ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਖ਼ਬਰ ਜ਼ਰਾ ਹੱਟਕੇ

 • ਆਂਧਰਾ ਪ੍ਰਦੇਸ਼ : ਕਿਸਾਨ ਦੀ ਫਸਲ ਤੋਂ ‘ਬੁਰੀ ਨਜ਼ਰ’ ਤੋਂ ਬਚਾ ਰਹੀ ਸਨੀ ਲਿਓਨੀ

 • ਦੀਪਿਤੀ  ਬਤਿੰਨੀ  / ਬੀਬੀਸੀ 

  ਆਪਣੇ ਖੇਤ ਵਿੱਚ ਬਾਲੀਵੁੱਡ ਅਦਾਕਾਰਾ  ਸਨੀ ਲਿਓਨੀ ਦਾ ਪੋਸਟਰ ਲਗਾਉਣ ਵਾਲਾ ਕਿਸਾਨ  ਖ਼ਬਰਾਂ ਵਿੱਚ ਹੈ , ਨਾਂਮ ਹੈ  ਚੇਂਚੂ ਰੈਡੀ ।
  ਰੈਡੀ ,  ਆਂਧਰਾ ਪ੍ਰਦੇਸ਼ ਦੇ  ਨੇਲੌਰ  ਜਿਲ੍ਹੇ ਦੇ ਬੰਦਕਿੰਡਪੱਲੀ ਪਿੰਡ ਦਾ ਰਹਿਣ ਵਾਲਾ ਹੈ।  ਉਸਦਾ ਕਹਿਣਾ ਹੈ ਕਿ  ਆਪਣੀ ਫਸਲ  ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਇਹ ਪੋਸਟਰ ਲਾਇਆ ਹੈ।
  10 ਏਕੜ ਦਾ ਮਾਲਿਕ ਰੈਡੀ  ਖੇਤ ‘ਚ   ਬੈਂਗਨ , ਗੋਭੀ ,  ਮਿਰਚ  ਅਤੇ ਭਿੰਡੀ  ਪੈਦਾ ਕਰਦਾ ਹੈ।
  ਉਸ ਮੁਤਾਬਿਕ,  ਖੇਤ ਵਿੱਚ ਇਸ ਸਾਲ ਵਧੀਆ ਫਸਲ ਹੋਈ ਹੈ ਅਤੇ ਉਹ ਆਉਂਦੇ ਜਾਂਦੇ  ਪਿੰਡ ਵਾਸੀਆਂ ਅਤੇ ਰਾਹਗੀਰਾਂ ਦਾ ਧਿਆਨ ਖਿੱਚ ਰਹੀ ਹੈ , ਇਸ ਲਈ ਲੋਕਾਂ ਦਾ ਧਿਆਨ ਭੜਕਾਉਣ ਲਈ  ਉਸਨੇ  ਸੰਨੀ ਲਿਓਨੀ ਦਾ ਪੋਸਟਰ ਲਗਾਇਆ ਹੈ  ਅਤੇ ਇਸ ‘ਤੇ ਲਿਖਿਆ , ‘ ਮੈਨੂੰ ਦੇਖ ਕੇ ਰੋਵੇ ਨਾ ’
  ਉਹ ਕਹਿੰਦਾ ਹੈ ਕਿ   ਇਹ ਫਾਰਮੂਲਾ ਕੰਮ ਕਰ ਰਿਹਾ ਹੈ , ਲੋਕਾਂ ਦੀ ਬੁਰੀ ਨਜ਼ਰ  ਤੋਂ ਬਚਣ ਨਾਲ  ਉਸਦੀ ਫਸਲ ਵਧੀਆ ਹੋਈ ਹੈ।
  ਦੱਖਣ ਭਾਰਤ ਚ ਇਹ ਧਾਰਨਾ ਕਾਫੀ ਆਮ ਹੈ ਕਿ ਘਰ ਦੇ ਬਾਹਰ  ਡਰਾਉਣੀ ਮੂਰਤੀ ਜਾਂ ਮਖੌਟਾ ਲਾਉਣ ਨਾਲ ਬੁਰੀ ਨਜ਼ਰ ਨਹੀਂ ਲੱਗਦੀ ।
  ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਖੇਤ  ਦੀਆਂ ਫਸਲਾਂ ਲਈ  ਅਜਿਹੇ ਮਖੌਟੇ ਕਾਰਗਰ ਹੁੰਦੇ ਹਨ।   ਲੋਕਾਂ ਦੀ ਬੁਰੀ ਨਜ਼ਰ ਲੱਗਣ ਨਾਲ  ਫਸਲ ਖ਼ਰਾਬ ਹੁੰਦੀ ਹੈ।  ਕਿਉਂਕਿ ਕੁਝ ਲੋਕਾਂ ਦੀ  ਚਿੜ ਖੇਤ ਵੱਲ ਖ਼ਰਾਬ ਊਰਜਾ ਨੂੰ  ਸੁੱਟਦੀ ਹੈ।
  ਕੁਝ ਲੋਕਾਂ ਚਿੜੀਆਂ ਅਤੇ ਜਾਨਵਰਾਂ ਤੋਂ ਆਪਣੀ ਫਸਲ ਬਚਾਉਣ ਲਈ ਵੀ ਅਜਿਹੇ ਉਪਾਅ ਕਰਦੇ ਹਨ।
  ਚੇਂਚੂ ਰੈਡੀ  ਕਹਿੰਦਾ , ‘ ਮੈਂ ਸਿਰਫ਼ ਇਸ ਤਰੀਕੇ ‘ਚ ਥੋੜਾ ਬਦਲਾਅ ਕੀਤਾ , ਜੋ ਕੰਮ ਕਰ ਰਿਹਾ ਹੈ।
  ਹਾਲਾਂਕਿ  ਅਜਿਹੀਆਂ ਕੋਸਿ਼ਸ਼ਾਂ ਦੀ  ਆਲੋਚਨਾ ਕਰਦੇ ਹੋਏ ਇੱਕ ਸੁਲਝੇ ਹੋਏ ਕਿਸਾਨ ਗੋਗਿਨੇਨੀ  ਬਾਬੂ ਕਹਿੰਦੇ ਹਨ ਕਿ ਇਹ ਪੂਰੀ ਤਰ੍ਹਾਂ  ਨਾਲ ਅੰਧਵਿਸ਼ਵਾਸ਼ ਨੂੰ ਹੱਲਾਸ਼ੇਰੀ ਦੇਣ ਵਾਲੀ ਗੱਲ ਹੈ।  ਆਦਮੀ ਦੀ ਨਜ਼ਰ  ਨਾਲ ਕਿਸੇ ਦਾ ਨੁਕਸਾਨ ਕਿਵੇਂ ਹੋ ਸਕਦਾ ਹੈ।
  ਉਹ ਸਵਾਲ ਉਠਾਉਂਦੇ ਹਨ ਕਿ ਜੇ  ਵਾਕਿਆ ਹੀ ਇਨਸਾਨ ਦੀ ਨਜ਼ਰ ਲੱਗਣ ਨਾਲ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਤਾਂ  ਸੰਨੀ ਲਿਓਨੀ ਨੂੰ ਕੁਝ ਹੋਣ ‘ਤੇ ਇਸ ਕਿਸਾਨ ਨੂੰ ਜਿੰਮੇਦਾਰ ਠਹਿਰਾਇਆ ਜਾਏ ।
  ਉਹ ਕਹਿੰਦੇ ਹਨ ਕਿ ਕਿਸਾਨ ਦੇ ਤਰਕ ਦੇ ਹਿਸਾਬ ਨਾਲ ਤਾਂ ਸੰਨੀ ਨੂੰ ਆਪਣੀ ਸੁਰੱਖਿਆ ਦੇ ਲਈ ਉਸ ਉੱਤੇ ਕਰਨਾ ਚਾਹੀਦਾ ।
  ਗੇਗਿਨੇਨੀ ਬਾਬੂ ਕਹਿੰਦੇ ਹਨ ਕਿ ਇਸ ਪੋਸਟਰ  ਦੇ ਕਾਰਨ ਖੇਤ ਵਿੱਚ ਕੰਮ ਕਰਨ ਵਾਲੀਆਂ ਮਜਦੂਰ ਔਰਤਾਂ ਵੀ  ਅਸਹਿਜ ਮਹਿਸੂਸ ਕਰਦੀਆਂ ਹੋਣੀਆਂ । ਇਸ ਬਾਰੇ ਵੀ ਚੇਂਚੂ ਰੈਡੀ ਨੂੰ  ਕੁਝ ਸੋਚਣਾ ਚਾਹੀਦਾ ਸੀ ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹੱਜ ਦੇ ਦੌਰਾਨ ਔਰਤਾਂ ਨਾਲ ਹੋਇਆ ਯੋਨ ਸੋ਼ਸਣ

 • ਫਾਰਾਨੈਕ ਅਮਿਦੀ , ਬੀਬੀਸੀ ਵਰਲਡ ਸਰਵਿਸ
  ਯੋਨ ਸ਼ੋਸਣ ਦੇ ਵਿਰੁੱਧ ਹਾਲ ਵਿੱਚ ਹੀ ਸੁਰੂ ਹੋਈ ਮੁਹਿੰਮ # ਮੀਟੂ  ਨੇ  ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹੁਣ ਅਜਿਹੀ ਮੁਹਿੰਮ ਫਿਰ ਸੁਰੂ ਹੋਈ ਹੈ ਜਿਸ ਵਿੱਚ  ਹੱਜ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾਣ  ਵਾਲੀਆਂ  ਔਰਤਾਂ ਆਪਣੀ ਹੱਡਬੀਤੀ ਸੁਣਾ ਰਹੀਆਂ ਹਨ ।

  ਸੋ਼ਸਲ ਮੀਡੀਆ ਉਪਰ ਇਹ ਮੁਹਿੰਮ #ਮੋਸੀਕ ਮੀ ਟੂ ਨਾਂਮ ਨਾਲ ਚੱਲ ਰਹੀ ਹੈ ਅਤੇ  ਔਰਤਾਂ  ਯੋਨ ਸੋ਼ਸਣ ਨਾਲ ਜੁੜੇ ਆਪਣੇ ਅਨਭੁਵ  ਦੱਸ ਰਹੀਆਂ ਹਨ । ਲੇਖਿਕਾ ਅਤੇ ਪੱਤਰਕਾਰ  ਮਾਨਾ ਟਹਾਵੀ ਨੇ ਇਸਦੀ ਸੁਰੂਆਤ ਕੀਤੀ ਸੀ । ਉਸਨੇ  ਸਾਲ 2013 ਵਿੱਚ  ਹੱਜ ਦੇ ਦੌਰਾਨ  ਉਸਦੇ ਨਾਲ ਹੋਈ  ਯੋਨ ਸੋ਼ਸਣ ਦੀ ਘਟਨਾ #ਮੋਸੀਕ ਮੀ ਟੂ ਹੈਸ਼ ਟੈਗ ਨਾਲ ਸਾਂਝੀ ਕੀਤੀ ਸੀ।
  ਬਾਅਦ ਵਿੱਚ ਮਾਨਾ ਨੇ ਆਪਣੇ ਟਵੀਟ ‘ਚ ਲਿਖਿਆ , ‘ ਇੱਕ ਮੁਸਲਿਮ ਔਰਤ ਨੇ ਮੇਰੀ ਘਟਨਾ ਪੜ੍ਹਨ ਤੋਂ ਬਾਅਦ ਉਸਦੀ ਮਾਂ ਨਾਲ ਹੋਏ ਯੋਨ ਸੋ਼ਸਣ ਦਾ ਅਨੁਭਵ ਮੈਨੂੰ ਦੱਸਿਆ ਸੀ । ਉਹਨਾਂ ਮੈਨੂੰ ਇੱਕ ਕਵਿਤਾ ਵੀ ਭੇਜੀ । ਉਸਦਾ ਜਵਾਬ ਦਿੰਦੇ ਹੋਏ ਮੈਂ ਖੁਦ ਨੂੰ ਰੋਣ ਤੋਂ ਰੋਕ ਨਾ ਸਕੀ ।
  ਇਸ ਤੋਂ ਦੁਨੀਆਂ  ਭਰ ਦੇ ਮੁਸਿਲਮ ਪੁਰਸ਼ ਅਤੇ ਔਰਤਾਂ  ਇਸ ਹੈਸ਼ਟੈਗ ਦਾ ਇਸਤੇਮਾਲ ਕਰਨ ਲੱਗੇ ਅਤੇ 24 ਘੰਟੇ ਦੇ ਅੰਦਰ ਇਹ  2000 ਵਾਰ ਟਵੀਟ ਹੋ ਗਿਆ।
   ਇਹ ਫਾਰਸੀ ਟਵਿੱਟਰ ‘ਤੇ ਟਾਪ 10 ਟਰੈਂਡ ਵਿੱਚ ਆ ਗਿਆ ।
  ਟਵਿੱਟਰ ਉਪਰ ਆਪਣਾ ਅਨੁਭਵ ਸਾਂਝਾ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਭੀੜ ਵਿੱਚ ਗਲਤ ਤਰੀਕੇ ਨਾਲ ਛੂਹਿਆ ਗਿਆ ਅਤੇ ਫੜਨ ਦੀ ਕੋਸਿ਼ਸ਼ ਕੀਤੀ ਗਈ।
  ਇੱਕ ਹੋਰ ਅੰਗੀ ਲੇਗੇਰਿਓ ਨੇ ਟਵੀਟ ਕੀਤਾ , ਮੈਂ  ਮੁਹਿੰਮ #ਮੋਸੀਕ ਮੀ ਟੂ  ਦੇ ਬਾਰੇ ਪੜ੍ਹਿਆ  ।  ਇਸਨੇ ਹਜ 2010 ਦੇ ਦੌਰਾਨ  ਦੀਆਂ ਭਿਆਨਕ ਯਾਦਾਂ  ਫਿਰ ਮੇਰੇ ਜਿਹਨ ‘ਚ  ਲਿਆ ਦਿੱਤੀਆਂ । ਲੋਕ ਸੋਚਦੇ ਹਨ ਕਿ ਮੱਕਾ ਮੁਸਿਲਮਾਂ ਲਈ   ਇੱਕ ਪਵਿੱਤਰ ਸਥਾਨ ਹੈ  ਉੱਥੇ ਕੋਈ ਕੁਝ ਗਲਤ ਨਹੀਂ ਕਰੇਗਾ , ਇਹ ਪੂਰੀ ਤਰ੍ਹਾਂ ਗਲਤ ਹੈ।’
  ਇੱਕ ਅੰਦਾਜੇ ਮੁਤਾਬਿਕ  ਲਗਭਗ 20 ਲੱਖ ਮੁਸਲਮਾਨ ਹਰ ਸਾਲ ਹੱਜ ਕਰਨ ਦੇ ਲਈ ਜਾਂਦੇ ਹਨ। ਇਸ ਨਾਲ ਪਵਿੱਤਰ ਮੰਨੇ ਜਾਂਦੇ   ਮੱਕਾ ਸ਼ਹਿਰ ਵਿੱਚ ਲੋਕਾਂ ਦੀ ਭਾਰੀ  ਭੀੜ  ਇਕੱਠੀ ਹੋ ਜਾਂਦੀ ਹੈ।
  ਮੁਹਿੰਮ #ਮੋਸੀਕ ਮੀ ਟੂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਅਜਿਹੀ  ਪਵਿੱਤਰ ਥਾਂ ਉਪਰ ਜਿੱਥੇ ਔਰਤਾਂ ਪੂਰੀ ਤਰ੍ਹਾਂ ਢੱਕੀਆਂ ਹੁੰਦੀਆਂ ਹਨ  , ਉਹਨਾ ਨਾਲ ਦੁਰਵਿਵਹਾਰ ਹੋ ਸਕਦਾ ਹੈ।
  ਕਈ ਇਰਾਨੀ ਅਤੇ ਫਾਰਸੀ ਬੋਲਣ ਵਾਲੇ ਟਵਿੱਤਰ ਯੂਜਰਸ ਨੇ ਨਾ ਸਿਰਫ  ਆਪਣੇ ਨਾਲ ਹੋਏ ਯੋਨ ਸੋ਼ਸਣ ਦੇ ਕੌੜੇ ਤਜ਼ਰਬੇ ਦੱਸੇ ਬਲਕਿ  ਇਸ ਮਾਨਤਾ ਨੂੰ ਵੀ ਚੁਣੌਤੀ ਦਿੱਤੀ ਕਿ ਹਿਜਾਬ ਮਹਿਲਾਵਾਂ ਨੂੰ ਯੋਨ ਸੋ਼ਸਣ ਅਤੇ ਦੁਰਵਿਵਹਾਰ ਤੋਂ ਬਚਾਉਂਦਾ ਹੈ।
  ਯੂਜਰ ‘ਹਨਨ’ ਨੇ ਲਿਖਿਆ ਕਿ  ‘ਮੇਰੀ ਭੈਣਾਂ ਨੇ ਇਸ ਮਾਹੌਲ ਵਿੱਚ ਯੋਨ ਸੋ਼ਸਣ ਝੱਲਿਆ ਹੈ ਜਿਹੜਾ ਮਾਹੌਲ ਉਹ ਆਪਣੇ ਲਈ ਸੁਰੱਖਿਅਤ ਮੰਨਦੀਆਂ ਸਨ।  ਭਿਆਨਕ ਲੋਕ  ਪਵਿੱਤਰ ਸਥਾਨਾਂ ਉਪਰ ਵੀ ਹੁੰਦੇ ਹਨ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੈਨੂੰ ਸੈਕਸ ਐਨਾ ਪਸੰਦ ਸੀ ਕਿ ਮੈਂ ਪੋਰਨ ‘ਚ ਚਲੀ ਗਈ

