦੀ 3-4 ਮਿਲਣੀ ਸੀ ।
ਡੀਐਸਪੀ ਦੇ ਕਿਰਦਾਰ ਬਾਰੇ ਭਾਵੇਂ ਸੀਨੀਅਰ ਪੁਲੀਸ ਅਧਿਕਾਰੀ ਵੀ ਸਿਫ਼ਤਾਂ ਕਰਦੇ ਨਹੀਂ ਥੱਕਦੇ ਪਰ ਘਰੋਂ ਕਿਸੇ ਮੰਗਵੀ ਕਾਰ ਦਾ ਡਰਾਈਵਰ ਨੂੰ ਛੱਡ ਕੇ ਖੁਦ ਗੱਡੀ ਲੈ ਕੇ ਜਾਣਾ ‘ ਪ੍ਰਾਈਵੇਸੀ ’ ਰੱਖਣ ਦਾ ਇਸ਼ਾਰਾ ਕਰਦਾ ਹੈ। ਦੂਜੀ ਗੱਲ ਇਹ ਵੀ ਹੈ ਕਿ ਕਿਸੇ ਦੋਸਤ ਦੇ ਫਾਂਰਮ ਹਾਊਸ ਦੀ ਚਾਬੀ ਇੱਕ ਡਿਪਟੀ ਪੱਧਰ ਅਧਿਕਾਰੀ ਕੋਲ ਹੋਣੀ ਵੀ ਦਾਲ ਵਿੱਚ ਕਾਲਾ ਹੋਣ ਦੀ ਗੱਲ ਕਰਦੀ ਹੈ ਕਿਉਂਕਿ 24 ਘੰਟੇ ਡਿਊਟੀ ਦੇਣ ਅਧਿਕਾਰੀਆਂ ਕੋਲ ਤਾਂ ਆਪਣੇ ਘਰਾਂ ਦੀ ਚਾਬੀਆਂ ਸੰਭਾਲਣ ਦੀ ਵਿਹਲ ਨਹੀਂ ਹੁੰਦੀ । ਪਤਾ ਤਾਂ ਇਹ ਵੀ ਲੱਗਿਆ ਕਿ ਮੋਨਾ ਨੂੰ ਗਿੱਲ ਨੇ ਪੁਲੀਸ ਅਧਿਕਾਰੀ ਵਜੋਂ ਨਹੀਂ ਬਲਕਿ ਜਲੰਧਰ ਦੇ ਵਪਾਰੀ ਵਰਮਾ ਵਜੋਂ ਆਪਣੀ ਪਛਾਣ ਦੱਸੀ ਹੋਈ ਸੀ।
ਵਾਰਦਾਤ ਤੋਂ ਬਾਅਦ ਡੀਐਸਪੀ ਦੇ ਦੋਸਤ ਦੀ ਸੈਵਰਲੇ ਅਤੇ ਮੋਨਿਕਾ ਦੀ ਇਨੋਵਾ ਕਾਰ ਦਾ ਕੁਝ ਸੁਰਾਗ ਨਹੀਂ ਮਿਲਿਆ । ਪਹਿਲਾਂ ਖਬਰਾਂ ਵਿੱਚ ਡੀਐਸਪੀ ਦਾ ਸਰਵਿਸ ਰਿਵਾਲਵਰ ਕਾਤਲਾਂ ਵੱਲੋਂ ਲਿਜਾਏ ਜਾਣ ਦੀ ਗੱਲ ਆਖੀ ਗਈ ਸੀ ਪਰ ਇਹ ਰਿਵਾਲਵਰ ਉਸਦੀ ਰਿਹਾਇਸ਼ ਤੋਂ ਮਿਲ ਗਿਆ ।
ਮੋਨਿਕ ਦੀ ਮੌਤ ਤੋਂ ਬਾਅਦ ਉਸਦੇ ਰਿਸ਼ਤੇਦਾਰ ਦੀ ਲਾਸ਼ ਲੈਣ ਨਹੀਂ ਆਏ ਇਸ ਤੋਂ ਦੋ ਗੱਲਾਂ ਦਾ ਸਾਫ ਨਜ਼ਰ ਆਉਂਦੀ ਹਨ ਕਿ ਪਹਿਲਾ ਕਾਰਨ ਦਾ ਇਹ ਕਿ ਨਮੋਸ਼ੀ ਦੇ ਬਾਰੇ ਮੋਨਾ ਦਾ ਪਰਿਵਾਰ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਮੀਡੀਆ ਦੇ ਸਵਾਲਾਂ ਕਾਰਨ ਇੱਕ ਇੱਜ਼ਤਦਾਰ ਪਰਿਵਾਰ ਦੀ ਹੋਰ ਨਮੋਸ਼ੀ ਹੋਣੀ ਸੀ । ਦੂਜਾ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਸ ਪੁਲੀਸ ਅਧਿਕਾਰੀ ਨਾਲ ਮੋਨਿਕਾ ਦੇ ਸਬੰਧਾਂ ਦਾ ਪਰਿਵਾਰ ਨੂੰ ਪਤਾ ਹੋਵੇ ਤਾ ਉਸਦਾ ਠੱਕਲਾ ਵੱਢੇ ਜਾਣ ਕਾਰਨ ਜਰੂਰੀ ਨਾ ਸਮਝਿਆ ਹੋਵੇ । ਕਿਉਂਕਿ ਮ੍ਰਿਤਕ ਮਹਿਲਾ ਦਾ ਪਤੀ ਉਸਦੀ ਲਾਸ਼ ਲੈਣ ਨਹੀਂ ਆਇਆ ਜਦਕਿ ਉਸਦਾ ਜੇਠ ਅਤੇ ਭਰਾ ਨੇ ਸਿਵਲ ਹਸਪਤਾਲ ਲਾਸ਼ ਲਈ ।
ਕਿਉਂਕਿ ਮ੍ਰਿਤਕ ਮੋਨਾ ਦੇ ਸਹੁਰੇ ਅਤੇ ਪੇਕੇ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਮੀਡੀਆ ਸਾਹਮਣੇ ਨਹੀਂ ਆਈ । ਪੁਲੀਸ ਇਸ ਪਰਿਵਾਰ ਦਾ ਕਤਲਾਂ ਵਿੱਚ ਹੱਥ ਦਾ ਸ਼ੱਕ ਵੀ ਕਰ ਰਹੀ ਹੈ।
ਮੀਡੀਆ ਵਿੱਚ ਇਸ ਗੱਲ ਦੀ ਚਰਚਾ ਵੀ ਹੈ ਕਿ ਆਖਿਰ ਡੀਐਸਪੀ ਅਤੇ ਮੋਨਾ ਦਾ ਡੀਐਨਏ ਟੈਸਟ ਕਿਉਂ ਕਰਵਾਇਆ ਗਿਆ ।
ਪੁਲੀਸ ਹੁਣ ਇਸ ਕਤਲਕਾਂਡ ਨੂੰ ਭਾੜੇ ਦਾ ਕਾਤਲਾਂ ਵੱਲੋਂ ਕਰਵਾਇਆ ਹੋ ਸਕਦਾ ਹੈ ।
ਕਿਹਾ ਜਾਂਦਾ ਹੈ ਕਿ ਅਜਿਹੇ ਕਾਤਲਾਂ ਨਾਲ ਜੇਕਰ ਸੁਪਾਰੀ ਦੇਣ ਵਾਲਾ ਇੱਕ ਮਹੀਨੇ ਤੱਕ ਸੰਪਰਕ ਨਾ ਕਰੇ ਤਾਂ ਮੋਬਾਈਲ ਦੀ ਲੋਕੇਸ਼ਨ ਡਿਲੀਟ ਹੋ ਜਾਂਦੀ ਹੈ। ਪਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਸੌਦੇ ਪਹਿਲਾਂ ਹੀ ਤਹਿ ਹੋ ਜਾਂਦੇ ਹਨ । ਫਿਰ ਕਾਤਲਾਂ ਨੂੰ ਲੱਭਣਾ ਆਸਾਨ ਨਹੀਂ ਹੁੰਦਾ ।
Top