|
|
|
Friday, 22/08/2008 , Time 2:32AM (PUNJAB) |
|
ਪੰਜਾਬ ਵਿੱਚ ਹੜ੍ਹ ਦੀ ਸਥਿਤੀ ਕਾਬੂ 'ਚ
ਫਿਰੋਜਪੁਰ
|
|
|
ਪੰਜਾਬ ਵਿੱਚ ਸਤਲੁਜ ਬਿਆਸ ਅਤੇ ਰਾਵੀ ਨਦੀਆਂ ਦੇ ਪਾਣੀ ਪੱਧਰ ਘੱਟ ਹੋਣ ਦੇ ਨਾਲ ਸੂਬੇ ਵਿੱਚ ਹੜ੍ਹ ਦੀ ਸਥਿਤੀ ਕਾਬੂ ਵਿੱਚ ਹੈ ਪਰੰਤੂ ਖੇਤਾਂ ਵਿੱਚ ਪਾਣੀ ਹੁਣ ਵੀ ਜਮ੍ਹਾਂ ਹੋਇਆ ਹੈ.
ਇਹਨਾਂ ਨਦੀਆਂ ਦੇ ਜਲ ਪੱਧਰ ਵਿੱਚ ਕਮੀ ਦੇ ਨਾਲ ਮੋਗਾ, ਜਲੰਧਰ ਅਤੇ ਫਿਰੋਜਪੁਰ ਜਿਲ੍ਹੇ ਵਿੱਚ ਧੂਸੀ ਬੰਨ੍ਹ ਵਿੱਚ ਪੈ ਵਾਢਿਆਂ ਨੂੰ ਭਰਨ ਵਿੱਚ ਸੈਨਾ ਦੇ ਜਵਾਨ ਲੱਗੇ ਹੋਏ ਹਨ. ਸੈਨਾ ਦੇ ਜਵਾਨ ਇਹਨਾਂ ਤਿੰਨਾਂ ਜਿਲ੍ਹਿਆਂ ਵਿੱਚ ਹੜ੍ਹ ਨਾਲ ਘਿਰੇ ਲੋਕਾਂ ਸੁਰੱਖਿਆ ਸਥਾਨਾਂ ਉੱਤੇ ਪਹੁੰਚਾ ਰਹੇ ਹਨ.
ਇਸ ਵਿਚਕਾਰ ਫਿਰੋਜਪੁਰ ਜਿਲ੍ਹੇ ਦੇ ਜੀਰਾ ਸਬ ਡਿਵੀਜਨ ਵਿੱਚ ਸਤਲੁਜ ਨਦੀ ਵਿੱਚ ਇੱਕ ਵਿਅਕਤੀ ਦੇ ਡੁੱਬ ਜਾਣ ਦੀ ਪੁੱਸ਼ਟੀ ਹੋਈ ਹੈ. ਰਾਜ ਵਿੱਚ 16 ਅਗਸਤ ਨੂੰ ਆਏ ਹੜ੍ਹ ਨਾਲ ਮ੍ਰਿਤਕਾਂ ਦੀ ਸੰਖਿਆ ਵੱਧਕੇ ਸੱਤ ਹੋ ਗਈ ਹੈ.
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਅਤੇ ਵਿੱਤ ਕਮਿਸ਼ਨਰ ਰੂਮਿਲਾ ਦੂਬੇ ਦੇ ਨਾਲ ਫਿਰੋਜਪੁਰ ਜਿਲ੍ਹੇ ਦੇ ਮੱਖੂ ਅਤੇ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ.
|
|
|
ਸੁਸ਼ੀਲ ਨੇ ਜਿੱਤਿਆ ਬ੍ਰਾਉਂਜ਼
ਬੀਜਿੰਗ
|
|
|
ਪਹਿਲਵਾਨ ਸੱਤਪਾਲ ਦੇ ਚੇਲੇ ਸੁਸ਼ੀਲ ਕੁਮਾਰ ਨੇ ਫ੍ਰੀਸਟਾਈਲ ਕੁਸ਼ਤੀ ਦੇ ਰੈਬੋਚਾਰਚ ਮੁਕਾਬਲੇ ਵਿੱਚ ਕਜਾਕਿਸਤਾਨ ਦੇ ਪਹਿਲਵਾਨ ਲਿਓਨਿਦ ਸਿਪਨਿਦੋਨਾਵ ਨੂੰ ਹਰਾਕੇ ਬ੍ਰਾਉਂਜ਼ ਪਦਕ ਉੱਤੇ ਕਬਜਾ ਕਰਕੇ ਭਾਰਤ ਦੀ ਝੋਲੀ ਵਿੱਚ ਇਸ ਓਲੰਪਿਕ ਦਾ ਦੂਜਾ ਪਦਕ ਪਾਇਆ ਹੈ. ਰੈਬੋਚਾਰਚ ਮੁਕਾਬਲਾ ਬ੍ਰਾਉਂਜ ਪਦਕ ਦੇ ਲਈ ਕਰਵਾਇਆ ਜਾਂਦਾ ਹੈ.
ਪਹਿਲਾ ਸੋਨ ਪਦਕ ਨਿਸ਼ਾਨੇਬਾਜ ਅਭਿਨਵ ਨੇ 10 ਏਅਰ ਰਾਈਫਲ ਮੁਕਾਬਲੇ ਵਿੱਚ ਜਿੱਤਕੇ ਭਾਰਤ ਦਾ ਸਿਰ ਉੱਚਾ ਕੀਤਾ ਸੀ.
ਸੁਸ਼ੀਲ ਕੁਮਾਰ ਦੇ ਪਿਤਾ ਦੁਆਰਾ ਇੱਕ ਨਿੱਜੀ ਟੈਲੀਵਿਜਨ ਵਾਰਤਾ ਵਿੱਚ ਦੱਸਿਆ ਕਿ ਉਹਨਾਂ ਦੇ ਪੁੱਤਰ ਸੁਸ਼ੀਲ ਪਿਛਲੇ 15 ਸਾਲ ਤੋਂ ਕੁਸ਼ਤੀ ਲੜ੍ਹਦਾ ਆ ਰਿਹਾ ਹੈ.
ਉਹਨਾਂ ਦੇ ਮੁਤਾਬਕ ਜਦੋਂ ਸੁਸ਼ੀਲ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਉਸ ਵੇਲੇ ਤੋਂ ਹੀ ਉਹ ਪਹਿਲਵਾਨ ਸੱਤਪਾਲ ਪਾਸੋਂ ਕੁਸ਼ਤੀ ਦੇ ਗੁਰ ਸਿੱਖਦਾ ਆ ਰਿਹਾ ਹੈ.
ਜਿਨ੍ਹਾਂ ਨੇ ਸੁਸ਼ੀਲ ਨੂੰ ਤਰਾਸ਼ਕੇ ਇੱਕ ਵਧੀਆ ਪਹਿਲਵਾਨ ਬਣਾਇਆ, ਜਿਸਦੀ ਬਦੌਲਤ ਅੱਜ ਭਾਰਤ ਦੀ ਝੋਲੀ ਵਿੱਚ 56 ਵਰ੍ਹਿਆਂ ਬਾਅਦ ਕੁਸ਼ਤੀ ਵਿੱਚ ਕੋਈ ਪਦਕ ਆਇਆ.
|
|
|
ਸੰਸਦ ’ਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਇਆ
ਨਵੀਂ ਦਿੱਲੀ,
|
|
ਅੱਜ ਮਹਾਨ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦਾ ਬੁੱਤ ਸੰਸਦ ਭਵਨ ਦੇ ਵਿਹੜੇ ’ਚ ਲਗਾ ਦਿੱਤਾ ਗਿਆ ਹੈ। ਇਸ 18 ਫੁੱਟ ਉੱਚੇ ਬੁੱਤ ਤੋਂ ਰਾਸ਼ਟਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਪਰਦਾ ਹਟਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਲੋਕ ਸਭਾ ਦੇ ਸਪੀਕਰ ਸੋਮਨਾਥ ਚੈਟਰਜੀ, ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਵਿਰੋਧੀ ਧਿਰ ਦੇ ਆਗੂ ਐਲ. ਕੇ. ਅਡਵਾਨੀ, ਅਕਾਲੀ ਸਾਂਸਦ ਸ: ਸੁਖਦੇਵ ਸਿੰਘ ਢੀਂਡਸਾ, ਸ : ਸੁਖਬੀਰ ਸਿੰਘ ਬਾਦਲ, ਲੋਕ ਸਭਾ ਦਾ ਡਿਪਟੀ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਸਣੇ ਅਨੇਕਾਂ ਆਗੂ ਹਾਜ਼ਰ ਸਨ। ਲੋਕ ਸਭਾ ਸਕੱਤਰੇਤ ਵਲੋਂ ਭੇਟ ਕੀਤੇ ਇਸ ਬੁੱਤ ਨੂੰ ਪ੍ਰਸਿੱਧ ਬੁੱਤਘਾੜੇ ਰਾਮ ਵੀ ਸੁਤਾਰ ਨੇ ਬਣਾਇਆ ਹੈ। ਇੱਥੇ ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕ੍ਰਾਂਤੀਕਾਰੀ ਨਾਇਕ ਸ਼ਹੀਦ ਭਗਤ ਸਿੰਘ ਦਾ ਬੁੱਤ ਸੰਸਦ ’ਚ ਲਾਇਆ ਜਾਵੇ।
ਭਗਤ ਸਿੰਘ ਦੇ ਬੁੱਤ ਦੀ ਸਥਾਪਤੀ ਮੇਰੇ ਲਈ ਖ਼ਾਸ ਮੌਕਾ-ਗਿੱਲ
ਖੇਡ ਮੰਤਰੀ ਸ: ਮਨੋਹਰ ਸਿੰਘ ਗਿੱਲ ਨੇ ਅੱਜ ਸੰਸਦ ਭਵਨ ’ਚ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸਥਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਸ: ਮਨੋਹਰ ਸਿੰਘ ਗਿੱਲ ਨੇ ਦੱਸਿਆ ਕਿ ਰਬਿੰਦਰਨਾਥ ਟੈਗੋਰ ਤੇ ਵਿਵੇਕਾਨੰਦ ਤੋਂ ਬਾਅਦ ਸ਼ਹੀਦ ਭਗਤ ਸਿੰਘ ਅਜਿਹੀ ਤੀਜੀ ਸ਼ਖਸੀਅਤ ਹੋ ਨਿੱਬੜਿਆ ਹੈ ਜਿਸ ਦਾ ਬੁੱਤ ਸੰਸਦ ਭਵਨ ’ਚ ਸੰਸਦ ਦੇ ਖ਼ਰਚੇ ’ਤੇ ਲਗਾਇਆ ਗਿਆ ਹੋਵੇ। ਦਿੱਲੀ ਤੋਂ ਗੱਲਬਾਤ ਕਰਦਿਆਂ ਸ: ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਇੰਨੇ ¦ਬੇ ਅਰਸੇ ਬਾਅਦ ਭਾਰਤ ਨੂੰ ਅਭਿਨਵ ਬਿੰਦਰਾ ਰਾਹੀਂ ਸੋਨ ਤਮਗਾ ਜਿੱਤਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਪਰ ਸ਼ਹੀਦ ਭਗਤ ਸਿੰਘ ਦਾ ਬੁੱਤ ਲੁਆਉਣ ’ਚ ਆਪਣੇ ਨਿਮਾਣੇ ਯੋਗਦਾਨ ਕਰਕੇ ਉਨ੍ਹਾਂ ਲਈ ਅੱਜ ਦਾ ਦਿਨ ਵਧੇਰੇ ਮਹੱਤਵਪੂਰਨ ਬਣ ਗਿਆ ਹੈ। ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬੁੱਤ ਸੰਸਦ ਦੇ ਖਰਚੇ ’ਤੇ ਲੱਗਣ ਦਾ ਮਤਲਬ ਇਹ ਹੈ ਕਿ ਇਹ ਦੇਸ਼ ਦੇ ਲੋਕਾਂ ਵੱਲੋਂ ਲਾਇਆ ਗਿਆ ਬੁੱਤ ਹੈ।
|
|
|
ਪਾਕਿ ਵੱਲੋਂ 35 ਭਾਰਤੀ ਕੈਦੀ ਰਿਹਾਅ
ਅੰਮ੍ਰਿਤਸਰ
|
|
|
ਹਿੰਦ-ਪਾਕਿ ਦੋਸਤੀ ਦੇ ਯਤਨਾਂ ਵਜੋਂ ਆਜ਼ਾਦੀ ਵਾਲੇ ਦਿਨ ਅੱਜ ਪਾਕਿਸਤਾਨ ਨੇ 34 ਭਾਰਤੀ ਮਛੇਰਿਆਂ ਸਮੇਤ 35 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ। ਅਟਾਰੀ ਸਰਹੱਦ ਰਾਹੀਂ ਪਾਕਿ ਸਰਕਾਰ ਨੇ 35 ਭਾਰਤੀ ਕੈਦੀਆਂ ਨੂੰ ਬਾਅਦ ਦੁਪਹਿਰ ਕਰੀਬ 12.30 ਵਜੇ ਵਤਨ ਭੇਜਿਆ।
ਰਿਹਾਅ ਹੋ ਕੇ ਵਤਨ ਪਰਤਣ ਵਾਲੇ ਕੈਦੀਆਂ ਵਿੱਚੋਂ 34 ਮਛੇਰੇ ਗੁਜਰਾਤ ਨਾਲ ਸਬੰਧਤ ਹਨ, ਜਦੋਂ ਕਿ ਇੱਕ ਕੈਦੀ ਜੰਮੂ ਕਸ਼ਮੀਰ ਦਾ ਵਸਨੀਕ ਹੈ। ਅਟਾਰੀ ਸਰਹੱਦ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਮਛੇਰਿਆਂ ਨੇ ਆਖਿਆ ਕਿ ਉਨ੍ਹਾਂ ਨੂੰ ਦਰਿਆ ਵਿੱਚ ਮੱਛੀਆਂ ਫੜਨ ਵੇਲੇ ਹਿੰਦ-ਪਾਕਿ ਸਰਹੱਦ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਪੈਂਦਾ ਜਿਸ ਕਰਕੇ ਉਹ ਪਾਕਿਸਤਾਨ ਵਾਲੇ ਖੇਤਰ ਵਿੱਚ ਚਲੇ ਜਾਂਦੇ ਹਨ। ਗੁਜਰਾਤ ਦੇ ਵਾਸੀ 27 ਸਾਲਾ ਥੀਰੂ ਨੇ ਆਖਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੋਹਾਂ ਦੇਸ਼ਾਂ ਵਿਚਕਾਰ ਦਰਿਆਵਾਂ ਵਾਲੇ ਖੇਤਰ ਵਿੱਚ ਵੀ ਸਰਹੱਦ ਦੀ ਨਿਸ਼ਾਨਦੇਹੀ ਲਗਾਉਣ ਤਾਂ ਜੋ ਗਲਤੀ ਨਾਲ ਭਾਰਤੀ ਮਛੇਰੇ ਪਾਕਿਸਤਾਨ ਵਾਲੇ ਖੇਤਰ ‘ਚ ਨਾ ਜਾਣ। ਉਸ ਨੇ ਆਖਿਆ ਕਿ ਛੋਟੀ ਜਿਹੀ ਅਣਜਾਣੇ ਵਿੱਚ ਹੋਈ ਗਲਤੀ ਮਛੇਰਿਆਂ ਨੂੰ ਵੱਡੀ ਸਜ਼ਾ ਭੁਗਤਣ ਲਈ ਮਜਬੂਰ ਕਰ ਦਿੰਦੀ ਹੈ।
ਥੀਰੂ ਨੇ ਆਖਿਆ ਕਿ ਉਹ ਤਿੰਨ ਸਾਲ ਪਹਿਲਾਂ ਗੁਜਰਾਤ ਵਿੱਚ ਸਰਹੱਦ ‘ਤੇ ਦਰਿਆ ‘ਚ ਮੱਛੀਆਂ ਫੜ੍ਹਦਾ-ਫੜ੍ਹਦਾ ਭੁਲੇਖ਼ੇ ਨਾਲ ਪਾਕਿਸਤਾਨ ਵਾਲੇ ਖੇਤਰ ‘ਚ ਚਲਾ ਗਿਆ ਸੀ ਅਤੇ ਪਾਕਿ ਜੇਲ੍ਹ ‘ਚ ਤਿੰਨ ਸਾਲ ਸਜ਼ਾ ਕੱਟ ਕੇ ਦੇਸ਼ ਪਰਤਿਆ ਹੈ। ਜੰਮੂ ਕਸ਼ਮੀਰ ਦੇ ਵਸਨੀਕ ਰਿਹਾਅ ਹੋ ਕੇ ਆਏ ਭਾਰਤੀ ਕੈਦੀ ਭੋਲਾ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਇੰਨਾ ਹੀ ਪਤਾ ਹੈ ਕਿ ਉਹ ਧੁੰਦ ਕਾਰਨ ਪਾਕਿ ਖੇਤਰ ‘ਚ ਦਾਖ਼ਲ ਹੋ ਗਿਆ ਸੀ। ਇਨ੍ਹਾਂ ਕੈਦੀਆਂ ਦੀ ਇੱਥੇ ਮੈਡੀਕਲ ਜਾਂਚ ਕੀਤੀ ਗਈ ਅਤੇ ਬੀਐਸਐਫ਼ ਵੱਲੋਂ ਇਨ੍ਹਾਂ ਨੂੰ ਮਠਿਆਈਆਂ ਵੰਡੀਆਂ ਗਈਆਂ ਬਾਅਦ ਵਿੱਚ ਇਨ੍ਹਾਂ ਕੈਦੀਆਂ ਨੂੰ ਗੁਜਰਾਤ ਅਤੇ ਗੋਆ ਤੋਂ ਇੱਥੇ ਆਏ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।
|
|
|
ਮੇਰੇ ਕੋਲੋਂ ਜ਼ਬਰਦਸਤੀ ਅਸਤੀਫ਼ਾ ਲਿਆ-ਵੇਦਾਂਤੀ
ਮੋਹਾਲੀ
|
|
|
ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੇ ਸਨਮਾਨ ਲਈ ਕੋਈ ਪੱਤਰ ਜਾਂ ਸੂਚਨਾ ਨਹੀਂ ਦਿੱਤੀ ਗਈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਸਨਮਾਨ ਜਾਂ ਆਫਰ ਨੂੰ ਠੁਕਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਕਿਸੇ ਦਾ ਹੱਥ ਠੋਕਾ ਨਹੀਂ ਬਣਨਾ ਚਾਹੁੰਦਾ ਅਤੇ ਹਮੇਸ਼ਾਂ ਸਿਧਾਂਤਕ ਗੱਲ ਕਰਦਾ ਰਹਾਂਗਾ। ਇਹ ਵਿਚਾਰ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਪ੍ਰਗਟ ਕੀਤੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੱਦੇ ‘ਤੇ ਜਥੇਦਾਰ ਵੇਦਾਂਤੀ ਅੱਜ ਮੋਹਾਲੀ ਦੇ ਫੇਜ਼-11 ਵਿਖੇ ਆਏ ਹੋਏ ਸਨ ਜਿੱਥੇ ਫੈਡਰੇਸ਼ਨ ਵੱਲੋਂ ਜਥੇਦਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ।
ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਦਿੱਤੇ ਗਏ ਅਸਤੀਫੇ ਬਾਰੇ ਪੁੱਛੇ ਜਾਣ ‘ਤੇ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਇਹ ਅਸਤੀਫਾ ਉਨ੍ਹਾਂ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਬਲਕਿ ਉਨ੍ਹਾਂ ਕੋਲੋਂ ਜ਼ਬਰਦਸਤੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ਆਪਣੀਆਂ ਮਜਬੂਰੀਆਂ ਜਾਹਰ ਕਰਕੇ ਅਸਤੀਫੇ ‘ਤੇ ਹਸਤਾਖਰ ਕਰਨ ਲਈ ਕਿਹਾ ਗਿਆ। ਵਾਰ ਵਾਰ ਪੁੱਛੇ ਜਾਣ ‘ਤੇ ਵੀ ਉਨ੍ਹਾਂ ਨੇ ਇਹ ਮਜਬੂਰੀਆਂ ਨਹੀਂ ਦੱਸੀਆਂ ਸਗੋਂ ਕਿਹਾ ਕਿ ਜਿਨ੍ਹਾਂ ਦੀਆਂ ਇਹ ਮਜਬੂਰੀਆਂ ਸਨ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਇਹ ਕੀ ਸਨ? ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਹੀ ਅਸਤੀਫਾ ਦੇਣ ਲਈ ਤਿਆਰ ਸਨ ਅਤੇ ਇਸ ਸਬੰਧੀ ਪੂਰਾ ਪ੍ਰੋਗਰਾਮ ਵੀ ਬਣਾ ਲਿਆ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਸਮਾਗਮਾਂ ਤੋਂ ਬਾਅਦ ਦੀਵਾਲੀ ਨੂੰ ਸਿੱਖ ਪੰਥ ਦੇ ਨਾਂ ਸੰਦੇਸ਼ ਜਾਰੀ ਕਰਕੇ ਉਨ੍ਹਾਂ ਨੇ ਇਸ ਅਹੁਦੇ ਤੋਂ ਲਾਂਭੇ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣਾ ਅਸਤੀਫਾ ਪਹਿਲਾਂ ਹੀ ਤਿਆਰ ਕਰ ਲਿਆ ਸੀ ਜੋ ਕਿ ਦੀਵਾਲੀ ਤੋਂ ਬਾਅਦ ਦੇ ਦੇਣਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਜਥੇਦਾਰ ਨੂੰ ਹਟਾਉਣ ਲਈ ਕਿਸੇ ਵਿਧੀ ਵਿਧਾਨ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਕਿਸੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਜਿਸ ਤਰੀਕੇ ਨਾਲ ਜਥੇਦਾਰੀ ਤੋਂ ਹਟਾਇਆ ਗਿਆ ਉਸ ਬਾਰੇ ਹੋਰ ਖੁੱਲ੍ਹ ਕੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕੇਵਲ ਇਨ੍ਹਾਂ ਹੀ ਕਿਹਾ ਕਿ ਧਰਮ ਵਿਚ ਕਮਜ਼ੋਰੀ ਆ ਗਈ ਹੈ ਅਤੇ ਕਦਰਾਂ ਕੀਮਤਾਂ ਘੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਧਰਮੀ ਬੰਦਾ ਕਿਸੇ ਦਾ ਨਿਰਾਦਰ ਨਹੀਂ ਕਰ ਸਕਦਾ।
ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ਜਾਂ ਕੋਈ ਪ੍ਰੋਜੈਕਟ ਸੌਂਪਣ ਸਬੰਧੀ ਆ ਰਹੀਆਂ ਖਬਰਾਂ ਤੇ ਵਿਅੰਗ ਕਸਦਿਆਂ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਜੇਕਰ ਅਸਤੀਫੇ ਅਨੁਸਾਰ ਉਹ ਬਿਮਾਰ ਹਨ ਤਾਂ ਉਨ੍ਹਾਂ ਨੂੰ ਪ੍ਰੋਜੈਕਟ ਕਿਉਂ ਸੌਂਪੇ ਜਾ ਰਹੇ ਹਨ। ਇੱਕ ਬਿਮਾਰ ਬੰਦਾ ਕਿਸੇ ਪ੍ਰੋਜੈਕਟ ਨੂੰ ਕਿਸ ਤਰ੍ਹਾਂ ਨੇਪਰੇ ਚਾੜ੍ਹ ਸਕਦਾ ਹੈ। ਇੱਕ ਹੋਰ ਪ੍ਰਸ਼ਨ ਦੇ ਉੱਤਰ ਵਿਚ ਉੁਨ੍ਹਾਂ ਕਿਹਾ ਕਿ ਸਾਰੇ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਸੰਸਥਾ ਹੈ ਇਸ ਦੇ ਹੁਕਮਾਂ ਨੂੰ ਮੰਨਣਾ ਹਰੇਕ ਸਿੱਖ ਦਾ ਫਰਜ਼ ਹੈ। ਇੱਕ ਪ੍ਰਸ਼ਨ ਦੇ ਉੱਤਰ ‘ਚ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਉਨ੍ਹਾਂ ਦੇ 8 ਸਾਲਾਂ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲੇ ਕੀਤੇ ਗਏ ਉਨ੍ਹਾਂ ਲਈ ਉਨ੍ਹਾਂ ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਵੀ ਮੌਜੂਦ ਸਨ।
|
|
|
ਸ਼ਹੀਦਾਂ ਨੂੰ ਯਾਦ ਰੱਖਣਾ ਸੱਚੀ ਸ਼ਰਧਾਂਜਲੀ
ਲੁਧਿਆਣਾ
|
|
|
ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਵਿਮੁੱਕਤ ਜਾਤੀਆਂ ਦੇ ਮੈਂਬਰਾਂ ਨੂੰ ਮਾਲਕਾਨਾਂ ਹੱਕ ਦੇਣ ਦਾ ਐਲਾਨ ਕੀਤਾ, ਜਿਨ੍ਹ²ਾਂ ਨੇ 15 ਅਗਸਤ 2008 ਤੋਂ ਪਹਿਲਾਂ ਪਿੰਡਾਂ ਦੀ ਸਾਂਝੀ ਜ਼ਮੀਨ (ਸ਼ਾਮਲਾਟ ਜ਼ਮੀਨ) ‘ਤੇ ਮਕਾਨ ਬਣਾਏ ਹਨ। ਇਸ ਫੈਸਲੇ ਨਾਲ ਵਿਮੁੱਕਤ ਜਾਤੀਆਂ, ਜਿਨ੍ਹਾਂ ਵਿੱਚ ਬਾਜੀਗਰ, ਸੈਂਸੀ, ਬਾਰੜੇ, ਗਧੀਲੇ, ਨੱਟ, ਬੰਗਾਲੇ ਅਤੇ ਬੋੜੀਏ ਸ਼ਾਮਲ ਹਨ ਦੇ 30 ਹਜ਼ਾਰ ਲਾਭਪਾਤਰੀਆਂ ਨੂੰ ਲਾਭ ਪੁੱਜੇਗਾ।
ਸ੍ਰ. ਬਾਦਲ ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਆਜ਼ਾਦੀ ਦੇ 62ਵੇਂ ਦਿਵਸ ‘ਤੇ ਆਯੋਜਿਤ ਕੀਤੇ ਗਏ ਰਾਜ ਪੱਧਰ ਦੇ ਸਮਾਗਮ ‘ਤੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰ. ਬਾਦਲ ਨੇ ਸ਼ਾਨਦਾਰ ਮਾਰਚ ਪਾਸਟ,ਜਿਸ ਵਿੱਚ ਪੀਏਪੀ, ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਐਨਸੀਸੀ (ਲੜਕੇ ਅਤੇ ਲੜਕੀਆਂ), ਏਅਰ ਵਿੰਗਜ਼, ਸਾਬਕਾ ਫੌਜੀਆਂ ਦੀ ਟੁੱਕੜੀ, ਸਕਾਊਟਸ ਅਤਗਰਲ ਗਾਈਡਜ਼ ਦੀਆਂ 25 ਟੁਕੜੀਆਂ ਸ਼ਾ²ਮਲ ਸਨ ਤੋਂ ਸਲਾਮੀ ਲਈ। ਸ੍ਰ. ਬਾਦਲ ਨੇ ਐਲਾਨ ਕੀਤਾ ਕਿ ਅਨ-ਸਕਿੱਲਡ ਵਰਕਰਾਂ ਦੀ ਘੱਟੋ-ਘੱਟ ਮਾਸਿਕ ਉਜ਼ਰਤ 2620 ਰੁਪਏ ਤੋਂ ਵਧਾ ਕੇ 3200 ਰੁਪਏ (ਰੋਜ਼ਾਨਾ ਉਜ਼ਰਤ 100 ਤੋਂ ਵਧਾ ਕੇ 123 ਰੁਪਏ) ਕਰ ਦਿੱਤੀ ਗਈ ਹੈ, ਜਿਸ ਨਾਲ ਰਾਜ ਦੇ 15 ਲੱਖ ਅਨ-ਸਕਿੱਲਡ ਵਰਕਰਾਂ ਨੂੰ ਲਾਭ ਪੁੱਜੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਰਾਜ ਦੇ ਦਰਿਆਵਾਂ ਨਾਲ ਲੱਗਦੀ 42,000 ਏਕੜ ਜ਼ਮੀਨ ‘ਤੇ ਵਾਹੀ ਕਰ ਰਹੇ ਕਿਸਾਨਾਂ ਨੂੰ ਬਹੁਤ ਹੀ ਘੱਟ 1200 ਰੁਪਏ ਪ੍ਰਤੀ ਏਕੜ ਰੇਟ ਦੇ ਹਿਸਾਬ ਨਾਲ ਮਾਲਕਾਨਾਂ ਹੱਕ ਦਿੱਤੇ ਗਏ ਹਨ, ਜਿਸ ਨਾਲ ਇਨ੍ਹਾਂ ਕਿਸਾਨਾਂ ਦੀ ਬੜੇ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਵਿਕਾਸ ਕੰਮਾਂ ਅਤੇ ਹੇਠਲੇ ਪੱਧਰ ਤੱਕ ਆਮ ਆਦਮੀ ਲਈ ਭਲਾਈ ਸਕੀਮਾਂ ਨੂੰ ਲਾਗੂ ਕਰਨ, ਇਹ ਹੀ ਸਾਡ ਮਹਾਨ ਦੇਸ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰ. ਬਾਦਲ ਨੇ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਨੂੰ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਅਥਾਹ ਤਸੀਹੇ ਝੱਲ ਕੇ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾਇਆ।
ਪੰਜਾਬ ਦੇ ਮਹਾਨ ਦੇਸ਼ ਭਗਤ-ਸ਼ਹੀਦਾਂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਸੁਖਦੇਵ ਅਤੇ ਲਾਲਾ ਲਾਜਪਤ ਰਾਏ ਨੂੰ ਯਾਦ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਇਨ੍ਹਾਂ ਮਹਾਨ ਯੋਧਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨਾਲ ਮਤਰੇਈ ਮਾਂ ਵਾਲੇ ਕੀਤੇ ਜਾ ਰਹੇ ਸਲੂਕ ਲਈ ਦੋਸ਼ ਲਗਾਉਂਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਰਿਮੋਟ ਕੰਟਰੋਲ ਹੈ ਅਤੇ ਰਾਜ ਸਰਕਾਰਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਮੰਗਾਂ ਅਤੇ ਗ੍ਰਾਟਾਂ ਲਈ ਹਮੇਸ਼ਾ ਕੇਂਦਰ ਦਾ ਮੂੰਹ ਦੇਖਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਰਾਜ ਸਰਕਾਰਾਂ ਕੋਲ ਕੋਈ ਸ਼ਕਤੀ ਨਹੀਂ ਹੈ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਮਸਲਿਆਂ ਲਈ ਕੇਂਦਰ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਸ. ਬਾਦਲ ਨੇ ਆਪਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਜ ਦੇ ਸਰਵਪੱਖੀ ਵਿਕਾਸ ਦੇ ਵੱਡੇ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਬਿਜਲੀ ਪੱਖੋਂ ਆਤਮ ਨਿਰਭਰ ਬਣਾਉਣ ਲਈ ਰਾਜ ਵਿਚ 7500 ਮੈਗਾਵਾਟ ਹੋਰ ਬਿਜਲੀ ਪੈਦਾ ਕਰਨ ਲਈ ਰਾਜ ਵਿਚ 4 ਨਵੇਂ ਥਰਮਲ ਪਲਾਂਟ ਰਾਜਪੁਰਾ, ਤਲਵੰਡੀ ਸਾਬੋ, ਗਿਦੜਬਾਹਾ ਅਤੇ ਗੋਇੰਦਵਾਲ ਸਾਹਿਬ ਵਿਖੇ ਲਗਾਏ ਜਾ ਰਹੇ ਹਨ। ਇਸ ਮੌਕੇ ‘ਤੇ ਸ. ਬਾਦਲ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੀਆਂ 33 ਪ੍ਰਮੁੱਖ ਸਖਸ਼ੀਅਤਾਂ ਨੂੰ ਸਟੇਟ ਐਵਰਡ ਜਿਸ ਵਿਚ ਇੱਕ ਗੋਲਡ ਮੈਡਲ, ਇੱਕ ਸਰਟੀਫਿਕੇਟ, ਇੱਕ ਸਾਲ ਅਤੇ 11 ਹਜ਼ਾਰ ਰੁਪਏ ਦੇ ਚੈੱਕ ਹਨ, ਨਾਲ ਸਨਮਾਨਿਤ ਕੀਤਾ। ਸ. ਬਾਦਲ ਨੇ ਸਵਰਗੀ ਇਸ਼ਮੀਤ ਸਿੰਘ ਨੂੰ ਮਰਨ ਉਪਰੰਤ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ, ਇਸ ਐਵਾਰਡ ਵਿਚ 11 ਲੱਖ ਰੁਪਏ ਦਾ ਸਪੈਸ਼ਲ ਐਵਾਰਡ ਜੋ ਕਿ ਉਨ੍ਹਾਂ ਪਹਿਲਾਂ ਹੀ ਸਵਰਗੀ ਇਸ਼ਮੀਤ ਸਿੰਘ ਦੇ ਭੋਗ ਸਮੇਂ ਐਲਾਨ ਕੀਤਾ ਸੀ, ਇੱਕ ਸਾਲ, ਇੱਕ ਸਰਟੀਫਿਕੇਟ ਉਸ ਦੇ ਮਾਤਾ-ਪਿਤਾ ਨੇ ਪ੍ਰਾਪਤ ਕੀਤਾ।
ਰਾਜ ਪੱਘਰ ਦੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਸ. ਪ੍ਰੀਤਮ ਸਿੰਘ ਕੁਮੇਦਾਨ ਪੀਸੀਐਸ (ਰਿਟਾਇਰਡ), ਸ੍ਰੀ ਸਰਦਾਰ ਅੰਜ਼ਮ, ਡਾ. ਆਰ ਸੀ ਸੋਬਤੀ, ਡਾ. ਅਮਰਜੀਤ ਅਗਰਵਾਲ, ਡਾ. ਮਨਮੋਹਨ ਸਿੰਘ, ਡੀ ਕੇ ਵੀ ਐਸ ਸਿੱਧੂ, ਡਾ. ਰਣਦੀਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਡਾ. ਸੰਜੀਵ ਗੋਇਲ, ਵੇਦ ਜਗਜੀਤ ਸਿੰਘ, ਸ੍ਰੀ ਨਛੱਤਰ ਸਿੰਘ ਬਰਨਾਲਾ, ਸ੍ਰੀ ਹਰੀ ਸਿੰਘ ਨਾਭਾ, ਡਾ. ਹਰਜੀਤ ਸਿੰਘ ਨੇਰਵਾਲ, ਡਾ. ਪਰਮਪਾਲ ਸਿੰਘ, ਗੁਰਦਰਸ਼ਨ ਸਿੰਘ, ਵਜਿੰਦਰ ਸਿੰਘ, ਭਜਗ ਸਿੰਘ, ਸ਼ਾਮ ਸੁੰਦਰ ਜੁਨੇਜਾ, ਸੁਰਿੰਦਰ ਕੁਮਾਰ ਗੋਇਲ, ਪੀਆਰ ਲੁਥਰਾ, ਅਮਰਜੀਤ ਕੌਰ ਢਿਲੋਂ, ਦੁਲਚਾ ਸਿੰਘ ਬਰਾੜ, ਮਿਲਖਾ ਸਿੰਘ ਔਲਖ, ਹਰਚੰਦ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਵਿਨੋਦ ਸ਼ਰਮਾ, ਕੁਲਵੰਤ ਕੌਰ, ਰੁਬੀਨਾ ਸ਼ਬਨਮ, ਮਨਜੀਤ ਸਿੰਘ ਜੱਗੀ, ਜਗਵਿੰਦਰ ਸਿੰਘ ਅਤੇ ਅੰਗਮ ਸ਼ਿੰਗਾਰੀ ਸ਼ਾਮਲ ਹਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ 15 ਲੋੜਵੰਦ ਵਿਧਵਾਵਾਂ ਨੁੰ ਸਿਲਾਈ ਮਸ਼ੀਨਾਂ, 15 ਅਪਾਹਜ਼ ਵਿਅਕਤੀਆਂ ਨੂੰ ਟਰਾਈ ਸਾਈਕਲ ਦਿੱਤੇ ਅਤੇ 25 ਸੁਤੰਤਰਤਾ ਸਗ੍ਰਾਮੀਆਂ/ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਅਤੇ ਮਾਸ ਪੀਟੀਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਹਰਚਰਨ ਸਿੰਘ ਬੈਂਸ ਮੀਡੀਆ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ, ਪ੍ਰੋ. ਰਾਜਿੰਦਰ ਭੰਡਾਰੀ ਪ੍ਰਧਾਨ ਬੀਜੇਪੀ ਪੰਜਾਬ, ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਐਜੀਪੀਸੀ, ਸ੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ, ਐਨਪੀਐਸ ਔਲਖ ਡੀਜੀਪੀ ਪੰਜਾਬ, ਇੰਦਰਜੀਤ ਸਿੰਘ ਪ੍ਰਧਾਨ ਚੇਅਰਮੈਨ ਪੰਜਾਬ ਸਮਾਲ ਇੰਡਸਟਰੀ ਬੋਰਡ, ਸਤੀਸ਼ ਢਾਂਡਾ ਵਾਈਸ ਚੇਅਰਮੈਨ ਮੀਡੀਅਮ ਇੰਡਸਟਰੀ ਬੋਰਡ, ਸ੍ਰੀ ਮਦਨ ਲਾਲ ਬੱਗਾ ਵਾਈਸ ਚੇਅਰਮੈਨ ਪੰਜਾਬ ਵਪਾਰ ਬੋਰਡ, ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਸੁਮੇਰ ਸਿੰਘ ਗੁਰਜਰ ਡਿਪਟੀ ਕਮਿਸ਼ਨਰ, ਚੰਦਰ ਸੇਖਰ ਏਡੀਜੀ ਪੰਜਾਬ, ਈਸ਼ਵਰ ਸਿੰਘ ਡੀਆਈਜੀ ਲੁਧਿਆਣਾ ਰੇਂਜ, ਆਰ ਕੇ ਜੈਸਵਾਲ ਸੀਨੀਅਰ ਪੁਲਿਸ ਕਪਤਾਨ, ਹਾਕਮ ਸਿੰਘ ਸਿਆਸਪੁਰਾ ਮੇਅਰ ਨਗਰ ਨਿਗਮ ਅਤੇ ਸ੍ਰੀ ਜੀਐਸ ਘੁੰਮਣ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੀ ਹਾਜ਼ਰ ਸਨ।
