feed2js_ck = true;

document.write('

document.write('

document.write('
ਸਿੰਥੈਟਿਕ ਦੁੱਧ ਦੀ ਪਛਾਣ ਹੁਣ ਹੋਵੇਗੀ ਆਸਾਨ ਤੇ ਸਸਤੀ

document.write('April 17, 2010 06:17:54 am

document.write('');
document.write('
ਚੰਡੀਗੜ:  (ਅੰਕੁਰ ਤਾਂਗੜੀ )        ਯੂਰੀਆ ਖਾਦ ਨਾਲ ਬਣਾਏ ਜਾ ਰਹੇ ਸਿੰਥੈਟਿਕ ਦੁੱਧ ਦੀ ਪਛਾਣ ਕਰਨੀ ਹੁਣ ਆਸਾਨ ਤੇ ਸਸਤੀ ਹੋਵੇਗੀ। ਇਹ ਦਾਅਵਾ ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ (ਹਿਸਾਰ) ਦੇ ਵਿਗਿਆਨਕਾਂ ਡਾ. ਗੁਲਸ਼ਨ ਨਾਰੰਗ ਅਤੇ ਡਾ. ਰਾਜ ਸਿੰਘ ਖੋਖਰ ਵੱਲੋਂ ਕੀਤਾ ਗਿਆ ਹੈ। ਉਨਾਂ ਵੱਲੋਂ ਤਿਆਰ ਕੀਤੇ ਗਏ ਕੈਮੀਕਲ ਦੀ ਇਕ ਬੂੰਦ ਨਾਲ ਹੀ ਪਤਾ ਚੱਲ ਜਾਏਗਾ ਕਿ ਦੁੱਧ ਸਿੰਥੈਟਿਕ ਹੈ ਕਿ ਨਹੀਂ।
ਇਸ ਕੈਮੀਕਲ ਦੀ ਬੂੰਦ ਦੁੱਧ ਵਿਚ ਮਿਲਾਉਣ ਤੋਂ ਬਾਅਦ ਜੇਕਰ ਪੀਲੇ ਰੰਗ ਦਾ ਘੇਰਾ ਬਣ ਜਾਂਦਾ ਹੈ ਤਾਂ ਦੁੱਧ ਯੂਰੀਆ ਤੋਂ ਬਣਿਆ ਹੈ, ਜੇਕਰ ਕੈਮੀਕਲ ਦੇ ਗੁਲਾਬੀ ਰੰਗ ਵਿਚ ਕੋਈ ਫਰਕ ਨਹੀਂ ਪੈਂਦਾ ਤਾਂ ਦੁੱਧ ਅਸਲੀ ਹੈ, ਦਾ ਦਾਅਵਾ ਕੀਤਾ ਗਿਆ ਹੈ। ਇਸ ਕੈਮੀਕਲ ਵਾਲੇ ਕਿਟ ਦੀ ਕੀਮਤ 30 ਰੁਪਏ ਅਤੇ 100 ਰੁਪਏ ਰੱਖੀ ਗਈ ਹੈ। 30 ਰੁਪਏ ਦੀ ਕਿੱਟ ਨਾਲ 10 ਅਤੇ 100 ਰੁਪਏ ਵਾਲੀ ਕਿੱਟ ਨਾਲ 30 ਟੈਸਟ ਕੀਤੇ ਜਾ ਸਕਦੇ ਹਨ।  ');
document.write('