 • ਬੀਬੀਸੀ  ਥ੍ਰੀ ਨਾਲ ਇੱਕ ਕਾਨੂੰਨ ਵਿਦਿਆਰਥਣ ਨੇ ਆਪਣੀ  ਪੂਰੀ ਕਹਾਣੀ ਸਾਂਝੀ ਕੀਤੀ ਕਿ ਕਿਵੇ ਉਸਨੇ  ਪੋਰਨ ਨੂੰ ਗਲੇ ਲਗਾਇਆ। ਪੜੋ 22 ਸਾਲ ਦੀ ਉਸ ਲੜਕੀ ਦੀ ਕਹਾਣੀ ਉਸਦੀ ਹੀ ਜੁਬਾਨੀ
  ਮੈਂ 22 ਸਾਲ ਦੀ ਹਾਂ ਅਤੇ ਤਿੰਨ ਸਾਲਾਂ ਤੋਂ ਪੋਰਨ ਫਿਲਮਾਂ ਵਿੱਚ ਕੰਮ ਕਰ ਰਹੀ ਹਾਂ  । ਮੈਂ ਹਮੇਸਾ  ਸੋਚਦੀ ਸੀ ਕਿ  ਮੈਂ ਇੱਕ  ਵਕੀਲ ਬਣੂਗੀ ਪਰ  ਯੁਨੀਵਰਸਿਟੀ ਦੇ ਪਹਿਲੇ  ਸਾਲ ਲਾਅ ਪੜ੍ਹਨ ਦੇ ਦੌਰਾਨ ਹੀ  ਮੇਰੀ ਸੋਚ ਬਦਲ ਗਈ।
  ਮੈ  ਜੀਅ ਤੋੜ ਮਿਹਨਤ ਕਰ ਰਹੀ ਸੀ , ਹਰ ਦਿਨ  ਅੱਠ ਘਮਟੇ ਲੈਕਚਰ ਨੂੰ ਲੈ ਕੇ ਕੰਮ ਕਰਦੀ ਸੀ  । ਪਰ ਪੈਸੇ ਕਮਾਉਣ ਦੀ ਕੋਈ ਦਾ  ਰਾਹ ਨਾ ਨਿਕਲਿਆ। ਦਰਅਸਲ ਮੈਨੂੰ ਪੈਸਿਆਂ ਦੀ ਜਰੂਰਤ ਨਹੀਂ ਸੀ । ਮੈਨੂੰ  ਐਜੂਕੇਸ਼ਨ ਦੇ ਲਈ ਲੋਨ ਮਿਲਿਆ ਹੋਇਆ ਸੀ । ਪਰ ਮੈਂ ਕਿਸੇ ਉਪਰ ਨਿਰਭਰ ਨਹੀਂ ਕਰਨਾ ਚਾਹੁੰਦੀ ਸੀ । ਮੈਂ  ਹਮੇਸਾ ਪੈਸੇ ਦੇ ਮਾਮਲੇ ‘ਚ ਨਿਰਭਰ ਹੋਣਾ ਚਾਹੁੰਦੀ ਸੀ ।
  ਮੇਰੀ ਇੱਕ ਦੋਸਤ  ਨੇ  ਮਾਡਲਿੰਗ ਦੇ ਜ਼ਰੀਏ ਪੈਸੇ ਕਮਾਉਣ ਦੀ ਗੱਲ ਆਖੀ, ਉਸਨੇ ਫੋਟੋਗਰਾਫ਼ਰ ਤੋਂ ਆਪਣੀ ਤਸਵੀਰਾਂ  ਖਿਚਵਾਉਣ ਦੀ ਸਲਾਹ ਦਿੱਤੀ ਤਾਂ ਕਿ ਮੈਂ  ਆਪਣਾ ਪੋਰਟ ਫੋਲਿਓ ਬਣਾ ਸਕਾ। ਮੈਂ ਇਸ ਮੌਕੇ ਨੂੰ  ਹੱਥੋਂ ਨਾ ਜਾਣ ਦਿੱਤਾ।
  ਸੁਰੂ ‘ਚ ਮੈਂ  ਮਾਡਲਿੰਗ ਕੱਪੜਿਆਂ ਤੋਂ ਕੀਤੀ , ਬਾਅਦ ਵਿੱਚ  ਮੈਂ ਅੰਡਰਵੀਅਰ ਵਿੱਚ ਸੂਟਿੰਗ ਕਰਾਈ। ਇਹ ਤਸਵੀਰਾਂ   ਉਹਨਾਂ ਰਸਾਲਿਆਂ ਲਈ ਸਨ ਜਿੰਨ੍ਹਾਂ ਨੂੰ ਪੋਰਨ ਕੰਪਨੀਆਂ  ਸੰਪਰਕ ਕਰਦੀਆਂ ਹਨ। ਉਹ ਕੰਪਨੀਆਂ  ਪੁੱਛਦੀਆਂ ਹਨ ਕਿ   ਕੀ ਤੁਸੀ ਉਹਨਾਂ ਨਾਲ ਕੰਮ ਕਰਨਾ ਚਾਹੋਗੇ । ਮੈਂ  ਇਸ ਬਾਰੇ ਤਿੰਨ   ਚਾਰ ਮਹੀਨੇ ਸੋਚਦੀ ਰਹੀ । ਮੈਨੂੰ ਲੱਗਿਆ ਕਿ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਜਿ਼ਆਦਾ ਸੌਖਾ ਹੈ।
  ਹਾਲਾਂਕਿ ਆਪਣੇ ਫੈਸਲੇ  ਨੂੰ ਲੈ ਕੇ ਮੇਰੀ ਆਪਣੀ ਸਮਝ ਵੀ ਸੀ  । ਮੈਂ ਜਾਣਦੀ ਸੀ ਕਿ ਇੱਕ ਵਾਰ  ਮੈਂ ਪੋਰਨ ਇੰਡਸਟਰੀ ‘ਚ ਚਲੀ ਗਈ ਤਾਂ ਇੱਕ ਵਕੀਲ ਦੇ ਰੂਪ ਵਿੱਚ  ਕਰੀਅਰ ਬਣਾਉਣਾ ਸੌਖਾ ਨਹੀਂ ਹੋਵੇਗਾ। ਮੈਂ ਹਮੇਸ਼ਾ  ਯੋਨ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਖੁੱਲ੍ਹੀ ਰਹੀ ਹਾਂ । ਮੈਂ ਅਕਸਰ ਬਾਲਗਾਂ ਦੀ ਪਾਰਟੀ ‘ਚ ਜਾਂਦੀ ਸੀ । ਮੈਨੂੰ ਸੈਕਸ ਕਰਨਾ ਬਹੁਤ ਚੰਗਾ ਲੱਗਦਾ ਸੀ , ਇਸ ਲਈ ਮੈਂ  ਇਸ ਨੂੰ ਕਰਨ ਦੀ ਕੋਸਿ਼ਸ਼ ਕੀਤੀ । ਮੈਂ ਸੋਚਿਆ ਸੀ ਕਿ ਮੇਰਾ ਵੀਡਿਓ ਕੋਈ ਵੀ ਨਹੀਂ ਦੇਖ ਸਕੇਗਾ , ਇਸ ਲਈ ਠੀਕ ਹੈ। ਪਰ ਸੱਚ ਤਾਂ ਇਹ ਹੈ ਕਿ ਮੇਰੇ ਪਹਿਲੇ ਵੀਡਿਓ ਨੂੰ ਲੱਖਾਂ ਲੋਕਾਂ ਨੇ ਦੇਖਿਆ।
  20 ਮਿੰਟ ਦਾ ਖੇਡ
   ਮੈਨੂੰ ਵੀਡਿਓ ਸੂਟ ਕਰਨ ਦੀ ਪੂਰੀ ਪਰਿਕਿਰਿਆ ਕਾਫੀ ਚੰਗੀ ਲੱਗਦੀ ਸੀ । ਮੈਨੂੰ ਇਸ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ ਕਿ ਕਈ ਲੋਕ ਮੈਨੂੰ ਸੈਕਸ ਕਰਦੀ ਨੂੰ ਦੇਖਦੇ ਹਨ। ਮੈਂ ਪਹਿਲਾਂ ਹੀ ਸੈਕਸ ਨੂੰ ਲੈ ਕੇ ਬਹੁਤ ਸਹਿਜ ਸੀ । ਸੈਕਸ 20 ਮਿੰਟ ਦਾ ਖੇਡ ਹੈ। ਇਸ ਲਈ ਆਸਾਨ ਹੈ ਜਿੰਨ੍ਹਾਂ ਹੀ ਮੈਂ ਸੈਕਸ ਕਰਦੀ ਉਹਨਾਂ ਹੀ ਪਿਆਰ ‘ਚ ਡੁੱਬ ਜਾਂਦੀ । ਮੈਂ ਹਰ ਮਹੀਨੇ  ਕਰੀਬ 15 ਸੀਨ ਕਰਨੇ ਸੁਰੂ ਕੀਤੇ।
  ਮੈਂ ਇਸਨੂੰ ਡਿਗਰੀ ਦੇ ਨਾਲ ਨਾਲ ਇੱਕ ਸਾਲ ਕੀਤਾ , ਪਰ ਮੈਂ ਵਾਕਿਆ ਸੰਤੁਲਨ  ਕਾਇਮ ਰੱਖਣ ਲਈ  ਜੂਝ ਰਹੀ ਸੀ । ਆਖਿਰਕਾਰ ਯੁਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਮੈਨੂੰ ਤਾੜ ਲਿਆ ਅਤੇ ਕਿਹਾ ਕਿ ਸੈਕਸ ਅਤੇ ਲਾਅ ਇਕੱਠੇ ਨਹੀਂ ਚੱਲ ਸਕਦੇ ।