|
|
|
ਪ੍ਰਚੰਡ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ
ਕਾਠਮੰਡੂ
|
|
|
ਨੇਪਾਲ ‘ਚ ਸ਼ੁੱਕਰਵਾਰ ਨੂੰ ਬਣੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਈਆਂ ਵੋਟਾਂ ਵਿੱਚ ਮਾਓਵਾਦੀ ਨੇਤਾ ਪੁਸ਼ਪ ਕੁਮਾਰ ਦਹਿਲ ਭਾਵ ਪ੍ਰਚੰਡ ਆਪਣੇ ਵਿਰੋਧੀ ਸ਼ੇਰ ਬਹਾਦਰ ਦਿਓਬਾ ਨੂੰ ਹਰਾ ਕੇ ਚੋਣ ਜਿੱਤੇ। ਸੰਵਿਧਾਨ ਸਭਾ ਵਿੱਚ ਪਈਆਂ ਵੋਟਾਂ ‘ਚ ਪ੍ਰਚੰਡ ਨੂੰ 577 ‘ਚੋਂ 464 ਮੈਂਬਰਾਂ ਨੇ ਵੋਟ ਪਾਈ। ਜਦੋਂ ਕਿ 113 ਮੈਂਬਰ ਉਨ੍ਹਾਂ ਦੇ ਵਿਰੋਧ ਵਿੱਚ ਭੁਗਤੇ। ਲਗਭਗ 10 ਸਾਲ ਤੱਕ ਅੰਡਰ ਗਰਾਊਂਡ ਰੂਪ ਵਿੱਚ ਞ'ਜਨਯੁੱਧ‘ ਦਾ ਸੰਚਾਲਨ ਕਰਨ ਵਾਲੇ 54 ਸਾਲਾ ਪ੍ਰਚੰਡ ਨੂੰ ਹੁਣ ਇਨਾਮ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨੇਪਾਲ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਤਾਂ ਹੋ ਗਈ ਸੀ ਪ੍ਰੰਤੂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਜਨੀਤਿਕ ਵਰਕਰਾਂ ਵਿੱਚ ਗਤੀਰੋਧ ਬਣਿਆ ਹੋਇਆ ਸੀ। ਨੇਪਾਲੀ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ੇਰ ਬਹਾਦਰ ਦਿਓਬਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਨ੍ਹਾਂ ਨੂੰ ਸਮਰਥਨ ਨਾ ਮਿਲ ਸਕਿਆ।
|
|
|
ਅੱਤਵਾਦ ਤੇ ਫਿਰਕਾਪ੍ਰਸਤੀ ਦੇਸ਼ ਲਈ ਸਭ ਤੋਂ ਵੱਡੀ ਚੁਣੌਤੀ : ਪ੍ਰਧਾਨ ਮੰਤਰੀ
ਨਵੀਂ ਦਿੱਲੀ
|
|
|
ਭਾਰਤ ‘ਚ ਅੱਤਵਾਦ, ਸੰਪਰਦਾਇਕਤਾ ਅਤੇ ਕੱਟੜਪੰਥੀ ਮਾਹੌਲ ਦੇਸ਼ ਵਿੱਚ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਇਨ੍ਹਾਂ ਵਿਚਾਰਾਂ ਦਾ ਪ²੍ਰਗਟਾਵਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ 62ਵੇਂ ਦਿਵਸ ਮੌਕੇ ਦਿੱਲੀ ਵਿੱਚ ਲਾਲ ਕਿਲੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਕੀਤਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਉਹ ਆਪਣੀ ਧਰਤੀ ਤੋਂ ਭਾਰਤ ਵਿਰੁੱਧ ਜਾਰੀ ਅੱਤਵਾਦੀ ਗਤੀਵਿਧੀਆਂ ਨੂੰ ਰੋਕੇ ਨਹੀਂ ਤਾਂ ਸ਼ਾਂਤੀ ਦੇ ਰਾਹ ‘ਤੇ ਚੱਲਣਾ ਮੁਸ਼ਕਲ ਹੋਵੇਗਾ। ਆਪਣੇ ਭਾਸ਼ਣ ਵਿੱਚ ਜੰਮੂ ਕਸ਼ਮੀਰ ਦੇ ਤਾਜ਼ਾ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਡਾ. ਸਿੰਘ ਕਿਹਾ ਕਿ ਮੁਸਬੀਤ ਦੀ ਇਸ ਘੜੀ ਵਿੱਚ ਵੰਡ ਦੀ ਰਾਜਨੀਤੀ ਨਾ ਖੇਡੀ ਜਾਵੇ। ਉਨ੍ਹਾਂ ਨੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਕਿ ਉਹ ਜੰਮੂ ਕਸ਼ਮੀਰ ਦੇ ਭਾਵੀ ਹਿੱਤਾਂ ਦਾ ਖਿਆਲ ਰੱਖਣ।
15 ਅਗਸਤ ਨੂੰ ਭਾਰਤ ਦੇ 62ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ 5ਵੀਂ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨੇ ਆਪਣੇ ਭਾਸ਼ਣ ਵਿੱਚ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੇ ਮਸਲੇ ਦਾ ਹੱਲ ਕੱਢਿਆਂ ਵਗੈਰ ਦੋਵੇਂ ਦੇਸ਼ਾਂ ਦੇ ਵਾਸੀ ਅਮਨ ਚੈਨ ਨਾਲ ਨਹੀਂ ਰਹਿ ਸਕਦੇ। ਲਗਭਗ 45 ਮਿੰਟ ਦੇ ਆਪਣੇ ਭਾਸ਼ਣ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅੱਤਵਾਦ ਅਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ ਵਿਅਕਤੀ ਭਾਰਤ ਤੇ ਪਾਕਿਸਤਾਨ ਦਰਮਿਆਨ ਵਧ ਰਹੀ ਦੋਸਤੀ ਅਤੇ ਸ਼ਾਂਤੀ ਪ੍ਰਕਿਰਿਆ ਦੇ ਦੁਸ਼ਮਣ ਹਨ, ਜਿਨ੍ਹਾਂ ਨੂੰ ਪਛਾੜਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ‘ਤੇ ਹਾਲ ‘ਚ ਹੋਏ ਬੰਬ ਧਮਾਕਿਆਂ ਨਾਲ ਸਾਡੇ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਚੱਲ ਰਹੀ ਸ਼ਾਂਤੀ ਪ੍ਰਕਿਰਿਆ ‘ਤੇ ਮਾੜਾ ਅਸਰ ਪਿਆ ਹੈ। ਜੰਮੂ ਕਸ਼ਮੀਰ ਵਿੱਚ ਚੱਲ ਰਹੇ ਅਮਰਨਾਥ ਜ਼ਮੀਨੀ ਵਿਵਾਦ ਮੁੱਦੇ ‘ਤੇ ਉਨ੍ਹਾਂ ਨੇ ਰਾਜਨੀਤਿਕ ਦਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸੀ ਸਦਭਾਵਨਾ ਅਤੇ ਸ਼ਾਂਤੀ ਪੂਰਨ ਵਾਤਾਵਰਨ ਬਣਾਉਣ ਨਾਲ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਦੇ ਨਾਂ ‘ਤੇ ਲੋਕਾਂ ਨੂੰ ਵੰਡਣ ਨਾਲ ਇਹ ਮਸਲੇ ਹੋਰ ਵੀ ਗੁੰਝਲਦਾਰ ਹੋ ਸਕਦੇ ਹਨ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਖ਼ਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਵੰਡਿਆ ਹੋਇਆ ਮੁਲਕ ਸੰਪਰਦਾਇਕਤਾ ਅਤੇ ਅੱਤਵਾਦ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਆਪਣੇ ਭਾਸ਼ਣ ਦੇ ਜ਼ਿਆਦਾਤਰ ਹਿੱਸੇ ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਯੂਪੀਏ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਯੂਪੀਏ ਸਰਕਾਰ ਨੇ ਦੁਨੀਆ ਭਰ ਵਿੱਚ ਭਾਰਤ ਦੀ ਵਧੀਆ ਦਿੱਖ ਪੇਸ਼ ਕਰਨ ਦਾ ਕੰਮ ਕੀਤਾ ਹੈ। ਚਾਹੇ ਉਹ ਅਰਬ ਦੇਸ਼ਾਂ ਦਾ ਮਾਮਲਾ ਹੋਵੇ ਜਾਂ ਅਫ਼ਰੀਕਾ ਨਾਲ ਸਹਿਮਤੀਆਂ ਹੋਣ। ਸੂਚਨਾ ਦਾ ਅਧਿਕਾਰ ਕਾਨੂੰਨ, ਰੋਜ਼ਗਾਰ ਗਾਰੰਟੀ ਯੋਜਨਾ ਅਤੇ ਕਿਸਾਨਾਂ ਦੇ ਕਰਜ਼ ਮੁਆਫ਼ੀ ਵਰਗੀਆਂ ਪ੍ਰਾਪਤੀਆਂ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ ਵਧੀਆ ਕੰਮਾਂ ਦੀ ਲਿਸਟ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ। ਅਹਿਮਦਾਬਾਦ, ਬੰਗਲੌਰ ਅਤੇ ਜੈਪੁਰ ਵਿੱਚ ਹੋਏ ਬੰਬ ਧਮਾਕਿਆਂ ‘ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੁਲਿਸ ਤੰਤਰ ਅਤੇ ਖੁਫ਼ੀਆ ਏਜੰਸੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਇੱਕ ਵੱਡੀ ਚੁਣੌਤੀ ਸਵੀਕਾਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇਸ ਸਮੱਸਿਆ ਦਾ ਵੱਡੇ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨਾਲ ਹਰ ਆਮ ਆਦਮੀ ਪ੍ਰਭਾਵਿਤ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਜੋ ਯੋਗ ਕਦਮ ਵੀ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਲਈ ਅੰਤਰਰਾਸ਼ਟਰੀ ਕਾਰਨ ਵੀ ਜ਼ਿੰਮੇਵਾਰ ਹਨ, ਜਿਸ ਨਾਲ ਕੇਵਲ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਵੀ ਇਸ ਦੀ ਮਾਰ ਹੇਠ ਹਨ। ਰਾਜਧਾਨੀ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਸੁਤੰਤਰਤਾ ਦਿਵਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਕੀਤੇ ਗਏ ਸਨ।
|
|
|
ਵੇਦਾਂਤੀ, ਸਰਨਾ ਤੇ ਕਲਕੱਤਾ ਨੇ ਕੀਤੀ ਮੀਟਿੰਗ
ਅੰਮ੍ਰਿਤਸਰ
|
|
|
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਕਲਕੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਿਚਾਲੇ ਅੱਜ ਦੁਪਹਿਰ ਕਰੀਬ 50 ਮਿੰਟ ਬੰਦ ਕਮਰਾ ਮੀਟਿੰਗ ਹੋਈ। ਸ. ਸਰਨਾ ਤੇ ਸ. ਕਲਕੱਤਾ ਕਰੀਬ 4.30 ਵਜੇ ਗਿਆਨੀ ਵੇਦਾਂਤੀ ਦੀ ਰਿਹਾਇਸ਼ ‘ਤੇ ਪੁੱਜੇ ਸਨ। ਇਹ ਦੋਵੇਂ ਆਗੂ ਕਰੀਬ 5.20 ਵਜੇ ਗਿਆਨੀ ਵੇਦਾਂਤੀ ਨਾਲ ਮੁਲਾਕਾਤ ਕਰਕੇ ਵਾਪਸ ਚਲੇ ਗਏ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ. ਸਰਨਾ ਨੇ ਗਿਆਨੀ ਵੇਦਾਂਤੀ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਵੇਦਾਂਤੀ ਦਾ ਵੱਖ-ਵੱਖ ਥਾਵਾਂ ‘ਤੇ ਸਨਮਾਨ ਕਰਨਾ ਚਾਹੁੰਦੀ ਹੈ।