document.write('
38 ਫੀਸਦੀ ਮੈਕਸੀਕਨ ਔਰਤਾਂ ਹਿੰਸਾ ਦਾ ਸ਼ਿਕਾਰ

document.write('July 23, 2010 07:27:00 am

document.write('');
document.write('
ਮੈਕਸਿਕੋ ਸਿਟੀ ਇਕ ਰਿਪੋਰਟ
ਅਨੁਸਾਰ 38 ਫੀਸਦੀ ਮੈਕਸੀਕਨ ਔਰਤਾਂ ਸਰੀਰਕ ਸੋਸ਼ਣ ਜਾਂ ਮਾਨਸਿਕ ਹਿੰਸਾ ਦਾ ਸ਼ਿਕਾਰ ਹਨ ਅਤੇ ਕਰੀਬ 75 ਫੀਸਦੀ ਪੀੜਤ ਔਰਤਾਂ ਇਸ ਬਾਰੇ ਮੂੰਹ ਨਹੀਂ ਖੋਲ੍ਹਦੀਆਂ।
ਇੰਡਸਟਰੀਅਲ ਸੇਫਟੀ ਕੰਸਲਟੈਂਟਸ ਜੀ.ਐਸ.ਐਸ.ਆਈ. ਵੱਲੋਂ ਔਰਤਾਂ ’ਤੇ ਹੁੰਦੀ ਹਿੰਸਾ ਬਾਰੇ ਕੀਤੇ ਅਧਿਐਨ ਅਨੁਸਾਰ ਸੰਸਾਰ ਭਰ ਵਿਚ 33 ਫੀਸਦੀ ਔਰਤਾਂ ਸਰੀਰਕ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਹਨ। ਅਫਰੀਕਾ ਵਿਚ ਇਨ੍ਹਾਂ ਦੀ ਪ੍ਰਤੀਸ਼ਤਤਾ 71 ਫੀਸਦੀ ਤੇ ਲਾਤੀਨੀ ਅਮਰੀਕਾ ਵਿਚ 40 ਫੀਸਦੀ ਤਕ ਪੁੱਜ ਗਈ ਹੈ।
ਜੀ.ਐਮ.ਐਸ.ਆਈ. ਦੇ ਮੁਖੀ ਐਲੇਜੈਂਡਰੋ ਦਾ ਕਹਿਣਾ ਹੈ ਕਿ ਬਹੁਤੀਆਂ ਔਰਤਾਂ ਡਰ ਤੇ ਸ਼ਰਮ ਕਾਰਨ ਖੁੱਲ੍ਹ ਕੇ ਆਪਣੀ ਸਮੱਸਿਆ ਨਹੀਂ ਦੱਸਦੀਆਂ ਜਿਸ ਕਾਰਨ ਇਸ ਦੇ ਸਹੀ ਅੰਕੜਿਆਂ ਬਾਰੇ ਪਤਾ ਲਾਉਣਾ ਮੁਸ਼ਕਲ ਹੈ। ਕੰਪਨੀ ਦੀ ਰਿਪੋਰਟ ਅਨੁਸਾਰ ਕਿਸੇ ਹਾਦਸਿਆਂ ਨਾਲੋਂ ਔਰਤਾਂ ਵਧੇਰੇ ਕਰਕੇ ਹਿੰਸਾ ਕਾਰਨ ਮਰਦੀਆਂ ਤੇ ਜ਼ਖਮੀ ਹੁੰਦੀਆਂ ਹਨ। ਇਸ ਹਿੰਸਾ ਕਾਰਨ ਔਰਤਾਂ ਡਰ, ਸਹਿਮ, ਇਕੱਲਤਾ, ਘਬਰਾਹਟ ਆਦਿ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਖੁਦਕੁਸ਼ੀ ਤਕ ਕਰ ਲੈਂਦੀਆਂ ਹਨ।
ਇਸੇ ਕਾਰਨ ਹੀ ਉਨ੍ਹਾਂ ਨੂੰ ਸਿਰ ਦਰਦ, ਅਲਸਰ, ਖੂਨ ਦੀ ਕਮੀ, ਭੁੱਖ ਦਾ ਘਟਣਾ ਤੇ ਖੂਨ ਦਾ ਦਬਾਅ ਵਧਣ ਵਰਗੀਆਂ ਬਿਮਾਰੀਆਂ ਲੱਗਦੀਆਂ ਹਨ। ਰਿਪੋਰਟ ਅਨੁਸਾਰ 7.8 ਫੀਸਦੀ ਔਰਤਾਂ ਸਰੀਰਕ ਸੋਸ਼ਣ, 9.3 ਫੀਸਦੀ ਹੋਰ ਤਰ੍ਹਾਂ ਦੇ ਸਰੀਰਕ ਤਸ਼ੱਦਦ, 27.3 ਫੀਸਦੀ ਆਰਥਿਕ ਹਿੰਸਾ ਅਤੇ 35.4 ਭਾਵੁਕਤਾ ਸਬੰਧੀ ਹਿੰਸਾ ਹੰਢਾਉਂਦੀਆਂ ਹਨ। ਸਰੀਰਕ ਸੋਸ਼ਣ ਸਭ ਤੋਂ ਵੱਧ ਘਰਾਂ ਵਿਚ ਹੀ ਹੁੰਦਾ ਹੈ।