  ਉਹਨਾ ਕਿਹਾ ਕਿ ਲਾਅ  ਇੱਜ਼ਤਦਾਰ ਲੋਕਾਂ ਦਾ ਪੇਸ਼ਾ ਹੈ ਅਤੇ ਤੂੰ ਇਸਤੋਂ ਬਹੁਤ ਦੂਰ ਜਾ ਰਹੀ ਹੋ । ਮੇਰਾ  ਆਨਲਾਈਨ ਪ੍ਰੋਫਾਈਲ  ਪੋਰਨ ਸਟਾਰ ਦਾ ਸੀ । ਮੈ ਫੈਸਲਾ ਕਰਨਾ ਸੀ ਕਿ ਲਾਅ ਕਰਾਂ ਜਾ ਨਾ ਕਰਾਂ । ਅਖੀਰ ਮੈਂ ਪੋਰਨ ਚੁਣਿਆ , ਪਰ ਇਹ ਕੋਈ ਆਸਾਨ ਫੈਸਲਾ ਨਹੀਂ ਸੀ । ਮੈਂ ਇਸ ਗੱਲ ਦਾ ਆਕਲਨ ਕੀਤਾ ਕਿ  ਹਰ ਮਹੀਨੇ ਪੋਰਨ ਵਿੱਚੋਂ ਕਿੰਨੇ ਪੈਸੇ ਕਮਾ ਸਕਦੀ ਹਾਂ  ਅਤੇ ਲਾਅ ਵਿੱਚੋਂ ਕਿੰਨੇ । ਹਾਲਾਂਕਿ ਇਹ ਤੁਹਾਡੇ ਪ੍ਰੋਫਾਈਲ ‘ਤੇ ਨਿਰਭਰ ਕਰਦਾ ਹੈ।
  ਇੱਕ ਸੂਟਿੰਗ ਦੇ 44 ਹਜ਼ਾਰ ਤੋਂ ਲੈ ਕੇ 88 ਹਜ਼ਾਰ ਰੁਪਏ ਤੱਕ ਕਮਾਏ ਜਾ ਸਕਦੇ ਹਨ ਪਰ ਅਮਰੀਕਾ ਵਿੱਚ ਡੇਢ ਲੱਖ ਰੁਪਏ ਤੱਕ ਮਿਲ ਜਾਂਦੇ ਹਨ। ਫਿਰ ਮੈਂ  ਅਨਭੁਵ ਕੀਤਾ ਕਿ ਜਦੋਂ ਤੱਕ ਲਾਅ ਦੀ ਪੜਾਈ ਪੂਰੀ ਕਰਾਂਗੀ ਉਦੋਂ ਤਾਂ ਪੋਰਨ ਫਿਲਮਾਂ ਨਾਲ ਕਮਾਈ ਕਰਕੇ ਆਪਣਾ ਘਰ ਵੀ ਖਰੀਦ ਸਕਦੀ ਹਾਂ।
  ਮੈਨੂੰ ਪਤਾ ਕਿ  ਇੱਕ ਵਕੀਲ ਇੱਕ ਸਾਲ ਵਿੱਚ ਲੱਖਾਂ ਰੁਪਏ ਕਮਾ ਸਕਦਾ ਹੈ  , ਪਰ   ਇਸ ਲਈ  ਬਾਰ ਦੀ ਪ੍ਰੀਖਿਆ ਪਾਸ ਕਰਨੀ ਜਰੂਰੀ ਹੈ ਅਤੇ ਇਹ ਆਸਾਨ ਨਹੀਂ ਸੀ । ਡਿਗਰੀ ਕਰਕੇ ਨੌਕਰੀ ਮਿਲਣ ਦੀ ਗਾਰੰਟੀ ਨਹੀਂ ਸੀ ਫਿਰ ਮੈਂ ਪੋਰਨ ਵਾਲੇ ਪਾਸੇ ਜਾਣਾ ਹੀ  ਠੀਕ ਸਮਝਿਆ।
  ਅੱਜ ਮੈਂ ਆਪਣੀ  ਵੈੱਬਸਾਈਟ  ਦੇ ਲਈ ਕੰਮ ਕਰ ਰਹੀ ਹਾਂ।  ਅੱਜ  ਦੀ  ਤਾਰੀਖ ਵਿੱਚ  ਟਵਿੱਟਰ ‘ਤੇ ਮੇਰੇ 90 ਹਜ਼ਾਰ ਫਾਲੋਅਰਸ ਹਨ ਅਤੇ ਇੰਸਟਾਗ੍ਰਾਮ ‘ਤੇ ਵੀ ਐਨੇ ਹੀ । ਮੈਂ ਹੌਲੀ ਹੌਲੀ ਪੂਰਬੀ ਲੰਡਨ ‘ਚ ਇੱਕ ਸਾਂਝਾ ਫਲੈਟ ਖਰੀਦ ਲਿਆ। ਮੈਂ  ਜਨਵਰੀ ਵਿੱਚ ਅਮਰੀਕਾ ਜਾਣ ਦੀ ਸੋਚ ਰਹੀ ਸੀ । ਪਰ ਮੇਰੇ ਕੋਲ ਉੱਥੇ ਕੋਈ  ਸੈਟਅਪ ਨਹੀਂ ਪਰ ਮੈਂ ਇੱਕ ਪ੍ਰੋਫਾਈਲ ਬਣਾਉਣ ਦੀ ਕੋਸਿ਼ਸ਼ ਕਰ ਰਹੀ ਹਾਂ। ਮੈਂ ਇਸੇ ਨੂੰ ਲੈ ਕੇ ਬੀਬੀਸੀ ਥ੍ਰੀ ਦੀ ਨਵੀਂ ਸੀਰੀਜ਼  ਸੈਕਸ ਮੈਪ ਆਫ ਬ੍ਰਿਟੇਨ ਦੇ ਪ੍ਰੋਗਰਾਮ ‘ਚ ਗੱਲ ਕੀਤੀ ।
   ਨਕਾਰਾਤਮਕ ਪੱਖ ਵੀ
   ਪੋਰਨ ਦਾ ਨਕਾਰਾਤਮਕ ਪੱਖ ਵੀ ਹਨ  । ਅਸੀਂ ਲੋਕ ਹਰ ਦੋ ਹਫ਼ਤੇ ਬਾਅਦ  ਐਸਟੀਆਈ ਦੀ ਜਾਂਚ ਕਰਾਉਣ ਜਾਂਦੇ ਹਾਂ।ਅਸੀਂ ਇਹਨਾਂ  ਚੀਜ਼ਾਂ ਤੋਂ ਬਚਣ ਲਈ ਕੰਡੌਮ ਨਹੀਂ ,ਆਨਲਾਈਨ ਸਾਨੂੰ ਬਹੁਤ ਗਾਲ੍ਹਾਂ ਮਿਲਦੀਆਂ । ਬਹੁਤ  ਜਿ਼ਆਦਾ ਮਾਨਸਿਕ ਪੀੜ ਸਹਿਣੀ ਪੈਂਦੀ ।  ਸਾਨੂੰ ਹਰ ਦਿਨ  ਗੰਦੀ ਵੇਸ਼ਵਾ ਕਿਹਾ ਜਾਂਦਾ ।
  ਜਦੋਂ ਮੈਂ ਪਹਿਲੀ ਵਾਰ ਇਸਦੀ ਸੁਰੂਆਤ ਕੀਤੀ ਤਾਂ ਲੜਕਿਆਂ ਦੇ ਇੱਕ ਸਮੂਹ ਨੇ  ਦੱਸਿਆ ਉਹ ਕਿਵੇਂ ਮੈਨੂੰ ਮਾਰਨਾ ਚਾਹੁੰਦੇ ।
  ਉਹਨਾਂ ਨੇ ਮੈਨੂੰ  ਚਾਕੂ  ਅਤੇ ਬਿਨ ਬੈਗਸ  ਦੀਆਂ ਤਸਵੀਰਾਂ ਭੇਜੀਆਂ। ਮੈਂ ਬਹੁਤ ਡਰ ਗਈ ਸੀ  ਅਤੇ ਮੈਨੂੰ ਪੁਲੀਸ ਕੋਲ ਜਾਣਾ ਪਿਆ। ਹੁਣ  ਮੇਰੀ ਚਮੜੀ ਮੋਟੀ ਹੋ ਗਈ ਹੈ । ਇੱਕ ਸਟਾਕਰ  ਨੇ ਖਿਲਾਫ਼ ਵੀ ਕੇਸ ਚੱਲ ਰਿਹਾ । ਉਸਨੇ ਮੇਰਾ ਤਿੰਨ ਸਾਲ ਤੱਕ ਪਿੱਛਾ ਕੀਤਾ।
  ਮੇਰੇ ਲਈ ਉਦੋਂ ਬਹੁਤ ਨਿਰਾਸ਼ਾਜਨਕ ਹੁੰਦਾ ਜਦੋਂ ਮੇਰੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ । ਮੈਂ ਤਾਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਫਿਰ ਤੋਂ ਲਾਅ ਵਿੱਚ ਜਾਵਾ । ਮੈਂ ਸੋਚਦੀ ਹਾਂ ਕਿ ਜੇ ਮੈਂ ਵਕੀਲ ਬਣਦੀ ਤਾਂ ਮੇਰੀ ਜਿੰਦਗੀ ਬਹੁਤ ਨਿਰਾਸ਼ਾਜਨਕ ਹੋ ਜਾਂਦੀ ।
  ਇਸ ਪੇਸ਼ੇ ਨਾਲ ਮੈਂ ਦੁਨੀਆਂ ਦੇ ਕਈ ਹਿੱਸਿਆਂ ‘ਚ ਗਈ ਅਤੇ ਕਈ  ਯੂਨੀਕ ਲੋਕਾਂ ਨੂੰ ਮਿਲੀ । ਜੇ ਮੈਂ ਪੋਰਨ ਇੰਡਸਟਰੀ ਤੋਂ ਬਾਹਰ ਹੁੰਦੀ ਤਾਂ  ਉਹਨਾਂ ਨੂੰ ਨਾ ਮਿਲ ਸਕਦੀ ।