ਸ. ਸਰਨਾ ਨੇ ਵੇਦਾਂਤੀ ਨੂੰ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਸ਼ਤਾਬਦੀ ਸਮਾਗਮਾਂ ਦੀ ਵਾਂਗਡੋਰ ਸੰਭਾਲਣ ਦਾ ਵੀ ਸੱਦਾ ਦਿੱਤਾ। ਸੂਤਰਾਂ ਅਨੁਸਾਰ ਸ. ਸਰਨਾ ਤੇ ਕਲਕੱਤਾ ਨੇ ਵੇਦਾਂਤੀ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੇ ਜਥੇਦਾਰੀ ਦੇ ਕਾਰਜਕਾਲ ਸਮੇਂ ਦੇ ਤਜਰ²ਬੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿਆਸੀ ਦਖ਼ਲ ਅਤੇ ਜਥੇਦਾਰਾਂ ਨੂੰ ਦਰਪੇਸ਼ ਸਮੱਸਿਆਵਾਂ, ਦਬਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਦੇ ਸੰਕਲਪ ਸਬੰਧੀ ਕੋਈ ਕਿਤਾਬ ਲਿਖਣ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਸਮੁੱਚੀ ਕੌਮ ਨੂੰ ਤਖ਼ਤਾਂ ‘ਤੇ ਸਿਆਸੀ ਦਖਲਅੰਦਾਜ਼ੀ ਬਾਰੇ ਜਾਗਰੂਕ ਕੀਤਾ ਜਾ ਸਕੇ। ਸੂਤਰਾਂ ਮੁਤਾਬਕ ਸ. ਸਰਨਾ ਨੇ ਦਿੱਲੀ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਲਈ ਨਿਯੁਕਤੀ, ਕਾਰਜਖੇਤਰ ਤੇ ਸੇਵਾਮੁਕਤੀ ਦੇ ਨਿਯਮ ਬਣਾਉਣ ਸਬੰਧੀ ਵੀ ਮਦਦ ਕਰਨ ਦੀ ਜਥੇਦਾਰ ਵੇਦਾਂਤੀ ਨੂੰ ਅਪੀਲ ਕੀਤੀ। ਉਨ੍ਹਾਂ ਗਿਆਨੀ ਵੇਦਾਂਤੀ ਨੂੰ ਇਹ ਵੀ ਪੇਸ਼ਕਸ਼ ਕੀਤੀ ਕਿ ਉਹ ਦਿੱਲੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਖੇ ਖਰੀਦੀ ਜਗ੍ਹਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ ਸਬੰਧੀ ਪ੍ਰੋਜੈਕਟ ਸ਼ੁਰੂ ਕਰ ਲੈਣ। ਦਿੱਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਵਿਦੇਸ਼ ਦੌਰਿਆਂ ਦਾ ਖਰਚ ਦੇਣ ਦਾ ਵੀ ਭਰੋਸਾ ਦਿੱਤਾ। ਸੂਤਰਾਂ ਅਨੁਸਾਰ ਗਿਆਨੀ ਵੇਦਾਂਤੀ ਨੇ ਉਨ੍ਹਾਂ ਨੂੰ ਵਿਚਾਰ ਕਰਕੇ ਫੈਸਲਾ ਕਰਨ ਦੀ ਗੱਲ ਕਹੀ।
ਗੁਪਤ ਮੀਟਿੰਗ ਉਪਰੰਤ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਿੱਲੀ ਕਮੇਟੀ ਗਿਆਨੀ ਵੇਦਾਂਤੀ ਦਾ ਅਜਿਹਾ ਸਨਮਾਨ ਕਰਨਾ ਚਾਹੁੰਦੀ ਹੈ ਜੋ ਦੁਨੀਆ ਦੀ ਕਿਸੇ ਵੀ ਸ਼ਖਸੀਅਤ ਨੂੰ ਪਹਿਲਾਂ ਕਦੇ ਵੀ ਨਾ ਮਿਲਿਆ ਹੋਵੇ। ਜਦੋਂ ਇਸ ਸਬੰਧੀ ਗਿਆਨੀ ਵੇਦਾਂਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸੇ ਵੀ ਸੁਆਲ ਦਾ ਜਵਾਬ ਦੇਣ ਤੋਂ ਟਾਲ ਮਟੋਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੋਹਾਂ ਦੀਆਂ ਪੇਸ਼ਕ²ਸ਼ਾਂ ‘ਤੇ ਵਿਚਾਰ ਕਰਨਗੇ ਤੇ ਫਿਰ ਹੀ ਕੋਈ ਫੈਸਲਾ ਕਰਨਗੇ। ਮੀਟਿੰਗ ਦੌਰਾਨ ਗਿਆਨੀ ਵੇਦਾਂਤੀ ਦੇ ਨਿੱਜੀ ਸਹਾਇਕ ਪ੍ਰਿਥੀਪਾਲ ਸਿੰਘ ਵੀ ਮੌਜੂਦ ਸਨ।
|
|
|
ਪੇਸ-ਭੂਪਤੀ ਕੁਆਰਟਰ ਫਾਈਨਲ ’ਚ
ਬੀਜਿੰਗ
|
|
|
ਅਮਰੀਕਾ ਦੇ ਪ੍ਰਸਿੱਧ ਤੈਰਾਕ ਮਾਈਕਲ ਫੇਲਪਸ ਨੇ ਉਲੰਪਿਕ ਇਤਿਹਾਸ ’ਚ ਇਕ ਨਵੀਂ ਪੈੜ ਪਾਉਂਦਿਆਂ ਬੀਜਿੰਗ ਉਲੰਪਿਕ ’ਚ 5 ਸੋਨ ਤਗਮੇ ਜਿੱਤਦਿਆਂ 5 ਨਵੇਂ ਰਿਕਾਰਡ ਆਪਣੇ ਨਾਂਅ ਕੀਤੇ। ਇਸ ਤਰਾਂ ਫੇਲਪਸ ਨੇ ਉਲੰਪਿਕ ’ਚ 11 ਸੋਨ ਤਗਮੇ ਜਿੱਤ ਕੇ ਇਕ ਹੋਰ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਯਾਦ ਰਹੇ ਸਾਲ 2004 ਦੀਆਂ ਏਥਨਜ਼ ਉਲੰਪਿਕ ’ਚ ਵੀ ਫੇਲਪਸ ਨੇ 6 ਸੋਨ ਤਗਮੇ ਜਿੱਤੇ ਸਨ। ਇਸੇ ਦੌਰਾਨ ਟੈਨਿਸ ’ਚ ਭਾਰਤ ਦੀ ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਅਮਰੀਕਾ ਨੇ 4*200 ਮੀਟਰ ਫ੍ਰੀ ਸਟਾਈਲ ਵਰਗ ’ਚ 6.58.56 ਸਮਾਂ ਕੱਢ ਕੇ ਜਿੱਤ ਦਰਜ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਫੇਲਪਸ ਨੇ 200 ਮੀਟਰ ਬਟਰਫਲਾਈ ਵਰਗ ’ਚ ਸੋਨ ਤਗਮਾ ਜਿੱਤ ਕੇ ਆਪਣਾ ਬੀਜਿੰਗ ਉਲੰਪਿਕ ਦਾ ਪੰਜਵਾਂ ਸੋਨ ਤਗਮਾ ਜਿਤਿਆ। ਇਹ ਦੌੜ ਉਸਨੇ 1.52.03 ਸਕਿੰਟ ਨਾਲ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ 1.52.09 ਸਕਿੰਟ ਵਾਲਾ ਰਿਕਾਰਡ ਵੀ ਫੇਲਪਸ ਦੇ ਨਾਂਅ ਹੀ ਸੀ ਜੋ ਕਿ ਉਸਨੇ ਪਿਛਲੇ ਸਾਲ ਮੈਲਬੋਰਨ (ਆਸਟੇਰਲੀਆ) ’ਚ ਬਣਾਇਆ ਸੀ। 11 ਸੋਨ ਤਗਮੇ ਜਿੱਤ ਕੇ ਫੇਲਪਸ ਨੇ ਸਾਬਕਾ ਉਲੰਪੀਅਨਾਂ ਪਾਵੋ ਨੂਰਮੀ, ਕਾਰਲ ਲੁਇਸ, ਮਾਰਕ ਸਪਿੱਜ਼ ਅਤੇ ਲਾਰਿਸਿਆ ਲਟੀਨੀਨਾ ਦਾ ਰਿਕਾਰਡ ਤੋੜਿਆ ਹੈ। ਇਨਾਂ ਸਾਰਿਆਂ ਦੇ ਨਾਂਅ 9-9 ਉਲੰਪਿਕ ਸੋਨ ਤਗਮੇ ਜਿੱਤਣ ਦਾ ਰਿਕਾਰਡ ਸੀ। ਬੀਜਿੰਗ ਉਲੰਪਿਕ ਦੇ ਪਹਿਲੇ 5 ਦਿਨਾਂ ’ਚ 5 ਸੋਨ ਤਗਮੇ ਅਤੇ 5 ਨਵੇਂ ਰਿਕਾਰਡ ਬਣਾਉਣ ਤੋਂ ਬਾਅਦ ਅਗਰ ਫੇਲਪਸ ਸਾਰੇ ਅੱਠ ਸੋਨ ਤਗਮੇ ਜਿੱਤ ਲੈਂਦਾ ਹੈ ਤਾਂ ਉਹ ਅਮਰੀਕਾ ਦੇ ਹੀ ਸਪਿੱਜ਼ ਵੱਲੋਂ 1972 ’ਚ ਬਣਾਏ 7 ਸੋਨ ਤਗਮੇ ਜਿੱਤਣ ਦੇ ਰਿਕਾਰਡ ਨੂੰ ਵੀ ਤੋੜ ਦੇਵੇਗਾ। 200 ਮੀਟਰ ਬਟਰਫਲਾਈ ਵਰਗ ’ਚ ਹੰਗਰੀ ਦਾ ਲਸਜ਼ਲੋ ਸੇਹ ਚਾਂਦੀ ਅਤੇ ਜਾਪਾਨ ਦਾ ਟਕੇਸ਼ੀ ਮਤਸੂਦਾ ਕਾਂਸੀ ਦਾ ਤਗਮਾ ਜਿੱਤਣ ’ਚ ਕਾਮਯਾਬ ਰਿਹਾ
|
|
|
ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਕਿਸਾਨਾਂ ਦੀ ਮੌਤ
ਨੋਇਡਾ
|
|
|
ਦਿੱਲੀ ਨਜ਼ਦੀਕ ਗ੍ਰੇਟਰ ਨੋਇਡਾ ‘ਚ ਆਪਣੀ ਅਕਵਾਇਰ ਕੀਤੀ ਜ਼ਮੀਨ ਲਈ ਵੱਧ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ ਹਿੰਸਕ ਰੂਪ ਧਾਰਨ ਕਰ ਗਿਆ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਫਾਇਰਿੰਗ ‘ਚ ਚਾਰ ਵਿਅਕਤੀ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ। ਉੱਧਰ ਕਿਸਾਨਾਂ ਵੱਲੋਂ ਪੁਲਿਸ ‘ਤੇ ਕੀਤੇ ਪਥਰਾਓ ‘ਚ 7 ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਪਿਛਲੇ ਕੁਝ ਦਿਨਾਂ ਤੋਂ ਕਿਸਾਨ ਸਾਲ 2006 ‘ਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅਕਵਾਇਰ ਕੀਤੀ ਜ਼ਮੀਨ ਦਾ ਹੋਰ ਵੱਧ ਮੁਆਵਜ਼ਾ ਮੰਗ ਕਰ ਰਹੇ ਹਨ। ਇਸੇ ਪ੍ਰਦਰਸ਼ਨ ਦੇ ਦੌਰਾਨ ਭੀੜ ਅੱਜ ਬਾਅਦ ਦੁਪਹਿਰ ਹਿੰਸਕ ਹੋ ਗਈ ਅਤੇ ਉਸ ਨੇ ਪੁਲਿਸ ਮੁਲਾਜ਼ਮਾਂ ‘ਤੇ ਪਥਰਾਓ ਸ਼ੁਰੂ ਕਰ ਦਿੱਤਾ। ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਪੁਲਿਸ ਨੇ ਭੀੜ ‘ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰੰਤੂ ਹਿੰਸਾ ਜਾਰੀ ਰਹਿਣ ਕਾਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਹੋਰ ਜ਼ਖ਼ਮੀ ਹੋ ਗਏ। ਇਸ ਪੁਲਿਸ ਅਧਿਕਾਰੀ ਅੱਗੇ ਦੱਸਿਆ ਕਿ ਨੋਇਡਾ ਦੇ ਐਸਐਸਪੀ ਆਰ ਕੇ ਚੁਤਰਵੇਦੀ ਸਮੇਤ 7 ਪੁਲਿਸ ਮੁਲਾਜ਼ਮ ਕਿਸਾਨਾਂ ਦੇ ਪਥਰਾਓ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਉੱਧਰ ਉੱਤਰ ਪ੍ਰਦੇਸ਼ ‘ਚ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਦਾ ਕਹਿਣਾ ਹੈ ਕਿ ਪੁਲਿਸ ਦੀ ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੱਸੀ ਗਿਣਤੀ ਤੋਂ ਕਿਤੇ ਵੱਧ ਹੈ। ਸਮਾਜਵਾਦੀ ਪਾਰਟੀ ਦੇ ਨੇਤਾ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਗਾਇਆ ਕਿ ਨਿਹੱਥੇ ਕਿਸਾਨਾਂ ‘ਤੇ ਫਾਇਰਿੰਗ ਕਰਕੇ ਉਨ੍ਹਾਂ ਦੀ ਹੱØਤਿਆ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਦੇਸ਼ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ, ਇਸ ਤੋਂ ਜ਼ਿਆਦਾ ਗੰਭੀਰ ਅਪਰਾਧ ਹੋਰ ਕੋਈ ਨਹੀਂ ਹੋ ਸਕਦਾ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਨੇ ਕੁਝ ਲਾਸ਼ਾਂ ਗਾਇਬ ਕਰ ਦਿੱਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਫਾਇਰਿੰਗ ‘ਚ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਹਨ। ਉੱਧਰ ਇਕ ਸਰਕਾਰੀ ਬੁਲਾਰੇ ਨੇ ਆਖਿਆ ਹੈ ਕਿ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਿੰਸਕ ਕਾਰਵਾਈਆਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
|
|
|
ਭਾਰੀ ਮੀਂਹ ਕਾਰਨ ਵਿਆਪਕ ਨੁਕਸਾਨ
ਚੰਡੀਗੜ੍ਹ
|
|
|
ਪੰਜਾਬ ਭਰ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਕਿਸਾਨਾਂ ਦੇ ਸੂਹ ਸੂਤੇ ਪਏ ਹਨ। ਭਾਰੀ ਮੀਂਹ ਕਾਰਨ ਜਲੰਧਰ ‘ਚ 3 ਵਿਅਕਤੀ ਰੁੜ ਗਏ ਅਤੇ ਅੰਮ੍ਰਿਤਸਰ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਮੀਂਹ ਨਾਲ ਦਰਿਆਵਾਂ, ਡਰੇਨਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਾਜ ਭਰ ‘ਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਫਸਲਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਬਠਿੰਡਾ, ਮਾਨਸਾ, ਸੰਗਰੂਰ ਤੋਂ ਇਲਾਵਾ ਅੰਮ੍ਰਿਤਸਰ, ਰੂਪਨਗਰ, ਪਟਿਆਲਾ, ਜਲੰਧਰ, ਤਰਨਤਾਰਨ, ਲੁਧਿਆਣਾ, ਕਪੂਰਥਲਾ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ‘ਚ ਹੋਇਆ ਹੈ। ਇਨ੍ਹਾਂ ਖੇਤਰਾਂ ‘ਚ ਮੀਂਹ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ। ਇਸ ਨਾਲ ਜਿੱਥੇ ਨਰਮੇ, ਝੋਨੇ, ਕਮਾਦ, ਮੱਕੀ, ਮਾਂਹ ਅਤੇ ਸ਼ਬਜੀਆਂ ਦਾ ਨੁਕਸਾਨ ਹੋਇਆ ਹੈ ਉੱਥੇ ਲੋਕਾਂ ਦੇ ਘਰਾਂ ‘ਚ ਪਾਣੀ ਵੜ ਜਾਣ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦਾ ਸਭ ਤੋਂ ਵੱਧ ਅਸਰ ਪੇਂਡੂ ਖੇਤਰਾਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਪਸ਼ੂਆਂ ਦੇ ਹਰੇ ਚਾਰੇ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਮੁੱਖ ਬੁਲਾਰੇ ਸਤਨਾਮ ਸਿੰਘ ਪੰਨੂ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨਾਲ ਦਰਿਆਵਾਂ, ਡਰੇਨਾਂ ਤੇ ਨਾਲਿਆਂ ਵਿੱਚ ਪਾਣੀ ਦੇ ਵੱਧਦੇ ਵਹਾਅ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋਣ ਕਰਕੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ, ਜਿਸ ਦੀ ਜ਼ਿੰਮੇਵਾਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਨਿਕੰਮੀ ਅਫਸਰਸ਼ਾਹੀ ਹੈ। ਕਿਉਂਕਿ ਪੰਜਾਬ ਭਰ ਵਿੱਚ ਪਿਛਲੇ ਸਾਲਾਂ ਤੋਂ ਡਰੇਨਾਂ, ਨਹਿਰਾਂ ਤੇ ਨਾਲਿਆਂ ਆਦਿ ਦੀ ਖਿਲਈ ਨਾਂ ਹੋਣ ਕਰਕੇ ਜੰਗਲੀ ਬੂਟੀਆਂ ਤੇ ਸਰਕੰਡੇ ਕਰਕੇ ਬਰਸਾਤੀ ਪਾਣੀ ਓਵਰਫਲੋ ਹੋ ਕੇ ਲੋਕਾਂ ਦੀ ਜਾਨ ਤੇ ਮਾਲ ਦੀ ਤਬਾਹੀ ਦਾ ਕਾਰਨ ਬਣਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਿਆਸ ਤੇ ਸਤਲੁਜ ਦਾ ਵੱਧਦਾ ਪਾਣੀ ਫੈਲਣ ਨਾਲ ਪਿੰਡ ਜਲਾਲਾਬਾਦ, ਵੈਰੋਵਾਲ, ਪਿੰਡੀਆਂ, ਗੋਇੰਦਵਾਲ, ਧੂੰਦਾ, ਭੈਲ, ਜੋਹਲ, ਮੰਡਾਪਿੰਡ, ਗੁੱਜਰਪੁਰਾ, ਘੜੱਕਾ, ਕਰਮੂਵਾਲਾ ਕਮੋਹ, ਚੰਬਾਂ, ਕਿੜੀਆਂ, ਹਰੀਕੇ, ਸਭਰਾ, ਡੂਮਣੀਵਾਲਾ, ਸਦਾਈਕੇ, ਸੀਤੋ, ਜਲੋਕੇ, ਕੋਟ ਬੁੱਢਾ, ਭਾਉਵਾਲ, ਕੁੱਤੀਵਾਲ, ਬੂਰ ਹਵੇਲੀਆ, ਬੰਗਲਾ ਰਾਏ, ਜੋਧ ਸਿੰਘ ਵਾਲਾ, ਜੰਡ, ਖੇਮਕਰਨ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਤੇ ਮਾਲ ਡੰਗਰ ਤੇ ਚਾਰੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪਹਿਲਾਂ ਹੀ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨਾਲ ਕਰਜ਼ੇ ਦੇ ਜਾਲ ਵਿੱਚ ਫਸਲ ਕੇ ਤਬਾਹੀ ਦੇ ਕੰਡੇ ‘ਤੇ ਖੜ੍ਹੀ ਕਿਸਾਨੀ ਨੂੰ ਬਚਾਉਣ ਲਈ ਫੌਰੀ ਰਾਹਤ ਦਿੱਤੀ ਜਾਵੇ ਤੇ ਸਪੈਸ਼ਲ ਗੁਰਦਵਾਰੀ ਕਰਵਾ ਕੇ ਤਬਾਹ ਹੋਈ ਫਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਜੇ ਬਾਦਲ ਸਰਕਾਰ ਨੇ ਲੋਕਾਂ ਦੀ ਸਾਰ ਨਾ ਲਈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੀੜਤ ਲੋਕਾਂ ਨੂੰ ਲਾਮਬੰਦ ਕਰਕੇ ਸਖ਼ਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਜਲੰਧਰ/ ਦੋ ਦਰਿਆਵਾਂ ਤੇ ਦੋ ਵੇਂਈਆਂ ਵਾਲੇ ਇਲਾਕੇ ਦੁਆਬੇ ‘ਚ ਪਿਛਲੀ ਮੰਗਲਵਾਰ ਦੀ ਰਾਤ ਤੋਂ ਪੈ ਰਹੇ ਮੂਸਲੇਧਾਰ ਮੀਂਹ ਕਾਰਨ ਹੜ੍ਹ ਵਰਗੀ ਸਕਿਤੀ ਬਣ ਗਈ ਹੈ। ਦਸੂਹਾ-ਮੁਕੇਰੀਆਂ ਦੇ ਇਲਾਕੇ ‘ਚ ਬਿਆਸ ਨਾਲ ਲਗਦੇ 36 ਪਿੰਡਾਂ ਵਿਚ ਮੀਂਹ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ। ਟਾਂਡਾ ਇਲਾਕੇ ਵਿਚ ਇਕ ਤੇ ਗੜ੍ਹਦੀਵਾਲਾ ‘ਚ ਦੋ ਵਿਅਕਤੀਆਂ ਸਮੇਤ ਤਿੰਨ ਵਿਅਕਤੀ ਰੁੜ ਗਏ ਹਨ। ਮੌਸਮ ਵਿਭਾਗ ਅਨੁਸਾਰ ਜੇਕਰ ਪਹਾੜੀ ਇਲਾਕੇ ਵਿਚ ਮੀਂਹ ਹੋ ਪੈ ਗਿਆ ਤਾਂ ਪੰਜਾਬ ਦੇ ਖਾਸ ਕਰਕੇ ਦੁਆਬੇ ਦੀ ਸਥਿਤੀ ਹੋਰ ਵੀ ਵਿਗੜ ਜਾਵੇਗੀ। ਪਿਛਲੇ ਮੰ²ਗਲਵਾਰ ਦੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦੁਆਬੇ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਜਲੰਧਰ ਨਾਲ ਲਗਦੇ ਪਿੰਡਾਂ ਰੰਧਾਵਾ ਮਸਿੰਦਾ ‘ਚ ਲੰਘੀ ਰਾਤ ਦੇ ਦੋ ਵਜੇ ਦੋ ਘਰਾਂ ਵਿਚ ਪਾਣੀ ਵੜ ਗਿਆ ਜਦੋਂ ਪਿੰਡ ਨਾਲ ਲੰਘਦੀ ਨਹਿਰ ਵਿਚ ਪਾੜ ਪੈ ਗਿਆ। ਸ਼ਹਿਰ ਦੇ ਨੀਵੇਂ ਅੱਧੀ ਦਰਜਨ ਤੋਂ ਵੱਧ ਮੁਹੱਲਿਆਂ ਦੇ ਘਰਾਂ ਵਿਚ ਪਾਣੀ ਵੜ ਗਿਆ। ਜਿਸ ਕਾਰਨ ਨੀਵੇਂ ਮੁਹੱਲਿਆਂ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਜਲੰਧਰ ਦੇ ਆਦਮਪੁਰ ਇਲਾਕੇ ਵਿਚੋਂ ਲੰਘਦੀ ਬਿਸਤ ਦੁਆਬਾ ਨਹਿਰ ਵਿਚੋਂ ਪਾਣੀ ਉਛਲਣ ਕਾਰਨ ਇਸ ਦੇ ਨਾਲ ਲਗਦੇ ਪਿੰਡਾਂ ਵਿਚ ਪਾਣੀ ਵੜ ਗਿਆ ਤੇ ਫਸਲਾਂ ਪਾਣੀ ਨਾਲ ਡੁੱਬ ਗਈਆਂ। ਆਦਮਪੁਰ, ਭੋਗਪੁਰ, ਅਲ੍ਹਾਵਲਪੁਰ ਤੇ ਪਿੰਡ ਹਰੀਪੁਰ ਵਿਖੇ ਘਰਾਂ ਵਿਚ ਦੋ-ਦੋ ਫੁੱਟ ਪਾਣੀ ਫਿਰ ਰਿਹਾ ਸੀ। ਸਥਾਨਕ ਸ਼ਹਿਰ ਦੇ ਕਿਸ਼ਨਪੁਰਾ, ਅਜੀਤ ਨਗਰ, ਸੰਤੋਖ਼ਪੁਰਾ, ਲੰਮਾ ਪਿੰਡ, ਗੁਰੂ ਨਾਨਕਪੁਰਾ, ਬੇਅੰਤ ਨਗਰ ਤੇ ਕਾਦੀ ਪਿੰਡ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਲੋਕਾਂ ਦੇ ਘਰਾਂ ਵਿਚ ਪਾਣੀ ਆ ਜਾਣ ਕਾਰਨ ਉਨ੍ਹਾਂ ਦੇ ਘਰੇਲੂ ਸਮਾਨ ਦਾ ਭਾਰੀ ਨੁਕਸਾਨ ਹੋਇਆ। ਲੋਕਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਨੁਕਸਾਨ ਹੋਇਆ। ਦਸੂਹਾ ਦੇ ਇਲਾਕੇ ਵਿਚ 150 ਝੁੱਗੀਆਂ ਵਾਲਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਰੰਧਾਵਾ ਮਸੰਦਾਂ ਪਿੰਡ ਦੇ ਲੋਕਾਂ ਨੂੰ ਵੀ ਘਰ ਖਾਲੀ ਕਰਨ ਲਈ ਕਹਿ ਦਿੱਤਾ ਸੀ। ਰਾਤ ਦੇ ਦੋ ਵਜੇ ਨਹਿਰ ‘ਚ ਪਾੜ ਪੈਣ ਕਾਰਨ ਪਿੰਡ ਦੀ ਸਥਿਤੀ ਖਰਾਬ ਹੋ ਗਈ। ਸਥਾਨਕ ਸ. ਭਗਤ ਸਿੰਘ ਕਾਲੋਨੀ ‘ਚ ਕਾਲਾ ਸੰਘਾ ਡਰੇਨ ਦਾ ਬੰਨ੍ਹ ਟੁੱਟਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ। ਟਾਂਡਾ ਸ਼ਹਿਰ ‘ਚ 4 ਤੋਂ 5 ਫੁੱਟ ਤੱਕ ਪਾਣੀ ਫਿਰ ਜਾਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਸ਼ਹਿਰ ਦੇ ਵਿਚ ਇਕ ਵਿਅਕਤੀ ਰੁੜ ਗਿਆ। ਜਦ ਕਿ ਗੜ੍ਹਦੀਵਾਲ ਦੋ ਵਿਅਕਤੀਆਂ ਦੇ ਰੁੜ ਜਾਣ ਦਾ ਸਮਾਚਾਰ ਹੈ ਪਰ ਡਿਪਟੀ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪਰ ਉਨ੍ਹਾਂ ਦੱਸਿਆ ਕਿ ਸੁਣਨ ਵਿਚ ਆ ਰਿਹਾ ਹੈ ਕਿ ਇਸ ਬਾਰੇ ਬਕਾਇਦਾ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫਗਵਾੜਾ ਵਿਚ ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਸ਼ਹਿਰ ਵਿਚ 20.3 ਐਮਐਮ ਮੀਂਹ ਪੈਣ ਨਾਲ ਸ਼ਹਿਰ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਤੇ ਇਸ ਮੀਂਹ ਨੇ ਪਿਛਲੇ 20 ਸਾਲ ਦਾ ਰਿਕਾਰਡ ਤੋੜਿਆ ਹੈ। ਕਪੂਰਥਲਾ 247 ਐਮਐਮ ਪਿਆ ਜੋ ਕਿ 24 ਸਾਲ ਦਾ ਰਿਕਾਰਡ ਟੁੱਟਾ। ਨੂਰਪੁਰ ਬੇਦੀ/ਬਲਵਿੰਦਰ ਰੈਤ
ਅੱਜ ਸ਼ਾਮ ਵੇਲੇ ਪਿੰਡ ਸੁਆੜਾ ਕੋਲ ਵੱਗਦੀ ਸਤਲੁਜ ਸੁਆ ਨਦੀ ਵਿਚ ਭਿਆਨਕ ਹੜ ਆਉਣ ਨਾਲ ਦਰਜਨਾ ਪਿੰਡ ਪਾਣੀ ਵਿਚ ਡੁਬ ਗਏ ਹਨ। ਸੁਆ ਨਦੀ ਵਿਚ ਇਨ੍ਹਾਂ ਜ਼ਿਆਦਾ ਹੜ ਆ ਗਿਆ ਕਿ ਪਾਣੀ ਦੇ ਤੇਜ ਵਹਾਅ ਨੇ ਸੁਆੜਾ ਐਲਗਰਾਂ ਕੋਲ ਸਥਿਤ ਪੱਕੇ ਪੁਲ ਨਜ਼ਦੀਕ ਇਕ ਪੁਲੀ ਨੂੰ ਤੋੜ ਦਿੱਤਾ ਤੇ ਨੰਗਲ ਨੂਰਪੁਰ ਬੇਦੀ ਦਾ ਆਪਸ ਵਿਚ ਸੰਪਰਕ ਟੁੱਟ ਗਿਆ। ਸੁਆ ਨਦੀ ਵਿਚ ਭਾਰੀ ਹੜ ਨਾਲ ਜਿਥੇ ਪਿੰਡਾਂ ਦੇ ਲੋਕਾਂ ਦਾ ਕੀਮਤੀ ਸਮਾਨ ਪਾਣੀ ਦੀ ਭੇਂਟ ਚੜ ਗਿਆ ਉਥੇ ਸੈਕੜੇ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਮਿਲੇ ਵੇਰਵਿਆ ਅਨੁਸਾਰ ਕਈ ਪਿੰਡਾਂ ਦੇ ਲੋਕ ਪਾਣੀ ਦੇ ਘੇਰੇ ਵਿਚ ਹਨ ਤੇ ਆਪਣੇ ਘਰਾਂ ਤੇ ਚੜ ਕੇ ਪਾਣੀ ਤੋਂ ਬਚਣ ਦਾ ਯਤਨ ਕਰ ਰਹੇ ਸਨ। ਖ਼ਬਰ ਲਿਖਣ ਤੱਕ ਅਜੇ ਤੱਕ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਨਹੀਂ ਬੋਹੜਿਆ ਸੀ। ਪਿੰਡ ਸੁਆੜਾ, ਐਲਗਰਾਂ, ਸੈਮੋਵਾਲ, ਭਲਾਣ, ਨੀਲੀ ਬੇਲੀ, ਬੇਲਾ ਸ਼ਿਵ ਸਿੰਘ, ਸਪਾਲਮਾ, ਭੈਣੀ, ਸੈਦਪੁਰ, ਬੇਈਹਾਰਾ ਆਦਿ ਪਿੰਡਾਂ ਦੇ ਲੋਕ ਪਾਣੀ ਵਿਚ ਘਿਰੇ ਹੋਏ ਸਨ। ਇਨ੍ਹਾਂ ਪਿੰਡਾਂ ਦੇ ਲੋਕ ਪਾਣੀ ਵਿਚ ਘਿਰ ਜਾਣ ਕਾਰਨ ਆਪਣੇ ਮਕਾਨਾ ‘ਤੇ ਭੁੱਖਣ ਭਾਣੇ ਬੈਠੇ ਹਨ ਜਿਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਦੇਰ ਸ਼ਾਮ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕੀਮਤੀ ਸਮਾਨ ਇਸ ਹੜ ਦੀ ਭੇਂਟ ਚੜ ਗਿਆ ਹੈ ਤੇ ਉਹ ਰੋਟੀ ਰੋਜ਼ੀ ਲਈ ਮੁਥਾਹਜ ਹੋ ਗਏ ਹਨ। ਮਿਲੇ ਵੇਰਵਿਆ ਅਨੁਸਾਰ ਨੂਰਪੁਰ ਬੇਦੀ ਪੁਲਿਸ ਥਾਣੇ ਦੇ ਐਸਐਚਓ ਚੌਧਰੀ ਧਰਮਪਾਲ, ਨਾਇਬ ਤਹਿਸੀਲਦਾਰ ਸੁੱਚਾ ਸਿੰਘ ਤੇ ਬੀਡੀਪੀਓ ਨੂਰਪੁਰ ਬੇਦੀ ਕਲਮਾਂ ਮੋੜ ਵਿਖੇ ਪਹੁੰਚ ਗਏ ਹਨ ਪਰ ਰਾਹਤ ਕਾਰਜਾ ਵਿਚ ਪਾਣੀ ਦਾ ਜਿਆਦਾ ਤੇਜ ਵਹਾਅ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਰੋਪੜ ਪੀ ਪੁਰਸ਼ਾਰਥਾ ਦੇ ਵੀ ਪ੍ਰਪਾਵਿਤ ਖੇਤਰ ਵਿਚ ਪਹੁੰਚਣ ਦੀ ਸੰਭਾਵਨਾ ਹੈ ਤੇ ਉਹ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸੁਆ ਨਦੀ ਦੇ ਤੇਜ਼ ਪਾਣੀ ਦੇ ਵਹਾਅ ਅੱਗੇ ਕਾਫੀ ਮੁਸ਼ਲਕਾ ਆ ਰਹੀਆਂ ਹਨ ਤੇ ਉਹ ਪਾਣੀ ਵਿਚ ਫਸੇ ਪਿੰਡਾਂ ਦੇ ਲੋਕਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਲਈ ਜੁਟੇ ਹੋਏ ਹਨ। ਪਾਣੀ ਵਿਚ ਫਸੇ ਲੋਕਾਂ ਵਿਚ ਔਰਤਾਂ ਤੇ ਮਾਸੂਮ ਬੱਚੇ ਵੀ ਸ਼ਾਮਲ ਹਨ। ਪਾਣੀ ਵਿਚ ਪਸ਼ੂਆਂ ਦੇ ਰੁੜਨ ਦਾ ਖਦਸਾ ਹੈ। ਅੰਮ੍ਰਿਤਸਰ/ਤਲਵਿੰਦਰ ਬੁੱਟਰ