document.write('

document.write('
ਔਰਤਾਂ ਆਪਣੇ ਪੂਰੇ ਜੀਵਨ ’ਚ 104 ਵਾਰ ‘ਹੇਅਰ ਸਟਾਈਲ’ ਬਦਲਦੀਆਂ ਨੇ

document.write('July 15, 2010 04:50:54 pm

document.write('');
document.write(' ਲੰਡਨਬਰਤਾਨੀਆ ’ਚ ਹੋਏ ਇਕ ਸਰਵੇਖਣ ਦੇ ਅਨੁਸਾਰ ਇਕ ਔਰਤ ਆਪਣੇ ਪੂਰੇ ਜੀਵਨ ਦੌਰਾਨ ਔਸਤਨ 104 ਵਾਰ ਆਪਣਾ ‘ਹੇਅਰ ਸਟਾਈਲ’ ਬਦਲਦੀ ਹੈ। ਸਰਵੇਖਣ ਅਨੁਸਾਰ ਔਰਤਾਂ 13 ਤੋਂ 65 ਸਾਲ ਦੀ ਉਮਰ ’ਚ ਕਈ ਵਾਰ ‘ਹੇਅਰ ਸਟਾਈਲ’ ਬਦਲਦੀਆਂ ਹਨ। ਉਹ ਸਾਲ ’ਚ ਘੱਟ ਤੋਂ ਘੱਟ ਦੋ ਵਾਰ ਵਾਲਾਂ ਦੀ ‘ਲੇਅਰਿੰਗ’ ਕਰਦੀਆਂ ਹਨ ਤੇ ਵਾਲਾਂ ਨੂੰ ਰੰਗ ਵੀ ਕਰਦੀਆਂ ਹਨ। ਇਹੀ ਨਹੀਂ ਉਹ ਵਾਲਾਂ ਨੂੰ ਛੋਟਾ ਵੀ ਕਰਵਾਉਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੁਰਾਣਾ ‘ਹੇਅਰ ਸਟਾਈਲ’ ਉਨ•ਾਂ ਨੂੰ ਬੋਰ ਕਰਦਾ ਹੈ। ਦੂਸਰਾ ਸਭ ਤੋਂ ਵੱਡਾ ਕਾਰਨ ਬਦਲਦੇ ਹੋਏ ਰਿਸ਼ਤੇ ਹਨ। ਔਰਤਾਂ ਨਵੇਂ ਰਿਸ਼ਤੇ ਦੇ ਨਾਲ ਨਵੇਂ ਰੂਪ ’ਚ ਦਿਖਣਾ ਚਾਹੁੰਦੀਆਂ ਹਨ। ਇਹ ਸਰਵੇਖਣ 3 ਹਜ਼ਾਰ ਔਰਤਾਂ ’ਤੇ ਕੀਤਾ ਗਿਆ

document.write('

