Punjabi News Online RSS Feeds
 

ਪੰਜਾਬੀ ਨਿਊਜ ਆਨ ਲਾਈਨ  ਦੀ ਬੁਨਿਆਦ ਕੁਝ ਅਜਿਹੀਆਂ ਪ੍ਰਸਥਿਤੀਆਂ ਵਿੱਚ ਟਿਕੀ ਹੈ ਜਦੋਂ ਸਾਡੇ ਸੁੱਭਚਿੰਤਕਾਂ/  ਅਤੇ ਮਾਂ ਬੋਲੀ ਵਿੱਚ ਕੁਝ ਵੱਖਰੀ ਪ੍ਰਿਤ ਪਾਉਣ ਵਾਲੇ ਸਹਿਯੋਗੀਆਂ  ਨੂੰ ਮਹਿਸੂਸ ਹੋਇਆ ਕਿ  ਅੰਗਰੇਜੀ   ਅਤੇ ਹੋਰ ਭਾਸ਼ਾਈ ਮੀਡੀਆ ਆਪਣੇ ਪਾਠਕਾਂ ਨੂੰ ਤੁਰੰਤ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਤਾਂ ਫਿਰ  ਸਾਡੀ ਮਾਂ ਬੋਲੀ ਕਿਉਂ ਪਿੱਛੇ ਰਹੇ  ? ਇਸੇ ਮੰਤਵ ਨਾਲ ਅਸੀਂ  ਇਸ ਵੈੱਬਸਾਈਟ ਸਥਾਪਨਾ ਲਗਭਗ  30 ਮਹੀਨੇ ਪਹਿਲਾਂ 3 ਮਈ 2007 ਨੂੰ ਕੀਤੀ ਸੀ ।  ਸਾਡੇ ਨਾਲ ਜੁੜੀ  ਟੀਮ / ਪੱਤਰਕਾਰ / ਲੇਖਕ ਸਾਨੂੰ ਬਿਨਾ ਕਿਸੇ ਲੋਭ ਲਾਲਚ ਦੇ ਸਹਿਯੋਗ ਦੇ ਰਹੇ ਹਨ। ਸਾਡੇ ਵੱਲੋਂ ਹਰ ਤਰ੍ਹਾਂ ਦੇ ਉਸਾਰੂ ਵਿਚਾਰਾਂ ਦਾ ਸਵਾਗਤ ਹੈ। ਅਸੀਂ ਕਿਸੇਂ ਰਾਜਨੀਤਕ ਆਗੂ ਦੇ ਵਿਰੋਧੀ ਵੀ ਨਹੀਂ ਅਤੇ ਹਮਦਰਦ ਵੀ ਨਹੀਂ  । ਦੁਨੀਆ ਭਰ ਵਿੱਚੋਂ ਸਾਡੇ ਨਾਲ ਜੁੜੇ ਸਹਿਯੋਗੀਆਂ / ਪਾਠਕਾਂ ਦੀਆਂ  ਅਣਥੱਕ ਕੋਸਿ਼ਸਾਂ ਹੀ ਹਨ ਕਿ  ਅਸੀਂ ਪੰਜਾਬੀ ਵਿੱਚ  ਉਹ ਕੰਮ ਕਰ  ਰਹੇ ਜਿਸ ਦਾ ਸਿੱਧਾ ਮੁਕਾਬਲਾ ਕਈ ਵੱਡੀਆਂ ਵੱਡੀਆਂ ਨਿਊਜ ਏਜੰਸੀਆਂ / ਮੀਡੀਆ ਹਾਊਸਾਂ ਨਾਲ ਹੈ।  ਪਰ ਸਾਡਾ ਨਿਸ਼ਾਨਾ  ਸਪੱਸਟ  ਹੈ ਕਿ ਅਸੀਂ ਕਿਸੇ ਵੀ ਮੁਕਾਬਲੇਬਾਜ਼ੀ ਦੀ ਦੌੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ । ਬਲਕਿ  ਸਾਡੀ ਪੁਰਜ਼ੋਰ ਕੋਸਿ਼ਸ਼  ਹੈ ਕਿ ਦੁਨੀਆਂ ਦੀਆਂ ਪ੍ਰਮੁੱਖ  ਭਾਸਾਵਾਂ ਦੇ ਮੀਡੀਆ ਵਾਗੂੰ ਅਸੀਂ ਵੀ ਆਪਣੇ ਪਾਠਕਾਂ ਨੂੰ ਸਪੱਸਟ ,ਸਟੀਕ ਅਤੇ ਛੇਤੀ ਜਾਣਕਾਰੀ ਦੇਈਏ।  ਅਸੀਂ ਆਪਣੇ   ਪਾਠਕਾਂ ਵਿੱਚ ਆਪਣਾ ਵਿਸ਼ਵਾਸ਼ ਬਣਾਉਣ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਹਾਂ। ਨਤੀਜੇ ਵਜੋਂ ਦੁਨੀਆਂ ਭਰ ਵਿੱਚ ਬੈਠੇ ਪਾਠਕ  ਪੰਜਾਬ ਅਤੇ ਪੰਜਾਬੀਆਂ ਨਾਲ ਸਬੰਧਤ ਹਰ  ਵੱਡੀ ਛੋਟੀ ਘਟਨਾ ਬਾਰੇ ਜਾਣਨ  ਲਈ  www.punjabinewsonline.com   ਤੇ  ਹਰ ਵੇਲੇ ਕਲਿੱਕ ਕਰਦੇ ਹਨ । 
ਭਾਵੇਂ ਸਾਡੀ ਟੀਮ ਬਹੁਤ ਛੋਟੀ ਹੈ ਅਤੇ ਮੰਤਵ ਬਹੁਤ ਵੱਡੇ ਹਨ ।  ਪਰ ਸਾਡੀ ਹਰ ਕੋਸਿ਼ਸ਼ ਨੂੰ ਕਾਮਯਾਬ ਕਰਨ ਵਾਲਿਆਂ ਪਾਠਕਾਂ ਦਾ ਸਹਿਯੋਗ  ਸਾਨੂੰ  ਬਹੁਤ ਹੀ ਬਲ ਬਖਸ਼ਦਾ ਹੈ। ਪੰਜਾਬੀ ਪਾਠਕਾਂ ਨੂੰ ਦੁਨੀਆਂ ਭਰ ਦੀਆਂ ਖਬ਼ਰਾਂ ਪੰਜਾਬੀ ਵਿੱਚ ਮੁਹੱਈਆ ਕਰਵਾਉਣ ਲਈ ਅਸੀਂ ਹੋਰਨਾਂ ਵੈਬਸਾਈਟਸ / ਅਖਬਾਰਾਂ ਤੋਂ  ਵੀ ਸਮੱਗਰੀ  ਲੈ ਰਹੇ  ਹਾਂ  ਅਤੇ  ਸਾਡੀ ਵੈੱਬਸਾਈਟ ਤੋਂ ਹੋਰ ਵੈੱਬਸਾਈਟਸ ਵੀ ਜਾਣਕਾਰੀ ਲੈ ਰਹੀਆਂ ਹਨ ।  Poohla Inc.  ਵੱਲੋਂ  ਚੱਲ ਰਹੀ ਇਸ ਵੈੱਬਸਾਈਟ ਨੂੰ  ਦੁਨੀਆਂ  70 ਦੇਸ਼ਾਂ ਦੇ  1300 ਸ਼ਹਿਰਾਂ ਵਿੱਚ ਦੇਖਿਆ ਜਾ ਰਿਹਾ ਹੈ। ਇਹ  ਗਿਣਤੀ ਦਿਨੋ ਦਿਨ ਵੱਧ ਰਹੀ ਹੈ ।  ਬਠਿੰਡੇ ਜਿ਼ਲ੍ਹੇ ਪੂਹਲਾ ਪਿੰਡ ਤੋਂ ਚੱਲ ਰਹੀ ਇਹ ਵੈੱਬਸਾਈਟ  ਕੈਨੇਡਾ ਵਿੱਚ ਸਭ  ਤੋਂ ਜਿ਼ਆਦਾ ਦੇਖੀ ਜਾ ਰਹੀ ਹੈ । ਅਸੀਂ  ਹੁਣ ਇਸਦੀ  ਤੀਸਰੀ ਦਿੱਖ  / ਤੀਜਾ ਬਦਲਾਅ  ਤਿਆਰ ਕਰਕੇ ਤੁਹਾਡੇ ਸਨਮੁੱਖ ਹਾਂ  ।  ਪੰਰਤੂ ਇਹ ਆਖਰੀ ਬਦਲਾਅ ਨਹੀ ।
ਜਰੂਰ ਦੱਸਿਓ ਕਿ ਸਾਡੀਆਂ ਕੋਸਿ਼ਸ਼ ਤੁਹਾਨੂੰ ਕਿੰਨੀਆਂ ਕਾਰਗਰ ਅਤੇ ਕਾਮਯਾਬ ਲੱਗਦੀਆਂ ਹਨ ।

