feed2js_ck = true;
document.write('
document.write('
document.write('
ਲਾਲਾ ਲਾਜਪਤ ਰਾਏ ਦਾ ਮੁਆਫ਼ੀਨਾਮਾ-
document.write('August 31, 2010 07:08:54 am
document.write('');
document.write('
ਮਾਂਡਲੇ ਜੇਲ੍ਹ ਤੋਂ ਲਿਖੇ ਦੋ ਪੱਤਰ
(ਜੇ ਇਹਨਾਂ ਇਹ ਖ਼ਤ ਪੜ੍ਹਣ ਤੋਂ ਬਾਦ ਵੀ ਕੋਈ ਸ਼ੱਕ ਰਹਿ ਜਾਵੇ ਤਾਂ ਗਦਰੀ ਬਾਬਾ ਹਰਜਾਪ ਸਿੰਘ ਦੀ ਡਾਇਰੀ ਦੇ ਪਹਿਲੇ 15 ਕੁ ਸਫ਼ੇ ਹੀ ਪੜ੍ਹ ਲਇਓ - ਸੰਪਾਦਕ- ਚਰਚਾ ਪੰਜਾਬ)
ਇਹ ਦੋਵੇਂ ਪੱਤਰ ਪ੍ਰਸਿੱਧ ਖੋਜੀ (ਮਰਹੂਮ) ਭਾਈ ਨਾਹਰ ਸਿੰਘ ਐਮ. ਏ. ਨੇ ਲੱਭੇ ਸਨ ਤੇ ਦਿੱਲੀ ਤੋਂ ਛੱਪਦੇ ਰਹੇ \'ਆਰਸੀ\' ਨਾਂ ਦੇ ਪ੍ਰਸਿੱਧ ਮਾਸਕ ਰਸਾਲੇ ਨੇ ਆਪਣੇ ਫਰਵਰੀ 1969 ਦੇ ਅੰਕ ਵਿਚ ਛਾਪੇ ਸਨ। ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੱਤਿਆ ਐਮ ਰਾਏ ਨੇ ਇਨ੍ਹਾਂ ਪੱਤਰਾਂ ਬਾਰੇ ਪ੍ਰਸਿੱਧ ਗ਼ਦਰੀ ਬਾਬੇ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸਨੂੰ ਲਹਿਰ ਨਾਲ ਗ਼ਦਾਰੀ ਅਤੇ ਨੰਗਾ ਚਿੱਟਾ ਮੁਆਫ਼ੀਨਾਮਾ ਕਰਾਰ ਦਿੱਤਾ ਸੀ। ਸ੍ਰ: ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਨੇ ਵੀ ਲਾਲਾ ਲਾਜਪਤ ਰਾਏ ਵੱਲੋਂ ਲਿਖੇ ਗਏ ਇਨ੍ਹਾਂ ਪੱਤਰਾਂ ਦਾ ਬਹੁਤ ਬੁਰਾ ਮਨਾਇਆ ਸੀ। ਇਨ੍ਹਾਂ ਪੱਤਰਾਂ ਦੀ ਪੂਰੀ ਇਬਾਰਤ ਇਸ ਤਰ੍ਹਾਂ ਹੈ:
ਚਿੱਠੀ 1.
ਸੇਵਾ ਵਿਖੇ,.
ਹਿਜ਼ ਐਕਸੀਲੈਂਸੀ ਵਾਇਸਰਾਏ.
ਤੇ ਗਵਰਨਰ ਜਨਰਲ ਆਫ਼ ਇੰਡੀਆ
ਤੇ ਅਧੀਨ ਦੇਸ
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ - ਤੁਹਾਡਾ ਨਿਮਾਨਾ ਫਰਿਆਦੀ ਇਕ ਸਰਕਾਰੀ ਕੈਦੀ ਹੈ, ਜੋ ਮਾਂਡਲੇ (ਅਪਰ ਬਰਮਾ) ਦੇ ਕਿਲ੍ਹੇ ਵਿਚ ਬੰਦੀ ਹੈ, ਜਿਸ ਨੂੰ ਲਾਹੌਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਤੁਹਾਡੇ ਹੁਕਮ ਨਾਲ ਜਲਾਵਤਨ ਕਰ ਕੇ ਇਸ ਥਾਂ ਭੇਜਿਆ ਗਿਆ। ਇਹ ਹੁਕਮ ਹਜ਼ੂਰ ਦੇ ਅਧਿਕਾਰ ਹੇਠ 7 ਮਈ 1907 ਨੂੰ ਕੱਢਿਆ ਗਿਆ।
ਤੁਹਾਡੇ ਇਸ ਫਰਿਆਦੀ ਨੂੰ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਤੱਕ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਵੱਲੋਂ ਕਾਰਵਾਈ ਕੀਤੀ ਗਈ, ਦੇ ਸੁਭਾਵ ਤੇ ਵੇਰਵੇ ਬਾਰੇ ਦੱਸਿਆ ਗਿਆ।
ਤੁਹਾਡਾ ਇਹ ਫਰਿਆਦੀ ਕਦੇ ਵੀ ਅਜਿਹਾ ਕੁਝ ਕਰਨ ਲਈ ਤਾਂਘ ਨਹੀਂ ਸੀ ਰੱਖਦਾ, ਜਿਸ ਦਾ ਉਦੇਸ਼ ਭਾਰਤ ਦੇ ਸ਼ਹਿਨਸ਼ਾਹ ਦੀ ਸਲਤਨਤ ਦੇ ਕਿਸੇ ਹਿੱਸੇ ਦੇ ਵਿਰੁੱਧ ਹੁੱਲੜ ਮਚਾਣਾ ਹੋਵੇ। ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ, ਪਰ ਜ਼ੋਰ ਨਾਲ ਤਰਦੀਦ ਕਰਦਾ ਹੈ ਕਿ ਉਸ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਸਦਕਾ ਇਹ ਧਾਰਾ ਉਸ ਵਿਰੁੱਧ ਲਾਗੂ ਹੋ ਸਕਦੀ ਹੋਵੇ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਤਰਦੀਦ ਕਰਦਾ ਹੈ ਕਿ ਉਸ ਦੇ ਗ੍ਰਿਫਤਾਰ ਕਰਨ ਦੇ ਸਮੇਂ ਜਾਂ ਉਸ ਤੋਂ ਕੁਝ ਪਹਿਲਾਂ ਜਾਂ ਫਿਰ ਕੁਝ ਪਿੱਛੋਂ, ਕਦੇ ਵੀ, ਬਾਦਸ਼ਾਹ ਸਲਾਮਤ ਦੀ ਹਿੰਦੁਸਤਾਨ ਦੇ ਸਲਤਨਤ ਦੇ ਕਿਸੇ ਹਿੱਸੇ ਵਿਚ ਕਿਸੇ ਭਾਂਤ ਦਾ ਉਚਿਤ ਸੰਸਾ ਨਹੀਂ ਸੀ, ਜਿਸ ਤੋਂ ਬਚਾਓ ਲਈ ਤੁਹਾਡੇ ਇਸ ਫਰਿਆਦੀ ਦੀ ਗ੍ਰਿਫਤਾਰੀ ਤੇ ਜਲਾਵਤਨੀ ਜ਼ਰੂਰੀ ਜਾਂ ਦਲੀਲ ਪੂਰਬਕ ਹੋਵੇ।
ਤੁਹਾਡੇ ਇਸ ਫਰਿਆਦੀ ਦਾ ਯਕੀਨ ਹੈ ਕਿ ਉਹ ਦੁਸ਼ਮਣਾਂ ਵੱਲੋਂ ਪਹੁੰਚਾਈ ਗਈ ਝੂਠੀ ਤੇ ਮੰਦਭਾਵਨਾ ਵਾਲੀ ਜਾਣਕਾਰੀ ਦਾ ਸ਼ਿਕਾਰ ਬਣਿਆ ਰਿਹਾ ਹੈ ਤੇ ਬਣਿਆ ਹੋਇਆ ਹੈ। ਜਾਂ ਫਿਰ ਉਸ ਵਿਰੁੱਧ ਰਿਪੋਰਟਾਂ ਪੱਖਪਾਤੀ ਜਾਂ ਗ਼ਲਤਫਹਿਮੀ ਵਿਚ ਪਏ ਅਧਿਕਾਰੀਆਂ ਦੇ ਕਿਸੇ ਭੁਲੇਖੇ ਜਾਂ ਸੰਸੇ \'ਤੇ ਆਧਾਰਤ ਹਨ।
ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਅਰਜ਼ ਕਰਦਾ ਹੈ ਕਿ ਇਨਸਾਫ਼ ਤੇ ਹਕ-ਨਿਆਂ ਦੇ ਨਾਂ ਉੱਤੇ ਉਸ ਨੂੰ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਹਜ਼ੂਰ ਦੇ ਵਿਚਾਰ ਗੋਚਰੇ ਆਪਣਾ ਪੱਖ ਰੱਖ ਸਕੇ।
ਤੁਹਾਡਾ ਇਹ ਫਰਿਆਦੀ ਹਮੇਸ਼ਾ ਹੀ ਆਪਣੇ ਨਿਮਾਣੇ ਜਿਹੇ ਢੰਗ ਨਾਲ ਸਦਾ ਸ਼ਾਂਤਮਈ ਕੰਮਾਂ ਵਿਚ ਰੁਝਿਆ ਰਿਹਾ ਹੈ ਅਤੇ ਆਪਣੇ ਵਸੀਲਿਆਂ ਤੇ ਗਿਆਨ ਅਨੁਸਾਰ ਵਿਭਿੰਨ ਢੰਗਾਂ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਦਾ ਰਿਹਾ ਹੈ, ਜਿਹਾ ਕਿ ਸਿਖ਼ਸ਼ਾ ਨੂੰ ਫੈਲਾਣ ਦਾ ਕੰਮ, ਯਤੀਮਾਂ ਜਾਂ ਵਿਧਵਾਵਾਂ ਦੀ ਸਹਾਇਤਾ ਲਈ ਦਾਨ ਇਕੱਤਰ ਕਰਨਾ, ਕਾਲ ਦੇ ਸਮੇਂ ਕਾਲ ਪੀੜਤਾਂ ਲਈ ਦਾਨ ਇਕੱਠਾ ਕਰਨਾ ਤੇ ਵੰਡਣਾ ਅਤੇ 1905 ਦੇ ਭੂਚਾਲ ਸਮੇਂ ਬਣੀ ਵੱਡੀ ਭੀੜ ਵੇਲੇ ਲੋਕਾਂ ਨੂੰ ਸਹਾਇਤਾ ਦੇਣੀ। ਤਿੰਨ ਸਾਲਾਂ ਦੇ ਸਮੇਂ ਤੱਕ ਉਹ ਪੰਜਾਬ ਦੇ ਇਕ ਨਗਰ ਵਿਚ ਮਿਊਂਸਪਲ ਕਮਿਸ਼ਨਰ ਰਿਹਾ। ਪਿਛਲੇ 25 ਸਾਲਾਂ ਦੇ ਲੰਮੇ ਸਮੇਂ ਵਿਚ ਉਸ \'ਤੇ ਕਦੇ ਵੀ ਹਿਜ਼ ਮੈਜਸਟੀ ਦੀ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੇ ਕੋਈ ਵੀ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਸੰਦੇਹ ਨਹੀਂ ਕੀਤਾ ਗਿਆ। ਤੁਹਾਡੇ ਇਸ ਫਰਿਆਦੀ ਵਰਗੀ ਨਿਮਾਣੀ ਥਾਂ-ਥਿਤ ਵਾਲੇ ਸ਼ਖਸ ਲਈ ਇਸ ਤਰ੍ਰਾਂ ਇਕ ਦਮ ਆਪਣੇ ਪ੍ਰਵਾਰ ਤੋਂ ਵੱਖ ਹੋ ਜਾਣ ਅਤੇ ਆਪਣੇ ਰੁਜ਼ਗਾਰ ਦੇ ਵਸੀਲਿਆਂ ਤੋਂ ਵਾਂਝੇ ਜਾਣ ਨਾਲ ਬੜੀ ਦੁਖਦਾਈ ਅਵਸਥਾ ਵਿਚੋਂ ਲੰਘਣਾ ਪੈ ਰਿਹਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ ਨਾਲ ਕਿਉਂ ਇਉਂ ਹੋਇਆ ਤੇ ਫਿਰ ਉਸ ਨੂੰ ਜਵਾਬ ਦੇਹੀ ਦਾ ਮੌਕਾ ਨਹੀਂ ਦਿੱਤਾ ਗਿਆ। ਤੁਹਾਡਾ ਇਹ ਫਰਿਆਦੀ ਤਾਂ ਅਸਾਧ ਅਪਚ ਦਾ ਰੋਗੀ ਹੈ, ਉਸ ਦਾ ਜਿਗਰ ਅਤੇ ਮੇਹਦਾ ਖਰਾਬ ਰਹਿੰਦਾ ਹੈ, ਤਿਲੀ ਵਧੀ ਹੋਈ ਹੈ ਅਤੇ ਉਸ ਨੂੰ ਯਰਕਾਨ ਵੀ ਹੋ ਜਾਂਦਾ ਹੈ ਤੇ ਉਹ ਕਈ ਕਈ ਮਹੀਨੇ ਨਿਸੱਤਾ ਹੋ ਕੇ ਪਿਆ ਰਹਿੰਦਾ ਹੈ, ਇਹ ਇਕ ਅਜਿਹੀ ਸਚਾਈ ਹੈ ਜਿਸ ਦੀ ਤਸੱਲੀ ਲਾਹੌਰ ਵਿਚ ਉਸ ਦੇ ਇਲਾਜ ਕਰਦੇ ਡਾਕਟਰਾਂ ਤੋਂ ਕੀਤੀ ਜਾ ਸਕਦੀ ਹੈ। ਤੁਹਾਡਾ ਇਹ ਫਰਿਆਦੀ ਇਸ ਸਮੇਂ ਉਨੀਂਦਰੇ ਦੀ ਬੀਮਾਰੀ ਦਾ ਸ਼ਿਕਾਰ ਹੈ। ਇਕ ਓਪਰੇ ਦੇਸ਼ ਵਿਚ ਲੰਮੇ ਸਮੇਂ ਤੱਕ ਦੀ ਕੈਦ, ਤੇ ਇਕ ਅਜਿਹੇ ਜਲਵਾਯੂ ਵਿਚ ਜੋ ਉਸ ਲਈ ਓਪਰੀ ਹੈ ਤੇ ਜਿਥੇ ਕਸਰਤ ਲਈ ਚੋਖੇ ਮੌਕੇ ਨਹੀਂ, ਜਿਥੇ ਘਰ ਦੀਆਂ ਸਹੂਲਤਾਂ ਨਹੀਂ, ਅਜਿਹੇ ਜੀਵਨ ਦੀ ਸੁੰਞ ਤੇ ਅਕਾ ਦੇਣ ਵਾਲੀ ਇਕਸਾਰਤਾ ਸੇਹਤ \'ਤੇ ਕਾਫ਼ੀ ਬੁਰਾ ਅਸਰ ਪਾ ਰਹੀ ਹੈ। ਤੁਹਾਡਾ ਇਹ ਫਰਿਆਦੀ ਅਰਜ਼ ਗੁਜ਼ਾਰਦਾ ਹੈ ਕਿ ਹਿਜ਼ ਐਕਸੀਲੈਂਸੀ ਇਨ ਕੌਂਸਲ ਉਸ ਦੀ ਰਿਹਾਈ ਦਾ ਹੁਕਮ ਦੇਣ, ਜਾਂ ਉਸ ਵਿਰੁੱਧ ਲਗਾਏ ਗਏ ਦੂਸ਼ਣ ਜਾਂ ਦੂਸ਼ਣਾਂ ਤੋਂ ਉਸ ਨੂੰ ਜਾਣੂ ਕਰਾਣ, ਜੇ ਕਿਸੇ ਕਾਰਨ ਹਜ਼ੂਰ ਮੇਰੀ ਇਹ ਨਿਮਾਣੀ ਅਰਜ਼ ਪ੍ਰਵਾਨ ਨਾ ਕਰ ਸਕਦੇ ਹੋਣ, ਤਾਂ ਹਜੂਰ ਕ੍ਰਿਪਾ ਕਰਕੇ ਇਸ ਨਿਮਾਣੀ ਫਰਿਆਦ ਨੂੰ ਭਾਰਤ ਦੇ ਸ਼ਹਿਨਸ਼ਾਹ ਮੁਹਤਮਿਮ ਦੇ ਵਿਚਾਰ ਗੋਚਰਾ ਰੱਖਣ। ਜਦੋਂ ਤੱਕ ਇਸ ਫਰਿਆਦ \'ਤੇ ਵਿਚਾਰ ਨਹੀਂ ਹੋ ਜਾਂਦੀ, ਉਦੋਂ ਤੱਕ ਹਜ਼ੂਰ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਇਨ੍ਹਾਂ ਗੱਲਾਂ ਦੀ ਆਗਿਆ ਦੇਣ।
(ੳ) ਇਥੋਂ ਦੇ ਰਹਿਣ ਵਾਲੇ ਨਿੱਜੀ ਨੌਕਰ ਦੀ ਸੇਵਾ ਤੇ ਸਾਥ ਦੀ ਸਹੂਲਤ
(ਅ) ਅੰਗਰੇਜ਼ੀ ਤੇ ਹਿੰਦੁਸਤਾਨੀ ਅਖ਼ਬਾਰ ਪੜ੍ਹਨ ਦੀ ਆਗਿਆ ਜਿਨ੍ਹਾਂ ਬਿਨ੍ਹਾਂ ਇਹ ਫਰਿਆਦੀ ਬਹੁਤ ਇਕੱਲਤਾ ਜਿਹੀ ਮਹਿਸੂਸ ਕਰਦਾ ਹੈ। ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਇਹ ਵੀ ਦੱਸਣ ਦੀ ਮਿਹਰਬਾਨੀ ਕਰਨੀ ਕਿ ਉਸ ਨੂੰ ਕਦੋਂ ਤੱਕ ਇਥੇ ਕੈਦ ਰੱਖਿਆ ਜਾਵੇਗਾ। ਇਹ ਮਿਹਰਬਾਨੀ ਤੇ ਹੱਕ-ਨਿਆਂ ਦੇ ਬਦਲੇ ਤੁਹਾਡਾ ਇਹ ਫਰਿਆਦੀ ਹਜ਼ੂਰ ਦੀ ਦੀਰਘ ਆਯੂ ਲਈ ਪ੍ਰਾਰਥਨਾ ਕਰਨਾ ਆਦਿ, ਆਦਿ, ਆਪਣਾ ਫਰਜ਼ ਸਮਝੇਗਾ।
ਮਾਂਡਲੇ ਫ਼ੋਰਟ ਡਫ਼ਰਿਨ
ਹਜ਼ੂਰ ਦਾ ਨਿਮਾਣਾ ਫਰਿਆਦੀ
29 ਜੂਨ 1907 ਲਾਜਪਤ ਰਾਏ ਆਫ਼ ਲਾਹੌਰ
ਚਿੱਠੀ 2.
ਮੇਜਰਨਾਮਾ
ਸੇਵਾ ਵਿਖੇ, ਆਦਰਯੋਗ
ਇੰਡੀਅਨ ਰਾਜ ਪ੍ਰਬੰਧ ਸਬੰਧੀ ਸਕੱਤਰ
ਬ੍ਰਿਟਿਸ਼ ਪਾਰਲੀਮੈਂਟ, ਲੰਡਨ।
ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ
1. ਤੁਹਾਡਾ ਇਹ ਫਰਿਆਦੀ ਸਰਕਾਰੀ ਕੈਦੀ ਹੈ ਅਤੇ ਮਾਂਡਲੇ (ਬਰਮਾ) ਦੇ ਕਿਲ੍ਹੇ ਵਿਚ ਬੰਦ ਹੈ। ਇਸ ਨੂੰ ਲਾਹੌਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ \'ਵਰੰਟ ਆਫ਼ ਕਮਿਟਮੈਂਟ\' ਦੀ ਤਹਿਮੀਲ ਵਿਚ ਇਸ ਥਾਂ ਜਲਾਵਤਨ ਕਰਕੇ ਭੇਜਿਆ ਗਿਆ। ਸੁਣਵਾਈ ਦੀ ਮਿਤੀ 7 ਮਈ 1907 ਸੀ, ਤੇ ਇਹ ਵਰੰਟ 1818 ਦੀ ਧਾਰਾ 3 ਦੇ ਅਧੀਨ ਹਜ਼ੂਰ ਗਵਰਨਰ ਜਨਰਲ ਆਫ਼ ਇੰਡੀਆ ਇਨ ਕੌਂਸਲ ਦੇ ਅਧਿਕਾਰ ਹੇਠ ਜਾਰੀ ਕੀਤੇ ਗਏ।
2 ਇਸ ਫਰਿਆਦੀ ਨੂੰ ਨਾ ਤਾਂ ਗ੍ਰਿਫਤਾਰੀ ਸਮੇਂ ਅਤੇ ਨਾ ਹੀ ਪਿੱਛੋਂ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਆਧਾਰ \'ਤੇ ਉਪਰੋਕਤ ਧਾਰਾ ਦੇ ਅਧੀਨ ਉਸ ਵਿਰੁਧ ਕਾਰਵਾਈ ਕੀਤੀ ਗਈ।
3. ਤੁਹਾਡੇ ਇਸ ਫਰਿਆਦੀ ਨੇ ਅੱਗੇ ਇਕ ਬਿਨੈਪੱਤਰ ਵਿਚ, ਜੋ ਹਜ਼ੂਰ ਵਾਇਸਰਾਏ ਤੇ ਗਵਰਨਰ ਜਨਰਲ ਆਫ਼ ਇੰਡੀਆ ਨੂੰ ਘਲਿਆ ਗਿਆ, ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਪਰੋਕਤ ਧਾਰਾ ਨਿਆਂ-ਪੂਰਵਕ ਉਸ ਉੱਤੇ ਲਾਗੂ ਹੋ ਸਕੇ, ਉਸ ਨੇ ਕਦੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਹਜ਼ੂਰ ਦੀ ਭਾਰਤ ਦੀ ਸਲਤਨਤ ਦੇ ਕਿਸੇ ਹਿੱਸੇ ਵਿਚ \'ਹੁੱਲੜ\' ਮਚਿਆ ਹੋਵੇ ਜਾਂ ਮਚਣ ਦੀ ਸੰਭਾਵਨਾ ਹੋਵੇ। ਹਕੀਕਤ ਤਾਂ ਇਹ ਹੈ ਕਿ ਫਰਿਆਦੀ ਦੀ ਗ੍ਰਿਫ਼ਤਾਰੀ ਸਮੇਂ ਅਜਿਹੇ ਕਿਸੇ \'ਹੁੱਲੜ\' ਮਚਣ ਦਾ ਕੋਈ ਡਰ ਨਹੀਂ ਸੀ। ਤੁਹਾਡਾ ਇਹ ਫਰਿਆਦੀ ਝੂਠੀ ਸੂਹ ਦਾ ਸ਼ਿਕਾਰ ਬਣਿਆ ਹੈ, ਜੋ ਉਸ ਦੇ ਵਿਰੁਧ ਉਸ ਦੇ ਦੁਸ਼ਮਣਾਂ ਜਾਂ ਪੱਖਪਾਤੀ ਸਰਕਾਰੀ ਅਧਿਕਾਰੀਆਂ ਨੇ, ਆਪਣਾ ਪੱਖ ਪੂਰਨ ਲਈ ਦਿੱਤੀ ਅਤੇ ਕਿ ਜੇ ਉਸ ਨੂੰ ਦੇਸ਼ ਨਿਕਾਲੇ ਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਤਾਂ ਉਨ੍ਹਾਂ ਬਾਰੇ ਆਪਣੀ ਜਵਾਬਦੇਹੀ ਹਜ਼ੂਰ ਤੇ ਕੌਂਸਲ ਦੀ ਤਸੱਲੀ ਲਈ ਦੇਂਦਾ।
4. ਫਰਿਆਦੀ ਨੂੰ ਉਸ ਵਿਰੁੱਧ ਲਗਾਏ ਗਏ ਦੂਸ਼ਣਾਂ ਤੋਂ ਬਿਲਕੁਲ ਅਗਿਆਤ ਰੱਖਿਆ ਗਿਆ ਹੈ ਤੇ ਉਹ ਕੋਈ ਨਿਸਚਿਤ ਬਿਆਨ ਦੇਣ ਤੇ ਆਪਣੀ ਨਿਰਦੋਸ਼ਤਾ ਦੇ ਸਬੂਤ ਦੇਣ ਦੀ ਸਥਿਤੀ ਵਿਚ ਨਹੀਂ ਹੈ। ਕਿਉਂ ਜੋ ਅਖ਼ਬਾਰ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਲਈ ਤੁਹਾਡਾ ਫਰਿਆਦੀ ਗਵਰਨਮੈਂਟ ਆਫ਼ ਇੰਡੀਆ ਦੇ \'ਕਿਆਸੇ ਆਧਾਰਾਂ\' ਦੀ ਖੰਡਨਾ ਜਾਂ ਜਵਾਬਦੇਹੀ ਦੀ ਸਥਿਤੀ ਵਿਚ ਨਹੀਂ। ਪ੍ਰੰਤੂ ਉਹ ਆਦਰ ਨਾਲ ਇਹ ਦੁਹਰਾਣ ਦੀ ਖੁੱਲ੍ਹ ਲੈਂਦਾ ਹੈ ਕਿ ਗਵਰਨਮੈਂਟ ਆਫ਼ ਇੰਡੀਆ ਦੀ ਕਾਰਵਾਈ, ਜੋ 1818 ਦੀ ਧਾਰਾ 3 ਦੇ ਅਧਾਰ \'ਤੇ ਉਸ ਵਿਰੁਧ ਕੀਤੀ ਗਈ, ਉਹ ਅਨਿਆਂ ਪੂਰਬਕ ਤੇ ਬੇਲੋੜੀ ਹੈ, ਅਜਿਹੀ ਕਾਰਵਾਈ ਲਈ ਅਵਸਰ ਬਣਿਆ ਹੀ ਨਹੀਂ ਸੀ ਅਤੇ ਇਹ ਧਾਰਾ ਟਿਕਵੇਂ ਰਾਜ ਪ੍ਰਬੰਧ ਦੇ ਦਿਨਾਂ ਲਈ ਅਤੇ ਤੁਹਾਡੇ ਇਸ ਫਰਿਆਦੀ ਜਿਹੇ ਸ਼ਖਸ ਲਈ ਜੋ ਜੀਵਨ ਵਿਚ ਨਿਮਾਣੀ ਥਾਂ ਰੱਖਦਾ ਹੈ, ਨਹੀਂ ਮੰਨੀ ਗਈ ਸੀ।