  ਕੰਮ ਉਹੀ ਜਿਸ ਨਾਲ ਖੁਸ਼ੀ ਮਿਲੇ

  ਮੈਂ  ਉਹ ਕੰਮ ਕਦੇ ਨਹੀਂ ਕੀਤਾ ਜਿਸ ਨਾਲ  ਖੁਸ਼ੀ ਨਹੀਂ ਮਿਲਦੀ । ਇੱਕ ਨਿਰਦੇਸ਼ਕ ਚਾਹੁੰਦਾ ਸੀ ਕਿ ਪੁਰਸ਼ ਮੈਨੂੰ ਸੈਕਸ ਦੌਰਾਨ  ਥੱਪੜ ਮਾਰੇ , ਪਰ ਮੈਂ ਅਜਿਹਾ ਕਰਵਾਉਣ ਤੋਂ  ਸਾਫ਼ ਇਨਕਾਰ ਕੀਤਾ ਅਤੇ ਸੈੱਟ  ਛੱਡ ਕੇ ਜਾਣ ਦੀ ਧਮਕੀ ਦੇ ਦਿੱਤੀ । ਜਿ਼ਆਦਾਤਰ ਲੜਕੀਆਂ ਇਹ ਕਰਦੇ ਹੋਏ ਖੁਦ ਨੂੰ ਸਹਿਜ ਨਹੀਂ ਕਰ  ਪਾਉਂਦੀਆਂ । ਪਰ ਮੈਂ ਆਪਣੀ ਸੀਮਾ ਜਾਣਦੀ ਹਾਂ ਅਤੇ ਉਸਨੂੰ ਕਦੇ ਪਾਰ ਨਹੀਂ ਕਰਾਂਗੀ ।
  ਮੇਰੇ ਪਰਿਵਾਰ ਨੂੰ ਮੇਰੇ ਪੇਸ਼ੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਕਿਸੇ ਨੇ ਮੇਰੀ ਦਾਦੀ ਨੂੰ ਆਨਲਾਈਨ ਮੈਸੇਜ ਭੇਜਿਆ ਕਿ ‘ਤੁਹਾਨੂੰ ਪਤਾ ਕਿ ਤੁਹਾਡੇ ਪਰਿਵਾਰ ਵਿੱਚੋਂ  ਕੋਈ ਪੋਰਨ ਸਟਾਰ ਵੀ ਹੈ ।
  ਉਹ ਕੌਣ ਸੀ ਜੀਹਨੇ ਦੱਸਿਆ ਮੈਨੂੰ ਉਸ ਨਾਲ ਨਫ਼ਰਤ ਹੈ ਕਿਉਂਕਿ  ਮੈਂ  ਖੁਦ ਹੀ ਆਪਣੇ ਪਰਿਵਾਰ ਨੂੰ ਦੱਸਣ ਵਾਲੀ ਸੀ ।
  ਸਬੱਬ ਨਾਲ ਮੇਰੇ ਘਰਦਿਆਂ ਨੇ  ਮੇਰਾ  ਸਮਰਥਨ ਕੀਤਾ। ਮੇਰੀ ਮਾਂ  ਬਿਊਟੀ ਬਿਜਨਸ ਵਿੱਚ ਹੈ । ਉਹ ਕਹਿੰਦੀ  ਮੇਰੀ ਇੱਛਾ ਸੀ ਕਿ ਤੂੰ ਖੁਦ  ਇਹ ਦੱਸਦੀ , ਪਰ ਅਸੀਂ  ਤੇਰਾ ਸਾਥ ਨਹੀਂ ਛੱਡਾਂਗੇ। ਪਰ ਤੂੰ ਕਦੋਂ ਤੱਕ ਇਸ ਵਿੱਚ ਸੁਰੱਖਿਅਤ ਅਤੇ ਖੁਸ਼ ਹੈਂ,  ਮੈਟਰ ਇਹ ਕਰਦਾ ।
  ਮੈਂ  ਇਸ ਗੱਲ ਨਾਲ ਸਹਿਮਤ ਨਹੀਂ ਕਿ  ਪੋਰਨ ਇੱਕ ਕਲੰਕ ਹੈ। ਮੈਂ ਮਹਿਲਾਵਾਦੀ ਹਾਂ। ਮੈਂ ਇਸ ਵਿੱਚ ਨੀਵਾਂ ਦਿਖਾਏ ਜਾਣ ਨਾਲ ਸਹਿਮਤ ਨਹੀਂ । ਇਸ ਨਾਲ ਜੁੜੇ  ਫਾਇਦਿਆਂ ਵਿੱਚ ਆਪਣਾ ਜੀਵਨ ਦੇਖਦੀ ਹਾਂ। ਮੈਂ ਕਦੇ ਵੀ  ਨਹੀਂ ਸੋਚਦੀ ਕਿ ਇਸ ਇੰਡਸਟਰੀ  ਚੋਂ ਬਾਹਰ ਆਵਾਂਗੀ। ਮੈਂ ਬੋਝ ਲੈ ਕੇ ਜਿੰਦਗੀ  ਜੀਣ ਦਾ ਭਰੋਸਾ ਨਹੀਂ ਕਰਦੀ। ਸੱਚ ਕਹਾਂ , ਮੈਂ ਬਿਨਾ ਪੋਰਨ ਦੇ ਆਪਣੇ ਜੀਵਨ ਦੀ ਕਲਪਨਾ ਨਹੀਂ ਕਰ ਸਕਦੀ ।


  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਡੇਰਾ ਮੁਖੀ ਦੀ 2013 ‘ਚ ਜੇਲ੍ਹ ਜਾਣ ਦੀ ਇੱਛਾ 2017 ‘ਚ ਜਾ ਪੂਰੀ ਹੋਈ

 • 13 ਫਰਵਰੀ 2013 ਨੂੰ ਰੋਹਤਕ ਵਿਖੇ ਡੇਰਾ ਸਿਰਸਾ ਵੱਲੋਂ ਸ਼ਹਿਰ ਦੀ ਸਫਾਈ ਦਾ ਅਭਿਆਨ ਚਲਾਇਆ ਗਿਆ ਸੀ, ਜਿਥੇ ਸਤਿਸੰਗ ਵੀ ਹੋਇਆ ਸੀ।
  ਸ਼ਹਿਰ ਦੀ ਸਫਾਈ ਤੋਂ ਬਾਅਦ ਜਦੋਂ ਡੇਰਾ ਮੁਖੀ ਸਤਿਸੰਗ 'ਚ ਪ੍ਰਵਚਨ ਕਰ ਰਿਹਾ ਸੀ ਤਾਂ ਇਕ ਡੇਰਾ ਪ੍ਰੇਮੀ ਨੇ ਖੜ੍ਹੇ ਹੋ ਕੇ ਇਕ ਪਰਚੀ ਰਾਹੀਂ ਮੰਗ ਰੱਖੀ ਸੀ ਕਿ ''ਪਿਤਾ ਜੀ, ਰੋਹਤਕ ਜੇਲ ਵਿਚ ਬਹੁਤ ਸਾਰੇ ਹਵਾਲਾਤੀ ਤੇ ਕੈਦੀ ਬੰਦ ਹਨ, ਜਿਨ੍ਹਾਂ ਨੂੰ ਦਰਸ਼ਨਾਂ ਤੇ ਪ੍ਰਵਚਨਾਂ ਦੀ ਲੋੜ ਹੈ, ਸ਼ਾਇਦ ਉਨ੍ਹਾਂ ਦਾ ਜੀਵਨ ਵੀ ਸਫਲ ਹੋ ਜਾਵੇ।'' ਜਿਸ 'ਤੇ ਡੇਰਾ ਮੁਖੀ ਨੇ ਕਿਹਾ ਸੀ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਕੋਈ ਪ੍ਰਬੰਧ ਕਰੇ ਤਾਂ ਉਹ ਰੋਹਤਕ ਜੇਲ 'ਚ ਜਾਣ ਨੂੰ ਤਿਆਰ ਹਨ।
   ਉਦੋਂ ਦੀ ਕਹੀ ਗੱਲ ਹੁਣ 25 ਅਗਸਤ 2017 ਨੂੰ ਪੂਰੀ ਹੋਈ ਹੈ ਕਿ ਡੇਰਾ ਮੁਖੀ ਰੋਹਤਕ ਜੇਲ 'ਚ ਬੰਦ ਹਨ।
   