document.write('
ਬੁਢਾਪੇ ਨੂੰ ਟਾਲਣ ਲਈ ਮਾਲਸ਼ ਉਪਯੋਗੀ

document.write('July 05, 2010 08:42:54 pm

document.write('');
document.write('
ਫਤਿਹ ਪ੍ਰਭਾਕਰ
ਮਾਲਸ਼ ਇਕ ਵਿਗਿਆਨਕ ਵਿਧੀ ਹੈ। ਇਸ ਨੂੰ \'ਫਿੰਗਰ ਸਰਜਰੀ‘ ਵੀ ਕਿਹਾ ਜਾਂਦਾ ਹੈ। ਸਰੀਰਕ ਮਾਲਸ਼ ਦੀ ਵਿਧੀ ਬਹੁਤ ਪੁਰਾਣੀ ਚਲੀ ਆ ਰਹੀ ਹੈ। ਮਾਲਸ਼ ਨਾਲ ਮਨੁੱਖ ਦਾ ਸਰੀਰ, ਸੁੰਦਰ, ਸੁਡੌਲ, ਲਚਕੀਲਾ, ਨਰੋਆ ਅਤੇ ਹਲਕਾ ਫੁਲਕਾ ਹੋ ਜਾਂਦਾ ਹੈ। ਸਰੀਰਕ ਮਾਲਸ਼ ਨੂੰ ਮਾਸਪੇਸ਼ੀਆਂ ਦੀ ਕਸਰਤ ਵੀ ਕਿਹਾ ਜਾਂਦਾ ਹੈ। ਜਦੋਂ ਮਾਸਪੇਸ਼ੀਆਂ ਵਿਚ ਅਕੜਾਅ ਆ ਜਾਵੇ, ਚਮੜੀ ਅੰਦਰ ਖੁਸਕੀ ਅਤੇ ਰੁੱਖਾਪਣ ਆ ਜਾਵੇ, ਨਾੜੀ ਤੰਤਰ ਅੰਦਰ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਆ ਜਾਵੇ, ਸਰੀਰ ਥਕਾਵਟ ਮਹਿਸੂਸ ਕਰੇ ਅਤੇ ਆਪਣੀ ਉਮਰ ਨਾਲੋਂ ਵੱਡਾ ਮਹਿਸੂਸ ਕਰਨ ਲੱਗ ਪਵੇ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਵੇ ਤਾਂ ਸਰੀਰਕ ਮਾਲਸ਼ ਰਾਮਬਾਣ ਦਾ ਕੰਮ ਕਰਦੀ ਹੈ। ਅਜਿਹੇ ਹਲਾਤਾਂ ਵਿਚ ਮਨੁੱਖੀ ਸਰੀਰ ਨੂੰ ਬਹੁਤੀ ਤਾਕਤਵਰ ਖੁਰਾਕੀ ਤੱਤਾਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਸਰੀਰ ਦੀ ਸਹਿਣ ਸਮਰੱਥਾ ਮੁਤਾਬਕ ਮਾਲਸ਼ ਹੋ ਜਾਵੇ ਤਾਂ ਸਰੀਰ ਚੁਸਤ ਦਰੁਸਤ, ਹਲਕਾ-ਫੁਲਕਾ ਤੇ ਸੁੰਦਰ ਨਜ਼ਰ ਆਵੇਗਾ। ਸਰੀਰ ਅੰਦਰ ਛੁਪੇ ਅਣਚਾਹੇ ਨੁਕਸਾਨਦੇਹ ਤੱਤ ਚਮੜੀ ਦੇ ਬੰਦ ਪਏ ਰੋਮ ਕਾਰਨ ਬਾਹਰ ਨਹੀਂ ਨਿਕਲ ਸਕਦੇ, ਮਾਲਸ਼ ਉਪਰੰਤ ਰੋਮਾਂ ਦੇ ਖੁੱਲ੍ਹਣ ਕਾਰਨ ਇਹ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਵਾਧੂ ਚਰਬੀ ਦੇ ਖੁਰਨ ਨਾਲ ਮੋਟਾਪਾ ਘਟਦਾ ਹੈ ਅਤੇ ਫੈਲੀ ਹੋਈ ਚਮੜੀ ਮੁੜ ਪਹਿਲਾਂ ਵਾਲੀ ਥਾਂ ‘ਤੇ ਆ ਜਾਂਦੀ ਹੈ। ਮਾਲਸ਼ ਨਾਲ ਜਿੱਥੇ ਸਰੀਰ ਨੂੰ ਅਰਾਮ ਮਿਲਦਾ ਹੈ, ਉਥੇ ਤਾਕਤ ਵੀ ਮਿਲਦੀ ਹੈ।