5. ਤੁਹਾਡਾ ਇਹ ਫਰਿਆਦੀ ਇਹ ਵੀ ਬਿਨੈ ਕਰਦਾ ਹੈ ਕਿ ਉਸ ਨੇ ਲਾਹੌਰ ਜਾਂ ਰਾਵਲਪਿੰਡੀ ਦੇ ਫਸਾਦਾਂ ਵਿਚ ਕੋਈ ਭਾਗ ਨਹੀਂ ਲਿਆ, ਉਸ ਨੇ ਸਿੱਧੇ ਜਾਂ ਪਰੋਖੇ ਢੰਗ ਨਾਲ ਕਿਸੇ ਸ਼ਖਸ ਨੂੰ ਗੜਬੜ ਮਚਾਣ ਲਈ ਉਤਸ਼ਾਹ ਨਹੀਂ ਦਿੱਤਾ, ਉਸ ਨੇ ਕੋਈ ਰਾਜ ਧਰੋਹ ਵਾਲਾ ਭਾਸ਼ਣ ਨਹੀਂ ਦਿੱਤਾ, ਅਤੇ ਸਰਕਾਰ ਵੱਲੋਂ ਚੁੱਕੇ ਕੁਝ ਕਦਮਾਂ, ਜੋ ਉਸ ਦੀ ਗ੍ਰਿਫਤਾਰੀ ਦੇ ਝਟ ਕੁ ਪਹਿਲਾਂ ਦੇ ਸਮੇਂ ਜਾਂ ਉਨ੍ਹੀਂ ਦਿਨੀਂ ਲੋਕਾਂ ਦੇ ਦਿਲ ਮੱਲੀ ਬੈਠੇ ਸਨ, ਦਾ ਖੰਡਨ ਕਰਦਿਆਂ ਉਸ ਨੇ ਕਾਨੂੰਨ ਤੇ ਵਿਧਾਨ ਦੀਆਂ ਹੱਦਾਂ ਨਹੀਂ ਉਲੰਘੀਆਂ, ਉਸ ਨੇ ਕਦੇ ਵੀ ਨਵਿਰਤੀ ਲਈ ਅਹਿੰਸਕ ਜਾਂ ਗੈਰਕਾਨੂੰਨੀ ਵਿਧੀਆਂ ਅਪਨਾਣ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਸ ਨੇ ਕਦੇ ਅਜਿਹੇ ਸ਼ਖਸ ਨਾਲ ਸਬੰਧ ਰੱਖੇ ਹਨ, ਜੋ ਉਸ ਦੀ ਸਮਝ ਅਨੁਸਾਰ ਅਜਿਹੀਆਂ ਵਿਧੀਆਂ ਦਾ ਪ੍ਰਚਾਰ ਕਰਦਾ ਹੋਵੇ। ਉਸ ਵਿਰੁਧ ਜੋ ਇਹ ਸੰਦੇਹ ਕੀਤਾ ਜਾਂਦਾ ਹੈ ਕਿ ਉਸ ਹਜ਼ੂਰ ਦੀ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਹਜ਼ੂਰ ਦਾ ਵਫ਼ਾਦਾਰ ਨਾ ਰਹਿਣ ਲਈ ਵਰਗਲਾਇਆ ਹੈ, ਇਹ ਬਿਲਕੁਲ ਨਿਰਮੂਲ ਹੈ, ਤੁਹਾਡੇ ਫਰਿਆਦੀ ਨੂੰ ਤੇ ਉਨ੍ਹਾਂ ਨਾਲ ਸੰਚਾਰ ਰੱਖਣ ਦਾ ਕਦੇ ਕਿਸੇ ਤਰ੍ਹਾਂ ਦਾ ਅਵਸਰ ਹੀ ਨਹੀਂ ਬਣਿਆ।
6. ਫਰਿਆਦੀ ਬੜੇ ਆਦਰ ਨਾਲ ਇਹ ਬਿਨੈ ਕਰਦਾ ਹੈ ਕਿ ਉਸ ਨੂੰ ਸ਼ਖਸੀ ਆਜ਼ਾਦੀ ਤੋਂ ਵਾਂਝਿਆ ਰੱਖ ਕੇ, ਅਜਿਹੀ ਕਾਰਵਾਈ ਦੇ ਆਧਾਰ ਕਾਰਨ ਨੂੰ ਦੱਸੇ ਬਿਨਾਂ, ਉਸ ਨੂੰ ਸੁਣੇ ਬਿਨਾਂ ਤੇ ਆਪਣੀ ਰੱਖਿਆ ਵਿਚ ਕੁਝ ਕਹਿਣ ਦਾ ਕੋਈ ਹੱਕ ਦਿੱਤੇ ਬਿਨਾਂ, ਉਸ ਨੂੰ ਰੱਦ ਕੇ, ਉਸ ਜਾਣਕਾਰੀ ਉੱਤੇ ਕਾਰਵਾਈ ਕਰਨੀ ਜੋ ਉਸ ਦੀ ਪਿੱਠ ਪਿੱਛੇ ਕੀਤੀ ਗਈ ਹੈ ਅਤੇ ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਸਹੂਲਤਾਂ ਨਾ ਦੇ ਕੇ ਗਵਰਨਮੈਂਟ ਆਫ਼ ਇੰਡੀਆ, ਇਸ ਅਵਸਰ ਉੱਤੇ, ਇਨਸਾਫ਼ ਤੇ ਹੱਕ-ਨਿਆਂ ਦੇ ਉਨ੍ਹਾਂ ਪ੍ਰਚੱਲਤ ਅਸੂਲਾਂ ਅਨੁਸਾਰ ਕਾਰਵਾਈ ਕਰਨੋਂ ਅਸਮਰਥ ਰਹੀ ਹੈ, ਜਿਹੜੇ ਬਰਤਾਨਵੀ ਰਾਜ ਪ੍ਰਬੰਧ ਦੇ ਸਾਧਾਰਨ ਗੁਣ ਮੰਨੇ ਜਾਂਦੇ ਹਨ। ਇਹ ਫਰਿਆਦੀ ਇਹ ਸੋਚਣ ਲਈ ਸਮਰੱਥ ਹੈ ਕਿ ਜਿਹੜੀ ਧਾਰਾ ਉਸ ਵਿਰੁਧ ਲਗਾਈ ਗਈ ਹੈ ਉਹ ਹੁਣ ਖਤਮ ਹੋ ਚੁੱਕੀ ਈਸਟ ਇੰਡੀਆ ਕੰਪਨੀ ਦਾ ਇਕ ਗੈਰ ਸੰਵਿਧਾਨਕ ਕਾਨੂੰਨ ਸੀ, ਅਤੇ ਚਾਰਟਰ ਅਨੁਸਾਰ ਮਿਲੀ ਸ਼ਕਤੀ ਤੋਂ ਬਾਹਰਾ ਸੀ, ਅਤੇ ਬਰਤਾਨਵੀ ਵਿਧਾਨ ਤੇ ਬਰਤਾਨਵੀ ਕਾਨੂੰਨਾਂ ਦੀ ਭਾਵਨਾ ਅਨੁਸਾਰ \'ਅਧਿਕਾਰੋਂ ਬਾਹਰਾ\' ਸੀ ਅਤੇ ਬਰਤਾਨਵੀ ਲੋਕ ਸਭਾ ਵੱਲੋਂ ਕਦੇ ਵੀ ਸਵੀਕਾਰ ਜਾਂ ਪ੍ਰਵਾਨ ਨਹੀਂ ਕੀਤਾ ਗਿਆ ਸੀ, ਉਪਰੋਕਤ ਧਾਰਾ ਅਨੁਸਾਰ ਐਗਜ਼ੈਕਟਿਵ ਸਰਕਾਰ ਨੂੰ ਹਮੇਸ਼ਾ ਲਈ ਇਹ ਸਦੀਵੀ ਸ਼ਕਤੀ ਪ੍ਰਦਾਨ ਕਰ ਦੇਣੀ ਕਿ ਉਹ ਬਰਤਾਨਵੀ ਪਰਜਾ ਨੂੰ ਅਦਾਲਤ ਵਿਚ ਬਿਨਾਂ ਯੋਗ ਢੰਗ ਨਾਲ ਮੁਕੱਦਮਾ ਚਲਾਏ ਦੇ, ਸ਼ਖਸੀ ਆਜ਼ਾਦੀ ਤੋਂ ਵਾਂਝਿਆਂ ਕਰ ਦੇਵੇ, ਸੁਭਾਵਕ ਨਿਆਂ ਤੇ ਕਾਨੂੰਨ ਅਨੁਸਾਰ ਚੱਲ ਰਹੀ ਸਰਕਾਰ ਦੇ ਸਭ ਸੰਕਲਪਾਂ ਦੇ ਵਿਰੁੱਧ ਹੈ।
7. ਇਹ ਫਰਿਆਦੀ ਬੜੇ ਆਦਰ ਨਾਲ ਬਿਨੈ ਕਰਦਾ ਹੈ ਕਿ ਉਪਰੋਕਤ ਧਾਰਾ ਅਨੁਸਾਰ ਜਿਹੜੇ ਸ਼ਖਸੀ ਬੰਧੇਜ ਵਰਨਣ ਕੀਤੇ ਗਏ ਹਨ, ਉਹ ਪ੍ਰਸਤਾਵਨਾ ਵਿਚ ਦਿੱਤੇ ਗਏ ਮੰਤਵਾਂ ਨੂੰ ਧਿਆਨ ਵਿਚ ਰੱਖ ਕੇ, ਉਸ ਤੋਂ ਬਾਹਰ ਨਹੀਂ ਸੋਚੇ ਜਾ ਸਕਦੇ, ਅਤੇ ਉਪਰੋਕਤ ਧਾਰਾ ਜ਼ਾਹਿਰੀ ਤੌਰ \'ਤੇ ਸਿਰਫ਼ ਨਿਰੋਧ ਲਈ ਹੈ ਨਾ ਕਿ ਉਸ ਸ਼ਖ਼ਸ ਨੂੰ ਸਜ਼ਾ ਦੇਣ ਲਈ ਜਿਸ ਉੱਤੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ। ਇਸ ਰੌਸ਼ਨੀ ਵਿਚ ਵੇਖਿਆ ਗਵਰਨਮੈਂਟ ਆਫ਼ ਇੰਡੀਆ ਦਾ ਇਹ ਫੈਸਲਾ ਕਿ ਫਰਿਆਦੀ ਨੂੰ ਅਖਬਾਰਾਂ ਨਾ ਪਹੁੰਚਾਈਆਂ ਜਾਣ ਅਤੇ ਉਸ ਨੂੰ ਇਕ ਆਪਣਾ ਨਿੱਜੀ ਨੌਕਰ ਜਾਂ ਆਪਣੀ ਕੌਮੀਅਤ ਦਾ ਇਕ ਬਾਵਰਚੀ ਰੱਖਣ ਦੀ ਆਗਿਆ ਨਾ ਦਿੱਤੀ ਜਾਵੇ, ਨਿਆਂਪੂਰਬਕ ਤੇ ਲੋੜੀਂਦਾ ਨਹੀਂ ਕਿਹਾ ਜਾ ਸਕਦਾ, ਇਹ ਗੱਲ ਵੀ ਨਿਆਂ ਪੂਰਵਕ ਨਹੀਂ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਬਿਲਕੁਲ ਹੀ ਨਾ ਮਿਲਣ ਦਿੱਤਾ ਜਾਵੇ ਤੇ ਇਹ ਗੱਲ ਕਰ ਦਿੱਤੀ ਜਾਵੇ ਕਿ ਸਿਰਫ਼ ਉਹੀ ਸਬੰਧੀ ਉਸ ਨੂੰ ਮਿਲ ਸਕਦਾ ਹੈ ਜਿਸਨੇ ਪਹਿਲਾਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਆਗਿਆ ਲੈ ਲਈ ਹੋਵੇ, ਤੇ ਉਹ ਸਿਰਫ਼ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ, ਨਿਕਟ ਬਹਿ ਕੇ ਮਿਲੇ। ਇਹ ਬੰਦਸ਼ਾਂ ਬਰਤਾਨੀਆ ਵਿਚ ਰਾਜਸੀ ਕੈਦੀ, ਜਾਂ ਲੋਕ ਸਭਾ ਦੇ ਕਿਸੇ ਵਿਸ਼ੇਸ਼ ਕਾਨੂੰਨ ਅਧੀਨ, ਬਿਨਾਂ ਮੁਕੱਦਮਾ ਚਲਾਏ ਬੰਦੀ ਵਿਚ ਪਾਏ ਗਏ ਬੰਦੀਵਾਨਾਂ ਨਾਲ ਕੀਤੇ ਜਾਂਦੇ ਸਲੂਕਾਂ ਦੇ ਵਿਰੁੱਧ ਹੈ। ਤੁਹਾਡੇ ਇਸ ਫਰਿਆਦੀ ਦੀ ਇਕ ਪਤਨੀ ਤੋਂ ਕਈ ਬੱਚੇ ਹਨ (ਜਿਨ੍ਹਾਂ ਵਿਚ ਇਕ ਜਵਾਨ ਵਿਧਵਾ ਲੜਕੀ ਤੇ ਉਸ ਦੀ ਬੱਚੀ ਵੀ ਸ਼ਾਮਲ ਹੈ) ਉਸ ਦੀ ਸੰਭਾਲ, ਸਿਖਸ਼ਾ ਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਹਾਲਤ ਵਿਚ ਵੀ ਫਰਿਆਦੀ ਨੂੰ ਬੰਦੀ \'ਚ ਰੱਖੀ ਰੱਖਣਾ ਨਿਆਂ ਪੂਰਵਕ ਨਹੀਂ, ਜਦੋਂ ਕਿ ਕਿਆਸ ਕੀਤੇ ਜਾਂਦੇ ਹੁੱਲੜ ਦਾ ਡਰ ਹੁਣ ਖਤਮ ਹੋ ਗਿਆ ਹੈ।
8. ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੇ ਪ੍ਰਤਾਪ ਵਾਲੀ ਸਰਕਾਰ ਉਸ ਇਨਸਾਫ਼ ਤੇ ਨਿਆਂ ਹੱਕ ਤੋਂ ਫਰਿਆਦੀ ਨੂੰ ਵਾਂਝਿਆਂ ਨਹੀਂ ਰੱਖੇਗੀ ਜਿਸ ਲਈ ਬਰਤਾਨਵੀ ਕੌਮ ਤੇ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਹੈ ਅਤੇ ਉਹ ਫਰਿਆਦੀ ਨੂੰ ਰਿਹਾਅ ਕਰਨ ਦਾ ਹੁਕਮ ਦੇਵੇਗੀ ਅਤੇ ਆਪਣੇ ਘਰ ਵਾਪਸ ਜਾਣ ਅਤੇ ਜਿੰਦਗੀ ਵਿਚ ਆਪਣਾ ਸਾਧਾਰਨ ਪੇਸ਼ਾ ਕਰਨ ਦੀ ਆਗਿਆ ਦੇਵੇਗੀ।
9. ਅਖ਼ੀਰ ਵਿਚ ਜੇ ਹਜ਼ੂਰ ਦੀ ਸਰਕਾਰ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਉਸ ਨੂੰ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ। ਜਿਹੜਾ ਸਰਕਾਰ ਉਸ ਬਦਲੇ ਵਿਚ ਨੀਯਤ ਕਰਨਾ ਠੀਕ ਸਮਝਦੀ ਹੋਵੇ, ਅਤੇ ਉਸ ਨੂੰ ਗਰੇਟ ਬ੍ਰਿਟੇਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ ਦੇਵੇ। ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿਚ ਬੱਝਿਆ ਹੋਇਆ ਹਜ਼ੂਰ ਤੇ ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ।
ਮਾਂਡਲੇ, ਫੋਰਟ ਡਫ਼ਰਿਨ ਤੁਹਾਡਾ ਫਰਿਆਦੀ
22 ਸਤੰਬਰ 1907 ਹਜ਼ੂਰ ਦਾ ਨਿਮਾਣਾ ਦਾਸ
ਲਾਜਪਤ ਰਾਏ ਆਫ਼ ਲਾਹੌਰ
ਚਿੱਠੀ 3.
ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵੱਲੋਂ
ਲਾਲਾ ਲਾਜਪਤ ਰਾਏ ਜੀ ਦੇ ਨਾਉਂ ਖੁੱਲ੍ਹੀ ਚਿੱਠੀ
ਲਾਲਾ ਲਾਜਪਤ ਰਾਏ ਨੂੰ ਦੇਸ਼ ਦਾ ਇਕ ਬਜ਼ੁਰਗ ਨੇਤਾ ਮੰਨਦੇ ਹੋਏ ਵੀ, ਇਨਕਲਾਬੀ ਉਨ੍ਹਾਂ ਦੇ ਕੁਝ ਵਿਚਾਰਾਂ ਨਾਲ ਅਸਹਿਮਤੀ ਰੱਖਦੇ ਸਨ। ਲਾਲਾ ਜੀ ਅਤੇ ਭਗਤ ਸਿੰਘ ਦੇ ਸਾਥੀਆਂ ਵਿਚ ਇਕ ਬਹਿਸ ਚੱਲ ਪਈ ਸੀ। ਨਵੰਬਰ 1927 ਵਿਚ ਲਾਲਾ ਲਾਜਪਤ ਰਾਏ ਜੀ ਦੇ ਨਾਂ ਇਕ ਖੁੱਲ੍ਹੀ ਚਿੱਠੀ ਛਾਪੀ ਗਈ ਸੀ। ਇਸ ਚਿੱਠੀ \'ਤੇ ਦਸਤਖਤ ਕਰਨ ਵਾਲਿਆਂ ਨਾਲ ਸ਼ਹੀਦ ਭਗਤ ਸਿੰਘ ਦਾ ਨਜ਼ਦੀਕੀ ਸਬੰਧ ਸੀ। 22 ਸੱਜਣਾਂ ਵੱਲੋਂ ਜਾਰੀ ਕੀਤੀ ਗਈ ਇਸ ਚਿੱਠੀ ਦਾ ਅਨੁਵਾਦ ਹੇਠਾਂ ਪੇਸ਼ ਕੀਤਾ ਜਾਂਦਾ ਹੈ।
ਲਾਹੌਰ, 18 ਸਤੰਬਰ, 1927
ਪਿਆਰੇ ਲਾਲਾ ਲਾਜਪਤ ਰਾਏ ਜੀ!
ਜਦੋਂ ਅਸੈਂਬਲੀ ਦੀ ਚੋਣ ਲਈ ਜਲਸੇ ਕੀਤੇ ਜਾਂਦੇ ਸਨ ਤਾਂ ਆਪ ਨੇ ਇਕ ਵਾਰੀ ਦਸ ਹਜ਼ਾਰ ਹਿੰਦੂਆਂ ਦੇ ਜਲਸੇ ਦੇ ਸਾਹਮਣੇ ਆਪਣੇ ਆਪ ਨੂੰ ਸਿਪਾਹੀ ਹੋਣ ਦਾ ਐਲਾਨ ਕੀਤਾ ਸੀ। ਇਕ ਦੂਸ਼ਣ ਦੇ ਉਤਰ ਵਿਚ ਕਿ ਆਪ ਇਕ ਮਰ ਚੁੱਕੇ ਲੀਡਰ ਹੋ, ਆਪ ਨੇ ਕਿਹਾ ਸੀ ਕਿ ਬੇਸ਼ੱਕ ਹਿੰਦੂਆਂ ਦੇ ਹੱਥੋਂ ਇਕ ਲੀਡਰ ਜਾਂਦਾ ਰਿਹਾ ਹੈ ਪਰ ਲੀਡਰ ਦੀ ਥਾਂ ਉਨ੍ਹਾਂ ਨੂੰ ਇਕ ਸਿਪਾਹੀ ਮਿਲ ਗਿਆ ਹੈ। ਆਪ ਜੀ ਦੇ ਇਸ ਐਲਾਨ ਨੂੰ ਸੁਣ ਕੇ ਅਸੀਂ ਵੀ ਬੜੇ ਪ੍ਰਸੰਨ ਹੋਏ ਸਾਂ ਕਿਉਂਕਿ ਅਸੀਂ ਵੀ ਅਜਿਹੇ ਲੀਡਰਾਂ ਪਾਸੋਂ, ਜੋ ਕਿ ਰਾਜਸੀ ਮਸਲਿਆਂ ਸਬੰਧੀ ਬੜੀਆਂ ਸੌਖੀਆਂ ਸੌਖੀਆਂ ਗੱਲਾਂ ਕਰਿਆ ਕਰਦੇ ਸਨ, ਤੰਗ ਆਏ ਹੋਏ ਸਾਂ। ਪਿਛਲੇ ਭਲੇ ਦਿਨਾਂ ਵਿਚ ਜਦੋਂ ਆਪ ਬਾਦਲੀਲ ਲੈਕਚਰਾਂ ਵਿਚ ਇਹੋ ਆਖਦੇ ਨਹੀਂ ਥੱਕਦੇ ਸੋ ਕਿ \'ਮੈਂ ਤਾਂ ਤਖਤ ਲਵਾਂਗਾ ਜਾਂ ਤਖ਼ਤਾ\' ਲਾਹੌਰ ਦੇ 16 ਨੌਜਵਾਨਾਂ ਨੇ ਜੋ ਐਲਾਨ \'ਨੌਜਵਾਨ ਪੰਜਾਬ ਅੱਗੇ ਅਪੀਲ\' ਦੇ ਸਿਰਲੇਖ ਹੇਠਾਂ ਕੀਤਾ ਸੀ, ਉਸ ਦੇ ਜਵਾਬ ਵਿਚ ਆਪ ਨੇ ਉਨ੍ਹਾਂ ਪਰ ਇਹ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਆਪ ਪਰ ਇਕ ਗ਼ਲਤ ਧੱਬਾ ਲਾ ਕੇ ਆਪ ਨੂੰ ਇਕ ਰਾਜਸੀ ਮੈਦਾਨ ਵਿਚੋਂ ਕੱਢਣ ਦਾ ਯਤਨ ਕੀਤਾ ਹੈ।
ਇਹ ਦੂਸ਼ਣ ਵੇਖਣ ਤੋਂ ਵੀ ਕੋਝਾ ਜਾਪਦਾ ਸੀ। ਅਸੀਂ ਆਪ ਨੂੰ ਮੁੜ ਮੈਦਾਨ-ਏ-ਜੰਗ ਵਿਚ ਲਿਆਉਣਾ ਚਾਹੁੰਦੇ ਹਾਂ ਅਤੇ ਆਪ ਵਿਚ ਇਹ ਸ਼ਤਰੰਜੀ ਚਾਲਾਂ ਖੇਡਣ ਦੀ ਜੋ ਚਾਅ ਪੈਦਾ ਹੋ ਗਈ ਹੈ, ਇਸ ਨੂੰ ਤਬਾਹ ਕਰਨਾ ਚਾਹੁੰਦੇ ਹਾਂ। ਆਪ ਨੇ ਕਿਹਾ ਸੀ ਕਿ ਇਹ ਤਾਂ ਬਲਾਸ਼ਵਿਕ ਹਨ ਅਤੇ ਆਪਣਾ ਆਗੂ ਲੈਨਿਨ ਮੰਨਦੇ ਹਨ।
ਬਾਲਸ਼ਵਿਕ ਹੋਣਾ ਕੋਈ ਗੁਨਾਹ ਨਹੀਂ ਹੈ ਅਤੇ ਅੱਜ ਹਿੰਦੁਸਤਾਨ ਨੂੰ ਲੈਨਿਨ ਦੀ ਸਭ ਤੋਂ ਵੱਧ ਲੋੜ ਹੈ। ਕੀ ਆਪ ਨੇ ਇਨ੍ਹਾਂ ਨੌਜਵਾਨਾਂ ਨੂੰ ਸੀ ਆਈ ਡੀ ਦੀਆਂ ਮਿਹਰ ਦੀਆਂ ਨਜ਼ਰਾਂ ਵਿਚ ਲਿਆਉਣ ਦੀ ਕਮੀਨੀ ਕੋਸ਼ਿਸ਼ ਨਹੀਂ ਕੀਤੀ ਆਪ ਦੀ ਇਸ ਬੁਰੀ ਇੱਛਾ ਨੂੰ ਫ਼ਲ ਲੱਗ ਗਿਆ ਅਤੇ ਆਪ ਆਪਣੇ ਆਪ ਨੂੰ ਇਸ ਸਫ਼ਲਤਾ ਦੀ ਵਧਾਈ ਦੇ ਸਕਦੇ ਹੋ। ਆਪ ਨੇ ਲੰਗੇ ਮੰਡੀ ਵਿਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਉਪਰ ਕੇਵਲ ਇਸ ਲਈ ਚਿੱਕੜ ਸੁੱਟਿਆ, ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਅਸਲੀ-ਅਸਲੀ ਹਾਲਾਤ ਦੱਸਣ ਦਾ ਹੌਂਸਲਾ ਕੀਤਾ। ਇਸ ਦਿਨ ਆਪ ਦੀ ਚੋਣ ਸਬੰਧੀ ਲੜਾਈ ਦਾ ਆਰੰਭਿਕ ਦਿਨ ਸੀ, ਪੰਡਿਤ ਮਾਲਵੀਆ ਜੀ ਨੂੰ ਸ਼ੁਭ ਆਰੰਭਿਕ ਕਾਰਵਾਈ ਕਰਨ ਲਈ ਸੱਦਿਆ ਗਿਆ ਸੀ ਅਤੇ ਆਪ ਨੇ ਕੁਝ ਥੋੜੇ ਜਿਹੇ ਪ੍ਰਧਾਨਗੀ ਸ਼ਬਦ ਹੀ ਉਚਾਰਨੇ ਸਨ। ਆਪਣੇ ਬੁਰੇ ਕਾਰਨਾਮਿਆਂ ਨੂੰ ਦੇਖ ਕੇ ਆਪ ਆਪਣਾ ਆਪ ਭੁੱਲ ਗਏ। ਪੰਡਿਤ ਮਾਲਵੀਆ ਨੂੰ ਆਪਣੀ ਸੁਭਾਵਿਕ ਲੰਬੀ ਤਕਰੀਰ ਕਰਨ ਦਾ, ਜਿਸ ਲਈ ਕਿ ਉਹ ਤਿਆਰ ਹੋ ਕੇ ਆਇਆ ਸੀ, ਸਮਾਂ ਨਾ ਮਿਲਿਆ। ਆਪ ਨੇ ਦੋ ਘੰਟੇ, ਸਗੋਂ ਇਸ ਤੋਂ ਵੀ ਵੱਧ ਚੋਖੇ ਸਮੇਂ ਵਿਚ \'ਨੌਜਵਾਨ ਪੰਜਾਬ ਅੱਗੇ ਅਪੀਲ\' ਦੀ ਕੜਕਵੀਂ ਆਵਾਜ਼ ਵਿਚ ਵਿਰੋਧਤਾ ਕੀਤੀ। ਆਪ ਨੇ ਇਨ੍ਹਾਂ ਨੌਜਵਾਨਾਂ ਪਰ ਦਿਲ ਖੋਲ੍ਹ ਕੇ ਦੂਸ਼ਣ ਲਾਏ ਅਤੇ ਇਨ੍ਹਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਸਾਰੀ ਤਕਰੀਰ ਵਿਚ ਹੀ ਆਪ ਨੇ ਦਲੀਲਬਾਜ਼ੀ ਨੂੰ ਉੱਕਾ ਹੀ ਲਾਂਭੇ ਛੱਡ ਛੱਡਿਆ। ਅਸੀਂ ਆਪ ਪਰ ਹੇਠ ਲਿਖੇ ਦੂਸ਼ਣ ਲਾਉਂਦੇ ਹਾਂ
1. ਰਾਜਸੀ ਥਿੜਕੇਵਾਂ।
2. ਕੌਮੀ ਵਿੱਦਿਆ ਨਾਲ ਗ਼ਦਾਰੀ।
3. ਸਵਰਾਜ ਪਾਰਟੀ ਨਾਲ ਗ਼ਦਾਰੀ।
4. ਹਿੰਦੂ ਮੁਸਲਿਮ ਖਿੱਚੋਤਾਣ ਦਾ ਵਧਾਉਣਾ।
5. ਮੋਡਰੇਟ ਬਣ ਜਾਣਾ।
ਇਨ੍ਹਾਂ ਦੂਸ਼ਣਾਂ ਵਿਚੋਂ ਇਕ ਦੀ ਵੀ ਆਪ ਨੇ ਬਾਦਲੀਲ ਤਰਦੀਦ ਅੱਜ ਤੱਕ ਨਹੀਂ ਕੀਤੀ। ਜਦੋਂ ਚੋਣ ਦਾ ਜੋਸ਼ ਮੱਠਾ ਪੈ ਗਿਆ ਅਤੇ ਅਸੈਂਬਲੀ ਦਾ ਸਮਾਗਮ ਖ਼ਤਮ ਹੋ ਗਿਆ ਤਾਂ ਅਸੀਂ ਬੜੀ ਚਿੰਤਾ ਨਾਲ ਫਿਰ ਇਹ ਸੁਣਿਆ ਕਿ ਆਪ ਦੇ ਜਿਸਮ ਨੂੰ ਫਿਰ ਕੋਈ ਨਾ ਕੋਈ ਬੀਮਾਰੀ ਹੋ ਗਈ ਹੈ।
ਅਫ਼ਸੋਸ ! ਭੈੜੀ ਸਿਹਤ ਸਾਡੇ ਲੀਡਰਾਂ ਦਾ ਇਕ ਆਮ ਅੰਗ ਹੈ। ਉਹ ਭੈੜੀ ਸਿਹਤ ਹੋਣ ਦੀ ਉਸ ਸਮੇਂ ਸ਼ਿਕਾਇਤ ਕਰਨ ਲੱਗ ਜਾਂਦੇ ਹਨ, ਜਦੋਂ ਕਿ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਹੁਣ ਅਸਾਥੋਂ ਪਿੰਡਾਂ ਦੇ ਉਸਾਰੂ ਅਤੇ ਜਥੇਬੰਦੀ ਦੇ ਇਕਰਾਰਾਂ ਨੂੰ ਪੂਰਾ ਕਰਨ ਸਬੰਧੀ ਪੁੱਛਣਾ ਕਰੇਗਾ। ਇਹ ਇਕਰਾਰ ਅਜਿਹੇ ਹਨ, ਜੋ ਕਿ ਹਜ਼ਾਰਾਂ ਵਾਰੀ ਕੀਤੇ ਗਏ, ਪ੍ਰੰਤੂ ਪੂਰੇ ਕਦੇ ਨਹੀਂ ਕੀਤੇ।