ਸੁਖਨੈਬ ਸਿੰਘ ਸਿੱਧੂ
ਸੰਪਾਦਕ 
ਪੰਜਾਬੀ ਨਿਊਜ ਆਨਲਾਈਨ

Powered by Poohla Inc.

SocialTwist Tell-a-Friend
Punjabi News Online
  Do you like the Website?
 Name:
 E-Mail :

 How you
 reached:


 Your
 comments:




1  Comment by: Satwinder kaur
Sat Sri Akal Sukhnaib Singh veer ji True and very good website.

2  Comment by: Cialis
1mGVVG Thank you for the material. Do you mind if I posted it in her blog, of course, with reference to your site?

3  Comment by: HARBANS BUTTAR
punjab khas karke malve de ilake nu jis tran sadan ne ghera paiea hoiea hai ,poohla pind chon nikle punjab news on line de teer jroor hi iss nu toran vich kamyab honge;;;;;;HARBANS BUTTAR CALGARY(CANADA)

4  Comment by: amrik
it is very true and bold news by Jagsir Singh Sandhu

5  Comment by: Pav juttla
Thanx 4 the TRUE story of Parkash singh Badal by Gurbejchauhan.Well done brother.Keep up good work.Have faith and always be on POSTIVE side.TRUTH TRUTH TRUTH. God bless you.