ਚਮੜੀ ਨਰਮ ਮੁਲਾਇਮ, ਸੁੰਦਰ ਨਜ਼ਰ ਆਉਂਦੀ ਹੈ ਅਤੇ ਚਮੜੀ ਅੰਦਰੋਂ ਖੁਰਦਰਾਪਣ ਤੇ ਰੁੱਖ਼ਾਪਣ ਖ਼ਤਮ ਹੋ ਜਾਂਦਾ ਹੈ। ਮਾਲਸ਼ ਰਾਹੀਂ ਫੇਫੜਿਆਂ, ਅੰਤੜੀਆਂ ਅਤੇ ਗੁਰਦੇ ਨੂੰ ਤਾਕਤ ਮਿਲਦੀ ਹੈ। ਸਾਡੀ ਪਾਚਣ ਪ੍ਰਣਾਲੀ ਨੂੰ ਤਾਕਤ ਮਿਲਦੀ ਹੈ। ਮੋਢਿਆਂ, ਗਰਦਨ ਆਦਿ ਦੀ ਮਾਲਸ਼ ਨਾਲ ਸਰੀਰ ਦੇ ਪੂਰੇ ਨਾੜੀਤੰਤਰ, ਪਿੱਠ ਦੇ ਦਰਦ ਆਦਿ ਦੇ ਰੋਗੀਆਂ ਨੂੰ ਲਾਭ ਮਿਲਦਾ ਹੈ। ਅਧਰੰਗ, ਅਤੇ ਪੋਲੀਓ ਆਦਿ ਦੇ ਮਰੀਜ਼ਾਂ ਲਈ ਮਾਲਸ਼ ਬਹੁਤ ਸਹਾਈ ਹੁੰਦੀ ਹੈ।
ਇਨ੍ਹਾਂ ਰੋਗਾਂ ਤੋਂ ਪੀੜਤ ਮਾਲਸ਼ ਤੋਂ ਪ੍ਰਹੇਜ਼ ਕਰਨ
ਕੁਝ ਰੋਗੀਆਂ ਦੀ ਮਾਲਸ਼ ਨਹੀਂ ਕੀਤੀ ਜਾ ਸਕਦੀ ਜਿਵੇਂ ਗੰਭੀਰ ਚਮੜੀ ਰੋਗ ਨਾਲ ਪੀੜਤ ਮਰੀਜ਼, ਖਾਰਸ਼, ਸੋਜਸ਼ ਆਦਿ। ਉਹ ਔਰਤਾਂ ਜਿਨ੍ਹਾਂ ਨੂੰ ਮਹਾਂਵਾਰੀ ਆਈ ਹੋਵੇ। ਔਰਤ ਦੇ ਗਰਭਧਾਰਨ ਕਰਨ ਦੀ ਅਵਸਥਾ ਵਿਚ ਮਾਲਸ਼ ਨਹੀਂ ਕੀਤੀ ਜਾ ਸਕਦੀ। ਉਹ ਮਰੀਜ਼ ਜਿਹੜੇ ਕੈਂਸਰ ਨਾਲ ਪੀੜਤ ਹਨ, ਹਰਨੀਆਂ ਹੋਣ, ਲੰਮੇ ਸਮੇਂ ਤੋਂ ਬੁਖਾਰ ਨਾਲ ਪੀੜਤ ਹੋਣ ਉਨ੍ਹਾਂ ਦੀ ਮਾਲਸ਼ ਨਹੀਂ ਕੀਤੀ ਜਾਂਦੀ। ਵੱਧ ਖੂਨ ਦੇ ਦਬਾਅ ਵਾਲੇ ਅਤੇ ਦਿਲ ਦੇ ਰੋਗੀਆਂ ਦੀ ਮਾਲਸ਼ ਖੂਨ ਦਾ ਦਬਾਅ ਘੱਟ ਕਰਨ ਲਈ ਹੇਠਾਂ ਵੱਲ ਨੂੰ ਮਾਲਸ਼ ਕੀਤੀ ਜਾਂਦੀ ਹੈ।
ਜੇਕਰ ਮਨੁੱਖ ਮਾਨਸਿਕ ਥਕਾਨ ਤੋਂ ਬਚਣਾ ਚਾਹੁੰਦਾ ਹੈ, ਬੁਢਾਪੇ ਨੂੰ ਟਾਲਣਾ ਚਾਹੁੰਦਾ ਹੈ, ਸਰੀਰ ਨੂੰ ਸੁੰਦਰ, ਸੁਡੌਲ, ਫੁਰਤੀਲਾ, ਹਲਕਾ ਫੁਲਕਾ ਰੱਖਣਾ ਚਾਹੁੰਦਾ ਹੈ, ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਨਾ ਚਾਹੁੰਦਾ ਹੈ ਤਾਂ ਉਹ ਮਾਲਸ਼ ਜ਼ਰੂਰ ਕਰਾਵੇ।