ਹਿੱਕਮਤ ਵਿੱਦਿਆ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭੈੜੀ ਸਿਹਤ ਦੀ ਬੀਮਾਰੀ ਕੇਵਲ ਯੂਰਪ ਦੇ ਸਿਹਤਗਾਹਾਂ ਪਰ ਹੀ ਠੀਕ ਹੁੰਦੀ ਹੈ, ਕੀ ਇਹ ਗੱਲ ਸੱਚੀ ਨਹੀਂ ਬੀਮਾਰੀ ਦੇ ਰੋਕਣ ਲਈ ਜੋ ਰਾਏ ਡਾਕਟਰ ਦੇਣ ਉਸ ਨੂੰ ਮੰਨਣੋਂ ਕੌਣ ਇਨਕਾਰੀ ਹੋ ਸਕਦਾ ਹੈ। ਹਿੰਦੁਸਤਾਨ ਇਕ ਬੱਦਖ਼ਤ ਦੇਸ਼ ਹੈ ਅਤੇ ਜੰਗਲਾਂ ਅਤੇ ਦਲਦਲਾਂ ਨਾਲ ਭਰਪੂਰ ਹੈ। ਇਥੇ ਕੋਈ ਪਹਾੜੀ ਸਥਾਨ ਨਹੀਂ ਹਨ ਅਤੇ ਨਾ ਕੋਈ ਸਿਹਤਗਾਹ ਹੈ। ਇਨ੍ਹਾਂ ਲੀਡਰਾਂ ਦਾ ਕਸ਼ਮੀਰ ਕੇਵਲ ਇਟਲੀ ਦੇ ਉਤਰ ਵਿਚ ਹੀ ਹੈ। ਮਰੀ, ਮਸੂਰੀ ਅਤੇ ਨੈਨੀਤਾਲ ਵੀ ਯੂਰਪ ਵਿਚ ਹੀ ਮਿਲਦੇ ਹਨ, ਆਪ ਜਾਣਦੇ ਹੋ ਕਿ ਆਪਣੇ ਦੇਸ਼ ਦੀ ਸੇਵਾ ਲਈ ਜ਼ਰੂਰੀ ਜਿਊਣਾ ਚਾਹੀਦਾ ਹੈ। ਜਿੰਦਗੀ ਕੀਮਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਸਿਪਾਹੀ ਲਈ ਕੋਈ ਆਰਾਮ ਨਹੀਂ ਹੈ। ਉਹ ਮਰਨ ਖ਼ਾਤਰ ਹੀ ਜਿਊਂਦਾ ਹੈ ਤਾਂ ਕਿ ਉਹ ਹਮੇਸ਼ਾ ਦੁੱਖ ਝੱਲ ਰਹੀ ਕੌਮ ਦੀ ਸੇਵਾ ਵਿਚ ਰਹਿੰਦਾ ਹੋਇਆ ਹੀ ਮਰੇ ਅਤੇ ਦੁਖੀ ਕੌਮ ਦੇ ਵਾਸਤੇ ਮਰਨ ਖ਼ਾਤਰ ਕਮਰਕੱਸੇ ਹੋਏ ਹੀ ਜੰਗ ਵਿਚ ਮਰਨਾ ਉਸ ਦੀ ਭਾਰੀ ਇੱਛਾ ਹੁੰਦੀ ਹੈ।
ਪ੍ਰੰਤੂ ਯੂਰਪ ਨੂੰ ਤੁਰਨ ਤੋਂ ਪਹਿਲਾਂ ਜਦੋਂ ਕਿ ਆਪ ਅਜੇ ਹਿੰਦੁਸਤਾਨ ਦੀ ਹਵਾ ਹੀ ਖਾ ਰਹੇ ਸੀ ਅਤੇ ਹਿੰਦੁਸਤਾਨ ਦੀ ਧਰਤੀ ਪਰ ਚੱਲ ਫਿਰ ਰਹੇ ਸੀ, ਤਾਂ ਆਪ ਦੇ ਅਤੇ ਆਪ ਦੇ ਸਾਥੀਆਂ ਦੇ ਬੀਜੇ ਹੋਏ ਕੰਡੇ ਉਗ ਪਏ। ਆਪ ਨੇ \'ਹਿੰਦੂਓ, ਮਾਰੋ।\' ਦਾ ਪ੍ਰਚਾਰ ਕੀਤਾ ਸੀ ਅਤੇ ਹਿੰਦੂ ਹੀ ਮਾਰੇ ਗਏ।
ਆਪ ਜੈਸੇ ਹੀ ਹੋਰ ਸੱਜਣਾਂ ਨੇ \'ਮੁਸਲਮਾਨੋਂ, ਮਾਰੋ!\' ਦਾ ਪ੍ਰਚਾਰ ਕੀਤਾ, ਜਦੋਂ ਮੁਸਲਮਾਨਾਂ ਦੇ ਮਾਰੇ ਜਾਣ ਦਾ ਸਮਾਂ ਆਇਆ ਤੇ ਉਨ੍ਹਾਂ ਦੇ ਲੀਡਰਾਂ ਨੇ ਵੀ ਇਹ ਬੁਜਦਿਲੀ ਦਿਖਾਈ ਕਿ ਉਹ ਸਿਪਾਹੀਆਂ ਵਾਲਾ ਕੰਮ ਨਾ ਕਰ ਸਕੇ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਕਾਫ਼ੀ ਮਾਰ ਪਈ। ਪ੍ਰੰਤੂ ਅਸਾਡਾ ਸਿਪਾਹੀ ਉਸ ਵੇਲੇ ਬੁਜ਼ਦਿਲੀ ਦਿਖਾਉਣ ਵਿਚ ਬਹਾਦਰ ਨਿਕਲਿਆ। ਜਦੋਂ ਹਿੰਦੂ ਮਾਰੇ ਜਾਣ ਦਾ ਆਪਣਾ ਹਿੱਸਾ, ਸਗੋਂ ਹਿੱਸੇ ਤੋਂ ਵੱਧ ਲੈਣ ਲੱਗੇ ਤਾਂ ਆਪ ਨੇ ਫਸਟ ਕਲਾਸ ਦੇ ਗਦੈਲਿਆਂ ਪਰ ਬੈਠ ਕੇ ਯੂਰਪ ਨੂੰ ਤੁਰ ਜਾਣਾ ਹੀ ਚੰਗਾ ਸਮਝਿਆ। ਆਪ ਨੇ ਲਾਹੌਰ ਦੇ ਹਿੰਦੂਆਂ ਦੀ ਇਸ ਮੁਸੀਬਤ ਸਮੇਂ ਸਹਾਇਤਾ ਕਰਨੋਂ ਅਸਮਰੱਥਤਾ ਪ੍ਰਗਟ ਕੀਤੀ। ਚੋਣ ਦੇ ਦਿਨਾਂ ਵਿਚ ਆਮ ਤੌਰ \'ਤੇ ਹਿੰਦੂਆਂ ਦੀ ਮੁਸਲਮਾਨਾਂ ਹੱਥੋਂ ਰੱਖਿਆ ਕਰਨ ਦੀਆਂ ਡੀਂਗਾਂ ਮਾਰਿਆ ਕਰਦੇ ਸਨ।
ਪ੍ਰੰਤੂ ਅਫ਼ਸੋਸ ਹੈ ਕਿ ਇਹ ਸਭ ਕੁਝ ਆਪ ਦਾ ਚੋਣ ਦੀ ਸਫ਼ਲਤਾ ਤੱਕ ਹੀ ਮਹਿਦੂਦ ਸੀ। ਇਸ ਦੇ ਸਬੂਤ ਵਿਚ ਅਸੀਂ ਕੇਵਲ ਇੰਨਾ ਕਹਿਣਾ ਹੀ ਕਾਫ਼ੀ ਸਮਝਦੇ ਹਾਂ ਕਿ ਆਪ ਨੇ ਯੂਰਪ ਤੋਂ ਵਾਪਸ ਆ ਕੇ ਵੀ ਲਾਹੌਰ ਦੇ ਗਰੀਬ ਅਤੇ ਦੁਖੀ ਹਿੰਦੂਆਂ ਦੀ ਮਦਦ ਲਈ ਲਾਹੌਰ ਪੁੱਜਣ ਦੀ ਵੀ ਖੇਚਲ ਨਹੀਂ ਕੀਤੀ ਅਤੇ ਸਾਨੂੰ ਪਤਾ ਨਹੀਂ ਕਿ ਆਪ ਨੇ ਸਰਹੱਦ ਤੋਂ ਪਾਗ਼ਲ ਪਠਾਣਾਂ ਦੇ ਕੱਢੇ ਹੋਏ ਹਿੰਦੂਆਂ ਦੀ ਰੱਖਿਆ ਲਈ ਕੀ ਤਰੀਕੇ ਵਰਤੇ ਹਨ। ਇਸ ਦੇ ਉਲਟ ਆਪ ਸਿੱਧੇ ਹੀ ਸ਼ਿਮਲੇ ਨੂੰ ਅਸੈਂਬਲੀ ਵਿਚ ਹਿੱਸਾ ਲੈਣ ਲੲੀ ਅਤੇ ਆਪਣੇ ਸਾਥੀਆਂ ਪਰ ਤਕਰੀਰਾਂ ਦਾ ਅਸਰ ਪਾਉਣ ਲਈ ਚਲੇ ਗਏ। ਬਿਪਤਾ ਸਮੇਂ ਅੱਡਾ ਰਹਿਣਾ ਆਪਦੀ ਬਹਾਦਰੀ ਦਾ ਵੱਡਾ ਹਿੱਸਾ ਹੈ।
ਕਈ ਨੌਜਵਾਨ ਇਸਤਰੀਆਂ ਦੇ ਸਿਰਾਂ ਦੇ ਸਾਈਂ ਮਰ ਜਾਣ ਨਾਲ ਉਨ੍ਹਾਂ ਦੀ ਸਾਰੀ ਉਮਰ ਦੁੱਖ ਭਰੀ ਅਤੇ ਇਕੱਲੀ ਹੋ ਗਈ, ਕਈ ਕਵਾਰੀਆਂ ਦੇ ਸਤਿ ਭੰਗ ਕੀਤੇ ਜਾਣ ਕਰਕੇ ਉਹ ਆਪਣੇ ਅੰਦਰ ਹੰਝੂਆਂ ਨਾਲ ਰੋ ਰਹੀਆਂ ਹਨ। ਕਈ ਮਾਸੂਮਾਂ ਦਾ ਕਤਲ ਕੀਤਾ ਗਿਆ, ਤੀਹ ਲੱਖ ਜਾਨਾਂ ਭਿਆਨਕ ਨਰਕ ਵਿਚ ਦੀ ਲੰਘ ਰਹੀਆਂ ਹਨ। ਲਾਟ ਪੰਜਾਬ ਵੀ ਆਪਣੀ ਪਹਾੜੀ ਅਰਾਮਗਾਹ ਛੱਡ ਕੇ ਇਨ੍ਹਾਂ ਲੋਕਾਂ ਦੇ ਬੀਜੇ ਹੋਏ ਕੰਡਿਆਂ ਨੂੰ ਵਢਾਉਣ ਲਈ ਲਾਹੌਰ ਪੁੱਜਦਾ ਹੈ, ਪ੍ਰੰਤੂ ਸਾਡਾ ਸਿਪਾਹੀ (ਲਾਲਾ ਲਾਜਪਤ ਰਾਏ) ਇੰਨਾ ਬੀਮਾਰ ਹੈ ਕਿ ਆਪਣੀ ਡਿਊਟੀ ਪਰ ਨਹੀਂ ਪੁੱਜ ਸਕਦਾ ਅਤੇ ਕਹਿ ਛੱਡਦਾ ਹੈ ਲਾਹੌਰ ਜਾਣ ਲਈ ਗਰਮੀ ਬਹੁਤ ਹੈ ਅਤੇ ਰੇਲ ਦੀਆਂ ਸੀਟਾਂ ਪਹਿਲਾਂ ਹੀ ਰੋਕੀਆਂ ਜਾ ਚੁੱਕੀਆਂ ਹਨ, ਰੋਣ ਦਿਓ ਇਨ੍ਹਾਂ ਵਿਧਵਾ ਹੋ ਚੁੱਕੀਆਂ ਇਸਤਰੀਆਂ ਨੂੰ ਅਤੇ ਯਤੀਮ ਹੋ ਚੁੱਕੇ ਬੱਚਿਆਂ ਨੂੰ, ਸਾਨੂੰ ਇਨ੍ਹਾਂ ਨਾਲ ਕੀ ਹੈ। ਤੰਗੀ ਅਜੀਬ-ਅਜੀਬ ਆਦਮੀਆਂ ਨੂੰ ਇਕੱਠੇ ਕਰ ਦਿੰਦੀ ਹੈ। ਖ਼ਲਕਤ ਸਾਹਮਣੇ, ਜਿਨ੍ਹਾਂ ਪਰ ਆਪ ਇਹ ਦੂਸ਼ਣ ਲਾਉਂਦੇ ਸੀ ਕਿ ਇਹ ਲੋਕੀਂ ਆਮ ਜਨਤਾ ਦੇ ਇਤਬਾਰਯੋਗ ਨਹੀਂ ਹਨ, ਕੀ ਹੁਣ ਉਨ੍ਹਾਂ ਦੇ ਦਰ ਤੋਂ ਮੰਗਣਾ ਬਹੁਤ ਨਿੱਘ ਦਿੰਦਾ ਹੈ ਹੁਸ਼ਿਆਰ ਰਹੋ ਕਿ ਆਦਮੀ ਆਪਣੇ ਸਾਥੀਆਂ ਤੋਂ ਹੀ ਜਾਣਿਆ ਜਾਂਦਾ ਹੈ। ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਆਪ ਇਕ ਮੌਡਰੇਟ ਗਿਣੇ ਜਾਣ ਲੱਗ ਪਏ ਹੋ ਜਦੋਂ ਕਿ ਆਪ ਜੀ ਹਜ਼ੂਰੀਆਂ ਅਤੇ ਝੋਲੀਚੁੱਕਾਂ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰਦੇ ਹੋ।
1. ਕੇਦਾਰ ਨਾਥ ਸਹਿਗਲ (ਮੈਂਬਰ ਸਰਬ ਹਿੰਦ ਕਾਂਗਰਸ ਕਮੇਟੀ, ਪ੍ਰਧਾਨ ਪੰਜਾਬ ਪੁਲੀਟੀਕਲ ਸਫ਼ਰਰਜ਼ ਕਾਨਫਰੰਸ)
2. ਮੇਲਾ ਰਾਮ ਵਫ਼ਾ (ਐਡੀਟਰ), ਬੰਦੇ ਮਾਤਰਮ ਅਤੇ ਨੈਸ਼ਨਲ ਕਾਲਜ ਦਾ ਪੁਰਾਣਾ ਪ੍ਰੋਫੈਸਰ।
3. ਪ੍ਰੇਮ ਪ੍ਰਕਾਸ਼ ਦੇਵੀਸ਼ਵਰ, ਜਨਰਲ ਸਕੱਤਰ ਪੰਜਾਬ ਸਨਾਤਨ ਧਰਮ ਪੁਲੀਟੀਕਲ ਕਾਨਫਰੰਸ।
4. ਅਬਦਲ ਮਜੀਦ ਸਕੱਤਰ, ਪੰਜਾਬ ਪ੍ਰੈਸ ਵਰਕਰਜ਼ ਯੂਨੀਅਨ।
5. ਭਗਵਾਨ ਚਰਨ ਕੌਮੀ ਬੀ.ਏ., ਸਕੱਤਰ, ਕੌਮੀ ਗਰੈਜੂਏਟਸ ਯੂਨੀਅਨ।
6. ਨਰਿੰਦਰਾ ਨਾਥ, ਕੌਮੀ ਬੀ.ਏ. ਲੇਟ ਜੁਆਇੰਟ ਐਡੀਟਰ, ਭੀਸ਼ਮ।
7. ਧਰਮ ਚੰਦ ਕੌਮੀ, ਬੀ।ਏ।
8. ਗਨਪਤ ਰਾਏ ਕੌਮੀ, ਬੀ.ਏ.
9. ਬਾਬੂ ਸਿੰਘ ਕੌਮੀ, ਬੀ.ਏ.
10. ਜੀ।ਆਰ। ਦਰਵੇਸ਼ੀ, ਐਡੀਟਰ ਮਿਹਨਤਕਸ਼
11. ਕਰਮ ਚੰਦ ਐਡੀਟਰ, ਲਾਹੌਰ
12. ਮੁਹੰਮਦ ਯੂਸਫ਼ ਕੌਮੀ, ਬੀ.ਏ. ਜੁਆਇੰਟ ਐਡੀਟਰ, ਅਕਾਲੀ
13. ਸੀਤਾ ਰਾਮ ਮਾਸਟਰ, ਪੁਲੀਟੀਕਲ ਵਰਕਰ ਪੰਜਾਬ
14. ਹਰਦਿਆਲ ਹਿੰਦੀ, ਸਾਹਿਤਆ ਭਵਨ
15. ਧਰਮਿੰਦਰਾ ਕੌਮੀ, ਬੀ.ਏ.
16. ਸਰਿੰਦਰਾ ਨਾਥ
17. ਐਨ. ਕਾਲਮ ਉੱਲਾ
18. ਪਿੰਡੀਦਾਸ ਸੋਢੀ, ਲੇਟ ਮੈਨੇਜਰ ਭੀਸ਼ਮ ਲਾਹੌਰ
19. ਧਰਮਿੰਦਰਾ ਠਾਕਰ, ਲੇਟ ਉਪਦੇਸ਼ਕ ਹਿੰਦੂ ਸਭਾ
20. ਡਾਕਟਰ ਇੰਦਰ ਲਾਲ ਕਪੂਰ
21. ਲੱਧਾ ਰਾਮ ਲੇਟ, ਐਡੀਟਰ ਸਵਰਾਜੀਆ ਅਲਾਹਾਬਾਦ
22. ਵੇਦ ਰਾਜ ਭੱਲਾ, ਕੌਮੀ ਬੀ.ਏ
ਚਰਚਾ ਪੰਜਾਬ ਤੋਂ ਧੰਨਵਾਦ ਸਾਹਿਤ
document.write('
document.write('
ਮਮਤਾ
document.write('August 31, 2010 07:08:54 am
document.write('');
document.write('
ਹਰਮਿੰਦਰ ਕੌਰ ਸਰੋਆ
ਫੋਨ ਨੰ: (08) 83596707
ਤੇਰੀਆਂ ਦੁਆਵਾਂ ਕਿਸੇ ਹੋਰ ਨੇ ਲੈ ਜਾਣੀਆਂ
ਨਾ ਕਰ ਪੁੱਤਰਾ ਤੂੰ ਐਂਵੇਂ ਰੰਨਮਾਨੀਆਂ
ਇਹ ਸਤਰਾਂ ਇੱਕ ਮਾਂ ਦੇ ਦਿਲ ਦੀ ਪੁਕਾਰ ਹੈ ਜਿਸ ਦਾ ਪੁੱਤਰ ਉਸ ਮਾਂ ਦੀਆਂ ਅਸੀਸਾਂ ਨਹੀਂ ਲੈ ਸਕਿਆ  ਕਿਉਂਕਿ ਉਹ ਆਪਣੀ ਬੀਵੀ ਦੇ ਮੋਹ ਵਿੱਚ ਗੜੂੰਦ ਆਪਣੀ ਹੀ ਦੁਨੀਆਂ ਵਿੱਚ ਗੁਆਚਿਆ ਪਿਆ ਹੈ। ਉਹ ਮਾਂ ਨੂੰ ਵਿਸਾਰ ਕੇ ਰੰਨ ਭਾਵ ਬੀਵੀ ਦੀਆਂ ਗੱਲਾਂ ਹੀ ਮੰਨਦਾ ਹੈ। ਉਸ ਬੱਚੇ ਪਾਸ ਮਾਂ-ਬਾਪ, ਜਿਨ੍ਹਾਂ ਨੇ ਉਸਨੂੰ ਪਾਲ ਪੋਸ ਕੇ, ਪੜ੍ਹਾਕੇ ਅਤੇ ਫਿਰ ਬੜੇ ਹੀ ਚਾਂਵਾਂ ਨਾਲ ਵਿਆਹ ਕੇ ਉਸ ਉੱਤੇ ਬਹੁਤ ਸਾਰੀਆਂ ਉਮੀਦਾਂ ਰੱਖੀਆਂ, ਲਈ ਕੋਈ ਸਮਾਂ ਹੀ ਨਹੀਂ ਹੈ। ਹੋਰ ਬੱਚੇ ਉਨ੍ਹਾਂ ਮਾਂ-ਬਾਪ ਨਾਲ ਗੱਲਾਂ ਬਾਤਾਂ ਅਤੇ ਦੁੱਖ ਸੁੱਖ ਕਰਕੇ ਉਨ੍ਹਾਂ ਦੀਆਂ ਅਸੀਸਾਂ ਲੈ ਰਹੇ ਹਨ।ਇਨ੍ਹਾਂ ਬੱਚਿਆਂ ਦੇ ਵੱਡੇ ਭਾਗ ਹਨ ਅਤੇ ਇਸ ਢਿੱਡੋਂ ਕੱਢੇ ਦੇ ਮੰਦੇ। ਬੀਵੀ ਨੇ ਆਕੇ ਪੂਰੀ ਤਰ੍ਹਾਂ ਨਾਲ ਉਸ ਉੱਪਰ ਆਪਣਾ ਅਧਿਕਾਰ ਜਮਾ ਲਿਆ ਹੈ ਜਿਵੇਂ ਸਿਆਣੇ ਕਹਿੰਦੇ ਹਨ ਕਿ ਆਪਣੀ ਚੀਚੀ ਦੇ ਦੁਆਲੇ ਲਪੇਟ ਲਿਆ ਹੈ ਅਤੇ ਹੁਣ ਮਾਂ-ਬਾਪ ਕਿਸੇ ਗਿਣਤੀ ਵਿੱਚ ਨਹੀਂ ਰਹੇ। ਇਸ ਬੱਚੇ ਨੇ ਵੀ ਲਵ ਮੈਰਿਜ ਹੀ ਕਰਾਈ ਸੀ ਅਤੇ ਇਸ ਦੇ ਮਾਂ-ਬਾਪ ਨੇ ਇਸ ਦੀ ਇਸ ਇੱਛਾ ਤੇ ਵੀ ਪੂਰੇ ਫੁੱਲ ਚੜਾਏ ਸਨ। ਉਨ੍ਹਾਂ ਨੇ ਕਦੇ ਇਹ ਭੁੱਲਕੇ ਵੀ ਨਹੀਂ ਸੀ ਸੋਚਿਆ ਕਿ ਇਹ ਬੱਚਾ ਇੱਕ ਦਿਨ ਉਨ੍ਹਾਂ ਨਾਲ ਇਹੋ ਜਿਹਾ ਵਰਤਾੳ ਕਰੇਗਾ। ਮਸ਼ਹੂਰ ਲੇਖਕ ਅਤੇ ਗਾਇਕ ਦੇਬੀ ਮਖਸੂਸਪੁਰੀ ਜੀ ਦੇ ਇੱਕ ਗਾਣੇ ‘ਲਵ ਮੈਰਿਜ’ ਦੇ ਕੁਝ ਬੋਲ ਜੋ ਇਸ ਤਰ੍ਹਾਂ ਹਨ-ਲਵ ਮੈਰਿਜ ਕਰਾਉਣ ਦਾ ਰਿਵਾਜ ਹੋ ਗਿਆ, ਅੱਜ ਦੇਬੀ ਮਖਸੂਸਪੁਰੀ ਦੋਵੀਂ ਹੱਥੀ ਪਿੱਟੇ, ਮਾਪੇ ਛੁੱਟ ਗਏ ਤੇ ਰੰਨ ਦਾ ਮੁਹਥਾਜ ਹੋ ਗਿਆ, ਇਸ ਬੱਚੇ ਤੇ ਪੂਰਾ ਢੁੱਕ ਗਿਆ ।
ਕਈ ਬੱਚੇ ‘ਲਵ ਮੈਰਿਜ’( ਪਿਆਰ ਵਿਆਹ ) ਕਰਾਕੇ ਜਾਂ ਵੈਸੇ ਹੀ ਵਿਆਹ ਕਰਵਾਕੇ ਜੋਰੂ ਦੇ ਗੁਲਾਮ ਬਣ ਜਾਂਦੇ ਹਨ। ਮਾਂ-ਬਾਪ ਨੂੰ ਉੱਕਾ ਹੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਵੀ ਕੋਈ ਦੁਨੀਆਂ ਤੇ ਹੋਂਦ ਹੈ।ਇਨ੍ਹਾਂ ਦਾ ‘ਟੱਨਲ ਵੀਯਨ’ ਬਣ ਜਾਂਦਾ ਹੈ ਜਿਵੇਂ ਜੇ ਕੋਈ ਬੰਦਾ ਸੁਰੰਗ ਵਿੱਚ ਦੀ ਲੰਘ ਰਿਹਾ ਹੋਵੇ ਤਾਂ ਉਸਨੂੰ ਸੁਰੰਗ ਤੋਂ ਬਿਨਾਂ ਆਲੇ ਦੁਆਲੇ ਹੋਰ ਕੁਝ ਨਹੀਂ ਦਿਸਦਾ। ਇਹੀ ਹਾਲ ਇਨ੍ਹਾਂ ਦਾ ਹੋ ਜਾਂਦਾ ਹੈ ਪਰ ਇਹ ਬੱਚੇ ਜ਼ਰਾ ਅਕਲ ਨੂੰ ਹੱਥ ਮਾਰਕੇ ਵੇਖਣ ਅਤੇ ਸੋਚਣ ਕਿ ਜ਼ਿੰਦਗੀ ਵਿੱਚ ਦੋਨੋਂ ਚੀਜ਼ਾਂ ਜਰੂਰੀ ਹਨ- ਮਾਂ-ਬਾਪ, ਭੈਣ ਭਰਾ ਅਤੇ ਰਿਸ਼ਤੇਦਾਰ ਵੀ ਅਤੇ ਬੀਵੀ ਅਤੇ ਉਸਦੇ ਮਾਂ-ਬਾਪ, ਭੈਣ ਭਰਾ ਅਤੇ ਉਸਦੇ ਰਿਸ਼ਤੇਦਾਰ ਵੀ। ਜ਼ਿੰਦਗੀ ਦੇ ਹਰ ਖੇਤਰ ਵਿੱਚ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।ਇਹ ਤਾਂ ਕੁਦਰਤ ਦਾ ਅਸੂਲ ਹੈ । ਅਸੀਂ ਕੁਦਰਤ ਤੋਂ ਉਲਟ ਚੱਲਕੇ ਕਦੇ ਕਾਮਯਾਬ ਹੋ ਹੀ ਨਹੀਂ ਸਕਦੇ। ਬੱਚਿਓ, ਪਰ ਇੱਕ ਗੱਲ ਕਦੇ ਨਾ ਭੁਲਿਓ ਕਿ ਤੁਹਾਡੀ ਜ਼ਿੰਦਗੀ ਉੱਤੇ ਰੱਬ ਤੋਂ ਬਾਅਦ, ਸਭ ਤੋਂ ਪਹਿਲਾ ਹੱਕ ਤੁਹਾਡੇ ਮਾਂ-ਬਾਪ ਦਾ ਹੁੰਦਾ ਹੈ। ਬਾਕੀ ਸਭ ਰਿਸ਼ਤੇ ਬਾਅਦ ਵਿੱਚ ਆਉਂਦੇ ਹਨ।
ਮਾਂ-ਬਾਪ ਦਾ ਹਿਰਦਾ ਤਾਂ ਮਮਤਾ ਨਾਲ ਭਰਿਆ ਹੁੰਦਾ ਹੈ ।ਉਨ੍ਹਾਂ ਕੋਲ ਪਿਆਰ ਦੀ ਅਥਾਹ ਪੂੰਜੀ ਹੁੰਦੀ ਹੈ ਜੋ ਉਹ ਬੱਚਿਆਂ ਉੱਤੇ ਦੋਨੀਂ ਹੱਥੀਂ ਲੁਟਾਉਂਦੇ ਹਨ ਪਰ ਕੋਈ ਲੁੱਟਣ ਵਾਲਾ ਤਾਂ ਬਣੇ ।ਸਿਆਣਿਆਂ ਨੇ ਕਿਹਾ ਹੈ ਕਿ- ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀਂ ਹੁੰਦੇ ।ਬੱਚੇ ਭਾਵੇਂ ਜਿਨ੍ਹੇ ਮਰਜ਼ੀ ਮਾੜੇ ਅਤੇ ਮਾਂ-ਬਾਪ ਨੂੰ ਦੁਰ ਪਰ੍ਹਾ ਕਰਨ ਵਾਲੇ ਹੋਣ ਪਰ ਮਾਂ-ਬਾਪ ਦੇ ਦਿਲ ਅਤੇ ਦਿਮਾਗ ਵਿੱਚ ਹਮੇਸ਼ਾਂ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਹੀ ਕਾਮਨਾ ਰਹਿੰਦੀ ਹੈ। ਵੈਸੇ ਤਾਂ ਮਾਂ ਅਤੇ ਬਾਪ ਦੋਨਾਂ ਦੇ ਹੀ ਦਿਲ, ਬੱਚਿਆਂ ਪ੍ਰਤੀ ਪਿਆਰ ਨਾਲ ਭਰੇ ਹੁੰਦੇ ਹਨ ਪਰ ਸਿਆਣੇ ਕਹਿੰਦੇ ਹਨ ਕਿ ਮਾਂ ਦੇ ਪਿਆਰ ਦੀ ਉਮਰ ਜੇ ਬਹੁਤੀ ਨਹੀਂ ਤਾਂ ਦੂਸਰਿਆਂ ਨਾਲੋਂ ਨੌਂ ਮਹੀਨੇ ਜ਼ਰੂਰ ਵੱਧ ਹੁੰਦੀ ਹੈ ਕਿਉਂਕਿ ਬੱਚਾ ਮਾਂ ਦੇ ਪੇਟ ਵਿੱਚ ਨੌਂ ਮਹੀਨੇ ਰਹਿੰਦਾ ਹੈ ਅਤੇ ਉਸਦੀ ਮਾਂ ਨਾਲ ਆਂਦਰਾਂ ਦੀ ਸਾਂਝ ਹੁੰਦੀ ਹੈ। ਇਸ ਲਈ ਮਾਂ ਦੇ ਦਿਲ ਵਿੱਚ ਬੱਚੇ ਲਈ ਪਿਆਰ ਦੀ ਖਿੱਚ ਅਤੇ ਤੜਪ ਬਾਕੀ ਸਾਰਿਆਂ ਨਾਲੋਂ ਜਰੂਰ ਹੀ ਵੱਧ ਹੁੰਦੀ ਹੈ।