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 15 ਮਿੰਟ ਦੀ ਫਰੀ ਪਾਰਕਿੰਗ ਟਿਕਟ : 27000 ਡਾਲਰ

 • ਔਕਲੈਂਡ 31 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਕਲੋਲਾਂ ਅਤੇ ਮਜ਼ਾਕ ਸਿਰਫ ਇਨਸਾਨ ਹੀ ਨਹੀਂ ਕਰਦੇ ਕਈ ਵਾਰ ਸ਼ਾਇਦ ਮਸ਼ੀਨਾਂ ਦਾ ਵੀ ਦਿਲ ਕਰ ਆਉਂਦਾ ਹੱਸਣ ਅਤੇ ਹਸਾਉਣ ਨੂੰ। ਇਕ ਅਜਿਹਾ ਹੀ ਫੱਨੀ ਜਿਹਾ ਮਾਹੌਲ ਅੱਜ ਸਵੇਰੇ ਸਵਾ ਕੁ 6 ਵਜੇ ਕ੍ਰਾਈਸਟਚਰਚ ਹਵਾਈ ਅੱਡੇ ਉਤੇ ਉਦੋਂ ਬਣ ਗਿਆ ਜਦੋਂ ਇਕ ਪੰਜਾਬੀ ਨੌਜਵਾਨ ਜੀਤ ਚੀਮੇ ਨੇ 10 ਕੁ ਮਿੰਟ ਕਾਰ ਪਾਰਕ ਕਰਨ ਬਾਅਦ ਪਾਰਕਿੰਗ ਟਿਕਟ ਨੂੰ ਪਾਰਕਿੰਗ ਪੇਅ ਮਸ਼ੀਨ ਦੇ ਵਿਚ ਪਾਇਆ ਤਾਂ ਮਸ਼ੀਨ ਨੇ ਸ਼ਾਇਦ ਆਪਣੀ ਬੌਹਣੀ ਕਰਦਿਆਂ 27,000 ਡਾਲਰ ਅਦਾ ਕਰਨ ਵਾਸਤੇ ਸਕਰੀਨ ਉਤੇ ਡਿਸਪਲੇਅ ਕਰ ਦਿੱਤਾ। ਪਹਿਲੀ ਵਾਰ ਤਾਂ ਜੀਤ ਚੀਮੇ ਨੂੰ ਲੱਗਿਆ ਕਿ ਇਹ ਕੋਈ ਕਿਸੀ ਹੋਰ ਟਿਕਟ ਦਾ ਡਿਸਪਲੇਅ ਆ ਗਿਆ ਹੋਵੇਗਾ ਕਿਉਂਕਿ ਉਹ ਤਾਂ 15 ਮਿੰਟ ਦੇ ਵਿਚ ਹੀ ਫ੍ਰੀ ਪਾਰਕਿੰਗ ਵਾਲੇ ਸਮੇਂ ਵਿਚ ਵਾਪਿਸ ਜਾ ਰਿਹਾ ਸੀ। ਜੀਤ ਚੀਮੇ ਨੇ ਦੁਬਾਰਾ ਪਾਰਕਿੰਗ ਟਿਕਟ ਪਾਈ ਤਾਂ ਦੁਬਾਰਾ ਫਿਰ 27,000 ਡਾਲਰ ਅਦਾ ਕਰਨ ਵਾਸਤੇ ਮਸ਼ੀਨ ਕਹਿਣ ਲੱਗੀ। ਜੀਤ ਚੀਮੇ ਨੇ ਪਾਰਕਿੰਗ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਹ ਵੀ ਮਸ਼ੀਨੀ ਗਲਤੀ 'ਤੇ ਹੱਸਣ ਲੱਗੇ। ਭਾਵੇਂ ਪਾਰਕਿੰਗ ਸਟਾਫ ਨੇ ਬਿਨਾਂ ਕੋਈ ਕਾਰ ਪਾਰਕਿੰਗ ਲਿਆਂ ਜੀਤ ਚੀਮੇ ਨੂੰ ਸੌਰੀ ਕਹਿ ਕੇ ਰੁਖਸਤ ਕਰ ਦਿੱਤਾ ਪਰ ਸਵੇਰੇ-ਸਵੇਰੇ ਮਸ਼ੀਨ ਦੀ ਪਾਰਕਿੰਗ ਕਲੋਲ ਸ਼ਾਇਦ ਉਸਨੂੰ ਜ਼ਿੰਦਗੀ ਭਰ ਖੁਸ਼ੀ-ਖੁਸ਼ੀ ਸਾਂਝੀ ਕਰਨ ਵਾਸਤੇ ਕਹਿੰਦੀ ਰਹੇਗੀ।
  ਜੀਤ ਚੀਮਾ ਹੋਰਾਂ ਵੀ ਮਾਹੌਲ ਨੂੰ ਹੋਰ ਖੁਸ਼ਗਵਾਰ ਬਣਾਉਂਦਿਆਂ ਇਹ ਕਹਿ ਦਿੱਤਾ ਕਿ ਜੇਕਰ ਤੁਸੀਂ ਵੇਟ ਕਰ ਸਕਦੇ ਹੋ ਤਾਂ ਮੈਂ ਪਾਰਕਿੰਗ ਲੋਨ ਲੈ ਕੇ ਵਾਪਿਸ ਆਉਂਦਾ ਹੈ। ਸੋ ਮਸ਼ੀਨਾਂ ਵੀ ਕਈ ਵਾਰ ਕਲੋਲ ਕਰ ਜਾਂਦੀਆਂ ਹਨ ਸਾਰਿਆਂ ਨੂੰ ਖਿਆਲ ਰੱਖਣ ਦੀ ਲੋੜ ਹੈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਸ ਤਰ੍ਹਾਂ ਵੀ ਹੋ ਸਕਦਾ ਕਿ ਗਾਜਰ ਨਾਲ ਮਿਲੇ ਮੁੰਦਰੀ

 • ਕੈਮਰੋਸ ਦੀ ਇਕ ਔਰਤ ਜਿਸ ਦੀ ਕੁੜਮਾਈ ਵਾਲੀ ਮੁੰਦਰੀ 13 ਸਾਲ ਪਹਿਲਾਂ ਗੁਆਚ ਗਈ ਸੀ, ਜਦੋਂ ਉਹ ਆਪਣੇ ਘਰ 'ਚ ਲੱਗੇ ਫੁੱਲਾਂ ਅਤੇ ਸਬਜ਼ੀਆਂ ਨੂੰ ਪਾਣੀ ਅਤੇ ਖਾਦ ਪਾ ਰਹੀ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਮੁੰਦਰੀ ਉਸ ਦੀ ਨੂੰਹ ਨੂੰ ਉਸ ਦੇ ਹੀ ਬਾਗ 'ਚ ਲੱਗੀ ਗਾਜਰ ਨਾਲ ਲਿਪਟੀ ਹੋਈ ਮਿਲੀ।
  ਗ੍ਰਾਮਜ਼ ਦੀ ਨੂੰਹ ਨੂੰ ਇਹ ਮੁੰਦਰੀ ਉਥੋਂ ਲੱਭੀ ਜਦੋਂ ਉਹ ਗਾਜਰਾਂ ਪੁੱਟ ਕੇ ਉਨ੍ਹਾਂ ਨੂੰ ਧੋਣ ਲਈ ਰਸੋਈ 'ਚ ਗਈ ਅਤੇ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਕਿਵੇਂ ਇਕ ਗਾਜਰ ਇਕ ਮੁੰਦਰੀ ਦੇ ਆਕਾਰ ਨਾਲ ਅੱਗੇ ਵਧੀ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 250 ਫੁੱਟ ਥੱਲੇ ਡੂੰਘੀ ਖਾਈ ਵਿਚ ਡਿੱਗ ਗਿਆ ਪਰ ਜਾਨ ਬੱਚ ਗਈ

 • ਕੈਲੀਫੋਰਨੀਆ ਦੇ ਕੈਲਾਬਸਾਸ ਸ਼ਹਿਰ ਵਿਚ 27 ਸਾਲ ਦਾ ਮੈਥਿਊ ਮੁੱਰੇ ਆਪਣੀ ਬਾਇਕ ਤੋਂ ਰਾਈਡਿੰਗ ਕਰ ਰਿਹਾ ਸੀ। ਉਦੋਂ ਅਚਾਨਕ ਉਸ ਦਾ ਬੈਲੇਂਸ ਵਿਗੜ ਗਿਆ ਅਤੇ ਆਪਣੀ ਮੋਟਰਸਾਈਕਿਲ ਸਮੇਤ ਉਹ 250 ਫੁੱਟ ਥੱਲੇ ਡੂੰਘੀ ਖਾਈ ਵਿਚ ਡਿੱਗ ਗਿਆ ਪਰ ਉਸ ਦੀ ਜਾਨ ਬੱਚ ਗਈ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਟਾਇਲਟ ਨੋਟ ਨੇ ਉਹਨੂੰ ਤਸਕਰਾਂ ਤੋਂ ਬਚਾਇਆ

 • ਜਦੋਂ ਸ਼ੇਲੀਆ ਫੈ਼ਡਰਿਕ ਨੇ ਜਹਾਜ਼ ਵਿੱਚ ਇੱਕ ਉਲਝੀ ਅਤੇ ਪ੍ਰੇਸ਼ਾਨ ਨਜ਼ਰ ਆ ਰਹੀ  ਲੜਕੀ ਨੂੰ ਇੱਕ ਸੂਟ-ਬੂਟ ਵਾਲੇ ਬਜੁਰਗ ਦੀ ਨਾਲ ਬੈਠੇ ਦੇਖਿਆ ਤਾਂ ਉਸਨੂੰ ਚਿੰਤਾ ਹੋਈ ।   ਏਅਰਹੋਸਟੈਸ  ਸ਼ੇਲੀਆ ਨੇ ਦੱਸਿਆ ,’ ਅਜਿਹਾ ਲੱਗ ਰਿਹਾ ਸੀ ਕਿ ਲੜਕੀ ਕਿਸੇ ਨਰਕ ‘ਚੋਂ ਹੋ ਕੇ ਗੁਜ਼ਰੀ ਹੈ ਅਤੇ ਉਹ ਬੁੱਢਾ ਉਸ ਨਾਲ ਗੱਲ ਨਹੀਂ ਕਰਨ ਦੇਵੇਗਾ।’
  ਸ਼ੇਲੀਆ ਨੇ ਜਹਾਜ਼ ਨੇ ਟਾਇਲਟ  ਵਿੱਚ ਲੜਕੀ ਦੇ ਲਈ ਇੱਕ  ਨੋਟ ਛੱਡਿਆ ਜਿਸ ਵਿੱਚ ਉਸਨੇ ਲਿਖਿਆ ਸੀ ਕਿ  ਜੇ ਲੜਕੀ  ਨੂੰ ਕਿਸੇ ਮੱਦਦ ਦੀ ਜਰੂਰਤ ਹੈ ਤਾਂ ਉਹ ਦੱਸੇ ।
  ਬਾਅਦ ਵਿੱਚ ਪਤਾ ਚੱਲਿਆ ਕਿ ਲੜਕੀ ਮਨੁੱਖੀ ਤਸਕਰੀ ਦਾ ਸਿ਼ਕਾਰ ਸੀ ਅਤੇ ਏਅਰ ਹੋਸਟੈਸ  ਪਰਿਚਾਰਿਕਾ  ਸ਼ੇਲੀਆ ਫੈ਼ਡਰਿਕ ਦੀ ਸੰ਼ਕਿਆਂ ਨੇ ਉਸਨੂੰ ਬਚਾਉਣ ਵਿੱਚ ਮੱਦਦ ਕੀਤੀ ।
  ਸ਼ੇਲਿਆ ਦੇ ਦੱਸਣ ਮੁਤਾਬਿਕ  ਜਹਾਜ਼ ਦੇ ਪਾਇਲਟ ਨੇ ਪੁਲੀਸ ਨੂੰ ਇਸਦੀ  ਸੂਚਨਾ ਦਿੱਤੀ , ਜਦੋਂ ਜਹਾਜ਼ ਏਅਰਪੋਰਟ ‘ਤੇ ਪਹੁੰਚਿਆ ਤਾਂ  ਪੁਲੀਸ ਇੰਤਜ਼ਾਰ ਕਰ ਰਹੀ ਸੀ ।
  ਸਾਲ 2011 ਵਿੱਚ ਅਲਾਸਕਾ ਏਅਰਲਾਈਨ ਵਿੱਚ ਹੋਈ ਇਸ ਘਟਨਾ ਦੀ ਅਮਰੀਕੀ ਮੀਡੀਆ ਵਿੱਚ ਇਸ ਹਫ਼ਤੇ ਰਿਪਰੋਟਿੰਗ ਹੋਈ ਜਦੋਂ ਚੈਰਿਟੀ ਸੰਸਥਾ  ਏਅਰਲਾਈਨ ਅੰਬੈਸਡਰ  , ਏਅਰਲਾਈਨ ਸਟਾਫ ਨੂੰ ਇਸ ਗੱਲ ਦੀ ਸਿੱਖਿਆ ਦੀ ਰਹੀ ਸੀ ਕਿ ਮਨੁੱਖੀ ਤਸਕਰੀ ਨਾਲ ਕਿਵੇਂ ਨਿਬਟਿਆ ਜਾਵੇ।
  ਏਅਰਲਾਈਨ ਅੰਬੈਂਸਡਰ  ਦੀ ਵੈੱਬਸਾਈਟ  ਦੇ ਮੁਤਾਬਿਕ ਮਾਨਵ ਤਸਕਰੀ ਤੋਂ ਪੀੜਤ ਭੈਭੀਤ  ਅਤੇ ਆਪਣੀ ਸਥਿਤੀ ਨੂੰ ਲੈ ਕੇ ਪ੍ਰੇਸ਼ਾਨ  ਨਜ਼ਰ ਆ ਸਕਦੇ ਹਨ। ਅਜਿਹੇ ਲੋਕ ਸਿਖਾਇਆ ਹੋਇਆ ਜਵਾਬ ਦਿੰਦੇ ਨਜ਼ਰ ਆ ਸਕਦੇ ਹਨ ਅਤੇ ਅਜਿਹੇ  ਕੱਪੜਿਆਂ ਵਿੱਚ ਹੋ ਸਕਦੇ ਹਨ ਜੋ ਸਮੇਂ ਅਤੇ ਸਥਿਤੀ ਦੇ ਅਨੁਕੂਲ ਨਾ ਹੋਣ।
  ਦੱਸਿਆ ਗਿਆ ਕਿ ਅਜਿਹੇ ਮਾਮਲਿਆਂ ਵਿੱਚ  ਤਸਕਰ ਹੀ ਜਵਾਬ ਦੇ ਸਕਦਾ, ਉਹ ਪੀੜਤ ਉਪਰ ਲਗਾਤਾਰ ਨਜ਼ਰ ਰੱਖੇ ਅਤੇ ਪੀੜਤ ਦਾ ਨਾਂਮ ਅਤੇ ਉਸਦੇ ਬਾਰੇ ਜਾਣਕਾਰੀ ਵੀ ਨਾ ਦੇਵੇ।
  ਸੰਸਥਾਨ ਦੀ ਸੰਸਥਾਪਕ   ਨੈਨਸੀ ਰਿਵਰਡ ਨੇ ਦੱਸਿਆ ਕਿ  , ‘ਅਸੀ ਲੋਕਾਂ ਨੂੰ ਦੱਸਦੇ ਕਿ ਅਜਿਹੇ ਪੀੜਤਾਂ ਦੀ ਮੱਦਦ ਕਰਨ ਦੀ ਕੋਸਿ਼ਸ਼ ਨਾ ਕਰੋ  ਕਿਉਂਕਿ ਇਸ ਨਾਲ ਪੀੜਤ  ਅਤੇ ਖੁਦ ਉਹਨਾਂ ਲਈ ਖਤਰਾ ਪੈਦਾ ਹੋ ਸਕਦਾ ਹੈ।’ ਇਸ ਬਜਾਏ   ਕਿਸੇ ਸ਼ੱਕੀ ਨਾਲ ਸਿੱਧਾ ਨਾਲ ਉਲਝੋਂ ਜਾਂ ਚਿੰਤਾਂ ਵੀ ਜ਼ਾਹਿਰ ਨਾ ਕਰੋ । ਇਸਦੀ ਜਗਾਹ ਨੂੰ ਪਾਇਲਟ ਨੂੰ ਦੱਸੋ ਕਿ ਉਹ ਰੇਡਿਓ ਦੇ ਜ਼ਰੀਏ  ਅਗਲੇ ਏਅਰਪੋਰਟ ਤੱਕ ਸੂਚਨਾ ਪਹੁੰਚਾ ਦੇਵੇ ।
  ਫੈਡਰਿਕ ਦੇ ਮਾਮਲੇ ਵਿੱਚ ਅਜਿਹਾ ਹੋਇਆ ਸੀ ਕਿ ਉਹ ਲੜਕੀ ਨੂੰ ਫੁਸਫੁਸਾਕਰ  ਜਹਾਜ਼ ਦੇ ਟੁਆਲਿਟ ਵਿੱਚ ਤੱਕ  ਜਾਣ ਦਾ  ਸੰਦੇਸ਼ ਦੇਣ ਵਿੱਚ ਸਫ਼ਲ ਰਹੀ ਸੀ ।
  ਫੈਡਰਿਕ  ਨੇ ਦੱਸਿਆ ਕਿ ਉਸਨੇ ਲੜਕੀ  ਦੇ ਲਈ ਟੁਆਲਿਟ ਮਿਰਰ ਵਿੱਚ ਇੱਕ ਨੋਟ ਛੱਡਿਆ ਸੀ , ਜਿਸ  ਵਿੱਚ ਲਿਖਿਆ ਸੀ ‘ਕੋਈ ਮੱਦਦ ਚਾਹੀਦੀ ਹੈ ਤਾਂ ਦੱਸੋ ।’
  ਮਨੁੱਖੀ ਤਸਕਰੀ ਦਾ ਸਿ਼ਕਾਰ ਹੋਈ ਲੜਕੀ ਹੁਣ ਕਾਲੇਜ ਜਾਂਦੀ ਹੈ ਅਤੇ ਉਸਨੇ  ਫੈਡਰਿਕ ਨਾਲ ਸੰਪਰਕ ਬਣਾ ਕੇ ਰੱਖਿਆ ਹੈ।
  ਨੈਸ਼ਨਲ ਹਿਊਮਨ ਟ੍ਰੈਫਿਕ  ਹਾਟਲਾਈਨ ਦੇ ਮੁਤਾਬਿਕ ਸਾਲ 2016 ਵਿੱਚ ਅਮਰੀਕਾ ‘ਚ 7572  ਮਾਮਲੇ ਰਿਪੋਰਟ ਕੀਤੇ ਗਏ ਸਨ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 7 ਫੁੱਟ 6 ਇੰਚ ਉੱਚੇ ਫਰੈਡੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੁੱਤਾ ਐਲਾਨਿਆ