document.write('

document.write('
ਸਾਇੰਸ ਦੀ ਕਰਾਮਾਤ :  ਹੁਣ ਪੁਰਸਾਂ ਲਈ   ਗਰਭ ਨਿਰੋਧਕ ਗੋਲੀਆਂ

document.write('June 27, 2010 09:04:44 pm

document.write('');
document.write('
ਲੰਦਨ : ਪਰਿਵਾਰ ਨਿਯੋਜਨ ਦੀ ਜਿੰਮੇਵਾਰੀ ਹੁਣ ਸਿਰਫ਼ ਔਰਤਾਂ ਦੇ ਮੋਢਿਆਂ ਨਹੀਂ ਰਹੇਗੀ   ਬਲਕਿ ਵਿਗਿਆਨੀਆਂ ਨੇ ਔਰਤਾਂ ਦੇ ਗਰਭ ਨਿਰੋਧਕ   ਵਿਕੱਲਪ ਦੇ ਰੂਪ   ਵਿੱਚ

ਪੁਰਸਾਂ ਲਈ ਅਜਿਹੀ ਹੀ ਇੱਕ ਗਰਭ ਨਿਰੋਧਕ ਗੋਲੀ ਤਿਆਰ ਕਰਨ  ਦਾ ਦਾਅਵਾ ਕੀਤਾ ਹੈ।
ਹੁਣ ਤੱਕ ਪੁਰਸਾਂ ਲਈ  ਅਜਿਹੀ ਗੋਲੀ  ਵਿਕਸਤ ਕਰਨ ਦੇ ਸਾਰੇ  ਯਤਨ ਅਸਫਲ ਰਹੇ ਹਨ ਅਤੇ ਵਿਗਿਆਨਕ ਪੁਰਸਾਂ ਲਈ ਇੱਕ ਹਾਰਮੋਨ  ਅਧਾਰਿਤ  ਗਰਭਨਿਰੋਧਕ ਗੋਲੀ ਤਿਆਰ ਕਰਨ  ਵਿੱਚ ਜੁਟੇ ਸਨ  ਜਿਸਨੂੰ ਡਾਕਟਰਾਂ ਦੀ ਸਲਾਹ ਨਾਲ ਵਰਤਿਆ ਜਾ ਸਕੇ ।  ਹਾਲਾਂਕਿ ਇਸ ਗੋਲੀ ਦੇ ਇਸਤੇਮਾਲ ਨਾਲ  ਸਾਈਡਇੰਫੈਕਟ ਅਤੇ ਕਾਮ ਚੇਸਟਾ ਘੱਟ ਹੋਣ ਦੀ ਸਿ਼ਕਾਇਤ ਆਈ ਸੀ ।
ਇਜ਼ਰਾਈਲ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ   ਸ਼ਕਰਾਣੂਆਂ ਦੀ ਜੈਵ ਰਸਾਇਨ ਮਸ਼ੀਨਰੀ ਨੂੰ   ਬਲੌਕ ਕਰਕੇ  ਇਹ ਗੋਲੀ ਤਿਆਰ ਕੀਤੀ ਹੈ।  ਇਸ ਵਿੱਚ ਅਜਿਹਾ ਫਾਰਮੂਲਾ ਅਪਣਾਇਆ ਗਿਆ ਜਿਸ ਨਾਲ  ਸ਼ਕਰਾਣੂਆਂ ਨੂੰ   ਉਹਨਾਂ ਮਹੱਤਵਪੂਰਨ ਪ੍ਰੋਟੀਨ ਤੋਂ ਹਟਾ ਦਿੱਤਾ ਗਿਆ  ਜੋ ਕਿਸੇ ਔਰਤ ਨੂੰ ਗਰਭ  ਧਾਰਨ ਕਰਨ ਲਈ ਜਰੂਰੀ ਹੁੰਦੇ ਹਨ।  ਡੇਲੀ ਐਕਸਪ੍ਰੈਸ   ਨੇ ਇਹ ਜਾਣਕਾਰੀ ਦਿੱਤੀ । ਗੋਲੀ ਤਿਆਰ ਕਰਨ ਵਾਲੀ ਟੀਮ ਦਾ ਕਹਿਣਾ ਹੈ ਇਹ ਗੋਲੀ ਤਿੰਨ ਮਹੀਨੇ ਵਿੱਚ ਇੱਕ ਵਾਰ ਖਾਣੀ ਹੈ ਅਤੇ  ਇਹ ਗਰਭ  ਧਾਰਨ ਨੂੰ ਰੋਕਣ ਲਈ  ਸੌ ਫੀਸਦੀ   ਪ੍ਰਭਾਵਸ਼ਾਲੀ ਤਰੀਕਾ ਹੈ ਜਿਸਦਾ ਕੋਈ ਦੁਰਪ੍ਰਭਾਵ ਨਹੀਂ ।

document.write('

document.write('