ਮਾਂ ਦੇ ਪਿਆਰ ਨੂੰ ਦਰਸਾਉਣ ਲਈ ਲੇਖਕਾਂ ਅਤੇ ਗੀਤਕਾਰਾਂ ਨੇ ਬਹੁਤ ਸਾਰੀਆਂ ਵੱਖ ਵੱਖ ਅਤੇ ਸੱਚੀਆਂ ਗੱਲਾਂ ਕਹੀਆਂ ਹਨ ਜਿਵੇਂ-  ਪ੍ਰਮਾਤਮਾ ਆਪ ਤਾਂ ਹਰ ਬੰਦੇ ਦੀ ਦੇਖਭਾਲ ਕਰਨ ਲਈ ਦੁਨੀਆਂ ਉਤੇ ਆ ਨਹੀਂ ਸਕਦਾ। ਇਸ ਲਈ ਉਸਨੇ ਮਾਂ ਬਣਾਈ । ਸੋ ਮਾਂ, ਰੱਬ ਦਾ ਦੂਜਾ ਰੂਪ ਹੈ । ਇਸ ਲਈ ਜੋ ਮਾਂ ਦਾ ਦਿਲ ਦੁਖਾਉਂਦਾ ਹੈ ਉਹ ਰੱਬ ਦਾ ਦਿਲ ਦੁਖੀ ਕਰਦਾ ਹੈ। ਜਦ ਵੀ ਕਿਸੇ ਨੂੰ ਕੋਈ ਦੁਖ ਤਕਲੀਫ ਹੋਵੇ ਤਾਂ ਹਮੇਸ਼ਾ ਮੂੰਹ ਵਿਚੋਂ ਨਿੱਕਲਦਾ ਹੈ –ਹਾਏ ਮਾਂ ।
ਕਵੀ ਲਿਖਦੇ ਹਨ-  ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿੳ
ਮਾਂ ਹੈ ਠੰਡੜੀ ਛਾਂ ਦੁਨੀਆਂ ਵਾਲਿੳ
ਮਾਂ ਦੀ ਪੂਜਾ ਰੱਬ ਦੀ ਪੂਜਾ
ਮਾਂ ਬਿਨਾਂ ਕੋਈ ਹੋਰ ਨਾ ਦੂਜਾ
ਮਾਂ ਦੀ ਮਮਤਾ ਨੂੰ ਦਰਸਾਉਂਦੀ ਇੱਕ ਹੋਰ ਕਹਾਣੀ ਸੁਣੋ । ਇਕ ਵਾਰ ਇਕ ਲੜਕੇ ਦੀ ਪਤਨੀ ਆਪਣੇ ਪਤੀ ਨੂੰ ਆਖਦੀ ਹੈ – ਹੇ ਜਾਨੇਮਨ, ਜੇ ਤੂੰ ਮੈਨੂੰ ਦਿਲੋਂ ਪਿਆਰ ਕਰਦਾ ਹੈ ਤਾਂ ਜਾਕੇ ਆਪਣੀ ਮਾਂ ਦਾ ਦਿਲ ਕੱਢਕੇ ਲਿਆ। ਮੁੰਡਾ ਸੀ ਜੋਰੂ ਕਾ ਗੁਲਾਮ, ਉਸਨੇ ਹੀਲ ਨਾ ਕੀਤੀ ਹੁੱਜਤ, ਜਾਕੇ ਮਾਂ ਦਾ ਦਿਲ ਕੱਢ ਲਿਆਂਦਾ। ਜਦ ਮਾਂ ਦਾ ਦਿਲ ਲੈਕੇ ਵਾਪਸ ਆਪਣੀ ਬੀਵੀ ਕੋਲ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਇੱਕ ਪੱਥਰ ਨਾਲ ਅੜਕ ਕੇ ਡਿੱਗ ਪਿਆ ਤਾਂ ਮਾਂ ਦੇ ਦਿਲ ਵਿੱਚੋਂ ਆਵਾਜ਼ ਆਈ- ਪੁੱਤ ਸੰਭਲਕੇ, ਕਿਤੇ ਤੇਰੇ ਸੱਟ ਤਾਂ ਨਹੀਂ ਲੱਗੀ ? ਦੇਖੋ ਪੁੱਤਰ ਨੇ ਕੀ ਅਨਰਥ ਕੀਤਾ ਅਤੇ ਮਾਂ ਦੇ ਦਿਲ ਵਿੱਚ ਫਿਰ ਵੀ ਬੱਚੇ ਦੇ ਸੱਟ ਲੱਗਣ ਦਾ ਕਿਨ੍ਹਾ ਫਿਕਰ । ਇਸਨੂੰ ਕਹਿੰਦੇ ਹਨ ਮਾਂ ਦੀ ਮਮਤਾ।
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ। ਮਾਂ ਮਛੋਹਰਾਂ ਨੂੰ ਜਾਕੇ ਪੁੱਛੋ ਕਿ ਮਾਂ ਦੇ ਪਿਆਰ ਦੀ ਕੀ ਕੀਮਤ ਹੈ।ਇੱਕ ਉਹ ਹਨ ਜੋ ਮਾਂ ਦੇ ਪਿਆਰ ਨੂੰ ਤਰਸਦੇ ਹਨ ਅਤੇ ਦੂਜੇ ਉਹ ਬੱਚੇ ਹਨ ਜਿਨ੍ਹਾਂ ਕੋਲ ਅਥਾਹ ਪਿਆਰ ਕਰਨ ਵਾਲੀਆਂ ਮਾਂਵਾਂ ਹਨ ਪਰ ਇਹ ਮੰਦਭਾਗੇ ਬੀਵੀਆਂ ਦੇ ਪਿਆਰ ਵਿੱਚ ਅੰਨੇ ਮਾਂਵਾਂ ਦਾ ਪਿਆਰ ਲੈ ਨਹੀਂ ਸਕਦੇ। ਮਾਂ ਬਾਪ ਦੇ ਹੁੰਦਿਆਂ ਸੁੰਦਿਆਂ ਉਨ੍ਹਾਂ ਨੂੰ ਪੁੱਛਦੇ ਨਹੀਂ। ਮਾਂ ਬਾਪ ਨਾਲ ਸਿਰਫ ਗਰਜ਼ਾਂ ਦੇ ਪਿਆਰ ਰੱਖਦੇ ਹਨ। ਇਸ ਵਿੱਚ ਇਨ੍ਹਾਂ ਦੀ ਵੀ ਕਿਸਮਤ ਮਾੜੀ ਹੇੈ ਅਤੇ ਮਾਂ-ਬਾਪ ਦੀ ਤਾਂ ਮਾੜੀ ਹੈ ਹੀ। ਮਾਂ-ਬਾਪ ਤਾਂ ਬੇਬੱਸ ਹਨ ਕਿਉਂਕਿ ਉਨ੍ਹਾਂ ਦੀ ਕੋਈ ਸੁਣ ਨਹੀਂ ਰਿਹਾ ਪਰ ਜਦ ਤੱਕ ਬੱਚਿਆਂ ਨੂੰ ਸੁਰਤ ਆਉਣੀ ਹੈ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਮਾਂ ਦਾ ਹਿਰਦਾ ਦੁਖੀ ਹੋਕੇ ਪੁਕਾਰ ਰਿਹਾ ਹੈ-
ਬੱਚਿਆ, ਤੂੰ ਹੁਣ ਕਰ ਸੁਰਤ ਕੁਝ ਤੇ ਚੇਤੇ ਕਰ ਮਾਂ-ਬਾਪ ਦੀਆਂ ਸਭ ਕੁਰਬਾਨੀਆਂ, ਨਹੀਂ ਤਾਂ ਜਦ ਮਾਪੇ ਮਰ ਗਏ, ਪਿੱਛੋਂ ਫਿਰ ਬਣ ਜਾਣੀਆਂ ਔਖੀਆਂ ਕਹਾਣੀਆਂ ਬੱਚਿਉ, ਤਰਸ ਖਾਵੋ ਇਨ੍ਹਾਂ ਬੇਚਾਰੇ ਮਾਪਿਆਂ ਤੇ। ਇਨ੍ਹਾਂ ਨੇ ਤੁਹਾਡਾ ਹਮੇਸ਼ਾ ਸੁਧਾਰ ਹੀ ਕੀਤਾ ਹੈ, ਵਿਗਾੜਿਆ ਤਾਂ ਕੁਝ ਨਹੀਂ। ਕਿਹੜੇ ਜਨਮ ਦੀ ਸਜ਼ਾ ਦੇ ਰਹੇ ਹੋ ਇਨ੍ਹਾਂ ਨੂੰ। ਇਹ ਸਭ ਤੋਂ ਵੱਡੀ ਅਘ੍ਰਿਤਘਣਤਾ ਹੈ। ਮਾਂ-ਬਾਪ ਨੇ ਤੁਹਾਨੂੰ ਜਨਮ ਦਿੱਤਾ, ਪਾਲਿਆ, ਆਪ ਔਖੇ ਹੋਕੇ ਤੁਹਾਨੂੰ ਚੰਗੀਆਂ ਜ਼ਿੰਦਗੀਆਂ ਪ੍ਰਦਾਨ ਕੀਤੀਆਂ ਅਤੇ ਉਸ ਸਭ ਦਾ ਇਹ ਸਿਲ੍ਹਾ। ਬੱਚਿੳ ਕੁਝ ਸ਼ਰਮ ਕਰੋ । ਤੁਹਾਡੇ ਵਿਆਹ ਕੀਤੇ ਤਾਂਕਿ ਉਨ੍ਹਾਂ ਦੀ ਸੇਵਾ ਕਰਨ ਵਾਲੀ ਪੁੱਤਰ ਦੇ ਨਾਲ ਨਾਲ ਇੱਕ ਧੀ ਵੀ ਆ ਜਾਵੇ ਪਰ ਭੋਲੇ ਮਾਂ-ਬਾਪ ਨੂੰ ਇਹ ਨਹੀਂ ਸੀ ਪਤਾ ਕਿ ਉਹ ਪੁੱਤਰ ਦੀ ਸੇਵਾ ਤੋਂ ਵੀ ਰਹਿ ਜਾਣਗੇ ।ਸੇਵਾ ਤਾਂ ਇੱਕ ਪਾਸੇ ਰਹਿ ਗਈ ਕਈ ਵਾਰ ਤਾਂ ਮਾਪੇ ਆਪਣੇ ਮੁੰਡਿਆਂ ਨੂੰ ਵੇਖਣ ਬੋਲਣ ਨੂੰ ਵੀ ਤਰਸ ਜਾਂਦੇ ਹਨ। ਕੈਸਾ ਘੋਰ ਕਲਯੁੱਗ ਆ ਗਿਆ ਹੈ।  ਕਿੰਨੀ ਅਜੀਬ ਗੱਲ ਹੈ ਕਿ ਅੱਜਕੱਲ ਦੇ ਬੱਚੇ ( ਸਾਰੇ ਨਹੀਂ, ਕੁਝ ਕੁ ਹੀ ) ਮਾਪਿਆਂ ਨਾਲ ਕਿੰਨਾ ਮਾੜਾ ਵਰਤਾਉ ਕਰਦੇ ਹਨ ਅਤੇ ਮਾਪੇ ਉਨ੍ਹਾਂ ਲਈ ਕੀ ਕੀ ਕੁਰਬਾਨੀਆਂ ਕਰਦੇ ਹਨ । ਕਈ ਬੱਚੇ ਤਾਂ ਜੇ ਮਾਂ-ਬਾਪ ਇੱਕ ਵਾਰੀ ਤੋਂ ਵੱਧ ਕੋਈ ਗੱਲ ਪੁੱਛ ਲੈਣ ਤਾਂ ਕਹਿ ਦਿੰਦੇ ਹਨ ਕਿ ਅੱਗੇ ਇਹ ਗੱਲ ਦੱਸੀ ਤਾਂ ਸੀ ਉਦੋਂ ਤੁਸੀਂ ਧਿਆਨ ਨਾਲ ਸੁਣੀ ਨਹੀਂ ਪਰ ਇਹ ਭੁੱਲ ਜਾਂਦੇ ਹਨ ਕਿ ਉਹ ਜਦ ਆਪ ਛੋਟੇ ਸਨ ਤਾਂ ਇੱਕ ਇੱਕ ਗੱਲ ਨੂੰ ਕਿਨ੍ਹੀ ਕਿਨ੍ਹੀ ਵਾਰੀ ਪੁੱਛਦੇ ਸੀ । ਉਦੋਂ ਮਾਪੇ ਤਾਂ ਵਾਰ ਵਾਰ ਜਵਾਬ ਦਿੰਦੇ ਕਦੇ ਖਿਝੇ ਨਹੀਂ। ਇਹ ਤਾਂ ਚੰਗੀ ਗੱਲ ਨਾ ਹੋਈ ਕਿ ਨਿੱਕੇ ਹੁੰਦਿਆਂ ਆਪਦਾ ਫਾਇਦਾ ਉਠਾ ਲਿਆ ਅਤੇ ਹੁਣ ਜਦ ਮਾਂ-ਬਾਪ ਦੀ ਵਾਰੀ ਆਈ ਤਾਂ ਬੱਚੇ ਅੰਗੂਠਾ ਦਿਖਾ ਗਏ। ਇਹ ਤਾਂ ਮਾਪਿਆਂ ਨਾਲ ਇੱਕ ਤਰ੍ਹਾਂ ਦਾ ਅਨਿਆਂ ਹੋਇਆ। ਬੱਚਿਉ ਇਸ ਗੱਲ ਤੇ ਕੁਝ ਵੀਚਾਰ ਕਰੋ। ਜੇ ਤੁਸੀਂ ਅੱਜ ਆਪਣੇ ਮਾਂ-ਬਾਪ ਨਾਲ ਮਾੜਾ ਸਲੂਕ ਕਰਦੇ ਹੋ ਤਾਂ ਕੱਲ ਨੂੰ ਤੁਹਾਡੇ ਨਾਲ ਕੀ ਹੋਵੇਗਾ। ਤੁਹਾਡੇ ਬੱਚੇ ਸਭ ਕੁਝ ਵੇਖ ਰਹੇ ਹਨ। ਉਨ੍ਹਾਂ ਤੋਂ ਤੁਸੀਂ ਕੀ ਆਸ ਰੱਖੋਗੇ। ਬੁਢਾਪਾ ਤਾਂ ਸਭ ਤੇ ਆਇਆ ਖੜਾ ਹੈ। ਅਜਿਹਾ ਸਿਰਫ ਨਾਲਾਇਕ ( ਜੋ ਲਾਇਕ ਨਹੀਂ ਹੁੰਦੇ ) ਬੱਚੇ ਹੀ ਕਰਦੇ ਹਨ । ਬਥੇਰੇ ਸਰਵਣ ਵਰਗੇ ਪੁੱਤਰ ਵੀ ਹਨ ਦੁਨੀਆਂ ਤੇ ਜੋ ਮਾਪਿਆਂ ਪ੍ਰਤੀ ਆਪਣੀ ਜ਼ਿਮੇਵਾਰੀ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਵਾਰੇ ਜਾਈਏ ਅਜਿਹੇ ਹੋਣਹਾਰ ਪੁੱਤਰਾਂ ਦੇ।
ਹਰ ਰਿਸ਼ਤੇ ਦੀਆਂ ਕੁਝ ਜ਼ਿਮੇਵਾਰੀਆਂ ਹੁੰਦੀਆਂ ਹਨ ਜੋ ਬੰਦੇ ਨੂੰ ਨਿਭਾਉਣੀਆਂ ਚਾਹੀਦੀਆਂ ਹਨ। ਮੁੰਡਿਆਂ ਦੀਆਂ ਆਪਣੀਆਂ ਬੀਵੀਆਂ ਪ੍ਰਤੀ ਵੀ ਜ਼ਿਮੇਵਾਰੀਆਂ ਹਨ ਅਤੇ ਮਾਪਿਆਂ ਪ੍ਰਤੀ ਵੀ। ਦੋਨਾਂ ਵਿੱਚੋਂ ਜਿਸ ਪ੍ਰਤੀ ਵੀ ਇਨ੍ਹਾਂ ਨੇ ਜ਼ਿਮੇਵਾਰੀ ਨਾ ਨਿਭਾਈ ਜਾਂ ਇੱਕ ਪਾਸੇ ਤੱਕੜੀ ਦੇ ਪੱਲੜੇ ਵਾਂਗੂ ਜ਼ਿਆਦਾ ਝੁਕ ਗਏ ਤਾਂ ਮੁਸ਼ਕਿਲ ਬਣ ਜਾਂਦੀ ਹੈ। ਇੱਥੇ ਫਿਰ ਗੱਲ ਆ ਜਾਂਦੀ ਹੈ ਸੰਤੁਲਨ ਦੀ। ਇਹ ਸੰਤੁਲਨ ਬਣਾਈ ਰੱਖਣਾ ਬਹੁਤ ਹੀ ਜ਼ਰੂਰੀ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ ਮਾਂ-ਬਾਪ ਸੌ ਬੱਚਿਆਂ ਨੂੰ ਪਾਲ ਸਕਦੇ ਹਨ ਪਰ ਸੌ ਬੱਚਿਆਂ ਨੂੰ ਇੱਕ ਮਾਂ-ਬਾਪ ਨੂੰ ਪਾਲਣਾ ਔਖਾ ਹੋ ਜਾਂਦਾ ਹੈ। ਇਹ ਬਿਲਕੁਲ ਸੱਚ ਹੈ ਕਿ ਬਚਪਨ ਵਿੱਚ ਪਿਆਰ ਅਣਮੰਗਿਆ ਮਿਲਦਾ ਹੈ, ਜਵਾਨੀ ਵਿੱਚ ਚੋਰੀ ਕਰਨਾ ਪੈਂਦਾ ਹੈ ਅਤੇ ਬੁਢਾਪੇ ਵਿੱਚ ਭੀਖ ਦੇ ਤੌਰ ਤੇ ਮਿਲਦਾ ਹੈ। ਬੱਚਿਉ, ਭੀਖ ਵਿੱਚ ਹੀ ਸਹੀ ਮਾਂ-ਬਾਪ ਨੂੰ ਉਨ੍ਹਾਂ ਦੇ ਹਿੱਸੇ ਦਾ ਬਣਦਾ ਪਿਆਰ ਸਤਿਕਾਰ ਤਾਂ ਦਿਉ ਅਤੇ ਉਨ੍ਹਾਂ ਤੋਂ ਮੁਫਤ ਦੀਆਂ ਅਣਗਿਣਤ ਅਸੀਸਾਂ ਲਵੋ। ਜਿਉਂਦਿਆਂ ਦੀ ਕਰ ਲਵੋ, ਮਾਪਿਆਂ ਦੀ, ਜਿਨ੍ਹੀ ਸੇਵਾ ਹੁੰਦੀ ਹੈ, ਮਰਿਆਂ ਪਿੱਛੋਂ ਦਿਖਾਵੇ ਦੇ ਵੱਡੇ ਅਤੇ ਸ਼ਰਾਧ ਕਰਾਉਣ ਦਾ ਕੋਈ ਫਾਇਦਾ ਨਹੀਂ।
document.write('
document.write('
ਪੰਜਾਬੀ ਦੇ ਚਮਤਕਾਰੀ ਲੇਖਕ -3
document.write('August 27, 2010 10:15:54 am
document.write('');
document.write('
ਸੰਪਾਦਕ
ਗੀਤਕਾਰ ਭੱਟੀ ਭੜ੍ਹੀ ਵਾਲੇ ਦਾ ਇਕ ਗੀਤ ਦੁਰਗੇ ਰੰਗੀਲੇ ਨੇ ਗਾਇਆ ਸੀ, ‘ਗਾਗਰ ਪਿਆਰ ਵਾਲੀ ਨੱਕੋ ਨੱਕ ਭਰੀ, ਕਿਸੇ ਠੀਕਰਾ ਬਣਾ ਕੇ ਦੇਣੀ ਧਰ ਸੱਜਣਾ। ਕਾਲਜ ਦੇ ਮੁੰਡਿਆਂ ਤੋਂ ਰੱਖੀ ਤੂੰ ਲੁਕਾ ਕੇ ਮੈਨੂੰ ਲੱਗੇ ਬਦਨਾਮੀ ਕੋਲੋ ਡਰ ਸੱਜਣਾ।’ ਗੀਤ ਚੱਲ ਗਿਆ ਤੇ ਭੱਟੀ ਦੀ ਸੰਗੀਤ ਮਾਰਕੀਟ ਵਿਚ ਗੀਤਾਂ ਵਾਲੀ ਗਾਗਰ ਵੀ ਭਰਨ ਲੱਗੀ। ਭੱਟੀ ਮਕਬੂਲੀਅਤ ਦੇ ਨਸ਼ੇ ਵਿਚ ਆ ਗਿਆ ਤੇ ਉਸ ਨੇ ਮਨ ਵਿਚ ਭਰਮ ਪਾਲ ਲਿਆ ਕਿ ਹੁਣ ਉਹ ਜੋ ਵੀ ਲਿਖੂਗਾ, ਉਹ ਸ਼ਾਹਕਾਰ ਹੀ ਹੋਵੇਗਾ।ਸਰੋਤੇ ਉਸਨੂੰ ਮੂਲ-ਮੰਤਰ ਵਾਂਗ ਜਪੀ ਜਾਣਗੇ।ਉਸਨੇ ਗੀਤ ਲਿਖ ਮਾਰਿਆ, ‘ਫੋਟੋ ਖਿਚਣੀ ਗਵਾਂਡਣੇ ਤੇਰੀ ਨੀ ਕੰਧ ਉੱਤੇ ਰੱਖ ਕੈਮਰਾ।’
ਇਕ ਸਾਹਿਤਕ ਸਮਾਗਮ ਵਿਚ ਅਜੌਕੀ ਗੀਤਕਾਰੀ ਦਾ ਜ਼ਿਕਰ ਹੋਇਆ ਤਾਂ ਸਤਿਕਾਰਯੋਗ ਬਾਈ ਦੇਵ ਥਰੀਕਿਆਂ ਵਾਲੇ ਨੇ ਫੜ੍ਹ ਕੇ ਮਾੜੇ ਗੀਤਾਂ ਦੀ ਤੈਅ ਲਾ ਦਿੱਤੀ। ਭੱਟੀ ਦੇ ਉਪਰੋਕਤ ਗੀਤ ਉੱਤੇ ਟਿਪਣੀ ਕਰਦੇ ਹੋਏ ਉਹ ਕਹਿਣ ਲੱਗੇ, “ਸਾਡੇ ਪਿੰਡਾਂ ਵਿਚ ਜਦੋਂ ਦੋ ਭਰਾਵਾਂ ਦੀ ਵੰਡ ਹੁੰਦੀ ਹੈ ਤਾਂ ਘਰ ਵਿਚ ਵਿਚਾਲੇ ਕੰਧ ਕੱਢ ਦਿੱਤੀ ਜਾਂਦੀ ਹੈ। ਗੁਆਂਢੀ ਘਰ ਚਾਚੇ ਤਾਏ ਦਾ ਹੁੰਦਾ ਹੈ। ਤੁਸੀਂ ਕੰਧ ’ਤੇ ਕੈਮਰਾ ਰੱਖ ਕੇ ਭੈਣਾਂ ਦੀਆਂ ਫੋਟੋਆਂ ਖਿੱਚਣ ਲੱਗ ਪਏ ਹੋ। ਨਾਲੇ ਸਾਡੀ ਪ੍ਰੰਪਰਾ ਤੇ ਸਭਿਆਚਾਰ ਤਾਂ ਇਹ ਹੈ ਕਿ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਇਹ ਕਿਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਗੀਤਕਾਰੀ ਨੂੰ?”
ਮੈਂ ਥਰੀਕੇ ਗਿਆ ਤਾਂ ਸਮਸ਼ੇਰ ਸੰਧੂ ਬਾਰੇ ਗੱਲ ਚੱਲ ਪਈ। ਬਾਈ ਦੇਵ ਕਹਿਣ ਲੱਗਾ, “ਸੰਧੂ ਦਾ ਲੇਖ ਪੜ੍ਹਿਐ? ਲਿਖਦੈ ਮਲਕੀਤ ਦੀ ਅਵਾਜ਼ ਜ਼ੁਕਾਮੀ ਹੋਈ ਐ।” ਮੈਂ ਸੁਣ ਕੇ ਹੈਰਾਨ ਹੋ ਗਿਆ।ਐਨਾ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਕਿਵੇਂ ਲਿਖ ਸਕਦਾ ਹੈ? ਐਮ ਬੀ ਈ (Member of British Empire)  ਗੋਲਡਨ ਸਟਾਰ ਮਲਕੀਤ ਤਾਂ ਕਈ ਵਰ੍ਹਿਆਂ ਤੋਂ ਗਾਇਕੀ ’ਤੇ ਰਾਜ ਕਰ ਰਿਹਾ ਹੈ। ਉਸਦਾ ਨਾਂ ਤਾਂ ਗਿਨੀਜ਼ ਬੁੱਕ ’ਚ ਦਰਜ਼ ਹੈ। ਮੈਂ ਅਚਾਨਕ ਬੋਲ ਪਿਆ, “ਭਲਾਂ ਮਲਕੀਤ ਨੇ ਸੰਧੂ ਦਾ ਕੋਈ ਗੀਤ ਗਾਇਐ?”
“ਮੈਨੂੰ ਨ੍ਹੀਂ ਲਗਦੈ।”
“ਬਸ ਫੇਰ। ਇਕ ਚੋਟੀ ਦਾ ਗੀਤਕਾਰ, ਦੂਜਾ ਪੱਤਰਕਾਰ, ਤੀਜਾ ਟੌਪ ਦੇ ਅਖਬਾਰ ਦੀ ਨੌਕਰੀ ਤੇ ਚੌਥਾ ਜੱਟ ਤੇ ਫੇਰ ਉਹਵੀ ਮਾਲਵੇ ਦਾ। ਸੰਧੂ ’ਚ ਜੱਟਵਾਦ ਆ ਗਿਆ ਹੋਣੈ। ਕਹਿੰਦਾ ਹੋਊ ਵੱਡਿਆ ਗਾਇਕਾ ਲਿਆ ਤੈਨੂੰ ਕਲਮ ਦੀ ਤਾਕਤ ਦਿਖਾਈਏ… ਮਲਕੀਤ ਨੂੰ ਇੰਗਲੈਂਡ ਜਾ ਕੇ ਕਹੂੰ ਸੰਧੂ ਦਾ ਇਕ ਗੀਤ ਕਰ ਲੈ। ਆਪੇ ਅਗਲੇ ਲੇਖ ਵਿਚ ਉਹਨੂੰ ਨੁਸਰਤ ਦੇ ਸਿਰ ’ਤੇ ਬਹਾ’ਦੂ।”
ਅਸੀਂ ਹੱਸ ਪਏ।
ਸਾਡਾ ਇਕ ਕਵੀ ਕਈ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੇ ਅਖਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਛਪਦਾ ਸੀ। ਇਕ ਵਾਰ ਉਹਦੀ ਕਵਿਤਾ ਕਿਸੇ ਕਾਰਨ ਛਪਣ ਤੋਂ ਰਹਿ ਗਈ।ਉਸ ਅੰਕ ਵਿਚ ਮੇਰੀ ਛੇ ਸਫਿਆਂ ਦੀ ਕਹਾਣੀ ਲੱਗੀ ਸੀ। ਕਵੀ ਨੇ ਦੂਜੇ ਲੇਖਕਾਂ ਨੂੰ ਫੋਨ ਕਰਕੇ ਆਪਣੀ ਭੜਾਸ ਮੇਰੇ ’ਤੇ ਕੱਢੀ, “ਪੇਪਰ ਚੁੱਕ ਕੇ ਦੇਖੋ ਛੇ ਸਫੇ ਖਰਾਬ ਕਰ’ਤੇ।ਬੇੜਾ ਈ ਗਰਕ ਹੋਇਆ ਪਿਐ। ਨਿਕੰਮਿਆਂ ਨੂੰ ਕੁਸ਼ ਆਉਂਦਾ ਈ ਨ੍ਹੀਂ। ਮੇਰੀ ਐਡੀ ਵਧੀਆ ਛੋਟੀ ਜਿਹੀ ਕਵਿਤਾ ਨਹੀਂ ਲਾਈ।” ਜਦੋਂ ਉਹਦੀ ਕਵਿਤਾ ਛਪਦੀ ਸੀ ਉਦੋਂ ਉਹੀ ਅਖਬਾਰ ਵਾਲੇ ਉਹਦੇ ਕਹਿਣ ਮੁਤਾਬਿਕ ‘ਬੜ੍ਹੇ ਪਾਰਖੂ’ ਸਨ।ਪੰਜਾਬੀ ਲੇਖਕਾਂ ਦੇ ਸਬਰ ਦੀ ਹੱਦ ਦੇਖੋ।
ਪੂਰੇ ਇੰਗਲੈਂਡ ਵਿਚ ਪੰਜਾਬੀ ਦਾ ਜੇ ਕੋਈ ਫੁੱਲਟਾਈਮ, ਪ੍ਰੋਫੈਸ਼ਨਲ ਅਤੇ ਪੇਡ ਲੇਖਕ ਹੋਇਆ ਹੈ ਤਾਂ ਉਹ ਸੀ ਸਤਨਾਮ ਸਿੰਘ ਮੈਹਨੇਵਾਲਾ।ਮੁਲਾਕਾਤ ਦੀ ਵਿਧਾ ਨੂੰ ਜੇ ਕਿਸੇ ਨੇ ਸੰਜ਼ੀਦਗੀ ਨਾਲ ਲਿਆ ਸੀ ਤਾਂ ਉਸਨੇ ਲਿਆ ਸੀ। ਕੋਈ ਮੰਨੇ ਜਾ ਨਾ ਮੰਨੇ ਪਰ ਮੈਂ ਉਸਨੂੰ ਮੁਲਾਕਾਤਾਂ ਦਾ ਬਾਦਸ਼ਾਹ ਮੰਨਦਾ ਹਾਂ।ਜਦੋਂ ਵੀ ਕਿਸੇ ਹਸਤੀ ਬਾਰੇ ਪਤਾ ਲੱਗਦਾ ਤਾਂ ਉਸਦੀ ਮੁਲਾਕਾਤ ਕਰਨ ਲਈ ਉਹ ਇੰਝ ਪੈਂਦਾ ਸੀ ਜਿਵੇਂ ਡੇਵਿਡ ਬੈਕਮ ਫੁੱਟਬਾਲ ਨੂੰ। ਕਿਸੇ ਹੋਰ ਪੱਤਰਕਾਰ ਦੇ ਇੰਟਰਵਿਉ ਦਾ ਵਿਚਾਰ ਦਿਮਾਗ ਵਿਚ ਆਉਣ ਤੋਂ ਪਹਿਲਾਂ ਹੀ ਉਹ ਇੰਟਰਵਿਉ ਅਖਬਾਰ ਨੂੰ ਪਹੁੰਚਾ ਚੁੱਕਾ ਹੁੰਦਾ ਸੀ।ਜਣੇ ਖਣੇ ਲਈ ‘ਮਹਾਨ ਸ਼ਖਸੀਅਤ’ ਸ਼ਬਦ ਵਰਤਣਾ ਉਸਦੀ ਆਦਤ ਜਾਂ ਮਜ਼ਬੂਰੀ ਸੀ, ਰੱਬ ਜਾਣੇ।ਇਕ ਵਾਰ ਮੈਂ ਮੈਹਨੇਵਾਲੇ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਇੰਟਰਊਜ਼ ਲੈਂਦੇ ਹੋ ਮੈਂ ਤੁਹਾਡੀ ਮੁਲਾਕਾਤ ਛਾਪਣੀ ਚਾਹੁੰਦਾ ਹਾਂ। ਉਸਦੇ ਚਿਹਰੇ ਉੱਤੇ ਹੁਲਾਸ ਆ ਗਿਆ, “ਬੋਲ ਕਦੋਂ ਮਿਲੀਏ?”