 • ਬਰਤਾਨੀਆ ਦੇ 7 ਫੁੱਟ 6 ਇੰਚ ਉੱਚੇ ਗਰੇਟ ਡੇਨ ਨਸਲ ਦੇ ਕੁੱਤੇ ਫਰੈਡੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੁੱਤਾ ਐਲਾਨਿਆ ਗਿਆ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਐਸੈਕਸ ਦੇ ਇਸ ਕੁੱਤੇ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਦਰਜ ਹੋ ਗਿਆ ਹੈ। ਫਰੈਡੀ ਦਾ ਵਜ਼ਨ 92 ਕਿਲੋ ਹੈ ਅਤੇ ਉਸ ਦੇ ਮਾਲਕ ਕਲੇਅਰ ਸਟੋਨਮੈਨ ਨੂੰ ਖਾਣ-ਪਾਣ ’ਤੇ ਸਾਲਾਨਾ 12,500 ਪੌਂਡ ਦਾ ਖ਼ਰਚਾ ਸਹਿਣਾ ਪੈਂਦਾ ਹੈ।
  -ਪੀਟੀਆਈ

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ

 • ਤੁਸੀਂ ਮੌਤ ਦੀ ਸਜ਼ਾ ਪਾਏ ਕਿਸੇ ਵਿਅਤਕੀ ਦੇ ਬਰੀ ਹੋਣ ਦੀ ਖ਼ਬਰ ਤਾਂ ਸੁਣੀ ਹੋਵੇਗੀ ਪਰ ਅਜੀਬੋ-ਗਰੀਬ ਮਾਮਲੇ 'ਚ ਅਮਰੀਕਾ ਦੇ ਮਿਸ਼ਿਗਨ ਪ੍ਰਾਂਤ ਦੀ ਇਕ ਅਦਾਲਤ ਨੇ ਇਕ ਕੁੱਤੇ ਨੂੰ ਦੂਸਰੇ ਕੁੱਤੇ ਦੀ ਹੱਤਿਆ ਲਈ ਮੌਤ ਦੀ ਸਜ਼ਾ ਸੁਣਾਈ ਪਰ ਬਾਅਦ 'ਚ ਮਾਰੇ ਗਏ ਕੁੱਤੇ ਨਾਲ ਉਸ ਦਾ ਡੀ ਐੱਨ ਏ  ਟੈਸਟ ਦਾ ਮਿਲਾਨ ਨਾ ਹੋਣ 'ਤੇ ਉਸ ਨੂੰ ਬਰੀ ਕਰ ਦਿੱਤਾ। ਇਹ ਮਾਮਲਾ ਮਿਸ਼ਿਗਨ ਪ੍ਰਾਂਤ ਦਾ ਹੈ ਜਿਥੇ 'ਜੇਬ' ਨਾਂਅ ਦੇ ਕੁੱਤੇ 'ਤੇ ਗੁਆਂਢ ਘਰ 'ਚ ਰਹਿਣ ਵਾਲੇ 'ਵਲਾਡ' ਨਾਂਅ ਦੇ ਕੁੱਤੇ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਪਰ ਕਈ ਹਫਤਿਆਂ ਤੱਕ ਮੌਤ ਦੀ ਸਜ਼ਾ 'ਤੇ ਰਹਿਣ ਤੋਂ ਬਾਅਦ ਉਹ ਬਰੀ ਹੋ ਕੇ ਆਪਣੇ ਮਾਲਕ ਦੇ ਕੋਲ ਵਾਪਸ ਪਰਤ ਆਇਆ। ਮਸ਼ਿਗਨ ਦੇ ਡੇਟਰੋਇਟ ਸ਼ਹਿਰ ਤੋਂ 50 ਮੀਲ ਦੂਰ ਉੱਤਰ ਪੂਰਬ 'ਚ ਸੇਂਟ ਕਲੇਅਰ ਟਾਊਨਸ਼ਿਪ 'ਚ 24 ਅਗਸਤ ਨੂੰ ਵਲਾਡ ਦੀ ਮ੍ਰਿਤਕ ਮਿਲਿਆ ਅਤੇ ਜੇਬ ਨੂੰ ਉਸ ਦੇ ਨਜ਼ਦੀਕ ਖੜਾ ਵੇਖਿਆ ਗਿਆ ਸੀ। ਵਲਾਡ ਦੇ ਸਰੀਰ 'ਤੇ ਮਿਲੇ ਖੂਨ ਨਾਲ ਕਰਵਾਏ ਗਏ ਡੀ ਐਨ ਏ ਟੈਸਟ ਨਾਲ ਜੇਬ ਨਿਰਦੋਸ਼ ਪਾਇਆ ਗਿਆ, ਜਿਸ ਨੂੰ ਬਰੀ ਕਰ ਦਿੱਤਾ ਗਿਆ।

  Related Stories
    
  Go to TOP Top
  0 Comment(s)   Give Comment Comments

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     [1] 2 3 4  >>    Last >>
 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਨਿਕਾਹ ਕਰਵਾ ਕੇ ਉੱਥੇ ਹੀ ਰਹਿਣਾ ਚਾਹੁੰਦੀ ਹੈ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ
 • ਪੰਜਾਬ ‘ਚ ਝੰਡੀ ਵਾਲੀਆਂ ਕਾਰਾਂ ਉਡੀਕਦੇ ਕਾਂਗਰਸੀ ਵਿਧਾਇਕ, ਦਿੱਲੀ ‘ਚ ਮੀਟਿੰਗਾਂ ਦੌਰਾਨ ਨਹੀ ਨਿਕਲ ਰਿਹਾ ਕੋਈ ਨਤੀਜਾ
 • ਇੰਗਲੈਡ `ਚ ਮੋਦੀ ਖਿਲਾਫ ਜੋਰਦਾਰ ਪ੍ਰਦਰਸ਼ਨ
 • ਹਿਮਾਚਲ ਵਲੋਂ ਪੰਜਾਬ ਤੋਂ ਪਾਣੀਆਂ ਦਾ ਮੁੱਲ ਮੰਗਣਾ ਤਰਕ ਰਹਿਤ ਅਤੇ ਪਾਣੀਆਂ ਬਾਰੇ ਕਾਨੂੰਨ ਦੇ ਉਲਟ
 • ਚੱਢਾ ਪਰਿਵਾਰ ਦੀਆਂ ਨੂੰਹਾਂ ਅਰੂਸਾ ਆਲਮ ਨਾਲ ਮੁੱਖ ਮੰਤਰੀ ਨਿਵਾਸ ਤੇ ਤਸਵੀਰਾਂ ਵਾਇਰਲ , ਪੰਜਾਬ ਦੀ ਸਿਆਸਤ ‘ਚ ਆਈ ਵੱਡੇ ਦਿਨਾਂ ਵਾਲੀ ਗਰਮੀ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!