ਇਸੇ ਤਰ੍ਹਾਂ ਲਗਾਤਾਰ ਪੈ ਰਹੀ ਵਰਖ਼ਾ ਕਾਰਨ ਅੰਮ੍ਰਿਤਸਰ ਵਿਚ ਵੀ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸ਼ਹਿਰ ਅੰਦਰ ਸੜਕਾਂ ‘ਤੇ 4-4 ਫੁੱਟ ਪਾਣੀ ਖੜ ਗਿਆ। ਮੀਂਹ ਕਾਰਨ ਦਰਜਨ ਦੇ ਕਰੀਬ ਘਰ ਡਿੱਗਣ ਦੀ ਖ਼ਬਰ ਹੈ। ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮੀਂਹ ਕਾਰਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ਤੇ ਯਾਰਡ ਵਿਚ ਪਾਣੀ ਵੜ ਗਿਆ। ਜ਼ਿਲ੍ਹੇ ਦੇ ਉਪ ਮੰਡਲ ਅਜਨਾਲਾ ਵਿਚੋਂ ਲੰਘਦੇ ਰਾਵੀ ਦਰਿਆ ਅਤੇ ਸੱਕੀ ਲਾਬ ਵਿਚੋ ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨ ਹਜ਼ਾਰ ਏਕੜ ਤੋਂ ਵਧੇਰੇ ਫਸਲ ਤਬਾਹ ਹੋ ਗਈ। 150 ਤੋਂ ਵਧੇਰੇ ਪਿੰਡਾਂ ਵਿਚ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਹੈ। ਅੱਜ ਅੰਮ੍ਰਿਤਸਰ ਵਿਚ 20.5 ਮਿਲੀਮੀਟਰ ਮੀਂਹ ਦਾ ਰਿਕਾਰਡ ਮਾਪਿਆ ਗਿਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿਚ ਪਿਛਲੇ 35 ਸਾਲਾਂ ਬਾਅਦ ਮੀਂਹ ਨੇ ਰਿਕਾਰਡ ਤੋੜਿਆ ਹੈ। ²ਸ਼ਹਿਰ ਦੇ ਲਾਰੇਂਸ ਰੋਡ, ਹਾਲ ਗੇਟ, ਸੁਲਤਾਨਵਿੰਡ ਰੋਡ, ਖਾਲਸਾ ਕਾਲਜ, ਗੁਰੂ ਨਾਨਕਪੁਰਾ, ਹਰੀਪੁਰਾ, ਏਕਤਾ ਨਗਰ, ਖਾਲਸਾ ਐਵੀਨਿਊ, ਗੁਰਬਖਸ਼ ਨਗਰ ਅਤੇ ਏਕਤਾ ਨਗਰ ਵਿਚ 4-4 ਫੁੱਟ ਪਾਣੀ ਵੜ ਗਿਆ ਹੈ। ਇਨ੍ਹਾਂ ਇਲਾਕਿਆਂ ਦੀਆਂ ਦੁਕਾਨਾਂ ਅਤੇ ਘਰਾਂ ਅੰਦਰ ਵੀ ਫੁੱਟਾਂ ਦੇ ਹਿਸਾਬ ਨਾਲ ਪਾਣੀ ਵੜ ਗਿਆ ਹੈ। ਨਗਰ ਨਿਗਮ ਦੇ ਦਫ਼ਤਰ ਟਾਊਨ ਹਾਲ ਵਿਚ ਦੋ ਦੋ ਫੁੱਟ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਨਗਰ ਨਿਗਮ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ। ਹਰੀਪੁਰਾ ਖੇਤਰ ਵਿਚ ਮਕਾਨ ਦੀ ਛੱਡ ਡਿੱਗਣ ਨਾਲ ਇਕ 6 ਸਾਲਾ ਬੱਚੇ ਵਿਕਾਸ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ। ਭਾਰਤ ਨਗਰ ਵਿਚ ਮਕਾਨ ਡਿੱਗਣ ਕਾਰਨ 35 ਸਾਲਾ ਔਰਤ ਰਾਜ ਕੁਮਾਰੀ ਦੀ ਮੌਤ ਹੋ ਗਈ। ਈਸਟ ਮੋਹਨ ਸਿੰਘ ਨਗਰ ਵਿਚ ਮੀਂਹ ਕਾਰਨ ਕੰਧਾਂ ਵਿਚ ਕਰੰਟ ਆਉਣ ਕਾਰਨ ਇਕ 22 ਸਾਲਾ ਲੜਕੀ ਸ਼ੈਲੀ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਨੇੜਲੇ ਪਿੰਡ ਲੋਹਾਰਕਾ ਵਿਖੇ ਡਰੇਨਾਂ ‘ਚ ਹੜ੍ਹ ਆਉਣ ਕਾਰਨ ਇਕ 26 ਸਾਲਾ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਅੱਜ ਵਰ੍ਹਦੇ ਮੀਂਹ ਵਿਚ ਸ਼ਹਿਰ ਦੇ ਇਲਾਕਿਆਂ ਦਾ ਦੌਰਾ ਕੀਤਾ। ਬਟਾਲਾ ਰੋਡ ਦੇ ਪਿਛਲੇ ਪਾਸੇ ਗਗਨ ਸਿਨੇਮਾ ਦੇ ਨਜ਼ਦੀਕ ਬਾਜ਼ਾਰ ਦੀ ਸੜਕ 15 ਫੁੱਟ ਜ਼ਮੀਨ ਹੇਠਾਂ ਧਸ ਗਈ, ਜਿਸ ਕਾਰਨ ਕਈ ਮਕਾਨ ਡਿੱਗ ਗਏ। ਜ਼ਿਲ੍ਹੇ ਦੇ ਉਪ ਮੰਡਲ ਅਜਨਾਲਾ ਵਿਚੋਂ ਲੰਘਦੇ ਦਰਿਆ ਰਾਵੀ ਵਿਚ ਵੀ ਸੰਭਾਵੀ ਹੜ੍ਹ ਦੇ ਖਤਰੇ ਕਾਰਨ 150 ਤੋਂ ਵੱਧ ਪਿੰਡ ਖਤਰੇ ਦੇ ਸਾਏ ਹੇਠ ਹਨ। ਦਰਿਆ ਕੰਢੇ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ, ਚਾਟਪੁਰ, ਕੋਟ ਰਜ਼ਾਦਾ, ਰੂੜੇਵਾਲ, ਮਲਕਪੁਰ ਆਦਿ ਦਰਜਨਾਂ ਪਿੰਡਾਂ ਦੇ ਲੋਕ ਹੜ੍ਹ ਦੇ ਸੰਭਾਵੀ ਖਤਰੇ ਕਾਰਨ ਸਹਿਮੇ ਹੋਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਰਾਵੀ ਦਰਿਆ ਕੰਢੇ ਵਸੇ ਪਿੰਡਾਂ ਵਿਚ ਹੜ੍ਹ ਵਰਗਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅ²ੰਮ੍ਰਿਤਸਰ ਸ਼ਹਿਰ ਵਿਚ ਆਏ ਹੜ੍ਹਾਂ ਸਬੰਧੀ ਆਖਿਆ ਕਿ ਪ੍ਰਸ਼ਾਸਨ ਹੜ੍ਹ ਰੋਕੂ ਪ੍ਰਬੰਧ ਕਰ ਰਿਹਾ ਹੈ। ਲੋੜ ਪੈਣ ‘ਤੇ ਫੌਜ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਧਰ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ਼ਵੇਤ ਮਲਿਕ ਨੇ ਅੱਜ ਸਵੇਰ ਤੋਂ ਆਪਣਾ ਮੋਬਾਇਲ ਫੋਨ ਬੰਦ ਕੀਤਾ ਹੋਇਆ ਹੈ। ਕਿਉਂਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਹੜ੍ਹਾਂ ਦਾ ਮੁੱਖ ਕਾਰਨ ਨਗਰ ਨਿਗਮ ਵੱਲੋਂ ਨਿਕਾਸੀ ਨਾਲਿਆਂ ਦਾ ਪਿਛਲੇ ਕਾਫ਼ੀ ਸਮੇਂ ਤੋਂ ਸਫ਼ਾਈ ਨਾ ਕਰਵਾਉਣਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਡੀਪੀਐਸ ਖਰਬੰਦਾ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਖੜ੍ਹੇ ਪਾਣੀ ਨੂੰ ਕੱਢਣ ਲਈ ਸ਼ਹਿਰ ਦੇ ਇਲਾਕਿਆਂ ਵਿਚ 21 ਡਿਸਪੋਜ਼ਲ ਪਲਾਂਟ ਪਿਛਲੇ 12 ਘੰਟਿਆਂ ਤੋਂ ਲਗਾਤਾਰ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ 19 ਮੋਟਰਾਂ ਵੀ ਪਾਣੀ ਕੱਢਣ ਲਈ ਚੱਲ ਰਹੀਆਂ ਹਨ। ਚੰਡੀਗੜ੍ਹ /ਮਾਨਸ਼ਾਹੀਆ :
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਭਾਰੀ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿਚ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। ਸ. ਬਾਦਲ ਨੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਕਪਤਾਨਾਂ ਅਤੇ ਐਸਡੀਐਮ ਨੂੰ ਹੁਕਮ ਜਾਰੀ ਕਰਕੇ ਜਲਦ ਤੋਂ ਜਲਦ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਹੋਰ ਜਾਨੀ ਮਾਲੀ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ।
|
|
|
ਘਾਟੀ ‘ਚ ਕਰਫਿਊ ‘ਚ ਢਿਲ ਦੌਰਾਨ ਹਿੰਸਾ
ਸ੍ਰੀਨਗਰ
|
|
|
ਜੰਮੂ-ਕਸ਼ਮੀਰ ਵਿਚ ਅਮਰਨਾਥ ਭੂਮੀ ਵਿਵਾਦ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗੇ ਕਰਫਿਊ ‘ਚ ਬੁੱਧਵਾਰ ਨੂੰ ਘਾਟੀ ‘ਚ ਕਰਫਿਊ ਵਿਚ ਢਿੱਲ ਦੌਰਾਨ ਹਿੰਸਾ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰਨ ਦਾ ਸਮਾਚਾਰ ਹੈ। ਇਸੇ ਦੌਰਾਨ ਭੀੜ ਨੇ ਤਿੰਨ ਥਾਣਿਆਂ ‘ਤੇ ਹਮਲਾ ਕੀਤਾ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਮਾਰਕੁਟਾਈ ਕਰਕੇ ਉਸ ਦੇ ਮੋਟਰ ਸਾਇਕਲ ਨੂੰ ਅੱਗ ਲਾ ਦਿੱਤੀ। ਭੀੜ ਨੇ ਅਰਧ ਸੈਨਿਕ ਬਲਾਂ ਦੇ ਇੱਕ ਬੰਕਰ ਨੂੰ ਨਸ਼ਟ ਕਰ ਦਿੱਤਾ ਅਤੇ ਤੇਲ ਦੇ ਇੱਕ ਟੈਂਕਰ ਨੂੰ ਅੱਗ ਲਗਾ ਦਿੱਤੀ। ਕਿਸ਼ਤਵਾੜ ਸ਼ਹਿਰ ‘ਚ ਅੱਜ ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੰਗਲਵਾਰ ਦੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਨੇ ਅੱਜ ਸਵੇਰੇ ਸ੍ਰੀਨਗਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਮ ਤੋੜ ਦਿੱਤਾ। ਇਸ ਤਰ੍ਹਾਂ ਮੰਗਲਵਾਰ ਨੂੰ ਭੜਕੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਲੋਕਾਂ ਨੇ ਮਾਰੇ ਗਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਨਾਲ ਕਰਮਵਾੜੀ ਅਤੇ ਨੌਹਾਟਾ ਇਲਾਕਿਆਂ ‘ਚ ਜਲੂਸ ਕੱਢੇ। ਤੀਜਾ ਵਿਅਕਤੀ ਬੰਦੀਪੋਰਾ ‘ਚ ਸੈਨਾ ਦੀ ਫਾਈਰਿੰਗ ‘ਚ ਮਾਰਿਆ ਗਿਆ ਸੀ। ਸੋਮਵਾਰ ਨੂੰ ਵੱਡੀ ਵੱਧਰ ‘ਤੇ ਹਿੰਸਾ ਭੜਕਣ ਮਗਰੋਂ ਘਾਟੀ ‘ਚ ਕਰਫਿਊ ਲਗਾਇਆ ਗਿਆ ਸੀ।
ਹਿੰਸਾ ਨੂੰ ਦੇਖਦਿਆਂ ਮੰਗਲਵਾਰ ਨੂੰ ਕਸ਼ਮੀਰ ਘਾਟੀ ਦੇ ਪੂਰੇ 10 ਜ਼ਿਲ੍ਹਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਸੂਚਿਤ ਕੀਤਾ ਕਿ ਉਹ ਬਾਹਰ ਨਾਲ ਨਿਕਲਣ। ਕਿਸ਼ਤਵਾੜ ‘ਚ ਸ਼ਾਂਤੀ ਬਹਾਲ ਰੱਖਣ ਲਈ ਸੀਆਰਪੀਐਫ਼, ਸੈਨਾ ਅਤੇ ਪੁਲਿਸ ਦੇ ਵਾਧੂ ਜਵਾਨ ਗਸ਼ਤ ਕਰ ਰਹੇ ਹਨ। ਅਜਿਹਾ 13 ਸਾਲਾਂ ‘ਚ ਪਹਿਲੀ ਵਾਰ ਹੋਇਆ ਹੈ। ਸ੍ਰੀਨਗਰ, ਬਾਂਦੀਪੁਰਾ, ਗੰਧਰਬਲ ਅਤੇ ਅਨੰਤਨਾਗ ‘ਚ ਮੰਗਲਵਾਰ ਨੂੰ ਸੁਰੱਖਿਆ ਦਸਤਿਆਂ ਦੀ ਗੋਲਾਬਾਰੀ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ।
|
|
|
ਬੀਰਦਵਿੰਦਰ ਦੀ ਛੁੱਟੀ ਤੈਅ
ਚੰਡੀਗੜ੍ਹ
|
|
|
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਕੇਪੀ ਅਤੇ ਆਉਦੀਆਂ ਲੋਕ ਸਭਾ ਚੋਣਾਂ ਲਈ ਚੇਅਰਮੈਨ ਨਿਯੁਕਤ ਕੀਤੇ ਗਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਲ੍ਹ 14 ਅਗਸਤ ਨੂੰ ਇੱਥੇ 11 ਵਜੇ ਪਾਰਟੀ ਦਫ਼ਤਰ ਵਿਖੇ ਆਪਣੇ ਅਹੁਦੇ ਸੰਭਾਲਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਕਲ੍ਹ ਹੋਣ ਵਾਲੀ ਪੰਜਾਬ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ, ਅਹੁਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਰਾਜ ਪੱਧਰੀ ਮੀਟਿੰਗ ਤੋਂ ਬਾਅਦ 11 ਵਜੇ ਦੇ ਕਰੀਬ ਉਕਤ ਦੋਵੇਂ ਨੇਤਾ ਆਪਣਾ ਕਾਰਜਭਾਰ ਸੰਭਾਲਣਗੇ। ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਸਮੇਤ ਲਗਭਗ ਸਾਰੇ ਐਮਐਲਏ ਹਾਜ਼ਰ ਹੋਣਗੇ।
ਦੂਜੇ ਪਾਸੇ ਕੈਪਟਨ ਸਿੰਘ ਦੇ ਅਤਿ ਨਜ਼ਦੀਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਮੌਜੂਦਾ ਮੁੱਖ ਬੁਲਾਰੇ ਬੀਰਦਵਿੰਦਰ ਸਿੰਘ ਦੀ ਛੁੱਟੀ ਹੋਣੀ ਲਗਭਗ ਤੈਅ ਹੋ ਗਈ ਹੈ। ਇਸ ਸਬੰਧ ‘ਚ ਕੈਪਟਨ ਸਿੰਘ ਅਤੇ ਨਵੇਂ ਬਣੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਵਿਚਕਾਰ ਆਪਸੀ ਸਹਿਮਤੀ ਹੋ ਚੁੱਕੀ ਹੈ। ਇਸ ਬਾਰੇ ਰਸਮੀ ਐਲਾਨ ਆਉਣ ਵਾਲੇ ਇੱਕ ਦੋ ਦਿਨਾਂ ‘ਚ ਹੋਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਰਿਪੋਰਟ ਕੀਤੇ ਬਿਨਾਂ ਹੀ ਉਕਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।
|
|
|
ਮੁਸ਼ੱਰਫ ਅਸਤੀਫਾ ਦੇਣ ਦੇ ਮੂਡ 'ਚ
ਇਸਲਾਮਾਬਾਦ
|
|
|
ਵੱਧਦੇ ਦਬਾਅ ਦੇ ਮੱਦੇਨਜਰ ਪਾਕਿਸਤਾਨ ਦੇ ਸਾਬਕਾ ਸੈਨਾ ਸ਼ਾਸਕ ਅਤੇ ਵਰਤਮਾਨ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਆਹੁਦੇ ਤੋਂ ਅਸਤੀਫਾ ਦੇਣ ਦੇ ਸਮਝੌਤੇ ਉੱਤੇ ਤਿਆਰ ਹੋ ਗਏ ਹਨ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹ ਪਾਕਿਸਤਾਨ ਦੇ ਆਜਾਦੀ ਦਿਹਾੜੇ ਦੇ ਦਿਨ 14 ਅਗਸਤ ਨੂੰ ਅਸਤੀਫਾ ਦੇਣ ਦੀ ਘੋਸ਼ਣਾ ਕਰਨਗੇ.