ਮੁਕੱਰਰ ਦਿਨ ਉੱਤੇ ਆ ਕੇ ਉਸਨੇ ਜੁਆਬ ਦੇ ਦਿੱਤਾ ਕਿਉਂਕਿ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਸਨ ਕਿ ਇੰਟਰਵਿਊ ਕਰਕੇ ਮੈਂ ਉਸਦਾ ਤਵਾ ਲਾਉਣਾ ਚਾਹੁੰਦਾ ਹਾਂ।
ਇਕ ਵਾਰ ਮੈਹਨੇਵਾਲੇ ਨੇ ਮੈਨੂੰ ਆਖਿਆ, “ਲੋਕ ਕਹਿੰਦੇ ਨੇ ਤੇਰੀਆਂ ਰਚਨਾਵਾਂ ਵਿਚ ਸੈਕਸ ਹੁੰਦਾ ਹੈ।”
“ਉਹਨਾਂ ਨੂੰ ਕਹੋ ਉਹ ਜ਼ਿੰਦਗੀ ’ਚੋਂ ਸੈਕਸ ਕੱਢ ਦੇਣ। ਮੈਂ ਆਪਣੀਆਂ ਕਹਾਣੀਆਂ ’ਚੋਂ ਕੱਢ ਦਿਊਂ। ਸਾਹਿਤ ਜ਼ਿੰਦਗੀ ਦਾ ਦਰਪਣ ਹੈ। ਕਲਾ ਨੂੰ ਬਿਹਤਰੀਨ ਬਣਾਉਣ ਲਈ ਜੇ ਸੈਕਸ ਟੱਚ ਦੇ ਦਿੱਤੀ ਜਾਵੇ ਤਾਂ ਇਸ ਵਿਚ ਕੀ ਹਰਜ਼ ਹੈ? ਸੋਭਾ ਸਿੰਘ ਨੇ ਵੀ ਤਾਂ ਸੋਹਣੀ ਦੇ ਪੋਰਟਰੇਟ ਨੂੰ ਦਿੱਤਾ ਹੈ।ਉਹਨੂੰ ਕੋਈ ਕੁਝ ਨਹੀਂ ਕਹਿੰਦਾ।ਉਹ ਤਾਂ ਅੰਨ੍ਹੇ ਨੂੰ ਵੀ ਦਿਸਦੈ। ਮੇਰੀ ਕਹਾਣੀ ਤਾਂ ਕੋਈ ਪੜੂ ਉਹਨੂੰ ਤਾਂ ਪਤਾ ਲੱਗੂ। ਵਾਰਿਸ, ਪੀਲੂ ਹੋਰੀਂ ਕਿਹੜਾ ਘੱਟ ਕਰਦੇ ਰਹੇ ਆ। ਸਭ ਇਸੇ ਰਾਹੋਂ ਲੰਘਦੇ ਨੇ। ਸਾਡੇ ਲੋਕ ਵੀ ਆਪ ਜਿੰਨਾ ਮਰਜ਼ੀ ਗੰਦ ਵੱਢੀ ਜਾਣ। ਮੇਰੇ ਵਰਗਾ ਜਦੋਂ ਦੋ ਅੱਖਰ ਲਿਖ ਦਿੰਦੈ ਤਾਂ ਲੁੱਚਾ ਲੁੱਚਾ ਕਰਕੇ ਮਗਰ ਪੈ ਜਾਂਦੇ ਆ।” ਮੇਰਾ ਜੁਆਬ ਸੀ।
ਉਹਨਾਂ ਦਿਨਾਂ ਵਿਚ ਮੈਂ ਰਜਨੀਸ਼ ਉਸ਼ੋ ਦੀ ਕਿਤਾਬ ‘ਸੰਭੋਗ ਤੋਂ ਸਮਾਧੀ ਵੱਲ’ ਪੜ੍ਹਦਾ ਸੀ। ਮੈਂ ਉਸ ਵਿਚੋਂ ਕਈ ਦਲੀਲਾਂ ਦੇ ਦਿੱਤੀਆਂ। ਇਹ ਸੁਣਕੇ ਉਹ ਮੁਤਾਸਿਰ ਹੋ ਗਿਆ। ਉਹ ਮੁਬੰਈ ਤੋਂ ਪੰਜਾਬੀ ਫਿਲਮ ਐਕਟਰਸਾਂ ਦੀਆਂ ਮੁਲਾਕਾਤਾਂ ਕਰ ਕੇ ਲਿਆਇਆ ਸੀ। ਘਰੇ ਜਾ ਕੇ ਉਸਨੇ ਇੰਟਰਵਿਊ ਲਿਖੀ। ਮੇਰੇ ਵਿਚਾਰਾਂ ਦੇ ਪ੍ਰਭਾਵ ਅਧੀਨ ਵੇਗ ਵਿਚ ਆਏ ਨੇ ਉਸਨੇ ਇਕ ਪੰਜਾਬੀ ਫਿਲਮ ਐਕਟਰਸ ਦੀ ਮੁਲਾਕਾਤ ਨੂੰ ਥੋੜ੍ਹਾ ਜਿਹਾ ਗਰਮ ਕਰ ਦਿੱਤਾ। ਮੁਲਾਕਾਤ ਯਥਾਰਥ ਅਤੇ ਕਹਾਣੀ ਗਲਪ ਹੁੰਦੀ ਹੈ। ਹੁਣ ਇਹਨਾਂ ਦੋਨਾਂ ਨੂੰ ਕਾਮੁਕ ਛੋਹ ਪ੍ਰਦਾਨ ਕਰਨ ਦੀ ਵਿਧੀ ਵੀ ਵੱਖਰੋ ਵੱਖਰੀ ਹੈ। ਮੈਹਨੇਵਾਲਾ ਫੈਕਟ ਅਤੇ ਫਿਕਸ਼ਨ ਨੂੰ ਨਾ ਸਮਝ ਸਕਿਆ ਤੇ ਕੁਝ ਜ਼ਿਆਦਾ ਹੀ ਉਲਾਰ ਹੋ ਗਿਆ।ਮੁਲਾਕਾਤ ਛਪ ਗਈ।ਉਸਦੇ ਲੋਕਾਂ ਤੋਂ ਮਿਲੇ ਪ੍ਰਤੀਕ੍ਰਮ ਬਾਅਦ ਉਹ ਲੋਕਾਂ ਤੋਂ ਘੁੰਡ ਕੱਢਦਾ ਫਿਰੇ।
ਅਵਤਾਰ ਸਿੰਘ ਅਰਪਨ ਤੇ ਮੈਹਨੇਵਾਲੇ ਦਾ ਚੋਲੀ ਦਾਮਨ ਦਾ ਸਾਥ ਸੀ। ਜਿਗਰੀ ਯਾਰ। ਅਰਪਨ ਦੀ ਗੱਡੀ ਕਿਸੇ ਨੂੰ ਦਿਸਦੀ ਤਾਂ ਉਸ ਵਿਚ ਯਾਤਰੀ ਸੀਟ ਉੱਤੇ ਬੈਠਾ ਮੈਹਨੇਵਾਲਾ ਵੀ ਜ਼ਰੂਰ ਦਿਸਦਾ। ਅਰਪਨ ਨੂੰ ਲੋਕ ਕਵੀ ਦੀ ਉਪਾਧੀ ਦਿੱਤੀ ਗਈ ਸੀ। ਉਸਨੇ ਦਾਮਨ, ਬਲੱਗਣ, ਸ਼ਰਫ ਵਰਗੇ ਵੱਡੇ ਵੱਡੇ ਉਸਤਾਦ ਸ਼ਾਇਰਾਂ ਨਾਲ ਮੁਸ਼ਾਇਰੀਆਂ ਵਿਚ ਹਿੱਸਾ ਲਿਆ ਸੀ।ਜਦੋਂ ਕਦੇ ਕੋਈ ਕਵੀ ਦਰਬਾਰ ਹੁੰਦਾ ਤਾਂ ਸਭ ਤੋਂ ਮਗਰਲੀ ਕੁਰਸੀ ਉੱਤੇ ਬੈਠਾ ਉਹ ਕੁਝ ਲਿਖ ਰਿਹਾ ਹੁੰਦਾ।ਕੋਈ ਪੁੱਛਦਾ ਤਾਂ ਆਖਦਾ ਮੈਂ ਕਵਿਤਾ ਲਿਖ ਰਿਹਾ ਹਾਂ ਜੋ ਹੁਣ ਪੜ੍ਹਨੀ ਹੈ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੱਸਦਾ ਵੀ ਜ਼ਰੂਰ ਕਿ ਇਹ ਕਵਿਤਾ ਉਸਨੇ ਹੁਣੇ ਤਾਜ਼ੀ ਤਾਜ਼ੀ ਲਿਖੀ ਹੈ।ਦੇਖੋ ਅਜੇ ਸਿਆਹੀ ਵੀ ਨਹੀਂ ਸੁੱਕੀ।ਉਸਦੀ ਕਵਿਤਾ ਐਨੀ ਲੰਬੀ ਹੁੰਦੀ ਕਿ ਉਨੇ ਸਮੇਂ ਵਿਚ ਤਿੰਨ ਚਾਰ ਸ਼ਾਇਰ ਭੁਗਤ ਸਕਦੇ ਹੁੰਦੇ ਸਨ। ਇਸ ਲਈ ਹਮੇਸ਼ਾਂ ਪ੍ਰਬੰਧਕ ਅਤੇ ਸਟੇਜ਼ ਸਕੱਤਰ ਉਸਨੂੰ ਸਮਾਂ ਦੇਣ ਤੋਂ ਪਹਿਲਾਂ ਤਾਕੀਦ ਕਰਦੇ ਕਿ ਅਰਪਨ ਕ੍ਰਿਪਾ ਕਰਕੇ ਇਕ ਹੀ ਕਵਿਤਾ ਪੜ੍ਹਨਾ।
“ਹਾਂ ਹਾਂ ਕਵਿਤਾ ਮੇਰੇ ਕੋਲ ਇਕ ਹੀ ਹੈ।”
ਉਹ ਇਕ ਕਵਿਤਾ ਦੇ ਸਿਰਲੇਖ ਹੇਠ ਸ਼ੁਰੂ ਕਰਕੇ ਤਿੰਨ ਚਾਰ ਕਵਿਤਾਵਾਂ ਨਾਲ ਜੋੜ ਕੇ ਕਵਿਤਾਵਾਂ ਦੀ ਜੀ ਟੀ ਰੋਡ ਬਣਾ ਕੇ ਸੁਣਾ ਜਾਂਦਾ। ਕਿਸੇ ਨੂੰ ਪਤਾ ਵੀ ਨਾ ਚੱਲਦਾ।ਲੋਕੀ ਸਮਝਦੇ ਇਕ ਹੀ ਕਵਿਤਾ ਹੈ। ਮੈਨੂੰ ਹੈਰਤ ਹੁੰਦੀ ਕਿ ਸਰੋਤੇ ਮੂਕ ਕਿਉਂ ਨੇ? ਕੀ ਉਹ ਸੁਣ ਨਹੀਂ ਰਹੇ ਜਾਂ ਉਨ੍ਹਾਂ ਨੂੰ ਗਿਆਨ ਨਹੀਂ ਕਿ ਕਵਿਤਾ ਬਦਲ ਗਈ ਹੈ!
ਇਕ ਵਾਰ ਪੰਜਾਬੀ ਲਿਖਾਰੀ ਸਭਾ ਦੇ ਕਵੀ ਦਾਰਬਾਰ ਵਿਚ ਵੁਲਵਰਹੈਂਪਟਨ ਇਕ ਖੁੰਝੇ ਬੈਠਾ ਉਹ ਲਿਖੀ ਜਾਵੇ।
ਮੈਂ ਕੋਲ ਚਲਾ ਗਿਆ, “ਅਰਪਨ ਸਾਹਿਬ, ਕਿਹਨੂੰ ਚਿੱਠੀ ਲਿਖਣ ਲੱਗੇ ਹੋ?”
“ਮੈਂ… ਮੈਂ ਕਵਿਤਾ ਲਿਖ ਰਿਹਾਂ।”
“ਤੁਸੀਂ ਡਰਾਮਾ ਕਰਦੇ ਹੋ। ਲੋਕੀ ਤੁਹਾਡੇ ’ਤੇ ਇਲਜ਼ਾਮ ਲਾਉਂਦੇ ਹਨ ਕਿ ਤੁਹਾਨੂੰ ਪਹਿਲਾਂ ਲਿਖੀ ਕਵਿਤਾ ਯਾਦ ਹੁੰਦੀ ਹੈ ਤੇ ਤੁਸੀਂ ਸੱਜਰੀ ਆਖ ਕੇ ਬੁੱਧੂ ਬਣਾ ਜਾਂਦੇ ਹੋ।”
“ਨਹੀਂ ਮੈਂ ਕਵਿਤਾ ਸੱਜਰੀ ਲਿਖਦਾ ਹਾਂ… ਲਿਆ ਮੈਂ ਤੈਨੂੰ ਹੁਣੇ ਤੇਰੇ ’ਤੇ ਸ਼ਿਅਰ ਜੋੜ ਕੇ ਸੁਣਾਉਂਦਾ ਹਾਂ।”
ਉਸਨੇ ਉਸੇ ਵਕਤ ਖੜ੍ਹੇ ਪੈਰ ਮੇਰੀ ਸਿਫਤ ਵਿਚ ਸ਼ਿਅਰ ਸੁਣਾਇਆ ਤਾਂ ਮੈਂ ਦੰਗ ਰਹਿ ਗਿਆ। ਮੇਰੇ ਗੋਤ ਸਿੱਧੂ ਦੇ ਜੋ ਉਸ ਨੇ ਕਾਫੀਏ ਜੋੜੇ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ।
ਮੈਂ ਤੇ ਮੇਰੇ ਮਾਮੇ ਦਾ ਮੁੰਡਾ ਚਮਕੌਰ ਇਕ ਵਾਰ ਮੇਰੇ ਨਾਨਕੇ ਪਿੰਡ ਭਰੋਵਾਲ ਕਲਾਂ ਤੋਂ ਹੰਭੜਾਂ ਨੂੰ ਜਾ ਰਹੇ ਸੀ।ਰਸਤੇ ਵਿਚ ਪੈਂਦੇ ਨਾਲ ਦੇ ਪਿੰਡ ਛੋਟੇ ਭਰੋਵਾਲ ਵਿਚ ਦੀ ਅਸੀਂ ਗੁਜ਼ਰ ਰਹੇ ਸੀ।ਇਕ ਗਲੀ ਵਿਚੋਂ ਜਦੋਂ ਸਾਡੀ ਗੱਡੀ ਲੰਘਣ ਲੱਗੀ ਤਾਂ ਮੇਰੀ ਨਿਗਾਹ ਇਕ ਚੁਬਾਰੇ ਉੱਤੇ ਬਣੀ ਟੈਂਕੀ ਉੱਤੇ ਪਈ, “ਚਮਕੌਰ? ਟੈਂਕੀਆਂ ਤਾਂ ਬੜੇ ਤਰ੍ਹਾਂ ਦੀਆਂ ਦੇਖੀਆਂ ਹਨ, ਪਰ ਆ ਤੂੰਬੀ ਵਾਲੀ ਪਹਿਲੀ ਵਾਰ ਦੇਖੀ ਹੈ?”
“ਇਹ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਦਾ ਘਰ ਆ।”
ਇਕਲਖਤ ਮੇਰੇ ਜ਼ਿਹਨ ਵਿਚ ਦੀਦਾਰ ਸੰਧੂ ਦੇ ਗੀਤ ਦੀਆਂ ਲਾਇਨਾਂ ਗੂੰਜ਼ ਗਈਆਂ, “ਜੋੜੀ ਜਦੋਂ ਚੁਬਾਰੇ ਚੜ੍ਹਦੀ। ਸਾਨੂੰ ਵੇਖ ਗੁਆਂਡਣ ਸੜ੍ਹਦੀ।… ਵੇ ਮੇਰੇ ਹੌਲੇ ਭਾਰ ਦੀਆਂ। ਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ।”
“ਅੱਛਾ ਤਾਂ ਇਥੇ ਬੁੱਚੀਆਂ ਪਾਉਂਦਾ ਸੀ ਦੀਦਾਰ!”
“ਨਾਲ ਦਾ ਘਰ ਉਹਦੇ ਵੱਡੇ ਭਰਾ ਕੁੰਦਨ ਦਾ ਆ। ਉਹ ਛੜੈ।”
ਦੀਦਾਰ ਇਕ ਵਧੀਆ ਗੀਤਕਾਰ ਸੀ। ਉਸਦੇ ਅਨੇਕਾਂ ਗੀਤ ਹਿੱਟ ਹੋਏ।ਪੰਜਾਬੀ ਗੀਤਕਾਰੀ ਵਿਚ ਵੇਸਵਾਗਮਨੀ ਵਿਸ਼ੇ ਉੱਤੇ ਸਿਰਫ ਇਕ ਹੀ ਗੀਤ ਹੈ ਤੇ ਉਹ ਦੀਦਾਰ ਦਾ ਲਿਖਿਆ ਹੈ ਤੇ ਪਰਮਿੰਦਰ ਸੰਧੂ ਨਾਲ ਗਾਇਆ ਹੋਇਆ ਹੈ, “ਮੇਰਾ ਜੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀ।” ਅੱਗੇ ਦੀਦਾਰ ਦੇ ਬੋਲ, “ਜਿਸਨੇ ਇਸ ਭਰੀ ਸੁਰਾਹੀ ਚੋਂ ਪਹਿਲਾ ਪੈਗ ਭਰਕੇ ਲਾਇਆ ਹੋਊ।” ਤੇ “ਤੂੰ ਕੂਲੀ ਜਿਵੇਂ ਨਾਗ ਦਾ ਬੱਚਾ। ਤੇਰੇ ਲੱਕ ਨੂੰ ਲਿਪਟਦਾ ਜਾਵਾਂ।” ਗੀਤ ਵਿਚ ਇਕ ਵੇਸਵਾ ਅਤੇ ਗਾਹਕ ਦਾ ਵਾਰਤਲਾਪ ਪੇਸ਼ ਕੀਤਾ ਗਿਆ ਹੈ।ਇਹ ਗੀਤ ਦੀਦਾਰ ਨੇ ਐਨਾ ਬੋਚ ਕੇ ਲਿਖਿਆ ਹੈ ਕਿ ਗੀਤ ਉੱਤੇ ਅਸ਼ਲੀਲ ਵਿਸ਼ਾ ਹੋਣ ਕਰਕੇ ਵੀ ਅਸ਼ਲੀਲਤਾ ਦਾ ਦੋਸ਼ ਨਹੀਂ ਲੱਗਦਾ।ਪੰਜਾਬੀ ਗੀਤਕਾਰੀ ਵਿਚ ਉਹਦੀ ਧਾਕ ਸੀ।ਉਹਦੀ ਤੇ ਅਮਰ ਨੂਰੀ ਦੀ ਜੋੜੀ ਨੇ ਆਪਣੇ ਜ਼ਮਾਨੇ ਵਿਚ ਕਹਿਰ ਕੀਤਾ ਹੈ। ਔਰਤ ਦੀ ਸੰਵੇਦਨਾਂ ਨੂੰ ਸਰਲ ਸ਼ਬਦਾਂ ਵਿਚ ਚਿਤਰਨ ਦੀ ਉਸ ਕੋਲ ਵਿਸ਼ੇਸ਼ ਕਲਾ ਸੀ। ਉਸਦੇ ਇਕ ਗੀਤ ਦੀ ਵੰਨਗੀ ਦੇਖੋ, “ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈ। ਮੇਰੀ ਮਾਹੀ ਮਾਹੀ ਕਹਿੰਦੀ ਦੀ ਜੁਬਾਨ ਸੁੱਕ ਗਈ।” ਜਾਂ “ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ’ਦੇ, ਆਵੇ ਭਲਾਂ ਜੇ ਸਾਹ ਸੁੱਖਦਾ ਵੇ, ਮੇਰਾ ਕੱਲ੍ਹਦਾ, ਕੱਲ੍ਹਦਾ ਕਾਲਜਾ ਦੁੱਖ’ਦਾ ਵੇ।” ‘ਮਾਹੀ’ ਦੀਦਾਰ ਦਾ ਪੈਟ ਵਰਡ ਸੀ। ਇਸੇ ਵਰਗਾ ਹੀ ਦਿਦਾਰ ਦਾ ਇਕ ਹੋਰ ਗੀਤ ਬਹੁਤ ਮਕਬੂਲ ਹੋਇਆ ਸੀ। “ਉੱਠਦੀ ਬਹਿੰਦੀ, ਜੀ ਜੀ ਕਹਿੰਦੀ। ਤੈਨੂੰ ਤੇਰੀ ਹੂਰ, ਵੇ ਨਾ ਮਾਰ ਜ਼ਾਲਿਮਾ ਵੇ ਪੇਕੇ ਤੱਤੜੀ ਦੇ ਦੂਰ।” ਇਹ ਗੀਤ ਐਨਾ ਖੂਬਸੂਰਤ ਸੀ ਕਿ ਮੇਰੇ ਤੋਂ ਵੀ ਉਸਦੀ ਕਾਪੀ ਮਾਰੇ ਬਿਨਾ ਰਹਿ ਨਾ ਹੋਇਆ ਤੇ ਉਸਨੂੰ ਨਕਲ ਮਾਰ ਕੇ ਮੈਂ ਇਹੋ ਜਿਹਾ ਗੀਤ ਲਿਖਿਆ ਸੀ ਜੋ ਮੇਰਾ ਸਭ ਤੋਂ ਪਹਿਲਾਂ ਰਿਕਾਰਡ ਹੋਣ ਗੀਤ ਵਾਲਾ ‘ਕੁੱਟਿਆ ਨਾ ਕਰ ਮੈਨੂੰ ਪਾਪੀਆ ਸੁੱਖ ਤੇਰੀ ਹਰ ਵੇਲੇ ਲੋੜ੍ਹਦੀ’ 1997 ਵਿਚ ਹਰਦੇਵ ਮਾਹੀਨੰਗਲ ਦੀ ਅਵਾਜ਼ ਵਿਚ ‘ਦਿਲ ਦੀ ਗੱਲ’ ਕੈਸਟ ਵਿਚ ਆਇਆ। ਉਦੋਂ ਐਨੀ ਸੋਜੀ ਤਾਂ ਨਹੀਂ ਸੀ ਪਰ ਕੁਦਰਤੀ ਨਕਲ ਅਕਲ ਨਾਲ ਵੱਜ ਗਈ। ਬਹੁਤਾ ਕਿਸੇ ਨੂੰ ਪਤਾ ਨਹੀਂ ਲੱਗਿਆ। ਮੈਂ ਤਾਂ ਆਪਣੇ ਵੱਲੋਂ ਹਨੇਰੇ ਵਿਚ ਹੀ ਤੀਰ ਛੱਡਿਆ ਸੀ, ਪਰ ਟਿਕਾਣੇ ’ਤੇ ਲੱਗ ਗਿਆ। ਇਸ ਗੱਲ ਦਾ ਇਲਮ ਮੈਨੂੰ ਬਹੁਤ ਬਾਅਦ ਵਿਚ ਹੋਇਆ ਕਿ ਪੰਜਾਬੀ ਲੇਖਕ ਤਾਂ ਤੀਰ ਛੱਡਦੇ ਹੀ ਹਨੇਰੇ ਵਿਚ ਹਨ।
ਦੀਦਾਰ ਦੇ ਘਰ ਮੁਹਰਦੀ ਲੰਘੇ ਤਾਂ ਦਰਵਾਜ਼ਾ ਬੰਦ ਸੀ। ਮੈਨੂੰ ਝੱਟ ਦੀਦਾਰ ਦਾ ਗੀਤ ਚੇਤੇ ਆ ਗਿਆ, ‘ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾ’। ਅੱਗੇ ਜਾ ਕੇ ਮੋੜ ਮੁੜੇ ਤਾਂ, ‘ਸੂਰਮਾ ਪੰਜ ਰੱਤੀਆਂ ਪਾ ਕੇ ਮੋੜ ’ਤੇ ਖੜ੍ਹਗੀ’ ਚੇਤੇ ਆ ਗਿਆ।ਥੋੜ੍ਹੀ ਦੇਰ ਬਾਅਦ ਅਸੀਂ ਉਸਦੇ ਗੀਤਾਂ ਵਿਚ ‘ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਚੜ੍ਹਦੇ ਤੱਕ ਨਾ ਘਰ ਜਾਵਾਂ’ ਵਾਲੇ ਸਥਾਨ ’ਤੇ ਸੀ। ਉਹਦੇ ਗੀਤਾਂ ਵਿਚ ਵਰਣਨ ਕੀਤੇ ਟਿੱਬੇ ਹੁਣ ਗਾਇਬ ਹੋ ਚੁੱਕੇ ਹਨ।5911 ਅਤੇ ਫੋਰਡ ਟਰੈਕਟਰਾਂ ਨੇ ਗਾਹ ਮਾਰੇ ਹਨ।ਪਰ ਉਹਦੇ ਗੀਤਾਂ ਵਿਚ ਮਾਲਵੇ ਦੇ ਟਿੱਬਿਆਂ ਦੀ ਕੱਕੀ ਰੇਤ ਅਮਰ ਰਹੂਗੀ।
ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀ। ਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈ।ਗਾਰਗੀ ਤੋਂ ਆਪਣਾ ਸ਼ੂਕਦਾ ਵੇਗ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ਰੁੱਖ ਨਹੀਂ ਛਡਦੇ। ਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀ। ਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈ।‘ਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ।’, ‘ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂ’ ਅਤੇ ‘ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈ’ ਆਦਿ।ਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜ੍ਹਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗਲਤੀ ਵੀ ਕਰਵਾਈ, ਜੋ ਕਿਸੇ ਨਾ ਫੜ੍ਹੀ।ਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, “ਨੀ ਮੈਂ ਪੁੱਤ ਬੁੜ੍ਹੀ ਦਾ ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ ’ਜੂਗਾ” ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, “ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ੍ਹਜੂਗਾ।’ ਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?
ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ ਗਾਇਨ ‘ਜੁਗਨੀ’ ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ ‘ਜੁਗਨੀ’ ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ ‘ਜੁਗਨੀ’ ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ ’ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨ।ਉਹ ਹੱਫਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨ। ਛੇਵੇਂ ਮਿੰਟ ਲੇਖ ਅਖਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈ। ਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ ‘ਜੁਗਨੀ ਦਾ ਨਿਕਾਸ ਅਤੇ ਵਿਕਾਸ’ ਲਿਖਾਰੀ.ਓਰਗ (www.likhari.org) ਦੀ ਸਾਇਟ ਉੱਤੇ ਚਾੜ੍ਹ ਦਿੰਦੇ ਹਨ।ਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈ। ਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲਣੇ ਸੀ। ਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ। ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿਥੇ ਹੈ? ਜਿਹੜਾ ਉਹ ਫਜ਼ੂਲ ਖਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ?
ਡਾ: ਸਾਹਿਬ ਦਾ ਲੇਖ ਇੰਟਰਨੈਟ ’ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, “ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ। ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆਂ ਰੱਬਾ!”
ਮਾਨਯੋਗ ਡਾ: ਸਾਹਿਬ ਲੇਖ ਦਾ ਅਨਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਵੇਂ ਵਿਕੀਪੀਡੀਆ ’ਤੇ ਦਿੱਤੀ ਜਾਣਕਾਰੀ ਧੂਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀ। ਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈ। ਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਇਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆ। ਡਾ: ਸਾਹਿਬ ਇੰਟਰਨੈਟ ’ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ 1906 ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ।ਜ਼ਿਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲੀ ਹੁੰਦੀ ਜਾਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ। ਇੰਟਰਨੈਟ ਜ਼ਿੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾ।ਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ ‘ਨਾਰਦ’ ਵਿਚ ਜੁਗਨੀ ਦਾ ਵਿਸਥਾਰਪੁਰਵਕ ਜ਼ਿਕਰ ਹੈ। ਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨ। ਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨ। ਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾ।ਡਾ: ਸਾਹਿਬ ਸੰਕੇਤ ਦੇਖੋ:-
ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈ। ਕੀ ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜ੍ਹਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ।
ਆਉ ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂ। ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ ’ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ।ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ।ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ ‘ਮਾਰਫਤ’ ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ। ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈ। ਮੈਂ ਕਈ ਵਾਰ ਜਾ ਚੁੱਕਾ ਹਾਂ। ਤੁਸੀਂ ਜਾ ਕੇ ਦੇਖ ਸਕਦੇ ਹੋ।
ਉਥੋਂ ਥੋੜ੍ਹੀ ਵਿੱਥ ’ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ’ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ।  ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਪੰਜਾਬੀ ਗੀਤਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ:-
ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ
ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ’ਚੋਂ ਇਕ ਬਚ’ਗੀ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ
ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ
ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ
ਜੇ ਹੁੰਦੀ ਨਾ ਪੁਲਸ ਸਰਕਾਰੀ
ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ‘ਰੋਸਨੀ ਦਾ ਮੇਲਾ’ ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਂਉ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ।ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ। 1857 ਦੇ ਗਦਰ ਤੋਂ ਵੀ ਪਹਿਲਾਂ। ਲੱਗਦੈ ਕਦੇ ਡਾ: ਸਾਹਿਬ ਨੂੰ ‘ਛਪਾਰ ਦਾ ਮੇਲਾ’ ਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।ਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖੋ। ਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋ। ਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-
1. Sufism by Seyyed and Llewellyn Vaughan-Lee,
2. Kashf al-Mahjûb by Hujwiri
3. The Risâla by Qushayri Hossein Nasr,
4. Sufi practices by Sunil Verma
5. The Sufi movement by Sayyid Muhammad Baba As-Samasi and Alen Gorden
6. Sufism\'s Many Paths by Dr. Alan Godlas, University of Georgia
7. Gorakshanath Jogis of India by Ramesh Upadiay
ਚਲਦਾ
document.write('
document.write('
ਸਿੱਖ ਫਾਰ ਜਸਟਿਸ ਦੇ ਤਿੰਨ ਨੁਕਤਿਆਂ ਨੂੰ ਮੰਨਣਾ ਬਹੁਤ ਜ਼ਰੂਰੀ
document.write('August 26, 2010 09:44:00 pm
document.write('');
document.write('
-ਗੁਰਸੇਵਕ ਸਿੰਘ ਧੌਲਾ
ਮੋਬਾ. 94632-16267
1984 ਦੇ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖ ਕੌਮ ਵਿਚ ਉਦਾਸੀ ਦਾ ਪਰਛਾਵਾਂ ਇਨਾਂ ਗੂੜਾ ਹੋ ਗਿਆ ਕਿ ਹਰ ਕੋਈ ਇਕ-ਦੂਜੇ ਦੇ ਮੂੰਹ ਵੱਲ ਚੁੱਪ-ਚਾਪ ਤੱਕਦਾ ਰਹਿੰਦਾ। ਬਿਨਾਂ ਕੁਝ ਬੋਲੇ ਤੋਂ ਹੀ ਇਕ-ਦੂਸਰੇ ਨੂੰ ਸਿੱਖ ਕੌਮ ਦੇ ਹਾਲਾਤਾਂ ਬਾਰੇ ਮਨ ਵਿਚ ਚੱਲ ਰਹੀ ਉਦਾਸੀਨਤਾ ਦਾ ਭੇਦ ਸਮਝ ਆ ਜਾਂਦਾ। ਇਸ ਤਰਾਂ ਪ੍ਰਤੀਤ ਹੁੰਦਾ ਕਿ ਜਿਵੇਂ ਸਿੱਖ ਕੌਮ ਦੇ ਇਹ ਅੰਤਲੇ ਦਿਨ ਹੀ ਹੋਣ। ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲੇ ਬਹੁਤੇ ਸਿੱਖ ਆਗੂ ਸ਼ਹੀਦ ਹੋ ਚੁੱਕੇ ਸਨ ਅਤੇ ਜੋ ਸਿਆਸੀ ਅਤੇ ਧਾਰਮਿਕ ਆਗੂ ਉਤਲੇ ਮਨੋਂ ਸਿੱਖਾਂ ਦੇ ਹਮਦਰਦ ਅਖਵਾਉਂਦੇ ਸਨ ਪਰ ਅੰਦਰੋਂ ਉਹ ਆਪਣੇ ਹਿੱਤਾਂ ਲਈ ਕੌਮ ਨੂੰ ਵੇਚ ਰਹੇ ਸਨ ਉਹ ਵੀ ਇਸ ਨਾਜ਼ੁਕ ਮੌਕੇ ’ਤੇ ਹੱਥ ਖੜੇ ਕਰਕੇ ਸਰਕਾਰ ਦੀ ਝੋਲੀ ਵਿਚ ਡਿੱਗ ਚੁੱਕੇ ਸਨ। ਹਰ ਸਿੱਖ ਇਹ ਸੋਚ ਰਿਹਾ ਸੀ ਕਿ ਜੇਕਰ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 87 ਫੀਸਦੀ ਕੁਰਬਾਨੀ ਦੇ ਕੇ ਆਹ ਕੁਝ ਹੀ ਹੋਣਾ ਸੀ ਤਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੀ ਚੰਗੇ ਸਾਂ। ਗੱਲ ਇਥੇ ਹੀ ਨਾ ਰੁਕੀ ਸਗੋਂ ਬਹੁਗਿਣਤੀ ਤਾਕਤਵਰ ਭਾਰਤੀ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਸਦਾ ਲਈ ਨਕਾਰਾ ਕਰ ਦੇਣ ਦੀ ਨੀਤੀ ਤਹਿਤ ਸਿਰਫ਼ ਪੰਜ ਮਹੀਨੇ ਬਾਅਦ ਹੀ ਇਕ ਹੋਰ ਵੱਡੀ ਸੱਟ ਦਿੱਲੀ ਕਤਲੇਆਮ ਦੇ ਰੂਪ ਵਿਚ ਮਾਰੀ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੂੰ ਵਹਿਸ਼ੀ ਢੰਗ ਨਾਲ ਮਾਰਿਆ ਗਿਆ, ਸਿੱਖ ਔਰਤਾਂ ਦੀ ਬੇਪਤੀ ਕੀਤੀ ਗਈ, ਅਰਬਾਂ ਰੁਪਏ ਦੀਆਂ ਜਾਇਦਾਦਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਅਤੇ ਸਿੱਖ ਘਰਾਂ ਨੂੰ ਲੁੱਟ ਲੈਣ ਤੋਂ ਬਾਅਦ ਅੱਗਾਂ ਲਗਾ ਦਿੱਤੀਆਂ ਗਈਆਂ। ਇਹ ਸਭ ਜ਼ੁਲਮ ਉਸ ਕੌਮ ’ਤੇ ਕੀਤੇ ਗਏ ਜਿਸ ਕੌਮ ਦਾ ਜਨਮ ਹੀ ਜ਼ੁਲਮ ਖਿਲਾਫ਼ ਲੜਨ ਵਜੋਂ ਹੋਇਆ ਸੀ।
ਇਹਨਾਂ ਦੋ ਵੱਡੀਆਂ ਮਾਰਾਂ ਪੈਣ ਤੋਂ ਬਾਅਦ ਗਿਣਤੀ ਦੇ ਸਿੱਖਾਂ ਨੇ ਜਿਸ ਤਰ•ਾਂ ਦਸ ਸਾਲ ਸਰਕਾਰ ਖਿਲਾਫ਼ ਜੰਗ ਜਾਰੀ ਰੱਖੀ ਉਹ ਅਸੀਂ ਸਭ ਜਾਣਦੇ ਹਾਂ। ਸਿੱਖਾਂ ਦੇ ਉਕਤ ਘਟਨਾਵਾਂ ਵਜੋਂ ਉਤਪਨ ਹੋਏ ਗੁੱਸੇ ਨੂੰ ਦੁਨੀਆਂ ਦੀਆਂ ਤਿੰਨ ਵੱਡੀਆਂ ਫੌਜੀ ਤਾਕਤਾਂ ਵਿਚੋਂ ਗਿਣੀ ਜਾਂਦੀ ਭਾਰਤ ਸਰਕਾਰ ਸਾਂਭ ਨਾ ਸਕੀ, ਸਗੋਂ ਸਿੱਖਾਂ ਦੀਆਂ ਕੌਮੀ ਭਾਵਨਾਵਾਂ ਨੂੰ ਸਮਝੇ ਬਿਨਾਂ ਹੀ ਤੀਸਰਾ ਨਰ-ਸੰਘਾਰ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਜਿਸ ਵਿਚ ਇਕ ਲੱਖ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਭਾਵੇਂ ਸਿੱਖ ਕੌਮ ਦਾ ਬਹੁਤ ਸਾਰਾ ਆਰਥਿਕ ਅਤੇ ਸਰੀਰਕ ਨੁਕਸਾਨ ਹੋ ਗਿਆ ਪ੍ਰੰਤੂ 1984 ਤੋਂ ਕੌਮ ਵਿਚ ਪੈਦਾ ਹੋਈ ਉਹ ਨਿਰਾਸ਼ਤਾ ਖਤਮ ਹੋ ਗਈ ਜਿਸ ਨੂੰ ਪੈਦਾ ਕਰਨ ਲਈ ਭਾਰਤੀ ਹੁਕਮਰਾਨਾਂ ਨੇ ਇਹ ਤਿੰਨ ਵੱਡੇ ਕਾਂਡ ਵਰਤਾਏ ਸਨ।
ਸਦੀ ਦਾ ਇਕ ਚੌਥਾਈ ਹਿੱਸਾ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਥਾਂ ਭਾਰਤੀ ਹਾਕਮਾਂ ਅਤੇ ਅਦਾਲਤਾਂ ਨੇ ਇਸ ਤਰਾਂ ਦਾ ਰਵੱਈਆ ਅਪਣਾਅ ਲਿਆ ਹੋਇਆ ਹੈ ਜਿਸ ਤਰਾਂ ਸਿੱਖ ਭਾਰਤ ਦੇਸ਼ ਦੇ ਨਾਗਰਿਕ ਨਾ ਹੋਣ। ਬਿਨਾਂ ਕਿਸੇ ਇਨਸਾਫ਼ ਦੇਣ ਦੇ ਸਗੋਂ ਸਿੱਖਾਂ ਨੂੰ ਉਕਤ ਨਰ-ਸੰਘਾਰ ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਦੂਸਰੇ ਪਾਸੇ ਸਿੱਖ ਕੌਮ ਜਿਸ ਨੇ ਮੁੱਢ-ਕਦੀਮੋਂ ਹੀ ਮਨੁੱਖਤਾ ਤੇ ਜ਼ੁਲਮ ਵਜੋਂ ਇਨਸਾਫ਼ ਦਾ ਬਿਗਲ ਵਜਾਇਆ ਹੈ, ਆਪਣੀ ਕੌਮ ’ਤੇ ਹੋਏ ਜ਼ੁਲਮਾਂ ਬਾਰੇ ਇਨਸਾਫ਼ ਲੈਣ ਲਈ ਕਮਰਕਸੇ ਕਰੀ ਬੈਠੀ ਹੈ। ਵਿਦੇਸ਼ੀ ਵਸਦੇ ਸਿੱਖਾਂ ਨੇ ਕਨੇਡਾ ਦੀ ਪਾਰਲੀਮੈਂਟ ਵਿਚ 1984 ਦੀਆਂ ਘਟਨਾਵਾਂ ਨੂੰ ਸਿੱਖ ਨਸਲਕੁਸ਼ੀ ਦਾ ਦਰਜਾ ਦਿਵਾਉਣ ਲਈ ਬਿਲ ਪੇਸ਼ ਕੀਤਾ ਹੋਇਆ ਹੈ। ਸਿੱਖ ਬੁੱਧੀਜੀਵੀਆਂ ਦੀ ਸੰਸਥਾ ‘ਸਿੱਖ ਫਾਰ ਜਸਟਿਸ’ ਨੇ ਹੁਣੇ ਹੋਈ ਇਨਸਾਫ਼ ਰੈਲੀ ਲੜੀ ਦੀ ਸ਼ੁਰੂਆਤ ਕਨੇਡਾ ਤੋਂ ਕਰਦਿਆਂ ਤਿੰਨ ਮੁੱਖ ਮੁੱਦਿਆਂ ਨੂੰ ਲੋਕਾਂ ਸਾਹਮਣੇ ਰੱਖਿਆ ਹੈ, ਜਿਸ ਵਿਚ 1984 ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਵਾਉਣ ਅਤੇ ਸਿੱਖ ਕੌਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਦਿਵਾਉਣ ਲਈ ਜੱਦੋ ਜਹਿਦ ਕਰਨ ਦਾ ਅਹਿਦ ਲਿਆ ਹੈ। ਕਨੇਡਾ ਦੇ ਸਿੱਖਾਂ ਵਲੋਂ ਸਿੱਖ ਨਸਲਕੁਸ਼ੀ ਦਾ ਬਿਲ ਪੇਸ਼ ਕਰਨ ਤੋਂ ਸ਼ਰਮ ਵਿਚ ਆਏ ਸਾਡੇ ਜਥੇਦਾਰ ਸਾਹਿਬਾਨਾਂ ਨੇ ਵੀ ਸ੍ਰੀ ਅਕਾਲ ਤਖ਼ਤ ਵਲੋਂ ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਪ੍ਰਭਾਸ਼ਿਤ ਕਰਨ ਲਈ ਇਕ ਆਦੇਸ਼ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਿੱਲੀ ਦੀਆਂ ਕੁਝ ਸਿੱਖ ਸੰਸਥਾਵਾਂ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਜੱਦੋ ਜਹਿਦ ਕਰ ਰਹੀਆਂ ਹਨ।
ਸਿੱਖਾਂ ਨਾਲ ਹੋਈ ਬੇਇਨਸਾਫ਼ੀ ਦੀ ਭਾਵਨਾ ਨੂੰ ਸਮਝਦਿਆਂ ਭਾਰਤ ਸਰਕਾਰ ਅਤੇ ਇਨਸਾਫ਼ ਦੀ ਕੁਰਸੀ ’ਤੇ ਬੈਠੇ ਲੋਕਾਂ ਨੂੰ ਚਾਹੀਦਾ ਸੀ ਕਿ ਸਿੱਖਾਂ ਦੇ ਮਨਾਂ ਵਿਚ ਪੈਦਾ ਹੋਈ ਬੇਗਾਨਗੀ ਦੀ ਭਾਵਨਾ ਨੂੰ ਸਮਝ ਕੇ ਹਰ ਕਿਸਮ ਦਾ ਇਨਸਾਫ਼ ਸਿੱਖ ਕੌਮ ਨੂੰ ਦਿੰਦੇ, ਪ੍ਰੰਤੂ ਬਿਨਾਂ ਇਨਸਾਫ਼ ਦਿੱਤੇ ਬੀਤੇ ਨੂੰ ਭੁੱਲ ਜਾਣ ਦੀਆਂ ਮੱਤਾਂ ਦੇਣੀਆਂ ਕਿਸੇ ਵੀ ਤਰਾਂ ਸਹੀ ਨਹੀਂ ਹਨ। ਭਾਰਤੀ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਵਲੋਂ ਕਨੇਡਾ ਸਰਕਾਰ ਨੂੰ ਸਿੱਖਾਂ ’ਤੇ ਨਜ਼ਰਸਾਨੀ ਕਰਨ ਦਾ ਸੁਝਾਅ ਦੇਣਾ ਜ਼ਖਮਾਂ ਨੂੰ ਹੋਰ ਕੁਰੇਦਣ ਵਾਲੀਆਂ ਗੱਲਾਂ ਹਨ। ਇਹ ਹੀ ਕਾਰਨ ਹੈ ਕਿ ਜਦੋਂ ਵੀ ਭਾਰਤ ਨੂੰ ਅੰਗਰੇਜ਼ਾਂ ਤੋਂ ਮਿਲੀ ਅਜ਼ਾਦੀ ਦਾ ਦਿਨ 15 ਅਗਸਤ ਆਉਂਦਾ ਹੈ ਤਾਂ ਦੇਸ਼ ਵਿਦੇਸ਼ ਵਿਚ ਵਸਦੀ ਸਿੱਖ ਕੌਮ ਸਮਝਦੀ ਹੈ ਕਿ ਸਿੱਖ ਅਜੇ ਵੀ ਭਾਰਤ ਵਿਚ ਗੁਲਾਮ ਹਨ ( ਜੇਕਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਦੁਨੀਆਂ ਭਰ ਵਿਚ ਭਾਰਤ ਦਾ ਅਕਸ਼ ਚੰਗਾ ਬਣੇ ਤਾਂ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਨਸਾਫ਼ ਦਿੱਤਾ ਹੀ ਜਾਣਾ ਚਾਹੀਦਾ ਹੈ ਅਤੇ ‘ਸਿੱਖ ਫਾਰ ਜਸਟਿਸ’ ਵਲੋਂ ਪੇਸ਼ ਤਿੰਨ ਨੁਕਤਿਆਂ ਨੂੰ ਕਾਨੂੰਨੀ ਤੌਰ ’ਤੇ ਮੰਨ ਲੈਣਾ ਬਹੁਤ ਜ਼ਰੂਰੀ ਹੈ।
document.write('
document.write('
ਪੰਜਾਬੀ ਦੇ ਚਮਤਕਾਰੀ ਲੇਖਕ -2
document.write('August 19, 2010 07:15:54 am
document.write('');
document.write('
ਸੰਪਾਦਕ
ਸਾਡੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਲੱਭ ਕੇ ਨਾਵਲ ਇਕੋ ਬੈਠਕ ਵਿਚ ਪੜ੍ਹਿਆ।ਨਾਵਲ ਪੜ੍ਹਕੇ ਗਾਰਗੀ ਨੂੰ ਫੂਰਨਾ ਫੂਰਿਆ ਬਈ ਇਹ ਚੀਜ਼ ਤਾਂ ਇੰਗਲੈਂਡ ਦੇ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋਈ, ਪੰਜਾਬੀ ਪਾਠਕਾਂ ਦੇ ਗਲੇ ਵਿਚੋਂ ਕਿਥੋਂ ਉਤਰਨੀ ਹੈ। ਗਾਰਗੀ ਨੇ ਨਾਵਲ ਚੋਰੀ ਕਰਨ ਦਾ ਮਨ ਬਣਾ ਕੇ ਕੁਝ ਸੋਚਿਆ। ਫਿਰ ਉਸਦੇ ਮਨ ਵਿਚ ਖਿਆਲ ਆਇਆ ਕਿ ਕਮਲਿਆ ਸੋਚੀ ਕੀ ਜਾਂਦਾ ਹੈਂ? ਇਹ ਕੰਮ ਤਾਂ ਲੌਰੈਂਸ ਬਥੇਰਾ ਕਰ ਚੁੱਕਿਆ ਹੈ। ਖਾਣਾ ਬਣਿਆ ਪਿਆ ਹੈ ਮਾਇਕਰੋਵੇਵ ਵਿਚ ਰੱਖ, ਗਰਮ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸ।ਗਾਰਗੀ ਨੇ ਨਾਵਲ ਮੇਜ਼ ’ਤੇ ਮੂਧਾ ਪਾ ਕੇ ਉਸਦਾ ਅਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ‘ਲੋਹਾ ਕੁੱਟ’ ਨਾਟਕ ਲਿਖ ਕੇ ਤਿਆਰ ਕਰ ਦਿੱਤਾ। ਲੌਰੈਂਸ ਅੰਗਰੇਜ਼ੀ ਦਾ ਸ਼ਬਦ VAGUELY ਬਹੁਤ ਵਰਤਦਾ ਹੁੰਦਾ ਸੀ। ਇਹ ਉਸਦਾ ਪਾਲਤੂ ਸ਼ਬਦ ਸੀ। ਉਸ ਦੀ ਰੀਸ ਕਰਨ ਲਈ ਪੰਜਾਬੀ ਵਿਚ ਗਾਰਗੀ ਵੇਗ ਸ਼ਬਦ ਇਸਤੇਮਾਲ ਕਰਨ ਲੱਗ ਪਿਆ। ਲੇਡੀ ਚੈਟਰਲੀ ਦਾ ਘਟਨਾ ਕਾਲ ਸੰਸਾਰ ਜੰਗ ਹੁੰਦਾ ਹੈ ਤੇ ਗਾਰਗੀ ਵੀ ਨਾਟਕ ਦਾ ਕਾਰਜ ਕਾਲ ਸੰਸਾਰ ਜੰਗ ਵੇਲੇ ਦਾ ਬਣਾ ਦਿੰਦਾ ਹੈ। ਲੇਡੀ ਚੈਟਰਲੀ ਦੇ ਵਿਆਹ ਤੋਂ ਬਾਅਦ ਉਸਦੇ ਪਤੀ ਦੇ ਇਕ ਨਾਟਕਕਾਰ ਦੋਸਤ ਨਾਲ ਸ਼ਰੀਰਕ ਸੰਬੰਧ ਬਣਦੇ ਹਨ। ਗਾਰਗੀ ਨੇ ਉਹ ਹਿੱਸਾ ਚੁੱਕ ਕੇ ਆਪਣੇ ਅਤੇ ਰਾਜੀ ਉੱਤੇ ਫਿੱਟ ਕਰਕੇ ਹੂ-ਬਾ-ਹੂ ਆਪਣੀ ਸਵੈ-ਜੀਵਨੀ ਵਿਚ ਗੱਡ ਦਿੱਤਾ।ਲੇਡੀ ਚੈਟਰਲੀ ਦਾ ਪ੍ਰੇਮੀ ਲੁਹਾਰਾ ਕੰਮ ਕਰ ਚੁੱਕਿਆ ਹੁੰਦਾ ਹੈ ਤੇ ਗਾਰਗੀ ਨੂੰ ਇਥੋਂ ਹੀ ਲੋਹਾ ਕੁੱਟ ਲੱਭ ਜਾਂਦਾ ਹੈ। ਹੋਰ ਤਾਂ ਹੋਰ ਲੌਰੈਂਸ ਆਪਣੀ ਨਾਇਕਾ ਕੌਨੀ ਦੀ ਮਰਦਾਂ ਬਾਰੇ ਸੋਚ ਨੂੰ ਰੂਪਮਾਨ ਕਰਨ ਲਈ ਜੋ ਵਾਕ ਪਹਿਲੇ ਕਾਂਡ ਦੇ ਸਫਾ ਨੰਬਰ 9 ’ਤੇ ਲਿਖਦਾ ਹੈ, ਇੰਨ-ਬਿੰਨ ਉਹੀ ਡਾਇਲਾਗ ਗਾਰਗੀ ਦੀ ਨਾਇਕਾ ਸੰਤੀ ਦੇ ਪਹਿਲੇ ਐਕਟ ਦੇ ਪਹਿਲੇ ਸੀਨ ਵਿਚ ਹੁੰਦੇ ਹਨ। ਗਾਰਗੀ ਇਸ ਉੱਤੇ ਆਪਣੀ ਮੌਲਿਕਤਾ ਦੀ ਮੋਹਰ ਲਾਉਣ ਲਈ ਪਾਠਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਕਿ ਇਹ ਸੀਨ ਉਸਨੇ ਮੁਰਾਦਾਬਾਦ ਸਟੇਸ਼ਨ ’ਤੇ ਬੈਠ ਕੇ ਲਿਖਿਆ। ਨਾਲ ਉਹ ਇਹ ਨਹੀਂ ਦੱਸਦਾ ਕਿ ਉਹਦੇ ਖੀਸੇ ਵਿਚ ਲੇਡੀ ਚੈਟਰਲੀ’ਸ ਲਵਰ ਵੀ ਸੀ ਜਿਸ ਤੋਂ ਨਕਲ ਮਾਰ ਕੇ ਲਿਖਿਆ।ਲੇਡੀ ਚੈਟਰਲੀ ਦੇ ਕਿਰਦਾਰ ਦੀਆਂ ਦੋਨਾਂ ਪਰਤਾਂ ਨੂੰ ਗਾਰਗੀ ਸੰਤੀ ਅਤੇ ਬੈਣੋ ਦੋ ਔਰਤਾਂ ਦੇ ਚਰਿਤ੍ਰ ਵਰਣਨ ਰਾਹੀਂ ਉਘਾੜਦਾ ਹੈ।ਲੌਰੈਂਸ ਦਾ ਮਾਇਕਲਸ ਗਾਰਗੀ ਦਾ ਗੱਜਣ, ਮੈਲਰਸ ਗਾਰਗੀ ਦਾ ਸਰਵਣ, ਕਲਿਫਫੋਰਡ ਚੈਟਰਲੀ ਗਾਰਗੀ ਦਾ ਕਾਕੂ ਲੁਹਾਰ ਅਤੇ ਬਰਥਾ ਗਾਰਗੀ ਦੀ ਬਣਸੋ ਹੈ।
ਅਲਬੱਤਾ, ਲੋਹਾ ਕੁੱਟ ਨਾਟਕ ਦੇ ਮੰਚਨ ਹੋਏ ਪੰਜਾਬੀ ਲੇਖਕ ਕੁਸਕੇ ਨਾ। ਗਾਰਗੀ ਨੂੰ ਫਿਕਰ ਹੋਣ ਲੱਗਾ ਕਿ ਕਿਧਰੇ ਪੰਜਾਬੀਆਂ ਨੇ ਇਹ ਹਜ਼ਮ ਤਾਂ ਨਹੀਂ ਕਰ ਲਿਆ। ਗਾਰਗੀ ਨੂੰ ਇਲਮ ਨਹੀਂ ਸੀ ਕਿ ਪੰਜਾਬੀ ਸਮਾਜ ਜੇ ਹਜ਼ਮ ਕਰਨ ’ਤੇ ਆਵੇ ਤਾਂ ਸੋਭਾ ਸਿੰਘ ਦੀ ਬਣਾਈ ਹੋਈ ‘ਸੋਹਣੀ ਮਹਿਵਾਲ’ ਵਰਗੀ ਅਸ਼ਲੀਲ ਪੇਂਟਿੰਗ ਨੂੰ ਵੀ ਸਵਿਕਾਰ ਲੈਂਦਾ ਹੈ। ਸੋਭਾ ਸਿੰਘ ਨੇ ਸਿੱਖ ਗੁਰੂਆਂ ਦੇ ਪੋਰਟਰੇਟ ਬਣਾਏ। ਉਹ ਪ੍ਰਸਿੱਧ ਨਾ ਹੋਇਆ। ਉਹਨੇ ਗੁਰੂ ਨਾਨਕ ਦੀ ਪੇਂਟਿੰਗ ਬਣਾਈ।ਪੇਂਟਿੰਗ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਅਧਿਐਨ ਕੀਤਾ।ਜੋਤਿਸ਼ ਵਿਦਿਆ ਦੀਆਂ ਕਿਤਾਬਾਂ ਪੜ੍ਹੀਆਂ। ਲਾਲ ਕਿਤਾਬ… ਭਿਰਗੂ ਦਾ ਗ੍ਰੰਥ… ਤੇ ਹੋਰ ਬੜਾ ਕੁਝ; ਤਾਂ ਜੋ ਗੁਰੂ ਨਾਨਕ ਦੇ ਹੱਥਾਂ ਦੀਆਂ ਲਕੀਰਾਂ ਸਹੀ ਵਾਹੀਆਂ ਜਾ ਸਕਣ।ਫਿਰ ਉਹ ਗੁਰੂ ਨਾਨਕ ਦੀ ਤਸਵੀਰ ਬਣਾਉਂਦਾ ਹੈ ਤੇ ਗੁਰੂ ਨਾਨਕ ਦੇ ਹੱਥ ਦੀ ਕਰਮ ਚੱਕਰ ਰੇਖਾ ਨੂੰ ਜਾਣ-ਬੁੱਝ ਕੇ ਗੂੜੀ ਕਰ ਦਿੰਦਾ ਹੈ।ਜਿਸਦੇ ਕੁਝ ਅਰਥ ਨਿਕਲਦੇ ਹਨ। ਲੇਕਿਨ ਸੋਭਾ ਸਿੰਘ ਨੂੰ ਸ਼ੁਹਰਤ ਨਹੀਂ ਮਿਲਦੀ। ਉਹ ਆਪਣੀਆਂ ਪੇਂਟਿੰਗਾਂ ਆਪਣੇ ਪੈਸੇ ਖਰਚ ਕੇ ਛਪਵਾਉਂਦਾ ਤੇ ਵੇਚਦਾ ਹੈ।ਸੋਭਾ ਸਿੰਘ ਦੇ ਮਨ ਵਿਚ ਉਭਾਲ ਉੱਠਦਾ ਹੈ ਤੇ ਉਹ ਦੋ ਮਾਸਟਰ ਪੀਸ ਬਣਾਉਂਦਾ ਹੈ, ‘ਸੋਹਣੀ ਮਹਿਵਾਲ’ ਤੇ ‘ਸੋਹਣੀ ਇੰਨ ਹੈਵਨ’ ਸੋਹਣੀ ਮਹਿਵਾਲ ਦੀ ਤਸਵੀਰ ਬਣਾਉਣ ਬਾਅਦ ਪੰਜਾਬੀ ਜਗਤ ਵਿਚ ਤਰਥੱਲੀ ਮੱਚ ਜਾਂਦੀ ਹੈ।ਸੋਭਾ ਸਿੰਘ ਥੀਮ ਬਹੁਤ ਵਧੀਆ ਫੜ੍ਹਦਾ ਹੈ। ਸੋਹਣੀ ਮਹਿਵਾਲ ਨੂੰ ਮਿਲਣ ਝਨਾਅ ਕੱਚੇ ਘੜ੍ਹੇ ਉੱਤੇ ਤਰਕੇ ਆਉਂਦੀ ਹੈ।ਸੋਭਾ ਸਿੰਘ ਨੇ ਦਰਸਾਇਆ ਹੈ ਕਿ ਸੋਹਣੀ ਝਨਾਅ ਵਿਚ ਗੋਤੇ ਖਾਹ ਰਹੀ ਹੈ। ਮਹਿਵਾਲ ਉਹਨੂੰ ਕੱਢ ਕੇ ਲਿਆਉਂਦਾ ਹੈ ਤੇ ਉਸਦੇ ਘੜ੍ਹੇ ਦੀ ਕੰਨੀ ਭੂਰੀ ਹੋਈ ਹੈ।ਇੱਥੇ ਸੋਭਾ ਸਿੰਘ ਤੋਂ ਇਕ ਗਲਤੀ ਹੁੰਦੀ ਹੈ। ਮਹਿਵਾਲ ਦੀਆਂ ਬਾਹਾਂ ਵਿਚ ਜਕੜੀ ਹੋਈ ਸੋਹਣੀ ਦੇ ਸਤਨਾਂ ਵਿਚ ਅਕੜਾ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਇਸਤਰੀ ਦੇ ਸਤਨਾਂ ਵਿਚ ਅਕੜਾ ਕਦੋਂ ਆਉਂਦਾ ਹੈ? ਇਹ ਅਕੜਾ ਸਿਰਫ ਦੋ ਕਾਰਨਾਂ ਕਰਕੇ ਆਉਂਦਾ ਹੈ। ਇਕ ਤਾਂ ਜਦੋਂ ਔਰਤ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤੇ ਦੂਜਾ ਜਦੋਂ ਉਹ ਕਾਮ ਸਿਖਰ ’ਤੇ ਪਹੁੰਚ ਚੁੱਕੀ ਹੋਵੇ। ਤੀਜਾ ਕੋਈ ਕਾਰਨ ਨਹੀਂ ਹੈ ਕਿ ਔਰਤ ਦੀਆਂ ਛਾਤੀਆਂ ਠੋਸ ਹੋ ਜਾਵਣ।ਸਾਡਾ ਸੋਭਾ ਸਿੰਘ ਸੋਹਣੀ ਦੇ ਨਿਪਲ ਤਣੇ ਹੋਏ ਦਿਖਾਉਂਦਾ ਹੈ। ਤੇ ਉਹ ਵੀ ਝਨਾਅ ਦੇ ਠੰਡੇ ਪਾਣੀ ਵਿਚੋਂ ਨਿਕਲੀ ਹੋਈ ਦੇ।ਕੀ ਇਹ ਸੰਭਵ ਹੈ? ਪਰ ਪੰਜਾਬੀ ਸਮਾਜ ਨੇ ਉਹ ਕਬੂਲਿਆ ਹੈ ਤੇ ਸੋਭਾ ਸਿੰਘ ਸਾਡਾ ਮਹਾਨ ਆਟਰਟਿਸਟ ਹੈ। ਖੈਰ, ਗਾਰਗੀ ਤੜਫਿਆ ਬੜਾ। ਉਹ ਲੇਖਕਾਂ ਨੂੰ ਆਪ ਨਾਟਕ ਉੱਤੇ ਕੀਤੇ ਜਾਣ ਵਾਲੇ ਇਤਰਾਜ਼ ਦੱਸਣ ਲੱਗਾ। ਉਸਨੇ ਗੁਰਬਖਸ਼ ਸਿੰਘ ਪ੍ਰੀਤਲੜ੍ਹੀ ਤੋਂ ਉਚੇਚਾ ਇਤਰਾਜ਼ ਕਰਵਾਏ।ਗਾਰਗੀ ਲੌਰੈਂਸ ਵਾਲੀਆਂ ਹੀ ਘੜੀਆਂ ਹੋਈਆਂ ਦਲੀਲਾਂ ਦੇ ਕੇ ਵਿਦਵਤਾ ਝਾੜਣ ਲੱਗ ਪਿਆ ਤੇ ਇੰਝ ਅਸੀਂ ਪੰਜਾਬੀ ਦਾ ਇਕ ਵੱਡਾ ਨਾਟਕਕਾਰ ਪੈਦਾ ਕਰ ਲਿਆ। ਗਾਰਗੀ ਆਪਣੇ ਨਾਲ ਇਹ ਭਰਮ ਲੈ ਕੇ ਸ਼ਾਂਤੀ ਨਾਲ ਮਰ ਗਿਆ ਕਿ ਉਸਦੀ ਚੋਰੀ ਫੜ੍ਹ ਨਹੀਂ ਹੋਈ। ਪਰ ਉਹ ਆਪਣੀਆਂ ਸਵੈ-ਜੀਵਨੀਆਂ ‘ਨੰਗੀ ਧੁੱਪ’  ਅਤੇ ‘ਕਾਸ਼ਨੀ ਵੇਹੜਾ’ਵਿਚ ਆਪਣੀ ਚੋਰੀ ਦੇ ਸਬੂਤ ਛੱਡ ਗਿਆ। ਰਾਮ ਸਰੂਪ ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਛਪਿਆ ਤਾਂ ਪੰਜਾਬੀ ਸਾਹਿਤ ਵਿਚ ਇਕ ਹਨੇਰੀ ਜਿਹੀ ਆ ਗਈ। ਅਣਖੀ ਸਾਹਿਤ ਜਗਤ ਵਿਚ ਸਥਾਪਿਤ ਹੋ ਗਿਆ। ਮਾਲਵੇ ਦੇ ਸਾਹਿਤ ਵਿਚ ਪਹਿਲੀ ਵਾਰ ਕਿਸੇ ਨੇ ‘ਰੋਪ ਐਂਡ ਨੌਟਸ’ ਤਕਨੀਕ ਵਰਤੀ ਸੀ। ਪਾਠਕ ਕਹਾਣੀ ਦੇ ਰੱਸਾ ਦਾ ਇਕ ਸਿਰਾ ਫੜ੍ਹਦਾ ਹੈ ਤਾਂ ਰਹੱਸ ਦੀ ਗੰਢ ਆ ਜਾਂਦੀ ਹੈ। ਪਾਠਕ ਪੜ੍ਹਦਿਆਂ ਇਕ ਗੰਢ ਖੋਲ੍ਹਦਾ ਤਾਂ ਅੱਗੇ ਦੂਜੀ ਆ ਜਾਂਦੀ। ਜੋਸ਼ ਵਿਚ ਆ ਕੇ ਅਣਖੀ ਨਿੱਕੀਆਂ ਕਹਾਣੀਆਂ ਲਿਖਣ ਲੱਗ ਪਿਆ। ਉਸ ਦੀ ਚਰਚਾ ਹੋਣ ਲੱਗੀ।ਉਸਨੇ ਪੰਜਾਬੀ ਕਹਾਣੀ ਵਿਚ ਇਕ ਨਵਾਂ ਟਰੈਂਡ ਸ਼ੁਰੂ ਕਰ ਦਿੱਤਾ। ਬੱਸ ਵਿਚ ਬੈਠੋ।ਲੁਧਿਆਣੇ ਤੋਂ ਥਰੀਕੇ ਜਾਂ ਦਾਖੇ-ਮੁਲਾਪੁਰ ਤੋਂ ਚੌਂਕੀਮਾਨ। ਕਹਾਣੀ ਪੜ੍ਹਨੀ ਸ਼ੁਰੂ ਕਰੋ, ਅੱਗਲੇ ਅੱਡੇ ਤੱਕ ਕਹਾਣੀ ਖਤਮ। ਫਿਰ ਅਣਖੀ ਦੇ ਨਾਵਲ ‘ਪਰਤਾਪੀ’ ਨੇ ਉਸਨੂੰ ਹੋਰ ਪ੍ਰਸਿੱਧ ਕਰ ਦਿੱਤਾ।‘ਪਰਤਾਪੀ’ ਉੱਤੇ ਫਿਲਮ ਵੀ ਬਣੀ। ਅਣਖੀ ਫਿਲਮ ਦੇਖ ਕੇ ਖਿਝਿਆ ਬੜਾ, ਮੈਂ ਫਿਲਮ ਦੀ ਪ੍ਰਸੰਸਾ ਕੀਤੀ ਤਾਂ ਬੋਲਿਆ, “ਹਾਂ, ਸਾਲਿਆਂ ਨੇ ਪਾਣੀ ਪਾ’ਤਾ। ਸਤਿਆਨਾਸ ਮਾਰ’ਤਾ ਪਰਤਾਪੀ ਦਾ।” ਲੇਕਿਨ ਅਣਖੀ ਲਿਖ ਲਿਖ ਧੂੜਾਂ ਪੱਟਣ ਲੱਗ ਪਿਆ। ਪਾਠਕ ਉਸ ਦੀ ਨਵੀਂ ਰਚਨਾ ਉਡੀਕਦੇ। ਕੁਝ ਸਾਲ ਬਾਅਦ ਪੰਜਾਬੀ ਕਹਾਣੀ ਨੂੰ ਉਸਨੇ ਇਕ ਹੋਰ ਦੇਣ ਦਿੱਤੀ। ਤ੍ਰੈਮਾਸਿਕ ਸਾਹਿਤਕ ਮੈਗਜ਼ੀਨ ‘ਕਹਾਣੀ ਪੰਜਾਬ’ ਕੱਢਕੇ।‘ਕਹਾਣੀ ਪੰਜਾਬ’ ਦਿਨਾਂ ਵਿਚ ਪੈਰ ਲਾ ਗਿਆ।ਪਰ ਇਹਦੇ ਰੁਝੇਵੇਂ ਨਾਲ ਅਣਖੀ ਦੇ ਲਿਖਣ ’ਤੇ ਅਸਰ ਪੈ ਗਿਆ।ਉਸਨੂੰ ਖੁਸ਼ੀ ਸੀ ਕਿ ਚੱਲ ਬਥੇਰਾ ਲਿਖ ਲਿਆ ਹੈ। ਸੁਰਖੀਆਂ ਵਿਚ ਹੀ ਰਹਿਣਾ ਹੈ।ਹੁਣ ਉਹੀ ਗੱਲ ‘ਕਹਾਣੀ ਪੰਜਾਬ’ ਰਾਹੀਂ ਬਣੀ ਜਾ ਰਹੀ ਹੈ। ਜਿਨ੍ਹਾਂ ਚਿਰ ਕੋਈ ਕਹਾਣੀਕਾਰ ‘ਕਹਾਣੀ ਪੰਜਾਬ’ ਵਿਚ ਨਾ ਛਪਦਾ ਤਾਂ ਉਸਨੂੰ ਸਥਾਪਿਤ ਕਹਾਣੀਕਾਰ ਨਹੀਂ ਸੀ ਮੰਨਿਆ ਜਾਂਦਾ। ਅਣਖੀ ਨੇ ਲੱਭ ਲੱਭ ਨਵੇਂ ਤੇ ਅਣਗੌਲੇ ਕਹਾਣੀਕਾਰ ਛਾਪੇ, ਜੋ ਇਕੋ ਹੀ ਕਹਾਣੀ ਨਾਲ ਚਰਚਾ ਫੜ੍ਹ ਜਾਂਦੇ।ਅਣਖੀ ਨੇ ਜਿਥੇ ਮਨਮੋਹਨ ਬਾਵਾ, ਪ੍ਰਗਟ ਸਿੱਧੂ ਵਰਗੇ ਬਜ਼ੁਰਗ ਕਹਾਣੀਕਾਰਾਂ ਨੂੰ ਚਰਚਿਤ ਕਰਵਾਇਆ, ਉਥੇ ਮੇਰੇ, ਜਤਿੰਦਰ ਹੰਸ ਅਤੇ ਜਸਵੀਰ ਰਾਣੇ ਵਰਗੇ 23-24 ਸਾਲਾਂ ਦੇ ਨੌਜਵਾਨ ਕਹਾਣੀਕਾਰਾਂ ਦੇ ਘਰੀਂ ਜਾ ਕਹਾਣੀਆਂ ਲਿਖਵਾਈਆਂ ਤੇ ਕਿਹਾ ਆਉ ਦੱਸੀਏ ਪੰਜਾਬੀ ਕਹਾਣੀ ਕਿਥੇ ਖੜ੍ਹੀ ਹੈ। ਮੈਥੋਂ ਧੱਕੇ ਨਾਲ ਕਹਾਣੀ ਉਦੋਂ ਲਿਖਵਾਈ ਜਦੋਂ ਮੇਰੀ ਮਾਨਸਿਕਤਾ ਖੰਡਤ ਸੀ।ਅਣਖੀ ਮੇਰੇ ਨਾਲ ਫੋਨ ’ਤੇ ਲੜਿਆ, “ਤੇਰੀ ਕਹਾਣੀ ਕਦੇ ਕਹਾਣੀ ਪੰਜਾਬ ਨੂੰ ਕਿਉਂ ਨਹੀਂ ਆਈ?”
“ਅਣਖੀ ਜੀ, ਮੈਂ ਥੋੜ੍ਹਾ ਜਿਹਾ ਗਰਮ ਲਿਖਦਾਂ। ਮੇਰੀ ਕਹਾਣੀ ਐਡੇ ਵੱਡੇ ਮੈਗਜ਼ੀਨ ਵਿਚ ਕਿਵੇਂ ਛਪ ਸਕਦੀ ਹੈ?”
“ਸਿਰਜਣਾ, ਅਕਸ, ਕਥਾ ਸਾਗਰ ਤੇ ਜੱਗਬਾਣੀ ਵਿਚ ਕਿਵੇਂ ਛਪਦੀਆਂ? ਤੂੰ ਅੱਜ ਹੀ ਨਵੀਂ ਕਹਾਣੀ ਲਿਖ? ਸੈਕਸ ਦੇ ਵਰਣਨ ਦੀ ਤੈਨੂੰ ਖੁੱਲ੍ਹ ਹੈ। ਪਰ ਰੱਖੀ ਸਹਿੰਦੀ ਸਹਿੰਦੀ ਜਿਹੀ ਪਤੰਦਰਾ। ਲਾਇਬਰੇਰੀਆਂ ਤੇ ਯੂਨੀਵਰਿਸਟੀਆਂ ਨੂੰ ਆਪਣਾ ਪਰਚਾ ਜਾਦੈ। ਸਾਲ ਵਿਚ ਇਕ ਵਾਰੀ ਮਨਮੋਹਨ ਬਾਵੇ ਤੇ ਵੀਨਾ ਵਰਮਾ ਨੂੰ ਛਾਪਦਾਂ।ਤੀਜਾ ਨਾਮ ਤੇਰਾ ਹੋਉ। ਤੇਰੀ ਕਹਾਣੀ ਕਲਾ ਦਾ ਮੈਂ ਲੋਹਾ ਮਨਵਾ ਦਿਉਂ। ਤੈਨੂੰ ਖੜ੍ਹਾ ਕਰਨੈ ਆਪਾਂ।”
ਅਣਖੀ ਦੀ ਹੱਲਾਸ਼ੇਰੀ ਵਿਚ ਆ ਕੇ ਮੈਂ ਉਸੇ ਰਾਤ ਕਹਾਣੀ ਲਿਖੀ। ਕਹਾਣੀ ਪੰਜਾਬ ਵਿਚ ਜਦੋਂ ਛਪੀ ਤਾਂ ਮੈਨੂੰ 52 ਚਿੱਠੀਆਂ ਆਈਆਂ। ਵੱਡੇ ਵੱਡੇ ਕਹਾਣੀਕਾਰਾਂ, ਡਾਕਟਰਾਂ ਆਲੋਚਕਾਂ ਦੀਆਂ ਤੇ ਪਾਠਕਾਂ ਦੀਆਂ। ਯੂਨੀਵਰਸਿਟੀ ਕਾਲਜ਼ਾਂ ਦੇ ਮੁੰਡੇ ਕੁੜੀਆਂ ਦੀਆਂ। ਨਾਭੇ ਜੇਲ੍ਹ ਦੇ ਕੈਦੀਆਂ ਦੀਆਂ।ਇਕ ਕੁੜੀ ਨੇ ਤਾਂ ਵੇਗ ਵਿਚ ਆ ਕੇ ਮੇਰੀ ਕਹਾਣੀ ਨਾਲੋਂ ਵੀ ਲੁੱਚੀ ਪਿਆਰ ਭਰੀ 18 ਸਫਿਆਂ ਦੀ ਮੈਨੂੰ ਚਿੱਠੀ ਲਿਖੀ।ਮੇਰੀ ਕਹਾਣੀ ਵਿਚਲੀਆਂ ਉਹ ਗੱਲਾਂ ਉਭਾਰੀਆਂ ਜੋ ਖੁਦ ਮੈਨੂੰ ਵੀ ਨਹੀਂ ਸੀ ਪਤਾ ਤੇ ਨਾ ਹੀ ਕੋਈ ਮਾਈ ਦਾ ਲਾਲ ਆਲੋਚਕ ਉਹ ਨੁਕਤੇ ਫੜ੍ਹ ਸਕਦਾ ਹੈ। ਮੈਂ ਹੈਰਾਨ ਰਹਿ ਗਿਆ।
ਸਾਡੇ ਨਵੇਂ ਪੋਚ ਦੇ ਨੌਜਵਾਨ ਕਹਾਣੀਕਾਰਾਂ ਵਿਚੋਂ ਜਦੋਂ ਜਸਵੀਰ ਰਾਣੇ ਦੀ ਕਹਾਣੀ ਛਪੀ ਤਾਂ ਕਈ ਵੱਡੇ ਵੱਡੇ ਮਹਾਂਰਥੀ ਮੂਧੇਮੂੰਹ ਡਿੱਗ ਪਏ।ਜਸਵੀਰ ਦੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕਹਾਣੀ ਲਿਖਣੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਬਰਾਬਰ ਦੀ ਕਹਾਣੀ ਲਿਖਣਾ ਕਿਸੇ ਦੇ ਬਸ ਦਾ ਰੋਗ ਨਹੀਂ। ਕਈ ਕਹਾਣੀਕਾਰਾਂ ਮਖੌਲ ਵਿਚ ਅਣਖੀ ਨੂੰ ਇਹ ਵੀ ਕਹਿ ਜਾਂਦੇ, “ਅਣਖੀ ਤੈਨੂੰ ਹਟਾਉਣ ਪੈਣੈ। ਨਵੇਂ ਨਵੇਂ ਤੀਰ ਛੱਡੀ ਜਾਨੈ। ਪਾੜ੍ਹਨੈ ਸਾਨੂੰ।”
ਕੁਝ ਵਰ੍ਹੇ ਬੀਤਣ ਬਾਅਦ ਅਣਖੀ ਦੇ ਦਿਮਾਗ ਵਿਚ ਆਇਆ ਕਿ ਯਾਰ ਲੋਕਾਂ ਦੀ ਚਰਚਾ ਕਰਵਾਈ ਜਾਂਦੇ ਹਾਂ। ਹੁਣ ਤਾਂ ਸਮਾਂ ਬਹੁਤ ਹੋ ਗਿਆ। ‘ਕੋਠੇ ਖੜਕ ਸਿੰਘ’ ਵਾਲਾ ਨਸ਼ਾ ਜਿਹਾ ਲਹਿੰਦਾ ਜਾਂਦੈ। ਕੁਝ ਨਵਾਂ ਕਰੀਏ।ਪਰ ਹੋਵੇ ‘ਕੋਠੇ ਖੜਕ ਸਿੰਘ’ ਵਾਲੀ ਗੱਲ। ਹੁਣ ਤਾਂ ਆਪਣਾ ਕਰਾਂਤੀ ਪਾਲ ਵੀ ਸਥਾਪਿਤ ਹੋ ਗਿਆ ਹੈ। ‘ਕਹਾਣੀ ਪੰਜਾਬ’ ਦਾ ਪਲੇਟ ਫਾਰਮ ਵੀ ਹੈ ਤੇ ਪੰਜ ਸੱਤ ਚੋਟੀ ਦੇ ਆਲੋਚਕ ਵੀ ਗੋਡੇ ਫੜ੍ਹਦੇ ਨੇ। ਅਣਖੀ ਨੇ ‘ਕੋਠੇ ਖੜਕ ਸਿੰਘ’ ਨੂੰ ਮੌਡਰਨ ਟਰੀਟਮੈਂਟ ਦੇ ਕੇ ਦੁਬਾਰਾ ਲਿਖ ਦਿੱਤਾ ਤੇ ਇੰਝ ਨਵਾਂ ਨਾਵਲ ਪਾਠਕਾਂ ਦੇ ਹੱਥ ਵਿਚ ਸੀ।ਇਕ ਵਾਰ ਮੈਂ ਇੰਟਰਵਿਊ ਕਰਦਿਆਂ ਪੁੱਛ ਬੈਠਾ, “ਅਣਖੀ ਸਾਹਿਬ ਇਹ ‘ਕੋਠੇ ਖੜਕ ਸਿੰਘ’ ਨੂੰ ਨਵੇਂ ਲਿਫਾਫੇ ਵਿਚ ਪਾਉਣ ਦੀ ਕੀ ਲੋੜ੍ਹ ਪੈ ਗਈ ਸੀ?”
ਅਣਖੀ ਨੇ ਜੁਆਬ ਦਿੱਤਾ, “ਯਾਰ ਉਦੋਂ ਦੋ ਕੁ ਗੱਲਾਂ ਰਹਿਗੀਆਂ ਸੀ ਲਿਖਣ ਵਾਲੀਆਂ।ਨਾਲੇ ਪਾਠਕਾਂ ਨੂੰ ਨਵਾਂ ਨਾਵਲ ਵੀ ਤਾਂ ਦੇਣਾ ਸੀ। ਨਿੱਤ ਨਵਾਂ ਸੌਦਾ ਕਿਥੋਂ ਕੱਢੀ ਜਾਈਏ? ਪਰ ਤੂੰ ਇਹ ਇੰਟਰਵਿਉ ਵਿਚ ਲਿਖਣਾ ਨ੍ਹੀਂ।”
ਅਣਖੀ ਦੇ ਪਾਤਰ ਗੇਲੋ, ਗਿੰਦਰ, ਦੁੱਲਾ, ਹਰਨਾਮੀ, ਅਰਜਨ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ, ਸਰਦਾਰੋ, ਸੱਜਣ, ਪੁਸ਼ਪਿੰਦਰ, ਮੁਕੰਦ, ਮੈਂਗਲ, ਜਲ ਕੁਰ, ਗ੍ਹੀਰਾ, ਚੰਦ ਲੁੱਧੜ ਆਦਿ ਤੁਹਾਨੂੰ ਆਮ ਜਨਜੀਵਨ ਵਿਚ ਤੁਰੇ ਫਿਰਦੇ ਰੋਜ਼ ਲੱਭਦੇ ਹਨ, ਪਰ ਕੋਠੇ ਖੜਕ ਸਿੰਘ, ਪਰਤਾਪੀ, ਹਮੀਰਗੜ੍ਹ ਅਤੇ ਦੁੱਲੇ ਦੀ ਢਾਬ ਪੜ੍ਹਦਿਆਂ ਰਚਨਾਵਾਂ ਦਾ ਨਿਖੇੜਾ ਕਰਨ ਲਈ ਪਾਠਕ ਨੂੰ ਦਿਮਾਗ ਦੀਆਂ ਨਸ਼ਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ।
ਅਣਖੀ ਦੂਜੀ ਵਾਰ ਇੰਗਲੈਂਡ ਆਇਆ ਤਾਂ ਮੇਰੇ ਘਰੇ ਰਾਤ ਨੂੰ ਬੈਠਿਆਂ ਉਹਨੇ ਆਪਣੇ ਬੈਗ ਵਿਚੋਂ ਆਪਣੇ ਕਹਾਣੀ ਸੰਗ੍ਰਹਿ ਦੀ ਪੰਜ ਸੌ ਤੋਂ ਵੱਧ ਸਫਿਆਂ ਦੀ ਸੈਂਚੀ ‘ਚਿੱਟੀ ਕਬੂਤਰੀ’ ਮੈਨੂੰ ਭੇਂਟ ਕਰਦਿਆਂ ਕਿਹਾ, “ਇਹ ਤੈਨੂੰ ਮੇਰੇ ਵੱਲੋਂ ਤੋਹਫੈ। ਮੇਰੇ ਕੋਲ ਇਕ ਹੀ ਕਾਪੀ ਸੀ। ਇੰਡੀਆਂ ਤੋਂ ਆਉਣ ਲੱਗਿਆ ਮੈਂ ਇਹ ਸੋਚ ਕੇ ਲਿਆਇਆ ਸੀ ਕਿ ਇਹ ਮੈਂ ਉਹਨੂੰ ਦੇਉਂਗਾ, ਜਿਹੜਾ ਮੈਨੂੰ ਵਧੀਆ ਪਾਠਕ ਲੱਗਿਆ।”
ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਅਣਖੀ ਕੋਲ ਗਿਆ ਤਾਂ ਉਹ ‘ਚਿੱਟੀ ਕਬੂਤਰੀ’ ਚੁੱਕੀ ਨਿਹਾਰੀ ਜਾ ਰਿਹਾ ਸੀ।
“ਇਹ ਮੇਰੀਆਂ ਸਾਰੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਹੈ। ਭਾਪਾ ਪ੍ਰੀਤਮ ਸਿੰਘ ਤੇ ਮੈਂ ਇਸ ’ਤੇ ਬੜੀ ਮਿਹਨਤ ਕੀਤੀ ਹੈ। ਪੜ੍ਹੀਂ ਜ਼ਰੂਰ।”
“ਮੈਂ ਰਾਤ ਹੀ ਪੜ੍ਹ ਲਈ ਸੀ।”
“ਹੈਂਅ ਐਡੀ ਛੇਤੀ ਕਿਵੇਂ?”
“ਮੇਰੀ ਸਪੀਡ ਬਹੁਤ ਹੈ। ਮੈਂ ਤਿੰਨ ਸੌ ਸਫੇ ਦੀ ਕਿਤਾਬ ਇਕ ਘੰਟੇ ਵਿਚ ਪੜ੍ਹ ਲੈਂਦਾ ਹਾਂ ਤੇ ਫਿਰ ਉਸ ਕਿਤਾਬ ਬਾਰੇ ਮੈਥੋਂ ਜੋ ਮਰਜੀ ਪੁੱਛ ਲਉ।”
ਅਣਖੀ ਹੈਰਤਅੰਗੇਜ਼ ਹੋ ਗਿਆ, “ਫੇਰ ਤਾਂ ਤੈਨੂੰ ਗਿਨਿਸ ਬੁੱਕ ਵਿਚ ਨਾਮ ਲਿਖਵਾਉਣਾ ਚਾਹੀਦੈ।”
“ਲਿਖਵਾਵਾਂਗੇ। ਮੌਜੂਦਾ ਰਿਕਾਰਡ 316 ਸਫੇ ਇਕ ਘੰਟਾ 23 ਮਿੰਟ ਵਿਚ ਪੜ੍ਹਨ ਦਾ ਹੈ। ਮੈਂ ਸਟੈਮਨਾ ਬਣਾ ਰਿਹਾ ਹਾਂ ਤੇ ਉਦਣ ਰਿਕਾਰਡ ਬਣਾ ਕੇ ਦਰਜ਼ ਕਰੂੰ, ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਰਿਕਾਰਡ ਮੇਰੇ ਜਿਉਂਦੇ ਜੀਅ ਕਿਸੇ ਤੋਂ ਟੁੱਟੇ ਨਾ।”   “ਪੂਰੇ ਛੇ ਮਹੀਨੇ ਲਾ ਕੇ ਮੈਂ ਖੁਦ ਇਸਦੇ ਪਰੂਫ ਪੜ੍ਹੇ ਨੇ। ਇਸ ਵਿਚ ਇਕ ਵੀ ਗਲਤੀ ਨਹੀਂ।”
“ਅਣਖੀ ਜੀ, ਇਹਦੇ ਤਤਕਰਾ ਪੰਨੇ ’ਤੇ ਇਕ ਕਹਾਣੀ ਦਾ ਨਾਮ ਜੋ ਲਿਖਿਆ ਹੈ। ਅੰਦਰ ਅਸਲ ਪੰਨੇ ਉਤੇ ਸਿਰਲੇਖ ਕੁਝ ਹੋਰ ਹੈ ਤੇ ਕਹਾਣੀ ਕੋਈ ਹੋਰ ਹੈ। ਬਾਕੀ ਗਲਤੀਆਂ ਵੀ ਮੈਂ ਅੰਡਰਲਾਇਨ ਕਰ ਦਿੱਤੀਆਂ ਦੇਖ ਲਉ।”
“ਅੱਛਾ? ਇਹ ਕਿਵੇਂ ਹੋ ਗਿਆ।” ਅਣਖੀ ਦੇ ਮੂੰਹ ਵਿਚੋਂ ਚਾਹ ਦੀ ਘੁੱਟ ਬਾਹਰ ਆਉਂਦੀ ਆਉਂਦੀ ਮਸਾਂ ਬਚੀ। ਅਣਖੀ ‘ਚਿੱਟੀ ਕਬੂਤਰੀ’ ਚੁੱਕੀ ਕਿੰਨਾ ਚਿਰ ਗਲਤੀਆਂ ਦਾ ਮਾਤਮ ਮਨਾਉਂਦਾ ਰਿਹਾ।
ਮੈਂ ਬਰਨਾਲੇ ਗਿਆ ਤੇ ਸੋਚਿਆ ਕਿਉਂ ਨਾ ਅਣਖੀ ਨੂੰ ਮਿਲ ਚੱਲੀਏ? ਕੱਚਾ ਕਾਲਜ ਰੋਡ ’ਤੇ ਮੈਂ ਅਣਖੀ ਦੇ ਘਰ ਗਿਆ।ਅਣਖੀ ਕੁਰਸੀ ’ਤੇ ਬੈਠਾ ਚਾਰ ਪੰਜ ਸਫਿਆਂ ਦਾ ਲੇਖ ਪੜ੍ਹੀ ਜਾਵੇ ਜੋ ਉਸ ਨੂੰ ਮੇਰੇ ਤੋਂ ਪਹਿਲਾਂ ਸਾਡੇ ਇੰਗਲੈਂਡ ਦਾ ਹੀ ਇਕ ਪ੍ਰਸਿਧ ਲੇਖਕ ‘ਕਹਾਣੀ ਪੰਜਾਬ’ ਵਿਚ ਛਪਣ ਲਈ ਦੇ ਕੇ ਗਿਆ ਸੀ।ਮੈਂ ਪੁੱਛ ਲਿਆ, “ਕੀ ਪੜ੍ਹਦੇ ਸੀ?” ਅਣਖੀ ਨੇ ਮੈਨੂੰ ਉਸ ਲੇਖਕ ਦਾ ਨਾਮ ਦੱਸ ਕੇ ਕਿਹਾ ਕਿ ਉਹਦਾ ਲੇਖ ਹੈ ਸ਼ੈਕਸਪੀਅਰ ਉੱਤੇ ਲਿਖਿਆ ਹੋਇਆ ਹੈ। ਬੜਾ ਵਧੀਆ। ਅਗਲੇ ਅੰਕ ਵਿਚ ਲਾਵਾਂਗੇ।
ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਦੇ ਲੇਖਕਾਂ ਨੂੰ ਨਹੀਂ ਪੜ੍ਹਦਾ। ਆਖਦਾ ਹੈ ਦੂਜਿਆਂ ਨੂੰ ਪੜ੍ਹਣ ਨਾਲ ਮੌਲਿਕਤਾ ਨਹੀਂ ਰਹਿੰਦੀ। ਕੱਸੀ ਨਾ ਟੱਪਣ ਵਾਲੇ ਨੇ ਐਡੀ ਵੱਡੀ ਛਾਲ ਮਾਰੀ ਕਿ ਨਹਿਰਾਂ ਟੱਪਣ ਲੱਗ ਪਿਆ?
ਮੈਂ ਅਣਖੀ ਨੂੰ ਉਂਗਲ ਲਾਈ ਕਿ ਇਹਨੇ ਜ਼ਰੂਰ ਕਿਸੇ ਤੋਂ ਗੱਲਾਂ ਸੁਣ ਸੁਣਾ ਕੇ ਲੇਖ ਲਿਖਿਆ ਹੋਣਾ ਹੈ। ਇਹਨੇ ਸ਼ੈਕਸਪੀਅਰ ਕਿਥੋਂ ਪੜ੍ਹ ਲਿਆ? ਇਹ ਤਾਂ ਨਵੀਂ ਅੰਗਰੇਜ਼ੀ ਤੋਂ ਵੀ ਪੈਦਲ ਹੈ ਤੇ ਸ਼ੈਕਸਪੀਅਰ ਪੁਰਾਣੀ ਅੰਗਰੇਜ਼ੀ ਵਿਚ ਲਿਖਦਾ ਸੀ, ਜਿਸ ਵਿਚ ਲਤੀਨੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਸੀ।
ਅਣਖੀ ਦੇ ਇਹ ਗੱਲ ਖਾਨੇ ਵੜ੍ਹ ਗਈ। ਉਹਨੇ ਮੈਨੂੰ ਲੇਖ ਪੜ੍ਹਾਇਆ।ਮੈਂ ਤਿੰਨ ਚਾਰ ਗੱਲਾਂ ਵਿਚੋਂ ਫੜ੍ਹ ਲਈਆਂ। ਇਕ ਤਾਂ ਉਹ ਲੇਖਕ ਸ਼ੈਕਸਪੀਅਰ ਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਦੱਸੀ ਜਾਂਦਾ ਸੀ। ਦੂਜਾ ਉਹਨੇ ‘ਸੰਨਜ਼ ਐਂਡ ਲਵਰ’ ਨਾਵਲ  ਤੇ ਚਾਰਲਸ ਡਿਕਨਜ਼ ਦਾ ਨਾਵਲ ‘ਓਲੀਵਰ ਟਵਿਸਟ’ ਸ਼ੈਕਸਪੀਅਰ ਦੇ ਖਾਤੇ ਵਿਚ ਪਾਇਆ ਪਿਆ ਸੀ। ਮੈਂ ਅਣਖੀ ਨੂੰ ਦੱਸ ਦਿੱਤਾ ਕਿ ਸ਼ੈਕਸਪੀਅਰ ਆਜੜੀ ਦਾ ਪੁੱਤ ਸੀ ਤੇ ਨਾਟਕਕਾਰ ਸੀ।‘ਸੰਨਜ਼ ਐਂਡ ਲਵਰਜ਼’ ਡੀ. ਐਚ. ਲੌਰੰਸ ਦਾ ਨਾਵਲ ਉਸਦੀ ਆਪਣੀ ਜ਼ਿੰਦਗੀ ਉੱਤੇ ਅਧਾਰਤ ਸੀ ਤੇ ਉਹ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਮੁੰਡਾ ਸੀ, ਜੋ ਨੌਟਿੰਘਮ ਵਿਖੇ ਰਹਿੰਦਾ ਸੀ। ਅਣਖੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ੈਕਸਪੀਅਰ ਨੂੰ ਪੜ੍ਹਿਆ ਹੈ ਤਾਂ ਮੈਂ ਕਿਹਾ, “ਹਾਂ ਜੀ, ਘੋਲ ਕੇ ਪੀਤਾ ਹੋਇਆ ਹੈ। ਕਿਉਂਕਿ ਸ਼ੈਕਸਪੀਅਰ ਮੇਰੇ ਇੰਗਲੀਸ਼ ਲਿਟਰੇਚਰ ਦੇ ਏ ਲੈਵਲ ਦੇ ਸਲੇਬਸ ਵਿਚ ਲੱਗਿਆ ਹੋਇਆ ਸੀ।ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਰੂਪਾਂਤਰਣ ਕਰਕੇ ਅਸੀਂ ਡਰਾਮੇ ਖੇਡਦੇ ਹੁੰਦੇ ਸੀ।”
ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈ, ਤੁਸੀਂ ਉਸ ਬਾਰੇ ਉਸਨੂੰ ਪੁਛਿਉ।ਮੈਂ ਅਣਖੀ ਨੂੰ ਨੁਕਸ ਦੱਸ ਦਿੱਤਾ ਤਾਂ ਅਣਖੀ ਨੂੰ ਚਾਅ ਚੜ੍ਹ ਗਿਆ,“ਹੁਣ ਆਪਾਂ ਇਹਨਾਂ ਡਾਕਟਰਾਂ ਜਿਹਾ ਨੂੰ ਕਹਿ ਸਕਦੇ ਹਾਂ ਬਈ ਐਡੇ ਵੱਡੇ ਲਿਖਾਰੀ ਵੀ ਗਲਤੀਆਂ ਕਰਦੇ ਹੁੰਦੇ ਸੀ। ਇਹ ਲੇਖ ਛਪਵਾ ਕੇ ਤਾਂ ਸਾਲੇ ਨੇ ਮਰਵਾ ਦੇਣਾ ਸੀ।ਲਿਆ ਉਹਨੂੰ ਫੋਨ ਕਰੀਏ।” ਫੇਰ ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੇ ਰੋਮੀਉ ਜੁਲੀਅਟ ਅਤੇ ਹੀਰ ਵਾਰਿਸ ਸ਼ਾਹ ਵਿਚ 35 ਸਮਾਨਤਾਵਾਂ ਹਨ, ਤੁਸੀਂ ਉਹਨਾਂ ਬਾਰੇ ਉਸਨੂੰ ਪੁਛਿਉ? ਅਣਖੀ ਦੇ ਪੁੱਛੇ ਉੱਤੇ ਮੈਂ ਉਹ ਸਮਾਨਤਾਵਾਂ ਗਿਣਾ ਦਿੱਤੀਆਂ। ਜਿਨ੍ਹਾਂ ਵਿਚੋਂ ਪਾਠਕਾਂ ਦੀ ਦਿਲਚਸਪੀ ਲਈ ਇਕ ਦੱਸ ਰਿਹਾ ਹਾਂ ਕਿਉਂਕਿ ਸਾਰੀਆਂ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ।
ਹੀਰ ਦੇ ਪੇਕੇ ਸਿਆਲਾਂ ਅਤੇ ਰਾਝੇ ਦੇ ਪਰਿਵਾਰ ਤਖਤਹਜ਼ਾਰੇ ਵਾਲਿਆਂ ਵਿਚ ਆਪੋ ਆਪਣੇ ਦਰਜ਼ੇ ਨੂੰ ਲੈ ਕੇ ਹਾਉਮੇ ਸੀ। ਹੀਰ ਦੀ ਪਹਿਲੀ ਮੁਲਾਕਾਤ ਰਾਂਝੇ ਨਾਲ ਬੇੜੀ ਤੇ ਫਿਰ ਬਾਰਾਂਦਰੀ ਵਿਚ ਹੁੰਦੀ ਹੈ ਜੋ ਉਸਦੀ ਵਿਹਲਾ ਸਮਾਂ ਬਤੀਤ ਕਰਨ ਦੀ ਜਗ੍ਹਾ ਸੀ। ਪਹਿਲੀ ਮਿਲਣੀ ਵਿਚ ਹੀਰ ਰਾਂਝੇ ਦੇ ਛਮਕਾਂ ਮਾਰਦੀ ਹੈ।ਝਗੜੇ ਉਪਰੰਤ ਉਹਨਾਂ ਵਿਚ ਪਿਆਰ ਉਤਪਨ ਹੁੰਦਾ ਹੈ।ਇਵੇਂ ਹੀ ਜੁਲੀਅਟ ਅਤੇ ਰੋਮੀਉ ਦੋ ਮੌਨਟੀਗੀਉ ਅਤੇ ਕੈਪਲਟ ਘਰਾਨਿਆਂ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਵਿਚ ਵੀ ਉਹੀ ਖਾਨਾਜੰਗੀ ਸੀ।ਜੁਲੀਅਟ ਦੇ ਵਿਹਲਾ ਵਕਤ ਗੁਜ਼ਾਰਨ ਦਾ ਸਥਾਨ ਬਾਲਕੋਨੀ ਹੁੰਦਾ ਹੈ ਜਿਥੇ ਉਸਦੀ ਰੋਮੀਉ ਨਾਲ ਪ੍ਰਥਮ ਮਿਲਣੀ ਹੁੰਦੀ ਹੈ। ਦੋਨਾਂ ਦਾ ਤਕਰਾਰ ਹੁੰਦਾ ਹੈ ਜੋ ਬਾਅਦ ਵਿਚ ਮੁਹੱਬਤ ਵਿਚ ਤਬਦੀਲ ਹੋ ਜਾਂਦਾ ਹੈ।ਬਾਲਕੋਨੀ ਵਾਲੇ ਸੀਨ ਵਿਚਲਾ ਇਕ ਜੂਲੀਅਟ ਦਾ ਡਾਇਲੌਗ ਬਹੁਤ ਮਸ਼ਹੂਰ ਹੋਇਆ ਸੀ, ਜੋ ਐਕਟ ਦੋ ਦੇ ਸੀਨ ਦੋ ਵਿਚ ਆਉਂਦਾ ਹੈ, “O Romeo, Romeo! Wherefore art thou Romeo?”  ਭਾਵ ਰੋਮੀਉ ਤੂੰ ਕਿਥੇ ਹੈਂ?
ਅਣਖੀ ਨੇ ਉਸ ਲੇਖਕ ਨੂੰ ਫੋਨ ਲਾ ਕੇ ਸਵਾਲ ਕੀਤੇ।ਉਸਨੂੰ ਇਕ ਦਾ ਵੀ ਜੁਆਬ ਨਾ ਆਇਆ। ਪਹਿਲਾਂ ਕਹੇ ਮੈਂ ਅੰਗਰੇਜ਼ੀ ਵਿਚ ਪੜ੍ਹਿਆ ਹੈ। ਫਿਰ ਮੁੱਕਰ ਗਿਆ ਕਿ ਮੈਂ ਅਨੁਵਾਦ ਪੜ੍ਹਿਆ ਹੈ।ਉਸ ਨੂੰ ਸ਼ੈਕਸਪੀਅਰ ਦੀ ਰਚਨਾ ਦਾ ਤਾਂ ਯਾਦ ਸੀ, ਪਰ ਅਨੁਵਾਦਕ ਦਾ ਨਾਮ ਭੁੱਲ ਚੁੱਕਾ ਸੀ!
ਮੈਂ ਗੱਲਾਂਬਾਤਾਂ ਕਰਕੇ ਅਣਖੀ ਕੋਲੋਂ ਆ ਗਿਆ। ਹਫਤੇ ਬਾਅਦ ਅਣਖੀ ਦਾ ਫੋਨ ਆਇਆ, “ਉਹ ਬਈ ਉਹਦੀ ਥੋਡੇ ਇੰਗਲੈਂਡੀਏ ਦੀ ਚੋਰੀ ਫੜ੍ਹ’ਲੀ ਆਪਾਂ। ਹਿੰਦੀ ਦੇ ਰਸਾਲੇ ’ਚੋਂ ਚੋਰੀ ਕਰਕੇ ਲਿਖ ਲਿਆਇਆ ਸੀ। ਕਲਕੱਤੇ ਦੇ ਲੇਖਕ ਨੇ ਚਾਰ ਅੰਗਰੇਜ਼ੀ ਦੇ ਲੇਖਕਾਂ ਬਾਰੇ ਲਿਖਿਆ ਸੀ। ਇਹ ਉਹਦੇ ’ਚੋਂ ਸ਼ੈਕਸਪੀਅਰ ਨੂੰ ਬਾਹੋਂ ਫੜ੍ਹ ਕੇ ਖਿੱਚ ਲਿਆਇਆ ਸੀ।… ਲੀਰਾਂ ’ਕੱਠੀਆਂ ਕਰਕੇ ਲੇਖ ਬਣਾਇਆ। ਤੋਪੇ ਟੰਕੇ ਵੀ ਨ੍ਹੀ ਚੱਜ ਨਾਲ ਲਾ ਹੋਏ।”
ਲੇਖ ਨਾ ਛਪ ਸਕਿਆ ਤੇ ਉਹ ਮਹਾਨ ਲੇਖਕ ਜਦੋਂ ਕਦੇ ਮੌਕਾ ਮਿਲਦਾ ਹੈ ਮੇਰੇ ਬਾਰੇ ਰੱਜ ਕੇ ਭੜਾਸ ਕੱਢਦਾ ਹੈ। ਮੇਰਾ ਜ਼ਿਕਰ ਕਰਨ ’ਤੇ ਇੰਗਲੈਂਡ ਦਾ ਜਿਹੜਾ ਲੇਖਕ ਜ਼ਿਆਦਾ ਲੋਹਾ ਲਾਖਾ ਹੋਵੇ ਸਮਝ ਲੈਣਾ ਇਹ ਉਹੀ ਲੇਖਕ ਹੈ। ‘ਜੇ ਮੁੰਡਿਆ ਵੇ ਮੇਰੀ ਤੋਰ ਤੂੰ ਦੇਖਣੀ ਗੜ੍ਹਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜ਼ਾਜਣ ਜਾਂਦੀ ਦਾ।’ ਗੀਤ ਦਾ ਰਚਿਆਰਾ ਇੰਦਰਜੀਤ ਹਸਨਪੁਰੀ ਇੰਗਲੈਂਡ ਆਇਆ। ਗੜ੍ਹਵਾ ਚਾਂਦੀ ਦਾ ਗੀਤ ਉਹਦਾ ਸਿਰਨਾਵਾਂ ਬਣ ਗਿਆ ਸੀ। ਅਸੀਂ ਇਕ ਮੁਸ਼ਾਇਰੇ ਵਿਚ ਮਿਲੇ। ਮੈਂ ਗੀਤਕਾਰ ਸੁਖਜੀਤ ਥਾਂਦੀ ਨੂੰ ਕਿਹਾ, “ਇਹ ਆਪਣਾ ਸੀਨੀਅਰ ਹੈ। ਚੱਲ ਰੇਸਟੋਰੈਂਟ ’ਚ ਲੈ ਕੇ ਚੱਲਦੇ ਹਾਂ। ਮੈਂ ਆਪਣੇ ਕਾਲਮ ‘ਲਫਜ਼ਾਂ ਦੇ ਦਰਵੇਸ਼’ (ਪੰਜਾਬ ਟਾਇਮਜ਼, ਯੂ. ਕੇ. ਵਿਚ ਛਪਿਆ ਲੜ੍ਹੀਵਾਰ ਕਾਲਮ) ਵਿਚ ਇਹਦਾ ਸ਼ਬਦ ਚਿੱਤਰ ਲਿਖੂੰਗਾ। ਨਾਲੇ ਪਤਾ ਕਰੀਏ ਇਹਨੇ ਕਿਹੜੇ ਕਿਹੜੇ ਪੈਂਤਰ ਖੇਡੇ ਨੇ।”
ਮੈਂ ਔਫ ਲਾਇਸੈਂਸ ਤੋਂ ਲਿੱਟਰ ਦੀ ਤਿੱਤਰ ਮਾਰਕਾ ਫੇਮਸ ਗਰੌਸ ਬੋਤਲ ਖਰੀਦੀ ਤੇ ਸਾਡੀਆਂ ਰੈਸਟੋਰੈਂਟ ਵਿਚ ਬੈਠਿਆਂ ਗੱਲਾਂਬਾਤਾਂ ਹੋਈਆਂ।ਉਨ੍ਹੀਂ ਦਿਨੀਂ ਜੱਗਬਾਣੀ ਵਿਚ ਹਸਨਪੁਰੀ ਲੇਖਕਾਂ ਦੇ ਕਾਵਿਕ ਰੇਖਾ ਚਿੱਤਰ ਲਿਖਦਾ ਹੁੰਦਾ ਸੀ ‘ਮੋਤੀ ਪੰਜ ਦਰਿਆਵਾਂ ਦੇ’।ਜੋ ਹਰ ਐਤਵਾਰ ਲਗਾਤਾਰ ਛਪਦੇ ਹੁੰਦੇ ਸਨ।ਜਦੋਂ ਤੀਜੇ ਕੁ ਪੈੱਗ ਨਾਲ ਹਸਨਪੁਰੀ ਲੋਰ ਜਿਹੀ ਵਿਚ ਆਇਆ ਤਾਂ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਤਾਰੀਫ ਕਰਨ ਦੀ ਗੁਸਤਾਖੀ ਕਰ ਬੈਠਾ।ਹਸਨਪੁਰੀ ਦੱਸਣ ਲੱਗਿਆ, “ਉਹ ਇੰਡੀਆ ਵਿਚ ਬਹੁਤ ਮਕਬੂਲ ਹੋਏ ਨੇ। ਤੁਹਾਡੇ ਇਥੋਂ ਦੇ ਤਿੰਨ ਲੇਖਕਾਂ ’ਤੇ ਵੀ ਲਿਖੇ ਨੇ। ਸੌ ਸੌ ਪੌਂਡ ਲਿਐ ਤਿੰਨਾਂ ਤੋਂ। ਤੁਸੀਂ ਵੀ ਕੱਢੋ ਤੁਹਾਡੇ ’ਤੇ ਵੀ ਲਿਖ ਦਿੰਦਾ ਹਾਂ।” “ਮੈਨੂੰ ਜੀ ਐਨੀ ਆਫਤ ਨਹੀਂ ਆਈ ਹੋਈ।ਮੈਂ ਨਾ ਤਾਂ ਕਦੇ ਕਿਤਾਬ ਦਾ ਮੁੱਖਬੰਦ ਲਿਖਵਾਇਐ, ਨਾ ਪਰਚੇ। ਮੈਂ ਤਾਂ ਆਪ ਦੂਜੇ ਲੇਖਕਾਂ ਬਾਰੇ ਲਿਖਦਾ ਹਾਂ। 167 ਲੇਖਿਕਾਂ ਬਾਰੇ ਲਿਖ ਚੁੱਕਿਆ ਹਾਂ। ਦੂਜੇ ਬਾਰੇ ਲਿਖਦਾ ਲਿਖਦਾ ਮੱਲਕ ਦੇਣੇ ਚੁਸਤੀ ਨਾਲ ਮੈਂ ਆਪਣੀ ਗੱਲ ਵੀ ਕਰ ਜਾਨਾਂ। ਅਗਲੇ ਦਾ ਪੱਜ ਮੇਰਾ ਰੱਜ।… ਨਾਲੇ ਜਿਦਣ ਮੈਨੂੰ ਆਪਣੇ ਬਾਰੇ ਲਿਖਵਾਉਣ ਦਾ ਦੌਰਾ ਪਿਆ। ਇਹ ਨਿੱਕਾ ਜਿਹਾ ਕੰਮ ਤਾਂ ਮੈਂ ਆਪ ਹੀ ਆਪਣੇ ’ਤੇ ਸਵੈਰੇਖਾ ਚਿੱਤਰ ਲਿਖ ਕੇ ਕਰ ਲੈਣਾ ਹੈ। ਮੈਨੂੰ ਮੇਰੇ ਨਾਲੋਂ ਵੱਧ ਕੌਣ ਜਾਣ ਸਕਦਾ ਹੈ? ਦੂਜਾ ਪਤਾ ਨਹੀਂ ਤੁਹਾਡੇ ਬਾਰੇ ਕੀ ਲਿਖੂਗਾ। ਏਦੂੰ ਚੰਗਾਂ ਨਹੀਂ ਕਿ ਆਪੇ ਆਪਣਾ ਸਿਰ ਪਲੋਸ ਕੇ ਆਪੇ ਬੁੱਢ ਸੁਹਾਗਣ ਕਹਿ ਲਵੋ।” ਮੇਰਾ ਜੁਆਬ ਸੁਣ ਕੇ ਹਸਨਪੁਰੀ ਠੰਢਾਸੀਲਾ ਜਿਹਾ ਹੋ ਗਿਆ।ਜਦੋਂ ਅਸੀਂ ਬੋਤਲ ਦਾ ਥੱਲਾ ਵੇਹਲਾ ਕਰ ਦਿੱਤਾ ਤਾਂ ਹਸਨਪੁਰੀ ਦੇ ਫੇਰ ਵੱਟ ਉੱਠਿਆ, “ਮੇਰੀ ਮੰਨ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਕਿਤਾਬ ਛਾਪ ਦੇਣੀ ਐ। ਨਾਲੇ ਮੇਰੇ ਰੇਖਾ ਚਿੱਤਰ ਕਾਵਿਕ ਨੇ। ਕਿਸੇ ਨੇ ਲਿਖੇ ਨੇ ਅੱਜ ਤੱਕ ਪੰਜਾਬੀ ਵਿਚ ਇਹੋ ਜਿਹੇ? ਐਨਿਆਂ ਵਿਚੋਂ ਕਿਸੇ ਦੀ ਕੋਈ ਗੱਲ ਨਹੀਂ ਰਲਦੀ।ਦੱਸ ਪੈਹੇ ਘੱਟ ਕਰਲੂੰ?”
ਮੈਂ ਫੇਰ ਹਸਨਪੁਰੀ ਨੂੰ ਉਸਦੇ ਕਾਵਿਕ ਰੇਖਾ ਚਿੱਤਰਾਂ ਵਿਚੋਂ ਤਿੰਨ ਲੇਖਕਾਂ ਦੇ ਨਾਮ ਗਿਣਾ ਕੇ ਜੁਆਬ ਦਿੱਤਾ, “ਉਹਨਾਂ ’ਚੋਂ ਤਿੰਨਾਂ ਲੇਖਕਾਂ ਬਾਰੇ ਤੁਸੀਂ ‘ਬੀਬਾ’ ਸ਼ਬਦ ਵਰਤਿਆ ਹੈ ਤੇ ਤਿੰਨਾਂ ਦੀ ਪੱਗ ਬਾਰੇ ਵੀ ਇਕੋ ਜਿਹਾ ਵਰਣਨ ਕੀਤਾ ਹੈ ਤੇ ਤਿੰਨਾਂ ਦੀਆਂ ਪੱਗਾਂ ਦੇ ਸਟਾਇਲ ਵੱਖਰੇ ਹਨ।”
“ਅੱਛਾ ਮੈਨੂੰ ਨ੍ਹੀ ਪਤਾ? ਇਹ ਕਿਵੇਂ ਹੋ ਗਿਐ?” ਹਸਨਪੁਰੀ ਨੇ ਹੈਰਾਨੀ ਪ੍ਰਗਟ ਕੀਤੀ।
ਗਾਇਕ ਬਲਵਿੰਦਰ ਸਫਰੀ ਨੇ ਚੂੜ੍ਹੀਆਂ ਫਿਲਮ ਵਿਚ ਹਸਨਪੁਰੀ ਦਾ ਇਕ ਗੀਤ ਉਸ ਤੋਂ ਪੁੱਛੇ ਬਿਨਾ ਰਿਕਾਰਡ ਕਰਵਾ ਦਿੱਤਾ। ਉਸ ਗੀਤ ਦਾ ਜ਼ਿਕਰ ਆਇਆ ਤਾਂ ਹਸਨਪੁਰੀ ਤਪ ਗਿਆ, “ਮੈਂ ਸਫਰੀ ’ਤੇ ਕੇਸ ਕਰ ਦੇਣੈ।”
ਮੈਂ ਉਹਨੂੰ ਸਮਝਾਇਆ, “ਤੁਸੀਂ ਇਉਂ ਨਾ ਕਰੋ। ਸਫਰੀ ਆਪਣਾ ਮਿੱਤਰ ਹੀ ਹੈ। ਸਾਡਾ ਖਾਣ ਪੀਣ ’ਕੱਠਾ ਹੈ। ਤੁਹਾਨੂੰ ਤੁਹਾਡਾ ਮਿਹਨਤਾਨਾ ਦਿਵਾ ਦਿੰਦੇ ਹਾਂ।” ਅਸੀਂ ਹਸਨਪੁਰੀ ਦੀ ਰੇਡੀਉ ’ਤੇ ਇੰਟਰਵਿਉ ਕੀਤੀ ’ਤੇ ਉਹੀ ਗੀਤ ਵਜਾਇਆ ਤਾਂ ਗੀਤ ਸੁਣ ਕੇ ਹਸਨਪੁਰੀ ਦਾ ਪਾਰਾ ਉਤਰ ਗਿਆ। ਉਸਨੂੰ ਸਫਰੀ ਨਾਲ ਕੋਈ ਗਿਲਾ ਨਹੀਂ ਸੀ ਰਿਹਾ।
ਚਲਦਾ , ਬਾਕੀ ਕੱਲ੍ਹ
document.write('
document.write('