ਡੈਲੀ ਟਾਈਮਜ਼ ਨੇ ਵਿਰੋਧੀ ਪੱਖ ਦੇ ਪੀਐੱਮਐੱਲ ਕਿਊ ਦੇ ਇੱਕ ਸੀਨੀਅਰ ਨੇਤਾ ਦੇ ਹਵਾਲੇ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਜੇਕਰ ਮੁਸ਼ੱਰਫ ਸੰਸਦ ਵਿੱਚ ਉਹਨਾਂ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਂਦੇ ਜਾਣ ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਹਨ, ਤਾਂ ਪੀਪੀਪੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਉਹਨਾਂ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ.
ਰਿਪੋਰਟ ਦੇ ਅਨੁਸਾਰ ਮੁਸ਼ੱਰਫ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਅਸਤੀਫਾ ਦੇਣ ਤੋਂ ਪਹਿਲਾਂ ਦੇਸ਼ ਦੇ ਲੋਕਾਂ ਅਤੇ ਉੱਚਤਮ ਅਦਾਲਤ ਦੇ ਮੁੱਖ ਜੱਜਾਂ ਅਤੇ ਹੋਰ ਜੱਜਾਂ ਨੂੰ ਬਰਖ਼ਾਸਤ ਕਰਨ ਦੇ ਲਈ ਨਿਆਪਾਲਿਕਾ ਤੋਂ ਮੁਆਫੀ ਮੰਗਣ ਅਤੇ ਜੱਜ ਨੂੰ ਫਿਰ ਤੋਂ ਆਹੁਦੇ ਉੱਤੇ ਬਹਾਲ ਕਰਨ.
|
|
|
ਮੈਨੂੰ ਵਿਸ਼ਵਾਸ ਸੀ ਕਿ ਚੈਂਪਿਅਨ ਬਣਾਂਗਾ:ਬਿੰਦਰਾ
ਬੀਜ਼ਿੰਗ
|
|
|
ਭਾਰਤ ਦੇ ਨਾਇਕ ਬਣੇ ਅਭਿਨਵ ਬਿੰਦਰਾ ਇਸ ਗੱਲ ਤੋਂ ਹੈਰਾਨ ਹਨ ਕਿ ਦੇਸ਼ ਲਈ ਪਹਿਲਾ ਵਿਅਕਤੀਗਤ ਓਲੰਪਿਕ ਸੋਨ ਤਗਮਾ ਹਾਸਿਲ ਕਰਨ ਲਈ ਉਨ੍ਹਾਂ ਨੂੰ ਇਨ੍ਹਾਂ ਲੰਬਾ ਸਮਾਂ ਕਿਉਂ ਲੱਗਿਆ।
ਬਿੰਦਰਾ ਨੇ ਕਿਹਾ ਹੈ ਕਿ ਮੈਂ ਮੰਨਦਾ ਹਾਂ ਕਿ ਮੈਂ ਅਜਿਹਾ ਕਰ ਸਕਦਾ ਹਾਂ,ਇਸ ਲਈ ਇਹ ਠੀਕ ਹੈ,ਲੇਕਿਨ ਮੈਂ ਹੈਰਾਨ ਹਾਂ ਕਿ ਮੈਨੂੰ ਓਲੰਪਿਕ ਸੋਨ ਤਗਮਾ ਜਿੱਤਣ 'ਚ ਇਨ੍ਹਾਂ ਲੰਬਾ ਸਮਾਂ ਕਿਉਂ ਲੱਗਿਆ।
ਉਨ੍ਹਾਂ ਨੇ ਐਨਡੀਟੀਵੀ ਨੂੰ ਦੱਸਿਆ ਹੈ ਕਿ ਮੈਂ ਹਮੇਸ਼ਾ ਇਸ ਦਾ ਸੁਪਨਾ ਦੇਖਿਆ ਅਤੇ ਮੈਨੂੰ ਭਰੋਸਾ ਸੀ ਕਿ ਮੈਂ ਅਜਿਹਾ ਕਰ ਸਕਦਾ ਹਾਂ।ਮੈਨੂੰ ਹਮੇਸ਼ਾ ਖੁਦ 'ਤੇ ਵਿਸ਼ਵਾਸ ਸੀ ਕਿ ਮੈਂ ਓਲੰਪਿਕ ਚੈਂਪਿਅਨ ਬਣ ਸਕਦਾ ਹਾਂ।
ਇਹ ਪੁੱਛੇ ਜਾਣ 'ਤੇ ਕਿ ਉਹ ਦੇਸ਼ ਲਈ ਉਪਲੱਬਧੀ ਹਾਸਿਲ ਕਰਨ ਬਾਅਦ ਬਿਨ੍ਹਾਂ ਕੋਈ ਉਤਸ਼ਾਹ ਦਿਖਾਏ ਇਨ੍ਹੇ ਸ਼ਾਂਤ ਕਿਵੇਂ ਰਹਿ ਸਕਦੇ ਹਨ ਤਾਂ ਇਸ 25 ਸਾਲ ਨਿਸ਼ਾਨੇ ਨਿਸ਼ਾਨੇਬਾਜ਼ ਨੇ ਮੁਸਕਰਾਉਂਦੇ ਹੋਏ ਕਿਹਾ ਹੈ ਕਿ ਮੈਂ ਪੋਡੀਅਮ 'ਤੇ ਬਹੁਤ ਸਹਿਜ ਸੀ।
ਉਨ੍ਹਾਂ ਨੇ ਕਿਹਾ ਕਿ ਮੇਰੇ ਖੇਡ ਦੀ ਪ੍ਰਕ੍ਰਿਤੀ ਅਜਿਹੀ ਹੈ ਕਿ ਮੈਂ ਹਮੇਸ਼ਾ ਸੰਤੁਲਨ ਬਣਾਏ ਰੱਖਣ ਦੀ ਕੋਸ਼ਿਸ ਕਰਨੀ ਹੁੰਦੀ ਹੈ।ਮੈਂ ਖੁਸ਼ ਸੀ,ਸਭ ਤੋਂ ਵੱਡਾ ਰੋਮਾਂਚ ਚੰਗਾ ਪ੍ਰਦਰਸ਼ਨ ਕਰਦਾ ਸੀ ਅਤੇ ਇਸ ਨਾਲ ਮੈਨੂੰ ਸੰਤੁਸ਼ਟੀ ਹੁੰਦੀ ਹੈ।ਖੇਡ 'ਚ ਜਿੱਤ ਦਰਜ਼ ਕਰਨਾ ਅਤੇ ਹਾਰਨਾ ਇਸ ਦਾ ਹਿੱਸਾ ਹੈ।ਤੁਸੀਂ 10 ਵਾਰ ਮੁਕਾਬਲਾ ਕਰਦੇ ਹੋ,ਲੇਕਿਨ ਇੱਕ ਵਾਰ ਜਿੱਤਦੇ ਹੋ।
|
|
|
ਡੋਪਿੰਗ ਵਿਵਾਦ ਦੀ ਜਾਂਚ ਦੇ ਆਦੇਸ਼
|
|
|
ਭਾਰਤੀ ਖੇਡ ਅਥਾਰਟੀ ਦੇ ਢੁਲਮੁਲ ਰਵੱਈਏ ਨੂੰ ਭਾਂਪਦੇ ਹੋਏ ਭਾਰਤੋਲਕ ਮੋਨੀਕਾ ਦੇਵੀ ਨਾਲ ਜੁੜੇ ਡੋਪਿੰਗ ਵਿਵਾਦ ਨਾਲ ਉੱਠੀਆਂ ਸ਼ੰਕਾਵਾਂ ਦੇ ਬਾਦਲ ਛੰਤਨ ਦੇ ਲਈ ਖੇਡ ਮੰਤਰੀ ਐਮਐਸ ਗਿੱਲ ਨੇ ਅੱਜ ਇਸ ਮਾਮਲੇ ਦੀ ਜਾਂਚ ਲਈ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਸ.ਕ੍ਰਿਸ਼ਨਾਮੂਰਤੀ ਨੂੰ ਨਿਯੁਕਤੀ ਕੀਤਾ ਹੈ।
ਖੇਡ ਮੰਤਰੀ ਨੇ ਅੱਜ ਸਵੇਰੇ ਬੀਜ਼ਿੰਗ ਤੋਂ ਪਰਤਣ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਮੋਨਿਕਾ ਦੇਵੀ ਮਾਮਲੇ ਦੇ ਬਾਰੇ 'ਚ ਵਿਚਾਰ ਵਟਾਂਦਰਾ ਕੀਤਾ ਅਤੇ ਜਾਂਚ ਦੇ ਆਦੇਸ਼ ਦੇਣ ਬਾਅਦ ਗਿੱਲ ਨੇ ਮੋਨਿਕਾ ਨਾਲ ਮੁਲਾਕਾਤ ਕੀਤੀ ਅਤੇ ਮਣੀਪੁਰ ਦੇ ਮੁੱਖਮੰਤਰੀ ਓਕਰਾਮ ਸਿੰਘ ਨੂੰ ਟੈਲੀਫ਼ੋਨ 'ਤੇ ਗੱਲ ਕੀਤੀ।
ਖੇਡ ਮੰਤਰੀ ਗਿਲ ਅਤੇ ਮੋਨਿਕਾ ਵਿੱਚ ਲੱਗਭਗ 45 ਮਿੰਟ ਤੱਕ ਗੱਲਬਾਤ ਚੱਲੀ।ਗੌਰਬਤਲਬ ਹੈ ਕਿ ਬੀਜ਼ਿੰਗ ਰਵਾਨਾ ਹੋਣ ਤੋਂ ਕੁੱਝ ਘੰਟਿਆਂ ਪਹਿਲਾਂ ਛੇ ਅਗਸਤ ਨੂੰ ਘੋਸ਼ਣਾ ਕੀਤੀ ਗਈ ਕਿ ਭਾਰਤ ਦੀਆਂ ਓਲੰਪਿਕ ਖੇਡਾਂ 'ਚ ਪ੍ਰਤਿਨਿੱਧੀਤੱਵ ਕਰਨ ਵਾਲੀ ਮੋਨਿਕਾ ਦਾ ਡਰੱਗ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਇਸ ਦੇ ਕਾਰਣ ਉਹ ਓਲੰਪਿਕ ਖੇਡਾਂ 'ਚ ਭਾਗ ਨਹੀਂ ਲੈ ਸਕੀ।
ਇਸ ਘਟਨਾ ਦੇ ਤਿੰਨ ਦਿਨ ਬਾਅਦ ਹੀ ਭਾਰਤੀ ਖੇਡ ਅਥਾਰਟੀ ਨੇ ਮੋਨਿਕਾ ਨੂੰ ਬੇਕਸੂਰ ਦੱਸਿਆ,ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਗਿੱਲ ਨੇ ਕਿਹਾ ਹੈ ਕਿ ਇਸ ਘਟਨਾ ਦੇ ਹਰੇਕ ਪਹਿਲੂ 'ਤੇ ਵਿਚਾਰ ਵਟਾਂਰਾ ਕਰਨ ਬਾਅਦ ਹੀ ਮਾਮਲੇ ਦੀ ਸੱਚਾਈ ਪਤਾ ਲਗਾਉਣ ਲਈ ਕ੍ਰਿਸ਼ਣਾਮੂਰਤੀ ਤੋਂ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
|
|
|
ਜੰਮੂ-ਕਸ਼ਮੀਰ ‘ਚ ਸਥਿਤੀ ਨਾਜ਼ੁਕ
ਸ੍ਰੀਨਗਰ
|
|
|
ਅਮਰਨਾਥ ਮੰਦਰ ਬੋਰਡ ਦੇ ਜ਼ਮੀਨੀ ਮਾਮਲੇ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਅੱਜ ਉਸ ਸਮੇਂ ਹੋਰ ਗੰਭੀਰ ਹੋ ਗਿਆ, ਜਦੋਂ ਸਮੁੱਚੇ ਜੰਮੂ-ਕਸ਼ਮੀਰ ਵਿਚ 15 ਵਿਅਕਤੀ ਹੋਰ ਮੌਤ ਦੀ ਭੇਟ ਚੜ੍ਹ ਗਏ। ਜਦੋਂ ਕਿ ਹੋਰ ਕਈ ਜ਼ਖ਼ਮੀ ਹੋ ਗਏ। ਇਨ੍ਹਾਂ ਮਰਨ ਵਾਲਿਆਂ ਵਿਚ ਦੋ ਵਿਅਕਤੀ ਉਹ ਵੀ ਸ਼ਾਮਲ ਹਨ, ਜੋ ਸੋਮਵਾਰ ਨੂੰ ਫਾਇਰਿੰਗ ਵਿਚ ਜ਼ਖ਼ਮੀ ਹੋ ਗਏ ਸਨ। ਹੁਣ ਤੱਕ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚ ਹੋਈਆਂ ਝੜਪਾਂ ਦੌਰਾਨ 22 ਲੋਕ ਮਾਰੇ ਜਾ ਚੁੱਕੇ ਹਨ।
ਉੱਧਰ ਜੰਮੂ ਮੰਗਲਵਾਰ ਨੂੰ ਪੈਦਾ ਹੋਈ ਭਿਆਨਕ ਸਥਿਤੀ ਦੌਰਾਨ ਵਿਸਫੋਟ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਤੋਂ ਪਿੱਛੋਂ ਕਿਸ਼ਤਵਾੜ ਦੇ ਇਲਾਕੇ ‘ਚ ਫੌਜ ਤਾਇਨਾਤ ਕਰ ਦਿੱਤੀ ਗਈ। ਕਸ਼ਮੀਰ ਘਾਟੀ ਦੇ ਸਾਰੇ ਸ਼ਹਿਰਾਂ ਵਿਚ ਕਰਫਿਊ ਲਗਾ ਦਿੱਤਾ ਅਤੇ ਵੱਖ-ਵੱਖ ਥਾਈਂ ਪ੍ਰਦਰਸ਼ਨ ਅਜੇ ਵੀ ਚੱਲ ਰਹੇ ਹਨ। ਸੀਨੀਅਰ ਹੁਰੀਅਤ ਨੇਤਾ ਸ਼ੇਖ ਅਬਦੁੱਲ ਅਜ਼ੀਜ਼ ਦੀ ਮੌਤ ਪਿੱਛੋਂ ਲੋਕਾਂ ‘ਚ ਪੂਰਾ ਗੁੱਸਾ ਫੈਲ ਗਿਆ ਸੀ, ਜਿਸ ਕਰਕੇ ਲੋਕ ਫਾਇਰਿੰਗ ਦੇ ਵਿਰੋਧ ਦੇ ਬਾਵਜੂਦ ਵੀ ਗਾਜ਼ੀਗੁੰਡ, ਆਨੰਦਨਾਗ ਅਤੇ ਗੰਦਰਬਲ ਖੇਤਰਾਂ ‘ਚ ਸੜਕਾਂ ‘ਤੇ ਉਤਰ ਆਏ ਹਨ।
ਸ੍ਰੀਨਗਰ ਦੀਆਂ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਬਾਂਦੀਪੁਰ ਜ਼ਿਲ੍ਹੇ ਵਿਚ ਕਰਫਿਊ ਦੀ ਉਲੰਘਣਾ ਕਰਦੇ ਹੋਏ ਤਿੰਨ ਵਿਅਕਤੀ ਸੁਰੱਖਿਆ ਫੋਰਸਾਂ ਦੀ ਫਾਇਰਿੰਗ ਵਿਚ ਮਾਰੇ ਗਏ ਅਤੇ ਪੰਜ ਜ਼ਖ਼ਮੀ ਹੋ ਗਏ। ਸ੍ਰੀਨਗਰ ਦੇ ਕੋਲ ਲਸਜਨ ਵਿਚ ਹੋਈ ਪੁਲਿਸ ਫਾਇਰਿੰਗ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂ ਕਿ ਇੱਕ ਵਿਅਕਤੀ ਰੈਣਵਾੜੀ ਵਿਚ ਮਾਰਿਆ ਗਿਆ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਹੋਈ ਫਾਇਰਿੰਗ ਵਿਚ ਸ਼ਾਨਪੁਰਾ ਵਿਚ ਦੋ ਅਤੇ ਜੂਨੀਮਰ ਵਿਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਘਾਟੀ ਵਿਚ ਪ੍ਰਦਰਸ਼ਨ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਜੰਮੂ ਵਿਚ ਚੱਲ ਰਹੇ ਅੰਦੋਲਨ ਨੇ ਕਸ਼ਮੀਰ ਦੀ ਆਰਥਿਕ ਨਾਕਾਬੰਦੀ ਕਰ ਰੱਖੀ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਰਾਜ ਮਾਰਗ ਵਿਚ ਰੁਕਾਵਟਾਂ ਦੇ ਕਾਰਨ ਫ਼ਲ ਉਤਪਾਦਕਾਂ ਕੋਲ ਪਾਕਿਸਤਾਨ ਵਾਲੇ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਰਸਤੇ ਰਾਹੀਂ ਪਾਕਿਸਤਾਨ ਦੇ ਬਾਜ਼ਾਰਾਂ ਵਿਚ ਫ਼ਲ ਵੇਚਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਿਹਾ। ਇਸੇ ਕਾਰਨ ਸੋਮਵਾਰ ਨੂੰ ਕੁਝ ਵੱਖਵਾਦੀ ਅਤੇ ਹੋਰ ਉਤਪਾਦਕਾਂ ਦੇ ਨਾਲ ਹਜ਼ਾਰਾਂ ਲੋਕ ਮੁਜ਼ੱਫ਼ਰਾਬਾਦ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦਿਨ ਇੱਥੇ ਮਾਰੇ ਗਏ ਸ਼ੇਖ ਅਜ਼ੀਜ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਜੰਮੂ ਦੀਆਂ ਰਿਪੋਰਟਾਂ ਅਨੁਸਾਰ ਉਥੇ ਰੋਸ ਪ੍ਰਦਰਸ਼ਨ ਅਜੇ ਵੀ ਜਾਰੀ ਹੈ ਅਤੇ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਮੌਤਾਂ ਕਿਸ਼ਤਵਾੜ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਹੋਈਆਂ ਝੜਪਾਂ ਕਾਰਨ ਹੋਈਆਂ ਹਨ।
ਪ੍ਰਸ਼ਾਸਨ ਨੇ ਜੰਮੂ ਵਿਚ ਦਿਨ ਭਰ ਦੀ ਛੋਟ ਦਿੱਤੀ ਅਤੇ ਰਿਜ਼ੌਰੀ ਵਿਚ ਵੀ ਕਰਫਿਊ ‘ਚ ਕੁਝ ਢਿੱਲ ਦਿੱਤੀ ਗਈ ਲੇਕਿਨ ਕਿਸ਼ਤਵਾੜ ਵਿਚ ਫਿਰ ਕਰਫਿਊ ਲਗਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿਸ਼ਤਵਾੜ ਵਿਚ ਹਿੰਦੂ ਅਤੇ ਮੁਸਲਮਾਨ ਦੋਵੇਂ ਕਰਫਿਊ ਦੀ ਉਲੰਘਣਾ ਕਰਦੇ ਹੋਏ ਸੜਕਾਂ ‘ਤੇ ਉਤਰ ਆਏ ਅਤੇ ਉਨ੍ਹਾਂ ਇੱਕ-ਦੂਜੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਭੀੜ ਵਿਚ ਕਿਸੇ ਨੇ ਬੰਬ ਸੁੱਟ ਦਿੱਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਲੈਫ਼ਟੀਨੈਂਟ ਕਰਨਲ ਐਸ ਡੀ ਗੋਸਵਾਮੀ ਅਨੁਸਾਰ ਕਿਸ਼ਤਵਾੜ ਵਿਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
|
|
|
ਸ਼ਿਬੂ ਨੇ ਸਮਰਥਨ ਵਾਪਸ ਲੈਣ ਦੀ ਧਮਕੀ ਦਿੱਤੀ
ਨਵੀਂ ਦਿੱਲੀ
|
|
|
ਝਾਰਖੰਡ ਸੂਬੇ ‘ਚ ਸਿਆਸਤ ਫਿਰ ਗਰਮਾਉਦੀ ਨਜ਼ਰ ਆ ਰਹੀ ਹੈ। ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਸ਼ਿਬੂ ਸੋਰੇਨ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਰਸਮੀ ਰੂਪ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਮੰਗ ਕੀਤੀ ਕਿ ਮੁੱਖ ਮੰਤਰੀ ਮਧੂ ਕੋੜਾ ਜਲਦੀ ਤੋਂ ਜਲਦੀ ਅਸਤੀਫ਼ਾ ਦੇਣ, ਨਹੀਂ ਤਾਂ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਜਾਵੇਗਾ। ਉਨ੍ਹਾਂ ਅੱਜ ਆਪਣੇ ਘਰ ‘ਚ ਝਾਰਖੰਡ ਦੇ ਆਗੂਆਂ ਦੀ ਮੀਟਿੰਗ ਤੋਂ ਪਿੱਛੋਂ ਕਿਹਾ ਞ'ਮੈਨੂੰ ਝਾਰਖੰਡ ਦਾ ਮੁੱਖ ਮੰਤਰੀ ਬਣਾਉਣ ਦੇ ਬਾਰੇ ਫ਼ੈਸਲਾ ਕਾਫ਼ੀ ਪਹਿਲਾਂ ਲਿਆ ਗਿਆ ਸੀ, ਲੇਕਿਨ ਇਸ ਵਿਚ ਕਾਫ਼ੀ ਦੇਰੀ ਹੋ ਰਹੀ ਹੈ। ਇਸ ਕਰਕੇ ਅਸੀਂ ਇਸ ਫ਼ੈਸਲੇ ‘ਤੇ ਪਹੁੰਚੇ ਹਾਂ ਕਿ ਜੇਕਰ ਸ੍ਰੀ ਕੋੜਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ ਤਾਂ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਜਾਵੇਗਾ। ਇਸ ਦੇ ਨਾਲ ਹੀ ਸੋਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਯੂਪੀਏ ਹਾਈ ਕਮਾਂਡ ਨੇ ਮਧੂ ਕੋੜਾ ਨੂੰ ਅਸਤੀਫ਼ਾ ਦੇਣ ਅਤੇ ਉਨ੍ਹਾਂ (ਸ਼ਿਬੂ) ਵੱਲੋਂ ਸਹੁੰ ਚੁੱਕਣ ਲਈ ਰਸਤਾ ਸਾਫ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸ੍ਰੀ ਸੋਰੇਨ ਨੇ ਕਿਹਾ ਕਿ ਕੋੜਾ ਜਿਉਂ ਹੀ ਅਸਤੀਫ਼ਾ ਦੇਣਗੇ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲੈਣਗੇ। ਸ੍ਰੀ ਸ਼ਿਬੂ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਦਾ ਅਹੁਦਾ ਦੇਣ ਤੋਂ ਇਲਾਵਾ ਝਾਰਖੰਡ ਮੁਕਤੀ ਮੋਰਚਾ ਨੂੰ ਕੇਂਦਰ ਵਿਚ ਇੱਕ ਕੈਬਨਿਟ ਮੰਤਰੀ ਅਤੇ ਇੱਕ ਰਾਜ ਮੰਤਰੀ ਦਾ ਅਹੁਦਾ ਮਿਲੇਗਾ। ਜੇਐਮਐਮ ਦੇ ਲੋਕ ਸਭਾ ਵਿਚ ਕੁੱਲ 5 ਮੈਂਬਰ ਹਨ। ਪਾਰਟੀ ਨੇ ਪਿਛਲੇ ਮਹੀਨੇ ਸੰਸਦ ਵਿਚ ਭਰੋਸੇ ਦੇ ਵੋਟ ਦੌਰਾਨ ਯੂਪੀਏ ਸਰਕਾਰ ਦੇ ਹੱਕ ਵਿਚ ਵੋਟ ਪਾਈ ਸੀ। ਸ਼ਿਬੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਜ ਸਰਕਾਰ ਵਿਚ ਸ਼ਾਮਲ ਆਜ਼ਾਦ ਮੰਤਰੀਆਂ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ‘ਤੇ ਇਤਰਾਜ਼ ਹੈ। ਸ੍ਰੀ ਸ਼ਿਬੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਫ਼ੈਸਲੇ ਬਾਰੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵੀ ਸਮਰਥਨ ਦਿੱਤਾ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਜੇਐਮਐਮ ਨੇ ਕਾਂਗਰਸ ਨੂੰ ਅੱਜ ਸਵੇਰੇ ਹੀ ਦੱਸਿਆ ਕਿ ਜੇਕਰ ਯੂਪੀਏ ਸ਼ਿਬੂ ਦੇ ਮੁੱਖ ਮੰਤਰੀ ਦੇ ਅਹੁਦੇ ਸਬੰਧੀ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਕੋਈ ਵੀ ਫ਼ੈਸਲਾ ਕਰ ਸਕਦਾ ਹੈ। ਉੱਧਰ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਧੂ ਕੋੜਾ ਨੇ ਕਿਹਾ ਸੀ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਤਬਦੀਲੀ ਨਹੀਂ ਹੋਣ ਵਾਲੀ ਅਤੇ ਉਨ੍ਹਾਂ ਦੀ ਸਰਕਾਰ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ।
|
|
|
ਚੰਨਾ ਆਲਮਗੀਰ ਵੱਲੋਂ ਬਿੰਦਰਾ ਨੂੰ ਇਕ ਲੱਖ ਡਾਲਰ ਦੇਣ ਦਾ ਐਲਾਨ
ਵੈਨਕੂਵਰ, 12 ਅਗਸਤ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-
|
|
|
ਪੰਜਾਬ ਦੇ ਜ਼ੀਕਰਪੁਰ ਨਾਲ ਸੰਬੰਧਿਤ 25 ਸਾਲਾ ਪੰਜਾਬੀ ਨੌਜਵਾਨ ਅਭਿਨਵ ਸਿੰਘ ਬਿੰਦਰਾ ਦੇ, ਬੀਜਿੰਗ ਉਲੰਪਿਕ ਖੇਡਾਂ ਵਿਚ ਪਹਿਲਾ ਵਿਅਕਤੀਗਤ ਸੋਨ ²ਤਗਮਾ ਜਿੱਤਣ ਨਾਲ, ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਹੈ। ਉ¦ਪਿਕ ਦੇ 112 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਅਕਤੀਗਤ ਮੈਡਲ ਜਿੱਤਣ ਦੀ ਇਸ ਖੁਸ਼ੀ ਵਿਚ ਕੈਨੇਡਾ ਤੇ ਅਮਰੀਕਾ ਦੀਆਂ ਖੇਡਾਂ, ਸੱਭਿਆਚਾਰਕ, ਸਿਆਸੀ ਤੇ ਧਾਰਮਿਕ ਸੰਸਥਾਵਾਂ ਵੱਲੋਂ ਪ੍ਰਸੰਸਾ ਭਰਪੂਰ ਸੰਦੇਸ਼ ਪੁੱਜੇ ਹਨ। ਇਸ ਦੌਰਾਨ ਵੈਨਕੂਵਰ ਨੇੜੇ ਪੈਂਦੇ ਸ਼ਹਿਰ ਸਿਆਟਲ ਦੇ ਉਘੇ ਖੇਡ ਪ੍ਰੇਮੀ ਤੇ ਨਾਮਵਰ ਵਿਅਕਤੀ ਚੰਨਾ ਆਲਮਗੀਰ ਨੇ ਐਲਾਨ ਕੀਤਾ ਹੈ ਕਿ ਉਹ ਅਭਿਨਵ ਸਿੰਘ ਬਿੰਦਰਾ ਨੂੰ ਇਕ ਲੱਖ ਅਮਰੀਕਨ ਡਾਲਰ ਇਨਾਮ ਵਜੋਂ ਦੇਣਗੇ। ਇਹ ਜਾਣਕਾਰੀ ਨਾਮਵਰ ਕੁਮੈਂਟੇਟਰ ਪ੍ਰੋ: ਮੱਖਣ ਸਿੰਘ ਨੇ ਸਰੀ ਵਿਚ ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਦੇ ਨਾਲ ਇਕ ਮਿਲਣੀ ਦੌਰਾਨ ਦਿੱਤੀ। ਚੰਨਾ ਆਲਮਗੀਰ ਨੇ ਕਾਫੀ ਸਮਾਂ ਪਹਿਲਾਂ ਕਿਹਾ ਸੀ ਕਿ ਜੇਕਰ ਕੋਈ ਖਿਡਾਰੀ ਤਿੰਨ ਗੱਲਾਂ ’ਤੇ ਪੂਰਾ ਉਤਰੇ ਜਿਸ ਅਨੁਸਾਰ ਪਹਿਲੀ ਸ਼ਰਤ ਕਿ ਉਹ ਉਲੰਪਿਕ ਵਿਚੋਂ ਸੋਨ ਤਗਮਾ ਜਿੱਤੇ, ਦੂਸਰੀ ਇਹ ਮੈਡਲ ਵਿਅਕਤੀਗਤ ਹੋਵੇ ਅਤੇ ਤੀਸਰੀ ਕਿ ਜਿੱਤਣ ਵਾਲਾ ਪੰਜਾਬੀ ਹੋਵੇ, ਤਾਂ ਉਹ ਜੇਤੂ ਨੂੰ ਇਕ ਲੱਖ ਡਾਲਰ ਇਨਾਮ ਦੇਣਗੇ। ਅਭਿਨਵ ਸਿੰਘ ਬਿੰਦਰਾ ਰੈਸਲਿੰਗ ਵਿਚ ਮੈਡਲ, ਵਿਅਕਤੀਗਤ ਰੂਪ ਵਿਚ ਜਿੱਤਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਬਣਿਆ ਹੈ ਤੇ ਉਸ ਨੂੰ ਆਉਂਦੇ ਸਮੇਂ ਸਿਆਟਲ ਕੌਮਾਂਤਰੀ ਖੇਡ ਮੇਲੇ ਵਿਚ ਇਕ ਲੱਖ ਡਾਲਰ ਦਿੱਤਾ ਜਾਵੇਗਾ। ਇਸ ਦੌਰਾਨ ਵੈਨਕੂਵਰ ਦੀਆਂ ਖੇਡ ਸੰਸਥਾਵਾਂ ਮੀਰੀ ਪੀਰੀ ਰੈਸਲਿੰਗ ਕਲੱਬ, ਖਾਲਸਾ ਕੁਸ਼ਤੀ ਅਖਾੜਾ, ਗੁਰੂ ਗੋਬਿੰਦ ਸਿੰਘ ਅਖਾੜਾ ਐਬਟਸਫੋਰਡ, ਸ੍ਰੀ ਗੁਰੂ ਹਰਿਗੋਬਿੰਦ ਰੈਸਲਿੰਗ ਕਲੱਬ, ਐਬੀ ਰੈਸਲਿੰਗ ਕਲੱਬ, ਭੁੱਲਰ ਅਖਾੜਾ ਰਿਚਮੰਡ ਆਦਿ ਵੱਲੋਂ ਸਾਂਝੇ ਤੌਰ ’ਤੇ ਅਭਿਨਵ ਬਿੰਦਰਾ ਨੂੰ ਜਿੱਤ ’ਤੇ ਵਧਾਈ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਕੈਨੇਡਾ ਦੇ ਚੇਅਰਮੈਨ ਸ: ਅਜੀਤ ਸਿੰਘ ਬਾਧ, ਐਨ. ਆਰ. ਆਈ. ਸੈਲ ਬੀ. ਜੇ. ਪੀ. ਦੇ ਪ੍ਰਧਾਨ ਸ੍ਰੀ ਬਿਕਰਮ ਬਾਜਵਾ, ਨੌਜਵਾਨ ਕਾਂਗਰਸੀ ਆਗੂ ਅਮਰਜੀਤ ਸਿੰਘ ਜੌਹਲ, ਸਰੀ ਹਾਕੀ ਫੀਲਡ ਕਲੱਬ, ਯੂਨਾਈਟਿਡ ਕਲੱਬ ਸਣੇ ਵੱਡੀ ਗਿਣਤੀ ਵਿਚ ਜਥੇਬੰਦੀਆਂ ਤੇ ਆਗੂਆਂ ਨੇ ਵਧਾਈ ਦਿੱਤੀ ਹੈ। ਨਿਊਟਨ ਨਾਰਥ ਡੈਲਟਾ ਤੋਂ ਐਮ. ਪੀ. ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ, ਫਲੀਟਵੁੱਡ ਪੋਰਟ ਕਿਲਜ਼ ਤੋਂ ਸੱਤਾਧਾਰੀ ਪਾਰਟੀ ਦੀ ਐਮ. ਪੀ. ਨਰਿੰਦਰ ਕੌਰ (ਨੀਨਾ) ਗਰੇਵਾਲ, ਬੀ. ਸੀ. ਵਿਧਾਨ ਸਭਾ ਦੇ ਵਿਧਾਇਕ ਜਗਰੂਪ ਸਿੰਘ ਬਰਾੜ, ਉਲੰਪਿਕ ਸਰਦ ਰੁੱਤ 2010 ਵੈਨਕੂਵਰ ਦੇ ਆਲੋਚਕ ਵਿਧਾਇਕ ਹਰਕੰਵਲ ਸਿੰਘ ਹੈਰੀ ਬੈਂਸ, ਸਾਬਕਾ ਮੰਤਰੀ ਹੈਰੀ ਲਾਲੀ ਅਤੇ ਲਿਬਰਲ ਆਗੂ ਜਗਮੋਹਣ ਸਿੰਘ ਨੇ ਭਾਰਤੀ ਨੌਜਵਾਨ ਅਭਿਨਵ ਸਿੰਘ ਬਿੰਦਰਾ ਨੂੰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਹੈ।
|
|
|
|
|